Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੇਹੂ, ਪੁਣੇ ਵਿੱਚ ਜਗਦਗੁਰੂ ਸ਼੍ਰੀਸੰਤ ਤੁਕਾਰਾਮ ਮਹਾਰਾਜ ਸ਼ਿਲਾ ਮੰਦਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਦੇਹੂ, ਪੁਣੇ ਵਿੱਚ ਜਗਦਗੁਰੂ ਸ਼੍ਰੀਸੰਤ ਤੁਕਾਰਾਮ ਮਹਾਰਾਜ ਸ਼ਿਲਾ ਮੰਦਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਸ਼੍ਰੀ ਵਿਠਠਲਾਯ ਨਮ

ਨਮੋ ਸਦਗੁਰੂ, ਤੁਕਯਾ ਗਿਆਨਦੀਪਾ। ਨਮੋ ਸਦਗੁਰੂ, ਸਚਿਆਨੰਦ ਰੂਪਾ।। ਨਮੋ ਸਦਗੁਰੂ, ਭਗਤ ਕਲਿਆਣ ਮੂਰਤੀ। ਨਮੋ ਸਦਗੁਰੂ, ਭਾਸਕਰਾ ਪੂਰਣ ਕੀਰਤੀ।। ਮਸਤਕ ਹੇ ਪਾਯਾਵਰੀ। ਜਾਂ ਵਾਰਕਰੀ ਸੰਤਾਂਚਯਾ।। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਅਜਿਤ ਪਵਾਰ ਜੀ, ਪ੍ਰਤੀਪੱਖ ਨੇਤਾ ਸ਼੍ਰੀ ਦੇਵੇਂਦ੍ਰ ਫਡਨਵੀਸ ਜੀ, ਸਾਬਕਾ ਮੰਤਰੀ ਸ਼੍ਰੀ ਚੰਦ੍ਰਕਾਂਤ ਪਾਟਿਲ ਜੀ, ਵਾਰਕਰੀ ਸੰਤ ਸ਼੍ਰੀ ਮੁਰਲੀ ਬਾਬਾ ਕੁਰੇਕਰ ਜੀ, ਜਗਤਗੁਰੂ ਸ਼੍ਰੀ ਸੰਤ ਤੁਕਾਰਾਮ ਮਹਾਰਾਜ ਸੰਸਥਾਨ ਦੇ ਚੇਅਰਮੈਨ ਨਿਤਿਨ ਮੋਰੇ ਜੀ, ਅਧਿਆਤਮਕ ਅਘਾੜੀ ਦੇ ਪ੍ਰੈਸੀਡੈਂਟ ਅਚਾਰਿਆ ਸ਼੍ਰੀ ਤੁਸ਼ਾਰ ਭੋਸਲੇ ਜੀ, ਇੱਥੇ ਹਾਜ਼ਰ ਸੰਤ ਗਣ, ਦੇਵੀਓ ਅਤੇ ਸੱਜਣੋ, ਭਗਵਾਨ ਵਿਠਲ ਅਤੇ ਸਾਰੇ ਵਾਰਕਰੀ ਸੰਤਾਂ ਦੇ ਚਰਨਾਂ ਵਿੱਚ ਮੇਰਾ ਕੋਟਿ-ਕੋਟਿ ਵੰਦਨ! ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਮਨੁੱਖ ਜਨਮ ਵਿੱਚ ਸਭ ਤੋਂ ਦੁਰਲੱਭ ਸੰਤਾਂ ਦਾ ਸਤਸੰਗ ਹੈ।

 

ਸੰਤਾਂ ਦੀ ਕਿਰਪਾ ਅਨੁਭੂਤਿ ਹੋ ਗਈ, ਤਾਂ ਇਸ਼ਵਰ ਦੀ ਅਨੁਭੂਤਿ ਆਪਣੇ ਆਪ ਹੋ ਜਾਂਦੀ ਹੈ। ਅੱਜ ਦੇਹੂ ਦੀ ਇਸ ਪਵਿੱਤਰ ਤੀਰਥ-ਭੂਮੀ ‘ਤੇ ਮੈਨੂੰ ਇੱਥੇ ਆਉਣ ਦਾ ਸੌਭਾਗ ਮਿਲਿਆ ਅਤੇ ਮੈਂ ਵੀ ਇੱਥੇ ਉਹੀ ਅਨੁਭੂਤਿ ਕਰ ਰਿਹਾ ਹਾਂ। ਦੇਹੂ, ਸੰਤ ਸ਼ਿਰੋਮਣਿ ਜਗਤਗੁਰੂ ਤੁਕਾਰਮ ਜੀ ਦੀ ਜਨਮਸਥਲੀ ਵੀ ਹੈ, ਕਰਮਸਥਲੀ ਵੀ ਹੈ। ਧਨ ਦੇਹੂਗਾਵ, ਪੁਣਯਭੂਮੀ ਠਾਵ। ਤੇਥੇ ਨਾਂਦੇ ਦੇਵ ਪਾਂਡੁਰੰਗ। ਧਨ ਖੇਤਰ ਵਾਸੀ ਤੇ ਦੈਵਾਚੇ। ਉਚਾਰਿਤੀ ਵਾਚੇ, ਨਾਮਘੋਸ਼। ਦੇਹੂ ਵਿੱਚ ਭਗਵਾਨ ਪਾਂਡੁਰੰਗ ਦਾ ਨਿਤਯ ਨਿਵਾਸ ਵੀ ਹੈ, ਅਤੇ ਇੱਥੋਂ ਦਾ ਜਨ-ਜਨ ਖੁਦ ਵੀ ਭਗਤੀ ਨਾਲ ਓਤ-ਪ੍ਰੋਤ ਸੰਤ ਸਵਰੂਪ ਹੀ ਹੈ। 

 

ਇਸੇ ਭਾਵ ਨਾਲ ਮੈਂ ਦੇਹੂ ਦੇ ਸਾਰੇ ਨਾਗਰਿਕਾਂ ਨੂੰ, ਮੇਰੀਆਂ ਮਾਤਾਵਾਂ-ਭੈਣਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ। ਹਾਲੇ ਕੁੱਝ ਮਹੀਨੇ ਪਹਿਲਾਂ ਹੀ ਮੈਨੂੰ ਪਾਲਖੀ ਮਾਰਗ ਵਿੱਚ ਦੋ ਰਾਸ਼ਟਰੀ ਰਾਜਮਾਰਗਾਂ ਨੂੰ ਫੋਰਲੇਨ ਕਰਨ ਦੇ ਲਈ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਸੀ। ਸ਼੍ਰੀਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਦਾ ਨਿਰਮਾਣ ਪੰਚ ਚਰਨਾਂ ਵਿੱਚ ਹੋਵੇਗਾ ਅਤੇ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਨਿਰਮਾਣ ਤਿੰਨ ਚਰਨਾਂ ਵਿੱਚ ਪੂਰਾ ਕੀਤਾ ਜਾਵੇਗਾ। ਇਨ੍ਹਾਂ ਸਾਰੇ ਚਰਨਾਂ ਵਿੱਚ 350 ਕਿਲੋਮੀਟਰ ਤੋਂ ਜਿਆਦਾ ਦੇ ਹਾਈਵੇ ਬਣਨਗੇ ਅਤੇ ਇਸੀ ‘ਤੇ 11 ਹਜਾਰ ਕਰੋੜ ਰੁਪਏ ਤੋਂ ਵੀ ਅਧਿਕ ਦਾ ਖਰਚ ਕੀਤਾ ਜਾਵੇਗਾ। 

 

ਇਨ੍ਹਾਂ ਪ੍ਰਯਤਨਾਂ ਨਾਲ ਖੇਤਰ ਦੇ ਵਿਕਾਸ ਨੂੰ ਵੀ ਗਤੀ ਮਿਲੇਗੀ। ਅੱਜ, ਸੌਭਾਗ ਨਾਲ ਪਵਿੱਤਰ ਸ਼ਿਲਾ ਮੰਦਿਰ ਦੇ ਲੋਕਅਰਪਣ ਦੇ ਲਈ ਮੈਨੂੰ ਦੇਹੂ ਵਿੱਚ ਆਉਣ ਦਾ ਸੌਭਾਗ ਮਿਲਿਆ ਹੈ। ਜਿਸ ਸ਼ੀਲਾ ‘ਤੇ ਖੁਦ ਸੰਤ ਤੁਕਾਰਾਮ ਜੀ ਨੇ 13 ਦਿਨਾਂ ਤੱਕ ਤਪੱਸਿਆ ਕੀਤੀ ਹੋਵੇ, ਜੋ ਸ਼ੀਲਾ ਸੰਤ ਤੁਕਾਰਾਮ ਜੀ ਦੇ ਬੋਧ ਅਤੇ ਵੈਰਾਗ ਦੀ ਸਾਕਸ਼ੀ ਬਣੀ ਹੋਵੇ, ਮੈਂ ਮੰਨਦਾ ਹਾਂ ਕਿ, ਉਹ ਸਿਰਫ ਸ਼ੀਲਾ ਨਹੀਂ ਉਹ ਤਾਂ ਭਗਤੀ ਅਤੇ ਗਿਆਨ ਦੀ ਅਧਾਰਸ਼ੀਲਾ ਸਵਰੂਪ ਹੈ। ਦੇਹੂ ਦਾ ਸ਼ੀਲਾ ਮੰਦਿਰ ਨਾ ਕੇਵਲ ਭਗਤੀ ਦੀ ਸ਼ਕਤੀ ਦਾ ਇੱਕ ਕੇਂਦਰ ਹੈ ਬਲਕਿ ਭਾਰਤ ਦੇ ਸੰਸਕ੍ਰਿਤੀਕ ਭਵਿੱਖ ਨੂੰ ਵੀ ਪ੍ਰਸ਼ਸਤ ਕਰਦਾ ਹੈ। ਇਸ ਪਵਿੱਤਰ ਸਥਾਨ ਦਾ ਪੂਨਰਨਿਰਮਾਣ ਕਰਨ ਦੇ ਲਈ ਮੈਂ ਮੰਦਿਰ ਨਿਯਾਸ ਅਤੇ ਸਾਰੇ ਭਗਤਾਂ ਦਾ ਹਿਰਦੇ ਪੂਰਵਕ ਅਭਿਨੰਦਨ ਕਰਦਾ ਹਾਂ, ਅਭਾਰ ਵਿਅਕਤ ਕਰਦਾ ਹਾਂ। ਜਗਤਗੁਰੂ ਸੰਤ ਤੁਕਾਰਾਮ ਜੀ ਦੀ ਗਾਥਾ ਦਾ ਜਿਨ੍ਹਾਂ ਨੇ ਸੰਵਧਰਨ ਕੀਤਾ ਸੀ, ਉਨ੍ਹਾਂ ਸੰਤ ਜੀ ਮਹਾਰਾਜ ਜਗਨਾਡੇ ਜੀ, ਇਨ੍ਹਾਂ ਦਾ ਸਥਾਨ ਸਦੁੰਬਰੇ ਵੀ ਪਾਸ ਵਿੱਚ ਹੀ ਹੈ। ਮੈਂ ਉਨ੍ਹਾਂ ਨੂੰ ਵੀ ਨਮਨ ਕਰਦਾ ਹਾਂ।

 

ਸਾਥੀਓ,

ਇਸ ਸਮੇਂ ਦੇਸ਼ ਆਪਣੀ ਅਜਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਸਾਨੂੰ ਮਾਣ ਹੈ ਕਿ ਅਸੀਂ ਦੁਨੀਆਂ ਦੀ ਪ੍ਰਾਚੀਨਤਮ ਜੀਵਿਤ ਸੱਭਿਅਤਾਵਾਂ ਵਿੱਚੋਂ ਇੱਕ ਹਾਂ। ਇਸ ਦਾ ਸੇਹਰਾ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਉਹ ਭਾਰਤ ਦੀ ਸੰਤ ਪਰੰਪਰਾ ਨੂੰ ਹੈ, ਭਾਰਤ ਦੇ ਰਿਸ਼ੀਆਂ ਮੁਨੀਆਂ ਨੂੰ ਹੈ। ਭਾਰਤ ਸ਼ਾਸ਼ਵਤ ਹੈ, ਕਿਉਂਕਿ ਭਾਰਤ ਸੰਤਾਂ ਦੀ ਧਰਤੀ ਹੈ। ਹਰ ਯੁਗ ਵਿੱਚ ਸਾਡੇ ਇੱਥੇ, ਦੇਸ਼ ਅਤੇ ਸਮਾਜ ਨੂੰ ਦਿਸ਼ਾ ਦੇਣ ਲਈ ਕੋਈ ਨਾ ਕੋਈ ਮਹਾਨ ਆਤਮਾ ਅਵਤਰਿਤ ਹੁੰਦੀ ਰਹੀ ਹੈ।

 

ਅੱਜ ਦੇਸ਼ ਸੰਤ ਕਬੀਰਦਾਸ ਦੀ ਜਯੰਤੀ ਮਨਾ ਰਿਹਾ ਹੈ। ਇਹ ਸੰਤ ਗਿਆਨੇਸ਼ਵਰ ਮਹਾਰਾਜ, ਸੰਤ ਨਿਵ੍ਰਤਿਨਾਥ ਮਹਾਰਾਜ, ਸੰਤ ਸੋਪਾਨਦੇਵ ਅਤੇ ਬਹਨ ਆਦਿ-ਸ਼ਕਤੀ ਮੁਕਤਾਬਾਈ ਜਿਹੇ ਸੰਤਾਂ ਦੀ ਸਮਾਧੀ ਦਾ 725 ਵਾਂ ਵਰ੍ਹਾ ਵੀ ਹੈ। ਅਜਿਹੀ ਮਹਾਨ ਵਿਭੂਤਿਆਂ ਨੇ ਸਾਡੀ ਸ਼ਾਸਵਤਤਾ ਨੂੰ ਸੁਰੱਖਿਅਤ ਰੱਖ ਕੇ ਭਾਰਤ ਨੂੰ ਗਤੀਸ਼ੀਲ ਬਣਾਏ ਰੱਖਿਆ। ਸੰਤ ਤੁਕਾਰਾਮ ਜੀ ਨੂੰ ਤਾਂ ਸੰਤ ਬਹਿਣਾਬਾਈ ਨੇ ਸੰਤਾਂ ਦੇ ਮੰਦਿਰ ਦਾ ਕਲਸ਼ ਕਿਹਾ ਹੈ।

 

 

ਉਨ੍ਹਾਂ ਨੇ ਕਠਿਨਾਈਆਂ ਅਤੇ ਮੁਸ਼ਕਲਾਂ ਨਾਲ ਭਰਿਆ ਜੀਵਨ ਜੀਆ। ਆਪਣੇ ਸਮੇਂ ਵਿੱਚ ਉਨ੍ਹਾਂ ਨੇ ਅਕਾਲ ਜਿਹੀ ਹਾਲਤਾਂ ਦਾ ਸਾਹਮਣਾ ਕੀਤਾ। ਸੰਸਾਰ ਵਿੱਚ ਉਨ੍ਹਾਂ ਨੇ ਭੁੱਖ ਦੇਖੀ, ਭੁੱਖਮਰੀ ਦੇਖੀ। ਦੁੱਖ ਅਤੇ ਪੀੜਾ ਜੇ ਅਜਿਹੇ ਚੱਕਰ ਵਿੱਚ ਜਦੋਂ ਲੋਕ ਉਮੀਦ ਛੱਡ ਦਿੰਦੇ ਹਨ,ਤਦ ਸੰਤ ਤੁਕਾਰਾਮ ਜੀ ਸਮਾਜ ਹੀ ਨਹੀਂ ਬਲਕਿ ਭਵਿੱਖ ਦੇ ਲਈ ਵੀ ਆਸ਼ਾ ਦੀ ਕਿਰਨ ਬਣ ਉਭਰੇ! ਉਨ੍ਹਾਂ ਨੇ ਆਪਣੇ ਪਰਿਵਾਰ ਦੀ ਸੰਪਤੀ ਨੂੰ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਇਹ ਸ਼ੀਲਾ ਉਨ੍ਹਾਂ ਦੇ ਉਸੇ ਤਿਆਗ ਅਤੇ ਵੈਰਾਗ ਦੀ ਸਾਕਸ਼ੀ ਹੈ। 

ਸਾਥੀਓ,

ਸੰਤ ਤੁਕਾਰਾਮ ਜੀ ਦੀ ਦਯਾ, ਕਰੂਣਾ ਅਤੇ ਸੇਵਾ ਦਾ ਉਹ ਬੋਧ ਉਨ੍ਹਾਂ ਦੇ ‘ਅਭੰਗਾਂ’ ਦੇ ਰੂਪ ਅੱਜ ਵੀ ਸਾਡੇ ਕੋਲ ਹਨ। ਇਨ੍ਹਾਂ ਅਭੰਗਾਂ ਨੇ ਸਾਡੀਆਂ ਪੀੜੀਆਂ ਦੇ ਪ੍ਰੇਰਣਾ ਦਿੱਤੀ ਹੈ। ਜੋ ਭੰਗ ਨਹੀਂ ਹੁੰਦਾ, ਜੋ ਸਮੇਂ ਦੇ ਨਾਲ ਸ਼ਾਸ਼ਵਤ ਅਤੇ ਪ੍ਰਾਸੰਗਿਕ ਰਹਿੰਦਾ ਹੈ, ਉਹੀ ਤਾਂ ਅਭੰਗ ਹੁੰਦਾ ਹੈ। ਅੱਜ ਵੀ ਦੇਸ਼ ਜਦੋਂ ਆਪਣੇ ਸੰਸਕ੍ਰਿਤੀਕ ਮੁੱਲਾਂ ਦੇ ਆਧਾਰ ‘ਤੇ ਅੱਗੇ ਵਧ ਰਿਹਾ ਹੈ, ਤਾਂ ਸੰਤ ਤੁਕਾਰਾਮ ਜੀ ਦੇ ਅਭੰਗ ਸਾਨੂੰ ਊਰਜਾ ਦੇ ਰਹੇ ਹਨ, ਮਾਰਗ ਦਿਖਾ ਰਹੇ ਹਨ। ਸੰਤ ਨਾਮਦੇਵ, ਸੰਤ ਏਕਨਾਥ, ਸੰਤ ਸਾਵਤਾ ਮਹਾਰਾਜ, ਸੰਤ ਨਰਹਰੀ ਮਹਾਰਾਜ, ਸੰਤ ਸੇਨਾ ਮਹਾਰਾਜ, ਸੰਤ ਗੋਰੋਬਾ-ਕਾਕਾ, ਸੰਤ ਚੋਖਾਮੇਲਾ, ਇਨ੍ਹਾਂ ਦੇ ਪਰਿਵਾਰ ਵੱਲੋਂ ਰਚਿਤ ਸਾਰਥ ਅਭੰਗਗਾਥਾ ਦੇ ਵਿਮੋਚਨ ਦਾ ਵੀ ਮੈਨੂੰ ਸੌਭਾਗ ਮਿਲਿਆ ਹੈ। ਇਸ ਸਾਰਥ ਅਭੰਗਗਾਥਾ ਵਿੱਚ ਇਸ ਸੰਤ ਪਰਿਵਾਰ ਦੀ 500 ਤੋਂ ਜਿਆਦਾ ਅਭੰਗ ਰਚਨਾਵਾਂ ਨੂੰ ਅਸਾਨ ਭਾਸ਼ਾ ਵਿੱਚ ਅਰਥ ਸਹਿਤ ਦੱਸਿਆ ਗਿਆ ਹੈ।

ਭਾਈਓ ਅਤੇ ਭੈਣੋਂ,

ਸੰਤ ਤੁਕਾਰਾਮ ਜੀ ਕਹਿੰਦੇ ਸਨ- ਉਚ-ਨੀਚ ਕਾਹੀ ਨੇਣੇ ਭਗਵੰਤ।। ਅਰਥਾਤ, ਸਮਾਜ ਵਿੱਚ ਉਜ ਨੀਚ ਦਾ ਭੇਦਭਾਵ, ਮਾਨਵ-ਮਾਨਵ ਦੇ ਦਰਮਿਆਨ ਫਰਕ ਕਰਨਾ, ਇਹ ਬਹੁਤ ਬੜਾ ਪਾਪ ਹੈ। ਉਨ੍ਹਾਂ ਦੇ ਉਪਦੇਸ਼ ਜਿੰਨੇ ਜ਼ਰੂਰੀ ਭਗਵਦ੍ਭਗਤੀ ਦੇ ਲਈ ਹੈ, ਉਨ੍ਹਾਂ ਹੀ ਮਹੱਤਵਪੂਰਨ ਰਾਸ਼ਟਰਭਗਤੀ ਦੇ ਲਈ ਵੀ ਹੈ, ਸਮਾਜ ਭਗਤੀ ਲਈ ਵੀ ਹੈ।

ਇਸੇ ਸੰਦੇਸ਼ ਦੇ ਨਾਲ ਸਾਡੇ ਵਾਰਕਰੀ ਭਾਈ-ਭੈਣ ਹਰ ਸਾਲ ਪੰਢਕਪੁਰ ਦੀ ਯਾਤਰਾ ਕਰਦੇ ਹਨ। ਇਸ ਲਈ, ਅੱਜ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦੇ ਮੰਤਰ ‘ਤੇ ਚਲ ਰਿਹਾ ਹੈ। ਸਰਕਾਰ ਦੀ ਹਰ ਯੋਜਨਾ ਦਾ ਲਾਭ, ਹਰ ਕਿਸੇ ਨੂੰ ਬਿਨਾ ਭੇਦਭਾਵ ਮਿਲ ਰਿਹਾ ਹੈ। ਵਾਰਕਰੀ ਅੰਦੋਲਨ ਦੀਆਂ ਭਾਵਨਾਵਾਂ ਨੂੰ ਸ਼ਸ਼ਕਤ ਕਰਦੇ ਹੋਏ ਦੇਸ਼ ਮਹਿਲਾ ਸਸ਼ਕਤੀਕਰਨ ਦੇ ਲਈ ਵੀ ਨਿਰੰਤਰ ਪ੍ਰਯਤਨ ਕਰ ਰਿਹਾ ਹੈ। ਪੁਰਸ਼ਾ ਦੇ ਨਾਲ ਉਨ੍ਹਾਂ ਦੀ ਊਰਜਾ ਨਾਲ ਵਾਰੀ ਵਿੱਚ ਚੱਲਣ ਵਾਲੀਆਂ ਸਾਡੀਆਂ ਭੈਣਾਂ ਪੰਢਰੀ ਦੀ ਵਾਰੀ, ਅਵਸਰਾਂ ਦੀ ਸਮਾਨਤਾ ਦਾ ਪ੍ਰਤੀਕ ਰਹੀ ਹੈ।

ਸਾਥੀਓ,

ਸੰਤ ਤੁਕਾਰਾਮ ਦੀ ਕਹਿੰਦੇ ਸਨ- ਜੇ ਕਾ ਰੰਜਲੇ ਗਾਂਜਲੇ, ਤਿਯਾਂਸੀ ਮਹਣੇ ਜੋ ਆਪੁਲੇ। ਤੋਚਿ ਸਾਧੂ ਓਲਖਾਵਾ, ਦੇਵ ਤੇਥੇ-ਚਿ-ਜਾਣਾਵਾ।। ਯਾਨੀ, ਸਮਾਜ ਦੀ ਅੰਤਮ ਪੰਕਤੀ ਵਿੱਚ ਬੈਠੇ ਵਿਅਕਤੀ ਨੂੰ ਆਪਣਾਉਣਾ, ਉਨ੍ਹਾਂ ਦਾ ਕਲਿਆਣ ਕਰਨਾ, ਇਹੀ ਸੰਤਾਂ ਦਾ ਲਛਣ ਹੈ। ਇਹੀ ਅੱਜ ਦੇਸ਼ ਦੇ ਲਈ ਅੰਤੋਦਯ ਦਾ ਸੰਕਲਪ ਹੈ, ਜਿਸ ਨੂੰ ਲੈ ਕੇ ਦੇਸ਼ ਅੱਗੇ ਵਧ ਰਿਹਾ ਹੈ। ਦਲਿਤ, ਵੰਚਿਤ, ਪਿਛੜਾ, ਆਦਿਵਾਸੀ, ਗਰੀਬ, ਮਜਦੂਰ, ਇਨ੍ਹਾਂ ਦਾ ਕਲਿਆਣ ਅੱਜ ਦੇਸ਼ ਦੀ ਪਹਿਲੀ ਪ੍ਰਾਥਮਿਕਤਾ ਹੈ।

ਭਾਈਓ ਅਤੇ ਭੈਣੋਂ,

ਸੰਤ ਆਪਣੇ-ਆਪ ਵਿੱਚ ਇੱਕ ਅਜਿਹੀ ਊਰਜਾ ਦੀ ਤਰ੍ਹਾਂ ਹੁੰਦੇ ਹਨ, ਜੋ ਭਿੰਨ-ਭਿੰਨ ਸਥਿਤੀਆਂ-ਪਰਸਥਿਤੀਆਂ ਵਿੱਚ ਸਮਾਜ ਨੂੰ ਗਤੀ ਦੇਣ ਲਈ ਸਾਹਮਣੇ ਆਉਂਦੇ ਹਨ। ਤੁਸੀਂ ਦੇਖੋ, ਛਤਰਪਤੀ ਸ਼ਿਵਾਜੀ ਮਹਾਰਾਜ ਜਿਹੇ ਰਾਸ਼ਟਰਨਾਇਕ ਦੇ ਜੀਵਨ ਵਿੱਚ ਵੀ ਤੁਕਾਰਾਮ ਜੀ ਜਿਹੇ ਸੰਤਾਂ ਨੇ ਬੜੀ ਅਹਿਮ ਭੂਮੀਕਾ ਨਿਭਾਈ ਹੈ। ਅਜਾਦੀ ਦੀ ਲੜਾਈ ਵਿੱਚ ਵੀਰ ਸਾਵਰਕਰ ਜੀ ਨੂੰ ਜਦੋਂ ਸਜਾ ਹੋਈ, ਜਦੋਂ ਜੇਲ ਵਿੱਚ ਉਹ ਹਥਕੜੀਆਂ ਨੂੰ ਚਿਪਲੀ ਜਿਹਾ ਬਜਾਉਂਦੇ ਹੋਏ ਤੁਕਾਰਾਮ ਜੀ ਦੇ ਅਭੰਗ ਗਾਇਆ ਕਰਦੇ ਸਨ। ਅਲੱਗ-ਅਲੱਗ ਕਾਲਖੰਡ, ਅਲੱਗ-ਅਲੱਗ ਵਿਭੂਤੀਆਂ, ਲੇਕਿਨ ਸਭ ਦੇ ਲਈ ਸੰਤ ਤੁਕਾਰਾਮ ਜੀ ਦੀ ਵਾਣੀ ਅਤੇ ਊਰਜਾ ਉਨੀ ਹੀ ਪ੍ਰੇਰਣਾਦਾਇਕ ਰਹੀ ਹੈ! ਇਹੀ ਤਾਂ ਸੰਤਾਂ ਦੀ ਉਹ ਮਹਿਮਾ ਹੈ, ਜਿਸ ਦੇ ਲਈ ‘ਨੇਤਿ-ਨੇਤਿ’ ਕਿਹਾ ਗਿਆ ਹੈ।

ਸਾਥੀਓ,

ਤੁਕਾਰਾਮ ਜੀ  ਇਸ ਸ਼ਿਲਾ ਮੰਦਿਰ ਵਿੱਚ ਪ੍ਰਣਾਮ ਕਰਕੇ ਹੁਣੇ ਅਸ਼ਾਡ ਵਿੱਚ ਪੰਢਕਪੁਰ ਜੀ ਦੀ ਯਾਤਰਾ ਵੀ ਸ਼ੁਰੂ ਹੋਣ ਵਾਲੀ ਹੈ। ਚਾਹੇ  ਮਹਾਰਾਸ਼ਟਰ ਵਿੱਚ ਪੰਢਕਪੂਰ ਯਾਤਰਾ ਹੋਵੇ, ਜਾਂ ਓੜੀਸ਼ਾ ਵਿੱਚ ਭਗਵਾਨ ਜਗਨਨਾਥ ਦੀ ਯਾਤਰਾ, ਚਾਹੇ ਮਥੁਰਾ ਵਿੱਚ ਵ੍ਰਿਜ ਦੀ ਪਰਿਕਰਮਾ ਹੋਵੇ, ਜਾਂ ਕਾਸ਼ੀ ਵਿੱਚ ਪੰਚਕੋਸੀ ਪਰਿਕਰਮਾ! ਚਾਹੇ ਚਾਰਧਾਮ ਯਾਤਰਾ ਹੋਵੇ ਜਾਂ ਚਾਹੇ ਫਿਰ ਅਮਰਨਾਥ ਜੀ ਦੀ ਯਾਤਰਾ, ਇਹ ਯਾਤਰਾਵਾਂ ਸਾਡੀਆਂ ਸਮਾਜਿਕ ਅਤੇ ਅਧਿਆਤਮਕ ਗਤੀਸ਼ੀਲਤਾ ਦੇ ਲਈ ਊਰਜਾ ਸਰੋਤ ਦੀ ਤਰ੍ਹਾਂ ਹੈ। ਇਨ੍ਹਾਂ ਯਾਤਰਾਵਾਂ ਦੇ ਜਰੀਏ ਸਾਡੇ ਸੰਤਾਂ ਨੇ ‘ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਜੀਵੰਤ ਰੱਖਿਆ ਹੈ। ਵਿਵਧਤਾਵਾਂ ਨੂੰ ਜੀਉਂਦੇ ਹੋਏ ਵੀ, ਭਾਰਤ ਹਜਾਰਾਂ ਸਾਲਾਂ ਤੋਂ ਇੱਕ ਰਾਸ਼ਟਰ ਦੇ ਰੂਪ ਵਿੱਚ ਜਾਗਰੂਕ ਰਿਹਾ ਹੈ, ਕਿਉਂਕਿ ਅਜਿਹੀਆਂ ਯਾਤਰਾਵਾਂ ਸਾਡੀਆਂ ਵਿਵਧਤਾਵਾਂ ਨੂੰ ਜੋੜਦੀਆਂ ਰਹੀਆਂ ਹਨ।  

ਭਾਈਓ ਅਤੇ ਭੈਣੋਂ,

ਸਾਡੀ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਅੱਜ ਇਹ ਸਾਡਾ ਕਰਤੱਵ ਹੈ ਕਿ ਅਸੀਂ ਆਪਣੀ ਪ੍ਰਾਚੀਨ ਪਹਿਚਾਣ ਅਤੇ ਪਰੰਪਰਾਵਾਂ ਨੂੰ ਚਤੰਨ ਰੱਖੀਏ। ਇਸ ਲਈ, ਅੱਜ ਜਦੋਂ ਆਧੁਨਿਕ ਟੈਕਨੋਲੋਜੀ ਅਤੇ ਇਨਫ੍ਰਾਸਟਰੱਕਚਰ ਭਾਰਤ ਦੇ ਵਿਕਾਸ ਦਾ ਪ੍ਰਯੋਯ ਬਣ ਰਿਹਾ ਹੈ, ਤਾਂ ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਵਿਕਾਸ ਅਤੇ ਵਿਰਾਸਤ ਦੋਵੇਂ ਇੱਕ ਸਾਰ ਅੱਗੇ ਵਧਣ। ਅੱਜ ਪੰਢਰਪੂਰ ਪਾਲਕੀ ਮਾਰਗ ਦਾ ਆਧੁਨਿਕੀਕਰਨ ਹੋ ਰਿਹਾ ਹੈ। ਤਾਂ ਚਾਰਧਾਮ ਯਾਤਰਾ ਦੇ ਲਈ ਵੀ ਨਵੇਂ ਹਾਈਵੇ ਬਣ ਰਹੇ ਹਨ। 

ਅੱਜ ਅਯੋਧਿਆ ਵਿੱਚ ਸ਼ਾਨਦਾਰ ਰਾਮਮੰਦਿਰ ਵੀ ਬਣ ਰਿਹਾ ਹੈ, ਕਾਸ਼ੀ ਵਿਸ਼ਵਨਾਥ ਧਾਮ ਪਰਿਸਰ ਵੀ ਆਪਣੇ ਨਵੇਂ ਸਵਰੂਪ ਵਿੱਚ ਹਾਜ਼ਰ ਹੈ, ਅਤੇ ਸਮੋਨਾਥ ਜੀ ਵਿੱਚ ਵੀ ਵਿਕਾਸ ਦੇ ਬੜੇ ਕੰਮ ਕੀਤੇ ਗਏ ਹਨ। ਪੂਰੇ ਦੇਸ਼ ਵਿੱਚ ਪ੍ਰਸਾਦ ਯੋਜਨਾ ਦੇ ਤਹਿਤ ਤੀਰਥ ਸਥਾਨਾਂ ਅਤੇ ਸੈਰ ਸਪਾਟਾ ਸਥਾਨਾਂ ਦਾ ਜਿਕਰ ਰਿਹਾ ਹੈ, ਰਮਾਇਣ ਸਰਕਿਟ ਦੇ ਰੂਪ ਵਿੱਚ ਉਨ੍ਹਾਂ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ। 

ਇਨ੍ਹਾਂ ਅੱਠ ਵਰ੍ਹਿਆਂ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਪੰਜ ਤੀਰਥਾਂ ਦਾ ਵਿਕਾਸ ਵੀ ਹੋਇਆ ਹੈ। ਚਾਹੇ ਮਹੁ ਵਿੱਚ ਬਾਬਾ ਸਾਹਿਬ ਦੀ ਜਨਮਸਥਲੀ ਦਾ ਵਿਕਾਸ ਹੋਵੇ, ਲੰਦਨ ਵਿੱਚ ਜਿੱਥੇ ਰਹਿ ਕੇ ਉਹ ਪੜ੍ਹਿਆ ਕਰਦੇ ਸਨ, ਉਸ ਘਰ ਨੂੰ ਸਮਾਰਕ ਵਿੱਚ ਬਦਲਣਾ ਹੋਵੇ, ਮੁੰਬਈ ਵਿੱਚ ਚੈਤਯ ਭੂਮੀ ਦਾ ਕੰਮ ਹੋਵੇ, ਨਾਗਪੁਰ ਵਿੱਚ ਦੀਕਸ਼ਾਭੂਮੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਿਕਸਤ ਕਰਨ ਦੀ ਗੱਲ ਹੋਵੇ, ਦਿੱਲੀ ਵਿੱਚ ਮਹਾਪਰਿਨਿਰਮਾਣ ਸਥਾਨ ‘ਤੇ ਮੋਮੋਰਿਅਲ ਦਾ ਨਿਰਮਾਣ ਹੋਵੇ, ਇਹ ਪੰਜਤੀਰਥ, ਨਵੀਂ ਪੀੜ੍ਹੀ ਨੂੰ ਬਾਬਾ ਸਾਹਿਬ ਦੀ ਮੂਰਤੀਆਂ ਨਾਲ ਨਿਰੰਤਰ ਜਾਣੂ ਕਰਵਾ ਰਹੀਆਂ ਹਨ।

ਸਾਥੀਓ,

ਸੰਤ ਤੁਕਾਰਾਮ ਜੀ ਕਹਿੰਦੇ ਸਨ- ਅਸਾਧਯ ਤੇ ਸਾਧਯ ਕਰੀਤਾ ਸਾਯਾਸ। ਕਾਰਨ ਅਭਿਯਾਸ, ਤੁਕਾ ਮਹਣੇ।। ਅਰਥਾਤ, ਜੇਕਰ ਸਹੀ ਦਿਸ਼ਾ ਵਿੱਚ ਸਭ ਦਾ ਪ੍ਰਯਾਨ ਹੋਵੇ ਤਾਂ ਅਸੰਭਵ ਨੂੰ ਵੀ ਪ੍ਰਾਪਤ ਕਰਨਾ ਸੰਭਵ ਹੋ ਜਾਂਦਾ ਹੈ। ਅੱਜ ਅਜਾਦੀ ਦੇ 75ਵੇਂ ਸਾਲ ਵਿੱਚ ਦੇਸ਼ ਨੇ ਸੌ ਪ੍ਰਤੀਸ਼ਤ ਲਕਸ਼ਾਂ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਹੈ। ਦੇਸ਼ ਗਰੀਬਾਂ ਦੇ ਲਈ ਜੋ ਯੋਜਨਾਵਾਂ ਚਲਾ ਰਿਹਾ ਹੈ, ਉਨ੍ਹਾਂ ਨੂੰ ਬਿਜਲੀ, ਪਾਣੀ, ਮਕਾਨ ਅਤੇ ਇਲਾਜ ਜਿਹੀਆਂ ਜੀਵਨ ਦੀਆਂ, ਜੀਉਣ ਦੀਆਂ ਮੌਲਿਕ ਜ਼ਰੂਰਤਾਂ ਨਾਲ ਜੋੜ ਰਿਹਾ ਹੈ, ਸਾਨੂੰ ਉਨ੍ਹਾਂ ਸੌ ਪ੍ਰਤੀਸ਼ਤ ਲੋਕਾਂ ਪਹੁੰਚਾਉਣਾ ਹੈ।

ਇਸੇ ਤਰ੍ਹਾਂ ਦੇਸ਼ ਦੇ ਵਾਤਾਵਰਣ, ਜਲ-ਸੁਰੱਖਿਆ ਅਤੇ ਨਦੀਆਂ ਨੂੰ ਬਚਾਉਣ ਜਿਹੇ ਅਭਿਯਾਨ ਸ਼ੁਰੂ ਕੀਤੇ ਹਨ। ਅਸੀਂ ਤੰਦਰੁਸਤ ਅਤੇ ਤੰਦਰੁਸਤ ਭਾਰਤ ਦਾ ਸੰਕਲਪ ਲਿਆ ਹੈ। ਸਾਨੂੰ ਇਨ੍ਹਾਂ ਸੰਕਲਪਾਂ ਨੂੰ ਵੀ ਸੌ ਪ੍ਰਤੀਸ਼ਤ ਪੂਰਾ ਕਰਨਾ ਹੈ। ਇਨ੍ਹਾਂ ਦੇ ਲਈ ਸਭ ਦੇ ਪ੍ਰਯਨ ਦੀ, ਸਭ ਦੀ ਭਾਗੀਦਾਰੀ ਦੀ ਜ਼ਰੂਰਤ ਹੈ।  ਅਸੀਂ ਸਾਰੇ ਦੇਸ਼ ਸੇਵਾ ਦੇ ਇਨ੍ਹਾਂ ਕਰਤੱਵਾਂ ਨੂੰ ਆਪਣੇ ਆਧਿਆਤਮਕ ਸੰਕਲਪਾਂ ਦਾ ਹਿੱਸਾ ਬਣਾਉਣਗੇ ਤਾਂ ਦੇਸ਼ ਦਾ ਓਨਾ ਹੀ ਲਾਭ ਹੋਵੇਗਾ।

ਅਸੀਂ ਪਲਾਸਟਿਕ ਮੁਕਤੀ ਦਾ ਸੰਕਲਪ ਲਵਾਂਗੇ, ਆਪਣੇ ਆਲੇ ਦੁਆਲੇ ਝੀਲਾਂ, ਤਲਾਬਾਂ, ਨੂੰ ਸਾਫ ਰੱਖਣ ਦਾ ਸੰਕਲਪ ਲਵਾਂਗੇ ਤਾਂ ਵਾਤਾਵਰਣ ਦੀ ਰੱਖਿਆ ਹੋਵੇਗੀ। ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਹਰ ਜਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦਾ ਵੀ ਸੰਕਲਪ ਲਿਆ ਹੈ।

ਇਨ੍ਹਾਂ ਅੰਮ੍ਰਿਤ ਸਰੋਵਰਾਂ ਨੂੰ ਤੁਸੀਂ ਸਭ ਸੰਤਾਂ ਦਾ ਆਸ਼ੀਰਵਾਦ ਮਿਲ ਜਾਵੇ, ਉਨ੍ਹਾਂ ਦੇ ਨਿਰਮਾਣ ਵਿੱਚ ਤੁਹਾਡਾ ਸਹਿਯੋਗ ਮਿਲ ਜਾਵੇ, ਤਾਂ ਇਸ ਕਾਰਜ ਦੀ ਗਤੀ ਹੋਰ ਵਧ ਜਾਵੇਗੀ। ਦੇਸ਼ ਇਸ ਸਮੇਂ ਕੁਦਰਤੀ ਖੇਤੀ ਨੂੰ ਵੀ ਮੁਹਿੰਮ ਦੇ ਰੂਪ ਵਿੱਚ ਅੱਗੇ ਵਧਾ ਰਿਹਾ ਹੈ। ਇਹ ਪ੍ਰਯਨ ਵਾਰਕਰੀ ਸੰਤਾਂ ਦੇ ਆਦਰਸ਼ਾ ਨਾਲ ਜੁੜਿਆ ਹੋਇਆ ਹੈ। ਅਸੀਂ ਕਿਵੇਂ ਕੁਦਰਤੀ ਖੇਤੀ ਨੂੰ ਹਰ ਖੇਤ ਤੱਕ ਲੈ ਕੇ ਜਾਈਏ ਇਸ ਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। 

ਅਗਲੇ ਕੁਝ ਦਿਨ ਬਾਅਦ ਅੰਤਰਰਾਸ਼ਟਰੀ ਯੋਗ ਦਿਵਸ ਵੀ ਆਉਣ ਵਾਲਾ ਹੈ। ਅੱਜ ਜਿਸ ਯੋਗ ਦੀ ਦੁਨੀਆ ਵਿੱਚ ਧੂਮ ਹੈ, ਉਹ ਸਾਡੇ ਸੰਤਾਂ ਦੀ ਹੀ ਤਾਂ ਦੇਣ ਹੈ। ਮੈਨੂੰ ਵਿਸ਼ਵਾਸ ਹੈ, ਤੁਸੀਂ ਸਾਜੇ ਯੋਗ ਦਿਵਸ ਨੂੰ ਪੂਰੇ ਉਤਸ਼ਾਹ ਨਾਲ ਮਨਾਉਗੇ, ਅਤੇ ਦੇਸ਼ ਦੇ ਪ੍ਰਤੀ ਇਨ੍ਹਾਂ ਕਰਤੱਵਾਂ ਦਾ ਪਾਲਣ ਕਰਦੇ ਹੋਏ ਨਵੇਂ ਭਾਰਤ ਦੇ ਸੁਪਨੇ ਨੂੰ ਪੂਰਾ ਕਰੋਗੇ। ਇਸੇ ਭਾਵ ਦੇ ਨਾਲ, ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ ਅਤੇ ਮੈਨੂੰ ਜੋ ਅਵਸਰ ਦਿੱਤਾ, ਜੋ ਸਨਮਾਨ ਦਿੱਤਾ ਇਸ ਲਈ ਤੁਹਾਡਾ ਸਭ ਦਾ ਸਿਰ ਝੁਕਾ ਕੇ ਅਭਿਨੰਦਨ ਕਰਦਾ ਹਾਂ, ਧੰਨਵਾਦ ਕਰਦਾ ਹਾਂ।

ਜੈ-ਜੈ ਰਾਮਕ੍ਰਿਸ਼ਨ ਹਰਿ।। ਜੈ-ਜੈ ਰਾਮਕ੍ਰਿਸ਼ਨ ਹਰਿ।। ਹਰ ਹਰ ਮਹਾਦੇਵ।

*****

ਡੀਐੱਸ/ਟੀਐੱਸ/ਡੀਕੇ/ਏਕੇ