Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵੀਂ ਮੁੰਬਈ ਵਿੱਚ ਇਸਕੌਨ ਦੇ ਸ੍ਰੀ ਸ੍ਰੀ ਰਾਧਾ ਮਦਨ ਮੋਹਨ ਜੀ ਮੰਦਿਰ ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਨਵੀਂ ਮੁੰਬਈ ਵਿੱਚ ਇਸਕੌਨ ਦੇ ਸ੍ਰੀ ਸ੍ਰੀ ਰਾਧਾ ਮਦਨ ਮੋਹਨ ਜੀ ਮੰਦਿਰ ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਹਰੇ ਕ੍ਰਿਸ਼ਣਾ – ਹਰੇ ਕ੍ਰਿਸ਼ਣਾ !

ਹਰੇ ਕ੍ਰਿਸ਼ਣਾ – ਹਰੇ ਕ੍ਰਿਸ਼ਣਾ !

ਮਹਾਰਾਸ਼ਟਰ ਦੇ ਗਵਰਨਰ ਸੀ.ਪੀ. ਰਾਧਾਕ੍ਰਿਸ਼ਣਨ ਜੀ, ਇੱਥੇ  ਦੇ ਲੋਕਪ੍ਰਿਅ ਮੁੱਖ ਮੰਤਰੀ, ਦੇਵੇਂਦਰ ਫਡਣਵੀਸ ਜੀ, ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ ,ਮਾਣਯੋਗ ਗੁਰੂ ਪ੍ਰਸਾਦ ਸੁਆਮੀ  ਜੀ,ਹੇਮਾ ਮਾਲਿਨੀ ਜੀ ,  ਸਾਰੇ ਸਨਮਾਨਿਤ ਮਹਿਮਾਨ,  ਭਗਤਗਣ,  ਭਾਈਓ ਅਤੇ ਭੈਣੋਂ।

ਅੱਜ ਗਿਆਨ ਅਤੇ ਭਗਤੀ ਦੀ ਇਸ ਮਹਾਨ ਧਰਤੀ ‘ਤੇ ਇਸਕੌਨ ਦੀਆਂ ਕੋਸ਼ਿਸ਼ਾਂ ਨਾਲ ਸ੍ਰੀ ਸ੍ਰੀ ਰਾਧਾ ਮਦਨ ਮੋਹਨ ਜੀ ਮੰਦਿਰ ਦਾ ਉਦਘਾਟਨ ਹੋ ਰਿਹਾ ਹੈ। ਮੇਰਾ ਸੁਭਾਗ ਹੈ ਕਿ ਮੈਨੂੰ ਅਜਿਹੇ ਅਲੌਕਿਕ ਅਨੁਸ਼ਠਾਨ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਪੁੰਨ ਪ੍ਰਾਪਤ ਹੋਇਆ ਹੈ। ਇਹ ਇਸਕੌਨ  ਦੇ ਸੰਤਾਂ ਦਾ ਅਪਾਰ ਪਿਆਰ ਅਤੇ ਅਪਣਾਪਨ ਹੈ,  ਸ਼੍ਰੀਲ ਪ੍ਰਭੂਪਾਦ ਸੁਆਮੀ  ਦਾ ਅਸ਼ੀਰਵਾਦ  ਹੈ,  ਮੈਂ ਸਾਰੇ ਪੂਜਯ ਸੰਤਾਂ ਦਾ ਆਭਾਰ ਕਰਦਾ ਹਾਂ ਉਨ੍ਹਾਂ  ਦੇ  ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। 

ਮੈਂ ਹੁਣੇ ਦੇਖ ਰਿਹਾ ਸੀ,  ਸ੍ਰੀ ਰਾਧਾ ਮਦਨ ਮੋਹਨ ਜੀ ਮੰਦਿਰ ਪਰਿਸਰ ਦੀ ਜੋ ਰੂਪ ਰੇਖਾ ਹੈ, ਇਸ ਮੰਦਿਰ ਦੇ ਪਿੱਛੇ ਜੋ ਵਿਚਾਰ ਹੈ,  ਇਸ ਦਾ ਜੋ ਸਰੂਪ ਹੈ,ਉਸ ਵਿੱਚ ਅਧਿਆਤਮ ਅਤੇ ਗਿਆਨ ਦੀ ਸੰਪੂਰਣ ਪਰੰਪਰਾ ਦੇ ਦਰਸ਼ਨ ਹੁੰਦੇ ਹਨ। ਮੰਦਿਰ ਵਿੱਚ ਈਸ਼ਵਰ ਦੇ ਵਿਵਿਧ ਸਰੂਪਾਂ ਦੇ ਦਰਸ਼ਨ ਹੁੰਦੇ ਹਨ,  ਜੋ ‘ਏਕੋ ਅਹਿਮ ਬਹੁ ਸਯਾਮ’ ਇਹ ਸਾਡੇ ਵਿਚਾਰ ਨੂੰ ਵੀ ਵਿਅਕਤ ਕਰਦੇ ਹਨ। ਨਵੀਂ ਪੀੜ੍ਹੀ ਦੀ ਰੁਚੀ ਅਤੇ ਆਕਰਸ਼ਣ ਦੇ ਅਨੁਰੂਪ ਇੱਥੇ ਰਾਮਾਇਣ,ਮਹਾਭਾਰਤ,  ਉਸ ਨੂੰ ਸਮੇਟੇ ਹੋਏ,  ਉਸ ‘ਤੇ ਅਧਾਰਿਤ ਮਿਊਜ਼ੀਅਮ ਵੀ ਬਣਾਇਆ ਜਾ ਰਿਹਾ ਹੈ।

ਇੱਥੇ ਵਰਿੰਦਾਵਨ ਦੇ 12 ਜੰਗਲਾਂ ‘ਤੇ ਅਧਾਰਿਤ ਇੱਕ ਉਦਯਾਨ ਵੀ ਵਿਕਸਿਤ ਕੀਤਾ ਗਿਆ ਹੈ। ਮੈਨੂੰ ਵਿਸ਼ਵਾਸ ਹੈ, ਇਹ ਮੰਦਿਰ ਪਰਿਸਰ, ਆਸਥਾ ਦੇ ਨਾਲ-ਨਾਲ ਭਾਰਤ ਦੀ ਚੇਤਨਾ ਨੂੰ ਵੀ ਸਮ੍ਰਿੱਧ ਕਰਨ ਦਾ ਇੱਕ ਪੁੰਨ ਕੇਂਦਰ ਬਣੇਗਾ। ਮੈਂ ਇਸ ਪਵਿੱਤਰ ਕਾਰਜ ਲਈ ਇਸਕੌਨ ਦੇ ਸਾਰੇ ਸੰਤਾਂ ਅਤੇ ਮੈਬਰਾਂ ਨੂੰ, ਅਤੇ ਮਹਾਰਾਸ਼ਟਰ  ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਇਸ ਮੌਕੇ ‘ਤੇ ਮੈਨੂੰ ਪਰਮ ਮਾਣਯੋਗ ਗੋਪਾਲ ਕ੍ਰਿਸ਼ਣ ਗੋਸਵਾਮੀ ਮਹਾਰਾਜ ਦਾ ਭਾਵੁਕ ਯਾਦ ਵੀ ਆ ਰਹੀ ਹੈ।  ਇਸ ਪ੍ਰੋਜੈਕਟ ਵਿੱਚ ਉਨ੍ਹਾਂ ਦਾ ਵਿਜ਼ਨ ਜੁੜਿਆ ਹੋਇਆ ਹੈ, ਭਗਵਾਨ ਸ਼੍ਰੀ ਕ੍ਰਿਸ਼ਣ  ਦੇ ਪ੍ਰਤੀ ਉਨ੍ਹਾਂ ਦੀ ਅਗਾਧ ਭਗਤੀ ਦਾ ਅਸ਼ੀਰਵਾਦ ਜੁੜਿਆ ਹੋਇਆ ਹੈ। ਅੱਜ ਉਹ ਭੌਤਿਕ ਸਰੀਰ ਨਾਲ ਭਲੇ ਹੀ ਇੱਥੇ ਨਾ ਹੋਣ, ਲੇਕਿਨ ਉਨ੍ਹਾਂ ਦੀ ਅਧਿਆਤਮਿਕ ਉਪਸਥਿਤੀ ਅਸੀਂ ਸਭ ਮਹਿਸੂਸ ਕਰ ਰਹੇ ਹਾਂ।

ਮੇਰੇ ਜੀਵਨ ਵਿੱਚ ਤਾਂ ਉਨ੍ਹਾਂ ਦੇ ਪਿਆਰ ਦਾ, ਉਨ੍ਹਾਂ ਦੀਆ ਯਾਦਾਂ ਦਾ ਇੱਕ ਵੱਖਰਾ ਹੀ ਸਥਾਨ ਹੈ।  ਉਨ੍ਹਾਂ ਨੇ ਜਦੋਂ ਸੰਸਾਰ ਦੀ ਸਭ ਤੋਂ ਵੱਡੀ ਗੀਤਾ ਦਾ ਲੋਕਅਰਪਣ ਕਰਵਾਇਆ,ਤਾਂ ਉਸ ਦੇ ਲਈ ਮੈਨੂੰ ਸੱਦਾ ਦਿੱਤਾ ਅਤੇ ਮੈਨੂੰ ਵੀ ਉਹ ਪੁੰਨ ਪ੍ਰਸਾਦ ਮਿਲਿਆ। ਸ਼੍ਰੀਲ ਪ੍ਰਭੂਪਾਦ ਜੀ ਦੀ 125ਵੀਂ ਜਨਮ ਜਯੰਤੀ ਦੇ ਮੌਕੇ ‘ਤੇ ਵੀ ਮੈਨੂੰ ਉਨ੍ਹਾਂ ਦਾ ਸਾਥ ਪ੍ਰਾਪਤ ਹੋਇਆ ਸੀ। ਮੈਨੂੰ ਸੰਤੋਸ਼ ਹੈ ਕਿ ਅੱਜ ਮੈਂ ਉਨ੍ਹਾਂ ਦੇ ਇੱਕ ਹੋਰ ਸੁਪਨੇ ਨੂੰ ਪੂਰਾ ਹੁੰਦੇ ਦੇਖ ਰਿਹਾ ਹਾਂ,ਉਸ ਦਾ ਗਵਾਹ ਬਣ ਰਿਹਾ ਹਾਂ।

ਸਾਥੀਓ,

ਦੁਨਿਆ ਭਰ ਵਿੱਚ ਫੈਲੇ ਇਸਕੌਨ ਦੇ ਸਾਥੀ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਭਗਤੀ  ਦੀ ਡੋਰ ਨਾਲ ਬੰਨ੍ਹੇ ਹਨ। ਉਨ੍ਹਾਂ ਸਾਰਿਆ ਨੂੰ ਇੱਕ-ਦੂਜੇ ਨਾਲ ਕਨੈਕਟ ਰੱਖਣ ਵਾਲਾ ਇੱਕ ਅਤੇ ਸੂਤਰ ਹੈ, ਜੋ ਚੌਵੀ ਘੰਟੇ ਹਰ ਭਗਤ ਨੂੰ ਦਿਸ਼ਾ ਦਿਖਾਉਂਦਾ ਰਹਿੰਦਾ ਹੈ। ਇਹ ਸ਼੍ਰੀਲ ਪ੍ਰਭੂਪਾਦ ਸਵਾਮੀ ਦੇ ਵਿਚਾਰਾਂ ਦਾ ਸੂਤਰ ਹੈ। ਉਨ੍ਹਾਂ ਨੇ ਉਸ ਸਮੇਂ ਵੇਦ-ਵੇਦਾਂਤ ਅਤੇ ਗੀਤਾ  ਦੇ ਮਹੱਤਵ ਨੂੰ ਅੱਗੇ ਵਧਾਇਆ,  ਜਦੋਂ ਦੇਸ਼ ਗੁਲਾਮੀ ਦੀਆਂ ਬੇੜੀਆਂ ਵਿੱਚ ਜਕੜਿਆ ਸੀ। ਉਨ੍ਹਾਂ ਨੇ ਭਗਤੀ ਵੇਦਾਂਤ ਨੂੰ ਜਨ ਸਧਾਰਣ ਦੀ ਚੇਤਨਾ ਨਾਲ ਜੋੜਨ ਦਾ ਅਨੁਸ਼ਠਾਨ ਕੀਤਾ।

70 ਸਾਲ ਦੀ ਉਮਰ ਵਿੱਚ ਜਦੋਂ ਲੋਕ ਆਪਣੇ ਕਰਤੱਵਾਂ ਨੂੰ ਪੂਰਾ ਮੰਨ ਚੁੱਕੇ ਹੁੰਦੇ ਹਨ, ਉਸ ਸਮੇਂ ਉਨ੍ਹਾਂ ਨੇ ਇਸਕੌਨ ਜਿਹਾ ਮਿਸ਼ਨ ਸ਼ੁਰੂ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਲਗਾਤਾਰ ਦੁਨਿਆ ਭਰ ਦਾ ਦੌਰਾ ਕੀਤਾ, ਸ਼੍ਰੀ ਕ੍ਰਿਸ਼ਣ ਦੇ ਸੰਦੇਸ਼ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਲੈ ਗਏ। ਅੱਜ ਦੁਨੀਆ ਦੇ ਹਰ ਕੋਨੇ ਵਿੱਚ ਕਰੋੜਾਂ ਲੋਕਾਂ ਨੂੰ ਉਨ੍ਹਾਂ ਦੀ ਤਪੱਸਿਆ ਦਾ ਪ੍ਰਸਾਦ ਮਿਲ ਰਿਹਾ ਹੈ। ਸ਼੍ਰੀਲ ਪ੍ਰਭੂਪਾਦ ਸਵਾਮੀ ਦੀ ਸਰਗਰਮੀ ਉਨ੍ਹਾਂ ਦੀ ਕੋਸ਼ਿਸ਼ ਅੱਜ ਵੀ ਸਾਨੂੰ ਪ੍ਰੇਰਿਤ ਕਰਦੀ ਹੈ।

ਸਾਥੀਓ,

ਸਾਡਾ ਭਾਰਤ ਇੱਕ ਅਸਾਧਾਰਣ ਅਤੇ ਅਦਭੁਤ ਭੂਮੀ ਹੈ। ਭਾਰਤ ਕੇਵਲ ਭੂਗੋਲਿਕ ਸੀਮਾਵਾਂ ਵਿੱਚ ਬੱਝਿਆ ਭੂਮੀ ਦਾ ਇੱਕ ਟੁਕੜਾ ਮਾਤਰ ਨਹੀਂ ਹੈ।  ਭਾਰਤ ਇੱਕ ਜੀਵੰਤ ਧਰਤੀ ਹੈ,ਇੱਕ ਜੀਵੰਤ ਸੰਸਕ੍ਰਿਤੀ ਹੈ, ਜੀਵੰਤ ਪਰੰਪਰਾ ਹੈ। ਅਤੇ ਇਸ ਸੰਸਕ੍ਰਿਤੀ ਦੀ ਚੇਤਨਾ ਹੈ- ਇੱਥੇ ਦਾ ਅਧਿਆਤਮ!  ਇਸ ਲਈ, ਜੇਕਰ ਭਾਰਤ ਨੂੰ ਸਮਝਣਾ ਹੈ,  ਤਾਂ ਸਾਨੂੰ ਪਹਿਲਾਂ ਅਧਿਆਤਮ ਨੂੰ ਆਤਮਸਾਤ ਕਰਨਾ ਹੁੰਦਾ ਹੈ। ਜੋ ਲੋਕ ਦੁਨੀਆ ਨੂੰ ਕੇਵਲ ਭੌਤਿਕ ਨਜ਼ਰ ਨਾਲ ਦੇਖਦੇ ਹਨ,  ਉਨ੍ਹਾਂ ਨੂੰ ਭਾਰਤ ਵੀ ਵੱਖ-ਵੱਖ ਭਾਸ਼ਾ ਅਤੇ ਪ੍ਰਾਂਤਾਂ ਦਾ ਸਮੂਹ ਨਜ਼ਰ ਆਉਂਦਾ ਹੈ ।

ਲੇਕਿਨ, ਜਦੋਂ ਤੁਸੀਂ ਇਸ ਸੱਭਿਆਚਾਰਕ ਚੇਤਨਾ ਨਾਲ ਆਪਣੀ ਆਤਮਾ ਨੂੰ ਜੋੜਦੇ ਹੋ,ਤਾਂ ਤੁਹਾਨੂੰ ਭਾਰਤ  ਦੇ ਵਿਰਾਟ ਰੂਪ ਦੇ ਦਰਸ਼ਨ ਹੁੰਦੇ ਹਨ। ਤਦ ਤੁਸੀਂ ਦੇਖ ਸਕਦੇ ਹੋ, ਦੂਰ-ਦੁਰਾਡੇ ਪੂਰਬ ਵਿੱਚ ਬੰਗਾਲ ਦੀ ਧਰਤੀ ‘ਤੇ ਗਿਆਨ ਮਹਾਪ੍ਰਭੁ ਜਿਹੇ ਸੰਤ ਅਵਤਰਿਤ ਹੁੰਦੇ ਹਨ। ਪੱਛਮ ਵਿੱਚ ਮਹਾਰਾਸ਼ਟਰ ਵਿੱਚ ਸੰਤ ਨਾਮਦੇਵ, ਤੁਕਾਰਾਮ, ਅਤੇ ਗਿਆਨਦੇਵ ਜਿਹੇ ਸੰਤ ਪੈਦਾ ਹੁੰਦੇ ਹਨ। ਗਿਆਨ ਮਹਾਪ੍ਰਭੁ ਨੇ ਮਹਾਂਵਾਕ ਮੰਤਰ ਜਨ-ਜਨ ਤੱਕ ਪਹੁੰਚਾਇਆ। ਮਹਾਰਾਸ਼ਟਰ ਦੇ ਸੰਤਾਂ ਨੇ ‘ਰਾਮ-ਕ੍ਰਿਸ਼ਨ ਹਰੀ’, ਰਾਮ-ਕ੍ਰਿਸ਼ਨ ਹਰੀ ਦੇ ਮੰਤਰ ਨਾਲ ਅਧਿਆਤਮਿਕ ਅੰਮ੍ਰਿਤ ਵੰਡਿਆ।

ਸੰਤ ਗਿਆਨੇਸ਼ਵਰ ਨੇ ਗਿਆਨੇਸ਼ਵਰੀ ਗੀਤਾ ਦੇ ਜ਼ਰੀਏ ਭਗਵਾਨ ਕ੍ਰਿਸ਼ਣ ਦੇ ਗਹਿਰੇ ਗਿਆਨ ਨੂੰ ਜਨਸੁਲਭ ਬਣਾਇਆ। ਇਸ ਤਰ੍ਹਾਂ, ਸ਼੍ਰੀਲ ਪ੍ਰਭੂਪਾਦ ਜੀ ਨੇ ਇਸਕੌਨ ਦੇ ਮਾਧਿਅਮ ਨਾਲ ਗੀਤਾ ਨੂੰ ਲੋਕਪ੍ਰਿਯ ਬਣਾਇਆ। ਗੀਤਾ ਦੀਆਂ ਟੀਕਾਵਾਂ ਪ੍ਰਕਾਸ਼ਿਤ ਕਰਕੇ ਉਸ ਦੀ ਭਾਵਨਾ ਨਾਲ ਲੋਕਾਂ ਨੂੰ ਜੋੜਿਆ। ਵੱਖ-ਵੱਖ ਸਥਾਨਾਂ ‘ਤੇ ਪੈਦਾ ਹੋਏ ਇਹ ਸਾਰੇ ਸੰਤ ਆਪਣੇ-ਆਪਣੇ ਤਰੀਕੇ ਨਾਲ ਕ੍ਰਿਸ਼ਣ ਭਗਤੀ ਦੀ ਧਾਰਾ ਨੂੰ ਗਤੀ ਦਿੰਦੇ ਰਹੇ ਹਨ।

ਇਨ੍ਹਾਂ ਸੰਤਾਂ  ਦੇ ਜਨਮਕਾਲ ਵਿੱਚ ਵਰ੍ਹਿਆਂ ਦਾ ਅੰਤਰ ਹੈ, ਵੱਖ-ਵੱਖ ਭਾਸ਼ਾ,  ਵੱਖ-ਵੱਖ ਪ੍ਰਧਤੀ ਹੈ,  ਲੇਕਿਨ,  ਬੋਧ ਇੱਕ ਹੈ, ਵਿਚਾਰ ਇੱਕ ਹੈ,  ਚੇਤਨਾ ਇੱਕ ਹੈ। ਸਾਰੀਆ ਨੇ ਭਗਤੀ  ਦੇ ਪ੍ਰਕਾਸ਼ ਨਾਲ ਸਮਾਜ ਵਿੱਚ ਨਵੇਂ ਪ੍ਰਾਣ ਪਾਏ,  ਉਸ ਨੂੰ ਨਵੀਂ ਦਿਸ਼ਾ ਦਿੱਤੀ, ਨਿਰੰਤਰ ਊਰਜਾ ਦਿੱਤੀ।

ਸਾਥੀਓ,

ਤੁਸੀਂ ਸਾਰੇ ਵਾਕਿਫ਼ ਹੋ, ਸਾਡੀ ਅਧਿਆਤਮਿਕ ਸੰਸਕ੍ਰਿਤੀ ਦੀ ਨੀਂਹ ਦਾ ਪ੍ਰਮੁੱਖ ਅਧਾਰ ਸੇਵਾ ਭਾਵ ਹੈ।  ਅਧਿਆਤਮਿਕਤਾ ਵਿੱਚ ਜਨਾਰਦਨ-ਸੇਵਾ ਅਤੇ ਜਨ-ਸੇਵਾ, ਇੱਕ ਹੋ ਜਾਂਦੇ ਹਨ। ਸਾਡੀ ਅਧਿਆਤਮਿਕ ਸੰਸਕ੍ਰਿਤੀ ਸਾਧਕਾਂ ਨੂੰ ਸਮਾਜ ਨਾਲ ਜੋੜਦੀ ਹੈ, ਉਨ੍ਹਾਂ ਵਿੱਚ ਕਰੁਣਾ ਦੀ ਭਾਵਨਾ ਪੈਦਾ ਕਰਦੀ ਹੈ। ਇਹ ਭਗਤੀ-ਭਾਵ ਉਨ੍ਹਾਂ ਨੂੰ ਸੇਵਾ-ਭਾਵ  ਵੱਲ ਲੈ ਜਾਂਦਾ ਹੈ।

ਦਾਤਵਯਮ੍ ਇਤੀ ਯਤ੍ ਦਾਨਮ ਦੀਯਤੇ ਅਨੁਪਕਾਰਿਣੇ ਦੇਸ਼ੇ ਕਾਲੇ ਚ ਪਾਤਰੇ ਚ ਤਤ੍ ਦਾਨਂ ਸਾੱਤਵਿਕਂ ਸਮ੍ਰਤਮ੍ ।।

(दातव्यम् इति यत् दानम दीयते अनुपकारिणे देशे काले च पात्रे च तत् दानं सात्त्विकं स्मृतम्।।)

ਸ਼੍ਰੀ ਕ੍ਰਿਸ਼ਣ ਨੇ ਸਾਨੂੰ ਇਸ ਸ਼ਲੋਕ ਵਿੱਚ ਸੱਚੀ ਸੇਵਾ ਦਾ ਮਤਲਬ ਦੱਸਿਆ ਹੈ। ਉਨ੍ਹਾਂ ਨੇ ਬਹੁਤ ਸੁੰਦਰ ਤਰੀਕੇ ਨਾਲ ਇਹ ਸਮਝਾਇਆ ਹੈ ਕਿ ਸੱਚੀ ਸੇਵਾ ਉਹੀ ਹੈ, ਜਿਸ ਵਿੱਚ ਤੁਹਾਡਾ ਕੋਈ ਸੁਆਰਥ ਨਾ ਹੋਵੇ। ਸਾਡੇ ਸਾਰੇ ਧਾਰਮਿਕ ਗ੍ਰੰਥਾਂ ਅਤੇ ਸ਼ਾਸਤਰਾਂ ਦੇ ਮੂਲ ਵਿੱਚ ਵੀ ਸੇਵਾ ਭਾਵਨਾ  ਹੈ। ਇਸਕੌਨ ਅਜਿਹੇ ਇੰਨੀ ਵਿਰਾਟ ਸੰਸਥਾ ਵੀ, ਇਸੇ ਸੇਵਾ ਭਾਵਨਾ ਨਾਲ ਕੰਮ ਕਰਦੀ ਹੈ। ਸਿੱਖਿਆ, ਸਿਹਤ ਅਤੇ ਵਾਤਾਵਰਣ ਨਾਲ ਜੁੜੇ ਕਿੰਨੇ ਹੀ ਕੰਮ ਤੁਹਾਡੇ ਪ੍ਰਯਾਸਾਂ ਨਾਲ ਹੁੰਦੇ ਹਨ। ਕੁੰਭ ਵਿੱਚ ਇਸਕੌਨ ਸੇਵਾ ਦੇ ਕਈ ਵੱਡੇ ਕਾਰਜ ਕਰ ਰਿਹਾ ਹੈ।

ਸਾਥੀਓ,

ਮੈਨੂੰ ਸੰਤੋਸ਼ ਹੈ ਕਿ ਸਾਡੀ ਸਰਕਾਰ ਵੀ ਇਸੇ ਸੇਵਾ ਭਾਵਨਾ ਦੇ ਨਾਲ ਪੂਰੇ ਸਮਰਪਣ ਨਾਲ ਲਗਾਤਾਰ ਦੇਸ਼ਵਾਸੀਆਂ  ਦੇ ਹਿਤ ਵਿੱਚ ਕੰਮ ਕਰ ਰਹੀ ਹੈ। ਹਰ ਘਰ ਵਿੱਚ ਸ਼ੌਚਾਲਯ ਬਣਵਾਉਣਾ,  ਹਰ ਗ਼ਰੀਬ ਮਹਿਲਾ ਨੂੰ ਉੱਜਵਲਾ ਦਾ ਗੈਸ ਕਨੈਕਸ਼ਨ ਦੇਣਾ,  ਹਰ ਘਰ ਤੱਕ ਨਲ ਸੇ ਜਲ ਦੀ ਸੁਵਿਧਾ ਪਹੁੰਚਾਉਣਾ, ਹਰ ਗ਼ਰੀਬ ਨੂੰ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸੁਵਿਧਾ ਦੇਣਾ, 70 ਸਾਲ ਦੀ ਉਮਰ ਤੋਂ ਵੱਧ ਦੇ ਹਰ ਬਜ਼ੁਰਗ ਨੂੰ ਇਸ ਸੁਵਿਧਾ ਦੇ ਦਾਇਰੇ ਵਿੱਚ ਲਿਆਉਣ, ਹਰ ਬੇਘਰ ਨੂੰ ਪੱਕੇ ਘਰ ਦੇਣਾ,  ਇਹ ਇਸੇ ਸੇਵਾ ਭਾਵਨਾ ਦੇ ਨਾਲ,  ਇਸ ਸਮਰਪਣ ਭਾਵ ਦੇ ਨਾਲ ਕੀਤੇ ਗਏ ਕਾਰਜ ਹਨ,  ਜੋ ਮੇਰੇ ਲਈ ਸਾਡੀ ਮਹਾਨ ਸੱਭਿਆਚਾਰਕ ਪਰੰਪਰਾ ਦਾ ਪ੍ਰਸਾਦ ਹੈ।  ਸੇਵਾ ਦੀ ਇਹੀ ਭਾਵਨਾ,  ਸੱਚਾ ਸਮਾਜਿਕ 

ਸਾਥੀਓ,

ਸਾਡੀ ਸਰਕਾਰ ਕ੍ਰਿਸ਼ਣ ਸਰਕਿਟ ਦੇ ਮਾਧਿਅਮ ਨਾਲ ਦੇਸ਼ ਦੇ ਵੱਖ-ਵੱਖ ਤੀਰਥਾਂ, ਧਾਰਮਿਕ ਸਥਾਨਾਂ ਨੂੰ ਜੋੜ ਰਹੀ ਹੈ। ਇਸ ਸਰਕਿਟ ਦਾ ਵਿਸਤਾਰ ਗੁਜਰਾਤ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਤੱਕ ਹੈ। ਸਵਦੇਸ਼ ਦਰਸ਼ਨ ਅਤੇ ਪ੍ਰਸਾਦ ਯੋਜਨਾ ਦੇ ਦੁਆਰੀ ਇਨ੍ਹਾਂ ਸਥਾਨਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਮੰਦਿਰਾਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਣ ਦੇ ਵੱਖ-ਵੱਖ ਰੂਪਾਂ ਦੇ ਦਰਸ਼ਨ ਹੁੰਦੇ ਹਨ। ਕਿਤੇ ਉਹ ਬਾਲ ਰੂਪ ਵਿੱਚ ਦਿਖਦੇ ਹਨ,  ਤਾਂ ਕਿਤੇ ਉਨ੍ਹਾਂ ਦੇ  ਨਾਲ ਰਾਧਾ ਰਾਣੀ ਦੀ ਵੀ ਪੂਜਾ ਹੁੰਦੀ ਹੈ।

ਕਿਸੇ ਮੰਦਿਰ ਵਿੱਚ ਉਨ੍ਹਾਂ ਦਾ ਕਰਮਯੋਗੀ ਸਰੂਪ ਦਿਖਾਈ ਦਿੰਦਾ ਹੈ ਤਾਂ ਕਿਤੇ ਰਾਜੇ ਦੇ ਰੂਪ ਵਿੱਚ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਸਾਡੀ ਕੋਸ਼ਿਸ਼ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਣ ਦੇ ਜੀਵਨ ਨਾਲ ਜੁੜੇ ਵੱਖ-ਵੱਖ ਸਥਾਨਾਂ ਤੱਕ ਪੁੱਜਣਾ ਅਤੇ ਮੰਦਿਰਾਂ ਦੇ ਦਰਸ਼ਨ ਕਰਨਾ ਇਸਾਨ ਹੋਵੇ। ਇਸ ਲਈ ਵਿਸ਼ੇਸ਼ ਟ੍ਰੇਨਾਂ ਵੀ ਚਲਾਈਆ ਜਾ ਰਹੀਆਂ ਹਨ।  ਇਸਕੌਨ ਵੀ ਕ੍ਰਿਸ਼ਣ ਸਰਕਿਟ ਨਾਲ ਜੁੜੇ ਸ਼ਰਧਾ ਦੇ ਇਨ੍ਹਾਂ ਕੇਂਦਰਾਂ ‘ਤੇ ਸ਼ਰਧਾਲੂਆਂ ਨੂੰ ਲਿਆਉਣ ਵਿੱਚ ਜ਼ਰੂਰ ਸਹਿਯੋਗ ਕਰ ਸਕਦਾ ਹੈ। ਮੇਰੀ ਤੁਹਾਨੂੰ ਤਾਕੀਦ ਹੈ ਕਿ ਤੁਸੀਂ ਆਪਣੇ ਸੈਂਟਰ ਨਾਲ ਜੁੜਣ ਵਾਲੇ ਸਾਰੇ ਭਗਤਾਂ ਨੂੰ ਭਾਰਤ ਵਿੱਚ ਘੱਟ ਤੋਂ ਘੱਟ 5 ਅਜਿਹੇ ਸਥਾਨਾਂ ‘ਤੇ ਜ਼ਰੂਰ ਭੇਜੋ।

ਸਾਥੀਓ,

ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਵਿੱਚ ਵਿਕਾਸ ਅਤੇ ਵਿਰਾਸਤ ਨੂੰ ਇਕੱਠੀ ਰਫ਼ਤਾਰ ਮਿਲੀ ਹੈ। ਵਿਰਾਸਤ ਨਾਲ ਵਿਕਾਸ ਦੇ ਇਸ ਮਿਸ਼ਨ ਨੂੰ ਇਸਕੌਨ ਜਿਹੀਆਂ ਸੰਸਥਾਵਾਂ ਦਾ ਮਹੱਤਵਪੂਰਣ ਸਹਿਯੋਗ ਮਿਲ ਰਿਹਾ ਹੈ।  ਸਾਡੇ ਮੰਦਿਰ ਜਾਂ ਧਾਰਮਿਕ ਸਥਾਨ ਤਾਂ ਸਦੀਆਂ ਤੋਂ ਸਮਾਜਿਕ ਚੇਤਨਾ  ਦੇ ਕੇਂਦਰ ਰਹੇ ਹਨ। ਸਾਡੇ ਗੁਰੂਕੁਲਾਂ ਦਾ ਸਿੱਖਿਆ ਅਤੇ ਕੌਸ਼ਲ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਯੋਗਦਾਨ ਰਿਹਾ ਹੈ। ਇਸਕੌਨ ਵੀ ਆਪਣੇ ਪ੍ਰੋਗਰਾਮਾਂ ਦੇ ਜ਼ਰੀਏ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਅਧਿਆਤਮ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਅਤੇ ਆਪਣੀ ਪਰੰਪਰਾ ‘ਤੇ ਚਲਦੇ ਹੋਏ, ਇਸਕੌਨ ਦੇ ਯੁਵਾ ਸਾਧਕ ਕਿਵੇਂ ਆਧੁਨਿਕ ਟੈਕਨੋਲੋਜੀ ਨੂੰ ਆਤਮਸਾਤ ਕਰਦੇ ਹਨ ਇਹ ਦੇਖਣਾ ਹੋਰ ਅਦਭੁਤ ਹੁੰਦਾ ਹੈ। ਅਤੇ ਤੁਹਾਡਾ ਇਨਫਰਮੇਸ਼ਨ ਨੈੱਟਵਰਕ ਤਾਂ ਦੂਸਰਿਆਂ ਲਈ ਸਿੱਖਣ ਯੋਗ ਹੈ। ਮੈਨੂੰ ਵਿਸ਼ਵਾਸ ਹੈ,  ਇਸਕੌਨ ਦੀ ਅਗਵਾਈ ਵਿੱਚ ਯੁਵਾ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਰਾਸ਼ਟਰਹਿਤ ਵਿੱਚ ਕੰਮ ਕਰਨਗੇ।

ਇਸ ਪਰਿਸਰ ਵਿੱਚ ਭਗਤੀ ਵੇਦਾਂਤ ਆਯੁਰਵੈਦਿਕ ਹੀਲਿੰਗ ਸੈਂਟਰ ਦੀ ਸੁਵਿਧਾ ਵੀ ਲੋਕਾਂ ਨੂੰ ਮਿਲੇਗੀ। ਅਤੇ ਮੇਰਾ ਤਾਂ ਵਿਚਾਰ ਹੈ, ਦੁਨੀਆ ਲਈ ਮੈਂ ਹਮੇਸ਼ਾ ਸੰਦੇਸ਼ ਦਿੱਤਾ ਹੈ- ‘ਹੀਲ ਇਨ ਇੰਡੀਆ’। ਸ਼ੁਸ਼ਰੂਸ਼ਾ ਲਈ ਅਤੇ ਵਿਆਪਕ ਤੌਰ ‘ਤੇ ਤੰਦਰੁਸਤ ਹੋਣ ਦੇ ਲਈ, well being ਲਈ ‘ਹੀਲ ਇਨ ਇੰਡੀਆ’। ਇੱਥੇ ਭਗਤੀ ਵੇਦਾਂਤ ਕਾਲਜ ਫਾਰ ਵੈਦਿਕ ਐਜੂਕੇਸ਼ਨ ਦੀ ਸਥਾਪਨਾ ਵੀ ਕੀਤੀ ਗਈ ਹੈ। ਇਨ੍ਹਾਂ ਦਾ ਲਾਭ ਹਰ ਸਮਾਜ ਨੂੰ ਹੋਵੇਗਾ, ਪੂਰੇ ਦੇਸ਼ ਨੂੰ ਹੋਵੇਗਾ।

ਸਾਥੀਓ,

ਅਸੀਂ ਸਭ ਦੇਖ ਰਹੇ ਹਾਂ ਕਿ ਵਰਤਮਾਨ ਸਮਾਜ ਜਿਨ੍ਹਾ ਆਧੁਨਿਕ ਹੋ ਰਿਹਾ ਹੈ, ਓਨੀ ਹੀ ਉਸ ਨੂੰ ਸੰਵੇਦਨਸ਼ੀਲਤਾ ਦੀ ਵੀ ਜ਼ਰੂਰਤ ਹੈ। ਸਾਨੂੰ ਸੰਵਦੇਨਸ਼ੀਲ ਇਨਸਾਨਾਂ ਦਾ ਸਮਾਜ ਤਿਆਰ ਕਰਨਾ ਹੈ। ਇੱਕ ਅਜਿਹਾ ਸਮਾਜ ਜੋ ਮਾਨਵੀ ਗੁਣਾਂ ਦੇ ਨਾਲ ਅੱਗੇ ਵਧੇ। ਇੱਕ ਅਜਿਹਾ ਸਮਾਜ ਜਿੱਥੇ ਅਪਣੇਪਨ ਦੀ ਭਾਵਨਾ ਦਾ ਵਿਸਤਾਰ ਹੋਵੇ।  ਇਸਕੌਨ ਅਜਿਹੀ ਸੰਸਥਾ ਆਪਣੇ ਭਗਤੀ ਵੇਦਾਂਤ ਦੇ ਮਾਧਿਅਮ ਨਾਲ ਦੁਨੀਆ ਦੀ ਸੰਵੇਦਨਸ਼ੀਲਤਾ ਨੂੰ ਨਵਾਂ ਪ੍ਰਾਣ ਦੇ ਸਕਦੀ ਹੈ।

ਤੁਹਾਡੀ ਸੰਸਥਾ ਆਪਣੀਆਂ ਸਮਰਥਾਵਾਂ ਦਾ ਉਪਯੋਗ ਕਰਕੇ, ਪੂਰੀ ਦੁਨੀਆ ਵਿੱਚ ਮਾਨਵੀ ਕਦਰਾਂ ਕੀਮਤਾ ਦਾ ਵਿਸਤਾਰ ਕਰ ਸਕਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਪ੍ਰਭੂਪਾਦ ਸਵਾਮੀ ਦੇ ਆਦਰਸ਼ਾਂ ਨੂੰ ਜੀਵੰਤ ਬਣਾਏ ਰੱਖਣ ਲਈ ਇਸਕੌਨ ਦੇ ਮਹਾਨੁਭਾਵ ਇਸੇ ਤਰ੍ਹਾਂ ਹਮੇਸ਼ਾ ਤਿਆਰ ਰਹਿਣਗੇ। ਮੈਂ ਇੱਕ ਵਾਰ ਫਿਰ ਰਾਧਾ ਮਦਨਮੋਹਨ ਜੀ ਮੰਦਿਰ ਲਈ ਪੂਰੇ ਇਸਕੌਨ ਪਰਿਵਾਰ ਨੂੰ,  ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ । 

ਹਰੇ ਕ੍ਰਿਸ਼ਣਾ – ਹਰੇ ਕ੍ਰਿਸ਼ਣਾ! 

ਹਰੇ ਕ੍ਰਿਸ਼ਣਾ – ਹਰੇ ਕ੍ਰਿਸ਼ਣਾ ! 

ਹਰੇ ਕ੍ਰਿਸ਼ਣਾ – ਹਰੇ ਕ੍ਰਿਸ਼ਣਾ !

*****

ਐੱਮਜੇਪੀਐੱਸ/ਐੱਸਟੀ/ਆਰਕੇ