Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵੇਂ ਸਾਲ ‘ਤੇ ਪ੍ਰਧਾਨ ਮੰਤਰੀ ਵੱਲੋਂ ਟੈਲੀਫੋਨ ਕਾਲਾਂ


ਨਵੇਂ ਸਾਲ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਦੇ ਨਰੇਸ਼ ਮਹਾਮਹਿਮ ਜਿਗਮੇ ਖੇਸਰ ਨਾਮਗਿਯਾਲ ਵਾਂਗਚੁਕ (H.M. Jigme Khesar Namgyel Wangchuck) ਅਤੇ ਪ੍ਰਧਾਨ ਮੰਤਰੀ ਸ਼੍ਰੀ ਲਯੋਿਚੇਨ ਡਾ. ਐੱਲ ਸ਼ੇਰਿੰਗ (Lyonchhen (Dr.) Lotay Tshering), ਸ਼੍ਰੀਲੰਕਾ ਦੇ ਰਾਸ਼ਟ)ਰਪਤੀ, ਸ਼੍ਰੀ ਗੋਤਾਬਾਯਾ ਰਾਜਪਕਸ਼ੇ (Mr. Gotabaya Rajapaksa) ਅਤੇ ਪ੍ਰਧਾਨ ਮੰਤਰੀ ਮੰਹਿਦਾ ਰਾਜਪਕਸ਼ੇ, ਮਾਲਦੀਵ ਦੇ ਰਾਸ਼ਟਧਰਪਤੀ, ਸ਼੍ਰੀ ਇਬਰਾਹਿਮ ਮੋਹੰਮਦ ਸੋਲਿਹ (Mr. Ibrahim Mohamed Solih) , ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਕੇਪੀ ਸ਼ਰਮਾ ਓਲੀ ਅਤੇ ਬੰਗਲਾਦਦੇਸ਼ ਦੀ ਪ੍ਰਧਾਨ ਮੰਤਰੀ, ਸੁਸ਼੍ਰੀ ਸ਼ੇਖ ਹਸੀਨਾ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਨੇਤਾਵਾਂ ਨੂੰ ਆਪਣੇ ਅਤੇ ਭਾਰਤ ਦੀ ਜਨਤਾ ਵੱਲੋਂ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ‘ਗੁਆਂਢੀ ਪਹਿਲਾਂ’ ਦੀ ਨੀਤੀ ਲਈ ਪ੍ਰਤੀਬੱਧਤਾ ਅਤੇ ਖੇਤਰ ਦੇ ਆਪਣੇ ਮਿੱਤਰ ਅਤੇ ਸਹਿਯੋਗੀ ਦੇਸ਼ਾਂ ਵਿੱਚ ਸਾਂਝੀ ਸ਼ਾਂਤੀ, ਸੁਰੱਖਿਆ, ਸਮ੍ਰਿੱਧੀ ਅਤੇ ਪ੍ਰਗਤੀ ਬਾਰੇ ਭਾਰਤ ਦੇ ਵਿਜ਼ਨ ‘ਤੇ ਜ਼ੋਰ ਦਿੱਤਾ ।

ਭੂਟਾਨ ਨਰੇਸ਼ ਨਾਲ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਭੂਟਾਨ ਦਰਮਿਆਨ ਪਿਛਲੇ ਵਰ੍ਹੇ ਦੀਆਂ ਉਨ੍ਹਾਂ ਪ੍ਰਮੁੱਖ ਉਪਲੱਬਧੀਆਂ ਨੂੰ ਉਜ਼ਾਗਰ ਕੀਤਾ ਜਿਨ੍ਹਾਂ ਦੀ ਵਜ੍ਹਾ ਨਾਲ ਭਾਰਤ ਅਤੇ ਭੂਟਾਨ ਦੇ ਆਪਸੀ ਰਿਸ਼ਤੇਤ ਵਿੱਚ ਹੋਰ ਮਜ਼ਬੂਤੀ ਆਈ । ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਭੂਟਾਨ ਦੀ ਆਪਣੀ ਪਿਛਲੀ ਯਾਤਰਾ ਦੇ ਮੌਕੇ ਉੱਤੇ ਉੱਥੇ ਦੇ ਲੋਕਾਂ ਤੋਂ ਮਿਲੇ ਸਨੇੰਹ ਅਤੇ ਆਤਮੀਅਤਾ ਨੂੰ ਯਾਦ ਕੀਤਾ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਨੌਜਵਾਨਾਂ ਦਰਮਿਆਨ ਮੇਲ-ਜੋਲ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਹ ਭੂਟਾਨ ਨਰੇਸ਼ ਦੀ ਅਗਲੀ ਭਾਰਤ ਯਾਤਰਾ ਨੂੰ ਲੈ ਕੇ ਕਾਫ਼ੀ ਉਤਸਾਣਹਿਤ ਹਨ ।

ਸ਼੍ਰੀਲੰਕਾ ਦੇ ਰਾਸ਼ਟਤਰਪਤੀ ਸ਼੍ਰੀ ਗੋਤਾਬਾਯਾ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਦੇ ਵਧਾਈ ਸੰਦੇਸ਼ ਦਾ ਬੜੇ ਗਰਮਜੋਸ਼ੀ ਨਾਲ ਜਵਾਬ ਦਿੱਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਅਤੇ ਸ਼੍ਰੀਲੰਕਾ 2020 ਵਿੱਚ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਗੇ । ਦੋਹਾਂ ਨੇਤਾਵਾਂ ਨੇ ਇਸ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਵੀ ਦੁਹਰਾਈ ।

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਮੰਹਿਦਾ ਰਾਜਪਕਸ਼ੇ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਸ਼੍ਰੀਲੰਕਾ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪ੍ਰਤੀਬੱਧ ਹੈ । ਸ਼੍ਰੀ ਰਾਜਪਕਸ਼ੇ ਨੇ ਇਸ ਨਿੱਘੀਆਂ ਸ਼ੁਭਕਾਮਨਾਵਾਂ ਦਾ ਆਦਾਨ-ਪ੍ਰਧਾਨ ਕੀਤਾ ਅਤੇ ਦੋਹਾਂ ਦੇਸ਼ਾਂ ਦਰਮਿਆਨ ਸੰਬਧਾਂ ਨੂੰ ਹੋਰ ਵਿਸਤਾਸਰ ਦੇਣ ਦੀ ਇੱਛਾ ਪ੍ਰਗਟਾਈ ।

ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਕਰਪਤੀ ਅਤੇ ਉੱਥੋਂ ਦੀ ਜਨਤਾ ਦੁਆਰਾ ਵਿਕਾਸ ਲਈ ਕੀਤੇ ਜਾ ਰਹੇ ਸਾਰੇ ਪ੍ਰਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ । ਰਾਸ਼ਟਟਰਪਤੀ ਸੋਲਿਹ ਨੇ ਪੂਰੀ ਗਰਮਜੋਸ਼ੀ ਨਾਲ ਸ਼ੁਭਕਾਮਨਾਵਾਂ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਮਾਲਦੀਵ ਭਾਰਤ ਨਾਲ ਆਪਣੇ ਸਬੰਧਾਂ ਨੂੰ ਹੋਰ ਗਹਿਰੇ ਕਰਨ ਲਈ ਆਤੁਰ ਹੈ ਅਤੇ ਇਸ ਦੇ ਲਈ ਕਈ ਨਵੇਂ ਖੇਤਰਾਂ ਵਿੱਚ ਸਹਿਯੋਗ ਦਾ ਇੱਛੁਕ ਹੈ ।

ਬੰਗਲਾੇਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦੁਬਾਰਾ ਤਿੰਨ ਵਰ੍ਹਿਆਂ ਲਈ ਆਵਾਮੀ ਲੀਗ ਦੇ ਪ੍ਰਧਾਨ ਚੁਣੇ ਜਾਣ ਦੀ ਵਧਾਈ ਦਿੱਤੀ । ਉਨ੍ਹਾਂ ਨੇ ਭਾਰਤ ਵਿੱਚ ਬੰਗਲਾਲਦੇਸ਼ ਦੇ ਸਾਬਕਾ ਹਾਈ ਕਮਿਸ਼ਨਰ ਸਯਦ ਮੁਅੱਜ਼ਮ ਅਲੀ (Syed Muazzem Ali) ਦੇ ਬੇਵਕਤ ਅਕਾਲ ਚਲਾਣੇ ‘ਤੇ ਦੁਖ ਵੀ ਪ੍ਰਗਟਾਇਆ । ਪ੍ਰਧਾਨ ਮੰਤਰੀ ਨੇ 2019 ਵਿੱਚ ਭਾਰਤ – ਬੰਗਲਾਦੇਸ਼ ਸਬੰਧਾਂ ਵਿੱਚ ਹੋਈ ਪ੍ਰਗਤੀ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਬੰਗਬੰਧੁ ਦੀ ਅਗਲੀ ਜਨਮ ਸ਼ਤਾਬਦੀ ਅਤੇ ਬੰਗਲਾਦੇਸ਼ ਦੇ ਆਜ਼ਾਦੀ ਦੇ 50 ਵਰ੍ਹੇ ਅਤੇ ਦੁਵੱਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ, ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਦਾ ਮੀਲ ਪੱਥਰ ਸਾਬਤ ਹੋਇਆ ਹੈ ।

ਪ੍ਰਧਾਨ ਮੰਤਰੀ ਓਲੀ ਨਾਲ ਆਪਣੀ ਗੱਲਬਾਤ ਵਿੱਚ, ਪ੍ਰਧਾਨ ਮੰਤਰੀ ਨੇ 2019 ਵਿੱਚ ਕਈ ਪ੍ਰੋਜੈਕਟਾਂ ਦੇ ਪੂਰਾ ਹੋਣ ਦੇ ਨਾਲ ਭਾਰਤ – ਨੇਪਾਲ ਸਬੰਧਾਂ ਦੀ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਵਿਸ਼ੇਸ਼ ਰੂਪ ਵਿੱਚ ਮੋਤੀਹਾਰੀ ( ਭਾਰਤ ) – ਅਮਲੇਖਗੰਜ ( ਨੇਪਾਲ ) ਪੈਟਰੋਲੀਅਮ ਉਤਪਾਦਾਂ ਦੀ ਪਾਈਪਲਾਈਨ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਨ ਦਾ ਉੱਲੇਖ ਕੀਤਾ । ਦੋਹਾਂ ਨੇਤਾਵਾਂ ਨੇ ਬਿਰਾਟਨਗਰ ਵਿੱਚ ਏਕੀਕ੍ਰਿਤ ਚੈੱਕ ਪੋਸਟ ਅਤੇ ਨੇਪਾਲ ਵਿੱਚ ਆਵਾਸ ਪੁਨਰਨਿਰਮਾਣ ਪ੍ਰੋਜੈਕਟ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਜਲਦੀ ਉਦਘਾਟਨ ਕਰਨ ਲਈ ਸਹਿਮਤੀ ਵੀ ਪ੍ਰਗਟਾਈ।

******

ਵੀਆਰਆਰਕੇ/ਕੇਪੀ/ਐੱਸਕੇਐੱਸ