Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦਾ ਥਾਈਲੈਂਡ ਦੌਰਾ


1.   ਭਾਰਤ-ਥਾਈਲੈਂਡ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ‘ਤੇ ਸੰਯੁਕਤ ਐਲਾਨ।

2.     ਥਾਈਲੈਂਡ ਦੇ ਡਿਜੀਟਲ ਅਰਥਵਿਵਸਥਾ ਅਤੇ ਸਮਾਜ ਮੰਤਰਾਲੇ (Ministry of Digital Economy and Society) ਅਤੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ(Ministry of Electronics and Information Technology) ਦੇ ਦਰਮਿਆਨ ਡਿਜੀਟਲ ਟੈਕਨੋਲੋਜੀਆਂ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ।

3.     ਭਾਰਤ ਸਰਕਾਰ ਦੇ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰਾਲੇ ਦੀ ਸਾਗਰਮਾਲਾ ਡਿਵੀਜ਼ਨ (Sagarmala Division) ਅਤੇ ਥਾਈਲੈਂਡ ਦੇ ਸੱਭਿਆਚਾਰ ਮੰਤਰਾਲੇ ਦੇ ਲਲਿਤ ਕਲਾ ਵਿਭਾਗ ਦੇ ਦਰਮਿਆਨ ਲੋਥਲ, ਗੁਜਰਾਤ ਵਿੱਚ ਨੈਸ਼ਨਲ ਮੈਰੀਟਾਇਮ ਹੈਰੀਟੇਜ ਕੰਪਲੈਕਸ (ਐੱਨਐੱਮਐੱਚਸੀ-NMHC) ਦੇ ਵਿਕਾਸ ਦੇ ਲਈ ਸਹਿਮਤੀ ਪੱਤਰ।

4.     ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਗਣਰਾਜ ਦੇ ਨੈਸ਼ਨਲ ਸਮਾਲ ਇੰਡਸਟ੍ਰੀਜ਼ ਕਾਰਪੋਰੇਸ਼ਨ ਲਿਮਿਟਿਡ (ਐੱਨਐੱਸਆਈਸੀ- NSIC) ਅਤੇ ਥਾਈਲੈਂਡ ਦੇ ਆਫ਼ਿਸ ਆਵ੍ ਸਮਾਲ ਐਂਡ ਮੀਡੀਅਮ ਐਂਟਰਪ੍ਰਾਇਜ਼ਿਜ਼ ਪ੍ਰਮੋਸ਼ਨ  (ਓਐੱਸਐੱਮਈਪੀ-OSMEP) ਦੇ ਦਰਮਿਆਨ ਸਹਿਮਤੀ ਪੱਤਰ।

5.     ਭਾਰਤ ਦੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ (ਐੱਮਡੀਓਐੱਨਈਆਰ- MDoNER) ਅਤੇ ਥਾਈਲੈਂਡ ਦੇ ਵਿਦੇਸ਼ ਮਾਮਲੇ ਮੰਤਰਾਲੇ ਦੇ ਦਰਮਿਆਨ ਸਹਿਮਤੀ ਪੱਤਰ।

6.    ਭਾਰਤ ਦੀ ਨੌਰਥ ਈਸਟਰਨ ਹੈਂਡੀਕ੍ਰਾਫਟਸ ਐਂਡ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਈਐੱਚਐੱਚਡੀਸੀ-NEHHDC) ਅਤੇ ਥਾਈਲੈਂਡ ਸਰਕਾਰ ਦੀ ਕ੍ਰਿਏਟਿਵ ਇਕੌਨਮੀ ਏਜੰਸੀ (ਸੀਈਏ-CEA) ਦੇ ਦਰਮਿਆਨ ਸਹਿਮਤੀ ਪੱਤਰ।

***

ਐੱਮਜੇਪੀਐੱਸ/ਐੱਸਆਰ