Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਾਇਜੀਰੀਆ ਵਿੱਚ ਇੰਡੀਅਨ ਕਮਿਊਨਿਟੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਨਾਇਜੀਰੀਆ ਵਿੱਚ ਇੰਡੀਅਨ ਕਮਿਊਨਿਟੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਸੁੰਨੁ ਨਾਇਜੀਰੀਆ! ਨਮਸਤੇ!

( Bharat Mata Ki Jai!

Bharat Mata Ki Jai!

Bharat Mata Ki Jai!

Sunnu Nigeria! Namaste!)

 

ਅੱਜ ਤੁਸੀਂ ਅਬੁਜਾ ਵਿੱਚ ਅਜੂਬਾ ਕਰ ਦਿੱਤਾ ਹੈ। ਅਬੁਜਾ ਵਿੱਚ ਅਦਭੁਤ ਸਮਾਂ ਬੰਨ੍ਹ ਦਿੱਤਾ ਹੈ। ਅਤੇ ਇਹ ਸਭ ਦੇਖ ਕੇ ਕੱਲ੍ਹ ਸ਼ਾਮ ਤੋਂ ਮੈਂ ਦੇਖ ਰਿਹਾ ਹਾਂ, ਅਜਿਹਾ ਲਗਦਾ ਹੈ, ਮੈਂ ਅਬੁਜਾ ਵਿੱਚ ਨਹੀਂ ਬਲਕਿ ਭਾਰਤ ਦੇ ਹੀ ਕਿਸੇ ਸ਼ਹਿਰ ਵਿੱਚ ਮੌਜੂਦ ਹਾਂ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਲੇਗੋਸ, ਕਾਨੋ, ਕਡੂਨਾ, ਅਤੇ ਪੋਰਟ ਹਰਕੋਰਟ (Lagos, Kano, Kaduna, and Port Harcourt) ਤੋਂ, ਅਜਿਹੇ-ਅਜਿਹੇ ਅਲੱਗ ਇਲਾਕਿਆਂ ਤੋ ਅਬੁਜਾ ਪਹੁੰਚੇ ਹਨ, ਅਤੇ ਤੁਹਾਡੇ ਚਿਹਰੇ ਦੀ ਇਹ ਚਮਕ ਪੱਕਾ ਇਹ ਉਤਸ਼ਾਹ ਜਿਤਨਾ ਆਪ (ਤੁਸੀਂ) ਇੱਥੇ ਆਉਣ ਦੇ  ਲਈ ਉਤਸੁਕ ਸੀ, ਉਤਨਾ ਹੀ ਮੈਂ ਭੀ ਤੁਹਾਨੂੰ ਮਿਲਣ ਦਾ ਇੰਤਜ਼ਾਰ ਕਰਦਾ ਸਾਂ। ਤੁਹਾਡਾ ਇਹ ਪਿਆਰ, ਇਹ ਸਨੇਹ ਇਹ ਮੇਰੇ ਲਈ ਬਹੁਤ ਬੜੀ ਪੂੰਜੀ ਹੈ। ਤੁਹਾਡੇ ਦਰਮਿਆਨ ਆਉਣਾ, ਤੁਹਾਡੇ ਨਾਲ ਸਮਾਂ ਬਿਤਾਉਣਾ ਅਤੇ ਇਹ ਪਲ ਜੀਵਨ ਭਰ ਮੇਰੇ ਨਾਲ ਰਹਿਣਗੇ।

 

ਸਾਥੀਓ,

ਪ੍ਰਧਾਨ ਮੰਤਰੀ ਦੇ ਤੌਰ ‘ਤੇ ਇਹ ਮੇਰੀ ਪਹਿਲੀ ਨਾਇਜੀਰੀਆ ਯਾਤਰਾ ਹੈ, ਲੇਕਿਨ ਮੈਂ ਇਕੱਲਾ ਨਹੀਂ ਆਇਆ ਹਾਂ, ਮੈਂ ਆਪਣੇ ਨਾਲ ਭਾਰਤ ਦੀ ਮਿੱਟੀ ਦੀ ਮਹਿਕ ਲੈ ਕੇ ਆਇਆ ਹਾਂ। ਅਤੇ ਕਰੋੜਾਂ-ਕਰੋੜਾਂ ਭਾਰਤੀਆਂ ਦੀ ਤਰਫ਼ੋਂ ਤੁਹਾਡੇ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ। ਭਾਰਤ ਦੀ ਪ੍ਰਗਤੀ ਤੋਂ ਆਪ (ਤੁਸੀਂ)  ਖੁਸ਼ ਹੁੰਦੇ ਹੋ, ਅਤੇ ਇੱਥੇ ਤੁਹਾਡੀ ਪ੍ਰਗਤੀ ‘ਤੇ ਹਰ ਭਾਰਤਵਾਸੀ ਦਾ ਸੀਨਾ ਚੌੜਾ ਹੋ ਜਾਂਦਾ ਹੈ, ਚੌੜਾ ਹੋ ਕੇ ਕਿਤਨਾ ਹੁੰਦਾ ਹੈ….ਕਿਤਨਾ? ਮੇਰਾ ਤਾਂ 56 ਇੰਚ ਕਾ ਹੋ ਜਾਂਦਾ ਹੈ। (How much pride, you ask? To an immense degree—mine swells to ’56 inch Ka seena’!)

 

ਸਾਥੀਓ,

ਮੈਂ ਅੱਜ ਹੁਣੇ-ਹੁਣੇ ਪ੍ਰੈਜ਼ੀਡੈਂਟ ਟੀਨੂਬੂ ਦਾ ਅਤੇ ਨਾਇਜੀਰੀਆ ਦੀ ਜਨਤਾ ਦਾ ਭੀ ਵਿਸ਼ਸ਼ ਆਭਾਰ ਵਿਅਕਤ ਕਰਨਾ ਚਾਹਾਂਗਾ। ਜਿਸ ਪ੍ਰਕਾਰ ਦਾ ਇੱਥੇ ਸੁਆਗਤ ਹੋਇਆ ਹੈ ਉਹ ਅਦਭੁਤ ਹੈ, ਅਤੇ ਕੁਝ ਹੀ ਸਮਾਂ ਪਹਿਲੇ ਪ੍ਰੈਜ਼ੀਡੈਂਟ ਟੀਨੂਬੂ ਨੇ ਮੈਨੂੰ ਨਾਇਜੀਰੀਆ ਦੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ। ਇਹ ਸਿਰਫ਼ ਮੋਦੀ ਦਾ ਸਨਮਾਨ ਨਹੀਂ ਹੈ, ਇਹ ਸਨਮਾਨ ਭਾਰਤ ਦੇ ਕਰੋੜਾਂ-ਕਰੋੜਾਂ ਲੋਕਾਂ ਦਾ ਹੈ, ਅਤੇ ਇਹ ਸਨਮਾਨ ਆਪ ਸਭ ਦਾ ਹੈ, ਇੱਥੇ ਰਹਿ ਰਹੇ ਭਾਰਤੀਆਂ ਦਾ ਹੈ।

 

ਸਾਥੀਓ।

ਮੈਂ ਬਹੁਤ ਹੀ ਨਿਮਰਤਾ ਪੂਰਵਕ ਇਹ ਸਨਮਾਨ ਆਪ ਸਭ ਨੂੰ ਸਮਰਪਿਤ ਕਰਦਾ ਹਾਂ।

ਸਾਥੀਓ,

ਪ੍ਰੈਜ਼ੀਡੈਂਟ ਟੀਨੂਬੂ ਨਾਲ ਬਾਤਚੀਤ ਦੇ  ਦੌਰਾਨ ਉਹ ਨਾਇਜੀਰੀਆ ਦੀ ਪ੍ਰਗਤੀ ਵਿੱਚ ਤੁਹਾਡੇ ਯੋਗਦਾਨ ਦੀ ਵਾਰ-ਵਾਰ ਤਾਰੀਫ਼ ਕਰ ਰਹੇ ਸਨ, ਅਤੇ ਜਦੋਂ ਮੈਂ ਉਨ੍ਹਾਂ ਨੂੰ ਸੁਣਦਾ ਸਾਂ ਉਨ੍ਹਾਂ ਦੀ ਅੱਖਾਂ ਵਿੱਚ ਜੋ ਚਮਕ ਦੇਖ ਰਿਹਾ ਸਾਂ, ਉਸ ਵਕਤ ਮੇਰਾ ਮੱਥਾ ਗਰਵ (ਮਾਣ) ਨਾਲ ਉੱਚਾ ਹੋ ਗਿਆ। ਜਿਵੇਂ ਕੋਈ ਫੈਮਿਲੀ ਮੈਂਬਰ ਕਰੀਅਰ ਵਿੱਚ ਬਹੁਤ ਉੱਚਾ ਪਹੁੰਚ ਜਾਂਦਾ ਹੈ ਅਤੇ ਜਿਵੇਂ ਉਸ ਦੇ ਮਾਤਾ-ਪਿਤਾ ਨੂੰ, ਉਸ ਦੇ ਪਿੰਡ ਵਾਲਿਆਂ ਨੂੰ ਉਸ ‘ਤੇ ਗਰਵ (ਮਾਣ)  ਹੁੰਦਾ ਹੈ ਵੈਸੇ ਹੀ ਭਾਵਨਾ ਨਾਲ ਮੈਂ ਭਰਿਆ ਹੋਇਆ ਹਾਂ। ਆਪ ਸਭ ਨੇ ਨਾਇਜੀਰੀਆ ਨੂੰ ਸਿਰਫ਼ ਅਪਣਾ ਪਰਿਸ਼੍ਰਮ, ਆਪਣੀ ਮਿਹਨਤ ਹੀ ਨਹੀਂ ਦਿੱਤੀ ਹੈ, ਆਪ (ਤੁਸੀਂ) ਲੋਕਾਂ ਨੇ ਨਾਇਜੀਰੀਆ ਨੂੰ ਆਪਣਾ ਦਿਲ ਭੀ ਦਿੱਤਾ ਹੈ। ਇੱਥੋਂ ਦਾ ਭਾਰਤੀ ਸਮੁਦਾਇ ਹਮੇਸ਼ਾ ਤੋਂ ਨਾਇਜੀਰੀਆ ਦੇ ਹਰ ਸੁਖ-ਦੁਖ ਵਿੱਚ ਸਾਥੀ ਰਿਹਾ ਹੈ। ਨਾਇਜੀਰੀਆ ਦੇ ਲੋਕ ਅੱਜ 40 ਜਾਂ 60 ਵਿੱਚ ਜੋ ਲੋਕ ਹਨ, ਉਨ੍ਹਾਂ ਵਿੱਚੋਂ ਅਨੇਕ ਅਜਿਹੇ ਮਿਲਣਗੇ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਭਾਰਤੀ ਟੀਚਰ ਨੇ ਪੜ੍ਹਾਇਆ ਹੋਵੇਗਾ। ਇੱਥੇ ਬਹੁਤ ਸਾਰੇ ਭਾਰਤੀ ਡਾਕਟਰ ਹਨ, ਜੋ ਨਾਇਜੀਰੀਆ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਨਾਇਜੀਰੀਆ ਵਿੱਚ ਕਿਤਨੇ ਹੀ ਭਾਰਤੀਆਂ ਨੇ ਆਪਣਾ ਬਿਜ਼ਨਸ establish ਕਰਕੇ ਇਸ ਦੇਸ਼ ਦੀ ਵਿਕਾਸ ਯਾਤਰਾ ਵਿੱਚ ਸਹਿਭਾਗੀ ਬਣੇ ਹਨ। ਆਜ਼ਾਦੀ ਤੋਂ ਭੀ ਬਹੁਤ ਪਹਿਲੇ ਕਿਸ਼ਨਚੰਦ ਚੇਲਾਰਾਮ ਜੀ ਇੱਥੇ ਆਏ ਸਨ। ਤਦ ਇਹ ਕੋਈ ਨਹੀਂ ਜਾਣਦਾ ਸੀ ਕਿ ਉਨ੍ਹਾਂ ਦੀ ਕੰਪਨੀ ਨਾਇਜੀਰੀਆ ਦੇ ਸਭ ਤੋਂ ਵੱਡੇ ਬਿਜ਼ਨਸ ਹਾਊਸ ਵਿੱਚੋਂ ਇੱਕ ਬਣ ਜਾਵੇਗੀ। ਅੱਜ ਭਾਰਤ ਦੀਆਂ ਅਨੇਕ ਕੰਪਨੀਆਂ ਨਾਇਜੀਰੀਆ ਦੀ ਪੂਰੀ ਇਕੌਨਮੀ ਨੂੰ ਤਾਕਤ ਦੇ ਰਹੀਆਂ ਹਨ। ਤੋਲਾਰਾਮ ਜੀ ਦੇ ਨੂਡਲਸ ਇੱਥੇ ਘਰ-ਘਰ ਵਿੱਚ ਆਨੰਦ ਨਾਲ ਖਾਏ ਜਾਂਦੇ ਹਨ। ਤੁਲਸੀਚੰਦ ਰਾਏ ਜੀ ਦੀ ਫਾਊਂਡੇਸ਼ਨ ਨਾਇਜੀਰੀਆ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰ ਰਹੀ ਹੈ। ਇੱਥੋਂ ਦੇ ਲੋਕਾਂ ਨਾਲ ਭਾਰਤੀ ਕਮਿਊਨਿਟੀ ਨਾਇਜੀਰੀਆ ਦੇ ਵਿਕਾਸ ਦੇ ਲਈ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੀ ਹੈ। ਅਤੇ ਇਹੀ ਤਾਂ , ਇਹੀ ਤਾਂ ਭਾਰਤ ਦੇ ਲੋਕਾਂ ਦੀ ਬਹੁਤ ਬੜੀ ਤਾਕਤ ਹੈ, ਭਾਰਤ ਦੇ ਲੋਕਾਂ ਦੇ ਸੰਸਕਾਰ ਹਨ। ਅਸੀਂ ਦੂਸਰੇ ਦੇਸ਼ ਵਿੱਚ ਭਲੇ ਜਾਈਏ ਲੇਕਿਨ ਸਰਵਹਿਤ ਦੇ ਆਪਣੇ ਸੰਸਕਾਰ ਨਹੀਂ ਭੁੱਲਦੇ। ਅਸੀਂ ਤਾਂ ਉਹ ਲੋਕ ਹਾਂ ਜੋ ਸਦੀਆਂ ਤੋਂ ਆਪਣੀਆਂ ਰਗਾਂ ਵਿੱਚ ਉਨ੍ਹਾਂ ਸੰਸਕਾਰਾਂ ਨੂੰ ਲੈ ਕੇ ਜਿਉਂਦੇ ਰਹੇ ਹਾਂ, ਜੋ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦਾ ਹੈ। ਸਾਡੇ ਲਈ ਪੂਰਾ ਵਿਸ਼ਵ ਇੱਕ ਪਰਿਵਾਰ ਹੈ।

 

ਸਾਥੀਓ,

ਆਪ (ਤੁਸੀਂ) ਲੋਕਾਂ ਨੇ ਨਾਇਜੀਰੀਆ ਵਿੱਚ ਭਾਰਤੀ ਸੰਸਕ੍ਰਿਤੀ ਨੂੰ ਜੋ ਗੌਰਵ ਦਿਵਾਇਆ ਹੈ, ਉਹ ਹਰ ਤਰਫ਼ ਦਿਖਦਾ ਹੈ। ਇੱਥੋਂ ਦੇ ਲੋਕਾਂ ਵਿੱਚ ਯੋਗ ਲਗਾਤਾਰ ਪਾਪੂਲਰ ਹੋ ਰਿਹਾ ਹੈ। ਮੈਨੂੰ ਲਗਦਾ ਹੈ ਕਿ ਆਪ (ਤੁਸੀਂ) ਲੋਕ ਨਹੀਂ ਕਰ ਰਹੇ ਹੋ, ਨਾਇਜੀਰੀਆ ਦੇ ਲੋਕ ਤਾਂ ਕਰ ਰਹੇ ਹਨ, ਇਹ-ਇਹ ਹੱਥ ਦੀ ਤਾਲੀ ਤੋਂ ਪਤਾ ਚਲ ਗਿਆ ਹੈ ਮੈਨੂੰ। ਦੇਖੋ ਸਾਥੀਓ ਪੈਸੇ ਕਮਾਓ, ਨਾਮ ਕਮਾਓ ਜੋ ਕਮਾਉਣਾ ਹੈ, ਕਮਾਓ, ਲੇਕਿਨ ਕੁਝ ਸਮਾਂ ਯੋਗ ਦੇ ਲਈ ਭੀ ਤਾਂ ਲਗਾਓ। ਅਤੇ ਮੈਨੂੰ ਕਿਸੇ ਨੇ ਬੋਲਿਆ ਕਿ ਇੱਥੋਂ ਦੇ ਨੈਸ਼ਨਲ ਟੀਵੀ ‘ਤੇ ਯੋਗ ਦਾ ਇੱਕ ਵੀਕਲੀ ਪ੍ਰੋਗਰਾਮ ਦਿਖਾਇਆ ਜਾਂਦਾ ਹੈ। ਤੁਸੀਂ (ਆਪ) ਲੋਕ ਤਾਂ ਇੱਥੋਂ ਦਾ ਟੀਵੀ ਨਹੀਂ ਦੇਖਦੇ ਹੋਵੋਗੇ, ਆਪ (ਤੁਸੀਂ)  ਤਾਂ ਇੰਡੀਆ ਦਾ ਦੇਖਦੇ ਹੋਵੋਗੇ। ਉੱਥੇ ਕਿਤਨਾ ਪਾਣੀ ਆਇਆ, ਅੱਜ ਕਿੱਥੇ ਐਕਸੀਡੈਂਟ ਹੋ ਗਿਆ । ਅਤੇ ਇੱਥੇ ਨਾਇਜੀਰੀਆ ਵਿੱਚ ਹਿੰਦੀ ਭੀ ਬਹੁਤ ਪਾਪੂਲਰ ਹੋ ਰਹੀ ਹੈ। ਨਾਇਜੀਰੀਆ ਦੇ ਯੁਵਾ ਖਾਸ ਕਰਕੇ ਕਾਨੋ ਦੇ ਕਾਫੀ ਸਟੂਡੈਂਟਸ ਹਿੰਦੀ ਸਿੱਖਦੇ ਹਨ, ਅਤੇ ਕਾਨੋ ਵਿੱਚ ਤਾਂ ਹਿੰਦੀ ਪ੍ਰੇਮੀਆਂ ਨੇ ਦੋਸਤਾਨਾ, ਦੋਸਤਾਨਾ ਨਾਮ ਦਾ ਇੱਕ ਗਰੁੱਪ ਭੀ ਬਣਾ ਲਿਆ, ਇੱਥੇ ਮੌਜੂਦ ਹੈ। ਅਤੇ ਇਸ ਲਈ ਜਦੋਂ ਇਤਨਾ ਜ਼ਿਆਦਾ ਦੋਸਤਾਨਾ ਹੈ ਤਾਂ ਫਿਰ ਭਾਰਤ ਦੀਆਂ ਫਿਲਮਾਂ ਨਾਲ ਦੋਸਤੀ ਹੋਣਾ ਭੀ ਬਹੁਤ ਸੁਭਾਵਿਕ ਹੈ। ਮੈਂ ਹੁਣੇ ਭੋਜਨ ਦੇ ਸਮੇਂ ਗੱਪ ਮਾਰ ਰਿਹਾ ਸਾਂ, ਸਭ ਦੇ ਨਾਲ ਇੱਥੋਂ ਦੇ ਲੋਕਾਂ ਨਾਲ, ਉਨ੍ਹਾਂ ਨੂੰ ਭਾਰਤ ਦੇ ਸਭ ਐਕਟਰਾਂ ਦਾ ਨਾਮ ਮਾਲੂਮ ਹੈ, ਸਭ ਫਿਲਮਾਂ ਦਾ ਨਾਮ ਮਾਲੂਮ ਹੈ। ਨਾਰਦਰਨ ਏਰੀਆ ਵਿੱਚ ਲੋਕ ਭਾਰਤੀ ਖੋਜ ਦਿਖਾਉਣ ਦੇ ਲਈ ਉਮੜ ਪੈਂਦੇ ਹਨ, ਨਸਮਤੇ ਵਾਲਾ, ਇਹ ਵਾਲਾ ਸ਼ਬਦ ਸਮਝ ਆ ਜਾਂਦਾ ਹੈ ਲੋਕਾਂ ਨੂੰ, ਇਹ ਮੂਲ ਤੌਰ ਤੇ ਗੁਜਰਾਤੀ ਸ਼ਬਦ ਹੈ….ਮਹਾਰਾਵਾਲਾ। ਨਮਸਤੇ ਵਾਲਾ ਜਿਹੀਆਂ ਫਿਲਮਾਂ ਅਤੇ postcards… postcards ਜਿਹੀਆਂ ਵੈੱਬ ਸੀਰੀਜ਼ ਇੱਥੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ (In the northern regions, people gather for Indian cultural performances, and phrases like ‘Namaste Wahala’—a term rooted in Gujarati, ‘Maharawala’—are familiar here. Indian films like ‘Namaste Wahala’ and web series like ‘Postcards’ are highly appreciated in Nigeria.)

 

ਸਾਥੀਓ,

ਗਾਂਧੀ ਜੀ ਲੰਬੇ ਸਮੇਂ ਤੱਕ ਅਫਰੀਕਾ ਵਿੱਚ ਰਹੇ ਸਨ, ਉਨ੍ਹਾਂ ਨੇ ਅਫਰੀਕਾ ਦੇ ਲੋਕਾਂ ਦਾ ਸੁਖ-ਦੁਖ ਸਾਂਝਾ ਕੀਤਾ। ਗ਼ੁਲਾਮੀ ਦੇ ਉਸ ਦੌਰ ਵਿੱਚ ਭਾਰਤ ਅਤੇ ਨਾਇਜੀਰੀਆ ਦੇ ਲੋਕਾਂ ਨੇ ਆਜ਼ਾਦੀ ਦੇ ਲਈ , ਉਸ ਦੀ ਜੰਗ ਦੇ ਲਈ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ। ਅਤੇ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਸ ਨੇ ਨਾਇਜੀਰੀਆ ਦੇ ਆਜ਼ਾਦੀ ਦੇ ਅੰਦੋਲਨ ਨੂੰ ਭੀ ਪ੍ਰੇਰਿਤ ਕੀਤਾ। ਅੱਜ ਭਾਰਤ ਅਤੇ ਨਾਇਜੀਰੀਆ ਸੰਘਰਸ਼ ਦੇ ਦਿਨਾਂ ਦੇ ਸਾਥੀ ਦੀ ਤਰ੍ਹਾ ਇਕੱਠੇ ਅੱਗੇ ਵਧ ਰਹੇ ਹਨ। ਭਾਰਤ ਮਦਰ ਆਵ੍ ਡੈਮੋਕ੍ਰੇਸੀ ਹੈ। ਤਾਂ ਨਾਇਜੀਰੀਆ ਅਫਰੀਕਾ ਦੀ ਸਭ ਤੋਂ ਬੜੀ ਡੈਮੋਕ੍ਰੇਸੀ ਹੈ। ਸਾਡੇ ਦੋਨਾਂ ਦੇ ਪਾਸ ਡੈਮੋਕ੍ਰੇਸੀ ਦੀ ਸਮਾਨਤਾ ਹੈ, ਸਾਡੇ ਦੋਨਾਂ ਦੇ ਪਾਸ ਡਾਇਵਰਸਿਟੀ ਦੀ ਸਮਾਨਤਾ ਹੈ, ਅਤੇ ਸਾਡੇ ਦੋਨਾਂ ਦੇਸ਼ਾਂ ਦੇ ਪਾਸ ਡੈਮੋਗ੍ਰਾਫੀ ਦੀ ਊਰਜਾ ਹੈ। ਭਾਰਤ ਅਤੇ ਨਾਇਜੀਰੀਆ ਦੋਨਾਂ ਵਿੱਚ ਅਲੱਗ-ਅਲੱਗ ਭਾਸ਼ਾਵਾਂ ਬੋਲਣ ਵਾਲੇ ਲੋਕ ਹਨ, ਰੀਤੀ-ਰਿਵਾਜ ਮੰਨਣ ਵਾਲੇ ਲੋਕ ਹਨ। ਇੱਥੇ ਲੇਗੋਸ ਦੇ ਜਗਨਨਾਥ ਜੀ ਭਗਵਾਨ, ਇੱਥੇ ਭਗਵਾਨ ਵੈਂਕਟੇਸ਼ਵਰ, ਗਣਪਤੀ ਦਾਦਾ, ਕਾਰਤਿਕੇਯ ਮੰਦਿਰ ਡਾਇਵਰਸਿਟੀ ਦੇ ਪ੍ਰਤੀ ਨਾਇਜੀਰੀਆ ਦੇ ਸਨਮਾਨ ਦੇ ਪ੍ਰਤੀਕ ਹੈ। ਅਤੇ ਅੱਜ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਨਾਇਜੀਰੀਆ ਦੀ ਸਰਕਾਰ ਨੂੰ ਇਨ੍ਹਾਂ ਦੇ ਨਿਰਮਾਣ ਵਿੱਚ ਸਹਿਯੋਗ ਦੇ ਲਈ ਮੈਂ ਹਿੰਦੁਸਤਾਨ ਵਾਸੀਆਂ ਦੀ ਤਰਫ਼ੋਂ ਆਭਾਰ ਭੀ ਵਿਅਕਤ ਕਰਦਾ ਹਾਂ।

 

ਸਾਥੀਓ,

ਭਾਰਤ ਜਦੋਂ ਆਜ਼ਾਦ ਹੋਇਆ ਸੀ, ਤਾਂ ਅਨੇਕ ਪ੍ਰਕਾਰ ਦੀਆਂ ਚੁਣੌਤੀਆਂ ਸਨ। ਆਜ਼ਾਦੀ ਦੇ ਬਾਅਦ ਸਾਡੇ ਪੂਰਵਜਾਂ ਨੇ ਉਨ੍ਹਾਂ ਚੁਣੌਤੀਆਂ ਤੋਂ ਬਾਹਰ ਨਿਕਾਲਣ (ਕੱਢਣ) ਦੇ ਲਈ ਅਨੇਕ ਅਣਥਕ ਪਰਿਸ਼੍ਰਮ ਕੀਤਾ, ਅਤੇ ਅੱਜ ਭਾਰਤ ਦੀ ਤੇਜ਼ ਪ੍ਰਗਤੀ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ…ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ? ਤੁਹਾਡੇ ਕੰਨਾਂ ‘ਤੇ ਆਉਂਦਾ ਹੈ ਕਿ ਨਹੀਂ ਹੈ? ਜੋ ਕੰਨਾਂ ‘ਤੇ ਆਉਂਦਾ ਹੈ ਉਹ ਜ਼ੁਬਾਨ ‘ਤੇ ਆਉਂਦਾ ਹੈ ਕਿ ਨਹੀਂ ਆਉਂਦਾ ਹੈ? ਜੋ ਜ਼ੁਬਾਨ ‘ਤੇ ਆਉਂਦਾ ਹੈ ਉਹ ਦਿਲ ਵਿੱਚ ਵਸਦਾ ਹੈ ਕਿ ਨਹੀਂ ਵਸਦਾ ਹੈ? ਭਾਰਤ ਦੀ ਉਪਲਬਧੀ ‘ਤੇ ਸਾਨੂੰ ਸਾਰੇ ਭਾਰਤੀਆਂ ਨੂੰ ਗਰਵ (ਮਾਣ) ਹੁੰਦਾ ਹੈ। ਆਪ (ਤੁਸੀਂ)  ਦੱਸੋ, ਤੁਹਾਨੂੰ ਭੀ ਮਾਣ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਜਦੋਂ ਭਾਰਤ ਦਾ ਚੰਦਰਯਾਨ, ਚੰਦਰਮਾ ‘ਤੇ ਪਹੁੰਚਿਆ ਤਾਂ ਤੁਹਾਨੂੰ ਗਰਵ (ਮਾਣ) ਹੋਇਆ ਕਿ ਨਹੀਂ ਹੋਇਆ? ਆਪ (ਤੁਸੀਂ) ਭੀ ਉਸ ਦਿਨ ਅੱਖਾਂ ਫਾੜ ਕੇ ਟੀਵੀ ਦੇ ਸਾਹਮਣੇ ਬੈਠੇ ਸੀ ਕਿ ਨਹੀਂ ਬੈਠੇ ਸੀ? ਜਦੋਂ ਭਾਰਤ ਦਾ ਮੰਗਲਯਾਨ ਮੰਗਲ ‘ਤੇ ਪਹੁੰਚਿਆ ਤਾਂ ਤੁਹਾਨੂੰ ਗਰਵ (ਮਾਣ)  ਹੋਇਆ ਕਿ ਨਹੀਂ ਹੋਇਆ? ਜਦੋਂ ਆਪ (ਤੁਸੀਂ)  ਮੇਡ ਇਨ ਇੰਡੀਆ ਫਾਇਟਰ ਪਲੇਨ ਤੇਜਸ ਨੂੰ ਦੇਖਦੇ ਹੋ, ਜਦੋਂ ਆਪ (ਤੁਸੀਂ) ਮੇਡ ਇਨ ਇੰਡੀਆ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕਰਾਂਤ ਨੂੰ ਦੇਖਦੇ ਹੋ, ਤਾਂ ਤੁਹਾਨੂੰ ਗਰਵ (ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਅੱਜ ਭਾਰਤ ਸਪੇਸ ਸੈਕਟਰ ਤੋਂ ਲੈ ਕੇ ਮੈਨੂਫੈਕਚਰਿੰਗ ਤੱਕ ਡਿਜੀਟਲ ਟੈਕਨੋਲੋਜੀ ਤੋਂ ਲੈ ਕੇ ਹੈਲਥਕੇਅਰ ਤੱਕ ਦੁਨੀਆ ਦੇ ਬੜੇ-ਬੜੇ ਦੇਸ਼ਾਂ ਦਾ ਮੁਕਾਬਲਾ ਕਰ ਰਿਹਾ ਹੈ। ਆਪ (ਤੁਸੀਂ) ਸਾਰੇ ਜਾਣਦੇ ਹੋ ਗ਼ੁਲਾਮੀ ਦੇ ਲੰਬੇ ਕਾਲਖੰਡ ਨੇ ਸਾਡੀ ਇਕੌਨਮੀ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਚੁਣੌਤੀਆਂ ਨਾਲ ਲੜਦੇ ਹੋਏ ਆਜ਼ਾਦੀ ਦੇ ਬਾਅਦ ਦੇ 60 ਸਾਲ ਵਿੱਚ, ਛੇ ਦਹਾਕਿਆਂ ਵਿੱਚ ਭਾਰਤ ਦੀ ਅਰਥਵਿਵਸਥਾ ਨੇ ਇੱਕ ਟ੍ਰਿਲੀਅਨ ਡਾਲਰ ਦਾ ਪੜਾਅ ਪਾਰ ਕੀਤਾ। ਕਿਤਨੇ ਵਰ੍ਹਿਆਂ ਵਿੱਚ? ਭੁੱਲ ਗਏ? ਕਿਤਨੇ ਵਰ੍ਹਿਆਂ ਵਿੱਚ?ਕਿਤਨੇ ਦਹਾਕੇ? ਛੇ ਦਹਾਕਿਆਂ ਵਿੱਚ ਕਿਤਨਾ? ਮੈਂ ਕੋਈ ਟੀਚਰ ਨਹੀਂ ਹਾਂ, ਮੈਂ  ਐਸੇ ਹੀ ਪੁੱਛ ਰਿਹਾ ਹਾਂ। ਅਸੀਂ ਭਾਰਤੀ ਡਟੇ ਰਹੇ ਅਤੇ ਤਾਲੀਆਂ ਹੁਣ ਵਜਾਉਣੀਆਂ ਹਨ। ਐਸੇ ਵਜਾਓਗੇ ਕੀ? ਤੁਸੀਂ ਤਾਲੀਆਂ ਤਾਂ ਵਜਾ ਦਿੱਤੀਆਂ ਲੇਕਿਨ ਕਾਰਨ ਤਾਂ ਮੈਂ ਹੁਣ ਦੱਸਾਂਗਾ। ਛੇ ਦਹਾਕਿਆਂ ਵਿੱਚ ਕੀ ਹੋਇਆ ਉਹ ਤੁਸੀਂ ਹੁਣੇ ਤਾਲੀ ਵਜਾਈ, ਹੁਣ ਤਾਲੀ ਡਬਲ ਵਜਾਉਣੀ ਪਵੇਗੀ। ਬੀਤੇ ਇੱਕ ਦਹਾਕੇ ਵਿੱਚ ਭਾਰਤ ਨੇ ਆਪਣੀ ਜੀਡੀਪੀ ਵਿੱਚ ਕਰੀਬ 2 ਟ੍ਰਿਲੀਅਨ ਡਾਲਰ ਹੋਰ ਜੋੜ ਦਿੱਤਾ। 10 ਸਾਲਾਂ ਵਿੱਚ ਭਾਰਤ ਦੀ ਇਕੌਨਮੀ ਦਾ ਸਾਇਜ਼ ਦੁੱਗਣਾ ਹੋ ਗਿਆ ਹੈਡਬਲ। ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਹੈ। ਯਾਦ ਰਹੇਗਾ ਨਾ? ਕਿਤਨੀ? ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤ 5 ਟ੍ਰਿਲੀਅਨ ਡਾਲਰ ਦੀ ਇਕੌਨਮੀ ਬਣ ਜਾਵੇਗਾ। ਜਦੋਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣ ਜਾਵੇਗਾ।

ਸਾਥੀਓ,

ਅਸੀਂ ਅਕਸਰ ਸੁਣਦੇ ਹਾਂ ਕਿ ਜੋ ਲੋਕ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਦੇ ਹਨ, ਉਹੀ ਕੁਝ ਬੜਾ ਕਰ ਪਾਉਂਦੇ ਹਨ। ਹੁਣ ਇਹ ਬਾਤ ਤੁਹਾਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਪ (ਤੁਸੀਂ) ਇੱਥੋਂ ਤੱਕ ਤਾਂ ਆ ਹੀ ਗਏ ਹੋ। ਅੱਜ ਭਾਰਤ ਅਤੇ ਭਾਰਤ ਦਾ ਯੁਵਾ ਇਸੇ ਮਿਜ਼ਾਜ ਨਾਲ ਅੱਗੇ ਵਧ ਰਿਹਾ ਹੈ। ਇਸ ਲਈ ਅੱਜ ਭਾਰਤ ਨਵੇਂ-ਨਵੇਂ ਸੈਕਟਰਸ ਵਿੱਚ ਤੇਜ਼ ਗਤੀ ਨਾਲ ਗ੍ਰੋਅ ਕਰ ਰਿਹਾ। ਭਾਰਤ ਦਾ ਸਟਾਰਟਅੱਪ ਈਕੋਸਿਸਟਮ, ਸ਼ਾਇਦ ਤੁਸੀਂ ਭੀ 10-15 ਸਾਲ ਪਹਿਲੇ ਸਟਾਰਟਅੱਪ ਸੁਣਿਆ ਹੀ ਨਹੀਂ ਹੋਵੇਗਾ। ਮੈਂ ਇੱਕ ਵਾਰ ਸਟਾਰਟਅੱਪ ਨੂੰ ਪ੍ਰਮੋਟ ਕਰਨ ਦੇ ਲਈ ਕਾਨਫਰੰਸ ਬੁਲਾਈ, ਤਾਂ ਉਸ ਵਿੱਚ ਇੱਕ 8-10 ਲੋਕ ਸਨ ਜੋ ਸਟਾਰਟਅੱਪ ਵਾਲੇ ਸਨ ਬਾਕੀ ਸਭ ਤਾਂ ਹੁਣੇ ਕੀ ਹੈ, ਸਟਾਰਟਅੱਪ ਸਮਝਣ ਸਮਝਣ ਵਾਲੇ ਸਨ। ਤਾਂ ਉਸ ਵਿੱਚ ਬੰਗਾਲ ਦੀ ਇੱਕ ਬੇਟੀ ਉਹ ਆਪਣਾ ਅਨੁਭਵ ਸ਼ੇਅਰ ਕਰਨ ਦੇ ਲਈ ਖੜ੍ਹੀ ਹੋਈ। ਕਿਉਂਕਿ ਮੈਨੂੰ ਲੋਕਾਂ ਨੂੰ ਸਮਝਾਉਣਾ ਸੀ, ਇਹ ਕਿਹੜੀ ਨਵੀਂ ਦੁਨੀਆ ਹੈ। ਤਾਂ ਉਹ ਬੇਟੀ, ਕਾਫੀ ਪੜ੍ਹੀ-ਲਿਖੀ ਸੀ, ਅੱਛੀ ਨੌਕਰੀ ਦੀ ਹੱਕਦਾਰ ਸੀ ਅਤੇ well-settled ਸੀ। ਉਸ ਨੇ ਸਭ ਕੁਝ ਛੱਡ ਦਿੱਤਾ, ਤਾਂ ਉਸ ਨੇ ਆਪਣਾ ਅਨੁਭਵ ਦੱਸਿਆ, ਉਹ ਬੰਗਾਲੀ ਸੀ। ਤਾਂ ਉਹ ਆਪਣੇ ਪਿੰਡ ਗਈ, ਉਸ ਨੇ ਮਾਂ ਨੂੰ ਕਿਹਾ ਕਿ ਮਾਂ ਮੈਂ ਤਾਂ ਸਭ ਛੱਡ ਦਿੱਤਾ, ਨੌਕਰੀ-ਵੌਕਰੀ ਛੱਡ ਦਿੱਤੀ। ਤਾਂ ਮਾਂ ਕੀ, ਤਾਂ ਬੋਲੀ ਕੀ ਕਰੋਗੇ? ਤਾਂ ਬੋਲੀ ਸਟਾਰਟਅੱਪ ਕਰਾਂਗੀ, ਤਾਂ ਬੋਲੀ ਮਹਾਵਿਨਾਸ਼। ਲੇਕਿਨ ਅੱਜ ਇਹ ਹੀ ਸਾਡੇ ਨੌਜਵਾਨ ਨੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਨਵੇਂ ਭਾਰਤ ਦੇ ਲਈ, ਨਵੇਂ ਸੌਲਿਊਸ਼ਨ ‘ਤੇ ਕੰਮ ਕਰਨ ਦੀ ਠਾਣੀ ਅਤੇ ਨਤੀਜਾ ਕੀ ਸ਼ਾਨਦਾਰ ਨਿਕਲਿਆ ਹੈ। ਅੱਜ ਭਾਰਤ ਵਿੱਚ ਡੇਢ ਲੱਖ ਤੋਂ ਅਧਿਕ ਰਜਿਸਟਰਡ ਸਟਾਰਟਅੱਪਸ ਹਨ। ਜਿਸ ਸਟਾਰਟਅੱਪ ਦਾ ਨਾਮ ਸੁਣਦੇ ਹੀ ਮਾਂ ਚਿੱਲਾਉਂਦੀ ਸੀ ਕਿ ਮਹਾਵਿਨਾਸ਼…ਉਹੀ ਸਟਾਰਟਅੱਪ ਅੱਜ ਕਹਿ ਰਿਹਾ ਹੈ ਮਹਾਵਿਕਾਸ। 10 ਸਾਲ ਵਿੱਚ ਭਾਰਤ ਵਿੱਚ 100 ਤੋਂ ਅਧਿਕ ਯੂਨੀਕੌਰਨਸ ਬਣੇ ਹਨ। ਜ਼ਰਾ ਮੈਂ ਵਿਸਤਾਰ ਨਾਲ ਦੱਸਾਂਗਾ ਤਾਂ ਤਾਲੀਆਂ ਜ਼ਿਆਦਾ ਵੱਜਣਗੀਆਂ। ਇੱਕ ਯੂਨੀਕੌਰਨ ਯਾਨੀ 8 ਤੋਂ 10 ਹਜ਼ਾਰ ਕਰੋੜ ਰੁਪਏ ਦੀ ਕੰਪਨੀ। ਭਾਰਤ ਦੇ ਨੌਜਵਾਨਾਂ ਦੁਆਰਾ ਬਣਾਈਆਂ ਅਜਿਹੀਆਂ 100 ਤੋਂ ਜ਼ਿਆਦਾ ਕੰਪਨੀਆਂ ਅੱਜ ਭਾਰਤ ਦੇ ਸਟਾਰਟਅੱਪ ਕਲਚਰ ਦਾ ਪਰਚਮ ਲਹਿਰਾ ਰਹੀਆਂ ਹਨ। ਅਤੇ ਇਹ ਕਿਉਂ ਹੋਇਆ, ਕਿਉਂ ਹੋਇਆ ਇਹ ਸਭ? ਕਿਉਂ ਹੋਇਆ? ਇਹ ਇਸ ਲਈ ਹੋਇਆ ਕਿ ਭਾਰਤ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਗਿਆ ਹੈ।

ਸਾਥੀਓ,

ਮੈਂ ਇੱਕ ਹੋਰ ਉਦਾਹਰਣ ਤੁਹਾਨੂੰ ਦਿੰਦਾ ਹਾਂ। ਭਾਰਤ ਹਮੇਸ਼ਾ ਆਪਣੇ ਸਰਵਿਸ ਸੈਕਟਰ ਦੇ ਲਈ ਜਾਣਿਆ ਜਾਂਦਾ ਹੈ। ਇਹ ਸਾਡੀ ਇਕੌਨਮੀ ਦਾ ਇੱਕ ਸਟ੍ਰੌਂਗ ਪਿਲਰ ਰਿਹਾ ਹੈ। ਲੇਕਿਨ ਅਸੀਂ ਇਤਨੇ ਨਾਲ ਹੀ ਸੰਤੁਸ਼ਟ ਨਹੀਂ ਹੋਏ ਹਾਂ। ਅਸੀਂ ਕੰਫਰਟ ਤੋਂ ਬਾਹਰ ਨਿਕਲ ਕੇ, ਅਸੀਂ ਵਰਲਡ-ਕਲਾਸ ਮੈਨੂਫੈਕਚਰਿੰਗ ਹੱਬ (world-class manufacturing hub) ਬਣਾਉਣ ਦੀ ਠਾਣੀ ਹੈ। ਅਸੀਂ ਮੈਨੂਫੈਕਚਰਿੰਗ ਇੰਡਸਟ੍ਰੀ ਨੂੰ ਜ਼ਬਰਦਸਤ ਹੁਲਾਰਾ ਦਿੱਤਾ। ਅੱਜ ਭਾਰਤ ਦੁਨੀਆ ਦੇ ਸਭ ਤੋਂ ਬੜੇ ਮੋਬਾਈਲ ਫੋਨ ਮੈਨੂਫੈਕਚਰਰਸ ਵਿੱਚੋਂ ਇੱਕ ਹੈ। ਅੱਜ ਭਾਰਤ ਵਿੱਚ ਹਰ ਸਾਲ 30 ਕਰੋੜ ਤੋਂ ਜ਼ਿਆਦਾ ਮੋਬਾਈਲ ਫੋਨ ਮੈਨੂਫੈਕਚਰ ਹੋ ਰਹੇ ਹਨ। ਯਾਨੀ ਨਾਇਜੀਰੀਆ ਨੂੰ ਜਿਤਨੇ ਚਾਹੀਦੇ ਹਨ ਉਸ ਤੋਂ ਜ਼ਿਆਦਾ। ਨਾਲ 10 ਵਰ੍ਹੇ ਵਿੱਚ ਸਾਡਾ ਮੋਬਾਈਲ ਫੋਨ ਐਕਸਪੋਰਟ 75 ਟਾਇਮ, 75 ਗੁਣਾ ਤੋਂ ਅਧਿਕ ਹੋ ਗਿਆ ਹੈ। ਇਨ੍ਹਾਂ 10 ਸਾਲਾਂ ਵਿੱਚ ਭਾਰਤ ਦਾ ਡਿਫੈਂਸ ਐਕਸਪੋਰਟ ਇਹ ਕਰੀਬ-ਕਰੀਬ 30 ਗੁਣਾ ਵਧ ਗਿਆ ਹੈ। ਅੱਜ ਅਸੀਂ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਨੂੰ ਡਿਫੈਂਸ ਇਕੁਇਪਮੈਂਟ ਐਕਸਪੋਰਟ ਕਰ ਰਹੇ ਹਾਂ।

 

ਸਾਥੀਓ,

ਸਪੇਸ ਇੰਡਸਟ੍ਰੀ ਵਿੱਚ ਤਾਂ ਭਾਰਤ ਜੋ ਕਮਾਲ ਕਰ ਰਿਹਾ ਹੈ ਉਸ ਦੀ ਪ੍ਰਸ਼ੰਸਾ ਤਾਂ ਦੁਨੀਆ ਭਰ ਵਿੱਚ ਹੋ ਰਹੀ ਹੈ। ਭਾਰਤ ਨੇ ਠਾਣਿਆ ਹੈ ਜਲਦੀ ਹੀ ਅਸੀਂ ਆਪਣੇ ਗਗਨਯਾਨ ਮਿਸ਼ਨ (Gaganyaan mission) ਦੇ ਜ਼ਰੀਏ ਭਾਰਤੀਆਂ ਨੂੰ ਸਪੇਸ ਵਿੱਚ ਭੇਜਾਂਗੇ। ਭਾਰਤ ਅੰਤਰਿਕਸ਼ (ਪੁਲਾੜ) ਵਿੱਚ ਸਪੇਸ ਸਟੇਸ਼ਨ ਭੀ ਬਣਾਉਣ ਜਾ ਰਿਹਾ ਹੈ।

 

ਸਾਥੀਓ,

ਕੰਫਰਟ ਜ਼ੋਨ ਛੱਡ ਕੇ ਇਨੋਵੇਟ ਕਰਨਾ, ਨਵੇਂ ਰਸਤੇ ਬਣਾਉਣਾ ਇਹ ਅੱਜ ਭਾਰਤ ਦਾ ਮਿਜ਼ਾਜ ਬਣ ਚੁੱਕਿਆ ਹੈ। ਬੀਤੇ 10 ਸਾਲਾਂ ਵਿੱਚ ਭਾਰਤ ਨੇ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਨਿਕਾਲਿਆ (ਕੱਢਿਆ) ਹੈ। ਇਤਨੇ ਸਾਰੇ ਲੋਕਾਂ ਦਾ ਗ਼ਰੀਬੀ ਤੋਂ ਬਾਹਰ ਆਉਣਾ, ਇਹ ਦੁਨੀਆ ਦੇ ਲਈ ਬਹੁਤ ਬੜੀ ਪ੍ਰੇਰਣਾ ਹੈ। ਇਹ ਹਰ ਦੇਸ਼ ਦੇ ਲਈ ਇੱਕ ਉਮੀਦ ਜਗਾਉਂਦਾ ਹੈ, ਅਗਰ ਭਾਰਤ ਨੇ ਕੀਤਾ ਹੈ ਤਾਂ ਅਸੀਂ ਭੀ ਕਰ ਸਕਦੇ ਹਾਂ। ਆਤਮਵਿਸ਼ਵਾਸ ਨਾਲ ਭਰਿਆ ਭਾਰਤ ਅੱਜ ਇੱਕ ਨਵੀਂ ਯਾਤਰਾ ‘ਤੇ ਨਿਕਲ ਪਿਆ ਹੈ, ਲਕਸ਼ ਹੈ- ਵਿਕਸਿਤ ਭਾਰਤ ਬਣਾਉਣਾ। ਜਦੋਂ ਅਸੀਂ 2047 ਵਿੱਚ, ਤੁਹਾਡੇ ਵਿੱਚੋਂ ਜੋ ਲੋਕ ਬੁਢਾਪੇ ਵਿੱਚ ਰਿਟਾਇਰ ਹੋ ਕੇ ਸੱਚ ਵਿੱਚ ਕੋਈ ਵਧੀਆ ਜ਼ਿੰਦਗੀ ਜੀਣਾ ਚਾਹੁੰਦੇ ਹਨ ਤਾਂ ਮੈਂ ਕੰਮ ਹੁਣੇ ਤੋਂ ਕਰ ਰਿਹਾ ਹਾਂ ਤੁਹਾਡੇ ਲਈ। ਜਦੋਂ ਅਸੀਂ 2047 ਵਿੱਚ ਆਜ਼ਾਦੀ ਦੇ 100 ਸਾਲ ਮਨਾਵਾਂਗੇ ਤਾਂ ਭਾਰਤ ਵਿਕਸਿਤ ਹੋਵੇ, ਭਵਯ (ਸ਼ਾਨਦਾਰ) ਹੋਵੇ ਇਸ ਦੇ ਲਈ ਹਰ ਭਾਰਤੀ ਮਿਲ ਕੇ ਕੰਮ ਕਰ ਰਿਹਾ ਹੈ। ਅਤੇ ਇਸ ਵਿੱਚ ਨਾਇਜੀਰੀਆ ਵਿੱਚ ਰਹਿ ਰਹੇ ਆਪ ਸਭ ਲੋਕਾਂ ਦੀ ਭੀ ਬਹੁਤ ਬੜੀ ਭੂਮਿਕਾ ਹੈ।

 

 

ਸਾਥੀਓ,

ਹੁਣ ਗ੍ਰੋਥ ਹੋਵੇ, ਪੀਸ ਹੋਵੇ, ਪ੍ਰਾਸਪੈਰਿਟੀ ਹੋਵੇ ਜਾਂ ਫਿਰ ਬਾਤ ਡੈਮੋਕ੍ਰੇਸੀ, ਦੁਨੀਆ ਦੇ ਲਈ ਭਾਰਤ ਇੱਕ ਨਵੀਂ ਉਮੀਦ ਬਣ ਕੇ ਉੱਭਰਿਆ ਹੈ। ਤੁਹਾਡਾ ਅਨੁਭਵ ਹੋਵੇਗਾ ਹੁਣ ਦੁਨੀਆ ਵਿੱਚ ਆਪ (ਤੁਸੀਂ) ਜਿੱਥੇ ਗਏ ਹੋਵੋਂਗੇ ਲੋਕ ਤੁਹਾਨੂੰ ਸਨਮਾਨ ਦੀ ਨਜ਼ਰ ਨਾਲ ਦੇਖਦੇ ਹਨ ਕਿ ਨਹੀਂ ਦੇਖਦੇ ਹਨ? ਨਹੀਂ ਸੱਚ ਦੱਸੋ ਕੀ ਹੁੰਦਾ ਹੈ? ਆਪ (ਤੁਸੀਂ)  ਜਿਵੇਂ ਕਹਿੰਦੇ ਹੋ ਨਾ ਇੰਡੀਆ ਜਾਂ ਹਿੰਦੁਸਤਾਨ ਜਾਂ ਭਾਰਤ ਉਹ ਹੱਥ ਛੱਡਦਾ ਹੀ ਨਹੀਂ ਹੈ, ਉਸ ਨੂੰ ਲਗਦਾ ਹੈ ਮੈਂ ਹੱਥ ਪਕੜੀ ਰੱਖਾਂਗਾ ਤਾਂ ਕੁਝ ਊਰਜਾ ਮੇਰੇ ਵਿੱਚ ਆ ਜਾਵੇਗੀ।

ਸਾਥੀਓ,

ਦੁਨੀਆ ਵਿੱਚ ਕੋਈ ਭੀ ਮੁਸ਼ਕਿਲ ਆਉਂਦੀ ਹੈ ਤਾਂ ਭਾਰਤ ਵਿਸ਼ਵ ਬੰਧੂ (Vishwa-Bandhu) ਦੇ ਤੌਰ ‘ਤੇ ਫਸਟ ਰਿਸਪਾਂਡਰ ਬਣ ਕੇ ਉੱਥੇ ਪਹੁੰਚਦਾ ਹੈ। ਤੁਹਾਨੂੰ ਕੋਰੋਨਾ ਦਾ ਸਮਾਂ ਯਾਦ ਹੋਵੇਗਾ। ਉਸ ਸਮੇਂ ਦੁਨੀਆ ਵਿੱਚ ਕਿਤਨਾ ਹਾਹਾਕਾਰ ਮਚਿਆ ਸੀ। ਹਰ ਦੇਸ਼ ਵੈਕਸੀਨ ਦੇ ਲਈ ਪਰੇਸ਼ਾਨ ਸੀ ਅਤੇ ਸੰਕਟ ਦੀ ਉਸ ਘੜੀ ਵਿੱਚ ਭਾਰਤ ਨੇ ਠਾਣਿਆ ਕਿ ਜ਼ਿਆਦਾ ਤੋਂ ਜ਼ਿਆਦਾ ਦੇਸ਼ਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਇਹੀ ਤਾਂ ਸਾਡੇ ਸੰਸਕਾਰ ਹਨ। ਹਜ਼ਾਰਾਂ ਵਰ੍ਹੇ ਪੁਰਾਣੀ ਸਾਡੀ ਸੰਸਕ੍ਰਿਤੀ ਨੇ ਸਾਨੂੰ ਇਹੀ ਸਿਖਾਇਆ ਹੈ। ਇਸ ਲਈ ਭਾਰਤ ਨੇ ਵੈਕਸੀਨ ਦਾ ਪ੍ਰੋਡਕਸ਼ਨ ਵਧਾਇਆ ਅਤੇ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਨੂੰ, ਇਹ ਅੰਕੜਾ ਛੋਟਾ ਨਹੀਂ ਹੈ ਜੀ, 150 ਤੋਂ ਜ਼ਿਆਦਾ ਦੇਸ਼ਾਂ ਨੂੰ ਕੋਰੋਨਾ ਦੇ ਸਮੇਂ ਦਵਾਈਆਂ ਅਤੇ ਵੈਕਸੀਨ ਭੇਜੀਆਂ। ਨਾਇਜੀਰੀਆ ਸਮੇਤ ਅਫਰੀਕਾ ਦੇ ਕਿਤਨੇ ਹੀ ਦੇਸ਼ਾਂ ਵਿੱਚ ਭਾਰਤ ਦੇ ਇਸ ਪ੍ਰਯਾਸ ਨਾਲ ਹਜ਼ਾਰਾਂ-ਹਜ਼ਾਰਾਂ ਲੋਕਾਂ ਦਾ ਜੀਵਨ ਬਚਿਆ।

 

ਸਾਥੀਓ,

ਅੱਜ ਦਾ ਭਾਰਤ ‘ਸਬਕਾ ਸਾਥ, ਸਬਕਾ ਵਿਕਾਸ’ (‘Sabka Saath, Sabka Vikas’) ‘ਤੇ ਯਕੀਨ ਕਰਦਾ ਹੈ। ਮੈਂ ਨਾਇਜੀਰੀਆ ਸਮੇਤ ਅਫਰੀਕਾ ਦੇ ਫਿਊਚਰ ਗ੍ਰੋਥ ਦੇ ਇੱਕ ਬੜੇ ਕੇਂਦਰ ਦੇ ਰੂਪ ਵਿੱਚ ਦੇਖਿਆ ਹੈ। ਪਿਛਲੇ 5 ਸਾਲ ਵਿੱਚ ਹੀ ਅਸੀਂ ਅਫਰੀਕਾ ਵਿੱਚ 18 ਨਵੀਆਂ ਅੰਬੈਸੀਆਂ ਸ਼ੁਰੂ ਕੀਤੀਆਂ ਹਨ। ਬੀਤੇ ਸਾਲਾਂ ਵਿੱਚ ਅਫਰੀਕਾ ਦੀ ਆਵਾਜ਼ ਨੂੰ ਗਲੋਬਲ ਪਲੈਟਫਾਰਮ ‘ਤੇ ਉਠਾਉਣ ਦੇ ਲਈ ਭਾਰਤ ਨੇ ਹਰ ਸੰਭਵ ਪ੍ਰਯਾਸ ਕੀਤਾ ਹੈ। ਇਸ ਦੀ ਇੱਕ ਸ਼ਾਨਦਾਰ ਉਦਾਹਰਣ ਤਾਂ ਤੁਸੀਂ ਪਿਛਲੇ ਸਾਲ ਹੀ ਦੇਖੀ ਹੈ। ਜਦੋਂ ਭਾਰਤ ਨੂੰ ਪਹਿਲੀ ਵਾਰ ਜੀ20 ਦੀ ਪ੍ਰੈਜ਼ੀਡੈਂਸੀ ਮਿਲੀ ਤਾਂ ਅਸੀਂ ਅਫਰੀਕਨ ਯੂਨੀਅਨ ਨੂੰ ਪਰਮਾਨੈਂਟ ਮੈਂਬਰ ਬਣਾਉਣ ਦੇ ਲਈ ਪੂਰਾ ਜ਼ੋਰ ਲਗਾ ਦਿੱਤਾ, ਅਤੇ ਭਾਰਤ ਨੂੰ ਉਸ ਵਿੱਚ ਸਫ਼ਲਤਾ ਭੀ ਮਿਲੀ। ਮੈਨੂੰ ਖੁਸ਼ੀ ਹੈ ਕਿ ਜੀ-20 ਦੇ ਹਰ ਮੈਂਬਰ ਦੇਸ਼ ਨੇ ਭਾਰਤ ਦੇ ਇਸ ਕਦਮ ਨੂੰ ਭਰਪੂਰ ਸਮਰਥਨ ਦਿੱਤਾ। ਅਤੇ ਭਾਰਤ ਦੇ ਨਿਮੰਤ੍ਰਣ (ਸੱਦੇ) ‘ਤੇ ਨਾਇਜੀਰੀਆ ਨੇ ਉੱਥੇ ਗੈਸਟ ਕੰਟਰੀ ਦੇ ਰੂਪ ਵਿੱਚ ਪੂਰੀ ਸ਼ਾਨ ਨਾਲ ਇਸ ਇਤਿਹਾਸ ਨੂੰ ਬਣਦੇ ਦੇਖਿਆ। ਰਾਸ਼ਟਰਪਤੀ ਬਣਨ ਦੇ ਬਾਅਦ ਟਿਨੂਬੂ ਦੀਆਂ ਪਹਿਲੀਆਂ ਯਾਤਰਾਵਾਂ ਵਿੱਚੋਂ ਇੱਕ ਭਾਰਤ ਦੀ ਯਾਤਰਾ ਸੀ। ਅਤੇ ਜੀ-20 ਸਮਿਟ (G20 Summit)ਦੇ ਲਈ ਭਾਰਤ ਆਉਣ ਵਾਲੇ ਪ੍ਰੈਜ਼ੀਡੈਂਟ ਟਿਨੂਬੂ (President Tinubu) ਸਭ ਤੋਂ ਪਹਿਲੇ ਮਹਿਮਾਨਾਂ ਵਿੱਚੋਂ ਇੱਕ ਸਨ।

 

ਸਾਥੀਓ,

ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਅਕਸਰ ਵਿੱਚ-ਵਿੱਚ  ਭਾਰਤ ਆਉਂਦੇ ਰਹਿੰਦੇ ਹਨ, ਤਿਉਹਾਰਾਂ ‘ਤੇ, ਘਰ ਦੇ ਸੁਖ-ਦੁਖ ਵਿੱਚ ਆਪ (ਤੁਸੀਂ) ਲੋਕ ਸ਼ਾਮਲ ਹੁੰਦੇ ਹੋ। ਅਤੇ ਇਸ ਦੇ ਲਈ ਭਾਰਤ ਤੋਂ ਤੁਹਾਡੇ ਰਿਸ਼ਤੇਦਾਰ ਮੈਸੇਜ ਭੀ ਕਰਦੇ ਹਨ, ਫੋਨ ਭੀ ਕਰਦੇ ਹਨ, ਹੁਣ ਮੈਂ ਭੀ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ, ਖ਼ੁਦ ਤੁਹਾਡੇ ਦਰਮਿਆਨ ਹਾਂ ਤਾਂ ਮੈਂ ਭੀ ਤੁਹਾਨੂੰ ਇੱਕ ਵਿਸ਼ੇਸ਼ ਨਿਮੰਤ੍ਰਣ (ਸੱਦਾ) ਦੇਣਾ ਚਾਹੁੰਦਾ ਹਾਂ। ਅਗਲੇ ਵਰ੍ਹੇ ਜਨਵਰੀ ਵਿੱਚ ਭਾਰਤ ਵਿੱਚ ਅਨੇਕ ਉਤਸਵ ਇਕੱਠੇ ਆਉਣ ਵਾਲੇ ਹਨ। ਜਨਵਰੀ ਮਹੀਨੇ ਵਿੱਚ ਹਰ ਵਰ੍ਹੇ ਅਸੀਂ 26 ਜਨਵਰੀ ਨੂੰ ਰਿਪਬਲਿਕ ਡੇ ਦੇ ਰੂਪ ਵਿੱਚ ਮਨਾਉਂਦੇ ਹਾਂ ਦਿੱਲੀ ਵਿੱਚ, ਦੇਸ਼ ਵਿੱਚ। ਜਨਵਰੀ ਮਹੀਨੇ ਦੇ ਦੂਸਰੇ ਹਫ਼ਤੇ ਵਿੱਚ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਭੀ ਮਨਾਇਆ ਜਾ ਰਿਹਾ ਹੈ, ਅਤੇ ਇਸ ਵਾਰ ਇਹ ਪ੍ਰਵਾਸੀ ਭਾਰਤੀਯ ਦਿਵਸ ਭਗਵਾਨ ਜਗਨਨਾਥ ਜੀ ਦੇ ਚਰਨਾਂ ਵਿੱਚ ਉੜੀਸਾ ਦੀ ਧਰਤੀ ‘ਤੇ ਹੋਣ ਵਾਲਾ ਹੈ। ਇਸ ਵਿੱਚ ਪੂਰੀ ਦੁਨੀਆ ਤੋਂ ਆਪ ਜਿਹੇ ਸਾਥੀ ਭਾਰਤ ਵਿੱਚ ਜੁਟਣ ਵਾਲੇ ਹਨ। ਅਗਲੇ ਸਾਲ 13 ਜਨਵਰੀ ਤੋਂ 26 ਫਰਵਰੀ ਤੱਕ 45 ਦਿਨ ਪ੍ਰਯਾਗਰਾਜ ਵਿੱਚ ਮਹਾ ਕੁੰਭ ਮੇਲਾ (Maha Kumbh Mela) ਭੀ ਹੋਣ ਜਾ ਰਿਹਾ ਹੈ। ਭਾਰਤ ਆਉਣ ਦੀਆਂ ਇਤਨੀਆਂ ਸਾਰੀਆਂ ਵਜ੍ਹਾ ਹਨ, ਇਕੱਠੀਆਂ ਹਨ। ਇੱਕ ਬੜਾ ਹੀ ਸੁਖਦ ਸੰਯੋਗ ਤੁਹਾਡੇ ਲਈ ਬਣਿਆ ਹੋਇਆ ਹੈ। ਆਪ (ਤੁਸੀਂ) ਇਸ ਦੌਰਾਨ ਭਾਰਤ ਆਓ, ਆਪਣੇ ਬੱਚਿਆਂ ਨੂੰ ਭਾਰਤ ਲਿਆਓ ਅਤੇ ਜੋ ਨਾਇਜੀਰੀਅਨ ਦੋਸਤ ਭੀ ਹਨ, ਉਨ੍ਹਾਂ ਨੂੰ ਭੀ ਨਾਲ ਲਿਆਓ ਅਤੇ ਪ੍ਰਯਾਗਰਾਜ ਦੇ ਪਾਸ ਹੀ ਵਿੱਚ ਅਯੁੱਧਿਆ ਜੀ ਹਨ, ਕਾਸ਼ੀ ਭੀ ਜ਼ਿਆਦਾ ਦੂਰ ਨਹੀਂ ਹੈ। ਕੁੰਭ ਵਿੱਚ ਆਓ ਤਾਂ ਆਪ (ਤੁਸੀਂ)  ਉੱਥੇ ਜਾਣ ਦਾ ਭੀ ਪ੍ਰਯਾਸ ਕਰਨਾ। ਅਤੇ ਕਾਸ਼ੀ ਵਿੱਚ ਜੋ ਨਵਾਂ ਵਿਸ਼ਵਨਾਥ ਭਗਵਾਨ ਦਾ ਧਾਮ ਬਣਿਆ ਹੈ, ਪੂਰਾ ਦੇਖਣ ਜਿਹਾ ਹੈ। ਅਤੇ ਅਯੁੱਧਿਆ ਵਿੱਚ 500 ਸਾਲ ਬਾਅਦ, 500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮ ਦਾ ਭਵਯ (ਸ਼ਾਨਦਾਰ) ਮੰਦਿਰ ਬਣਿਆ ਹੈ। ਆਪ (ਤੁਸੀਂ)  ਖ਼ੁਦ ਭੀ ਦਰਸ਼ਨ ਕਰੋ, ਆਪਣੇ ਬੱਚਿਆਂ ਨੂੰ ਭੀ ਉੱਥੋਂ ਦੇ ਦਰਸ਼ਨ ਕਰਵਾਓ, ਆਪ (ਤੁਸੀਂ)  ਜ਼ਰੂਰ ਪਲਾਨ ਕਰੋ। ਪਹਿਲੇ ਪ੍ਰਵਾਸੀ ਭਾਰਤੀਯ ਦਿਵਸ, ਫਿਰ ਮਹਾ ਕੁੰਭ ਅਤੇ ਉਸ ਦੇ ਬਾਅਦ ਗਣਤੰਤਰ ਦਿਵਸ ਯਾਨੀ ਇੱਕ ਪ੍ਰਕਾਰ ਨਾਲ ਤ੍ਰਿਵੇਣੀ ਹੈ ਤੁਹਾਡੇ ਲਈ ਤਾਂ। ਇਹ ਭਾਰਤ ਦੇ ਵਿਕਾਸ ਅਤੇ ਵਿਰਾਸਤ ਨਾਲ ਜੁੜਨ ਦਾ ਬਹੁਤ ਬੜਾ ਅਵਸਰ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੀਆਂ ਪਹਿਲਾਂ ਭੀ ਯਾਤਰਾਵਾਂ ਹੋਈਆਂ ਹੋਣਗੀਆਂ, ਬਹੁਤ ਵਾਰ ਆਏ ਹੋਵੋਗੇ। ਲੇਕਿਨ ਮੇਰੇ ਸ਼ਬਦ ਲਿਖ ਕੇ ਰੱਖੋ। ਇਹ ਯਾਤਰਾ ਤੁਹਾਡੇ ਜੀਵਨ ਦੀ ਅਮੁੱਲ ਯਾਦ ਬਣ ਜਾਵੇਗਾ, ਤੁਹਾਡੇ ਜੀਵਨ ਦਾ ਇੱਕ ਬਹੁਤ ਬੜਾ ਆਨੰਦ ਦਾ ਸੁਭਾਗ ਹੋਵੇਗਾ। ਇੱਕ ਵਾਰ ਫਿਰ ਆਪ ਸਭ ਨੇ ਕੱਲ੍ਹ ਤੋਂ ਮੈਂ ਆਇਆ ਹਾਂ ਤਦ ਤੋਂ ਅੱਜ ਤੱਕ, ਜੋ ਉਮੰਗ, ਉਤਸ਼ਾਹ ਪਿਆਰ ਦਿਖਾਇਆ ਹੈ, ਇਤਨਾ ਸਮਾਂ ਨਿਕਾਲਿਆ (ਕੱਢਿਆ) ਹੈ, ਮੈਨੂੰ ਆਪ ਸਭ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਮੈਂ ਆਪ ਸਭ ਦਾ ਬਹੁਤ-ਬਹੁਤ ਆਭਾਰੀ ਹਾਂ।

ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ!

***

ਐੱਮਜੇਪੀਐੱਸ/ਐੱਸਟੀ/ਆਈਜੀ