Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੇਸ਼ ਵਿੱਚ ਸਮਾਂਬੱਧ ਅਤੇ ਨਤੀਜਾ ਅਧਾਰਿਤ ਕਾਰਜ ਪ੍ਰਣਾਲੀ ਵਿਕਸਿਤ ਕਰਨ ਵਿੱਚ ਕੈਗ ਦੀ ਵੱਡੀ ਭੂਮਿਕਾ ਹੈ: ਪ੍ਰਧਾਨ ਮੰਤਰੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਅਕਾਊਂਟੈਂਟਸ ਜਨਰਲ ਅਤੇ ਡਿਪਟੀ ਅਕਾਊਂਟੈਂਟਸ ਜਨਰਲ ਦੇ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਜੋ ਸਮਾਂਬੱਧ ਅਤੇ ਨਤੀਜਾ ਅਧਾਰਿਤ ਕਾਰਜ ਪ੍ਰਣਾਲੀ ਵਿਕਸਿਤ ਹੋ ਰਹੀ ਹੈ, ਉਸ ਵਿੱਚ ਕੈਗ ਦੀ ਮਹੱਤਵਪੂਰਨ ਭੂਮਿਕਾ ਹੈ ਕੈਗ ਦੁਆਰਾ ਅਤੇ ਖਾਸ ਤੌਰ ਤੇ ਕੈਗ ਦੇ ਖੇਤਰੀ ਦਫ਼ਤਰਾਂ ਦੁਆਰਾ ਜ਼ਿਆਦਾ ਮਿਹਨਤ ਨਾਲ ਕੀਤੇ ਗਏ ਕਾਰਜਾਂ ਦੇ ਬਲ ‘ਤੇ ਇਹ ਸੰਭਵ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਰਪਿਤ ਆਡਿਟਰਸ ਦੇ ਬਲ ‘ਤੇ ਕੈਗ ਦੀ ਭਰੋਸੇਯੋਗਤਾ ਅਤੇ ਮਜ਼ਬੂਤੀ ਕਾਇਮ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇੰਨੀ ਪੁਰਾਣੀ ਸੰਸਥਾ ਵਿੱਚ ਬਦਲਾਅ ਲਿਆਉਣਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸੁਧਾਰਾਂ ਦੀ ਗੱਲ ਕਰਨ ਚੰਗਾ ਲੱਗਦਾ ਹੈ, ਲੇਕਿਨ ਅਸਲੀ ਸੁਧਾਰ ਤਦ ਹੁੰਦਾ ਹੈ, ਜਦੋਂ ਹਰ ਪੱਧਰ ‘ਤੇ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਸੁਧਾਰ ਲਿਆਉਣ ਦੀ ਤਿਆਰੀ ਹੋਵੇ ਅਤੇ ਦੇਸ਼ ਦੀ ਹਰੇਕ ਸਰਕਾਰ ਤੇ ਹਰ ਸੰਗਠਨ ਦੇ ਨਾਲ-ਨਾਲ ਕੈਗ ਵੀ ਇਸ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੈਗ ਦੀ ਆਡਿਟ ਪ੍ਰਕਿਰਿਆ ਵਿੱਚ ਵੀ ਬਦਲਾਅ ਆਏ ਹਨ। ਕੈਗ ਦੇ ਕੰਮ ਦਾ ਸਿੱਧਾ ਪ੍ਰਭਾਵ ਸ਼ਾਸਨ ‘ਤੇ ਪਵੇਗਾ। ਕੈਗ ਦੀ ਆਡਿਟ ਪ੍ਰਕਿਰਿਆ ਵਿੱਚ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ ਹੈ ਕੈਗ ਨੂੰ ਇੱਕ ਬਿਹਤਰ ਕੈਗ ਵੱਲ ਵੀ ਪ੍ਰਗਤੀ ਕਰਨੀ ਹੈ।

http://164.100.117.97/WriteReadData/userfiles/image/21novOG05.JPG

***

ਵੀਆਰਆਰਕੇ/ਏਕੇ