Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੌਵੀਂ ਵਾਈਬ੍ਰੈਂਟ ਗੁਜਰਾਤ ਸ਼ਿਖਰ ਸੰਮੇਲਨ 2019 ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਨੌਵੀਂ ਵਾਈਬ੍ਰੈਂਟ ਗੁਜਰਾਤ ਸ਼ਿਖਰ ਸੰਮੇਲਨ 2019 ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਨੌਵੀਂ ਵਾਈਬ੍ਰੈਂਟ ਗੁਜਰਾਤ ਸ਼ਿਖਰ ਸੰਮੇਲਨ 2019 ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਨੌਵੀਂ ਵਾਈਬ੍ਰੈਂਟ ਗੁਜਰਾਤ ਸ਼ਿਖਰ ਸੰਮੇਲਨ 2019 ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


 

ਵੱਖ-ਵੱਖ ਦੇਸ਼ਾਂ ਦੇ ਮਾਣਯੋਗ ਮੰਤਰੀਗਣ ਅਤੇ ਮਹਾਨੁਭਾਵ, ਭਾਗੀਦਾਰ ਦੇਸ਼ਾਂ ਦੇ ਪ੍ਰਤੀਨਿਧੀ, ਕਾਰਪੋਰੇਟ ਹਸਤੀਆਂ, ਆਮੰਤ੍ਰਿਤ ਜਨ, ਪ੍ਰਤੀਭਾਗੀ, ਮੰਚ ’ਤੇ ਹਾਜ਼ਰ ਪਤਵੰਤਿਓ, ਯੁਵਾ ਮਿੱਤਰ, ਦੇਵੀਓ ਅਤੇ ਸੱਜਣੋ!

ਮੈਨੂੰ ਵਾਈਬ੍ਰੈਂਟ ਗੁਜਰਾਤ ਸਿਖਰ ਸੰਮੇਲਨ ਦੇ ਨੌਵੇਂ ਅਧਿਆਏ ਵਿੱਚ ਤੁਹਾਡਾ ਸੁਆਗਤ ਕਰਦਿਆਂ ਅਤਿਅੰਤ ਪ੍ਰਸੰਨਤਾ ਹੋ ਰਹੀ ਹੈ।

ਜਿਹੋ ਜਿਹਾ ਤੁਸੀਂ ਦੇਖ ਸਕਦੇ ਹੋ, ਇਹ ਹੁਣ ਸਹੀ ਅਰਥਾ ਵਿੱਚ ਇੱਕ ਗਲੋਬਲ ਆਯੋਜਨ ਬਣ ਚੁੱਕਿਆ ਹੈ। ਇਹ ਇੱਕ ਅਜਿਹਾ ਆਯੋਜਨ ਹੈ, ਜਿਸ ਵਿੱਚ ਸਾਰਿਆਂ ਲਈ ਉਚਿਤ ਸਥਾਨ ਹੈ । ਇਸ ਵਿੱਚ ਸੀਨੀਅਰ ਰਾਜਨੇਤਾਵਾਂ ਦੀ ਗਰਿਮਾਮਈ ਮੌਜੂਦਗੀ ਹੈ। ਇਸ ਵਿੱਚ ਸੀਈਓ ਅਤੇ ਕਾਰਪੋਰੇਟ ਹਸਤੀਆਂ ਦੀ ਵਿਆਪਕ ਊਰਜਾ ਹੈ। ਇਸ ਵਿੱਚ ਸੰਸਥਾਨਾਂ ਅਤੇ ਰਾਏ-ਨਿਰਮਾਤਾਵਾਂ ਦਾ ਗੌਰਵ ਹੈ ਅਤੇ ਇਸ ਦੇ ਨਾਲ ਹੀ ਇਸ ਵਿੱਚ ਨੌਜਵਾਨ ਉੱਦਮੀਆਂ ਅਤੇ ਸਟਾਰਟ-ਅੱਪਸ  ਦੀ ਜੀਵਨ ਸ਼ਕਤੀ ਹੈ ।

 ‘ਵਾਈਬ੍ਰੈਂਟ ਗੁਜਰਾਤਨੇ ਸਾਡੇ ਉਦਮੀਆਂ ਦੇ ਵਿਸ਼ਵਾਸ ਨਿਰਮਾਣ ਵਿੱਚ ਜ਼ਿਕਰ ਯੋਗ ਯੋਗਦਾਨ ਦਿੱਤਾ ਹੈ ।  ਇਸ ਨੇ ਸਮਰੱਥਾ ਨਿਰਮਾਣ ਦੇ ਨਾਲ-ਨਾਲ ਸਰਕਾਰੀ ਏਜੰਸੀਆਂ ਵੱਲੋਂ ਸਰਬ ਉੱਤਮ ਗਲੋਬਲ ਤੌਰ-ਤਰੀਕਿਆਂ ਜਾਂ ਪ੍ਰਥਾਵਾਂ ਨੂੰ ਅਪਣਾਉਣ ਵਿੱਚ ਵੀ ਕਾਫ਼ੀ ਮਦਦ ਕੀਤੀ ਹੈ ।

ਮੈਂ ਆਪ ਸਾਰਿਆਂ ਦੇ ਲਈ ਉਪਯੋਗੀ, ਸਾਰਥਕ ਅਤੇ ਸੁਖਦ ਸਿਖਰ ਸੰਮੇਲਨ ਦੀ ਕਾਮਨਾ ਕਰਦਾ ਹਾਂ ।  ਗੁਜਰਾਤ ਵਿੱਚ ਇਹ ਪਤੰਗ ਉਤਸਵ ਅਤੇ ਉਤਰਾਇਣ ਦਾ ਸੀਜਨ ਹੈ। ਇਸ ਸਿਖਰ ਸੰਮੇਲਨ ਦੇ ਵਿਅਸਤ ਪ੍ਰੋਗਰਾਮ ਦੌਗਲੇ ਮੈਂ ਇਹ ਉਮੀਦ ਕਰਦਾ ਹਾਂ ਕਿ ਤੁਸੀਂ ਉਤਸਵਾਂ ਅਤੇ ਰਾਜ ਦੇ ਵੱਖ-ਵੱਖ‍ ਸਥਾਨਾ ਦਾ ਅਨੰਦ ਲੈਣ ਲਈ ਕੁਝ ਸਮਾਂ ਕੱਢ ਸਕੋਗੇਮੈਂ ਖਾਸ ਤੌਰ ਤੇ ਵਾਈਬ੍ਰੈਂਟ ਗੁਜਰਾਤ ਦੇ ਇਸ ਸੰਸਕਰਣ ਦੇ 15 ਸਾਂਝੇਦਾਰ ਦੇਸ਼ਾਂ ਦਾ ਸੁਆਗਤ ਅਤੇ ਧੰਨਵਾਦ ਕਰਦਾ ਹਾਂ ।

ਮੈਂ 11 ਸਾਂਝੇਦਾਰ ਸੰਗਠਨਾਂ ਦੇ ਨਾਲ-ਨਾਲ ਉਨ੍ਹਾਂ ਸਾਰੇ ਦੇਸ਼ਾਂ, ਸੰਗਠਨਾਂ ਅਤੇ ਸੰਸਥਾਨਾਂ ਦਾ ਵੀ ਧੰਨਵਾਦ ਕਰਦਾ ਹਾਂ, ਜੋ ਇਸ ਫੋਰਮ ਵਿੱਚ ਆਪਣੀਆਂ-ਆਪਣੀਆਂ ਸੰਗੋਸ਼ਠੀਆਂ ਦਾ ਆਯੋਜਨ ਕਰ ਰਹੇ ਹਨਇਹ ਵੀ ਅਤਿਅੰਤ ਸੰਤੋਸ਼ ਦੀ ਗੱਲ ਹੈ ਕਿ ਅੱਠ ਭਾਰਤੀ ਰਾਜ ਆਪਣੇ ਇੱਥੇ ਉਪਲੱਬਧ  ਨਿਵੇਸ਼ ਅਵਸਰਾਂ ’ਤੇ ਪ੍ਰਕਾਸ਼ ਪਾਉਣ ਲਈ ਇਸ ਫੋਰਮ ਦਾ ਉਪਯੋਗ ਕਰਨ ਲਈ ਅੱਗੇ ਆਏ ਹਨ

ਮੈਨੂੰ ਇਹ ਆਸ ਹੈ ਕਿ ਤੁਸੀਂ ਗਲੋਬਲ ਟ੍ਰੇਡ ਸ਼ੋਅਦਾ ਅਵਲੋਕਨ ਕਰਨ ਲਈ ਕੁਝ ਸਮਾਂ ਕੱਢ ਸਕੋਗੇਜਿਸ ਦਾ ਆਯੋਜਨ  ਅਤਿਅੰਤ ਵੱਡੇ ਪੈਮਾਨੇ ’ਤੇ ਹੋ ਰਿਹਾ ਹੈ ਅਤੇ ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਸ਼ਵ ਪੱਧਰੀ ਉਤਪਾਦਾਂ, ਪ੍ਰਕਿਆਵਾਂ ਅਤੇ ਟੈਕਨੋਲਜੀਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਦਰਅਸਲਗੁਜਰਾਤ ਉਸ ਸਭ ਤੋਂ ਉੱਤਮ ਕਾਰੋਬਾਰੀ ਭਾਵਨਾ ਅਤੇ ਮਾਹੌਲ ਦੀ ਨੁਮਾਇੰਦਗੀ ਕਰਦਾ ਹੈ, ਜੋ ਭਾਰਤ ਵਿੱਚ ਮੌਜੂਦ ਹੈ। ਇਸ ਆਯੋਜਨ ਨੇ ਗੁਜਰਾਤ ਨੂੰ ਪਿਛਲੇ ਕਈ ਦਹਾਕਿਆਂ ਤੋਂ ਹਾਸਲ ਵਾਧੇ ਨੂੰ ਹੁਣ ਹੋਰ ਜ਼ਿਆਦਾ ਵਧਾ ਦਿੱਤਾ ਹੈ। ਵਾਈਬ੍ਰੈਂਟ ਗੁਜਰਾਤ ਸ਼ਿਖਰ ਸੰਮੇਲਨ ਨੇ ਅੱਠ ਸਫ਼ਲ ਸੰਸਕਰਣਾਂ ਦੇ ਵਿਆਪਕ ਬਦਲਾਅ ਵਾਲੀ ਯਾਤਰਾ ਪੂਰੀ ਕੀਤੀ ਹੈ ।

ਵੱਖ-ਵੱਖ ਵਿਸ਼ਿਆਂ ’ਤੇ ਅਨੇਕ ਸੰਮੇਲਨ ਅਤੇ ਸੰਗੋਸ਼ਠੀਆਂ ਆਯੋਜਿਤ ਕੀਤੀਆਂ ਗਈਆਂ ਹਨ । ਇਹ ਮੁੱਦੇ ਭਾਰਤੀ ਸਮਾਜ ਅਤੇ ਅਰਥ ਵਿਵਸਥਾ ਦੇ ਨਾਲ-ਨਾਲ ਸਮੁੱਚੇ ਗਲੋਬਲ ਸਮੁਦਏ ਲਈ ਵੀ ਕਾਫ਼ੀ ਅਰਥ ਰੱਖਦੇ ਹਨ । ਉਦਾਹਰਣ ਦੇ ਲਈ, ਮੈਂ ਕੱਲ੍ਹ ਆਯੋਜਿਤ ਹੋਣ ਵਾਲਾ ਅਫਰੀਕਾ ਦਿਵਸ ਅਤੇ 20 ਜਨਵਰੀ ਨੂੰ ਆਯੋਜਿਤ ਕੀਤੇ ਜਾਣ ਵਾਲੇ ਅੰਤਰਰਾਸ਼ਟਰੀ ਚੈਂਬਰਾਂ ਦੇ ਗਲੋਬਲ ਸੰਮੇਲਨ ਦਾ ਉਲਖ ਕਰਨਾ ਚਾਹੁੰਦਾ ਹਾਂ ।

ਮਿਤਰੋ,

ਅੱਜ ਇੱਥੇ ਮੌਜੂਦ ਲੋਕ ਸਹੀ ਅਰਥਾਂ ਵਿੱਚ ਗਰਿਮਾਮਈ ਹਾਜ਼ਰੀ ਦਾ ਪ੍ਰਤੀਕ ਹਨਅਸੀਂ ਕਈ ਰਾਸ਼ਟਰ ਮੁਖੀਆਂ ਅਤੇ ਕਈ ਹੋਰ ਪ੍ਰਤਿਸ਼ਠਤ ਪ੍ਰਤੀਨਿਧੀਆਂ ਦੀ ਹਾਜ਼ਰੀ ਨਾਲ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਇਸ ਤੋਂ ਇਹ ਪਤਾ ਚਲਦਾ ਹੈ ਕਿ ਅੰਤਰਰਾਸ਼ਟਰੀ ਦੁਵੱਲੇ ਸਹਿਯੋਗ ਹੁਣ ਕੇਵਲ ਰਾਸ਼ਟਰੀ ਰਾਜਧਾਨੀਆਂ ਤੱਕ ਹੀ ਸੀਮਿਤ ਨਹੀਂ ਹਨ, ਸਗੋਂ ਇਸ ਦਾ ਵਿਸਤਾਰ ਹੁਣ ਸਾਡੇ ਰਾਜਾਂ ਦੀਆਂ ਰਾਜਧਾਨੀਆਂ ਤੱਕ ਹੋ ਗਿਆ ਹੈ ।

ਜ਼ਿਆਦਾਤਰ ਉਭਰਦੀਆਂ ਅਰਥਵਿਵਸਥਾਵਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਸਾਡੀ ਚੁਣੌਤੀ ਹੌਰੀਜੌਟਲ ਅਤੇ ਵਰਟੀਕਲ ਦੋਹਾਂ ਹੀ ਤਰੀਕਿਆਂ ਨਾਲ ਵਧੇਗੀ ।

ਹੌਰੀਜੌਟਲ ਦ੍ਰਿਸ਼ਟੀ ਨਾਲ ਸਾਨੂੰ ਵਿਕਾਸ ਦੇ ਲਾਭ ਉਨ੍ਹਾਂ ਖੇਤਰਾਂ ਅਤੇ ਭਾਈਚਾਰਿਆਂ ਤੱਕ ਪਹੁੰਚਾਉਣੇ ਹਨ, ਜੋ ਇਸ ਮਾਮਲੇ ਵਿੱਚ ਪਿੱਛੇ ਰਹਿ ਗਏ ਹਨ ।

ਵਰਟੀਕਲ ਦ੍ਰਿਸ਼ਟੀ ਨਾਲ ਅਸੀਂ ਜੀਵਨ ਪੱਧਰ, ਸੇਵਾਵਾਂ ਦੀ ਗੁਣਵੱਤਾ ਅਤੇ ਬੁਨਿਆਦੀ ਢਾਂਚਾਗਤ ਸਹੂਲਤਾਂ ਦੀ ਗੁਣਵੱਤਾ ਦੇ ਲਿਹਾਜ਼ ਨਾਲ ਲੋਕਾਂ ਦੀਆਂ ਵਧੀਆਂ ਹੋਈਆਂ ਉਮੀਦਾ ਨੂੰ ਪੂਰਾ ਕਰਨਾ ਹੈ। ਅਸੀਂ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਭਾਰਤ ਵਿੱਚ ਸਾਡੀਆਂ ਉਪਲੱਬਧੀਆਂ ਅਬਾਦੀ ਦੇ ਛੇਵੇਂ ਹਿੱਸੇ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਨਗੀਆਂ

ਮਿੱਤਰੋ,

ਅਜਿਹੇ ਲੋਕ ਜੋ ਭਾਰਤ ਦੀ ਯਾਤਰਾ ਨਿਯਮਿਤ ਰੂਪ ਨਾਲ ਕਰਦੇ ਹਨ, ਉਨ੍ਹਾਂ ਨੂੰ ਇੱਥੇ ਵਹਿ ਰਹੀ ਬਦਲਾਅ ਦੀ ਬਿਆਰ ਦਾ ਅਹਿਸਾਸ ਜ਼ਰੂਰ ਹੋਇਆ ਹੋਵੇਗਾ । ਇਹ ਬਦਲਾਅ, ਦਿਸ਼ਾ ਅਤੇ ਤੀਬਰਤਾ ਦੋਹਾਂ ਦ੍ਰਿਸ਼ਟੀਆਂ ਤੋਂ ਹੋਇਆ ਹੈ । ਪਿਛਲੇ ਚਾਰ ਸਾਲਾਂ  ਦੌਰਾਨ ਸਾਡੀ ਸਰਕਾਰ ਦਾ ਫੋਕਸ ਸਰਕਾਰ ਦਾ ਸਰੂਪ ਘਟਾਉਣ ਅਤੇ ਗਵਰਨੈਂਸ ਵਧਾਉਣ ਤੇ ਰਿਹਾ ਹੈ। ਮੇਰੀ ਸਰਕਾਰ ਦਾ ਮੰਤਰ ਇਹ ਹੈ ਰਿਫਾਰਮ , ਪਰਫਾਰਮ , ਟ੍ਰਰਾਂਸਫਾਰਮ ਅਤੇ ਅੱਗੇ ਵੀ ਨਿਰੰਤਰ ਪਰਫਾਰਮ ।

ਅਸੀਂ ਕਈ ਠੋਸ ਕਦਮ ਚੁੱਕੇ ਹਨ । ਅਸੀਂ ਅਜਿਹੇ ਵਿਆਪਕ ਢਾਂਚਾਗਤ ਸੁਧਾਰ ਵੀ ਲਾਗੂ ਕੀਤੇ ਹਨ ਜਿਨ੍ਹਾਂ ਤੋਂ ਸਾਡੀ ਅਰਥਵਿਵਸਥਾ ਅਤੇ ਰਾਸ਼ਟਰ  ਨੂੰ ਨਵੀਂ ਮਜ਼ਬੂਤੀ ਪ੍ਰਾਪਤ ਹੋਈ ਹੈ

ਜਿਹੋ-ਜਿਹਾ ਕ‌ਿ ਅਸੀਂ ਕਰ ਦਿਖਾਇਆ ਹੈ, ਸਾਡੀ ਗਿਣਤੀ ਹੁਣ ਵੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿੱਚ ਕੀਤੀ ਜਾਂਦੀ ਹੈ। ਪ੍ਰਮੁੱਖ ਅੰਤਰਰਾਸ਼ਟਰੀ ਵਿੱਤ ਸੰਸਥਾਨਾਂ ਜਿਵੇਂ ਕਿ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਨਾਲ – ਨਾਲ ਕਈ ਉੱਘੀਆਂ ਏਜੇਂਸੀਆਂ ਜਿਵੇਂ ਕਿ ਮੂ‍ਡੀਜ ਨੇ ਵੀ ਭਾਰਤ ਦੀ ਆਰਥਕ ਯਾਤਰਾ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ ।

ਅਸੀਂ ਉਨ੍ਹਾਂ ਰੁਕਾਵਟ ਨੂੰ ਹਟਾਉਣ ਤੇ ਫੋਕਸ ਕੀਤਾ ਹੈ ਕਿ ਜੋ ਸਾਨੂੰ ਆਪਣੀ ਪੂਰੀ ਸਮਰੱਥਾ ਹਾਸਲ ਕਰਨ ਤੋਂ ਰੋਕ ਰਹੀਆਂ ਸਨ ।

ਮਿੱਤਰੋ ,

ਭਾਰਤ ਵਿੱਚ ਕਾਰੋਬਾਰ ਦਾ ਮਾਹੌਲ ਹੁਣ ਜਿਹੋ ਜਿਹਾ ਹੋ ਗਿਆ ਹੈ, ਉਹੋ ਜਿਹਾ ਪਹਿਲਾਂ ਕਦੇ ਨਹੀਂ ਸੀ।  ਅਸੀਂ ਕਾਰੋਬਾਰ ਕਰਨਾ ਅਸਾਨ ਕਰ ਦਿੱਤਾ ਹੈ ।

ਪਿਛਲੇ ਚਾਰ ਵਰ੍ਹਿਆਂ ਦੇ ਦੌਰਾਨ ਅਸੀਂ ਵਿਸ਼ਵ ਬੈਂਕ  ਦੇ ਕਾਰੋਬਾਰ ਵਿੱਚ ਆਸਾਨੀਇੰਡੈਕਸ ਵਿੱਚ 65 ਪਾਏਦਾਨਾਂ ਦੀ ਉੱਚੀ ਛਾਲ ਲਗਾਈ ਹੈ ।

ਇਸ ਇੰਡੈਕਸ ਵਿੱਚ ਭਾਰਤ ਸਾਲ 2014  ਦੇ 142ਵੇਂ ਪਾਏਦਾਨ ਤੋਂ ਕਾਫ਼ੀ ਉੱਪਰ ਉਠ ਕੇ ਹੁਣ 77ਵੇਂ ਪਾਏਦਾਨ ‘ਤੇ ਪਹੁੰਚ ਗਿਆ ਹੈ, ਲੇਕਿਨ ਅਸੀਂ ਹੁਣ ਵੀ ਸੰਤੁਸ਼ ਨਹੀਂ ਹੈ ।  ਮੈਂ ਆਪਣੀ ਟੀਮ ਨੂੰ ਹੋਰ ਵੀ ਕੜੀ ਮਿਹਨਤ ਕਰਨ ਲਈ ਕਿਹਾ ਹੈ , ਤਾਕਿ ਭਾਰਤ ਅਗਲੇ ਸਾਲ ਇਸ ਲਿਹਾਜ਼ ਨਾਲ ਸਿਖ਼ਰ 50 ਦੇਸ਼ਾਂ ਵਿੱਚ ਸ਼ੁਮਾਰ ਹੋ ਜਾਵੇ।  ਮੈਂ ਚਾਹੁੰਦਾ ਹਾਂ ਕਿ ਸਾਡੇ ਨਿਯਮ ਅਤੇ ਪ੍ਰਕਿਰਿਆਵਾਂ ਦੀ ਤੁਲਨਾ ਵਿਸ਼ਵ ਵਿੱਚ ਸਰਬ ਉੱਤਮ ਮੰਨੇ ਜਾਣ ਵਾਲੇ ਨਿਯਮਾਂ ਅਤੇ ਪ੍ਰਕਿਰਿਆਵਾਂ ਨਾਲ ਹੋਵੇ ।  ਅਸੀਂ ਕਾਰੋਬਾਰ ਕਰਨਾ ਕਿਫਾਇਤੀ ਵੀ ਕਰ ਦਿੱਤਾ ਹੈ ।

ਇਤਿਹਾਸਿਕ ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਨੂੰ ਲਾਗੂ ਕਰਨ ਅਤੇ ਸਰਲੀਕਰਨ  ਦੇ ਹੋਰ ਉਪਰਾਲਿਆਂ ਦੇ ਨਾਲ-ਨਾਲ ਟੈਕਸਾਂ ਦੇ ਸਮੇਕਨ ਨਾਲ ਲੈਣ – ਦੈਣ (ਟ੍ਰਰਾਂਜੈਕਸ਼ਨ)  ਲਾਗਤ ਘਟ ਗਈ ਹੈ ਅਤੇ ਪ੍ਰਕਿਰਿਆਵਾਂ ਪ੍ਰਭਾਵਸ਼ਾਲੀ ਹੋ ਗਈਆਂ ਹਨ ।

ਅਸੀਂ ਡਿਜੀਟਲ ਪ੍ਰਕਿਰਿਆਵਾਂਔਨਲਾਈਨ ਲੈਣ-ਦੇਣ ਅਤੇ ਸਿੰਗਲ ਬਿੰਦੁ ‘ਤੇ ਪਰਸਪਰ ਸੰਵਾਦ  ਦੇ ਜਰੀਏ ਕਾਰੋਬਾਰ ਕਰਨ ਵਿੱਚ ਕਾਫ਼ੀ ਤੇਜ਼ੀ ਵੀ ਲਿਆ ਦਿੱਤੀ ਹੈ ।

ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਦ੍ਰਿਸ਼ਟੀ ਸਾਡੀ ਗਿਣਤੀ ਹੁਣ ਸਭ ਤੋਂ ਜ਼ਿਆਦਾ ਖੁੱਲ੍ਹੇ ਦੇਸ਼ਾਂ ਵਿੱਚ ਹੁੰਦੀ ਹੈ। ਸਾਡੀ ਅਰਥਵਿਵਸਥਾ ਦੇ ਸਭ ਤੋਂ ਜ਼ਿਆਦਾ ਸੈਕਟਰ ਹੁਣ ਸਿਰਫ਼ ਐੱਫਡੀਆਈ ਲਈ ਖੁੱਲ੍ਹੇ ਹੋਏ ਹਨ। 90 % ਤੋਂ ਵੀ ਜਿਆਦਾ ਮਨਜ਼ੂਰੀਆਂ ਆਪਣੇ-ਆਪ ਆਟੋਮੈਟਿਕ ਰੂਪ ਨਾਲ ਪ੍ਰਾਪਤ ਹੁੰਦੀਆਂ ਹਨਇਨ੍ਹਾਂ ਉਪਰਾਲਿਆਂ ਨਾਲ ਸਾਡੀ ਅਰਥਵਿਵਸਥਾ ਹੁਣ ਵਿਕਾਸ  ਦੇ ਤੇਜ਼ ਅਗਾਂਹ ‘ਤੇ ਵਧ ਰਹੀ ਹੈ ।  ਅਸੀਂ 263 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਹਾਸਲ ਕੀਤਾ ਹੈ ।  ਇਹ ਪਿਛਲੇ 18 ਸਾਲਾਂ ਵਿੱਚ ਹਾਸਲ ਐੱਫਡੀਆਈ ਦਾ 45 % ਹੈ ।

ਮਿੱਤਰੋ ,

ਅਸੀਂ ਇਸ ਦੇ ਨਾਲ ਹੀ ਕਾਰੋਬਾਰ ਕਰਨ ਨੂੰ ਹੋਰ ਸਮਾਰਟ ਵੀ ਬਣਾ ਦਿੱਤਾ ਹੈ। ਅਸੀਂ ਸਰਕਾਰ ਦੀ ਪ੍ਰਾਪਤੀ ਅਤੇ ਖਰੀਦ ਪਰਚੇਜ਼ ਤੇ ਪ੍ਰੋਕਿਓਰਮੈਂਟ ਵਿੱਚ ਆਈਟੀ ਅਧਾਰਤ ਲੈਣ – ਦੇਣ ‘ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਾਂ ।  ਸਰਕਾਰੀ ਲਾਭਾਂ  ਦੀ ਪ੍ਰਤੱਖ ਟ੍ਰਾਂਸਫਰ ਸਹਿਤ ਡਿਜੀਟਲ ਭੁਗਤਾਨਾਂ ਨੂੰ ਹੁਣ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾ ਰਿਹਾ ਹੈ । ਸਾਡੀ ਗਿਣਤੀ ਹੁਣ ਸਟਾਰਟ-ਅੱਪਸ ਲਈ ਦੁਨੀਆ  ਦੇ ਸਭ ਤੋਂ ਵੱਡੇ ਈਕੋਸਿਸਟਮਜ਼ ਵਿੱਚ ਹੁੰਦੀ ਹੈ ਅਤੇ ਇਨ੍ਹਾਂ ਵਿਚੋਂ ਕੋਈਆਂ ਨੇ ਟੈਕਨੋਲੋਜੀ ਦੇ ਖੇਤਰ ਵਿੱਚ ਕਦਮ  ਰੱਖਿਆ ਹੈ ।  ਇਸ ਲਈ ਮੈਂ ਇਹ ਗੱਲ ਬਿਨਾਂ ਕਿਸੇ ਸੰਕੋਚ ਦੇ ਕਹਿ ਸਕਦਾ ਹਾਂ ਕਿ ਸਾਡੇ ਨਾਲ ਕਾਰੋਬਾਰ ਕਰਨਾ ਹੁਣ ਇੱਕ ਵੱਡਾ ਅਵਸਰ ਹੈ ।

ਅਜਿਹਾ ਇਸ ਲਈ ਵੀ ਹੈ ਕਿਉਂਕਿ ਸਾਡੀ ਗਿਣਤੀ ਅੰਕਟਾਡ ਵੱਲੋਂ ਸੂਚੀਬੱਧ ਸਿਖ਼ਰਲੇ 10 ਐੱਫਡੀਆਈ ਮੰਜ਼ਿਲਾਂ ਵਿੱਚ ਹੁੰਦੀ ਹੈ। ਸਾਡੇ ਇੱਥੇ ਗਲੋਬਲ ਪੱਧਰ ਦਾ ਕਿਫਾਇਤੀ ਨਿਰਮਾਣ ਪਰਿਵੇਸ਼ ਹੈ। ਸਾਡੇ ਇੱਥੇ ਵੱਡੀ ਸੰਖਿਆ ਵਿੱਚ ਬਿਹਤਰੀਨ ਗਿਆਨ ਅਤੇ ਊਰਜਾ ਯੁਕਤ ਕੁਸ਼ਲ ਪ੍ਰੋਫੇਸ਼ਨਲ ਹਨ । ਸਾਡੇ ਇੱਥੇ ਵਿਸ਼ਵ ਪੱਧਰੀ ਇੰਜੀਨੀਅਰਿੰਗ ਅਧਾਰ ਅਤੇ ਬਿਹਤਰੀਨ ਖੋਜ ਅਤੇ ਵਿਕਾਸ ਸੁਵਿਧਾਵਾਂ ਹਨ । ਵਧਦੇ ਸਕਲ ਘਰੇਲੂ ਉਤਪਾਦ  (ਜੀਡੀਪੀ) ਵਧਦੇ ਮੱਧ ਵਰਗ ਅਤੇ ਉਨ੍ਹਾਂ ਦੀ ਖਰੀਦ ਸਮਰੱਥਾ ਨਾਲ ਸਾਡੇ ਵਿਸ਼ਾਲ ਘਰੇਲੂ ਬਜ਼ਾਰ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ   

 ਪਿਛਲੇ ਦੋ ਸਾਲਾਂ ਦੌਰਾਨ ਅਸੀਂ ਕਾਰਪੋਰੇਟ ਦ੍ਰਿਸ਼ਟੀ ਤੋਂ ਘੱਟ ਟੈਕਸਾਂ ਦਰ ਵਾਲੀ ਵਿਵਸਥਾ  ਵੱਲ ਵਧੇ ਹਾਂ ਅਸੀਂ ਨਵੇਂ ਨਿਵੇਸ਼ ਦੇ ਨਾਲ-ਨਾਲ ਛੋਟੇ ਅਤੇ ਦਰਮਿਆਨ ਉੱਦਮੀਆਂ ਲਈ ਟੈਕਸ ਦਰ ਨੂੰ 30 % ਤੋਂ ਘਟਾਕੇ 25% ਕਰ ਦਿੱਤਾ ਹੈ। ਬੌਧਿਕ ਸੰਪਤੀ ਅਧਿਕਾਰ (ਆਈਪੀਆਰ) ਨਾਲ ਜੁੜੇ ਮੁੱਦਿਆਂ ਲਈ ਅਸੀਂ ਮਿਆਰ (ਬੈਂਚਮਾਰਕਿੰਗ) ਨੀਤੀਆਂ ਵਿਕਸਿਤ ਕੀਤੀਆਂ ਹਨ ਹੁਣ ਸਾਨੂੰ ਵੀ ਸਭ ਤੋਂ ਤੇਜ਼ ਟਰੇਡਮਾਰਕ ਵਿਵਸਥਾਵਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ । ਦਿਵਾਲਾ ਅਤੇ ਦਿਵਾਲੀਆਪਣ ਸੰਹਿਤਾ ਦੀ ਬਦੌਲਤ ਕਾਰੋਬਾਰੀਆਂ ਨੂੰ ਹੁਣ ਲੰਮੀਆਂ ਜਟਿਲ ਅਤੇ ਵਿੱਤੀ ਲੜਾਈਆ ਲੜੇ ਬਿਨਾਂ ਹੀ ਕਿੱਤਿਆਂ ਤੋਂ ਬਾਹਰ ਨਿਕਲਣ ਦਾ ਰਸਤਾ ਮਿਲ ਗਿਆ ਹੈ ।

ਇਸ ਲਈ : ਕਾਰੋਬਾਰ ਸ਼ੁਰੂ ਕਰਨ ਤੋਂ ਲੈ ਕੇ ਇਸ ਦਾ ਪਰਿਚਾਲਨ ਜਾਰੀ ਰਹਿਣ ਅਤੇ ਫਿਰ ਬੰਦ ਹੋਣ ਤੱਕ ਅਸੀਂ ਨਵੇਂ ਸੰਸਥਾਨਾਂ, ਵਿਧੀਆਂ ਅਤੇ ਪ੍ਰਕਿਰਿਆਵਾਂ ਨੂੰ ਤਿਆਰ ਕਰਨ ‘ਤੇ ਪੂਰਾ ਧਿਆਨ ਦਿੱਤਾ ਹੈ। ਇਹ ਸਭ ਨਾ ਕੇਵਲ ਕਾਰੋਬਾਰ ਕਰਨ ਸਗੋਂ ਸਾਡੀ ਜਨਤਾ ਦੇ ਸਹਿਜ ਜੀਵਨ ਜਿਉਟ ਲਈ ਵੀ ਅਤਿਅੰਤ ਮਹੱਤਵਪੂਰਨ ਹਨਅਸੀਂ ਇਹ ਵੀ ਭਲੀਭਾਂਤੀ ਸਮਝਦੇ ਹਾਂ ਕਿ ਇੱਕ ਯੁਵਾ ਰਾਸ਼ਟਰ ਹੋਣ ਦੇ ਨਾਤੇ ਸਾਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਬਿਹਤਰ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਉਪਲੱਬਧ ਕਰਾਉਣ ਦੀ ਜ਼ਰੂਰਤ ਹੈ ।  ਦੋਵੇਂ ਹੀ ਨਿਵੇਸ਼ ਨਾਲ ਜੁੜੇ ਹੋਏ ਹਨਇਸ ਲਈ  : ਹਾਲ ਹੀ ਦੇ ਸਾਲਾਂ ਵਿੱਚ ਨਿਰਮਾਣ ਅਤੇ ਬੁਨਿਆਦੀ ਢਾਂਚਾਗਤ ਸਹੂਲਤਾਂ ‘ਤੇ ਲਾਮਿਸਾਲ ਢੰਗ ਨਾਲ ਫੋਕਸ ਕੀਤਾ ਗਿਆ ਹੈ।

ਅਸੀਂ ਆਪਣੇ ਯੁਵਾਵਾਂ ਲਈ ਰੋਜ਼ਗਾਰ ਸਿਰਜਣ ਲਈ ਨਿਰਮਾਣ ਵਧਾਉਣ ਵਿੱਚ ਸਖਤ ਮਿਹਨਤ ਕੀਤੀ ਹੈਸਾਡੀ ਮੇਕ ਇਨ ਇੰਡੀਆ ਪਹਿਲ  ਦੇ ਜ਼ਰੀਏ ਨਿਵੇਸ਼ ਨੂੰ ਹੋਰ ਪ੍ਰੋਗਰਾਮਾਂ ਜਿਵੇਂ ਕਿ ਡਿਜੀਟਲ ਇੰਡੀਆਅਤੇ ਸਕਿੱਲ ਇੰਡੀਆ ਨਾਲ ਵਿਆਪਕ ਸਹਿਯੋਗ ਪ੍ਰਾਪਤ ਹੋਇਆ ਹੈ । ਸਾਡਾ ਫੋਕਸ ਆਪਣੇ ਉਦਯੋਗਿਕ ਬੁਨਿਆਦੀ ਢਾਂਚੇ, ਨੀਤੀਆਂ ਅਤੇ ਤੌਰ- ਤਰੀਕਿਆਂ ਜਾਂ ਪ੍ਰਥਾਵਾਂ ਨੂੰ ਸਰਵ ਉੱਤਮ ਵਿਸ਼ਵ ਮਿਆਰਾਂ ਦੇ ਸਮਾਨ ਬਣਾਉਣ ਅਤੇ ਭਾਰਤ ਨੂੰ ਇੱਕ ਗਲੋਬਲ ਨਿਰਮਾਣ ਹੱਬ ਵਿੱਚ ਤਬਦੀਲ ਕਰਨ ‘ਤੇ ਵੀ ਹੈ ।

ਸਵੱਛ ਊਰਜਾ ਤੇ ਹਰਿਤ ਵਿਕਾਸ ਜ਼ੀਰੋ ਡਿਫੈਕਟ ਤੇ ਜੀਰੋ ਇਫੈਕਟ ਮੈਨੂਫੈਕਚਰਿੰਗ ਇਹ ਵੀ ਸਾਡੀਆਂ ਪ੍ਰਤੀਬੱਧਤਾਵਾਂ ਹਨਅਸੀਂ ਪੂਰੀ ਦੁਨੀਆ ਨਾਲ ਇਹ ਵਾਅਦਾ ਕੀਤਾ ਹੈ ਕਿ ਅਸੀਂ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਕੰਮ ਕਰਾਂਗੇ ।  ਊਰਜਾ ਦੇ ਮੋਰਚੇ ‘ਤੇ ਅਸੀਂ ਹੁਣ ਦੁਨੀਆ ਵਿੱਚ ਅਖੁੱਟ ਊਰਜਾ ਦੇ ਪੰਜਵੇਂ ਸਭ ਤੋਂ ਵੱਡੇ ਉਤਪਾਦਕ ਹਾਂ।  ਅਸੀਂ ਪਵਨ ਊਰਜਾ ਦੇ ਚੌਥੇ ਸਭ ਤੋਂ ਵੱਡੇ ਉਤਪਾਦਕ ਅਤੇ ਸੌਰ ਊਰਜਾ  ਦੇ ਪੰਜਵੇਂ ਸਭ ਤੋਂ ਵੱਡੇ ਉਤਪਾਦਕ ਹਾਂ

ਅਸੀਂ ਸੜਕਾਂਬੰਦਰਗਾਹਾਂਰੇਲਵੇ ਹਵਾਈ ਅੱਡਿਆਂ ਦੂਰਸੰਚਾਰ ਡਿਜੀਟਲ ਨੈੱਟਵਰਕਾਂ ਅਤੇ ਊਰਜਾ ਸਹਿਤ ਅਗਲੀ ਪੀੜ੍ਹੀ ਦੀਆਂ ਬੁਨਿਆਦੀ ਢਾਂਚਾਗਤ ਸਹੂਲਤਾਂ ਵਿੱਚ ਨਿਵੇਸ਼ ਵਧਾਉਣ ਲਈ ਤਤਪਰ ਹਾਂ। ਅਸੀਂ ਆਪਣੇ ਦੇਸ਼ ਦੇ ਲੋਕਾਂ ਦੀ ਕਮਾਈ ਵਧਾਉਣ ਅਤੇ ਬਿਹਤਰ ਜੀਵਨ ਪੱਧਰ ਸੁਨਿਸ਼ਚਿਤ ਕਰਨ ਲਈ ਆਪਣੇ ਸਮਾਜਕ , ਉਦਯੋਗਕ ਅਤੇ ਖੇਤੀਬਾੜੀ ਨਾਲ ਜੁੜੇ ਬੁਨਿਆਦੀ ਢਾਂਚੇ ਵਿੱਚ ਵੀ ਭਾਰੀ- ਭਰਕਮ ਨਿਵੇਸ਼ ਕਰ ਰਹੇ ਹਾਨਉਦਾਹਰਣ ਦੇ ਲਈ ਪਿਛਲੇ ਚਾਰ ਸਾਲਾਂ  ਦੌਰਾਨ ਬਿਜਲੀ ਦਾ ਸਭ ਤੋਂ ਜ਼ਿਆਦਾ ਸਮਰੱਥਾ ਵਾਧਾ ਅਤੇ ਉਤਪਾਦਨ ਹੋਇਆ ਹੈ । ਪਹਿਲੀ ਵਾਰ ਭਾਰਤ ਬਿਜਲੀ ਦਾ ਸ਼ੁੱਧ ਨਿਰਯਾਤਕ ਬਣਿਆ ਹੈ। ਅਸੀਂ ਵੱਡੇ ਪੈਮਾਨੇ ‘ਤੇ ਐੱਲਈਡੀ ਬਲਬ ਵੰਡੇ ਹਨ।  ਇਸ ਦੇ ਨਤੀਜੇ ਵਜੋਂ ਊਰਜਾ ਦੀ ਵਿਆਪਕ ਬਚਤ ਹੋਈ ਹੈ । ਅਸੀਂ ਅਭੂਤਪੂਰਵ ਗਤੀ ਨਾਲ ਸੰਚਾਰਨ ਲਾਈਨਾ ਵਿਛਾਈਆਂ ਹਨ ਸੜਕ ਨਿਰਮਾਣ ਵਿੱਚ ਸਾਡੀ ਰਫ਼ਤਾਰ ਲਗਭਗ ਦੁੱਗਣੀ ਹੋ ਗਈ ਹੈ।  ਅਸੀਂ ਪ੍ਰਮੁੱਖ ਬੰਦਰਗਾਹਾਂ ਵਿੱਚ ਲਾਮਿਸਾਲ ਸਮਰੱਥਾ ਵਾਧਾ ਕੀਤਾ ਹੈ। 

ਪੇਂਡੂ ਖੇਤਰਾਂ ਵਿੱਚ ਸੜਕ ਕਨੈਕਟੀਵਿਟੀ ਹੁਣ 90 % ਹੋ ਗਈ ਹੈ । ਨਵੀਆਂ ਰੇਲ ਲਾਈਨਾਂ ਵਿਛਾਉਣ ਗੇਜ ਤਬਦੀਲੀ ਅਤੇ ਰੇਲ ਪਟਰੀਆਂ ਦਾ ਦੋਹਰਾਕਰਨ ਅਤੇ ਬਿਜਲੀਕਰਨ ਦੁੱਗਣਾ ਹੋ ਗਿਆ ਹੈ ।  ਅਸੀ ਔਨਲਾਈਨ ਪ੍ਰਕਿਰਿਆ  ਦੇ ਜ਼ਰੀਏ ਨਿਯਮਿਤ ਰੂਪ ਨਾਲ ਪ੍ਰਮੁੱਖ ਪ੍ਰੋਜੈਕਟਾਂ ਦੇ ਲਾਗੂ ਕਰਨ ਨੂੰ ਅਵਰੋਧ ਮੁਕਤ ਕਰ ਰਹੇ ਹਾਂ ।  ਬੁਨਿਆਦੀ ਢਾਂਚਾਗਤ ਖੇਤਰ ਨਾਲ ਜੁੜੀ ਸਾਡੀ ਜਨਤਕ – ਨਿੱਜੀ ਭਾਗੀਦਾਰੀ ਹੁਣ ਹੋਰ ਜ਼ਿਆਦਾ ਨਿਵੇਸ਼ਕ ਅਨੁਕੂਲ ਹੋ ਗਈ ਹੈ ।  ਸਾਡੀ ਸਰਕਾਰ ਦੇ ਪੂਰੇ ਕਾਰਜਕਾਲ ਵਿੱਚ ਜੀਡੀਪੀ ਵਾਧਾ ਦਰ ਔਸਤਨ 7.3% ਆਂਕੀ ਗਈ ਹੈ ਜੋ ਸਾਲ 1991  ਦੇ ਬਾਅਦ ਕਿਸੇ ਵੀ ਭਾਰਤੀ ਸਰਕਾਰ ਦੀ ਸਭ ਤੋਂ ਜ਼ਿਆਦਾ ਆਰਥਕ ਵਿਕਾਸ ਦਰ ਹੈ । ਇਸ ਦੇ ਨਾਲ ਹੀ ਮੰਹਿਗਾਈ ਦਰ 4.6 % ਆਂਕੀ ਗਈ ਹੈ ਜੋ ਸਾਲ 1991ਜਦੋਂ ਭਾਰਤ ਨੇ ਉਦਾਰੀਕਰਨ ਪ੍ਰਕਿਰਿਆ ਸ਼ੁਰੂ ਕੀਤੀ ਸੀ ਦੇ ਬਾਅਦ ਕਿਸੇ ਵੀ ਭਾਰਤੀ ਸਰਕਾਰ  ਦੇ ਕਾਰਜਕਾਲ  ਦੇ ਦੌਰਾਨ ਨਿਊਨਤਮ ਹੈ ।

ਸਾਡਾ ਇਹ ਮੰਨਣਾ ਹੈ ਕਿ ਵਿਕਾਸ ਦੇ ਲਾਭ ਲੋਕਾਂ ਤੱਕ ਅੱਵਸ਼ ਹੀ ਬੜੀ ਅਸਾਨੀ ਅਤੇ ਦਕਸ਼ਤਾ ਦੇ ਨਾਲ ਪਹੁੰਚਣੇ ਚਾਹੀਦੇ ਹਨ

ਇਸ ਸਬੰਧ ਵਿੱਚ ਮੈਂ ਕੁਝ ਉਦਾਹਰਣ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ।  ਹੁਣ ਸਾਡੇ ਦੇਸ਼ ਵਿੱਚ ਹਰੇਕ ਪਰਿਵਾਰ ਦਾ ਇੱਕ ਬੈਂਕ ਖਾਤਾ ਹੈ । ਅਸੀਂ ਛੋਟੇ ਉੱਦਮੀਆਂ ਨੂੰ ਬਿਨਾ ਕਿਸੇ ਜ਼ਮਾਨਤ ਜਾਂ ਗਾਰੰਟੀ  ਦੇ ਕਰਜ਼ੇ ਦੇ ਰਹੇ ਹਾਂ ।  ਹੁਣ ਸਾਡੇ ਦੇਸ਼  ਦੇ ਹਰੇਕ ਪਿੰਡ ਵਿੱਚ ਬਿਜਲੀ ਪਹੁੰਚ ਚੁੱਕੀ ਹੈ ।  ਹੁਣ ਸਾਡੇ ਦੇਸ਼  ਦੇ ਲਗਭਗ ਸਾਰੇ ਘਰਾਂ ਵਿੱਚ ਵੀ ਬਿਜਲੀ ਪਹੁੰਚ ਚੁੱਕੀ ਹੈ ।  ਅਸੀਂ ਵੱਡੀ ਸੰਖਿਆ ਵਿੱਚ ਅਜਿਹੇ ਲੋਕਾਂ ਨੂੰ ਰਸੋਈ ਗੈਸ ਉਪਲੱਬਧ ਕਰਵਾਈ ਹੈ ਜੋ ਹੁਣ ਤੱਕ ਇਸ ਨੂੰ ਖਰੀਦਣ ਦੇ ਵਿੱਚ ਸਮਰੱਥਾ ਨਹੀਂ ਸਨ ।  ਅਸੀਂ ਸ਼ਹਿਰੀ ਅਤੇ ਪਿੰਡਾਂ ਯਾਨੀ ਸਾਰੇ ਖੇਤਰਾਂ ਵਿੱਚ ਸਮੁੱਚੀ ਸਵੱਛਤਾ ਸੁਨਿਸ਼ਚਿਤ ਕੀਤੀ ਹੈ। ਅਸੀਂ ਘਰਾਂ ਵਿੱਚ ਪਖਾਨਿਆਂ ਦੀ ਕਵਰੇਜ ਅਤੇ ਉਨ੍ਹਾਂ ਦੇ ਸਮੁੱਚ ਉਪਯੋਗ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ

ਦੇਵੀਓ  ਅਤੇ ਸੱਜਣੋਂ,

ਸਾਡੀ ਗਿਣਤੀ ਵੀ ਸਾਲ 2017 ਵਿੱਚ ਵਿਸ਼ਵ  ਦੇ ਸਭ ਤੋਂ ਤੇਜ਼ੀ ਨਾਲ ਵਧਦੀਆਂ ਟੂਰਿਜ਼ਮ ਮੰਜ਼ਿਲਾ  ਵਿੱਚ ਹੋਈ ਸੀ। ਸਾਲ 2016 ਦੀ ਤੁਲਨਾ ਵਿੱਚ ਭਾਰਤ ਦੀ ਵਾਧਾ ਦਰ 14 % ਰਹੀ ਸੀ, ਜਦੋਂ ਕਿ ਉਸੇ ਸਾਲ ਵਿਸ਼ਵ ਪੱਧਰ ‘ਤੇ ਵਾਧਾ ਦਰ ਔਸਤਨ 7% ਹੀ ਸੀ ਭਾਰਤ ਪਿਛਲੇ ਚਾਰ ਸਾਲਾਂ ਦੇ ਦੌਰਾਨ ਯਾਤਰੀ ਟਿਕਟਾਂ ਵਿੱਚ ਦਹਾਈ ਅੰਕਾਂ ਵਿੱਚ ਵਾਧੇ ਦੀ ਦ੍ਰਿਸ਼ਟੀ ਤੋਂ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਹਵਾਬਾਜ਼ੀ ਬਜ਼ਾਰ ਵੀ ਰਹੀ ਹੈ।

ਇਸ ਲਈ :  ਇੱਕ ਨਵਾਂ ਭਾਰਤਉੱਭਰ ਰਿਹਾ ਹੈ ਜੋ ਆਧੁਨਿਕ ਅਤੇ ਟੱਕਰ ਦਾ ਪ੍ਰਤੀਸਪਰਧੀ  ਹੋਵੇਗਾ ਅਤੇ ਇਸ ਦੇ ਨਾਲ ਹੀ ਉਹ ਲੋਕਾਂ ਦੀ ਪਰਵਾਹ ਕਰਨ ਵਾਲਾ ਅਤੇ ਹਮਦਰਦ ਵੀ ਹੋਵੇਗਾ। ਇਸ ਹਮਦਰਦ ਦ੍ਰਿਸ਼ਟੀਕੋਣ ਦਾ ਇੱਕ ਨਾਯਾਬ ਉਦਾਹਰਣ ਆਯੁਸ਼ਮਾਨ ਭਾਰਤਨਾਮਕ ਸਾਡੀ ਚਿਕਿਤਸਾ ਅਸ਼ਿਉਰੈਂਸ(ਆਸ਼ਵਾਸਨ) ਯੋਜਨਾ ਹੈ ।  ਇਸ ਤੋਂ ਲਗਭਗ 50 ਕਰੋੜ ਲੋਕਾਂ ਨੂੰ ਲਾਭ ਪਹੁੰਚਗਾ ਜੋ ਅਮਰੀਕਾ ਕੈਨੇਡਾ ਅਤੇ ਮੈਕਸੀਕੋ ਦੀ ਸੰਯੁਕਤ ਆਬਾਦੀ ਤੋਂ ਵੀ ਅਧਿਕ ਹੈ। ਆਯੁਸ਼ਮਾਨ ਭਾਰਤ ਯੋਜਨਾ ਸਿਹਤ  ਨਾਲ ਜੁੜੀਆਂ ਬੁਨਿਆਦੀ ਢਾਂਚਾਗਤ ਸਹੂਲਤਾਂ , ਮੈਡੀਕਲ ਉਪਕਰਣਾਂ ਦੇ ਨਿਰਮਾਣ ਅਤੇ ਸਿਹਤ  ਸੇਵਾਵਾਂ  ਦੇ ਖੇਤਰ ਵਿੱਚ ਵਪਾਰਕ ਨਿਵੇਸ਼ ਮੌਕੇ ਉਪਲੱਬਧ  ਕਰਾਏਗੀ ।

ਮੈਂ ਕੁਝ ਹੋਰ ਉਦਾਹਰਣ ਪੇਸ਼ ਕਰਨਾ ਚਾਹੁੰਦਾ ਹਾਂ। ਭਾਰਤ ਵਿੱਚ 50 ਸ਼ਹਿਰ ਮੈਟਰੋ ਰੇਲ ਪ੍ਰਣਾਲੀਆਂ ਦਾ ਨਿਰਮਾਣ ਕਰਨ ਲਈ ਤਿਆਰ ਹਨਸਾਨੂੰ 50 ਮਿਲੀਅਨ ਮਕਾਨਾਂ ਦਾ ਨਿਰਮਾਣ ਕਰਨ ਹੈ । ਸੜਕ ਰੇਲ ਅਤੇ ਜਲਮਾਰਗਾ ਨਾਲ ਜੁੜੀਆਂ ਜ਼ਰੂਰਤਾ ਅਤਿਅੰਤ ਵਿਆਪਕ ਹਨ ।  ਅਸੀਂ ਤਵਰਿਤ ਅਤੇ ਸਵੱਛ ਢੰਗ ਨਾਲ ਆਪਣੇ ਟੀਚੇ ਦੀ ਪ੍ਰਾਪਤੀ ਲਈ ਵਿਸ਼ਵ ਪੱਧਰੀ  ਟੈਕਨੋਲੋਜੀਆਂ ਚਾਹੁੰਦੇ ਹਾਂ ।

ਮਿੱਤਰੋ

ਇਸ ਲਈ :  ਭਾਰਤ ਅਸੀਮ ਅਵਸਰਾਂ ਦਾ ਦੇਸ਼ ਹੈ ।  ਇਹ ਇੱਕ ਮਾਤਰ ਅਜਿਹਾ ਸਥਾਨ ਹੈ ਜਿੱਥੇ ਤੁਹਾਡੇ ਲਈ ਲੋਕਤੰਤਰ , ਯੁਵਾ ਅਬਾਦੀ ਅਤੇ ਵਿਆਪਕ ਮੰਗ ਤਿੰਨੇ ਹੀ ਉਪਲੱਬਧ ਹਨ ।  ਅਜਿਹੇ ਨਿਵੇਸ਼ਕ ਜੋ ਭਾਰਤ ਵਿੱਚ ਪਹਿਲਾਂ ਹੀ ਨਿਵੇਸ਼ ਕਰ ਚੁੱਕੇ ਹਨ ਉਨ੍ਹਾਂ ਨੂੰ ਮੈਂ ਇਸ ਗੱਲ ਦਾ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸਾਡੀ ਲੋਕਤਾਂਤਰਿਕ ਪ੍ਰਣਾਲੀ ਮਾਨਵੀ ਕਦਰਾਂ-ਕੀਮਤਾ ਅਤੇ ਮਜ਼ਬੂਤ ਨਿਆਇਕ ਪ੍ਰਣਾਲੀ ਤੁਹਾਡੇ ਨਿਵੇਸ਼ ਦੀ ਸੁਰੱਖਿਆ ਅਤੇ ਹਿਫਾਜਤ ਸੁਨਿਸ਼ਚਿਤ ਕਰੇਗੀ ।  ਅਸੀਂ ਨਿਵੇਸ਼ ਮਾਹੌਲ ਨੂੰ ਹੋਰ ਬਿਹਤਰ ਕਰਨ ਅਤੇ ਖੁਦ ਨੂੰ ਜ਼ਿਆਦਾ ਤੋਂ ਜ਼ਿਆਦਾ ਟੱਕਰ ਦਾ ਪ੍ਰਤੀਸਪਰਧੀ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੇ ਹਾਂ

ਅਜਿਹੇ ਨਿਵੇਸ਼ਕ ਜਿਨ੍ਹਾਂ ਨੇ ਹੁਣ ਤੱਕ ਭਾਰਤ ਵਿੱਚ ਆਪਣੀ ਮੌਜੂਦਗੀ ਦਰਜ ਨਹੀਂ ਕਰਵਾਈ ਹੈ ਉਨ੍ਹਾਂ ਨੂੰ ਮੈਂ ਇੱਥੇ ਉਪਲੱਬਧ ਅਵਸਰਾਂ ਦੀ ਤਲਾਸ਼ ਕਰਨ ਲਈ ਨਿਰੰਤ੍ਰਿਤ ਅਤੇ ਪ੍ਰੋਤਸਾਹਿਤ , ਕਰਦਾ ਹਾਂ ।  ਇਹ ਭਾਰਤ ਵਿੱਚ ਨਿਵੇਸ਼ ਕਰਨ ਦਾ ਸਭ ਤੋਂ ਚੰਗਾ ਸਮਾਂ ਹੈਅਸੀਂ ਇੱਕ-ਇੱਕ ਕਰਕੇ ਸਾਰੇ ਨਿਵੇਸ਼ਕਾਂ ਦੀ ਮਦਦ ਕਰਨ ਲਈ ਸਮਰਪਿਤ ਉਪਾਅ ਕੀਤੇ ਹਨਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਇਹ ਭਰੋਸਾ ਦਿੰਦਾ ਹਾਂ ਕਿ ਮੈਂ ਤੁਹਾਡੀ ਯਾਤਰਾ ਵਿੱਚ ਤੁਹਾਡਾ ਸਾਥ ਦੇਣ ਲਈ ਹਮੇਸ਼ਾ ਉਪਲੱਬਧ ਰਹਾਂਗਾ ।

ਧੰਨਵਾਦ! ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ।

***

ਏਕੇਟੀ/ਕੇਪੀ­