Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੇਸ਼ ਭਰ ਦੀਆਂ ਆਂਗਨਵਾੜੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਦੇਸ਼ ਭਰ ਦੀਆਂ ਆਂਗਨਵਾੜੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਦੇਸ਼ ਭਰ ਦੀਆਂ ਆਂਗਨਵਾੜੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਦੇਸ਼ ਭਰ ਦੀਆਂ ਆਂਗਨਵਾੜੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਦੇਸ਼ ਭਰ ਦੀਆਂ 100 ਤੋਂ ਜ਼ਿਆਦਾ ਆਂਗਨਵਾੜੀ ਵਰਕਰਾਂ ਦੇ ਇੱਕ ਸਮੂਹ ਨੇ ਆਪਣੀ ਪ੍ਰਸੰਨਤਾ ਜਤਾਉਣ, ਅਤੇ ਮਾਣ ਭੱਤਾ ਤੇ ਹੋਰ ਪ੍ਰੋਤਸਾਹਨਾਂ ਵਿੱਚ ਹਾਲ ਦੇ ਵਾਧੇ ਲਈ ਧੰਨਵਾਦ ਕਰਨ ਲਈ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।

ਆਂਗਨਵਾੜੀ ਵਰਕਰਾਂ ਦੀ ਵਧਾਈਆਂ ਨੂੰ ਸਵੀਕਾਰਦਿਆਂ, ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਪ੍ਰਗਟਾਈ ਕਿ ਅੱਜ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਉਹ ਦੇਸ਼ ਦੇ ਸਾਰੇ ਹਿੱਸਿਆਂ ਤੋਂ ਆਈਆਂ ਹਨ।

ਪ੍ਰਧਾਨ ਮੰਤਰੀ ਨੇ ਬੱਚਿਆਂ ਦੇ ਸ਼ਰੀਰਕ ਤੇ ਮਾਨਸਿਕ ਵਿਕਾਸ ਵਿੱਚ ਪੋਸ਼ਣ ਦੇ ਮਹੱਤਵ ’ਤੇ ਬਲ ਦਿੱਤਾ । ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਆਂਗਨਵਾੜੀ ਵਰਕਰਾਂ ਦੀ ਪ੍ਰਮੁੱਖ ਭੂਮਿਕਾ ਹੈ। ਚਲਦੇ ਪੋਸ਼ਣ ਮਾਹ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਅਭਿਆਨ ਦੌਰਾਨ ਜੋ ਗਤੀ ਆਈ ਹੈ, ਉਸ ਵਿੱਚ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੋਸ਼ਣ ਲਈ ਲਗਾਤਾਰ ਧਿਆਨ ਦਿੱਤੇ ਜਾਣ ਤੇ ਚੰਗੀਆਂ ਆਦਤਾਂ ਦੇ ਵਿਕਾਸ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਆਂਗਨਵਾੜੀ ਵਰਕਰਾਂ ਵੱਲੋਂ ਮੁਹੱਈਆ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਆਂਗਨਵਾੜੀ ਵਰਕਰਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਕਿ ਲਾਭਾਰਥੀਆਂ ਨੂੰ ਉਪਲੱਬਧ ਕਰਵਾਈ ਜਾ ਰਹੀ ਪੋਸ਼ਣ ਸਹਾਇਤਾ ਦੀ ਵਿਵੇਕਪੂਰਨ ਤਰੀਕੇ ਨਾਲ ਵਰਤੋਂ ਕੀਤੀ ਜਾਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚੇ ਆਂਗਨਵਾੜੀ ਵਰਕਰਾਂ ਦੀ ਗੱਲ ਜ਼ਿਆਦਾ ਧਿਆਨ ਨਾਲ ਸੁਣਨਗੇ। ਆਂਗਨਵਾੜੀ ਵਰਕਰਾਂ ਦੀ ਜਾਗਰੂਕਤਾ ਪੈਦਾ ਕਰਨ ਵਿੱਚ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਨੇ ਬਿਹਤਰ ਪੋਸ਼ਣ ਦੇਖਭਾਲ ਤੇ ਪ੍ਰਯਤਨਾਂ ਦੇ ਇੱਕ ਪ੍ਰੋਤਸਾਹਨ ਵਜੋਂ ਵੱਖ-ਵੱਖ ਆਂਗਨਵਾੜੀ ਵਰਕਰਾਂ ਦਰਮਿਆਨ ਤੰਦਰੁਸਤ ਮੁਕਾਬਲੇ ਨੂੰ ਪ੍ਰੋਤਸਾਹਿਤ ਕੀਤਾ।

ਇਸ ਮੌਕੇ ’ਤੇ, ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ ਵੀ ਹਾਜ਼ਰ ਸਨ।

***

ਏਕੇਟੀ/ਵੀਜੇ/ਐੱਸਬੀਪੀ