Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੇਪਾਲ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਨੇਪਾਲ ਸੰਯੁਕਤ ਬਿਆਨ (07 ਅਪ੍ਰੈਲ, 2018)


ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਨੇਪਾਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕੇ ਪੀ ਸ਼ਰਮਾ ਓਲੀ 6 ਤੋਂ 8 ਅਪ੍ਰੈਲ ਦੇ ਦੌਰਾਨ ਭਾਰਤ ਦੇ ਸਰਕਾਰੀ ਦੌਰੇ ‘ਤੇ ਹਨ।

 

07 ਅਪ੍ਰੈਲ 2018 ਨੂੰ ਦੋਵੇਂ ਪ੍ਰਧਾਨ ਮੰਤਰੀਆਂ ਨੇ ਦੋਹਾਂ ਦੇਸ਼ਾਂ ਦਰਮਿਆਨ ਕਈ ਤਰ੍ਹਾਂ ਦੇ ਸਬੰਧਾਂ ਬਾਰੇ ਸੰਪੂਰਨ ਜਾਇਜ਼ਾ ਲਿਆ। ਉਨ੍ਹਾਂ ਨੇ ਦੋਹਾਂ ਸਰਕਾਰਾਂ, ਨਿਜੀ ਖੇਤਰ ਅਤੇ ਲੋਕਾਂ ਦਰਮਿਆਨ ਵਧਦੀ ਸਾਂਝੇਦਾਰੀ ਦਾ ਸਵਾਗਤ ਕੀਤਾ। ਦੋਹਾਂ ਪ੍ਰਧਾਨ ਮੰਤਰੀਆਂ ਨੇ ਸਮਾਨਤਾ, ਆਪਸੀ ਵਿਸ਼ਵਾਸ, ਸਨਮਾਨ ਅਤੇ ਲਾਭ ਦੇ ਅਧਾਰ ‘ਤੇ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ਉੱਤੇ ਲਿਜਾਣ ਦਾ ਸੰਕਲਪ ਲਿਆ।

 

ਇਸ ਗੱਲ ਨੂੰ ਯਾਦ ਕਰਦਿਆਂ ਕਿ ਭਾਰਤ ਅਤੇ ਨੇਪਾਲ ਦੇ ਨਿੱਘੇ ਅਤੇ ਦੋਸਤਾਨਾ ਸਬੰਧ ਸਾਂਝੇ ਇਤਿਹਾਸਕ ਅਤੇ ਸੱਭਿਆਚਾਰਕ  ਸਬੰਧਾਂ ਅਤੇ ਜਨਤਾ ਦੇ ਕਰੀਬੀ ਸਬੰਧਾਂ ਦੀ ਮਜ਼ਬੂਤ ਨੀਂਹ ਉੱਤੇ ਅਧਾਰਿਤ ਹਨ, ਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਉੱਚ ਪੱਧਰੀ ਰਾਜਨੀਤਕ ਦੌਰਿਆਂ ਦੇ ਮਹੱਤਵ ਉੱਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਨਾਲ ਨਿੱਘੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਨੂੰ ਬਹੁਤ ਮਹੱਤਵ ਦਿੰਦੀ ਹੈ। ਉਨ੍ਹਾਂ ਨੇ ਨੇਪਾਲ ਸਰਕਾਰ ਦੇ ਦੁਵੱਲੇ ਸਬੰਧਾਂ ਨੂੰ ਇਸ ਤਰ੍ਹਾਂ ਨਾਲ ਵਿਕਸਿਤ ਕਰਨ ਦੀ ਇੱਛਾ ਨੂੰ ਪ੍ਰਗਟਾਇਆ ਜਿਸ ਨਾਲ ਕਿ ਨੇਪਾਲ ਆਰਥਿਕ ਬਦਲਾਅ ਅਤੇ ਵਿਕਾਸ ਲਈ ਭਾਰਤ ਦੀ ਉਨਤੀ ਅਤੇ ਖੁਸ਼ਹਾਲੀ ਲਈ ਫਾਇਦੇਮੰਦ ਹੋ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਓਲੀ ਨੂੰ ਵਿਸ਼ਵਾਸ ਦਿਵਾਇਆ ਕਿ ਭਾਰਤ ਨੇਪਾਲ ਦੀਆਂ ਪਹਿਲਾਂ ਦੇ ਅਨੁਸਾਰ ਨੇਪਾਲ ਦੇ ਨਾਲ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਦਾ ‘ਸਬਕਾ ਸਾਥ ਸਬਕਾ ਵਿਕਾਸ’ ਪਹਿਲਕਦਮੀ ਸਭ ਦੇ ਵਿਕਾਸ ਅਤੇ ਖੁਸ਼ਹਾਲੀ ਦਾ ਇੱਕ ਸਾਂਝਾ ਸੰਕਲਪ ਗਵਾਂਢੀ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਲਈ ਇੱਕ ਦਿਸ਼ਾ ਨਿਰਦੇਸ਼ਕ ਢਾਂਚੇ ਦੀ ਤਰ੍ਹਾਂ ਕੰਮ ਕਰਦੀ ਹੈ।

 

ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਇੱਕ ਇਤਿਹਾਸਕ ਰਾਜਨੀਤਿਕ ਤਬਦੀਲੀ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ‘ਸਮ੍ਰਿੱਧ ਨੇਪਾਲ ਸੁਖੀ ਨੇਪਾਲ’ ਦੇ ਮੂਲਮੰਤਰ ਦੇ ਅਧਾਰ ‘ਤੇ ਆਰਥਿਕ ਬਦਲਾਅ ਨੂੰ ਪਹਿਲ ਦਿੱਤੀ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਦੀ ਜਨਤਾ ਅਤੇ ਨੇਪਾਲ ਸਰਕਾਰ ਨੂੰ ਸਥਾਨਕ, ਸੰਘੀ ਅਤੇ ਸਭ ਤੋਂ ਪਹਿਲਾਂ ਪ੍ਰਾਂਤਕ ਚੋਣਾਂ ਸਫਲਤਾ ਨਾਲ ਕਰਵਾਉਣ ਲਈ ਵਧਾਈ ਦਿੱਤੀ ਅੱਤੇ ਸਥਿਰਤਾ ਅਤੇ ਵਿਕਾਸ ਲਈ ਉਨ੍ਹਾਂ ਦੇ ਨਜ਼ਰੀਏ ਦੀ ਪ੍ਰਸ਼ੰਸਾ ਕੀਤੀ।

 

ਦੋਹਾਂ ਪ੍ਰਧਾਨ ਮੰਤਰੀਆਂ ਨੇ ਬੀਰਗੰਜ ਸਥਿਤ ਚੈੱਕ ਪੋਸਟ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਦਾ ਕੰਮ ਜਲਦੀ ਸਰਹੱਦ ਪਾਰ ਵਪਾਰ, ਵਸਤਾਂ ਦੀ ਢੁਆਈ ਅਤੇ ਲੋਕਾਂ ਦੇ ਆਉਣ ਜਾਣ ਨੂੰ ਅਸਾਨ ਬਣਾਵੇਗਾ ਜੋ ਕਿ ਸਾਂਝੀ ਪ੍ਰਗਤੀ ਅਤੇ ਵਿਕਾਸ ਦੇ ਮੌਕੇ ਪੈਦਾ ਕਰਵਾਏਗਾ।

 

ਦੋਵੇਂ ਪ੍ਰਧਾਨ ਮੰਤਰੀ ਨੇ ਭਾਰਤ ਦੇ ਮੋਤੀਹਾਰੀ ਵਿੱਚ ਪੈਟ੍ਰੋਲੀਅਮ ਪਦਾਰਥਾਂ ਦੇ ਸਰਹੱਦ ਪਾਰ ਟ੍ਰਾਂਸਪੋਰਟ ਲਈ ਮੋਤੀਹਾਰੀ-ਅਮਲੇਖਗੰਜ (Motihari-Amlekhgunj) ਪਾਈਪਲਾਈਨ ਦੇ ਭੂਮੀ ਪੂਜਨ ਸਮਾਰੋਹ ਵਿੱਚ ਵੀ ਹਿੱਸਾ ਲਿਆ।

 

ਦੋਹਾਂ ਪ੍ਰਧਾਨ ਮੰਤਰੀਆਂ ਨੇ ਨੇਪਾਲ ਵਿੱਚ ਦੁਵੱਲੀਆਂ ਯੋਜਨਾਵਾਂ ਨੂੰ ਜਲਦੀ ਹੀ ਪੂਰੇ ਕੀਤੇ ਜਾਣ ਦੀ ਲੋੜ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗੀ ਏਜੰਡੇ ਨੂੰ ਉਤਸ਼ਾਹਿਤ ਕਰਨ ਲਈ ਮੌਜੂਦਾ ਦੋਪੱਖੀ ਕਾਰਜ ਪ੍ਰਣਾਲੀਆਂ ਨੂੰ ਮੁੜ ਜੀਵਿਤ ਕਰਨ ਉੱਤੇ ਜ਼ੋਰ  ਦਿੱਤਾ।

 

ਆਪਸੀ ਹਿਤਾਂ ਦੇ ਮਹੱਤਵਪੂਰਨ ਖੇਤਰਾਂ ਵਿੱਚ ਹੇਠ ਲਿਖੇ ਤਿੰਨ ਵੱਖ-ਵੱਖ ਸੰਯੁਕਤ ਬਿਆਨ ਅੱਜ ਜਾਰੀ ਕੀਤੇ ਗਏ (ਲਿੰਕ ਹੇਠਾਂ ਦਿੱਤੇ ਗਏ ਹਨ):

 

 

ਦੋਵੇਂ ਪ੍ਰਧਾਨ ਮੰਤਰੀ ਇਸ ਗੱਲ ਤੇ ਸਹਿਮਤ ਹੋਏ ਕਿ ਇਹ ਦੌਰਾ ਦੋਹਾਂ ਦੇਸ਼ਾਂ ਦਰਮਿਆਨ ਵੱਖ-ਵੱਖ ਸਾਂਝੇਦਾਰੀਆਂ ਨੂੰ ਨਵੀਂ ਗਤੀਸ਼ੀਲਤਾ ਪ੍ਰਦਾਨ ਕਰੇਗਾ।

 

ਪ੍ਰਧਾਨ ਮੰਤਰੀ ਓਲੀ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸੱਦਾ ਦੇਣ ਅਤੇ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।

 

ਪ੍ਰਧਾਨ ਮੰਤਰੀ ਓਲੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਲਦੀ ਹੀ ਨੇਪਾਲ ਦੇ ਦੌਰੇ ‘ਤੇ ਆਉਣ ਲਈ ਸੱਦਾ ਦਿੱਤਾ ਜਿਸ ਨੂੰ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਵੀਕਾਰ ਕਰ ਲਿਆ। ਦੌਰੇ ਦੀਆਂ ਤਰੀਕਾਂ ਨੂੰ ਡਿਪਲੋਮੈਟਿਕ ਚੈਨਲਾਂ ਰਾਹੀਂ ਫਾਈਨਲ ਕੀਤਾ ਜਾਵੇਗਾ।

 

                                          ***

 

ਏਕੇਟੀ/ਏਪੀ