ਦੋਸਤੋ,ਅੱਜ ਮੇਰਾ ਕੰਮ ਤੁਹਾਨੂੰ ਲੋਕਾਂ ਨੂੰ ਸੁਣਨ ਦਾ ਸੀ, ਤੁਹਾਨੂੰ ਲੋਕਾਂ ਨੂੰ ਸਮਝਣ ਦਾ ਸੀ। ਤੁਹਾਨੂੰ ਸੁਣਨਾ ਅਤੇ ਤੁਹਾਨੂੰ ਸਮਝਣਾ ਇਸ ਲਈ ਜ਼ਰੂਰੀ ਹੈ ਕਿ ਮੈਂ ਜਨਤਕ ਰੂਪ ਤੋਂ ਵੀ ਇਹੀ ਕਹਿੰਦਾ ਰਹਿੰਦਾ ਹਾਂ ਅਤੇ ਇਹ ਮੇਰਾ ਸੰਜੋਗ (connection ) ਵੀ ਹੈ। ਕਿੰਨਾ ਵੱਡਾ ਦੇਸ਼, ਜੇਕਰ ਸਰਕਾਰ ਇਸ ਭਰਮ ਵਿੱਚ ਹੈ ਕਿ ਉਹ ਚਲਾ ਰਹੀ ਹੈ ਤਾਂ ਇਹ ਕਿਹਾ ਜਾਏਗਾ, ਇਹ ਕਹਿਣਾ ਕਠਿਨ ਹੈ। ਇੱਕ ਸ਼ੈੱਲ ਚਤੁਰਵੇਦੀ ਕਰਕੇ ਬੀਤੀ ਹੋਈ ਪੀੜ੍ਹੀ ਦੇ ਕਵੀ ਸਨ। ਉਨ੍ਹਾਂ ਇੱਕ ਵੱਡਾ ਮਜ਼ੇਦਾਰ ਹਾਸ ਵਿਅੰਗ ਲਿਖਿਆ ਸੀ-ਹੁਣ ਉਹ ਕਹਿੰਦੇ ਸਨ ਕਿ ਇੱਕ ਨੇਤਾ ਜੀ ਕਾਰ ਵਿੱਚ ਜਾ ਰਹੇ ਸਨ ਅਤੇ ਨੇਤਾ ਜੀ ਨੇ ਡਰਾਇਵਰ ਨੂੰ ਕਿਹਾ, ਅੱਜ ਕਾਰ ਮੈਂ ਚਲਾਉਂਗਾ। ਤਾਂ ਡਰਾਈਵਰ ਨੇ ਕਿਹਾ ਸਾਹਬ, ਮੈਂ ਉਤਰ ਜਾਵਾਂ। ਨੇਤਾ ਜੀ ਨੇ ਪੁੱਛਿਆ ਕਿਉਂ? ਤਾਂ ਡਰਾਈਵਰ ਨੇ ਕਿਹਾ ਸਰ, ਇਹ ਕਾਰ ਹੈ ਸਰਕਾਰ ਨਹੀਂ, ਜੋ ਕੋਈ ਵੀ ਚਲਾ ਲਏ। ਅਤੇ ਇਸ ਲਈ ਸਾਡੇ ਦੇਸ਼ ਵਿੱਚ ਇਹ ਕੋਈ ਨਵੀਂ ਕਲਪਨਾ ਨਹੀਂ ਹੈ। ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ ਅਸੀਂ, ਜ਼ਿਆਦਾ ਨਹੀਂ, 50 ਸਾਲ ਕਰੀਬ। ਤਾਂ ਸਾਡੇ ਧਿਆਨ ਵਿੱਚ ਆਏਗਾ ਕਿ ਸਰਕਾਰ ਦੀ ਮੌਜੂਦਗੀ (presence) ਬਹੁਤ ਹੀ ਘੱਟ ਸਥਾਨ ‘ਤੇ ਸੀ। ਸਮਾਜਿਕ ਰਚਨਾ ਹੀ ਅਜਿਹੀ ਸੀ ਕਿ ਜੋ ਸਮਾਜ ਵਿਵਸਥਾਵਾਂ ਨੂੰ ਬਲ ਦਿੰਦੀ ਸੀ। ਹੁਣ ਕੋਈ ਮੈਨੂੰ ਦੱਸੇ ਕਿ ਇਹ ਸਥਾਨ-ਸਥਾਨ ‘ਤੇ ਜੋ ਗ੍ਰੰਥਾਲਿਆ ਬਣੇ ਹੋਏ ਅਸੀਂ ਦੇਖਦੇ ਹਾਂ, ਉਹ ਕੀ ਸਰਕਾਰਾਂ ਨੇ ਬਣਾਏ ਸਨ? ਸਮਾਜ ਦੇ ਕੁਝ ਮੁਖੀਆਂ ਜਿਸ ਕਿਸੇ ਵਿੱਚ ਜਿਸ ਦੀ ਰੁਚੀ ਸੀ, ਉਸ ਕੰਮ ਨੂੰ ਉਹ ਖੜ੍ਹਾ ਕਰਦੇ ਸਨ। ਇੱਥੋਂ ਤੱਕ ਕਿ ਸਿੱਖਿਆ (even education) ਸਾਡੇ ਦੇਸ਼ ਵਿੱਚ ਜਦੋਂ ਸਿੱਖਿਆ (education) ਅਤੇ ਉਸ ਨਾਲ ਰੁਪਇਆ ਪੈਸੇ ਅਤੇ ਵਪਾਰ ਅਤੇ ਪੇਸ਼ਾ ਜੁੜ ਗਿਆ ਤਾਂ ਉਸ ਦਾ ਰੰਗ ਰੂਪ ਬਦਲ ਗਿਆ, ਪਰ ਇੱਕ ਜ਼ਮਾਨਾ ਸੀ ਜਦੋਂ ਸਮਾਜ ਵਿੱਚ ਦਾਨ-ਪੁੰਨ ਗਤੀਵਿਧੀਆਂ (charity activity) ਕਰਨ ਵਾਲੇ ਲੋਕਾਂ ਨੇ ਪੂਰੀ ਸਿੱਖਿਆ (education) ਵਿਵਸਥਾ ਨੂੰ ਵਿਕਸਤ ਕੀਤਾ ਸੀ। ਅਤੇ ਕਰੀਬ-ਕਰੀਬ ਸਮਰਪਿਤ (dedicated) ਭਾਵ ਨਾਲ ਕੀਤਾ ਸੀ। ਇੱਥੋਂ ਤੱਕ ਕਿ (even) ਜਿਸ ਇਲਾਕੇ ਵਿੱਚ ਪਾਣੀ ਨਹੀਂ ਹੋਏਗਾ ਤਾਂ ਪਾਣੀ ਪਹੁੰਚਾਉਣ ਦਾ ਪ੍ਰਬੰਧ ਵੀ ਸਮਾਜਿਕ ਵਿਵਸਥਾ ਦੇ ਤਹਿਤ ਹੁੰਦਾ ਸੀ। ਅਸੀਂ ਰਾਜਸਥਾਨ, ਗੁਜਰਾਤ ਦੀ ਤਰਫ਼ ਜਾਵਾਂਗੇ ਤਾਂ ਬਾਉੜੀ ਦੇਖਦੇ ਹਾਂ, ਉਹ ਕੋਈ ਸਰਕਾਰੀ ਉੱਦਮ ਨਹੀਂ ਸੀ। ਆਮ ਆਦਮੀ ਇਨ੍ਹਾਂ ਅੰਦੋਲਨਾਂ ਨੂੰ ਚਲਾਉਂਦਾ ਸੀ। ਅਤੇ ਸਮਾਜ ਦੇ ਜੋ ਮੁਖੀਆ ਹੁੰਦੇ ਸਨ, ਉਹ ਇਨ੍ਹਾਂ ਚੀਜ਼ਾਂ ਨੂੰ ਕਰਦੇ ਸਨ। ਅਤੇ ਇਸ ਲਈ ਸਾਡੇ ਦੇਸ਼ ਵਿੱਚ ਸਰਕਾਰਾਂ ਵੱਲੋਂ ਵਿਵਸਥਾਵਾਂ ਬਣਦੀਆਂ ਹੋਣਗੀਆਂ, ਪਰ ਵਿਕਾਸ ਨੂੰ ਉਹ ਹਮੇਸ਼ਾ ਸਮਾਜ ਦੀਆਂ ਭਿੰਨ-ਭਿੰਨ ਰਚਨਾਵਾਂ ਰਾਹੀਂ, ਉਨ੍ਹਾਂ ਦੀ ਸ਼ਕਤੀ ਰਾਹੀਂ, ਉਨ੍ਹਾਂ ਦੀ ਸਮਰੱਥਾ ਰਾਹੀਂ, ਉਨ੍ਹਾਂ ਦੇ ਸਮਰਪਣ ਰਾਹੀਂ ਪ੍ਰਾਪਤ ਹੁੰਦਾ ਰਿਹਾ ਹੈ।
ਹੁਣ ਵਕਤ ਬਦਲ ਚੁੱਕਿਆ ਹੈ, ਅਤੇ ਇਸ ਲਈ ਬਦਲੇ ਹੋਏ ਵਕਤ ਵਿੱਚ ਸਾਨੂੰ ਵਿਵਸਥਾਵਾਂ ਵੀ ਬਦਲਣੀਆਂ ਹੋਣਗੀਆਂ। ਇਹ ਉਸ ਦਿਸ਼ਾ ਦੀਆਂ ਕੋਸ਼ਿਸ਼ਾਂ ਹਨ ਕਿ ਸਮਾਜ ਵਿੱਚ ਇਸ ਪ੍ਰਕਾਰ ਦੀ ਸ਼ਕਤੀ ਰੱਖਣ ਵਾਲੇ ਕੋਈ ਧਨ ਸੰਪੰਨ ਹੋਏਗਾ ਤਾਂ ਕੋਈ ਗਿਆਨ ਸੰਪੰਨ ਹੋਏਗਾ, ਤਾਂ ਕੋਈ ਅਨੁਭਵ ਸੰਪੰਨ ਹੋਏਗਾ, ਤਾਂ ਕੋਈ ਸੇਵਾ ਸੰਪੰਨ ਹੋਏਗਾ। ਇਹ, ਇਹ ਜੋ ਸ਼ਕਤੀਆਂ ਹਨ, ਬਿਖਰੀਆਂ ਪਈਆਂ ਹਨ। ਜੇਕਰ ਇੱਕ ਵਾਰ ਉਨ੍ਹਾਂ ਨੂੰ ਇੱਕ ਧਾਗੇ ਵਿੱਚ ਪਿਰੋ ਦਿੱਤਾ ਜਾਵੇ ਤਾਂ ਇੱਕ ਅਜਿਹੀ ਫੁੱਲਮਾਲਾ ਬਣ ਸਕਦੀ ਹੈ , ਜੋ ਫੁੱਲਮਾਲਾ ਮਾਂ ਭਾਰਤੀ ਨੂੰ ਹੋਰ ਜ਼ਿਆਦਾ ਸੁਸ਼ੋਭਿਤ ਕਰ ਸਕਦੀ ਹੈ। ਤਾਂ ਇਹ ਇੱਕ ਉਹ ਹੀ ਕੋਸ਼ਿਸ਼ ਹੈ ਕਿ ਸਮਾਜ ਵਿੱਚ ਅਜਿਹੀਆਂ ਜਿੰਨੀਆਂ ਵੀ ਸ਼ਕਤੀਆਂ ਹਨ, ਉਨ੍ਹਾਂ ਨੂੰ ਕਿਵੇਂ ਜੋੜਿਆ ਜਾਏ?
ਜੇਕਰ ਤੁਸੀਂ ਬਰੀਕੀ ਨਾਲ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਵੋਗੇ, ਜੋ ਮੀਡੀਆ ਵਿੱਚ ਆਉਂਦਾ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਮੀਡੀਆ ਦੇ ਲਾਇਕ ਨਹੀਂ ਹੁੰਦੀਆਂ ਹਨ, ਪਰ ਬਹੁਤ ਲਾਇਕ ਹੁੰਦੀਆਂ ਹਨ। ਤੁਸੀਂ ਦੇਖਿਆ ਹੋਏਗਾ ਕਿ ਸਰਕਾਰ ਵਿੱਚ ਪਦਮਸ਼੍ਰੀ ਅਤੇ ਪਦਮ-ਵਿਭੂਸ਼ਣ, ਇਹ ਪਦਮ ਐਵਾਰਡ ਸਾਡੇ ਦੇਸ਼ ਵਿੱਚ ਪਦਮ ਐਵਾਰਡ ਕਿਵੇਂ ਮਿਲਦੇ ਸਨ? ਤੁਸੀਂ ਜੇਕਰ ਕੋਸ਼ਿਸ਼ ਕੀਤੀ ਹੋਏਗੀ ਤਾਂ ਤੁਹਾਨੂੰ ਰਸਤਾ ਪਤਾ ਹੋਏਗਾ। ਕੋਈ ਨੇਤਾ ਸਿਫਾਰਸ਼ (recommend) ਕਰ ਦੇਵੇ, ਸਰਕਾਰ ਸਿਫਾਰਸ਼ (recommend) ਕਰੇ ਮਤਲਬ ਕਿ ਉਹ ਵੀ ਰਾਜ-ਨੇਤਾ (politician) ਹੁੰਦਾ ਹੈ, ਉਹ ਸਿਫਾਰਸ਼ (recommend) ਕਰ ਦੇਵੇ ਅਤੇ ਜ਼ਿਆਦਾਤਰ ਜੋ ਰਾਜ-ਨੇਤਾ (politician) ਦੇ ਡਾਕਟਰ (doctor) ਹੁੰਦੇ ਹਨ, ਉਹ ਹੀ ਪਦਮ ਲਈ ਲਾਇਕ ਹੁੰਦੇ ਹਨ।
ਅਸੀਂ ਛੋਟਾ ਜਿਹਾ ਸੁਧਾਰ (reform) ਕੀਤਾ, ਸਾਨੂੰ ਸਿਫਾਰਸ਼ਾਂ (recommendation) ਕਰਨ ਲਈ ਕਿਸੇ ਦੀ ਜ਼ਰੂਰਤ ਨਹੀਂ ਹੈ। ਔਨਲਾਈਨ (Online) ਕੋਈ ਵੀ ਵਿਅਕਤੀ ਭੇਜ ਸਕਦਾ ਹੈ, ਕਿਸੇ ਦੇ ਲਈ ਵਿਸਥਾਰ (detail) ਭੇਜ ਸਕਦਾ ਹੈ। ਕਿਸੇ ਨੇ ਕਿਧਰੇ ਅਖ਼ਬਾਰ ਵਿੱਚ ਪੜ੍ਹਿਆ ਹੋਵੇ, ਕਤਰਨ ਭੇਜ ਸਕਦਾ ਹੈ। ਭਾਈ ਦੇਖੋ ਅਜਿਹੇ ਕਿਸੇ ਵੀ ਇੰਜਣ ਦੇ ਬਾਰੇ ਵਿੱਚ ਮੈਂ ਜਾਣਿਆ ਸੀ। ਅਤੇ ਹਜ਼ਾਰਾਂ ਦੀ ਸੰਖਿਆ ਵਿੱਚ ਅਜਿਹੇ ਲੋਕਾਂ ਦੀਆਂ ਜਾਣਕਾਰੀਆਂ ਆਈਆਂ। ਇਹ ਨੌਜਵਾਨ ਟੀਮ (young team) ਪ੍ਰਗਟ ਰੂਪ ਨਾਲ ਕਿਸੇ ਨੂੰ ਜਾਣਦੀ ਨਹੀਂ ਸੀ, ਚਿਹਰਾ ਨਹੀਂ ਜਾਣਦੀ ਸੀ। ਜੋ ਪਿਆ ਹੋਇਆ ਹੈ ਉਸ ਵਿੱਚੋਂ ਉਸ ਨੇ ਇਨੋਵੇਸ਼ਨਣਾ ਸ਼ੁਰੂ ਕੀਤਾ ਹੈ ਅਤੇ ਚੋਣਵੀਂ ਸੂਚੀ (shortlist) ਬਣਾਈ ਹੈ। ਫਿਰ ਜੋ ਕਮੇਟੀ ਬਣੀ ਸੀ, ਉਸ ਨੇ ਕੰਮ ਕੀਤਾ ਅਤੇ ਤੁਸੀਂ ਦੇਖਿਆ ਹੋਏਗਾ, ਅਜਿਹੇ ਅਜਿਹੇ ਲੋਕਾਂ ਨੂੰ ਪਦਮਸ਼੍ਰੀ ਮਿਲ ਰਿਹਾ ਹੈ ਇਨ੍ਹਾਂ ਦਿਨਾਂ ਵਿੱਚ ਕਿ ਜੋ ਅਣਜਾਣੇ ਨਾਇਕ (unknown heroes) ਹਨ। ਹੁਣ ਸਾਹਮਣੇ ਦੇਖਿਆ ਹੋਏਗਾ ਕਿ ਬੰਗਾਲ ਦਾ ਇੱਕ ਮੁਸਲਿਮ ਲੜਕਾ, ਜਿਸ ਨੂੰ ਇਸ ਵਾਰ ਪਦਮਸ਼੍ਰੀ ਦਿੱਤਾ। ਕੀ ਸੀ? ਤਾਂ ਉਸ ਦੀ ਆਪਣੀ ਮਾਂ ਮਰ ਗਈ, ਅਤੇ ਕਾਰਨ ਕੀ ਸੀ ਤਾਂ ਮੈਡੀਕਲ ਇਲਾਜ (medical treatment) ਸੰਭਵ ਨਹੀਂ ਸੀ। ਅਤੇ ਉਸਦਾ ਮਾਂ ਦੀ ਮੌਤ ਤੋਂ ਮਨ ਹਿਲ ਗਿਆ ਅਤੇ ਉਸ ਨੇ ਇੱਕ ਮੋਟਰਸਾਈਕਲ ‘ਤੇ ਲੋਕਾਂ ਨੂੰ ਮਰੀਜ਼ (patient) ਕਿਧਰੇ ਹੈ ਤਾਂ ਉਠਾ ਕੇ ਡਾਕਟਰ ਤੱਕ ਲੈ ਜਾਣ ਲਈ ਆਪਣਾ ਕੰਮ ਸ਼ੁਰੂ ਕੀਤਾ। ਖੁਦ ਵੀ ਪੈਟਰੋਲ (petrol) ਖਰਚ ਕਰਦਾ ਸੀ, ਕਾਫ਼ੀ ਮਿਹਨਤ ਕਰਦਾ ਸੀ। ਅਤੇ ਉਸ ਪੂਰੇ ਇਲਾਕੇ ਵਿੱਚ ਐਂਬੂਲੈਂਸ ਅੰਕਲ (ambulance uncle) ਦੇ ਨਾਂ ਤੋਂ ਉਹ ਜਾਣਾ ਜਾਣ ਲੱਗਿਆ। ਹੁਣ ਇਹ ਆਪਣੇ ਆਪ ਸੇਵਾ ਕਰ ਰਿਹਾ ਸੀ, ਆਸਾਮ ਵਿੱਚ, ਬੰਗਾਲ ਦੇ ਉਨ੍ਹਾਂ ਇਲਾਕਿਆਂ ਵਿੱਚ। ਸਰਕਾਰ ਦੇ ਧਿਆਨ ਵਿੱਚ ਆਇਆ, ਅਜਿਹੇ ਲੋਕਾਂ ਨੂੰ ਪਦਮਸ਼੍ਰੀ ਦਿੱਤਾ ਗਿਆ। ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਦੇਸ਼ ਦੇ ਹਰ ਕੋਨੇ ਵਿੱਚ, ਹਰ ਵਿਅਕਤੀ ਦੇ ਕੋਲ ਕੁਝ ਨਾ ਕੁਝ ਹੈ ਦੇਣ ਲਈ। ਅਸੀਂ ਇਸ ਨੂੰ ਜੋੜਨਾ ਚਾਹੁੰਦੇ ਹਾਂ। ਅਤੇ ਸਰਕਾਰ ਨੂੰ ਫਾਈਲ ਤੋਂ ਬਾਹਰ ਕੱਡ ਕੇ ਜਨ ਜੀਵਨ ਨਾਲ ਜੋੜਨਾ ਚਾਹੁੰਦੇ ਹਾਂ, ਇਹ ਦੋ ਰਸਤੇ (Two-way) ਸਾਡੀ ਕੋਸ਼ਿਸ਼ ਹਨ। ਅਤੇ ਉਸੇ ਸਦਕਾ ਇੱਕ ਵਿਵਸਥਾ ਅਸੀਂ ਬਣਾਈ ਹੈ, ਇਹ ਠੀਕ ਹੈ ਇਸ ਵਿੱਚ ਹਰ ਇੱਕ ਨੂੰ ਲੱਗਦਾ ਹੋਏਗਾ ਕਿ ਭਾਈ ਨਹੀਂ ਉਹ ਆਇਆ ਹੁੰਦਾ ਤਾਂ ਚੰਗਾ ਹੁੰਦਾ, ਉਸ ਨੂੰ ਬੁਲਾਇਆ ਹੁੰਦਾ ਤਾਂ ਚੰਗਾ ਹੁੰਦਾ। ਕਈ ਸੁਝਾਅ ਹੋਣਗੇ। ਪਰ ਇਹ ਪਹਿਲੀ ਕੋਸ਼ਿਸ਼ ਸੀ। ਪੂਰੀ ਤਰ੍ਹਾਂ ਸਰਕਾਰੀ ਪ੍ਰਕਾਰ ਦੀ ਕੋਸ਼ਿਸ਼ ਸੀ ਅਤੇ ਇਸ ਲਈ ਇਸ ਵਿੱਚ ਕਮੀਆਂ ਵੀ ਬਹੁਤ ਹੋ ਸਕਦੀਆਂ ਹਨ। ਸਾਡੇ ਸੋਚਣ ਦੇ ਤਰੀਕੇ ਵਿੱਚ ਵੀ ਕਮੀਆਂ ਹੋ ਸਕਦੀਆਂ ਹਨ। ਪਰ ਮੈਂ ਚਾਹੁੰਦਾ ਹਾਂ ਕਿ ਇਹ ਜੋ ਪ੍ਰਯੋਗ ਹੈ, ਇਸ ਨੂੰ ਅਸੀਂ ਸੰਸਥਾਗਤ (Institutionalize) ਕਿਵੇਂ ਕਰੀਏ? ਇੱਕ ਸਲਾਨਾ ਪ੍ਰੋਗਰਾਮ (Yearly-event) ਕਿਵੇਂ ਬਣਾਈਏ? ਅਤੇ ਉਸ ਨੂੰ ਇੱਕ ਪ੍ਰਕਾਰ ਨਾਲ ਸਰਕਾਰ (government) ਦੇ ਵਿਸਥਾਰ (extension) ਦੇ ਰੂਪ ਵਿੱਚ, ਜਿਵੇਂ ਤੁਸੀਂ ਲੋਕਾਂ ਨੇ 6 ਗਰੁੱਪ (group) ਬਣਾਏ, 6 ਗਰੁੱਪਾਂ (group) ਵਿੱਚ ਵੀ ਇੱਕ ਗਰੁੱਪ (group) ਵਿੱਚ ਪੰਜ-ਪੰਜ ਅਲੱਗ ਵਿਸ਼ਿਆਂ ‘ਤੇ ਤੁਸੀਂ ਧਿਆਨ ਕੇਂਦਰਿਤ (focus) ਕੀਤਾ, ਅਲੱਗ-ਅਲੱਗ ਗੱਲਾਂ ‘ਤੇ ਧਿਆਨ ਕੇਂਦਰਿਤ (focus) ਕੀਤਾ।
ਹੁਣ ਮੇਰੇ ਮਨ ਵਿੱਚ ਵਿਚਾਰ ਆ ਰਿਹਾ ਹੈ ਕਿ ਕੀ ਇਹੀ ਗਰੁੱਪ (group) ਉਸ ਸੰਬਧਤ ਮੰਤਰਾਲੇ (concerned Ministry) ਨਾਲ ਪੱਕਾ (permanent) ਜੁੜ ਸਕਦਾ ਹੈ? ਜਿਨ੍ਹਾਂ ਡਿਜੀਟਲ (digital) ‘ਤੇ ਕੰਮ ਕੀਤਾ, ਉਹ ਵੀ ਜੇਕਰ ਆਪਣਾ ਸਮਾਂ ਪੇਸ਼ (offer) ਕਰਦੇ ਹਨ ਤਾਂ ਮੈਂ ਸਰਕਾਰ ਵਿੱਚ ਜੋ ਡਿਜੀਟਲ ਇੰਡੀਆ (Digital india) ਦਾ ਕੰਮ ਦੇਖ ਰਹੇ ਹਨ, ਉਨ੍ਹਾਂ ਅਫ਼ਸਰਾਂ ਨਾਲ, ਉਸ ਮੰਤਰੀ ਨਾਲ ਇੱਕ ਟੋਲੀ ਬਣਾ ਦਿਆਂ। ਹਰ ਮਹੀਨੇ ਉਹ ਬੈਠਣ, ਨਵੀਆਂ ਨਵੀਆਂ ਗੱਲਾਂ ‘ਤੇ ਚਰਚਾ ਕਰਨ ਕਿਉਂਕਿ ਜਿਵੇਂ ਇੱਥੇ ਸੂਚੀ ਦੱਸ ਰਹੀ ਸੀ ਕਿ ਲੋਕਾਂ ਨੂੰ, ਭਾਈ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਨਹੀਂ ਜਾਣਦਾ ਡਿਜੀਟਲ (digital) ਕੀ ਹੁੰਦਾ ਹੈ। ਇਹ ਸਿਰਫ਼ ਆਮ ਇਨਸਾਨ ਦਾ ਨਹੀਂ ਹੈ, ਸਰਕਾਰ ਵਿੱਚ ਹੈ ਜੀ। ਸਰਕਾਰ ਵਿੱਚ ਡਿਜੀਟਲ (digital) ਦਾ ਮਤਲਬ ਹੈ ਹਾਰਡਵੇਅਰ (hardware) ਖਰੀਦਣਾ। ਸਰਕਾਰ ਵਿੱਚ ਡਿਜੀਟਲ (digital) ਦਾ ਮਤਲਬ ਹੈ ਕਿ ਪਹਿਲਾਂ ਜਿਵੇਂ ਗੁਲਦਾਨ (flowerpot) ਰੱਖਦੇ ਸਨ, ਹੁਣ ਇੱਕ ਵਧੀਆ ਜਿਹਾ ਲੈਪਟਾਪ (Laptop) ਰੱਖਣਾ। ਤਾਂ ਕਿ ਕੋਈ ਵੀ ਵਿਜ਼ੀਟਰ (visitor) ਆਏ ਤਾਂ ਲੱਗੇ ਕਿ ਭਾਈ ਅਸੀਂ ਆਧੁਨਿਕ (modern) ਹਾਂ। ਤਾਂ ਇਸ ਸੋਚ ਵਾਲੀ ਸਰਕਾਰ ਹੁੰਦੀ ਹੈ ਕਿ ਹੁਣ 50-55 ਦੇ ਬਾਅਦ ਉਹ ਭਾਰਤ ਸਰਕਾਰ ਵਿੱਚ ਲੋਕ ਆਉਂਦੇ ਹਨ, ਹੁਣ ਤੁਸੀਂ 30 ਦੇ ਹੇਠ ਦਾ ਦਿਮਾਗ ਰੱਖਦੇ ਹੋ, ਮੈਂ ਇਨ੍ਹਾਂ ਦੋਨਾਂ ਨੂੰ ਮਿਲਾਉਣਾ ਚਾਹੁੰਦਾ ਸੀ। ਇਹ ਇਸ ਦੀ ਸ਼ੁਰੂਆਤ ਹੈ। ਅਤੇ ਮੇਰੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਸਰਕਾਰ ਵਿੱਚ ਮੇਰੇ ਨਾਲ ਜੋ ਟੀਮ (team) ਹੈ, ਸਕੱਤਰਾਂ ਦੀ, ਮੰਤਰੀਆਂ ਦੀ, ਜੇਕਰ ਮੰਨ ਲਓ ਇੱਕ 200 ਲੋਕਾਂ ਦੀ ਟੀਮ (team) ਮੈਂ ਮੰਨ ਲਵਾਂ, ਮੇਰੀ ਉਨ੍ਹਾਂ ਨਾਲ ਲਗਾਤਾਰ ਗੱਲਬਾਤ (interaction) ਹੁੰਦੀ ਹੈ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਹੀਂ ਹੁੰਦਾ ਹੈ। ਮੈਂ ਸਹਿਕਰਮੀਆਂ (colleague) ਦੀ ਤਰ੍ਹਾਂ ਉਨ੍ਹਾਂ ਨਾਲ ਆਪਣਾ ਸਮਾਂ ਗੁਜ਼ਾਰਦਾ ਹਾਂ। ਹੁਣ ਪਿਛਲੇ ਤਿੰਨ ਸਾਲ ਦੇ ਅਨੁਭਵ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਜਿਵੇਂ ਉਹ ਕਿਸਾਨ ਖੇਤ ਜੋਤਦਾ ਹੈ ਨਾ, ਬਾਰਿਸ਼ ਆਏਗੀ, ਕਦੋਂ ਆਏਗੀ ਪਤਾ ਨਹੀਂ, ਫਸਲ ਕਿਹੜੀ ਕਿਵੇਂ ਹੋਏਗੀ, ਪਤਾ ਨਹੀਂ, ਫਸਲ ਹੋਏਗੀ ਤਾਂ ਬਾਜ਼ਾਰ ਵਿੱਚ ਮੁੱਲ ਮਿਲੇਗਾ, ਪਰ ਫਿਰ ਵੀ ਉਹ ਖੇਤ ਜੋਤਦਾ ਰਹਿੰਦਾ ਹੈ। ਮੈਂ ਵੀ ਆਪਣੇ 200 ਲੋਕਾਂ ਦੇ ਦਿਮਾਗ ਵਿੱਚ ਜੋਤਣ ਦਾ ਕੰਮ ਬਹੁਤ ਕੀਤਾ ਹੈ ਅਤੇ ਮੈਂ ਅਨੁਭਵ ਨਾਲ ਕਹਿ ਸਕਦਾ ਹਾਂ ਕਿ ਅੱਜ ਉਹ ਕਿਸੇ ਵੀ ਵਿਚਾਰ-ਬੀਜ ਨੂੰ ਸਵੀਕਾਰ (accept) ਕਰਨ ਲਈ ਉਤਾਵਲਾ ਹੈ, ਉਤਸ਼ਾਹਿਤ ਹੈ, ਅਤੇ ਪੂਰੀ ਤਰ੍ਹਾਂ ਉਸ ਦੇ ਨਾਲ ਜੁੜਨ ਨੂੰ ਤਿਆਰ ਹੈ। ਇਹ ਆਪਣੇ ਆਪ ਵਿੱਚ ਸਮਝਦਾ ਹਾਂ ਬਹੁਤ ਵੱਡੀ ਤਬਦੀਲੀ ਹੈ। ਸਰਕਾਰ ਦੀ ਮੇਰੀ ਸੀਨੀਅਰ ਟੀਮ (senior team) ਹਰ ਕੋਈ ਚੀਜ਼ ਨੂੰ ਇਨੋਵੇਸ਼ਨਣ ਲਈ, ਸਮਝਣ ਲਈ, ਸਵੀਕਾਰਨ ਲਈ ਰੁਕਾਵਟ (obstacle) ਬਣਨ ਦੀ ਬਜਾਏ ਉਸ ਵਿੱਚ ਅਵਸਰ (opportunity) ਲੱਭ ਰਹੀ ਹੈ, ਅਤੇ ਕੋਸ਼ਿਸ਼ ਕਰ ਰਹੀ ਹੈ। ਇਸੀ ਇੱਕ ਕਾਰਨ ਨਾਲ ਮੇਰੀ ਹਿੰਮਤ ਵਧੀ ਹੈ, ਤੁਹਾਡੇ ਲੋਕਾਂ ਨੂੰ ਮੇਰੇ ਨਾਲ ਜੋੜਨ ਦੀ। ਜੇਕਰ ਉਹੀ ਰੁਕਾਵਟ (obstacle) ਹੁੰਦਾ, ਮੈਂ ਨਹੀਂ ਕਰਦਾ, ਸੋਚਦਾ ਵੀ ਨਹੀਂ। ਕਿਉਂਕਿ ਅੱਜ ਤੁਸੀਂ ਹੀ ਲੋਕ ਇੱਥੋਂ 6 ਮਹੀਨੇ ਬਾਅਦ ਜਾ ਕੇ ਨਕਾਰਾਤਮਕਤਾ (negativity) ਦੇ ਸਭ ਤੋਂ ਵੱਡੇ ਕਾਰਨ (reason) ਬਣ ਜਾਂਦੇ। ਹੁਣ ਮੈਂ ਆਪ ਤੁਹਾਨੂੰ ਕਹਿੰਦਾ, ਛੱਡੋ ਯਾਰ, ਸਾਰੇ ਗੱਲਾਂ ਤਾਂ ਬਹੁਤ ਕਰਦੇ ਹਨ, ਸਭ ਅਜਿਹੇ ਹੀ ਹਨ। ਪਰ ਇਹ ਮੈਂ ਹਿੰਮਤ ਇਸ ਲਈ ਕਰ ਰਿਹਾ ਹਾਂ ਕਿ ਮੈਨੂੰ ਪਤਾ ਹੈ ਕਿ ਮੇਰੀ ਮੁੱਖ ਟੀਮ (main team) ਹੈ, ਉਹ ਨਵੀਆਂ ਚੀਜ਼ਾਂ ਨੂੰ ਸਵੀਕਾਰਨ ਲਈ ਬਹੁਤ ਉਤਸ਼ਾਹਿਤ ਹਨ। ਤੁਸੀਂ ਜਿੰਨੀਆਂ ਗੱਲਾਂ ਦੱਸੀਆਂ ਹਨ, ਤੁਸੀਂ ਕੱਲ੍ਹ ਵੀ ਉਨ੍ਹਾਂ ਨਾਲ ਚਰਚਾ ਕੀਤੀ ਹੈ, ਅੱਜ ਵੀ ਉਹ ਲੋਕ ਇੱਥੇ ਬੈਠੇ ਹਨ, ਕੁਝ ਲੋਕ ਉਸ ਵਿੱਚੋਂ ਹਨ। ਤਾਂ ਇਹ ਕੋਸ਼ਿਸ਼ ਸਾਨੂੰ ਲੰਬੀ ਚਲਾਉਣੀ ਹੈ, ਸਾਨੂੰ ਅੱਗੇ ਵਧਣਾ ਹੈ।
ਤੁਹਾਨੂੰ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਹਨ ਜੋ ਇੱਕ ਦੂਜੇ ਨੂੰ ਪਹਿਲੀ ਵਾਰ ਰੂਬਰੂ ਮਿਲੇ ਹੋਣਗੇ। ਸ਼ਾਇਦ ਸੁÎਣਿਆ ਹੋਏਗਾ, ਪੜ੍ਹਿਆ ਹੋਏਗਾ, ਸੋਸ਼ਲ ਮੀਡੀਆ (social media) ਵਿੱਚ ਜਾਣਿਆ ਹੋਏਗਾ ਕਿ ਕੋਈ ਇੱਕ ਸੱਜਣ ਹੈ ਜੋ ਇਸ ਦਿਸ਼ਾ ਵਿੱਚ ਅਜਿਹਾ ਕੁਝ ਕਰ ਰਹੇ ਹਨ। ਹੁਣ ਤੁਹਾਡੀ ਇੱਕ ਜਾਣ ਪਛਾਣ ਹੋਈ ਹੈ, ਤੁਹਾਡੀ ਇੱਕ ਟੀਮ (team) ਬਣ ਰਹੀ ਹੈ। ਹੋ ਸਕਦਾ ਹੈ ਸਾਰੇ 212 ਲੋਕਾਂ ਦੀ ਨਹੀਂ ਬਣੀ ਹੋਏਗੀ, ਪਰ ਜੋ 30-35 ਗਰੁੱਪ (group) ਬਣੇ ਹੋਣਗੇ, ਉਨ੍ਹਾਂ ਨੂੰ ਜੋ ਜ਼ਰੂਰ ਪਤਾ ਲੱਗਿਆ ਹੋਏਗਾ, ਸੋਚਣ ਦਾ ਤਰੀਕਾ ਕੀ ਹੈ ਸਾਹਮਣੇ ਵਾਲੇ ਦਾ, ਯੋਗਦਾਨ (contribution) ਕੀ ਹੈ, ਸਭ ਦਾ ਆਪਣਾ ਮੁੱਲਵਾਨ (valued) ਕੀ ਹੋਏਗਾ।
ਕਿਸੇ ਨੇ ਜ਼ਿਆਦਾ ਸਮਾਂ ਖਾ ਲਿਆ ਉਹ ਵੀ ਤੁਹਾਨੂੰ ਪਤਾ ਰਿਹਾ ਹੋਏਗਾ। ਕੌਣ ਇੱਥੇ ਆਪਣੇ ਪੇਸ਼ੇ ਲਈ ਨੈੱਟਵਰਕਿੰਗ (networking) ਵਿੱਚ ਸਮਾਂ ਲਗਾ ਰਿਹਾ ਹੈ ਤਾਂ ਉਹ ਵੀ ਤੁਹਾਨੂੰ ਪਤਾ ਚਲਿਆ ਹੋਏਗਾ। ਸਭ ਕੁਝ ਤੁਹਾਡੇ ਧਿਆਨ ਆ ਗਿਆ ਹੋਏਗਾ। ਅਤੇ ਇਸ ਲਈ ਪੂਰੇ ਸਹੀਲੂ-ਗਲਤ ਨੁਕਤੇ (Plus-Minus Point) ਪਤਾ ਹੋਣਗੇ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਰਾਹੀਂ ਆਪਣੇ ਤਰੀਕੇ ਨਾਲ ਇਨ੍ਹਾਂ ਵਿਸ਼ਿਆਂ, ਵਿਸ਼ੇ ਨਾ ਛੱਡੋ, ਅਤੇ ਨਵੀਂ ਦੁਨੀਆਭਰ ਵਿੱਚ ਅਚਾਨਕ ਕੋਈ ਵੀ ਘਟਨਾ ਆ ਜਾਵੇ ਉਸ ਵਿੱਚ ਨਾ ਪਿਓ। ਇਹ ਜਿਨ੍ਹਾਂ ਚੀਜ਼ਾਂ ‘ਤੇ ਤੁਸੀਂ ਕੰਮ ਕੀਤਾ ਹੈ, ਜਿਵੇਂ ਚੀਜ਼ਾਂ ਬਦਲਦੀਆਂ ਜਾਣ ਉਸ ਵਿੱਚ ਕੀ ਜੋੜਦੇ ਜਾਓਗੇ? ਅਤੇ ਉਸ ਵਿੱਚ ਤੁਸੀਂ ਸੁਧਾਰ (modify) ਕਰੋਗੇ, ਅਤੇ ਤੇਜ਼ (sharpen) ਕਰੋਗੇ, ਕਾਫ਼ੀ ਧਿਆਨ ਕੇਂਦਰਿਤ (focus), ਹੁਣ ਇਹ ਵਿਚਾਰ (ideas) ਹਨ। ਕੀ ਤੁਸੀਂ ਵਿਚਾਰਾਂ (ideas) ਨਾਲ ਰੋਡਮੈਪ (roadmap) ਵੀ ਬਣਾ ਸਕਦੇ ਹੋ? ਉਪਲੱਬਧੀਆਂ (Achievement) ਲਈ ਤੁਸੀਂ ਇਸ ਚੀਜ਼ ਦੇ ਸੰਸਾਧਨ (resource) ਕੀ ਹੋਣਗੇ। ਸੰਸਥਾਗਤ ਪ੍ਰਬੰਧ (Institutional arrangement) ਕੀ ਹੋਏਗਾ, ਸਰਕਾਰ ਹੈ ਤਾਂ ਨਿਯਮਾਂ ਨਾਲ ਚਲਦੀ ਹੈ ਤਾਂ ਨਿਯਮ ਬਦਲਣੇ ਹਨ, ਤਾਂ ਨਿਯਮ ਕਿਵੇਂ ਬਦਲਣਗੇ, ਕਿਹੜੇ ਨਿਯਮ ਹੋਣੇ ਚਾਹੀਦੇ ਹਨ। ਸਰਕਾਰ ਕਾਗਜ਼ ‘ਤੇ ਚਲਦੀ ਹੈ। ਜਦੋਂ ਤੱਕ ਚੀਜ਼ ਕਾਗਜ਼ ‘ਤੇ ਨਹੀਂ ਉੱਤਰਦੀ ਹੈ, ਸਰਕਾਰ ਵਿੱਚ ਕੋਈ ਚੀਜ਼ ਹੇਠ ਨਹੀਂ ਉੱਤਰ ਸਕਦੀ, ਇਸ ਲਈ ਤੁਸੀਂ ਕੀ ਕਰ ਸਕਦੇ ਹੋ? ਕਿਵੇਂ ਜੋੜ ਸਕਦੇ ਹੋ? ਕੀ ਤੁਹਾਡੇ ਵਿੱਚੋਂ ਕੋਈ ਅਗਵਾਈ (lead) ਕਰਕੇ, ਭਾਈ ਚਲੋ ਇੱਕ ਮਹੀਨੇ ਤੋਂ ਬਾਅਦ ਦੁਬਾਰਾ ਕਿਧਰੇ ਬੈਠਾਂਗੇ। ਤੁਸੀਂ ਦੇਖਣਾ, ਤੁਸੀਂ ਬਹੁਤ ਵੱਡਾ ਯੋਗਦਾਨ (contribution) ਕਰ ਸਕਦੇ ਹੋ। ਤੁਸੀਂ ਇੱਕ ਆਪਣੇ ਤਰੀਕੇ ਨਾਲ ਇੱਕ ਡਿਜੀਟਲ ਪਲੈਟਫਾਰਮ (digital platform) ਤਿਆਰ ਕਰ ਸਕਦੇ ਹੋ। ਤੁਹਾਡੀ ਹੀ ਟੀਮ (team) ਦੀ ਕੋਈ ਅਗਵਾਈ (lead) ਕਰੇ, ਅਤੇ ਉਸ ਡਿਜੀਟਲ ਪਲੈਟਫਾਰਮ (digital platform) ਤੋਂ ਤੁਸੀਂ ਆਪਣੇ ਤਰੀਕੇ ਨਾਲ ਨਵੇਂ ਨਵੇਂ ਲੋਕਾਂ ਨੂੰ ਸੱਦ (invite) ਲਓ। ਹੋ ਸਕਦਾ ਹੈ ਤੁਸੀਂ ਮਹੀਨੇ ਵਿੱਚ ਇੱਕ ਵਾਰ ਗੂਗਲ ਹੈਂਗਆਊਟ (Google hangout) ਨਾਲ ਕਾਨਫਰੰਸ (conference) ਵੀ ਕਰੋ, ਵਿਚਾਰ ਚਰਚਾ (debate) ਕਰੋ, ਕਦੇ ਸਾਲ ਵਿੱਚ ਇੱਕ ਦੋ ਵਾਰ ਮਿਲਣ ਦਾ ਪ੍ਰੋਗਰਾਮ ਬਣਾਓ। ਜੇਕਰ ਇਹ ਚੀਜ਼ਾਂ ਤੁਸੀਂ ਕੀਤੀਆਂ ਅਤੇ ਇਹ ਮੰਥਨ ਚਲਦਾ ਰਿਹਾ ਤਾਂ ਤੁਹਾਨੂੰ ਸਰਕਾਰ ਵਿੱਚ ਸਮੇਂ ‘ਤੇ ਚੀਜ਼ਾਂ ਦੇਣ ਦੀ ਇੱਕ ਤਾਕਤ ਆਏਗੀ। ਅਤੇ ਸਮੇਂ ‘ਤੇ ਜਦੋਂ ਚੀਜ਼ ਆਉਂਦੀ ਹੈ ਤਾ ਬਹੁਤ ਵੱਡੀ ਤਬਦੀਲੀ ਆਉਂਦੀ ਹੈ ਜੀ।
ਕਦੇ ਕਦੇ ਸਰਕਾਰੀ ਤੰਤਰ ਦੀਆਂ ਆਪਣੀਆਂ ਕਠਿਨਾਈਆਂ ਵੀ ਹਨ, ਆਪਣੀਆਂ ਖੂਬੀਆਂ ਵੀ ਹਨ। ਉਨ੍ਹਾਂ ਕਠਿਨਾਈਆਂ ਦੇ ਵਿੱਚ ਤੁਸੀਂ ਕਦੇ ਮਦਦਗਾਰ ਹੋ ਸਕਦੇ ਹੋ। ਅਤੇ ਆਪਣੇ ਦੇਸ਼ ਅਜਿਹਾ ਨਹੀਂ ਕਿ ਕੋਈ ਬਹੁਤ ਵੱਡੀਆਂ (extra-ordinary) ਚੀਜ਼ਾਂ ਦੀ ਜ਼ਰੂਰਤ ਹੈ। ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਵੱਡੇ ਪਰਿਵਰਤਨ ਲਿਆਉਂਦੀਆਂ ਹਨ ਜੀ। ਅਤੇ ਕੋਸ਼ਿਸ਼ ਇਹ ਆਪਣੇ, ਆਪ ਆਪਣਾ ਥੋੜ੍ਹਾ ਜਿਹਾ ਹੀ ਸਰਕਾਰ ਦੇ ਕੰਮ ਨੂੰ ਦੇਖਾਂਗੇ, ਛੋਟੇ ਛੋਟੇ ਇੰਨੇ ਪਰਿਵਰਤਨ ਹੋਏ ਹਨ ਅਤੇ ਜੋ ਸਾਰੀਆਂ ਵਿਵਸਥਾਵਾਂ ਨੂੰ ਬਦਲ ਦਿੰਦੇ ਹਨ। ਹੁਣ ਜਿਵੇਂ ਇੱਕ ਸਧਾਰਨ (simple) ਜਿਹਾ ਵਿਵਹਾਰ, ਤੁਸੀਂ ਮੈਨੂੰ ਦੱਸੋ ਮੇਰੇ ਦੇਸ਼ ਦਾ ਆਮ ਨਾਗਰਿਕ ਸਰਕਾਰ ਨੇ ਉਸ ‘ਤੇ ਭਰੋਸਾ ਕਰਨਾ ਚਾਹਿਆ ਕਿ ਨਹੀਂ ਕਰਨਾ ਚਾਹਿਆ? ਸੱਚਾ ਸਿੱਧਾ ਜਵਾਬ ਹੈ ਜੀ, ਕਰਨਾ ਚਾਹੀਦਾ ਹੈ।
ਪਰ ਸਰਕਾਰ ਚੁਣੇ ਕਾਰਪੋਰੇਟਰ (elected corporator) ‘ਤੇ ਭਰੋਸਾ ਕਰਦੀ ਹੈ। ਚੁਣੇ ਹੋਏ ਵਿਧਾਇਕ (elected MLA) ‘ਤੇ ਭਰੋਸਾ ਕਰਦੀ ਹੈ, ਸਰਕਾਰ ਗਜ਼ਟਿਡ ਅਫ਼ਸਰ (Gazetted Officer) ‘ਤੇ ਭਰੋਸਾ ਕਰਦੀ ਹੈ, ਅਤੇ ਇਹ ਕਾਨੂੰਨ ਕੀ ਸੀ ਕਿ ਜੇਕਰ ਤੁਹਾਡਾ ਕੋਈ ਸਰਟੀਫਿਕੇਟ (certificate) ਹੈ ਅਤੇ ਤੁਹਾਨੂੰ ਕਿਧਰੇ ਅਪਲਾਈ (apply) ਕਰਨਾ ਹੈ ਤਾਂ ਉਸ ਨੂੰ ਪ੍ਰਮਾਣਿਤ (certify) ਕਰਾਉਣ ਲਈ ਉਸ ਦੇ ਘਰ ਜਾਣਾ ਪਏਗਾ, ਉਹ ਇੱਕ ਠੱਪਾ ਮਾਰ ਦੇਏਗਾ ਅਤੇ ਉਹ ਤਾਂ ਦੇਖਦਾ ਵੀ ਨਹੀਂ ਹੈ। ਬਾਹਰ ਇੱਕ ਲੜਕਾ ਬੈਠਾ ਹੁੰਦਾ ਹੈ, ਜੋ ਵੀ ਆਏ ਉਸ ਨੂੰ ਸਿੱਕਾ ਲੈ ਕੇ ਠੱਪਾ ਮਾਰਦਾ ਰਹਿੰਦਾ ਹੈ, ਅਤੇ ਤੁਸੀਂ ਪ੍ਰਮਾਣੀਕਰਨ (certify) ਲੈ ਕੇ ਫਿਰ ਸਰਕਾਰ ਨੂੰ ਭੇਜਦੇ ਹੋ। ਮੈਂ ਆ ਕੇ ਕਿਹਾ ਭਾਈ ਕੀ ਜ਼ਰੂਰਤ ਹੈ? ਸਵੈ ਪ੍ਰਮਾਣੀਕਰਨ (Self certificate) ਕਰਨ ਦਿਓ ਨਾ, ਤਸਦੀਕ (self attests) ਕਰਨ ਦਿਓ ਨਾ, ਕੱਢ ਦਿੱਤਾ। ਚੀਜ਼ ਛੋਟੀ ਹੈ, ਪਰ ਇਸ ਵਿੱਚ ਸੰਦੇਸ਼ (message) ਬਹੁਤ ਵੱਡਾ ਹੈ ਕਿ ਮੈਨੂੰ ਮੇਰੇ ਦੇਸ਼ ਦੇ ਲੋਕਾਂ ‘ਤੇ ਭਰੋਸਾ ਹੈ। ਵਿੱਚਕਾਰ, ਵਿੱਚਕਾਰ ਕੋਈ ਵਿਵਸਥਾ ਦੀ ਜ਼ਰੂਰਤ ਨਹੀਂ, ਹਾਂ, ਜਦੋਂ ਫਾਈਨਲ (final) ਤੁਹਾਡਾ ਇੰਟਰਵਿਊ ਸੱਦਾ (interview call ) ਆਏਗਾ, ਜਾਂ ਜਦੋਂ ਫੈਸਲਾ ਕਰਨਾ ਹੋਏਗਾ, ਤਾਂ ਆਪਣੇ ਮੂਲ ਦਸਤਾਵੇਜ਼ (original document) ਦਿਖਾ ਦਿਓ ਉਸ ਦਿਨ। ਅਜਿਹੇ ਤੁਹਾਨੂੰ ਇਸ ਸਰਕਾਰ ਵਿੱਚ ਤਿੰਨ ਸਾਲ ਵਿੱਚ ਹਜ਼ਾਰਾਂ ਚੀਜ਼ਾਂ ਲੱਗਣੀਆਂ, ਜਿਸ ਨੇ ਚੀਜ਼ਾਂ ਨੂੰ, ਹੁਣ ਦੇਖੋ, ਅਸੀਂ ਭ੍ਰਿਸ਼ਟਾਚਾਰ (corruption) ਦੀ ਇੱਥੇ ਚਰਚਾ ਹੋ ਰਹੀ ਸੀ ਅਤੇ ਕੁਲੀਨ ਦੱਸ ਰਿਹਾ ਸੀ ਕਿ ਅਸੀਂ ਨਿਆਇਕ ਤਰੀਕੇ ਨਾਲ ਠੀਕ ਕਰਾਂਗੇ ਤਾਂ ਸਭ ਹੋ ਜਾਏਗਾ। ਕੁਲੀਨ ਕਰ ਸਕਦਾ ਹੈ।
ਦਰਅਸਲ, ਵੇਖੋ ਅਸੀਂ ਪਰਿਵਾਰ ਵਿੱਚ ਜਾਂ ਨਕਦੀ (cash) ਰੱਖਦੇ ਹਾਂ ਜਾਂ ਗਹਿਣੇ (jewellery) ਰੱਖਦੇ ਹਾਂ, ਤਾਲਾ ਲਗਾਉਂਦੇ ਹਾਂ। ਇਹ ਤਾਲਾ ਚੋਰ ਲਈ ਹੁੰਦਾ ਹੈ ਕੀ? ਡਾਕੂ ਲਈ ਹੁੰਦਾ ਹੈ ਕੀ? ਉਹ ਤਾਂ ਪੂਰੀ ਤਿਜੌਰੀ ਚੁੱਕ ਕੇ ਲਿਜਾਣ ਦੀ ਤਾਕਤ ਰੱਖਦਾ ਹੈ, ਤੁਹਾਡੇ ਉਸ ਤਾਲੇ ਨੂੰ ਤੋੜਨ ਦੀ ਤਾਕਤ ਰੱਖਦਾ ਹੈ। ਇਹ ਉਸ ਦੇ ਲਈ ਨਹੀਂ, ਇਹ ਇਸ ਲਈ ਹੈ ਕਿ ਘਰ ਵਿੱਚ ਬੱਚਿਆਂ ਦੀ ਆਦਤ ਖਰਾਬ ਨਾ ਹੋਵੇ। ਇਹ ਵਿਵਸਥਾ ਤੁਸੀਂ ਇਸ ਲਈ ਬਣਾਉਂਦੇ ਹੋ ਕਿ ਘਰ ਵਿੱਚ ਬੱਚਿਆਂ ਨੂੰ ਆਦਤ ਨਾ ਪੈ ਜਾਵੇ, ਆਪਣੇ ਆਪ ਖੋਲ੍ਹ ਕੇ ਕੁਝ ਲੈਣ ਦੀ ਆਦਤ ਅਤੇ ਜੇਬ ਵਿੱਚ ਪਾ ਕੇ ਬਾਹਰ ਫਾਲਤੂ ਦੀਆਂ ਆਦਤਾਂ ਵਿੱਚ ਨਾ ਪੈ ਜਾਣ। ਅਸੀਂ ਆਪਣੀਆਂ ਵਿਵਸਥਾਵਾਂ ਨੂੰ, ਆਪਣੇ ਆਪ ਨੂੰ ਅਨੁਸ਼ਾਸਨ (discipline ) ਲਈ ਵਿਵਸਥਾ ਵਿਕਸਤ ਕਰਦੇ ਹਾਂ। ਭ੍ਰਿਸ਼ਟਾਚਾਰ (Corruption ) ਵੀ ਬਦਕਿਸਮਤੀ ਨਾਲ ਸੰਸਥਾਗਤ (institutionalized ) ਹੋ ਗਿਆ ਹੈ। ਜਦ ਤੱਕ ਤੁਸੀਂ ਸੰਸਥਾਗਤ-ਵਿਰੋਧ ਪ੍ਰਬੰਧ (counter institutionalized management) ਨਹੀਂ ਕਰਦੇ, ਤੁਸੀਂ ਉਸ ਨੂੰ ਰੋਕ ਨਹੀਂ ਸਕਦੇ।
ਹੁਣ ਜਿਵੇਂ ਸਾਡੇ ਦੇਸ਼ ਵਿੱਚ ਏਨੇ ਦਲਾਲ ਹਨ ਜੀ, ਕਿਉਂਕਿ ਉਨ੍ਹਾਂ ਨੂੰ ਵੀ ਤਾਂ ਰੋਜ਼ੀਰੋਟੀ ਚਾਹੀਦੀ ਹੈ। ਉਹ ਵੀ ਇੱਕ ਰੁਜ਼ਗਾਰ ਦਾ ਖੇਤਰ ਹੈ ਅਤੇ ਅਜਿਹੇ ਲੋਕ ਜੋ ਬੇਕਾਰ ਹੋ ਗਏ, ਉਹ ਬਹੁਤ ਚੀਕ ਰਹੇ ਹਨ ਇਨ੍ਹਾਂ ਦਿਨਾਂ ਵਿੱਚ, ਰੁਜ਼ਗਾਰ ਨਹੀਂ ਹੈ, ਰੁਜ਼ਗਾਰ ਨਹੀਂ ਹੈ। ਗ਼ਰੀਬ ਘਰ ਵਿੱਚ ਅਜਿਹੇ ਕਈ ਲੋਕ ਜਾਂਦੇ ਹਨ ਕਿ ਬੱਸ 50,000 ਰੁਪਏ ਦੇ ਦਿਓ, ਪੁੱਤਰ ਨੂੰ ਚਪੜਾਸੀ (peon) ਦੀ ਨੌਕਰੀ ਲਗਵਾ ਦੇਵਾਂਗਾ, ਬੱਸ 20,000 ਰੁਪਏ ਦਿਓ, ਇਨ੍ਹਾਂ ਛੁੱਟੀਆਂ (vacation ) ਵਿੱਚ (temporary job) ਦਿਵਾ ਦੇਵਾਂਗਾ, ਅਜਿਹੇ ਦਲਾਲ ਘੁੰਮਦੇ ਰਹਿੰਦੇ ਹਨ…। ਅਸੀਂ ਆ ਕੇ ਤੈਅ ਕੀਤਾ ਕਿ ਦਰਜਾ 3 (Class-III ) ਅਤੇ 4 (IV) ਵਿੱਚ, ਕੋਈ ਮੈਨੂੰ ਦੱਸੇ ਕੀ ਦਲੀਲ (logic) ਹੈ ਇੰਟਰਵਿਊ (interview ) ਦੀ? ਅਤੇ ਅਜਿਹਾ ਕਿਹੜਾ ਦੁਨੀਆ ਵਿੱਚ ਮਨੋਵਿਗਿਆਨ ਤਿਆਰ ਹੋਇਆ ਹੈ ਕਿ ਜੇ ਕੋਈ ਕਮਰੇ ਵਿੱਚ ਇੱਕ ਵਿਅਕਤੀ ਇਧਰੋਂ ਦਾਖਲ ਹੁੰਦਾ ਹੈ, 3 ਵਿਅਕਤੀਆਂ ਦਾ ਪੈਨਲ (panel ) ਬੈਠਾ ਹੈ ਉਹ 30 ਸੈਕਿੰਡ ਵਿੱਚ ਉਥੋਂ ਲੰਘਦਾ ਹੈ, ਉਹ ਵੇਖਦੇ ਹਨ, ਕਿਸੇ ਨੂੰ ਫੁਰਸਤ ਹੈ ਤਾਂ ਪੁੱਛਦੇ ਹਨ। ਚੰਗਾ-ਚੰਗਾ ਇੰਟਰਵਿਊ (interview ) ਹੋ ਗਿਆ।
ਸਾਹਿਬ ਮੈਂ ਅਜੇ ਤਾਂ ਅਜਿਹਾ ਸਕੈਂਡਲ (scandal ) ਕਿਤੇ ਪੜ੍ਹਿਆ ਨਹੀਂ, ਸੁਣਿਆ ਨਹੀਂ। ਇਸਦਾ ਮਤਲਬ ਇਹ ਹੈ ਇਹ ਗੜਬੜਬਾਜ਼ੀ ਹੈ। ਇਸ ਸਰਕਾਰ ਨੇ ਆ ਕੇ ਫੈਸਲਾ ਕਰ ਦਿੱਤਾ, ਸਰਕਾਰ ਨੇ 65% ਤੋਂ ਜ਼ਿਆਦਾ ਰੁਜ਼ਗਾਰ ਇਨ੍ਹਾਂ ਲੋਕਾਂ ਨੂੰ ਦੇਣਾ ਹੁੰਦਾ ਹੈ। ਮੈਂ ਸਾਰੇ ਇੰਟਰਵਿਊ (interview ) ਖਤਮ ਕਰ ਦਿੱਤੇ। ਤੁਹਾਡੀ ਮੈਰਿਟ ਲਿਸਟ (merit list ) ਉੱਤੇ ਕੰਪਿਊਟਰ ਤੈਅ ਕਰੇਗਾ, ਜੋ ਟੌਪ ਮੈਰਿਟ (top merit) ਵਿੱਚ ਹੋਣਗੇ ਉਨ੍ਹਾਂ ਨੂੰ ਨੌਕਰੀ (job) ਮਿਲ ਜਾਵੇਗੀ। ਹੋ ਸਕਦਾ ਹੈ 2%, 5% ਅਜਿਹੇ ਵੀ ਲੋਕ ਆ ਜਾਣੇ ਜੋ ਯੋਗਤਾ (deserve) ਨਹੀਂ ਰੱਖਦੇ, ਪਰ ਉਹ ਇੰਟਰਵਿਊ (interview) ਵਿੱਚ ਤਾਂ 80% ਅਜਿਹੇ ਆ ਜਾਂਦੇ ਹਨ।
ਕਹਿਣ ਦਾ ਮੇਰਾ ਭਾਵ ਇਹ ਹੈ ਕਿ ਇਹ ਇੱਕ ਅਜਿਹੀ ਸਰਕਾਰ ਹੈ ਜੋ ਅਜਿਹੇ ਸੰਸਥਾਗਤ ਪ੍ਰਬੰਧ (institutional arrangement ) ਵਿੱਚ ਲੱਗੀ ਹੋਈ ਹੈ ਕਿ ਜਿਸ ਕਾਰਣ ਵਿਅਕਤੀ ਜੇ ਥੋੜਾ ਜਿਹਾ ਵੀ ਗੜਬੜ ਹੋਵੇ ਵਿਵਸਥਾ ਚੀਜ਼ਾਂ ਨੂੰ ਸੰਭਾਲ ਲਵੇਗੀ। ਅਤੇ ਕਦੇ-ਕਦੇ ਵਿਅਕਤੀ ਦਾ ਫਿਸਲਣਾ ਸੰਭਵ ਹੁੰਦਾ ਹੈ, ਵਿਵਸਥਾਵਾਂ ਸਥਿਤੀਆਂ ਨੂੰ ਬਣਾਈੇ ਰੱਖਣ ਦੇ ਬਹੁਤ ਕੰਮ ਆਉਂਦੀਆਂ ਹਨ। ਅੱਜ ਦੀ ਦੁਨੀਆ, ਇੱਕ ਤਰ੍ਹਾਂ ਨਾਲ ਜਿਥੇ ਗੈਪ (Gap ) ਉੱਥੇ ਐਪ (App)। ਸਾਰੀ ਜਗ੍ਹਾ ਐਪ (App) ਭਰ ਰਹੇ ਹਨ। ਇੱਕ ਤਰ੍ਹਾਂ ਨਾਲ ਇੰਟਰਫੇਸ (interface ) ਖਤਮ ਹੁੰਦਾ ਜਾ ਰਿਹਾ ਹੈ ਅਤੇ ਉਸ ਵਿੱਚ ਹੁਣ ਅਜਿਹੇ ਲੋਕ ਵੀ ਦਾਖਲ ਹੋ ਰਹੇ ਹਨ ਜਿਨ੍ਹਾਂ ਲਈ ਧੋਖਾ (cheating ) ਕਰਨਾ ਬੜਾ ਸੁਭਾਵਕ ਹੈ। ਇੱਕ ਐਪ (App) ਉੱਤੇ ਦੁਨੀਆ ਭਰ ਦਾ ਕੰਮ ਕਰਕੇ ਦੂਜੇ ਮਹੀਨੇ ਵਿੱਚ ਦੂਜੇ ਐਪ (App) ਵਿੱਚ ਪਾ ਦੇਣਗੇ ਅਤੇ ਆਪਣੀ ਗੱਡੀ ਚਲਾ ਲੈਣਗੇ। ਪਰ ਇਹ ਸੰਭਾਵਨਾ ਹੋਣ ਦੇ ਬਾਵਜੂਦ ਟੈਕਨੋਲੋਜੀ ਕ੍ਰਾਂਤੀ (technology revolution ) ਜੋ ਹੈ, ਉਸ ਦਾ ਮਨੁੱਖੀ ਜੀਵਨ ਉੱਤੇ ਬੜਾ ਪ੍ਰਭਾਵ ਅਤੇ ਇੱਕ ਪ੍ਰਵਾਨਤ ਪ੍ਰਭਾਵ ਪੈਦਾ ਹੋਇਆ ਹੈ। ਅੱਜ ਟੈਕਨੋਲੋਜੀ (technology) ਲਈ ਕੋਈ ਵਿਰੋਧ (resistance) ਨਹੀਂ ਹੈ। ਅਤੇ ਜੋ ਲੋਕ ਕਹਿੰਦੇ ਹਨ ਕਿ ਇਹ ਟੈਕਨੋਲੋਜੀ (technology) ਸਮਝ ਵਿੱਚ ਨਹੀਂ ਆਉਂਦੀ ਉਨ੍ਹਾਂ ਵਿੱਚ ਜ਼ਿਆਦਾਤਰ ਮਰਦ ਹੁੰਦੇ ਹਨ, ਔਰਤਾਂ ਨਹੀਂ ਹੁੰਦੀਆਂ। ਤੁਸੀਂ ਵੇਖੋ ਬਹੁਤ ਅਧੁਨਿਕ ਟੈਕਨੋਲੋਜੀ ਵਾਲਾ ਸਾਜ਼ੋ-ਸਮਾਨ (most modern technology equipment ) ਜਿਹੜਾ ਉਹ ਹੋਵੇਗਾ ਉਹ ਸਭ ਤੋਂ ਜ਼ਿਆਦਾ ਕਿਤੇ ਤੁਰੰਤ ਮਾਰਕੀਟ (market ) ਵਿੱਚ ਚਲਾ ਜਾਂਦਾ ਹੈ, ਪਹੁੰਚ ਜਾਂਦਾ ਹੈ, ਰਸੋਈ ਵਿੱਚ ਔਰਤਾਂ ਦੀ ਪਸੰਦ ਵਾਂਗ। ਸਾਰੀਆਂ ਔਰਤਾਂ ਯਾਨੀ ਇੱਕ ਅਨਪੜ੍ਹ ਔਰਤ ਵੀ, ਜੋ ਕੰਮ ਕਰਨ ਵਾਲੀ, ਕਿਚਨ ਵਿੱਚ ਕੰਮ ਕਰਨ ਵਾਲੀ ਔਰਤ ਹੋਵੇਗੀ, ਉਸ ਨੂੰ ਵੀ ਓਵਨ (oven) ਕਿਵੇਂ ਚਲਾਣਾ ਹੈ, ਢੀਗਣਾ ਕਿਵੇਂ ਚਲਾਣਾ ਹੈ, ਸਭ ਟੈਕਨੋਲੋਜੀ (technology) ਪਤਾ ਲੱਗ ਜਾਂਦੀ ਹੈ।
ਯੂਜ਼ਰ ਫਰੈਂਡਲੀ ਟੈਕਨੋਲੋਜੀ (User friendly technology) ਨੇ ਜੀਵਨ ਬਦਲ ਦਿੱਤਾ ਹੈ। ਕੀ ਗਵਰਨੈਂਸ (governance ) ਵਿੱਚ ਟੈਕਨੋਲੋਜੀ (technology ) ਸਰਕਾਰ ਦੇ ਤੌਰ-ਤਰੀਕਿਆਂ ਨੂੰ ਬਦਲ ਸਕਦੀ ਹੈ? ਕੀ? ਤੁਸੀਂ ਲੋਕ ਵੱਖ ਵੱਖ ਖੇਤਰਾਂ ਵਿੱਚ ਹੋ, ਇੱਕ ਗੱਲ ਪੱਕੀ ਹੈ ਕਿ ਇਨੋਵੇਸ਼ਨ (innovation ) ਹੀ ਜੀਵਨ ਹੈ। ਜੇਕਰ ਇਨੋਵੇਸ਼ਨ (innovation ) ਨਹੀਂ ਹੈ ਤਾਂ ਇੱਕ ਠਹਿਰਾਅ ਹੈ। ਅਤੇ ਜਿਥੇ ਵੀ ਠਹਿਰਾਅ ਹੈ, ਉਥੇ ਗੰਦਗੀ ਹੈ। ਇਨੋਵੇਸ਼ਨ (innovation ) ਨਾਲ ਹੀ ਬਦਲਾਅ ਆਉਂਦਾ ਹੈ। ਤੁਸੀਂ ਉਸ ਖੇਤਰ (field) ਵਿੱਚ ਹੋ, ਕੀ ਤੁਸੀਂ ਇਨੋਵੇਸ਼ਨ (innovation ) ਨੂੰ ਉਤਸ਼ਾਹਿਤ (promote ) ਕਰ ਰਹੇ ਹੋ। ਜੇ ਕੋਈ ਦਸਤਕਾਰੀ(handicraf) ਦੇ ਖੇਤਰ ਵਿੱਚ ਮਾਰਕੀਟਿੰਗ (marketing) ਦਾ ਕੰਮ ਕਰਦਾ ਹੈ ਪਰ ਕੀ ਉਸ ਨੇ ਦਸਤਕਾਰੀ(handicraft) ਬਣਾਉਣ ਵਾਲੇ ਨੂੰ ਨਵੀਂ ਤਕਨੀਕ (technology ) ਨਾਲ ਵਿਸ਼ਵ ਲੋੜ (global requirement ) ਅਨੁਸਾਰ ਉਸ ਹੱਥ ਖੱਡੀ (handicraft) ਨੂੰ ਆਧੁਨਿਕ ਸਮੇਂ ਵਿੱਚ ਸੋਧਣ (modify ) ਲਈ ਸਿਖਾਇਆ ਹੈ ਕੀ? ਜੇ ਉਹ ਟ੍ਰੇਨਿੰਗ ਵੀ ਨਾਲ ਨਾਲ ਕਰਦਾ ਹੈ ਤਾਂ ਅਸੀਂ ਆਪਣੇ ਗਰੀਬ ਵਿਅਕਤੀ ਜੋ ਦਸਤਕਾਰੀ(handicraft) ਦੇ ਖੇਤਰ ਵਿੱਚ ਕੰਮ ਕਰਦਾ ਹੈ, ਉਸ ਦੀ ਇੱਕ ਤਰ੍ਹਾਂ ਨਾਲ ਵਿਵਸਾਇਕ ਸਿੱਖਿਆ (vocational training ) ਕਹੋ, ਸਕਿੱਲ ਟ੍ਰੇਨਿੰਗ (skill training) ਕਹੋ।
ਟੈਕਨੋਲੋਜੀਕਲ ਟ੍ਰੇਨਿੰਗ (Technological training) ਕਹੋ, ਉਸ ਨੂੰ ਮਾਰਕੀਟ ਦੀ ਸਮਝ ਕਿਵੇਂ ਹੈ, ਉਸ ਨੂੰ ਸਮਝਾਇਆ ਤਾਂ ਉਹ ਥੋੜਾ ਵਧਾ ਕੇ ਦਿੰਦਾ ਹੈ। ਬਾਂਸ (2amboo )ਦਾ ਫਰਨੀਚਰ ਬਣਾਉਣ ਵਾਲਾ ਵਿਅਕਤੀ ਵੀ, ਜੇ ਅਸੀਂ ਮਾਰਕੀਟ ਨੂੰ ਧਿਆਨ ਵਿੱਚ ਰੱਖਦੇ ਹੋਏ, ਬਦਲੇ ਹੋਏ ਯੁੱਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਆਰਾਮ (comfort ) ਨੂੰ ਧਿਆਨ ਵਿੱਚ ਰੱਖਦੇ ਹੋਏ ਚੀਜ਼ਾਂ ਬਣਾਉਣ ਲਈ ਅਸੀਂ ਉਸ ਨੂੰ ਪ੍ਰੇਰਿਤ ਕਰਾਂਗੇ ਤਾਂ ਆਪਣੇ ਆਪ ਉਸਨੂੰ ਮੌਕਾ ਮਿਲ ਜਾਵੇਗਾ।
ਸਾਡੇ ਇਥੋਂ ਜੋ ਪੇਂਡੂ ਆਰਥਿਕਤਾ (rural economy) ਹੈ, ਸਾਡੀ ਪੂਰੀ ਦਿਹਾਤੀ ਆਰਥਿਕਤਾ (rural economy) ਨੂੰ ਸਿਰਫ ਅਸੀਂ ਖੇਤੀ ਨਾਲ ਨਾ ਜੋੜੀਏ, ਖੇਤੀ ਤੋਂ ਬਿਨਾਂ ਵੀ ਦਿਹਾਤੀ ਆਰਥਿਕਤਾ (rural economy) ਨਾਲ ਬਹੁਤ ਕੁਝ ਹੈ। ਅਸੀਂ ਵਿਕੇਂਦਰੀਕਰਨ (decentralize) ਵਿਵਸਥਾ ਨੂੰ ਕਿਵੇਂ ਹੱਲਾਸ਼ੇਰੀ ਦੇਈਏ। ਹੁਣ ਇੱਕ ਸਮਾਂ ਸੀ ਸਾਡੇ ਦੇਸ਼ ਵਿੱਚ, ਜਦੋਂ ਪਿੰਡ ਦਾ ਲੁਹਾਰ ਪਿੰਡ ਦੀਆਂ ਸਾਰੀਆਂ ਗੱਲਾਂ ਨੂੰ ਨਿਪਟਾ ਲੈਂਦਾ ਸੀ ਕਿਤੇ ਬਾਹਰ, ਪਿੰਡ ਦੇ ਬਾਹਰ ਜਾਣਾ ਨਹੀਂ ਪੈਂਦਾ ਸੀ। ਪਿੰਡ ਦਾ ਇੱਕ ਮੋਚੀ ਸਾਰੀਆਂ ਲੋੜਾਂ (requirement ) ਪੂਰੀਆਂ ਕਰ ਦੇਂਦਾ ਸੀ, ਪਿੰਡ ਵਾਸੀਆਂ ਨੂੰ ਬਾਹਰ ਨਹੀਂ ਜਾਣਾ ਪੈਂਦਾ ਸੀ। ਆਰਥਿਕਤਾ (Economy) ਅਜਿਹੀ ਬਦਲਦੀ ਗਈ ਕਿ ਸਭ ਤੋਂ ਵੱਡਾ ਲੁਹਾਰ ਬਣ ਗਿਆ ਟਾਟਾ (TATA), ਸਭ ਤੋਂ ਵੱਡਾ ਮੋਚੀ ਬਣ ਗਿਆ ਬਾਟਾ (BATA) ਅਤੇ ਪਿੰਡ ਰਹਿ ਗਿਆ ਘਾਟਾ। ਤਾਂ ਇਹ ਜੋ ਤਬਦੀਲੀ ਆਈ ਹੈ, ਤਬਦੀਲੀ ਬੁਰੀ ਚੀਜ਼ ਨਹੀਂ ਹੈ, ਅਸੀਂ ਉਸ ਵਿੱਚ ਵਿਕੇਂਦ੍ਰੀਕ੍ਰਿਤ ਵਿਵਸਥਾ (decentralize ) ਨੂੰ ਕਿਵੇਂ ਜੋੜਾਂਗੇ ਜੇ ਅਸੀਂ ਜੋੜ ਦੇਈਏ ਤਾਂ ਅਸੀਂ ਇੱਕ ਅਜਿਹੀ ਤਾਕਤ ਬਣਾ ਦੇਵਾਂਗੇ, ਇੱਕ ਅਜਿਹੀ ਵਿਵਸਥਾ ਵਿਕਸਿਤ ਕਰਦੇ ਹਾਂ, ਜੋ ਦੇਸ਼ ਵਿੱਚ ਇੱਕ ਆਰਥਿਕਤਾ (economy) ਨੂੰ ਕਾਇਮ ਰੱਖਣ (sustain ) ਲਈ ਕੰਮ ਆਉਂਦੀ ਹੈ। ਕੀ ਤੁਸੀਂ ਸਟਾਰਟ ਅੱਪ (start-up), ਇਸ ਸਟਾਰਟ ਅੱਪ (start-up) ਨਾਲੋਂ ਕੋਈ ਫੈਸ਼ਨੇਬਲ (fashionable ) ਚੀਜ਼ ਹੈ ਹੀ ਨਹੀਂ ਜੀ। ਤੁਸੀਂ ਵੇਖਿਆ ਹੋਵੇਗਾ ਇੱਕ ਡਿਜੀਟਲ ਸਾਫਟਵੇਅਰ (digital software) ਦੀ ਦੁਨੀਆ ਦਾ ਜੋ ਸਟਾਰਟ-ਅੱਪ ਵਰਲਡ (start-up world ) ਹੈ, ਇੱਕ ਹੈ। ਪਰ ਦੂਜੇ ਜੋ ਸਟਾਰਟ ਅੱਪਸ (start-ups) ਬਣੇ ਹਨ ਉਸ ਨੇ ਆਮ-ਆਮ ਮਸਲਿਆਂ ਦਾ ਹੱਲ ਲੱਭਿਆ ਹੈ ਅਤੇ ਦਿਹਾਤੀ ਆਧਾਰ (rural base ) ਨੂੰ ਪਕੜਿਆ ਹੈ।
ਮੈਂ ਬੀਤੇ ਦਿਨੀਂ ਸਿੱਕਮ ਗਿਆ ਸੀ, ਇੱਕ ਅਧ ਸਾਲ ਪਹਿਲਾਂ ਦੀ ਗੱਲ ਹੈ। ਹਿੰਦੁਸਤਾਨ ਵਿੱਚ ਸਿੱਕਮ ਪਹਿਲਾ ਆਰਗੈਨਿਕ ਸੂਬਾ (organic state) ਹੈ, ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਪੂਰਾ ਸੂਬਾ ਆਰਗੈਨਿਕ ਸੂਬਾ (organic state) ਹੈ ਜੀ। ਅਤੇ 13-14 ਸਾਲ ਲਗਾਤਾਰ ਮਿਹਨਤ ਕਰਕੇ ਉਨ੍ਹਾਂ ਨੇ ਆਰਗੈਨਿਕ ਸੂਬਾ (organic state ) ਬਣਾਇਆ ਹੈ ਅਤੇ ਸਾਡੇ ਦੇਸ਼ ਦੇ ਸਾਰੇ ਹਿਮਾਲੀਅਨ ਸੂਬਿਆਂ (Himalayan states) ਵਿੱਚ ਆਰਗੈਨਿਕ ਸੂਬਾ ਰਾਜਧਾਨੀਆਂ ਬਣਨ ਦੀਆਂ ਸੰਭਾਵਨਾਵਾਂ ਮੌਜੂਦ ਹਨ। ਮੈਂ ਇੱਕ ਵਾਰੀ ਸਿੱਕਮ ਗਿਆ ਤਾਂ ਉਨ੍ਹਾਂ ਦੇ ਉਸ ਆਰਗੈਨਿਕ ਤਿਉਹਾਰ (organic festival ) ਲਈ ਗਿਆ ਸੀ। ਉਸੇ ਦਿਨ ਦੇਸ਼ ਵਿੱਚ, ਦੇਸ਼ ਨੂੰ ਸਿੱਕਮ ਨੂੰ ਆਰਗੈਨਿਕ ਸੂਬੇ (organic state) ਦੇ ਰੂਪ ਵਿੱਚ ਸਮਰਪਿਤ ਕਰਨ ਦਾ ਪ੍ਰੋਗਰਾਮ ਸੀ। ਉਥੇ ਮੈਨੂੰ ਦੋ ਨੌਜਵਾਨ ਮਿਲੇ , ਇੱਕ ਲੜਕਾ ਸੀ ਇੱਕ ਲੜਕੀ। ਉਹ ਆਈ ਆਈ ਐੱਮ (IIM) ਹੈਦਰਾਬਾਦ ਤੋਂ ਸਿੱਧੇ ਪਾਸ (pass out ) ਹੋ ਕੇ ਉਥੇ ਪਹੁੰਚੇ ਸਨ। ਸਾਡੀ ਜਾਣ ਪਹਿਚਾਨ ਹੋਈ ਤਾਂ ਮੈਨੂੰ ਲੱਗਾ ਸੈਲਾਨੀ (tourist ) ਦੇ ਨਾਤੇ ਆਏ ਹੋਣਗੇ। ਮੈੰ ਪੁੱਛਿਆ ਤਾਂ ਕਹਿਣ ਲੱਗੇ ਕਿ ਅਸੀਂ ਤਾਂ ਇੱਥੇ ਰਹਿੰਦੇ ਹਾਂ ਪਿਛਲੇ ਛੇ ਮਹੀਨਿਆਂ ਤੋਂ। ਪੁੱਛਿਆ ਕੀ ਕਰ ਰਹੇ ਹੋ? ਤਾਂ ਕਹਿਣ ਲੱਗੇ ਅਸੀਂ ਇਥੋਂ ਦੀਆਂ ਜੋ ਆਰਗੈਨਿਕ (organic) ਚੀਜ਼ਾਂ ਹਨ ਉਨ੍ਹਾਂ ਦੀ ਗਲੋਬਲ ਮਾਰਕੀਟਿੰਗ (global marketing) ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ ਅਤੇ ਸਾਡਾ ਬਹੁਤ ਹੀ ਘੱਟ ਸਮੇਂ ਵਿੱਚ ਵਪਾਰ (business) ਵਧ ਰਿਹਾ ਹੈ।
ਹੁਣ ਇਹ ਵੇਖੋ, ਨਵੀਂ ਦੁਨੀਆ ਹੈ। ਅਰਥਾਤ ਸਾਡੇ ਜੋ ਸਟਾਰਟ ਅੱਪਸ (startups ) ਹਨ ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਪਕੜਿਆ ਹੈ। ਅਸੀਂ ਇਸ ਨੂੰ ਕਿਵੇਂ ਉਤਸ਼ਾਹ ਦੇਈਏ? ਅਸੀਂ ਇਸ ਨੂੰ ਕਿਵੇਂ ਤਾਕਤ ਦੇਈਏ? ਉਸ ਵਿੱਚ ਅਸੀਂ ਨਵੀਆਂ ਚੀਜ਼ਾਂ ਕਿਵੇਂ ਲਿਆਈਏ? ਵੇਸਟ ਟੂ ਵੈਲਥ (Waste to Wealth) ਭਾਰਤ ਵਿੱਚ ਅਸੀਂ ਕਲਪਨਾ ਨਹੀਂ ਕਰ ਸਕਦੇ ਏਨਾ ਵੱਡਾ ਇੱਕ ਆਰਥਿਕ (economy ) ਖੇਤਰ ਹੈ ਵੇਸਟ ਟੂ ਵੈਲਥ (Waste to Wealth)। ਇਸ ਵਿੱਚ ਟੈਕਨੋਲੋਜੀ (technology) ਹੈ, ਇਸ ਵਿੱਚ ਇਨੋਵੇਸ਼ਨ (innovation) ਹੈ, ਇਸ ਵਿੱਚ ਰੀਸਾਈਕਲਿੰਗ (recycling) ਹੈ, ਇਸ ਵਿੱਚ ਸਭ ਚੀਜ਼ਾਂ ਹਨ ਅਤੇ ਭਾਰਤ ਲਈ ਜ਼ਰੂਰੀ ਵੀ ਹੈ। ਜੇ ਅਸੀਂ ਇਸ ਨੂੰ ਉਤਸ਼ਾਹ ਦੇਈਏ। ਭਾਰਤ ਵਿੱਚ ਰੀਸਾਈਕਲਿੰਗ (recycling) ਨਵੀਂ ਚੀਜ਼ ਨਹੀਂ ਹੈ, ਸਾਡੇ ਦੇਸ਼ ਦੇ ਪੁਰਾਣੇ ਜ਼ਮਾਨੇ ਵਿੱਚ ਇਨ੍ਹਾਂ ਚੀਜ਼ਾਂ ਦੀ ਲੋਕਾਂ ਨੂੰ ਆਦਤ ਸੀ। ਪਰ ਤਬਦੀਲੀ ਆਈ, ਦਰਮਿਆਨ ਦੀ ਕੜੀ ਟੁੱਟ ਗਈ। ਹੁਣ ਇਸ ਨੂੰ ਸਾਨੂੰ ਸੰਗਠਿਤ ਢੰਗ (organized way ) ਨਾਲ ਕਰਨਾ ਪਵੇਗਾ। ਜੇ ਇਹ ਚੀਜ਼ਾਂ ਅਸੀਂ ਕਰਦੇ ਹਾਂ, ਅਸੀਂ ਤਬਦੀਲੀ ਲਿਆ ਸਕਦੇ ਹਾਂ।
ਸਿੱਖਿਆ, ਹੁਣ ਇਹ ਗੱਲ ਸਹੀ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਹੁਣ ਆਈ ਆਈ ਐਮ (IIM) ਵਿੱਚ ਇਸ ਤਰ੍ਹਾਂ ਕੈਂਪਸ ਪਲੇਸਮੈਂਟ (campus placement) ਹੁੰਦਾ ਹੈ। ਇੱਕ ਕਰੋੜ, ਦੋ ਕਰੋੜ, ਤਿੰਨ ਕਰੋੜ, ਇਸ ਤਰ੍ਹਾਂ ਬੋਲੀ ਬੋਲ ਕੇ ਵਧਾ ਦੇਂਦੇ ਹਨ ਲੋਕ। ਕੀ ਅਸੀਂ ਵੀ ਸੁਪਨੇ (dream) ਨਹੀਂ ਵੇਖ ਸਕਦੇ ਕਿ ਜੋ ਟੀਚਰ ਹੈ ਉਸ ਦਾ ਵੀ ਕੈਂਪਸ ਪਲੇਸਮੈਂਟ (campus placement) ਹੋਵੇ, ਅਤੇ ਉਹ ਇਕ ਕਰੋੜ, ਦੋ ਕਰੋੜ, ਤਿੰਨ ਕਰੋੜ, ਪੰਜ ਕਰੋੜ ਵਿੱਚ ਬਦਲ ਜਾਵੇ। ਇਹ ਸੰਭਵ ਹੈ ਤੁਸੀਂ ਹਿੰਦੁਸਤਾਨ ਦੇ ਕਿਸੇ ਵੀ ਵਿਅਕਤੀ ਨੂੰ ਮਿਲੋ, ਅਮੀਰ ਤੋਂ ਅਮੀਰ ਵਿਅਕਤੀ ਨੂੰ ਮਿਲੋ, ਗਰੀਬ ਤੋਂ ਗਰੀਬ ਵਿਅਕਤੀ ਨੂੰ ਮਿਲੋ, ਸਭ ਤੋਂ ਵੱਧ ਪੜ੍ਹੇ ਲਿਖੇ ਨੂੰ ਮਿਲੋ, ਸਭ ਤੋਂ ਅਨਪੜ ਨੂੰ ਮਿਲੋ ਅਤੇ ਇਕ ਸਵਾਲ ਪੁੱਛੋ, ਇਕ ਜਵਾਬ ਆਮ (common) ਆਵੇਗਾ, ਉਸ ਦੇ ਜੀਵਨ ਦਾ ਮਕਸਦ ਕੀ ਹੈ? ਬੱਚਿਆਂ ਨੂੰ ਚੰਗੀ ਸਿੱਖਿਆ। ਕਿਸੇ ਨੂੰ ਪੁੱਛੋ, ਆਪਣੇ ਡਰਾਈਵਰ ਨੂੰ ਪੁੱਛੋ, ਬਈ ਕੀ ਸੋਚਦੇ ਹੋ? ਨਹੀਂ ਸਾਹਿਬ , ਬੱਸ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਜਾਵੇ, ਮੇਰੀ ਤਾਂ ਜ਼ਿੰਦਗੀ ਡਰਾਈਵਰੀ ਵਿੱਚ ਲੰਘ ਗਈ, ਉਸ ਨੂੰ ਮੈਂ ਕੁਝ ਬਣਾਉਣਾ ਚਾਹੁੰਦਾ ਹਾਂ।
ਸਾਹਿਬ ਮੈਂ ਕਈਆਂ ਨੂੰ ਪੁੱਛਦਾ ਹਾਂ, ਗ਼ਰੀਬ ਵਿਅਕਤੀ ਡਰਾਈਵਰ ਹੋਵੇਗਾ, ਲਿਫਟਮੈਨ (liftman) ਹੋਵੇਗਾ, ਮਤਲਬ ਮੈਂ ਪੁੱਛਦਾ ਹਾਂ , ਬਈ ਕਰਜ਼ਾ ਵਗੈਰਾ ਤਾਂ ਹੈ ਨਹੀਂ ਨਾ? ਤਾਂ ਬੋਲੇ, ਨਹੀਂ ਸਾਹਿਬ ਕਰਜ਼ਾ ਹੈ। ਕਰਜ਼ਾ ਕਿਸ ਗੱਲ ਦਾ ਹੈ? ਬੱਚਿਆਂ ਨੂੰ ਚੰਗੇ ਸਕੂਲ ਵਿੱਚ ਪੜ੍ਹਾਉਣ ਲਈ ਕਰਜ਼ਾ ਲਿਆ ਉਸ ਨੇ। ਇਸ ਦਾ ਮਤਲਬ ਹੋਇਆ ਕਿ ਦੇਸ਼ ਵਿੱਚ ਸਭ ਤੋਂ ਵੱਧ ਮੰਗ ਜੇ ਕਿਸੇ ਚੀਜ਼ ਦੀ ਹੈ ਤਾਂ ਵਧੀਆ ਅਧਿਆਪਕਾਂ (best teacher) ਦੀ ਹੈ। ਸਾਨੂੰ ਇਹ ਵਧੀਆ ਅਧਿਆਪਕ (best teacher) ਨਿਰਮਾਣ ਕਰਨ ਨੂੰ ਅਤੇ ਆਮ ਵਿਅਕਤੀ ਨੂੰ ਲੱਗੇ ਕਿ ਬਈ ਟੀਚਰ ਬਣਨਾ ਇਕ ਬਹੁਤ ਗੌਰਵਪੂਰਣ ਕੰਮ ਹੈ, ਅਤੇ ਮੈਂ ਬਹੁਤ ਕੁਝ ਹਿੱਸਾ ਪਾ ਸਕਦਾ (contribute) ਹਾਂ। ਅਤੇ ਹੁਣ ਕਈ ਨਵੇਂ ਮਾਡਲ (model) ਆ ਰਹੇ ਹਨ, ਪ੍ਰੈਕਟੀਕਲ ਮਾਡਲ (practical model) ਆ ਰਹੇ ਹਨ ਅਤੇ ਕਾਫੀ ਚੰਗੇ। ਹੁਣ ਉਸ ਵਿੱਚ ਬਹੁਤ ਵੱਡੀ ਭੂਮਿਕਾ() ਨਿਭਾ ਸਕਦੀ ਹੈ ਟੈਕਨੋਲੋਜੀ (technology )।
ਅਸੀਂ ਇੰਨੇ ਸੈਟੇਲਾਈਟ (satellite) ਛੱਡਦੇ ਹਾਂ। ਪਰ ਕਈ ਟਰਾਂਸਪੌਂਡਰ (transponder) ਅਜਿਹੇ ਸਨ ਜੋ ਨਾ ਵਰਤੇ ਗਏ (unutilised ) ਵੈਸੇ ਹੀ ਹਵਾ ਵਿੱਚ ਲਟਕੇ ਪਏ ਸਨ, ਅਸੀਂ ਆ ਕੇ ਇਨ੍ਹਾਂ ਵੱਖ-ਵੱਖ ਛੋਟੇ-ਛੋਟੇ ਦਾਇਰਿਆਂ ਨੂੰ ਤੋੜਿਆ, ਪੁਲਾੜ (space) ਨੂੰ, ਵਿਦਿਆ (education) ਨੂੰ, ਟੈਕਨੋਲੋਜੀ (technology) ਨੂੰ, ਸਭ ਨੂੰ ਇਕੱਠਾ ਕੀਤਾ। ਹੁਣੇ ਮੈਂ ਸਿਰਫ ਸਿੱਖਿਆ ਨੂੰ ਸਮਰਪਿਤ 32 ਟਰਾਂਸਪੋਂਡਰ (thirty two transponders dedicated to the education only) , ਅਤੇ ਉਹ ਤੁਹਾਡੇ ਘਰ-ਘਰ ਵਿੱਚ ਸਿੱਖਿਆ (education ) ਦੀ ਇੱਕ ਤਰ੍ਹਾਂ ਨਾਲ ਮੁਫ਼ਤ ਡਿਲਿਵਰੀ (delivery) ਦੇ ਸਕਦੇ ਹਨ ਬੱਚਿਆਂ ਲਈ। ਯਾਨੀ (quality education without dilution, without diversion) । ਵਧੀਆ ਸਿੱਖਿਆ ਬਿਨਾਂ ਕਿਸੇ ਮਿਲਾਵਟ ਅਤੇ ਬਿਨਾਂ ਕਿਸੇ ਭਟਕਣਾ ਦੇ। ਆਮ ਵਿਅਕਤੀ ਤੱਕ ਪਹੁੰਚਾਉਣ ਲਈ ਟੈਕਨੋਲੋਜੀ (technology ) ਗਰੀਬ ਤੋਂ ਗਰੀਬ ਤੱਕ ਅਸੀਂ ਪਹੁੰਚਾ ਸਕਦੇ ਹਾਂ। ਅਸੀਂ ਟੈਕਨੋਲੋਜੀ ਰਾਹੀਂ ਵਿੱਦਿਆ ਦੀ ਕੁਆਲਟੀ (quality of education) ਵਿੱਚ ਤਬਦੀਲੀ ਕਿਵੇਂ ਲਿਆਈਏ? ਜੇ ਸਿੱਖਿਆ ਦੀ ਕੁਆਲਟੀ (quality of education) ਵਿੱਚ ਹੇਠਂ ਬਦਲਾਅ ਆਇਆ ਤਾਂ ਟੀਚਰ ਉੱਤੇ ਆਪਣੇ ਆਪ ਅਜਿਹਾ ਦਬਾਅ (pressure) ਆਉਣ ਵਾਲਾ ਹੈ ਕਿ ਟੀਚਰ ਨੂੰ ਬਦਲਣਾ ਹੀ ਪਵੇਗਾ, ਇਹ ਸਥਿਤੀ ਬਣਨ ਵਾਲੀ ਹੈ ਅਤੇ ਇਸ ਲਈ ਇਸ ਸਰਕਾਰ ਦੀ ਕੋਸ਼ਿਸ਼ ਹੈ ਕਿ ਚੀਜ਼ਾਂ ਵਿੱਚ ਤੁਹਾਡੇ ਵਰਗੇ ਲੋਕ ਜਿਨ੍ਹਾਂ ਕੋਲ ਦੁਨੀਆ ਨੂੰ ਵੱਖ ਤਰੀਕੇ ਨਾਲ ਵੇਖਣ ਦਾ ਇੱਕ ਮੌਕਾ ਹੈ, ਇੱਕ ਛੇਵੀਂ ਭਾਵਕ (sixth sense ) ਵੀ ਹੈ, ਉਮੰਗ ਹੈ, ਉਤਸ਼ਾਹ ਹੈ, ਇਨੋਵੇਸ਼ਨ (innovations ) ਹੈ, ਸੋਚ , ਵਿਚਾਰ (ideas) ਹਨ। ਇਹਨਾਂ ਚੀਜ਼ਾਂ ਨਾਲ ਸਰਕਾਰ ਨੂੰ ਕਿਵੇਂ ਜੋੜਨਾ ਹੈ, ਇਹ ਮੇਰੀ ਕੋਸ਼ਿਸ਼ ਹੈ ਅਤੇ ਉਸ ਕੋਸ਼ਿਸ਼ ਦਾ ਇਹ ਹਿੱਸਾ ਹੈ।
ਇਸ ਤਰ੍ਹਾਂ ਤਾਂ ਤੁਸੀ ਵੀ ਅਤੇ ਤੁਹਾਡੇ ਜਿਵੇਂ ਹੁਣ ਦੇਸ਼ਵਾਸੀ, ਕਈ ਲੋਕ, ਦੇਖੋ ਸਰਕਾਰ ਦੀ ਯੋਜਨਾ ਤੋਂ ਅਸੀਂ ਨਵਾਂ ਭਾਰਤ (New India ) ਬਣਾ ਲੈਣਗੇਂ, ਇਹ ਸੋਚ ਨਾ ਮੇਰੀ ਹੈ ਨਾ ਸਰਕਾਰ ਦੀ ਹੈ। ਸਵਾ ਸੋ ਕਰੋੜ ਦੇਸ਼ਵਾਸੀ ਜਦੋਂ ਤਕ ਨਵਾਂ ਭਾਰਤ (New India ) ਦਾ ਸੰਕਲਪ ਨਹੀਂ ਲੈਦੇਂ, ਨਵਾਂ ਭਾਰਤ (New India ) ਦੇ ਲਈ ਆਪਣੇ ਲਈ ਕੰਮ ਨਹੀਂ ਲਭੱਦੇ, ਉਸ ਕੰਮ ਨੂੰ ਖੁਦ ਕੋਸ਼ਿਸ਼ ਕਰਕੇ ਪੂਰਾ ਨਹੀਂ ਕਰਦੇ ਹਨ, ਤਾਂ ਉਹ ਕੰਮ ਅੱਧਾ ਰਹਿੰਦਾ ਹੈ। ਅਤੇ ਇਸ ਲਈ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਅਤੇ ਤੁਹਾਡੇ ਤੋਂ ਮੇਰੀ ਇਹੋਂ ਉਮੀਦ ਹੈ, ਕਿ ਤੁਸੀਂ ਜਿੱਥੇ ਹੋ ਉਥੇ ਇਸ ਬਦਲਾਵ ਵਿੱਚ ਆਪ ਇੱਕ ਗੱਲ, ਜਿਵੇਂ ਤੁਹਾਡੇ, ਤੁਹਾਡੇ ਜਿਨ੍ਹੇਂ ਵੀ, ਤੁਹਾਡੇ ਇਥੇ ਕੋਈ 20 ਕਰਮਚਾਰੀ (employee) ਹੋਣੇਂ, 50 ਹੋਣੇ 100 ਹੋਣੇ ਜਾ ਹਜ਼ਾਰ ਹੋਣੇ। ਕਿ ਕਦੇ ਉਨ੍ਹਾਂ ਨੂੰ ਬਿਠਾ ਕੇ ਗੱਲ ਕਹੋਗੇ? ਕਿ ਦੱਸੋ ਭਾਈ 2022..( Twenty Twenty Two), ਅਸੀਂ ਦੇਸ਼ ਨੂੰ ਉੱਥੇ ਲੈ ਜਾਣਾ ਹੈ, ਤੁਸੀ ਕਿ ਜਿੰਮੇਵਾਰੀ ਲੈ ਸਕਦੇ ਹੋ? ਤੁਸੀਂ ਕਿ ਕਰ ਸਕਦੇ ਹੋ? ਅਤੇ ਹਰ ਆਦਮੀ ਬਹੁਤ ਕੁਝ ਕਰ ਸਕਦਾ ਹੈ। ਇਹੋਜਾ ਮਾਹੌਲ ਅਸੀਂ ਪੈਦਾ ਕਰ ਸਕਦੇ ਹਾਂ।
ਕਦੇ-ਕਦੇ ਮੈਨੂੰ ਯਾਦ ਹੈ, ਮੈਂ ਜਦੋਂ ਰਾਜਨੀਤੀ ਵਿੱਚ ਨਹੀਂ ਸੀ, ਤਾਂ ਇੱਕ ਬਹੁਤ ਬੜੇ ਉਦਯੋਗਕਾਰ, ਹੁਣ ਉਹ ਜ਼ਿਆਦਾਤਰ ਗਾਂਧੀਵਾਦੀ ਜੀਵਨ(Gandhian life) ਜਿਉਂਦੇ ਸਨ, ਸੇਵਾਭਾਵ ਵਿੱਚ ਰਹਿੰਦੇਂ ਸਨ, ਉਨ੍ਹਾਂ ਪਰਿਵਾਰ ਦੇ ਇੱਕ ਆਦਮੀ ਰਾਮਕ੍ਰਿਸ਼ਨ ਮਿਸ਼ਨ ਨਾਲ ਜੁੜੇ ਹੋਏ ਸੀ, ਤਾਂ ਮੇਰਾ ਰਾਮਕ੍ਰਿਸ਼ਨ ਮਿਸ਼ਨ ਨਾਲ ਨਾਤਾ ਹੋਣ ਕਰਕੇ ਮੇਰਾ ਉਸ ਪਰਿਵਾਰ ਤੋਂ ਨਾਤਾ ਰਹਿੰਦਾ ਸੀ। ਤਾਂ ਉਨ੍ਹਾਂ ਨੇ ਇੱਕ ਬੰਦ ਪਈ ਹੋਈ, ਖੱਸਤਾ ਹਾਲਤ ਦੀ ਇੱਕ ਉਦਯੋਗਿਕ ਖਰੀਦ (industry purchase ) ਕੀਤੀ। ਹੁਣ ਉਹ ਬੰਦ ਕਿਉਂ ਹੋ ਗਈ ਸੀ, ਹੜਤਾਲ ਅਤੇ ਯੂਨਿਅਨਬਾਜੀ ਇਨ੍ਹਾਂ ਕਰਕੇ ਹੋ ਗਈ। ਤਾਂ ਮੈਂ ਐਵੇਂ ਹੀ ਉਨ੍ਹਾਂ ਪੁੱਛਿਆ, ਮੈਂ ਕਿਹਾ ਐਵੇਂ ਜੋਖ਼ਮ (risk ) ਕਿਵੇਂ ਲਿਆ ਤੁਸੀਂ? ਅਤੇ ਇਹ ਕੀ ਹੋਇਆ, ਕਿ ਨਤੀਜਾ ਆਇਆ? ਤਾਂ ਉਨ੍ਹਾਂ ਨੇ ਮੈਨੂੰ ਸਾਧਾਰਨ(simple) ਜਿਹਾ ਦੱਸਿਆ। ਬੋਲੇ ਕੁਝ ਨਹੀਂ, ਅਸੀਂ ਲੈ ਲਿਆ, ਅਤੇ ਮੈਂ ਪਹਿਲੇ ਦਿਨ ਤੋਂ ਉੱਥੇ ਜਾਣਾ ਸ਼ੁਰੂ ਕੀਤਾ, ਅਤੇ ਸਥਿਰ ਕੀਤਾ ਸੀ ਛੇ ਮਹੀਨੇ ਮੈਂ ਰੋਜਾਨਾ ਉੱਥੇ ਜਾਵਾਂਗਾਂ। ਅਤੇ ਮੈਂ ਜੋ ਲੇਬਰ ਕੰਟੀਨ (labour canteen) ਸੀ, ਉੱਥੇ ਜਾਕੇ ਖਾਣਾ ਸ਼ੁਰੂ ਕੀਤਾ। ਬੱਸ ਬੈਠਦਾ ਸੀ, ਉਥੇ ਖਾਂਦਾ ਸੀ। ਮੇਰੇ ਏਨੇ ਛੋਟੇ ਜੋ ਫੈਸਲੇ ਨੇ ਸਾਰੇ ਮਜ਼ਦੂਰਾਂ ਦੀ ਮੇਰੇ ਪ੍ਰਤਿ ਸੋਚ ਬਦਲ ਗਈ, ਉਨ੍ਹਾਂ ਨੂੰ ਮੈਂ ਮਾਲਿਕ ਨਹੀਂ ਲੱਗਦਾ ਸੀ, ਮੈਨੂੰ ਉਹ ਮਜ਼ਦੂਰ ਨਹੀਂ ਲੱਗਦੇ ਸੀ। ਉਹ ਜੋ ਖਾਂਦੇ ਸੀ ਮੈਂ ਖੁਦ ਉਨ੍ਹਾਂ ਦੇ ਟੇਬਲ ਤੇ ਖਾਂਦਾ ਸੀ, ਅਤੇ ਮਨੋਵਿਗਿਆਨਕ (psychological ) ਤਬਦੀਲੀ ਇਹ ਆਈ ਕਿ ਉਹ ਮੇਰੇ ਪਰਿਵਾਰ ਦੇ ਮੈਂਬਰ ਬਣ ਗਏ ਅਤੇ ਉਨ੍ਹਾਂ ਨੇ ਮਿਹਨਤ ਏਦਾਂ ਕੀਤੀ, ਛੇ ਮਹਿਨੇ ਦੇ ਅੰਦਰ ਡੁਬੀ ਹੌਈ ਫੈਕਟਰੀ ਜੋ ਮੈਂ ਲਿੱਤੀ ਸੀ, ਉਹ ਕਮਾਊਂ ਬੱਚਾ ਹੋ ਗਈ। ਕਹਿਣ ਦਾ ਭਾਵ ਇਹ ਹੈ, ਕਿ ਕਦੇ ਤੁਸੀਂ ਵੀ ਆਪਣੇ ਸਾਥਿਆਂ ਨੂੰ ਵੀ ਕਹੋ ਕਿ ਤੁਹਾਡੇ ਏਥੇ ਜੋ ਕੰਮ ਕਰਨ ਵਾਲੇ ਲੋਕ ਹੈ ਛੋਟੇ-ਛੋਟੇ ਲੋਕ ਹੈ, ਉਨ੍ਹਾਂ ਦੇ ਘਰ ਵਿੱਚ 12 ਸਾਲ ਦਾ, 15 ਸਾਲ ਦਾ, 18 ਸਾਲ ਦਾ ਬੱਚਾ ਹੌਣਾ। ਕਿ ਸਾਲ ਵਿੱਚ ਇੱਕ-ਦੋ ਵਾਰ ਉਨ੍ਹਾਂ ਨੂੰ ਇੱਕਠਾ ਕੀਤਾ? ਉਨ੍ਹਾਂ ਨੂੰ ਇੱਕਠਾ ਕਰ-ਕਰਕੇ ਉਨ੍ਹਾਂ ਨੂੰ ਉਤਸਾਹਿਤ (motivational ) ਕੋਈ ਚੰਗੀ ਗੱਲ ਕੀਤੀ? ਦੇਸ਼ ਵਿੱਚ ਬੁਰਾਈਆਂ ਨਾ ਕਰਨਾ ਇਹੋ ਜਿਹਾ ਕੁੱਝ ਸਮਝਾਇਆ ਕੀ? ਹੁਣ ਦੇਖੋ, ਜਿਵੇਂ ਹੀ ਤੁਸੀਂ ਉਨ੍ਹਾਂ ਦੇ ਬੱਚਿਆਂ ਤੋਂ ਸਾਡਾ ਰਿਸ਼ਤਾ ਜੋੜਾਗੇਂ ਉਸ ਨੂੰ ਵਾਧਾ (increment) ਮਿਲੇ ਜਾ ਨਾ ਮਿਲੇ ਬੋਨਸ (bonus)ਮਿਲੇ ਜਾ ਨਾ ਮਿਲੇ ਉਹ ਤੁਹਾਡੇ ਜੀਵਨ ਭਰ ਲਈ ਸਮਰਪਤ ਹੋ ਜਾਏਗਾ ਤੁਸੀਂ ਦੇਖਦੇ ਰਹੋ। ਮੈਨੂੰ ਇਹ ਬਦਲਾਵ ਲਿਆਉਣਾ ਹੈ । ਮੈਨੂੰ ਇਹ ਬਦਲਾਵ ਲਿਆਉਣਾ ਹੈ ਤੁਸੀਂ ਮੈਨੂੰ ਦੱਸੋ ਸਰਕਾਰ ਦੀ ਬੀਮਾ( insurance) ਦੀ ਜੋ ਵਿਵਸਥਾ ਹੈ ਇੱਕ ਦਿਨ ਦਾ ਇੱਕ ਰੁਪਇਆ। ਇਕ ਬੀਮਾ( insurance) ਇਸ ਤਰ੍ਹਾਂ ਹੈ ਜਿਸ ਵਿੱਚ ਮਹੀਨੇ ਦਾ ਇੱਕ ਰੁਪਇਆ। ਕਿ ਤੁਹਾਡੇ ਆਪਣੇ ਕਰਮਚਾਰੀ( employee) ਦਾ ਭਾਰਤ ਸਰਕਾਰ ਨੇ ਇਨ੍ਹਾਂ ਵੱਡਾ ਚੰਗਾ ਪੈਕੇਜ (package) ਦਿੱਤਾ ਹੋਇਆ ਹੈ ਇਨ੍ਹਾਂ ਵੱਧੀਆਂ ਚੀਜ਼(product) ਹੈ ਕਿ ਤੁਸੀਂ ਉਨ੍ਹਾਂ ਨੂੰ 500 ਰੁਪਏ ਜੇ ਉਨ੍ਹਾਂ ਦੇ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ ਆਪਣੀ ਫਿਕਸ ਡਿਪੋਜ਼ਿਟ ( fix deposit )ਵਿੱਚ ਉਸ ਦੇ ਸਲਾਨੇ ਬੀਮੇ (yearly insurance ) ਦੀ ਫੀਸ ਚੱਲੀ ਜਾਵੇਗੀ। ਅਤੇ ਉਸਦੇ ਜੀਵਨ ਵਿੱਚ ਕੁਝ ਹੋਇਆ ਤਾਂ 2 ਲੱਖ ਰੁਪਏ ਅਤੇ ਦੋਵੇਂ ਹੀ ਬੀਮੇ( insurance) ਹੈ ਤਾਂ ਚਾਰ ਲੱਖ ਰੁਪਏ ਆਪਣੇ ਆਪ ਉਸ ਗਰੀਬ ਦੇ ਘਰ ਪਹੁੰਚ ਜਾਵੇਗਾ।
ਸਰਕਾਰ ਦੀਆਂ ਯੋਜਨਾਵਾਂ, ਜੋ ਸਿੱਧੇ ਤੌਰ ‘ਤੇ ਤੁਹਾਡੇ ਨਾਲ ਕੰਮ ਕਰ ਰਹੇ ਲੋਕਾਂ ਨਾਲ ਜੁੜੀਆਂ ਹਨ, ਕੀ ਤੁਸੀਂ ਉਨ੍ਹਾਂ ਨੂੰ ਉਤਸ਼ਾਹਤ ਕਰ ਸਕਦੇ ਹੋ? ਤੁਸੀਂ ਦੇਖਿਆ ਹੋਵੇਗਾ, ਸਵੇਰ ਨੂੰ ਸਾਡਾ ਮਾਣ ਤੁਹਾਨੂੰ ਡਿਜੀਟਲ ਪਲੇਟਫਾਰਮ ਬਾਰੇ ਦੱਸੇਗਾ ਜੋ ਸਰਕਾਰ ਬਾਰੇ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਡਿਜੀਟਲ ਦੁਨੀਆਂ ਵਿੱਚ ਹੋਣਗੇ ਪਰ ਇਸ (particular area) ਵਿੱਚ (enter) ਨਹੀਂ ਕੀਤੇ ਹੋਣਗੇ। ਕੀ ਇਸ ਨੂੰ ਵੱਡੀ ਗਿਣਤੀ (large scale) ਵਿੱਚ enter ਕਰਕੇ ਤੁਸੀਂ ਖੁਦ ਸਰਕਾਰ ਨੂੰ push ਕਰ ਸਕਦੇ ਹੋ? ਕੀ ਤੁਸੀਂ ਸਰਕਾਰ ਨੂੰ drive ਕਰਨ ਵਿੱਚ ਭਾਗੀਦਾਰ ਬਣ ਸਕਦੇ ਹੋ? ਇਹ ਜੋ ਸਾਡਾ ਰਿਸ਼ਤਾ ਜਿੰਨ੍ਹਾਂ ਜੁੜੇਗਾ, ਉਨ੍ਹਾਂ ਹੀ ਮੈਂ ਸਮਝਦਾ ਹੈ ਕੀ ਅਸੀਂ ਪਰਿਵਰਤਨ ਦੀ ਦਿਸ਼ਾ ਵਿੱਚ ਜੋ ਕੁਝ ਕਰਨਾ ਚਾਹੁੰਦੇ ਹਾਂ, ਅਸੀਂ ਬਹੁਤ ਸ਼ਕਤੀ ਨਾਲ ਕਰ ਸਕਦੇ ਹਾਂ। ਅਤੇ ਅਸੀਂ ਜੋ ਕੁੱਝ ਵੀ ਹਾਂ , ਹਿੰਦੋਸਤਾਨ ਦੇ ਨਾਗਰਿਕ ਹਾਂ। ਕਿਹੜੇ ਅਹੁਦੇ `ਤੇ ਹਾਂ, ਕਿਸ ਵਿਵਸਥਾ ਵਿੱਚ ਹਾਂ, ਕਿਸ ਦੁਕਾਨ `ਤੇ ਬੈਠੇ ਹਾਂ, ਕਿਸ industry ਨੂੰ ਚਲਾ ਰਹੇ ਹਾਂ, ਪਰ ਅਸੀਂ ਸਭ ਇਕੱਠੇ ਹੋ ਕੇ ਇੱਕ ਹਿੰਦੋਸਤਾਨ ਹਾਂ। ਸਵਾ ਸੌ ਕਰੋੜ ਦੇਸ਼ਵਾਸੀਆਂ ਵਿੱਚ ਭਾਵਨਾ ਭਰਨੀ ਇਹ ਮੇਰੀ ਕੋਸ਼ਿਸ਼ ਹੈ, ਅਤੇ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ।
ਇਹ ਠੀਕ ਹੈ, ਮੈਂ ਬਹੁਤ ਜ਼ਿਆਦਾ ਚੀਜ਼ਾਂ ਨੂੰ ਸਮਝਦਾ ਹਾਂ, ਮੈਂ ਇਹ ਸਾਰੀਆਂ ਕਰਾਂਗਾ, ਮੈਂ ਪ੍ਰਧਾਨ ਮੰਤਰੀ ਹਾਂ ਤਾਂ ਇਹ ਹੋ ਜਾਣਗੀਆਂ ਜਿਹਾ ਨਹੀਂ ਹੈ ਜੀ। ਮੈਨੂੰ ਖੁਦ ਨੂੰ ਵੀ ਵਿਵਸਥਾਵਾਂ ਦੇ ਵਿੱਚ ਲੈ ਜਾਣਾ ਹੁੰਦਾ ਹੈ। ਇਸ ਲਈ ਹੋ ਸਕਦਾ ਹੈ ਤੁਹਾਡੇ 59 ਸੁਝਾਵਾਂ ਵਿੱਚੋਂ 40 ਸੁਝਾਅ ਸ਼ਾਇਦ ਅੱਗੇ ਨਾ ਵੀ ਚੱਲਣ, ਪਰ 10 ਸੁਝਾਅ ਵੀ ਜੇਕਰ ਅੱਗੇ ਚੱਲਦੇ ਹਨ, ਤਾਂ ਦੇਸ਼ ਲਈ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਵੇਗਾ। ਇਸ ਭਾਵਨਾ ਨਾਲ ਸਾਡੀ ਕੋਸ਼ਿਸ਼ ਰਹਿਣੀ ਚਾਹੀਦੀ ਹੈ, ਪਰ ਮੈਂ ਜੋ ਕਿਹਾ ਸੀ ਨਹੀਂ ਹੋਇਆ, ਤੁਸੀਂ ਜੋ ਕਿਹਾ ਉਹ ਨਹੀਂ ਹੋਇਆ, ਪਰ ਤੁਹਾਡੇ ਵਿੱਚੋਂ ਕਿਹਾ ਗਿਆ, ਬਹੁਤ ਸਾਰੀਆਂ ਨੇ ਨਹੀਂ ਕਿਹਾ, ਬਹੁਤ ਸਾਰੀਆਂ ਚੀਜਾਂ ਹੋਇਆ ਹਨ, ਜਿਸ ਕਾਰਨ ਪਰਿਵਰਤਨ ਆ ਰਿਹਾ ਹੈ, ਇਹ ਅਸੀਂ ਕਰਨਾ ਹੈ। ਕਈ ਵਾਰੀ ਹੋ ਸਕਦਾ ਹੈ, ਚੰਗੀਆਂ ਚੀਜ਼ਾਂ ਬਹੁਤ ਚੰਗੀਆਂ ਹੋਣ, ਤੁਹਾਡੇ ਕੋਲ ਇਸ ਨੂੰ accept ਕਰਨ ਦੀ ਸਮਰੱਥਾ ਨਹੀਂ ਹੈ, ਪਰ ਹੌਲੀ ਹੌਲੀ ਇਸਦੀ ਪਾਚਨ ਸ਼ਕਤੀ ਵਧੇਗੀ ਅਤੇ ਚੰਗੀਆਂ-ਚੰਗੀਆਂ ਨਵੀਆਂ ਯੋਜਨਾਵਾਂ ਵੀ ਆਉਣਗੀਆਂ, ਨਵੀਆਂ ਯੋਜਨਾਵਾਂ ਸਵੀਕਾਰ ਕੀਤੀਆਂ ਜਾਣਗੀਆਂ। ਜੇ ਤੁਸੀਂ ਇਸ ਭਾਵਨਾ ਨਾਲ ਸਾਡੇ ਨਾਲ ਹੋ।
ਅਤੇ ਮੈਂ ਚਾਹੁੰਦਾ ਹਾਂ ਕਿ yearly ਇਸ ਨੂੰ institutional mechanism ਬਣਾਉਣਾ ਚਾਹੀਦਾ ਹੈ ਤਾਂ ਕੀ ਇਸ ਨੂੰ ਹੋਰ ਚੰਗਾ ਬਣਾਇਆ ਜਾ ਸਕੇ, ਤੁਸੀਂ feedback ਦੇਣ ਵਾਲੇ ਹੋ। ਤੁਸੀਂ ਬਾਅਦ ਵਿੱਚ email ਰਾਹੀਂ ਵੀ ਕਾਫੀ ਚੀਜਾਂ, ਸੁਝਾਅ ਦੇ ਸਕਦੇ ਹੋ। ਤੁਸੀਂ ਵਿਅਕਤੀਆਂ ਦੀ ਸਮਝ ਸਬੰਧੀ ਵੀ ਸੁਝਾਅ ਦੇ ਸਕਦੇ ਹੋ, ਤੁਸੀਂ ਇਸ ਪ੍ਰੋਗਰਾਮ ਦੇ ਤਰੀਕੇ ਦੇ ਸਬੰਧ ਵਿੱਚ ਵੀ ਸੁਝਾਅ ਦੇ ਸਕਦੇ ਹੋ। ਪਰ ਮੈਨੂੰ ਵਿਸ਼ਵਾਸ਼ ਹੈ, ਕਿਉਂਕਿ ਕੱਲ੍ਹ ਵੀ ਮੈਂ ਸ਼ਾਮ ਨੂੰ ਆਇਆ ਸੀ, ਸਾਰੀਆਂ ਨਾਲ ਤੁਹਾਡੇ ਨਾਲ ਮੇਰਾ ਮਿਲਣਾ ਹੋਇਆ ਸੀ। ਅੱਜ ਵੀ ਮੈਨੂੰ ਤੁਹਾਡੇ ਸਭ ਤੋਂ ਵਿਚਾਰਾਂ ਨੂੰ ਜਾਣਨ ਦਾ ਮੌਕਾ ਮਿਲਿਆ, ਕਿੰਨੇ ਨਵੇਂ ਤਰੀਕਿਆਂ ਨਾਲ ਤੁਸੀਂ ਚੀਜਾਂ ਨੂੰ ਸੋਚ ਸਕਦੇ ਹੋ, ਕਿੰਨੇ ਨਵੇਂ ਤਰੀਕਿਆਂ ਨਾਲ ਚੀਜਾਂ ਨੂੰ ਪੇਸ਼ ਕਰ ਸਕਦੇ ਹਾਂ।
ਸਰਕਾਰ ਵਿੱਚ ਜੋ ਚੀਜਾਂ, ਹੁਣ ਜਿਵੇਂ ਮੈਂ ਇੱਕ ਛੋਟਾ ਜਿਹਾ ਪ੍ਰਯੋਗ ਕੀਤਾ। ਇੱਕ ਅਸੀਂ ਪ੍ਰਯੋਗ ਕੀਤਾ Hackathon ਦਾ। College student ਨਾਲ ਕੀਤਾ ਅਤੇ ਸਾਰੇ IITs ਦੇ students ਨੂੰ ਅਸੀਂ invite ਕੀਤਾ ਸੀ। First round ਵਿੱਚ ਕਰੀਬ 40 ਹਜ਼ਾਰ students ਨੇ ਹਿੱਸਾ ਲਿਆ। ਮੈਂ ਸਰਕਾਰ ਨੂੰ ਕਿਹਾ ਕਿ ਭਾਈ ਤੁਹਾਡੇ ਕੋਲ ਜੋ ਚੀਜਾਂ ਨਹੀਂ ਹਨ, ਉਨ੍ਹਾਂ ਚੀਜਾਂ ਦੀ list ਬਣਾਓ। ਤਾਂ ਸ਼ੁਰੂ ਵਿੱਚ resistance ਸੀ। Resistance ਇਹ ਸੀ ਕਿ ਮੈਂ secretary ਹਾਂ, ਮੈਂ joint secretary ਹਾਂ, ਮੈਂ director ਹਾਂ, ਮੈਂ ਕਿਸ ਤਰ੍ਹਾਂ ਦੱਸਾ ਇਹ ਇੱਥੇ ਇੱਕ ਪ੍ਰਸ਼ਨ ਹੈ, ਮੈਂ ਕਿਸ ਨੂੰ ਦੱਸਾ ਕਿ ਮੇਰੇ ਇੱਥੇ problem ਦਾ solution ਨਹੀਂ ਹੈ। ਫਿਰ ਤੋਂ ਮੇਰੀ ਬੇਇੱਜ਼ਤੀ ਹੋਵੇਗੀ। ਤਾਂ ਸ਼ੁਰੂ ਵਿੱਚ ਵੱਡੀ ਮੁਸ਼ਕਿਲ ਸੀ ਦੱਸਣਾ ਵੀ। ਤਾਂ ਅਸੀਂ ਅਤੇ ਸਾਡੇ ਦਫ਼ਤਰ ਦੇ ਲੋਕ ਲੱਗੇ ਰਹੇ, ਆਖਿਰਕਾਰ ਉਨ੍ਹਾਂ ਨੇ ਕਰੀਬ 400 ਅਜਿਹੇ issue ਛਾਂਟੇ, ਕਿ ਇਸਦਾ ਕੋਈ solution ਇਨੋਵੇਸ਼ਨਣਾ ਚਾਹੀਦਾ ਹੈ। ਪਹਿਲਾਂ ਉਨ੍ਹਾਂ ਨੂੰ ਲੱਗਦਾ ਹੀ ਨਹੀਂ ਸੀ ਕੀ ਕੋਈ problem ਹੈ। ਹੁਣ ਮੈਂ ਉਨ੍ਹਾਂ 400 issues ਨੂੰ ਇਨ੍ਹਾਂ ਬੱਚਿਆਂ ਨੂੰ ਦੇ ਦਿੱਤਾ, students ਨੂੰ, ਕਿ ਭਾਈ ਤੁਸੀਂ ਲੋਕ Hackathon ਕਰੋ, ਇਸ ਦਾ solution ਲੈ ਕੇ ਆਓ । ਅਤੇ ਉਨ੍ਹਾਂ ਨੇ 40-40 ਘੰਟੇ non-stop university campus ਵਿੱਚ ਕੰਮ ਕੀਤਾ, 40 ਹਜ਼ਾਰ ਹਿੰਦੋਸਤਾਨ ਦੀ purely around for sixteen to eighteen age group,ਉਨ੍ਹਾਂ ਨੇ ਦਿਮਾਗ ਲਗਾਇਆ, ਅਤੇ ਤੁਹਾਨੂੰ ਜਾਣ ਕੇ ਆਨੰਦ ਹੋਵੇਗਾ, ਇੰਨੇ ਵਧੀਆ-ਵਧੀਆ ਉਨ੍ਹਾਂ ਨੇ solution ਦਿੱਤੇ ਹਨ। ਰੇਲਵੇ ਵਾਲਿਆਂ ਨੇ ਦੂਜੇ ਹੀ ਦਿਨ ਉਨ੍ਹਾਂ ਨੂੰ ਮੀਟਿੰਗ ਲਈ ਬੁਲਾ ਲਿਆ ਅਤੇ ਉਨ੍ਹਾਂ ਵਿੱਚੋਂ ਕੁੱਝ ਚੀਜਾਂ adopt ਕਰ ਲਈਆ ਅਤੇ ਰੇਲਵੇ ਦੇ ਸਿਸਟਮ ਵਿੱਚ ਲਾਗੂ ਕਰ ਦਿੱਤੀਆ । ਸਾਰੇ department ਉਸ solution ਨੂੰ ਆਪਣੇ ਕੋਲ incorporate ਕਰਨ ਦਾ ਯਤਨ ਕੀਤਾ ਹੈ।
ਜੇਕਰ ਮੇਰੇ ਦੇਸ਼ ਦੇ 16 ਤੋਂ 18 ਸਾਲ ਦੀ ਉਮਰ ਦੇ ਨੌਜ਼ਵਾਨ, ਜ਼ਿਨ੍ਹਾਂ ਦੇ ਪਿਤਾ ਜੀ ਨੂੰ ਪੁੱਛੀਏ, ਕੀ ਬੇਟਾ ਕੀ ਕਰਦੇ ਹੋ, ਤਾਂ 10 minus mark ਦੇ ਦੇਣਗੇ, ਪਰ ਉਹ ਹੀ ਨੌਜ਼ਵਾਨ ਮੇਰੇ ਦੇਸ਼ ਲਈ ਇਨ੍ਹਾਂ ਕੰਮ ਆ ਸਕਦਾ ਹੈ ਇਹ ਮੇਰੀ ਕੋਸ਼ਿਸ਼ ਹੈ, 40 ਹਜ਼ਾਰ ਇਨ੍ਹਾਂ ਨੌਜ਼ਵਾਨਾਂ ਦੇ ਕੰਮ ਵਿੱਚ। ਤੁਹਾਡੇ ਵਿੱਚ ਵੀ, ਤੁਹਾਡੇ ਵਿੱਚ ਵੀ ਉਹ ਸਮਰੱਥਾ ਹੈ। ਅਤੇ ਮੈਂ ਨਹੀਂ ਮੰਨਦਾ ਹਾਂ ਕਿ ਦੇਸ਼ ਭਗਤੀ ਮੇਰੇ ਵਿੱਚ ਅਤੇ ਤੁਹਾਡੇ ਵਿੱਚ ਕੋਈ ਅੰਤਰ ਹੈ। ਸਾਡੇ ਸਾਰੀਆਂ ਵਿੱਚ ਸਮਾਨ ਦੇਸ਼ਭਗਤੀ ਹੈ, ਸਾਡੇ ਸਾਰੀਆਂ ਵਿੱਚ, ਮਨ ਵਿੱਚ, ਸਾਡਾ ਦੇਸ਼ ਅੱਗੇ ਵੱਧੇ, ਸਾਡੀ ਸਾਰੀਆਂ ਦੀ ਇੱਛਾ ਹੈ। ਅਤੇ ਕੰਮ ਲਈ ਮੌਕੇ ਬਹੁਤ ਹਨ।
ਜੇ ਅਸੀਂ ਮਿਲ ਕੇ ਕੰਮ ਕਰਦੇ ਹਾਂ, ਤਾਂ ਅਸੀਂ ਬਹੁਤ ਚੰਗੇ ਨਤੀਜੇ ਪ੍ਰਾਪਤ ਕਰਾਂਗੇ, ਇਹ ਮੇਰਾ ਵਿਸ਼ਵਾਸ ਹੈ ਮੈਂ ਤੁਹਾਨੂੰ ਇੱਕ ਵਾਰ ਫੇਰ ਕਹਿੰਦਾ ਹਾਂ ਕਿਉਂਕਿ ਲੋਕ ਕਹਿੰਦੇ ਹਨ ਕਿ ਸਮਾਂ ਬਹੁਤ ਕੀਮਤੀ ਹੈ। ਹੋਰਾਂ ਲਈ ਹੋਵੇ ਨਾ ਹੋਵੇ, ਰੁਪਏ-ਪੈਸੇ ਦੀ ਦੁਨੀਆ ਵਾਲਿਆਂ ਨੂੰ ਤਾਂ ਜ਼ਰੂਰਤ ਹੁੰਦੀ ਹੈ। ਅਤੇ ਇਸ ਦੇ ਬਾਅਦ ਵੀ ਤੁਸੀਂ ਸਮਾਂ ਦਿੱਤਾ , ਕੀਮਤੀ ਸਮਾਂ ਦਿੱਤਾ, ਇਸ ਲਈ ਮੈਂ ਸਰਕਾਰ ਵੱਲੋਂ ਤੁਹਾਡਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦੀ ਹਾਂ, ਪਰ ਮੈਂ ਆਸ਼ਾ ਕਰਦਾ ਹਾਂ ਕਿ ਆਪ ਲੋਕ ਜੁੜੇ ਰਹੋਗੇ। ਸਾਡੀਆਂ ਕਹਾਣੀਆਂ ਨੂੰ ਅੱਗੇ ਵਧਾਉਂਣਗੇ। ਫਿਰ ਕਦੇ topic wise ਅਸੀਂ ਮਿਲ ਸਕਦੇ ਹਾਂ, ਕਦੇ reason wise ਮਿਲ ਸਕਦੇ ਹਾਂ, ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਮਿਲ ਸਕਦੇ ਹਾਂ। ਪਰ ਅਸੀਂ ਚੀਜਾਂ ਨੂੰ ਵੱਧਾ ਸਕਦੇ ਹਾਂ। ਮੇਰੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਧੰਨਵਾਦ।
****
ਅਤੁਲ ਤਿਵਾਰੀ/ ਹਿਮਾਨਸ਼ੂ ਸਿੰਘ / ਨਿਰਮਲ ਸ਼ਰਮਾ
With changing times, we have to change our processes and systems: PM @narendramodi addresses young CEOs https://t.co/nXflnTuU2V
— PMO India (@PMOIndia) August 17, 2017
Important to integrate the strengths of society with our systems: PM @narendramodi https://t.co/nXflnTuU2V
— PMO India (@PMOIndia) August 17, 2017
Remember how Padma Awards were given earlier? We brought in a 'small' change- people can recommend names for awards, unlike the past: PM
— PMO India (@PMOIndia) August 17, 2017
The Padma Awards given this year include exemplary success stories, who have been working silently and tirelessly on the ground: PM
— PMO India (@PMOIndia) August 17, 2017
We believe every citizen has something or the other to contribute to the nation & we want to integrate these strengths with our growth: PM
— PMO India (@PMOIndia) August 17, 2017
Policy makers in Government are relatively senior...the group I am meeting today is young. I want both to work together for India's good: PM
— PMO India (@PMOIndia) August 17, 2017
I have found senior officials in the Government seeing opportunities in the new ideas shared: PM https://t.co/nXflnTuU2V
— PMO India (@PMOIndia) August 17, 2017
Along with good ideas, let us work towards the roadmap and institutional arrangements to fulfil the ideas: PM https://t.co/nXflnTuU2V
— PMO India (@PMOIndia) August 17, 2017
It is unfortunate that corruption was institutionalised. The time has come to change this. The time for middlemen is over: PM
— PMO India (@PMOIndia) August 17, 2017
Middlemen are out of work in this Government and they are the ones who are most unhappy: PM @narendramodi
— PMO India (@PMOIndia) August 17, 2017
Innovation is life. When there is no innovation, there is stagnation: PM @narendramodi
— PMO India (@PMOIndia) August 17, 2017
We have big placements in leading business schools, the same way why can't we have placements recruiting teachers with good pay packages: PM
— PMO India (@PMOIndia) August 17, 2017
We need to create an atmosphere where our youngsters want to be teachers and educate others: PM @narendramodi https://t.co/nXflnTuU2V
— PMO India (@PMOIndia) August 17, 2017
An effective means to improve quality of education is technology: PM @narendramodi https://t.co/nXflnTuU2V
— PMO India (@PMOIndia) August 17, 2017
Only Governments & Government initiatives will not make a New India. Change will be powered by each and every citizen of India: PM
— PMO India (@PMOIndia) August 17, 2017
As CEOs, you can sit with your teams and discuss with them- what can we do for the next five years, for a New India: PM @narendramodi
— PMO India (@PMOIndia) August 17, 2017
Every one of us is equally patriotic and wants India to scale new heights of progress. There is no difference in our love for the nation: PM
— PMO India (@PMOIndia) August 17, 2017