ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀਹੇਠ ਮੰਤਰੀਮੰਡਲ ਨੇ ਪਟਨਾ ਮੈਟਰੋ ਰੇਲ ਪ੍ਰੋਜੈਕਟ ਦੇ ਦੋ ਮੈਟਰੋ ਰੇਲ ਕੌਰੀਡੋਰਾਂ (ਗਲਿਆਰਿਆਂ) ( i ) ਦਾਨਾਪੁਰ ਤੋਂ ਮੀਠਾਪੁਰ ( ii ) ਪਟਨਾ ਰੇਲਵੇ ਸਟੇਸ਼ਨ ਤੋਂ ਨਵੇਂ ਆਈਐੱਸਬੀਟੀ ਤੱਕ ਦੇ ਨਿਰਮਾਣਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ । ਇਨ੍ਹਾਂਦੀ ਅਨੁਮਾਨਿਤ ਲਾਗਤ 1, 3365. 77 ਕਰੋੜ ਰੁਪਏ ਹੈ ।
ਪ੍ਰੋਜੈਕਟ ਵੇਰਵੇ:
ਪਟਨਾ ਜੰਕਸ਼ਨ ਤੋਂ ਆਈਐੱਸਬੀਟੀ ਕੌਰੀਡੋਰ ਗਾਂਧੀ ਮੈਦਾਨ, ਪੀਐੱਮਸੀਐੱਚ, ਪਟਨਾ ਯੂਨੀਵਰਸਿਟੀ, ਰਾਜੇਂਦਰ ਨਗਰ, ਮਹਾਤਮਾ ਗਾਂਧੀ ਸੇਤੂ (ਪੁਲ), ਟ੍ਰਾਂਸਪੋਰਟ ਨਗਰ ਅਤੇ ਆਈਐੱਸਬੀਟੀ ਨੂੰ ਜੋੜੇਗਾ ।
ਇਹ ਮੈਟਰੋ, ਸ਼ਹਿਰ ਦੇ ਨਿਵਾਸੀਆਂ , ਉਦਯੋਗਿਕ ਮਜਦੂਰਾਂ , ਸੈਲਾਨੀਆਂ ਅਤੇ ਯਾਤਰੀਆਂ ਨੂੰ ਵਾਤਾਵਰਣ ਦੇ ਅਨੁਕੂਲ ਅਤੇ ਸਥਾਈ ਜਨਤਕ ਟ੍ਰਾਂਸਪੋਰਟ ਉਪਲੱਬਧ ਕਰੇਗੀ ।
ਪਟਨਾ ਮੈਟਰੋ ਪ੍ਰੋਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ :
ਦਾਨਾਪੁਰ ਤੋਂ ਮੀਠਾਪੁਰ ਕੌਰੀਡੋਰ ਦੀ ਲੰਬਾਈ 16. 94 ਕਿਲੋਮੀਟਰ ਹੈ , ਜੋ ਜ਼ਿਆਦਾਤਰ ਭੂਮੀਗਤ (11 . 20 ਕਿਲੋਮੀਟਰ) ਹੈ ਅਤੇ ਕਿਤੇ ਕਿਤੇ ਐਲੀਵੇਟਿਡ(5.48 ਕਿਲੋਮੀਟਰ) ਹੈ ਅਤੇ ਇਸਵਿੱਚ 11 ਸਟੇਸ਼ਨ (3 –ਐਲੀਵੇਟਿਡ ਅਤੇ 8 – ਅੰਡਰਗਰਾਊਂਡ ) ਸ਼ਾਮਲ ਹਨ ।
ਪਟਨਾ ਸਟੇਸ਼ਨ ਤੋਂ ਨਵੇਂ ਆਈਐੱਸਬੀਟੀ ਕੌਰੀਡੋਰ ਦੀ ਲੰਬਾਈ 14 . 45 ਕਿਲੋਮੀਟਰ ਹੈ , ਜੋ ਜ਼ਿਆਦਾਤਰ ਉੱਚੇ (9.9 ਕਿਮੋਮੀਟਰ) ਹੈ ਅਤੇ ਕਿਤੇ- ਕਿਤੇ ਭੂਮੀਗਤ (4.55 ਕਿਮੋਮੀਟਰ) ਹੈ ਅਤੇ ਇਸਵਿੱਚ 12 ਸਟੇਸ਼ਨ (9 – ਐਲੀਵੇਟਿਡ ਅਤੇ 3 -ਅੰਡਰਗਰਾਊਂਡ) ਸ਼ਾਮਲ ਹਨ।
ਪਟਨਾ ਰਿਹਾਇਸ਼ੀ ਖੇਤਰ ਦੀ ਮੌਜੂਦਾ ਆਬਾਦੀ 26. 23 ਲੱਖ ਹੈ ਜਿਸ ਨੂੰ ਪਟਨਾ ਮੈਟਰੋ ਰੇਲ ਪ੍ਰੋਜੈਕਟਤੋਂ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿੱਚ ਲਾਭਹੋਣ ਦੀ ਉਮੀਦ ਹੈ ।
ਮਨਜ਼ੂਰ ਕੌਰੀਡੋਰ ਵਿੱਚ ਰੇਲਵੇ ਸਟੇਸ਼ਨਾਂ ਅਤੇ ਆਈਐੱਸਬੀਟੀ ਸਟੇਸ਼ਨ ਦੇ ਨਾਲ ਮਲਟੀਮਾਡਲ ਇੰਟੀਗ੍ਰੇਸ਼ਨ ਹੋਵੇਗਾ ਅਤੇ ਇਸਵਿੱਚ ਬੱਸਾਂ ਦਾ ਫੀਡਰ ਨੈੱਟਵਰਕ , ਮੱਧਵਰਤੀ ਜਨਤਕ ਟ੍ਰਾਂਸਪੋਰਟ ਅਤੇ ਗ਼ੈਰ- ਮੋਟਰੀਕ੍ਰਿਤ ਟ੍ਰਾਂਸਪੋਰਟ ਉਪਲੱਬਧ ਹੋਣਗੇ । ਇਸ ਪ੍ਰੋਜੈਕਟ ਵਿੱਚ ਟ੍ਰਾਂਸ਼ਿਟਜਨ ਵਿਕਾਸ (ਟੀਓਡੀ) ਅਤੇ ਵਿਕਾਸ ਅਧਿਕਾਰਾਂ ਦੇ ਟ੍ਰਾਂਸਫਰ (ਟੀਡੀਕੇ)ਰਾਹੀਂ ਕਿਰਾਏ ਅਤੇ ਵਿਗਿਆਪਨ ਦੇ ਨਾਲ – ਨਾਲ ਵੈਲਿਊ ਕੈਪਚਰ ਫਾਈਨੈਂਸਿੰਗ (ਵੀਸੀਐੱਫ) ਤੋਂ ਗੈਰ- ਕਿਰਾਇਆ ਬੌਕਸ ਰੈਵਨਿਊ ਪ੍ਰਾਪਤ ਹੋਵੇਗਾ ।
ਇਸ ਮੈਟਰੋ ਰੇਲਵੇ ਕੌਰੀਡੋਰ ਦੇ ਨਾਲ – ਨਾਲ ਵਸੇ ਰਿਹਾਇਸ਼ੀ ਖੇਤਰਾਂ ਨੂੰ ਇਸ ਪ੍ਰੋਜੈਕਟਤੋਂ ਬਹੁਤ ਲਾਭ ਹੋਵੇਗਾ। ਇਨ੍ਹਾਂ ਖੇਤਰਾਂ ਦੇ ਲੋਕ ਸ਼ਹਿਰ ਦੇ ਕਈ ਖੇਤਰਾਂ ਵਿੱਚ ਅਸਾਨੀ ਨਾਲ ਪਹੁੰਚਣ ਲਈ ਆਪਣੇ ਆਸਪਾਸ ਦੇ ਸਟੇਸ਼ਨਾਂਤੋਂ ਮੈਟਰੋ ਰੇਲ ਵਿੱਚ ਸਵਾਰ ਹੋਕੇ ਯਾਤਰਾ ਕਰਨ ਵਿੱਚ ਸਮਰੱਥ ਹੋਣਗੇ ।
***
ਏਕੇਟੀ