ਤੁਸੀਂ ਲੋਕ, ਕਲ ਤੋਂ ਆਪਣਾ ਬੇਸ਼ਕੀਮਤੀ ਸਮਾਂ, ਦੇਸ਼ ‘ਚ ਕੀ ਹੋਵੇ ਅਤੇ ਕਿਵੇਂ ਹੋਵੇ ਅਤੇ ਕਿਉਂ ਹੋਵੇ, ਉਸ ‘ਤੇ ਮੰਥਨ ਕਰ ਰਹੇ ਸੀ। ਆਪਣੇ ਆਪਣੇ ਖੇਤਰ ਦੇ ਤਜ਼ਰਬਿਆਂ ਦੇ ਅਧਾਰ ‘ਤੇ ਤੁਸੀਂ ਦੇਸ਼ ਨੂੰ ਵੱਖ ਵੱਖ ਨਜ਼ਰੀਏ ਤੋਂ ਵੱਖ ਵੱਖ ਪਹਿਲੂਆਂ ਤੋਂ ਦੇਖ ਰਹੇ ਹੋ।ਤੁਸੀਂ ਦੇਖਿਆ ਹੋਵੇਗਾ ਕਿ ਇੱਥੇ ਇੱਕ ਤਰ੍ਹਾਂ ਨਾਲ ਸਰਕਾਰ ਦੀ ਜੋ ਫੈਸਲੇ ਲੈਣ ਵਾਲੀ ਟੀਮ ( Decision making Team) ਹੁੰਦੀ ਹੈ `ਤੇ ਜੋ ਨੀਤੀ ਘੜਨ ਵਾਲੇ ਲੋਕ ਹੁੰਦੇ ਹਨ ਉਹ ਸਭ ਇੱਥੇ ਬੈਠੇ ਹਨ। ਤੁਹਾਡੀ ਹਰ ਗੱਲ ਨੂੰ ਮੈਂ ਬਰੀਕੀ ਨਾਲ ਸੁਣਨ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਕੋਸ਼ਿਸ਼ ਰੰਗ ਲਿਆਵੇਗੀ। ਸਰਕਾਰ ਦਾ ਜੋ ਸੋਚਣ ਦਾ ਤਰੀਕਾ ਹੁੰਦਾ ਹੈ। ਸਰਕਾਰ ‘ਚ ਰਹਿੰਦੇ ਹੋਏ ਹਰ ਇੱਕ ਚੀਜ਼ ਦਾ ਇੱਕ ਪਹਿਲੂ ਨਜ਼ਰ ਆਉਂਦਾ ਹੈ ਅਤੇ ਦੂਸਰਾ ਪਹਿਲੂ ਤਾਂ ਰਹਿ ਜਾਂਦਾ ਹੈ। ਇਸ ਗੱਲਬਾਤ (Interaction) ਦੇ ਕਾਰਨ ਇੱਕ ਤਰ੍ਹਾਂ ਨਾਲ 360 ਡਿਗਰੀ ਦ੍ਰਿਸ਼ਟੀ (Degree View) ਸਬੰਧ ‘ਚ, ਹਰ ਸਮੇਂ ਦੇ ਸਬੰਧ ‘ਚ, ਜਾਂ ਹਰ ਸੁਝਾਅ ਦੇ ਸੰਬੰਧ ‘ਚ ਉਭਰ ਕੇ ਆਉਂਦਾ ਹੈ। ਇਸ ਲਈ ਜਦੋਂ ਨੀਤੀਆਂ ਬਣਦੀਆਂ ਹਨ ਉਸ ਸਮੇਂ ਨੀਤੀਆਂ ਨੂੰ ਲਾਗੂ ਕਰਨ (execute) ਲਈ ਰੋਡ ਮੈਪ ਬਣਦਾ ਹੈ ਉਸ ਸਮੇਂ ਇਹ ਚੀਜਾਂ ਬਹੁਤ ਕੰਮ ਆਉਂਦੀਆਂ ਹਨ। ਅਜਿਹਾ ਤਾਂ ਨਹੀਂ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਦੇ ਮਨ ‘ਚ ਜਿੰਨੇ ਵਿਚਾਰ ਆਉਣ, ਉਹ ਸਾਰੇ ਦੇ ਸਾਰੇ ਵਿਚਾਰ ਸਰਕਾਰ ‘ਚ ਲਾਗੂ ਹੋ ਜਾਣ। ਇਸ ਤਰ੍ਹਾਂ ਤਾਂ ਦੇਸ਼ ਚਲ ਹੀ ਨਹੀਂ ਸਕਦਾ। ਪ੍ਰਧਾਨ ਮੰਤਰੀ ਨੂੰ ਵੀ ਆਪਣੇ ਵਿਚਾਰਾਂ ਨੂੰ ਛੱਡਣਾ ਪੈਂਦਾ ਹੈ। ਤੁਹਾਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਜਿੰਨ੍ਹਾ ਦੱਸਿਆ ਹੈ, ਹੋ ਸਕਦਾ ਹੈ ਉਸ ਵਿੱਚੋਂ ਕੁਝ ਵਿਚਾਰ ਕੰਮ ਆਉਣ, ਕੁਝ ਵਿਚਾਰ ਕੰਮ ਨਾ ਆਉਣ। ਪਰ ਜੋ ਵੀ ਕੰਮ ਆਵੇਗਾ, ਉਸ ਨਾਲ ਜ਼ਰੂਰ ਪਹਿਲਾਂ ਦੇ ਹਾਲਾਤ ‘ਚ, ਪਹਿਲਾਂ ਦੀਆਂ ਨੀਤੀਆਂ ‘ਚ, ਪਹਿਲਾਂ ਦੀ ਪਹੁੰਚ ( Approach) ‘ਚ ਬਹੁਤ ਵੱਡਾ ਬਦਲਾਅ ਆਵੇਗਾ। ਚੀਜਾਂ ਨੂੰ ਪੇਸ਼ ਕਰਨ ਦਾ ਤੁਹਾਡਾ ਆਪਣਾ ਇੱਕ ਵੱਖਰਾ ਤਰੀਕਾ ਹੁੰਦਾ ਹੈ। ਵੱਖ ਤਰ੍ਹਾਂ ਨਾਲ ਤੁਹਾਡਾ ਵਿਕਾਸ ( Development) ਹੁੰਦਾ ਰਹਿੰਦਾ ਹੈ। ਤੁਸੀਂ ਜਿਸ ਜਿੰਮੇਵਾਰੀ ਨੂੰ ਲੈ ਕੇ ਕੰਮ ਕਰ ਰਹੇ ਹੋ ਉਸ ਵਿੱਚ ਨਤੀਜਾ ਮੁਖੀ( Result Oriented, outcome oriented) ਤੁਹਾਡੀ ਸਾਰੀ ਗਤੀਵਿਧੀ ਰਹਿੰਦੀ ਹੈ। ਸਰਕਾਰ ਦੀ ਮੋਟੇ ਤੌਰ `ਤੇ (By and large) ਭਲਾਈ ਰਾਜ ਦੀ ਕਲਪਨਾ ਨਾਲ ਕੰਮ ਚਲਦਾ ਹੈ। ਲੋਕ ਹਿੱਤ `ਤੇ ਜਨ ਸੁਰੱਖਿਆ ਦਾ ਕੰਮ ਸਭ ਤੋਂ ਉੱਪਰ ਹੁੰਦਾ ਹੈ। ਤੁਹਾਡੀ ਸੋਚ ਦੇ ਦਾਇਰੇ ‘ਚ ਹੁੰਦਾ ਹੈ ਕਿ ਮੇਰੀ ਕੰਪਨੀ ਨੇ ਕੀ ਟੀੱਚਾ ਸੈੱਟ (Target set) ਕੀਤਾ ਸੀ ਅਤੇ ਕੀ ਹਾਸਲ ਹੋਇਆ ਹੈ। ਮੇਰੀ ਕੰਪਨੀ ਕਿੰਨੀ ਅੱਗੇ ਵਧੀ `ਤੇ ਕਿੰਨੇ ਪਿੱਛੇ ਰਹਿ ਗਏ ਇਸ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈ ਤੁਹਾਨੂੰ ਤੁਹਾਡੀ ਕੰਪਨੀ ਕਿੰਨੀ ਅੱਗੇ ਵਧੀ ਇਹ ਹੁੰਦਾ ਹੈ। ਇਹ ਬਹੁਤ ਸੁਭਾਵਕ ਹੈ। ਪਰ ਜੋ ਸਰਕਾਰ ‘ਚ ਹੈ ਉਸ ਦੇ ਲਈ ਸਰਕਾਰ ਕਿੱਥੇ ਰਹੀ ਉਸ ਦੇ ਬਜਾਏ ਦੇਸ਼ ਕਿੱਥੇ ਪਹੁੰਚਿਆ ਇਸ ਦੀ ਜ਼ਿਆਦਾ ਜਿੰਮੇਵਾਰੀ ਹੁੰਦੀ ਹੈ। ਦੇਸ਼ ਦੇ ਆਖਰੀ ਤਬਕੇ ਦਾ ਵਿਅਕਤੀ ਕਿੱਥੇ ਪੁੱਜਾ ਇਹ ਉਸ ਦੀ ਜਿੰਮੇਵਾਰੀ ਬਣਦੀ ਹੈ।
ਅਸੀਂ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਹਰ ਕਿਸੇ ਦੇ ਮਨ ‘ਚ ਵਿਚਾਰ ਹੁੰਦਾ ਹੈ ਕਿ ਯਾਰ ਸਰਕਾਰ ਨੂੰ ਇੰਨਾ ਸਮਝ ਨਹੀਂ ਆਉਂਦਾ ਹੈ ਅਸੀਂ ਰੋਜ਼ ਦੇਖ ਰਹੇ ਹਾਂ ਅਜਿਹਾ ਹੁੰਦਾ ਹੈ ਪਰ ਇਹ ਬੱਸ ਅਜਿਹੇ ਹੀ ਲੋਕ ਹਨ ਜੋ ਕੁਝ ਕੰਮ ਨਹੀਂ ਕਰ ਰਹੇ। ਇਹ ਹਰ ਦੇਸ਼ ਵਾਸੀ ਦੇ ਮਨ ‘ਚ ਹੈ। ਲੇਕਿਨ ਜੇਕਰ ਤੁਸੀਂ ਉਸ ਨੂੰ ਨਾਲ ਲੈ ਕੇ ਚੱਲੋ `ਤੇ ਉਸ ਨੂੰ ਵੀ ਸਮੱਸਿਆ ਨਾਲ ਜੋੜੋ। ਤੁਸੀਂ ਦੇਖਿਆ ਹੋਵੇਗਾ ਕਿ ਸੁਝਾਅ ਦੇਣ ਦਾ ਤਰੀਕਾ ਵੀ ਬਦਲ ਜਾਂਦਾ ਹੈ। ਜੇਕਰ ਤੁਸੀਂ ਸਰਕਾਰ ਦੇ ਨਾਲ ਇਕ ਕਲਾਇੰਟ ਦੇ ਤੌਰ ‘ਤੇ ਬੈਠੇ ਹੁੰਦੇ ਤਾਂ ਤੁਹਾਡੇ ਗੱਲ ਕਰਨ ਦੇ ਤੌਰ ਤਰੀਕੇ ਵੱਖ ਹੁੰਦੇ। ਪਰ ਜਦੋਂ ਤੁਸੀਂ ਸਰਕਾਰ ‘ਚ ਪਾਰਟਨਰ ਦੇ ਰੂਪ ‘ਚ ਬੈਠੇ ਹੋ ਤਾਂ ਤੁਹਾਨੂੰ ਲਗਦਾ ਹੈ ਕਿ ਨਹੀਂ ਯਾਰ ਅਸੀਂ ਉਹ ਗੱਲਾਂ ਦੱਸੀਏ ਜੋ ਕਰ ਸਕਦੇ ਹਾਂ। ਇਸ ਸਾਰੀ ਪ੍ਰਕਿਰਿਆ ਦਾ ਮੇਰਾ ਇਹੋ ਉਦੇਸ਼ ਹੈ ਕਿ ਇਸ ਦੇਸ਼ ਦੇ ਹਰ ਨਾਗਰਿਕ ਨੂੰ ਲਗਣਾ ਚਾਹੀਦਾ ਹੈ ਕਿ ਇਹ ਦੇਸ਼ ਮੇਰਾ ਹੈ। ਇਸ ਦੇਸ਼ ਨੂੰ ਮੈਂ ਅੱਗੇ ਵਧਾਉਣਾ ਹੈ। ਸਮੱਸਿਆਵਾਂ `ਤੇ ਔਖਿਆਈਆਂ ਵੀ ਹਨ। ਲੇਕਿਨ ਈਸ਼ਵਰ ਨੇ ਜਿੰਨੀ ਬੁੱਧੀ ਸਾਨੂੰ ਦਿੱਤੀ ਹੈ ਉਤਨੀ ਸ਼ਾਇਦ ਸਰਕਾਰ ‘ਚ ਬੈਠੇ ਹੋਏ ਕੁਝ ਲੋਕਾਂ ਨੂੰ ਨਹੀਂ ਹੈ। ਪਰ ਫਿਰ ਵੀ ਮੈਂ ਜਿਥੇ ਹਾਂ ਉਥੋਂ ਮੈਂ ਉਸ ਵਿੱਚ ਕੁਝ ਜੋੜਨਾ ਹੈ। ਸਾਡੇ ਦੇਸ਼ ‘ਚ ਤੁਸੀਂ ਲੋਕ ਵੇਖੋ ਅਜ਼ਾਦੀ ਦਾ ਅੰਦੋਲਨ, ਵੈਸੇ ਜੇਕਰ ਸਾਡੀ ਸੈਂਕੜੇ ਸਾਲ ਦੀ ਗੁਲਾਮੀ ਦੇਖੀਏ ਇੰਨ੍ਹਾਂ ਸੈਂਕੜੇ ਸਾਲ ‘ਚ ਇੱਕ ਸਾਲ ਵੀ ਅਜਿਹਾ ਨਹੀਂ ਗਿਆ ਕਿ ਹਿੰਦੁਸਤਾਨ ਦੇ ਕਿਸੇ ਨਾ ਕਿਸੇ ਕੋਨੇ ‘ਚੋਂ ਅਜ਼ਾਦੀ ਲਈ ਅਵਾਜ਼ ਨਾ ਉੱਠੀ ਹੋਵੇ। ਜੋ ਵੀ ਜ਼ਾਲਮ ਹੋਣਗੇ ਉਨ੍ਹਾਂ ਦੇ ਖਿਲਾਫ ਸਿਰ ਉੱਚਾ ਕਰਨ ਦੀ ਕੋਸ਼ਿਸ਼ ਹਰ ਸਮੇਂ ਵਿੱਚ ਹੋਈ ਹੈ। ਜੇਕਰ ਕੋਈ ਹਜ਼ਾਰ ਸਾਲ ਦੀ ਗੁਲਾਮੀ ਮੰਨੀਏ ਤਾਂ ਹਜ਼ਾਰ ਸਾਲ ਹਜ਼ਾਰਾਂ ਉਸ ਪੂਰੇ (Thousand year) ਦੇ ਅੰਦਰ ਹੋਇਆ ਹੈ। ਪਰ ਅਜ਼ਾਦੀ ਲਈ ਮਰਨ ਮਿਟਣ ਵਾਲਿਆਂ ਦੀ ਕਮੀ ਨਹੀਂ ਸੀ। ਅੱਜ ਇੱਕ ਨੂੰ ਫਾਂਸੀ ਮਿਲੀ ਤਾਂ ਕੱਲ ਦੂਸਰਾ ਮੈਦਾਨ ‘ਚ ਆਉਂਦਾ ਸੀ। ਦੂਸਰੇ ਨੂੰ ਫਾਂਸੀ ਮਿਲੀ ਤਾਂ ਪਰਸੋਂ ਤੀਜਾ ਆਉਂਦਾ ਸੀ। ਇੱਕ ਲੜੀ ਚਲ ਰਹੀ ਸੀ ਦੇਸ਼ ਨੂੰ ਅਜ਼ਾਦੀ ਦਿਵਾਉਣ ਲਈ। ਅਤੇ ਅਜ਼ਾਦੀ ਦੇ ਵਾਤਾਵਰਨ ਨੂੰ ਬਣਾਉਣ ਦੀ ਇਕ ਲਗਾਤਾਰ ਕੋਸ਼ਿਸ਼ ਚਲ ਰਹੀ ਸੀ। ਅਤੇ ਹਰ ਕਿਸੇ ਨੂੰ ਲਗਦਾ ਸੀ ਕਿ ਮੈਂ ਆਪਣੀ ਕੁਰਬਾਨੀ ਦੇ ਕੇ ਮੈਂ ਆਪਣੇ ਦੇਸ਼ ਦੀ ਸੇਵਾ ਕਰ ਰਿਹਾ ਹਾਂ। ਮਹਾਤਮਾ ਗਾਂਧੀ ਨੇ ਕੀ ਬਦਲ ਦਿੱਤਾ ਅਤੇ ਮੈਂ ਸਮਝਦਾ ਹਾਂ ਕਿ ਜੇਕਰ ਅਸੀਂ ਇਸ ਗੱਲ ਨੂੰ ਸਮਝ ਲਈਏ ਕਿ 2017 to 2022 ਅਸੀਂ ਕਿੱਥੇ ਜਾਣਾ ਹੈ `ਤੇ ਕਿਵੇਂ ਜਾਣਾ ਹੈ, ਕਿਉਂ ਜਾਣਾ ਹੈ, ਕਿਸ ਦੇ ਭਰੋਸੇ ਜਾਣਾ ਹੈ, ਕਿਸ ਦੇ ਲਈ ਜਾਣਾ ਹੈ, ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਆਪਣੇ ਆਪ ਮਿਲ ਜਾਵੇਗਾ। ਅਤੇ ਇਸ ਲਈ ਗਾਂਧੀ ਨੇ ਕੀ ਕੀਤਾ। ਨਿਜੀ ਤੌਰ ‘ਤੇ ਦੇਸ਼ ਲਈ ਮਰ ਮਿਟਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ ਲੋਕਾਂ ਨੂੰ ਫਾਂਸੀ ਦੇ ਤਖ਼ਤੇ ‘ਤੇ ਚੜ੍ਹਾ ਰਹੇ ਸਨ। ਅੰਡਮਾਨ ਨਿਕੋਬਾਰ ਦੀਆਂ ਜੇਲਾਂ ‘ਚ ਆਪਣੀ ਜਵਾਨੀ ਗਲਾ ਰਹੇ ਸਨ। ਪਰ ਗਾਂਧੀ ਨੇ ਹਰ ਇਨਸਾਨ ਨੂੰ `ਤੇ ਹਰ ਨਾਗਰਿਕ ਨੂੰ ਅਜ਼ਾਦੀ ਦਾ ਭਾਈਵਾਲ ਬਣਾਇਆ। ਇਕ ਅਜਿਹਾ ਮਾਹੌਲ ਬਣਾਇਆ ਕਿ ਟੀਚਰ ਪੜ੍ਹਾ ਰਿਹਾ ਹੋਵੇ ਤਾਂ ਮਨ ‘ਚ ਭਾਵ ਹੋਵੇ ਕਿ ਮੈਂ ਅਜ਼ਾਦੀ ਲਈ ਦੇਸ਼ ਦੇ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਰਿਹਾ ਹਾਂ। ਤੁਸੀਂ ਸਫਾਈ ਦਾ ਕੰਮ ਪਹਿਲਾਂ ਵੀ ਕਰਦੇ ਸੀ ਅੱਜ ਵੀ ਕਰਦੇ ਹੋ। ਪਰ ਤੁਸੀਂ ਸਫਾਈ ਦਾ ਕੰਮ ਕਰ ਰਹੇ ਹੋ ਦੇਸ਼ ਦੀ ਅਜ਼ਾਦੀ ਲਈ ਤੁਸੀਂ ਕਿਸਾਨ ਹੋ ਖੇਤ ਵਾਹੁੰਦੇ ਹੋ। ਖੇਤ ‘ਚ ਕੰਮ ਕਰਦੇ ਹੋ ਪਹਿਲਾਂ ਵੀ ਕਰਦੇ ਸੀ। ਹੁਣ ਵੀ ਕਰਦੇ ਹੋ ਪਰ ਮਨ ‘ਚ ਭਾਵ ਭਰੋ ਕਿ ਮੈਂ ਦੇਸ਼ ਲਈ ਕਿਰਸਾਨੀ ਕਰ ਰਿਹਾ ਹਾਂ। ਪੂਰੇ ਹਿੰਦੁਸਤਾਨ ‘ਚ ਹਰ ਕਿਸੇ ਦੇ ਮਨ ‘ਚ ਇਹ ਭਾਵ ਪੈਦਾ ਕੀਤਾ ਗਾਂਧੀ ਨੇ ਕਿ ਉਹ ਜੋ ਕੰਮ ਕਰ ਰਿਹਾ ਹੈ ਉਹ ਦੇਸ਼ ਲਈ ਕਰ ਰਿਹਾ ਹੈ, ਦੇਸ਼ ਦੀ ਅਜ਼ਾਦੀ ਲਈ ਕਰ ਰਿਹਾ ਹੈ। ਅਤੇ ਅੰਗਰੇਜ਼ਾਂ ਲਈ ਇਸ ਗੱਲ ਨੂੰ ਸਮਝਣਾ ਬੜਾ ਮੁਸ਼ਕਲ ਸੀ। ਕੋਈ ਰੋਡ ‘ਤੇ ਨਿਕਲ ਕੇ ਸਾਹਮਣੇ ਖੜਾ ਹੋ ਜਾਵੇ ਫਿਰ ਗੋਲੀ ਚਲਾਉਣਾ ਅੰਗਰੇਜ ਲਈ ਸੌਖਾ ਸੀ। ਕੋਈ ਸਾਮਣੇ ਖੜਾ ਹੋ ਜਾਵੇ ਫੜ੍ਹ ਕੇ ਜੇਲ ‘ਚ ਡੱਕਣਾ ਸੌਖਾ ਸੀ। ਪਰ ਉਹ ਆਪਣੇ ਘਰ ‘ਚ ਹੀ ਕੰਮ ਕਰ ਰਿਹਾ ਹੈ ਪਰ ਉਹ ਕਹਿ ਰਿਹਾ ਹੈ ਕਿ ਮੈਂ ਤਾਂ ਅਜ਼ਾਦੀ ਲਈ ਕਰ ਰਿਹਾ ਹੈ। ਉਸਨੂੰ ਕਿੰਝ ਕਰੀਏ। ਗਾਂਧੀ ਨੇ ਅਜ਼ਾਦੀ ਨੂੰ ਜਨਤਕ ਅੰਦੋਲਨ `ਚ ਬਦਲ ਦਿੱਤਾ ਤਾਂ ਤੁਸੀਂ ਦੇਖਿਆ ਕਿ ਇੰਨਾ ਵੱਡਾ ਨਤੀਜਾ ਮਿਲਿਆ। ਅੱਜ ਸਾਡੇ ਦੇਸ਼ ‘ਚ ਅੱਗੇ ਵੱਧਣ ਲਈ ਹਰ ਸਰਕਾਰ ਨੇ ਕੋਸ਼ਿਸ਼ ਕੀਤੀ ਹੈ। ਜਿਸ ਦੀ ਜਿਥੇ ਜਿੰਮੇਵਾਰੀ ਰਹੀ ਹੋਵੇਗੀ ਉਸਨੇ ਕੋਸ਼ਿਸ਼ ਕੀਤੀ ਹੈ। ਪਰ ਅਜ਼ਾਦੀ ਦੇ ਬਾਅਦ ਵਿਕਾਸ (development) ਇਹ ਜਨਤਕ ਅੰਦੋਲਨ ਨਹੀਂ ਬਣ ਸਕਿਆ। ਅਸੀਂ ਦੇਸ਼ ਨੂੰ ਇੱਥੇ ਲੈ ਜਾਣਾ ਹੈ। ਅਸੀਂ ਇਹ ਕਰਕੇ ਰਹਾਂਗੇ। ਜੇਕਰ ਮੇਰੇ ਦੇਸ਼ ‘ਚ ਇੰਨੇ ਡਾਕਟਰ ਹੋਣ `ਤੇ ਜੇਕਰ ਡਾਕਟਰ ਦੇ ਮਨ ‘ਚ ਭਾਵਨਾ (spirit) ਹੋਵੇ ਕਿ ਹੁਣ ਪੋਸ਼ਣ ਦੀ ਸਮੱਸਿਆ ਦੇ ਹੱਲ ਲਈ ਅਸੀਂ ਮਿਹਨਤ ਕਰਾਂਗੇ। ਚਾਈਡ ਹੈਲਥ ਕੇਅਰ ਲਈ ਸਾਡਾ ਇਹ ਯੋਗਦਾਨ ਹੋਵੇਗਾ। ਨਵੀਂ ਪੀੜੀ ਨੂੰ ਅਸੀਂ ਇਸ ਤਰ੍ਹਾਂ ਲੈ ਜਾਈਏ। ਮਾਤਾ ਮੌਤ ਦਰ, ਸ਼ਿਸ਼ੂ ਮੌਤ ਦਰ ਇਸ ਨੂੰ ਅਸੀਂ ਗਲੋਬਲ ਸਟੈਂਡਰਡ ਦੇ ਬਰਾਬਰ ਲੈ ਕੇ ਜਾਵਾਂਗੇ। ਜੇਕਰ ਇਹ ਭਾਵ ਪੈਦਾ ਹੋਵੇ ਤਾਂ ਕੌਣ ਕਹਿੰਦਾ ਹੈ ਕਿ ਦੇਸ਼ ‘ਚ ਬਦਲਾਅ ਨਹੀਂ ਹੋ ਸਕਦਾ। ਕੌਣ ਕਹਿੰਦਾ ਹੈ ਕਿ ਸਰਕਾਰਾਂ ਦੀ ਜ਼ਰੂਰਤ ਹੈ। ਸਰਕਾਰ ਸਿਰਫ ਇੱਕ ਕੈਟਲਿਕ ਏਜੰਟ ਦੇ ਰੂਪ ‘ਚ ਕੰਮ ਕਰਦੀ ਰਹੇ। ਦੇਸ਼ ਆਪਣੇ ਆਪ ਰਾਹੇ ਪੈ ਸਕਦਾ ਹੈ। ਅੱਜ ਅਸੀਂ 2017 ‘ਚ ਹਾਂ ਜਦੋਂ ਕਿ Quit India ਦੇ 75 ਸਾਲ ਹੋਏ ਹਨ ਅਤੇ ਅਜ਼ਾਦੀ ਦੇ 70 ਸਾਲ ਹੋਏ ਹਨ। ਸੰਨ 2022 ਅਜ਼ਾਦੀ ਦੇ ਜਦੋਂ 75 ਸਾਲ ਹੋ ਜਾਣਗੇ। ਦੇਸ਼ ਨੂੰ ਇੱਥੋਂ ਇੱਥੇ ਲੈ ਕੇ ਜਾਵਾਂਗੇ। ਇਹ ਅਸੀਂ ਮਾਹੌਲ ਬਣਾਉਣਾ ਹੈ। ਇਸ ਮੰਥਨ ਨਾਲ ਮੈਨੂੰ ਆਪ ਲੋਕਾਂ ਦੀ ਬਹੁਤ ਜ਼ਰੂਰਤ ਹੈ ਕਿ ਤੁਸੀਂ ਜਿੱਥੇ ਹੋ ਉੱਥੇ ਜਿੰਨ੍ਹਾਂ ਵੀ ਲੋਕਾਂ ਦੇ ਵਿੱਚ ਹੋ। ਤੁਸੀਂ ਵੀ ਇਕ ਆਧੁਨਿਕ ਭਾਰਤ ਦੇ ਸਿਪਾਹੀ ਬਣ ਸਕਦੇ ਹੋ। ਇਕ ਖੁਸ਼ਹਾਲ ਭਾਰਤ ਦੇ ਸਿਪਾਹੀ ਬਣ ਸਕਦੇ ਹੋ। ਇਸ ਸੰਸਾਰ ਦੇ ਅੰਦਰ ਆਪਣਾ ਨਾਂ ਉੱਚਾ ਕਰੀਏ ਸਮਰੱਥਾਵਾਨ ਬਣੀਏ ਅਜਿਹੇ ਭਾਰਤ ਦੇ ਸਿਪਾਹੀ ਬਣ ਸਕਦੇ ਹੋ। ਜੇਕਰ ਇਸ ਤਰ੍ਹਾਂ ਨਾਲ ਮਿਲ ਬੈਠ ਕੇ ਅਸੀਂ ਇੱਕ-ਇੱਕ ਚੀਜ਼ ਨੂੰ ਹੱਥ ਲਗਾਵਾਂਗੇ ਸਾਨੂੰ ਰਸਤੇ ਮਿਲਦੇ ਜਾਣਗੇ।
ਸਾਨੂੰ ਲਗੇਗਾ ਹਾਂ ਮੈਂ ਇਹ ਕਰ ਸਕਦਾ ਹਾਂ। ਇਸ ਸਮੱਸਿਆ ਦਾ ਹੱਲ। ਮੈਂ ਇੱਥੇ ਦੇਖ ਰਿਹਾ ਸੀ ਕਿ ਕਿਸਾਨ ਦੀ ਆਮਦਨ ਡਬਲ ਕਿਵੇਂ ਹੋਵੇ ਕਈ ਵਿਸ਼ਿਅ ‘ਤੇ ਤੁਸੀਂ ਚਰਚਾ ਕੀਤੀ । ਬਹੁਤ ਚੰਗੀ ਪੇਸ਼ਕਾਰੀ (ਪ੍ਰੈਜੈਂਟੇਸ਼ਨ) ਵੀ ਤੁਸੀਂ ਦਿੱਤੀ ਬੜੇ ਵਧੀਆ ਤਰੀਕੇ ਨਾਲ ਪੇਸ਼ ਕੀਤਾ। ਪ੍ਰੇਜੈਂਟੇਸ਼ਨ ਤਾਂ ਵਧੀਆ ਹੈ ਹੀ ਸੀ।
ਪਰ ਮੈਂ ਇਹ ਇਸ ਲਈ ਨਹੀਂ ਕਹਿ ਰਿਹਾ, ਪਰ ਮੈਂ ਕਹਿ ਇਸ ਲਈ ਰਿਹਾ ਹਾਂ ਕਿ ਮੈਨੂੰ ਇਸ ਟੀਮ ਨੂੰ…ਮੇਰੇ ਤੁਸੀਂ ਮੇਰੀ ਟੀਮ ਹੋ। ਮੇਰੇ ਦੇਸ਼ ਨੂੰ ਅੱਗੇ ਲਿਜਾਣ ਲਈ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ। ਮੈਂ ਅਤੇ ਆਪ ਮੋਢੇ ਨਾਲ ਮੋਢਾ ਮਿਲ ਕੇ ਕੰਮ ਕਰੀਏ ਅਤੇ ਇਹ ਉਦੋਂ ਹੋਵੇਗਾ, ਜਦੋਂ ਸਾਡੀਆਂ ਮੀਟਿੰਗਾਂ ਹੋਣਗੀਆਂ। ਤੁਹਾਡੀ ਸੋਚ ਮੇਰੀ ਯੋਜਨਾ ਦਾ ਹਿੱਸਾ ਬਣੇ ਮੇਰੀ ਸੋਚ ਤੁਹਾਡੇ ਪੁਰਸ਼ਾਰਥ ਦਾ ਇੱਕ ਅਧਾਰ ਬਣ ਜਾਵੇ ਤੁਸੀਂ ਦੇਖੋ ਕਿਵੇਂ ਵੱਡਾ ਬਦਲਾਅ ਆ ਸਕਦਾ ਹੈ।
ਹੁਣ ਦੇਖੀਏ ਖੇਤੀਬਾੜੀ ਖੇਤਰ (Agriculture Sector) ‘ਚ ਇਕ ਛੋਟਾ ਜਿਹਾ ਵਿਸ਼ਾ ਹੈ। ਅਸੀਂ ਅਰਥ ਜਗਤ ਦੇ ਲੋਕ ਹਾਂ ਬਰਾਮਦ ਦਰਾਮਦ (Export import) ਦੀ ਭਾਰੀ ਚਰਚਾ ਕਰ ਰਹੇ ਹਾਂ। ਮੈਨੂੰ ਦੱਸੋ ਜੋ ਦੇਸ਼ ਖੇਤੀ ਪ੍ਰਧਾਨ ਹੋਵੇ ਜਿਸ ਦੇਸ਼ ਦੀ ਆਤਮਾ ਪਿੰਡ ਹੋਵੇ ਜਿਸ ਦੇਸ਼ ਦੀ ਪੂਰੀ ਚਰਚਾ ਗਾਂਧੀ ਜੀ ਦੇ ਜੀਵਨ ‘ਚ ਪਿੰਡ ਨਾਲ ਜੁੜੀ ਹੋਵੇ। ਅਤੇ ਉਹ ਦੇਸ਼ ਟਿੰਬਰ ਆਯਾਤ (Import) ਕਰਦਾ ਹੈ। ਮੈਨੂੰ ਦੱਸੋ ਕਿੱਥੋਂ ਕਿੱਥੇ ਪਹੁੰਚ ਗਏ। ਕੀ ਕਾਰਨ ਹੈ ਕਿ ਅਸੀਂ ਟਿੰਬਰ ਆਯਾਤ (Import) ਕਰਦੇ ਹਾਂ। ਕੀ ਸਾਡੀ ਇਸ ਫਾਰਮਰ ਦੀ ਇਨਕਮ ਡਬਲ ਕਰਨ ‘ਚ ਕੀ ਸਰਕਾਰ ‘ਚ ਕਾਨੂੰਨ ਬਦਲੇ ਜਾ ਸਕਦੇ ਹਨ ਕਿ ਉਸਦੇ ਖੇਤ ‘ਚ ਜੇਕਰ ਜਿੱਥੇ ਬਾਰਡਰ ਹੁੰਦੀ ਹੈ। ਉਥੇ ਟਿੰਬਰ ਦੀ ਖੇਤੀ ਕਰਾਂਗੇ। ਅਤੇ ਉਸ ਟਿੰਬਰ ਨੂੰ ਕੱਟਣ ਦਾ ਵੇਚਣ ਦਾ ਉਸਨੂੰ ਹੱਕ ਮਿਲੇ। ਕੀ ਮੇਰੇ ਦੇਸ਼ ਦਾ ਟਿੰਬਰ ਆਯਾਤ (Import) ਕਰਨਾ ਬੰਦ ਹੋਵੇਗਾ ਕਿ ਨਹੀਂ ਹੋਵੇਗਾ। ਮੇਰੇ ਦੇਸ਼ ਦਾ ਕਿਸਾਨ ਸਾਡੇ ਦੇਸ਼ ਦੀ ਇਕ ਬਦਕਿਸਮਤੀ ਹੈ ਕਿ ਦੋ ਖੇਤ ਦੇ ਵਿੱਚ ਅਸੀਂ ਇੰਨੀ ਜ਼ਮੀਨ ਬਰਬਾਦ ਕਰਦੇ ਹਾਂ ਵਾੜ ਲਗਾ ਕੇ (fencing) ਲਗਾ ਕੇ ਯਾਨੀ ਅਜਿਹੇ ਬੂਟੇ ਲਗਾ ਦਿੰਦੇ ਹਾਂ, ਕੰਡੇ ਲਗਾ ਦਿੰਦੇ ਹਾਂ। ਇੱਕ ਇਸ ਦੀ ਬਰਬਾਦ ਹੁੰਦੀ ਹੈ ਇੱਕ ਉਸ ਦੀ ਬਰਬਾਦ ਹੁੰਦੀ ਹੈ। ਪਰ ਜੇਕਰ ਉਥੇ ਟਿੰਬਰ ਲਗਾ ਦਈਏ ਤਾਂ ਤੁਸੀਂ ਮੈਨੂੰ ਦੱਸੋ ਦੇਸ਼ ਦਾ ਟਿੰਬਰ ਆਯਾਤ (Import) ਹੋਵੇਗਾ ਉਸ ਦੀ ਜ਼ਮੀਨ ਦੀ ਵੱਧ ਤੋਂ ਵੱਧ (maximum) ਵਰਤੋਂ ਹੋਵੇਗੀ ਅਤੇ ਸਰਕਾਰ ਦੇ ਕਾਨੂੰਨ ਬਦਲਣ ਨਾਲ ਕਿੰਨਾ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਸਰਕਾਰ ‘ਚ ਚਰਚਾ ਚਲ ਰਹੀ ਹੈ।
ਕਹਿਣ ਦਾ ਮਤਲਬ ਹੈ ਕਿ ਅਸੀਂ ਕਿਸਾਨ ਦੀ ਆਮਦਨ ਦੁੱਗਣੀ (ਇਨਕਮ ਡਬਲ) ਕਰਨਾ ਚਾਹੁੰਦੇ ਹਾਂ। ਪਰ ਜੇਕਰ ਅਸੀਂ ਪਸ਼ੂ ਪਾਲਣ (Animal husbandry) ਸੋਚਾਂਗੇ ਨਹੀਂ, ਪੋਲਟਰੀ ਫਾਰਮ ਬਾਰੇ ਸੋਚਾਂਗੇ ਨਹੀਂ ਅਸੀਂ ਮੱਛੀ ਪਾਲਣ (ਫਿਸ਼ਰੀਜ਼) ਬਾਰੇ ਨਹੀਂ ਸੋਚਾਂਗੇ। ਅਸੀਂ ਸਜਾਵਟੀ ਮੱਛੀ ਫੜਨ (ornamental – fishing) ‘ਤੇ ਨਹੀਂ ਸੋਚਾਂਗੇ, ਤਾਂ ਅਸੀਂ ਇੱਕ ਟੋਟਲ ਜੋ ਇੱਕ ਡਿਜ਼ਾਈਨ ਬਣਾਉਣਾ ਹੈ ਉਹ ਨਹੀਂ ਬਣਾ ਸਕਾਂਗੇ। ਸਾਡੇ ਲਈ ਜ਼ਰੂਰੀ ਹੈ ਵੈਲਿਊ ਐਡੀਸ਼ਨ ਕਿਵੇਂ ਹੋਵੇ, ਦੁਨੀਆ ਦੇ ਮਾਰਕੀਟ ‘ਚ ਸਾਡਾ ਕਿਹੜਾ ਐਗਰੀਕਲਚਰ ਪ੍ਰੋਡਕਟ ਹੈ ਜੋ ਟਾਰਗੇਟੇਡ ਮਾਰਕੀਟ ਨੂੰ ਫੜ ਸਕਦਾ ਹੈ। ਸਾਰੇ ਖਾੜੀ ਦੇਸ਼(Gulf countries), ਉੱਥੇ ਆਬਾਦੀ ਵੱਧ ਰਹੀ ਹੈ, ਤੇਲ ਹੈ ਪਾਣੀ ਨਹੀਂ ਹੈ। ਤੇਲ ਕਿੰਨਾ ਹੀ ਕਿਉਂ ਨਾ ਹੋਵੇ, ਜ਼ਿੰਦਗੀ ਜੀਉਣ ਲਈ ਪਾਣੀ ਜ਼ਰੂਰੀ ਹੈ। ਅਤੇ ਇਸ ਲਈ ਉਨ੍ਹਾਂ ਕੋਲ ਐਗਰੋ ਪ੍ਰੋਡਕਟ ਇੰਪੋਰਟ ਕਰਨ ਬਿਨਾਂ ਕੋਈ ਚਾਰਾ ਨਹੀਂ ਹੈ। ਕੀ ਉਨ੍ਹਾਂ ਦੀ ਜ਼ਰੂਰਤ ਦਾ ਸਰਵੇ ਕਰਕੇ ਅਸੀਂ ਆਪਣੇ ਕਿਸਾਨ ਨੂੰ ਉਸ ਐਗਰੋ ਪ੍ਰੋਡਕਟ ਲਈ ਅਤੇ ਸਾਡੇ ਐਗਰੋ ਇਕਨਾਮਿਕਸ ਦੇ ਨਾਲ ਜੁੜੇ ਲੋਕ ਹੀ ਜਾਂ ਤਾਂ ਐਗਰੋ ਵੈਲਿਊ ਏਡੀਸ਼ਨ ਦੇ ਨਾਲ ਜੁੜੇ ਲੋਕ ਮਿਲ ਕੇ ਉਸ ਪ੍ਰੋਡਕਟ ਨੂੰ ਉਥੇ ਪਹੁੰਚਾਉਣ ਉਸ ਰੂਪ ‘ਚ ਬਣਾ ਸਕਦਾਂ ਹਾਂ । ਇਹ ਅਸੀਂ ਜੇਕਰ ਚੇਂਜ ਕਰੀਏ, ਖਾੜੀ ਦੇਸ਼(Gulf countries) ਨੂੰ ਅਸੀਂ ਇਕ ਤਰ੍ਹਾਂ ਨਾਲ ਉਸ ਦੀ ਜੋ ਖੇਤੀਬਾੜੀ ਦੀ ਜ਼ਰੂਰਤ(ਐਗਰੀਕਲਚਰ ਰਿਕਵਾਇਰਮੈਂਟ) ਹੈ ਉਸਦਾ ਐਸੋਰੈਂਸ ਦੇ ਦੇਈਏ ਤਾਂ ਉਹ ਸਾਨੂੰ ਸਾਡੀ ਊਰਜਾ ਜ਼ਰੂਰਤ (ਅਨਰਜੀ ਰਿਕਵਾਇਰਮੈਂਟ) ਦਾ ਐਸੋਰੈਂਸ ਦੇ ਦੇਵੇ ਇੱਕ ਤਰ੍ਹਾਂ ਨਾਲ ਵਿਨ-ਵਿਨ (win win) ਸਿਚੁਏਸ਼ਨ ਦੀ ਦਿਸ਼ਾ ‘ਚ ਅੱਗੇ ਵੱਧ ਸਕਦੇ ਹਾਂ ਕਿ ਨਹੀਂ ਵੱਧ ਸਕਦੇ। ਅਤੇ ਇਸ ਲਈ ਇੱਥੇ ਇਕ ਅਜਿਹੀ ਟੀਮ ਜੋ ਮੇਰੇ ਸਾਹਮਣੇ ਹੈ ਜੋ ਇਸ ਤਰ੍ਹਾਂ ਦੀਆਂ ਨਵੀਆਂ ਚੀਜਾਂ ਨੂੰ ਲੈ ਕੇ ਆ ਸਕਦੇ ਹਨ। ਹੁਣੇ ਭਾਰਤ ਸਰਕਾਰ ਨਵੰਬਰ ‘ਚ ਇਕ ਗਲੋਬਲ ਲੇਵਲ ਦਾ ਬਹੁਤ ਵੱਡਾ ਇਵੇਂਟ ਕਰ ਰਹੀ ਹੈ ਜਿਸ ਵਿੱਚ ਮੁੱਖ ਤੌਰ `ਤੇ ਫੂਡ ਪ੍ਰੋਸੈਸਿੰਗ ‘ਤੇ ਅਸੀਂ ਜ਼ੋਰ ਦੇ ਰਹੇ ਹਾਂ। ਦੁਨੀਆ ਦੀ ਬਹੁਤ ਵੱਡੀ ਤਾਦਾਦ ਹੈ। ਤੁਸੀਂ ਦੇਖਿਆ ਹੋਵੇਗਾ ਕਿ ਫੂਡ ਪ੍ਰੋਸੈਸਿੰਗ ‘ਚ ਐਫ.ਡੀ.ਆਈ. ਨੂੰ ਅਸੀਂ 100 %ਓਪਨ ਅੱਪ ਕਰ ਦਿੱਤਾ ਹੈ। ਕਿਸਾਨ ਦੀ ਆਮਦਨ ਡਬਲ ਹੋਵੇ ਇਹ ਸਿਰਫ ਨਾਅਰਾ ਨਹੀਂ ਹੈ। ਉਸੇ ਤਰ੍ਹਾਂ ਨਾਲ ਖੇਤੀਬਾੜੀ ਸੈਕਟਰ ‘ਚ ਬੁਨਿਆਦੀ ਢਾਂਚਾ ਬੁਨਿਆਦੀ ਢਾਂਚਾ (ਇਨਫਰਾਸਟ੍ਰਕਚਰ) ਅੱਜ ਸਾਡੇ ਇਥੇ ਸਲਾਨਾ ਕਰੀਬ-ਕਰੀਬ ਇੱਕ ਲੱਖ ਕਰੋੜ ਰੁਪਏ ਹੈ ਇਹ ਛੋਟੀ ਅਮਾਊਂਟ ਨਹੀਂ ਹੈ ਭਾਰਤ ਵਰਗੇ ਦੇਸ਼ ਲਈ। ਇੱਕ ਲੱਖ ਕਰੋੜ ਰੁਪਏ ਦਾ ਸਾਡਾ ਐਗਰੋ ਪ੍ਰੋਡਕਟ ਫਲ ਹੋਵੇ, ਫੁੱਲ ਹੋਵੇ, ਸਬਜ਼ੀ ਹੋਵੇ ਅਨਾਜ ਹੋਵੇ, ਉਹ ਬਰਬਾਦ ਹੁੰਦਾ ਹੈ। ਕਿਉਂਕਿ ਸਾਡੇ ਕੋਲ ਕਾਫ਼ੀ ( sufficient) ਬੁਨਿਆਦੀ ਢਾਂਚਾ (ਇਨਫਰਾਸਟ੍ਰਕਚਰ) ਨਹੀਂ ਹੈ। ਹੁਣ ਇਹ ਬੁਨਿਆਦੀ ਢਾਂਚਾ(ਇਨਫਰਾਸਟ੍ਰਕਚਰ) ਵੀ ਆਪਣੇ ਆਪ ‘ਚ ਰੋਜ਼ਗਾਰ ਦੇਣ ਲਈ ਬਹੁਤ ਵੱਡਾ ਮੌਕਾ ਹੈ। ਜੇਕਰ ਫਾਇਨੈਂਸ਼ੀਅਲ ਇੰਸਟੀਚਿਊਸ਼ਨ, ਪ੍ਰਾਈਵੇਟ ਪਲੇਅਰਜ਼ ਜੋ ਰੀਅਲ ਅਸਟੇਟ ਦੀ ਦੁਨੀਆ ਦੇ ਲੋਕ ਹੋਣ। ਜੇਕਰ ਉਹ ਇਸ ਤਰ੍ਹਾਂ ਦੀਆਂ ਚੀਜਾਂ ਬਨਉਣਗੇ। ਤੁਸੀਂ ਮੈਨੂੰ ਦੱਸੋ ਕਿ ਮਲਟੀਪਲ ਬੈਨਿਫਿਟ ਹੋਵੇਗਾ ਕਿ ਨਹੀਂ। ਅਤੇ ਇਸ ਲਈ ਸਾਡਾ ਐਪਰੋਚ ਸਾਡਾ ਹੋਵੇ। ਅਸੀਂ ਦੇਸ਼ ਦੇ ਰਿਕਵਾਇਰਮੈਂਟ ਨੂੰ ਐਡਰੈੱਸ ਕਰੀਏ। ਅਸੀਂ ਆਪਣੇ ਕਾਰੋਬਰ ਨੂੰ ਵਧਾਈਏ (expand) ਕਰੀਏ ਅਤੇ ਅਸੀਂ ਦੇਸ਼ ਦੀ ਕੁਆਲਟੀ ਆਵ੍ ਲਾਈਫ ‘ਚ ਬਦਲਾਅ ਲਿਆਉਣ ਲਈ ਮੁੱਢਲੀਆਂ ਚੀਜਾਂ ਦੀ ਉਸਾਰੀ ਕਰਦੇ ਚਲੀਏ।ਜੇਕਰ ਇਨ੍ਹਾਂ ਚੀਜਾਂ ਨੂੰ ਲੈ ਕੇ ਅਸੀਂ ਆਪਣੀ ਵਿਕਾਸ ਦੀ ਯਾਤਰਾ ਨੂੰ ਲੈ ਕੇ ਜਾਂਦੇ ਹਾਂ, ਤਾਂ ਮੈਨੂੰ ਭਰੋਸਾ ਹੈ ਕਿ ਅਸੀਂ ਜੋ ਚਾਹੁੰਦੇ ਹਾਂ ਉਹ ਨਤੀਜੇ ਪ੍ਰਾਪਤ ਕਰ ਸਕਦੇ ਹਾਂ। ਅਤੇ ਸਰਕਾਰ ‘ਚ ਤੁਸੀਂ ਬਰੀਕੀ ਨਾਲ ਦੇਖਿਆ ਹੋਵੇਗਾ। ਕਲ ਤੋਂ ਤੁਸੀਂ ਇੱਥੇ ਜਦੋਂ ਤਕ ਬੈਠੇ ਹਾਂ ਕਈ ਵਿਸ਼ਿਆਂ ਤੁਸੀਂ ਤੁਹਾਨੂੰ ਚਰਚਾ ਕੀਤੀ ਹੋਵੇਗੀ। ਇਸ ਸਰਕਾਰ ਨੇ ਕਈ ਮਹੱਤਵਪੂਰਨ ਫੈਸਲੇ ਲਏ। ਜਿੰਨ੍ਹਾਂ ਮਹੱਤਵਪੂਰਨ ਫੈਸਲਿਆਂ ਨੇ ਮੁੱਢਲੀਆਂ ਗੱਲਾਂ ‘ਚ ਵੱਡਾ ਨਤੀਜਾ ਲਿਆਂਦਾ ਹੈ। ਜੇਕਰ ਤੁਹਾਨੂੰ ਪਤਾ ਹੋਵੇਗਾ ਪਹਿਲਾਂ ਸਾਡੇ ਦੇਸ਼ ‘ਚ ਕਿਸਾਨ ਨੂੰ ਯੂਰੀਆ ਲਈ ਬੜਾ ਟੈਂਸ਼ਨ ਰਹਿੰਦਾ ਸੀ। ਸਮੇਂ ‘ਤੇ ਯੂਰੀਆ ਮਿਲੇਗਾ ਜਾਂ ਨਹੀਂ ਮਿਲੇਗਾ। ਅਤੇ ਕਿਸਾਨ ਨੂੰ ਸਮੇਂ ‘ਤੇ ਯੂਰੀਆ ਨਹੀਂ ਮਿਲਦਾ ਹੈ ਤਾਂ ਯੂਰੀਆ ਮਿਲਣਾ ਬੇਕਾਰ ਹੁੰਦਾ ਹੈ। ਅਤੇ ਇਸ ਲਈ ਮੈਨੂੰ ਯਦ ਹੈ ਜਦੋਂ ਮੈਂ ਮੁੱਖ ਮੰਤਰੀ ਸੀ ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦਾ ਰਹਿੰਦਾ ਸੀ ਕਿ ਮੇਰੇ ਇਥੇ ਇੰਨ੍ਹਾ ਸਮਾਂ ਯੂਰੀਆ ਮਿਲੇ…ਕਿੰਨਾ ਮਿਲੇ…ਫਲਾਣਾ ਮਿਲੇ…ਅਤੇ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ ਤਾਂ ਸ਼ੁਰੂ ਦੇ ਤਿੰਨ ਮਹੀਨੇ ‘ਚ ਮੈਨੂੰ ਸਭ ਤੋਂ ਜ਼ਿਆਦਾ ਚਿੱਠੀਆਂ ਆਈਆਂ ਮੁੱਖ ਮੰਤਰੀਆਂ ਦੀਆਂ ਉਹ ਯੂਰੀਆ ਦੀਆਂ ਆਈਆਂ। ਸਾਡੇ ਦੇਸ਼ ‘ਚ ਯੂਰੀਆ ਲਈ ਪੁਲਸ ਦਾ ਲਾਠੀਚਾਰਜ ਹੁੰਦਾ ਸੀ। ਯੂਰੀਆ ਲਈ ਕਿਸਾਨਾਂ ਨੂੰ ਤਿੰਨ ਤਿੰਨ ਦਿਨ ਲਾਈਨਾਂ ‘ਚ ਖੜਾ ਹੋਣਾ ਪੈਂਦਾ ਸੀ। ਤਿੰਨ ਤਿੰਨ ਦਿਨ ਨੋਟਬੰਦੀ ਦੇ ਬਾਅਦ ਬੈਂਕਾਂ ਦੇ ਬਾਹਰ ਖੜੀ ਲਾਈਨ ਨੂੰ ਤਾਂ ਟੀ.ਵੀ. ‘ਤੇ ਤੁਸੀਂ ਬਹੁਤ ਵੇਖਿਆ। ਮੇਰੇ ਦੇਸ਼ ਦੀ ਬਦਕਿਸਮਤੀ ਹੈ ਕਿ ਯੂਰੀਆ ਲਈ ਖੜ ਰਹੇ ਸਾਡੇ ਕਿਸਾਨ ਨੂੰ ਟੀ.ਵੀ. ‘ਤੇ ਨਹੀਂ ਦਿਖਾਇਆ। ਇਹ ਫਰਕ ਹੈ। ਸਮਸਿਆਵਾਂ ਨੂੰ ਦੇਖਣ ਸਮਝਣ ਦਾ। ਇਸ ਸਰਕਾਰ ਨੇ ਕੁਝ ਪਹਿਲ (initiative) ਕੀਤੀ। ਇਕ ਸਭ ਤੋਂ ਵੱਡੀ ਪਹਿਲ (initiative) ਯੂਰੀਆ ਦੀ ਫੈਕਟਰੀ ਨੂੰ ਗੈਸ ਚਾਹੀਦੀ ਹੈ। ਸਾਡੇ ਇਥੇ ਗੈਸ ਲਈ ਕਈ ਤਰ੍ਹਾਂ ਦੀਆਂ ਨੀਤੀਆਂ( policies) ਸਨ। ਕਿਸੇ ਨੂੰ ਇਕ ਟਰਮਜ਼ ਐਂਡ ਕੰਡੀਸ਼ਨ ‘ਚ ਮਿਲਦਾ ਸੀ। ਅਸੀਂ ਸਾਰਿਆਂ ਨੂੰ ਇੱਕ ਕਰ ਦਿੱਤਾ। ਇੱਕ ਹੀ ਤਰ੍ਹਾਂ ਦਾ ਬੈਚ ਬਣਾ ਦਿੱਤਾ ਤਾਂ ਸਾਰਿਆਂ ਦੇ ਕੰਪੀਟੀਸ਼ਨ ਲਈ ਸਹੂਲਤ ਹੋਵੇ। ਦੂਸਰਾ ਸਾਡੇ ਦੇਸ਼ ‘ਚ ਬੜਾ ਗਹਿਰੇ ਜਾਵੋਗੇ ਤਾਂ ਵੱਡੀ ਹੈਰਾਨੀ ਹੋਵੇਗੀ ਕਿ ਇਹ ਕਿਵੇਂ ਚਲਾਇਆ ਹੋਵੇਗਾ। ਜੇਕਰ ਤੁਹਾਡੀ ਸਮਰੱਥਾ ਹੈ 10 ਲੱਖ ਮੀਟਰਿਕ ਟਨ ਦੀ ਅਤੇ ਤੁਸੀਂ ਪੰਜ % ਜ਼ਿਆਦਾ ਪ੍ਰੋਡਕਟ ਕਰਦੇ ਹੋ, ਤਾਂ ਤੁਹਾਨੂੰ ਸਰਕਾਰ ਇੰਨ੍ਹਾਂ ਪੈਸਾ ਦਿੰਦੀ ਸੀ। ਤੁਸੀਂ ਇੰਨ੍ਹਾ ਪ੍ਰੋਡਕਟ ਕਰਦੇ। ਅਤੇ ਇਸਦਾ ਨਤੀਜਾ ਇਹ ਆਇਆ ਸੀ ਕਿ ਇਕ ਤਰ੍ਹਾਂ ਨਾਲ ਇਹ ਬੜਾ ਹੀ ਕੀ ਹੋ ਗਿਆ ਹੋਵੇਗਾ ਤੁਸੀਂ ਜਾਣਦੇ ਹੋ। ਅਸੀਂ ਆਕੇ ਉਸ ਦੇ ਸਾਰੇ ਨਿਯਮ ਬਦਲ ਦਿੱਤੇ। ਅੱਜ ਨਤੀਜਾ ਇਹ ਹੈ ਕਿ ਸਰਕਾਰ ਦੇ ਪੈਸੇ ਤਾਂ ਬਚੇ ਪਰ 20 ਲੱਖ ਟਨ ਯੂਰੀਆ ਉਸੇ ਕਾਰਖਾਨੇ ‘ਚ ਉਸੇ ਵਿਵਸਥਾ ਨਾਲ ਵਧੇਰੇ (ਐਕਸਟ੍ਰਾ) ਪੈਦਾ ਹੋਣ ਲੱਗਾ। ਪ੍ਰੋਡਕਟੀਵਿਟੀ ਵਧ ਗਈ। ਸਹੀ ਨੀਤੀ ਦਖਲ (Just policy intervention) ਦੀ ਵਜ੍ਹਾ ਨਾਲ। ਬਾਅਦ ‘ਚ ਅਸੀਂ ਯੂਰੀਆ ਨੀਮਕੋਟਿੰਗ ਕੀਤਾ ਹੁਣ ਤੁਹਾਡੇ ਵਿੱਚੋਂ ਕੋਈ ਕੈਮੀਕਲਜ਼ ਵਾਲੇ ਇਥੇ ਨਹੀਂ ਹੋਣਗੇ। ਅਜਿਹਾ ਮੈਂ ਮੰਨ ਕੇ ਕਹਿੰਦਾ ਹਾਂ ਦਾਨੀ ਤਾਂ ਹਨ ਇੱਥੇ। ਪਰ ਯੂਰੀਆ ਖੇਤ ‘ਚ ਘੱਟ ਜਾਂਦਾ ਸੀ, ਕੈਮੀਕਲ ਇੰਡਸਟਰੀ ‘ਚ ਜ਼ਿਆਦਾ ਜਾਂਦਾ ਸੀ। ਕਿਉਂਕਿ ਉਸਨੂੰ (subsidised) ਯੂਰੀਆ ਮਿਲ ਜਾਂਦਾ ਸੀ। ਅਤੇ ਵੈਲਿਊ ਐਡੀਸ਼ਨ ਕਰ ਕੇ ਪ੍ਰੋਡਕਟ ਬਣਾ ਕੇ ਦੁਨੀਆ ਨੂੰ ਵੇਚਦਾ ਸੀ। ਅਸੀਂ ਯੂਰੀਆ ਨੂੰ ਨੀਮ ਕੋਟਿੰਗ ਕਰ ਦਿੱਤਾ। ਨੀਮ ਕੋਟਿੰਗ ਕਰਨ ਤੋਂ ਬਾਅਦ ਇਕ ਗ੍ਰਾਮ ਵੀ ਯੂਰੀਆ ਕਿਸੇ ਹੋਰ ਕੰਮ ‘ਚ ਆ ਹੀ ਨਹੀਂ ਸਕਦਾ, ਸਿਵਾਏ ਕਿ ਜ਼ਮੀਨ ‘ਚ ਪਾਓ। ਅਤੇ ਇਸ ਦਾ ਨਤੀਜਾ ਇਹ ਆਇਆ ਕਿ ਜੋ ਸਾਰਾ ਸਾਇਫਨ ਹੁੰਦਾ ਸੀ। ਚੋਰੀ ਹੁੰਦੀ ਸੀ ਕਿਸੇ ਹੋਰ ਕੰਮ ‘ਚ ਚਲਾ ਜਾਂਦਾ ਸੀ। ਉਹ ਸਾਰਾ ਖਤਮ ਹੋ ਗਿਆ। ਅੱਜ ਦੇਸ਼ ‘ਚ ਕਿਤੇ ਯੂਰੀਆ ਦੀ ਮੰਗ ਨਹੀਂ ਹੈ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕਿਸ ਤਰ੍ਹਾਂ ਨਾਲ ਇਕ ਇਕ ਚੀਜ਼ ਨੂੰ ਐੱਨਡ ਟੂ ਐੱਨਡ ਸੋਲਿਊਸ਼ਨ ਦੇ ਨੇਚਰ ਦੇ ਹਾਂ। ਮੈਂ ਸੁਭਾਅ ਨਾਲ ਚੀਜਾਂ ਨੂੰ ਟੁਕੜਿਆਂ ‘ਚ ਨਹੀਂ ਕਰਦਾ ਹਾਂ। ਇਕ ਵਾਰ ਉਸਨੂੰ ਹਾਂ ਚੀਜਾਂ Progressive Infoldment ਹੁੰਦਾ ਹੈ। ਅੱਜ ਮੈਂ ਇਕ ਚੀਜ਼ ਕਹਾਂਗਾ ਤਾਂ ਸਾਹਮਣੇ ਵਾਲੇ ਨੂੰ ਜਲਦ ਪਤਾ ਨਹੀਂ ਚਲੇਗ ਕਿ ਮੋਦੀ ਇਥੋਂ ਕਿੱਥੇ ਚੁੱਕ ਕੇ ਲੈ ਜਾਵੇਗਾ।
ਮੈਂ ਜਦੋਂ ਕਹਿੰਦਾਂ ਹਾਂ ਕਿ ਭਈ ਤੁਹਾਡੇ ਕੋਲ ਪੈਸੇ ਜਮਾ ਹਨ ਸਰਕਾਰ ਸਕੀਮ ਲਿਆਈ ਹੈ ਡਿਕਲੇਅਰ ਕਰੋ, ਡਿਕਲੇਅਰ ਕਰੋ, ਡਿਕਲੇਅਰ ਕਰੋ ਨਾ ਕਰੋ ਫਿਰ 8 ਨਵੰਬਰ ਆ ਜਾਂਦੀ ਹੈ। ਅਤੇ ਇਸ ਲਈ ਕੋਈ ਵੀ ਗੱਲ ਅਸੀਂ ਟੁਕੜਿਆਂ ‘ਚ ਨਹੀਂ ਕਰਦੇ। ਮੇਰੇ ਮਨ ‘ਚ ਸਾਫ ਹੁੰਦਾ ਹੈ ਕਿ ਹਾਂ ਇਸ ਗੱਲ ਤੋਂ ਬਾਅਦ ਇਹ ਆਵੇਗਾ। ਪਰ ਕਿਸ ਨੂੰ ਕਿੰਨਾ ਦੱਸਣਾ ਹੈ ਉਹ ਤਾਂ ਅਤੇ ਇਸ ਲਈ ਮੈਂ ਕਹਿੰਦਾ ਹੈ ਕਿ ਸਰਕਾਰ ਨੇ ਕਈ ਪਹਿਲਾਂ( initiative) ਕੀਤੀਆਂ ਹਨ।
ਹੁਣ ਮੈਨੂੰ ਦੱਸੋ ਕਿ ਡਿਜੀਟਲ ਇੰਡੀਆ ਵੱਲ ਜਾਣਾ ਚਾਹੁੰਦੇ ਹਾਂ ਕਿ ਨਹੀਂ। ਡਿਜੀਟਲ ਇੰਡੀਆ ਦੇ ਅੰਦਰ ਸਾਡਾ ਆਪਟੀਕਲ ਫਾਈਬਰ ਨੈੱਟਵਰਕ ਦਾ ਕੰਮ ਚਲ ਰਿਹਾ ਹੈ। ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਆਇਆ ਸੀ ਉਦੋਂ ਤਿੰਨ ਸੌ ਸੱਠ ਪਿੰਡ ਸਨ ਸ਼ਾਇਦ ਜਿੱਥੇ ਆਪਟੀਕਲ ਫਾਇਬਰ ਪੁੱਜਾ ਸੀ। ਹੁਣ ਅਸੀਂ ਕਰੀਬ ਲੱਖਾਂ ‘ਚ ਪਹੁੰਚ ਚੁੱਕੇ ਹਾਂ। ਤਿੰਨ ਸਾਲ ਦੇ ਅੰਦਰ ਅੰਦਰ ਤਾਂ ਐਪ੍ਰੋਚ ਬਦਲੀ ਨਤੀਜੇ ਆਏ। ਹੁਣ ਅਸੀਂ ਘੱਟ ਕੈਸ਼ਲੈਸ ਸੁਸਾਇਟੀ ਵੱਲ ਜਾਣਾ ਚਾਹੁੰਦੇ ਹਾਂ। ਤੁਸੀਂ ਮੈਨੂੰ ਦੱਸੋ ਤੁਹਾਡੀਆਂ ਕੰਪਨੀਆਂ 2022 ਵਿੱਚ ਦੇਸ਼ ਨੂੰ ਇੱਥੇ ਲਿਜਾਣ ਲਈ ਇਕ ਕੰਮ… ਸਾਡਾ ਪੂਰਾ ਕਾਰੋਬਾਰ ਸਾਡੇ ਕਰਮਚਾਰੀ (employee) ਦਾ ਵੀ ਪੂਰਾ ਕਾਰੋਬਾਰ ਯਾਨੀ ਅਜਿਹਾ ਨਹੀਂ ਕਿ ਉਸਨੂੰ ਅਸੀਂ ਈ-ਪੇਮੇਂਟ ਦੇ ਦੇਵਾਂਗੇ ਅਤੇ ਬਾਅਦ ‘ਚ ਲੋਕ ਕੈਸ਼ ਕੱਢਵਾ ਕੇ ਕਾਰੋਬਾਰ ਕਰੇਗਾ। ਅਜਿਹਾ ਨਹੀਂ। ਉਸਨੂੰ ਵੀ ਅਸੀਂ ਸਿਖਾਵਾਂਗੇ ਤੁਸੀਂ 289M ਐਪ ਡਾਊਨਲੋਡ ਕਰੋ ਅਤੇ ਤੁਸੀਂ ਆਪਣੇ ਮੋਬਾਇਲ ਫੋਨ ਤੋਂ ਅਤੇ ਉਥੇ ਛੋਟੇ ਮੋਟੇ ਵਪਾਰੀ ਹੋਣਗੇ ਉਨ੍ਹਾਂ ਨੂੰ ਵੀ ਸਿਖਾਵਾਂਗੇ। ਤੁਸੀਂ ਭੀਮ ਐਪ ਡਾਊਨਲੋਡ ਕਰੋ ਅਤੇ ਸਾਡੇ ਇੱਥੇ ਕੋਈ ਅਜਿਹਾ ਨਹੀਂ ਹੋਵੇਗਾ, ਜੋ cash ਟਰਾਂਜੈਕਸ਼ਨ ਕਰੇਗਾ। ਮੈਨੂੰ ਦੱਸੋ ਦੇਸ਼ ਦੀ ਸੇਵਾ ਹੋਵੇਗੀ ਕਿ ਨਹੀਂ। ਅਤੇ ਇਸ ਲਈ ਮੈਨੂੰ ਇਹ ਭਾਈਵਾਲੀ ਚਾਹੀਦੀ ਹੈ। ਅਸੀਂ ਕਿਵੇਂ ਕਰੀਏ।
ਹੁਣ ਕਦੀ-ਕਦੀ ਦੇਖ ਰਿਹਾ ਹਾਂ ਇੰਨ੍ਹੀਂ ਦਿਨਾਂ ਦੇਖੋ ਤੁਸੀਂ, ਤੁਸੀਂ ਲੋਕ ਇਹ ਦੀਵਾਲੀ ਦੇ ਦਿਨਾਂ ‘ਚ ਇਹ ਤੁਹਾਡੀਆਂ ਕੰਪਨੀਆਂ ਗਿਫਟ ਦਿੰਦੀਆਂ ਹਨ… ਉਹ ਦੇਣੀ ਪੈਂਦੀ ਹੈ। ਭਾਵੇਂ ਥੋੜੀ ਦੇਰ ਨਾਲ ਹੀ ਸਹੀ ਪਰ। ਕੀ ਅਸੀਂ ਬਦਲ ਸਕਦੇ ਹਾਂ approach ਕਿ ਭਈ ਅਸੀਂ ਉਹ ਗਿਫਟ ਦੇਣ ਦੀ ਆਦਤ ਬਣਾਵਾਂਗੇ, ਜਿਸਦੇ ਕਾਰਨ ਦੀਵਾਲੀ ‘ਚ ਗਰੀਬ ਦੇ ਘਰ ਵੀ ਦੀਵਾ ਜਗੇ। ਤੁਸੀਂ ਲੋਕਾਂ ਨੂੰ ਖਰੀਦਦਾਰੀ (Purchasing) ਦੇ ਕੂਪਨ ਦਿੰਦੇ ਹੋ। ਜਾਵੋ 2000 ਰੁਪਏ ਦਾ ਮਾਲ ਲੈ ਸਕਦੇ ਹੋ। ਤੁਸੀਂ ਖਾਦੀ ਦਾ ਕਿਉਂ ਨਹੀਂ ਦੇ ਸਕਦੇ। ਤੁਸੀਂ ਗਿਫਟ ਪੈਕੇਟ ਖਾਦੀ ਦਾ ਕਿਉਂ ਨਹੀਂ ਦੇ ਸਕਦੇ? ਮੈਂ ਇਹ ਨਹੀਂ ਕਹਿੰਦਾ ਹਾਂ ਜਿਸਦੇ ਘਰ ‘ਚ ਗਿਫਟ ਪੈਕੇਟ ਜਾਵੇਗਾ ਤਾਂ ਉਹ ਖਾਦੀਧਾਰੀ ਬਣ ਜਾਵੇਗਾ। ਜਰੂਰੀ ਨਹੀਂ ਖਾਦੀਧਾਰੀ ਬਨਣ ਦੀ। ਪਰ ਤੁਹਾਡੇ ਕੋਲ ਪੰਜਾਹ ਤਰ੍ਹਾਂ ਦਾ ਫੈਬਰਿਕ ਹੈ, ਤਾਂ ਇਕ ਖਾਦੀ ਵੀ ਹੋ ਸਕਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਸਾਰੇ ਕਾਰੋਬਾਰ ‘ਚ…ਮੈਂ ਕੋਈ ਅਜਿਹੀ ਚੀਜ਼ ਜੋੜ ਰਿਹਾ ਹਾਂ, ਮੇਰੇ ਸਾਰੇ ਕਰਮਚਾਰੀ (employee) ਮਿਲ ਕੇ ਕਿ ਜਿਸਦੇ ਕਾਰਨ ਮੈਂ ਦੇਸ਼ ਦੀ ਗਰੀਬੀ ਨੂੰ ਕਿਸ ਤਰ੍ਹਾਂ ਨਾਲ ਐਡਰੈੱਸ ਕਰ ਰਿਹਾ ਹਾਂ। ਮੈਂ ਦੇਸ਼ ਦੇ ਗਰੀਬ ਨੂੰ ਪਾਜੀਟਿਵਲੀ ਐਡਰੈੱਸ ਕਰ ਰਿਹਾ ਹਾਂ ਕੀ। ਤੁਸੀਂ ਦੇਖਿਓ ਆਪਣੇ ਆਪ ‘ਚ ਬਦਲਾਅ ਸ਼ੁਰੂ ਹੋ ਜਾਵੇਗਾ। ਇਸਦਾ ਮਤਲਬ ਇਹ ਨਹੀਂ ਕਿ ਮੈਂ ਕੁਆਲਟੀ ਨਾਲ ਸਮਝੌਤਾ (compromise) ਕਰਾਂਗਾ। ਮੇਰੇ ਸੁਖ ‘ਚ ਕਮੀ ਕਰਾਂ ਮੈਂ ਤੁਹਾਨੂੰ ਅਜਿਹੀ ਕੋਈ ਅਪੀਲ ਨਹੀਂ ਕਰਾਂਗਾ। ਅਸੀਂ ਇਕ ਮਾਹੌਲ ਸਿਰਜੀਏ ਕਿ ਅਸੀਂ ਸਾਡੇ ਗਰੀਬ ਤੋਂ ਗਰੀਬ ਲੋਕਾਂ ਨੂੰ ਨਾਲ ਲੈ ਕੇ ਚਲੀਏ। ਹੁਣ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ। ਸਰਕਾਰ ‘ਚ ਜੇਕਰ ਕੁਝ ਖਰੀਦ ਕਰਨੀ ਹੈ, ਤਾਂ ਕਾਗਜ ‘ਤੇ ਕਿੰਨੀ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ। ਟੈਂਡਰ ਨਿਕਲੇਗਾ…ਟੈਂਡਰ ਦੇ ਟਰਮਜ਼ ਐਂਡ ਕੰਡੀਸ਼ਨ ਨਿਕਲਣਗੇ ਫਿਰ ਟੈਂਡਰ ਭਰਨ ਵਾਲੇ ਆਉਣਗੇ ਫਿਰ ਵੇਖਣਾ ਪਵੇਗਾ ਕਿ ਮੰਤਰੀ ਜੀ ਦੇ ਭਤੀਜੇ ਦਾ ਟੈਂਡਰ ਆਇਆ ਕਿ ਨਹੀਂ ਆਇਆ। ਤਰ੍ਹਾਂ ਤਰ੍ਹਾਂ ਦੀਆਂ ਚੀਜਾਂ ਦਾ ਦੇਸ਼ ਨੂੰ ਤਜ਼ਰਬਾ ਹੈ। ਟੈਂਡਰ ਖੋਲਣਾ ਕਿ ਨਹੀਂ ਖੋਲਣਾ ਹੁਣ ਹਾਲਾਤ ਠੀਕ ਨਹੀਂ ਹਨ ਤਾਂ reject ਕਰ ਦਿਓ। ਇੰਨ੍ਹਾਂ ਸਾਰੀਆਂ ਗੱਲਾਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ, ਦੇਸ਼ ਜਾਣੂ ਹੈ। ਕੋਈ ਚੀਜ਼ ਸਾਡੇ ਦੇਸ਼ ‘ਚ…ਟਰਾਂਸਪੇਰੇਂਸੀ ਹੈ ਜੀ। ਬੇਇਮਾਨੀ ਵੀ ਸਾਰਿਆਂ ਨੂੰ ਪਤਾ ਹੈ। ਹੁਣ ਕੀ ਇੰਨੀ ਵੱਡੀ ਸਰਕਾਰ ‘ਚ ਕੋਈ ਛੋਟਾ ਇਨਸਾਨ ਵੀ ਆਪਣਾ ਪ੍ਰੋਡਕਟ ਸਪਲਾਈ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ। ਕੋਈ ਬਹੁਤ ਵੱਡਾ ਟੈਂਡਰਿੰਗ ਸਿਸਟਮ ‘ਚੋਂ ਉਹ ਲੰਘੇਗਾ ਤਦ ਕਰੇਗਾ ਕੀ। ਸਰਕਾਰ ਨੇ ਇਕ ਛੋਟਾ ਜਿਹਾ ਪਲੇਟਫਾਰਮ ਬਣਾਇਆ ਜੇਮ (ਜੀ.ਈ.ਐੱਮ.) (GeM)…ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਉਸ ਪੋਰਟਲ ‘ਤੇ ਜਾਓ ਚੈੱਕ ਕਰੋ ਅਤੇ ਸਰਕਾਰ ਦੇ ਸਾਰੇ ਡਿਪਾਰਟਮੈਂਟ ਆਪਣੀ ਜ਼ਰੂਰਤ(ਰਿਕਵਾਇਰਮੈਂਟ) ਉਸ ‘ਤੇ ਲਿਖਦੇ ਹਨ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ। ਸਾਨੂੰ 25 ਨੈਪਕਿਨ ਚਾਹੀਦੇ ਹਨ, ਸਾਨੂੰ ਦੋ ਕੂੜਾਦਾਨ (dustbin) ਚਾਹੀਦੇ ਹਨ, ਵੇਸਟ ਪੇਪਰ ਬਾਸਕੇਟ ਚਾਹੀਦੀ ਹੈ, ਸਾਨੂੰ 25 ਝਾੜੂ ਚਾਹੀਦੇ ਹਨ, ਜੋ ਵੀ 100 ਚੇਅਰ ਚਾਹੀਦੀਆਂ ਹਨ। ਆਪਣਾ ਲਿਖਦੇ ਹਨ। ਸਪਲਾਇਰ ਕੋਈ ਵੀ ਆਪਣੇ ਕੋਲ ਕਿਸ ਤਰ੍ਹਾਂ ਦਾ ਮਾਲ ਹੈ ਉਸਦਾ ਸਟੈਂਡਰਡ ਕੀ ਹੈ ਕੁਆਲਟੀ ਕੀ ਹੈ ਉਸਦੀ ਪੂਰੀ ਡਿਟੇਲ ਰਖਦਾ ਹੈ।
ਸਰਕਾਰ ਦਾ ਨਿਯਮ ਬਣਿਆ ਹੈ ਕਿ ਉਸ ਵਿੱਚ ਜੋ ਕੁਆਲਟੀ ਨਾਲ ਸਮਝੌਤਾ (compromise) ਕੀਤੇ ਬਿਨਾ ਸਸਤਾ ਜੋ ਹੈ ਉਸਨੂੰ ਲੈਣਾ ਹੈ ਕੋਈ ਟੈਂਡਰ ਵੈਂਡਰ ਕੁਝ ਨਹੀਂ ਸਾਰਿਆਂ ਨੂੰ ਆਨਲਾਈਨ ਉਪਲੱਬਧ (ਅਵੇਲੇਬਲ) ਕੋਈ ਵੀ ਦੇਖ ਸਕਦਾ ਹੈ ਇਸਨੂੰ। ਤੁਸੀਂ ਹੈਰਾਨ ਹੋਵੇਗੋ ਅਜੇ ਤਾਂ ਇਸ ਪ੍ਰਯੋਗ ਨੂੰ ਚਾਰ-ਛੇ ਮਹੀਨੇ ਹੋਏ ਹਨ। ਸਰਕਾਰ ‘ਚ ਵੀ ਜਿੰਨ੍ਹਾ ਫੈਲਣਾ (spread) ਹੋਣਾ ਚਾਹੀਦਾ ਹੈ ਉੰਨਾਂ ਨਹੀਂ ਹੋਇਆ। ਉਸਦੇ ਬਾਵਜੂਦ ਵੀ ਇਕ ਹਜ਼ਾਰ ਕਰੋੜ ਰੁਪਏ ਦਾ ਸਰਕਾਰ ਦਾ ਪਰਚੇਜ ਇਸ ਜੇਮ ਰਾਹੀਂ ਹੋਇਆ ਹੈ। ਵਨ ਥਾਉਜੇਂਡ ਕਰੋੜ ਰੁਪੀਜ਼। ਅਤੇ ਸਪਲਾਇਰ ਕਿੰਨੇ ਤੁਸੀਂ ਹੈਰਾਨ ਹੋ ਜਾਵੋਗੇ। 28,000 ਸਪਲਾਇਰ ਨੇ ਮਿਲ ਕੇ ਇਕ ਹਜ਼ਾਰ ਕਰੋੜ ਰੁਪਏ ਦਾ ਦਿੱਤਾ ਹੈ ਇਹ। ਮਤਲਬ ਹਰ ਇਕ ਦੇ ਨਸੀਬ ‘ਚ ਕਿੰਨੇ ਛੋਟੇ ਲੋਕ ਹੋਣਗੇ ਇਹ। ਛੋਟੇ ਛੋਟੇ ਲੋਕਾਂ ਨੇ ਆਪਣੀਆਂ ਚੀਜਾਂ ਪਹੁੰਚਾਈਆਂ ਹਨ ਅਤੇ ਨਤੀਜਾ ਇਹ ਆਇਆ ਹੈ ਕਿ ਇਹੋ ਹਜ਼ਾਰ ਕਰੋੜ ਦਾ ਮਾਲ ਜੇਕਰ ਪੁਰਾਣੀ ਸਰਕਾਰ ਦੀ ਟੈਂਡਰਿੰਗ ਨਾਲ ਹੋਇਆ ਹੁੰਦਾ ਤਾਂ ਸ਼ਾਇਦ ਪੇਮੇਂਟ 1700 ਕਰੋੜ ਦਾ ਹੋਇਆ ਹੁੰਦਾ। ਅਤੇ ਹਜ਼ਾਰ ਕਰੋੜ ‘ਚੋਂ ਕੀ ਆਇਆ ਹੁੰਦਾ ਉਹ ਤਾਂ ਭਗਵਾਨ ਜਾਣੇ। ਮੇਰਾ ਕਹਿਣ ਦਾ ਮਤਲਬ ਇਹ ਹੈ ਇਹ ਹੈ ਕਿ ਚੀਜਾਂ ਕਿਸ ਤਰ੍ਹਾਂ ਬਦਲ ਰਹੀਆਂ ਹਨ। ਟੈਕਨੋਲੋਜੀ ਦੀ ਕਿਸ ਤਰ੍ਹਾਂ ਵਰਤੋਂ ਕਰਕੇ ਪਾਰਦਰਸ਼ਤਾ(transparency) ਲਿਆਂਦੀ ਜਾ ਰਹੀ ਹੈ। ਹੁਣ ਤੁਹਾਡੇ ਵੀ ਧਿਆਨ ‘ਚ ਕੁਝ ਲੋਕ ਹੋਣਗੇ। ਤੁਹਾਡਾ ਕੋਈ ਇੰਪਲਾਈ ਹੋਵੇਗਾ ਉਸਦਾ ਬੇਟਾ ਕੋਈ ਛੋਟੀ ਜਿਹੀ ਚੀਜ਼ ਪ੍ਰੋਡਕਟ ਕਰਦਾ ਹੋਵੇਗ। ਉਸ ਨੂੰ ਕਹੋ ਭਈ ਤੁਸੀਂ ਜ਼ਰਾ ਜੈਮ ‘ਚ ਰਜਿਸਟਰੀ ਕਰਵਾ ਦਿਓ। ਦੇਖੋ ਸਰਕਾਰ ‘ਚ ਤੁਸੀਂ ਲਿਖੋ ਤੁਹਾਡਾ ਕੋਈ ਮਾਲ ਚਲਾ ਜਾਵੇਗਾ ਉੱਥੇ। ਅਸੀਂ ਉੱਦਮਸ਼ੀਲਤਾ (entrepreneurship) ਨੂੰ ਕਿਵੇਂ ਹੁਲਾਰਾ ਦੇ ਸਕਦੇ ਹਾਂ। ਅਸੀਂ ਕਿਵੇਂ ਬਦਲ ਸਕਦੇ ਹਾਂ। ਹੁਣ ਸਾਡੇ ਇਥੇ ਟੂਰਿਜ਼ਮ, ਤੁਹਾਡੇ ਹਰ ਪ੍ਰੇਜੇਂਟੇਸ਼ਨ ‘ਚ ਸੈਰ-ਸਪਾਟਾ (tourism) ਦੀ ਗੱਲ ਆ ਰਹੀ ਹੈ। ਸੈਰ-ਸਪਾਟਾ (tourism) ਦੇ ਸਾਹਮਣੇ ਸਭ ਤੋਂ ਵੱਡੀ ਸਮਸਿਆ ਕਿਹੜੀ ਹੈ। ਸਵਾਲ ਮੇਰਾ ਬੜਾ ਹੈਰਾਨ ਕਰਨ ਵਾਲਾ ਹੈ। ਕਦੀ ਅਸੀਂ ਸੋਚਿਆ ਸਾਡੀ ਮਾਨਸਿਕਤਾ (psyche) ਸਾਡਾ ਕਿੰਨਾ ਨੁਕਸਾਨ ਕਰ ਰਹੀ ਹੈ। ਮੈਂ ਇਹ ਤੁਹਾਨੂੰ ਨਹੀਂ ਸੁਣਾ ਰਿਹਾ ਹਾਂ ਅਸੀਂ ਸਾਰੇ ਸਵੈ ਪੜਚੋਲ ਕਰ ਰਹੇ ਹਾਂ, ਮੈਂ ਵੀ ਤੁਹਾਡੀ ਤਰ੍ਹਾਂ ਹੀ ਮੇਰੇ ਵਿਚਾਰਾਂ ਨੂੰ ਇਕ ਮੰਥਨ ਦੇ ਰੂਪ ‘ਚ ਪ੍ਰਗਟ ਕਰ ਰਿਹਾ ਹਾਂ। ਮੈਂ ਪਿਛਲੇ ਸਾਲ ਇਕ ਪ੍ਰੋਗਰਾਮ ਕੀਤਾ ਸੀ ਮੇਰੀ ਮਨ ਕੀ ਬਾਤ ‘ਚ ਜੋ ਕਰਦਾ ਹਾਂ। ਉਸ ਵਿੱਚ ਮੈਂ ਵੈਕੇਸ਼ਨ ‘ਚ ਬੱਚਿਆਂ ਨੂੰ ਕਿਹਾ ਸੀ ਕਿ ਤੁਸੀਂ ਲੋਕ ਜਾਂਦੇ ਹੋ ਇਸ ਹੈਸ਼ਟੈਗ ‘ਚ ਤੁਸੀਂ ਜਿਸ ਵੀ ਪਲੇਸ ‘ਚ ਗਏ ਹੋ ਦੇਖਣ ਲਈ ਉਸਦੀ ਫੋਟੋ ਭੇਜੋ। ਮਿਲੀਅਨਜ਼ ਆਫ ਮਿਲੀਅਨਜ਼ ਫੋਟੋਗ੍ਰਾਫ ਮੇਰੀ ਵੈਬਸਾਈਟ ‘ਤੇ ਹਨ। ਮਿਲੀਅਨਜ਼ ਆਫ ਮਿਲੀਅਨਜ਼ ਅਤੇ ਮੈਂ ਹੈਰਾਨ ਸੀ ਮੈਂ ਕੁਝ ਦੇਖਦਾ ਸੀ ਕਦੇ- ਕਦੇ ਜਦੋਂ ਸਮਾਂ ਮਿਲੇ, ਸਾਡੇ ਦੇਸ਼ ‘ਚ ਅਜਿਹੀ ਅਜਿਹੀ ਜਗ੍ਹਾ ਹੈ, ਅਜਿਹਾ ਕੁਦਰਤੀ ਦ੍ਰਿਸ਼ ਹੈ, ਜੋ ਗਏ ਗਏ ਹਨ ਉਸ ਨੇ ਫੋਟੋ ਭੇਜੀ ਤਾਂ ਪਤਾ ਲੱਗਦਾ ਹੈ ਕਿ ਭਈ ਉਹ ਤਾਂ ਹੈਸ਼ ਟੈਗ ਦੇ ਕਾਰਨ ਕਈਆਂ ਨੇ ਉਸ ਨੂੰ ਦੇਖਿਆ ਵੀ ਹੋਵੇਗਾ। ਸਾਡੇ ਲੋਕਾਂ ਦੀ ਮਾਨਸਿਕਤਾ (psyche) ਕੀ ਹੈ, ਕਿਸੇ ਚੰਗੀ ਜਗ੍ਹਾ ‘ਤੇ ਜਾਈਏ ਅਤੇ ਮਨ ਨੂੰ ਭਾ ਜਾਵੇ। ਤਾਂ ਸਾਡਾ ਪਹਿਲਾ ਵਾਕ ਇਹੀ ਨਿਕਲਦਾ ਹੈ, ਯਾਰ ਲਗਦਾ ਨਹੀਂ ਹੈ ਅਸੀਂ ਹਿੰਦੁਸਤਾਨ ‘ਚ ਹਾਂ। ਹੁਣ ਮੈਨੂੰ ਦੱਸੋ ਸੈਰ-ਸਪਾਟਾ (tourism) ਕਿੱਥੋਂ ਵਧੇਗਾ। ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਘਰ ‘ਚ ਪਿਆਰ ਨਹੀਂ ਕਰਦੇ ਹੋ, ਤਵੱਜੋ ਨਹੀਂ ਦਿੰਦੇ ਹੋ ਮੁਹੱਲੇ ਵਾਲੇ ਕਿਵੇਂ ਦੇਣਗੇ ਮੈਨੂੰ ਦੱਸੋ। ਜੇਕਰ ਅਸੀਂ ਆਪਣੀਆਂ ਚੀਜਾਂ ਦਾ ਮਾਨ ਨਾ ਕਰੀਏ, ਤੁਹਾਡੇ ਕੋਲ ਖਰੀਦਦਾਰ (buyer) ਆਉਂਦੇ ਹੋਣਗੇ ਸੈਲਰ ਆਉਂਦੇ ਹੋਣਗੇ। ਗਲੋਬਲ ਸਮੁਦਾਇ (community) ਨਾਲ ਤੁਹਾਡਾ ਨਾਤਾ ਹੋਵੇਗਾ। ਤੁਹਾਡੇ ਵਿੱਚੋਂ ਕਿੰਨੇ ਹੋਣਗੇ ਜਿੰਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਹੋਵੇਗਾ ਤੁਸੀਂ ਆਏ ਹੋ ਪਰ ਦਿਨ ਜ਼ਿਆਦਾ ਕੱਢ ਕੇ ਆਓ। ਇਸ ਹਫਤੇ ਦੇ ਅੰਤ ‘ਚ ਤਾਂ ਇਹ ਥਾਵਾਂ ਦੇਖ ਕੇ ਆਓ। ਸੈਰ-ਸਪਾਟਾ (tourism) ਤਾਂ ਅਸੀਂ, ਦੇਖੋ tourism ਸਰਕਾਰ ਦੇ ਐਡਵਰਟਾਇਜ਼ਮੈਂਟ ਨਾਲ ਨਹੀਂ ਹੁੰਦਾ ਹੈ। ਕੋਈ ਇਕ ਕਹੇ ਯਾਰ ਮੈਂ ਗਿਆ ਸੀ ਤੁਸੀਂ ਹੋ ਆਓ। ਤੁਸੀਂ ਜ਼ਰੂਰ ਜਾਂਦੇ ਹੋ। ਕਿਉਂਕਿ ਸੈਰ-ਸਪਾਟਾ (tourism) ‘ਚ ਇਕ ਫੀਅਰ ਆਵ੍ unknown ਇਨਬਿਲਟ ਹੁੰਦਾ ਹੈ। ਫੀਅਰ ਆਵ੍ unknown ਇਨਬਿਲਟ ਹੁੰਦਾ ਹੈ ਟੂਰਿਸਟ ਦੇ ਦਿਮਾਗ ‘ਚ। ਪਰ ਜਿਸ ਦਿਨ ਉਸਨੂੰ ਕੋਈ ਕਹੇ ਕਿ ਮੈਂ ਗਿਆ ਸੀ। ਫਿਰ ਉਹ ਪੁੱਛਦਾ ਨਹੀਂ ਕਿ ਉਥੇ ਕੀ ਕਰਨਾ ਹੈ ਉਹ ਆਪਣੇ ਆਪ ਹੀ ਤੁਰ ਪੈਂਦਾ ਹੈ। ਸਾਡਾ ਹਿੰਦੁਸਤਾਨੀਆਂ ਦਾ ਸੁਭਾਅ ਇਹ ਨਹੀਂ ਹੈ। ਸਾਡੇ ਇਥੇ ਕੋਈ ਫਾਰਮੇਸੀ ਵਾਲੀ ਕੰਪਨੀ…ਕੋਈ ਹੈ ਕੀ ਫਾਰਮੇਸੀ ਵਾਲੇ। ਚਲੋ ਚੰਗਾ ਹੈ ਮੈਂ ਬੋਲ ਸਕਾਂਗਾ…। ਫਾਰਮੇਸੀ ਵਾਲੇ ਡਾਕਟਰਾਂ ਨੂੰ ਵਿਸ਼ੇਸ਼ ਟੂਰ ਕਰਾਉਂਦੇ ਹਨ। ਤੁਹਾਨੂੰ ਵੀ ਪਤਾ ਹੈ ਕਿਉਂ ਕਰਾਉਂਦੇ ਹਨ। ਪਰ ਕਿਥੇ ਲੈ ਜਾਣਗੇ ਸਿੰਗਾਪੁਰ ਲੈ ਜਾਣਗੇ, ਦੁਬਈ ਲੈ ਜਾਣਗੇ। ਉਨ੍ਹਾਂ ਨੂੰ ਨਹੀਂ ਲਗਦਾ ਕਿ ਚਲੋ ਭਈ ਸਾਡੇ ਦੇਸ਼ ‘ਚ ਹੰਪੀ ਕਰਕੇ ਇਕ ਜਗ੍ਹਾ ਹੈ ਚਲੋ ਅਸੀਂ ਚਲਦੇ ਹਾਂ ਕਰਨਾਟਕ ਜਾਂਦੇ ਹਾਂ ਛੇ ਚੀਜਾਂ ਵੇਖ ਕੇ ਆਵਾਂਗੇ, ਰਾਜਸਥਾਨ ਜਾਂਦੇ ਹਾਂ ਪੰਜ ਚੀਜਾਂ ਦੇਖ ਕੇ ਆਵਾਂਗੇ ਮੈਂ ਲੈ ਕੇ ਜਾਵਾਂਗਾ। ਅਸੀਂ ਆਪਣੀਆਂ ਚੀਜਾਂ ਨੂੰ ਹੁਲਾਰਾ ਨਹੀਂ ਦਿੰਦੇ ਹਾਂ। ਜਦੋਂ ਤਕ ਅਸੀਂ ਅਤੇ ਅਸੀਂ ਇਹ ਨਾ ਸੋਚੀਏ ਕਿ ਅਸੀਂ ਦੁਨੀਆ ਨੂੰ ਉਹ ਸੈਰ-ਸਪਾਟਾ (tourism) ਕਰਾਈਏ। Artificial ਇੰਨਜਾਇਮੈਂਟ ਦਾ ਇਨਵਾਰਿਮੈਂਟ ਉਸਦੇ ਬਜਾਏ ਜੋ ਸਾਡੀ ਵਿਰਾਸਤ ਹੈ ਜੀ ਜੇਕਰ ਉਸ ਵਿਰਾਸਤ ਨਾਲ ਦੁਨੀਆ ਨੂੰ ਜਾਣੂ ਕਰਵਾਈਏ। ਤਾਂ ਦੁਨੀਆ ਇਸ ਨੂੰ ਦੇਖਣ ਲਈ ਪਾਗਲ ਹੈ ਜੀ। ਮੈਨੂੰ ਬਰਾਬਰ ਯਾਦ ਹੈ ਮੈਂ ਗੁਜਰਾਤ ‘ਚ ਜਦੋਂ ਮੁੱਖ ਮੰਤਰੀ ਸੀ ਤਾਂ ਗੁਜਰਤ ‘ਚ ਮੇਰੇ ਆਪਣੇ ਸ਼ੌਕ ਤਦ ਮੈਂ ਰਾਜਨੀਤੀ ‘ਚ ਵੀ ਨਹੀਂ ਸੀ ਮੈਂ ਅਜਿਹੇ ਜੰਗਲਾਂ ‘ਚ ਭਟਕਦਾ ਰਹਿੰਦਾ ਸੀ। ਤਾਂ ਤਦ ਮੈਂ ਮਾਰੂਥਲ ‘ਚ ਰਹਿਣ ਲਈ ਚਲਾ ਗਿਆ ਸੀ ਤਾਂ ਮੈਂ ਕੱਛ ਦਾ ਜਦ ਵਾਈਟ ਰੱਨ (White Rann) ਵੇਖਿਆ ਅਤੇ ਮੇਰੇ ਮਨ ਤੇ ਇਕ ਬੜਾ ਹੀ ਵੱਖਰਾ ਜਿਹਾ ਅਸਰ ਹੋਇਆ। ਮੈਂ ਇਹ ਚਾਲੀ ਪੰਜਤਾਲੀ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹਾਂ। ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਮੈਂ ਤੈਅ ਕੀਤਾ ਕਿ ਮੈਂ ਇਸ ਮਾਰੂਥਲ ਨੂੰ ਟੂਰਿਸਟ ਡੈਸਟੀਨੇਸ਼ਨ ਬਣਾਵਾਂਗਾ। ਤੁਹਾਨੂੰ ਮੇਰੀ ਅਪੀਲ ਹੈ ਕਿ ਕਦੀ ਰਣੋਤਸਵ ਵੈਬਸਾਈਟ ‘ਤੇ ਜਾਓ। ਦੀਵਾਲੀ ਤੋਂ ਬਾਅਦ ਉਹ ਸ਼ੁਰੂ ਹੁੰਦ ਹੈ। ਤਿੰਨ ਮਹੀਨੇ ਚਲਦ ਹੈ। ਪੂਰਾ ਟੈਂਟ ਸਿਟੀ ਬਣਦਾ ਹੈ। ਤੁਸੀਂ ਸੋਚ ਨਹੀਂ ਸਕਦੇ ਕਿ ਅਜਿਹੀ ਸੁੰਦਰਤਾ ਮੇਰੇ ਦੇਸ਼ ਦੇ ਮਾਰੂਥਲ ‘ਚ ਹੁੰਦੀ ਹੈ। ਪੂਰਾ ਸਫੇਦ ਮਾਰੂਥਲ (White Desert) ਅਤੇ ਇੰਨੀਂ ਦਿਨੀ ਕਾਫੀ ਤਾਦਾਦ ‘ਚ ਬੁਕਿੰਗ ‘ਚ ਪ੍ਰੇਸ਼ਾਨੀ ਹੁੰਦੀ ਹੈ ਇੰਨਾ ਰੱਸ਼ (rush) ਰਹਿੰਦ ਹੈ। ਇਕ ਨਵਾਂ ਅਨੁਭਵ (experience) ਹੁੰਦਾ ਹੈ। ਕਈ ਲੋਕ ਆਪਣੀ ਬੋਰਡ ਮੀਟਿੰਗ ਕੰਪਨੀ ਦੀ ਰਣੋਤਸਵ ਦੇ ਨਾਲ ਜੋੜ ਦਿੰਦੇ ਹਨ। ਕਦੀ ਕਿਸੇ ਨੇ ਸੋਚਿਆ ਸੀ ਕਿ ਇਕ ਮਾਰੂਥਲ ਵਾਈਟ ਡੇਜ਼ਰਟ ਹੈ ਉਹ ਵੀ ਕਦੀ ਟੂਰਿਸਟ ਡੈਸਟੀਨੇਸ਼ਨ ਬਣ ਸਕਦਾ ਹੈ। ਉਸਦੇ ਕਾਰਨ ਕੱਛ ਦਾ ਦਸਤਕਾਰੀ ਕੱਛ ਦੀਆਂ ਹੋਰ ਚੀਜਾਂ ਇਕ ਤਰ੍ਹਾਂ ਨਾਲ ਇਕ ਬਹੁਤ ਵੱਡੀ ਮਾਰਕੀਟ ਖੜੀ ਹੋ ਗਈ ਹੈ ਉਥੇ। ਫਿਰ ਲੋਕ ਵੀ ਆਪਣੇ ਆਪ ‘ਚ ਪ੍ਰੋਫੈਸ਼ਨਲੀ ਤਿਆਰ ਹੋਣ ਲੱਗੇ। ਪੈਕੇਜਿੰਗ ਸਿੱਖਣ ਲੱਗੇ। ਕਿਵੇਂ ਉਨ੍ਹਾਂ ਨੂੰ ਖਾਣਾ ਖੁਆਉਣਾ ਪਰੋਸਣਾ ਉਹ ਸਭ ਆ ਗਿਆ ਉਨ੍ਹਾਂ ਨੂੰ। ਇਹ ਟੂਰਿਜ਼ਮ ਅਜਿਹਾ ਹੈ ਕਿ ਪਹਿਲਾਂ ਮੁਰਗੀ ਕਿ ਪਹਿਲਾਂ ਅੰਡਾ। ਟੂਰਿਸਟ ਆਉਣਗੇ ਤਾਂ ਸੈਰ-ਸਪਾਟਾ (tourism) ਡਵੈਲਪ ਹੋਵੇਗਾ, ਜੇਕਰ ਟੂਰਿਸਟ ਡੈਸਟੀਨੇਸ਼ਨ ਡਵੈਲਪ ਹੋਵੇਗਾ ਤਾਂ ਟੂਰਿਸਟ ਆਉਣਗੇ। ਇਸੇ ਦਾ ਝਗੜਾ ਚਲਦਾ ਰਹਿੰਦਾ ਹੈ। ਮੈਂ ਬਹੁਤ ਸਾਲ ਪਹਿਲਾਂ ਹਿਮਾਚਲ ‘ਚ ਕੰਮ ਕਰਦਾ ਸੀ। ਹਿਮਾਚਲ ‘ਚ ਇਕ ਜਗ੍ਹਾ ਹੈ ਮਨਾਲੀ ਦੇ ਕੋਲ…ਇਕ ਬਹੁਤ ਵੱਡੇ ਆਰਟਿਸਟ ਸਨ ਵਿਦੇਸ਼ ਦੇ ਮੈਂ ਨਾਂ ਭੁੱਲ ਗਿਆ ਉਨ੍ਹਾਂ ਦਾ ਰੋਡ੍ਰਿਕ ਤਾਂ ਮੈਂ ਉਨ੍ਹਾਂ ਦੀ ਥਾਂ ਵੇਖਣ ਗਿਆ। ਕਿਸੇ ਜਗ੍ਹਾ ਬੈਲਗੱਡੀ ‘ਚ ਉਥੇ ਪੁੱਜੇ ਸਨ ਆਜਾਦੀ ਦੇ ਅੰਦੋਲਨ ਵਿੱਚ ਹੀ ਹਿੱਸਾ ਲਿਆ ਸੀ ਵਿਦੇਸ਼ੀ ਸਨ। ਜਗ੍ਹਾ ਹੈ ਪਰ ਕੋਈ ਟੂਰਿਸਟ ਨਹੀਂ ਆਉਂਦਾ ਸੀ। ਮੈਂ ਉਥੇ ਹਿਮਾਚਲ ‘ਚ ਮੈਂ ਕਿਹਾ ਸਰਕਾਰ ਸਾਡੀ ਪਾਰਟੀ ਦੇ ਲੋਕ ਸਨ ਸਰਕਾਰ ‘ਚ ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਤੁਸੀ ਨਿਯਮ ਬਣਾਉ। ਸਕੂਲ ਜੋ ਟੂਰ ਪ੍ਰੋਗਰਾਮ ਬਣਾਉਂਦੀ ਹੈ। ਉਸ ਵਿੱਚ ਇਥੇ ਆਉਣਾ ਕੰਪਲਸਰੀ ਕਰ ਦਿਓ। ਤਾਂ ਸਕੂਲ ਦੀਆਂ ਬੱਸਾਂ ਆਉਣ ਲੱਗੀਆਂ। ਆਉਣ ਲੱਗੀਆਂ ਤਾਂ ਚਨਾ ਚਬੇਨਾ ਵੇਚਣ ਆਉਣ ਲੱਗਾ, ਪਾਣੀ ਵੇਚਣ ਵਾਲਾ ਆਉਣ ਲੱਗਾ, ਚਾਹ ਵੇਚਣ ਵਾਲਾ ਆਉਣ ਲੱਗਾ, ਹੌਲੀ-ਹੌਲੀ ਬੁਨਿਆਦੀ ਢਾਂਚਾ(ਇੰਫ੍ਰਾਸਟ੍ਰਕਚਰ) ਡਿਵੈਲਪ ਹੋਣ ਲੱਗਾ। ਜ਼ਰੂਰਤ(ਰਿਕਵਾਇਰਮੈਂਟ) ਨੂੰ ਡਿਵੈਲਪ ਕਰਨ ਵਾਲੇ ਹੋ ਗਏ। ਬਾਅਦ ‘ਚ ਲੋਕਾਂ ਦਾ ਵੀ ਟੂਰਿਸਟ ਡੈਸਟੀਨੇਸ਼ਨ ਮੈਪ ‘ਚ ਉਹ ਜਗ੍ਹਾ ਬਣ ਗਈ। ਸਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ ਜੀ। ਅਤੇ ਮੈਂ ਮੰਨਦਾ ਹਾਂ ਕਿ ਸਰਕਾਰ ਵੱਲੋਂ ਜਿੰਨ੍ਹਾ ਸੈਰ-ਸਪਾਟਾ (tourism) ਡਿਵੈਲਪ ਹੋ ਸਕਦ ਹੈ ਉਸ ਤੋਂ ਜ਼ਿਆਦਾ ਸੈਰ-ਸਪਾਟਾ (tourism) ਇੱਕ ਟੈਂਪਰਾਮੈਂਟ ਅਸੀਂ ਬਣਾਈਏ। ਅਸੀਂ ਇਸ ਨੂੰ ਹੁਲਾਰਾ ਦੇਣ ਲਈ ਜ਼ੋਰ ਦਈਏ। ਅਤੇ ਭਾਰਤ ‘ਚ ਯਾਤਰਾਵਾਂ ਨਵੀਂ ਚੀਜ਼ ਨਹੀਂ ਸੀ। ਅੱਜ Circuit ਟੂਰ ਹਨ ਟੂਰਿਜ਼ਮ ‘ਚ ਸਰਕਟ ਕੰਨਸੈਪਟ (Circuit Concept) ਬਹੁਤ ਪਾਪੁਲਰ ਹੈ। ਸਾਡੇ ਦੇਸ਼ ‘ਚ ਸਦੀਆਂ ਪਹਿਲਾਂ ਸੀ। ਚਾਰ ਧਾਮ ਕੀ ਸੀ Circuit ਹੀ ਤਾਂ ਸੀ। 12 ਮਹਾਦੇਵ ਜਯੋਤਿਰਲਿੰਗ ਕੀ ਸੀ (Circuit) ਹੀ ਤਾਂ ਸੀ। ਨੌ ਗਣੇਸ਼ ਕੀ ਸੀ (Circuit) ਹੀ ਤਾਂ ਸੀ। ਸਾਡੇ ਪੁਰਖਿਆਂ ਨੂੰ Circuit ਪਹਿਲਾਂ ਹੀ ਪਤਾ ਸੀ। ਅਤੇ ਬੁਨਿਆਦੀ ਢਾਂਚਾ (ਇੰਫਰਾਸਟ੍ਰਕਚਰ) ਵੀ ਉਪਲੱਬਧਾ (available) ਸੀ। ਅਸੀਂ ਇੰਨ੍ਹਾ ਚੀਜਾਂ ਨੂੰ ਲੈ ਕੇ ਅੱਗੇ ਵੱਧ ਸਕਦੇ ਹਾਂ। ਅਤੇ ਇਸ ਲਈ ਰੋਜਗਾਰ ਸਿਰਜਣ ਤੋਂ ਲੈ ਕੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸੈਰ-ਸਪਾਟਾ (tourism) ‘ਚ ਬਹੁਤ ਵੱਡੀ ਤਾਕਤ ਹੈ। ਪਰ ਜੇਕਰ ਅਸੀਂ ਇੰਨ੍ਹ ਚੀਜਾਂ ਨੂੰ ਜੋੜੀਏ, ਤਾਂ ਆਪਣੇ ਆਪ ‘ਚ ਸਾਡਾ ਯੋਗਦਾਨ ਹੋਵੇਗਾ ਤਾਂ ਨਤੀਜਾ ਵੀ ਬਹੁਤ ਵੱਡਾ ਮਿਲੇਗਾ। ਕਈ ਵਿਚਾਰ ਤੁਹਾਡੇ ਵੱਲੋਂ ਆਏ ਹਨ ਉਨ੍ਹਾਂ ਵਿਚਾਰਾਂ ਦੀ ਜ਼ਰੂਰ ਵਰਤੋਂ ਹੋਵੇਗੀ। ਪਰ ਮੇਰੀ ਕੋਸ਼ਿਸ਼ ਹੈ ਕਿ ਵਿਚਾਰ ਸਿਰਫ ਇਸ ਕਮਰੇ ਤਕ ਹੀ ਸੀਮਤ ਨਾ ਰਹੇ, ਤੁਸੀਂ ਵੀ ਆਪਣੇ ਆਪਣੇ ਯੂਨਿਟ ‘ਚ ਆਪਣੇ-ਆਪਣੇ ਸੈਲਰ-ਬਾਇਰ ਦੇ ਵਿੱਚ ਆਪਣੇ ਇੰਡਸਟਰੀਅਲ ਸਰਕਲ ‘ਚ ਇੰਨ੍ਹਾਂ ਚੀਜਾਂ ਨੂੰ ਅੱਗੇ ਵਧਾ ਸਕਦੇ ਹੋ ਕੀ। ਕੀ ਤੁਸੀਂ ਵੀ ਉਥੇ ਕੋਈ ਈਵੈਂਟ ਕਰ ਸਕਦੇ ਹੋ। ਆਪ ਮਿਲ ਦੇਸ਼ ਲਈ ਅਸੀਂ ਵੀ ਕੁਝ ਕਰਾਂਗੇ। ਅਸੀਂ ਤੁਹਾਨੂੰ ਦੇਖਿਆ ਹੈ ਜੋ ਤੁਹਾਡੇ ਇੰਡਸਟਰੀਅਲ ਸਟੇਟ ਹਨ, ਮੈਂ ਕਿੰਨਾ ਹੀ ਸਵੱਛਤਾ ਦਾ ਅਭਿਆਨ ਚਲਾਵਾਂ। ਤੁਸੀਂ ਜਿਸ ਚੈਂਬਰ ‘ਚ ਬੈਠਦੇ ਹੋ ਉਹ ਤਾਂ ਵਧੀਆ ਹੁੰਦਾ ਹੈ, ਪਰ ਉਹ ਇੰਡਸਟਰੀਅਲ ਏਰੀਆ ‘ਚ ਪੈਰ ਰਖਣਾ ਪਸੰਦ ਨਾ ਕਰੇ ਅਜਿਹ ਹਾਲ ਹੁੰਦਾ ਹੈ ਜੀ। ਪਰ ਅਸੀਂ ਸਮੂਹਿਕ ਜਿੰਮੇਵਾਰੀ ਨਹੀਂ ਲੈਂਦੇ ਹਾਂ। ਇਸ ਲਈ ਉਹ ਸਫਾਈ ਨਹੀਂ ਹੁੰਦੀ ਹੈ। ਵੈਸਟ ‘ਚੋਂ ਵੈਲਥ ਦਾ ਇਕ ਬਹੁਤ ਵੱਡਾ ਉੱਦਮ (entrepreneur) ਦਾ ਵਿਕਾਸ ਹੈ ਜੀ। ਸਾਡੇ ਦੇਸ਼ ‘ਚ ਨਵੇਂ ਉੱਦਮੀ (entrepreneurs) ਵੇਸਟ ‘ਚੋਂ ਵੈਲਥ ਕਿਵੇਂ ਤਿਆਰ ਕਰਨ। ਉਨ੍ਹਾਂ ਨੂੰ ਕਿਵੇਂ ਅਸੀਂ ਉਤਸ਼ਾਹਿਤ ਕਰੀਏ। ਅਤੇ ਬਹੁਤ ਕੁਝ ਹੋ ਸਕਦਾ ਹੈ ਸਾਡੇ ਵਾਤਾਵਰਨ ਦੀ ਸਮਸਿਆ ਦਾ ਹੱਲ ਹੋ ਸਕਦਾ ਹੈ। ਹੁਣ ਨਾਗਪੁਰ ‘ਚ ਇੱਕ ਨੌਜਵਾਨ ਉਸ ਨੇ ਛੋਟਾ ਜਿਹਾ ਕੰਮ ਕੀਤਾ। ਉਸ ਨੇ ਸਾਡੇ ਇੱਥੇ ਤੁਸੀਂ ਦੇਖਿਆ ਹੋਵੇਗਾ ਕਿ ਹਰਿਆਣਾ, ਪੰਜਾਬ ਦੇ ਅੰਦਰ ਖੇਤੀ ਤੋਂ ਬਾਅਦ ਜੋ ਫਸਲ ਪੰਜਾਬ ‘ਚ ਵੇਸਟ ਰਹਿੰਦ-ਖੂਹੰਦ ਹੈ ਉਸਨੂੰ ਸਾੜਦੇ ਹਨ। ਤਾਂ ਦਿੱਲੀ ਦੇ ਅੰਦਰ ਜੋ ਵਾਤਾਵਰਨ ਦੀ ਸਮੱਸਿਆ ਹੁੰਦ ਹੈ ਤਾਂ ਗਾਲ੍ਹਾਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਪੈਂਦੀਆਂ ਹਨ। ਨਾਗਪੁਰ ਦੇ ਅੰਦਰ ਇਕ ਨੌਜਵਾਨ ਨੇ ਉਸੇ ਵੇਸਟ ਨੂੰ ਖਰੀਦ ਲਿਆ, ਗੋਬਰ ਖਰੀਦ ਲਿਆ, ਉਸ ਵਿੱਚ ਛੋਟੋ ਛੋਟੇ ਬਲਾਕ ਬਣਾ ਦਿੱਤੇ ਅਤੇ ਫਿਊਨਰਲ ਦੇ ਅੰਦਰ ਸਾੜਨ ਲਈ ਉਹ ਬਲਾਕ ਵੇਚਦਾ ਹੈ। 20 ਪ੍ਰਤੀਸ਼ਤ ਲਕੜੀ ਦੀ ਜ਼ਰੂਰਤ, ਬਾਡੀ ਉਸੇ ਨਾਲ ਬਲ ਸਕਦਾ ਹੈ। ਅਤੇ ਟੋਟਲ ਜੋ ਜ਼ਰੂਰਤ (ਰਿਕਵਾਇਰਮੈਂਟ) ਹੁੰਦੀ ਹੈ ਉਸ ਤੋਂ 20 ਪ੍ਰਤੀਸ਼ਤ ਘੱਟ ਜ਼ਰੂਰਤ (ਰਿਕਵਾਇਰਮੈਂਟ) ਹੁੰਦੀ ਹੈ। ਵੇਸਟ ਦਾ ਬੈਸਟ ਹੋ ਗਿਆ ਫਿਊਨਰਲ ‘ਚ ਜੋ ਟਾਈਮ ਖਰਾਬ ਹੁੰਦਾ ਸੀ ਬੰਦ ਹੋ ਗਿਆ। ਪਹਿਲਾਂ ਦੋ ਘੰਟਿਆਂ ‘ਚ ਬੋਡੀ ਸੜਦਾ ਸੀ ਹੁਣ ਇਕ ਘੰਟੇ ‘ਚ ਸੜ ਜਾਂਦੀ ਹੈ ਪਰਿਵਾਰ ਵਾਲੇ ਛੇਤੀ ਫ੍ਰੀ ਹੋ ਜਾਂਦੇ ਹਨ। ਇਕ ਸਟਾਰਟਅੱਪ ਭਲਾ ਕੀ ਕਰ ਸਕਦਾ ਹੈ, ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਅਸੀਂ ਅਜਿਹੀਆਂ ਚੀਜਾਂ ਨੂੰ ਹੁਲਾਰਾ ਕਿਸ ਤਰ੍ਹਾਂ ਦਈਏ।ਸਾਡੇ ਦੇਸ਼ ‘ਚ ਦੂਜੀ ਸਾਡੀ ਸਮੱਸਿਆਂ ਜੋ ਹੈ ਜਿਸਦਾ ਸਾਨੂੰ ਹੱਲ ਚਾਹੀਦਾ ਹੈ। ਅਸੀਂ ਗਲੋਬਲ ਜੋ ਜ਼ਰੂਰਤ (ਰਿਕਵਾਇਰਮੈਂਟ) ਹੈ ਅਸੀਂ ਗਲੋਬਲ ਜੋ ਦੁਨੀਆ ਵੇਖਦੇ ਹਾਂ, ਅਸੀਂ ਉਸ ਪ੍ਰੋਡਕਟ ਵੱਲ ਜਾਣਾ ਚਾਹੁੰਦੇ ਹਨ। ਫਿਰ ਸਾਡਾ ਸੰਤੋਖ ਇਹ ਹੁੰਦਾ ਹੈ ਕਿ ਵੇਖੋ ਉਨ੍ਹਾਂ ਦੀ ਪੰਜ ਹਜ਼ਾਰ ‘ਚ ਮਿਲਦੀ ਮੇਰੀ ਚਾਰ ਹਜ਼ਾਰ ‘ਚ ਮਿਲਦੀ ਹੈ ਤੁਸੀਂ ਮੇਰੀ ਖਰੀਦੋ। ਸਚਮੁਚ ਸਾਡੀ ਪਹੁੰਚ (approach) ਬਦਲਣ ਦੀ ਲੋੜ ਹੈ। ਸਾਡੇ ਦੇਸ਼ ਦੀਆਂ ਜੋ ਤਕਲੀਫਾਂ ਹਨ, ਇਸ ਦਾ ਹੱਲ ਵਾਲਾ ਕੋਈ ਪ੍ਰੋਡਕਟ ਮੈਂ ਦੇ ਸਕਦਾ ਹਾਂ ਕੀ? ਜਿਸ ਦਿਨ ਅਸੀਂ ਉਹ ਪ੍ਰੋਡਕਟ ਦੇਵਾਂਗੇ। ਤੁਸੀਂ ਵੇਖਿਓ ਸਾਡੇ ਇਥੇ ਬਹੁਤ ਵੱਡਾ ਮਾਰਕੀਟ ਹੈ। ਜਿਸ ਨੂੰ ਅਸੀਂ ਕੈਪਚਰ ਕਰ ਸਕਦੇ ਹਾਂ। ਅਤੇ ਅਸੀਂ ਉਸੇ ਤਾਕਤ ਨੂੰ ਗਲੋਬਲ ਮਾਰਕੀਟ ‘ਚ ਵੀ ਐਂਟਰਟੇਨ ਕਰ ਸਕਦੇ ਹਾਂ।
ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਸਾਡੇ ਦੇਸ਼ ਨੂੰ ਕਿੰਨੀਅ ਚੀਜਾਂ ਇੰਪੋਰਟ ਕਰਨੀਆਂ ਪੈਂਦੀਆਂ ਹਨ। ਕੀ ਮੈਂ 2022 ਤੱਕ ਮੇਰੇ ਦੇਸ਼ ਨੂੰ ਘੱਟ ਤੋਂ ਘੱਟ ਇੰਨ੍ਹਾਂ ਪੰਜ ਚੀਜਾਂ ਨੂੰ ਇੰਪੋਰਟ ਕਰਨ ਤੋਂ ਮੇਰੇ ਦੇਸ਼ ਨੂੰ ਬਚਾਵਾਂਗਾ। ਮੇਰੇ ਦੇਸ਼ ‘ਚ ਪੰਜ ਚੀਜਾਂ ਇੰਪੋਰਟ ਨਹੀਂ ਹੋਣ ਦੇਵਾਂਗਾ। ਇਹ ਮੇਰੀ ਦੇਸ਼ ਭਗਤੀ ਹੈ, ਪੰਜ ਚੀਜਾਂ ਅਜਿਹੀਆਂ ਬਣਾਵਾਂਗਾ ਮੇਰੇ ਦੇਸ਼ ਦਾ ਬਾਹਰ ਪੈਸਾ ਨਹੀਂ ਜਾਵੇਗਾ। ਕਿਉਂ ਨਹੀਂ ਕਰ ਸਕਦੇ। ਕਰ ਸਕਦੇ ਹਾਂ। ਤੁਸੀਂ ਮੈਨੂੰ ਦੱਸੋ ਹੁਣੇ ਤੁਸੀਂ ਕਹਿੰਦੇ ਸੀ ਇਲੈਕਟ੍ਰੌਨਿਕ ਵਗੈਰਾ ਇੰਪੋਰਟ ਕਰੋ ਉਸ ਦੀ ਚਰਚਾ ਕਰ ਰਹੇ ਸਨ। ਹੈਲਥਕੇਅਰ ਦੀ ਇਲੈਕਟ੍ਰੋਨਿਕ ਸਾਜੋ ਸਾਮਾਨ (ਇਕਇਪਮੈਂਟ) ਭਾਰਤ ‘ਚ ਹੈਲਥ ਕੇਅਰ ਨੂੰ ਸਸਤਾ ਕਰਨਾ ਹੈ, ਤਾਂ ਸਾਡੇ ਜ਼ਮੀਨੀ ਪੱਧਰ ‘ਤੇ ਉਪਯੋਗੀ ਚੀਜਾਂ ਹੁਣ ਕਿਡਨੀ ਦੇ ਰੋਗੀ (ਪੇਸ਼ੇਂਟ) ਲਈ ਜੋ ਰਿਕਵਾਇਰਮੈਂਟ ਹੈ ਕੀ ਉਹ ਮਸ਼ੀਨ ਅਸੀਂ ਨਹੀਂ ਬਣਾ ਸਕਦੇ। ਡਾਇਲਸੰਸ ਅਸੀਂ ਨਹੀਂ ਬਣਾ ਸਕਦੇ। ਕੀ ਸਾਡੇ ਉੱਦਮੀ (entrepreneur) ਇਸ ਤਰ੍ਹਾਂ ਨਾਲ ਬਾਹਰ ਨਹੀਂ ਆ ਸਕਦੇ ਕੀ। ਸਾਡੇ ਦੇਸ਼ ਦੀਆਂ ਸਮਸਿਆਵਾਂ ਨੂੰ ਅਡਜਸਟ ਕਰਨ ਦਾ ਟੈਂਪਰਾਮੈਂਟ ਇਹ ਸਾਡੀ ਨਵੀਂ ਜੈਨਰੇਸ਼ਨ ‘ਚ ਜੇਕਰ ਬਣਨਾ ਹੈ, ਤਾਂ ਮਾਰਕੀਟ ਆਪਣੇ ਆਪ ਖੜੀ ਹੋ ਜਵੇਗੀ। ਅਤੇ ਮੈਨੂੰ ਲਗਦਾ ਹੈ ਕਿ ਅਸੀਂ ਇਸ ਦਿਸ਼ਾ ‘ਚ ਸੋਚੀਏ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਲੋਕਾਂ ਨੇ ਜੋ ਸੁਝਾਅ ਦਿੱਤੇ ਹਨ ਉਹ ਸੁਝਾਅ ਸਰਕਾਰ ‘ਚ ਕੰਮ ਆਉਣਗੇ। ਹੌਲੀ ਹੌਲੀ ਮੇਰੇ ਮਨ ‘ਚ ਵਿਚਾਰ ਜੋ ਚਲ ਰਿਹਾ ਹੈ ਇਹ ਕੋਈ ਵਨ ਟਾਈਮ ਈਵੈਂਟ ਨਹੀਂ ਹੈ। ਅਸੀਂ ਇਸ ਨੂੰ ਇੰਸਟੀਟਿਉਸ਼ਨਾਲਾਈਜ਼ ਕਰਨਾ ਚਾਹੁੰਦੇ ਹਾਂ। ਤੁਸੀਂ ਹੋ ਤੁਹਾਡੇ ਵਿੱਚੋਂ ਹੋਰ ਵੀ ਨਵੇਂ ਲੋਕ ਜੁੜ ਸਕਦੇ ਹਨ। ਇਸ ਦਾ ਹੋਰ ਜ਼ਿਆਦਾ ਆਊਟਕਮ ਉਸ ਦੀ ਰਚਨਾ ਵੀ ਕੀਤੀ ਜਾ ਸਕਦੀ ਹੈ। ਕਈ ਸੁਝਾਅ ਆ ਸਕਦੇ ਹਨ। ਪਰ ਇਕ ਸ਼ੁਰੂਆਤ ਹੈ। ਵੱਖ-ਵੱਖ ਗਰੁੱਪ ਦੇ ਨਾਲ ਇਸ ਤਰ੍ਹਾਂ ਨਾਲ ਬੈਠਣਾ ਅਤੇ ਹੌਲੀ ਹੋਲੀ ਜਿਸ ਵਿੱਚ ਇਸਦੀ ਰੁਚੀ ਹੋਵੇਗੀ ਮੈਂ ਸਰਕਾਰ ਦੇ ਉਸ ਡਿਪਾਰਟਮੈਂਅ ਦੇ ਨਾਲ ਵੀ ਉਸਨੂੰ ਜੋੜਨਾ ਚਾਹਾਂਗਾ। ਤਾਂ ਕਿ ਸਥਾਈ ਗੱਲਬਾਤ (ਪਰਮਾਨੈਂਟ-ਇੰਟਰੇਕਸ਼ਨ) ਹੁੰਦਾ ਰਹੇ। ਅਤੇ ਅਸੀਂ ਮਿਲ ਕੇ ਦੇਸ਼ ਲਈ ਕਰੀਏ। ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਵਪਾਰ ਜਗਤ ‘ਚ ਆਏ ਮੈਨੂੰ ਖੁਸ਼ੀ ਹੋਵੇਗੀ ਕਿ ਤੁਹਾਡੇ ਕਿਸੇ ਪ੍ਰੈਜੈਂਟੇਸ਼ਨ ‘ਚ ਉਦਯੋਗ ਜਾਂ ਵਪਾਰੀ ਦੇ ਹਿੱਤ ‘ਚ ਕੋਈ ਸੁਝਾਅ ਨਹੀਂ ਸੀ। ਸਾਰੇ ਸੁਝਅ ਦੇਸ਼ ਹਿਤ ਦੇ ਸਨ। ਇਹੋ ਮੇਰਾ 2022 ਦਾ ਸੁਪਨਾ ਪੂਰ ਕਰ ਦਿੰਦਾ ਹੈ.. ਇਸ ਲਈ ਅਸੀਂ ਇੰਨ੍ਹਾਂ ਚੀਜਾਂ ‘ਤੇ ਜ਼ੋਰ ਦੇਣਾ ਚਾਹੁੰਦੇ ਹਾਂ।
ਕਈ ਨਵੀਆਂ ਤਬਦੀਲੀਆਂ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਕਿਉਂਕਿ ਜਿੰਨਾ ਤੁਸੀਂ ਜੁੜੋਗੇ ਉੰਨ੍ਹਾਂ ਮੈਂ ਸਮਝਦਾ ਹਾਂ ਕਿ ਨਤੀਜਾ ਮਿਲੇਗਾ। ਮੈਂ ਅੱਜ ਖਾਸ ਤੌਰ ‘ਤੇ ਸਾਡੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਸ਼੍ਰੀਮਾਨ ਅਰਵਿੰਦ ਪਨਗੜ੍ਹੀਆ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਵੇਖੋ ਅਜੇ ਉਹ, ਵੇਖੋ ਮਿਸ਼ਨ ਮੋਡ ‘ਚ ਕੰਮ ਕਿਵੇਂ ਹੁੰਦ ਹੈ। ਉਹ 45 ਸਾਲ ਅਮਰੀਕਾ ‘ਚ ਰਹੇ। ਕਦੀ ਹਿੰਦੁਸਤਾਨ ਆਉਣ ਲਈ ਸੋਚਿਆ ਨਹੀਂ ਸੀ। ਪਰਿਵਾਰ ਵੀ ਉੱਥੇ ਸੈੱਟ ਹੋ ਗਿਆ। ਮੇਰੀ ਉਨ੍ਹਾਂ ਨਾਲ ਦੋਸਤੀ ਸੀ। ਮੈਂ ਕਿਹਾ ਠੀਕ ਹੈ ਭਈ ਬਹੁਤ ਕਮਾ ਲਿਆ ਕੁਝ ਸਮਾਂ ਸਾਨੂੰ ਦੇ ਦਿਓ। ਮੇਰੇ ਇਕ ਸ਼ਬਦ ‘ਤੇ ਉਹ ਆਏ। ਤਿੰਨ ਸਾਲ ਇਸ ਨੀਤੀ ਆਯੋਗ ਨੂੰ ਉਨ੍ਹਾਂ ਨੇ ਚਲਾਇਆ ਵਧਾਇਆ ਅਤੇ ਅੱਜ ਇਕ ਤਰ੍ਹਾਂ ਦੇ ਪਹਿਲਾਂ ਦੇ ਪਲਾਨਿੰਗ ਕਮਿਸ਼ਨ ਤੋਂ ਪੂਰੀ ਤਰ੍ਹਾਂ ਬਦਲ ਦਿੱਤਾ ਇਸ ਨੀਤੀ ਆਯੋਗ ‘ਚ। ਬਹੁਤ ਵੱਡਾ ਉਨ੍ਹਾਂ ਦਾ ਯੋਗਦਾਨ ਸੀ। ਅਤੇ ਮਜਾ ਹੈ ਕਿ ਇਸ ਹਫਤੇ ਦੇ ਬਾਅਦ ਉਹ ਵਾਪਸ ਅਮਰੀਕਾ ਜਾ ਰਹੇ ਹਨ ਛੱਡ ਕੇ ਪਰ ਅੱਜ ਵੀ ਇਸੇ ਕੰਮ ਨੂੰ ਲਗਨ ਨਾਲ ਕਰ ਰਹੇ ਹਨ। ਸਾਡੇ ਵਿੱਚ ਬੈਠੇ ਹਨ। ਇਹ ਛੋਟੀ ਗੱਲ ਨਹੀਂ ਹੈ ਜੀ। ਵਰਨਾ ਹੁਣ ਜਾਣਾ ਹੈ ਤਾਂ ਇਕ ਮਹੀਨਾ ਤਾਂ ਪੈਕਿੰਗ ‘ਚ ਲਗ ਜਾਂਦਾ ਹੈ। ਅਮਰੀਕਾ ਵਾਪਸ ਜਾਣਾ ਹੈ ਤਾਂ ਕੁਝ ਨਹੀਂ ਬੜੇ ਮਨ ਨਾਲ ਇਸ ਕੰਮ ‘ਚ ਲਗੇ ਹੋਏ ਹਨ। ਮੈਂ ਸਮਝਦ ਹਾਂ ਕਿ ਸਾਡੇ ਦੇਸ਼ ‘ਚ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ। ਅਤੇ ਇੰਨ੍ਹਾਂ ਦੇ ਭਰੋਸੇ 2022 ਦਾ ਇਕ ਸੁਪਨਾ ਲੈ ਕੇ ਅਸੀਂ ਚਲੇ ਹਾਂ। ਮੈਂ ਅਰਵਿੰਦ ਸੀ, ਹੁਣ ਜਾਣ ਵਾਲੇ ਹਨ ਉਨ੍ਹਾਂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਵਧੀਆ ਕੰਮ ਕੀਤਾ ਹੈ ਉਨ੍ਹਾਂ ਨੇ। ਇਹ ਦੇਸ਼ ਹਮੇਸ਼ਾ ਹਮੇਸ਼ਾ ਯਾਦ ਰਖੇਗਾ। ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਰਖੇਗਾ ਇਸ ਪ੍ਰੋਗਰਾਮ ਦੇ ਮੁੱਢ ‘ਚ ਅਰਵਿੰਦ ਜੀ ਹੀ ਰਹੇ ਹਨ। ਤੁਹਾਡੇ ਨਾਲ ਮਿਲ ਕੇ ਦੋ ਦਿਨ ਤੋਂ ਬੈਠੇ ਹੋਏ ਹਨ। ਬੜੇ ਸਾਈਲੈਂਟ ਨੇਚਰ ਦੇ ਹਨ ਛੇਤੀ ਜਾਣ-ਪਹਿਚਾਣ ਵੀ ਨਹੀਂ ਹੁੰਦਾ ਹੈ ਕਿਸੇ ਨਾਲ ਕਿ ਅਰਵਿੰਦ ਜੀ ਹੈ ਕੌਣ। ਇਹ ਵੀ ਇਕ ਕੁਆਲਟੀ ਹੈ। ਉਹ ਆਪਣੇ ਆਪ ਨੂੰ ਬਹੁਤ ਪਿੱਛੇ ਰੱਖਦੇ ਹਨ। ਪਰ ਮੈਂ ਸਮਝਦਾ ਹਾਂ ਕਿ ਇਕ ਚੰਗੀ ਕੋਸ਼ਿਸ਼ ਚੰਗਾ ਨਤੀਜਾ ਅਤੇ ਤੁਸੀਂ ਲੋਕ ਹਮੇਸ਼ਾ ਲਈ ਜੁੜੇ ਰਹੋਗੇ। ਸਰਕਾਰ ਦੇ ਨਾਲ ਤੁਹਾਡਾ ਸਿੱਧਾ ਸਬੰਧ ਆਉਣਾ ਚਾਹੀਦਾ ਹੈ। ਤੁਹਾਡੇ ਸੁਝਾਅ ਆਉਣੇ ਚਾਹੀਦੇ ਹਨ। ਮੈਂ ਖੁਦ ਤਾਂ ਹੁਣ ਆਸਾਨੀ ਨਾਲ ਉਪਲੱਬਧ (easy available) ਕੱਲ੍ਹ ਸ਼ਾਇਦ ਤੁਹਾਨੂੰ ਪ੍ਰੇਜੈਂਟੇਸ਼ਨ ਦਿੱਤਾ ਹੋਵੇਗਾ। ਮੈਂ ਟੈਕਨੋਲੋਜੀ ਦੇ ਨਾਲ ਕਿਸੇ ਨਾਲ ਕਿਤੇ ਵੀ ਜੁੜ ਸਕਦਾ ਹਾਂ। ਮੈਂ ਇਸ ਦੇ ਨਾਲ ਲੱਗਾ ਰਹਿੰਦਾ ਹਾਂ। ਮੈਂ ਇੱਕ ਵਾਰ ਫਿਰ ਤੁਹਾਡੇ ਲੋਕਾਂ ਦਾ ਇਸ ਯੋਗਦਾਨ ਲਈ ਤੁਹਾਡਾ ਧੰਨਵਾਦ ਪ੍ਰਗਟ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ।
*****
ਅਤੁਲ ਤਿਵਾਰੀ/ਹਿਮਾਂਸ਼ੂ ਸਿੰਘ/ਸ਼ੌਕਤ ਅਲੀ
In Government, the welfare of the people and the happiness of citizens is supreme: PM @narendramodi
— PMO India (@PMOIndia) August 22, 2017
We are always thinking about where the nation will reach through our work: PM @narendramodi
— PMO India (@PMOIndia) August 22, 2017
Every citizen must have a feeling that this country is mine & I have to work for the country, I want to add something towards its growth: PM
— PMO India (@PMOIndia) August 22, 2017
Every person wanted India to be free but Gandhi ji did something unique- he made every person feel he or she is working for the nation: PM
— PMO India (@PMOIndia) August 22, 2017
Mahatma Gandhi turned the freedom struggle into a mass movement and we saw the results: PM @narendramodi
— PMO India (@PMOIndia) August 22, 2017
In the same spirit as what Mahatma Gandhi did for the freedom struggle, we need to make India's development a mass movement: PM
— PMO India (@PMOIndia) August 22, 2017
When we work together, we can solve several problems the country faces: PM @narendramodi
— PMO India (@PMOIndia) August 22, 2017
As industry leaders, think about what more you can do for the poorest of the poor: PM @narendramodi
— PMO India (@PMOIndia) August 22, 2017
As industry leaders, think about what more you can do for the poorest of the poor: PM @narendramodi
— PMO India (@PMOIndia) August 22, 2017