ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੱਖਣ ਅਫਰੀਕਾ ਅਤੇ ਗ੍ਰੀਸ ਦੇ ਆਪਣੇ ਚਾਰ ਦਿਨ ਦੇ ਦੌਰੇ ਤੋਂ ਬਾਅਦ ਅੱਜ ਬੰਗਲੁਰੂ ਪਹੁੰਚੇ। ਪ੍ਰਧਾਨ ਮੰਤਰੀ ਨੇ ਦੱਖਣ ਅਫਰੀਕਾ ਵਿੱਚ ਬ੍ਰਿਕਸ ਸਮਿਟ ਵਿੱਚ ਸ਼ਿਰਕਤ ਕੀਤੀ ਅਤੇ ਬਾਅਦ ਵਿੱਚ ਗ੍ਰੀਸ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਵਿਭਿੰਨ ਦੁਵੱਲੀਆਂ ਬੈਠਕਾਂ ਕੀਤੀਆਂ ਅਤੇ ਸਥਾਨਕ ਵਿਚਾਰਵਾਨ ਲੀਡਰਾਂ ਨਾਲ ਬੈਠਕਾਂ ਕੀਤੀਆਂ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿੱਚ ਜੀਵੰਤ ਭਾਰਤੀ ਭਾਈਚਾਰਿਆਂ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਚੰਦਰਯਾਨ-3 ਮੂਨ ਲੈਂਡਰ ਦੀ ਲੈਂਡਿੰਗ ਨੂੰ ਦੇਖਿਆ ਸੀ, ਬਾਅਦ ਵਿੱਚ ਇਸਰੋ ਟੀਮ ਨਾਲ ਗੱਲਬਾਤ ਕਰਨ ਲਈ ਬੰਗਲੁਰੂ ਪਹੁੰਚੇ।
ਪ੍ਰਧਾਨ ਮੰਤਰੀ ਮੋਦੀ ਜਿਨ੍ਹਾਂ ਦਾ ਐੱਚਏਐੱਲ ਹਵਾਈ ਅੱਡੇ ਦੇ ਬਾਹਰ ਨਿੱਘਾ ਸੁਆਗਤ ਕੀਤਾ ਗਿਆ, ਨੇ ਇਕੱਠੇ ਹੋਏ ਨਾਗਰਿਕਾਂ ਨੂੰ ਆਪਣੇ ਸੰਬੋਧਨ ਦੀ ਸ਼ੁਰੂਆਤ ਜੈ ਜਵਾਨ, ਜੈ ਕਿਸਾਨ ਨਾਲ ਕੀਤੀ, ਜਿਸ ਵਿੱਚ ਜੈ ਵਿਗਿਆਨ, ਜੈ ਅਨੁਸੰਧਾਨ ਭੀ ਜੋੜਿਆ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਸ਼ਾਨਦਾਰ ਸਫਲਤਾ ‘ਤੇ ਦੱਖਣ ਅਫਰੀਕਾ ਅਤੇ ਗ੍ਰੀਸ ਵਿੱਚ ਇੱਕੋ ਜਿਹਾ ਉਤਸ਼ਾਹ ਦੇਖਿਆ।
ਇਸਰੋ ਟੀਮ ਦੇ ਨਾਲ ਰਹਿਣ ਦੀ ਆਪਣੀ ਉਤਸੁਕਤਾ ਪ੍ਰਗਟ ਕਰਦੇ ਹੋਏ, ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਵਾਪਸੀ ‘ਤੇ ਸਭ ਤੋਂ ਪਹਿਲਾਂ ਬੰਗਲੁਰੂ ਆਉਣ ਦਾ ਫ਼ੈਸਲਾ ਕੀਤਾ ਹੈ। ਪ੍ਰੋਟੋਕੋਲ ਬਾਰੇ ਚਿੰਤਾ ਨਾ ਕਰਨ ਦੀ ਆਪਣੀ ਬੇਨਤੀ ਵਿੱਚ ਸਹਿਯੋਗ ਲਈ ਪ੍ਰਧਾਨ ਮੰਤਰੀ ਨੇ ਰਾਜਪਾਲ, ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਸੁਆਗਤ ਲਈ ਸਭ ਦਾ ਧੰਨਵਾਦ ਕੀਤਾ ਅਤੇ ਇਕੱਠੇ ਹੋਏ ਲੋਕਾਂ ਵਿੱਚ ਉਤਸ਼ਾਹ ਨੂੰ ਨੋਟ ਕੀਤਾ ਅਤੇ ਇੱਕ ਰੋਡ ਸ਼ੋਅ ਵਿੱਚ ਚੰਦਰਯਾਨ ਟੀਮ ਦੇ ਨਾਲ ਸ਼ਾਮਲ ਹੋਣ ਲਈ ਇਸਰੋ ਲਈ ਰਵਾਨਾ ਹੋਏ।
********
ਡੀਐੱਸ/ਟੀਐੱਸ
I am very grateful to the people of Bengaluru for the very warm welcome this morning. pic.twitter.com/oV0NcUy9lR
— Narendra Modi (@narendramodi) August 26, 2023