ਐਲਾਨ:
1 ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮੁਕਤ ਵਪਾਰ ਸਮਝੌਤੇ (ਐੱਫਟੀਏ) ‘ਤੇ ਗੱਲਬਾਤ ਸ਼ੁਰੂ ਹੋਈ;
2 ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਪੇਸ਼ੇਵਰਾਂ ਅਤੇ ਕੁਸ਼ਲ ਸ਼੍ਰਮਿਕਾਂ ਦੀ ਗਤੀਸ਼ੀਲਤਾ ਨੂੰ ਸੁਵਿਧਾਜਨਕ ਬਣਾਉਣ ਵਾਲੀ ਵਿਵਸਥਾ ‘ਤੇ ਗੱਲਬਾਤ ਦੀ ਸ਼ੁਰੂਆਤ ਹੋਈ;
3 ਨਿਊਜ਼ੀਲੈਂਡ ਇੰਡੋ-ਪੈਸਿਫਿਕ ਓਸ਼ਿਅਨਸ ਪਹਿਲ (Indo-Pacific Oceans Initiative -ਆਈਪੀਓਆਈ) ਵਿੱਚ ਸ਼ਾਮਲ ਹੋਇਆ;
4 ਨਿਊਜ਼ੀਲੈਂਡ ਆਪਦਾ-ਰੋਧੀ ਬੁਨਿਆਦੀ ਢਾਂਚਾ ਗਠਬੰਧਨ (ਸੀਡੀਆਰਆਈ) ਦਾ ਮੈਂਬਰ ਬਣਿਆ
ਦੁਵੱਲੇ ਦਸਤਾਵੇਜ਼:
1 ਸੰਯੁਕਤ ਬਿਆਨ
2 ਭਾਰਤ ਦੇ ਰੱਖਿਆ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਰੱਖਿਆ ਮੰਤਰਾਲੇ ਦੇ ਦਰਮਿਆਨ ਰੱਖਿਆ ਸਹਿਯੋਗ ‘ਤੇ ਸਹਿਮਤੀ ਪੱਤਰ;
3 ਭਾਰਤ ਦੇ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ ਆਫ਼ ਇੰਡੀਆ (CBIC) ਅਤੇ ਨਿਊਜ਼ੀਲੈਂਡ ਕਸਟਮਸ ਸਰਵਿਸ ਦਰਮਿਆਨ ਆਥੋਰਾਈਜ਼ਡ ਇਕੋਨੋਮਿਕ ਆਪ੍ਰੇਟਰ- ਆਪਸੀ ਮਾਨਤਾ ਸਮਝੌਤਾ (AEO-MRA);
4 ਭਾਰਤ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਮੁੱਢਲੇ ਉਦਯੋਗ ਮੰਤਰਾਲੇ ਦੇ ਦਰਮਿਆਨ ਬਾਗਵਾਨੀ ‘ਤੇ ਸਹਿਯੋਗ ਸਬੰਧੀ ਸਹਿਮਤੀ ਪੱਤਰ;
5 ਭਾਰਤ ਦੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਮੁੱਢਲੇ ਉਦਯੋਗ ਮੰਤਰਾਲੇ ਦੇ ਦਰਮਿਆਨ ਜੰਗਲਾਤ ਬਾਰੇ ਇਰਾਦਾ ਪੱਤਰ;
6 ਭਾਰਤ ਦੇ ਸਿੱਖਿਆ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਸਿੱਖਿਆ ਮੰਤਰਾਲੇ ਦਰਮਿਆਨ ਸਿੱਖਿਆ ਸਹਿਯੋਗ ਸਮਝੌਤਾ; ਅਤੇ
7 ਭਾਰਤ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਨਿਊਜ਼ੀਲੈਂਡ ਦੇ ਖੇਡ ਮੰਤਰਾਲੇ ਦੇ ਦਰਮਿਆਨ ਖੇਡਾਂ ਵਿੱਚ ਸਹਿਯੋਗ ਸਬੰਧੀ ਸਹਿਮਤੀ ਪੱਤਰ
************
ਐੱਮਜੇਪੀਐੱਸ/ਐੱਸਟੀ