Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵੀਂ ਦਿੱਲੀ ‘ਚ ਨਵੀਂ ਬਣੀ ਵੈਸਟਰਨ ਕੋਰਟ ਅਨੈਕਸੀ, ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਨਵੀਂ ਦਿੱਲੀ ‘ਚ ਨਵੀਂ ਬਣੀ ਵੈਸਟਰਨ ਕੋਰਟ ਅਨੈਕਸੀ, ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਨਵੀਂ ਦਿੱਲੀ ‘ਚ ਨਵੀਂ ਬਣੀ ਵੈਸਟਰਨ ਕੋਰਟ ਅਨੈਕਸੀ, ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਨਵੀਂ ਦਿੱਲੀ ‘ਚ ਨਵੀਂ ਬਣੀ ਵੈਸਟਰਨ ਕੋਰਟ ਅਨੈਕਸੀ, ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਸਤਿਕਾਰਯੋਗ ਸਪੀਕਰ ਸ਼੍ਰੀਮਤੀ ਸੁਮਿਤ੍ਰਾ ਜੀ, ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਅਨੰਤ ਕੁਮਾਰ ਜੀ, ਸ਼੍ਰੀਮਾਨ ਹਰਦੀਪ ਸਿੰਘ ਪੁਰੀ ਜੀ, ਹਾਊਸ ਕਮੇਟੀ ਦੇ (Chair Person) ਸ਼੍ਰੀਮਾਨ ਸੁਰੇਸ਼ ਅੰਗੜੀ ਜੀ, ਇੱਥੇ ਹਾਜ਼ਰ ਸਾਰੇ ਸਤਿਕਾਰਯੋਗ ਸਾਂਸਦ, ਤਾਈ ਜੀ ਨੇ ਹੁਣੇ ਦੱਸਿਆ ਕਿ ਇੰਨੇ ਛੋਟੇ ਜਿਹੇ ਪ੍ਰੋਗਰਾਮ ਲਈ ਪ੍ਰਧਾਨ ਮੰਤਰੀ ਜੀ ਦਾ ਸਮਾਂ ਲੈਣਾ। ਮੈਂ ਸਮਝਦਾ ਹਾਂ ਇਹ ਪ੍ਰੋਗਰਾਮ ਛੋਟਾ ਨਹੀਂ ਹੈ। ਛੋਟਾ ਇਸ ਲਈ ਨਹੀਂ ਹੈ ਕਿਉਂਕਿ ਤੁਸੀਂ ਬੜੀ ਲਗਨ ਨਾਲ ਇਸ ਕਾਰਜ ਨੂੰ ਪੂਰਾ ਕਰਨ ਲਈ ਮਿਹਨਤ ਕੀਤੀ ਹੈ। ਜਦੋਂ ਲੋਕ ਟੀ ਵੀ ‘ਤੇ ਪਾਰਲੀਮੈਂਟ ਦਾ ਦ੍ਰਿਸ਼ ਦੇਖਦੇ ਹਨ ਤਾਂ ਉਨ੍ਹਾਂ ਨੂੰ ਇਹ ਦਿਖਾਈ ਦਿੰਦਾ ਹੋਵੇਗਾ ਕਿ ਸਪੀਕਰ ਮੈਡਮ ਸਾਰੇ MPs ਨੂੰ ਡਾਂਟ ਰਹੇ ਹਨ, ਸਪੀਕਰ ਮੈਡਮ ਸਾਰੇ MPs ਨੂੰ ਬਿਠਾ ਰਹੇ ਹਨ। ਕਦੇ ਲੋਕਾਂ ਨੂੰ ਲਗਦਾ ਹੋਵੇਗਾ ਕਿ ਸਪੀਕਰ ਮੈਡਮ ਨੂੰ ਕਿੰਨਾ ਪਰੇਸ਼ਾਨ ਕਰਦੇ ਹਨ ਇਹ ਲੋਕ, ਇੱਕ ਜੇਠ ਸ੍ਰੇਸ਼ਠ ਮਾਂ ਸਰੂਪ ਮੰਚ ਉੱਪਰ ਸੁਮਿਤ੍ਰਾ ਜੀ ਬੈਠੇ ਹਨ ਅਤੇ ਹੇਠਾਂ ਇਹ ਪੰਜ ਸੌ ਲੋਕ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ, ਤਾਂ ਇਹ ਦ੍ਰਿਸ਼, ਦੇਸ਼ ਦੇਖਦਾ ਹੋਵੇਗਾ। ਲੇਕਿਨ ਦੇਸ਼ ਅੱਜ ਇਹ ਦ੍ਰਿਸ਼ ਵੀ ਦੇਖੇਗਾ ਕਿ ਇੱਕ ਮਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ ਅਤੇ MP ਇੱਥੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੀ-ਕੀ ਕਠਿਨਾਈਆਂ ਹੁੰਦੀਆਂ ਹਨ, ਉਨ੍ਹਾਂ ਲਈ ਕਿਸ ਤਰ੍ਹਾਂ ਦੀ ਚਿੰਤਾ ਕਰਨੀ ਹੁੰਦੀ ਹੈ ਅਤੇ ਉਸ ਮਾਂ ਦੇ ਸੁਭਾਅ ਦਾ ਪਰਿਣਾਮ ਹੈ ਕਿ ਇਸ ਇਮਾਰਤ ਦਾ ਨਿਰਮਾਣ ਹੋਇਆ ਹੈ ਅਤੇ MPs ਦੇ Guests ਲਈ ਅਤੇ ਜੋ ਨਵੇਂ MPs ਆਉਂਦੇ ਹਨ, ਉਨ੍ਹਾਂ ਲਈ ਇੱਕ ਜ਼ਰੂਰੀ ਉਚਿਤ ਵਿਵਸਥਾ ਤੁਹਾਡੇ ਅੰਦਰਲੇ ਉਸ ਮਾਂ ਰੂਪ ਦੇ ਕਾਰਨ ਸੰਭਵ ਹੋਈ ਹੈ। ਅਤੇ ਇਸ ਦੇ ਲਈ ਮੈਂ ਤੁਹਾਨੂੰ ਦਿਲੋਂ ਵਧਾਈ ਦਿੰਦਾ ਹਾਂ। ਅਤੇ ਲੋਕਾਂ ਨੂੰ ਲੱਗੇਗਾ ਕਿ ਸਪੀਕਰ ਮੈਡਮ ਸਿਰਫ ਹਾਊਸ ਵਿੱਚ discipline ਦੇ ਲਈ ਅੱਗੇ ਰਹੇ ਹਨ, ਅਜਿਹਾ ਨਹੀਂ ਹੈ ਉਹ ਮਾਂ ਦੀ ਮਮਤਾ ਨਾਲ ਸਾਰੇ MPs ਦਾ ਧਿਆਨ ਵੀ ਰੱਖਦੇ ਹਨ, ਉਨ੍ਹਾਂ ਦੀ ਚਿੰਤਾ ਵੀ ਕਰਦੇ ਹਨ। ਇਹੀ ਸੱਭ ਤੋਂ ਵੱਡਾ ਇਸ ਪ੍ਰੋਗਰਾਮ ਦਾ ਮਹੱਤਵ ਹੈ। ਅਜਿਹੇ ਪ੍ਰੋਗਰਾਮ ਵਿੱਚ ਆਉਣਾ ਹੀ ਇੱਕ ਬਹੁਤ ਵੱਡਾ ਸੁਭਾਗ ਹੁੰਦਾ ਹੈ। ਅਤੇ ਇਸ ਲਈ ਮੇਰੇ ਦੋਹਾਂ ਸਦਨਾਂ ਦੇ ਸਾਰੇ ਸਾਂਸਦ ਕਿਉਂਕਿ ਮੇਰੀ ਵੀ ਜ਼ਿੰਮੇਵਾਰੀ ਹਨ, ਉਸ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਅਤੇ ਤੁਸੀਂ ਜੋ ਇਸ ਸਾਂਸਦ ਪਰਿਵਾਰ ਲਈ ਵਿਵਸਥਾ ਖੜ੍ਹੀ ਕੀਤੀ, ਇਸ ਲਈ ਵੀ ਮੈਂ ਤੁਹਾਡਾ ਆਭਾਰੀ ਹਾਂ।

ਆਮ ਤੌਰ ’ਤੇ ਇਹ ਭਰਮ ਰਹਿੰਦਾ ਹੈ ਕਿ ਭਈ ਸਰਕਾਰੀ ਡਿਪਾਰਟਮੈਂਟ ਦੇ ਕੰਮ ਇਵੇਂ ਹੀ ਹੁੰਦੇ ਹਨ। ਛੱਡੋ, ਕੋਈ ਬਾਹਰ ਦਾ ਕੰਟਰੈਕਟਰ ਹੋਵੇ ਤਾਂ ਅੱਛਾ ਹੋਵੇਗਾ, ਲੇਕਿਨ ਇਹ ਦੇਖਣ ਤੋਂ ਬਾਅਦ ਪਤਾ ਚੱਲੇਗਾ ਕਿ government agency ਵੀ ਅਗਰ ਇੱਕ ਵਾਰੀ ਮਨ ਵਿੱਚ ਠਾਣ ਲਵੇ ਤਾਂ ਕਿੰਨਾ ਉੱਤਮ ਕੰਮ ਕਰ ਸਕਦੀ ਹੈ, ਸਮੇਂ ਸੀਮਾ ਵਿੱਚ ਅਤੇ ਬਜਟ ਦੀ ਮਰਿਆਦਾ ਵਿੱਚ ਕਰ ਸਕਦੀ ਹੈ। ਇਹ ਤਿੰਨੇ ਚੀਜ਼ਾਂ ਹਰਦੀਪ ਜੀ ਦੇ ਡਿਪਾਰਟਮੈਂਟ ਨੇ ਬਹੁਤ ਸੁਚਾਰੂ ਢੰਗ ਨਾਲ ਪੂਰੀਆਂ ਕੀਤੀਆਂ ਹਨ। ਇਸ ਲਈ ਉਸ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਨੂੰ, ਇਸ ਵਿੱਚ ਜਿੰਨ੍ਹਾਂ ਨੇ ਮਿਹਨਤ ਕੀਤੀ ਹੈ ਉਨ੍ਹਾਂ ਸਾਰਿਆਂ ਨੂੰ ਵੀ ਮੈਂ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਕ ਉੱਤਮ ਨਜ਼ਰਾਨਾ ਇਸ ਸੰਸਦੀ ਜੀਵਨ ਵਿਵਸਥਾ ਦੇ ਨਾਲ ਅੱਜ ਜੁੜ ਰਿਹਾ ਹੈ ਅਤੇ ਉਹ ਵੀ ਇੱਕ ਇਤਿਹਾਸਕ ਜਗ੍ਹਾ ‘ਤੇ। ਜਿਨ੍ਹਾਂ ਲੋਕਾਂ ਨੇ ਇਸ ਬਾਰੇ ਪੜ੍ਹਿਆ ਹੋਵੇਗਾ, ਇੱਥੇ 1926 ਦੇ ਦਸਤਾਵੇਜ਼ ਮਿਲਣਗੇ। ਜਦ ਇਸ west court house ਵਿੱਚ ਲਾਲਾ ਲਾਜਪਤ ਰਾਏ ਜੀ ਕਦੇ ਰਹਿੰਦੇ ਸਨ। ਮੋਤੀ ਲਾਲਾ ਨਹਿਰੂ ਜੀ ਇੱਥੇ ਰਹਿੰਦੇ ਸਨ। ਇਹ ਇੱਕ ਇਤਿਹਾਸਕ ਵਿਰਾਸਤ ਵਾਲੀ ਜਗ੍ਹਾ ਹੈ। ਅਤੇ ਇਸ ਵਿਰਾਸਤ ਵਾਲੀ ਜਗ੍ਹਾ ਦੇ ਨਾਲ ਤੁਹਾਨੂੰ ਲੋਕਾਂ ਨੂੰ ਵੀ ਜੁੜਨ ਦਾ ਮੌਕਾ ਮਿਲੇਗਾ। ਮੈਂ ਮੰਨਦਾ ਹਾਂ ਇੱਕ ਚੰਗਾ ਜਿਹਾ ਕੰਮ ਇਸ ਵਿਵਸਥਾ ਵਿੱਚ ਹੋਇਆ ਹੈ। ਅਤੇ ਜਿਸ ਤਰ੍ਹਾਂ ਤਾਈ ਜੀ ਨੇ ਕਿਹਾ ਕਿ ਜਿਸ ਦਾ ਨੀਂਹ ਪੱਥਰ ਅਸੀਂ ਰੱਖਦੇ ਹਾਂ ਉਸ ਦਾ ਉਦਘਾਟਨ ਵੀ ਅਸੀਂ ਹੀ ਕਰਦੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਅੱਜ ਇਹ ਸਮਾਂ-ਸੀਮਾ ਤੋਂ ਪਹਿਲਾਂ, ਮੈਂ ਮੰਨਦਾ ਹਾਂ 4-6 ਮਹੀਨੇ ਪਹਿਲਾਂ early project ਪੂਰਾ ਹੋਇਆ ਹੈ। ਸਭ ਤੋਂ ਵੱਡੀ ਲਗਾਤਾਰ ਆਲੋਚਨਾ ਉਦੋਂ ਹੁੰਦੀ ਹੈ ਜਦ ਨਵੇਂ MP ਆਉਂਦੇ ਹਨ। ਤਾਂ five star hotel ਵਿੱਚ ਠਹਿਰਦੇ ਹਨ, ਇੰਨਾ ਖਰਚਾ ਹੁੰਦਾ ਹੈ ਕਿ ਹਰ ਵਾਰੀ ਇਹ box item ਬਣਦਾ ਹੈ। ਲੇਕਿਨ ਜੋ ਚੋਣਾਂ ਨਹੀਂ ਲੜੇ ਹਨ ਜਾਂ ਜਿੰਨਾਂ ਨੂੰ ਜਨਤਾ ਨੇ ਵਾਪਸ ਨਹੀਂ ਭੇਜਿਆ ਹੈ, ਉਨ੍ਹਾਂ ਵੱਲੋਂ ਮਕਾਨ ਖ਼ਾਲੀ ਨਾ ਕਰਨ ਦੀ ਚਰਚਾ ਨਹੀਂ ਹੁੰਦੀ ਹੈ। ਇਹੀ ਕਾਰਨ ਹੈ ਕਿ MPs ਨੂੰ hotel ਵਿੱਚ ਰਹਿਣਾ ਪੈਂਦਾ ਹੈ। ਇਸ ਲਈ ਖਰਚ ਵੀ ਬਹੁਤ ਹੁੰਦਾ ਹੈ ਅਤੇ ਇੱਕ ਵਾਰੀ ਤਾਂ ਮੈਂ ਪਿਛਲੀ ਸਰਕਾਰ ਦੇ ਸਮੇਂ ਕਿਸੇ MP ਮੈਡਮ ਦਾ ਇੰਨਾ ਸਾਰਾ ਖਰਚਾ ਅਖ਼ਬਾਰ ਵਿੱਚ ਪੜ੍ਹਿਆ ਸੀ। ਪਤਾ ਨਹੀਂ ਹੈ ਸੱਚ-ਝੂਠ, ਬੋਲਣ ਵਿੱਚ ਬੜੇ ਮਾਹਰ ਹਨ ਉਹ ਸੱਜਣ, ਉਨ੍ਹਾਂ ਲੋਕਾਂ ਨੂੰ ਕਰੋੜਾਂ ਦਾ ਡੀਲ ਹੋ ਗਿਆ ਸੀ। ਅਤੇ ਖਾਲੀ ਹੀ ਨਹੀਂ ਕਰਦੇ ਸਨ। ਉਨ੍ਹਾਂ ਨੂੰ ਉਹ ਸੂਟ ਕਰ ਗਿਆ ਸੀ। ਤਾਂ ਕਾਫ਼ੀ ਅਲੋਚਨਾ ਵੀ ਹੁੰਦੀ ਸੀ ਅਤੇ ਉਸ ਦੇ ਕਾਰਨ ਜੋ ਨਵੇਂ MPs ਆਉਂਦੇ ਸਨ ਉਨ੍ਹਾਂ ਦੇ ਇਲਾਕੇ ਵਿੱਚੋਂ, ਉਨ੍ਹਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਸੀ। ਜਦ ਉਹ ਅਖ਼ਬਾਰ ਵਿੱਚ ਇਸ ਬਾਰੇ ਪੜ੍ਹਦੇ ਸਨ ਤਾਂ ਉਨ੍ਹਾਂ ਲਈ ਇੱਕ ਪ੍ਰਕਾਰ ਦੀ ਵੱਡੀ humiliation ਹੁੰਦੀ ਸੀ।

ਤੁਸੀਂ MPs ਦੀ ਇਨ੍ਹੀਂ ਵੱਡੀ ਸੇਵਾ ਕੀਤੀ ਹੈ ਕਿ ਜੋ ਨਵੇਂ MP ਆਉਣਗੇ ਉਹ ਹੋਟਲ ਵਿੱਚ ਰਹਿਣ ਦੀ ਬਜਾਏ ਇੱਥੇ ਰਹਿ ਸਕਣਗੇ। ਇਹ ਜੋ ਅਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਸੀ, ਸਰਕਾਰੀ ਖ਼ਜ਼ਾਨੇ ’ਤੇ ਜੋ ਬਰਡਨ ਪੈਂਦਾ ਸੀ ਉਹ ਵੀ ਹੁਣ, ਉਸ ਤੋਂ ਮੁਕਤੀ ਮਿਲੇਗੀ। ਤਾਂ ਇੱਕ ਪ੍ਰਕਾਰ ਨਾਲ MP ਦੇ ਸਨਮਾਨ ਦਾ, ਸੁਵਿਧਾ ਦਾ ਨਹੀਂ, ਸਨਮਾਨ ਦਾ ਵੀ ਕੰਮ ਇਸ ਵਿਵਸਥਾ ਦੇ ਤਹਿਤ ਹੋਇਆ ਹੈ। ਅਤੇ ਇਸ ਲਈ ਮੈਂ ਨਮਨ ਕਰਦਾ ਹਾਂ।

ਮੈਂ ਆਪਣੇ ਦੋਹਾਂ ਸਾਥੀਆਂ ਸ਼੍ਰੀਮਾਨ ਮੇਘਵਾਲ ਜੀ ਅਤੇ ਸ਼੍ਰੀਮਾਨ ਸੁਰੇਸ਼ ਜੀ ਜਿਵੇਂ ਕਿ ਸਪੀਕਰ ਮੈਡਮ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੇ ਲਗਨ ਨਾਲ ਕੰਮ ਕੀਤਾ, ਸਾਡੇ ਰੂਡੀ ਨੂੰ ਵੀ ਇਸ ਵਿੱਚ ਬੜੀ ਦਿਲਚਸਪੀ ਸੀ ਤਾਂ ਉਹ ਵੀ ਕਦੀ-ਕਦੀ ਮੇਰੇ ਕੋਲ ਆ ਕੇ ਇਸ ਦੇ ਡਿਜ਼ਾਈਨ ਦੀ ਚਰਚਾ ਕਰਦੇ ਰਹਿੰਦੇ ਸਨ। ਕੀ ਇਸ ਤਰ੍ਹਾਂ ਬਣਾਈਏ, ਉਸ ਤਰ੍ਹਾਂ ਬਣਾਈਏ, ਮੈਨੂੰ ਲੱਗਦਾ ਸੀ ਕਿ ਚਲੋ MPs ਲਈ ਬਣਦਾ ਸੀ ਤਾਂ ਮੈਂ ਵੀ ਦਿਮਾਗ ਖਪਾਉਂਦਾ ਸੀ। architecture ਵਗੈਰਾ ਦੀ ਮੈਨੂੰ ਜ਼ਿਆਦਾ knowledge ਨਹੀਂ ਹੈ ਲੇਕਿਨ ਰੂਡੀ ਬੜਾ ਉਤਸ਼ਾਹਿਤ ਰਹਿੰਦਾ ਸੀ। ਤਾਂ ਅਜਿਹੀਆਂ ਚੀਜ਼ਾਂ ਲੈ ਕੇ ਉਹ ਆਇਆ ਕਰਦੇ ਸਨ। ਲੇਕਿਨ ਅੱਜ ਇਸ ਨੂੰ ਸਾਕਾਰ ਦੇਖ ਕੇ ਹਰ ਕਿਸੇ ਨੂੰ ਖੁਸ਼ੀ ਹੋਣਾ ਸੁਭਾਵਕ ਹੈ।

ਤੁਹਾਨੂੰ ਪਤਾ ਹੋਵੇਗਾ ਕਿ ਡਾ. ਬਾਬਾ ਸਾਹਿਬ ਅੰਬੇਡਕਰ ਦੀ ਯਾਦ ਨਾਲ ਸਬੰਧਤ ਦਿੱਲੀ ਵਿੱਚ ਦੋ ਸਥਾਨ ਅਜਿਹੇ ਸਨ ਜਿਨ੍ਹਾਂ ਦਾ ਨਿਰਮਾਣ ਕਰਨ ਲਈ ਅਟਲ ਜੀ ਦੇ ਸਮੇਂ ਸੋਚਿਆ ਗਿਆ ਸੀ ਲੇਕਿਨ ਸਰਕਾਰਾਂ ਚੱਲੀਆਂ ਤਾਂ ਇਸ ਤਰ੍ਹਾਂ ਚੱਲੀਆਂ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਨਾਂ ’ਤੇ ਰਾਜਨੀਤੀ ਕਰਨ ਲਈ ਹਰ ਕੋਈ ਦੌੜ ਪੈਂਦਾ ਹੈ। ਲੇਕਿਨ ਉਹ ਕੰਮ ਅਟਲ ਜੀ ਦੀ ਸਰਕਾਰ ਨੇ ਨਿਸ਼ਚਿਤ ਕੀਤਾ ਸੀ। ਅਸੀਂ ਆ ਕੇ ਸਮੇਂ-ਸੀਮਾ ਵਿੱਚ ਕੰਮ ਪੂਰਾ ਕਰ ਦਿੱਤਾ। ਦੂਸਰਾ ਕੰਮ ਵੀ ਜਦ ਮੈਂ ਨੀਂਹ-ਪੱਥਰ ਰੱਖਿਆ ਸੀ ਤਾਂ ਮੈਂ ਕਿਹਾ ਸੀ ਕਿ ਅਪ੍ਰੈਲ 2018 ਵਿੱਚ ਇਸ ਨੂੰ ਲੋਕ-ਅਰਪਣ ਕਰਾਂਗਾ। ਅਤੇ ਅੱਜ ਮੈਨੂੰ ਦੱਸਦੇ ਹੋਏ ਖੁਸ਼ੀ ਹੋਈ ਹੈ ਕਿ 14 ਅਪ੍ਰੈਲ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਹੈ। 13 ਅਪ੍ਰੈਲ ਨੂੰ ਉਨ੍ਹਾਂ ਦਾ ਅਲੀਪੁਰ ਰੋਡ ਵਾਲਾ ਜੋ ਮਕਾਨ ਹੈ, ਜਿਸ ਨੂੰ ਅਸੀਂ ਠੀਕ ਕਰ ਲਿਆ ਹੈ ਉਸ ਦਾ ਵੀ ਲੋਕ-ਅਰਪਣ 13 ਅਪ੍ਰੈਲ ਨੂੰ ਅਸੀਂ ਕਰ ਲਵਾਂਗੇ। ਇੱਕ ਸ਼ਰਧਾ ਹੁੰਦੀ ਹੈ, ਇੱਕ ਆਦਰਸ਼ ਹੁੰਦਾ ਹੈ ਅਤੇ ਇਸ ਲਈ ਇੱਕ ਪ੍ਰਤੀਬੱਧਤਾ ਹੁੰਦੀ ਹੈ। ਇਹ ਸਾਡੀਆਂ ਰਗਾਂ ਵਿੱਚ ਹੈ, ਜੋ ਅਸੀਂ ਕਰਕੇ ਦਿਖਾਇਆ ਹੈ। ਬਾਬਾ ਸਾਹਿਬ ਅੰਬੇਡਕਰ ਨੂੰ ਸ਼ਾਇਦ ਕਿਸੇ ਸਰਕਾਰ ਨੇ ਇੰਨਾ ਮਾਣ –ਸਨਮਾਨ ਅਤੇ ਸ਼ਰਧਾਂਜਲੀ ਨਹੀਂ ਦਿੱਤੀ ਹੋਵੇਗੀ ਜੋ ਇਸ ਸਰਕਾਰ ਨੇ ਦਿੱਤੀ ਹੈ। ਅਤੇ ਇਸ ਲਈ ਬਾਬਾ ਸਾਹਿਬ ਨੂੰ ਰਾਜਨੀਤੀ ਵਿੱਚ ਘਸੀਟਣ ਦੀ ਬਜਾਏ ਬਾਬਾ ਸਾਹਿਬ ਦੇ ਰਸਤੇ ’ਤੇ ਚਲਣ ਲਈ ਅਸੀਂ ਸਾਰੇ ਪ੍ਰਯਤਨ ਕਰਾਂਗੇ, ਭਰਾਤਰੀ ਭਾਵ ਹੀ ਜਿਸਦਾ ਮਹੱਤਵ ਹੈ। ਉਸ ਭਰਾਤਰੀ ਭਾਵ ਨੂੰ ਛੱਡ ਕੇ ਅਸੀਂ ਕਦੇ ਅੱਗੇ ਨਹੀਂ ਵਧ ਸਕਦੇ ਹਾਂ। ਅਸੀਂ ਹਰ ਕਿਸੇ ਦੀ ਭਲਾਈ ਲਈ ਸਬਕਾ ਸਾਥ – ਸਬਕਾ ਵਿਕਾਸ ਮੰਤਰ ਨੂੰ ਲੈ ਕੇ ਚੱਲੇ ਹਾਂ ਅਤੇ ਅਸੀਂ ਸਮਾਜ ਦੇ ਆਖ਼ਰੀ ਕੰਡੇ ‘ਤੇ ਬੈਠੇ ਹੋਏ ਲੋਕਾਂ ਦੇ ਹੱਕਾ ਲਈ ਜੀਣ- ਮਰਨ ਵਾਲੇ ਲੋਕ ਹਾਂ ਅਤੇ ਮਹਾਤਮਾ ਗਾਂਧੀ ਨੇ ਸਾਨੂੰ ਇਹ ਰਸਤਾ ਦਿਖਾਇਆ ਹੈ। ਕਿ ਸਮਾਜ ਦਾ ਜੋ ਆਖਰੀ ਕੰਢੇ ‘ਤੇ ਬੈਠਾ ਵਿਆਕਤੀ ਹੈ ਉਸ ਦੀ ਸਭ ਤੋਂ ਪਹਿਲਾਂ ਚਿੰਤਾ ਕਰਨੀ ਚਾਹੀਦੀ ਹੈ ਅਤੇ ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ। ਅਤੇ ਸਰਕਾਰ ਉਸ ਜ਼ਿੰਮੇਵਾਰੀ ਨੂੰ ਨਿਭਾ ਰਹੀ ਹੈ। ਮੈਂ ਫਿਰ ਇੱਕ ਵਾਰੀ ਇਸ ਪੂਰੀ ਟੀਮ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾਂ ਹਾਂ।

ਧੰਨਵਾਦ।

***

ਏਕੇਟੀ/ਐੱਸਐੱਚ/ਕੇਟੀ/ਡੀਜੀ/ਏਕੇ