His Excellency,
ਭੂਟਾਨ ਦੇ ਪ੍ਰਧਾਨ ਮੰਤਰੀ, ਮੇਰੇ Brother ਦਾਸ਼ੋ ਸ਼ੇਰਿੰਗ ਤੋਬਗੇ ਜੀ, ਸੋਲ ਬੋਰਡ ਦੇ ਚੇਅਰਮੈਨ ਸੁਧੀਰ ਮੇਹਤਾ, ਵਾਈਸ ਚੇਅਰਮੈਨ ਹਸਮੁਖ ਅਢਿਆ, ਉਦਯੋਗ ਜਗਤ ਦੇ ਦਿੱਗਜ, ਜੋ ਆਪਣੇ ਜੀਵਨ ਵਿੱਚ, ਆਪਣੇ-ਆਪਣੇ ਖੇਤਰ ਵਿੱਚ ਲੀਡਰਸ਼ਿਪ ਦੇਣ ਵਿੱਚ ਸਫ਼ਲ ਰਹੇ ਹਨ, ਅਜਿਹੇ ਅਨੇਕ ਮਹਾਨੁਭਾਵਾਂ ਨੂੰ ਮੈਂ ਇੱਥੇ ਦੇਖ ਰਿਹਾ ਹਾਂ, ਅਤੇ ਭਵਿੱਖ ਜਿਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ, ਅਜਿਹੇ ਮੇਰੇ ਯੁਵਾ ਸਾਥੀਆ ਨੂੰ ਵੀ ਇੱਥੇ ਦੇਖ ਰਿਹਾ ਹਾਂ।
ਸਾਥੀਓ,
ਕੁਝ ਆਯੋਜਨ ਅਜਿਹੇ ਹੁੰਦੇ ਹਨ, ਜੋ ਦਿਲ ਦੇ ਬਹੁਤ ਕਰੀਬ ਹੁੰਦੇ ਹਨ, ਅਤੇ ਅੱਜ ਦਾ ਇਹ ਪ੍ਰੋਗਰਾਮ ਵੀ ਅਜਿਹਾ ਹੀ ਹੈ। ਨੇਸ਼ਨ ਬਿਲਡਿੰਗ ਲਈ, ਬਿਹਤਰ ਸਿਟੀਜ਼ਨਸ ਦਾ ਡਿਵੈਲਪਮੈਂਟ ਜ਼ਰੂਰੀ ਹੈ। ਵਿਅਕਤੀ ਨਿਰਮਾਣ ਤੋਂ ਰਾਸ਼ਟਰ ਨਿਰਮਾਣ, ਜਨ ਤੋਂ ਜਗਤ, ਜਨ ਤੋਂ ਜਗ, ਇਹ ਕਿਸੇ ਵੀ ਉਚਾਈ ਨੂੰ ਪ੍ਰਾਪਤ ਕਰਨਾ ਹੈ, ਵਿਸ਼ਾਲਤਾ ਨੂੰ ਪਾਉਣਾ ਹੈ, ਤਾਂ ਸ਼ੁਰੂਆਤ ਜਨ ਤੋਂ ਹੀ ਸ਼ੁਰੂ ਹੁੰਦਾ ਹੈ। ਹਰ ਖੇਤਰ ਵਿੱਚ ਬਿਹਤਰੀਨ ਲੀਡਰਸ ਦਾ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ, ਅਤੇ ਸਮੇਂ ਦੀ ਮੰਗ ਹੈ। ਅਤੇ ਇਸ ਲਈ The School of Ultimate Leadership ਦੀ ਸਥਾਪਨਾ, ਵਿਕਸਿਤ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਬਹੁਤ ਮਹੱਤਵਪੂਰਨ ਅਤੇ ਬਹੁਤ ਵੱਡਾ ਕਦਮ ਹੈ। ਇਸ ਸੰਸਥਾਨ ਦੇ ਨਾਮ ਵਿੱਚ ਹੀ ‘ਸੋਲ’ ਹੈ ਅਜਿਹਾ ਨਹੀਂ ਹੈ, ਇਹ ਭਾਰਤ ਦੀ ਸੋਸ਼ਲ ਲਾਈਫ ਦੀ soul ਬਣਨ ਵਾਲਾ ਹੈ, ਅਤੇ ਅਸੀਂ ਲੋਕ ਜਿਸ ਤੋਂ ਭਲੀ-ਭਾਂਤੀ ਜਾਣੂ ਹਾਂ, ਵਾਰ-ਵਾਰ ਸੁਣਨ ਨੂੰ ਮਿਲਦਾ ਹੈ- ਆਤਮਾ, ਜੇਕਰ ਇਸ ਸੋਲ ਨੂੰ ਉਸ ਭਾਵ ਨਾਲ ਦੇਖੇ, ਤਾਂ ਇਹ ਆਤਮਾ ਦੀ ਅਨੁਭੂਤੀ ਕਰਵਾਉਂਦਾ ਹੈ। ਮੈਂ ਇਸ ਮਿਸ਼ਨ ਨਾਲ ਜੁੜੇ ਸਾਰੇ ਸਾਥੀਆਂ ਦਾ, ਇਸ ਸੰਸਥਾਨ ਨਾਲ ਜੁੜੇ ਸਾਰੇ ਮਹਾਨੁਭਾਵਾਂ ਦਾ ਦਿਲ ਤੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਬਹੁਤ ਜਲਦੀ ਹੀ ਗਿਫਟ ਸਿਟੀ ਦੇ ਕੋਲ The School of Ultimate Leadership ਦਾ ਇੱਕ ਵਿਸ਼ਾਲ ਕੈਂਪਸ ਵੀ ਬਣ ਕੇ ਤਿਆਰ ਹੋਣ ਵਾਲਾ ਹੈ। ਅਤੇ ਹੁਣ ਜਦੋਂ ਮੈਂ ਤੁਹਾਡੇ ਦਰਮਿਆਨ ਆ ਰਿਹਾ ਸੀ, ਤਾਂ ਚੇਅਰਮੈਨ ਸ਼੍ਰੀ ਨੇ ਮੈਨੂੰ ਉਸ ਦਾ ਪੂਰਾ ਮਾਡਲ ਦਿਖਾਇਆ, ਪਲਾਨ ਦਿਖਾਇਆ, ਵਾਕਈ ਮੈਨੂੰ ਲਗਦਾ ਹੈ ਕਿ ਆਰਕੀਟੈਕਚਰ ਦੀ ਦ੍ਰਿਸ਼ਟੀ ਨਾਲ ਵੀ ਇਹ ਲੀਡਰਸ਼ਿਪ ਲਵੇਗਾ।
ਸਾਥੀਓ,
ਅੱਜ ਜਦੋਂ The School of Ultimate Leadership- ਸੋਲ, ਆਪਣੇ ਸਫ਼ਰ ਦਾ ਪਹਿਲਾ ਵੱਡਾ ਕਦਮ ਚੁੱਕ ਰਿਹਾ ਹੈ, ਤਦ ਤੁਹਾਨੂੰ ਇਹ ਯਾਦ ਰੱਖਣਾ ਹੈ ਕਿ ਤੁਹਾਡੀ ਦਿਸ਼ਾ ਕੀ ਹੈ, ਤੁਹਾਡਾ ਟੀਚਾ ਕੀ ਹੈ? ਸਵਾਮੀ ਵਿਵੇਕਾਨੰਦ ਨੇ ਕਿਹਾ ਸੀ-“Give me a hundred energetic young men and women and I shall transform India.” ਸਵਾਮੀ ਵਿਵੇਕਾਨੰਦ ਜੀ, ਭਾਰਤ ਨੂੰ ਗ਼ੁਲਾਮੀ ਤੋਂ ਬਾਹਰ ਕੱਢ ਕੇ ਭਾਰਤ ਨੂੰ ਟ੍ਰਾਂਸਫੌਰਮ ਕਰਨਾ ਚਾਹੁੰਦੇ ਸਨ। ਅਤੇ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੇਕਰ 100 ਲੀਡਰਸ ਉਨ੍ਹਾ ਦੇ ਕੋਲ ਹੋਣ, ਤਾਂ ਉਹ ਭਾਰਤ ਨੂੰ ਆਜ਼ਾਦ ਹੀ ਨਹੀਂ ਬਲਕਿ ਦੁਨੀਆ ਦਾ ਨੰਬਰ ਵੰਨ ਦੇਸ਼ ਬਣਾ ਸਕਦੇ ਹਨ। ਇਸੇ ਇੱਛਾ-ਸ਼ਕਤੀ ਦੇ ਨਾਲ, ਇਸੇ ਮੰਤਰ ਨੂੰ ਲੈ ਕੇ ਸਾਨੂੰ ਸਭ ਨੂੰ ਅਤੇ ਵਿਸ਼ੇਸ਼ ਤੌਰ ‘ਤੇ ਤੁਹਾਨੂੰ ਅੱਗੇ ਵਧਣਾ ਹੈ। ਅੱਜ ਹਰ ਭਾਰਤੀ 21ਵੀਂ ਸਦੀ ਦੇ ਵਿਕਸਿਤ ਭਾਰਤ ਲਈ ਦਿਨ-ਰਾਤ ਕੰਮ ਰਿਹਾ ਹੈ। ਅਜਿਹੇ ਵਿੱਚ 140 ਕਰੋੜ ਦੇ ਦੇਸ਼ ਵਿੱਚ ਵੀ ਹਰ ਸੈਕਟਰ ਵਿੱਚ, ਹਰ ਵਰਟੀਕਲ ਵਿੱਚ, ਜੀਵਨ ਦੇ ਹਰ ਪਹਿਲੂ ਵਿੱਚ, ਸਾਨੂੰ ਉੱਤਮ ਤੋਂ ਉੱਤਮ ਲੀਡਰਸ਼ਿਪ ਦੀ ਜ਼ਰੂਰਤ ਹੈ। ਸਿਰਫ ਪੌਲੀਟਿਕਲ ਲੀਡਰਸ਼ਿਪ ਨਹੀਂ, ਜੀਵਨ ਦੇ ਹਰ ਖੇਤਰ ਵਿੱਚ School of Ultimate Leadership ਦੇ ਕੋਲ ਵੀ 21st ਸੇਂਚੁਰੀ ਦੀ ਲੀਡਰਸ਼ਿਪ ਤਿਆਰ ਕਰਨ ਦਾ ਬਹੁਤ ਵੱਡਾ ਸਕੋਪ ਹੈ। ਮੈਨੂੰ ਵਿਸ਼ਵਾਸ ਹੈ, School of Ultimate Leadership ਤੋਂ ਅਜਿਹੇ ਲੀਡਰ ਨਿਕਲਣਗੇ, ਜੋ ਦੇਸ਼ ਹੀ ਨਹੀਂ ਸਗੋਂ ਦੁਨੀਆ ਦੀਆਂ ਸੰਸਥਾਵਾਂ ਵਿੱਚ, ਹਰ ਖੇਤਰ ਵਿੱਚ ਆਪਣਾ ਪਰਚਮ ਲਹਿਰਾਉਣਗੇ। ਅਤੇ ਹੋ ਸਕਦਾ ਹੈ, ਇੱਥੋਂ ਟ੍ਰੇਨਿੰਗ ਲੈ ਕੇ ਨਿਕਲਿਆ ਕੋਈ ਯੁਵਾ, ਸ਼ਾਇਦ ਪੌਲੀਟਿਕਸ ਵਿੱਚ ਨਵਾਂ ਮੁਕਾਮ ਹਾਸਲ ਕਰੇ।
ਸਾਥੀਓ,
ਕੋਈ ਵੀ ਦੇਸ਼ ਜਦੋਂ ਪ੍ਰਗਤੀ ਕਰਦਾ ਹੈ, ਤਾਂ ਨੈਚੂਰਲ ਰਿਸੋਰਸਿਜ਼ ਦੀ ਆਪਣੀ ਭੂਮਿਕਾ ਹੁੰਦੀ ਹੀ ਹੈ, ਲੇਕਿਨ ਉਸ ਤੋਂ ਵੀ ਜ਼ਿਆਦਾ ਹਿਊਮੈਨ ਰਿਸੋਰਸ ਦੀ ਬਹੁਤ ਵੱਡੀ ਭੂਮਿਕਾ ਹੈ। ਮੈਨੂੰ ਯਾਦ ਹੈ, ਜਦੋਂ ਮਹਾਰਾਸ਼ਟਰ ਅਤੇ ਗੁਜਰਾਤ ਦੇ ਅਲੱਗ ਹੋਣ ਦਾ ਅੰਦੋਲਨ ਚਲ ਰਿਹਾ ਸੀ, ਤਦ ਤਾਂ ਅਸੀਂ ਬਹੁਤ ਬੱਚੇ ਸੀ, ਲੇਕਿਨ ਉਸ ਸਮੇਂ ਇੱਕ ਚਰਚਾ ਇਹ ਵੀ ਹੁੰਦੀ ਸੀ, ਕਿ ਗੁਜਰਾਤ ਅਲੱਗ ਹੋ ਕੇ ਕੀ ਕਰੇਗਾ? ਉਸ ਦੇ ਕੋਲ ਕੋਈ ਕੁਦਰਤੀ ਸੰਸਾਧਨ ਨਹੀਂ ਹੈ, ਕੋਈ ਮਾਈਨ ਨਹੀਂ ਹੈ, ਨਾ ਕੋਲਾ ਹੈ, ਕੁਝ ਨਹੀਂ ਹੈ, ਇਹ ਕਰੇਗਾ ਕੀ? ਪਾਣੀ ਵੀ ਨਹੀਂ ਹੈ, ਰੇਗਿਸਤਾਨ ਹੈ ਅਤੇ ਉੱਧਰ ਪਾਕਿਸਤਾਨ ਹੈ, ਇਹ ਕਰੇਗਾ ਕੀ? ਅਤੇ ਜ਼ਿਆਦਾ ਤੋਂ ਜ਼ਿਆਦਾ ਇਨ੍ਹਾਂ ਗੁਜਰਾਤ ਵਾਲਿਆਂ ਦੇ ਕੋਲ ਲੂਣ ਹੈ, ਹੋਰ ਹੈ ਕੀ? ਲੇਕਿਨ ਲੀਡਰਸ਼ਿਪ ਦੀ ਤਾਕਤ ਦੇਖੋ, ਅੱਜ ਉਹੀ ਗੁਜਰਾਤ ਸਭ ਕੁਝ ਹੈ। ਉੱਥੇ ਦੇ ਜਨ ਸਧਾਰਣ ਵਿੱਚ ਇਹ ਜੋ ਸਮਰੱਥਾ ਸੀ, ਰੋਂਦੇ ਨਹੀਂ ਬੈਠੇ, ਕਿ ਇਹ ਨਹੀਂ ਹੈ, ਉਹ ਨਹੀਂ ਹੈ, ਢਿਕਣਾ ਨਹੀਂ, ਫਲਾਣਾ ਨਹੀਂ, ਅਰੇ ਜੋ ਹੈ ਸੋ ਉਹ ਹੈ। ਗੁਜਰਾਤ ਵਿੱਚ ਡਾਇਮੰਡ ਦੀ ਇੱਕ ਵੀ ਮਾਈਨ ਨਹੀਂ ਹੈ, ਲੇਕਿਨ ਦੁਨੀਆ ਵਿੱਚ 10 ਵਿੱਚੋਂ 9 ਡਾਇਮੰਡ ਉਹ ਹਨ, ਜੋ ਕਿਸੇ ਨਾ ਕਿਸੇ ਗੁਜਰਾਤੀ ਦਾ ਹੱਥ ਲਗਿਆ ਹੋਇਆ ਹੁੰਦਾ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੰਸਾਧਨ ਹੀ ਨਹੀਂ, ਸਭ ਤੋਂ ਵੱਡੀ ਸਮਰੱਥਾ ਹੁੰਦੀ ਹੈ- ਹਿਊਮਨ ਰਿਸੋਰਸ ਵਿੱਚ, ਮਨੁੱਖੀ ਸਮਰੱਥਾ ਵਿੱਚ, ਜਨਸ਼ਕਤੀ ਵਿੱਚ ਅਤੇ ਜਿਸ ਨੂੰ ਤੁਹਾਡੀ ਭਾਸ਼ਾ ਵਿੱਚ ਲੀਡਰਸ਼ਿਪ ਕਿਹਾ ਜਾਂਦਾ ਹੈ।
21st ਸੈਂਚੁਰੀ ਵਿੱਚ ਤਾਂ ਅਜਿਹੇ ਰਿਸੋਰਸ ਦੀ ਜ਼ਰੂਰਤ ਹੈ, ਜੋ ਇਨੋਵੇਸ਼ਨ ਨੂੰ ਲੀਡ ਕਰ ਸਕਣ, ਜੋ ਸਕਿੱਲ ਨੂੰ ਚੈਨੇਲਾਈਜ਼ ਕਰ ਸਕਣ। ਅੱਜ ਅਸੀਂ ਦੇਖਦੇ ਹਾਂ ਕਿ ਹਰ ਖੇਤਰ ਵਿੱਚ ਸਕਿੱਲ ਦਾ ਕਿੰਨਾ ਵੱਡਾ ਮਹੱਤਵ ਹੈ। ਇਸ ਲਈ ਜੋ ਲੀਡਰਸ਼ਿਪ ਡਿਵੈਲਪਮੈਂਟ ਦਾ ਖੇਤਰ ਹੈ, ਉਸ ਨੂੰ ਵੀ ਨਵੀਂਆਂ ਸਕਿੱਲਸ ਚਾਹੀਦੀਆਂ ਹਨ। ਅਸੀਂ ਬਹੁਤ ਸਾਇੰਟੀਫਿਕ ਤਰੀਕੇ ਨਾਲ ਲੀਡਰਸ਼ਿਪ ਡਿਵੈਲਪਮੈਂਟ ਦੇ ਇਸ ਕੰਮ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣਾ ਹੈ। ਇਸ ਦਿਸ਼ਾ ਵਿੱਚ ਸੋਲ ਦੀ, ਤੁਹਾਡੇ ਸੰਸਥਾਨ ਦੀ ਬਹੁਤ ਵੱਡੀ ਭੂਮਿਕਾ ਹੈ। ਮੈਨੂੰ ਇਹ ਜਾਣ ਕੇ ਚੰਗਾ ਲਗਿਆ ਕਿ ਤੁਸੀਂ ਇਸ ਦੇ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਵਿਧਿਵਤ ਭਾਵੇਂ ਅੱਜ ਤੁਹਾਡਾ ਇਹ ਪਹਿਲਾ ਪ੍ਰੋਗਰਾਮ ਦਿਖਦਾ ਹੋਵੇ, ਮੈਨੂੰ ਦੱਸਿਆ ਗਿਆ ਕਿ ਨੈਸ਼ਨਲ ਐਜੂਕੇਸ਼ਨ ਪੌਲਿਸੀ ਦੇ effective implementation ਦੇ ਲਈ, State Education Secretaries, State Project Directors ਅਤੇ ਹੋਰ ਅਧਿਕਾਰੀਆਂ ਦੇ ਲਈ ਵਰਕ-ਸ਼ਾਪਸ ਹੋਈਆਂ ਹਨ। ਗੁਜਰਾਤ ਦੇ ਚੀਫ ਮਿਨਿਸਟਰ ਔਫਿਸ ਦੇ ਸਟਾਫ ਵਿੱਚ ਲੀਡਰਸ਼ਿਪ ਡਿਵੈਲਪਮੈਂਟ ਦੇ ਲਈ ਚਿੰਤਨ ਸ਼ਿਵਿਰ (ਕੈਂਪ) ਲਗਾਇਆ ਗਿਆ ਹੈ। ਅਤੇ ਮੈਂ ਕਹਿ ਸਕਦਾ ਹਾਂ, ਇਹ ਤਾਂ ਹਾਲੇ ਸ਼ੁਰੂਆਤ ਹੈ। ਹੁਣ ਤਾਂ ਸੋਲ ਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਲੀਡਰਸ਼ਿਪ ਡਿਵੈਲਪਮੈਂਟ ਸੰਸਥਾਨ ਬਣਦੇ ਦੇਖਣਾ ਹੈ। ਅਤੇ ਇਸ ਦੇ ਲਈ ਮਿਹਨਤ ਕਰਕੇ ਦਿਖਾਉਣੀ ਵੀ ਹੈ।
ਸਾਥੀਓ,
ਅੱਜ ਭਾਰਤ ਇੱਕ ਗਲੋਬਲ ਪਾਵਰ ਹਾਊਸ ਦੇ ਰੂਪ ਵਿੱਚ Emerge ਹੋ ਰਿਹਾ ਹੈ। ਇਹ Momentum, ਇਹ Speed ਹੋਰ ਤੇਜ਼ ਹੋਵੇ, ਹਰ ਖੇਤਰ ਵਿੱਚ ਹੋਵੇ, ਇਸ ਦੇ ਲਈ ਸਾਨੂੰ ਵਰਲਡ ਕਲਾਸ ਲੀਡਰਸ ਦੀ, ਇੰਟਰਨੈਸ਼ਨਲ ਲੀਡਰਸ਼ਿਪ ਦੀ ਜ਼ਰੂਰਤ ਹੈ। SOUL ਜਿਹੇ Leadership Institutions, ਇਸ ਵਿੱਚ Game Changer ਸਾਬਿਤ ਹੋ ਸਕਦੇ ਹਨ। ਅਜਿਹੇ International Institutions ਸਾਡੀ Choice ਹੀ ਨਹੀਂ, ਸਾਡੀ Necessity ਹਨ। ਅੱਜ ਭਾਰਤ ਨੂੰ ਹਰ ਸੈਕਟਰ ਵਿੱਚ Energetic Leaders ਦੀ ਵੀ ਜ਼ਰੂਰਤ ਹੈ, ਜੋ Global Complexities ਦਾ, Global Needs ਦਾ Solution ਲੱਭ ਸਕਣ। ਜੋ Problems ਨੂੰ Solve ਕਰਦੇ ਸਮੇਂ, ਦੇਸ਼ ਦੇ Interest ਨੂੰ Global Stage ‘ਤੇ ਸਭ ਤੋਂ ਅੱਗੇ ਰੱਖਣ। ਜਿਨ੍ਹਾਂ ਦੀ ਅਪ੍ਰੋਚ ਗਲੋਬਲ ਹੋਵੇ, ਲੇਕਿਨ ਸੋਚ ਦਾ ਇੱਕ ਮਹੱਤਵਪੂਰਨ ਹਿੱਸਾ Local ਵੀ ਹੋਵੇ। ਸਾਨੂੰ ਅਜਿਹੇ Individuals ਤਿਆਰ ਕਰਨੇ ਹੋਣਗੇ, ਜੋ Indian Mind ਦੇ ਨਾਲ, International Mind-set ਨੂੰ ਸਮਝਦੇ ਹੋਏ ਅੱਗੇ ਵਧਣ। ਜੋ Strategic Decision Making, Crisis Management ਅਤੇ Futuristic Thinking ਦੇ ਲਈ ਹਰ ਪਲ ਤਿਆਰ ਹੋਣ। ਜੇਕਰ ਸਾਨੂੰ International Markets ਵਿੱਚ, Global Institutions ਵਿੱਚ Compete ਕਰਨਾ ਹੈ, ਤਾਂ ਸਾਨੂੰ ਅਜਿਹੇ Leaders ਚਾਹੀਦੇ ਹਨ ਜੋ International Business Dynamics ਦੀ ਸਮਝ ਰੱਖਦੇ ਹੋਣ। SOUL ਦਾ ਕੰਮ ਇਹੀ ਹੈ, ਤੁਹਾਡੀ ਸਕੇਲ ਵੱਡੀ ਹੈ, ਸਕੋਪ ਵੱਡਾ ਹੈ, ਅਤੇ ਤੁਹਾਡੇ ਤੋਂ ਉਮੀਦ ਵੀ ਓਨੀ ਹੀ ਜ਼ਿਆਦਾ ਹੈ।
ਸਾਥੀਓ,
ਆਪ ਸਭ ਦੇ ਲਈ ਇੱਕ ਗੱਲ ਹਮੇਸ਼ਾ- ਹਮੇਸਾ ਉਪਯੋਗੀ ਹੋਵੇਗੀ, ਆਉਣ ਵਾਲੇ ਸਮੇਂ ਵਿੱਚ Leadership ਸਿਰਫ Power ਤੱਕ ਸੀਮਿਤ ਨਹੀਂ ਹੋਵੇਗੀ। Leadership ਦੇ Roles ਵਿੱਚ ਉਹੀ ਹੋਵੇਗਾ, ਜਿਸ ਵਿੱਚ Innovation ਅਤੇ Impact ਦੀ Capabilities ਹੋਣ। ਦੇਸ਼ ਦੇ Individuals ਨੂੰ ਇਸ Need ਦੇ ਹਿਸਾਬ ਨਾਲ Emerge ਹੋਣਾ ਪਵੇਗਾ। SOUL ਇਨ੍ਹਾਂ Individuals ਵਿੱਚ Critical Thinking, Risk Taking ਅਤੇ Solution Driven Mind set develop ਕਰਨ ਵਾਲਾ Institution ਹੋਵੇਗਾ। ਆਉਣ ਵਾਲੇ ਸਮੇਂ ਵਿੱਚ, ਇਸ ਸੰਸਥਾਨ ਤੋਂ ਅਜਿਹੇ ਲੀਡਰਸ ਨਿਕਲਣਗੇ, ਜੋ Disruptive Changes ਦਰਮਿਆਨ ਕੰਮ ਕਰਨ ਲਈ ਤਿਆਰ ਹੋਣਗੇ।
ਸਾਥੀਓ,
ਸਾਨੂੰ ਅਜਿਹੇ ਲੀਡਰਸ ਬਣਾਉਣੇ ਹੋਣਗੇ, ਜੋ ਟ੍ਰੇਂਡ ਬਣਾਉਣ ਵਿੱਚ ਨਹੀਂ, ਟ੍ਰੇਂਡ ਸੈੱਟ ਕਰਨ ਦੇ ਲਈ ਕੰਮ ਕਰਨ ਵਾਲੇ ਹੋਣ। ਆਉਣ ਵਾਲੇ ਸਮੇਂ ਵਿੱਚ ਜਦੋਂ ਅਸੀਂ Diplomacy ਤੋਂ Tech Innovation ਤੱਕ, ਇੱਕ ਨਵੀਂ ਲੀਡਰਸ਼ਿਪ ਨੂੰ ਅੱਗੇ ਵਧਾਵਾਂਗੇ। ਤਾਂ ਇਨ੍ਹਾਂ ਸਾਰੇ Sectors ਵਿੱਚ ਭਾਰਤ ਦਾ Influence ਅਤੇ impact, ਦੋਨੋਂ ਕਈ ਗੁਣਾ ਵਧਣਗੇ। ਯਾਨੀ ਇੱਕ ਤਰ੍ਹਾਂ ਨਾਲ ਭਾਰਤ ਦਾ ਪੂਰਾ ਵਿਜ਼ਨ, ਪੂਰਾ ਫਿਊਚਰ ਇੱਕ Strong Leadership Generation ‘ਤੇ ਨਿਰਭਰ ਹੋਵੇਗਾ। ਇਸ ਲਈ ਅਸੀਂ Global Thinking ਅਤੇ Local Upbringing ਦੇ ਨਾਲ ਅੱਗੇ ਵਧਣਾ ਹੈ। ਸਾਡੀ Governance ਨੂੰ, ਸਾਡੀ Policy Making ਨੂੰ ਅਸੀਂ World Class ਬਣਾਉਣਾ ਹੋਵੇਗਾ। ਇਹ ਤਦ ਹੀ ਹੋ ਪਾਵੇਗਾ, ਜਦੋਂ ਸਾਡੇ Policy Makers, Bureaucrats, Entrepreneurs, ਆਪਣੀ ਪੌਲਿਸੀਜ਼ ਨੂੰ Global Best Practices ਦੇ ਨਾਲ ਜੋੜ ਕੇ Frame ਕਰ ਪਾਉਣਗੇ। ਅਤੇ ਇਸ ਵਿੱਚ ਸੋਲ ਜਿਹੇ ਸੰਸਥਾਨ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ।
ਸਾਥੀਓ,
ਮੈਂ ਪਹਿਲਾਂ ਵੀ ਕਿਹਾ ਕਿ ਜੇਕਰ ਸਾਨੂੰ ਵਿਕਸਿਤ ਭਾਰਤ ਬਣਾਉਣਾ ਹੈ, ਤਾਂ ਸਾਨੂੰ ਹਰ ਖੇਤਰ ਵਿੱਚ ਤੇਜ਼ ਗਤੀ ਨਾਲ ਅੱਗੇ ਵਧਣਾ ਹੋਵੇਗਾ। ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ- यत् यत् आचरति श्रेष्ठः, तत् तत् एव इतरः जनः।।
ਯਾਨੀ ਸ਼੍ਰੇਸ਼ਠ ਮਨੁੱਖ ਜਿਹਾ ਆਚਰਣ ਕਰਦਾ ਹੈ, ਸਧਾਰਣ ਲੋਕ ਉਸ ਨੂੰ ਫਾਲੋ ਕਰਦੇ ਹਨ। ਇਸ ਲਈ, ਅਜਿਹੀ ਲੀਡਰਸ਼ਿਪ ਜ਼ਰੂਰੀ ਹੈ, ਜੋ ਹਰ aspect ਵਿੱਚ ਅਜਿਹੀ ਹੋਵੇ, ਜੋ ਭਾਰਤ ਦੇ ਨੈਸ਼ਨਲ ਵਿਜ਼ਨ ਨੂੰ ਰਿਫਲੈਕਟ ਕਰੇ, ਉਸ ਦੇ ਹਿਸਾਬ ਨਾਲ conduct ਕਰੇ। ਫਿਊਚਰ ਲੀਡਰਸ਼ਿਪ ਵਿੱਚ, ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਜ਼ਰੂਰੀ ਸਟੀਲ ਅਤੇ ਜ਼ਰੂਰੀ ਸਪੀਰਿਟ, ਦੋਨੋਂ ਪੈਦਾ ਕਰਨਾ ਹੈ, SOUL ਦਾ ਉਦੇਸ਼ ਉਹੀ ਹੋਣਾ ਚਾਹੀਦਾ ਹੈ। ਉਸ ਦੇ ਬਾਅਦ ਜ਼ਰੂਰੀ change ਅਤੇ ਰਿਫੌਰਮ ਆਪਣੇ-ਆਪ ਆਉਂਦੇ ਰਹਿਣਗੇ।
ਸਾਥੀਓ,
ਇਹ ਸਟੀਲ ਅਤੇ ਸਪੀਰਿਟ, ਸਾਨੂੰ ਪਬਲਿਕ ਪੌਲਿਸੀ ਅਤੇ ਸੋਸ਼ਲ ਸੈਕਟਰ ਵਿੱਚ ਵੀ ਪੈਦਾ ਕਰਨੀ ਹੈ। ਸਾਨੂੰ Deep-Tech, Space, Biotech, Renewable Energy ਜਿਹੇ ਅਨੇਕ Emerging Sectors ਦੇ ਲਈ ਲੀਡਰਸ਼ਿਪ ਤਿਆਰ ਕਰਨੀ ਹੈ। Sports, Agriculture, Manufacturing ਅਤੇ Social Service ਜਿਹੇ Conventional Sectors ਦੇ ਲਈ ਵੀ ਅਗਵਾਈ ਬਣਾਉਣੀ ਹੈ। ਸਾਨੂੰ ਹਰ ਸੈਕਟਰਸ ਵਿੱਚ excellence ਨੂੰ aspire ਹੀ ਨਹੀਂ, ਅਚੀਵ ਵੀ ਕਰਨਾ ਹੈ। ਇਸ ਲਈ, ਭਾਰਤ ਨੂੰ ਅਜਿਹੇ ਲੀਡਰਸ ਦੀ ਜ਼ਰੂਰਤ ਹੋਵੇਗੀ, ਜੋ Global Excellence ਦੇ ਨਵੇਂ Institutions ਨੂੰ ਡਿਵੈਲਪ ਕਰਨ। ਸਾਡਾ ਇਤਿਹਾਸ ਤਾਂ ਅਜਿਹੇ Institutions ਦੀ Glorious Stories ਨਾਲ ਭਰਿਆ ਪਿਆ ਹੈ। ਸਾਨੂੰ ਉਸ Spirit ਨੂੰ revive ਕਰਨਾ ਹੈ ਅਤੇ ਇਹ ਮੁਸ਼ਕਲ ਵੀ ਨਹੀਂ ਹੈ। ਦੁਨੀਆ ਵਿੱਚ ਅਜਿਹੇ ਅਨੇਕ ਦੇਸ਼ਾਂ ਦੀਆਂ ਉਦਾਹਰਣਾਂ ਹਨ, ਜਿਨ੍ਹਾਂ ਨੇ ਇਹ ਕਰਕੇ ਦਿਖਾਇਆ ਹੈ। ਮੈਂ ਸਮਝਦਾ ਹਾਂ, ਇੱਥੇ ਇਸ ਹਾਲ ਵਿੱਚ ਬੈਠੇ ਸਾਥੀ ਅਤੇ ਬਾਹਰ ਜੋ ਸਾਨੂੰ ਸੁਣ ਰਹੇ ਹਨ, ਦੇਖ ਰਹੇ ਹਨ, ਅਜਿਹੇ ਲੱਖਾਂ-ਲੱਖ ਸਾਥੀ ਹਨ, ਸਾਰੇ ਦੇ ਸਾਰੇ ਸਮਰੱਥਾਵਾਨ ਹਨ। ਇਹ ਇੰਸਟੀਟਿਊਟ, ਤੁਹਾਡੇ ਸੁਪਨਿਆਂ, ਤੁਹਾਡੇ ਵਿਜ਼ਨ ਦੀ ਵੀ ਪ੍ਰਯੋਗਸ਼ਾਲਾ ਹੋਣੇ ਚਾਹੀਦੇ ਹਨ। ਤਾਕਿ ਅੱਜ ਤੋਂ 25-50 ਸਾਲ ਬਾਅਦ ਦੀਆਂ ਪੀੜ੍ਹੀਆਂ ਤੁਹਾਨੂੰ ਮਾਣ ਦੇ ਨਾਲ ਯਾਦ ਕਰਨ। ਤੁਸੀਂ ਅੱਜ ਜੋ ਇਹ ਨੀਂਹ ਰੱਖ ਰਹੇ ਹੋ, ਉਸ ਦਾ ਗੌਰਵਗਾਣ ਕਰ ਸਕੇ।
ਸਾਥੀਓ,
ਇੱਕ institute ਦੇ ਰੂਪ ਵਿੱਚ ਤੁਹਾਡੇ ਸਾਹਮਣੇ ਕਰੋੜਾਂ ਭਾਰਤੀਆਂ ਦਾ ਸੰਕਲਪ ਅਤੇ ਸੁਪਨਾ,ਦੋਨੋਂ ਇਕਦਮ ਸਪਸ਼ਟ ਹੋਣਾ ਚਾਹੀਦਾ ਹੈ। ਤੁਹਾਡੇ ਸਾਹਮਣੇ ਉਹ ਸੈਕਟਰਸ ਅਤੇ ਫੈਕਟਰਸ ਵੀ ਸਪਸ਼ਟ ਹੋਣੇ ਚਾਹੀਦੇ ਹਨ, ਜੋ ਸਾਡੇ ਲਈ ਚੈਲੇਂਜ ਵੀ ਹਨ ਅਤੇ opportunity ਵੀ ਹਨ। ਜਦੋਂ ਅਸੀਂ ਇੱਕ ਲਕਸ਼ ਦੇ ਨਾਲ ਅੱਗੇ ਵਧਦੇ ਹਾਂ, ਮਿਲ ਕੇ ਯਤਨ ਕਰਦੇ ਹਾਂ, ਤਾਂ ਨਤੀਜੇ ਵੀ ਅਦਭੁਤ ਮਿਲਦੇ ਹਨ। The bond forged by a shared purpose is stronger than blood. ਇਹ ਮਾਈਂਡਸ ਨੂੰ unite ਕਰਦਾ ਹੈ, ਇਹ passion ਨੂੰ fuel ਕਰਦਾ ਹੈ ਅਤੇ ਇਹ ਸਮੇਂ ਦੀ ਕਸੌਟੀ ‘ਤੇ ਖਰਾ ਉਤਰਦਾ ਹੈ। ਜਦੋਂ Common goal ਵੱਡਾ ਹੁੰਦਾ ਹੈ, ਜਦੋਂ ਤੁਹਾਡਾ purpose ਵੱਡਾ ਹੁੰਦਾ ਹੈ, ਅਜਿਹੇ ਵਿੱਚ leadership ਵੀ ਵਿਕਸਿਤ ਹੁੰਦੀ ਹੈ, Team spirit ਵੀ ਵਿਕਸਿਤ ਹੁੰਦੀ ਹੈ, ਲੋਕ ਖੁਦ ਨੂੰ ਆਪਣੇ Goals ਦੇ ਲਈ dedicate ਕਰ ਦਿੰਦੇ ਹਨ। ਜਦੋਂ Common goal ਹੁੰਦਾ ਹੈ, ਇੱਕ shared purpose ਹੁੰਦਾ ਹੈ, ਤਾਂ ਹਰ individual ਦੀ best capacity ਵੀ ਬਾਹਰ ਆਉਂਦੀ ਹੈ। ਅਤੇ ਇੰਨਾ ਹੀ ਨਹੀਂ, ਉਹ ਵੱਡੇ ਸੰਕਲਪ ਦੇ ਅਨੁਸਾਰ ਆਪਣੀ capabilities ਵਧਾਉਂਦਾ ਵੀ ਹੈ। ਅਤੇ ਇਸ process ਵਿੱਚ ਇੱਕ ਲੀਡਰ ਡਿਵੈਲਪ ਹੁੰਦਾ ਹੈ। ਉਸ ਵਿੱਚ ਜੋ ਸਮਰੱਥਾ ਨਹੀਂ ਹੈ, ਉਸ ਨੂੰ ਉਹ acquire ਕਰਨ ਦੀ ਕੋਸ਼ਿਸ ਕਰਦਾ ਹੈ, ਤਾਕਿ ਹੋਰ ਉੱਪਰ ਪਹੁੰਚ ਸਕਣ।
ਸਾਥੀਓ,
ਜਦੋਂ shared purpose ਹੁੰਦਾ ਹੈ ਤਾਂ team spirit ਦੀ ਬੇਮਿਸਾਲ ਭਾਵਨਾ ਸਾਨੂੰ ਗਾਈਡ ਕਰਦੀ ਹੈ। ਜਦੋਂ ਸਾਰੇ ਲੋਕ ਇੱਕ shared purpose ਦੇ co-traveller ਦੇ ਤੌਰ ‘ਤੇ ਇਕੱਠੇ ਚਲਦੇ ਹਨ, ਤਾਂ ਇੱਕ bonding ਵਿਕਸਿਤ ਹੁੰਦੀ ਹੈ। ਇਹ team building ਦਾ ਪ੍ਰੋਸੈੱਸ ਵੀ leadership ਨੂੰ ਜਨਮ ਦਿੰਦਾ ਹੈ। ਸਾਡੀ ਆਜ਼ਾਦੀ ਦੀ ਲੜਾਈ ਤੋਂ ਬਿਹਤਰ shared purpose ਦੀ ਕੀ ਉਦਾਹਰਣ ਹੋ ਸਕਦੀ ਹੈ? ਸਾਡੇ freedom struggle ਤੋਂ ਸਿਰਫ ਪੌਲੀਟਿਕਸ ਹੀ ਨਹੀਂ, ਦੂਸਰੇ ਸੈਕਟਰਸ ਵਿੱਚ ਵੀ ਲੀਡਰਸ ਬਣੇ। ਅੱਜ ਸਾਨੂੰ ਆਜ਼ਾਦੀ ਦੇ ਅੰਦੋਲਨ ਦੇ ਉਸੇ ਭਾਵ ਨੂੰ ਵਾਪਸ ਜੀਉਣਾ ਹੈ। ਉਸੇ ਤੋਂ ਪ੍ਰੇਰਣਾ ਲੈਂਦੇ ਹੋਏ, ਅੱਗੇ ਵਧਣਾ ਹੈ।
ਸਾਥੀਓ,
ਸੰਸਕ੍ਰਿਤ ਵਿੱਚ ਇੱਕ ਬਹੁਤ ਹੀ ਸੁੰਦਰ ਸੁਭਾਸ਼ਿਤ ਹੈ:
अमन्त्रं अक्षरं नास्ति, नास्ति मूलं अनौषधम्। अयोग्यः पुरुषो नास्ति, योजकाः तत्र दुर्लभः।।
ਯਾਨੀ ਅਜਿਹਾ ਕੋਈ ਸ਼ਬਦ ਨਹੀਂ, ਜਿਸ ਵਿੱਚ ਮੰਤਰ ਨਾ ਬਣ ਸਕੇ। ਅਜਿਹੀ ਕੋਈ ਜੜੀ-ਬੂਟੀ ਨਹੀਂ, ਜਿਸ ਨਾਲ ਔਸ਼ਧੀ ਨਾ ਬਣ ਸਕੇ। ਕੋਈ ਵੀ ਅਜਿਹਾ ਵਿਅਕਤੀ ਨਹੀਂ, ਜੋ ਅਯੋਗ ਹੋਵੇ। ਲੇਕਿਨ ਸਭ ਨੂੰ ਜ਼ਰੂਰਤ ਸਿਰਫ ਅਜਿਹੇ ਯੋਜਨਾਕਾਰ ਦੀ ਹੈ, ਜੋ ਉਨ੍ਹਾਂ ਦਾ ਸਹੀ ਜਗ੍ਹਾ ਇਸਤੇਮਾਲ ਕਰੇ, ਉਨ੍ਹਾਂ ਨੂੰ ਸਹੀ ਦਿਸ਼ਾ ਦੇਵੇ। SOUL ਦਾ ਰੋਲ ਵੀ ਉਸ ਯੋਜਨਾਕਾਰ ਦਾ ਹੀ ਹੈ। ਤੁਹਾਨੂੰ ਵੀ ਸ਼ਬਦਾਂ ਨੂੰ ਮੰਤਰ ਵਿੱਚ ਬਦਲਣਾ ਹੈ, ਜੜੀ-ਬੂਟੀ ਨੂੰ ਔਸ਼ਧੀ ਵਿੱਚ ਬਦਲਣਾ ਹੈ। ਇੱਥੇ ਵੀ ਕਈ ਲੀਡਰਸ ਬੈਠੇ ਹਨ। ਆਪਣੀ ਲੀਡਰਸ਼ਿਪ ਦੇ ਇਹ ਗੁਰ ਸਿੱਖੇ ਹਨ, ਤਰਾਸ਼ੇ ਹਨ। ਮੈਂ ਕਿਤੇ ਪੜ੍ਹਿਆ ਸੀ – If you develop yourself, you can experience personal success. If you develop a team, your organization can experience growth. If you develop leaders, your organization can achieve explosive growth. ਇਨ੍ਹਾਂ ਤਿੰਨ ਵਾਕਾਂ ਤੋਂ ਸਾਨੂੰ ਹਮੇਸ਼ਾ ਯਾਦ ਰਹੇਗਾ ਕਿ ਅਸੀਂ ਕਰਨਾ ਕੀ ਹੈ, ਅਸੀਂ contribute ਕਰਨਾ ਹੈ।
ਸਾਥੀਓ,
ਅੱਜ ਦੇਸ਼ ਵਿੱਚ ਇੱਕ ਨਵੀਂ ਸਮਾਜਿਕ ਵਿਵਸਥਾ ਬਣ ਰਹੀ ਹੈ, ਜਿਸ ਨੂੰ ਉਹ ਯੁਵਾ ਪੀੜ੍ਹੀ ਘੜ੍ਹ ਰਹੀ ਹੈ, ਜੋ 21ਵੀਂ ਸਦੀ ਵਿੱਚ ਪੈਦਾ ਹੋਈ ਹੈ, ਜੋ ਬੀਤੇ ਦਹਾਕੇ ਵਿੱਚ ਪੈਦਾ ਹੋਈ ਹੈ। ਇਹ ਸਹੀ ਮਾਇਨੇ ਵਿੱਚ ਵਿਕਸਿਤ ਭਾਰਤ ਦੀ ਪਹਿਲੀ ਪੀੜ੍ਹੀ ਹੋਣ ਜਾ ਰਹੀ ਹੈ, ਅੰਮ੍ਰਿਤ ਪੀੜ੍ਹੀ ਹੋਣ ਜਾ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਨਵਾਂ ਸੰਸਥਾਨ, ਅਜਿਹੀ ਇਸ ਅੰਮ੍ਰਿਤ ਪੀੜ੍ਹੀ ਦੀ ਲੀਡਰਸ਼ਿਪ ਤਿਆਰ ਕਰਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਇੱਕ ਵਾਰ ਫਿਰ ਤੋਂ ਆਪ ਸਭ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਭੂਟਾਨ ਦੇ ਰਾਜਾ ਦਾ ਅੱਜ ਜਨਮਦਿਨ ਹੋਣਾ, ਅਤੇ ਸਾਡੇ ਇੱਥੇ ਇਹ ਅਵਸਰ ਹੋਣਾ, ਇਹ ਆਪਣੇ ਆਪ ਵਿੱਚ ਬਹੁਤ ਹੀ ਸੁਖਦ ਸੰਜੋਗ ਹੈ। ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਜੀ ਦਾ ਇੰਨੇ ਮਹੱਤਵਪੂਰਨ ਦਿਵਸ ਵਿੱਚ ਇੱਥੇ ਆਉਣਾ ਅਤੇ ਭੂਟਾਨ ਦੇ ਰਾਜਾ ਦਾ ਉਨ੍ਹਾਂ ਨੂੰ ਇੱਥੇ ਭੇਜਣ ਵਿੱਚ ਬਹੁਤ ਵੱਡਾ ਰੋਲ ਹੈ, ਤਾਂ ਮੈਂ ਉਨ੍ਹਾਂ ਦਾ ਵੀ ਦਿਲ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।
ਸਾਥੀਓ,
ਇਹ ਦੋ ਦਿਨ, ਜੇਕਰ ਮੇਰੇ ਕੋਲ ਸਮਾਂ ਹੁੰਦਾ ਤਾਂ ਮੈਂ ਇਹ ਦੋ ਦਿਨ ਇੱਥੇ ਹੀ ਰਹਿ ਜਾਂਦਾ, ਕਿਉਂਕਿ ਮੈਂ ਕੁਝ ਸਮੇਂ ਪਹਿਲਾਂ ਵਿਕਸਿਤ ਭਾਰਤ ਦਾ ਇੱਕ ਪ੍ਰੋਗਰਾਮ ਸੀ ਤੁਹਾਡੇ ਵਿੱਚੋਂ ਕਈ ਨੌਜਵਾਨ ਸਨ ਉਸ ਵਿੱਚ, ਤਾਂ ਲਗਭਗ ਪੂਰਾ ਦਿਨ ਇੱਥੇ ਰਿਹਾ ਸੀ, ਸਭ ਨੂੰ ਮਿਲਿਆ, ਗੱਪਾਂ ਮਾਰ ਰਿਹਾ ਸੀ, ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਕੁਝ ਜਾਣਨ ਨੂੰ ਮਿਲਿਆ, ਅਤੇ ਅੱਜ ਤਾਂ ਮੇਰਾ ਸੁਭਾਗ ਹੈ, ਮੈਂ ਦੇਖ ਰਿਹਾ ਹਾਂ ਕਿ ਫਸਟ ਰੋਅ ਵਿੱਚ ਸਾਰੇ ਲੀਡਰਸ ਬੈਠੇ ਹਨ ਜੋ ਆਪਣੇ ਜੀਵਨ ਵਿੱਚ ਸਫ਼ਲਤਾ ਦੀਆਂ ਨਵੀਆਂ-ਨਵੀਆਂ ਉਚਾਈਆਂ ਪ੍ਰਾਪਤ ਕਰ ਚੁੱਕੇ ਹਨ। ਇਹ ਤੁਹਾਡੇ ਲਈ ਵੱਡਾ ਅਵਸਰ ਹੈ, ਇਨ੍ਹਾਂ ਸਾਰਿਆਂ ਨਾਲ ਮਿਲਣਾ, ਬੈਠਣਾ, ਗੱਲਾਂ ਕਰਨਾ। ਮੈਨੂੰ ਇਹ ਸੁਭਾਗ ਨਹੀਂ ਮਿਲਦਾ ਹੈ, ਕਿਉਂਕਿ ਮੈਨੂੰ ਜਦੋਂ ਇਹ ਮਿਲਦੇ ਹਨ ਤਦ ਉਹ ਕੁਝ ਨਾ ਕੁਝ ਕੰਮ ਲੈ ਕੇ ਆਉਂਦੇ ਹਨ। ਲੇਕਿਨ ਤੁਹਾਨੂੰ ਉਨ੍ਹਾਂ ਦੇ ਅਨੁਭਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਜਾਣਨ ਨੂੰ ਮਿਲੇਗਾ।
ਇਹ ਖੁਦ ਵਿੱਚ, ਆਪਣੇ-ਆਪਣੇ ਖੇਤਰ ਵਿੱਚ, ਵੱਡੇ ਅਚੀਵਰਸ ਹਨ। ਅਤੇ ਉਨ੍ਹਾਂ ਨੇ ਇੰਨਾ ਸਮਾਂ ਆਪ ਲੋਕਾਂ ਦੇ ਲਈ ਦਿੱਤਾ ਹੈ, ਇਸੇ ਵਿੱਚ ਮਨ ਲਗਦਾ ਹੈ ਕਿ ਇਸ ਸੋਲ ਨਾਮ ਦੀ ਇੰਸਟੀਟਿਊਸ਼ਨ ਦਾ ਮੈਂ ਇੱਕ ਬਹੁਤ ਉੱਜਵਲ ਭਵਿੱਖ ਦੇਖ ਰਿਹਾ ਹਾਂ, ਜਦੋਂ ਅਜਿਹੇ ਸਫਲ ਲੋਕ ਬੀਜ ਬੀਜਦੇ ਹਨ ਤਾਂ ਉਹ ਵਟ ਬ੍ਰਿਕਸ਼ (ਰੁੱਖ) ਵੀ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨ ਵਾਲੇ ਲੀਡਰਸ ਨੂੰ ਪੈਦਾ ਕਰਕੇ ਰਹੇਗਾ, ਇਹ ਪੂਰੇ ਵਿਸ਼ਵਾਸ ਦੇ ਨਾਲ ਮੈਂ ਫਿਰ ਇੱਕ ਵਾਰ ਇਸ ਸਮੇਂ ਦੇਣ ਵਾਲੇ, ਸਮਰੱਥਾ ਵਧਾਉਣ ਵਾਲੇ, ਸ਼ਕਤੀ ਦੇਣ ਵਾਲੇ ਹਰ ਕਿਸੇ ਦਾ ਆਭਾਰ ਵਿਅਕਤ ਕਰਦੇ ਹੋਏ, ਮੇਰੇ ਨੌਜਵਾਨਾਂ ਦੇ ਲਈ ਮੇਰੇ ਬਹੁਤ ਸੁਪਨੇ ਹਨ, ਮੇਰੀਆਂ ਬਹੁਤ ਉਮੀਦਾਂ ਹਨ ਅਤੇ ਮੈਂ ਹਰ ਪਲ, ਮੈਂ ਮੇਰੇ ਦੇਸ਼ ਦੇ ਨੌਜਵਾਨਾਂ ਦੇ ਲਈ ਕੁਝ ਨਾ ਕੁਝ ਕਰਦਾ ਰਹਾਂ, ਇਹ ਭਾਵ ਮੇਰੇ ਅੰਦਰ ਹਮੇਸ਼ਾ ਪਿਆ ਰਹਿੰਦਾ ਹੈ, ਮੌਕਾ ਲੱਭਦਾ ਰਹਿੰਦਾ ਹਾਂ ਅਤੇ ਅੱਜ ਫਿਰ ਇੱਕ ਵਾਰ ਉਹ ਅਵਸਰ ਮਿਲਿਆ ਹੈ, ਮੇਰੀ ਤਰਫ ਤੋਂ ਨੌਜਵਾਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ।
***************
ਐੱਮਜੇਪੀਐੱਸ/ਐੱਸਟੀ/ਆਰਕੇ
Addressing the SOUL Leadership Conclave in New Delhi. It is a wonderful forum to nurture future leaders. @LeadWithSoul
— Narendra Modi (@narendramodi) February 21, 2025
https://t.co/QI5RePeZnV
The School of Ultimate Leadership (SOUL) will shape leaders who excel nationally and globally. pic.twitter.com/x8RWGSZsFl
— PMO India (@PMOIndia) February 21, 2025
Today, India is emerging as a global powerhouse. pic.twitter.com/RQWJIW1pRz
— PMO India (@PMOIndia) February 21, 2025
Leaders must set trends. pic.twitter.com/6mWAwNAWKX
— PMO India (@PMOIndia) February 21, 2025
Instilling steel and spirit in every sector. pic.twitter.com/EkOVPGc9MI
— PMO India (@PMOIndia) February 21, 2025
I commend SOUL for their endeavours to nurture a spirit of leadership among youngsters. pic.twitter.com/otSrbQ2Pdp
— Narendra Modi (@narendramodi) February 21, 2025
We in India must train our coming generations to become global trendsetters. pic.twitter.com/5L4AFfY3wF
— Narendra Modi (@narendramodi) February 21, 2025
With determined endeavours and collective efforts, the results of our quest for development will surely be fruitful. pic.twitter.com/s1lmEIGUMq
— Narendra Modi (@narendramodi) February 21, 2025