Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੇਤਾਜੀ ਦੀ 125ਵੀਂ ਜਯੰਤੀ ਦੇ ਅਵਸਰ ‘ਤੇ ਕੋਲਕਾਤਾ ਵਿੱਚ ਪਰਾਕ੍ਰਮ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਨੇਤਾਜੀ ਦੀ 125ਵੀਂ ਜਯੰਤੀ ਦੇ ਅਵਸਰ ‘ਤੇ ਕੋਲਕਾਤਾ ਵਿੱਚ ਪਰਾਕ੍ਰਮ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਜੈ ਹਿੰਦ!

ਜੈ ਹਿੰਦ!

ਜੈ ਹਿੰਦ!

 

ਮੰਚ ‘ਤੇ ਵਿਰਜਮਾਨ ਪੱਛਮ ਬੰਗਾਲ ਦੇ ਰਾਜਪਾਲ ਸ਼੍ਰੀ ਜਗਦੀਪ ਧਨਖੜ ਜੀ, ਪੱਛਮ ਬੰਗਾਲ ਦੀ ਮੁੱਖ ਮੰਤਰੀ ਭੈਣ ਮਮਤਾ ਬਨਰਜੀ ਜੀ, ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਪ੍ਰਹਲਾਦ ਪਟੇਲ ਜੀ, ਸ਼੍ਰੀ ਬਾਬੁਲ ਸੁਪ੍ਰਿਯੋ ਜੀ, ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨਿਕਟ ਸਬੰਧੀ ਜਨ, ਭਾਰਤ ਦਾ ਗੌਰਵ ਵਧਾਉਣ ਵਾਲੀ ਆਜ਼ਾਦ ਹਿੰਦ ਫੌਜ ਦੇ ਬਹਾਦਰ ਮੈਂਬਰ, ਉਨ੍ਹਾਂ ਦੇ ਪਰਿਜਨ, ਇੱਥੇ ਮੌਜੂਦ ਕਲਾ ਅਤੇ ਸਾਹਿਤ ਜਗਤ ਦੇ ਦਿੱਗਜ ਅਤੇ ਬੰਗਾਲ ਦੀ ਇਸ ਮਹਾਨ ਧਰਤੀ ਦੇ ਮੇਰੇ ਭਾਈਓ ਅਤੇ ਭੈਣੋਂ, 

 

ਅੱਜ ਕੋਲਕਾਤਾ ਵਿੱਚ ਆਉਣਾ ਮੇਰੇ ਲਈ ਬਹੁਤ ਭਾਵੁਕ ਕਰ ਦੇਣ ਵਾਲਾ ਪਲ ਹੈ। ਬਚਪਨ ਤੋਂ ਜਦੋਂ ਵੀ ਇਹ ਨਾਮ ਸੁਣਿਆ- ਨੇਤਾਜੀ ਸੁਭਾਸ਼ ਚੰਦਰ ਬੋਸ, ਮੈਂ ਕਿਸੇ ਵੀ ਸਥਿਤੀ ਵਿੱਚ ਰਿਹਾ, ਪਰਿਸਥਿਤੀ ਵਿੱਚ ਰਿਹਾ, ਇਹ ਨਾਮ ਕੰਨ ਵਿੱਚ ਪੈਂਦੇ ਹੀ ਇੱਕ ਨਵੀਂ ਊਰਜਾ ਨਾਲ ਭਰ ਗਿਆ। ਇੰਨਾ ਵਿਰਾਟ ਵਿਅਕਤਿੱਤਵ ਕਿ ਉਨ੍ਹਾਂ ਦੀ ਵਿਆਖਿਆ ਦੇ ਲਈ ਸ਼ਬਦ ਘੱਟ ਪੈ ਜਾਣ। ਇਤਨੀ ਦੂਰ ਦੀ ਦ੍ਰਿਸ਼ਟੀ ਕਿ ਉੱਥੇ ਤੱਕ ਦੇਖਣ ਦੇ ਲਈ ਅਨੇਕਾਂ ਜਨਮ ਲੈਣ ਪੈ ਜਾਣ। ਵਿਕਟ ਤੋਂ ਵਿਕਟ ਪਰਿਸਥਿਤੀ ਵਿੱਚ ਵੀ ਇੰਨਾ ਹੌਂਸਲਾ, ਇੰਨਾ ਸਾਹਸ ਕਿ ਦੁਨੀਆ ਦੀ ਵੱਡੀ ਤੋਂ ਵੱਡੀ ਚੁਣੌਤੀ ਠਹਿਰ ਨਾ ਸਕੇ। ਮੈਂ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਉਂਦਾ ਹਾਂ, ਉਨ੍ਹਾਂ ਨੂੰ ਨਮਨ ਕਰਦਾ ਹਾਂ। ਅਤੇ ਨਮਨ ਕਰਦਾ ਹਾਂ ਉਸ ਮਾਂ ਨੂੰ, ਪ੍ਰਭਾਦੇਵੀ ਜੀ ਨੂੰ ਜਿਨ੍ਹਾਂ ਨੇ ਨੇਤਾਜੀ ਨੂੰ ਜਨਮ ਦਿੱਤਾ। ਅੱਜ ਉਸ ਪਵਿੱਤਰ ਦਿਨ ਨੂੰ 125 ਵਰ੍ਹੇ ਹੋ ਰਹੇ ਹਨ। 125 ਸਾਲ ਪਹਿਲਾਂ, ਅੱਜ ਦੇ ਹੀ ਦਿਨ ਮਾਂ ਭਾਰਤੀ ਦੀ ਗੋਦ ਵਿੱਚ ਉਸ ਵੀਰ ਸਪੂਤ ਨੇ ਜਨਮ ਲਿਆ ਸੀ, ਜਿਸ ਨੇ ਆਜ਼ਾਦ ਭਾਰਤ ਦੇ ਸੁਪਨੇ ਨੂੰ ਨਵੀਂ ਦਿਸ਼ਾ ਦਿੱਤੀ ਸੀ। ਅੱਜ ਦੇ ਹੀ ਦਿਨ ਗ਼ੁਲਾਮੀ ਦੇ ਹਨ੍ਹੇਰੇ ਵਿੱਚ ਉਹ ਚੇਤਨਾ ਫੂਟੀ ਸੀ, ਜਿਸ ਨੇ ਦੁਨੀਆ ਦੀ ਸਭ ਤੋਂ ਵੱਡੀ ਸੱਤਾ ਦੇ ਸਾਹਮਣੇ ਖੜ੍ਹੇ ਹੋ ਕੇ ਕਿਹਾ ਸੀ, ਮੈਂ ਤੁਹਾਡੇ ਕੋਲੋਂ ਆਜ਼ਾਦੀ ਮੰਗਾਂਗਾ ਨਹੀਂ, ਆਜ਼ਾਦੀ ਖੋਹ ਲਵਾਂਗਾ। ਅੱਜ ਦੇ ਦਿਨ ਸਿਰਫ ਨੇਤਾਜੀ ਸੁਭਾਸ਼ ਦਾ ਜਨਮ ਹੀ ਨਹੀਂ ਹੋਇਆ ਸੀ, ਬਲਕਿ ਅੱਜ ਭਾਰਤ ਦੇ ਨਵੇਂ ਆਤਮਗੌਰਵ ਦਾ ਜਨਮ ਹੋਇਆ ਸੀ, ਭਾਰਤ ਦੇ ਨਵੇਂ ਸੈਨਯ ਕੌਸ਼ਲ ਦਾ ਜਨਮ ਹੋਇਆ ਸੀ। ਮੈਂ ਅੱਜ ਨੇਤਾਜੀ ਦੀ 125ਵੀਂ ਜਨਮ-ਜਯੰਤੀ ‘ਤੇ ਕ੍ਰਿਤੱਗ ਰਾਸ਼ਟਰ ਦੀ ਤਰਫ ਤੋਂ ਇਸ ਮਹਾਪੁਰਸ਼ ਨੂੰ ਕੋਟਿ-ਕੋਟਿ ਪ੍ਰਣਾਮ ਕਰਦਾ ਹਾਂ, ਉਨ੍ਹਾਂ ਨੂੰ ਸੈਲੂਟ ਕਰਦਾ ਹਾਂ।

 

ਸਾਥੀਓ,

 

ਮੈਂ ਅੱਜ ਬਾਲਕ ਸੁਭਾਸ਼ ਨੂੰ ਨੇਤਾਜੀ ਬਣਾਉਣ ਵਾਲੀ, ਉਨ੍ਹਾਂ ਦੇ ਜੀਵਨ ਨੂੰ ਤਪ, ਤਿਆਗ ਅਤੇ ਤਿਤਿਕਸ਼ਾ ਨਾਲ ਗੱਢਣ ਵਾਲੀ ਬੰਗਾਲ ਦੀ ਇਸ ਪੁਨਯ-ਭੂਮੀ ਨੂੰ ਵੀ ਆਦਰਪੂਰਵਕ ਨਮਨ ਕਰਦਾ ਹਾਂ। ਗੁਰੂਦੇਵ ਸ਼੍ਰੀ ਰਵਿੰਦਰਨਾਥ ਟੈਗੋਰ, ਬੰਕਿਮ ਚੰਦਰ ਚਟੋਪਾਧਿਆਏ, ਸ਼ਰਦ ਚੰਦਰ ਜਿਹੇ ਮਹਾਪੁਰਖਾਂ ਨੇ ਇਸ ਪੁਣਯ ਭੂਮੀ ਨੂੰ ਰਾਸ਼ਟਰ ਭਗਤੀ ਦੀ ਭਾਵਨਾ ਨਾਲ ਭਰਿਆ ਹੈ। ਸੁਆਮੀ ਰਾਮਕ੍ਰਿਸ਼ਣ ਪਰਮਹੰਸ, ਚੈਤੰਯ ਮਹਾਪ੍ਰਭੂ, ਸ਼੍ਰੀ ਔਰੋਬਿੰਦੋ, ਮਾਂ ਸ਼ਾਰਦਾ, ਮਾਂ ਆਨੰਦਮਈ, ਸੁਆਮੀ ਵਿਵੇਕਾਨੰਦ, ਸ਼੍ਰੀ ਸ਼੍ਰੀ ਠਾਕੁਰ ਅਨੁਕੂਲ ਚੰਦਰ ਜਿਹੇ ਸੰਤਾਂ ਨੇ ਇਸ ਪੂਨਯ ਭੂਮੀ ਨੂੰ ਵੈਰਾਗ, ਸੇਵਾ ਅਤੇ ਅਧਿਆਤਮ ਨਾਲ ਅਲੌਕਿਕ ਬਣਾਇਆ ਹੈ। ਇਸ਼ਵਰਚੰਦਰ ਵਿੱਦਿਆਸਾਗਰ, ਰਾਜਾ ਰਾਜਮੋਹਨ ਰਾਏ, ਗੁਰੂਚੰਦ ਠਾਕੁਰ, ਹਰੀਚੰਦ ਠਾਕੁਰ ਜਿਹੇ ਅਨੇਕ ਸਮਾਜ ਸੁਧਾਰਕ ਸਮਾਜਿਕ ਸੁਧਾਰ ਦੇ ਅਗ੍ਰਦੂਤਾਂ ਨੇ ਇਸ ਪੂਨਯ ਭੂਮੀ ਤੋਂ ਦੇਸ਼ ਵਿੱਚ ਨਵੇਂ ਸੁਧਾਰਾਂ ਦੀ ਨੀਂਹ ਭਰੀ ਹੈ। ਜਗਦੀਸ਼ ਚੰਦਰ ਬੋਸ, ਪੀ ਸੀ ਰਾਏ, ਐੱਸ.ਐੱਨ. ਬੋਸ ਅਤੇ ਮੇਘਨਾਦ ਸਾਹਾ ਅਣਗਿਣਤ ਵਿਗਿਆਨੀਆਂ ਨੇ ਇਸ ਪੂਨਯ-ਭੂਮੀ ਨੂੰ ਗਿਆਨ ਵਿਗਿਆਨ ਨਾਲ ਸਿੰਜਿਆ ਹੈ। ਇਹ ਉਹੀ ਪੂਨਯ ਭੂਮੀ ਹੈ ਜਿਸ ਨੇ ਦੇਸ਼ ਨੂੰ ਉਸ ਦਾ ਰਾਸ਼ਟਰਗਾਨ ਵੀ ਦਿੱਤਾ ਹੈ, ਅਤੇ ਰਾਸ਼ਟਰਗੀਤ ਵੀ ਦਿੱਤਾ ਹੈ। ਇਸੇ ਭੂਮੀ ਨੇ ਸਾਨੂੰ ਦੇਸ਼ਬੰਧੂ ਚਿਤਰੰਜਨ ਦਾਸ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਸਾਡੇ ਸਾਰਿਆਂ ਦੇ ਪਿਆਰੇ ਭਾਰਤ ਰਤਨ ਪ੍ਰਣਬ ਮੁਖਰਜੀ ਨਾਲ ਮਿਲਾਇਆ ਹੈ। ਮੈਂ ਇਸ ਭੂਮੀ ਦੇ ਅਜਿਹੇ ਲੱਖਾਂ ਲੱਖ ਮਹਾਨ ਵਿਅਕਤੀਆਂ ਦੇ ਚਰਨਾਂ ਵਿੱਚ ਵੀ ਅੱਜ ਇਸ ਪਵਿੱਤਰ ਦਿਨ ‘ਤੇ ਪ੍ਰਣਾਮ ਕਰਦਾ ਹਾਂ।

 

ਸਾਥੀਓ,

 

ਇੱਥੇ ਤੋਂ ਪਹਿਲਾਂ ਮੈਂ ਹੁਣੇ ਨੈਸ਼ਨਲ ਲਾਈਬ੍ਰੇਰੀ ਗਿਆ ਸੀ, ਜਿੱਥੇ ਨੇਤਾਜੀ ਦੀ ਵਿਰਾਸਤ ‘ਤੇ ਇੱਕ ਇੰਟਰਨੈਸ਼ਨਲ ਕਾਨਫਰੰਸ ਅਤੇ ਆਰਟਿਸਟ-ਕੈਂਪ ਦਾ ਆਯੋਜਨ ਹੋ ਰਿਹਾ ਹੈ। ਮੈਂ ਅਨੁਭਵ ਕੀਤਾ, ਨੇਤਾਜੀ ਦਾ ਨਾਮ ਸੁਣਦੇ ਹੀ ਹਰ ਕੋਈ ਕਿੰਨੀ ਊਰਜਾ ਨਾਲ ਭਰ ਜਾਂਦਾ ਹੈ। ਨੇਤਾਜੀ ਦੇ ਜੀਵਨ ਦੀ ਇਹ ਊਰਜਾ ਜਿਵੇਂ ਉਨ੍ਹਾਂ ਦੇ ਅੰਤਰਮਨ ਨਾਲ ਜੁੜ ਗਈ ਹੈ! ਉਨ੍ਹਾਂ ਦੀ ਇਹੀ ਊਰਜਾ, ਇਹੀ ਆਦਰਸ਼, ਉਨ੍ਹਾਂ ਦੀ ਤਪੱਸਿਆ, ਉਨ੍ਹਾਂ ਦਾ ਤਿਆਗ ਦੇਸ਼ ਦੇ ਹਰ ਯੁਵਾ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ। ਅੱਜ ਜਦੋਂ ਭਾਰਤ ਨੇਤਾਜੀ ਦੀ ਪ੍ਰੇਰਣਾ ਨਾਲ ਅੱਗੇ ਵਧ ਰਿਹਾ ਹੈ, ਤਾਂ ਸਾਡੇ ਸਾਰਿਆਂ ਦਾ ਕਰਤੱਵ ਹੈ ਕਿ ਉਨ੍ਹਾਂ ਦੇ ਯੋਗਦਾਨ ਨੂੰ ਵਾਰ-ਵਾਰ ਯਾਦ ਕੀਤਾ ਜਾਵੇ। ਪੀੜ੍ਹੀ ਦਰ ਪੀੜ੍ਹੀ ਯਾਦ ਕੀਤਾ ਜਾਵੇ। ਇਸ ਲਈ, ਦੇਸ਼ ਨੇ ਤੈਅ ਕੀਤਾ ਹੈ ਕਿ ਨੇਤਾਜੀ ਦੀ 125ਵੀਂ ਜਯੰਤੀ ਦੇ ਵਰ੍ਹੇ ਨੂੰ ਇਤਿਹਾਸਿਕ, ਬੇਮਿਸਾਲ ਸ਼ਾਨਦਾਰ ਆਯੋਜਨਾਂ ਦੇ ਨਾਲ ਮਨਾਈਏ। ਅੱਜ ਸਵੇਰ ਤੋਂ ਦੇਸ਼ ਭਰ ਵਿੱਚ ਇਸ ਨਾਲ ਜੁੜੇ ਪ੍ਰੋਗਰਾਮ ਹਰ ਕੋਨੇ ਵਿੱਚ ਹੋ ਰਹੇ ਹਨ। ਅੱਜ ਇਸੇ ਕ੍ਰਮ ਵਿੱਚ ਨੇਤਾਜੀ ਦੀ ਯਾਦ ਵਿੱਚ ਇੱਕ ਸਮਾਰਕ ਸਿੱਕਾ ਅਤੇ ਡਾਕ-ਟਿਕਟ ਜਾਰੀ ਕੀਤੇ ਗਏ ਹਨ। ਨੇਤਾਜੀ ਦੇ ਪੱਤਰਾਂ ‘ਤੇ ਇੱਕ ਪੁਸਤਕ ਦਾ ਵਿਮੋਚਨ ਵੀ ਹੋਇਆ ਹੈ। ਕੋਲਕਤਾ ਅਤੇ ਬੰਗਾਲ, ਜੋ ਉਨ੍ਹਾਂ ਦੀ ਕਰਮਭੂਮੀ ਰਿਹਾ ਹੈ, ਜਿੱਥੇ ਨੇਤਾਜੀ ਦੇ ਜੀਵਨ ‘ਤੇ ਇੱਕ ਪ੍ਰਦਰਸ਼ਨੀ ਅਤੇ ਪ੍ਰਾਜੈਕਸ਼ਨ ਮੈਪਿੰਗ ਸ਼ੋਅ ਵੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਹਾਵੜਾ ਤੋਂ ਚਲਣ ਵਾਲੀ ਟ੍ਰੇਨ ‘ਹਾਵੜਾ-ਕਾਲਕਾ ਮੇਲ’ ਦਾ ਵੀ ਨਾਮ ਬਦਲ ਕੇ ‘ਨੇਤਾਜੀ ਐਕਸਪ੍ਰੈੱਸ’ ਕਰ ਦਿੱਤਾ ਗਿਆ ਹੈ। ਦੇਸ਼ ਨੇ ਇਹ ਵੀ ਤੈਅ ਕੀਤਾ ਹੈ ਕਿ ਹੁਣ ਹਰ ਸਾਲ ਅਸੀਂ ਨੇਤਾਜੀ ਦੀ ਜਯੰਤੀ, ਯਾਨੀ 23 ਜਨਵਰੀ ਨੂੰ ‘ਪਰਾਕ੍ਰਮ ਦਿਵਸ’ ਦੇ ਰੂਪ ਵਿੱਚ ਮਨਾਇਆ ਕਰਾਂਗੇ। ਸਾਡੇ ਨੇਤਾਜੀ ਭਾਰਤ ਦੇ ਪਰਾਕ੍ਰਮ ਦੀ ਪ੍ਰਤੀਮੂਰਤੀ ਵੀ ਹਨ ਅਤੇ ਪ੍ਰੇਰਣਾ ਵੀ ਹਨ। ਅੱਜ ਜਦੋਂ ਇਸ ਵਰ੍ਹੇ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ ਵਿੱਚ ਪ੍ਰਵੇਸ਼ ਕਰਨ ਵਾਲਾ ਹੈ, ਜਦੋਂ ਦੇਸ਼ ਆਤਮਨਿਰਭਰ ਭਾਰਤ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ, ਤਦ ਨੇਤਾਜੀ ਦਾ ਜੀਵਨ, ਉਨ੍ਹਾਂ ਦਾ ਹਰ ਕਾਰਜ, ਉਨ੍ਹਾਂ ਦਾ ਹਰ ਫੈਸਲਾ, ਸਾਡੇ ਸਾਰਿਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ। ਉਨ੍ਹਾਂ ਜਿਹੇ ਫੌਲਾਦੀ ਇਰਾਦਿਆਂ ਵਾਲੇ ਵਿਅਕਤਿੱਤਵ ਦੇ ਲਈ ਅਸੰਭਵ ਕੁਝ ਵੀ ਨਹੀਂ ਸੀ। ਉਨ੍ਹਾਂ ਨੇ ਵਿਦੇਸ਼ ਵਿੱਚ ਜਾ ਕੇ ਦੇਸ਼ ਤੋਂ ਬਾਹਰ ਰਹਿਣ ਵਾਲੇ ਭਾਰਤੀਆਂ ਦੀ ਚੇਤਨਾ ਨੂੰ ਝਕਝੋਰਿਆ, ਉਨ੍ਹਾਂ ਨੇ ਆਜ਼ਾਦੀ ਲਈ ਆਜ਼ਾਦ ਹਿੰਦ ਫੌਜ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਪੂਰੇ ਦੇਸ਼ ਤੋਂ ਹਰ ਜਾਤੀ, ਪੰਥ, ਹਰ ਖੇਤਰ ਦੇ ਲੋਕਾਂ ਨੂੰ ਦੇਸ਼ ਦਾ ਸੈਨਿਕ ਬਣਾਇਆ। ਉਸ ਦੌਰ ਵਿੱਚ ਜਦੋਂ ਦੁਨੀਆ ਮਹਿਲਾਵਾਂ ਦੇ ਆਮ ਅਧਿਕਾਰਾਂ ‘ਤੇ ਹੀ ਚਰਚਾ ਕਰ ਰਹੀ ਸੀ, ਨੇਤਾਜੀ ਨੇ ‘ਰਾਣੀ ਝਾਂਸੀ ਰੇਜੀਮੈਂਟ’ ਬਣਾ ਕੇ ਮਹਿਲਾਵਾਂ ਨੂੰ ਆਪਣੇ ਨਾਲ ਜੋੜਿਆ। ਉਨ੍ਹਾਂ ਨੇ ਫੌਜ ਦੇ ਸੈਨਿਕਾਂ ਨੂੰ ਆਧੁਨਿਕ ਯੁੱਧ ਦੇ ਲਈ ਟ੍ਰੇਨਿੰਗ ਦਿੱਤੀ, ਉਨ੍ਹਾਂ ਨੇ ਦੇਸ਼ ਲਈ ਜਿਉਣ ਦਾ ਜਜ਼ਬਾ ਦਿੱਤਾ, ਦੇਸ਼ ਦੇ ਲਈ ਮਰਨ ਦਾ ਮਕਸਦ ਦਿੱਤਾ। ਨੇਤਾ ਜੀ ਨੇ ਕਿਹਾ ਸੀ- “ਭਾਰੋਤ ਡਾਕਛੇ। ਰੋਕਤੋ ਡਾਕ ਦਿਏ ਛੇ ਰੋਕਤੋ ਕੇ। ਓਠੋ, ਦਾੜਾਂਓ ਆਮਾਦੇਰ ਨੋਸ਼ਟੋ ਕਰਾਰ ਮਤੋ ਸੋਮੋਯ ਨੋਯ। ਅਰਥਾਤ, ਭਾਰਤ ਬੁਲਾ ਰਿਹਾ ਹੈ। ਰਕਤ, ਰਕਤ ਨੂੰ ਆਵਾਜ਼ ਦੇ ਰਿਹਾ ਹੈ। ਉਠੋ, ਸਾਡੇ ਪਾਸ ਹੁਣ ਗੁਆਉਣ ਦੇ ਲਈ ਸਮਾਂ ਨਹੀਂ ਹੈ। 

 

ਸਾਥੀਓ,

 

ਅਜਿਹੀ ਹੌਂਸਲੇ ਭਰੀ ਹੁੰਕਾਰ ਸਿਰਫ ਅਤੇ ਸਿਰਫ ਨੇਤਾਜੀ ਹੀ ਦੇ ਸਕਦੇ ਸਨ। ਅਤੇ ਆਖਰ, ਉਨ੍ਹਾਂ ਨੇ ਇਹ ਦਿਖਾ ਵੀ ਦਿੱਤਾ ਕਿ ਜਿਸ ਸੱਤਾ ਦਾ ਸੂਰਜ ਕਦੇ ਅਸਤ ਨਹੀਂ ਹੁੰਦਾ, ਭਾਰਤ ਦੇ ਵੀਰ ਸਪੂਤ ਰਣਭੂਮੀ ਵਿੱਚ ਉਸ ਨੂੰ ਵੀ ਹਰਾ ਸਕਦੇ ਹਨ। ਉਨ੍ਹਾਂ ਨੇ ਸੰਕਲਪ ਲਿਆ ਸੀ, ਭਾਰਤ ਦੀ ਜ਼ਮੀਨ ‘ਤੇ ਆਜ਼ਾਦ ਭਾਰਤ ਦੀ ਆਜ਼ਾਦ ਸਰਕਾਰ ਦੀ ਨੀਂਹ ਰੱਖਾਂਗੇ। ਨੇਤਾਜੀ ਨੇ ਆਪਣਾ ਇਹ ਵਾਅਦਾ ਵੀ ਪੂਰਾ ਕਰਕੇ ਦਿਖਾਇਆ। ਉਨ੍ਹਾਂ ਨੇ ਅੰਡੇਮਾਨ ਵਿੱਚ ਆਪਣੇ ਸੈਨਿਕਾਂ ਦੇ ਨਾਲ ਆ ਕੇ ਤਿਰੰਗਾ ਲਹਿਰਾਇਆ। ਜਿਸ ਜਗ੍ਹਾ ਅੰਗਰੇਜ਼ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਨੂੰ ਯਾਤਨਾਵਾਂ ਦਿੰਦੇ ਸਨ, ਕਾਲਾ ਪਾਣੀ ਦੀ ਸਜਾ ਦਿੰਦੇ ਸਨ, ਉਸ ਜਗ੍ਹਾ ਜਾ ਕੇ ਉਨ੍ਹਾਂ ਨੇ ਉਨ੍ਹਾਂ ਸੈਨਾਨੀਆਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਉਹ ਸਰਕਾਰ, ਅਖੰਡ ਭਾਰਤ ਦੀ ਪਹਿਲੀ ਆਜ਼ਾਦ ਸਰਕਾਰ ਸੀ। ਨੇਤਾਜੀ ਅਖੰਡ ਭਾਰਤ ਦੀ ਆਜ਼ਾਦ ਹਿੰਦ ਸਰਕਾਰ ਦੇ ਪਹਿਲੇ ਮੁਖੀ ਸਨ। ਅਤੇ ਇਹ ਮੇਰਾ ਸੌਭਾਗ ਹੈ ਕਿ ਆਜ਼ਾਦੀ ਦੀ ਉਸ ਪਹਿਲੀ ਝਲਕ ਨੂੰ ਸੁਰੱਖਿਅਤ ਰੱਖਣ ਲਈ, 2018 ਵਿੱਚ ਅਸੀਂ ਅੰਡਮਾਨ ਦੇ ਉਸ ਦ੍ਵੀਪ ਦਾ ਨਾਮ ਨੇਤਾਜੀ ਸੁਭਾਸ਼ ਚੰਦਰ ਬੋਸ ਦ੍ਵੀਪ ਰੱਖਿਆ। ਦੇਸ਼ ਦੀ ਭਾਵਨਾ ਨੂੰ ਸਮਝਦੇ ਹੋਏ, ਨੇਤਾਜੀ ਨਾਲ ਜੁੜੀਆਂ ਫਾਈਲਾਂ ਵੀ ਸਾਡੀ ਹੀ ਸਰਕਾਰ ਨੇ ਜਨਤਕ ਕੀਤੀਆਂ। ਇਹ ਸਾਡੀ ਹੀ ਸਰਕਾਰ ਦਾ ਸੌਭਾਗ ਰਿਹਾ ਜੋ 26 ਜਨਵਰੀ ਦੀ ਪਰੇਡ ਦੇ ਦੌਰਾਨ INA Veterans ਪਰੇਡ ਵਿੱਚ ਸ਼ਾਮਲ ਹੋਏ। ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਆਜ਼ਾਦ ਹਿੰਦ ਫੌਜ ਵਿੱਚ ਰਹੇ ਦੇਸ਼ ਦੇ ਵੀਰ ਬੇਟੇ ਅਤੇ ਬੇਟੀ ਵੀ ਹਾਜ਼ਰ ਹਨ। ਮੈਂ ਤੁਹਾਨੂੰ ਫਿਰ ਤੋਂ ਪ੍ਰਣਾਮ ਕਰਦਾ ਹਾਂ ਅਤੇ ਪ੍ਰਣਾਮ ਕਰਦੇ ਹੋਏ ਇਹੀ ਕਹਾਂਗਾ ਕਿ ਦੇਸ਼ ਸਦਾ ਤੁਹਾਡਾ ਧੰਨਵਾਦੀ ਰਹੇਗਾ, ਧੰਨਵਾਦੀ ਹੈ ਅਤੇ ਹਮੇਸ਼ਾ ਰਹੇਗਾ।

 

ਸਾਥੀਓ,

 

2018 ਵਿੱਚ ਹੀ ਦੇਸ਼ ਨੇ ਆਜ਼ਾਦ ਹਿੰਦ ਸਰਕਾਰ ਦੇ 75 ਸਾਲ ਨੂੰ ਵੀ ਉਤਨੇ ਹੀ ਧੂਮਧਾਮ ਨਾਲ ਮਨਾਇਆ ਸੀ। ਦੇਸ਼ ਨੇ ਉਸੇ ਸਾਲ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਵੀ ਸ਼ੁਰੂ ਕੀਤਾ। ਨੇਤਾਜੀ ਨੇ ਦਿੱਲੀ ਦੂਰ ਨਹੀਂ ਦਾ ਨਾਰਾ ਦੇ ਕੇ ਲਾਲ ਕਿਲੇ ‘ਤੇ ਝੰਡਾ ਲਹਿਰਾਉਣ ਦਾ ਜੋ ਸੁਪਨਾ ਦੇਖਿਆ ਸੀ, ਉਨ੍ਹਾਂ ਦਾ ਉਹ ਸੁਪਨਾ ਦੇਸ਼ ਨੇ ਲਾਲ ਕਿਲੇ ‘ਤੇ ਝੰਡਾ ਲਹਿਰਾ ਕੇ ਪੂਰਾ ਕੀਤਾ। 

 

ਭਾਈਓ ਅਤੇ ਭੈਣੋਂ,

 

ਜਦੋਂ ਆਜ਼ਾਦ ਹਿੰਦ ਫੌਜ ਦੀ ਕੈਪ ਵਿੱਚ ਮੈਂ ਲਾਲ ਕਿਲੇ ‘ਤੇ ਝੰਡਾ ਲਹਿਰਾਇਆ ਸੀ, ਉਸ ਨੂੰ ਮੈਂ ਆਪਣੇ ਸਿਰ ‘ਤੇ ਲਗਾਇਆ ਸੀ। ਉਸ ਵਕਤ ਮੇਰੇ ਮਨ ਮਸਤਕ ਵਿੱਚ ਬਹੁਤ ਕੁਝ ਚਲ ਰਿਹਾ ਸੀ। ਬਹੁਤ ਸਾਰੇ ਸਵਾਲ ਸਨ, ਬਹੁਤ ਸਾਰੀਆਂ ਗੱਲਾਂ ਸਨ, ਇੱਕ ਅਲੱਗ ਅਨੁਭੂਤਿ ਸੀ। ਮੈਂ ਨੇਤਾਜੀ ਦੇ ਬਾਰੇ ਸੋਚ ਰਿਹਾ ਸੀ, ਦੇਸ਼ਵਾਸੀਆਂ ਬਾਰੇ ਸੋਚ ਰਿਹਾ ਸੀ। ਉਹ ਕਿਸ ਦੇ ਲਈ ਜੀਵਨ ਭਰ ਇੰਨਾ ਰਿਸਕ ਉਠਾਉਂਦੇ ਰਹੇ, ਜਵਾਬ ਇਹੀ ਹੈ- ਸਾਡੇ ਅਤੇ ਤੁਹਾਡੇ ਲਈ। ਉਹ ਕਈ-ਕਈ ਦਿਨਾਂ ਤੱਕ ਆਮਰਣ ਅਨਸ਼ਨ ਕਿਸ ਦੇ ਲਈ ਕਰਦੇ ਰਹੇ- ਤੁਹਾਡੇ ਅਤੇ ਸਾਡੇ ਲਈ। ਉਹ ਮਹੀਨਿਆਂ ਤੱਕ ਕਿਸ ਲਈ ਜੇਲ੍ਹ ਦੀ ਕੋਠੜੀ ਵਿੱਚ ਸਜਾ ਭੁਗਤਦੇ ਰਹੇ- ਤੁਹਾਡੇ ਅਤੇ ਸਾਡੇ ਲਈ। ਕੌਣ ਅਜਿਹਾ ਹੋਵੇਗਾ ਜਿਸ ਦੇ ਜੀਵਨ ਦੇ ਪਿੱਛੇ ਇੰਨੀ ਵੱਡੀ ਅੰਗਰੇਜ਼ੀ ਹਕੂਮਤ ਲਗੀ ਹੋਵੇ ਉਹ ਜਾਨ ਹਥੇਲੀ ‘ਤੇ ਰੱਖ ਕੇ ਫਰਾਰ ਹੋ ਜਾਵੇ। ਹਫਤਿਆਂ-ਹਫਤਿਆਂ ਤੱਕ ਉਹ ਕਾਬੁਲ ਦੀਆਂ ਸੜਕਾਂ ‘ਤੇ ਆਪਣਾ ਜੀਵਨ ਦਾਅ ‘ਤੇ ਲਗਾ ਕੇ ਇੱਕ ਅੰਬੈਸੀ ਤੋਂ ਦੂਸਰੀ ਦੇ ਚੱਕਰ ਲਗਾਉਂਦੇ ਰਹੇ- ਕਿਸ ਦੇ ਲਈ? ਸਾਡੇ ਅਤੇ ਤੁਹਾਡੇ ਲਈ। ਵਿਸ਼ਵ ਯੁੱਧ ਦੇ ਉਸ ਮਹੌਲ ਵਿੱਚ ਦੇਸ਼ਾਂ ਦੇ ਦਰਮਿਆਨ ਪਲ-ਪਲ ਬਦਲਦੇ ਦੇਸ਼ਾਂ ਦੇ ਦਰਮਿਆਨ ਦੇ ਰਿਸ਼ਤੇ, ਇਸ ਦਰਮਿਆਨ ਕਿਉਂ ਉਹ ਹਰ ਦੇਸ਼ ਵਿੱਚ ਜਾ ਕੇ ਭਾਰਤ ਲਈ ਸਮਰਥਨ ਮੰਗ ਰਹੇ ਸਨ? ਤਾਕਿ ਭਾਰਤ ਆਜ਼ਾਦ ਹੋ ਸਕੇ, ਅਸੀਂ ਅਤੇ ਤੁਸੀਂ ਆਜ਼ਾਦ ਭਾਰਤ ਵਿੱਚ ਸਾਹ ਲੈਣ ਸਕਣ। ਹਿੰਦੁਸਤਾਨ ਦਾ ਇੱਕ-ਇੱਕ ਵਿਅਕਤੀ ਨੇਤਾਜੀ ਸੁਭਾਸ਼ ਬਾਬੂ ਦਾ ਰਿਣੀ ਹੈ। 130 ਕਰੋੜ ਤੋਂ ਜ਼ਿਆਦਾ ਭਾਰਤੀਆਂ ਦੇ ਸਰੀਰ ਵਿੱਚ ਵਹਿੰਦੀ ਖੂਨ ਦੀ ਇੱਕ-ਇੱਕ ਬੂੰਦ ਨੇਤਾਜੀ ਸੁਭਾਸ਼ ਦੀ ਰਿਣੀ ਹੈ। ਇਹ ਕਰਜ਼ਾ ਕੀ ਅਸੀਂ ਕਦੇ ਚੁਕਾ ਵੀ ਸਕਾਂਗੇ?   

 

ਸਾਥੀਓ,

 

ਜਦੋਂ ਨੇਤਾਜੀ ਸੁਭਾਸ਼ ਇੱਥੇ ਕੋਲਕਾਤਾ ਵਿੱਚ ਆਪਣੇ ਅੜਤੀਸ ਬਟਾ ਦੋ, ਏਲਗਿਨ ਰੋਡ ਦੇ ਘਰ ਵਿੱਚ ਕੈਦ ਸਨ, ਜਦੋਂ ਉਨ੍ਹਾਂ ਨੇ ਭਾਰਤ ਤੋਂ ਨਿਕਲਣ ਦਾ ਇਰਾਦਾ ਕਰ ਲਿੱਤਾ ਸੀ, ਤਾਂ ਉਨ੍ਹਾਂ ਨੇ ਆਪਣੇ ਭਤੀਜੇ ਸ਼ਿਸ਼ਿਰ ਨੂੰ ਬੁਲਾ ਕੇ ਕਿਹਾ ਸੀ – ਅਮਾਰ ਏਕਟਾ ਕਾਜ ਕੋਰਤੇ ਪਾਰਬੇ? ਅਮਾਰ ਏਕਟਾ ਕਾਜ ਕੋਰਤੇ ਪਾਰਬੇ? ਕੀ ਮੇਰਾ ਇੱਕ ਕੰਮ ਕਰ ਸਕਦੇ ਹੋ? ਇਸ ਦੇ ਬਾਅਦ ਸ਼ਿਸ਼ਿਰ ਜੀ ਨੇ ਉਹ ਕੀਤਾ, ਜੋ ਭਾਰਤ ਦੀ ਆਜ਼ਾਦੀ ਦੀ ਸਬ ਤੋਂ ਬੜੀ ਵਜ੍ਹਾ ਵਿੱਚੋਂ ਇੱਕ ਬਣਿਆ। ਨੇਤਾਜੀ ਇਹ ਦੇਖ ਰਹੇ ਸਨ ਕਿ ਵਿਸ਼ਵ-ਯੁੱਧ ਦੇ ਮਾਹੌਲ ਵਿੱਚ ਅੰਗ੍ਰੇਜ਼ੀ ਹੁਕੂਮਤ ਨੂੰ ਅਗਰ ਬਾਹਰ ਤੋਂ ਚੋਟ ਪਹੁੰਚਾਈ ਜਾਵੇ, ਤਾਂ ਉਸ ਨੂੰ ਦਰਦ ਸਭ ਤੋਂ ਜ਼ਿਆਦਾ ਹੋਵੇਗਾ। ਉਹ ਭਵਿੱਖ ਦੇਖ ਰਹੇ ਸਨ ਕਿ ਜਿਵੇਂ-ਜਿਵੇਂ ਵਿਸ਼ਵ ਯੁੱਧ ਵਧੇਗਾ, ਉਵੇਂ-ਉਵੇਂ ਅੰਗ੍ਰੇਜ਼ਾਂ ਦੀ ਤਾਕਤ ਘਟ ਹੁੰਦੀ ਜਾਵੇਗੀ, ਭਾਰਤ ‘ਤੇ ਉਨ੍ਹਾਂ ਦੀ ਪਕੜ ਘਟ ਹੁੰਦੀ ਜਾਵੇਗੀ। ਇਹ ਸੀ ਉਨ੍ਹਾਂ ਦਾ ਵਿਜ਼ਨ, ਇਤਨੀ ਦੂਰ ਦੇਖ ਰਹੇ ਸਨ ਉਹ। ਮੈਂ ਕਿਤੇ ਪੜ੍ਹ ਰਿਹਾ ਸੀ ਕਿ ਇਸੇ ਸਮੇਂ ਉਨ੍ਹਾਂ ਨੇ ਆਪਣੀ ਭਤੀਜੀ ਇਲਾ ਨੂੰ ਦਕਸ਼ੀਨੇਸ਼ਵਰ ਮੰਦਿਰ ਵੀ ਭੇਜਿਆ ਸੀ ਕਿ ਮਾਂ ਦਾ ਅਸ਼ੀਰਵਾਦ ਲੈ ਆਓ। ਉਹ ਦੇਸ਼ ਤੋਂ ਤੁਰੰਤ ਬਾਹਰ ਨਿਕਲਣਾ ਚਾਹੁੰਦੇ ਸਨ, ਦੇਸ਼ ਦੇ ਬਾਹਰ ਜੋ ਭਾਰਤ ਸਮਰਥਕ ਸ਼ਕਤੀਆਂ ਹਨ ਉਨ੍ਹਾਂ ਨੂੰ ਇਕਜੁੱਟ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਯੁਵਾ ਸ਼ਿਸ਼ਿਰ ਨੂੰ ਕਿਹਾ ਸੀ- ਅਮਾਰ ਏਕਟਾ ਕਾਜ ਕੋਰਤੇ ਪਾਰਬੇ? ਕੀ ਮੇਰਾ ਇੱਕ ਕੰਮ ਕਰ ਸਕਦੇ ਹੋ?

 

ਸਾਥੀਓ,

 

ਅੱਜ ਹਰ ਭਾਰਤੀ ਆਪਣੇ ਦਿਲ ‘ਤੇ ਹੱਥ ਰੱਖੇ, ਨੇਤਾਜੀ ਸੁਭਾਸ਼ ਨੂੰ ਮਹਿਸੂਸ ਕਰੇ, ਤਾਂ ਉਸ ਨੂੰ ਫਿਰ ਤੋਂ ਇਹ ਸਵਾਲ ਸੁਣਾਈ ਦੇਵੇਗਾ – ਅਮਾਰ ਏਕਟਾ ਕਾਜ ਕੋਰਤੇ ਪਾਰਬੇ? ਕੀ ਮੇਰਾ ਇੱਕ ਕੰਮ ਕਰ ਸਕਦੇ ਹੋ? ਇਹ ਕੰਮ, ਇਹ ਕਾਜ, ਇਹ ਟੀਚਾ ਅੱਜ ਭਾਰਤ ਨੂੰ ਆਤਮਨਿਰਭਰ ਬਣਾਉਣ ਦਾ ਹੈ। ਦੇਸ਼ ਦਾ ਜਨ-ਜਨ, ਦੇਸ਼ ਦਾ ਹਰ ਖੇਤਰ, ਦੇਸ਼ ਦਾ ਹਰ ਵਿਅਕਤੀ ਇਸ ਨਾਲ ਜੁੜਿਆ ਹੈ। ਨੇਤਾਜੀ ਨੇ ਕਿਹਾ ਸੀ – ਪੁਰੂਸ਼, ਓਰਥੋ ਏਵੰ ਉਪੋਕਰਣ ਨਿਜੇਰਾਈ ਬਿਜੋਯ ਬਾ ਸਾਧਿਨਤਾ ਆਂਤੇ ਪਾਰੇ ਨਾ, ਆਮਾਦੇਰ ਅਬੋਸ਼ੋਈ ਸੇਈ ਉਦੇਸ਼ਯੋ ਸ਼ੋਕਤਿ ਥਾਕਤੇ ਹੋਬੇ ਜਾ ਆਮਾਦੇਰ ਸਾਹੋਸਿਕ ਕਾਜ ਏਵੰਮ ਬੀਰਤਪੁਰਨੋ ਸ਼ੋਸਨੇ ਉਦਬੁਧੋ ਕੋਰਬੇ। ਯਾਨੀ, ਸਾਡੇ ਪਾਸ ਉਹ ਉਦੇਸ਼ ਅਤੇ ਸ਼ਕਤੀ ਹੋਣੀ ਚਾਹੀਦੀ ਹੈ, ਜੋ ਸਾਨੂੰ ਸਾਹਸ ਅਤੇ ਵੀਰਤਾਪੂਰਨ ਤਰੀਕੇ ਨਾਲ ਸ਼ਾਸਨ ਕਰਨ ਦੇ ਲਈ ਪ੍ਰੇਰਿਤ ਕਰੇ। ਅੱਜ ਸਾਡੇ ਪਾਸ ਉਦੇਸ਼ ਵੀ ਹੈ, ਸ਼ਕਤੀ ਵੀ ਹੈ। ਆਤਮਨਿਰਭਰ ਭਾਰਤ ਦਾ ਸਾਡਾ ਟੀਚਾ ਸਾਡੀ ਆਤਮਸ਼ਕਤੀ, ਸਾਡੇ ਆਤਮਸੰਕਲਪ ਨਾਲ ਪੂਰਾ ਹੋਵੇਗਾ। ਨੇਤਾ ਜੀ ਨੇ ਕਿਹਾ ਸੀ – “ਆਜ ਆਮਾਦੇਰ ਕੇਬੋਲ ਏਕਟੀ ਇੱਛਾ ਥਾਕਾ ਉਚਿਤ – ਭਾਰੋਤੇ ਈਛੁੱਕ ਜਾਤੇ, ਭਾਰੋਤੇ ਬਾਂਚਤੇ ਪਾਰੇ। ਯਾਨੀ, ਅੱਜ ਸਾਡੀ ਇੱਕ ਹੀ ਇੱਛਾ ਹੋਣੀ ਚਾਹੀਦੀ ਹੈ ਕਿ ਸਾਡਾ ਭਾਰਤ ਬਚ ਸਕੇ, ਭਾਰਤ ਅੱਗੇ ਵਧੇ। ਸਾਡਾ ਵੀ ਇੱਕ ਹੀ ਟੀਚਾ ਹੈ। ਆਪਣਾ ਖੂਨ-ਪਸੀਨਾ ਬਹਾ ਕੇ ਦੇਸ਼ ਦੇ ਲਈ ਜੀਈਏ, ਆਪਣੀ ਮਿਹਨਤ ਨਾਲ, ਆਪਣੇ innovations ਨਾਲ ਦੇਸ਼ ਨੂੰ ਆਤਮਨਿਰਭਰ ਬਣਾਈਏ। ਨੇਤਾ ਜੀ ਕਹਿੰਦੇ ਸਨ – “ਨਿਜੇਰ ਪ੍ਰੋਤੀ ਸ਼ਾਤ ਹੋਲੇ ਸਾਰੇ ਬਿਸੇਰ ਪ੍ਰੋਤੀ ਕੇਓ ਅਸੋਤ ਹੋਤੇ ਪਾਰਬੇ ਨਾ” ਅਰਥਾਤ, ਅਗਰ ਤੁਸੀਂ ਖੁਦ ਦੇ ਲਈ ਸੱਚੇ ਹੋ, ਤਾਂ ਤੁਸੀਂ ਦੁਨੀਆ ਦੇ ਲਈ ਗਲਤ ਨਹੀਂ ਹੋ ਸਕਦੇ। ਸਾਨੂੰ ਦੁਨੀਆ ਦੇ ਲਈ ਬਿਹਤਰੀਨ ਕੁਆਲਿਟੀ ਦੇ ਪ੍ਰੋਡਕਟ ਬਣਾਉਣੇ ਹੋਣਗੇ, ਕੁਝ ਵੀ ਕਮਤਰ ਨਹੀਂ, Zero Defect- Zero Effect ਵਾਲੇ ਪ੍ਰੋਡਕਟ। ਨੇਤਾ ਜੀ ਅਸੀਂ ਕਿਹਾ ਸੀ – “ਸਵਾਧੀਨ ਭਾਰੋਤੇਰ ਸਵੋਪਨੇ ਕੋਨੋ ਦਿਨ ਆਸਥਾ ਹਾਰੀਯੋ ਨਾ। ਬਿੱਸੇ ਏਮੁਨ ਕੋਨੋ ਸ਼ੋਕਤੀ ਨੇਈ ਜੇ ਭਾਰੋਤ ਦੇ ਪਰਾਧੀਨਾਂਤਾਰ ਸ਼੍ਰੰਖਲਾਯ ਬੇਧੇ ਰਾਖਤੇ ਸਮੋਰਥੋਂ ਹੋਬੇ” ਯਾਨੀ, ਆਜ਼ਾਦ ਭਾਰਤ ਦੇ ਸੁਪਨੇ ਵਿੱਚ ਕਦੇ ਭਰੋਸਾ ਮਤ ਗੁਆਓ। ਦੁਨੀਆ ਵਿੱਚ ਅਜਿਹੀ ਕੋਈ ਤਾਕਤ ਨਹੀਂ ਹੈ ਜੋ ਭਾਰਤ ਨੂੰ ਬੰਨ੍ਹ ਕੇ ਰੱਖ ਸਕੇ। ਵਾਕਈ, ਦੁਨੀਆ ਵਿੱਚ ਅਜਿਹੀ ਕੋਈ ਤਾਕਤ ਨਹੀਂ ਹੈ ਜੋ 130 ਕਰੋੜ ਦੇਸ਼ਵਾਸੀਆਂ ਨੂੰ, ਆਪਣੇ ਭਾਰਤ ਨੂੰ ਆਤਮਨਿਰਭਰ ਭਾਰਤ ਬਣਾਉਣ ਤੋਂ ਰੋਕ ਸਕੇ।

 

ਸਾਥੀਓ,

 

ਨੇਤਾ ਜੀ ਸੁਭਾਸ਼ ਚੰਦਰ ਬੋਸ, ਗ਼ਰੀਬੀ ਨੂੰ, ਅਸਿੱਖਿਆ ਨੂੰ, ਬਿਮਾਰੀ ਨੂੰ, ਦੇਸ਼ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚ ਗਿਣਦੇ ਸਨ। ਉਹ ਕਹਿੰਦੇ ਸਨ – ‘ਆਮਾਦੇਰ ਸ਼ਾਬਛੇ ਬੋਰੋ ਜਾਤਿਯੋ ਸਮਸਯਾ ਹੋਲੋ, ਦਾਰਿਦ੍ਰੋ ਅਸ਼ਿਕਖਾ, ਰੋਗ, ਬੈਗਿਆਨਕ ਉਤਪਾਦੋਨ। ਜੇ ਸਮਸਯਾਰ ਸਮਾਧਾਨ ਹੋਬੇ, ਕੇਬਲ ਮਾਤਰੋ ਸਾਮਾਜਿਕ ਭਾਬਨ- ਚਿਨਤਾ ਦਾਰ” ਅਰਥਾਤ, ਸਾਡੀ ਸਭ ਤੋਂ ਬੜੀ ਸਮੱਸਿਆ ਗ਼ਰੀਬੀ, ਅਸਿੱਖਿਆ, ਬਿਮਾਰੀ ਅਤੇ ਵਿਗਿਆਨਕ ਉਤਪਾਦਨ ਦੀ ਕਮੀ ਹੈ। ਇਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਸਮਾਜ ਨੂੰ ਮਿਲ ਕੇ ਜੁਟਨਾ ਹੋਵੇਗਾ, ਮਿਲ ਕੇ ਪ੍ਰਯਤਨ ਕਰਨਾ ਹੋਵੇਗਾ। ਮੈਨੂੰ ਸੰਤੋਸ਼ ਹੈ ਕਿ ਅੱਜ ਦੇਸ਼ ਪੀੜਤ, ਸ਼ੋਸ਼ਿਤ ਵੰਚਿਤ ਨੂੰ, ਆਪਣੇ ਕਿਸਾਨ ਨੂੰ, ਦੇਸ਼ ਦੀਆਂ ਮਹਿਲਾਵਾਂ ਨੂੰ ਸਸ਼ਕਤ ਕਰਨ ਦੇ ਲਈ ਦਿਨ-ਰਾਤ ਇੱਕ ਕਰ ਰਿਹਾ ਹੈ। ਅੱਜ ਹਰ ਇੱਕ ਗ਼ਰੀਬ ਨੂੰ ਮੁਫਤ ਇਲਾਜ ਦੀ ਸੁਵਿਧਾ ਦੇ ਲਈ ਸੁਅਸਥ ਸੁਵਿਧਾਵਾਂ ਮਿਲ ਰਹੀਆਂ ਹਨ। ਦੇਸ਼ ਦੇ ਕਿਸਾਨਾਂ ਨੂੰ ਬੀਜ ਤੋਂ ਬਜ਼ਾਰ ਤੱਕ ਆਧੁਨਿਕ ਸੁਵਿਧਾਵਾਂ ਦਿੱਤੀ ਜਾ ਰਹੀਆਂ ਹਨ। ਖੇਤੀ ‘ਤੇ ਹੋਣ ਵਾਲਾ ਉਨ੍ਹਾਂ ਦਾ ਖਰਚ ਘੱਟ ਕਰਨ ਦੇ ਪ੍ਰਯਤਨ ਕੀਤਾ ਜਾ ਰਿਹਾ ਹੈ। ਹਰ ਇੱਕ ਯੁਵਾ ਨੂੰ ਆਧੁਨਿਕ ਅਤੇ ਗੁਣਵੱਤਾ-ਪੂਰਨ ਸਿੱਖਿਆ ਮਿਲੇ, ਇਸ ਦੇ ਲਈ ਦੇਸ਼ ਦੇ education infrastructure ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਬੜੀ ਸੰਖਿਆ ਵਿੱਚ ਦੇਸ਼ ਭਰ ਵਿੱਚ, ਏਮਸ, IITs ਅਤੇ IIMs ਜਿਹੇ ਵੱਡੇ ਸੰਸਥਾਨ ਖੋਲ੍ਹੇ ਗਏ ਹਨ। ਅੱਜ ਦੇਸ਼, 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਨਵੀ ਰਾਸ਼ਟਰੀ ਸਿੱਖਿਆ ਨੀਤੀ ਵੀ ਲਾਗੂ ਕਰ ਰਿਹਾ ਹੈ।

 

ਸਾਥੀਓ,

 

ਮੈਂ ਕਈ ਬਾਰ ਸੋਚਦਾ ਹਾਂ ਕਿ ਅੱਜ ਦੇਸ਼ ਵਿੱਚ ਜੋ ਬਦਲਾਅ ਹੋ ਰਹੇ ਹਨ, ਜੋ ਨਵਾਂ ਭਾਰਤ ਆਕਾਰ ਲੈ ਰਿਹਾ ਹੈ, ਉਸ ਨੂੰ  ਦੇਖ ਨੇਤਾਜੀ ਨੂੰ ਕਿਤਨੀ ਸੰਤੁਸ਼ਟੀ ਮਿਲਦੀ। ਉਨ੍ਹਾਂ ਨੂੰ ਕਿਵੇਂ ਲਗਦਾ, ਜਦ ਉਹ ਦੁਨੀਆ ਦੀਆਂ ਸਭ ਤੋਂ ਆਧੁਨਿਕ technologies ਵਿੱਚ ਆਪਣੇ ਦੇਸ਼ ਨੂੰ ਆਤਮਨਿਰਭਰ ਬਣਦੇ ਦੇਖਦੇ? ਉਨ੍ਹਾਂ ਨੂੰ ਕਿਵੇਂ ਲਗਦਾ, ਜਦ ਉਹ ਪੂਰੀ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ, ਸਿੱਖਿਆ ਵਿੱਚ, ਮੈਡੀਕਲ ਸੈਕਟਰ ਵਿੱਚ ਭਾਰਤੀਆਂ ਦਾ ਡੰਕਾ ਬਜਦੇ ਦੇਖਦੇ? ਅੱਜ ਰਾਫੇਲ ਜਿਹੇ ਆਧੁਨਿਕ ਵਿਮਾਨ ਵੀ ਭਾਰਤ ਦੀ ਸੈਨਾ ਦੇ ਪਾਸ ਹਨ, ਅਤੇ ਤੇਜਸ ਜਿਹੇ ਅਤਿਆਧੁਨਿਕ ਵਿਮਾਨ ਭਾਰਤ ਖੁਦ ਵੀ ਬਣਾ ਰਿਹਾ ਹੈ। ਜਦ ਉਹ ਦੇਖਦੇ ਕਿ ਅੱਜ ਉਨ੍ਹਾਂ ਦੇ ਦੇਸ਼ ਦੀ ਸੈਨਾ ਇਤਨੀ ਤਾਕਤਵਾਰ ਹੈ, ਉਸ ਨੂੰ ਉਵੇਂ ਦੇ ਹੀ ਆਧੁਨਿਕ ਹਥਿਆਰ ਮਿਲ ਰਹੇ ਹਨ, ਜੋ ਉਹ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕਿਵੇਂ ਲਗਦਾ? ਅੱਜ ਅਗਰ ਨੇਤਾਜੀ ਇਹ ਦੇਖਦੇ ਕਿ ਉਨ੍ਹਾਂ ਦਾ ਭਾਰਤ ਇਤਨੀ ਬੜੀ ਮਹਾਮਾਰੀ ਤੋਂ ਇਤਨੀ ਤਾਕਤ ਨਾਲ ਲੜਿਆ ਹੈ, ਅੱਜ ਉਨ੍ਹਾਂ ਦਾ ਭਾਰਤ vaccine ਜਿਹੇ ਆਧੁਨਿਕ ਵਿਗਿਆਨਕ ਸਮਾਧਾਨ ਖੁਦ ਤਿਆਰ ਕਰ ਰਿਹਾ ਹੈ ਤਾਂ ਉਹ ਕੀ ਸੋਚਦੇ? ਜਦ ਉਹ ਦੇਖਦੇ ਕਿ ਭਾਰਤ ਵੈਕਸੀਨ ਦੇ ਕੇ ਦੁਨੀਆ ਦੇ ਦੂਸਰੇ ਦੇਸ਼ਾਂ ਦੀ ਮਦਦ ਵੀ ਕਰ ਰਿਹਾ ਹੈ, ਤਾਂ ਉਨ੍ਹਾਂ ਨੂੰ ਕਿਤਨਾ ਮਾਣ ਹੁੰਦਾ। ਨੇਤਾਜੀ ਜਿਸ ਵੀ ਸਰੂਪ ਵਿੱਚ ਸਾਨੂੰ ਦੇਖ ਰਹੇ ਹਨ, ਸਾਨੂੰ ਅਸ਼ੀਰਵਾਦ ਦੇ ਰਹੇ ਹਨ, ਆਪਣਾ ਸਨੇਹ ਦੇ ਰਹੇ ਹਨ। ਜਿਸ ਸਸ਼ਕਤ ਭਾਰਤ ਦੀ ਉਨ੍ਹਾਂ ਨੇ ਕਲਪਨਾ ਕੀਤੀ ਸੀ, ਅੱਜ LAC ਤੋਂ ਲੈ ਕੇ ਦੇ LOC ਤੱਕ, ਭਾਰਤ ਦਾ ਇਹੀ ਅਵਤਾਰ ਦੁਨੀਆ ਦੇਖ ਰਹੀ ਹੈ। ਜਿੱਥੇ ਕਿਤੇ ਤੋਂ ਵੀ ਭਾਰਤ ਦੀ ਸੰਪ੍ਰਭੂਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਗਈ, ਭਾਰਤ ਅੱਜ ਮੂੰਹਤੋੜ ਜਵਾਬ ਦੇ ਰਿਹਾ ਹੈ।

 

ਸਾਥੀਓ,

 

ਨੇਤਾਜੀ ਦੇ ਬਾਰੇ ਬੋਲਣ ਦੇ ਲਈ ਇਤਨਾ ਕੁਝ ਹੈ ਕਿ ਗੱਲ ਕਰਦੇ-ਕਰਦੇ ਰਾਤਾਂ ਦੀਆਂ ਰਾਤਾਂ ਬੀਤ ਜਾਣ। ਨੇਤਾਜੀ ਜਿਹੇ ਮਹਾਨ ਵਿਅਕਤਿੱਤਵਾਂ ਦੇ ਜੀਵਨ ਤੋਂ ਸਾਨੂੰ ਸਭ ਨੂੰ, ਅਤੇ ਖਾਸ ਕਰਕੇ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਲੇਕਿਨ ਇੱਕ ਹੋਰ ਗੱਲ ਜੋ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਉਹ ਹੈ ਆਪਣੇ ਟੀਚੇ ਦੇ ਲਈ ਅਣਵਰਤ ਪ੍ਰਯਤਨ। ਵਿਸ਼ਵ ਯੁੱਧ ਦੇ ਸਮੇਂ ‘ਤੇ ਜਦ ਸਾਥੀ ਦੇਸ਼ ਪਰਾਜਯ ਦਾ ਸਾਹਮਣਾ ਕਰ ਚੁੱਕੇ ਸੀ, ਤਦ ਨੇਤਾਜੀ ਨੇ ਆਪਣੇ ਸਹਿਯੋਗੀਆਂ ਨੂੰ ਜੋ ਗੱਲ ਕਹੀ ਸੀ, ਉਸ ਦਾ ਭਾਵ ਇਹੀ ਸੀ ਕਿ- ਦੂਸਰੇ ਦੇਸ਼ਾਂ ਨੇ ਸਰੈਂਡਰ ਕੀਤਾ ਹੋਵੇਗਾ, ਅਸੀਂ ਨਹੀਂ। ਆਪਣੇ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਣ ਦੀ ਉਨ੍ਹਾਂ ਦੀ ਸਮਰੱਥਾ ਵਿਲੱਖਣ ਸੀ। ਉਹ ਆਪਣੇ ਨਾਲ ਭਗਵਤ ਗੀਤਾ ਰੱਖਦੇ ਸਨ, ਉਨ੍ਹਾਂ ਤੋਂ ਪ੍ਰੇਰਣਾ ਪਾਉਂਦੇ ਸਨ। ਅਗਰ ਉਹ ਕਿਸੇ ਕੰਮ ਦੇ ਲਈ ਇੱਕ ਬਾਰ ਆਸ਼ਵਸਤ ਹੋ ਜਾਂਦੇ ਸਨ, ਤਾਂ ਉਸ ਨੂੰ ਪੂਰਾ ਕਰਨ ਦੇ ਲਈ ਕਿਸੇ ਵੀ ਸੀਮਾ ਤੱਕ ਪ੍ਰਯਤਨ ਕਰਦੇ ਸਨ। ਉਨ੍ਹਾਂ ਨੇ ਸਾਨੂੰ ਇਹ ਗੱਲ ਸਿਖਾਈ ਹੈ ਕਿ, ਅਗਰ ਕੋਈ ਵਿਚਾਰ ਬਹੁਤ ਸਰਲ ਨਹੀਂ ਹੈ, ਸਾਧਾਰਣ ਨਹੀਂ ਹੈ, ਅਗਰ ਇਸ ਵਿੱਚ ਕਠਿਨਾਈਆਂ ਵੀ ਹਨ, ਤਾਂ ਵੀ ਕੁਝ ਨਵਾਂ ਕਰਨ ਤੋਂ ਡਰਨਾ ਨਹੀਂ ਚਾਹੀਦਾ ਹੈ। ਅਗਰ ਆਪ ਕਿਸੇ ਚੀਜ਼ ਵਿੱਚ ਭਰੋਸਾ ਕਰਦੇ ਹਾਂ, ਤਾਂ ਤੁਹਾਨੂੰ ਉਸ ਪ੍ਰਾਰੰਭ ਕਰਨ ਦਾ ਸਾਹਸ ਦਿਖਾਉਣਾ ਹੀ ਚਾਹੀਦਾ ਹੈ। ਇੱਕ ਵਾਰ ਨੂੰ ਇਹ ਲਗ ਸਕਦਾ ਹੈ ਕਿ ਤੁਸੀਂ ਧਾਰਾ ਦੇ ਵਿਪਰੀਤ ਬਹਿ ਰਹੇ ਹੋ, ਲੇਕਿਨ ਅਗਰ ਤੁਹਾਡਾ ਟੀਚਾ ਪਵਿੱਤਰ ਹੈ ਤਾਂ ਇਸ ਵਿੱਚ ਵੀ ਹਿਚਕਨਾ ਨਹੀਂ ਚਾਹੀਦਾ। ਉਨ੍ਹਾਂ ਨੂੰ ਇਹ ਕਰਕੇ ਦਿਖਾਇਆ ਕਿ ਤੁਸੀਂ ਅਗਰ ਆਪਣੇ ਦੂਰਗਾਮੀ ਟੀਚਿਆਂ ਦੇ ਲਈ ਸਮਰਪਿਤ ਹੋ, ਤਾਂ ਸਫਲਤਾ ਤੁਹਾਨੂੰ ਮਿਲਣੀ ਹੀ ਮਿਲਣੀ ਹੈ। 

 

ਸਾਥੀਓ,

 

ਨੇਤਾਜੀ ਸੁਭਾਸ਼, ਆਤਮਨਿਰਭਰ ਭਾਰਤ ਦੇ ਸੁਪਨੇ ਦੇ ਨਾਲ ਹੀ ਸੋਨਾਰ ਬਾਂਗਲਾ ਦੀ ਵੀ ਸਭ ਤੋਂ ਬੜੀ ਪ੍ਰੇਰਣਾ ਹਨ। ਜੋ ਭੂਮਿਕਾ ਨੇਤਾਜੀ ਨੇ ਦੇਸ਼ ਦੀ ਆਜ਼ਾਦੀ ਵਿੱਚ ਨਿਭਾਈ ਸੀ, ਅੱਜ ਉਹੀ ਭੂਮਿਕਾ ਪੱਛਮ ਬੰਗਾਲ ਨੂੰ ਆਤਮਨਿਰਭਰ ਭਾਰਤ ਅਭਿਯਾਨ ਵਿੱਚ ਨਿਭਾਉਣੀ ਹੈ। ਆਤਮਨਿਰਭਰ ਭਾਰਤ ਅਭਿਯਾਨ ਦੀ ਅਗਵਾਈ ਆਤਮਨਿਰਭਰ ਬੰਗਾਲ ਅਤੇ ਸੋਨਾਰ ਬਾਂਗਲਾ ਨੂੰ ਵੀ ਕਰਨੀ ਹੈ। ਬੰਗਾਲ ਅੱਗੇ ਆਵੇ, ਆਪਣੇ ਗੌਰਵ ਨੂੰ ਹੋਰ ਵਧਾਵੇ, ਦੇਸ਼ ਦੇ ਗੌਰਵ ਨੂੰ ਹੋਰ ਵਧਾਵੇ। ਨੇਤਾਜੀ ਦੀ ਤਰ੍ਹਾਂ ਹੀ, ਅਸੀਂ ਵੀ ਆਪਣੇ ਸੰਕਲਪਾਂ ਦੀ ਪ੍ਰਾਪਤੀ ਤੱਕ ਹੁਣ ਰੁਕਣਾ ਨਹੀਂ ਹੈ। ਤੁਸੀਂ ਸਾਰੇ ਆਪਣੇ ਪ੍ਰਯਤਨਾਂ ਵਿੱਚ, ਸੰਕਲਪਾਂ ਵਿੱਚ ਸਫਲ ਹੋਵੋ, ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ ਅੱਜ ਦੇ ਇਸ ਪਵਿੱਤਰ ਦਿਵਸ ‘ਤੇ, ਇਸ ਪਵਿੱਤਰ ਧਰਤੀ ‘ਤੇ ਆ ਕੇ, ਆਪ ਸਭ ਦੇ ਅਸ਼ੀਰਵਾਦ ਲੈ ਕੇ ਨੇਤਾਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਸੀਂ ਸੰਕਲਪ ਕਰਕੇ ਅੱਗੇ ਵਧੀਏ, ਇਸੇ ਇੱਕ ਭਾਵਨਾ ਦੇ ਨਾਲ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ! ਜੈ ਹਿੰਦ, ਜੈ ਹਿੰਦ, ਜੈ ਹਿੰਦ!

 

ਬਹੁਤ-ਬਹੁਤ ਧੰਨਵਾਦ!

 

https://youtu.be/eRAu1bxs0h4

 

***

 

ਡੀਐੱਸ/ਐੱਸਐੱਚ/ਏਵੀ