Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੱਖਣ- ਏਸ਼ੀਆ ਸੈਟੇਲਾਈਟ-ਕੁਝ ਵਿਸ਼ੇਸ਼ਤਾਵਾਂ

ਦੱਖਣ- ਏਸ਼ੀਆ ਸੈਟੇਲਾਈਟ-ਕੁਝ ਵਿਸ਼ੇਸ਼ਤਾਵਾਂ


• ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੁਲਾੜ ਕੂਟਨੀਤੀ ਨੇਦੱਖਣੀ ਏਸ਼ੀਆਈ ਗੁਆਂਢੀਆਂ ਦੇ ਅਸਮਾਨ ਨੂੰ ਵਿਲੱਖਣ ਤੋਹਫ਼ਾ ਦੇ ਕੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ।

• ਬਿਨਾਂ ਕਿਸੇ ਕੀਮਤ ‘ਤੇ ਗੁਆਂਢੀਆਂ ਨੂੰ ਸੰਚਾਰ ਸੈਟੇਲਾਈਟ ਦਾ ਉਪਹਾਰ ਦੇਣ ਦੀ ਸ਼ਾਇਦ ਦੁਨੀਆ ਭਰ ਵਿੱਚ ਕੋਈ ਮਿਸਾਲ ਨਹੀਂ ਹੈ।

• ਦੋ ਟਨ ਤੋਂ ਜ਼ਿਆਦਾ ਵਜ਼ਨ ਦੇ ਸੈਟੇਲਾਈਟ ਨੂੰ 230 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਤਿੰਨ ਸਾਲਾਂ ਵਿੱਚ ਤਿਆਰ ਕੀਤਾ ਗਿਆ ਹੈ।

• ਇਸ ਦਾ ਪ੍ਰਭਾਵ ਸਮੁੱਚੇ ਦੱਖਣ-ਏਸ਼ੀਆ ਵਿੱਚ ਫੈਲੇਗਾ।

• ਦੱਖਣ-ਏਸ਼ੀਆ ਸੈਟੇਲਾਈਟ ਕੋਲ 12 ਕੇਯੂਬੈਂਡ ਟਰਾਂਸਪੌਂਡਰ ਹੈ ਜਿਸ ਨੂੰ ਭਾਰਤ ਦੇ ਗੁਆਂਢੀ ਸੰਚਾਰ ਵਧਾਉਣ ਲਈ ਉਪਯੋਗ ਕਰ ਸਕਦੇ ਹਨ।

• ਹਰੇਕ ਦੇਸ਼ ਨੂੰ ਘੱਟ ਤੋਂ ਘੱਟ ਇੱਕ ਟਰਾਂਸਪੌਂਡਰ ਤੱਕ ਪਹੁੰਚ ਪ੍ਰਾਪਤ ਹੋਏਗੀ ਜਿਸ ਦੇ ਜ਼ਰੀਏ ਉਹ ਆਪਣੇ ਪ੍ਰੋਗਰਾਮ ਚਲਾ ਸਕਦੇ ਹਨ।

ਇਹ ਸੈਟੇਲਾਈਟ ਡੀਟੀਐੱਚ ਟੈਲੀਵਿਜ਼ਨ, ਵੀਐੱਸਏਟੀ ਲਿੰਕ, ਟੈਲੀ-ਸਿੱਖਿਆ, ਟੈਲੀ ਮੈਡੀਸਨ ਅਤੇ ਆਫ਼ਤਾ ਪ੍ਰਬੰਧਨ ਸਮਰਥਨ ਦੀ ਸੁਵਿਧਾ ਦੇਏਗਾ।ਇਹ ਆਫ਼ਤ ਦੇਸ ਮੇਂ ਭੁਚਾਲ, ਚੱਕਰਵਾਤ, ਹੜ੍ਹ ਅਤੇ ਸੁਨਾਮੀ ਵਰਗੀਆਂ ਆਫ਼ਤਾਂ ‘ਤੇ ਮਹੱਤਵਪੂਰਨ ਸੰਚਾਰ ਲਿੰਕ ਪ੍ਰਦਾਨ ਕਰੇਗਾ।

ਇਸ ਸਫ਼ਲ ਲਾਂਚ ਕਰਨ ਦੇ ਅਨੋਖੇ ਸਮਾਗਮ ਵਿੱਚਸੈਟੇਲਾਈਟ ਨਾਲ ਜੁੜੇ ਲਾਭ ਪ੍ਰਾਪਤ ਕਰਨ ਵਾਲੇ ਸਾਰੇ ਸੱਤ ਦੱਖਣ ਏਸ਼ੀ ਆਈ ਦੇਸ਼ਾਂ ਦੀਆਂ ਸਰਕਾਰਾਂ ਦੇ ਪ੍ਰਮੁੱਖ ਵੀਡਿਓ ਕਾਨਫਰੰਸਿੰਗ ਨਾਲ ਜੁੜੇ।

AKT/SH