ਲੋਕ ਸਭਾ ਦੇ ਸਪੀਕਰ ਸ਼੍ਰੀਮਾਨ ਓਮ ਬਿਰਲਾ ਜੀ, ਰਾਜ ਸਭਾ ਦੇ ਡਿਪਟੀ ਸਪੀਕਰ ਸ਼੍ਰੀਮਾਨ ਹਰਿਵੰਸ਼ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਪ੍ਰਹਲਾਦ ਜੋਸ਼ੀ ਜੀ, ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਹੋਰ ਰਾਜਨੀਤਕ ਦਲਾਂ ਦੇ ਪ੍ਰਤੀਨਿਧੀਗਣ, ਵਰਚੁਅਲ ਮਾਧਿਅਮ ਰਾਹੀਂ ਜੁੜੇ ਅਨੇਕ ਦੇਸ਼ਾਂ ਦੀਆਂ ਪਾਰਲੀਮੈਂਟਸ ਦੇ ਸਪੀਕਰਸ, ਇੱਥੇ ਹਾਜ਼ਰ ਅਨੇਕ ਦੇਸ਼ਾਂ ਦੇ ਐਂਬੇਸੇਡਰਸ, Inter-Parliamentary Union ਦੇ ਮੈਂਬਰਸ, ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਦੇਸ਼ਵਾਸੀਆਂ, ਅੱਜ ਦਾ ਦਿਨ, ਬਹੁਤ ਹੀ ਇਤਿਹਾਸਿਕ ਹੈ। ਅੱਜ ਦਾ ਦਿਨ ਭਾਰਤ ਦੇ ਲੋਕਤਾਂਤਰਿਕ ਇਤਿਹਾਸ ਵਿੱਚ ਮੀਲ ਦੇ ਪੱਥਰ ਦੀ ਤਰ੍ਹਾਂ ਹੈ। ਭਾਰਤੀਆਂ ਦੁਆਰਾ, ਭਾਰਤੀਅਤਾ ਦੇ ਵਿਚਾਰ ਨਾਲ ਓਤ-ਪ੍ਰੋਤ, ਭਾਰਤ ਦੇ ਸੰਸਦ ਭਵਨ ਦੇ ਨਿਰਮਾਣ ਦੀ ਸ਼ੁਰੂਆਤ ਸਾਡੀਆਂ ਲੋਕਤਾਂਤਰਿਕ ਪਰੰਪਰਾਵਾਂ ਦੇ ਸਭ ਤੋਂ ਅਹਿਮ ਪੜਾਅ ਵਿੱਚੋਂ ਇੱਕ ਹੈ। ਅਸੀਂ ਭਾਰਤ ਦੇ ਲੋਕ ਮਿਲ ਕੇ ਆਪਣੀ ਸੰਸਦ ਦੇ ਇਸ ਨਵੇਂ ਭਵਨ ਨੂੰ ਬਣਵਾਂਗੇ।
ਸਾਥੀਓ, ਇਸ ਤੋਂ ਸੁੰਦਰ ਕੀ ਹੋਵੇਗਾ, ਇਸ ਤੋਂ ਪਵਿੱਤਰ ਕੀ ਹੋਵੇਗਾ ਕਿ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਦਾ ਪਰਵ ਮਨਾਵੇ, ਤਾਂ ਉਸ ਪਰਵ ਦੀ ਸਾਕਸ਼ਾਤ ਪ੍ਰੇਰਣਾ, ਸਾਡੀ ਸੰਸਦ ਦੀ ਨਵੀਂ ਇਮਾਰਤ ਬਣੇ। ਅੱਜ 130 ਕਰੋੜ ਤੋਂ ਜ਼ਿਆਦਾ ਭਾਰਤੀਆਂ ਦੇ ਲਈ ਬੜੇ ਸੁਭਾਗ ਦਾ ਦਿਨ ਹੈ, ਮਾਣ ਦਾ ਦਿਨ ਹੈ ਜਦੋਂ ਅਸੀਂ ਇਸ ਇਤਿਹਾਸਿਕ ਪਲ ਦੇ ਸਾਖੀ ਬਣ ਰਹੇ ਹਾਂ।
ਸਾਥੀਓ, ਨਵੇਂ ਸੰਸਦ ਭਵਨ ਦਾ ਨਿਰਮਾਣ, ਨੂਤਨ ਅਤੇ ਪੁਰਾਤਨ ਦੀ ਸਹਿ-ਹੋਂਦ ਦਾ ਉਦਾਹਰਣ ਹੈ। ਇਹ ਸਮਾਂ ਹੋਰ ਜ਼ਰੂਰਤਾਂ ਦੇ ਅਨੁਰੂਪ ਖੁਦ ਵਿੱਚ ਪਰਿਵਰਤਨ ਲਿਆਉਣ ਦਾ ਯਤਨ ਹੈ। ਮੈਂ ਆਪਣੇ ਜੀਵਨ ਵਿੱਚ ਉਹ ਪਲ ਕਦੇ ਨਹੀਂ ਭੁੱਲ ਸਕਦਾ ਜਦੋਂ 2014 ਵਿੱਚ ਪਹਿਲੀ ਵਾਰ ਇੱਕ ਸਾਂਸਦ ਦੇ ਤੌਰ ‘ਤੇ ਮੈਨੂੰ ਸੰਸਦ ਭਵਨ ਵਿੱਚ ਆਉਣ ਦਾ ਅਵਸਰ ਮਿਲਿਆ ਸੀ। ਉਦੋਂ ਲੋਕਤੰਤਰ ਦੇ ਇਸ ਮੰਦਿਰ ਵਿੱਚ ਕਦਮ ਰੱਖਣ ਤੋਂ ਪਹਿਲਾਂ, ਮੈਂ ਸਿਰ ਝੁਕਾ ਕੇ, ਮੱਥਾ ਟੇਕ ਕੇ ਲੋਕਤੰਤਰ ਦੇ ਇਸ ਮੰਦਿਰ ਨੂੰ ਨਮਨ ਕੀਤਾ ਸੀ। ਸਾਡੇ ਵਰਤਮਾਨ ਸੰਸਦ ਭਵਨ ਨੇ ਆਜ਼ਾਦੀ ਦੇ ਅੰਦੋਲਨ ਅਤੇ ਫਿਰ ਸੁਤੰਤਰ ਭਾਰਤ ਨੂੰ ਗੱਡਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਆਜ਼ਾਦ ਭਾਰਤ ਦੀ ਪਹਿਲੀ ਸਰਕਾਰ ਦਾ ਗਠਨ ਵੀ ਇੱਥੇ ਹੋਇਆ ਅਤੇ ਪਹਿਲੀ ਸੰਸਦ ਵੀ ਇੱਥੇ ਬੈਠੀ। ਇਸ ਸੰਸਦ ਭਵਨ ਵਿੱਚ ਸਾਡੇ ਸੰਵਿਧਾਨ ਦੀ ਰਚਨਾ ਹੋਈ, ਸਾਡੇ ਲੋਕਤੰਤਰ ਦੀ ਪੁਨਰਸਥਾਪਨਾ ਹੋਈ। ਬਾਬਾ ਸਾਹਿਬ ਅੰਬੇਡਕਰ ਅਤੇ ਹੋਰ ਸੀਨੀਅਰਾਂ ਨੇ ਸੈਂਟਰਲ ਹਾਲ ਵਿੱਚ ਗਹਿਰੇ ਮੰਥਨ ਦੇ ਬਾਅਦ ਸਾਨੂੰ ਆਪਣਾ ਸੰਵਿਧਾਨ ਦਿੱਤਾ। ਸੰਸਦ ਦੀ ਮੌਜੂਦਾ ਇਮਾਰਤ, ਸੁਤੰਤਰ ਭਾਰਤ ਦੇ ਹਰ ਉਤਰਾਅ-ਚੜ੍ਹਾਅ, ਸਾਡੀਆਂ ਹਰ ਚੁਣੌਤੀਆਂ, ਸਾਡੇ ਸਮਾਧਾਨ, ਸਾਡੀਆਂ ਆਸਾਵਾਂ, ਅਕਾਂਖਿਆਵਾਂ, ਸਾਡੀ ਸਫ਼ਲਤਾ ਦਾ ਪ੍ਰਤੀਕ ਰਹੀ ਹੈ। ਇਸ ਭਵਨ ਵਿੱਚ ਬਣਿਆ ਹਰੇਕ ਕਾਨੂੰਨ, ਇਨ੍ਹਾਂ ਕਾਨੂੰਨਾਂ ਦੇ ਨਿਰਮਾਣ ਦੌਰਾਨ ਸੰਸਦ ਭਵਨ ਵਿੱਚ ਕਹੀਆਂ ਗਈਆਂ ਅਨੇਕ ਗਹਿਰੀਆਂ ਗੱਲਾਂ, ਇਹ ਸਭ ਸਾਡੇ ਲੋਕਤੰਤਰ ਦੀ ਵਿਰਾਸਤ ਹੈ।
ਸਾਥੀਓ, ਸੰਸਦ ਦੇ ਸ਼ਕਤੀਸ਼ਾਲੀ ਇਤਿਹਾਸ ਦੇ ਨਾਲ ਹੀ ਯਥਾਰਥ ਨੂੰ ਵੀ ਸਵੀਕਾਰਨਾ ਉਤਨਾ ਹੀ ਜ਼ਰੂਰੀ ਹੈ। ਇਹ ਇਮਾਰਤ ਹੁਣ ਕਰੀਬ-ਕਰੀਬ ਸੌ ਸਾਲ ਦੀ ਹੋ ਰਹੀ ਹੈ। ਬੀਤੇ ਦਹਾਕਿਆਂ ਵਿੱਚ ਇਸ ਨੂੰ ਤਤਕਾਲੀਨ ਜ਼ਰੂਰਤਾਂ ਨੂੰ ਦੇਖਦੇ ਹੋਏ ਲਗਾਤਾਰ ਅੱਪਗ੍ਰੇਡ ਕੀਤਾ ਗਿਆ। ਇਸ ਪ੍ਰਕਿਰਿਆ ਵਿੱਚ ਕਿਤਨੀ ਹੀ ਵਾਰ ਦੀਵਾਰਾਂ ਨੂੰ ਤੋੜਿਆ ਗਿਆ ਹੈ। ਕਦੇ ਨਵਾਂ ਸਾਊਂਡ ਸਿਸਟਮ, ਕਦੇ ਫਾਇਰ ਸੇਫਟੀ ਸਿਸਟਮ, ਕਦੇ IT ਸਿਸਟਮ। ਲੋਕਸਭਾ ਵਿੱਚ ਬੈਠਣ ਦੀ ਜਗ੍ਹਾ ਵਧਾਉਣ ਦੇ ਲਈ ਤਾਂ ਦੀਵਾਰਾਂ ਨੂੰ ਵੀ ਹਟਾਇਆ ਗਿਆ ਹੈ। ਇਤਨਾ ਕੁਝ ਹੋਣ ਦੇ ਬਾਅਦ ਸੰਸਦ ਦਾ ਇਹ ਭਵਨ ਹੁਣ ਵਿਸ਼ਰਾਮ ਮੰਗ ਰਿਹਾ ਹੈ। ਹੁਣੇ ਲੋਕ ਸਭਾ ਸਪੀਕਰ ਜੀ ਵੀ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਵਰ੍ਹਿਆਂ ਤੋਂ ਮੁਸ਼ਕਿਲਾਂ ਭਰੀ ਸਥਿਤੀ ਰਹੀ ਹੈ, ਵਰ੍ਹਿਆਂ ਤੋਂ ਨਵੇਂ ਸੰਸਦ ਭਵਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ। ਅਜਿਹੇ ਵਿੱਚ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ 21ਵੀਂ ਸਦੀ ਦੇ ਭਾਰਤ ਨੂੰ ਹੁਣ ਇੱਕ ਨਵਾਂ ਸੰਸਦ ਭਵਨ ਮਿਲੇ। ਇਸੇ ਦਿਸ਼ਾ ਵਿੱਚ ਅੱਜ ਇਹ ਸ਼ੁਰੂਆਤ ਹੋ ਰਹੀ ਹੈ। ਅਤੇ ਇਸ ਲਈ, ਅੱਜ ਜਦੋਂ ਅਸੀਂ ਇੱਕ ਨਵੇਂ ਸੰਸਦ ਭਵਨ ਦਾ ਨਿਰਮਾਣ ਕਾਰਜ ਸ਼ੁਰੂ ਕਰ ਰਹੇ ਹਾਂ, ਤਾਂ ਵਰਤਮਾਨ ਸੰਸਦ ਪਰਿਸਰ ਦੇ ਜੀਵਨ ਵਿੱਚ ਨਵੇਂ ਸਾਲ ਵੀ ਜੋੜ ਰਹੇ ਹਾਂ।
ਸਾਥੀਓ, ਨਵੇਂ ਸੰਸਦ ਭਵਨ ਵਿੱਚ ਅਜਿਹੀਆਂ ਅਨੇਕ ਨਵੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਸਾਂਸਦਾਂ ਦੀ Efficiency ਵਧੇਗੀ, ਉਨ੍ਹਾਂ ਦੇ Work Culture ਵਿੱਚ ਆਧੁਨਿਕ ਤੌਰ-ਤਰੀਕੇ ਆਉਣਗੇ। ਹੁਣ ਜਿਵੇਂ ਆਪਣੇ ਸਾਂਸਦਾਂ ਨੂੰ ਮਿਲਣ ਲਈ ਉਨ੍ਹਾਂ ਦੇ ਸੰਸਦੀ ਖੇਤਰ ਤੋਂ ਲੋਕ ਆਉਂਦੇ ਹਨ ਤਾਂ ਹੁਣ ਜੋ ਸੰਸਦ ਭਵਨ ਹੈ, ਉਸ ਵਿੱਚ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਹੈ। ਆਮ ਜਨਤਾ ਨੂੰ ਦਿੱਕਤ ਹੁੰਦੀ ਹੈ, ਨਾਗਰਿਕਾਂ ਨੂੰ ਦਿੱਕਤ ਲਈ ਹੁੰਦੀ ਹੈ, ਆਮ ਜਨਤਾ ਨੂੰ ਆਪਣੀ ਕੋਈ ਪਰੇਸ਼ਾਨੀ ਆਪਣੇ ਸਾਂਸਦ ਨੂੰ ਦੱਸਣੀ ਹੈ, ਕੋਈ ਸੁਖ-ਦੁਖ ਵੰਡਣਾ ਹੈ, ਤਾਂ ਇਸ ਦੇ ਲਈ ਵੀ ਸਾਂਸਦ ਭਵਨ ਵਿੱਚ ਸਥਾਨ ਦੀ ਬਹੁਤ ਕਮੀ ਮਹਿਸੂਸ ਹੁੰਦੀ ਹੈ। ਭਵਿੱਖ ਵਿੱਚ ਹਰੇਕ ਸਾਂਸਦ ਦੇ ਪਾਸ ਇਹ ਸੁਵਿਧਾ ਹੋਵੇਗੀ ਕਿ ਉਹ ਆਪਣੇ ਖੇਤਰ ਦੇ ਲੋਕਾਂ ਨਾਲ ਇੱਥੇ ਨਿਕਟ ਵਿੱਚ ਹੀ ਇਸੇ ਵਿਸ਼ਾਲ ਪਰਿਸਰ ਦੇ ਵਿੱਚ ਉਨ੍ਹਾਂ ਨੂੰ ਇੱਕ ਵਿਵਸਥਾ ਮਿਲੇਗੀ ਤਾਕਿ ਉਹ ਆਪਣੇ ਸੰਸਦੀ ਖੇਤਰ ਤੋਂ ਆਏ ਲੋਕਾਂ ਨਾਲ ਉਨ੍ਹਾਂ ਦੇ ਸੁਖ-ਦੁਖ ਵੰਡ ਸਕਣ।
ਸਾਥੀਓ, ਪੁਰਾਣੇ ਸੰਸਦ ਭਵਨ ਨੇ ਸੁਤੰਤਰਤਾ ਦੇ ਬਾਅਦ ਦੇ ਭਾਰਤ ਨੂੰ ਦਿਸ਼ਾ ਦਿੱਤੀ ਤਾਂ ਨਵਾਂ ਭਵਨ ਆਤਮਨਿਰਭਰ ਭਾਰਤ ਦੇ ਨਿਰਮਾਣ ਦਾ ਗਵਾਹ ਬਣੇਗਾ। ਪੁਰਾਣੇ ਸੰਸਦ ਭਵਨ ਵਿੱਚ ਦੇਸ਼ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਕੰਮ ਹੋਇਆ, ਤਾਂ ਨਵੇਂ ਭਵਨ ਵਿੱਚ 21ਵੀਂ ਸਦੀ ਦੇ ਭਾਰਤ ਦੀਆਂ ਅਕਾਂਖਿਆਵਾਂ ਪੂਰੀਆਂ ਕੀਤੀਆਂ ਜਾਣਗੀਆਂ। ਜਿਵੇਂ ਅੱਜ ਇੰਡੀਆ ਗੇਟ ਤੋਂ ਅੱਗੇ ਨੈਸ਼ਨਲ ਵਾਰ ਮੈਮੋਰੀਅਲ ਨੇ ਰਾਸ਼ਟਰੀ ਪਹਿਚਾਣ ਬਣਾਈ ਹੈ, ਵੈਸੇ ਹੀ ਸੰਸਦ ਦਾ ਨਵਾਂ ਭਵਨ ਆਪਣੀ ਪਹਿਚਾਣ ਸਥਾਪਿਤ ਕਰੇਗਾ। ਦੇਸ਼ ਦੇ ਲੋਕ, ਆਉਣ ਵਾਲੀਆਂ ਪੀੜ੍ਹੀਆਂ ਨਵੇਂ ਭਵਨ ਨੂੰ ਦੇਖ ਕੇ ਮਾਣ ਕਰਨਗੀਆਂ ਕਿ ਇਹ ਸੁਤੰਤਰ ਭਾਰਤ ਵਿੱਚ ਬਣਿਆ ਹੈ, ਆਜ਼ਾਦੀ ਦੇ 75 ਸਾਲ ਨੂੰ ਯਾਦ ਕਰਦੇ ਹੋਏ ਇਸ ਦਾ ਨਿਰਮਾਣ ਹੋਇਆ ਹੈ।
ਸਾਥੀਓ, ਸੰਸਦ ਭਵਨ ਦੀ ਸ਼ਕਤੀ ਦਾ ਸਰੋਤ, ਉਸ ਦੀ ਊਰਜਾ ਦਾ ਸਰੋਤ, ਸਾਡਾ ਲੋਕਤੰਤਰ ਹੈ। ਆਜ਼ਾਦੀ ਦੇ ਸਮੇਂ ਕਿਸ ਤਰ੍ਹਾਂ ਨਾਲ ਇੱਕ ਲੋਕਤਾਂਤਰਿਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਹੋਂਦ ‘ਤੇ ਸੰਦੇਹ ਅਤੇ ਸ਼ੰਕਾਵਾਂ ਜਤਾਈਆਂ ਗਈਆਂ ਸਨ, ਇਹ ਇਤਿਹਾਸ ਦਾ ਹਿੱਸਾ ਹੈ। ਅਸਿੱਖਿਆ, ਗ਼ਰੀਬੀ, ਸਮਾਜਿਕ ਵਿਵਿਧਤਾ ਅਤੇ ਅਨੁਭਵਹੀਨਤਾ ਜਿਹੇ ਅਨੇਕ ਤਰਕਾਂ ਦੇ ਨਾਲ ਇਹ ਭਵਿੱਖਵਾਣੀ ਵੀ ਕਰ ਦਿੱਤੀ ਗਈ ਸੀ ਕਿ ਭਾਰਤ ਵਿੱਚ ਲੋਕਤੰਤਰ ਅਸਫ਼ਲ ਹੋ ਜਾਵੇਗਾ। ਅੱਜ ਅਸੀਂ ਗਰਵ ਨਾਲ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਨੇ ਉਨ੍ਹਾਂ ਅਸ਼ੰਕਾਵਾਂ ਨੂੰ ਨਾ ਸਿਰਫ ਗਲਤ ਸਿੱਧ ਕੀਤਾ ਹੈ ਬਲਕਿ 21ਵੀਂ ਸਦੀ ਦੀ ਦੁਨੀਆ ਭਾਰਤ ਨੂੰ ਇੱਕ ਅਹਿਮ ਲੋਕਤਾਂਤਰਿਕ ਤਾਕਤ ਦੇ ਰੂਪ ਵਿੱਚ ਅੱਗੇ ਵਧਦੇ ਹੋਏ ਦੇਖ ਵੀ ਰਹੀ ਹੈ।
ਸਾਥੀਓ, ਲੋਕਤੰਤਰ ਭਾਰਤ ਵਿੱਚ ਕਿਉਂ ਸਫ਼ਲ ਹੋਇਆ, ਕਿਉਂ ਸਫ਼ਲ ਹੈ ਅਤੇ ਕਿਉਂ ਕਦੇ ਲੋਕਤੰਤਰ ‘ਤੇ ਆਂਚ ਨਹੀਂ ਆ ਸਕਦੀ, ਇਹ ਗੱਲ ਸਾਡੀ ਹਰ ਪੀੜ੍ਹੀ ਨੂੰ ਵੀ ਜਾਣਨਾ-ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਦੇਖਦੇ-ਸੁਣਦੇ ਹਾਂ, ਦੁਨੀਆ ਵਿੱਚ 13ਵੀਂ ਸ਼ਤਾਬਦੀ ਵਿੱਚ ਰਚਿਤ ਮੈਗਨਾ ਕਾਰਟਾ ਦੀ ਬਹੁਤ ਚਰਚਾ ਹੁੰਦੀ ਹੈ, ਕੁਝ ਵਿਦਵਾਨ ਇਸ ਨੂੰ ਲੋਕਤੰਤਰ ਦੀ ਬੁਨਿਆਦ ਵੀ ਦੱਸਦੇ ਹਨ। ਲੇਕਿਨ ਇਹ ਵੀ ਗੱਲ ਉਤਨੀ ਹੀ ਸਹੀ ਹੈ ਕਿ ਮੈਗਨਾ ਕਾਰਟਾ ਤੋਂ ਵੀ ਪਹਿਲਾਂ 12ਵੀਂ ਸ਼ਤਾਬਦੀ ਵਿੱਚ ਹੀ ਭਾਰਤ ਵਿੱਚ ਭਗਵਾਨ ਬਸਵੇਸ਼ਵਰ ਦਾ ‘ਅਨੁਭਵ ਮੰਟਪਮ’ ਹੋਂਦ ਵਿੱਚ ਆ ਚੁੱਕੀ ਸੀ। ‘ਅਨੁਭਵ ਮੰਟਪਮ’ ਦੇ ਰੂਪ ਵਿੱਚ ਉਨ੍ਹਾਂ ਨੇ ਲੋਕ ਸੰਸਦ ਦਾ ਨਾ ਸਿਰਫ ਨਿਰਮਾਣ ਕੀਤਾ ਸੀ ਬਲਕਿ ਉਸ ਦਾ ਸੰਚਾਲਨ ਵੀ ਸੁਨਿਸ਼ਚਿਤ ਕੀਤਾ ਸੀ। ਅਤੇ ਭਗਵਾਨ ਬਸੇਸ਼ਵਰ ਜੀ ਨੇ ਕਿਹਾ ਸੀ- यी अनुभवा मंटप जन सभा, नादिना मट्ठु राष्ट्रधा उन्नतिगे हागू, अभिवृध्दिगे पूरकावगी केलसा मादुत्थादे! ਯਾਨੀ ਇਹ ਅਨੁਭਵ ਮੰਟਪਮ, ਇੱਕ ਅਜਿਹੀ ਜਨਸਭਾ ਹੈ ਜੋ ਰਾਜ ਅਤੇ ਰਾਸ਼ਟਰ ਦੇ ਹਿਤ ਵਿੱਚ ਅਤੇ ਉਨ੍ਹਾਂ ਦੀ ਉੱਨਤੀ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਅਨੁਭਵ ਮੰਟਪਮ, ਲੋਕਤੰਤਰ ਦਾ ਹੀ ਤਾਂ ਇੱਕ ਸਰੂਪ ਸੀ।
ਸਾਥੀਓ, ਇਸ ਕਾਲਖੰਡ ਦੇ ਵੀ ਹੋਰ ਪਹਿਲਾਂ ਜਾਈਏ ਤਾਂ ਤਮਿਲ ਨਾਡੂ ਵਿੱਚ ਚੇਨਈ ਤੋਂ 80-85 ਕਿਲੋਮੀਟਰ ਦੂਰ ਉੱਤਰਾਮੇਰੁਰ ਨਾਮ ਦੇ ਪਿੰਡ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਸਬੂਤ ਦਿਖਾਈ ਦਿੰਦਾ ਹੈ। ਇਸ ਪਿੰਡ ਵਿੱਚ ਚੋਲ ਸਾਮਰਾਜ ਦੇ ਦੌਰਾਨ 10ਵੀਂ ਸ਼ਤਾਬਦੀ ਵਿੱਚ ਪੱਥਰਾਂ ‘ਤੇ ਤਮਿਲ ਵਿੱਚ ਲਿਖੀ ਗਈ ਪੰਚਾਇਤ ਵਿਵਸਥਾ ਦਾ ਵਰਣਨ ਹੈ। ਅਤੇ ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਹਰ ਪਿੰਡ ਨੂੰ ਕੁਡੁੰਬੁ ਵਿੱਚ ਕੈਟੇਗਰਾਇਜ ਕੀਤਾ ਜਾਂਦਾ ਸੀ, ਜਿਨ੍ਹਾਂ ਨੂੰ ਅਸੀਂ ਅੱਜ ਵਾਰਡ ਕਹਿੰਦੇ ਹਨ। ਇਸ ਕੁਡੁੰਬੁਆਂ ਨੂੰ ਇੱਕ-ਇੱਕ ਪ੍ਰਤਿਨਿਧੀ ਮਹਾਸਭਾ ਵਿੱਚ ਭੇਜਿਆ ਜਾਂਦਾ ਸੀ, ਅਤੇ ਅਜਿਹਾ ਅੱਜ ਵੀ ਹੁੰਦਾ ਹੈ। ਇਸ ਪਿੰਡ ਵਿੱਚ ਹਜ਼ਾਰ ਸਾਲ ਪਹਿਲਾਂ ਜੋ ਮਹਾਸਭਾ ਲਗਦੀ ਸੀ, ਉਹ ਅੱਜ ਵੀ ਉੱਥੇ ਮੌਜੂਦ ਹੈ।
ਸਾਥੀਓ, ਇੱਕ ਹਜ਼ਾਰ ਸਾਲ ਪਹਿਲਾਂ ਬਣੀ ਇਸ ਲੋਕਤਾਂਤਰਿਕ ਵਿਵਸਥਾ ਵਿੱਚ ਇੱਕ ਹੋਰ ਗੱਲ ਬਹੁਤ ਮਹੱਤਵਪੂਰਨ ਸੀ। ਉਸ ਪੱਥਾਰ ‘ਤੇ ਲਿਖਿਆ ਹੋਇਆ ਹੈ ਉਸ ਆਲੇਖ ਵਿੱਚ ਵਰਣਨ ਹੈ ਇਸ ਦਾ ਅਤੇ ਉਸ ਵਿੱਚ ਕਿਹਾ ਗਿਆ ਹੈ ਕਿ ਜਨਪ੍ਰਤੀਨਿਧੀ ਨੂੰ ਚੋਣ ਲੜਨ ਲਈ ਆਯੋਗ ਐਲਾਨ ਕਰਨ ਦਾ ਵੀ ਪ੍ਰਾਵਧਾਨ ਸੀ ਉਸ ਜਮਾਨੇ ਵਿੱਚ, ਅਤੇ ਨਿਯਮ ਕੀ ਸੀ- ਨਿਯਮ ਇਹ ਸੀ ਕਿ ਜੋ ਜਨਪ੍ਰਤੀਨਿਧੀ ਆਪਣੀ ਸੰਪਤੀ ਦਾ ਵੇਰਵਾ ਨਹੀਂ ਦੇਵੇਗਾ, ਉਹ ਅਤੇ ਉਸ ਦੇ ਕਰੀਬੀ ਰਿਸ਼ਤੇਦਾਰ ਚੋਣ ਨਹੀਂ ਲੜ ਸਕਣਗੇ। ਕਿੰਨੇ ਸਾਲਾਂ ਪਹਿਲਾਂ ਸੋਚੋ, ਕਿੰਨੀ ਬਰੀਕੀ ਨਾਲ ਉਸ ਸਮੇਂ ਹਰ ਪਹਿਲੂ ਨੂੰ ਸੋਚਿਆ ਗਿਆ, ਸਮਝਿਆ ਗਿਆ, ਆਪਣੀ ਲੋਕਤਾਂਤਰਿਕ ਪਰੰਪਰਾਵਾਂ ਦਾ ਹਿੱਸਾ ਬਣਾਇਆ ਗਿਆ।
ਸਾਥੀਓ, ਲੋਕਤੰਤਰ ਦਾ ਸਾਡਾ ਇਹ ਇਤਹਾਸ ਦੇਸ਼ ਦੇ ਹਰ ਕੋਨੇ ਵਿੱਚ ਨਜ਼ਰ ਆਉਂਦਾ ਹੈ, ਕੋਨੇ-ਕੋਨੇ ਵਿੱਚ ਨਜ਼ਰ ਆਉਂਦਾ ਹੈ। ਕੁਝ ਸ਼ਬਦਾਂ ਤੋਂ ਤਾਂ ਅਸੀਂ ਬਰਾਬਰ ਵਾਕਫ਼ ਹਾਂ- ਸਭਾ, ਕਮੇਟੀ, ਗਣਪਤੀ, ਗਣਾਧਿਪਤੀ, ਇਹ ਸ਼ਬਦਾਵਲੀ ਸਾਡੇ ਮਨ-ਮਸਤਕ ਵਿੱਚ ਸਦੀਆਂ ਤੋਂ ਪ੍ਰਵਾਹਿਤ ਹੈ। ਸਦੀਆਂ ਪਹਿਲਾਂ ਸ਼ਾਕਿਆ , ਮੱਲਮ ਅਤੇ ਵੇਜੀ ਜਿਵੇਂ ਗਣਤੰਤਰ ਹੋਣ, ਲਿੱਛਵੀ, ਮੱਲਕ ਮਰਕ ਅਤੇ ਕੰਬੋਜ ਜਿਹੇ ਗਣਰਾਜ ਹੋਣ ਜਾਂ ਫਿਰ ਮੌਰਯ ਕਾਲ ਵਿੱਚ ਕਲਿੰਗ, ਸਾਰਿਆਂ ਨੇ ਲੋਕਤੰਤਰ ਨੂੰ ਹੀ ਸ਼ਾਸਨ ਦਾ ਆਧਾਰ ਬਣਾਇਆ ਸੀ। ਹਜ਼ਾਰਾਂ ਸਾਲ ਪਹਿਲਾਂ ਰਚਿਤ ਸਾਡੇ ਵੇਦਾਂ ਵਿੱਚੋਂ ਰਿਗਵੇਦ ਵਿੱਚ ਲੋਕਤੰਤਰ ਦੇ ਵਿਚਾਰ ਨੂੰ ਸਮਗਿਆਨ ਯਾਨੀ ਸਮੂਹ ਚੇਤਨਾ, Collective Consciousness ਦੇ ਰੂਪ ਵਿੱਚ ਦੇਖਿਆ ਗਿਆ ਹੈ।
ਸਾਥੀਓ, ਆਮਤੌਰ ‘ਤੇ ਅਨੇਕ ਜਗ੍ਹਾਂ ‘ਤੇ ਜਦੋਂ ਡੈਮੋਕ੍ਰੇਸੀ ਦੀ ਚਰਚਾ ਹੁੰਦੀ ਹੈ ਤਾਂ ਜ਼ਿਆਦਾਤਰ ਚੋਣ, ਚੋਣ ਦੀ ਪ੍ਰਕਿਰਿਆ, ਇਲੈਕਟੇਡ ਮੈਂਬਰਸ, ਉਨ੍ਹਾਂ ਦੇ ਗਠਨ ਦੀ ਰਚਨਾ, ਸ਼ਾਸਨ-ਪ੍ਰਸ਼ਾਸਨ, ਲੋਕਤੰਤਰ ਦੀ ਪਰਿਭਾਸ਼ਾ ਇਨ੍ਹਾਂ ਚੀਜ਼ਾਂ ਦੇ ਆਸ-ਪਾਸ ਰਹਿੰਦੀ ਹੈ। ਇਸ ਪ੍ਰਕਾਰ ਦੀ ਵਿਵਸਥਾ ‘ਤੇ ਜ਼ਿਆਦਾ ਜ਼ੋਰ ਦੇਣ ਨੂੰ ਹੀ ਜ਼ਿਆਦਾਤਰ ਸਥਾਨਾਂ ‘ਤੇ ਉਸੇ ਨੂੰ ਡੈਮੋਕ੍ਰੇਸੀ ਕਹਿੰਦੇ ਹਨ। ਲੇਕਿਨ ਭਾਰਤ ਵਿੱਚ ਲੋਕਤੰਤਰ ਇੱਕ ਸੰਸਕਾਰ ਹੈ। ਭਾਰਤ ਦੇ ਲਈ ਲੋਕਤੰਤਰ ਜੀਵਨ ਮੁੱਲ ਹੈ, ਜੀਵਨ ਪੱਧਤੀ ਹੈ, ਰਾਸ਼ਟਰ ਜੀਵਨ ਦੀ ਆਤਮਾ ਹੈ। ਭਾਰਤ ਦਾ ਲੋਕਤੰਤਰ, ਸਦੀਆਂ ਦੇ ਅਨੁਭਵ ਤੋਂ ਵਿਕਸਿਤ ਹੋਈ ਵਿਵਸਥਾ ਹੈ। ਭਾਰਤ ਦੇ ਲਈ ਲੋਕਤੰਤਰ ਵਿੱਚ, ਜੀਵਨ ਮੰਤਰ ਵੀ ਹੈ, ਜੀਵਨ ਤੱਤ ਵੀ ਹੈ ਅਤੇ ਨਾਲ ਹੀ ਵਿਵਸਥਾ ਦਾ ਤੰਤਰ ਵੀ ਹੈ। ਸਮੇਂ-ਸਮੇਂ ‘ਤੇ ਇਸ ਵਿੱਚ ਵਿਵਸਥਾਵਾਂ ਬਦਲਦੀਆਂ ਰਹੀਆਂ, ਪ੍ਰਕਿਰਿਆਵਾਂ ਬਦਲਦੀਆਂ ਰਹੀਆਂ ਲੇਕਿਨ ਆਤਮਾ ਲੋਕਤੰਤਰ ਹੀ ਰਹੀ। ਅਤੇ ਵਿਡੰਬਨਾ ਦੇਖੋ, ਅੱਜ ਭਾਰਤ ਦਾ ਲੋਕਤੰਤਰ ਸਾਨੂੰ ਪੱਛਮੀ ਦੇਸ਼ਾਂ ਤੋਂ ਸਮਝਾਇਆ ਜਾਂਦਾ ਹੈ। ਜਦੋਂ ਅਸੀਂ ਵਿਸ਼ਵਾਸ ਦੇ ਨਾਲ ਆਪਣੇ ਲੋਕਤਾਂਤਰਿਕ ਇਤਿਹਾਸ ਦਾ ਗੌਰਵਗਾਨ ਕਰਨਗੇ, ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਵੀ ਕਹੇਗੀ- India is Mother of Democracy.
ਸਾਥੀਓ, ਭਾਰਤ ਦੇ ਲੋਕਤੰਤਰ ਵਿੱਚ ਸਮਾਹਿਤ ਸ਼ਕਤੀ ਹੀ ਦੇਸ਼ ਦੇ ਵਿਕਾਸ ਨੂੰ ਨਵੀਂ ਊਰਜਾ ਦੇ ਰਹੀ ਹੈ, ਦੇਸ਼ਵਾਸੀਆਂ ਨੂੰ ਨਵਾਂ ਵਿਸ਼ਵਾਸ ਦੇ ਰਹੀ ਹੈ। ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਜਿੱਥੇ ਲੋਕਤਾਂਤਰਿਕ ਪ੍ਰਕ੍ਰਿਆਵਾਂ ਨੂੰ ਲੈ ਕੇ ਅਲੱਗ ਸਥਿਤੀ ਬਣ ਰਹੀ ਹੈ ਉੱਥੇ ਹੀ ਭਾਰਤ ਵਿੱਚ ਲੋਕਤੰਤਰ ਨਿੱਤ ਨੂਤਨ ਹੋ ਰਿਹਾ ਹੈ। ਹਾਲ ਦੇ ਵਰ੍ਹਿਆਂ ਵਿੱਚ ਅਸੀਂ ਦੇਖਿਆ ਹੈ ਕਿ ਕਈ ਲੋਕਤਾਂਤਰਿਕ ਦੇਸ਼ਾਂ ਵਿੱਚ ਹੁਣ ਵੋਟਰ ਟਰਨਆਊਟ ਲਗਾਤਾਰ ਘਟ ਰਿਹਾ ਹੈ। ਇਸ ਦੇ ਉੱਲਟ ਭਾਰਤ ਵਿੱਚ ਅਸੀਂ ਹਰ ਚੋਣ ਦੇ ਨਾਲ ਵੋਟਰ ਟਰਨਆਊਟ ਨੂੰ ਵਧਦੇ ਹੋਏ ਦੇਖ ਰਹੇ ਹਨ। ਇਸ ਵਿੱਚ ਵੀ ਮਹਿਲਾਵਾਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਲਗਾਤਾਰ ਵਧਦੀ ਜਾ ਰਹੀ ਹੈ।
ਸਾਥੀਓ, ਇਸ ਵਿਸ਼ਵਾਸ ਦੀ, ਇਸ ਸ਼ਰਧਾ ਦੀ ਵਜ੍ਹਾ ਹੈ। ਭਾਰਤ ਵਿੱਚ ਲੋਕਤੰਤਰ, ਹਮੇਸ਼ਾ ਤੋਂ ਹੀ ਗਵਰਨੈਂਸ ਦੇ ਨਾਲ ਹੀ ਮਤਭੇਦਾਂ ਅਤੇ ਵਿਰੋਧਾਭਾਸਾਂ ਨੂੰ ਸੁਲਝਾਉਣ ਦਾ ਮਹੱਤਵਪੂਰਨ ਮਾਧਿਅਮ ਵੀ ਰਿਹਾ ਹੈ। ਅਲੱਗ-ਅਲੱਗ ਵਿਚਾਰ, ਅਲੱਗ-ਅਲੱਗ ਦ੍ਰਿਸ਼ਟੀਕੋਣ, ਇਹ ਸਭ ਗੱਲਾਂ ਇੱਕ vibrant democracy ਨੂੰ ਸਸ਼ਕਤ ਕਰਦੇ ਹਨ। Differences ਦੇ ਲਈ ਹਮੇਸ਼ਾ ਜਗ੍ਹਾ ਹੋਵੇ ਲੇਕਿਨ disconnect ਕਦੇ ਨਾ ਹੋਵੇ, ਇਸ ਟੀਚੇ ਨੂੰ ਲੈ ਕੇ ਸਾਡਾ ਲੋਕਤੰਤਰ ਅੱਗੇ ਵਧਿਆ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ- ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।। ਯਾਨੀ ਜਦੋਂ ਤੱਕ ਸੰਸਾਰ ਰਹੇ ਤਦ ਤੱਕ ਸੰਵਾਦ ਚਲਦੇ ਰਹਿਣਾ ਚਾਹੀਦਾ ਹੈ। ਕੁਝ ਕਹਿਣਾ ਅਤੇ ਕੁਝ ਸੁਣਨਾ, ਇਹੀ ਤਾਂ ਸੰਵਾਦ ਦਾ ਪ੍ਰਾਣ ਹੈ। ਇਹੀ ਲੋਕਤੰਤਰ ਦੀ ਆਤਮਾ ਹੈ। Policies ਵਿੱਚ ਅੰਤਰ ਹੋ ਸਕਦਾ ਹੈ, Politics ਵਿੱਚ ਭਿੰਨਤਾ ਹੋ ਸਕਦੀ ਹੈ, ਲੇਕਿਨ ਅਸੀਂ Public ਦੀ ਸੇਵਾ ਦੇ ਲਈ ਹਾਂ, ਇਸ ਅੰਤਿਮ ਟੀਚੇ ਵਿੱਚ ਕੋਈ ਮਤਭੇਦ ਨਹੀਂ ਹੋਣਾ ਚਾਹੀਦਾ ਹੈ। ਵਾਦ-ਸੰਵਾਦ ਸੰਸਦ ਦੇ ਅੰਦਰ ਹੋਣ ਜਾਂ ਸੰਸਦ ਦੇ ਬਾਹਰ, ਰਾਸ਼ਟਰ ਸੇਵਾ ਦਾ ਸੰਕਲਪ, ਰਾਸ਼ਟਰ ਹਿਤ ਦੇ ਪ੍ਰਤੀ ਸਮਰਪਣ ਲਗਾਤਾਰ ਝਲਕਣਾ ਚਾਹੀਦਾ ਹੈ। ਅਤੇ ਇਸ ਲਈ, ਅੱਜ ਜਦੋਂ ਨਵੇਂ ਸੰਸਦ ਭਵਨ ਦਾ ਨਿਰਮਾਣ ਸ਼ੁਰੂ ਹੋ ਰਿਹਾ ਹੈ, ਤਾਂ ਸਾਨੂੰ ਯਾਦ ਰੱਖਣਾ ਹੈ ਕਿ ਉਹ ਲੋਕਤੰਤਰ ਜੋ ਸੰਸਦ ਭਵਨ ਦੀ ਹੋਂਦ ਦਾ ਆਧਾਰ ਹੈ, ਉਸ ਦੇ ਪ੍ਰਤੀ ਆਸ਼ਵਾਦ ਨੂੰ ਜਗਾਏ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ ਸੰਸਦ ਪਹੁੰਚਾ ਕੇ ਹਰ ਪ੍ਰਤਿਨਿਧੀ ਜਵਾਬਦੇਹ ਹੈ। ਇਹ ਜਵਾਬਦੇਹੀ ਜਨਤਾ ਦੇ ਪ੍ਰਤੀ ਵੀ ਹੈ ਅਤੇ ਸੰਵਿਧਾਨ ਦੇ ਪ੍ਰਤੀ ਵੀ ਹੈ। ਸਾਡਾ ਹਰ ਫੈਸਲਾ ਰਾਸ਼ਟਰ ਪ੍ਰਥਮ ਦੀ ਭਾਵਨਾ ਨਾਲ ਹੋਣਾ ਚਾਹੀਦਾ ਹੈ, ਸਾਡੇ ਹਰ ਫੈਸਲੇ ਵਿੱਚ ਰਾਸ਼ਟਰ ਹਿਤ ਬਹੁਤ ਜ਼ਰੂਰੀ ਰਹਿਣਾ ਚਾਹੀਦਾ ਹੈ। ਰਾਸ਼ਟਰੀ ਸੰਕਲਪਾਂ ਦੀ ਸਿੱਧੀ ਦੇ ਲਈ ਅਸੀਂ ਇੱਕ ਸਵਰ ਵਿੱਚ, ਇੱਕ ਆਵਾਜ਼ ਵਿੱਚ ਖੜ੍ਹੇ ਹੋਈਏ, ਇਹ ਬਹੁਤ ਜ਼ਰੂਰੀ ਹੈ।
ਸਾਥੀਓ, ਸਾਡੇ ਇੱਥੇ ਜਦੋਂ ਮੰਦਿਰ ਦੇ ਭਵਨ ਦਾ ਨਿਰਮਾਣ ਹੁੰਦਾ ਹੈ ਤਾਂ ਸ਼ੁਰੂ ਵਿੱਚ ਉਸ ਦਾ ਆਧਾਰ ਸਿਰਫ ਇੱਟ-ਪੱਥਰ ਹੀ ਹੁੰਦਾ ਹੈ। ਕਾਰੀਗਰ, ਸ਼ਿਲਪਕਾਰ, ਸਾਰਿਆਂ ਦੇ ਮਿਹਨਤ ਨਾਲ ਉਸ ਭਵਨ ਦਾ ਨਿਰਮਾਣ ਪੂਰਾ ਹੁੰਦਾ ਹੈ। ਲੇਕਿਨ ਉਹ ਭਵਨ, ਇੱਕ ਮੰਦਿਰ ਤਦ ਬਣਦਾ ਹੈ, ਉਸ ਵਿੱਚ ਪੂਰਨਤਾ ਤਦ ਆਉਂਦੀ ਹੈ ਜਦੋਂ ਉਸ ਵਿੱਚ ਪ੍ਰਾਣ-ਪ੍ਰਤੀਸ਼ਠਾ ਹੁੰਦੀ ਹੈ। ਪ੍ਰਾਣ-ਪ੍ਰਤੀਸ਼ਠਾ ਹੋਣ ਤੱਕ ਉਹ ਸਿਰਫ ਇੱਕ ਇਮਾਰਤ ਹੀ ਰਹਿੰਦਾ ਹੈ।
ਸਾਥੀਓ, ਨਵਾਂ ਸੰਸਦ ਭਵਨ ਵੀ ਬਣਕੇ ਤਾਂ ਤਿਆਰ ਹੋ ਜਾਵੇਗਾ ਲੇਕਿਨ ਉਹ ਤਦ ਤੱਕ ਇੱਕ ਇਮਾਰਤ ਹੀ ਰਹੇਗਾ ਜਦੋਂ ਤੱਕ ਉਸ ਦੀ ਪ੍ਰਾਣ-ਪ੍ਰਤੀਸ਼ਠਾ ਨਹੀਂ ਹੋਵੇਗੀ। ਲੇਕਿਨ ਇਹ ਪ੍ਰਾਣ ਪ੍ਰਤੀਸ਼ਠਾ ਕਿਸੇ ਇੱਕ ਮੂਰਤੀ ਦੀ ਨਹੀਂ ਹੋਵੇਗੀ। ਲੋਕਤੰਤਰ ਦੇ ਇਸ ਮੰਦਿਰ ਵਿੱਚ ਇਸ ਦਾ ਕੋਈ ਵਿਧੀ-ਵਿਧਾਨ ਵੀ ਨਹੀਂ ਹੈ। ਇਸ ਮੰਦਿਰ ਦੀ ਪ੍ਰਾਣ-ਪ੍ਰਤੀਸ਼ਠਾ ਕਰਨਗੇ ਇਸ ਵਿੱਚ ਚੁਣਕੇ ਆਉਣ ਵਾਲੇ ਜਨ-ਪ੍ਰਤਿਨਿਧੀ। ਉਨ੍ਹਾਂ ਦਾ ਸਮਰਪਣ, ਉਨ੍ਹਾਂ ਦਾ ਸੇਵਾ ਭਾਵ ਇਸ ਮੰਦਿਰ ਦੀ ਪ੍ਰਾਣ-ਪ੍ਰਤੀਸ਼ਠਾ ਕਰੇਗਾ। ਉਨ੍ਹਾਂ ਦਾ ਅਚਾਰ-ਵਿਚਾਰ-ਸੁਭਾਅ, ਇਸ ਲੋਕਤੰਤਰ ਦੇ ਮੰਦਿਰ ਦੀ ਪ੍ਰਾਣ-ਪ੍ਰਤੀਸ਼ਠਾ ਕਰੇਗਾ। ਭਾਰਤ ਦੀ ਏਕਤਾ-ਅਖੰਡਤਾ ਨੂੰ ਲੈ ਕੇ ਕੀਤੇ ਗਏ ਉਨ੍ਹਾਂ ਦੇ ਪ੍ਰਯਤਨ, ਇਸ ਮੰਦਿਰ ਦੀ ਪ੍ਰਾਣ-ਪ੍ਰਤੀਸ਼ਠਾ ਦੀ ਊਰਜਾ ਬਣਨਗੇ। ਜਦੋਂ ਇੱਕ-ਇੱਕ ਜਨਪ੍ਰਤੀਨਿਧੀ, ਆਪਣਾ ਗਿਆਨ, ਆਪਣਾ ਕੌਸ਼ਲ, ਆਪਣੀ ਬੁੱਧੀ, ਆਪਣੀ ਸਿੱਖਿਆ, ਆਪਣਾ ਅਨੁਭਵ ਪੂਰਨ ਰੂਪ ਤੋਂ ਇੱਥੇ ਨਚੋੜ ਦੇਵੇਗਾ, ਰਾਸ਼ਟਰ ਹਿੱਤ ਵਿੱਚ ਨਿਚੋੜ ਦੇਵੇਗਾ, ਉਸੀ ਦਾ ਅਭੀਸ਼ੇਕ ਕਰੇਗਾ, ਤਦ ਇਸ ਨਵੇਂ ਸੰਸਦ ਭਵਨ ਦੀ ਪ੍ਰਾਣ-ਪ੍ਰਤੀਸ਼ਠਾ ਹੋਵੇਗੀ। ਇੱਥੇ ਰਾਜ ਸਭਾ, Council of States ਹੈ, ਇਹ ਇੱਕ ਅਜਿਹੀ ਵਿਵਸਥਾ ਹੈ ਜੋ ਭਾਰਤ ਦੇ ਫੈਡਰਲ ਸਟ੍ਰਕਚਰ ਨੂੰ ਬਲ ਦਿੰਦੀ ਹੈ।
ਰਾਸ਼ਟਰ ਦੇ ਵਿਕਾਸ ਦੇ ਲਈ ਰਾਜ ਦਾ ਵਿਕਾਸ, ਰਾਸ਼ਟਰ ਦੀ ਮਜ਼ਬੂਤੀ ਦੇ ਲਈ ਰਾਜ ਦੀ ਮਜ਼ਬੂਤੀ, ਰਾਸ਼ਟਰ ਦੇ ਕਲਿਆਣ ਦੇ ਲਈ ਰਾਜ ਦਾ ਕਲਿਆਣ, ਇਸ ਬੁਨਿਆਦੀ ਸਿਧਾਂਤ ਦੇ ਨਾਲ ਕੰਮ ਕਰਨ ਦਾ ਸਾਨੂੰ ਪ੍ਰਣ ਲੈਣਾ ਹੈ। ਪੀੜ੍ਹੀ ਦਰ ਪੀੜ੍ਹੀ, ਆਉਣ ਵਾਲੇ ਕੱਲ੍ਹ ਵਿੱਚ ਜੋ ਜਨਪ੍ਰਤੀਨਿਧੀ ਇੱਥੇ ਆਉਣਗੇ, ਉਨ੍ਹਾਂ ਦੇ ਸ਼ਪਥ ਲੈਣ ਦੇ ਨਾਲ ਹੀ ਪ੍ਰਾਣ-ਪ੍ਰਤਿਸ਼ਠਾ ਦੇ ਇਸ ਮਹਾਯੁਗ ਵਿੱਚ ਉਨ੍ਹਾਂ ਦਾ ਯੋਗਦਾਨ ਸ਼ੁਰੂ ਜਾਵੇਗਾ। ਇਸ ਦਾ ਲਾਭ ਦੇਸ਼ ਦੇ ਕੋਟਿ-ਕੋਟਿ ਜਨਾਂ ਨੂੰ ਹੋਵੇਗਾ। ਸੰਸਦ ਦੀ ਨਵੀਂ ਇਮਾਰਤ ਇੱਕ ਅਜਿਹੀ ਤਪੋਸਥਲੀ ਬਣੇਗੀ ਜੋ ਦੇਸ਼ਵਾਸੀਆਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਦੇ ਲਈ ਕੰਮ ਕਰੇਗੀ, ਜਨਕਲਿਆਣ ਦਾ ਕਾਰਜ ਕਰੇਗੀ।
ਸਾਥੀਓ, 21ਵੀਂ ਸਦੀ ਭਾਰਤ ਦੀ ਸਦੀ ਹੋਵੇ, ਇਹ ਸਾਡੇ ਦੇਸ਼ ਦੇ ਮਹਾਪੁਰਸ਼ਾਂ ਅਤੇ ਮਹਾਨ ਨਾਰੀਆਂ ਦਾ ਸੁਪਨਾ ਰਿਹਾ ਹੈ। ਲੰਬੇ ਸਮੇਂ ਤੋਂ ਇਸ ਦੀ ਚਰਚਾ ਅਸੀਂ ਸੁਣਦੇ ਆ ਰਹੇ ਹਾਂ। 21ਵੀਂ ਸਦੀ ਭਾਰਤ ਦੀ ਤਦ ਬਣੇਗੀ, ਜਦੋਂ ਭਾਰਤ ਦਾ ਇੱਕ-ਇੱਕ ਨਾਗਰਿਕ ਆਪਣੇ ਭਾਰਤ ਨੂੰ ਸਭ ਤੋਂ ਉੱਪਰ ਬਣਾਉਣ ਦੇ ਲਈ ਆਪਣਾ ਯੋਗਦਾਨ ਦੇਵੇਗਾ। ਬਦਲਦੇ ਹੋਏ ਵਿਸ਼ਵ ਵਿੱਚ ਭਾਰਤ ਦੇ ਲਈ ਅਵਸਰ ਵਧ ਰਹੇ ਹਨ। ਕਦੇ-ਕਦੇ ਤਾਂ ਲਗਦਾ ਹੈ ਜਿਵੇਂ ਅਵਸਰਾਂ ਦਾ ਹੜ੍ਹ ਆ ਰਿਹਾ ਹੈ। ਇਸ ਅਵਸਰ ਨੂੰ ਅਸੀਂ ਕਿਸੇ ਵੀ ਹਾਲਤ ਵਿੱਚ, ਕਿਸੀ ਵੀ ਸੂਰਤ ਵਿੱਚ ਹੱਥ ਤੋਂ ਨਹੀਂ ਨਿਕਲਣ ਦੇਣਾ ਹੈ। ਪਿਛਲੀ ਸ਼ਤਾਬਦੀ ਦੇ ਅਨੁਭਵਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ। ਉਨ੍ਹਾਂ ਅਨੁਭਵਾਂ ਦੀ ਸਿੱਖਿਆ, ਸਾਨੂੰ ਬਾਰ-ਬਾਰ ਯਾਦ ਦਿਵਾ ਰਹੀ ਹੈ ਕਿ ਹੁਣ ਸਮਾਂ ਨਹੀਂ ਗੁਆਉਣਾ ਹੈ, ਸਮੇਂ ਨੂੰ ਸਾਧਨਾ ਹੈ।
ਸਾਥੀਓ, ਇੱਕ ਬਹੁਤ ਪੁਰਾਣੀ ਅਤੇ ਮਹੱਤਵਪੂਰਨ ਗੱਲ ਦਾ ਮੈਂ ਅੱਜ ਜ਼ਿਕਰ ਕਰਨਾ ਚਾਹੁੰਦਾ ਹਾਂ। ਸਾਲ 1897 ਵਿੱਚ ਸੁਆਮੀ ਵਿਵੇਕਾਨੰਦ ਜੀ ਨੇ ਦੇਸ਼ ਦੀ ਜਨਤਾ ਦੇ ਸਾਹਮਣੇ, ਅਗਲੇ 50 ਸਾਲਾਂ ਦੇ ਲਈ ਇੱਕ ਸੱਦਾ ਦਿੱਤਾ ਸੀ। ਅਤੇ ਸੁਆਮੀ ਜੀ ਨੇ ਕਿਹਾ ਸੀ ਕਿ ਆਉਣ ਵਾਲੇ 50 ਸਾਲਾਂ ਤੱਕ ਭਾਰਤ ਮਾਤਾ ਦੀ ਆਰਾਧਾਨਾ ਹੀ ਸਭ ਤੋਂ ਉੱਪਰ ਹੈ। ਦੇਸ਼ਵਾਸੀਆਂ ਦੇ ਲਈ ਉਨ੍ਹਾਂ ਦਾ ਇਹੀ ਕੰਮ ਸੀ ਭਾਰਤ ਮਾਤਾ ਦੀ ਆਰਾਧਨਾ ਕਰਨਾ। ਅਤੇ ਅਸੀਂ ਦੇਖਿਆ ਹੈ ਉਸ ਮਹਾਪੁਰਸ਼ ਦੀ ਵਾਣੀ ਦੀ ਤਾਕਤ, ਉਸ ਤੋਂ ਠੀਕ 50 ਸਾਲ ਬਾਅਦ, 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲ ਗਈ ਸੀ। ਅੱਜ ਜਦੋਂ ਨਵੇਂ ਸੰਸਦ ਦੇ ਨਵੇਂ ਭਵਨਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਤਾਂ ਦੇਸ਼ ਨੂੰ ਇੱਕ ਨਵੇਂ ਸੰਕਲਪ ਦਾ ਵੀ ਨੀਂਹ ਪੱਥਰ ਰੱਖਣਾ ਹੈ। ਹਰ ਨਾਗਰਿਕ ਨੂੰ ਇੱਕ ਨਵੇਂ ਸੰਕਲਪ ਦਾ ਨੀਂਹ ਪੱਥਰ ਰੱਖਣਾ ਹੈ। ਸੁਆਮੀ ਵਿਵੇਕਾਨੰਦ ਜੀ ਦੇ ਉਸ ਸੱਦੇ ਨੂੰ ਯਾਦ ਕਰਦੇ ਹੋਏ ਸਾਨੂੰ ਇਹ ਸੰਕਲਪ ਲੈਣਾ ਹੈ। ਇਹ ਸੰਕਲਪ ਹੋਵੇ India First ਦਾ, ਭਾਰਤ ਸਭ ਤੋਂ ਉੱਪਰ। ਅਸੀਂ ਸਿਰਫ ਅਤੇ ਸਿਰਫ ਭਾਰਤ ਦੀ ਉਨੱਤੀ, ਭਾਰਤ ਦੇ ਵਿਕਾਸ ਨੂੰ ਹੀ ਆਪਣੀ ਆਰਾਧਨਾ ਬਣਾ ਲਈਏ। ਸਾਡਾ ਹਰ ਫੈਸਲਾ ਦੇਸ਼ ਦੀ ਤਾਕਤ ਵਧਾਵੇ। ਸਾਡਾ ਹਰ ਫੈਸਲਾ, ਹਰ ਫੈਸਲਾ, ਇੱਕ ਹੀ ਤਰਾਜੂ ਵਿੱਚ ਤੋਲਿਆ ਜਾਵੇ। ਅਤੇ ਉਹ ਤਰਾਜੂ ਹੈ- ਦੇਸ਼ ਦਾ ਹਿਤ ਸਭ ਤੋਂ ਉੱਪਰ, ਦੇਸ਼ ਦਾ ਹਿਤ ਸਭ ਤੋਂ ਪਹਿਲਾਂ। ਸਾਡਾ ਹਰ ਫੈਸਲਾ, ਵਰਤਮਾਨ ਅਤੇ ਭਾਵੀ ਪੀੜ੍ਹੀ ਦੀ ਹਿਤ ਵਿੱਚ ਹੋਵੇ।
ਸਾਥੀਓ, ਸੁਆਮੀ ਵਿਵੇਕਾਨੰਦ ਜੀ ਨੇ ਤਾਂ 50 ਸਾਲ ਦੀ ਗੱਲ ਕੀਤੀ ਸੀ। ਸਾਡੇ ਸਾਹਮਣੇ 25-26 ਸਾਲ ਬਾਅਦ ਆਉਣ ਵਾਲੀ ਭਾਰਤ ਦੀ ਆਜ਼ਾਦੀ ਦੀ ਸੌਵੀਂ ਵਰ੍ਹੇਗੰਢ ਹੈ। ਜਦੋਂ ਦੇਸ਼ ਸੰਨ 2047 ਵਿੱਚ ਆਪਣੀ ਸੁਤੰਤਰਤਾ ਦੇ ਸੌਵੇਂ ਸਾਲ ਵਿੱਚ ਪ੍ਰਵੇਸ਼ ਕਰੇਗਾ, ਤਦ ਸਾਡਾ ਦੇਸ਼ ਕੈਸਾ ਹੋਵੇ, ਸਾਡੇ ਦੇਸ਼ ਨੂੰ ਕਿੱਥੇ ਤੱਕ ਲੈ ਜਾਣਾ ਹੈ, ਇਹ 25-26 ਸਾਲ ਕਿਵੇਂ ਅਸੀਂ ਖਪ ਜਾਣਾ ਹੈ, ਇਸ ਦੇ ਲਈ ਸਾਨੂੰ ਅੱਜ ਸੰਕਲਪ ਲੈ ਕੇ ਕੰਮ ਕਰਨਾ ਹੈ। ਜਦੋਂ ਅਸੀਂ ਅੱਜ ਸੰਕਲਪ ਲੈ ਕੇ ਦੇਸ਼ ਹਿਤ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਕੰਮ ਕਰਾਂਗੇ ਤਾਂ ਦੇਸ਼ ਦਾ ਵਰਤਮਾਨ ਹੀ ਨਹੀਂ ਬਲਕਿ ਦੇਸ਼ ਦਾ ਭਵਿੱਖ ਵੀ ਬਿਹਤਰ ਬਣਾਵਾਂਗੇ। ਆਤਮਨਿਰਭਰ ਭਾਰਤ ਦਾ ਨਿਰਮਾਣ ਕਰਨਾ, ਸਮ੍ਰਿੱਧ ਭਾਰਤ ਦਾ ਨਿਰਮਾਣ, ਹੁਣ ਰੁਕਣ ਵਾਲਾ ਨਹੀਂ ਹੈ, ਕੋਈ ਰੋਕ ਹੀ ਨਹੀਂ ਸਕਦਾ।
ਸਾਥੀਓ, ਅਸੀਂ ਭਾਰਤ ਦੇ ਲੋਕ, ਇਹ ਪ੍ਰਣ ਕਰੀਏ-ਸਾਡੇ ਲਈ ਦੇਸ਼ਹਿਤ ਤੋਂ ਵੱਡਾ ਹੋਰ ਕੋਈ ਹਿਤ ਕਦੇ ਨਹੀਂ ਹੋਵੇਗਾ। ਅਸੀਂ ਭਾਰਤ ਦੇ ਲੋਕ, ਇਹ ਪ੍ਰਣ ਕਰੀਏ- ਸਾਡੇ ਲਈ ਦੇਸ਼ ਦੀ ਚਿੰਤਾ, ਆਪਣੀ ਖੁਦ ਦੀ ਚਿੰਤਾ ਤੋਂ ਵੱਧ ਕੇ ਹੋਵੇਗੀ। ਅਸੀਂ ਭਾਰਤ ਦੇ ਲੋਕ, ਇਹ ਪ੍ਰਣ ਕਰੋ- ਸਾਡੇ ਲਈ ਦੇਸ਼ ਦੀ ਏਕਤਾ, ਅਖੰਡਤਾ ਤੋਂ ਵਧ ਕੇ ਕੁਝ ਨਹੀਂ ਹੋਵੇਗੀ। ਅਸੀਂ ਭਾਰਤ ਦੇ ਲੋਕ, ਇਹ ਪ੍ਰਣ ਕਰੀਏ- ਸਾਡੇ ਲਈ ਦੇਸ਼ ਦੇ ਸੰਵਿਧਾਨ ਦੀ ਮਾਨ-ਮਰਯਾਦਾ ਅਤੇ ਉਸ ਦੀਆਂ ਉਮੀਦਾਂ ਦੀ ਪੂਰਤੀ, ਜੀਵਨ ਦਾ ਸਭ ਤੋਂ ਵੱਡਾ ਟੀਚਾ ਹੋਵੇਗਾ। ਸਾਨੂੰ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ ਇਹ ਭਾਵਨਾ ਹਮੇਸ਼ਾ ਯਾਦ ਰੱਖਣੀ ਹੈ। ਅਤੇ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ ਭਾਵਨਾ ਕੀ ਸੀ, ਗੁਰੂਦੇਵ ਕਹਿੰਦੇ ਸਨ- एकोता उत्साहो धॉरो, जातियो उन्नॉति कॉरो, घुशुक भुबॉने शॉबे भारोतेर जॉय! ਯਾਨੀ, ਏਕਤਾ ਦਾ ਉਤਸ਼ਾਹ ਥਾਮੇ ਰਹਿਣਾ ਹੈ। ਹਰ ਨਾਗਰਿਕ ਉੱਨਤੀ ਕਰੇ, ਪੂਰੇ ਵਿਸ਼ਵ ਵਿੱਚ ਭਾਰਤ ਦੀ ਜੈ-ਜੈਕਾਰ ਹੋਵੇ!
ਮੈਨੂੰ ਵਿਸ਼ਵਾਸ ਹੈ, ਸਾਡੀ ਸੰਸਦ ਦਾ ਨਵਾਂ ਭਵਨ, ਸਾਨੂੰ ਸਭ ਨੂੰ ਇੱਕ ਨਵਾਂ ਆਦਰਸ਼ ਪੇਸ਼ ਕਰਨ ਦੀ ਪ੍ਰੇਰਣਾ ਦੇਵੇਗਾ। ਸਾਡੀਆਂ ਲੋਕਤਾਂਤਰਿਕ ਸੰਸਥਾਵਾਂ ਦੀ ਭਰੋਸੇਯੋਗਤਾ ਹਮੇਸ਼ਾ ਹੋਰ ਮਜ਼ਬੂਤ ਹੁੰਦੀ ਰਹੇ। ਇਸੇ ਕਾਮਨਾ ਦੇ ਨਾਲ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਅਤੇ 2047 ਦੇ ਸੰਕਲਪ ਦੇ ਨਾਲ ਪੂਰੇ ਦੇ ਪੂਰੇ ਸਾਰੇ ਦੇਸ਼ਵਾਸੀਆਂ ਨੂੰ ਚਲਣ ਦੇ ਲਈ ਸੱਦਾ ਦਿੰਦਾ ਹਾਂ।
ਆਪ ਸਭ ਦਾ ਬਹੁਤ-ਬਹੁਤ ਧੰਨਵਾਦ!!
*****
ਡੀਐੱਸ/ਵੀਜੇ/ਬੀਐੱਮ
Speaking at the Foundation Stone Laying of the New Parliament. https://t.co/Gh3EYXlUap
— Narendra Modi (@narendramodi) December 10, 2020
आज का दिन भारत के लोकतांत्रिक इतिहास में मील के पत्थर की तरह है।
— PMO India (@PMOIndia) December 10, 2020
भारतीयों द्वारा,
भारतीयता के विचार से ओत-प्रोत,
भारत के संसद भवन के निर्माण का शुभारंभ
हमारी लोकतांत्रिक परंपराओं के सबसे अहम पड़ावों में से एक है: PM
हम भारत के लोग मिलकर अपनी संसद के इस नए भवन को बनाएंगे।
— PMO India (@PMOIndia) December 10, 2020
और इससे सुंदर क्या होगा, इससे पवित्र क्या होगा कि
जब भारत अपनी आजादी के 75 वर्ष का पर्व मनाए,
तो उस पर्व की साक्षात प्रेरणा, हमारी संसद की नई इमारत बने: PM#NewParliament4NewIndia
मैं अपने जीवन में वो क्षण कभी नहीं भूल सकता जब 2014 में पहली बार एक सांसद के तौर पर मुझे संसद भवन में आने का अवसर मिला था।
— PMO India (@PMOIndia) December 10, 2020
तब लोकतंत्र के इस मंदिर में कदम रखने से पहले,
मैंने सिर झुकाकर, माथा टेककर
लोकतंत्र के इस मंदिर को नमन किया था: PM
नए संसद भवन में ऐसी अनेक नई चीजें की जा रही हैं जिससे सांसदों की Efficiency बढ़ेगी,
— PMO India (@PMOIndia) December 10, 2020
उनके Work Culture में आधुनिक तौर-तरीके आएंगे: PM#NewParliament4NewIndia
पुराने संसद भवन ने स्वतंत्रता के बाद के भारत को दिशा दी तो नया भवन आत्मनिर्भर भारत के निर्माण का गवाह बनेगा।
— PMO India (@PMOIndia) December 10, 2020
पुराने संसद भवन में देश की आवश्यकताओं की पूर्ति के लिए काम हुआ, तो नए भवन में 21वीं सदी के भारत की आकांक्षाएं पूरी की जाएंगी: PM
आमतौर पर अन्य जगहों पर जब डेमोक्रेसी की चर्चा होती है चुनाव प्रक्रियाओं, शासन-प्रशासन की बात होती है।
— PMO India (@PMOIndia) December 10, 2020
इस प्रकार की व्यवस्था पर अधिक बल देने को ही कुछ स्थानों पर डेमोक्रेसी कहा जाता है: PM
लेकिन भारत में लोकतंत्र एक संस्कार है।
— PMO India (@PMOIndia) December 10, 2020
भारत के लिए लोकतंत्र जीवन मूल्य है, जीवन पद्धति है, राष्ट्र जीवन की आत्मा है।
भारत का लोकतंत्र, सदियों के अनुभव से विकसित हुई व्यवस्था है।
भारत के लिए लोकतंत्र में, जीवन मंत्र भी है, जीवन तत्व भी है और साथ ही व्यवस्था का तंत्र भी है: PM
भारत के लोकतंत्र में समाई शक्ति ही देश के विकास को नई ऊर्जा दे रही है, देशवासियों को नया विश्वास दे रही है।
— PMO India (@PMOIndia) December 10, 2020
भारत में लोकतंत्र नित्य नूतन हो रहा है।
भारत में हम हर चुनाव के साथ वोटर टर्नआउट को बढ़ते हुए देख रहे हैं: PM
भारत में लोकतंत्र, हमेशा से ही गवर्नेंस के साथ ही मतभेदों को सुलझाने का माध्यम भी रहा है।
— PMO India (@PMOIndia) December 10, 2020
अलग विचार, अलग दृष्टिकोण, ये एक vibrant democracy को सशक्त करते हैं।
Differences के लिए हमेशा जगह हो लेकिन disconnect कभी ना हो, इसी लक्ष्य को लेकर हमारा लोकतंत्र आगे बढ़ा है: PM
Policies में अंतर हो सकता है,
— PMO India (@PMOIndia) December 10, 2020
Politics में भिन्नता हो सकती है,
लेकिन हम Public की सेवा के लिए हैं, इस अंतिम लक्ष्य में कोई मतभेद नहीं होना चाहिए।
वाद-संवाद संसद के भीतर हों या संसद के बाहर,
राष्ट्रसेवा का संकल्प,
राष्ट्रहित के प्रति समर्पण लगातार झलकना चाहिए: PM
हमें याद रखना है कि वो लोकतंत्र जो संसद भवन के अस्तित्व का आधार है, उसके प्रति आशावाद को जगाए रखना हम सभी का दायित्व है।
— PMO India (@PMOIndia) December 10, 2020
हमें ये हमेशा याद रखना है कि संसद पहुंचा हर प्रतिनिधि जवाबदेह है।
ये जवाबदेही जनता के प्रति भी है और संविधान के प्रति भी है: PM
लोकतंत्र के इस मंदिर में इसका कोई विधि-विधान भी नहीं है।
— PMO India (@PMOIndia) December 10, 2020
इस मंदिर की प्राण-प्रतिष्ठा करेंगे इसमें चुनकर आने वाले जन-प्रतिनिधि।
उनका समर्पण, उनका सेवा भाव, इस मंदिर की प्राण-प्रतिष्ठा करेगा।
उनका आचार-विचार-व्यवहार, इस मंदिर की प्राण-प्रतिष्ठा करेगा: PM
भारत की एकता-अखंडता को लेकर किए गए उनके प्रयास, इस मंदिर की प्राण-प्रतिष्ठा की ऊर्जा बनेंगे।
— PMO India (@PMOIndia) December 10, 2020
जब एक एक जनप्रतिनिधि, अपना ज्ञान, बुद्धि, शिक्षा, अपना अनुभव पूर्ण रूप से यहां निचोड़ देगा, उसका अभिषेक करेगा, तब इस नए संसद भवन की प्राण-प्रतिष्ठा होगी: PM
हमें संकल्प लेना है...
— PMO India (@PMOIndia) December 10, 2020
ये संकल्प हो India First का।
हम सिर्फ और सिर्फ भारत की उन्नति, भारत के विकास को ही अपनी आराधना बना लें।
हमारा हर फैसला देश की ताकत बढ़ाए।
हमारा हर निर्णय, हर फैसला, एक ही तराजू में तौला जाए।
और वो है- देश का हित सर्वोपरि: PM
हम भारत के लोग, ये प्रण करें- हमारे लिए देशहित से बड़ा और कोई हित कभी नहीं होगा।
— PMO India (@PMOIndia) December 10, 2020
हम भारत के लोग, ये प्रण करें- हमारे लिए देश की चिंता, अपनी खुद की चिंता से बढ़कर होगी।
हम भारत के लोग, ये प्रण करें- हमारे लिए देश की एकता, अखंडता से बढ़कर कुछ नहीं होगा: PM
नए संसद भवन का निर्माण, नूतन और पुरातन के सह-अस्तित्व का उदाहरण है। यह समय और जरूरतों के अनुरूप खुद में परिवर्तन लाने का प्रयास है।
— Narendra Modi (@narendramodi) December 10, 2020
इसमें ऐसी अनेक नई चीजें की जा रही हैं, जिनसे सांसदों की Efficiency बढ़ेगी और उनके Work Culture में आधुनिक तौर-तरीके आएंगे। pic.twitter.com/9KZ3quYMTi
संसद भवन की शक्ति का स्रोत, उसकी ऊर्जा का स्रोत हमारा लोकतंत्र है।
— Narendra Modi (@narendramodi) December 10, 2020
लोकतंत्र भारत में क्यों सफल हुआ, क्यों सफल है और क्यों कभी लोकतंत्र पर आंच नहीं आ सकती, यह हमारी आज की पीढ़ी के लिए भी जानना-समझना जरूरी है। pic.twitter.com/E9v73oV7FR
भारत में लोकतंत्र एक संस्कार है।
— Narendra Modi (@narendramodi) December 10, 2020
भारत के लिए लोकतंत्र जीवन मूल्य है, जीवन पद्धति है, राष्ट्र जीवन की आत्मा है।
भारत का लोकतंत्र सदियों के अनुभव से विकसित हुई व्यवस्था है।
भारत के लिए लोकतंत्र में जीवन मंत्र भी है, जीवन तत्व भी है और व्यवस्था का तंत्र भी है। pic.twitter.com/Wqsr6ExU3a
अलग-अलग विचार और दृष्टिकोण एक Vibrant Democracy को सशक्त करते हैं।
— Narendra Modi (@narendramodi) December 10, 2020
Policies में अंतर हो सकता है, Politics में भिन्नता हो सकती है, लेकिन हम Public की सेवा के लिए हैं, इसमें मतभेद नहीं होना चाहिए।
वाद-संवाद संसद में हों या बाहर, राष्ट्रहित के प्रति समर्पण लगातार झलकना चाहिए। pic.twitter.com/YZ9VNDsISM
नया संसद भवन तब तक एक इमारत ही रहेगा, जब तक उसकी प्राण-प्रतिष्ठा नहीं होगी।
— Narendra Modi (@narendramodi) December 10, 2020
इस मंदिर की प्राण-प्रतिष्ठा करेंगे, इसमें चुनकर आने वाले जन-प्रतिनिधि।
उनका समर्पण, उनका सेवा भाव, उनका आचार-विचार-व्यवहार, इस मंदिर की प्राण-प्रतिष्ठा करेगा। pic.twitter.com/AAZShHMlHY
जब देश वर्ष 2047 में अपनी स्वतंत्रता के 100वें वर्ष में प्रवेश करेगा, तब हमारा देश कैसा हो, इसके लिए हमें आज संकल्प लेकर काम शुरू करना होगा।
— Narendra Modi (@narendramodi) December 10, 2020
जब हम देशहित को सर्वोपरि रखते हुए काम करेंगे तो आत्मनिर्भर और समृद्ध भारत का निर्माण कोई रोक नहीं सकता। pic.twitter.com/6w4klYRNMu
आइए हम प्रण करें... pic.twitter.com/Sm3bMUEYLC
— Narendra Modi (@narendramodi) December 10, 2020