Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵੀਂ ਦਿੱਲੀ ਵਿੱਚ ਕਰਤਵਯ ਪਥ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਨਵੀਂ ਦਿੱਲੀ ਵਿੱਚ ਕਰਤਵਯ ਪਥ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਅੱਜ ਦੇ ਇਸ ਇਤਿਹਾਸਿਕ ਪ੍ਰੋਗਰਾਮ ‘ਤੇ ਪੂਰੇ ਦੇਸ਼ ਦੀ ਦ੍ਰਿਸ਼ਟੀ ਹੈ, ਸਾਰੇ ਦੇਸ਼ਵਾਸੀ ਇਸ ਸਮੇਂ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਮੈਂ ਇਸ ਇਤਿਹਾਸਿਕ ਖਿਣ ਦੇ ਸਾਖੀ ਬਣ ਰਹੇ ਸਾਰੇ ਦੇਸ਼ਵਾਸੀਆਂ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਇਸ ਇਤਿਹਾਸਿਕ ਖਿਣ ਵਿੱਚ ਮੇਰੇ ਨਾਲ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਹਰਦੀਪ ਪੁਰੀ ਜੀ, ਸ਼੍ਰੀ ਜੀ ਕਿਸ਼ਨ ਰੈੱਡੀ ਜੀ, ਸ਼੍ਰੀ ਅਰਜੁਨਰਾਮ ਮੇਘਵਾਲ ਜੀ, ਸ਼੍ਰੀਮਤੀ ਮੀਨਾਕਸ਼ੀ ਲੇਖੀ ਜੀ, ਸ਼੍ਰੀ ਕੌਸ਼ਲ ਕਿਸ਼ੋਰ ਜੀ, ਅੱਜ ਮੇਰੇ ਨਾਲ ਮੰਚ ’ਤੇ ਵੀ ਉਪਸਥਿਤ ਹਨ। ਦੇਸ਼ ਦੇ ਅਨੇਕ ਗਣਮਾਨਯ ਅਤਿਥੀ ਗਣ(ਪਤਵੰਤੇ), ਉਹ ਵੀ ਅੱਜ ਇੱਥੇ ਉਪਸਥਿਤ ਹਨ।

ਸਾਥੀਓ,

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ, ਦੇਸ਼ ਨੂੰ ਅੱਜ ਇੱਕ ਨਵੀਂ ਪ੍ਰੇਰਣਾ ਮਿਲੀ ਹੈ, ਇੱਕ ਨਵੀਂ ਊਰਜਾ ਮਿਲੀ ਹੈ। ਅੱਜ ਅਸੀਂ ਗੁਜਰੇ ਹੋਏ ਕੱਲ੍ਹ ਨੂੰ ਛੱਡ ਕੇ, ਆਉਣ ਵਾਲੇ ਕੱਲ੍ਹ ਦੀ ਤਸਵੀਰ ਵਿੱਚ ਨਵੇਂ ਰੰਗ ਭਰ ਰਹੇ ਹਾਂ। ਅੱਜ ਜੋ ਹਰ ਤਰਫ਼ ਇਹ ਨਵੀਂ ਆਭਾ ਦਿਖ ਰਹੀ ਹੈ, ਉਹ ਨਵੇਂ ਭਾਰਤ ਦੇ ਆਤਮਵਿਸ਼ਵਾਸ ਦੀ ਆਭਾ ਹੈ। ਗ਼ੁਲਾਮੀ ਦਾ ਪ੍ਰਤੀਕ ਕਿੰਗਸਵੇ ਯਾਨੀ ਰਾਜਪਥ, ਅੱਜ ਤੋਂ ਇਤਿਹਾਸ ਦੀ ਬਾਤ ਹੋ ਗਿਆ ਹੈ, ਹਮੇਸ਼ਾ ਦੇ ਲਈ ਮਿਟ ਗਿਆ ਹੈ। ਅੱਜ ਕਰਤਵਯ ਪਥ ਦੇ ਰੂਪ ਵਿੱਚ ਨਵੇਂ ਇਤਿਹਾਸ ਦੀ ਸਿਰਜਣਾ ਹੋਈ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ, ਗ਼ੁਲਾਮੀ ਦੀ ਇੱਕ ਹੋਰ ਪਹਿਚਾਣ ਤੋਂ ਮੁਕਤੀ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਇੰਡੀਆ ਗੇਟ ਦੇ ਨੇੜੇ ਸਾਡੇ ਰਾਸ਼ਟਰਨਾਇਕ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਵਿਸ਼ਾਲ ਪ੍ਰਤਿਮਾ ਵੀ, ਮੂਰਤੀ ਵੀ ਸਥਾਪਿਤ ਹੋਈ ਹੈ। ਗ਼ੁਲਾਮੀ ਦੇ ਸਮੇਂ ਇੱਥੇ ਬ੍ਰਿਟਿਸ਼ ਰਾਜ ਦੇ ਪ੍ਰਤੀਨਿਧੀ ਦੀ ਪ੍ਰਤਿਮਾ ਲਗੀ ਹੋਈ ਸੀ। ਅੱਜ ਦੇਸ਼ ਨੇ ਉਸੇ ਥਾਂ ‘ਤੇ ਨੇਤਾ ਜੀ ਦੀ ਮੂਰਤੀ ਦੀ ਸਥਾਪਨਾ ਕਰਕੇ ਆਧੁਨਿਕ ਅਤੇ ਸਸ਼ਕਤ ਭਾਰਤ ਦੀ ਪ੍ਰਾਣ ਪ੍ਰਤਿਸ਼ਠਾ ਵੀ ਕਰ ਦਿੱਤੀ ਹੈ। ਵਾਕਈ ਇਹ ਅਵਸਰ ਇਤਿਹਾਸਿਕ ਹੈ, ਇਹ ਅਵਸਰ ਅਭੂਤਪੂਰਵ ਹੈ। ਸਾਡਾ ਸਾਰਿਆਂ ਦਾ ਸੁਭਾਗ ਹੈ ਕਿ ਅਸੀਂ ਅੱਜ ਇਹ ਦਿਨ ਦੇਖ ਰਹੇ ਹਾਂ, ਇਸ ਦੇ ਸਾਖੀ ਬਣ ਰਹੇ ਹਾਂ।

ਸਾਥੀਓ,

ਸੁਭਾਸ਼ ਚੰਦਰ ਬੋਸ ਐਸੇ ਮਹਾਮਾਨਵ ਸਨ ਜੋ ਪਦ ਅਤੇ ਸੰਸਾਧਨਾਂ ਦੀ ਚੁਣੌਤੀ ਤੋਂ ਪਰੇ ਸਨ। ਉਨ੍ਹਾਂ ਦੀ ਸਵੀਕਾਰਤਾ ਐਸੀ ਸੀ ਕਿ, ਪੂਰਾ ਵਿਸ਼ਵ ਉਨ੍ਹਾਂ ਨੂੰ ਨੇਤਾ ਮੰਨਦਾ ਸੀ। ਉਨ੍ਹਾਂ ਵਿੱਚ ਸਾਹਸ ਸੀ, ਸਵੈ-ਅਭਿਮਾਨ ਸੀ। ਉਨ੍ਹਾਂ ਦੇ ਪਾਸ ਵਿਚਾਰ ਸਨ, ਵਿਜ਼ਨ ਸੀ। ਉਨ੍ਹਾਂ ਦੀ ਅਗਵਾਈ ਦੀ ਸਮਰੱਥਾ ਸੀ, ਨੀਤੀਆਂ ਸਨ। ਨੇਤਾ ਜੀ ਸੁਭਾਸ਼ ਕਿਹਾ ਕਰਦੇ ਸਨ – ਭਾਰਤ ਉਹ ਦੇਸ਼ ਨਹੀਂ ਜੋ ਆਪਣੇ ਗੌਰਵਮਈ ਇਤਿਹਾਸ ਨੂੰ ਭੁਲਾ ਦੇਵੇ। ਭਾਰਤ ਦਾ ਗੌਰਵਮਈ ਇਤਿਹਾਸ ਹਰ ਭਾਰਤੀ ਦੇ ਖੂਨ ਵਿੱਚ ਹੈ, ਉਸ ਦੀਆਂ ਪਰੰਪਰਾਵਾਂ ਵਿੱਚ ਹੈ। ਨੇਤਾਜੀ ਸੁਭਾਸ਼ ਭਾਰਤ ਦੀ ਵਿਰਾਸਤ ‘ਤੇ ਗਰਵ (ਮਾਣ) ਕਰਦੇ ਸਨ ਅਤੇ ਭਾਰਤ ਨੂੰ ਜਲਦੀ ਤੋਂ ਜਲਦੀ ਆਧੁਨਿਕ ਵੀ ਬਣਾਉਣਾ ਚਾਹੁੰਦੇ ਸਨ। ਅਗਰ ਆਜ਼ਾਦੀ ਦੇ ਬਾਅਦ ਸਾਡਾ ਭਾਰਤ ਸੁਭਾਸ਼ ਬਾਬੂ ਦੇ ਰਾਹ ‘ਤੇ ਚਲਿਆ ਹੁੰਦਾ ਤਾਂ ਅੱਜ ਦੇਸ਼ ਕਿਤਨੀਆਂ ਉਚਾਈਆਂ ‘ਤੇ ਹੁੰਦਾ! ਲੇਕਿਨ ਦੁਰਭਾਗ ਨਾਲ, ਆਜ਼ਾਦੀ ਦੇ ਬਾਅਦ ਸਾਡੇ ਇਸ ਮਹਾਨ ਨਾਇਕ ਨੂੰ ਭੁਲਾ ਦਿੱਤਾ ਗਿਆ। ਉਨ੍ਹਾਂ ਦੇ ਵਿਚਾਰਾਂ ਨੂੰ, ਉਨ੍ਹਾਂ ਨਾਲ ਜੁੜੇ ਪ੍ਰਤੀਕਾਂ ਤੱਕ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ। ਸੁਭਾਸ਼ ਬਾਬੂ ਦੇ 125ਵੇਂ ਜਯੰਤੀ ਵਰ੍ਹੇ ਦੇ ਆਯੋਜਨ ਦੇ ਅਵਸਰ ’ਤੇ ਮੈਨੂੰ ਕੋਲਕਾਤਾ ਵਿੱਚ ਉਨ੍ਹਾਂ ਦੇ ਘਰ ਜਾਣ ਦਾ ਸੁਭਾਗ ਮਿਲਿਆ ਸੀ। ਨੇਤਾ ਜੀ ਨਾਲ ਜੁੜੇ ਸਥਾਨ ‘ਤੇ ਉਨ੍ਹਾਂ ਦੀ ਜੋ ਅਨੰਤ ਊਰਜਾ ਸੀ, ਮੈਂ ਉਸ ਨੂੰ ਮਹਿਸੂਸ ਕੀਤਾ। ਅੱਜ ਦੇਸ਼ ਦਾ ਪ੍ਰਯਾਸ ਹੈ ਕਿ ਨੇਤਾ ਜੀ ਦੀ ਉਹ ਊਰਜਾ ਦੇਸ਼ ਦਾ ਪਥ-ਪ੍ਰਦਰਸ਼ਨ ਕਰੇ। ਕਰਤਵਯ ਪਥ ਨੇਤਾ ਜੀ ਦੀ ਪ੍ਰਤਿਮਾ ਇਸ ਦਾ ਮਾਧਿਅਮ ਬਣੇਗੀ। ਦੇਸ਼ ਦੀਆਂ ਨੀਤੀਆਂ ਅਤੇ ਨਿਰਣਿਆਂ ਵਿੱਚ ਸੁਭਾਸ਼ ਬਾਬੂ ਦੀ ਛਾਪ ਰਹੇ, ਇਹ ਪ੍ਰਤਿਮਾ ਇਸ ਦੇ ਲਈ ਪ੍ਰੇਰਣਾ-ਸਰੋਤ ਬਣੇਗੀ।

ਭਾਈਓ ਅਤੇ ਭੈਣੋਂ,

ਪਿਛਲੇ ਅੱਠ ਵਰ੍ਹਿਆਂ ਵਿੱਚ ਅਸੀਂ ਇੱਕ ਦੇ ਬਾਅਦ ਇੱਕ ਐਸੇ ਕਿਤਨੇ ਹੀ ਨਿਰਣੇ ਲਏ ਹਨ, ਜਿਨ੍ਹਾਂ ’ਤੇ ਨੇਤਾ ਜੀ ਦੇ ਆਦਰਸ਼ਾਂ ਅਤੇ ਸੁਪਨਿਆਂ ਦੀ ਛਾਪ ਹੈ। ਨੇਤਾ ਜੀ ਸੁਭਾਸ਼, ਅਖੰਡ ਭਾਰਤ ਦੇ ਪਹਿਲੇ ਪ੍ਰਧਾਨ ਸਨ ਜਿਨ੍ਹਾਂ ਨੇ 1947 ਤੋਂ ਵੀ ਪਹਿਲਾਂ ਅੰਡਮਾਨ ਨੂੰ ਆਜ਼ਾਦ ਕਰਵਾ ਕੇ ਤਿਰੰਗਾ ਫਹਿਰਾਇਆ ਸੀ। ਉਸ ਸਮੇਂ ਉਨ੍ਹਾਂ ਨੇ ਕਲਪਨਾ ਕੀਤੀ ਸੀ ਕਿ ਲਾਲ ਕਿਲੇ ‘ਤੇ ਤਿਰੰਗਾ ਫਹਿਰਾਉਣ ਦੀ ਕੀ ਅਨੁਭੂਤੀ ਹੋਵੇਗੀ। ਇਸ ਅਨੁਭੂਤੀ ਦਾ ਸਾਖਿਆਤਕਾਰ ਮੈਂ ਖ਼ੁਦ ਕੀਤਾ, ਜਦੋਂ ਮੈਨੂੰ ਆਜ਼ਾਦ ਹਿੰਦ ਸਰਕਾਰ ਦੇ 75 ਵਰ੍ਹੇ ਹੋਣ ‘ਤੇ ਲਾਲ ਕਿਲੇ ‘ਤੇ ਤਿਰੰਗਾ ਫਹਿਰਾਉਣ ਦਾ ਸੁਭਾਗ ਮਿਲਿਆ। ਸਾਡੀ ਹੀ ਸਰਕਾਰ ਦੇ ਪ੍ਰਯਾਸ ਨਾਲ ਲਾਲ ਕਿਲੇ ਵਿੱਚ ਨੇਤਾ ਜੀ ਅਤੇ ਆਜ਼ਾਦ ਹਿੰਦ ਫ਼ੌਜ ਨਾਲ ਜੁੜਿਆ ਮਿਊਜ਼ੀਅਮ ਵੀ ਬਣਾਇਆ ਗਿਆ ਹੈ।

ਸਾਥੀਓ,

ਮੈਂ ਉਹ ਦਿਨ ਭੁੱਲ ਨਹੀਂ ਸਕਦਾ ਜਦੋਂ 2019 ਵਿੱਚ ਗਣਤੰਤਰ ਦਿਵਸ ਦੀ ਪਰੇਡ ਵਿੱਚ ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀਆਂ ਨੇ ਵੀ ਹਿੱਸਾ ਲਿਆ ਸੀ। ਇਸ ਸਨਮਾਨ ਦਾ ਉਨ੍ਹਾਂ ਨੂੰ ਦਹਾਕਿਆਂ ਤੋਂ ਇੰਤਜ਼ਾਰ ਸੀ। ਅੰਡਮਾਨ ਵਿੱਚ ਜਿਸ ਸਥਾਨ ‘ਤੇ  ਨੇਤਾਜੀ ਨੇ ਤਿਰੰਗਾ ਫਹਿਰਾਇਆ ਸੀ, ਮੈਨੂੰ ਉੱਥੇ ਵੀ ਜਾਣਾ ਸੀ, ਜਾਣ ਦਾ ਅਵਸਰ ਮਿਲਿਆ, ਤਿਰੰਗਾ ਫਹਿਰਾਉਣ ਦਾ ਸੁਭਾਗ ਮਿਲਿਆ। ਉਹ ਖਿਣ ਹਰ ਦੇਸ਼ਵਾਸੀ ਦੇ ਲਈ ਗਰਵ (ਮਾਣ) ਦਾ ਖਿਣ ਸੀ।

ਭਾਈਓ ਅਤੇ ਭੈਣੋ,

ਅੰਡਮਾਨ ਦੇ ਉਹ ਦ੍ਵੀਪ (ਟਾਪੂ), ਜਿਸ ਨੂੰ ਨੇਤਾ ਜੀ ਨੇ ਸਭ ਤੋਂ ਪਹਿਲਾਂ ਆਜ਼ਾਦੀ ਦਿਵਾਈ ਸੀ, ਉਹ ਵੀ ਕੁਝ ਸਮਾਂ ਪਹਿਲਾਂ ਤੱਕ ਗ਼ੁਲਾਮੀ ਦੀਆਂ ਨਿਸ਼ਾਨੀਆਂ ਨੂੰ ਢੋਣ ਦੇ ਲਈ ਮਜਬੂਰ ਸਨ! ਆਜ਼ਾਦ ਭਾਰਤ ਵਿੱਚ ਵੀ ਉਨ੍ਹਾਂ ਦ੍ਵੀਪਾਂ (ਟਾਪੂਆਂ) ਦੇ ਨਾਮ ਅੰਗ੍ਰੇਜ਼ੀ ਸ਼ਾਸਕਾਂ ਦੇ ਨਾਮ ’ਤੇ ਸਨ। ਅਸੀਂ ਗ਼ੁਲਾਮੀ ਦੀਆਂ ਉਨ੍ਹਾਂ ਨਿਸ਼ਾਨੀਆਂ ਨੂੰ ਮਿਟਾ ਕੇ ਇਨ੍ਹਾਂ ਦ੍ਵੀਪਾਂ ਨੂੰ ਨੇਤਾ ਜੀ ਸੁਭਾਸ਼ ਨਾਲ ਜੋੜ ਕੇ ਭਾਰਤੀ ਨਾਮ ਦਿੱਤੇ, ਭਾਰਤੀ ਪਹਿਚਾਣ ਦਿੱਤੀ।

ਸਾਥੀਓ,

ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਦੇਸ਼ ਨੇ ਆਪਣੇ ਲਈ ‘ਪੰਚ ਪ੍ਰਣਾਂ’ ਦਾ ਵਿਜ਼ਨ ਰੱਖਿਆ ਹੈ। ਇਨ੍ਹਾਂ ਪੰਜ ਪ੍ਰਣਾਂ ਵਿੱਚ ਵਿਕਾਸ ਦੇ ਬੜੇ ਲਕਸ਼ਾਂ ਦਾ ਸੰਕਲਪ ਹੈ, ਕਰਤੱਵਾਂ ਦੀ ਪ੍ਰੇਰਣਾ ਹੈ। ਇਸ ਵਿੱਚ ਗ਼ੁਲਾਮੀ ਦੀ ਮਾਨਸਿਕਤਾ ਦੇ ਤਿਆਗ ਦਾ ਆਵਾਹਨ(ਸੱਦਾ) ਹੈ, ਆਪਣੀ ਵਿਰਾਸਤ ’ਤੇ ਗਰਵ (ਮਾਣ) ਦਾ ਬੋਧ ਹੈ। ਅੱਜ ਭਾਰਤ ਦੇ ਆਦਰਸ਼ ਆਪਣੇ ਹਨ, ਆਯਾਮ ਆਪਣੇ ਹਨ। ਅੱਜ ਭਾਰਤ ਦੇ ਸੰਕਲਪ ਆਪਣੇ ਹਨ, ਲਕਸ਼ ਆਪਣੇ ਹਨ। ਅੱਜ ਸਾਡੇ ਪਥ ਆਪਣੇ ਹਨ, ਪ੍ਰਤੀਕ ਆਪਣੇ ਹਨ। ਅਤੇ ਸਾਥੀਓ, ਅੱਜ ਅਗਰ ਰਾਜਪਥ ਦਾ ਅਸਤਿੱਤਵ ਸਮਾਪਤ ਹੋ ਕੇ ਕਰਤਵਯ ਪਥ  ਬਣਿਆ ਹੈ, ਅੱਜ ਅਗਰ ਜਾਰਜ ਪੰਚਮ ਦੀ  ਮੂਰਤੀ ਦੇ ਨਿਸ਼ਾਨ ਨੂੰ ਹਟਾ ਕੇ ਨੇਤਾ ਜੀ ਦੀ ਮੂਰਤੀ ਲਗੀ ਹੈ, ਤਾਂ ਇਹ ਗ਼ੁਲਾਮੀ ਦੀ ਮਾਨਸਿਕਤਾ ਦੇ ਪਰਿਤਿਆਗ ਦਾ ਪਹਿਲਾ ਉਦਾਹਰਣ ਨਹੀਂ ਹੈ। ਇਹ ਨਾ ਸ਼ੁਰੂਆਤ ਹੈ, ਨਾ ਅੰਤ ਹੈ। ਇਹ ਮਨ ਅਤੇ ਮਾਨਸ ਦੀ ਆਜ਼ਾਦੀ ਦਾ ਲਕਸ਼ ਹਾਸਲ ਕਰਨ ਤੱਕ, ਨਿਰੰਤਰ ਚਲਣ ਵਾਲੀ ਸੰਕਲਪ ਯਾਤਰਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜਿੱਥੇ ਰਹਿੰਦੇ ਆਏ ਹਨ, ਉਸ ਜਗ੍ਹਾ ਦਾ ਨਾਮ ਰੇਸ ਕੋਰਸ ਰੋਡ ਤੋਂ ਬਦਲ ਕੇ ਲੋਕ-ਕਲਿਆਣ ਮਾਰਗ ਹੋ ਚੁੱਕਿਆ ਹੈ। ਸਾਡੇ ਗਣਤੰਤਰ ਦਿਵਸ ਸਮਾਰੋਹ ਵਿੱਚ ਹੁਣ ਭਾਰਤੀ ਵਾਦਯ ਯੰਤਰਾਂ ਦੀ ਵੀ ਗੂੰਜ ਸੁਣਾਈ ਦਿੰਦੀ ਹੈ। Beating Retreat Ceremony ਵਿੱਚ ਹੁਣ ਦੇਸ਼ ਭਗਤੀ ਨਾਲ ਸਰਾਬੋਰ ਗੀਤਾਂ ਨੂੰ ਸੁਣ ਕੇ ਹਰ ਭਾਰਤੀ ਆਨੰਦ ਨਾਲ ਭਰ ਜਾਂਦਾ ਹੈ। ਹੁਣੇ ਹਾਲ ਹੀ ਵਿੱਚ, ਭਾਰਤੀ ਜਲ ਸੈਨਾ ਨੇ ਵੀ ਗ਼ੁਲਾਮੀ ਦੇ ਨਿਸ਼ਾਨ ਨੂੰ ਉਤਾਰ ਕੇ, ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪ੍ਰਤੀਕ ਨੂੰ ਧਾਰਨ ਕਰ ਲਿਆ ਹੈ। ਨੈਸ਼ਨਲ ਵਾਰ ਮੈਮੋਰੀਅਲ ਬਣਾ ਕੇ ਸਾਰੇ ਦੇਸ਼ ਨੇ, ਸਮਸਤ ਦੇਸ਼ਵਾਸੀਆਂ ਦੀ ਵਰ੍ਹਿਆਂ ਪੁਰਾਣੀ ਇੱਛਾ ਵੀ ਪੂਰਾ ਕੀਤਾ ਹੈ।

ਸਾਥੀਓ,

ਇਹ ਬਦਲਾਅ ਕੇਵਲ ਪ੍ਰਤੀਕਾਂ ਤੱਕ ਹੀ ਸੀਮਿਤ ਨਹੀਂ ਹੈ, ਇਹ ਬਦਲਾਅ ਦੇਸ਼ ਦੀਆਂ ਨੀਤੀਆਂ ਦਾ ਵੀ ਹਿੱਸਾ ਵੀ ਬਣ ਚੁੱਕਿਆ ਹੈ। ਅੱਜ ਦੇਸ਼ ਅੰਗ੍ਰੇਜ਼ਾਂ ਦੇ ਜ਼ਮਾਨੇ ਤੋਂ ਚਲੇ ਆ ਰਹੇ ਸੈਂਕੜੇ ਕਾਨੂੰਨਾਂ ਨੂੰ ਬਦਲ ਚੁੱਕਿਆ ਹੈ। ਭਾਰਤੀ ਬਜਟ, ਜੋ ਇਤਨੇ ਦਹਾਕਿਆਂ ਤੋਂ ਬ੍ਰਿਟਿਸ਼ ਸੰਸਦ ਦੇ ਸਮੇਂ ਦਾ ਅਨੁਸਰਣ ਕਰ ਰਿਹਾ ਸੀ, ਉਸ ਦਾ ਸਮਾਂ ਅਤੇ ਤਾਰੀਖ ਵੀ ਬਦਲੀ ਗਈ ਹੈ। ਰਾਸ਼ਟਰੀ ਸਿੱਖਿਆ ਨੀਤੀ ਦੇ ਜ਼ਰੀਏ ਹੁਣ ਵਿਦੇਸ਼ੀ ਭਾਸ਼ਾ ਦੀ ਮਜਬੂਰੀ ਤੋਂ ਵੀ ਦੇਸ਼ ਦੇ ਨੌਜਵਾਨਾਂ ਨੂੰ ਆਜ਼ਾਦ ਕੀਤਾ ਜਾ ਰਿਹਾ ਹੈ। ਯਾਨੀ, ਅੱਜ ਦੇਸ਼ ਦਾ ਵਿਚਾਰ ਅਤੇ ਦੇਸ਼ ਦਾ ਵਿਵਹਾਰ ਦੋਨੋਂ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋ ਰਹੇ ਹਨ। ਇਹ ਮੁਕਤੀ ਸਾਨੂੰ ਵਿਕਸਿਤ ਭਾਰਤ ਦੇ ਲਕਸ਼ ਤੱਕ ਲੈ ਕੇ ਜਾਵੇਗੀ।

ਸਾਥੀਓ,

ਮਹਾਕਵੀ ਭਰਤਿਯਾਰ ਨੇ ਭਾਰਤ ਦੀ ਮਹਾਨਤਾ ਨੂੰ ਲੈ ਕੇ ਤਮਿਲ ਭਾਸ਼ਾ ਵਿੱਚ ਬਹੁਤ ਹੀ ਸੁੰਦਰ ਕਵਿਤਾ ਲਿਖੀ ਸੀ। ਇਸ ਕਵਿਤਾ ਦਾ ਸਿਰਲੇਖ ਹੈ- ਪਾਰੁਕੁਲੈ ਨੱਲ ਨਾਡਅ-ਯਿੰਗਲ, ਭਾਰਤ ਨਾਡ-ਅ, (पारुकुलै नल्ल नाडअयिंगलभारत नाड,)ਮਹਾਕਵੀ ਭਰਤਿਯਾਰ ਦੀ ਇਹ ਕਵਿਤਾ ਹਰ ਭਾਰਤੀ ਨੂੰ ਗਰਵ (ਮਾਣ) ਨਾਲ ਭਰ ਦੇਣ ਵਾਲੀ ਹੈ। ਉਨ੍ਹਾਂ ਦੀ ਕਵਿਤਾ ਦਾ ਅਰਥ ਹੈ, ਸਾਡਾ ਦੇਸ਼ ਭਾਰਤ, ਪੂਰੇ ਵਿਸ਼ਵ ਵਿੱਚ ਸਭ ਤੋਂ ਮਹਾਨ ਹੈ। ਗਿਆਨ ਵਿੱਚ, ਅਧਿਆਤਮ ਵਿੱਚ, ਗਰਿਮਾ ਵਿੱਚ, ਅੰਨ ਦਾਨ ਵਿੱਚ, ਸੰਗੀਤ ਵਿੱਚ, ਸ਼ਾਸ਼ਵਤ(ਸਦੀਵੀ) ਕਵਿਤਾਵਾਂ ਵਿੱਚ, ਸਾਡਾ ਦੇਸ਼ ਭਾਰਤ, ਪੂਰੇ ਵਿਸ਼ਵ ਵਿੱਚ ਸਭ ਤੋਂ ਮਹਾਨ ਹੈ। ਵੀਰਤਾ ਵਿੱਚ, ਸੈਨਾਵਾਂ ਦੇ ਸ਼ੌਰਯ(ਬਹਾਦਰੀ) ਵਿੱਚ, ਕਰੁਣਾ ਵਿੱਚ, ਦੂਸਰਿਆਂ ਦੀ ਸੇਵਾ ਵਿੱਚ, ਜੀਵਨ ਦੇ ਸੱਚ ਨੂੰ ਖੋਜਣ ਵਿੱਚ, ਵਿਗਿਆਨਕ ਅਨੁਸੰਧਾਨ(ਖੋਜ) ਵਿੱਚ, ਸਾਡਾ ਦੇਸ਼ ਭਾਰਤ, ਪੂਰੇ ਵਿਸ਼ਵ ਵਿੱਚ ਸਭ ਤੋਂ ਮਹਾਨ ਹੈ। ਇਸ ਤਮਿਲ ਕਵੀ ਭਰਤਿਯਾਰ ਦਾ, ਉਨ੍ਹਾਂ ਦੀ ਕਵਿਤਾ ਦਾ ਇੱਕ-ਇੱਕ ਸ਼ਬਦ, ਇੱਕ-ਇੱਕ ਭਾਵ ਨੂੰ ਅਨੁਭਵ ਕਰੋ।

ਸਾਥੀਓ,

ਗ਼ੁਲਾਮੀ ਦੇ ਉਸ ਕਾਲਖੰਡ ਵਿੱਚ, ਇਹ ਪੂਰੇ ਵਿਸ਼ਵ ਨੂੰ ਭਾਰਤ ਦੀ ਹੁੰਕਾਰ ਸੀ। ਇਹ ਸੁਤੰਤਰਤਾ ਸੈਨਾਨੀਆਂ ਦਾ ਸੱਦਾ ਸੀ। ਜਿਸ ਭਾਰਤ ਦਾ ਵਰਣਨ ਭਰਤਿਯਾਰ ਨੇ ਆਪਣੀ ਕਵਿਤਾ ਵਿੱਚ ਕੀਤਾ ਹੈ, ਸਾਨੂੰ ਉਸ ਸਰਬਸ੍ਰੇਸ਼ਠ ਭਾਰਤ ਦਾ ਨਿਰਮਾਣ ਕਰਕੇ ਹੀ ਰਹਿਣਾ ਹੈ। ਅਤੇ ਇਸ ਦਾ ਰਸਤਾ ਇਸ ਕਰਤਵਯ ਪਥ ਤੋਂ ਹੀ ਜਾਂਦਾ ਹੈ।

ਸਾਥੀਓ,

ਕਰਤਵਯ ਪਥ  ਕੇਵਲ ਇੱਟਾਂ-ਪੱਥਰਾਂ ਦਾ ਰਸਤਾ ਭਰ ਨਹੀਂ ਹੈ। ਇਹ ਭਾਰਤ ਦੇ ਲੋਕਤਾਂਤ੍ਰਿਕ ਅਤੀਤ ਅਤੇ ਸਰਬਕਾਲਿਕ ਆਦਰਸ਼ਾਂ ਦਾ ਜੀਵੰਤ ਮਾਰਗ ਹੈ। ਇੱਥੇ ਜਦੋਂ ਦੇਸ਼ ਦੇ  ਲੋਕ ਆਉਣਗੇ, ਤਾਂ ਨੇਤਾਜੀ ਦੀ ਪ੍ਰਤਿਮਾ, ਨੈਸ਼ਨਲ ਵਾਰ ਮੈਮੋਰੀਅਲ, ਇਹ ਸਭ ਉਨ੍ਹਾਂ ਨੂੰ ਕਿਤਨੀ ਬੜੀ ਪ੍ਰੇਰਣਾ ਦੇਣਗੇ, ਉਨ੍ਹਾਂ ਨੂੰ ਕਰਤੱਵ ਬੋਧ ਨਾਲ ਓਤ-ਪ੍ਰੋਤ ਕਰਨਗੇ! ਇਸੇ ਸਥਾਨ ’ਤੇ ਦੇਸ਼ ਦੀ ਸਰਕਾਰ ਕੰਮ ਕਰ ਰਹੀ ਹੈ। ਆਪ ਕਲਪਨਾ ਕਰੋ, ਦੇਸ਼ ਨੇ ਜਿਨ੍ਹਾਂ ਨੂੰ ਜਨਤਾ ਦੀ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਹੋਵੇ, ਉਨ੍ਹਾਂ ਨੂੰ ਰਾਜਪਥ, ਜਨਤਾ ਦਾ ਸੇਵਕ ਹੋਣ ਦਾ ਅਹਿਸਾਸ ਕਿਵੇਂ ਕਰਾਉਂਦਾ? ਅਗਰ ਪਥ ਹੀ ਰਾਜਪਥ ਹੋਵੇ, ਤਾਂ ਯਾਤਰਾ ਲੋਕਮੁਖੀ ਕਿਵੇਂ ਹੋਵੇਗੀ? ਰਾਜਪਥ ਬ੍ਰਿਟਿਸ਼ ਰਾਜ ਦੇ ਲਈ ਸੀ, ਜਿਨ੍ਹਾਂ ਦੇ ਲਈ ਭਾਰਤ ਦੇ ਲੋਕ ਗ਼ੁਲਾਮ ਸਨ। ਰਾਜਪਥ ਦੀ ਭਾਵਨਾ ਵੀ ਗ਼ੁਲਾਮੀ ਦਾ ਪ੍ਰਤੀਕ ਸੀ, ਉਸ ਦੀ ਸੰਰਚਨਾ ਵੀ ਗ਼ੁਲਾਮੀ ਦਾ ਪ੍ਰਤੀਕ ਸੀ। ਅੱਜ ਇਸ ਦਾ ਆਰਕੀਟੈਕਚਰ ਵੀ ਬਦਲਿਆ ਹੈ, ਅਤੇ ਉਸ ਦੀ ਆਤਮਾ ਵੀ ਬਦਲੀ ਹੈ। ਹੁਣ ਜਦੋਂ ਦੇਸ਼ ਦੇ ਸਾਂਸਦ, ਮੰਤਰੀ, ਅਧਿਕਾਰੀ ਜਦੋਂ ਇਸ ਪਥ ਤੋਂ ਗੁਜਰਨਗੇ ਤਾਂ ਉਨ੍ਹਾਂ ਨੂੰ ਕਰਤਵਯ ਪਥ ਤੋਂ ਦੇਸ਼ ਦੇ ਪ੍ਰਤੀ ਕਰਤੱਵਾਂ ਦਾ ਬੋਧ ਹੋਵੇਗਾ, ਉਸ ਦੇ ਲਈ ਨਵੀਂ ਊਰਜਾ ਮਿਲੇਗੀ, ਪ੍ਰੇਰਣਾ ਮਿਲੇਗੀ। ਨੈਸ਼ਨਲ ਵਾਰ ਮੈਮੋਰੀਅਲ ਤੋਂ ਲੈ ਕੇ ਕਰਤਵਯ ਪਥ ਤੋਂ ਹੁੰਦੇ ਹੋਏ ਰਾਸ਼ਟਰਪਤੀ ਭਵਨ ਦਾ ਇਹ ਪੂਰਾ ਖੇਤਰ ਉਨ੍ਹਾਂ ਵਿੱਚ Nation First, ਰਾਸ਼ਟਰ ਹੀ ਪ੍ਰਥਮ, ਇਸ ਭਾਵਨਾ ਦਾ ਪ੍ਰਵਾਹ ਪ੍ਰਤੀ ਪਲ ਸੰਚਾਰਿਤ ਹੋਵੇਗਾ।

ਸਾਥੀਓ,

ਅੱਜ ਦੇ ਇਸ ਅਵਸਰ ‘ਤੇ, ਮੈਂ ਆਪਣੇ ਉਨ੍ਹਾਂ ਸ਼੍ਰਮਿਕ ਸਾਥੀਆਂ ਦਾ ਵਿਸ਼ੇਸ਼ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਕਰਤਵਯ ਪਥ  ਨੂੰ ਕੇਵਲ ਬਣਾਇਆ ਹੀ ਨਹੀਂ ਹੈ, ਬਲਕਿ ਆਪਣੇ ਸ਼੍ਰਮ ਦੀ ਪਰਾਕਾਸ਼ਠਾ ਨਾਲ ਦੇਸ਼ ਨੂੰ ਕਰਤਵਯ ਪਥ ਦਿਖਾਇਆ ਵੀ ਹੈ। ਮੈਨੂੰ ਹੁਣੇ ਉਨ੍ਹਾਂ ਸ਼੍ਰਮਜੀਵੀਆਂ ਨਾਲ ਮੁਲਾਕਾਤ ਦਾ ਵੀ ਅਵਸਰ ਮਿਲਿਆ। ਉਨ੍ਹਾਂ ਨਾਲ ਬਾਤ ਕਰਦੇ ਸਮੇਂ ਮੈਂ ਇਹ ਮਹਿਸੂਸ ਕਰ ਰਿਹਾ ਸਾਂ ਕਿ, ਦੇਸ਼ ਦੇ ਗ਼ਰੀਬ, ਮਜ਼ਦੂਰ ਅਤੇ ਸਾਧਾਰਣ ਮਾਨਵੀ ਦੇ ਅੰਦਰ ਭਾਰਤ ਦਾ ਕਿਤਨਾ ਸ਼ਾਨਦਾਰ ਸੁਪਨਾ ਵਸਿਆ ਹੋਇਆ ਹੈ! ਆਪਣਾ ਪਸੀਨਾ ਵਹਾਉਂਦੇ ਸਮੇਂ ਉਹ ਉਸੇ ਸੁਪਨੇ ਨੂੰ ਸਜੀਵ ਕਰ ਦਿੰਦੇ ਹਨ ਅਤੇ ਅੱਜ ਜਦੋਂ ਮੈਂ, ਇਸ ਅਵਸਰ ‘ਤੇ ਮੈਂ ਉਨ੍ਹਾਂ ਹਰ ਗ਼ਰੀਬ ਮਜ਼ਦੂਰ ਦਾ ਵੀ ਦੇਸ਼ ਦੀ ਤਰਫ਼ੋਂ ਧੰਨਵਾਦ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ, ਜੋ ਦੇਸ਼ ਦੇ ਅਭੂਤਪੂਰਵ ਵਿਕਾਸ ਨੂੰ ਇਹ ਸਾਡੇ ਸ਼੍ਰਮਿਕ ਭਾਈ ਗਤੀ ਦੇ ਰਹੇ ਹਨ। ਅਤੇ ਜਦੋਂ ਮੈਂ ਅੱਜ ਇਨ੍ਹਾਂ ਸ਼੍ਰਮਿਕ ਭਾਈ-ਭੈਣਾਂ ਨੂੰ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਵਾਰ 26 ਜਨਵਰੀ ਨੂੰ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਹੈ, ਜੋ ਸ਼੍ਰਮਿਕ ਭਾਈ ਹਨ, ਉਹ ਪਰਿਵਾਰ ਦੇ ਨਾਲ ਮੇਰੇ ਵਿਸ਼ੇਸ਼ ਅਤਿਥੀ (ਮਹਿਮਾਨ) ਰਹਿਣਗੇ, 26 ਜਨਵਰੀ ਦੇ ਪ੍ਰੋਗਰਾਮ ਵਿੱਚ। ਮੈਨੂੰ ਸੰਤੋਸ਼ ਹੈ ਕਿ ਨਵੇਂ ਭਾਰਤ ਵਿੱਚ ਅੱਜ ਸ਼੍ਰਮ ਅਤੇ ਸ਼੍ਰਮਜੀਵੀਆਂ ਦੇ ਸਨਮਾਨ ਦਾ ਇੱਕ ਸੱਭਿਆਚਾਰ ਬਣ ਰਿਹਾ ਹੈ, ਇੱਕ ਪਰੰਪਰਾ ਪੁਨਰਜੀਵਿਤ ਹੋ ਰਹੀ ਹੈ। ਅਤੇ ਸਾਥੀਓ, ਜਦੋਂ ਨੀਤੀਆਂ ਵਿੱਚ ਸੰਵੇਦਨਸ਼ੀਲਤਾ ਆਉਂਦੀ ਹੈ, ਤਾਂ ਨਿਰਣੇ ਵੀ ਉਤਨੇ ਹੀ ਸੰਵੇਦਨਸ਼ੀਲ ਹੁੰਦੇ ਚਲੇ ਜਾਂਦੇ ਹਨ। ਇਸੇ ਲਈ, ਦੇਸ਼ ਹੁਣ ਆਪਣੀ ਸ਼੍ਰਮ-ਸ਼ਕਤੀ ‘ਤੇ ਗਰਵ (ਮਾਣ) ਕਰ ਰਿਹਾ ਹੈ। ‘ਸ਼੍ਰਮ ਏਵ ਜਯਤੇ’ (‘श्रम एव जयते’)ਅੱਜ ਦੇਸ਼ ਦਾ ਮੰਤਰ ਬਣ ਰਿਹਾ ਹੈ। ਇਸੇ ਲਈ, ਜਦੋਂ ਬਨਾਰਸ ਵਿੱਚ, ਕਾਸ਼ੀ ਵਿੱਚ, ਵਿਸ਼ਵਨਾਥ ਧਾਮ ਦੇ ਲੋਕਅਰਪਣ ਦਾ ਅਲੌਕਿਕ ਅਵਸਰ ਹੁੰਦਾ ਹੈ, ਤਾਂ ਸ਼੍ਰਮਜੀਵੀਆਂ ਦੇ ਸਨਮਾਨ ਵਿੱਚ ਪੁਸ਼ਪਵਰਸ਼ਾ (ਫੁੱਲਾਂ ਦੀ ਵਰਖਾ) ਹੁੰਦੀ ਹੈ। ਜਦੋਂ ਪ੍ਰਯਾਗਰਾਜ ਕੁੰਭ ਦਾ ਪਵਿੱਤਰ ਪੁਰਬ ਹੁੰਦਾ ਹੈ, ਤਾਂ ਸ਼੍ਰਮਿਕ ਸਵੱਛਤਾ ਕਰਮੀਆਂ ਦਾ ਆਭਾਰ ਵਿਅਕਤ ਕੀਤਾ ਜਾਂਦਾ ਹੈ। ਹੁਣੇ ਕੁਝ ਦਿਨ ਪਹਿਲਾਂ ਹੀ ਦੇਸ਼ ਨੂੰ ਸਵਦੇਸ਼ੀ ਵਿਮਾਨ ਵਾਹਕ ਯੁੱਧਪੋਤ INS ਵਿਕ੍ਰਾਂਤ ਮਿਲਿਆ ਹੈ। ਮੈਨੂੰ ਤਦ ਵੀ INS ਵਿਕ੍ਰਾਂਤ ਦੇ ਨਿਰਮਾਣ ਵਿੱਚ ਦਿਨ ਰਾਤ ਕੰਮ ਕਰਨ ਵਾਲੇ ਸ਼੍ਰਮਿਕ ਭਾਈ-ਭੈਣਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਦਾ ਅਵਸਰ ਮਿਲਿਆ ਸੀ। ਮੈਂ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ ਸੀ। ਸ਼੍ਰਮ ਦੇ ਸਨਮਾਨ ਦੀ ਇਹ ਪਰੰਪਰਾ ਦੇਸ਼ ਦੇ ਸੰਸਕਾਰਾਂ ਦਾ ਅਮਿਟ ਹਿੱਸਾ ਬਣ ਰਹੀ ਹੈ। ਤੁਹਾਨੂੰ ਜਾਣ ਕੇ ਅੱਛਾ ਲਗੇਗਾ ਕਿ ਨਵੀਂ ਸੰਸਦ ਦੇ ਨਿਰਮਾਣ ਦੇ ਬਾਅਦ ਇਸ ਵਿੱਚ ਕੰਮ ਕਰਨ ਵਾਲੇ ਸ਼੍ਰਮਿਕਾਂ ਨੂੰ ਵੀ ਇੱਕ ਵਿਸ਼ੇਸ਼ ਗੈਲਰੀ ਵਿੱਚ ਸਥਾਨ ਦਿੱਤਾ ਜਾਵੇਗਾ। ਇਹ ਗੈਲਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਯਾਦ ਦਿਵਾਏਗੀ ਕਿ ਲੋਕਤੰਤਰ ਦੀ ਨੀਂਹ ਵਿੱਚ ਇੱਕ ਹੋਰ ਸੰਵਿਧਾਨ ਹੈ, ਤਾਂ ਦੂਸਰੇ ਪਾਸੇ ਸ਼੍ਰਮਿਕਾਂ ਦਾ ਯੋਗਦਾਨ ਵੀ ਹੈ। ਇਹੀ ਪ੍ਰੇਰਣਾ ਹਰ ਇੱਕ ਦੇਸ਼ਵਾਸੀ ਨੂੰ ਇਹ ਕਰਤਵਯ ਪਥ  ਵੀ ਦੇਵੇਗਾ। ਇਹ ਪ੍ਰੇਰਣਾ ਸ਼੍ਰਮ ਤੋਂ ਸਫ਼ਲਤਾ ਦਾ ਮਾਰਗ ਪੱਧਰਾ ਕਰੇਗੀ।

ਸਾਥੀਓ,

ਸਾਡੇ ਵਿਵਹਾਰ ਵਿੱਚ, ਸਾਡੇ ਸਾਧਨਾਂ ਵਿੱਚ, ਸਾਡੇ ਸੰਸਾਧਨਾਂ ਵਿੱਚ, ਸਾਡੇ ਇਨਫ੍ਰਾਸਟ੍ਰਕਚਰ ਵਿੱਚ, ਆਧੁਨਿਕਤਾ ਦਾ ਇਸ ਅੰਮ੍ਰਿਤਕਾਲ ਦਾ ਪ੍ਰਮੁੱਖ ਲਕਸ਼ ਹੈ। ਅਤੇ ਸਾਥੀਓ, ਜਦੋਂ ਅਸੀਂ ਇਨਫ੍ਰਾਸਟ੍ਰਕਚਰ ਦੀ ਬਾਤ ਕਰਦੇ ਹਾਂ, ਤਾਂ ਅਧਿਕਤਰ ਲੋਕਾਂ ਦੇ ਮਨ ਵਿੱਚ ਪਹਿਲੀ ਤਸਵੀਰ ਸੜਕਾਂ ਜਾਂ ਫਲਾਈਓਵਰ ਦੀ ਹੀ ਆਉਂਦੀ ਹੈ। ਲੇਕਿਨ ਆਧੁਨਿਕ ਹੁੰਦੇ ਭਾਰਤ ਵਿੱਚ ਇਨਫ੍ਰਾਸਟ੍ਰਕਚਰ ਦਾ ਵਿਸਤਾਰ ਉਸ ਤੋਂ ਵੀ ਬਹੁਤ ਬੜਾ ਹੈ, ਉਸ ਦੇ ਬਹੁਤ ਪਹਿਲੂ ਹਨ। ਅੱਜ ਭਾਰਤ ਸੋਸ਼ਲ ਇਨਫ੍ਰਾਸਟ੍ਰਕਚਰ, ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ, ਡਿਜੀਟਲ ਇਨਫ੍ਰਾਸਟ੍ਰਕਚਰ  ਦੇ ਨਾਲ ਹੀ ਕਲਚਰਲ ਇਨਫ੍ਰਾਸਟ੍ਰਕਚਰ ‘ਤੇ ਵੀ ਉਤਨੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਮੈਂ ਤੁਹਾਨੂੰ ਸੋਸ਼ਲ ਇਨਫ੍ਰਾਸਟ੍ਰਕਚਰ ਦਾ ਉਦਾਹਰਣ ਦਿੰਦਾ ਹਾਂ। ਅੱਜ ਦੇਸ਼ ਵਿੱਚ ਏਮਸ ਦੀ ਸੰਖਿਆ ਪਹਿਲਾਂ ਦੇ ਮੁਕਾਬਲੇ ਤਿੰਨ ਗੁਣਾ ਹੋ ਚੁੱਕੀ ਹੈ। ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ ਵੀ 50 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਹ ਦਿਖਾਉਂਦਾ ਹੈ ਕਿ ਭਾਰਤ ਅੱਜ ਆਪਣੇ ਨਾਗਰਿਕਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਦੇ ਲਈ, ਉਨ੍ਹਾਂ ਨੂੰ ਮੈਡੀਕਲ ਦੀਆਂ ਆਧੁਨਿਕ ਸੁਵਿਧਾਵਾਂ ਪਹੁੰਚਾਉਣ ਦੇ ਲਈ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ। ਅੱਜ ਦੇਸ਼ ਵਿੱਚ ਨਵੀਆਂ IIT’s, ਟ੍ਰਿਪਲ ਆਈਟੀ, ਵਿਗਿਆਨਕ ਸੰਸਥਾਵਾਂ ਦਾ ਆਧੁਨਿਕ ਨੈੱਟਵਰਕ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ, ਤਿਆਰ ਕੀਤਾ ਜਾ ਰਿਹਾ ਹੈ। ਬੀਤੇ ਤਿੰਨ ਵਰ੍ਹਿਆਂ ਵਿੱਚ ਸਾਢੇ 6 ਕਰੋੜ ਤੋਂ ਜ਼ਿਆਦਾ ਗ੍ਰਾਮੀਣ ਘਰਾਂ ਨੂੰ ਪਾਈਪ ਨਾਲ ਪਾਣੀ ਦੀ ਸਪਲਾਈ ਸੁਨਿਸ਼ਚਿਤ ਕੀਤੀ ਗਈ ਹੈ। ਅੱਜ ਦੇਸ਼ ਦੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦਾ ਮਹਾਅਭਿਯਾਨ ਵੀ ਚਲ ਰਿਹਾ ਹੈ। ਭਾਰਤ ਦਾ ਇਹ ਸੋਸ਼ਲ ਇਨਫ੍ਰਾਸਟ੍ਰਕਚਰ, ਸਮਾਜਿਕ ਨਿਆਂ ਨੂੰ ਹੋਰ ਸਮ੍ਰਿੱਧ ਕਰ ਰਿਹਾ ਹੈ।

ਸਾਥੀਓ,
ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ ਦੇ ਵਿਕਾਸ ’ਤੇ ਅੱਜ ਭਾਰਤ ਜਿਤਨਾ ਕੰਮ ਕਰ ਰਿਹਾ ਹੈ, ਉਤਨਾ ਪਹਿਲਾਂ ਕਦੇ ਨਹੀਂ ਹੋਇਆ।
 ਅੱਜ ਇੱਕ ਤਰਫ਼ ਦੇਸ਼ਭਰ ਵਿੱਚ ਗ੍ਰਾਮੀਣ ਸੜਕਾਂ ਦਾ ਰਿਕਾਰਡ ਨਿਰਮਾਣ ਹੋ ਰਿਹਾ ਹੈ, ਤਾਂ ਉੱਥੇ ਹੀ ਰਿਕਾਰਡ ਸੰਖਿਆ ਵਿੱਚ ਆਧੁਨਿਕ ਐਕਸਪ੍ਰੈੱਸਵੇਅ ਬਣਾਏ ਜਾ ਰਹੇ ਹਨ। ਅੱਜ ਦੇਸ਼ ਵਿੱਚ ਤੇਜ਼ੀ ਨਾਲ ਰੇਲਵੇ ਦਾ ਇਲੈਕਟ੍ਰੀਫਿਕੇਸ਼ਨ ਹੋ ਰਿਹਾ ਹੈ ਤਾਂ ਉਤਨੀ ਹੀ ਤੇਜ਼ੀ ਨਾਲ ਅਲੱਗ-ਅਲੱਗ ਸ਼ਹਿਰਾਂ ਵਿੱਚ ਮੈਟਰੋ ਦਾ ਵੀ ਵਿਸਤਾਰ ਹੋ ਰਿਹਾ ਹੈ। ਅੱਜ ਦੇਸ਼ ਵਿੱਚ ਅਨੇਕਾਂ ਨਵੇਂ ਏਅਰਪੋਰਟ ਬਣਾਏ ਜਾ ਰਹੇ ਹਨ ਤਾਂ ਵਾਟਰ ਵੇਅ ਦੀ ਸੰਖਿਆ ਵਿੱਚ ਵੀ ਅਭੂਤਪੂਰਵ ਵਾਧਾ ਕੀਤਾ ਜਾ ਰਿਹਾ ਹੈ। ਡਿਜੀਟਲ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਤਾਂ ਭਾਰਤ, ਅੱਜ ਪੂਰੇ ਵਿਸ਼ਵ ਦੇ ਮੋਹਰੀ ਦੇਸ਼ਾਂ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਹੈ। ਡੇਢ ਲੱਖ ਤੋਂ ਜ਼ਿਆਦਾ ਪੰਚਾਇਤਾਂ ਤੱਕ ਆਪਟੀਕਲ ਫਾਈਬਰ ਪਹੁੰਚਾਉਣਾ ਹੋਵੇ, ਡਿਜੀਟਲ ਪੇਮੈਂਟ ਦੇ ਨਵੇਂ ਰਿਕਾਰਡ ਹੋਣ, ਭਾਰਤ ਦੀ ਡਿਜੀਟਲ ਪ੍ਰਗਤੀ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ।

ਭਾਈਓ ਅਤੇ ਭੈਣੋ,

ਇਨਫ੍ਰਾਸਟ੍ਰਕਚਰ ਦੇ ਇਨ੍ਹਾਂ ਕਾਰਜਾਂ ਦੇ ਦਰਮਿਆਨ, ਭਾਰਤ ਵਿੱਚ ਕਲਚਰਲ ਇਨਫ੍ਰਾਸਟ੍ਰਕਚਰ ’ਤੇ ਜੋ ਕੰਮ ਕੀਤਾ ਗਿਆ ਹੈ, ਉਸ ਦੀ ਉਤਨੀ ਚਰਚਾ ਨਹੀਂ ਹੋ ਪਾਈ ਹੈ। ਪ੍ਰਸਾਦ ਸਕੀਮ ਦੇ ਤਹਿਤ ਦੇਸ਼ ਦੇ ਅਨੇਕਾਂ ਤੀਰਥ-ਸਥਲਾਂ ਦੀ ਪੁਨਰ-ਸੁਰਜੀਤੀ ਕੀਤੀ ਜਾ ਰਹੀ ਹੈ। ਕਾਸ਼ੀ-ਕੇਦਾਰਨਾਥ-ਸੋਮਨਾਥ ਤੋਂ ਲੈ ਕੇ ਕਰਤਾਰਪੁਰ ਸਾਹਿਬ ਕੌਰੀਡੋਰ ਤੱਕ ਦੇ ਲਈ ਜੋ ਕਾਰਜ ਹੋਇਆ ਹੈ, ਉਹ ਅਭੂਤਪੂਰਵ ਹੈ। ਅਤੇ ਸਾਥੀਓ, ਜਦੋਂ ਅਸੀਂ ਸੱਭਿਆਚਾਰਕ ਇਨਫ੍ਰਾਸਟ੍ਰਕਚਰ ਦੀ ਬਾਤ ਕਰਦੇ ਹਾਂ, ਤਾਂ ਉਸ ਦਾ ਮਤਲਬ ਸਿਰਫ਼ ਆਸਥਾ ਦੀਆਂ ਜਗ੍ਹਾਂ ਨਾਲ ਜੁੜਿਆ ਇਨਫ੍ਰਾਸਟ੍ਰਕਚਰ ਹੀ ਨਹੀਂ ਹੈ। ਇਨਫ੍ਰਾਸਟ੍ਰਕਚਰ, ਜੋ ਸਾਡੇ ਇਤਿਹਾਸ ਨਾਲ ਜੁੜਿਆ ਹੋਇਆ ਹੋਵੇ, ਜੋ ਸਾਡੇ ਰਾਸ਼ਟਰ ਨਾਇਕਾਂ ਅਤੇ ਰਾਸ਼ਟਰ ਨਾਇਕਾਵਾਂ ਨਾਲ ਜੁੜਿਆ ਹੋਵੇ, ਜੋ ਸਾਡੀ ਵਿਰਾਸਤ ਨਾਲ ਜੁੜਿਆ ਹੋਵੇ,  ਉਸ ਦਾ ਵੀ ਉਤਨੀ ਹੀ ਤਤਪਰਤਾ ਨਾਲ ਨਿਰਮਾਣ ਕੀਤਾ ਜਾ ਰਿਹਾ ਹੈ। ਸਰਦਾਰ ਪਟੇਲ ਦੀ ਸਟੈਚੂ ਆਵ੍ ਯੂਨਿਟੀ ਹੋਵੇ ਜਾਂ ਫਿਰ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਨੂੰ ਸਮਰਪਿਤ ਮਿਊਜ਼ੀਅਮ, ਪੀਐੱਮ ਮਿਊਜ਼ੀਅਮ ਹੋਵੇ ਜਾਂ ਫਿਰ ਬਾਬਾ ਸਾਹੇਬ ਅੰਬੇਡਕਰ ਮੈਮੋਰੀਅਲ, ਨੈਸ਼ਨਲ ਵਾਰ ਮੈਮੋਰੀਅਲ ਜਾਂ ਫਿਰ ਨੈਸ਼ਨਲ ਪੁਲਿਸ ਮੈਮੋਰੀਅਲ, ਇਹ ਕਲਚਰਲ ਇਨਫ੍ਰਾਸਟ੍ਰਕਚਰ ਦੇ ਉਦਾਹਰਣ ਹਨ। ਇਹ  ਪਰਿਭਾਸ਼ਿਤ ਕਰਦੇ ਹਨ ਕਿ ਇੱਕ ਰਾਸ਼ਟਰ ਦੇ ਤੌਰ ’ਤੇ ਸਾਡਾ ਸੱਭਿਆਚਾਰ ਕੀ ਹੈ, ਸਾਡੀਆਂ ਕਦਰਾਂ-ਕੀਮਤਾਂ ਕੀ ਹਨ, ਅਤੇ ਕਿਵੇਂ ਅਸੀਂ ਇਨ੍ਹਾਂ ਨੂੰ ਸਹੇਜ ਰਹੇ ਹਾਂ। ਇੱਕ ਖ਼ਾਹਿਸ਼ੀ ਭਾਰਤ, ਸੋਸ਼ਲ ਇਨਫ੍ਰਾਸਟ੍ਰਕਚਰ, ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ, ਡਿਜੀਟਲ ਇਨਫ੍ਰਾਸਟ੍ਰਕਚਰ ਦੇ ਨਾਲ ਹੀ ਕਲਚਰਲ ਇਨਫ੍ਰਾਸਟ੍ਰਕਚਰ ਨੂੰ ਗਤੀ ਦਿੰਦੇ ਹੋਏ ਤੇਜ਼ ਪ੍ਰਗਤੀ ਕਰ ਸਕਦਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਕਰਤਵਯ ਪਥ ਦੇ ਰੂਪ ਵਿੱਚ ਦੇਸ਼ ਨੂੰ ਕਲਚਰਲ ਇਨਫ੍ਰਾਸਟ੍ਰਕਚਰ ਦਾ ਇੱਕ ਹੋਰ ਬਿਹਤਰੀਨ ਉਦਾਹਰਣ ਮਿਲ ਰਿਹਾ ਹੈ। ਆਰਕੀਟੈਕਚਰ ਤੋਂ ਲੈ ਕੇ ਆਦਰਸ਼ਾਂ ਤੱਕ, ਤੁਹਾਨੂੰ ਇੱਥੇ ਭਾਰਤੀ ਸੱਭਿਆਚਾਰ ਦੇ ਦਰਸ਼ਨ ਵੀ ਹੋਣਗੇ, ਅਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ। ਮੈਂ ਦੇਸ਼ ਦੇ ਹਰ ਇੱਕ ਨਾਗਰਿਕ ਦਾ ਆਵਾਹਨ ਕਰਦਾ ਹਾਂ, ਆਪ ਸਾਰਿਆਂ ਨੂੰ ਸੱਦਾ ਦਿੰਦਾ ਹਾਂ, ਆਓ, ਇਸ ਨਵੇਂ ਬਣੇ ਕਰਤਵਯ ਪਥ  ਨੂੰ ਆ ਕੇ ਦੇਖੀਏ। ਇਸ ਨਿਰਮਾਣ ਵਿੱਚ ਤੁਹਾਨੂੰ ਭਵਿੱਖ ਦਾ ਭਾਰਤ ਨਜ਼ਰ ਆਵੇਗਾ। ਇੱਥੋਂ ਦੀ ਊਰਜਾ ਤੁਹਾਨੂੰ ਸਾਡੇ ਵਿਰਾਟ ਰਾਸ਼ਟਰ ਦੇ ਲਈ ਇੱਕ ਨਵਾਂ ਵਿਜ਼ਨ ਦੇਵੇਗੀ, ਇੱਕ ਨਵਾਂ ਵਿਸ਼ਵਾਸ ਦੇਵੇਗੀ ਅਤੇ ਕੱਲ੍ਹ ਤੋਂ ਲੈ ਕੇ ਅਗਲੇ ਤਿੰਨ ਦਿਨ ਯਾਨੀ ਸ਼ੁੱਕਰ, ਸ਼ਨੀ ਅਤੇ ਰਵੀ(ਐਤ), ਤਿੰਨ ਦਿਨ ਇੱਥੇ ਨੇਤਾ ਜੀ ਸੁਭਾਸ਼ ਬਾਬੂ ਦੇ ਜੀਵਨ ‘ਤੇ ਅਧਾਰਿਤ ਸ਼ਾਮ ਦੇ ਸਮੇਂ ਡ੍ਰੋਨ ਸ਼ੋਅ ਦਾ ਵੀ ਆਯੋਜਨ ਹੋਣ ਵਾਲਾ ਹੈ। ਤੁਸੀਂ ਇੱਥੇ ਆਓ, ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਖਿੱਚੋ, ਸੈਲਫੀ ਲਓ। ਇਨ੍ਹਾਂ ਨੂੰ ਤੁਸੀਂ ਹੈਸ਼ਟੈਗ ਕਰਤਵਯ ਪਥ  ਨਾਲ ਸੋਸ਼ਲ ਮੀਡੀਆ ‘ਤੇ ਵੀ ਅੱਪਲੋਡ ਕਰੋ। ਮੈਨੂੰ ਪਤਾ ਹੈ ਕਿ ਇਹ ਪੂਰਾ ਖੇਤਰ ਦਿੱਲੀ ਦੇ ਲੋਕਾਂ ਦੀ ਧੜਕਣ ਹੈ, ਇੱਥੇ ਸ਼ਾਮ ਨੂੰ ਬੜੀ ਸੰਖਿਆ ਵਿੱਚ ਲੋਕ ਆਪਣੇ ਪਰਿਵਾਰ ਦੇ ਨਾਲ ਆਉਂਦੇ ਹਨ, ਸਮਾਂ ਬਿਤਾਉਂਦੇ ਹਨ। ਕਰਤਵਯ ਪਥ  ਦੀ ਪਲਾਨਿੰਗ, ਡਿਜ਼ਾਈਨਿੰਗ ਅਤੇ ਲਾਈਟਿੰਗ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਕੀਤੀ ਗਈ ਹੈ। ਮੈਨੂੰ ਵਿਸ਼ਵਾਸ ਹੈ, ਕਰਤਵਯ ਪਥ ਦੀ ਇਹ ਪ੍ਰੇਰਣਾ ਦੇਸ਼ ਵਿੱਚ ਕਰਤੱਵਬੋਧ ਦਾ ਜੋ ਪ੍ਰਵਾਹ ਪੈਦਾ ਕਰੇਗੀ, ਇਹ ਪ੍ਰਵਾਹ ਹੀ ਸਾਨੂੰ ਨਵੇਂ ਅਤੇ ਵਿਕਸਿਤ ਭਾਰਤ ਦੇ ਸੰਕਲਪ ਦੀ ਸਿੱਧੀ ਤੱਕ ਲੈ ਜਾਵੇਗਾ। ਇਸੇ ਵਿਸ਼ਵਾਸ ਦੇ ਨਾਲ, ਆਪ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ! ਮੇਰੇ ਨਾਲ ਬੋਲੋਗੇ, ਮੈਂ ਕਹਾਂਗਾ ਨੇਤਾਜੀ, ਆਪ ਕਹੋਗੇ ਅਮਰ ਰਹੇ! ਅਮਰ ਰਹੇ!

ਨੇਤਾ ਜੀ,ਅਮਰ ਰਹੇ! 

ਨੇਤਾ ਜੀ,ਅਮਰ ਰਹੇ!

ਨੇਤਾ ਜੀ,ਅਮਰ ਰਹੇ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਬਹੁਤ-ਬਹੁਤ ਧੰਨਵਾਦ!

 

******

 

ਡੀਐੱਸ/ਐੱਸਐੱਚ/ਏਵੀ/ਏਕੇ