Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵਸਾਰੀ, ਗੁਜਰਾਤ ਵਿੱਚ ਲਖਪਤੀ ਦੀਦੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ ਪਾਠ

ਨਵਸਾਰੀ, ਗੁਜਰਾਤ ਵਿੱਚ ਲਖਪਤੀ ਦੀਦੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ ਪਾਠ


ਲਖਪਤੀ ਦੀਦੀ– ਮਹਿਲਾ ਦਿਵਸ ‘ਤੇ ਸਾਨੂੰ ਇਹ ਜੋ ਅੱਜ ਮਾਣ ਸਨਮਾਨ ਮਿਲਿਆ ਹੈ, ਉਸ ਨਾਲ ਅਸੀਂ ਬਹੁਤ ਖੁਸ਼ ਹਾਂ।

ਪ੍ਰਧਾਨ ਮੰਤਰੀ – ਮਹਿਲਾ ਦਿਵਸ, ਦੁਨੀਆ ਭਲੇ ਹੀ ਅੱਜ ਮਹਿਲਾ ਦਿਵਸ ਮਨਾਉਂਦਾ ਹੋਵੇ, ਲੇਕਿਨ ਸਾਡੇ ਸੰਸਕਾਰਾਂ ਵਿੱਚ ਅਤੇ ਸਾਡੇ ਦੇਸ਼ ਦੇ ਸੱਭਿਆਚਾਰ ਵਿੱਚ ਮਾਤ੍ਰ ਦੇਵੋ ਭਵ: ਨਾਲ ਸ਼ੁਰੂ ਹੁੰਦਾ ਹੈ ਅਤੇ ਸਾਡੇ ਲਈ 365 ਦਿਨ ਮਾਤ੍ਰ ਦੇਵੋ ਭਵ: ਹੁੰਦਾ ਹੈ।

ਲਖਪਤੀ ਦੀਦੀ- ਮੈਂ ਸ਼ਿਵਾਨੀ ਮਹਿਲਾ ਮੰਡਲ ਵਿੱਚ ਅਸੀਂ ਬੀੜ੍ਹ ਵਰਕ ਦਾ ਕੰਮ ਕਰਦੇ ਹਾਂ, ਮੋਤੀਆਂ ਦਾ, ਜੋ ਸਾਡਾ ਸੌਰਾਸ਼ਟਰ ਦਾ ਕਲਚਰ ਹੈ ਸਰ, ਅਸੀਂ 400 ਤੋਂ ਜ਼ਿਆਦਾ ਭੈਣਾਂ ਨੂੰ ਤਾਲੀਮ ਦਿੱਤੀ ਹੈ ਬੀੜ੍ਹ ਵਰਕ ਦੀ, 11 ਭੈਣਾਂ ਵਿੱਚ ਅਸੀਂ ਜੋ ਤਿੰਨ-ਚਾਰ ਭੈਣਾਂ ਹਾਂ ਨਾ, ਉਹ ਮਾਰਕੀਟਿੰਗ ਦਾ ਕੰਮ ਸੰਭਾਲਦੀ ਹਨ ਅਤੇ ਦੋ ਭੈਣਾਂ ਸਭ ਹਿਸਾਬ-ਕਿਤਾਬ ਉਹ ਕਰਦੀਆਂ ਹਨ।

ਪ੍ਰਧਾਨ ਮੰਤਰੀ – ਯਾਨੀ ਮਾਰਕੀਟਿੰਗ ਵਾਲੇ ਬਾਹਰ ਜਾਂਦੇ ਹਨ?

ਲਖਪਤੀ ਦੀਦੀ – ਹਾਂ ਸਰ, ਆਉਟਸਟੇਟ ਵਿੱਚ ਸਭ ਜਗ੍ਹਾ।

ਪ੍ਰਧਾਨ ਮੰਤਰੀ – ਮਤਲਬ ਪੂਰਾ ਹਿੰਦੁਸਤਾਨ ਘੁੰਮ ਲਿਆ ਹੈ।

ਲਖਪਤੀ ਦੀਦੀ – ਹਾਂ ਸਰ ਪੂਰਾ, ਮੈਜੋਰਿਟੀ ਵਿੱਚ ਕੋਈ ਸਿਟੀ ਬਾਕੀ ਨਹੀਂ ਰੱਖੀ ਸਰ।

ਪ੍ਰਧਾਨ ਮੰਤਰੀ – ਅਤੇ ਪਾਰੂਲ ਭੈਣ ਕਿੰਨਾ ਕਮਾਉਂਦੀ ਹੈ?

ਲਖਪਤੀ ਦੀਦੀ – ਪਾਰੂਲ ਭੈਣ 40 ਹਜ਼ਾਰ ਤੋਂ ਜ਼ਿਆਦਾ ਕਮਾ ਲੈਂਦੀ ਹੈ ਸਰ।

ਪ੍ਰਧਾਨ ਮੰਤਰੀ – ਮਤਲਬ ਤੁਸੀਂ ਲਖਪਤੀ ਦੀਦੀ ਬਣ ਗਏ ਹੋ?

ਲਖਪਤੀ ਦੀਦੀ – ਹਾਂ ਸਰ, ਲਖਪਤੀ ਦੀਦੀ ਬਣ ਗਈ ਹਾਂ, ਅਤੇ ਪੈਸਾ ਵੀ ਲਗਾ ਦਿੱਤਾ ਹੈ ਲਖਪਤੀ ਦੀਦੀ ਦਾ, ਮੈਂ ਸੋਚਦੀ ਹਾਂ, ਕਿ ਮੇਰੇ ਨਾਲ ਹੁਣ ਸਾਡੀਆਂ 11 ਭੈਣਾਂ ਲਖਪਤੀ ਬਣ ਗਈਆਂ ਹਨ ਅਤੇ ਪੂਰੇ ਪਿੰਡ ਦੀ ਦੀਦੀ ਸਭ ਲਖਪਤੀ ਬਣ ਜਾਣ, ਐਸਾ ਮੇਰੇ ਸੁਪਨਾ ਹੈ,

ਪ੍ਰਧਾਨ ਮੰਤਰੀ- ਵਾਹ।

ਲਖਪਤੀ ਦੀਦੀ – ਕਿ ਮੈਂ ਸਭ ਨੂੰ ਲਖਪਤੀ ਦੀਦੀ ਬਣਾ ਦਿਆਂ।

ਪ੍ਰਧਾਨ ਮੰਤਰੀ – ਚਲੋ ਫਿਰ ਤਾਂ ਮੇਰਾ ਜੋ ਸੁਪਨਾ ਹੈ ਤਿੰਨ ਕਰੋੜ ਲਖਪਤੀ ਦੀਦੀ ਬਣਾਉਣਾ, ਤਾਂ ਮੈਨੂੰ ਲੱਗਦਾ ਹੈ, ਤੁਸੀਂ ਲੋਕ 5 ਕਰੋੜ ਨੂੰ ਪਹੁੰਚਾ ਦਿਓਗੇ।

ਲਖਪਤੀ ਦੀਦੀ- ਪੱਕਾ ਸਰ ਪੱਕਾ, ਪ੍ਰੌਮਿਸ ਕਰਵਾ ਦਿਆਂਗੇ।

ਲਖਪਤੀ ਦੀਦੀ – ਮੇਰੀ ਟੀਮ ਦੇ ਅੰਦਰ 65 ਭੈਣਾਂ ਹਨ, 65 ਮਹਿਲਾ ਮੇਰੇ ਨਾਲ ਜੁੜੀਆਂ ਹਨ ਅਤੇ ਉਸ ਵਿੱਚ ਅਸੀਂ ਜੋ ਮਿਸ਼ਰੀ ਆਉਂਦੀ ਹੈ, ਉਸ ਨਾਲ ਬਣੇ ਸ਼ਰਬਤ ਦਾ ਉਤਪਾਦਨ ਕਰਦੇ ਹਨ। ਸਾਡਾ ਸਲਾਨਾ ਟਰਨਓਵਰ 25 ਤੋਂ 30 ਲੱਖ ਤੱਕ ਦਾ ਹੈ। ਮੇਰਾ ਖੁਦ ਦਾ ਢਾਈ ਤੋਂ ਤਿੰਨ ਲੱਖ ਤੱਕ ਦਾ ਮੇਰੇ ਖੁਦ ਦਾ ਹੈ। ਮੇਰੀਆਂ ਜੋ ਦੀਦੀਆਂ ਹਨ ਉਹ ਦੋ-ਢਾਈ ਲੱਖ ਤੋਂ ਉੱਪਰ ਕਮਾਉਂਦੀਆਂ ਹਨ ਅਤੇ, ਐੱਸਐੱਚਜੀ ਨੂੰ ਵੀ ਅਸੀਂ ਸਾਡੇ ਪ੍ਰੋਡਕਟ ਸੇਲ ਕਰਨ ਦੇ ਲਈ ਦਿੰਦੇ ਹਾਂ, ਅਤੇ ਸਾਨੂੰ ਅਜਿਹਾ ਪਲੈਟਫਾਰਮ ਮਿਲਿਆ ਹੈ ਸਰ, ਅਸੀਂ ਬੇਸਹਾਰਾ ਔਰਤਾਂ ਨੂੰ, ਜਿਵੇਂ ਛੱਤ ‘ਤੇ ਇੱਕ ਸਰਸੀ (ਸਹਾਰਾ) ਮਿਲ ਗਿਆ ਸੀ, ਸਾਨੂੰ ਲੱਗਾ ਸੀ, ਕਿ ਅਸੀਂ ਕਿੱਥੇ ਤੋਂ ਕਿੱਥੇ ਪਹੁੰਚ ਗਏ। ਮੇਰੇ ਨਾਲ ਜੋ ਮਹਿਲਾਵਾਂ ਜੁੜੀਆਂ ਹਨ, ਉਨ੍ਹਾਂ ਨੇ ਵੀ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਨਾਲ ਪੜ੍ਹਾਇਆ ਹੈ ਸਰ, ਅਤੇ ਸਾਰਿਆਂ ਨੂੰ ਵਿਕਲਪ ਵੀ ਅਸੀਂ ਦਿਲਵਾਇਆ ਹੈ। ਕਈ ਮਹਿਲਾਵਾਂ ਮੇਰੇ ਨਾਲ ਅਜਿਹੀਆਂ ਹਨ, ਜੋ ਐਕਟਿਵਾ ‘ਤੇ ਵੀ ਮਾਰਕੀਟਿੰਗ ਲਈ ਜਾਂਦੀਆਂ ਹਨ, ਕੋਈ ਬੈਂਕ ਦਾ ਕੰਮ ਕਰਦੀ ਹੈ, ਕੋਈ ਸੇਲਿੰਗ ਦਾ ਕੰਮ ਕਰਦੀ ਹੈ।

ਪ੍ਰਧਾਨ ਮੰਤਰੀ – ਸਾਰੀਆਂ ਤੁਹਾਡੀਆਂ ਭੈਣਾਂ ਨੂੰ ਵਹੀਕਲ ਦਿਲਵਾ ਦਿੱਤਾ?

ਲਖਪਤੀ ਦੀਦੀ – ਹਾਂ ਸਰ, ਅਤੇ ਮੈਂ ਖੁਦ ਵੀ ਇੱਕ ਇਕੋ ਗੱਡੀ ਲਈ ਹੈ ਸਰ।

ਪ੍ਰਧਾਨ ਮੰਤਰੀ – ਹਾਂ।

ਲਖਪਤੀ ਦੀਦੀ – ਮੈਂ ਗੱਡੀ ਨਹੀਂ ਚਲਾ ਸਕਦੀ, ਤਾਂ ਸਰ ਜਦੋਂ ਵੀ ਜਾਣਾ ਹੁੰਦਾ ਹੈ, ਤਾਂ ਡਰਾਈਵਰ ਨੂੰ ਨਾਲ ਲੈ ਕੇ ਚਲਦੀ ਹਾਂ, ਸਰ ਅੱਜ ਤਾਂ ਸਾਡੀ ਖੁਸ਼ੀ ਹੋਰ ਵੀ ਵਧ ਗਈ, ਸਾਡਾ ਇੱਕ ਸੁਪਨਾ ਸੀ, ਅਸੀਂ ਤਾਂ ਟੀਵੀ ‘ਤੇ ਦੇਖਦੇ ਸੀ, ਭੀੜ ਵਿੱਚ ਤੁਹਾਨੂੰ ਦੇਖਣ ਦੇ ਲਈ ਜਾਂਦੇ ਸੀ ਅਤੇ ਇੱਥੇ ਨੇੜੇ ਤੋਂ ਦੇਖ ਰਹੇ ਹਾਂ ਤੁਹਾਨੂੰ।

ਪ੍ਰਧਾਨ ਮੰਤਰੀ – ਇਹ ਦੇਖੋ ਤੁਹਾਡੇ ਹਰ ਇੱਕ ਸਟਾਲ ‘ਤੇ ਮੈਂ ਆਇਆ ਹਾਂ, ਕਦੇ ਨਾ ਕਦੇ ਮੌਕਾ ਮਿਲਿਆ, ਯਾਨੀ ਮੈਂ ਸੀਐੱਮ ਹਾਂ ਜਾਂ ਪੀਐੱਮ ਹਾਂ, ਮੇਰੇ ਵਿੱਚ ਕੋਈ ਫਰਕ ਨਹੀਂ ਹੁੰਦਾ ਹੈ, ਮੈਂ ਵੈਸਾ ਹੀ ਹਾਂ।

ਲਖਪਤੀ ਦੀਦੀ – ਸਰ ਤੁਹਾਡੀ ਬਦੌਲਤ, ਤੁਹਾਡੇ ਅਸ਼ੀਰਵਾਦ ਨਾਲ ਤਾਂ ਅਸੀਂ ਮਹਿਲਾਵਾਂ ਇੰਨੀ ਮੁਸ਼ਕਲ ਦੇ ਬਾਅਦ ਵੀ ਇੱਥੇ ਉੱਚੇ ਮੁਕਾਮ ਤੱਕ ਪਹੁੰਚੇ ਅਤੇ ਲਖਪਤੀ ਦੀਦੀ ਬਣ ਗਏ ਹਨ ਸਰ, ਅਤੇ ਅੱਜ ਮੇਰੇ ਨਾਲ ਜੁੜੀ….

ਪ੍ਰਧਾਨ ਮੰਤਰੀ –ਅੱਛਾ ਪਿੰਡ ਵਾਲੇ ਜਾਣਦੇ ਹਨ ਤੁਸੀਂ ਲਖਪਤੀ ਦੀਦੀ ਹੋ? 

ਲਖਪਤੀ ਦੀਦੀ – ਹਾਂ ਹਾਂ ਸਰ, ਸਾਰੇ ਜਾਣਦੇ ਹਨ ਸਰ। ਹੁਣੇ ਇੱਥੇ ਆਉਣਾ ਸੀ ਤਾਂ ਸਾਰਿਆਂ ਨੂੰ ਡਰ ਲੱਗ ਰਿਹਾ ਸੀ ਸਰ, ਤਾਂ ਅਸੀਂ ਤੁਹਾਨੂੰ ਪਿੰਡ ਦੀ ਕੋਈ  ਕੰਪਲੇਂਟ ਕਰਨ ਦੇ ਲਈ ਇੱਥੇ ਤੁਹਾਨੂੰ ਮਿਲਣ ਆ ਰਹੇ ਹਾਂ, ਤਾਂ ਉਹ ਲੋਕ ਕਹਿੰਦੇ ਸਨ, ਕਿ ਦੀਦੀ ਜਾਓ ਤਾਂ ਕੰਪਲੇਂਟ ਨਹੀਂ ਕਰਨਾ।

ਲਖਪਤੀ ਦੀਦੀ – 2023 ਵਿੱਚ, ਜਦੋਂ ਤੁਸੀਂ ਮਿਲਟਸ ਈਅਰ, ਇੰਟਰਨੈਸ਼ਨਲ ਮਿਲਟਸ ਈਅਰ ਐਲਾਨਿਆ, ਤਾਂ ਅਸੀਂ ਪਿੰਡ ਨਾਲ ਜੁੜੇ ਹੋਏ ਹਾਂ, ਤਾਂ ਸਾਨੂੰ ਪਤਾ ਸੀ ਕਿ ਜੋ 35 ਰੁਪਏ ਵਿੱਚ ਅਸੀਂ ਬਾਜਰਾ ਵੇਚ ਰਹੇ ਹਾਂ ਜਾਂ ਜਵਾਰ ਵੇਚ ਰਹੇ ਹਾਂ, ਉਸ ਵਿੱਚ ਅਸੀਂ ਵੈਲਿਊ ਐਡੀਸ਼ਨ ਕਰੀਏ, ਤਾਕਿ ਲੋਕ ਵੀ ਹੈਲਥੀ ਖਾਣ ਅਤੇ ਸਾਡਾ ਵੀ ਬਿਜ਼ਨਸ ਹੋ ਜਾਵੇ, ਤਾਂ ਤਿੰਨ ਪ੍ਰੋਡਕਟ ਨਾਲ ਅਸੀਂ ਤਦ ਸਟਾਰਟ ਕੀਤੇ ਸੀ, ਕੁਕੀਜ਼ ਸੀ ਸਾਡਾ ਤੇ ਖਾਖਰਾ ਸੀ, ਗੁਜਰਾਤ ਦਾ, ਖਾਖਰਾ ਤੁਹਾਨੂੰ ਪਤਾ ਹੈ। 

ਪ੍ਰਧਾਨ ਮੰਤਰੀ –ਹੁਣ ਖਾਖਰਾ ਤਾਂ ਆਲ ਇੰਡੀਆ ਹੋ ਗਿਆ ਹੈ।

ਲਖਪਤੀ ਦੀਦੀ- ਯਸ, ਆਲ ਇੰਡੀਆ ਹੋ ਗਿਆ ਹੈ ਸਰ।

ਪ੍ਰਧਾਨ ਮੰਤਰੀ – ਜਦੋਂ ਇਹ ਲੋਕ ਸੁਣਦੇ ਹਨ, ਕਿ ਮੋਦੀ ਜੀ ਲਖਪਤੀ ਦੀਦੀ ਬਣਾਉਣਾ ਚਾਹੁੰਦੇ ਹਨ, ਤਾਂ ਕੀ ਲੱਗਦਾ ਹੈ ਲੋਕਾਂ ਨੂੰ?

ਲਖਪਤੀ ਦੀਦੀ – ਸਰ, ਸੱਚੀ ਗੱਲ ਬੋਲਾਂ, ਪਹਿਲੇ ਉਨ੍ਹਾਂ ਨੂੰ ਲੱਗਦਾ ਹੈ ਕਿ ਮਤਲਬ ਇਹ ਪੌਸਿਬਲ ਹੈ ਹੀ ਨਹੀਂ ਮਹਿਲਾਵਾਂ ਦੇ ਲਈ, ਲਖਪਤੀ-ਲਖਪਤੀ ਮਤਲਬ ਇੱਕ ਪੰਜ-ਚਾਰ ਜ਼ੀਰੋ ਹੁੰਦੇ ਹਨ ਉਸ ਦੇ ਅੰਦਰ ਅਤੇ ਉਹ ਪੁਰਸ਼ਾਂ ਦੀ ਜੇਬ ਵਿੱਚ ਹੀ ਚੰਗੇ ਲੱਗਦੇ ਹਨ, ਲੋਕ ਇਹ ਸੋਚਦੇ ਹਨ, ਪਰ ਮੈਂ ਤਾਂ ਇਹ ਬੋਲਿਆ ਹੈ ਸਰ, ਕਿ ਅੱਜ ਲਖਪਤੀ ਹੈ ਦੋ-ਚਾਰ ਸਾਲ ਬਾਅਦ ਇਸੇ ਦਿਨ ਅਸੀਂ ਸਾਰੇ ਕਰੋੜਪਤੀ ਦੀਦੀ ਦੇ ਈਵੈਂਟ ਵਿੱਚ ਬੈਠਣ ਵਾਲੇ ਹਾਂ।

ਪ੍ਰਧਾਨ ਮੰਤਰੀ – ਵਾਹ।

ਲਖਪਤੀ ਦੀਦੀ – ਅਤੇ ਇਹ ਸੁਪਨਾ ਅਸੀਂ ਸਾਕਾਰ ਕਰਾਂਗੇ। ਮਤਲਬ ਤੁਸੀਂ ਸਾਨੂੰ ਰਾਹ ਦਿਖਾ ਦਿੱਤੀ ਹੈ ਕਿ ਲਖਪਤੀ ਤੱਕ ਤੁਸੀਂ ਪਹੁੰਚਾ ਦਿੱਤਾ, ਕਰੋੜਪਤੀ ਅਸੀਂ ਦੱਸਾਂਗੇ, ਸਰ ਅਸੀਂ ਕਰੋੜਪਤੀ ਬਣ ਗਏ ਹਾਂ, ਇਹ ਬੈਨਰ ਲਗਾਓ।

ਲਖਪਤੀ ਦੀਦੀ – ਮੈਂ ਇੱਕ ਡ੍ਰੋਨ ਪਾਇਲਟ ਹਾਂ, ਡ੍ਰੋਨ ਦੀਦੀ ਹਾਂ ਅਤੇ ਹੁਣੇ ਮੇਰੀ ਜੋ ਕਮਾਈ ਹੈ ਉਹ 2 ਲੱਖ ਤੱਕ ਪਹੁੰਚ ਗਈ ਹੈ।

ਪ੍ਰਧਾਨ ਮੰਤਰੀ – ਮੈਨੂੰ ਇੱਕ ਭੈਣ ਮਿਲੀ ਸੀ, ਉਹ ਕਹਿ ਰਹੀ ਸੀ ਮੈਨੂੰ ਤਾਂ ਸਾਈਕਲ ਚਲਾਉਣਾ ਨਹੀਂ ਆਉਂਦਾ ਸੀ, ਹੁਣ ਮੈਂ ਡ੍ਰੋਨ ਚਲਾਉਂਦੀ ਹਾਂ।

ਲਖਪਤੀ ਦੀਦੀ  – ਅਸੀਂ ਪਲੇਨ ਤਾਂ ਨਹੀਂ ਉਡਾ ਸਕਦੇ, ਲੇਕਿਨ ਡ੍ਰੋਨ ਤਾਂ ਉਡਾ ਕੇ ਪਾਇਲਟ ਤਾਂ ਬਣ ਹੀ ਗਏ ਹਾਂ।

ਪ੍ਰਧਾਨ ਮੰਤਰੀ –ਪਾਇਲਟ ਬਣ ਗਏ।

ਲਖਪਤੀ ਦੀਦੀ- ਜੀ, ਸਰ ਮੇਰੇ ਜੋ ਦੇਵਰ ਹਨ, ਉਹ ਸਾਰੇ ਤਾਂ ਮੈਨੂੰ ਪਾਇਲਟ ਕਹਿ ਕੇ ਹੀ ਬੁਲਾਉਂਦੇ ਹਨ, ਮੈਨੂੰ ਭਾਬੀ ਕਹਿ ਕੇ ਨਹੀਂ ਬੁਲਾਉਂਦੇ।

ਪ੍ਰਧਾਨ ਮੰਤਰੀ – ਅੱਛਾ, ਪੂਰੇ ਪਰਿਵਾਰ ਵਿੱਚ ਪਾਇਲਟ ਦੀਦੀ ਹੋ ਗਈ।

ਲਖਪਤੀ ਦੀਦੀ – ਪਾਇਲਟ ਹੀ ਬੋਲਦੇ ਹਨ, ਘਰ ਵਿੱਚ ਆਉਣਗੇ, ਐਂਟਰ ਹੋਣਗੇ ਤਦ ਵੀ ਪਾਇਲਟ, ਇੰਝ ਹੀ ਬੁਲਾਉਣਗੇ।

ਪ੍ਰਧਾਨ ਮੰਤਰੀ – ਅਤੇ ਪਿੰਡ ਵਾਲੇ ਵੀ?

ਲਖਪਤੀ ਦੀਦੀ –ਪਿੰਡ ਵਾਲੇ ਵੀ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ – ਤੁਸੀਂ ਟ੍ਰੇਨਿੰਗ ਕਿੱਥੇ ਤੋਂ ਲਈ?

ਲਖਪਤੀ ਦੀਦੀ – ਪੁਣੇ, ਮਹਾਰਾਸ਼ਟਰ ਤੋਂ।

ਪ੍ਰਧਾਨ ਮੰਤਰੀ – ਪੁਣੇ ਜਾ ਕੇ ਲਈ।

ਲਖਪਤੀ ਦੀਦੀ – ਪੁਣੇ।

ਪ੍ਰਧਾਨ ਮੰਤਰੀ – ਤਾਂ ਪਰਿਵਾਰ ਵਾਲਿਆਂ ਨੇ ਜਾਣ ਦਿੱਤਾ ਤੁਹਾਨੂੰ?

ਲਖਪਤੀ ਦੀਦੀ – ਜਾਣ ਦਿੱਤਾ।

ਪ੍ਰਧਾਨ ਮੰਤਰੀ –ਅੱਛਾ।

ਲਖਪਤੀ ਦੀਦੀ – ਮੇਰਾ ਬੱਚਾ ਛੋਟਾ ਸੀ ਉਸ ਨੂੰ ਮੈਂ ਰੱਖ ਕੇ ਗਈ ਸੀ, ਰਹੇਗਾ ਕਿ ਨਹੀਂ ਰਹੇਗਾ।

ਪ੍ਰਧਾਨ ਮੰਤਰੀ –ਤੁਹਾਡੇ ਬੇਟੇ ਨੇ ਹੀ ਤੁਹਾਨੂੰ ਡ੍ਰੋਨ ਦੀਦੀ ਬਣਾ ਦਿੱਤਾ।

ਲਖਪਤੀ ਦੀਦੀ – ਉਸ ਦਾ ਵੀ ਸੁਪਨਾ ਹੈ ਕਿ ਮੈਂ, ਮੰਮਾ ਤੁਸੀਂ ਡ੍ਰੋਨ ਦੇ ਪਾਇਲਟ ਬਣ ਗਏ ਹੋ, ਮੈਂ ਪਲੇਨ ਦਾ ਪਾਇਲਟ ਬਣਾਂਗਾ।

ਪ੍ਰਧਾਨ ਮੰਤਰੀ- ਅਰੇ ਵਾਹ, ਤਾਂ ਅੱਜ ਪਿੰਡ-ਪਿੰਡ ਡ੍ਰੋਨ ਦੀਦੀ ਦੀ ਆਪਣੀ ਇੱਕ ਪਹਿਚਾਣ ਬਣ ਗਈ ਹੈ।

ਲਖਪਤੀ ਦੀਦੀ – ਸਰ ਇਸ ਦੇ ਲਈ ਮੈਂ ਤੁਹਾਡਾ ਸ਼ੁਕਰੀਆਂ ਕਰਨਾ ਚਾਹਾਂਗੀ, ਕਿਉਂਕਿ ਤੁਹਾਡੀ ਡ੍ਰੋਨ ਦੀਦੀ ਯੋਜਨਾ ਦੇ ਤਹਿਤ ਮੈਂ ਅੱਜ ਲਖਪਤੀ ਦੀਦੀ ਦੀ ਗਿਣਤੀ ਵਿੱਚ ਆ ਗਈ ਹਾਂ।

ਪ੍ਰਧਾਨ ਮੰਤਰੀ – ਤੁਹਾਡਾ ਘਰ ਵਿੱਚ ਵੀ ਰੁਤਬਾ ਵਧ ਗਿਆ ਹੋਵੇਗਾ?

ਲਖਪਤੀ ਦੀਦੀ- ਜੀ।

ਲਖਪਤੀ ਦੀਦੀ – ਜਦੋਂ ਮੈਂ ਸ਼ੁਰੂ ਕੀਤਾ ਤਾਂ ਮੇਰੇ ਕੋਲ 12 ਭੈਣਾਂ ਸਨ, ਹੁਣ 75 ਹੋ ਗਈਆਂ ਹਨ।

ਪ੍ਰਧਾਨ ਮੰਤਰੀ – ਕਿੰਨਾ ਕਮਾਉਂਦੇ ਹੋਣਗੇ ਸਾਰੇ?

ਲਖਪਤੀ ਦੀਦੀ – ਆਪਣੇ ਰਾਧਾ ਕ੍ਰਿਸ਼ਨ ਮੰਡਲ ਦੀ ਗੱਲ ਕਰਾਂ, ਤਾਂ ਭੈਣਾਂ embroidery ਅਤੇ ਪਸ਼ੂ ਪਾਲਣ ਦੋਵੇਂ ਕਰਦੀਆਂ ਹਨ ਅਤੇ 12 ਮਹੀਨਿਆਂ ਦਾ 9.5-10 ਲੱਖ ਕਮਾ ਲੈਂਦੀਆਂ ਹਨ।

ਪ੍ਰਧਾਨ ਮੰਤਰੀ – ਦਸ ਲੱਖ ਰੁਪਇਆ?

ਲਖਪਤੀ ਦੀਦੀ – ਹਾਂ ਇੰਨਾ ਕਮਾਉਂਦੀਆਂ ਹਨ….

ਲਖਪਤੀ ਦੀਦੀ – ਸਰ, ਮੈਂ 2019 ਵਿੱਚ ਸਮੂਹ ਵਿੱਚ ਜੁੜਨ ਦੇ ਬਾਅਦ, ਮੈਂ ਬੜ੍ਹੌਦਾ ਸਵੈਰੋਜ਼ਗਾਰ ਸੰਸਥਾਨ ਨਾਲ ਬੈਂਕ ਸਖੀ ਦੀ ਤਾਲੀਮ ਲਈ।

ਪ੍ਰਧਾਨ ਮੰਤਰੀ – ਦਿਨ ਭਰ ਕਿੰਨਾ ਰੁਪਇਆ ਹੱਥ ਵਿੱਚ ਰਹਿੰਦਾ ਹੈ?

ਲਖਪਤੀ ਦੀਦੀ – ਸਰ, ਵੈਸੇ ਤਾਂ ਅਸੀਂ ਇੱਕ ਤੋਂ ਡੇਢ ਲੱਖ ਤੱਕ ਬੈਂਕ ਵਿੱਚ ਹੀ ਸਰ ਮੈਂ ਜ਼ਿਆਦਾਤਰ ਕਰਦੀ ਹਾਂ ਅਤੇ ਮੇਰੇ ਘਰ ਤੋਂ ਕਰਦੀ ਹਾਂ, ਇਸ ਤਰ੍ਹਾਂ ਸਰ।

ਪ੍ਰਧਾਨ ਮੰਤਰੀ – ਕੁਝ ਟੈਂਸ਼ਨ ਨਹੀਂ ਹੁੰਦੀ ਹੈ?

ਲਖਪਤੀ ਦੀਦੀ- ਕੁਝ ਦਿੱਕਤ ਨਹੀਂ ਸਰ, ਇੱਕ ਛੋਟਾ ਜਿਹਾ ਬੈਂਕ ਲੈ ਕੇ ਘੁੰਮਦੀ ਹਾਂ ਮੈਂ।

ਪ੍ਰਧਾਨ ਮੰਤਰੀ – ਹਾਂ!

ਲਖਪਤੀ ਦੀਦੀ – ਹਾਂ ਸਰ।

ਪ੍ਰਧਾਨ ਮੰਤਰੀ – ਤਾਂ ਤੁਹਾਡੇ ਇੱਥੇ ਕਿੰਨਾ ਕਾਰੋਬਾਰ ਹਰ ਮਹੀਨੇ ਦਾ ਹੁੰਦਾ ਹੋਵੇਗਾ ਬੈਂਕ ਦਾ?

ਲਖਪਤੀ ਦੀਦੀ – ਬੈਂਕ ਦਾ ਸਰ ਮੇਰਾ ਮਹੀਨੇ ਦਾ 4 ਤੋਂ 5 ਲੱਖ ਤੱਕ ਦਾ ਹੋ ਜਾਂਦਾ ਹੈ।

ਪ੍ਰਧਾਨ ਮੰਤਰੀ – ਤਾਂ ਇੱਕ ਪ੍ਰਕਾਰ ਨਾਲ ਲੋਕਾਂ ਨੂੰ ਹੁਣ ਬੈਂਕ ‘ਤੇ ਭਰੋਸਾ ਹੋ ਰਿਹਾ ਹੈ ਅਤੇ ਲੋਕ ਮੰਨਦੇ ਹਨ, ਤੁਸੀਂ ਆਏ ਮਤਲਬ ਬੈਂਕ ਆਈ।

ਲਖਪਤੀ ਦੀਦੀ – ਹਾਂ ਸਰ।

 

ਲਖਪਤੀ ਦੀਦੀ – ਸਰ, ਮੈਂ ਤੁਹਾਨੂੰ ਆਪਣਾ ਮਨ ਤੋਂ ਗੁਰੂ ਮੰਨਿਆ ਹੈ। ਅੱਜ ਮੈਂ ਜੋ ਲਖਪਤੀ ਦੀਦੀ ਬਣੀ ਹਾਂ, ਇਹ ਤੁਹਾਡੀ ਪ੍ਰੇਰਣਾ ਤੁਸੀੰ ਦੇ ਰਹੇ ਹੋ, ਉਸੇ ਵਿੱਚੋਂ ਮੈਂ ਅੱਗੇ ਵਧ ਪਾਈ ਹਾਂ ਅਤੇ ਅੱਜ ਇਸ ਸਟੇਜ ‘ਤੇ ਬੈਠੀ ਹਾਂ। ਮੈਨੂੰ ਲੱਗ ਰਿਹਾ ਹੈ ਕਿ ਮੈਂ ਇੱਕ ਸੁਪਨਾ ਦੇਖ ਰਹੀ ਹਾਂ ਅਤੇ ਅਸੀਂ ਲਖਪਤੀ ਦੀਦੀ ਬਣ ਗਏ ਹਾਂ ਸਰ ਕਿ ਅਸੀਂ ਦੂਸਰੀਆਂ ਭੈਣਾਂ ਨੂੰ ਵੀ ਸਾਨੂੰ ਲਖਪਤੀ ਬਣਾਉਣਾ ਹੈ, ਸਾਨੂੰ ਸਖੀ ਮੰਡਲ ਤੋਂ ਆ ਕੇ ਸਾਡੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਹੋਇਆ ਸਰ, ਉਸ ਦੀ ਇੱਕ ਮੈਡਮ ਆਈ ਸੀ Lbsnaa ਮਸੂਰੀ ਤੋਂ, ਰਾਧਾ ਬੇਨ ਰਸਤੋਗੀ, ਤਾਂ ਮੇਰੀ ਸਕਿੱਲ ਦੇਖੀ ਅਤੇ ਦੀਦੀ ਨੇ ਕਿਹਾ ਕਿ ਤੁਸੀਂ ਮਸੂਰੀ ਆਓਗੇ, ਮੈਂ ਹਾਂ ਕਰ ਦਿੱਤੀ ਅਤੇ ਮੈਂ ਮਸੂਰੀ ਗਈ, ਉੱਥੇ ਇੱਕ ਵਾਰ ਮੈਂ ਗੁਜਰਾਤੀ ਨਾਸ਼ਤੇ ‘ਤੇ ਉੱਥੇ ਦਾ 50 ਕਿਚਨ ਦਾ ਕਿਚਨ ਸਟਾਫ ਹੈ, ਉਸ ਨੂੰ ਮੈਂ ਟ੍ਰੇਨਿੰਗ ਦਿੱਤੀ, ਤੁਸੀਂ ਗੁਜਰਾਤੀ ਵਿੱਚ ਕਹਿੰਦੇ ਸਰ ਰੋਟਲਾ, ਤਾਂ ਉੱਥੇ ਮੈਂ ਬਾਜਰਾ, ਜਵਾਰ , ਸਭ ਨੂੰ ਮੈਂ ਉੱਥੇ ਰੋਟੀ ਸਿਖਾਈ ਅਤੇ ਪਰੰਤੂ ਮੈਨੂੰ ਉੱਥੋਂ ਦੀ ਇੱਕ ਚੀਜ਼ ਬਹੁਤ ਚੰਗੀ ਲੱਗੀ, ਸਾਰੇ ਲੋਕ ਮੈਨੂੰ ਇੰਝ ਬੁਲਾਉਂਦੇ ਸਨ ਰੀਤਾ ਬੇਨ ਗੁਜਰਾਤ ਤੋਂ ਨਰੇਂਦਰ ਮੋਦੀ ਸਾਹੇਬ ਦੇ ਵਤਨ ਤੋਂ ਆਏ ਹਨ, ਤਾਂ ਮੈਨੂੰ ਇੰਨਾ ਮਾਣ ਹੁੰਦਾ ਸੀ ਕਿ ਗੁਜਰਾਤ ਦੀ ਲੇਡੀਜ ਹਾਂ, ਤਾਂ ਮੈਨੂੰ ਅਜਿਹਾ ਮਾਣ ਮਿਲ ਰਿਹਾ ਹੈ, ਇਹ ਮੇਰੇ ਲਈ ਸਭ ਤੋਂ ਵੱਡਾ ਮਾਣ ਹੈ।

ਪ੍ਰਧਾਨ ਮੰਤਰੀ – ਹੁਣ ਤੁਸੀਂ ਲੋਕਾਂ ਨੇ ਔਨਲਾਈਨ ਜੋ ਬਿਜ਼ਨਸ ਦੇ ਮਾਡਲ ਹੁੰਦੇ ਹਨ, ਉਸ ਵਿੱਚ ਤੁਹਾਨੂੰ ਐਂਟਰ ਕਰਨਾ ਚਾਹੀਦਾ ਹੈ, ਮੈਂ ਸਰਕਾਰ ਨੂੰ ਵੀ ਕਹਾਂਗਾ ਤੁਹਾਡੀ ਮਦਦ ਕਰਨ, ਇਸ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ,ਕਿ ਭਈ ਅਸੀਂ ਇੰਨੀਆਂ ਭੈਣਾਂ ਨੂੰ ਜੋੜਿਆ, ਇੰਨੀਆਂ ਭੈਣਾਂ ਕਮਾ ਰਹੀਆਂ ਹਨ, ਗ੍ਰਾਸ ਰੂਟ ਲੈਵਲ ‘ਤੇ ਕਮਾ ਰਹੀਆਂ ਹਨ, ਕਿਉਂਕਿ ਦੁਨੀਆ ਵਿੱਚ ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਹੈ ਕਿ ਭਾਰਤ ਵਿੱਚ ਮਹਿਲਾਵਾਂ ਸਿਰਫ਼ ਘਰ ਦਾ ਕੰਮ ਕਰਦੀਆਂ ਹਨ, ਇਹ ਜੋ ਕਲਪਨਾ ਹੈ, ਅਜਿਹਾ ਨਹੀਂ ਹੈ, ਉਹ ਭਾਰਤ ਦੀ ਆਰਥਿਕ ਸ਼ਕਤੀ ਬਣੀਆਂ ਹੋਈਆਂ ਹਨ। ਭਾਰਤ ਦੀ ਆਰਥਿਕ ਸਥਿਤੀ ਵਿੱਚ ਬਹੁਤ ਵੱਡਾ ਰੋਲ ਹੁਣ ਗ੍ਰਾਮੀਣ ਖੇਤਰ ਦੀਆਂ ਮਹਿਲਾਵਾਂ ਦੇ ਦੁਆਰਾ ਹੋ ਰਿਹਾ ਹੈ। ਦੂਸਰਾ ਮੈਂ ਦੇਖਿਆ ਹੈ ਕਿ ਸਾਡੀਆਂ ਮਹਿਲਾਵਾਂ ਟੈਕਨੋਲੋਜੀ ਨੂੰ ਤੁਰੰਤ ਫੜਦੀਆਂ ਹਨ, ਮੇਰਾ ਇੱਕ ਡ੍ਰੋਨ ਦੀਦੀ ਵਿੱਚ ਅਨੁਭਵ ਹੈ, ਜਿਨ੍ਹਾਂ ਦੀਦੀ ਨੂੰ ਡ੍ਰੋਨ ਪਾਇਲਟ ਬਣਾਉਣ ਦੀ ਟ੍ਰੇਨਿੰਗ ਦਿੱਤੀ ਸੀ, ਤਿੰਨ-ਚਾਰ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਆ ਜਾਂਦਾ ਸੀ, ਇੰਨੀ ਤੇਜ਼ੀ ਨਾਲ ਸਿੱਖ ਲੈਂਦੇ ਹਨ ਅਤੇ ਪ੍ਰੈਕਟਿਸ ਵੀ sincerely ਕਰਦੇ ਹਨ। ਸਾਡੇ ਇੱਥੇ ਕੁਦਰਤੀ ਤੌਰ ‘ਤੇ ਮਾਤਾਵਾਂ-ਭੈਣਾਂ ਵਿੱਚ ਸੰਘਰਸ਼ ਕਰਨ ਦੀ ਸਮਰੱਥਾ, ਸਿਰਜਣ ਕਰਨ ਦੀ ਸਮਰੱਥਾ, ਸੰਸਕਾਰ ਕਰਨ ਦੀ ਸਮਰੱਥਾ, ਸੰਪਤੀ ਪੈਦਾ ਕਰਨ ਦੀ ਸਮਰੱਥਾ, ਯਾਨੀ ਇੰਨੀ ਵੱਡੀ ਤਾਕਤ ਹੈ, ਜਿਸ ਦਾ ਅਸੀਂ ਕੋਈ ਹਿਸਾਬ ਨਹੀਂ ਲਗਾ ਸਕਦੇ। ਮੈਂ ਸਮਝਦਾ ਹਾਂ ਕਿ ਇਹ ਸਮਰੱਥਾ ਜੋ ਹੈ, ਉਸ ਦਾ ਦੇਸ਼ ਨੂੰ ਬਹੁਤ ਲਾਭ ਹੋਵੇਗਾ।

ਡਿਸਕਲੇਮਰ : ਪ੍ਰਧਾਨ ਮੰਤਰੀ ਦੇ ਨਾਲ ਲਖਪਤੀ ਦੀਦੀਆਂ ਦੇ ਸੰਵਾਦ ਦੇ ਕੁਝ ਅੰਸ਼ ਕੀਤੇ – ਕੀਤੇ ‘ਤੇ ਗੁਜਰਾਤੀ ਭਾਸ਼ਾ ਵਿੱਚ ਵੀ ਹੈ, ਜਿਸ ਦਾ ਇੱਥੇ ਭਾਵਾਨੁਵਾਦ ਕੀਤਾ ਗਿਆ ਹੈ ।

***

 ਐੱਮਜੇਪੀਐੱਸ/ਐੱਸਟੀ/ਆਰਕੇ/ਏਕੇ