ਅਸੀਂ ਸਾਰੇ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ, ਭੂਟਾਨ ਦੇ ਮੁੱਖ ਸਲਾਹਕਾਰ, ਭਾਰਤ ਦੇ ਪ੍ਰਧਾਨ ਮੰਤਰੀ, ਮਿਆਂਮਾਰ ਦੇ ਰਾਸ਼ਟਰਪਤੀ, ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਲੰਕਾ ਦੇ ਰਾਸ਼ਟਰਪਤੀ ਅਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ 30-31 ਅਗਸਤ, 2018 ਨੂੰ ਬਿਮਸਟੈੱਕ ਦੇ ਚੌਥੇ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਕਾਠਮੰਡੂ ਵਿੱਚ ਮਿਲੇ; ਅਤੇ 1997 ਦੇ ਬੈਂਕਾਕ ਐਲਾਨਨਾਮੇ ਵਿੱਚ ਸ਼ਾਮਲ ਕੀਤੇ ਗਏ ਬਿਮਸਟੈੱਕ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ; ਮਿਆਂਮਾਰ ਦੇ ਨੇ ਪੀ ਤਾ ਵਿੱਚ 4 ਮਾਰਚ, 2014 ਨੂੰ ਆਯੋਜਿਤ ਤੀਜੇ ਬਿਮਸਟੈੱਕ ਸਿਖ਼ਰ ਸੰਮੇਲਨ ਅਤੇ 16 ਅਕਤੂਬਰ, 2016 ਨੂੰ ਗੋਆ ਵਿੱਚ ਬਿਮਸਟੈੱਕ ਨੇਤਾਵਾਂ ਵੱਲੋਂ ਜਾਰੀ ਦਸਤਾਵੇਜ਼ ਦੇ ਅਨੁਸਾਰ ਆਪਣੇ ਸਮੂਹਕ ਯਤਨਾਂ ਰਾਹੀਂ ਇੱਕ ਸ਼ਾਂਤੀਪੂਰਨ, ਖੁਸ਼ਹਾਲ ਅਤੇ ਸਥਿਰ ਬੰਗਾਲ ਦੀ ਖਾੜੀ ਖੇਤਰ ਦੇ ਨਿਰਮਾਣ ਲਈ ਵੀ ਆਪਣੀ ਪ੍ਰਤੀਬੱਧਤਾ ਫਿਰ ਤੋਂ ਪ੍ਰਗਟ ਕੀਤੀ।
ਅਸੀਂ ਸਾਰੇ ਇਸ ਗੱਲ ਨਾਲ ਆਸ਼ਵੰਦ ਹੋਏ ਕਿ ਸਾਡੇ ਭੂਗੋਲਿਕ ਸਬੰਧ, ਭਰਪੂਰ ਮਾਤਰਾ ਵਿੱਚ ਉਪਲੱਬਧ ਕੁਦਰਤੀ ਅਤੇ ਮਾਨਵ ਸੰਸਾਧਨ, ਖੁਸ਼ਹਾਲ ਇਤਿਹਾਸਕ ਸਬੰਧ ਅਤੇ ਸਭਿਆਚਾਰਕ ਵਿਰਾਸਤ, ਸ਼ਨਾਖਤ ਕੀਤੇ ਗਏ ਪ੍ਰਮੁੱਖ ਖੇਤਰਾਂ ਦੇ ਪਰਸਪਰ ਗਹਿਰੇ ਖੇਤਰੀ ਸਹਿਯੋਗ ਲਈ ਬਹੁਤ ਸੰਭਾਵਨਾਵਾਂ ਉਪਲੱਬਧ ਕਰਵਾਉਂਦੇ ਹਨ।
ਅਸੀਂ ਵਿਕਾਸ ਦੇ ਰਸਤੇ ਵਿੱਚ ਗ਼ਰੀਬੀ ਦੇ ਖਾਤਮੇ ਨੂੰ ਸਭ ਤੋਂ ਵੱਡੀ ਖੇਤਰੀ ਚੁਣੌਤੀ ਸਵੀਕਾਰ ਕਰਦਿਆਂ 2030 ਦੇ ਨਿਰੰਤਰ ਵਿਕਾਸ ਏਜੰਡੇ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਪ੍ਰਤੀ ਦ੍ਰਿੜ੍ਹ ਪ੍ਰਤੀਬੱਧਤਾ ਪ੍ਰਗਟ ਕੀਤੀ। ਅਸੀਂ ਇਹ ਵੀ ਮੰਨਿਆ ਕਿ ਬਿਮਸਟੈੱਕ ਦੇ ਮੈਂਬਰ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਅਤੇ ਸਮਾਜਾਂ ਵਿੱਚ ਅੰਤਰ-ਸਬੰਧ ਅਤੇ ਅੰਤਰ-ਨਿਰਭਰਤਾ ਖੇਤਰੀ ਸਹਿਯੋਗ ਦੇ ਲਈ ਅਪਾਰ ਸੰਭਾਵਨਾਵਾਂ ਉਪਲੱਬਧ ਕਰਵਾਉਣਗੀਆਂ;
ਅਸੀਂ ਆਪਣੇ ਖੇਤਰ ਵਿੱਚ ਸੰਪਰਕ ਫਰੇਮਵਰਕ ਵਿੱਚ ਤਾਲਮੇਲ ਨੂੰ ਉਤਸ਼ਾਹਿਤ ਕਰਨ ਵਿੱਚ ਬਹੁ-ਪੱਖੀ ਸੰਪਰਕ ਦੇ ਮਹੱਤਵ ਨੂੰ ਸਾਂਝੇ, ਖੁਸ਼ਹਾਲ ਅਤੇ ਆਰਥਕ ਏਕੀਕਰਨ ਲਈ ਇੱਕ ਪ੍ਰਮੁੱਖ ਉਤਸ਼ਾਹੀ ਹਿੱਸੇ ਦੇ ਤੌਰ ‘ਤੇ ਸਵੀਕਾਰ ਕੀਤਾ;
ਖੇਤਰ ਵਿੱਚ ਆਰਥਕ ਅਤੇ ਸਮਾਜਕ ਵਿਕਾਸ ਨੂੰ ਹੁਲਾਰਾ ਦੇਣ ਲਈ ਅਸੀਂ ਵਪਾਰ ਅਤੇ ਨਿਵੇਸ਼ ਨੂੰ ਇੱਕ ਪ੍ਰਮੁੱਖ ਕਾਰਕ ਦੇ ਤੌਰ ‘ਤੇ ਸਵੀਕਾਰ ਕੀਤਾ;
ਖੇਤਰ ਦੇ ਘੱਟ ਵਿਕਸਤ ਅਤੇ ਬਿਨਾ ਸਮੁੰਦਰੀ ਸੀਮਾ ਵਾਲੇ ਵਿਕਾਸਸ਼ੀਲ ਦੇਸ਼ਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਅਤੇ ਪਰਿਸਥਿਤੀਆਂ ਨੂੰ ਪਹਿਚਾਣਨ ਅਤੇ ਉਨ੍ਹਾਂ ਦੀ ਵਿਕਾਸ ਪ੍ਰਕਿਰਿਆ ਨੂੰ ਸਾਰਥਕ ਸਮਰਥਨ ਪ੍ਰਦਾਨ ਕਰਨ ਦੀਆਂ ਜ਼ਰੂਰਤਾਂ ‘ਤੇ ਜ਼ੋਰ ਦਿੱਤਾ; ਅਸੀਂ ਆਤੰਕਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧਾਂ ਨੂੰ ਬਿਮਸਟੈੱਕ ਦੇਸ਼ਾਂ ਸਮੇਤ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਇੱਕ ਵੱਡਾ ਖਤਰਾ ਮੰਨਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਤੰਕਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਮੈਂਬਰ ਦੇਸ਼ਾਂ ਦੀ ਸਰਗਰਮ ਹਿੱਸੇਦਾਰੀ ਅਤੇ ਨਿਰੰਤਰ ਯਤਨ ਅਤੇ ਸਹਿਯੋਗ ਦੇ ਨਾਲ ਹੀ ਇੱਕ ਵਿਆਪਕ ਦ੍ਰਿਸ਼ਟੀਕੋਣ ਦੀ ਵੀ ਜ਼ਰੂਰਤ ਹੈ; ਅਸੀਂ ਸਾਰਥਕ ਸਹਿਯੋਗ ਅਤੇ ਗਹਿਰੇ ਸਮੂਹਕ ਯਤਨਾਂ ਨਾਲ ਇੱਕ ਸ਼ਾਂਤੀਪੂਰਨ, ਖੁਸ਼ਹਾਲ ਅਤੇ ਸਥਿਰ ਬੰਗਾਲ ਦੀ ਖਾੜੀ ਖੇਤਰ ਲਈ ਬਿਮਸਟੈੱਕ ਨੂੰ ਇੱਕ ਪ੍ਰਭਾਵਸ਼ਾਲੀ ਅਤੇ ਨਤੀਜਾ ਅਧਾਰਤ ਖੇਤਰੀ ਸੰਗਠਨ ਬਣਾਉਣ ਪ੍ਰਤੀ ਦ੍ਰਿੜ ਪ੍ਰਤੀਬੱਧਤਾ ਦੁਹਰਾਈ; ਨਿਰਪੱਖ, ਨਿਯਮ-ਅਧਾਰਤ, ਨਿਆਂਸੰਗਤ ਅਤੇ ਪਾਰਦਰਸ਼ੀ ਅੰਤਰਰਾਸ਼ਟਰੀ ਵਿਵਸਥਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਸੰਯੁਕਤ ਰਾਸ਼ਟਰ ਦੇ ਨਾਲ ਬਹੁਪੱਖਵਾਦ ਅਤੇ ਨਿਯਮ-ਅਧਾਰਤ ਅੰਤਰਰਾਸ਼ਟਰੀ ਵਪਾਰ ਪ੍ਰਣਾਲੀ ‘ਤੇ ਫਿਰ ਤੋਂ ਵਿਸ਼ਵਾਸ ਪ੍ਰਗਟ ਕੀਤਾ; ਬਿਮਸਟੈੱਕ ਤਹਿਤ ਖੇਤਰੀ ਸਹਿਯੋਗ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਮਜ਼ਬੂਤ ਸੰਸਥਾਗਤ ਵਿਵਸਥਾ ਦੀ ਜ਼ਰੂਰਤ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ;
ਸਿਖ਼ਰ ਸੰਮੇਲਨ ਦੇ ਫ਼ੈਸਲਿਆਂ ਬਾਰੇ ਭੂਟਾਨ ਦੇ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਦੀ ਹਿੱਸੇਦਾਰੀ ਅਤੇ ਸਹਿਮਤੀ ਦੇਸ਼ ਦੀ ਅਗਲੀ ਚੁਣੀ ਸਰਕਾਰ ਵੱਲੋਂ ਤਸਦੀਕ ਕੀਤੇ ਜਾਣਗੇɍ;
ਅਸੀਂ ਸੰਕਲਪ ਕਰਦੇ ਹਾਂ ਕਿ :-
3.ਖੇਤਰ ਦੇ ਆਰਥਕ ਅਤੇ ਸਮਾਜਕ ਵਿਕਾਸ ਲਈ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਨੂੰ ਜੋੜਨ ਵਾਲੇ ਪੁਲ ਵਜੋਂ ਬਿਮਸਟੈੱਕ ਦੀ ਅਨੋਖੀ ਸਥਿਤੀ ਦਾ ਲਾਭ ਉਠਾਉਣ ਅਤੇ ਆਪਣੇ ਸੰਗਠਨ ਨੂੰ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਦੇ ਇੱਕ ਪ੍ਰਭਾਵਸ਼ਾਲੀ ਮੰਚ ਵਿੱਚ ਬਦਲਣ ਦੀ ਦਿਸ਼ਾ ਵਿੱਚ ਮੈਂਬਰ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਅਤੇ ਗਹਿਰਾ ਬਣਾਉਣ ਲਈ ਪ੍ਰਤੀਬੱਧ ਹੋਵਾਂਗੇ।
ਸੰਸਥਾਗਤ ਸੁਧਾਰ
11.ਖੇਤਰੀ ਸਹਿਯੋਗ ਨੂੰ ਹੋਰ ਤੀਬਰ ਕਰਨ ਲਈ ਬਿਮਸਟੈੱਕ ਦੇ ਸਿਖ਼ਰ ਸੰਮੇਲਨ ਅਤੇ ਬਿਮਸਟੈੱਕ ਦੀਆਂ ਹੋਰ ਬੈਠਕਾਂ ਨੂੰ ਤੈਅ ਸਮੇਂ ‘ਤੇ ਆਯੋਜਿਤ ਕਰਨ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਣਾ।
ਚੌਥੇ ਬਿਮਸਟੈੱਕ ਸਿਖ਼ਰ ਐਲਾਨਨਾਮੇ ਦਾ ਅਨੁਲੱਗ
ਖੇਤਰਵਾਰ ਸਮੀਖਿਆ
ਗ਼ਰੀਬੀ ਖ਼ਤਮ ਕਰਨਾ
ਟਰਾਂਸਪੋਰਟ ਅਤੇ ਸੰਚਾਰ (ਸੰਪਰਕ)
4 . ਟ੍ਰਾਂਸਪੋਰਟ ਦੇ ਸਾਧਨਾਂ ਦੇ ਸਬੰਧ ਵਿੱਚ ਬਿਮਸਟੈੱਕ ਮਾਸਟਰ ਪਲਾਨ ਦੇ ਮਸੌਦੇ ਨੂੰ ਬਣਾਉਣ ਵਿੱਚ ਹੋਈ ਪ੍ਰਗਤੀ ‘ਤੇ ਤਸੱਲੀ ਪ੍ਰਗਟ ਕਰਦੇ ਹਾਂ ਅਤੇ ਇਸ ਨੂੰ ਜਲਦੀ ਹੀ ਲਾਗੂ ਕੀਤੇ ਜਾਣ ਦਾ ਸੱਦਾ ਵੀ ਅਤੇ ਮਾਸਟਰ ਪਲਾਨ ਨੂੰ ਤਿਆਰ ਕਰਨ ਵਿੱਚ ਦਿੱਤੇ ਸਹਿਯੋਗ ਲਈ ਏਸ਼ਿਆਈ ਵਿਕਾਸ ਬੈਂਕ ਦਾ ਧੰਨਵਾਦ ਅਦਾ ਕਰਦੇ ਹਾਂ ਅਤੇ ਬਿਮਸਟੈੱਕ ਟ੍ਰਾਂਸਪੋਰਟ ਸੰਪਰਕ ਕਾਰਜਬਲ ( ਬੀਟੀਸੀਡਬਲਿਊਜੀ ) ਨੂੰ ਮੈਂਬਰ ਦੇਸ਼ਾਂ ਦੀਆਂ ਵਿਸ਼ੇਸ਼ ਹਾਲਤਾਂ ਅਤੇ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੰਦੇ ਹਾਂ । ਅਸੀਂ ਇਸ ਗੱਲ ‘ਤੇ ਸਹਿਮਤ ਹਾਂ ਕਿ ਮਾਸਟਰ ਪਲਾਨ ਇੱਕ ਅਜਿਹੇ ਰਣਨੀਤਕ ਦਸਤਾਵੇਜ਼ ਦੀ ਤਰ੍ਹਾਂ ਕੰਮ ਕਰੇਗੀ ਜੋ ਕਿ ਕੰਮਾਂ ਦੀ ਦਿਸ਼ਾ ਤੈਅ ਕਰੇਗੀ ਅਤੇ ਸੰਪਰਕ ਵਧਾਉਣ ਦੀਆਂ ਵੱਖਰੀਆਂ ਪ੍ਰਣਾਲੀਆਂ ਜਿਵੇਂ ਆਸਿਆਨ ਮਾਸਟਰ ਪਲਾਨ ਆਨ ਕਨੈਕਟੀਵਿਟੀ 2025 ( ਐੱਮਪੀਏਸੀ 2025 ) , ਦਿ ਅਯੇਵਾਡੀ – ਚਾਓ ਫਯਾਇਆ – ਮੇਕਾਗ ਆਰਥਕ ਸਹਿਯੋਗ ਰਣਨੀਤੀ (ਏਸੀਐੱਮਈਸੀਐੱਸ) ਦੇ ਨਾਲ ਸੁਸੰਗਤ ਹੋਵੇ ਤਾਂ ਕਿ ਸਾਡੇ ਖੇਤਰ ਵਿੱਚ ਸੰਪਰਕ ਦੇ ਬਿਹਤਰੀਨ ਸਾਧਨ ਹੋਣ ਅਤੇ ਸਥਾਈ ਵਿਕਾਸ ਨੂੰ ਹਾਸਲ ਕੀਤਾ ਜਾ ਸਕੇ ।
ਵਪਾਰ ਅਤੇ ਨਿਵੇਸ਼
7 . ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਅਤੇ ਨਿਜੀ ਖੇਤਰ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਲਈ ਬਿਮਸਟੈੱਕ ਬਿਜਨਸ ਫੋਰਮ ਅਤੇ ਬਿਮਸਟੈੱਕ ਇਕਨੌਮਿਕ ਫੋਰਮ ਦੀਆਂ ਗਤੀਵਿਧੀਆਂ ਨੂੰ ਸਸ਼ਕਤ ਬਣਾਉਣ ‘ਤੇ ਸਹਿਮਤ ਹੁੰਦੇ ਹਾਂ ਅਤੇ ਬਿਮਸਟੈੱਕ ਇਮੀਗ੍ਰੇਸ਼ਨ ਮਾਮਲਿਆਂ ਨਾਲ ਸਬੰਧਤ ਮਾਹਰਾਂ ਦੇ ਸਮੂਹ ਨੂੰ ਨਿਰਦੇਸ਼ ਦਿੰਦੇ ਹਾਂ ਕਿ ਬਿਮਸਟੈੱਕ ਇਮੀਗ੍ਰੇਸ਼ਨ ਸਹੂਲਤਾਂ ਨਾਲ ਸਬੰਧਤ ਅਕਾਰ ਨੂੰ ਅੰਤਮ ਰੂਪ ਦੇਣ ਲਈ ਗੱਲਬਾਤ ਨੂੰ ਜਾਰੀ ਰੱਖਣ ।
8 . ਦਸੰਬਰ 2018 ਵਿੱਚ ਬਿਮਸਟੈੱਕ ਸਟਾਰਟ – ਅੱਪ ਸਭਾ ਨੂੰ ਆਯੋਜਿਤ ਕਰਨ ਦੇ ਭਾਰਤ ਦੇ ਪ੍ਰਸਤਾਵ ਦਾ ਸੁਆਗਤ ਕਰਦੇ ਹਾਂ ਅਤੇ ਸਾਰੇ ਮੈਂਬਰ ਦੇਸ਼ਾਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੇ ਹਾਂ ।
ਆਤੰਕਵਾਦ ਦਾ ਮੁਕਾਬਲਾ ਅਤੇ ਪਾਰ-ਦੇਸ਼ੀ ਅਪਰਾਧ
9 . ਆਤੰਕਵਾਦ ਸਾਡੇ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ ਇਸ ਵਿਸ਼ੇ ‘ਤੇ ਅਪਣੀ ਰਾਏ ਨੂੰ ਦੁਹਰਾਉਂਦੇ ਹਾਂ ਅਤੇ ਕਿਸੇ ਵੀ ਪ੍ਰਕਾਰ ਅਤੇ ਸਰੂਪ ਦੇ ਆਤੰਕਵਾਦ ਦਾ ਸਾਹਮਣਾ ਕਰਨ ਪ੍ਰਤੀ ਆਪਣੇ ਦ੍ਰਿੜ੍ਹ ਨਿਸ਼ਚੇ ਨੂੰ ਦੁਹਰਾਉਂਦੇ ਹਾਂ ਅਤੇ ਇਸ ਸਬੰਧ ਵਿੱਚ ਸਮੂਹਿਕ ਕਦਮ ਉਠਾਉਣ ‘ਤੇ ਸਹਿਮਤ ਹੁੰਦੇ ਹਾਂ।
10 . ਅਪਰਾਧਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ਦੇ ਵਿਸ਼ਾ ‘ਤੇ ਬਿਮਸਟੈੱਕ ਸਮਝੌਤਿਆਂ ‘ਤੇ ਹਸਤਾਖਰ ਹੋਣ ਦੀ ਉਮੀਦ ਕਰਦੇ ਹਾਂ; ਮੈਂਬਰ ਦੇਸ਼ਾਂ ਨੂੰ ਇਸ ਦੀ ਜਲਦੀ ਪੁਸ਼ਟੀ ਕਰਨ ਦਾ ਸੱਦਾ ਦਿੰਦੇ ਹਾਂ ਅਤੇ ਇਸ ਗੱਲ ‘ਤੇ ਤਸੱਲੀ ਪ੍ਰਗਟ ਕਰਦੇ ਹਾਂ ਕਿ ਕਈ ਮੈਂਬਰ ਦੇਸ਼ਾਂ ਨੇ ਅੰਤਰਰਾਸ਼ਟਰੀ ਆਤੰਕਵਾਦ, ਸੰਗਠਤ ਪਾਰ-ਦੇਸ਼ੀ ਅਪਰਾਧ ਅਤੇ ਗ਼ੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਸਾਹਮਣਾ ਕਰਨ ਵਿੱਚ ਸਹਿਯੋਗ ਦੇ ਸਬੰਧ ਵਿੱਚ ਬਿਮਸਟੈੱਕ ਸਮਝੌਤਿਆਂ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਹੋਰ ਮੈਂਬਰ ਦੇਸ਼ਾਂ ਨੂੰ ਸੱਦਾ ਦਿੰਦੇ ਹਾਂ ਹਨ ਕਿ ਉਹ ਵੀ ਇਸ ਦੀ ਪੁਸ਼ਟੀ ਕਰਨ ।
11 . ਕਾਨੂੰਨ ਦੀ ਪਾਲਣਾ ਸੁਨਿਸ਼ਚਿਤ ਕਰਨ ਵਾਲੀਆਂ ਸੰਸਥਾਵਾਂ, ਗੁਪਤਚਰ ਅਤੇ ਸੁਰੱਖਿਆ ਸੰਸਥਾਵਾਂ ਦੇ ਵਿੱਚ ਸਹਿਯੋਗ ਅਤੇ ਸੰਜੋਗ ਨੂੰ ਸਸ਼ਕਤ ਬਣਾਉਣ ਦੇ ਆਪਣੇ ਸੰਕਲਪ ਨੂੰ ਪ੍ਰਗਟ ਕਰਦੇ ਹਾਂ ਅਤੇ ਆਤੰਕਵਾਦ ਅਤੇ ਪਾਰ-ਦੇਸ਼ੀ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਅਤੇ ਤਾਲਮੇਲ ਵਧਾਉਣ ਦੇ ਇੱਕ ਅੰਗ ਦੇ ਤੌਰ ‘ਤੇ ਗ੍ਰਹਿ ਮੰਤਰੀ ਪੱਧਰ ‘ਤੇ ਬਿਮਸਟੈੱਕ ਦੀ ਬੈਠਕ ਆਯੋਜਿਤ ਕਰਨ ਦਾ ਫ਼ੈਸਲਾ ਲੈਂਦੇ ਹਾਂ ਨਾਲ ਹੀ ਬਿਮਸਟੈੱਕ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਪ੍ਰਮੁੱਖਾਂ ਦੀਆਂ ਬੈਠਕਾਂ ਨੂੰ ਜਾਰੀ ਰੱਖਣ ਦਾ ਫ਼ੈਸਲਾ ਲੈਂਦੇ ਹਾਂ ।
12 . ਮਾਰਚ 2019 ਵਿੱਚ ਬਿਮਸਟੈੱਕ ਦੇ ਰਾਸ਼ਟਰੀ ਸੁਰੱਖਿਆ ਪ੍ਰਮੁੱਖਾਂ ਦੀ ਤੀਜੀ ਬੈਠਕ ਆਯੋਜਿਤ ਕਰਨ ਦੇ ਥਾਈਲੈਂਡ ਦੇ ਪ੍ਰਸਤਾਵ ਦਾ ਸੁਆਗਤ ਕਰਦੇ ਹਾਂ।
13 . ਸੂਚਨਾ ਦੇ ਅਦਾਨ-ਪ੍ਰਦਾਨ ਰਾਹੀਂ ਆਪਦਾ ਪ੍ਰਬੰਧਨ ਵਿੱਚ ਡੂੰਘੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਜਿਸ ਵਿੱਚ ਚਿਤਾਵਨੀ ਦੇਣ ਵਾਲੀਆਂ ਪ੍ਰਣਾਲੀਆਂ, ਬਚਾਅ ਦੇ ਉਪਰਾਲਿਆਂ ਨੂੰ ਅਪਣਾਉਣਾ, ਪੁਨਰਵਾਸ ਅਤੇ ਸਮਰੱਥਾ ਵਿਕਾਸ ਵੀ ਸ਼ਾਮਲ ਹਨ ਅਤੇ ਖੇਤਰ ਦੀਆਂ ਮੌਜੂਦਾ ਸਮਰੱਥਾਵਾਂ ਨੂੰ ਹੋਰ ਵਿਕਸਿਤ ਕਰਨ ‘ਤੇ ਵੀ ਸਹਿਮਤ ਹੁੰਦੇ ਹਾਂ ਨਾਲ ਹੀ ਬੰਗਾਲ ਦੀ ਖਾੜੀ ਖੇਤਰ ਵਿੱਚ ਕੁਦਰਤੀ ਆਪਦਾਵਾਂ ਦਾ ਸਾਹਮਣਾ ਕਰਨ ਲਈ ਤਿਅਰੀ ਅਤੇ ਤਾਲਮੇਲ ਵਧਾਉਣ ਲਈ ਇੱਕ ਕਾਰਜਯੋਜਨਾ ਤਿਆਰ ਕਰਨ ਲਈ ਅੰਤਰ- ਸਰਕਾਰੀ ਮਾਹਰ ਸਮੂਹ ਦੀ ਸਥਾਪਨਾ ਕਰਨ ਦਾ ਫ਼ੈਸਲਾ ਲੈਂਦੇ ਹਾਂ ।
ਜਲਵਾਯੂ ਪਰਿਵਰਤਨ
14 . ਸੰਵੇਦਨਸ਼ੀਲ ਹਿਮਾਲੀਆ ਅਤੇ ਪਹਾੜ ਸਬੰਧੀ ਪਰਿਸਥਿਤਕੀ (ਈਕੋ ਸਿਸਟਮ) ‘ਤੇ ਜਲਵਾਯੂ ਪਰਿਵਰਤਨ ਅਤੇ ਵਿਸ਼ਵ ਤਾਪਮਾਨ ਦੇ ਪ੍ਰਤੀਕੂਲ ਪ੍ਰਭਾਵ ਅਤੇ ਵਾਤਾਵਰਣ ਦੀ ਖਾਈ ਅਤੇ ਇਸ ਦੇ ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ ਖੇਤਰ ‘ਤੇ ਪੈਣ ਵਾਲੇ ਪ੍ਰਭਾਵ ‘ਤੇ ਅਪਣੀ ਗੰਭੀਰ ਚਿੰਤਾ ਪ੍ਰਗਟ ਕਰਦੇ ਹਾਂ, ਨਾਲ ਹੀ ਸਾਡੇ ਦੇ ਜੀਵਨ ਅਤੇ ਕਿੱਤੇ ‘ਤੇ ਜਲਵਾਯੂ ਪਰਿਵਰਤਨ ਦੇ ਪ੍ਰਤੀਕੂਲ ਪ੍ਰਭਾਵ ਨਾਲ ਨਿਪਟਣ ਲਈ ਵਾਤਾਵਰਣ ਦੀ ਸੁਰੱਖਿਆ ਅਤੇ ਇਸਿਦੀ ਸੰਭਾਲ ਲਈ ਸਹਿਯੋਗ ਨੂੰ ਸਸ਼ਕਤ ਬਣਾਉਣ ਦਾ ਸੰਕਲਪ ਲੈਂਦੇ ਹਾਂ; ਨਾਲ ਹੀ ਇਸ ਖੇਤਰ ਵਿੱਚ ਜਲਵਾਯੂ ਪਰਿਵਰਤਨ ਨਾਲ ਨਿਪਟਣ ਲਈ ਇੱਕ ਸਮੂਹਿਕ ਕੋਸ਼ਿਸ਼ ਲਈ ਕਾਰਜਯੋਜਨਾ ਤਿਆਰ ਕਰਨ ਲਈ ਅੰਤਰ-ਸਰਕਾਰੀ ਮਾਹਰ ਸਮੂਹ ਦੀ ਸਥਾਪਨਾ ਦੀ ਸੰਭਾਵਨਾ ਤਲਾਸ਼ ਕਰਨ ‘ਤੇ ਸਹਿਮਤ ਹੁੰਦੇ ਹਾਂ; ਅਤੇ ਵੱਖ-ਵੱਖ ਰਾਸ਼ਟਰੀ ਪਰਿਸਥਿਤੀਆਂ, ਸਮਾਨਤਾ ਅਤੇ ਸਾਂਝੇ ਪਰ ਵੱਖ-ਵੱਖ ਕਰਤੱਵਾਂ ਅਤੇ ਆਪਣੀ- ਆਪਣੀ ਸਮਰੱਥਾ (ਸੀਬੀਡੀਆਰ ਅਤੇ ਆਰਸੀ) ਦੇ ਸਿਧਾਂਤ ਦੇ ਅਧਾਰ ‘ਤੇ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ।
ਊਰਜਾ
15 . ਇਸ ਖੇਤਰ ਵਿੱਚ ਊਰਜਾ ਦੇ ਸੰਸਾਧਨਾਂ, ਖ਼ਾਸ ਕਰਕੇ ਅਖੁੱਟ ਅਤੇ ਸਵੱਛ ਊਰਜਾ ਦੇ ਸਰੋਤਾਂ, ਦੀਆਂ ਉੱਚ ਸੰਭਾਵਨਾਵਾਂ ਦੀ ਪਹਿਚਾਣ ਕਰਦੇ ਹਾਂ ਅਤੇ ਇਸ ਖੇਤਰ ਵਿੱਚ ਇੱਕ ਦੂਜੇ ਦੇ ਨਾਲ ਘਨਿਸ਼ਠਤਾ ਨਾਲ ਕੰਮ ਕਰਕੇ ਊਰਜਾ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਇੱਕ ਵਿਆਪਕ ਯੋਜਨਾ ਤਿਆਰ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਬਣਾਉਣ ‘ਤੇ ਸਹਿਮਤ ਹੁੰਦੇ ਹਾਂ ਅਤੇ ਪਣ-ਬਿਜਲੀ ਅਤੇ ਅਖੁੱਟ ਊਰਜਾ ਦੇ ਹੋਰ ਸਰੋਤਾਂ ਸਹਿਤ ਊਰਜਾ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਮਾਹਰਾਂ ਦੇ ਇੱਕ ਅੰਤਰ – ਸਰਕਾਰੀ ਦਲ ਦੇ ਗਠਨ ਦਾ ਫ਼ੈਸਲਾ ਲੈਂਦੇ ਹਾਂ।
16 . ਆਪਣੇ ਲੋਕਾਂ ਦੇ ਆਰਥਕ ਵਿਕਾਸ ਲਈ ਬੇਰੋਕ ਅਤੇ ਸਸਤੀ ਊਰਜਾ ਦੀ ਸਪਲਾਈ ਸੁਨਿਸਚਿਤ ਕਰਨ ਲਈ, ਜਿਸ ਵਿੱਚ ਊਰਜਾ ਦੇ ਵਪਾਰ ਰਾਹੀਂ ਵੀ ਅਜਿਹਾ ਕਰਨਾ ਸ਼ਾਮਲ ਹੈ, ਪ੍ਰਤੀਬਧ ਬਣੇ ਹੋਏ ਹਾਂ; ਅਤੇ ਬਿਮਸਟੈੱਕ ਗ੍ਰਿਡ ਇੰਟਰਕਨੈਕਸ਼ਨ ਲਈ ਸਹਿਮਤੀ ਪੱਤਰ ‘ਤੇ ਹਸਤਾਖ਼ਰ ਕੀਤੇ ਜਾਣ ਦਾ ਸੁਆਗਤ ਕਰਦੇ ਹਾਂ ਅਤੇ ਸਬੰਧਤ ਸੰਸਥਾਵਾਂ ਨੂੰ ਟੈਕਨੋਲੋਜੀ, ਯੋਜਨਾਗਤ ਅਤੇ ਸੰਚਾਲਨ ਨਾਲ ਸਬੰਧਤ ਮਿਆਰਾਂ ਨੂੰ ਸੁਸੰਗਤ ਬਣਾਉਣ ਦੀ ਸ਼ੁਰੂਆਤ ਕਰਨ ਲਈ ਠੋਸ ਕਦਮ ਚੁੱਕਣ ਦਾ ਨਿਰਦੇਸ਼ ਦਿੰਦੇ ਹਾਂ ਅਤੇ ਨਾਲ ਹੀ ਇੱਕ ਪ੍ਰਤੀਬੱਧ ਗ੍ਰਿਡ ਦੀ ਜਲਦੀ ਸਥਾਪਨਾ ਦਾ ਵੀ। ਅਤੇ ਇਸ ਖੇਤਰ ਵਿੱਚ ਊਰਜਾ ਸਹਿਯੋਗ ਨੂੰ ਮਜ਼ਬੂਤ ਬਣਾਉਣ ਲਈ ਪ੍ਰਤੀਬੱਧ ਊਰਜਾ ਕੇਂਦਰ ਨੂੰ ਜਲਦੀ ਸ਼ੁਰੂ ਕੀਤੇ ਜਾਣ ਦਾ ਐਲਾਨ ਕਰਦੇ ਹਾਂ ।
ਟੈਕਨੋਲੋਜੀ
17 . ਅਸੀਂ ਵੱਖ-ਵੱਖ ਖੇਤਰਾਂ ( ਸੈਕਟਰ ) ਵਿੱਚ ਹਮੇਸ਼ਾ ਵਿਕਾਸ ਨੂੰ ਹੁਲਾਰਾ ਦੇਣ ਲਈ ਸੂਖਮ, ਲਘੂ ਅਤੇ ਮੰਝਲੇ ਉੱਦਮਾਂ ਸਹਿਤ ਵੱਖ-ਵੱਖ ਉਪਕਰਮਾਂ ਲਈ ਕਿਫ਼ਾਇਤੀ ਟੈਕਨੋਲੋਜੀਆਂ ਦੇ ਵਿਕਾਸ , ਪਹੁੰਚ ਅਤੇ ਸਾਂਝਾ ਕਰਨ ਲਈ ਆਪਸ ਵਿੱਚ ਸਹਿਯੋਗ ਵਧਾਉਣ ‘ਤੇ ਸਹਿਮਤੀ ਜਤਾਈ ਹੈ ਅਤੇ ਇਸ ਦੇ ਨਾਲ ਹੀ ਅਸੀਂ ਸ਼੍ਰੀਲੰਕਾ ਵਿੱਚ ਬਿਮਸਟੈੱਕ ਟੈਕਨੋਲੋਜੀ ਟ੍ਰਾਂਸਫਰ ਇਕਾਈ ਦੀ ਸਥਾਪਨਾ ਨਾਲ ਸਬੰਧਤ ਮੈਮੋਰੰਡਮ ਆਵ੍ ਐਸੋਸੀਏਸ਼ਨ ‘ਤੇ ਹਸਤਾਖ਼ਰ ਕਰਨ ਲਈ ਮੈਬਰ ਦੇਸ਼ਾਂ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸੁਆਗਤ ਕਰਦੇ ਹਾਂ।
18 . ਅਸੀਂ ਟੈਕਨੋਲੋਜੀ ਦੇ ਵਿਨਾਸ਼ਕਾਰੀ ਅਸਰ ਨੂੰ ਖ਼ਤਮ ਕਰਨ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਖੇਤਰ ਵਿੱਚ ਮਾਨਵ ਸੰਸਾਧਨ ਦੇ ਵਿਕਾਸ ਅਤੇ ਟੈਕਨੋਲੋਜੀ ਅਪਗ੍ਰੇਡ ਕਰਨ ਲਈ ਸਿੱਖਿਆ ਦੇ ਖੇਤਰ ਵਿੱਚ ਆਪਸੀ ਸਹਿਯੋਗ ‘ਤੇ ਫੋਕਸ ਕਰਨ ਉੱਤੇ ਵੀ ਸਹਿਮਤੀ ਜਤਾਈ ਹੈ।
ਖੇਤੀਬਾੜੀ
19 . ਅਸੀਂ ਫਸਲਾਂ , ਪਸ਼ੂਧਨ ਅਤੇ ਬਾਗਬਾਨੀ , ਖੇਤੀਬਾੜੀ ਮਸ਼ੀਨਰੀ ਅਤੇ ਫਸਲ ਕਟਾਈ ਪ੍ਰਬੰਧਨ ਸਹਿਤ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਫ਼ੈਸਲਾ ਲਿਆ ਹੈ ਤਾਂ ਕਿ ਖੇਤੀਬਾੜੀ ਉਪਜ ਦੀ ਉਤਪਾਦਕਤਾ ਅਤੇ ਲਾਭ ਲਗਾਤਾਰ ਵਧ ਸਕੇ, ਖ਼ੁਰਾਕ ਅਤੇ ਪੋਸ਼ਣ ਸੁਰੱਖਿਆ ਸੁਨਿਸਚਿਤ ਕਰਨ ਲਈ ਸਬੰਧਤ ਰਵਾਇਤੀ ਨੂੰ ਸਹਿਯੋਗ ਵਧਾਉਣ ਦੀ ਜ਼ਿੰਮੇਦਾਰੀ ਸੌਂਪੀ ਜਾ ਸਕੇ ਅਤੇ ਪਾਰੰਪਰਕ ਅਤੇ ਆਧੁਨਿਕ ਖੇਤੀ ਦੋਹਾਂ ਨੂੰ ਆਪਸ ਵਿੱਚ ਸਮੁੱਚੇ ਢੰਗ ਨਾਲ ਜੋੜ ਕੇ ਅਤੇ ਲਾਗਤ ਘਟਾ ਕੇ, ਖੇਤੀਬਾੜੀ ਭਾਈਚਾਰਿਆਂ ਦੀ ਆਮਦਨ ਵਧਾਕੇ ਅਤੇ ਉਨ੍ਹਾਂ ਦੇ ਲਈ ਜੋਖ਼ਮਾਂ ਵਿੱਚ ਕਮੀ ਕਰਕੇ ਪਰੰਪਰਿਕ ਖੇਤੀ ਨਾਲ ਜੁੜੇ ਗਿਆਨ ਦੀ ਹਿਫਾਜ਼ਤ ਕਰਨ ਦੇ ਨਾਲ – ਨਾਲ ਉਸ ਨੂੰ ਹੁਲਾਰਾ ਵੀ ਦਿੱਤਾ ਜਾ ਸਕੇ। ਇਸ ਦੇ ਪਿੱਛੇ ਮੁੱਖ ਉਦੇਸ਼ ਮੈਂਬਰ ਦੇਸ਼ਾਂ ਦਰਮਿਆਨ ਖੇਤੀਬਾੜੀ ਵਪਾਰ ਨੂੰ ਸੁਵਿਧਾਜਨਕ ਬਣਾਉਣਾ ਅਤੇ ਮੈਂਬਰ ਦੇਸ਼ਾਂ ਵਿੱਚ ਗ਼ਰੀਬੀ ਦਾ ਖ਼ਾਤਮਾ, ਰੋਜ਼ਗਾਰ ਸਿਰਜਣਾ ਅਤੇ ਆਮ ਆਦਮੀ ਦੇ ਜੀਵਨ ਪੱਧਰ ਨੂੰ ਬਿਹਤਰ ਕਰਨ ਵਿੱਚ ਉੱਘਾ ਯੋਗਦਾਨ ਕਰਨਾ ਹੈ ।
20 . ਅਸੀਂ ਸਾਲ 2019 ਤੱਕ, ਖੇਤੀਬਾੜੀ ‘ਤੇ ਪਹਿਲੀ ਬਿਮਸਟੈੱਕ ਮੰਤਰੀ ਪੱਧਰ ਦੀ ਬੈਠਕ ਦੀ ਮੇਜ਼ਬਾਨੀ ਕਰਨ ਸਬੰਧੀ ਮਿਆਂਮਾਰ ਦੀ ਪੇਸ਼ਕਸ਼ ਅਤੇ ਸਾਲ 2019 ਵਿੱਚ ਜਲਵਾਯੂ ਸਮਾਰਟ ਖੇਤੀਬਾੜੀ ਪ੍ਰਣਾਲੀਆਂ ‘ਤੇ ਬਿਮਸਟੈੱਕ ਸੈਮੀਨਾਰ ਆਯੋਜਿਤ ਕਰਨ ਸਬੰਧੀ ਭਾਰਤ ਦੀ ਪੇਸ਼ਕਸ਼ ਦਾ ਵੀ ਸੁਆਗਤ ਕਰਦੇ ਹਾਂ।
ਮੱਛੀ ਪਾਲਨ
21 . ਅਸੀਂ ਇਸ ਖੇਤਰ ਵਿੱਚ ਸਮੁੰਦਰੀ ਸੰਸਾਧਨਾਂ ਦੀ ਹਿਫਾਜ਼ਤ, ਪ੍ਰਬੰਧਨ ਅਤੇ ਹਮੇਸ਼ਾਂ ਉਪਯੋਗ ਵਿੱਚ ਲਗਾਤਾਰ ਸਹਿਯੋਗ ਕਰਨ ‘ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਾਂ, ਅਸੀਂ ਇਸ ਖੇਤਰ ਵਿੱਚ ਖ਼ਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਲੋਕਾਂ ਦੇ ਰੋਜ਼ਗਾਰ ਵਿੱਚ ਬਿਹਤਰੀ ਲਿਆਉਣ ਅਤੇ ਹਮੇਸ਼ਾਂ ਸਮੁੰਦਰੀ ਮੱਛੀ ਪਾਲਣ ਨੂੰ ਹੁਲਾਰਾ ਦੇਣ ਲਈ ਸਾਰਥਕ ਸਹਿਯੋਗ ਦੀਆਂ ਸੰਭਾਵਨਾਵਾਂ ਢੂੰਢਣ ਦੀ ਜਿੰਮੇਵਾਰੀ ਪ੍ਰਸੰਗਿਕ ਰਾਸ਼ਟਰੀ ਏਜੰਸੀਆਂ ਨੂੰ ਸੌਂਪਣ ਅਤੇ ਬਿਨਾ ਸਮੁੰਦਰੀ ਸੀਮਾਵਾਂ ਵਾਲੇ ਮੈਬਰਾਂ ਦੇਸ਼ਾਂ ਦੇ ਅੰਤਰਦੇਸ਼ੀ ਮੱਛੀ ਪਾਲਣ ਤੋਂ ਲਾਭ ਲੈਣ ਦੇ ਤਰੀਕੇ ਤਲਾਸ਼ਣ ਲਈ ਸਬੰਧਿਤ ਅਥਾਰਟੀ ਨੂੰ ਨਿਰਦੇਸ਼ ਦੇਣ ਲਈ ਆਪਸੀ ਸਹਿਯੋਗ ਵਧਾਉਣ ‘ਤੇ ਸਹਿਮਤੀ ਜਤਾਈ ਹੈ।
ਜਨਤਿਕ ਸਿਹਤ
22 . ਅਸੀਂ ਗੈਰ – ਸੰਚਾਰੀ ਰੋਗਾਂ ਨੂੰ ਫੈਲਣ ਤੋਂ ਰੋਕਣ ਦੇ ਨਾਲ – ਨਾਲ ਉਨ੍ਹਾਂ ਅੰਤਰਰਾਸ਼ਟਰੀ ਜਨਤਕ ਸਿਹਤ ਦੇ ਮਸਲਿਆਂ ਨੂੰ ਸੁਲਝਾਉਣ ਲਈ ਆਪਸੀ ਸਹਿਯੋਗ ਵਧਾਉਣ ‘ਤੇ ਸਹਿਮਤੀ ਜਤਾਈ ਹੈ ਜੋ ਬਿਮਸਟੈੱਕ ਖੇਤਰ ਦੇ ਲੋਕਾਂ ਦੀ ਆਰਥਕ ਅਤੇ ਸਮਾਜਕ ਤਰੱਕੀ ਵਿੱਚ ਰੁਕਾਵਟ ਹਨ। ਇਨ੍ਹਾਂ ਵਿੱਚ ਐੱਚਆਈਵੀ ਅਤੇ ਏਡਸ, ਮਲੇਰੀਆ , ਤਪਦਿਕ , ਏਵੀਅਨ ਅਤੇ ਸਵਾਈਨ ਫਲੂ ਸਹਿਤ ਵਾਇਰਲ ਇੰਫਲੂਏਂਜ਼ਾ ਅਤੇ ਜਨਤਕ ਸਿਹਤ ਲਈ ਉੱਭਰਦੇ ਹੋਰ ਖ਼ਤਰੇ ਵੀ ਸ਼ਾਮਲ ਹਨ। ਅਸੀਂ ਪਰੰਪਰਿਕ ਚਿਕਿਤਸਾ ਦੇ ਖੇਤਰ ਵਿੱਚ ਆਪਸੀ ਸਹਿਯੋਗ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਨੂੰ ਧਿਆਨ ਵਿੱਚ ਰੱਖਿਆ ਹੈ, ਅਸੀਂ ਇਸ ਖੇਤਰ ਵਿੱਚ ਸਹਿਯੋਗਾਤਮਕ ਗਤੀਵਿਧੀਆਂ ਨੂੰ ਜਾਰੀ ਰੱਖਣ, ਸੂਚਨਾਵਾਂ ਦੇ ਆਦਾਨ-ਪ੍ਰਦਾਨ , ਅਨੁਭਵਾਂ ਨੂੰ ਸਾਂਝਾ ਕਰਨ, ਸਬੰਧਿਤ ਕਰਮਚਾਰੀਆਂ ਨੂੰ ਸਿਖਲਾਈ ਅਤੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਅਤੇ ਇਨ੍ਹਾਂ ਉੱਤੇ ਅੰਕੁਸ਼ ਰੱਖਣ ਨਾਲ ਜੁੜੇ ਹੋਰ ਠੋਸ ਪ੍ਰੋਗਰਾਮਾਂ ਰਾਹੀਂ ਸਬੰਧਿਤ ਏਜੰਸੀਆਂ ਵਿੱਚ ਸਰਗਰਮ ਸਹਿਯੋਗ ਨੂੰ ਪ੍ਰੋਤਸਾਹਿਤ ਕਰਨ ਲਈ ਪ੍ਰਤੀਬੱਧ ਹਾਂ ਜਿਸ ਵਿੱਚ ਪਰੰਪਰਿਕ ਚਿਕਿਤਸਾ ਦੇ ਖੇਤਰ ਵਿੱਚ ਸਹਿਯੋਗ ਕਰਨਾ ਵੀ ਸ਼ਾਮਲ ਹੈ । ਅਸੀਂ ਪਰੰਪਰਿਕ ਚਿਕਿਤਸਾ ਦੇ ਖੇਤਰ ਵਿੱਚ ਸਹਿਯੋਗ ਲਈ ਕੀਤੀਆਂ ਗਈਆਂ ਅਥੱਕ ਕੋਸ਼ਿਸ਼ਾਂ ਲਈ ਥਾਈਲੈਂਡ ਦੀ ਸ਼ਲਾਘਾ ਕਰਦੇ ਹਾਂ ।
ਮੈਂਬਰ ਦੇਸ਼ਾਂ ਦੇ ਲੋਕਾਂ ਦਰਮਿਆਨ ਸੰਪਰਕ
23 . ਅਸੀਂ ਮੈਬਰ ਦੇਸ਼ਾਂ ਦਰਮਿਆਨ ਆਪਸੀ ਸਮਝ ਅਤੇ ਵਿਸ਼ਵਾਸ ਨੂੰ ਹੋਰ ਜ਼ਿਆਦਾ ਵਧਾਉਣ ਅਤੇ ਮੈਂਬਰ ਦੇਸ਼ਾਂ ਦੇ ਲੋਕਾਂ ਦਰਮਿਆਨ ਵੱਖ-ਵੱਖ ਪੱਧਰਾਂ ‘ਤੇ ਸੰਪਰਕ ਨੂੰ ਹੁਲਾਰਾ ਦੇਣ ਦਾ ਸੰਕਲਪ ਲੈਂਦੇ ਹਾਂ। ਅਸੀਂ ਬਿਮਸਟੈੱਕ ਬਾਰੇ ਆਮ ਜਨਤਾ ਵਿੱਚ ਜਾਗਰੂਕਤਾ ਵਧਾਉਣ ਲਈ ਨੀਤੀਗਤ ਥਿੰਕ ਟੈਂਕਾਂ ਦੇ ਬਿਮਸਟੈੱਕ ਨੈੱਟਵਰਕ (ਬੀਐੱਨਪੀਟੀਟੀ) ਦੀਆਂ ਗਤੀਵਿਧੀਆਂ ਨੂੰ ਪੂਰੀ ਤਸੱਲੀ ਦੇ ਨਾਲ ਧਿਆਨ ਵਿੱਚ ਰੱਖਿਆ ਹੈ ਅਤੇ ਅਸੀਂ ਸਬੰਧਿਤ ਏਜੰਸੀਆਂ ਨੂੰ ਬੀਐੱਨਪੀਟੀਟੀ ਦੇ ਵਿਚਾਰ ਅਧੀਨ ਵਿਸ਼ਿਆਂ ਨੂੰ ਅੰਤਮ ਰੂਪ ਦੇਣ ਦਾ ਨਿਰਦੇਸ਼ ਦਿੰਦੇ ਹਾਂ।
24 . ਅਸੀਂ ਮੈਂਬਰ ਦੇਸ਼ਾਂ ਦੇ ਲੋਕਾਂ ਦੇ ਵਿੱਚ ਸੰਪਰਕ ਦਾ ਦਾਇਰਾ ਵਧਾਉਣ ਦੇ ਉਦੇਸ਼ ਨਾਲ ਸਾਂਸਦਾਂ, ਯੂਨੀਵਰਸਿਟੀ, ਸਿੱਖਿਆ ਸ਼ਾਸਤਰੀਆਂ, ਖੋਜ ਸੰਸਥਾਨਾਂ, ਸੱਭਿਆਚਾਰਕ ਸੰਗਠਨਾਂ ਅਤੇ ਮੀਡੀਆ ਭਾਈਚਾਰੇ ਲਈ ਵਾਜਬ ਪ੍ਰਤੀਬੱਧ ਫੋਰਮ ਦੀ ਸਥਾਪਨਾ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ‘ਤੇ ਸਹਿਮਤੀ ਜਤਾਈ ਹੈ।
ਸੱਭਿਆਚਾਰਕ ਸਹਿਯੋਗ
25 . ਅਸੀਂ ਮੈਂਬਰ ਦੇਸ਼ਾਂ ਦੇ ਲੋਕਾਂ ਵਿੱਚ ਇਤਿਹਾਸਕ ਸੱਭਿਆਚਾਰਕ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਅਤੇ ਸੱਭਿਆਚਾਰਕ ਵਿਵਿਧਤਾ ਲਈ ਆਪਸੀ ਸਨਮਾਨ ਅਤੇ ਸਹਿਨਸ਼ੀਲਤਾ ਨੂੰ ਹੁਲਾਰਾ ਦੇਣ ਲਈ ਮੈਂਬਰ ਦੇਸ਼ਾਂ ਵਿੱਚ ਸੱਭਿਆਚਾਰਕ ਆਦਾਨ – ਪ੍ਰਦਾਨ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹਾਂ, ਅਸੀਂ ਇਸ ਖੇਤਰ ਵਿੱਚ ਇੱਕ ਸੰਪਰਕ ਨਿਯਮ ਵਜੋਂ ਬੋਧ ਧਰਮ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ ਅਤੇ ਇੱਕ ਬੋਧ ਸਰਕਿਟ ਦੀ ਸਥਾਪਨਾ ਕਰਕੇ ਇਸ ਨੂੰ ਸਪੱਸ਼ਟ ਪ੍ਰਕਾਸ਼ਨ ਦੇਣ ਲਈ ਅਸੀਂ ਪ੍ਰਤੀਬੱਧ ਹਾਂ।
26 . ਅਸੀਂ ਨਿਯਮਤ ਅੰਤਰਾਲ ‘ਤੇ ਬਿਮਸਟੈੱਕ ਦੇ ਸੱਭਿਆਚਾਰਕ ਮੰਤਰੀਆਂ ਦੀਆਂ ਬੈਠਕਾਂ ਅਤੇ ਬਿਮਸਟੈੱਕ ਸੱਭਿਆਚਾਰਕ ਮਹੋਤਸਵ ਆਯੋਜਿਤ ਕਰਨ ‘ਤੇ ਸਹਿਮਤੀ ਜਤਾਈ ਹੈ। ਅਸੀਂ ਸੰਸਕ੍ਰਿਤੀ ‘ਤੇ ਦੂਸਰੀ ਬਿਮਸਟੈੱਕ ਮੰਤਰੀ ਪੱਧਰ ਦੀ ਬੈਠਕ ਅਤੇ ਪਹਿਲਾ ਬਿਮਸਟੈੱਕ ਸੱਭਿਆਚਾਰਕ ਮਹੋਤਸਵ ਆਯੋਜਿਤ ਕਰਨ ਸਬੰਧੀ ਬੰਗਲਾਦੇਸ਼ ਦੀ ਪੇਸ਼ਕਸ਼ ਦਾ ਸੁਆਗਤ ਕਰਦੇ ਹਾਂ। ਅਸੀਂ ਮੈਂਬਰ ਦੇਸ਼ਾਂ ਦੇ ਸੰਸਕ੍ਰਿਤੀ ਮੰਤਰੀਆਂ ਨੂੰ ਇਨ੍ਹਾਂ ਦੋ ਮਹੱਤਵਪੂਰਨ ਆਯੋਜਨਾਂ ਵਿੱਚ ਭਾਗ ਲੈਣ ਲਈ ਪੂਰੀ ਮਜ਼ਬੂਤੀ ਦੇ ਨਾਲ ਪ੍ਰੋਤਸਾਹਿਤ ਕਰਦੇ ਹਾਂ।
ਸੈਰ-ਸਪਾਟਾ
27 . ਅਸੀਂ ਬਿਮਸਟੈੱਕ ਖੇਤਰ ਦੇ ਅੰਦਰ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਠੋਸ ਕਦਮ ਚੁੱਕਣ, ਉਭੱਰਦੇ ਮੌਕਿਆਂ ਨੂੰ ਧਿਆਨ ਵਿੱਚ ਰੱਖਦਿਆਂ ਉਪਯੁਕਤ ਰਣਨੀਤੀਆਂ ਵਿਕਸਿਤ ਕਰਨ ਦਾ ਜ਼ਿੰਮਾ ਸਬੰਧਿਤ ਅਥਾਰਟੀਆਂ ਨੂੰ ਸੌਂਪਣ ਅਤੇ ਭੂਤਕਾਲ ਵਿੱਚ ਕੀਤੀਆਂ ਗਈਆਂ ਪਹਿਲਾਂ ਤੋਂ ਲਾਭ ਉਠਾਉਣ ‘ਤੇ ਸਹਿਮਤੀ ਜਤਾਈ ਹੈ , ਜਿਨ੍ਹਾਂ ਵਿੱਚ ਸਾਲ 2005 ਵਿੱਚ ਕੋਲਕਾਤਾ ਅਤੇ ਸਾਲ 2006 ਵਿੱਚ ਪ੍ਰਤੀਬੱਧ ਦੇ ਸੈਰ ਸਪਾਟਾ ਮੰਤਰੀਆਂ ਦੀ ਦੂਸਰੀ ਗੋਲਮੇਜ਼ ਬੈਠਕ ਅਤੇ ਕਾਠਮੰਡੂ ਵਿੱਚ ਆਯੋਜਿਤ ਵਰਕਸ਼ਾਪ ਵਿੱਚ ਪੁਸ਼ਟੀ ਕੀਤੀ ਗਈ ‘ਬਿਮਸਟੈੱਕ ਖੇਤਰ ਲਈ ਸੈਰ ਸਪਾਟਾ ਵਿਕਾਸ ਅਤੇ ਪ੍ਰਗਤੀ ਲਈ ਕਾਰਜ ਯੋਜਨਾ’ ਵੀ ਸ਼ਾਮਲ ਹੈ । ਅਸੀਂ ਸੈਰ ਸਪਾਟੇ ਦੀ ਸੁਰੱਖਿਆ ਅਤੇ ਹਿਫਾਜਤ ਦੇ ਨਾਲ – ਨਾਲ ਸੁਗਮ ਟ੍ਰਾਂਸਪੋਰਟ ਕਨੈਕਟਿਵਿਟੀ ਸੁਨਿਸ਼ਚਿਤ ਕਰਕੇ ਸੈਰ ਸਪਾਟੇ ਨੂੰ ਸੁਵਿਧਾਜਨਕ ਬਣਾਉਣ ਲਈ ਠੋਸ ਉਪਾਅ ਕਰਨ ‘ਤੇ ਸਹਿਮਤੀ ਜਤਾਈ ਹੈ । ਅਸੀਂ ਬੋਧ ਸੈਰ-ਸਪਾਟਾ ਸਰਕਿਟ , ਮੰਦਰ ਸੈਰ ਸਪਾਟਾ ਸਰਕਿਟ, ਪ੍ਰਾਚੀਨ ਸ਼ਹਿਰਾਂ ਦੇ ਚਿਨ੍ਹਾਂ , ਈਕੋ ਸੈਰ ਸਪਾਟੇ ਅਤੇ ਚਿਕਿਤਸਾ ਸੈਰ-ਸਪਾਟੇ ਨੂੰ ਵਿਕਸਿਤ ਅਤੇ ਪ੍ਰੋਤਸਾਹਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਫਿਰ ਤੋਂ ਪੁਸ਼ਟੀ ਕਰਦੇ ਹਾਂ । ਅਸੀਂ ਸਾਲ 2020 ਵਿੱਚ ਨੇਪਾਲ ਵਿੱਚ ਪ੍ਰਤੀਬੱਧ ਸੈਰ ਸਪਾਟਾ ਸੰਮੇਲਨ ਦੀ ਮੇਜ਼ਬਾਨੀ ਕਰਨ ਸਬੰਧੀ ਨੇਪਾਲ ਦੀ ਪੇਸ਼ਕਸ਼ ਦਾ ਸੁਆਗਤ ਕਰਦੇ ਹਾਂ ਜਿਸ ਦਾ ਪ੍ਰਬੰਧ ‘ਵਿਜਿਟ ਨੇਪਾਲ ਯੀਅਰ 2020’ ਦੇ ਦੌਰਾਨ ਹੀ ਹੋਵੇਗਾ।
ਪਹਾੜ ਸਬੰਧੀ ਅਰਥਵਿਵਸਥਾ
28 . ਅਸੀ ਹਮੇਸ਼ਾ ਵਿਕਾਸ ਵਿੱਚ ਸਹਿਯੋਗ ਦੇਣ ਲਈ ਪਹਾੜ ਦੀ ਜੈਵਿਕ-ਵਿਭਿੰਨਤਾ ਸਹਿਤ ਪਹਾੜ ਸਬੰਧੀ ਈਕੋ ਦੀ ਹਿਫਾਜ਼ਤ ਸੁਨਿਸ਼ਚਿਤ ਕਰਨ ਲਈ ਠੋਸ ਉਪਾਅ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹਾਂ । ਅਸੀਂ ਬਿਮਸਟੈੱਕ ਦੇਸ਼ਾਂ ਵਿੱਚ ਪਹਾੜ ਸਬੰਧੀ ਅਰਥਵਿਵਸਥਾਵਾਂ ਨੂੰ ਹੁਲਾਰਾ ਦੇਣ ‘ਤੇ ਪੇਸ਼ ਕੀਤੇ ਗਏ ਅਵਧਾਰਨਾ ਪੱਤਰ ਦਾ ਸੁਆਗਤ ਕਰਦੇ ਹਾਂ ਜਿਸ ਨੂੰ ਨੇਪਾਲ ਨੇ ਤਿਆਰ ਕੀਤਾ ਹੈ ਅਤੇ ਜਿਸ ਦਾ ਉਦੇਸ਼ ਇਸ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ ਹੈ । ਅਸੀਂ ਇੱਕ ਕਾਰਜਯੋਜਨਾ ਤਿਆਰ ਕਰਨ ਲਈ ਇੱਕ ਅੰਤਰ – ਸਰਕਾਰੀ ਮਾਹਰ ਸਮੂਹ ਦਾ ਗਠਨ ਕਰਨ ਦਾ ਫ਼ੈਸਲਾ ਲਿਆ ਹੈ ।
ਨੀਲੀ ਅਰਥਵਿਵਸਥਾ
29 . ਅਸੀਂ ਨੀਲੀ ਅਰਥਵਿਵਸਥਾ ( ਬਲੂ ਇਕੋਨੋਮੀ ) ਦੀ ਅਹਮਿਅਤ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹਾਂ ਅਤੇ ਅਸੀਂ ਇਸ ਖੇਤਰ ਵਿੱਚ ਹਮੇਸ਼ਾ ਵਿਕਾਸ ਲਈ ਇਸ ਖੇਤਰ ਵਿੱਚ ਸਹਿਯੋਗ ਕਰਨ ‘ਤੇ ਸਹਿਮਤੀ ਜਤਾਈ ਹੈ । ਅਸੀਂ ਬਿਨਾ ਸਮੁੰਦਰੀ ਸੀਮਾਵਾਂ ਵਾਲੇ ਮੈਂਬਰ ਦੇਸ਼ਾਂ ਦੀਆਂ ਵਿਸ਼ੇਸ਼ ਜਰੂਰਤਾਂ ਅਤੇ ਪਰਿਸਥਿਤੀਆਂ ਨੂੰ ਧਿਆਨ ਵਿੱਚ ਰਖਦੇ ਹੋਏ ਨੀਲੀ ਅਰਥਵਿਵਸਥਾ ‘ਤੇ ਇੱਕ ਕਾਰਜ ਯੋਜਨਾ ਤਿਆਰ ਕਰਨ ਲਈ ਇੱਕ ਅੰਤਰ – ਸਰਕਾਰੀ ਮਾਹਰ ਸਮੂਹ ਦਾ ਗਠਨ ਕਰਨ ਦਾ ਫ਼ੈਸਲਾ ਲਿਆ ਹੈ ।
30 . ਅਸੀਂ ਬਿਮਸਟੈੱਕ ਦੇ ਮੈਂਬਰ ਦੇਸ਼ਾਂ ਦੇ ਸਰਕਾਰੀ ਪ੍ਰਤੀਨਿਧੀਆਂ ਦੀ ਸਾਂਝੇਦਾਰੀ ਦੇ ਨਾਲ ਸਾਲ 2017 ਵਿੱਚ ਬੰਗਲਾਦੇਸ਼ ਵਿੱਚ ਅੰਤਰਰਾਸ਼ਟਰੀ ਨੀਲੀ ਅਰਥਵਿਵਸਥਾ ਸੰਮੇਲਨ ਦੀ ਮੇਜ਼ਬਾਨੀ ਕੀਤੇ ਜਾਣ ਨੂੰ ਪੂਰੀ ਤਸੱਲੀ ਦੇ ਨਾਲ ਧਿਆਨ ਵਿੱਚ ਰੱਖਿਆ ਹੈ।
***
ਏਕੇਟੀ/ਐੱਸਐੱਚ/ਏਕੇ
PM @narendramodi with other leaders during the BIMSTEC retreat in Kathmandu. pic.twitter.com/3wDFqylp8Z
— PMO India (@PMOIndia) August 31, 2018
Wonderful discussions and exchange of ideas on strengthening BIMSTEC during the retreat of leaders in Kathmandu this morning. pic.twitter.com/tQpPVVfpTt
— Narendra Modi (@narendramodi) August 31, 2018