Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੇਪੀਡਾ (Naypyidaw)ਵਿਖੇ ਮਿਆਂਮਾਰ ਦੇ ਸਟੇਟ ਕੌਂਸਲਰ ਨਾਲ ਸੰਯੁਕਤ ਪ੍ਰੈੱਸ ਬ੍ਰੀਫਿੰਗ ਦੌਰਾਨ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ ਪਾਠ

ਨੇਪੀਡਾ (Naypyidaw)ਵਿਖੇ ਮਿਆਂਮਾਰ ਦੇ ਸਟੇਟ ਕੌਂਸਲਰ ਨਾਲ ਸੰਯੁਕਤ ਪ੍ਰੈੱਸ ਬ੍ਰੀਫਿੰਗ ਦੌਰਾਨ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ ਪਾਠ

ਨੇਪੀਡਾ (Naypyidaw)ਵਿਖੇ ਮਿਆਂਮਾਰ ਦੇ ਸਟੇਟ ਕੌਂਸਲਰ ਨਾਲ ਸੰਯੁਕਤ ਪ੍ਰੈੱਸ ਬ੍ਰੀਫਿੰਗ ਦੌਰਾਨ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ ਪਾਠ


ਮਾਣਯੋਗ, ਸਟੇਟ ਕੌਂਸਲਰ, ਪਤਵੰਤੇ ਡੈਲੀਗੇਟਸ

ਮੀਡੀਆ ਦੇ ਮਿੱਤਰੋ,

ਮਿੰਗਲਾਬਾ

ਸੰਨ 2014 ਵਿੱਚ ASEAN Summit ਦੇ ਮੌਕੇ ਉੱਤੇ ਮੈਂ ਇਥੇ ਆਇਆ ਸੀ ਪਰ ਸੁਨਹਿਰੀ ਜ਼ਮੀਨ ਮਿਆਂਮਾਰ ਦੀ ਇਹ ਮੇਰੀ ਪਹਿਲੀ ਦੁਵੱਲੀ ਯਾਤਰਾ ਹੈ,ਪਰ ਜਿਸ ਗਰਮਜੋਸ਼ੀ ਨਾਲ ਸਾਡਾ ਸਵਾਗਤ ਹੋਇਆ ਹੈ, ਮੈਨੂੰ ਲੱਗ ਰਿਹਾ ਹੈ ਜਿਵੇਂ ਮੈਂ ਆਪਣੇ ਹੀ ਘਰ ਵਿੱਚ ਹਾਂ। ਇਸ ਦੇ ਲਈ ਮੈਂ ਮਿਆਂਮਾਰ ਸਰਕਾਰ ਦਾ ਧੰਨਵਾਦੀ ਹਾਂ।

ਮਾਣਯੋਗ

Myanmar peace process ਵਿਚ ਤੁਹਾਡੀ ਦਲੇਰੀ ਭਰੀ ਲੀਡਰਸ਼ਿਪ ਪ੍ਰਸ਼ੰਸਾਯੋਗ ਹੈ। ਜਿਨ੍ਹਾਂ ਚੁਣੌਤੀਆਂ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ। Rakhine State ਵਿੱਚ ਕੱਟੜਪੰਥੀ ਹਿੰਸਾ ਦੇ ਚਲਦਿਆਂ ਖਾਸ ਤੌਰ ਤੇ ਸੁਰੱਖਿਆ ਦਲਾਂ ਅਤੇ ਮਾਸੂਮ ਜਾਨਾਂ ਦੇ ਨੁਕਸਾਨ ਨੂੰ ਲੈ ਕੇ ਅਸੀਂ ਤੁਹਾਡੀਆਂ ਚਿੰਤਾਵਾਂ ਦੇ ਭਾਈਵਾਲ ਹਾਂ। ਭਾਵੇਂ ਉਹ ਵੱਡੀ ਸ਼ਾਂਤੀ ਪ੍ਰਕਿਰਿਆ ਹੋਵੇ ਜਾਂ ਕਿਸੇ ਵਿਸ਼ੇਸ਼ ਮੁੱਦੇ ਨੂੰ ਸੁਲਝਾਉਣ ਦੀ ਗੱਲ, ਅਸੀਂ ਆਸ ਕਰਦੇ ਹਾਂ ਕਿ ਸਾਰੇ ਹਿੱਸੇਦਾਰ (stakeholders) ਮਿਲਕੇ ਅਜਿਹੇ ਹਲ ਲੱਭਣ ਦੀ ਦਿਸ਼ਾ ਵਿਚ ਕੰਮ ਕਰ ਸਕਦੇ ਹਨ ਜਿਸ ਨਾਲ ਮਿਆਂਮਾਰ ਦੀ ਏਕਤਾ ਅਤੇ ਭੁਗੋਲਿਕ ਅਖੰਡਤਾ ਦਾ ਸਨਮਾਨ ਕਰਦੇ ਹੋਏ ਸਭ ਲਈ ਸ਼ਾਂਤੀ, ਨਿਆਂ ਅਤੇ ਸਨਮਾਨ ਯਕੀਨੀ ਬਣੇਗਾ।

ਮਿੱਤਰੋ,

ਮੇਰਾ ਵਿਚਾਰ ਹੈ ਕਿ ਭਾਰਤ ਦਾ ਲੋਕਰਾਜੀ ਤਜਰਬਾ ਮਿਆਂਮਾਰ ਲਈ ਵੀ ਢੁਕਵਾਂ ਹੈ। ਅਤੇ ਇਸੇ ਲਈ ਮਿਆਂਮਾਰ ਦੇ ਕਾਰਜਪਾਲਿਕਾ (Executive), ਵਿਧਾਨਪਾਲਿਕਾ (Legislature) ਅਤੇ ਚੋਣ ਕਮਿਸ਼ਨ (Election Commission) ਅਤੇ Press Council ਵਰਗੀਆਂ ਸੰਸਥਾਵਾਂ ਦੀ Capacity Building ਵਿੱਚ ਸਾਡੇ ਵਿਆਪਕ ਸਹਿਯੋਗ ਉੱਤੇ ਸਾਨੂੰ ਮਾਣ ਹੈ। ਗੁਆਂਢੀ ਹੋਣ ਦੇ ਨਾਤੇ ਸਾਡੇ ਸੁਰੱਖਿਆ ਦੇ ਖੇਤਰ ਵਿੱਚ ਹਿਤ ਇਕੋ ਜਿਹੇ ਹੀ ਹਨ। ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਲੰਬੀ ਜ਼ਮੀਨੀ ਅਤੇ ਸਮੁੰਦਰੀ ਸਰਹੱਦ ਉੱਤੇ ਸੁਰੱਖਿਆ ਅਤੇ ਸਥਿਰਤਾ ਕਾਇਮ ਰੱਖਣ ਲਈ ਮਿਲ ਕੇ ਕੰਮ ਕਰੀਏ। ਸੜਕਾਂ ਅਤੇ ਪੁਲਾਂ ਦਾ ਨਿਰਮਾਣ, ਊਰਜਾ ਦੇ ਲਿੰਕ (links) ਅਤੇ ਕਨੈਕਇਵਿਟੀ (connectivity) ਵਧਾਉਣ ਦੇ ਸਾਡੇ ਯਤਨ ਇਕ ਚੰਗੇ ਭਵਿੱਖ ਵੱਲ ਸੰਕੇਤ ਕਰਦੇ ਹਨ। Kaladan project ਵਿਚ ਅਸੀਂ Sittwe port ਅਤੇ Paletwa Inland Waterways Terminal ਉੱਤੇ ਕੰਮ ਪੂਰਾ ਕੀਤਾ ਹੈ ਅਤੇ Road component ਉੱਤੇ ਕੰਮ ਸ਼ੁਰੂ ਹੋ ਗਿਆ ਹੈ। । Upper Myanmar ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਭਾਰਤ ਤੋਂ ਹਾਈ ਸਪੀਡ ਡੀਜ਼ਲ (high speed diesel) ਟਰੱਕਾਂ ਰਾਹੀਂ ਆਉਣਾ ਸ਼ੁਰੂ ਹੋ ਚੁੱਕਾ ਹੈ। ਸਾਡੀ ਵਿਕਾਸ ਸਾਂਝੇਦਾਰੀ (development partnership) ਅਧੀਨ ਮਿਆਂਮਾਰ ਵਿੱਚ ਉੱਚ ਕੋਟੀ ਦੀਆਂ ਸਿਹਤ, ਖੋਜ ਅਤੇ ਵਿਕਾਸ ਦੀਆਂ ਸਹੂਲਤਾਂ ਦਾ ਵਿਕਾਸ ਖੁਸ਼ੀ ਦਾ ਵਿਸ਼ਾ ਹੈ। ਇਸ ਸਬੰਧ ਵਿੱਚ Myanmar Institute of Information Technology ਅਤੇ Advanced Centre for Agricultural Research and Education ਵਿਸ਼ੇਸ਼ ਤੌਰ `ਤੇ ਵਰਨਣ ਯੋਗ ਹੈ। ਇਹ ਦੋਵੇਂ ਸਿੱਖਿਆ ਦੇ ਪ੍ਰਮੁੱਖ ਕੇਂਦਰਾਂ ਵਜੋਂ ਤੇਜ਼ੀ ਨਾਲ ਉੱਭਰ ਰਹੇ ਹਨ। ਭਵਿੱਖ ਵਿੱਚ ਵੀ ਸਾਡੇ ਪ੍ਰੋਜੈਕਟ ਮਿਆਂਮਾਰ ਦੀਆਂ ਲੋੜਾਂ ਅਤੇ ਪ੍ਰਾਥਮਿਕਤਾਵਾਂ ਅਨੁਸਾਰ ਹੀ ਹੋਣਗੇ। ਸਾਡੇ ਦੋਹਾਂ ਦੇਸ਼ਾਂ ਦਰਮਿਆਨ ਅੱਜ ਹੋਏ ਸਮਝੌਤਿਆਂ ਨਾਲ ਸਾਡੇ ਬਹੁਮੁਖੀ ਦੁਵੱਲੇ ਸਹਿਯੋਗ ਨੂੰ ਹੋਰ ਵੀ ਹੱਲਾਸ਼ੇਰੀ ਮਿਲੇਗੀ।

ਮਿੱਤਰੋ,

ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਭਾਰਤ ਆਉਣ ਦੇ ਇੱਛੁਕ ਮਿਆਂਮਾਰ ਦੇ ਸਾਰੇ ਸ਼ਹਿਰੀਆਂ ਨੂੰ gratis visa ਦੇਣ ਦਾ ਫੈਸਲਾ ਲਿਆ ਹੈ। ਮੈਨੂੰ ਇਹ ਦੱਸਦੇ ਹੋਏ ਵੀ ਖੁਸ਼ੀ ਹੋ ਰਹੀ ਹੈ ਕਿ ਮਿਆਂਮਾਰ ਦੇ 40 ਸ਼ਹਿਰੀਆਂ ਨੂੰ ਛੱਡਣ ਦਾ ਫੈਸਲਾ ਲਿਆ ਹੈ ਜੋ ਇਸ ਵੇਲੇ ਭਾਰਤ ਦੀਆਂ ਜੇਲ੍ਹਾਂ ਵਿੱਚ ਹਨ। ਅਸੀਂ ਆਸ ਕਰਦੇ ਹਾਂ ਕਿ ਉਹ ਛੇਤੀ ਹੀ ਮਿਆਂਮਾਰ ਵਿੱਚ ਆਪਣੇ ਪਰਿਵਾਰਾਂ ਨੂੰ ਫਿਰ ਤੇਂ ਮਿਲ ਸਕਣਗੇ।

ਮਾਣਯੋਗ
Nay Pyi Taw ਵਿੱਚ ਮੇਰਾ ਸਮਾਂ ਬਹੁਤ ਸਾਰਥਕ ਰਿਹਾ। ਮਿਆਂਮਾਰ ਵਿੱਚ ਆਪਣੇ ਬਾਕੀ ਪਰਵਾਸ ਨੂੰ ਲੈ ਕੇ ਵੀ ਮੇਰੇ ਮਨ ਵਿੱਚ ਉਤਸ਼ਾਹ ਹੈ। ਅੱਜ ਮੈਂ ਬਾਗਾਨ ਵਿੱਚ ਆਨੰਦ Temple ਜਾਵਾਂਗਾ। ਆਨੰਦ Temple ਅਤੇ ਹੋਰ ਇਤਿਹਾਸਕ ਅਤੇ ਸੱਭਿਆਚਾਰਕ ਇਮਰਾਤਾਂ ਵਿੱਚ ਪਿਛਲੇ ਸਾਲ ਦੇ ਭੁਚਾਲ ਦੇ ਨੁਕਸਾਨ ਤੋਂ ਬਾਅਦ ਭਾਰਤ ਦੇ ਸਹਿਯੋਗ ਨਾਲ ਮੁਰੰਮਤ (renovation) ਹੋ ਰਹੀ ਹੈ। Yangon ਵਿੱਚ ਭਾਰਤੀ ਮੂਲ ਦੇ ਭਾਈਚਾਰੇ ਨਾਲ ਮੁਲਾਕਾਤ ਤੋਂ ਇਲਾਵਾ ਮੈਂ ਧਾਰਮਿਕ ਅਤੇ ਇਤਿਹਾਸਕ ਅਹਿਮੀਅਤ ਦੀਆਂ ਯਾਦਗਾਰਾਂ ਉੱਤੇ ਵੀ ਆਪਣੀ ਸ਼ਰਧਾ ਅਰਪਿਤ ਕਰਾਂਗਾ। ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਸੀ ਲਾਭ ਲਈ ਮਜ਼ਬੂਤ ਅਤੇ ਨਜ਼ਦੀਕੀ ਭਾਈਵਾਲੀ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ।

ਧੰਨਵਾਦ

ਚੇਜੂ ਤਿਨ ਬਾ ਦੇ।

*****

AKT/AK