Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੇਪਾਲ ਦੇ ਲੁੰਬਿਨੀ ਵਿੱਚ ਬੁੱਧ ਜਯੰਤੀ ਸਮਾਰੋਹ

ਨੇਪਾਲ ਦੇ ਲੁੰਬਿਨੀ ਵਿੱਚ ਬੁੱਧ ਜਯੰਤੀ ਸਮਾਰੋਹ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਲੁੰਬਿਨੀ ਵਿੱਚ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਐਂਡ ਮੈਡੀਟੇਸ਼ਨ ਹਾਲ ਵਿੱਚ ਆਯੋਜਿਤ 2566ਵੇਂ ਬੁੱਧ ਜਯੰਤੀ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨਾਲ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼ੇਰ ਬਹਾਦੁਰ ਦੇਉਬਾ ਅਤੇ ਉਨ੍ਹਾਂ ਦੀ ਪਤਨੀ ਡਾ. ਆਰਜ਼ੂ ਰਾਣਾ ਦੇਉਬਾ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ।

ਉੱਥੇ ਮੌਜਦੂ ਹੋਰ ਪਤਵੰਤਿਆਂ ਵਿੱਚ ਨੇਪਾਲ ਦੇ ਮਾਣਯੋਗ ਸੱਭਿਆਚਾਰਟੂਰਿਜ਼ਮ ਅਤੇ ਨਾਗਰਿਕ ਉਡਾਣ ਮੰਤਰੀ ਸ਼੍ਰੀ ਪ੍ਰੇਮ ਬਹਾਦੁਰ ਅਲੇਜੋ ਕਿ ਲੁੰਬਿਨੀ ਡਿਵੈਲਪਮੈਂਟ ਟਰੱਸਟ (ਐੱਲਡੀਟੀ) ਦੇ ਚੇਅਰਮੈਨ ਵੀ ਹਨਲੁੰਬਿਨੀ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਕੁਲ ਪ੍ਰਸਾਦ ਕੇਸੀਐੱਲਡੀਟੀ ਦੇ ਉਪ ਚੇਅਰਮੈਨ ਮਾਣਯੋਗ ਮੇਤੈਯਾ ਸ਼ਾਕਯ ਪੁੱਟਾ ਅਤੇ ਨੇਪਾਲ ਸਰਕਾਰ ਦੇ ਕਈ ਮੰਤਰੀ ਸ਼ਾਮਲ ਸਨ।

ਦੋਵੇਂ ਪ੍ਰਧਾਨ ਮੰਤਰੀਆਂ ਨੇ ਉੱਥੇ ਮੌਜੂਦ ਭਿਕਸ਼ੂਆਂਬੋਧੀ ਵਿਦਵਾਨਾਂ ਅਤੇ ਅੰਤਰਰਾਸ਼ਟਰੀ ਪ੍ਰਤੀਭਾਗੀਆਂ ਸਮੇਤ ਲਗਭਗ 2500 ਲੋਕਾਂ ਨੂੰ ਸੰਬੋਧਨ ਕੀਤਾ।

 

 

 *********

ਡੀਐੱਸ/ਏਕੇ