ਉੱਤਰਾਖੰਡ ਦੇ ਗਵਰਨਰ ਸ਼੍ਰੀਮਾਨ ਗੁਰਮੀਤ ਸਿੰਘ ਜੀ, ਇੱਥੋਂ ਦੇ ਲੋਕਪ੍ਰਿਯ ਅਤੇ ਯੁਵਾ ਮੁੱਖ ਮੰਤਰੀ ਸ਼੍ਰੀਮਾਨ ਪੁਸ਼ਕਰ ਸਿੰਘ ਧਾਮੀ, ਸਰਕਾਰ ਦੇ ਮੰਤਰੀਗਣ, ਵਿਭਿੰਨ ਦੇਸ਼ਾਂ ਦੇ ਪ੍ਰਤੀਨਿਧੀਗਣ, ਉਦਯੋਗ ਜਗਤ ਦੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਦੇਵਭੂਮੀ ਉੱਤਰਾਖੰਡ ਵਿੱਚ ਆ ਕੇ ਮਨ ਧੰਨ ਹੋ ਜਾਂਦਾ ਹੈ। ਕੁਝ ਵਰ੍ਹੇ ਪਹਿਲਾਂ ਜਦੋਂ ਮੈਂ ਬਾਬਾ ਕੇਦਾਰ ਦੇ ਦਰਸ਼ਨ ਦੇ ਲਈ ਨਿਕਲਿਆ ਸੀ, ਤਾਂ ਅਚਾਨਕ ਮੇਰੇ ਮੂੰਹ ਤੋਂ ਨਿਕਲਿਆ ਸੀ ਕਿ 21ਵੀਂ ਸਦੀ ਦਾ ਇਹ ਤੀਸਰਾ ਦਹਾਕਾ, ਉੱਤਰਾਖੰਡ ਦਾ ਦਹਾਕਾ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਆਪਣੇ ਉਸ ਕਥਨ ਨੂੰ ਮੈਂ ਲਗਾਤਾਰ ਚਰਿਤਾਰਥ ਹੁੰਦੇ ਹੋਏ ਦੇਖ ਰਿਹਾ ਹਾਂ।
ਆਪ ਸਭ ਨੂੰ ਭੀ ਇਸ ਗੌਰਵ ਨਾਲ ਜੁੜਨ ਦੇ ਲਈ, ਉੱਤਰਾਖੰਡ ਦੀ ਵਿਕਾਸ ਯਾਤਰਾ ਨਾਲ ਜੁੜਨ ਦਾ ਇੱਕ ਬਹੁਤ ਬੜਾ ਅਵਸਰ ਮਿਲ ਰਿਹਾ ਹੈ। ਬੀਤੇ ਦਿਨੀਂ, ਉੱਤਰਕਾਸ਼ੀ ਵਿੱਚ ਟਨਲ ਤੋਂ ਸਾਡੇ ਸ਼੍ਰਮਿਕ ਭਾਈਆਂ ਨੂੰ ਸੁਰੱਖਿਅਤ ਕੱਢਣ ਦਾ ਜੋ ਸਫ਼ਲ ਅਭਿਯਾਨ ਚਲਿਆ, ਉਸ ਦੇ ਲਈ ਮੈਂ ਰਾਜ ਸਰਕਾਰ ਸਮੇਤ ਸਭ ਦਾ ਵਿਸ਼ੇਸ਼ ਤੌਰ ‘ਤੇ ਅਭਿਨੰਦਨ ਕਰਦਾ ਹਾਂ।
ਸਾਥੀਓ,
ਉੱਤਰਾਖੰਡ ਉਹ ਰਾਜ ਹੈ, ਜਿੱਥੇ ਆਪ ਨੂੰ Divinity ਅਤੇ Development, ਦੋਨੋਂ ਦਾ ਅਨੁਭਵ ਇਕੱਠਿਆਂ ਹੁੰਦਾ ਹੈ, ਅਤੇ ਮੈਂ ਤਾਂ ਉੱਤਰਾਖੰਡ ਦੀਆਂ ਭਾਵਨਾਵਾਂ ਅਤੇ ਸੰਭਾਵਨਾਵਾਂ ਨੂੰ ਨਿਕਟ ਤੋਂ ਦੇਖਿਆ ਹੈ, ਮੈਂ ਉਸ ਨੂੰ ਜੀਵਿਆ ਹੈ, ਅਨੁਭਵ ਕੀਤਾ ਹੈ। ਇੱਕ ਕਵਿਤਾ ਮੈਨੂੰ ਯਾਦ ਆਉਂਦੀ ਹੈ, ਜੋ ਮੈਂ ਉੱਤਰਾਖੰਡ ਦੇ ਲਈ ਕਹੀ ਸੀ-
ਜਹਾਂ ਅੰਜੁਲੀ ਮੇਂ ਗੰਗਾ ਜਲ ਹੋ,
ਜਹਾਂ ਹਰ ਏਕ ਮਨ ਬਸ ਨਿਸ਼ਛਲ ਹੋ,
ਜਹਾਂ ਗਾਂਵ- ਗਾਂਵ ਵਿੱਚ ਦੇਸ਼ਭਕਤ ਹੋ,
ਜਹਾਂ ਨਾਰੀ ਮੇਂ ਸੱਚਾ ਬਲ ਹੋ,
ਉਸ ਦੇਵਭੂਮਿ ਕਾ ਆਸ਼ੀਰਵਾਦ ਲਿਏ ਮੈ ਚਲਤਾ ਜਾਤਾ ਹੂੰ!
ਇਸ ਦੇਵ ਭੂਮਿ ਕੇ ਧਯਾਨ ਸੇ ਹੀ, ਮੈਂ ਸਦਾ ਧਨਯ ਹੋ ਜਾਤਾ ਹੂੰ!
ਹੈ ਭਾਗਯ ਮੇਰਾ, ਸੌਭਾਗਯ ਮੇਰਾ, ਮੈਂ ਤੁਮਕੋ ਸ਼ੀਸ਼ ਨਵਾਤਾ ਹੂੰ”।
(जहाँ अंजुली में गंगा जल हो,
जहाँ हर एक मन बस निश्छल हो,
जहाँ गाँव-गाँव में देशभक्त हो,
जहाँ नारी में सच्चा बल हो,
उस देवभूमि का आशीर्वाद लिए मैं चलता जाता हूं!
इस देव भूमि के ध्यान से ही, मैं सदा धन्य हो जाता हूँ।
है भाग्य मेरा, सौभाग्य मेरा, मैं तुमको शीश नवाता हूँ”।)
ਸਾਥੀਓ,
ਸਮਰੱਥਾ ਨਾਲ ਭਰੀ ਇਹ ਦੇਵਭੂਮੀ ਨਿਸ਼ਚਿਤ ਰੂਪ ਨਾਲ ਤੁਹਾਡੇ ਲਈ ਨਿਵੇਸ਼ ਦੇ ਬਹੁਤ ਸਾਰੇ ਦੁਆਰ ਖੋਲ੍ਹਣ ਜਾ ਰਹੀ ਹੈ। ਅੱਜ ਭਾਰਤ, ਵਿਕਾਸ ਭੀ ਅਤੇ ਵਿਰਾਸਤ ਭੀ ਦੇ ਜਿਸ ਮੰਤਰ ਦੇ ਨਾਲ ਅੱਗੇ ਵਧ ਰਿਹਾ ਹੈ, ਉੱਤਰਾਖੰਡ ਉਸ ਦੀ ਪ੍ਰਖਰ ਉਦਾਹਰਣ ਹੈ।
ਸਾਥੀਓ,
ਆਪ (ਤੁਸੀਂ) ਸਾਰੇ ਬਿਜ਼ਨਸ ਦੀ ਦੁਨੀਆ ਦੇ ਦਿੱਗਜ ਹੋ। ਅਤੇ ਜੋ ਬਿਜ਼ਨਸ ਦੀ ਦੁਨੀਆ ਦੇ ਲੋਕ ਰਹਿੰਦੇ ਹਨ, ਉਹ ਜ਼ਰਾ ਆਪਣੇ ਕੰਮ ਦਾ SWOT Analysis ਕਰਦੇ ਹਨ। ਤੁਹਾਡੀ ਕੰਪਨੀ ਦੀ ਤਾਕਤ ਕੀ ਹੈ, ਕਮਜ਼ੋਰੀ ਕੀ ਹੈ, ਅਵਸਰ ਕੀ ਹਨ ਅਤੇ ਚੁਣੌਤੀਆ ਕੀ ਹਨ, ਅਤੇ ਤੁਸੀਂ ਉਸ ਦਾ ਆਕਲਨ ਕਰਕੇ ਆਪਣੀ ਅੱਗੇ ਦੀ ਰਣਨੀਤੀ ਬਣਾਉਂਦੇ ਹੋ। ਇੱਕ ਰਾਸ਼ਟਰ ਦੇ ਰੂਪ ਵਿੱਚ ਅੱਜ ਅਸੀਂ ਭਾਰਤ ਨੂੰ ਲੈ ਕੇ ਐਸਾ ਹੀ ਸਵੌਟ ਐਨਾਲਿਸਿਸ(SWOT Analysis ) ਕਰੀਏ, ਤਾਂ ਕੀ ਪਾਉਂਦੇ (ਪ੍ਰਾਪਤ ਕਰਦੇ) ਹਾਂ?
ਸਾਨੂੰ ਚਾਰੋਂ ਤਰਫ਼ aspirations, hope, self-confidence, innovation ਅਤੇ opportunity ਹੀ ਦਿਖੇਗੀ। ਤੁਹਾਨੂੰ ਅੱਜ ਦੇਸ਼ ਵਿੱਚ policy driven governance ਦਿਖੇਗੀ। ਤੁਹਾਨੂੰ ਅੱਜ Political stability ਦੇ ਲਈ ਦੇਸ਼ਵਾਸੀਆਂ ਦਾ ਮਜ਼ਬੂਤ ਆਗਰਹਿ ਦਿਖੇਗਾ। ਖ਼ਾਹਿਸ਼ੀ ਭਾਰਤ, ਅੱਜ ਅਸਥਿਰਤਾ ਨਹੀਂ ਚਾਹੁੰਦਾ, ਉਹ ਸਥਿਰ ਸਰਕਾਰ ਚਾਹੁੰਦਾ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭੀ ਅਸੀਂ ਇਹ ਦੇਖਿਆ ਹੈ। ਅਤੇ ਉੱਤਰਾਖੰਡ ਦੇ ਲੋਕਾਂ ਨੇ ਪਹਿਲਾਂ ਹੀ ਕਰਕੇ ਦਿਖਾਇਆ ਹੈ। ਜਨਤਾ ਨੇ ਸਥਿਰ ਅਤੇ ਮਜ਼ਬੂਤ ਸਰਕਾਰਾਂ ਦੇ ਲਈ ਜਨਾਦੇਸ਼ ਦਿੱਤਾ ਹੈ।
ਜਨਤਾ ਨੇ ਗੁੱਡ ਗਵਰਨੈਂਸ ਦੇ ਲਈ ਵੋਟ ਦਿੱਤੀ, ਗਵਰਨੈਂਸ ਦੇ ਟ੍ਰੈਕ ਰਿਕਾਰਡ ਦੇ ਅਧਾਰ ‘ਤੇ ਵੋਟ ਦਿੱਤੀ ਹੈ। ਅੱਜ ਭਾਰਤ ਅਤੇ ਭਾਰਤੀਆਂ ਨੂੰ ਦੁਨੀਆ ਜਿਸ ਉਮੀਦ ਅਤੇ ਸਨਮਾਨ ਨਾਲ ਦੇਖ ਰਹੀ ਹੈ, ਅਤੇ ਹੁਣੇ ਸਾਰੇ ਉਦਯੋਗ ਜਗਤ ਦੇ ਲੋਕਾਂ ਨੇ ਇਸ ਬਾਤ ਦਾ ਜ਼ਿਕਰ ਭੀ ਕੀਤਾ। ਹਰ ਭਾਰਤੀ ਇੱਕ ਜ਼ਿੰਮੇਵਾਰੀ ਦੇ ਰੂਪ ਵਿੱਚ ਇਸ ਨੂੰ ਲੈ ਰਿਹਾ ਹੈ। ਹਰ ਦੇਸ਼ਵਾਸੀ ਨੂੰ ਲਗਦਾ ਹੈ ਕਿ ਵਿਕਸਿਤ ਭਾਰਤ ਦਾ ਨਿਰਮਾਣ ਉਸ ਦੀ ਆਪਣੀ ਜ਼ਿੰਮੇਦਾਰੀ ਹੈ, ਹਰ ਦੇਸ਼ਵਾਸੀ ਦੀ ਜ਼ਿੰਮੇਦਾਰੀ ਹੈ।
ਇਸੇ ਆਤਮਵਿਸ਼ਵਾਸ ਦਾ ਪਰਿਣਾਮ ਹੈ ਕਿ ਕੋਰੋਨਾ ਮਹਾਸੰਕਟ ਅਤੇ ਯੁੱਧਾਂ ਦੇ ਸੰਕਟ ਦੇ ਬਾਵਜੂਦ, ਭਾਰਤ ਇਤਨੀ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ। ਤੁਸੀਂ ਦੇਖਿਆ ਹੈ ਕਿ ਕੋਰੋਨਾ ਵੈਕਸੀਨ ਹੋਵੇ ਜਾਂ ਫਿਰ ਇਕਨੌਮਿਕ ਪਾਲਿਸੀਜ਼, ਭਾਰਤ ਨੇ ਆਪਣੀਆਂ ਨੀਤੀਆਂ, ਆਪਣੀ ਸਮਰੱਥਾ ‘ਤੇ ਭਰੋਸਾ ਕੀਤਾ। ਉਸੇ ਕਾਰਨ ਅੱਜ ਭਾਰਤ ਬਾਕੀ ਬੜੀਆਂ ਅਰਥਵਿਵਸਥਾਵਾਂ ਦੀ ਤੁਲਨਾ ਵਿੱਚ ਅਲੱਗ ਹੀ ਲੀਗ ਵਿੱਚ ਦਿਖਦਾ ਹੈ। ਰਾਸ਼ਟਰੀ ਪੱਧਰ ‘ਤੇ ਭਾਰਤ ਦੀ ਇਸ ਮਜ਼ਬੂਤੀ ਦਾ ਫਾਇਦਾ, ਉੱਤਰਾਖੰਡ ਸਮੇਤ ਦੇਸ਼ ਦੇ ਹਰ ਰਾਜ ਨੂੰ ਹੋ ਰਿਹਾ ਹੈ।
ਸਾਥੀਓ,
ਇਨ੍ਹਾਂ ਪਰਿਸਥਿਤੀਆਂ ਵਿੱਚ ਉੱਤਰਾਖੰਡ ਇਸ ਲਈ ਭੀ ਵਿਸ਼ੇਸ਼ ਅਤੇ ਸੁਭਾਵਿਕ ਹੋ ਜਾਂਦਾ ਹੈ,ਕਿਉਂਕਿ ਇੱਥੇ ਡਬਲ ਇੰਜਣ ਸਰਕਾਰ ਹੈ। ਉੱਤਰਾਖੰਡ ਵਿੱਚ ਡਬਲ ਇੰਜਣ ਸਰਕਾਰ ਦੇ ਡਬਲ ਪ੍ਰਯਾਸ ਚਾਰੋਂ ਤਰਫ਼ ਦਿਖ ਰਹੇ ਹਨ। ਰਾਜ ਸਰਕਾਰ ਆਪਣੀ ਤਰਫ਼ੋ ਜ਼ਮੀਨੀ ਸਚਾਈ ਨੂੰ ਸਮਝਦੇ ਹੋਏ ਇੱਥੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਦੇ ਇਲਾਵਾ ਭਾਰਤ ਸਰਕਾਰ ਦੀਆਂ ਯੋਜਨਾਵਾਂ ਨੂੰ, ਸਾਡੇ ਵਿਜ਼ਨ ਨੂੰ ਭੀ ਇੱਥੋਂ ਦੀ ਸਰਕਾਰ ਉਤਨੀ ਹੀ ਤੇਜ਼ੀ ਨਾਲ ਜ਼ਮੀਨ ‘ਤੇ ਉਤਾਰਦੀ ਹੈ। ਆਪ (ਤੁਸੀਂ) ਦੇਖੋ, ਅੱਜ ਭਾਰਤ ਸਰਕਾਰ 21ਵੀਂ ਸਦੀ ਦੇ ਆਧੁਨਿਕ ਕਨੈਕਟੀਵਿਟੀ ਦੇ ਇਨਫ੍ਰਾਸਟ੍ਰਕਚਰ ‘ਤੇ ਉੱਤਰਾਖੰਡ ਵਿੱਚ ਅਭੂਤਪੂਰਵ ਇਨਵੈਸਟਮੈਂਟ ਕਰ ਰਹੀ ਹੈ।
ਕੇਂਦਰ ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਦੇ ਦਰਮਿਆਨ ਰਾਜ ਸਰਕਾਰ ਭੀ ਛੋਟੇ ਸ਼ਹਿਰਾਂ ਅਤੇ ਪਿੰਡਾਂ-ਕਸਬਿਆਂ ਨੂੰ ਜੋੜਨ ਦੇ ਲਈ ਪੂਰੀ ਸ਼ਕਤੀ ਨਾਲ ਕੰਮ ਕਰ ਰਹੀ ਹੈ। ਅੱਜ ਉੱਤਰਾਖੰਡ ਵਿੱਚ ਪਿੰਡਾਂ ਦੀਆਂ ਸੜਕਾਂ ਹੋਣ ਜਾਂ ਚਾਰਧਾਮ ਮਹਾਮਾਰਗ ਇਨ੍ਹਾਂ ‘ਤੇ ਅਭੂਤਪੂਰਵ ਗਤੀ ਨਾਲ ਕੰਮ ਚਲ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਤੋਂ ਦਿੱਲੀ ਅਤੇ ਦੇਹਰਾਦੂਨ ਦੀ ਦੂਰੀ ਢਾਈ ਘੰਟੇ ਹੋਣ ਵਾਲੀ ਹੈ। ਦੇਹਰਾਦੂਨ ਅਤੇ ਪੰਤਨਗਰ ਦੇ ਏਅਰਪੋਰਟ ਦੇ ਵਿਸਤਾਰ ਨਾਲ ਏਅਰ ਕਨੈਕਟੀਵਿਟੀ ਸਸ਼ਕਤ ਹੋਵੇਗੀ। ਇੱਥੋਂ ਦੀ ਸਰਕਾਰ ਹੈਲੀ-ਟੈਕਸੀ ਸੇਵਾਵਾਂ ਨੂੰ ਰਾਜ ਦੇ ਅੰਦਰ ਵਿਸਤਾਰ ਦੇ ਰਹੀ ਹੈ।
ਰਿਸ਼ੀਕੇਸ਼-ਕਰਣਪ੍ਰਯਾਗ, ਇਸ ਰੇਲ ਲਾਈਨ ਨਾਲ ਇੱਥੋਂ ਦੀ ਰੇਲ ਕਨੈਕਟੀਵਿਟੀ ਸਸ਼ਕਤ ਹੋਣ ਵਾਲੀ ਹੈ। ਆਧੁਨਿਕ ਕਨੈਕਟੀਵਿਟੀ ਜੀਵਨ ਤਾਂ ਅਸਾਨ ਬਣਾ ਹੀ ਰਹੀ ਹੈ, ਇਹ ਬਿਜ਼ਨਸ ਨੂੰ ਭੀ ਅਸਾਨ ਬਣਾ ਰਹੀ ਹੈ। ਇਸ ਨਾਲ ਖੇਤੀ ਹੋਵੇ ਜਾਂ ਫਿਰ ਟੂਰਿਜ਼ਮ, ਹਰ ਸੈਕਟਰ ਦੇ ਲਈ ਨਵੀਆਂ ਸੰਭਾਵਨਾਵਾਂ ਖੁੱਲ੍ਹ ਰਹੀਆਂ ਹਨ। ਲੌਜਿਸਟਿਕਸ ਹੋਵੇ, ਸਟੋਰੇਜ ਹੋਵੇ, ਟੂਰ-ਟ੍ਰੈਵਲ ਅਤੇ ਹਾਸਿਪਟੈਲਿਟੀ ਹੋਵੇ, ਇਸ ਦੇ ਲਈ ਇੱਥੇ ਨਵੇਂ ਰਸਤੇ ਬਣ ਰਹੇ ਹਨ। ਅਤੇ ਇਹ ਹਰ ਨਵਾਂ ਰਸਤਾ, ਹਰ ਇਨਵੈਸਟਰ ਦੇ ਲਈ ਇੱਕ ਗੋਲਡਨ opportunity ਲੈ ਕੇ ਆਇਆ ਹੈ।
ਸਾਥੀਓ,
ਪਹਿਲਾਂ ਦੀਆਂ ਸਰਕਾਰਾਂ ਦੀ ਅਪ੍ਰੋਚ ਸੀ ਕਿ ਜੋ ਇਲਾਕੇ ਸੀਮਾ ‘ਤੇ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਰੱਖਿਆ ਜਾਵੇ ਕਿ ਐਕਸੈੱਸ ਘੱਟ ਤੋਂ ਘੱਟ ਹੋਵੇ। ਡਬਲ ਇੰਜਣ ਸਰਕਾਰ ਨੇ ਇਸ ਸੋਚ ਨੂੰ ਭੀ ਬਦਲਿਆ ਹੈ। ਅਸੀਂ ਸੀਮਾਵਰਤੀ ਪਿੰਡਾਂ ਨੂੰ ਲਾਸਟ ਵਿਲੇਜ ਨਹੀਂ, ਬਲਕਿ ਦੇਸ਼ ਦੇ ਫਸਟ ਵਿਲੇਜ ਦੇ ਰੂਪ ਵਿੱਚ ਵਿਕਸਿਤ ਕਰਨ ਵਿੱਚ ਜੁਟੇ ਹਾਂ। ਅਸੀਂ ਐਸਪਿਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਚਲਾਇਆ, ਹੁਣ ਐਸਪਿਰੇਸ਼ਨਲ ਬਲਾਕ ਪ੍ਰੋਗਰਾਮ ਚਲਾ ਰਹੇ ਹਾਂ। ਐਸੇ ਪਿੰਡ, ਐਸੇ ਖੇਤਰ ਜੋ ਵਿਕਾਸ ਦੇ ਹਰ ਪਹਿਲੂ ਵਿੱਚ ਪਿੱਛੇ ਸਨ, ਉਨ੍ਹਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਯਾਨੀ ਹਰ ਇਨਵੈਸਟਰ ਦੇ ਲਈ ਉੱਤਰਾਖੰਡ ਵਿੱਚ ਬਹੁਤ ਸਾਰਾ ਐਸਾ Untapped Potential ਹੈ, ਜਿਸ ਦਾ ਆਪ (ਤੁਸੀਂ) ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾ ਸਕਦੇ ਹੋ।
ਸਾਥੀਓ,
ਡਬਲ ਇੰਜਣ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਦਾ ਉੱਤਰਾਖੰਡ ਨੂੰ ਕਿਵੇਂ ਡਬਲ ਫਾਇਦਾ ਮਿਲ ਰਿਹਾ ਹੈ, ਇਸ ਦੀ ਇੱਕ ਉਦਾਹਰਣ ਟੂਰਿਜ਼ਮ ਸੈਕਟਰ ਭੀ ਹੈ। ਅੱਜ ਭਾਰਤ ਨੂੰ ਦੇਖਣ ਦੇ ਲਈ ਭਾਰਤੀਆਂ ਅਤੇ ਵਿਦੇਸ਼ੀਆਂ, ਦੋਹਾਂ ਵਿੱਚ ਅਭੂਤਪੂਰਵ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਸੀਂ ਪੂਰੇ ਦੇਸ਼ ਵਿੱਚ ਥੀਮ ਬੇਸਡ ਟੂਰਿਜ਼ਮ ਸਰਕਿਟ ਤਿਆਰ ਕਰ ਰਹੇ ਹਾਂ। ਕੋਸ਼ਿਸ਼ ਇਹ ਹੈ ਕਿ ਭਾਰਤ ਦੀ ਨੇਚਰ ਅਤੇ ਹੈਰੀਟੇਜ, ਦੋਹਾਂ ਤੋਂ ਹੀ ਦੁਨੀਆ ਨੂੰ ਪਰੀਚਿਤ ਕਰਵਾਇਆ ਜਾਵੇ। ਇਸ ਅਭਿਯਾਨ ਵਿੱਚ ਉੱਤਰਾਖੰਡ, ਟੂਰਿਜ਼ਮ ਦਾ ਇੱਕ ਸਸ਼ਕਤ ਬ੍ਰਾਂਡ ਬਣ ਕੇ ਉੱਭਰਨ ਵਾਲਾ ਹੈ। ਇੱਥੇ ਨੇਚਰ, ਕਲਚਰ, ਹੈਰੀਟੇਜ ਸਭ ਕੁਝ ਹੈ। ਇੱਥੇ ਯੋਗ, ਆਯੁਰਵੇਦ, ਤੀਰਥ, ਐਡਵੈਂਚਰ ਸਪੋਰਟਸ, ਹਰ ਪ੍ਰਕਾਰ ਦੀਆਂ ਸੰਭਾਵਨਾਵਾਂ ਹਨ। ਇਨ੍ਹਾਂ ਹੀ ਸੰਭਾਵਨਾਵਾਂ ਨੂੰ ਐਕਸਪਲੋਰ ਕਰਨਾ ਅਤੇ ਉਨ੍ਹਾਂ ਨੂੰ ਅਵਸਰਾਂ ਵਿੱਚ ਬਦਲਣਾ, ਇਹ ਤੁਹਾਡੇ ਜਿਹੇ ਸਾਥੀਆਂ ਦੀ ਪ੍ਰਾਥਮਿਕਤਾ ਜ਼ਰੂਰ ਹੋਣੀ ਚਾਹੀਦੀ ਹੈ।
ਅਤੇ ਮੈਂ ਤਾਂ ਇੱਕ ਹੋਰ ਬਾਤ ਕਹਾਂਗਾ ਸ਼ਾਇਦ ਇੱਥੇ ਜੋ ਲੋਕ ਆਏ ਹਨ ਉਨ੍ਹਾਂ ਨੂੰ ਅੱਛਾ ਲਗੇ, ਬੁਰਾ ਲਗੇ ਲੇਕਿਨ ਇੱਥੇ ਕੁਝ ਲੋਕ ਐਸੇ ਹਨ ਕਿ ਜਿਨ੍ਹਾਂ ਦੇ ਮਾਧਿਅਮ ਨਾਲ ਉਨ੍ਹਾਂ ਤੱਕ ਤਾਂ ਮੈਨੂੰ ਬਾਤ ਪਹੁੰਚਾਉਣੀ ਹੈ, ਲੇਕਿਨ ਉਨ੍ਹਾਂ ਦੇ ਮਾਧਿਅਮ ਨਾਲ ਉਨ੍ਹਾਂ ਤੱਕ ਭੀ ਪਹੁੰਚਾਉਣੀ ਹੈ ਜੋ ਇੱਥੇ ਨਹੀਂ ਹਨ। ਖਾਸ ਕਰਕੇ ਦੇਸ਼ ਦੇ ਧੰਨਾ ਸੇਠਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ, ਅਮੀਰ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ। ਮਿਲੇਨੀਅਰਸ-ਬਿਲੇਨੀਅਰਸ ਨੂੰ ਕਹਿਣਾ ਚਾਹੁੰਦਾ ਹਾਂ। ਸਾਡੇ ਇੱਥੇ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਹੇ, ਜੋ ਸ਼ਾਦੀ ਹੁੰਦੀ ਹੈ ਨਾ ਉਹ ਜੋੜੇ ਈਸ਼ਵਰ ਬਣਾਉਂਦਾ ਹੈ। ਈਸ਼ਵਰ ਤੈਅ ਕਰਦਾ ਹੈ ਇਹ ਜੋੜਾ। ਮੈਂ ਸਮਝ ਨਹੀਂ ਪਾ ਰਿਹਾ ਹਾਂ ਜੋੜੇ ਜਦੋਂ ਈਸ਼ਵਰ ਬਣਾ ਰਿਹਾ ਹੈ ਤਾਂ ਜੋੜਾ ਆਪਣੇ ਜੀਵਨ ਦੀ ਯਾਤਰਾ ਉਸ ਈਸ਼ਵਰ ਦੇ ਚਰਨਾਂ ਵਿੱਚ ਆਉਣ ਦੀ ਬਜਾਏ ਵਿਦੇਸ਼ ਵਿੱਚ ਜਾ ਕੇ ਕਿਉਂ ਕਰਦਾ ਹੈ।
ਅਤੇ ਮੈਂ ਤਾਂ ਚਾਹੁੰਦਾ ਹਾ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਮੇਕ ਇਨ ਇੰਡੀਆ ਜੈਸਾ ਹੈ ਨਾ, ਵੈਸੇ ਹੀ ਇੱਕ ਮੂਵਮੈਂਟ ਚਲਣਾ ਚਾਹੀਦਾ ਹੈ, ਵੈਡਿੰਗ ਇਨ ਇੰਡੀਆ। ਸ਼ਾਦੀ ਹਿੰਦੁਸਤਾਨ ਵਿੱਚ ਕਰੋ। ਇਹ ਦੁਨੀਆ ਦੇ ਦੇਸ਼ਾਂ ਵਿੱਚ ਸ਼ਾਦੀ ਕਰਨ ਦਾ ਇਹ ਸਾਡੇ ਸਾਰੇ ਧੰਨਾ ਸੇਠ ਦਾ ਅੱਜਕਲ੍ਹ ਦਾ ਫੈਸ਼ਨ ਹੋ ਗਿਆ ਹੈ। ਇੱਥੇ ਕਈ ਲੋਕ ਬੈਠੇ ਹੋਣਗੇ ਹੁਣ ਨੀਚਾ ਦੇਖਦੇ ਹੋਣਗੇ। ਅਤੇ ਮੈਂ ਤਾਂ ਚਾਹਾਂਗਾ, ਆਪ ਕੁਝ ਇਨਵੈਸਟਮੈਂਟ ਕਰ ਪਾਓ ਨਾ ਕਰ ਪਾਓ ਛੱਡੋ, ਹੋ ਸਕਦਾ ਹੈ ਸਭ ਲੋਕ ਨਾ ਕਰਨ। ਘੱਟ ਤੋਂ ਘੱਟ ਆਉਣ ਵਾਲੇ 5 ਸਾਲ ਵਿੱਚ ਤੁਹਾਡੇ ਪਰਿਵਾਰ ਦੀ ਇੱਕ ਡੈਸਟੀਨੇਸ਼ਨ ਸ਼ਾਦੀ ਉੱਤਰਾਖੰਡ ਵਿੱਚ ਕਰੋ। ਅਗਰ ਇੱਕ ਸਾਲ ਵਿੱਚ ਪੰਜ ਹਜ਼ਾਰ ਭੀ ਸ਼ਾਦੀਆਂ ਇੱਥੇ ਹੋਣ ਲਗ ਜਾਣ ਨਾ, ਨਵਾਂ ਇਨਫ੍ਰਾਸਟ੍ਰਕਚਰ ਖੜ੍ਹਾ ਹੋ ਜਾਵੇਗਾ, ਦੁਨੀਆ ਦੇ ਲਈ ਇਹ ਬਹੁਤ ਬੜਾ ਵੈਡਿੰਗ ਡੈਸਟੀਨੇਸ਼ਨ ਬਣ ਜਾਵੇਗਾ। ਭਾਰਤ ਦੇ ਪਾਸ ਇਤਨੀ ਤਾਕਤ ਹੈ ਮਿਲ ਕੇ ਤੈਅ ਕਰੋ ਕਿ ਇਹ ਕਰਨਾ ਹੈ, ਇਹ ਹੋ ਜਾਵੇਗਾ ਜੀ। ਇਤਨੀ ਸਮਰੱਥਾ ਹੈ।
ਸਾਥੀਓ,
ਬਦਲਦੇ ਹੋਏ ਸਮੇਂ ਵਿੱਚ, ਅੱਜ ਭਾਰਤ ਵਿੱਚ ਭੀ ਪਰਿਵਰਤਨ ਦੀ ਇੱਕ ਤੇਜ਼ ਹਵਾ ਚਲ ਰਹੀ ਹੈ। ਬੀਤੇ 10 ਵਰ੍ਹਿਆਂ ਵਿੱਚ ਇੱਕ ਖ਼ਾਹਿਸ਼ੀ ਭਾਰਤ ਦਾ ਨਿਰਮਾਣ ਹੋਇਆ ਹੈ। ਦੇਸ਼ ਦੀ ਇੱਕ ਬਹੁਤ ਬੜੀ ਆਬਾਦੀ ਸੀ, ਜੋ ਅਭਾਵ ਵਿੱਚ ਸੀ, ਵੰਚਿਤ ਸੀ, ਜੋ ਅਸੁਵਿਧਾਵਾਂ ਨਾਲ ਜੁੜੀ ਸੀ, ਹੁਣ ਉਹ ਉਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਨਿਕਲ ਕੇ ਸੁਵਿਧਾਵਾਂ ਦੇ ਨਾਲ ਜੁੜ ਰਹੀ ਹੈ, ਨਵੇਂ ਅਵਸਰਾਂ ਨਾਲ ਜੁੜ ਰਹੀ ਹੈ। ਸਰਕਾਰ ਦੀਆਂ ਕਲਿਆਣਕਾਰੀ ਯੋਜਾਨਾਵਾਂ ਦੀ ਵਜ੍ਹਾ ਨਾਲ ਪੰਜ ਸਾਲ ਵਿੱਚ ਸਾਢੇ ਤੇਰ੍ਹਾਂ ਕਰੋੜ ਤੋਂ ਜ਼ਿਆਦਾ ਲੋਕ, ਗ਼ਰੀਬੀ ਤੋਂ ਬਾਹਰ ਆਏ ਹਨ। ਇਨ੍ਹਾਂ ਕਰੋੜਾਂ ਲੋਕਾਂ ਨੇ ਅਰਥਵਿਵਸਥਾ ਨੂੰ ਇੱਕ ਨਵੀਂ ਗਤੀ ਦਿੱਤੀ ਹੈ।
ਅੱਜ ਭਾਰਤ ਦੇ ਅੰਦਰ Consumption based economy ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇੱਕ ਤਰਫ਼ ਅੱਜ ਨਿਓ-ਮਿਡਲ ਕਲਾਸ ਹੈ, ਜੋ ਗ਼ਰੀਬੀ ਤੋਂ ਬਾਹਰ ਨਿਕਲ ਚੁੱਕਿਆ ਹੈ, ਜੋ ਨਵਾਂ-ਨਵਾਂ ਗ਼ਰੀਬੀ ਤੋਂ ਬਾਹਰ ਨਿਕਲਿਆ ਹੈ ਉਹ ਆਪਣੀਆਂ ਜ਼ਰੂਰਤਾਂ ‘ਤੇ ਜ਼ਿਆਦਾ ਖਰਚ ਕਰਨ ਲਗਿਆ ਹੈ। ਦੂਸਰੀ ਤਰਫ਼ ਮਿਡਲ ਕਲਾਸ ਹੈ, ਜੋ ਹੁਣ ਆਪਣੀਆਂ ਆਕਾਂਖਿਆਵਾਂ ਦੀ ਪੂਰਤੀ ‘ਤੇ, ਆਪਣੀ ਪਸੰਦ ਦੀਆਂ ਚੀਜ਼ਾਂ ‘ਤੇ ਭੀ ਜ਼ਿਆਦਾ ਖਰਚ ਕਰ ਰਿਹਾ ਹੈ। ਇਸ ਲਈ ਸਾਨੂੰ ਭਾਰਤ ਦੇ ਮਿਡਲ ਕਲਾਸ ਦੇ ਪੋਟੈਂਸ਼ਿਅਲ ਨੂੰ ਸਮਝਣਾ ਹੋਵੇਗਾ। ਉੱਤਰਾਖੰਡ ਵਿੱਚ ਸਮਾਜ ਦੀ ਇਹ ਸ਼ਕਤੀ ਭੀ ਤੁਹਾਡੇ ਲਈ ਬਹੁਤ ਬੜੀ ਮਾਰਕਿਟ ਤਿਆਰ ਕਰ ਰਹੀ ਹੈ।
ਸਾਥੀਓ,
ਮੈਂ ਅੱਜ ਉੱਤਾਰਖੰਡ ਸਰਕਾਰ ਨੂੰ ਹਾਊਸ ਆਵ੍ ਹਿਮਾਲਿਆ ਬ੍ਰਾਂਡ ਲਾਂਚ ਕਰਨ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਇਹ ਉੱਤਰਾਖੰਡ ਦੇ ਲੋਕਲ ਉਤਪਾਦਾਂ ਨੂੰ ਵਿਦੇਸ਼ੀ ਬਜ਼ਾਰਾਂ ਵਿੱਚ ਸਥਾਪਿਤ ਕਰਨ ਦੇ ਲਈ ਬਹੁਤ ਅਭਿਨਵ ਪ੍ਰਯਾਸ ਹੈ। ਇਹ ਸਾਡੀ Vocal for Local ਅਤੇ Local for Global ਦੀ ਧਾਰਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਨਾਲ ਉੱਤਰਾਖੰਡ ਦੇ ਸਥਾਨਕ ਉਤਪਾਦਾਂ ਨੂੰ ਵਿਦੇਸ਼ੀ ਬਜ਼ਾਰਾਂ ਵਿੱਚ ਪਹਿਚਾਣ ਮਿਲੇਗੀ, ਨਵਾਂ ਸਥਾਨ ਮਿਲੇਗਾ। ਭਾਰਤ ਦੇ ਤਾਂ ਹਰ ਜ਼ਿਲ੍ਹੇ, ਹਰ ਬਲਾਕ ਵਿੱਚ ਐਸੇ ਪ੍ਰੋਡਕਟ ਹਨ, ਜੋ ਲੋਕਲ ਹਨ, ਲੇਕਿਨ ਉਨ੍ਹਾਂ ਵਿੱਚ ਗਲੋਬਲ ਬਣਨ ਦੀਆਂ ਸੰਭਾਵਨਾਵਾਂ ਹਨ।
ਮੈਂ ਅਕਸਰ ਦੇਖਦਾ ਹਾਂ ਕਿ ਵਿਦੇਸ਼ਾਂ ਵਿੱਚ ਕਈ ਵਾਰ ਮਿੱਟੀ ਦੇ ਬਰਤਨ ਨੂੰ ਭੀ ਬਹੁਤ ਸਪੈਸ਼ਲ ਬਣਾ ਕੇ ਪ੍ਰਸਤੁਤ ਕੀਤਾ ਜਾਂਦਾ ਹੈ। ਇਹ ਮਿੱਟੀ ਦੇ ਬਰਤਨ ਉੱਥੇ ਬਹੁਤ ਮਹਿੰਗੇ ਦਾਮਾਂ ਵਿੱਚ ਮਿਲਦੇ ਹਨ। ਭਾਰਤ ਵਿੱਚ ਤਾਂ ਸਾਡੇ ਵਿਸ਼ਵਕਰਮਾ ਸਾਥੀ, ਐਸੇ ਕਈ ਬਿਹਤਰੀਨ ਪ੍ਰੋਡਕਟਸ ਪਰੰਪਰਾਗਤ ਤੌਰ ‘ਤੇ ਬਣਾਉਂਦੇ ਹਨ। ਸਾਨੂੰ ਸਥਾਨਕ ਉਤਪਾਦਾਂ ਦੇ ਇਸ ਤਰ੍ਹਾਂ ਦੇ ਮਹੱਤਵ ਨੂੰ ਭੀ ਸਮਝਣਾ ਹੋਵੇਗਾ ਅਤੇ ਇਨ੍ਹਾਂ ਦੇ ਲਈ ਗਲੋਬਲ ਮਾਰਕਿਟ ਨੂੰ ਐਕਸਪਲੋਰ ਕਰਨਾ ਹੋਵੇਗਾ। ਅਤੇ ਇਸ ਲਈ ਇਹ ਜੋ ਹਾਊਸ ਆਵ੍ ਹਿਮਾਲਿਆ ਬ੍ਰਾਂਡ ਤੁਸੀਂ (ਆਪ) ਲੈ ਕੇ ਆਏ ਹੋ, ਉਹ ਮੇਰੇ ਲਈ ਵਿਅਕਤੀਗਤ ਰੂਪ ਨਾਲ ਆਨੰਦ ਦਾ ਇੱਕ ਵਿਸ਼ਾ ਹੈ।
ਇੱਥੇ ਬਹੁਤ ਘੱਟ ਲੋਕ ਹੋਣਗੇ, ਜਿਨ੍ਹਾਂ ਨੂੰ ਸ਼ਾਇਦ ਮੇਰੇ ਇੱਕ ਸੰਕਲਪ ਦੇ ਵਿਸ਼ੇ ਵਿੱਚ ਪਤਾ ਹੋਵੇਗਾ। ਕਿਉਂਕਿ ਇਹ ਸੰਕਲਪ ਕੁਝ ਐਸੇ ਮੇਰੇ ਹੁੰਦੇ ਹਨ, ਉਸ ਵਿੱਚ ਸਿੱਧਾ ਬੈਨਿਫਿਟ ਸ਼ਾਇਦ ਤੁਹਾਨੂੰ (ਆਪ ਨੂੰ) ਨਾ ਦਿਖਦਾ ਹੋਵੇ, ਲੇਕਿਨ ਉਸ ਵਿੱਚ ਤਾਕਤ ਬਹੁਤ ਬੜੀ ਹੈ। ਮੇਰਾ ਇੱਕ ਸੰਕਲਪ ਹੈ, ਆਉਣ ਵਾਲੇ ਕੁਝ ਸਮੇਂ ਵਿੱਚ ਮੈਂ ਇਸ ਦੇਸ਼ ਵਿੱਚ ਦੋ ਕਰੋੜ ਗ੍ਰਾਮੀਣ ਮਹਿਲਾਵਾਂ ਨੂੰ ਲਖਪਤੀ ਬਣਾਉਣ ਦੇ ਲਈ ਮੈਂ ਲਖਪਤੀ ਦੀਦੀ ਅਭਿਯਾਨ ਚਲਾਇਆ ਹੈ। ਦੋ ਕਰੋੜ ਲਖਪਤੀ ਦੀਦੀ ਬਣਾਉਣਾ ਹੋ ਸਕਦਾ ਹੈ ਕਠਿਨ ਕੰਮ ਹੋਵੇਗਾ। ਲੇਕਿਨ ਮੈਂ ਮਨ ਵਿੱਚ ਸੰਕਲਪ ਬਣਾ ਲਿਆ ਹੈ। ਇਹ ਹਾਊਸ ਆਵ੍ ਹਿਮਾਲਿਆ ਜੋ ਬ੍ਰਾਂਡ ਹੈ ਨਾ ਉਸ ਨਾਲ ਮੇਰਾ ਦੋ ਕਰੋੜ ਲਖਪਤੀ ਦੀਦੀ ਬਣਾਉਣ ਦਾ ਕੰਮ ਹੈ ਨਾ ਉਹ ਤੇਜ਼ੀ ਨਾਲ ਵਧ ਜਾਵੇਗਾ। ਅਤੇ ਇਸ ਲਈ ਭੀ ਮੈਂ ਧੰਨਵਾਦ ਕਰਦਾ ਹਾਂ।
ਸਾਥੀਓ,
ਆਪ (ਤੁਸੀਂ) ਭੀ ਇੱਕ ਬਿਜ਼ਨਸ ਦੇ ਰੂਪ ਵਿੱਚ, ਇੱਥੋਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਐਸੇ ਪ੍ਰੋਡਕਟਸ ਦੀ ਪਹਿਚਾਣ ਕਰੋ। ਸਾਡੀਆਂ ਭੈਣਾਂ ਦੇ ਸੈਲਫ ਹੈਲਪ ਗਰੁੱਪਸ ਹੋਣ, FPOs ਹੋਣ, ਉਨ੍ਹਾਂ ਦੇ ਨਾਲ ਮਿਲ ਕੇ, ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ ਕਰੋ। ਇਹ ਲੋਕਲ ਨੂੰ ਗਲੋਬਲ ਬਣਾਉਣ ਦੇ ਲਈ ਇੱਕ ਅਦਭੁਤ ਪਾਰਟਨਰਸ਼ਿਪ ਹੋ ਸਕਦੀ ਹੈ।
ਸਾਥੀਓ,
ਇਸ ਵਾਰ ਲਾਲ ਕਿਲੇ ਤੋਂ ਮੈਂ ਕਿਹਾ ਹੈ ਕਿ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ, ਨੈਸ਼ਨਲ ਕਰੈਕਟਰ-ਰਾਸ਼ਟਰੀ ਚਰਿੱਤਰ ਨੂੰ ਸਸ਼ਕਤ ਕਰਨਾ ਹੋਵੇਗਾ। ਅਸੀਂ ਜੋ ਭੀ ਕਰੀਏ, ਉਹ ਵਿਸ਼ਵ ਵਿੱਚ ਸ੍ਰੇਸ਼ਠ ਹੋਵੇ। ਸਾਡੇ ਸਟੈਂਡਰਡ ਨੂੰ ਦੁਨੀਆ ਫਾਲੋ ਕਰੇ। ਸਾਡੀ ਮੈਨੂਫੈਕਚਰਿੰਗ-ਜ਼ੀਰੋ ਇਫੈਕਟ, ਜ਼ੀਰੋ ਡਿਫੈਕਟ ਦੇ ਸਿਧਾਂਤ ‘ਤੇ ਹੋਵੇ। ਐਕਸਪੋਰਟ ਓਰਿਐਂਟਿਡ ਮੈਨੂਫੈਕਚਰਿੰਗ ਕਿਵੇਂ ਵਧੇ, ਸਾਨੂੰ ਹੁਣ ਇਸ ‘ਤੇ ਫੋਕਸ ਕਰਨਾ ਹੈ। ਕੇਂਦਰ ਸਰਕਾਰ ਨੇ PLI ਜਿਹਾ ਇੱਕ ਖ਼ਾਹਿਸ਼ੀ ਅਭਿਯਾਨ ਚਲਾਇਆ ਹੈ। ਇਸ ਵਿੱਚ ਕ੍ਰਿਟਿਕਲ ਸੈਕਟਰਸ ਦੇ ਲਈ ਇੱਕ ਈਕੋਸਿਸਟਮ ਬਣਾਉਣ ਦਾ ਸੰਕਲਪ ਸਪਸ਼ਟ ਦਿਖਦਾ ਹੈ।
ਇਸ ਵਿੱਚ ਤੁਹਾਡੇ ਜਿਹੇ ਸਾਥੀਆਂ ਦੀ ਭੀ ਬਹੁਤ ਬੜੀ ਭੂਮਿਕਾ ਹੈ। ਇਹ ਲੋਕਲ ਸਪਲਾਈ ਚੇਨ ਨੂੰ, ਸਾਡੇ MSMEs ਨੂੰ ਮਜ਼ਬੂਤ ਕਰਨ ਦਾ ਸਮਾਂ ਹੈ, ਉਸ ‘ਤੇ ਨਿਵੇਸ਼ ਕਰਨ ਦਾ ਸਮਾਂ ਹੈ। ਅਸੀਂ ਭਾਰਤ ਵਿੱਚ ਐਸੀ ਸਪਲਾਈ ਚੇਨ ਵਿਕਸਿਤ ਕਰਨੀ ਹੈ ਕਿ ਅਸੀਂ ਦੂਸਰੇ ਦੇਸ਼ਾਂ ‘ਤੇ ਘੱਟ ਤੋਂ ਘੱਟ ਨਿਰਭਰ ਹੋਈਏ। ਸਾਨੂੰ ਉਸ ਪੁਰਾਣੀ ਮਾਨਸਿਕਤਾ ਤੋਂ ਭੀ ਬਾਹਰ ਆਉਣਾ ਹੈ ਕਿ ਫਲਾਂ ਜਗ੍ਹਾ ਕੋਈ ਚੀਜ਼ ਘੱਟ ਕੀਮਤ ਵਿੱਚ ਉਪਲਬਧ ਹੈ ਤਾਂ ਉੱਥੋਂ ਹੀ ਇੰਪੋਰਟ ਕਰ ਦਿਉ। ਇਸ ਦਾ ਬਹੁਤ ਬੜਾ ਨੁਕਸਾਨ ਅਸੀਂ ਝੱਲਿਆ ਹੈ। ਆਪ ਸਭ ਉੱਦਮੀਆਂ ਨੂੰ ਭਾਰਤ ਵਿੱਚ ਹੀ Capacity Building ‘ਤੇ ਭੀ ਉਤਨਾ ਹੀ ਜ਼ੋਰ ਦੇਣਾ ਚਾਹੀਦਾ ਹੈ।
ਜਿਤਨਾ ਫੋਕਸ ਅਸੀਂ ਐਕਸਪੋਰਟ ਨੂੰ ਵਧਾਉਣ ‘ਤੇ ਕਰਨਾ ਹੈ, ਉਤਨਾ ਹੀ ਅਧਿਕ ਬਲ ਇੰਪੋਰਟ ਨੂੰ ਘਟਾਉਣ ‘ਤੇ ਭੀ ਦੇਣਾ ਹੈ। ਅਸੀਂ 15 ਲੱਖ ਕਰੋੜ ਰੁਪਏ ਦਾ ਪੈਟ੍ਰੋਲੀਅਮ ਪ੍ਰੋਡਕਟ ਹਰ ਸਾਲ ਇੰਪੋਰਟ ਕਰਦੇ ਹਾਂ। ਕੋਲਾ ਪ੍ਰਧਾਨ ਦੇਸ਼ ਹੁੰਦੇ ਹੋਏ ਭੀ ਅਸੀਂ 4 ਲੱਖ ਕਰੋੜ ਦਾ ਕੋਲਾ ਹਰ ਸਾਲ ਇੰਪੋਰਟ ਕਰਦੇ ਹਾਂ। ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਦਾਲ਼ਾਂ ਅਤੇ ਤੇਲਬੀਜ (ਦਲਹਨ ਅਤੇ ਤਿਲਹਨ) ਇਸ ਦੇ ਇੰਪੋਰਟ ਨੂੰ ਘੱਟ ਕਰਨ ਦੇ ਲਈ ਅਨੇਕ ਪ੍ਰਯਾਸ ਹੋਏ ਹਨ। ਲੇਕਿਨ ਅੱਜ ਭੀ ਦੇਸ਼ ਨੂੰ 15 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਦਾਲ਼ਾਂ ਬਾਹਰ ਤੋਂ ਇੰਪੋਰਟ ਕਰਨੀਆਂ ਪੈਂਦੀਆਂ ਹਨ। ਅਗਰ ਭਾਰਤ ਦਾਲ਼ ਦੇ ਮਾਮਲੇ ਵਿੱਚ ਆਤਮਨਿਰਭਰ ਹੋਵੇਗਾ, ਤਾਂ ਇਹ ਪੈਸਾ ਦੇਸ਼ ਦੇ ਹੀ ਕਿਸਾਨਾਂ ਦੇ ਪਾਸ ਜਾਵੇਗਾ।
ਸਾਥੀਓ,
ਅੱਜ ਅਸੀਂ ਨਿਊਟ੍ਰਿਸ਼ਨ ਦੇ ਨਾਮ ‘ਤੇ ਅਤੇ ਮੈਂ ਤਾਂ ਦੇਖਦਾ ਹਾਂ, ਕਿਸੇ ਭੀ ਮਿਡਲ ਕਲਾਸ ਫੈਮਿਲੀ ਦੇ ਇੱਥੇ ਭੋਜਨ ਦੇ ਲਈ ਚਲੇ ਜਾਓ, ਉਸ ਦੇ ਡਾਇਨਿੰਗ ਟੇਬਲ ‘ਤੇ ਭਾਂਤਿ-ਭਾਂਤਿ ਚੀਜ਼ਾਂ ਦੇ ਪੈਕਟ ਪਏ ਹੁੰਦੇ ਹਨ, ਵਿਦੇਸ਼ਾਂ ਤੋਂ ਆਏ ਹੋਏ ਅਤੇ ਉਹ ਪੈਕੇਜਡ ਫੂਡ ਦਾ ਇਤਨਾ ਫੈਸ਼ਨ ਵਧਦੇ ਹੋਏ ਮੈਂ ਦੇਖ ਰਿਹਾ ਹਾਂ। ਜਦਕਿ ਸਾਡੇ ਦੇਸ਼ ਅਤੇ ਉਸ ‘ਤੇ ਲਿਖ ਦਿੱਤਾ ਕਿ ਪ੍ਰੋਟੀਨ ਰਿਚ ਹੈ ਖਾਣਾ ਸ਼ੁਰੂ। ਆਇਰਨ ਰਿਚ ਹੈ, ਖਾਣਾ ਕੋਈ ਇਨਕੁਆਇਰੀ ਨਹੀਂ ਕਰਦਾ ਬੱਸ ਲਿਖਿਆ ਹੈ ਹੋ ਗਿਆ ਅਤੇ ਮੇਡ ਇਨ ਫਲਾਣਾ ਦੇਸ਼ ਹੈ ਬਸ ਮਾਰੋ ਠੱਪਾ। ਅਤੇ ਸਾਡੇ ਦੇਸ਼ ਵਿੱਚ ਮਿਲਟਸ ਤੋਂ ਲੈ ਕੇ ਦੂਸਰੇ ਤਮਾਮ ਫੂਡ ਹਨ, ਜੋ ਕਿਤੇ ਅਧਿਕ ਨਿਊਟ੍ਰਿਸ਼ਿਅਸ ਹਨ।
ਸਾਡੇ ਕਿਸਾਨਾਂ ਦੀ ਮਿਹਨਤ ਪਾਣੀ ਵਿੱਚ ਨਹੀਂ ਜਾਣੀ ਚਾਹੀਦੀ। ਇੱਥੇ ਹੀ ਉੱਤਰਾਖੰਡ ਵਿੱਚ ਹੀ ਐਸੇ ਆਯੁਸ਼ ਨਾਲ ਜੁੜੇ, ਆਰਗੈਨਿਕ ਫਲ-ਸਬਜ਼ੀਆਂ ਨਾਲ ਜੁੜੇ ਉਤਪਾਦਾਂ ਦੇ ਲਈ ਕਈ ਸੰਭਾਵਨਾਵਾਂ ਹਨ। ਇਹ ਕਿਸਾਨਾਂ ਅਤੇ ਉੱਦਮੀਆਂ, ਦੋਨਾਂ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹ ਸਕਦੀਆਂ ਹਨ। ਪੈਕੇਜਡ ਫੂਡ ਦੇ ਮਾਰਕਿਟ ਵਿੱਚ ਭੀ ਸਾਡੀਆਂ ਛੋਟੀਆਂ ਕੰਪਨੀਆਂ ਨੂੰ, ਸਾਡੇ ਪ੍ਰੋਡਕਟਸ ਨੂੰ ਗਲੋਬਲ ਮਾਰਕਿਟ ਤੱਕ ਪਹੁੰਚਾਉਣ ਵਿੱਚ ਮੈਂ ਸਮਝਦਾ ਹਾਂ ਕਿ ਆਪ ਸਭ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਸਾਥੀਓ,
ਭਾਰਤ ਦੇ ਲਈ, ਭਾਰਤੀ ਦੀਆਂ ਕੰਪਨੀਆਂ ਦੇ ਲਈ, ਭਾਰਤੀ ਨਿਵੇਸ਼ਕਾਂ ਦੇ ਲਈ ਮੈਂ ਸਮਝਦਾ ਹਾਂ ਇਹ ਅਭੂਤਪੂਰਵ ਸਮਾਂ ਹੈ। ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ, ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣਨ ਜਾ ਰਿਹਾ ਹੈ। ਅਤੇ ਮੈਂ ਦੇਸ਼ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੇਰੀ ਤੀਸਰੀ ਟਰਮ ਵਿੱਚ ਦੇਸ਼ ਦੁਨੀਆ ਵਿੱਚ ਪਹਿਲੇ ਤਿੰਨ ਵਿੱਚ ਹੋ ਕੇ ਰਹੇਗਾ। ਸਥਿਰ ਸਰਕਾਰ, ਸਪੋਰਟਿਵ ਪਾਲਿਸੀ ਸਿਸਟਮ, ਰਿਫਾਰਮ ਤੋਂ ਟ੍ਰਾਂਸਫਾਰਮ ਦੀ ਮਾਨਸਿਕਤਾ ਅਤੇ ਵਿਕਸਿਤ ਹੋਣ ਦਾ ਆਤਮਵਿਸ਼ਵਾਸ, ਐਸਾ ਸੰਜੋਗ ਪਹਿਲੀ ਵਾਰ ਬਣਿਆ ਹੈ। ਇਸ ਲਈ, ਮੈਂ ਕਹਿੰਦਾ ਹਾਂ ਕਿ ਯਹੀ ਸਮਯ ਹੈ, ਸਹੀ ਸਮਯ ਹੈ। ਯੇ ਭਾਰਤ ਕਾ ਸਮਯ ਹੈ। ਮੈਂ ਤੁਹਾਨੂੰ ਸੱਦਾ ਦੇਵਾਂਗਾ, ਉੱਤਰਾਖੰਡ ਦੇ ਨਾਲ ਚਲ ਕੇ, ਆਪਣਾ ਭੀ ਵਿਕਾਸ ਕਰੋ ਅਤੇ ਉੱਤਰਾਖੰਡ ਦੇ ਵਿਕਾਸ ਵਿੱਚ ਭੀ ਸਹਿਭਾਗੀ ਜ਼ਰੂਰ ਬਣੋ।
ਅਤੇ ਮੈਂ ਹਮੇਸ਼ਾ ਕਹਿੰਦਾ ਹਾਂ, ਸਾਡੇ ਇੱਥੇ ਵਰ੍ਹਿਆਂ ਤੋਂ ਇੱਕ ਕਲਪਨਾ ਬਣੀ ਹੋਈ ਹੈ। ਬੋਲਿਆ ਜਾਂਦਾ ਹੈ ਕਿ ਪਹਾੜ ਕੀ ਜਵਾਨੀ ਅਤੇ ਪਹਾੜ ਕਾ ਪਾਨੀ ਪਹਾੜ ਕੇ ਕਾਮ ਨਹੀਂ ਆਤਾ ਹੈ। ਜਵਾਨੀ ਰੋਜ਼ੀ ਰੋਟੀ ਦੇ ਲਈ ਕਿਤੇ ਚਲੀ ਜਾਂਦੀ ਹੈ, ਪਾਣੀ ਬਹਿ ਕੇ ਕਿਤੇ ਪਹੁੰਚ ਜਾਂਦਾ ਹੈ। ਲੇਕਿਨ ਮੋਦੀ ਨੇ ਠਾਣ ਲਈ ਹੈ, ਅਬ ਪਹਾੜ ਕੀ ਜਵਾਨੀ ਪਹਾੜ ਕੇ ਕਾਮ ਭੀ ਆਏਗੀ ਅਤੇ ਪਹਾੜ ਕਾ ਪਾਨੀ ਭੀ ਪਹਾੜ ਦੇ ਕਾਮ ਆਏਗਾ। ਇਤਨੀਆਂ ਸਾਰੀਆਂ ਸੰਭਾਵਨਾਵਾਂ ਦੇਖ ਦੇ ਮੈਂ ਇਹ ਸੰਕਲਪ ਲੈ ਸਕਦਾ ਹਾਂ ਕਿ ਸਾਡਾ ਦੇਸ਼ ਹਰ ਕੋਣੇ ਵਿੱਚ ਸਮਰੱਥਾ ਦੇ ਨਾਲ ਖੜ੍ਹਾ ਹੋ ਸਕਦਾ ਹੈ, ਨਵੀਂ ਊਰਜਾ ਦੇ ਨਾਲ ਖੜ੍ਹਾ ਹੋ ਸਕਦਾ ਹੈ।
ਅਤੇ ਇਸ ਲਈ ਮੈਂ ਚਾਹਾਂਗਾ ਕਿ ਆਪ (ਤੁਸੀਂ) ਸਾਰੇ ਸਾਥੀ ਇਸ ਅਵਸਰ ਦਾ ਅਧਿਕਤਮ ਲਾਭ ਉਠਾਓਂ, ਨੀਤੀਆਂ ਦਾ ਫਾਇਦਾ ਉਠਾਓਂ। ਸਰਕਾਰ ਨੀਤੀਆਂ ਬਣਾਉਂਦੀ ਹੈ, ਟ੍ਰਾਂਸਪੇਰੈਂਟ ਹੁੰਦੀ ਹੈ ਹਰੇਕ ਦੇ ਲਈ ਖੁੱਲ੍ਹੀ ਹੁੰਦੀ ਹੈ। ਜਿਸ ਵਿੱਚ ਦਮ ਹੋਵੇ, ਆ ਜਾਵੇ ਮੈਦਾਨ ਵਿੱਚ, ਫਾਇਦਾ ਉਠਾ ਲਵੇ। ਅਤੇ ਮੈਂ ਤੁਹਾਨੂੰ (ਆਪ ਨੂੰ) ਗਰੰਟੀ ਦਿੰਦਾ ਹਾਂ ਜੋ ਬਾਤਾਂ ਅਸੀਂ ਦੱਸਦੇ ਹਾਂ, ਉਸ ਦੇ ਲਈ ਅਸੀਂ ਡਟ ਕੇ ਖੜ੍ਹੇ ਭੀ ਰਹਿੰਦੇ ਹਾਂ, ਉਸ ਨੂੰ ਪੂਰਾ ਭੀ ਕਰਦੇ ਹਾਂ।
ਆਪ (ਤੁਸੀਂ) ਸਾਰੇ ਇਸ ਮਹੱਤਵਪੂਰਨ ਅਵਸਰ ‘ਤੇ ਆਏ ਹੋ, ਉੱਤਰਾਖੰਡ ਦਾ ਮੇਰੇ ‘ਤੇ ਵਿਸ਼ੇਸ਼ ਅਧਿਕਾਰ ਹੈ ਅਤੇ ਜਿਵੇਂ ਕਈਆਂ ਨੇ ਦੱਸਿਆ ਕਿ ਮੇਰੇ ਜੀਵਨ ਦੇ ਇੱਕ ਪਹਿਲੂ ਨੂੰ ਬਣਾਉਣ ਵਿੱਚ ਇਸ ਧਰਤੀ ਦਾ ਬਹੁਤ ਬੜਾ ਯੋਗਦਾਨ ਹੈ। ਅਗਰ ਉਸ ਨੂੰ ਕੁਝ ਪਰਤਾਉਣ ਦਾ ਅਵਸਰ ਮਿਲਦਾ ਹੈ, ਤਾਂ ਉਸ ਦਾ ਆਨੰਦ ਭੀ ਕੁਝ ਹੋਰ ਹੁੰਦਾ ਹੈ। ਅਤੇ ਇਸ ਲਈ ਮੈਂ ਤੁਹਾਨੂੰ (ਆਪ ਨੂੰ) ਸੱਦਾ ਦਿੰਦਾ ਹਾਂ, ਆਓ ਇਸ ਪਵਿੱਤਰ ਧਰਤੀ ਦੀ ਚਰਣ (ਧੂੜ) ਮੱਥੇ ‘ਤੇ ਲੈ ਕੇ ਚਲ ਪਈਏ। ਤੁਹਾਡੀ (ਆਪ ਦੀ) ਵਿਕਾਸ ਯਾਤਰਾ ਵਿੱਚ ਕਦੇ ਕੋਈ ਰੁਕਾਵਟ ਨਹੀਂ ਆਵੇਗੀ, ਇਹ ਇਸ ਭੂਮੀ ਦਾ ਅਸ਼ੀਰਵਾਦ ਹੈ। ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ।
*****
ਡੀਐੱਸ/ਐੱਸਟੀ/ਡੀਕੇ
Delighted to see global investors converge at the Uttarakhand Investors' Summit. This will significantly contribute to the state's development journey. https://t.co/vP1P2K3hvB
— Narendra Modi (@narendramodi) December 8, 2023
Uttarakhand is a state where we experience both divinity and development together. pic.twitter.com/R3kCptgsAU
— PMO India (@PMOIndia) December 8, 2023
India is full of aspirations, brimming with hope, self-confidence, innovation and opportunities. pic.twitter.com/ALNHVzYSmW
— PMO India (@PMOIndia) December 8, 2023
Every Indian feels that it is his or her responsibility to build a developed India. pic.twitter.com/MVSWlADxqA
— PMO India (@PMOIndia) December 8, 2023
Developing border villages as first villages of the country. pic.twitter.com/j8zrdwn8fj
— PMO India (@PMOIndia) December 8, 2023
Local products of every district and block have the potential to go global. pic.twitter.com/cwbDvdw0Xj
— PMO India (@PMOIndia) December 8, 2023
Strengthening national character for building a developed India. pic.twitter.com/BYTxwqGMzS
— PMO India (@PMOIndia) December 8, 2023
Encouraging investments in India through PLI scheme. pic.twitter.com/QWIMcPoHGZ
— PMO India (@PMOIndia) December 8, 2023
Strengthening supply chains to become self-sufficient. pic.twitter.com/23Znv2bfF9
— PMO India (@PMOIndia) December 8, 2023
This is India's moment. pic.twitter.com/o2XTrTgENl
— PMO India (@PMOIndia) December 8, 2023
आज इसलिए हर देशवासी को महसूस हो रहा है कि विकसित भारत का निर्माण उसकी जिम्मेदारी है… pic.twitter.com/blavepK7Xs
— Narendra Modi (@narendramodi) December 8, 2023
नेचर, कल्चर और हेरिटेज से भरा उत्तराखंड दुनियाभर में टूरिज्म का एक सशक्त ब्रांड बनकर उभरने वाला है। pic.twitter.com/cX8cbJqEon
— Narendra Modi (@narendramodi) December 8, 2023
हाउस ऑफ हिमालय ब्रांड देवभूमि उत्तराखंड के लोकल उत्पादों को ग्लोबल बनाने के लिए एक बहुत ही इनोवेटिव प्रयास है। pic.twitter.com/Cqsen5CUdJ
— Narendra Modi (@narendramodi) December 8, 2023
उत्तराखंड में आयुष, ऑर्गेनिक फल-सब्जियों और पैकेज्ड फूड प्रोडक्ट्स के लिए अनेक संभावनाएं हैं, जो हमारे किसान और उद्यमी भाई-बहनों के लिए अवसरों के नए द्वार खोलने वाली हैं। pic.twitter.com/AZGwv0URvz
— Narendra Modi (@narendramodi) December 8, 2023
आज Make in India जैसा ही एक मूवमेंट Wed in India का भी होना चाहिए। pic.twitter.com/8QyodzIGJk
— Narendra Modi (@narendramodi) December 8, 2023