Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਿਊਕਲੀਅਰ ਟ੍ਰਾਇਅਡ (Nuclear Triad ) ਦੀ ਸੰਪੂਰਨਤਾ ‘ਤੇ ਪ੍ਰਧਾਨ ਮੰਤਰੀ ਨੇ ਆਈਐੱਨਐੱਸ (INS) ਅਰਿਹੰਤ ਦੇ ਕ੍ਰਿਊ ਨੂੰ ਸਨਮਾਨਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਸਟ੍ਰੇਟੇਜਿਕ ਸਟ੍ਰਾਈਕ ਨਿਊਕਲੀਅਰ ਸਬਮੈਰੀਨ (SSBN) ਯਾਨੀ ਪ੍ਰਮਾਣੂ ਪਣਡੁੱਬੀ INS ਅਰਿਹੰਤ ਦੇ ਕ੍ਰਿਊ ਦਾ ਸਨਮਾਨ ਕੀਤਾINS ਅਰੀਹੰਤ ਹਾਲ ਹੀ ਵਿੱਚ ਆਪਣੀ ਪਹਿਲੀ ਡੈਟੇਰੈਂਸ ਪੈਟਰੋਲ (ਨਿਵਾਰਨ ਗਸ਼ਤ) (deterrence patrol) ਤੋਂ ਵਾਪਸ ਆਈ ਹੈਪਣਡੁੱਬੀ ਦੇ ਇਸ ਅਭਿਆਸ ਨਾਲ ਭਾਰਤ ਦੇ ਜੀਵੰਤ ਨਿਊਕਲੀਅਰ ਟ੍ਰਾਈਲ ਦੀ ਸਥਾਪਨਾ ਪੂਰੀ ਹੋਈ।

 

INS ਅਰਿਹੰਤ ਦੇ ਸਫ਼ਲ ਅਭਿਆਨ ਨਾਲ ਭਾਰਤ ਦੇ ਨਿਊਕਲੀਅਰ ਟ੍ਰਾਇਅਡ (Nuclear Triad ) ਦੀ ਸਥਾਪਨਾ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ, ਪ੍ਰਧਾਨ ਮੰਤਰੀ ਜੀ ਨੇ ਆਈਐੱਨਐੱਸ ਅਰਿਹੰਤ ਦੇ ਕ੍ਰਿਊ ਅਤੇ ਅਭਿਆਨ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਉਪਲੱਬਧੀ ਭਾਰਤ ਨੂੰ ਉਨ੍ਹਾਂ ਮੁੱਠੀ ਭਰ ਦੇਸ਼ਾਂ ਵਿੱਚ ਸ਼ਾਮਲ ਕਰਦੀ ਹੈ ਜੋ ਐੱਸਐੱਸਬੀਐੱਨ (SSBN) ਨੂੰ ਡਿਜ਼ਾਈਨ ਕਰਨ, ਉਸ ਨੂੰ ਬਚਾਉਣ ਅਤੇ ਉਸਦਾ ਸੰਚਾਲਨ ਕਰਨ ਦੇ ਸਮਰੱਥ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਹੀ ਐੱਸਐੱਸਬੀਐੱਨ (SSBN) ਦੇ ਨਿਰਮਾਣ ਅਤੇ ਇਸ ਦੇ ਸਫ਼ਲ ਸੰਚਾਲਨ ਦੀ ਸਮਰੱਥਾ ਦਾ ਵਿਕਾਸ ਭਾਰਤ ਦੀ ਤਕਨੀਕੀ ਸ਼ਕਤੀ ਅਤੇ ਸਾਰੀਆਂ ਸਬੰਧਤ ਸੰਸਥਾਵਾਂ ਅਤੇ ਵਿਅਕਤੀਆਂ ਦਰਮਿਆਨ ਬੇਮਿਸਾਲ ਤਾਲਮੇਲ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਾਰੀਆਂ ਸਬੰਧਤ ਸੰਸਥਾਵਾਂ ਅਤੇ ਵਿਅਕਤੀਆਂ ਦਾ ਦੇਸ਼ ਦੀ ਸੁਰੱਖਿਆ ਨੂੰ ਬਹੁਤ ਮਜ਼ਬੂਤ ਬਣਾਉਣ ਵਾਲੀ ਇਸ ਉਪਲੱਬਧੀ ਲਈ ਸਮਰਪਣ ਅਤੇ ਪ੍ਰਤੀਬੱਧਤਾ ਨਾਲ ਕੰਮ ਕਰਨ ਲਈ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਜੀ ਨੇ ਇਸ ਗੱਲ ’ਤੇ ਬਲ ਦਿੱਤਾ ਕਿ ਪਰਮਾਣੂ ਪਰੀਖਣਾਂ ਦੀ ਵਿਗਿਆਨਕ ਉਪਲੱਬਧੀ ਨੂੰ ਇੱਕ ਅਤਿਅੰਤ ਜਟਿਲ ਅਤੇ ਵਿਸ਼ਵਾਸਯੋਗ ਨਿਊਕਲੀਅਰ ਤ੍ਰਿਕੋਣ ਵਿੱਚ ਬਦਲ ਸਕਣ ਦਾ ਅਤਿਅੰਤ ਅਸੰਭਵ ਕੰਮ ਭਾਰਤੀ ਵਿਗਿਆਨੀਆਂ ਦੀ ਪ੍ਰਤਿਭਾ ਅਤੇ ਅਣਥੱਕ ਯਤਨਾਂ ਅਤੇ ਬਹਾਦਰ ਸੈਨਿਕਾਂ ਦੇ ਸਾਹਸ ਅਤੇ ਸਮਰਪਣ ਦੀ ਭਾਵਨਾ ਨਾਲ ਹੀ ਸੰਭਵ ਹੋਇਆ ਹੈ। ਇਸ ਨਵੀਂ ਉਪਲੱਬਧੀ ਨੇ, ਭਾਰਤ ਦੀ ਨਿਊਕਲੀਅਰ ਤ੍ਰਿਕੋਣ ਸਥਾਪਤ ਕਰਨ ਲਈ ਜ਼ਰੂਰੀ ਸਮਰੱਥਾ ਅਤੇ ਦ੍ਰਿੜ੍ਹਤਾ ਦੇ ਸਬੰਧ ਵਿੱਚ ਉਠਾਏ ਜਾਣ ਵਾਲੇ ਸਾਰੇ ਸਵਾਲਾਂ ਨੂੰ ਖਾਰਜ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਸ਼ਕਤੀਮਾਨ ਭਾਰਤ (ਮਜ਼ਬੂਤ ਭਾਰਤ) ਬਣਾਉਣ ਅਤੇ ਨਵੇਂ ਭਾਰਤ ਦਾ ਨਿਰਮਾਣ ਕਰਨ ਦੀ ਅਕਾਂਖਿਆ ਰੱਖਦੇ ਹਨ, ਅਤੇ ਇਸ ਦੇ ਲਈ ਭਾਰਤੀਆਂ ਨੇ ਅਣਥੱਕ ਯਤਨਾਂ ਨਾਲ ਅਨੇਕ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਬਲ ਦਿੱਤਾ ਕਿ ਇੱਕ ਸਸ਼ਕਤ ਭਾਰਤ ਨਾ ਸਿਰਫ਼ ਸਵਾ ਸੌ ਕਰੋੜ ਤੋਂ ਅਧਿਕ ਭਾਰਤੀਆਂ ਦੀਆਂ ਆਸ਼ਾਵਾਂ ਅਤੇ ਅਕਾਂਖਿਆਵਾਂ ਨੂੰ ਪੂਰਾ ਕਰੇਗਾ, ਬਲਕਿ ਅੱਜ ਦੀਆਂ ਬੇਜਕੀਨੀਆਂ  ਅਤੇ ਸਰੋਕਾਰਾਂ ਨਾਲ ਭਰੇ ਵਿਸ਼ਵ ਵਿੱਚ ਗਲੋਬਲ ਸ਼ਾਂਤੀ ਅਤੇ ਸਥਿਰਤਾ ਲਈ ਮਹੱਤਵਪੂਰਨ ਥੰਮ੍ਹ ਵੀ ਰਹੇਗਾ।

ਪ੍ਰਧਾਨ ਮੰਤਰੀ ਨੇ ਸਾਰੇ ਸਹਿਭਾਗੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਜਾਲਿਆਂ ਦੇ ਤਿਉਹਾਰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਸ਼ਾ  ਵਿਅਕਤ ਕੀਤੀ ਜਿਸ ਤਰ੍ਹਾਂ ਪ੍ਰਕਾਸ਼, ਅੰਧਕਾਰ ਦਾ ਹੀ ਨਿਵਾਰਨ ਨਹੀਂ ਕਰਦਾ ਬਲਕਿ ਡਰ ਨੂੰ ਵੀ ਦੂਰ ਕਰਦਾ ਹੈ, ਉਸੇ ਤਰ੍ਹਾਂ INS ਅਰਿਹੰਤ ਵੀ ਦੇਸ਼ ਲਈ ਨਿਡਰਤਾ ਦਾ ਸੰਦੇਸ਼ ਵਾਹਕ ਬਣੇਗਾ

ਇੱਕ ਜ਼ਿੰਮੇਵਾਰ ਰਾਸ਼ਟਰ ਦੀ ਤਰ੍ਹਾਂ ਭਾਰਤ ਨੇ ਆਪਣੀ ਪ੍ਰਮਾਣੂ ਕਮਾਂਡ ਅਥਾਰਟੀ (Nuclear Command Authority) ਦੇ ਅੰਤਰਗਤ ਇੱਕ ਮਜ਼ਬੂਤ ਪ੍ਰਮਾਣੂ ਕਮਾਂਡ ਤੇ ਕੰਟਰੋਲ ਢਾਂਚਾ, ਪ੍ਰਭਾਵਸ਼ਾਲੀ ਸੁਰੱਖਿਆ ਵਿਵਸਥਾ ਅਤੇ ਪੂਰਾ ਸਖ਼ਤ ਰਾਜਨੀਤਕ ਕੰਟਰੋਲ ਸਥਾਪਤ ਕੀਤਾ ਹੈ। ਪ੍ਰਮਾਣਿਕ ਨਿਊਨਤਮ ਨਿਵਾਰਨ ਰੋਕ (Credible Minimum Deterrence) ਅਤੇ ਪਰਮਾਣੂ ਹਥਿਆਰਾਂ ਦਾ ਸਭ ਤੋਂ ਪਹਿਲਾਂ ਇਸਤੇਮਾਲ ਨਾ ਕਰਨ ਦੀ ਆਪਣੀ ਨੀਤੀ,  ਜੋ ਕਿ ਸਵਰਗੀ ਪ੍ਰਧਾਨ ਮੰਤਰੀ, ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਸੁਰੱਖਿਆ ਕਮੇਟੀ ਨੇ 4 ਜਨਵਰੀ 2003 ਨੂੰ ਨਿਰਧਾਰਤ ਕੀਤੀ ਸੀ, ਦੇ ਪ੍ਰਤੀ ਭਾਰਤ ਵਚਨਬੱਧ ਹੈ।

 

*****

ਏਕੇਟੀ/ਐੱਸਬੀਪੀ