ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਅਪ੍ਰੈਲ ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ 100 ਵਾਟ ਦੇ 91 ਐੱਫ ਐੱਮ ਟ੍ਰਾਂਸਮੀਟਰਾਂ ਦਾ ਉਦਘਾਟਨ ਕਰਨਗੇ। ਇਸ ਉਦਘਾਟਨ ਨਾਲ ਦੇਸ਼ ਵਿੱਚ ਰੇਡੀਓ ਕਨੈਕਟੀਵਿਟੀ ਨੂੰ ਹੋਰ ਹੁਲਾਰਾ ਮਿਲੇਗਾ।
ਸਰਕਾਰ ਦੇਸ਼ ਵਿੱਚ ਐੱਫ ਐੱਮ ਕਨੈਕਟੀਵਿਟੀ ਨੂੰ ਵਧਾਉਣ ਲਈ ਪ੍ਰਤੀਬੱਧ ਹੈ। 18 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 84 ਜ਼ਿਲ੍ਹਿਆਂ ਵਿੱਚ 91 ਨਵੇਂ 100 ਵਾਟ ਐੱਫ ਐੱਮ ਟ੍ਰਾਂਸਮੀਟਰ ਸਥਾਪਿਤ ਕੀਤੇ ਗਏ ਹਨ। ਇਸ ਵਿਸਤਾਰ ਦਾ ਵਿਸ਼ੇਸ਼ ਫੋਕਸ ਖਾਹਿਸ਼ੀ ਜ਼ਿਲ੍ਹਿਆਂ ਅਤੇ ਸਰਹੱਦੀ ਖੇਤਰਾਂ ਵਿੱਚ ਕਵਰੇਜ ਵਧਾਉਣ ‘ਤੇ ਹੈ। ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕੀਤਾ ਗਿਆ ਹੈ ਉਨ੍ਹਾਂ ਵਿੱਚ ਬਿਹਾਰ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਨਾਗਾਲੈਂਡ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਆਂਧਰ ਪ੍ਰਦੇਸ਼, ਕੇਰਲ, ਤੇਲੰਗਾਨਾ, ਛੱਤੀਸਗੜ੍ਹ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਲੱਦਾਖ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸ਼ਾਮਲ ਹਨ। ਆਲ ਇੰਡੀਆ ਰੇਡੀਓ (ਏਆਈਆਰ) ਦੀ ਐੱਫ ਐੱਮ ਸੇਵਾ ਦੇ ਇਸ ਵਿਸਤਾਰ ਨਾਲ, 2 ਕਰੋੜ ਅਤਿਰਿਕਤ ਲੋਕ, ਜਿਨ੍ਹਾਂ ਕੋਲ ਇਸ ਮਾਧਿਅਮ ਤੱਕ ਪਹੁੰਚ ਨਹੀਂ ਸੀ, ਹੁਣ ਕਵਰ ਕੀਤੇ ਜਾਣਗੇ। ਇਸ ਦੇ ਨਤੀਜੇ ਵਜੋਂ ਲਗਭਗ 35,000 ਵਰਗ ਕਿਲੋਮੀਟਰ ਖੇਤਰ ਵਿੱਚ ਕਵਰੇਜ ਦਾ ਵਿਸਤਾਰ ਹੋਵੇਗਾ।
ਪ੍ਰਧਾਨ ਮੰਤਰੀ ਲੋਕਾਂ ਤੱਕ ਪਹੁੰਚ ਕਰਨ ਵਿੱਚ ਰੇਡੀਓ ਦੀ ਮਹੱਤਵਪੂਰਨ ਭੂਮਿਕਾ ਵਿੱਚ ਪੱਕਾ ਵਿਸ਼ਵਾਸ ਰੱਖਦੇ ਹਨ। ਵਧ ਤੋਂ ਵਧ ਸੰਭਾਵਿਤ ਸਰੋਤਿਆਂ ਤੱਕ ਪਹੁੰਚਣ ਲਈ ਇਸ ਮਾਧਿਅਮ ਦੀ ਵਿਲੱਖਣ ਤਾਕਤ ਨੂੰ ਵਰਤਣ ਲਈ, ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜੋ ਹੁਣ ਆਪਣੇ 100ਵੇਂ ਐਪੀਸੋਡ ਦੇ ਨਜ਼ਦੀਕ ਹੈ।
***********
ਡੀਐੱਸ/ਐੱਸਟੀ