Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੂਸਰੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰ‍ਬੋਧਨ ਦਾ ਮੂਲ-ਪਾਠ

ਦੂਸਰੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ  ਦੇ ਸੰ‍ਬੋਧਨ ਦਾ ਮੂਲ-ਪਾਠ


ਨਮਸਕਾਰ! 

 

ਮੈਂ, ਸਭ ਤੋਂ ਪਹਿਲਾਂ ਤਾਂ ਇਨ੍ਹਾਂ ਤਿੰਨਾਂ ਨੌਜਵਾਨਾਂ ਦਾ ਹਿਰਦੇ ਤੋਂ ਬਹੁਤ ਅਭਿਨੰਦਨ ਕਰਦਾ ਹਾਂ,  ਉਨ੍ਹਾਂ ਨੇ ਬਹੁਤ ਹੀ ਉੱਤਮ ਤਰੀਕੇ ਨਾਲ, ਜਿਸ ਵਿੱਚ ਵਿਚਾਰ ਵੀ ਸਨ, ਵਿਅਕਤ੍ਰਤਵ ਕਲਾ ਵੀ ਸੀ। ਧਾਰਾਪ੍ਰਵਾਹ, ਵਿਚਾਰਪ੍ਰਵਾਹ, ਬਹੁਤ ਹੀ ਸਟੀਕ ਤਰੀਕੇ ਨਾਲ ਪ੍ਰਸਤੁਤੀ ਸੀ।  ਆਤਮਵਿਸ਼ਵਾਸ ਨਾਲ ਭਰਿਆ ਉਨ੍ਹਾਂ ਦਾ ਵਿਅਕਤਿੱਤਵ  ਸੀ।  ਇਨ੍ਹਾਂ ਤਿੰਨਾਂ ਸਾਥੀਆਂ ਨੂੰ, ਸਾਡੇ ਯੁਵਾ ਸਾਥੀਆਂ ਦਾ ਵਿਜੇਤਾ ਹੋਣ ਦੇ ਲਈ ਮੈਂ ਬਹੁਤ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ।  ਲੋਕਸਭਾ ਸਪੀਕਰ ਸ਼੍ਰੀ ਓਮ ਬਿਰਲਾ ਜੀ,  ਸਿੱਖਿਆ ਮੰਤਰੀ  ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਖੇਡ ਅਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਕਿਰਨ ਰਿਜਿਜੂ ਜੀ, ਅਤੇ ਦੇਸ਼ ਭਰ ਦੇ ਮੇਰੇ ਯੁਵਾ ਸਾਥੀ, ਆਪ ਸਭ ਨੂੰ ਰਾਸ਼ਟਰੀ ਯੁਵਾ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। 

 

ਸੁਆਮੀ ਵਿਵੇਕਾਨੰਦ ਦੀ ਜਨਮ ਜਯੰਤੀ ਦਾ ਇਹ ਦਿਨ,  ਸਾਨੂੰ ਸਾਰਿਆਂ ਨੂੰ ਨਵੀਂ ਪ੍ਰੇਰਣਾ ਦਿੰਦਾ ਹੈ।  ਅੱਜ ਦਾ ਦਿਨ ਵਿਸ਼ੇਸ਼ ਇਸ ਲਈ ਵੀ ਹੋ ਗਿਆ ਹੈ ਕਿ ਇਸ ਵਾਰ ਯੁਵਾ ਸੰਸਦ,  ਦੇਸ਼ ਦੀ ਸੰਸਦ ਦੇ ਸੈਂਟਰਲ ਹਾਲ ਵਿੱਚ ਹੋ ਰਹੀ ਹੈ।  ਇਹ ਸੈਂਟਰਲ ਹਾਲ ਸਾਡੇ ਸੰਵਿਧਾਨ ਦੇ ਨਿਰਮਾਣ ਦਾ ਗਵਾਹ ਹੈ।  ਦੇਸ਼  ਦੇ ਅਨੇਕ ਮਹਾਨ ਵਿਅਕਤੀਆਂ ਨੇ ਇੱਥੇ ਆਜ਼ਾਦ ਭਾਰਤ ਦੇ ਲਈ ਫੈਸਲੇ ਲਏ,  ਭਾਰਤ  ਦੇ ਭਵਿੱਖ ਲਈ ਚਿੰਤਨ ਕੀਤਾ।  ਭਵਿੱਖ  ਦੇ ਭਾਰਤ ਨੂੰ ਲੈ ਕੇ ਉਨ੍ਹਾਂ ਦਾ ਸੁਪਨਾ, ਉਨ੍ਹਾਂ ਦਾ ਸਮਰਪਣ,  ਉਨ੍ਹਾਂ ਦਾ ਸਾਹਸ, ਉਨ੍ਹਾਂ ਦੀ ਤਾਕਤ, ਉਨ੍ਹਾਂ  ਦੇ  ਯਤਨ, ਇਸ ਦਾ ਅਹਿਸਾਸ ਅੱਜ ਵੀ ਸੈਂਟਰਲ ਹਾਲ ਵਿੱਚ ਹੁੰਦਾ ਹੈ।  ਅਤੇ ਸਾਥੀਓ, ਤੁਸੀਂ ਜਿੱਥੇ ਬੈਠੇ ਹੋ, ਉਸੇ ਸੀਟ ‘ਤੇ ਜਦੋਂ ਸੰਵਿਧਾਨ ਦੀ ਨਿਰਮਾਣ ਪ੍ਰਕਿਰਿਆ ਚਲੀ ਸੀ, ਇਸ ਦੇਸ਼ ਦੇ ਕਿਸੇ ਨਾ ਕਿਸੇ ਮੰਨੇ-ਪ੍ਰਮੰਨੇ ਮਹਾਪੁਰਖ ਉੱਥੇ ਬੈਠੇ ਹੋਣਗੇ,  ਅੱਜ ਤੁਸੀਂ ਉਸ ਸੀਟ ‘ਤੇ ਬੈਠੇ ਹੋ। ਮਨ ਵਿੱਚ ਕਲਪਨਾ ਕਰੋ ਕਿ ਜਿਸ ਜਗ੍ਹਾ ‘ਤੇ ਦੇਸ਼ ਦੇ ਉਹ ਮਹਾਪੁਰਖ ਬੈਠੇ ਸਨ ਅੱਜ ਉੱਥੇ ਤੁਸੀਂ ਬੈਠੇ ਹੋ।  ਦੇਸ਼ ਨੂੰ ਤੁਹਾਡੇ ਤੋਂ ਕਿੰਨੀਆਂ ਉਮੀਦਾਂ ਹਨ।  ਮੈਨੂੰ ਵਿਸ਼ਵਾਸ ਹੈ, ਇਹ ਅਨੁਭਵ ਇਸ ਸਮੇਂ ਸੈਂਟਰਲ ਹਾਲ ਵਿੱਚ ਬੈਠੇ ਸਾਰੇ ਯੁਵਾ ਸਾਥੀਆਂ ਨੂੰ ਵੀ ਹੋ ਰਿਹਾ ਹੋਵੇਗਾ। 

 

ਤੁਸੀਂ ਸਾਰਿਆਂ ਨੇ ਜੋ ਇੱਥੇ ਸੰਵਾਦ ਕੀਤਾ, ਮੰਥਨ ਕੀਤਾ, ਉਹ ਵੀ ਬਹੁਤ ਮਹੱਤਵਪੂਰਨ ਹੈ।  ਇਸ ਦੌਰਾਨ ਮੁਕਾਬਲੇ ਵਿੱਚ ਜੋ ਵਿਜੇਤਾ ਹੋਏ ਹੋ, ਉਨ੍ਹਾਂ ਨੂੰ ਮੈਂ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।  ਅਤੇ ਇੱਥੇ ਜਦੋਂ ਮੈਂ ਤੁਹਾਨੂੰ ਸੁਣ ਰਿਹਾ ਸੀ ਤਾਂ ਮੈਨੂੰ ਵਿਚਾਰ ਆਇਆ ਅਤੇ ਇਸ ਲਈ ਮੈਂ ਮਨ ਹੀ ਮਨ ਤੈਅ ਕੀਤਾ ਕਿ ਤੁਹਾਡੇ ਜੋ ਭਾਸ਼ਣ ਹਨ, ਉਸ ਨੂੰ ਮੈਂ ਅੱਜ ਮੇਰੇ ਟਵਿੱਟਰ ਹੈਂਡਲ ਤੋਂ ਟਵਿਟ ਕਰਾਂਗਾ। ਅਤੇ ਤੁਹਾਡਾ ਤਿੰਨ ਦਾ ਹੀ ਕਰਾਂਗਾ, ਅਜਿਹਾ ਨਹੀਂ ਅਗਰ ਰਿਕਾਰਡੇਡ ਮੈਟੇਰੀਅਲ available ਹੋਵੇਗਾ ਤਾਂ ਮੈਂ ਜੋ ਕੱਲ੍ਹ ਫਾਈਨਲ ਪੈਨਲ ਵਿੱਚ ਸਨ ਉਨ੍ਹਾਂ ਦੇ  ਲਈ ਵੀ ਉਨ੍ਹਾਂ ਦੇ ਭਾਸ਼ਣ ਨੂੰ ਟਵੀਟ ਕਰਾਂਗਾ ਤਾਕਿ ਦੇਸ਼ ਨੂੰ ਪਤਾ ਚਲੇ ਕਿ ਸੰਸਦ ਦੇ ਇਸ ਪਰਿਸਰ ਵਿੱਚ ਸਾਡੇ ਭਾਵੀ ਭਾਰਤ ਕਿਵੇਂ ਅਕਾਰ ਲੈ ਰਿਹਾ ਹੈ।  ਮੇਰੇ ਲਈ ਇਹ ਬਹੁਤ ਮਾਣ ਦੀ ਗੱਲ ਹੋਵੋਗੀ ਕਿ ਮੈਂ ਅੱਜ ਤੁਹਾਡੇ ਭਾਸ਼ਣ ਨੂੰ ਟਵੀਟ ਕਰਾਂਗਾ। 

 

ਸਾਥੀਓ, 

 

ਸੁਆਮੀ ਜੀ ਨੇ ਜੋ ਦੇਸ਼ ਅਤੇ ਸਮਾਜ ਨੂੰ ਦਿੱਤਾ ਹੈ, ਉਹ ਸਮੇਂ ਅਤੇ ਸਥਾਨ ਤੋਂ ਪਰੇ,  ਹਰ ਪੀੜ੍ਹੀ ਨੂੰ ਪ੍ਰੇਰਿਤ ਕਰਨ ਵਾਲਾ ਹੈ, ਰਸਤਾ ਦਿਖਾਉਣ ਵਾਲਾ ਹੈ।  ਤੁਸੀਂ ਦੇਖਦੇ ਹੋਵੋਗੇ ਕਿ ਭਾਰਤ ਦਾ ਸ਼ਾਇਦ ਹੀ ਅਜਿਹਾ ਕੋਈ ਪਿੰਡ ਹੋਵੇ, ਕੋਈ ਸ਼ਹਿਰ ਹੋਵੇ, ਕੋਈ ਵਿਅਕਤੀ ਹੋਵੇ,  ਜੋ ਸੁਆਮੀ  ਜੀ ਨਾਲ ਖੁਦ ਨੂੰ ਜੁੜਿਆ ਮਹਿਸੂਸ ਨਾ ਕਰਦਾ ਹੋਵੇ,  ਉਨ੍ਹਾਂ ਤੋਂ ਪ੍ਰੇਰਿਤ ਨਾ ਹੁੰਦਾ ਹੋਵੇ।  ਸੁਆਮੀ ਜੀ ਦੀ ਪ੍ਰੇਰਣਾ ਨੇ ਆਜ਼ਾਦੀ ਦੀ ਲੜਾਈ ਨੂੰ ਵੀ ਨਵੀਂ ਊਰਜਾ ਦਿੱਤੀ ਸੀ। ਗੁਲਾਮੀ ਦੇ ਲੰਬੇ ਕਾਲਖੰਡ ਨੇ ਭਾਰਤ ਨੂੰ ਹਜ਼ਾਰਾਂ ਸਾਲਾਂ ਦੀ ਆਪਣੀ ਤਾਕਤ ਅਤੇ ਤਾਕਤ ਦੇ ਅਹਿਸਾਸ ਤੋਂ ਦੂਰ ਕਰ ਦਿੱਤਾ ਸੀ। ਸੁਆਮੀ ਵਿਵੇਕਾਨੰਦ ਨੇ ਭਾਰਤ ਨੂੰ ਉਸ ਦੀ ਉਹ ਤਾਕਤ ਯਾਦ ਦਿਵਾਈ, ਅਹਿਸਾਸ ਕਰਵਾਇਆ, ਉਨ੍ਹਾਂ ਵਿੱਚ ਤਾਕਤ ਨੂੰ,  ਉਨ੍ਹਾਂ ਦੇ  ਮਨ-ਮਸਤਕ ਨੂੰ ਪੁਨਰਜੀਵਿਤ ਕੀਤਾ, ਰਾਸ਼ਟਰੀ ਚੇਤਨਾ ਨੂੰ ਜਾਗ੍ਰਤ ਕੀਤਾ।  ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਉਸ ਸਮੇਂ ਕ੍ਰਾਂਤੀ ਦੇ ਮਾਰਗ ਵੀ ਅਤੇ ਸ਼ਾਂਤੀ  ਦੇ ਮਾਰਗ ਤੋਂ ਵੀ ਦੋਹਾਂ ਹੀ ਤਰ੍ਹਾਂ ਤੋਂ ਜੋ ਆਜ਼ਾਦੀ ਲਈ ਜੰਗ ਚਲ ਰਹੀ ਸੀ, ਆਜ਼ਾਦੀ ਦੀ ਲੜਾਈ ਲੜ ਰਹੇ ਸਨ ਉਹ ਕਿਤੇ ਨਾ ਕਿਤੇ ਸੁਆਮੀ ਵਿਵੇਕਾਨੰਦ ਜੀ ਤੋਂ ਪ੍ਰੇਰਿਤ ਸਨ। ਉਨ੍ਹਾਂ ਦੀ ਗ੍ਰਿਫਤਾਰੀ  ਦੇ ਸਮੇਂ,  ਫ਼ਾਂਸੀ  ਦੇ ਸਮੇਂ,  ਸੁਆਮੀ ਜੀ  ਨਾਲ ਜੁੜਿਆ ਸਾਹਿਤ ਜ਼ਰੂਰ ਪੁਲਿਸ ਦੇ ਹੱਥ ਆਉਂਦਾ ਸੀ।  

 

ਉਦੋਂ ਇਸ ਦਾ ਬਕਾਇਦਾ ਅਧਿਐਨ ਕਰਵਾਇਆ ਗਿਆ ਸੀ ਕਿ ਸੁਆਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਵਿੱਚ ਅਜਿਹਾ ਕੀ ਹੈ ਜੋ ਲੋਕਾਂ ਨੂੰ ਦੇਸ਼ ਭਗਤੀ ਲਈ,  ਰਾਸ਼ਟਰ ਨਿਰਮਾਣ ਲਈ,  ਆਜ਼ਾਦੀ ਲਈ ਮਰ-ਮਿਟਣ ਦੀ ਪ੍ਰੇਰਣਾ ਦਿੰਦਾ ਹੈ,  ਹਰ ਨੌਜਵਾਨ ਦੇ ਮਸਤਕ ਨੂੰ ਇਤਨਾ ਪ੍ਰਭਾਵਿਤ ਕਰਦਾ ਹੈ।  ਸਮਾਂ ਗੁਜਰਦਾ ਗਿਆ,  ਦੇਸ਼ ਆਜ਼ਾਦ ਹੋ ਗਿਆ,  ਲੇਕਿਨ ਅਸੀਂ ਅੱਜ ਵੀ ਦੇਖਦੇ ਹਾਂ ਸੁਆਮੀ ਜੀ ਸਾਡੇ ਦਰਮਿਆਨ ਹੀ ਹੁੰਦੇ ਹਨ, ਪ੍ਰਤਿਪਲ ਸਾਨੂੰ ਪ੍ਰੇਰਣਾ ਦਿੰਦੇ ਹਨ,  ਉਨ੍ਹਾਂ ਦਾ ਪ੍ਰਭਾਵ ਸਾਡੀ ਚਿੰਤਨਧਾਰਾ ਵਿੱਚ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ। ਅਧਿਆਤਮ ਨੂੰ ਲੈ ਕੇ ਉਨ੍ਹਾਂ ਨੇ ਜੋ ਕਿਹਾ,  ਰਾਸ਼ਟਰਵਾਦ-ਰਾਸ਼ਟਰ ਨਿਰਮਾਣ-ਰਾਸ਼ਟਰਹਿਤ ਨੂੰ ਲੈ ਕੇ ਉਨ੍ਹਾਂ ਨੇ ਜੋ ਕਿਹਾ, ਜਨਸੇਵਾ ਤੋਂ ਜਗਸੇਵਾ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਅੱਜ ਸਾਡੇ ਮਨ-ਮੰਦਿਰ  ਵਿੱਚ ਉਤਨੀ ਹੀ ਤੀਬਰਤਾ ਨਾਲ ਪ੍ਰਵਾਹਿਤ ਹੁੰਦੇ ਹਨ।  ਮੈਨੂੰ ਵਿਸ਼ਵਾਸ ਹੈ, ਤੁਸੀਂ ਯੁਵਾ ਸਾਥੀ ਵੀ ਇਸ ਗੱਲ ਨੂੰ ਜ਼ਰੂਰ ਮਹਿਸੂਸ ਕਰਦੇ ਹੋਵੋਗੇ।  ਕਿਤੇ ਵੀ ਵਿਵੇਕਾਨੰਦ ਜੀ ਦੀ ਤਸਵੀਰ ਦੇਖਦੇ ਹੋਵੋਗੇ, ਕਲਪਨਾ ਤੱਕ ਤੁਹਾਨੂੰ ਨਹੀਂ ਹੋਵੋਗੀ,  ਮਨੋਮਨ ਤੁਹਾਡੇ ਮਨ ਵਿੱਚ ਇੱਕ ਸ਼ਰਧਾ ਦਾ ਭਾਵ ਜਗਦਾ ਹੋਵੇਗਾ, ਸਰ ਉਨ੍ਹਾਂ ਨੂੰ ਨਮਨ ਕਰਦਾ ਹੋਵੇਗਾ,  ਇਹ ਜ਼ਰੂਰ ਹੁੰਦਾ ਹੋਵੇਗਾ। 

 

ਸਾਥੀਓ, 

 

ਸੁਆਮੀ ਵਿਵੇਕਾਨੰਦ ਨੇ ਇੱਕ ਹੋਰ ਅਨਮੋਲ ਉਪਹਾਰ ਦਿੱਤਾ ਹੈ। ਇਹ ਉਪਹਾਰ ਹੈ,  ਵਿਅਕਤੀਆਂ  ਦੇ ਨਿਰਮਾਣ ਦਾ,  ਸੰਸਥਾਵਾਂ  ਦੇ ਨਿਰਮਾਣ ਦਾ।  ਇਸ ਦੀ ਚਰਚਾ ਬਹੁਤ ਘੱਟ ਹੀ ਹੋ ਪਾਉਂਦੀ ਹੈ।  ਲੇਕਿਨ ਅਸੀਂ ਅਧਿਐਨ ਕਰਾਂਗੇ ਤਾਂ ਪਾਵਾਂਗੇ ਕਿ ਸੁਆਮੀ  ਵਿਵੇਕਾਨੰਦ ਨੇ ਅਜਿਹੀਆਂ ਸੰਸਥਾਵਾਂ ਨੂੰ ਵੀ ਅੱਗੇ ਵਧਾਇਆ ਜੋ ਅੱਜ ਵੀ ਵਿਅਕਤਿੱਤਵ ਦੇ ਨਿਰਮਾਣ ਦਾ ਕੰਮ ਬਖੂਬੀ ਕਰ ਰਹੀਆਂ ਹਨ।  ਉਨ੍ਹਾਂ ਦੇ  ਸੰਸਕਾਰ,  ਉਨ੍ਹਾਂ ਦਾ ਸੇਵਾਭਾਵ,  ਉਨ੍ਹਾਂ ਦਾ ਸਮਰਪਣ ਭਾਵ ਲਗਾਤਾਰ ਜਗਾਉਂਦੀ ਰਹਿੰਦੀ ਹੈ। ਵਿਅਕਤੀ ਤੋਂ ਸੰਸਥਾ ਦਾ ਨਿਰਮਾਣ ਅਤੇ ਸੰਸਥਾ ਤੋਂ ਅਨੇਕ ਵਿਅਕਤੀਆਂ ਦਾ ਨਿਰਮਾਣ,  ਇਹ ਇੱਕ ਅਨਵਰਤ-ਅਵਿਲੰਬ-ਅਬਾਧਿਤ ਚੱਕਰ ਹੈ,  ਜੋ ਚਲਦਾ ਹੀ ਜਾ ਰਿਹਾ ਹੈ।  

 

ਲੋਕ ਸੁਆਮੀ ਜੀ  ਦੇ ਪ੍ਰਭਾਵ ਵਿੱਚ ਆਉਂਦੇ ਹਨ,  ਸੰਸਥਾਵਾਂ ਦਾ ਨਿਰਮਾਣ ਕਰਨ ਦੀ ਪ੍ਰੇਰਣਾ ਲੈਂਦੇ ਹਨ,  ਸੰਸਥਾ ਦਾ ਨਿਰਮਾਣ ਕਰਦੇ ਹਨ,  ਫਿਰ ਉਨ੍ਹਾਂ ਸੰਸਥਾਨਾਂ ਤੋਂ ਉਸ ਦੀ ਵਿਵਸਥਾ ਨਾਲ,  ਪ੍ਰੇਰਣਾ ਤੋਂ, ਵਿਚਾਰ ਤੋਂ, ਆਦਰ ਤੋਂ ਅਜਿਹੇ ਲੋਕ ਨਿਕਲਦੇ ਹਨ ਜੋ ਸੁਆਮੀ ਜੀ ਦੇ ਦਿਖਾਏ ਮਾਰਗ ‘ਤੇ ਚਲਦੇ ਹੋਏ ਨਵੇਂ ਲੋਕਾਂ ਨੂੰ ਖੁਦ  ਨਾਲ ਜੋੜਦੇ ਚਲਦੇ ਹਨ।  Individual ਤੋਂ Institutions ਅਤੇ Institutions ਤੋਂ ਫਿਰ Individual ਇਹ ਚੱਕਰ ਅੱਜ ਭਾਰਤ ਦੀ ਬਹੁਤ ਵੱਡੀ ਤਾਕਤ ਹੈ।  ਆਪ ਲੋਕ entrepreneurship  ਬਾਰੇ ਬਹੁਤ ਸੁਣਦੇ ਹੋ।  ਉਹ ਵੀ ਤਾਂ ਕੁਝ ਇਹੀ ਹੈ।  ਇੱਕ brilliant individual, ਇੱਕ ਸ਼ਾਨਦਾਰ ਕੰਪਨੀ ਬਣਾਉਂਦਾ ਹੈ। ਬਾਅਦ ਵਿੱਚ ਉਸ ਕੰਪਨੀ ਵਿੱਚ ਜੋ ਇਕੋਸਿਸਟਮ ਬਣਦਾ ਹੈ,  ਉਸ ਦੀ ਵਜ੍ਹਾ ਨਾਲ ਉੱਥੇ ਅਨੇਕਾਂ brilliant individuals ਬਣਦੇ ਹਨ।  ਇਹ Individuals ਅੱਗੇ ਜਾ ਕੇ ਅਤੇ ਨਵੀਆਂ ਕੰਪਨੀਆਂ ਬਣਾਉਂਦੇ ਹਨ।  Individuals ਅਤੇ Institutions ਦਾ ਇਹ ਚੱਕਰ ਦੇਸ਼ ਅਤੇ ਸਮਾਜ ਦੇ ਹਰ ਖੇਤਰ, ਹਰ ਪੱਧਰ ਲਈ ਉਤਨਾ ਹੀ ਮਹੱਤਵਪੂਰਨ ਹੈ। 

 

ਸਾਥੀਓ, 

 

ਅੱਜ ਜੋ ਦੇਸ਼ ਵਿੱਚ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਾਗੂ ਕੀਤੀ ਗਈ ਹੈ,  ਉਸ ਦਾ ਵੀ ਬਹੁਤ ਵੱਡਾ ਫੋਕਸ ਬਿਹਤਰ individuals  ਦੇ ਨਿਰਮਾਣ ‘ਤੇ ਹੈ।  ਵਿਅਕਤੀ ਨਿਰਮਾਣ ਤੋਂ ਰਾਸ਼ਟਰ ਨਿਰਮਾਣ ਇਹ ਪਾਲਿਸੀ, ਯੁਵਾਵਾਂ ਦੀ ਇੱਛਾ, ਯੁਵਾਵਾਂ ਦੇ ਕੌਸ਼ਲ, ਯੁਵਾਵਾਂ ਦੀ ਸਮਝ, ਯੁਵਾਵਾਂ ਦੇ ਫੈਸਲੇ ਨੂੰ ਸਰਬਉੱਚ ਪ੍ਰਾਥਮਿਕਤਾ ਦਿੰਦੀ ਹੈ। ਹੁਣ ਤੁਸੀਂ ਚਾਹੇ ਜੋ ਸਬਜੈਕਟ ਚੁਣੋ,  ਚਾਹੇ ਜੋ ਕੰਬੀਨੇਸ਼ਨ ਚੁਣੋ, ਚਾਹੇ ਜੋ ਸਟ੍ਰੀਮ ਚੁਣੋ।  ਇੱਕ ਕੋਰਸ ਨੂੰ ਬ੍ਰੇਕ ਦੇ ਕੇ ਤੁਸੀਂ ਦੂਸਰਾ ਕੋਰਸ ਸ਼ੁਰੂ ਕਰਨਾ ਚਾਹਿਆਂ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ।  ਹੁਣ ਇਹ ਨਹੀਂ ਹੋਵੇਗਾ ਕਿ ਪਹਿਲਾਂ ਵਾਲੇ ਕੋਰਸ ਲਈ ਤੁਸੀਂ ਜੋ ਮਿਹਨਤ ਕੀਤੀ ਸੀ, ਉਹ ਬੇਕਾਰ ਹੋ ਜਾਵੇਗੀ।  ਤੁਹਾਨੂੰ ਉਤਨੀ ਪੜਾਈ ਦਾ ਵੀ ਸਰਟੀਫਿਕੇਟ ਮਿਲ ਜਾਵੇਗਾ,  ਜੋ ਅੱਗੇ ਲਿਜਾਵੇਗਾ।

 

ਸਾਥੀਓ,

 

ਅੱਜ ਦੇਸ਼ ਵਿੱਚ ਇੱਕ ਅਜਿਹਾ ਇਕੋਸਿਸਟਮ ਵਿਕਸਿਤ ਕੀਤਾ ਜਾ ਰਿਹਾ ਹੈ,  ਜਿਸ ਦੀ ਤਲਾਸ਼ ਵਿੱਚ ਅਕਸਰ ਸਾਡੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਸਨ।  ਉੱਥੇ ਦੀ ਆਧੁਨਿਕ ਸਿੱਖਿਆ,  ਬਿਹਤਰ Entreprise Opportunities,  ਟੈਲੰਟ ਨੂੰ ਪਹਿਚਾਣਨ ਵਾਲੀ,  ਸਨਮਾਨ ਦੇਣ ਵਾਲੀ ਵਿਵਸਥਾ ਉਨ੍ਹਾਂ ਨੂੰ ਸੁਭਾਵਿਕ ਰੂਪ ਨਾਲ ਆਕਰਸ਼ਿਤ ਕਰਦੀ ਸੀ।  ਹੁਣ ਦੇਸ਼ ਵਿੱਚ ਹੀ ਅਜਿਹੀ ਵਿਵਸਥਾ ਸਾਡੇ ਯੁਵਾ ਸਾਥੀਆਂ ਨੂੰ ਮਿਲੇ,  ਇਸ ਦੇ ਲਈ ਅਸੀਂ ਪ੍ਰਤੀਬੱਧ ਵੀ ਹਾਂ, ਅਸੀਂ ਪ੍ਰਯਾਸਰਤ ਵੀ ਹਾਂ।  ਸਾਡਾ ਯੁਵਾ ਖੁੱਲ੍ਹਕੇ ਆਪਣੀ ਪ੍ਰਤਿਭਾ, ਆਪਣੇ ਸੁਪਨਿਆਂ ਦੇ ਅਨੁਸਾਰ ਖੁਦ ਨੂੰ ਵਿਕਸਿਤ ਕਰ ਸਕਣ,  ਇਸ ਦੇ ਲਈ ਅੱਜ ਇੱਕ ਇੰਵਾਇਰਮੈਂਟ ਤਿਆਰ ਕੀਤਾ ਜਾ ਰਿਹਾ ਹੈ,  ਇਕੋਸਿਸਟਮ ਤਿਆਰ ਕੀਤਾ ਜਾ ਰਿਹਾ ਹੈ, ਸਿੱਖਿਆ ਵਿਵਸਥਾ ਹੋਵੇ, ਸਮਾਜ ਵਿਵਸਥਾ ਹੋਵੇ, ਕਾਨੂੰਨੀ ਬਾਰੀਕੀਆਂ ਹੋਣ,  ਹਰ ਚੀਜ਼ ਵਿੱਚ ਇਨ੍ਹਾਂ ਗੱਲਾਂ ਨੂੰ ਕੇਂਦਰ ਵਿੱਚ ਰੱਖਿਆ ਜਾ ਰਿਹਾ ਹੈ।  ਸੁਆਮੀ ਜੀ  ਦਾ ਬਹੁਤ ਜ਼ੋਰ,  ਉਸ ਗੱਲ ‘ਤੇ ਵੀ ਸੀ, 

 

ਜਿਸ ਨੂੰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ।  ਸੁਆਮੀ ਜੀ  ਹਮੇਸ਼ਾ ਕਹਿੰਦੇ ਸਨ ਅਤੇ ਉਹ ਇਸ ਗੱਲ ‘ਤੇ ਜ਼ੋਰ ਦਿੰਦੇ ਸਨ,  ਉਹ ਸਰੀਰਕ ਤਾਕਤ ‘ਤੇ ਵੀ ਬਲ ਦਿੰਦੇ ਸਨ,  ਮਾਨਸਿਕ ਤਾਕਤ ‘ਤੇ ਵੀ ਬਲ ਦਿੰਦੇ ਸਨ।  ਉਹ ਕਹਿੰਦੇ ਸਨ Muscles of Iron and Nerves of Steel..।  ਉਨ੍ਹਾਂ ਦੀ ਪ੍ਰੇਰਣਾ ਤੋਂ ਅੱਜ ਭਾਰਤ ਦੇ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਫਿਟਨਸ ‘ਤੇ ਵਿਸ਼ੇਸ਼ ਫੋਕਸ ਕੀਤਾ ਜਾ ਰਿਹਾ ਹੈ।  Fit India Movement ਹੋਵੇ,  ਯੋਗ  ਦੇ ਪ੍ਰਤੀ ਜਾਗਰੂਕਤਾ ਹੋਵੇ ਜਾਂ ਫਿਰ Sports ਨਾਲ ਜੁੜੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ,  ਇਹ ਨੌਜਵਾਨਾਂ ਨੂੰ ਮਾਨਸਿਕ ਅਤੇ ਸਰੀਰਕ ਰੂਪ ਤੋਂ ਸੁਦ੍ਰਿੜ੍ਹ ਕਰ ਰਹੇ ਹਨ।

 

ਸਾਥੀਓ, 

 

ਅੱਜ-ਕੱਲ੍ਹ ਆਪ ਲੋਕ ਕੁਝ Terms ਵਾਰ-ਵਾਰ ਸੁਣਦੇ ਹੋਵੋਗੇ,  ਤੁਹਾਡੇ ਕੰਨ ‘ਤੇ ਆਉਂਦਾ ਰਹਿੰਦਾ ਹੈ।  Personality Development ਅਤੇ Team Management ਇਨ੍ਹਾਂ ਦੀਆਂ ਬਾਰੀਕੀਆਂ ਨੂੰ ਵੀ ਤੁਸੀਂ ਸੁਆਮੀ ਵਿਵੇਕਾਨੰਦ ਦਾ ਅਧਿਐਨ ਕਰਨ ਦੇ ਬਾਅਦ ਹੋਰ ਅਸਾਨੀ ਨਾਲ ਸਮਝ ਸਕੋਗੇ।  Personality development ਦਾ ਉਨ੍ਹਾਂ ਦਾ ਮੰਤਰ ਸੀ-  Believe in Yourself ਆਪਣੇ-ਆਪ ‘ਤੇ ਭਰੋਸਾ ਕਰੋ,  ਆਪਣੇ-ਆਪ ‘ਤੇ ਵਿਸ਼ਵਾਸ ਕਰੋ।  Leadership ਉਨ੍ਹਾਂ ਦਾ ਮੰਤਰ ਸੀ-  ‘Believe in All’ ਉਹ ਕਹਿੰਦੇ ਸਨ- “ਪੁਰਾਣੇ ਧਰਮਾਂ  ਦੇ ਮੁਤਾਬਕ ਨਾਸਤਿਕ ਉਹ ਹੈ ਜੋ ਈਸ਼ਵਰ ਵਿੱਚ ਭਰੋਸਾ ਨਹੀਂ ਕਰਦਾ।  ਲੇਕਿਨ ਨਵਾਂ ਧਰਮ ਕਹਿੰਦਾ ਹੈ ਨਾਸਤਿਕ ਉਹ ਹੈ ਜੋ ਖੁਦ ਵਿੱਚ ਭਰੋਸਾ ਨਹੀਂ ਕਰਦਾ।”  ਅਤੇ ਜਦੋਂ ਅਗਵਾਈ ਦੀ ਗੱਲ ਆਉਂਦੀ ਸੀ, ਤਾਂ ਉਹ ਖੁਦ ਨੂੰ ਵੀ ਪਹਿਲਾਂ ਆਪਣੀ ਟੀਮ ‘ਤੇ ਭਰੋਸਾ ਜਤਾਉਂਦੇ ਸਨ।  ਮੈਂ ਕਿਤੇ ਪੜ੍ਹਿਆ ਸੀ,  ਉਹ ਕਿੱਸਾ ਮੈਂ ਤੁਹਾਨੂੰ ਵੀ ਸੁਣਾਉਣਾ ਚਾਹੁੰਦਾ ਹਾਂ। 

 

ਇੱਕ ਬਾਰ ਸੁਆਮੀ ਜੀ ਆਪਣੇ ਸਾਥੀ ਸੁਆਮੀ  ਸ਼ਾਰਦਾਨੰਦ ਜੀ  ਦੇ ਨਾਲ ਲੰਦਨ ਵਿੱਚ ਇੱਕ ਪਬਲਿਕ ਲੈਕਚਰ ਦੇ ਲਈ ਗਏ ਸਨ।  ਸਭ ਤਿਆਰੀ ਹੋ ਚੁੱਕੀ ਸੀ,  ਸੁਣਨ ਵਾਲੇ ਇਕੱਠਾ ਹੋ ਚੁੱਕੇ ਸਨ ਅਤੇ ਸੁਭਾਵਿਕ ਹੈ, ਹਰ ਕੋਈ ਸੁਆਮੀ  ਵਿਵੇਕਾਨੰਦ ਨੂੰ ਸੁਣਨ ਦੇ ਲਈ ਆਕਰਸ਼ਿਤ ਹੋ ਕੇ ਆਇਆ ਸੀ।  ਲੇਕਿਨ ਜਿਵੇਂ ਹੀ ਬੋਲਣ ਦਾ ਨੰਬਰ ਆਇਆ ਤਾਂ ਸੁਆਮੀ ਜੀ ਨੇ ਕਿਹਾ ਕਿ ਅੱਜ ਭਾਸ਼ਣ ਮੈਂ ਨਹੀਂ ਬਲਕਿ ਮੇਰੇ ਸਾਥੀ ਸ਼ਾਰਦਾਨੰਦ ਜੀ ਦੇਣਗੇ! ਸ਼ਾਰਦਾਨੰਦ ਜੀ  ਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਅਚਾਨਕ ਉਨ੍ਹਾਂ ਦੇ ਜ਼ਿੰਮੇ ਕੰਮ ਆ ਜਾਵੇਗਾ!  ਉਹ ਇਸ ਦੇ ਲਈ ਤਿਆਰ ਵੀ ਨਹੀਂ ਸਨ।  ਲੇਕਿਨ ਜਦੋਂ ਸ਼ਾਰਦਾਨੰਦ ਜੀ  ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਹਰ ਕੋਈ ਹੈਰਾਨ ਹੋ ਗਿਆ,  ਉਨ੍ਹਾਂ ਤੋਂ ਪ੍ਰਭਾਵਿਤ ਹੋ ਗਿਆ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋਇਆ।  ਇਹ ਹੁੰਦੀ ਹੈ ਲੀਡਰਸ਼ਿਪ ਅਤੇ ਆਪਣੀ ਟੀਮ  ਦੇ ਲੋਕਾਂ ‘ਤੇ ਭਰੋਸਾ ਕਰਨ ਦੀ ਤਾਕਤ!  ਅੱਜ ਅਸੀਂ ਜਿਤਨਾ ਸੁਆਮੀ ਵਿਵੇਕਾਨੰਦ ਜੀ  ਦੇ ਬਾਰੇ ਵਿੱਚ ਜਾਣਦੇ ਹਨ,  ਉਸ ਵਿੱਚ ਬਹੁਤ ਵੱਡਾ ਯੋਗਦਾਨ ਸੁਆਮੀ  ਸ਼ਾਰਦਾਨੰਦ ਜੀ  ਦਾ ਹੀ ਹੈ।

 

ਸਾਥੀਓ,

 

ਇਹ ਸੁਆਮੀ  ਜੀ ਹੀ ਸਨ,  ਜਿਨ੍ਹਾਂ ਨੇ ਉਸ ਦੌਰ ਵਿੱਚ ਕਿਹਾ ਸੀ ਕਿ ਨਿਡਰ,  ਬੇਬਾਕ,  ਸਾਫ਼ ਦਿਲ ਵਾਲੇ,  ਸਾਹਸੀ ਅਤੇ ਆਕਾਂਖੀ ਯੁਵਾ ਹੀ ਉਹ ਨੀਂਹ ਹੈ ਜਿਸ ‘ਤੇ ਰਾਸ਼ਟਰ ਦੇ ਭਵਿੱਖ ਦਾ ਨਿਰਮਾਣ ਹੁੰਦਾ ਹੈ।  ਉਹ ਨੌਜਵਾਨਾਂ ‘ਤੇ,  ਯੁਵਾ ਸ਼ਕਤੀ ‘ਤੇ ਇੰਨਾ ਵਿਸ਼ਵਾਸ ਕਰਦੇ ਸਨ।  ਹੁਣ ਤੁਹਾਨੂੰ,  ਉਨ੍ਹਾਂ  ਦੇ  ਇਸ ਵਿਸ਼ਵਾਸ ਦੀ ਕਸੌਟੀ ‘ਤੇ ਖਰਾ ਉਤਰਨਾ ਹੈ।  ਭਾਰਤ ਨੂੰ ਹੁਣ ਨਵੀਆਂ ਉਚਾਈਆਂ ‘ਤੇ ਲੈ ਜਾਣ ਦਾ ਕੰਮ,  ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਕੰਮ ਤੁਸੀਂ ਸਭ ਨੌਜਵਾਨਾਂ ਨੂੰ ਹੀ ਕਰਨਾ ਹੈ।  ਹੁਣ ਤੁਹਾਡੇ ਵਿੱਚੋਂ ਕੁਝ ਨੌਜਾਵਾਨ ਸੋਚ ਸਕਦੇ ਹਨ ਕਿ ਹਾਲੇ ਤਾਂ ਸਾਡੀ ਇੰਨੀ ਉਮਰ ਹੀ ਨਹੀਂ ਹੋਈ ਹੈ।  ਹਾਲੇ ਤਾਂ ਹੱਸਣ, ਖੇਡਣ, ਜ਼ਿੰਦਗੀ ਵਿੱਚ ਮੌਜ ਕਰਨ ਦੀ ਉਮਰ ਹੈ।  ਸਾਥੀਓ, ਜਦੋਂ ਟੀਚਾ (ਲਕਸ਼) ਸਪਸ਼ਟ ਹੋਵੇ,  ਇੱਛਾ ਸ਼ਕਤੀ ਹੋਵੇ,  ਤਾਂ ਉਮਰ ਕਦੇ ਰੁਕਵਟ ਨਹੀਂ ਬਣਦੀ ਹੈ।

 

ਉਮਰ ਇੰਨੀ ਮਾਅਨੇ ਨਹੀਂ ਰੱਖਦੀ।  ਤੁਸੀਂ ਹਮੇਸ਼ਾ ਯਾਦ ਰੱਖੋ ਕਿ ਗੁਲਾਮੀ  ਦੇ ਸਮੇਂ ਵਿੱਚ ਆਜ਼ਾਦੀ  ਦੇ ਅੰਦੋਲਨ ਦੀ ਕਮਾਨ ਯੁਵਾ ਪੀੜ੍ਹੀ ਨੇ ਹੀ ਸੰਭਾਲ਼ੀ ਸੀ।  ਜਾਣਦੇ ਹੋ ਸ਼ਹੀਦ ਖੁਦੀਰਾਮ ਬੋਸ ਜਦੋਂ ਫ਼ਾਂਸੀ ‘ਤੇ ਚੜ੍ਹੇ ਤਾਂ ਉਨ੍ਹਾਂ ਦੀ ਉਮਰ ਕੀ ਸੀ?  ਸਿਰਫ 18-19 ਸਾਲ।  ਭਗਤ ਸਿੰਘ  ਨੂੰ ਫ਼ਾਂਸੀ ਲਗੀ ਤਾਂ ਉਨ੍ਹਾਂ ਦੀ ਉਮਰ ਕਿੰਨੀ ਸੀ?  ਸਿਰਫ 24 ਸਾਲ।  ਭਗਵਾਨ ਬਿਰਸਾ ਮੁੰਡਾ ਜਦੋਂ ਸ਼ਹੀਦ ਹੋਏ ਤਾਂ ਉਨ੍ਹਾਂ ਦੀ ਉਮਰ ਕਿੰਨੀ ਸੀ?  ਬਮੁਸ਼ਕਿਲ 25 ਸਾਲ।  ਉਸ ਪੀੜ੍ਹੀ ਨੇ ਇਹ ਠਾਨ ਲਿਆ ਸੀ ਕਿ ਦੇਸ਼ ਦੀ ਆਜ਼ਾਦੀ ਲਈ ਹੀ ਜੀਣਾ ਹੈ,  ਦੇਸ਼ ਦੀ ਆਜ਼ਾਦੀ ਲਈ ਮਰਨਾ ਹੈ।  ਲਾਇਰਸ,  ਡਾਕਟਰਸ,  ਪ੍ਰੋਫੈਸਰਸ,  ਬੈਂਕਰਸ,  ਅਲੱਗ-ਅਲੱਗ ਪ੍ਰੋਫੈਸ਼ਨ ਤੋਂ Young Generation  ਦੇ ਲੋਕ ਨਿਕਲੇ ਅਤੇ ਸਭ ਨੇ ਮਿਲਕੇ ਸਾਨੂੰ ਆਜ਼ਾਦੀ ਦਿਵਾਈ।

 

ਸਾਥੀਓ,

 

ਅਸੀਂ ਉਸ ਕਾਲਖੰਡ ਵਿੱਚ ਪੈਦਾ ਹੋਏ ਹਾਂ,  ਮੈਂ ਵੀ ਆਜ਼ਾਦ ਹਿੰਦੁਸਤਾਨ ਵਿੱਚ ਜੰਮਿਆ ਹਾਂ।  ਮੈਂ ਗੁਲਾਮੀ ਦੇਖੀ ਨਹੀਂ ਹੈ ਅਤੇ ਮੇਰੇ ਸਾਹਮਣੇ ਤੁਸੀਂ ਜੋ ਬੈਠੇ ਹੋ,  ਤੁਸੀਂ ਸਭ ਵੀ ਆਜ਼ਾਦੀ ਵਿੱਚ ਪੈਦਾ ਹੋਏ ਹੋ।  ਸਾਨੂੰ ਦੇਸ਼ ਦੀ ਸੁਤੰਤਰਤਾ ਲਈ ਮਰਨ ਦਾ ਮੌਕਾ ਨਹੀਂ ਮਿਲਿਆ ਲੇਕਿਨ ਸਾਨੂੰ ਆਜ਼ਾਦ ਭਾਰਤ ਨੂੰ ਅੱਗੇ ਵਧਾਉਣ ਦੇ ਲਈ ਮੌਕਾ ਜ਼ਰੂਰ ਮਿਲਿਆ ਹੈ।  ਇਹ ਮੌਕਾ ਸਾਨੂੰ ਗਵਾਉਣਾ ਨਹੀਂ ਹੈ।  ਦੇਸ਼  ਦੇ ਮੇਰੇ ਨੌਜਵਾਨ ਸਾਥੀਓ,  ਆਜ਼ਾਦੀ  ਦੇ 75 ਸਾਲ ਤੋਂ ਲੈ ਕੇ ਆਜ਼ਾਦੀ  ਦੇ 100 ਸਾਲ ਹੋਣ ਆਉਣ ਵਾਲੇ 25-26 ਸਾਲ ਬਹੁਤ ਹੀ ਮਹੱਤਵਪੂਰਨ ਹਨ।  2047 ਜਦੋਂ ਆਜ਼ਾਦੀ  ਦੇ 100 ਸਾਲ ਹੋਣਗੇ।  ਇਹ 25-26 ਸਾਲ ਦੀ ਯਾਤਰਾ ਬਹੁਤ ਮਹੱਤਵਪੂਰਨ ਹੈ।  ਸਾਥੀਓ,  ਤੁਸੀਂ ਵੀ ਸੋਚੋ,  ਤੁਸੀਂ ਅੱਜ ਜਿਸ ਉਮਰ ਵਿੱਚ ਹੋ ਹੁਣ ਤੋਂ ਜੋ ਸਮਾਂ ਸ਼ੁਰੂ ਹੋ ਰਿਹਾ ਹੈ। ਆਪਣਾ ਉਹ ਤੁਹਾਡੇ ਜੀਵਨ ਦਾ ਸਵਰਣਿਮ ਕਾਲ ਹੈ,  ਉੱਤਮ ਕਾਲ ਹੈ ਅਤੇ ਉਹੀ ਕਾਲਖੰਡ ਭਾਰਤ ਨੂੰ ਵੀ ਆਜ਼ਾਦੀ ਦੇ 100 ਸਾਲ ਦੀ ਤਰਫ ਲੈ ਜਾ ਰਿਹਾ ਹੈ।  ਮਤਲਬ ਤੁਹਾਡੇ ਵਿਕਾਸ ਦੀਆਂ ਉਚਾਈਆਂ,  ਆਜ਼ਾਦੀ ਦੇ 100 ਸਾਲ ਦੀਆਂ ਸਿੱਧੀਆਂ,  ਦੋਨੋਂ ਕਦਮ ਸੇ ਕਦਮ  ਮਿਲਾਕੇ ਚਲ ਰਹੇ ਹਨ,  ਮਤਲਬ ਤੁਹਾਡੀ ਜਿੰਦਗੀ  ਦੇ ਆਉਣ ਵਾਲੇ 25-26 ਸਾਲ,  ਦੇਸ਼  ਦੇ ਆਉਣ ਵਾਲੇ 25-26 ਸਾਲ  ਦੇ ਦਰਮਿਆਨ ਬਹੁਤ ਵੱਡਾ ਤਾਲਮੇਲ ਹੈ,  ਬਹੁਤ ਵੱਡੀ ਅਹਮਿਅਤ ਹੈ।  ਆਪਣੇ ਜੀਵਨ  ਦੇ ਇਸ ਵਰ੍ਹਿਆਂ ਵਿੱਚ ਸਰਬਉੱਚ ਪ੍ਰਾਥਮਿਕਤਾ ਦੇਸ਼ ਨੂੰ ਦਿਓ,  ਦੇਸ਼ ਦੀ ਸੇਵਾ ਨੂੰ ਦਿਓ।  ਵਿਵੇਕਾਨੰਦ ਜੀ  ਕਹਿੰਦੇ ਸਨ ਕਿ ਇਹ ਸਦੀ ਭਾਰਤ ਦੀ ਹੈ।  ਇਸ ਸਦੀ ਨੂੰ ਭਾਰਤ ਦੀ ਸਦੀ,  ਤੁਹਾਨੂੰ ਹੀ ਬਣਾਉਣਾ ਹੈ।  ਤੁਸੀਂ ਜੋ ਵੀ ਕਰੋ,  ਜੋ ਵੀ ਫੈਸਲਾ ਲਓ,  ਉਸ ਵਿੱਚ ਇਹ ਜ਼ਰੂਰ ਸੋਚੋ ਕਿ ਇਸ ਨਾਲ ਦੇਸ਼ ਦਾ ਕੀ ਹਿਤ ਹੋਵੇਗਾ?

 

ਸਾਥੀਓ,

 

ਸੁਆਮੀ ਵਿਵੇਕਾਨੰਦ ਜੀ  ਕਹਿੰਦੇ ਸਨ ਕਿ ਸਾਡੇ ਯੁਵਾਵਾਂ ਨੂੰ ਅੱਗੇ ਆ ਕੇ ਰਾਸ਼ਟਰ ਦਾ ਭਾਗਯਵਿਧਾਤਾ ਬਣਨਾ ਚਾਹੀਦਾ ਹੈ।  ਇਸ ਲਈ ਇਹ ਤੁਹਾਡੀ ਜ਼ਿੰਮੇਦਾਰੀ ਹੈ ਕਿ ਭਾਰਤ  ਦੇ ਭਵਿੱਖ ਦਾ ਅਗਵਾਈ ਕਰੋ।  ਅਤੇ ਤੁਹਾਡੀ ਇਹ ਜ਼ਿੰਮੇਦਾਰੀ ਦੇਸ਼ ਦੀ ਰਾਜਨੀਤੀ ਨੂੰ ਲੈ ਕੇ ਵੀ ਹੈ।  ਕਿਉਂਕਿ ਰਾਜਨੀਤੀ Politics ਦੇਸ਼ ਵਿੱਚ ਸਾਰਥਕ ਬਦਲਾਅ ਲਿਆਉਣ ਦਾ ਇੱਕ ਸਸ਼ਕਤ ਮਾਧਿਅਮ ਹੈ।  ਹਰ ਖੇਤਰ ਦੀ ਤਰ੍ਹਾਂ Politics ਨੂੰ ਵੀ ਨੌਜਵਾਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।  ਨਵੀਂ ਸੋਚ,  ਨਵੀਂ ਊਰਜਾ,  ਨਵੇਂ ਸੁਪਨੇ,  ਨਵਾਂ ਉਮੰਗ ਦੇਸ਼ ਦੀ ਰਾਜਨੀਤੀ ਨੂੰ ਇਸ ਦੀ ਬਹੁਤ ਜ਼ਰੂਰਤ ਹੈ।

 

ਸਾਥੀਓ,

 

ਪਹਿਲਾਂ ਦੇਸ਼ ਵਿੱਚ ਇਹ ਧਾਰਨਾ ਬਣ ਗਈ ਸੀ ਕਿ ਅਗਰ ਕੋਈ ਨੌਜਵਾਨ ਰਾਜਨੀਤੀ ਦੀ ਤਰਫ ਰੁਖ਼ ਕਰਦਾ ਸੀ ਤਾਂ ਘਰ ਵਾਲੇ ਕਹਿੰਦੇ ਸਨ ਕਿ ਹੁਣ ਬੱਚਾ ਵਿਗੜ ਰਿਹਾ ਹੈ।  ਕਿਉਂਕਿ ਰਾਜਨੀਤੀ ਦਾ ਮਤਲਬ ਹੀ ਬਣ ਗਿਆ ਸੀ- ਝਗੜਾ,  ਫਸਾਦ,  ਲੁੱਟ-ਖਸੋਟ,  ਭ੍ਰਿਸ਼ਟਾਚਾਰ !  ਨਾ ਜਾਣੇ ਕੀ-ਕੀ ਲੇਬਲ ਲਗ ਗਏ ਸਨ।  ਲੋਕ ਕਹਿੰਦੇ ਸਨ ਕਿ ਸਭ ਕੁਝ ਬਦਲ ਸਕਦਾ ਹੈ ਲੇਕਿਨ ਸਿਆਸਤ ਨਹੀਂ ਬਦਲ ਸਕਦੀ।  ਲੇਕਿਨ ਅੱਜ ਤੁਸੀਂ ਦੇਖੋ,  ਅੱਜ ਦੇਸ਼ ਦੀ ਜਨਤਾ,  ਦੇਸ਼  ਦੇ ਨਾਗਰਿਕ ਇਤਨੇ ਜਾਗਰੂਕ ਹੋਏ ਹਨ ਕਿ ਰਾਜਨੀਤੀ ਵਿੱਚ ਉਹ ਇਮਾਨਦਾਰ ਲੋਕਾਂ ਦੇ ਨਾਲ ਖੜ੍ਹੇ ਹੁੰਦੇ ਹਨ।  ਇਮਾਨਦਾਰ ਲੋਕਾਂ ਨੂੰ ਮੌਕਾ ਦਿੰਦੇ ਹਨ। ਦੇਸ਼ ਦੀ ਆਮ ਜਨਤਾ ਇਮਾਨਦਾਰ, ਸਮਰਪਿਤ,  ਸੇਵਾਭਾਵੀ,  ਰਾਜਨੀਤੀ ਵਿੱਚ ਆਏ ਹੋਏ ਲੋਕਾਂ  ਦੇ ਨਾਲ ਡਟਕੇ ਖੜ੍ਹੀ ਰਹਿੰਦੀ ਹੈ।  Honesty ਅਤੇ Performance ਅੱਜ ਦੀ ਰਾਜਨੀਤੀ ਦੀ ਪਹਿਲੀ ਲਾਜ਼ਮੀ ਸ਼ਰਤ ਹੁੰਦੀ ਜਾ ਰਹੀ ਹੈ।

 

ਅਤੇ ਦੇਸ਼ ਵਿੱਚ ਜੋ ਜਾਗਰੂਕਤਾ ਆਈ ਹੈ ਉਸ ਨੇ ਇਹ ਦਬਾਅ ਪੈਦਾ ਕੀਤਾ ਹੈ।  ਭ੍ਰਿਸ਼ਟਾਚਾਰ ਜਿਨ੍ਹਾਂ ਦੀ legacy ਸੀ,  ਉਨ੍ਹਾਂ ਦਾ ਭ੍ਰਿਸ਼ਟਾਚਾਰ ਹੀ ਅੱਜ ਉਨ੍ਹਾਂ ‘ਤੇ ਬੋਝ ਬਣ ਗਿਆ ਹੈ।  ਅਤੇ ਇਹ ਦੇਸ਼  ਦੇ ਆਮ ਨਾਗਰਿਕ ਦੀ ਜਾਗਰੂਕਤਾ ਦੀ ਤਾਕਤ ਹੈ ਉਹ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਇਸ ਤੋਂ ਉਬਰ ਨਹੀਂ ਪਾ ਰਹੇ ਹਨ।  ਦੇਸ਼ ਹੁਣ ਇਮਾਨਦਾਰਾਂ ਨੂੰ ਪਿਆਰ ਦੇ ਰਿਹਾ ਹੈ,  ਇਮਾਨਦਾਰਾਂ ਨੂੰ ਅਸ਼ੀਰਵਾਦ  ਦੇ ਰਿਹਾ ਹੈ,  ਇਮਾਨਦਾਰਾਂ  ਦੇ ਨਾਲ ਆਪਣੀ ਤਾਕਤ ਖੜ੍ਹੀ ਕਰ ਦਿੰਦਾ ਹੈ,  ਆਪਣਾ ਵਿਸ਼ਵਾਸ  ਦੇ ਰਿਹਾ ਹੈ।  ਹੁਣ ਜਨਪ੍ਰਤੀਨਿਧੀ ਵੀ ਇਹ ਸਮਝਣ ਲਗ ਗਏ ਹਨ ਕਿ ਅਗਲੀਆਂ ਚੋਣਾਂ ਵਿੱਚ ਜਾਣਾ ਹੈ। ਤਾਂ CV ਸਟ੍ਰੌਂਗ ਹੋਣਾ ਚਾਹੀਦਾ ਹੈ,  ਕੰਮਾਂ ਦਾ ਹਿਸਾਬ ਪੁਖਤਾ ਹੋਣਾ ਚਾਹੀਦਾ ਹੈ।  ਲੇਕਿਨ ਸਾਥੀਓ,  ਕੁਝ ਬਦਲਾਅ ਹਾਲੇ ਵੀ ਬਾਕੀ ਹਨ, ਅਤੇ ਇਹ ਬਦਲਾਅ ਦੇਸ਼ ਦੇ ਨੌਜਵਾਨਾਂ ਨੂੰ,  ਤੁਹਾਨੂੰ ਹੀ ਕਰਨੇ ਹਨ।  ਲੋਕਤੰਤਰ ਦਾ ਇੱਕ ਸਭ ਤੋਂ ਵੱਡਾ ਦੁਸ਼ਮਣ ਪਨਪ ਰਿਹਾ ਹੈ ਅਤੇ ਉਹ ਹੈ- ਰਾਜਨੀਤਕ ਵੰਸ਼ਵਾਦ।  ਰਾਜਨੀਤਕ ਵੰਸ਼ਵਾਦ ਦੇਸ਼  ਦੇ ਸਾਹਮਣੇ ਅਜਿਹੀ ਹੀ ਚੁਣੌਤੀ ਹੈ ਜਿਸ ਨੂੰ ਜੜ੍ਹ ਤੋਂ ਉਖਾੜਨਾ ਹੈ।  ਇਹ ਗੱਲ ਠੀਕ ਹੈ ਕਿ ਹੁਣ ਕੇਵਲ ਸਰਨੇਮ  ਦੇ ਸਹਾਰੇ ਚੋਣ ਜਿੱਤਣ ਵਾਲਿਆਂ  ਦੇ ਦਿਨ ਲਦਣ ਲਗੇ ਹਨ।  ਲੇਕਿਨ ਰਾਜਨੀਤੀ ਵਿੱਚ ਵੰਸ਼ਵਾਦ ਦਾ ਇਹ ਰੋਗ ਹਾਲੇ ਪੂਰੀ ਤਰ੍ਹਾਂ ਸਮਾਪਤ ਨਹੀਂ ਹੋਇਆ ਹੈ।  ਹਾਲੇ ਵੀ ਅਜਿਹੇ ਲੋਕ ਹਨ,  ਜਿਨ੍ਹਾਂ ਦਾ ਵਿਚਾਰ,  ਜਿਨ੍ਹਾਂ ਦਾ ਆਚਾਰ,  ਜਿਨ੍ਹਾਂ ਦਾ ਟੀਚਾ,  ਸਭ ਕੁਝ ਆਪਣੇ ਪਰਿਵਾਰ ਦੀ ਰਾਜਨੀਤੀ ਅਤੇ ਰਾਜਨੀਤੀ ਵਿੱਚ ਆਪਣੇ ਪਰਿਵਾਰ ਨੂੰ ਬਚਾਉਣ ਦਾ ਹੀ ਹੈ।

 

ਸਾਥੀਓ,

 

ਇਹ ਰਾਜਨੀਤਕ ਵੰਸ਼ਵਾਦ ਲੋਕਤੰਤਰ ਵਿੱਚ ਇੱਕ ਨਵੇਂ ਰੂਪ ਦੇ ਤਾਨਾਸ਼ਾਹੀ ਦੇ ਨਾਲ ਹੀ ਦੇਸ਼ ‘ਤੇ ਅਸਮਰੱਥਾ ਦਾ ਬੋਝ ਨੂੰ ਵੀ ਵਧਾਉਂਦਾ ਹੈ। ਰਾਜਨੀਤਕ ਵੰਸ਼ਵਾਦ, Nation First, ਦੇ ਬਜਾਏ ਸਿਰਫ ਮੈਂ ਅਤੇ ਮੇਰਾ ਪਰਿਵਾਰ, ਇਸੇ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਇਹ ਭਾਰਤ ਵਿੱਚ ਰਾਜਨੀਤਕ ਅਤੇ ਸਮਾਜਿਕ ਕਰਪਸ਼ਨ ਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ। ਵੰਸ਼ਵਾਦ ਦੀ ਵਜ੍ਹਾ ਨਾਲ ਅੱਗੇ ਵਧੇ ਲੋਕਾਂ ਨੂੰ ਲਗਦਾ ਹੈ ਕਿ ਅਗਰ ਉਨ੍ਹਾਂ ਦੀਆਂ ਪਹਿਲਾਂ ਦੀਆਂ ਪੀੜ੍ਹੀਆਂ ਦੇ ਕਰਪਸ਼ਨ ਦਾ ਹਿਸਾਬ ਨਹੀਂ ਹੋਇਆ, ਤਾਂ ਉਨ੍ਹਾਂ ਦਾ ਵੀ ਕੋਈ ਕੁਝ ਨਹੀਂ ਵਿਗਾੜ ਸਕਦਾ। ਉਹ ਤਾਂ ਆਪਣੇ ਘਰ ਵਿੱਚ ਹੀ ਇਸ ਪ੍ਰਕਾਰ ਦੇ ਵਿਕ੍ਰਿਤ ਉਦਾਹਰਣ ਵੀ ਦੇਖਦੇ ਹਨ। ਇਸ ਲਈ ਅਜਿਹੇ ਲੋਕਾਂ ਨੂੰ ਕਾਨੂੰਨ ਦੇ ਪ੍ਰਤੀ ਨਾ ਸਨਮਾਨ ਹੁੰਦਾ ਹੈ ਨਾ ਕਾਨੂੰਨ ਦਾ ਉਨ੍ਹਾਂ ਨੂੰ ਡਰ ਹੁੰਦਾ ਹੈ।

 

ਸਾਥੀਓ,

 

ਇਸ ਸਥਿਤੀ ਨੂੰ ਬਦਲਣ ਦਾ ਜ਼ਿੰਮਾ ਦੇਸ਼ ਦੀ ਜਾਗਰੂਕਤਾ ‘ਤੇ ਹੈ, ਦੇਸ਼ ਦੀ ਯੁਵਾ ਪੀੜ੍ਹੀ ‘ਤੇ ਹੈ ਅਤੇ ਰਾਸ਼ਟਰਯਾਮ ਜਾਗ੍ਰਯਾਮ ਵਯੰ, ਇਸੇ ਮੰਤਰ ਨੂੰ ਲੈ ਕੇ ਜਿਉਣਾ ਹੈ। ਤੁਸੀਂ ਰਾਜਨੀਤੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਆਓ, ਵੱਧ-ਚੜ੍ਹ ਕੇ ਹਿੱਸਾ ਲਓ। ਲੈਣਾ-ਪਾਉਣਾ ਬਣਨ ਦੇ ਇਰਾਦੇ ਨਾਲ ਨਹੀਂ, ਕੁਝ ਕਰ ਗੁਜਰਨ ਦੇ ਇਰਾਦੇ ਨਾਲ ਆਓ। ਤੁਸੀਂ ਆਪਣੀ ਸੋਚ, ਆਪਣੇ vision ਨੂੰ ਲੈ ਕੇ ਅੱਗੇ ਵਧੋ। ਇਕੱਠੇ ਮਿਲ ਕੇ ਕੰਮ ਕਰੋ, ਜੁਟ ਕੇ ਕੰਮ ਕਰੋ, ਡਟ ਕੇ ਕੰਮ ਕਰੋ। ਯਾਦ ਰੱਖੋ, ਜਦ ਤੱਕ ਦੇਸ਼ ਦਾ ਆਮ ਯੁਵਾ ਰਾਜਨੀਤੀ ਵਿੱਚ ਨਹੀਂ ਆਵੇਗਾ, ਵੰਸ਼ਵਾਦ ਦਾ ਇਹ ਜ਼ਹਿਰ ਇਸੇ ਤਰ੍ਹਾਂ ਸਾਡੇ ਲੋਕਤੰਤਰ ਨੂੰ ਕਮਜ਼ੋਰ ਕਰਦਾ ਰਹੇਗਾ। ਇਸ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਤੁਹਾਡਾ ਰਾਜਨੀਤੀ ਵਿੱਚ ਆਉਣਾ ਜ਼ਰੂਰੀ ਹੈ। ਅਤੇ ਇਹ ਜੋ ਲਗਾਤਾਰ ਸਾਡੇ ਯੁਵਾ ਵਿਭਾਗ ਦੁਆਰਾ ਮੌਕ ਸੰਸਦ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਦੇਸ਼ ਦੇ ਵਿਸ਼ਿਆਂ ‘ਤੇ ਯੁਵਾ ਮਿੱਤਰ ਮਿਲ ਕੇ ਚਰਚਾ ਕਰਨ। ਦੇਸ਼ ਦੇ ਨੌਜਵਾਨਾਂ ਨੂੰ ਭਾਰਤ ਦੇ ਸੈਂਟਰਲ ਹਾਲ ਤੱਕ ਲਿਆਂਦਾ ਜਾਵੇ। ਇਸ ਦੇ ਪਿੱਛੇ ਮਕਸਦ ਵੀ ਇਹੀ ਹੈ ਕਿ ਦੇਸ਼ ਦੀ ਨਵੀਂ ਯੁਵਾ ਪੀੜ੍ਹੀ ਨੂੰ ਅਸੀਂ ਤਿਆਰ ਕਰੀਏ ਤਾਕਿ ਉਹ ਸਾਡੇ ਨਾਲ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੀ ਅਗਵਾਈ ਕਰਨ ਦੇ ਲਈ ਅੱਗੇ ਆਉਣ, ਅੱਗੇ ਵਧਣ। ਤੁਹਾਡੇ ਸਾਹਮਣੇ ਸੁਆਮੀ ਵਿਵੇਕਾਨੰਦ ਜਿਹਾ ਮਹਾਨ ਮਾਰਗਦਰਸ਼ਕ ਹੈ। ਉਨ੍ਹਾਂ ਦੀ ਪ੍ਰੇਰਣਾ ਨਾਲ ਤੁਹਾਡੇ ਜਿਹੇ ਯੁਵਾ ਰਾਜਨੀਤੀ ਵਿੱਚ ਆਉਣਗੇ ਤਾਂ ਦੇਸ਼ ਹੋਰ ਵੀ ਮਜ਼ਬੂਤ ਹੋਵੇਗਾ।

 

ਸਾਥੀਓ,

 

ਸੁਆਮੀ ਵਿਵੇਕਾਨੰਦ ਜੀ ਨੌਜਵਾਨਾਂ ਨੂੰ ਇੱਕ ਹੋਰ ਬਹੁਤ ਮਹੱਤਵਪੂਰਨ ਮੰਤਰ ਦਿੰਦੇ ਸਨ। ਉਹ ਕਹਿੰਦੇ ਸਨ- “ਕਿਸੇ ਆਪਦਾ ਜਾਂ ਪਰੇਸ਼ਾਨੀ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਉਸ ਆਪਦਾ ਤੋਂ ਲਈ ਗਈ ਸਿੱਖਿਆ।” ਤੁਸੀਂ ਉਸ ਵਿੱਚੋਂ ਕੀ ਸਿੱਖਿਆ। ਸਾਨੂੰ ਆਪਦਾਵਾਂ ਵਿੱਚ ਸੰਜਮ ਦੀ ਵੀ ਜ਼ਰੂਰਤ ਹੁੰਦੀ ਹੈ, ਸਾਹਸ ਦੀ ਵੀ ਜ਼ਰੂਰਤ ਹੁੰਦੀ ਹੈ। ਆਪਦਾ ਸਾਨੂੰ ਇਹ ਸੋਚਣ ਦਾ ਵੀ ਅਵਸਰ ਦਿੰਦੀ ਹੈ ਕਿ ਜੋ ਵਿਗੜਿਆ ਹੈ, ਅਸੀਂ ਉਹੀ ਦੁਬਾਰਾ ਬਣਾ ਲਈਏ, ਜਾਂ ਨਵੇਂ ਸਿਰੇ ਤੋਂ ਇੱਕ ਨਵੇਂ ਨਿਰਮਾਣ ਦੀ ਨੀਂਹ ਰੱਖੀਏ? ਕਈ ਵਾਰ ਅਸੀਂ ਇੱਕ ਸੰਕਟ, ਕਿਸੇ ਆਪਦਾ ਦੇ ਬਾਅਦ ਕੁਝ ਨਵਾਂ ਸੋਚਦੇ ਹਾਂ, ਅਤੇ ਫਿਰ ਦੇਖਦੇ ਹਾਂ ਕਿ ਉਸ ਨਵੀਂ ਸੋਚ ਨੇ ਕਿਵੇਂ ਪੂਰਾ ਭਵਿੱਖ ਬਦਲ ਦਿੱਤਾ। ਤੁਸੀਂ ਵੀ ਆਪਣੇ ਜੀਵਨ ਵਿੱਚ ਇਹ ਮਹਿਸੂਸ ਕੀਤਾ ਹੋਵੇਗਾ। ਮੇਰਾ ਮਨ ਕਰਦਾ ਹੈ ਕਿ ਅੱਜ ਇੱਕ ਅਨੁਭਵ ਤੁਹਾਡੇ ਸਾਹਮਣੇ ਜ਼ਰੂਰ ਰੱਖਾਂ। 2001 ਵਿੱਚ ਜਦੋਂ ਗੁਜਰਾਤ ਦੇ ਕੱਛ ਵਿੱਚ ਭੁਚਾਲ ਆਇਆ ਸੀ, ਤਾਂ ਕੁਝ ਹੀ ਪਲ ਵਿੱਚ ਸਭ ਕੁਝ ਤਬਾਹ ਹੋ ਗਿਆ ਸੀ। ਪੂਰਾ ਕੱਛ ਇੱਕ ਪ੍ਰਕਾਰ ਨਾਲ ਮੌਤ ਦੀ ਚਾਦਰ ਲੈ ਕੇ ਸੌਂ ਗਿਆ ਸੀ, ਸਾਰੀਆਂ ਇਮਾਰਤਾਂ ਜ਼ਮੀਂਦੋਜ਼ ਹੋ ਚੁੱਕੀਆਂ ਸਨ। ਜੋ ਹਾਲਤ ਸੀ, ਉਸ ਨੂੰ ਦੇਖ ਕੇ ਲੋਕ ਕਹਿੰਦੇ ਸਨ ਕਿ ਹੁਣ ਕੱਛ ਹਮੇਸ਼ਾ ਹਮੇਸ਼ਾ ਦੇ ਲਈ ਬਰਬਾਦ ਹੋ ਗਿਆ ਹੈ। 

 

ਇਸ ਭੁਚਾਲ ਦੇ ਕੁਝ ਮਹੀਨੇ ਬਾਅਦ ਹੀ ਮੇਰੇ ‘ਤੇ ਗੁਜਰਾਤ ਦਾ ਮੁੱਖ ਮੰਤਰੀ ਦੇ ਰੂਪ ਵਿੱਚ ਕਰਤੱਵ ਨਿਭਾਉਣ ਦੀ ਜ਼ਿੰਮੇਵਾਰੀ ਆ ਗਈ। ਚਾਰੇ ਪਾਸੇ ਗੂੰਜ ਇਹੀ ਸੀ ਕਿ ਹੁਣ ਤਾਂ ਗੁਜਰਾਤ ਗਿਆ, ਹੁਣ ਤਾਂ ਗੁਜਰਾਤ ਬਰਬਾਦ ਹੋ ਗਿਆ, ਇਹੀ ਸੁਣ ਰਿਹਾ ਸੀ। ਅਸੀਂ ਇੱਕ ਨਵੀਂ ਅਪ੍ਰੋਚ ਨਾਲ ਕੰਮ ਕੀਤਾ, ਇੱਕ ਨਵੀਂ ਰਣਨੀਤੀ ਨਾਲ ਅੱਗੇ ਵਧੇ। ਅਸੀਂ ਸਿਰਫ ਇਮਾਰਤਾਂ ਹੀ ਫਿਰ ਤੋਂ ਨਹੀਂ ਬਣਵਾਈਆਂ, ਬਲਕਿ ਇਹ ਪ੍ਰਣ ਲਿਆ ਕਿ ਕੱਛ ਨੂੰ ਵਿਕਾਸ ਦੀ ਨਵੀਂ ਉਚਾਈ ‘ਤੇ ਪਹੁੰਚਾਵਾਂਗੇ। ਤਦ ਉੱਥੇ ਨਾ ਉਤਨੀਆਂ ਸੜਕਾਂ ਸਨ, ਨਾ ਬਿਜਲੀ ਵਿਵਸਥਾ ਠੀਕ ਸੀ, ਨਾ ਹੀ ਪਾਣੀ ਅਸਾਨੀ ਨਾਲ ਮਿਲਦਾ ਸੀ। ਅਸੀਂ ਹਰ ਵਿਵਸਥਾ ਸੁਧਾਰੀ। ਅਸੀਂ ਸੈਂਕੜਾਂ ਕਿਲੋਮੀਟਰ ਲੰਬੀਆਂ ਨਹਿਰਾਂ ਬਣਾ ਕੇ ਕੱਛ ਤੱਕ ਪਾਣੀ ਲੈ ਗਏ, ਪਾਈਪਲਾਈਨ ਨਾਲ ਪਾਣੀ ਲੈ ਗਏ। ਕੱਛ ਦੀ ਹਾਲਤ ਅਜਿਹੀ ਸੀ ਕਿ ਉੱਥੇ ਟੂਰਿਜ਼ਮ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਉਲਟਾ, ਹਰ ਸਾਲ ਹਜ਼ਾਰਾਂ ਲੋਕ ਕੱਛ ਤੋਂ ਪਲਾਇਨ ਕਰ ਜਾਂਦੇ ਸਨ। ਹੁਣ ਅੱਜ ਹਾਲਾਤ ਅਜਿਹੇ ਹਨ ਕਿ ਵਰ੍ਹਿਆਂ ਪਹਿਲਾਂ ਕੱਛ ਛੱਡ ਕੇ ਗਏ ਲੋਕ ਅੱਜ ਵਾਪਸ ਪਰਤਣ ਲਗੇ ਹਨ। ਅੱਜ ਕੱਛ ਵਿੱਚ ਲੱਖਾਂ ਟੂਰਿਸਟ, ਰਣ ਉਤਸਵ ਵਿੱਚ ਆਨੰਦ ਲੈਣ ਦੇ ਲਈ ਪਹੁੰਚਦੇ ਹਨ। ਯਾਨੀ ਆਪਦਾ ਵਿੱਚ ਅਸੀਂ ਅੱਗੇ ਵਧਣ ਦਾ ਅਵਸਰ ਖੋਜਿਆ।  

 

ਸਾਥੀਓ,

 

ਉਸ ਸਮੇਂ ਭੁਚਾਲ ਦੇ ਦੌਰਾਨ ਹੀ ਇੱਕ ਹੋਰ ਵੱਡਾ ਕੰਮ ਹੋਇਆ ਸੀ, ਜਿਸ ਦੀ ਉਤਨੀ ਚਰਚਾ ਨਹੀਂ ਹੁੰਦੀ ਹੈ। ਅੱਜ ਕੱਲ੍ਹ ਕੋਰੋਨਾ ਦੇ ਇਸ ਸਮੇਂ ਵਿੱਚ ਆਪ ਲੋਕ Disaster Management Act ਦਾ ਜ਼ਿਕਰ ਖੂਬ ਸੁਣਦੇ ਹੋਵੋਗੇ। ਇਸ ਦੌਰਾਨ ਤਮਾਮ ਸਰਕਾਰੀ ਆਦੇਸ਼, ਇਸ ਐਕਟ ਨੂੰ ਅਧਾਰ ਬਣਾ ਕੇ ਜਾਰੀ ਕੀਤੇ ਗਏ। ਲੇਕਿਨ ਇਸ ਐਕਟ ਦੀ ਵੀ ਇੱਕ ਕਹਾਣੀ ਹੈ, ਕੱਛ ਭੁਚਾਲ ਦੇ ਨਾਲ ਇਸ ਦਾ ਇੱਕ ਰਿਸ਼ਤਾ ਹੈ ਅਤੇ ਮੈਂ ਇਹ ਵੀ ਤੁਹਾਨੂੰ ਦੱਸਾਂਗਾ ਤਾਂ ਤੁਹਾਨੂੰ ਖੁਸ਼ੀ ਹੋਵੇਗੀ। 

 

ਸਾਥੀਓ,

 

ਪਹਿਲਾਂ ਸਾਡੇ ਦੇਸ਼ ਵਿੱਚ disaster management ਕੇਵਲ ਖੇਤੀਬਾੜੀ ਵਿਭਾਗ, ਖੇਤੀਬਾੜੀ ਵਿਭਾਗ ਦਾ ਹਿੱਸਾ ਰਹਿੰਦਾ ਸੀ ਉਸ ਦਾ ਕੰਮ ਸਮਝਿਆ ਜਾਂਦਾ ਸੀ। ਕਿਉਂਕਿ ਸਾਡੇ ਇੱਥੇ disaster ਦਾ ਮਤਲਬ ਹੁੰਦਾ ਸੀ ਹੜ੍ਹ ਜਾਂ ਸੋਕਾ। ਜ਼ਿਆਦਾ ਪਾਣੀ ਗਿਰ ਗਿਆ ਤਾਂ disaster ਪਾਣੀ ਘੱਟ ਪੈ ਗਿਆ ਤਾਂ disaster, ਹੜ੍ਹ ਵਗੈਰਾ ਆਉਂਦਾ ਸੀ, ਤਾਂ ਖੇਤੀ ਦਾ ਮੁਆਵਜ਼ਾ ਵਗੈਰਾ ਦੇਣਾ ਇਹੀ ਪ੍ਰਮੁੱਖ ਤੌਰ ‘ਤੇ disaster management ਹੁੰਦਾ ਸੀ। ਲੇਕਿਨ ਕੱਛ ਭੁਚਾਲ ਤੋਂ ਸਬਕ ਲੈਂਦੇ ਹੋਏ, ਗੁਜਰਾਤ ਨੇ 2003 ਵਿੱਚ Gujarat State Disaster Management Act ਬਣਾਇਆ। ਤਦ ਦੇਸ਼ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ Disaster management ਨੂੰ ਖੇਤੀਬਾੜੀ ਵਿਭਾਗ ਤੋਂ ਕੱਢ ਕੇ ਗ੍ਰਹਿ ਵਿਭਾਗ ਦੇ under ਦੇ ਦਿੱਤਾ ਗਿਆ। ਬਾਅਦ ਵਿੱਚ ਕੇਂਦਰ ਸਰਕਾਰ ਨੇ 2005 ਵਿੱਚ ਗੁਜਰਾਤ ਦੇ ਉਸੇ ਕਾਨੂੰਨ ਤੋਂ ਸਿੱਖਿਆ ਲੈ ਕੇ ਪੂਰੇ ਦੇਸ਼ ਲਈ Disaster Management Act ਬਣਾਇਆ। ਹੁਣ ਇਸੇ ਐਕਟ ਦੀ ਮਦਦ ਨਾਲ, ਤਾਕਤ ਨਾਲ ਦੇਸ਼ ਨੇ ਮਹਾਮਾਰੀ ਦੇ ਖ਼ਿਲਾਫ਼ ਇੰਨੀ ਵੱਡੀ ਲੜਾਈ ਲੜੀ ਹੈ। ਅੱਜ ਇਹੀ ਐਕਟ ਸਾਡੇ ਲੱਖਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਸਹਾਇਕ ਹੋਇਆ, ਦੇਸ਼ ਨੂੰ ਇਤਨੇ ਬੜੇ ਸੰਕਟ ਤੋਂ ਉਬਾਰਨ ਵਿੱਚ ਅਧਾਰ ਬਣਿਆ। ਇਤਨਾ ਹੀ ਨਹੀਂ, ਜਿੱਥੇ ਕਦੇ disaster management ਕੇਵਲ ਮੁਆਵਜ਼ੇ ਅਤੇ ਰਾਹਤ ਸਮੱਗਰੀ ਤੱਕ ਸੀਮਤ ਹੁੰਦਾ ਸੀ, ਉਸੇ ਭਾਰਤ ਦੇ disaster management ਤੋਂ ਅੱਜ ਦੁਨੀਆ ਸਿੱਖ ਰਹੀ ਹੈ।       

 

ਸਾਥੀਓ,

 

ਜੋ ਸਮਾਜ ਸੰਕਟਾਂ ਵਿੱਚ ਵੀ ਪ੍ਰਗਤੀ ਦੇ ਰਸਤੇ ਬਣਾਉਣਾ ਸਿੱਖ ਲੈਂਦਾ ਹੈ, ਉਹ ਸਮਾਜ ਆਪਣਾ ਭਵਿੱਖ ਖੁਦ ਲਿਖਦਾ ਹੈ। ਇਸ ਲਈ, ਅੱਜ ਭਾਰਤ ਅਤੇ 130 ਕਰੋੜ ਭਾਰਤਵਾਸੀ ਆਪਣਾ ਭਵਿੱਖ ਅਤੇ ਉਹ ਵੀ ਉੱਤਮ ਭਵਿੱਖ ਅੱਜ ਦੇਸ਼ ਦੇ ਨਾਗਰਿਕ ਖੁਦ ਘੜ ਰਹੇ ਹਨ। ਤੁਹਾਡੇ ਦੁਆਰਾ ਕੀਤਾ ਗਿਆ ਹਰ ਇੱਕ ਯਤਨ, ਹਰ ਇੱਕ ਸੇਵਾ ਕਾਰਜ, ਹਰ ਇੱਕ ਇਨੋਵੇਸ਼ਨ, ਅਤੇ ਹਰ ਇੱਕ ਇਮਾਨਦਾਰ ਸੰਕਲਪ, ਭਵਿੱਖ ਦੀ ਨੀਂਹ ਵਿੱਚ ਰੱਖਿਆ ਜਾ ਰਿਹਾ ਇੱਕ ਮਜ਼ਬੂਤ ਪੱਥਰ ਹੈ। ਤੁਸੀਂ ਆਪਣੇ ਯਤਨਾਂ ਵਿੱਚ ਸਫਲ ਹੋਵੋ, ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਮੈਂ ਫਿਰ ਇੱਕ ਵਾਰ ਦੇਸ਼ ਭਰ ਵਿੱਚ ਲੱਖਾਂ ਯੁਵਕਾਂ ਨੇ ਕੋਰੋਨਾ ਦੇ ਇਸ ਕਾਲਖੰਡ ਵਿੱਚ ਵੀ ਕਿਤੇ ਰੂਬਰੂ ਵਿੱਚ, ਕੀਤੇ ਵਰਚੁਅਲ, ਇਸ ਯੂਥ ਮੂਵਮੈਂਟ ਨੂੰ ਅੱਗੇ ਵਧਾਇਆ, ਡਿਪਾਰਟਮੈਂਟ ਦੇ ਲੋਕ ਵੀ ਅਭਿਨੰਦਨ ਦੇ ਅਧਿਕਾਰੀ ਹਨ। ਇਸ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਵੀ ਅਭਿਨੰਦਨ ਦੇ ਅਧਿਕਾਰੀ ਹਨ ਅਤੇ ਜੇਤੂ ਹੋਣ ਵਾਲਿਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦੇਣ ਦੇ ਨਾਲ-ਨਾਲ ਜਿਨ੍ਹਾਂ ਗੱਲਾਂ ਬਾਰੇ ਉਨ੍ਹਾਂ ਨੇ ਬੋਲਿਆ ਹੈ, ਉਹ ਗੱਲਾਂ ਸਮਾਜ ਦੀਆਂ ਜੜ੍ਹਾਂ ਵਿੱਚ ਜਾਣ। ਇਸ ਲਈ ਉਹ ਸਫਲਤਾਪੂਰਵਕ ਅੱਗੇ ਵਧਣ, ਅਜਿਹੀਆਂ ਮੇਰੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਮੈਂ ਫਿਰ ਇੱਕ ਵਾਰ ਸਪੀਕਰ ਸਾਹਿਬ ਦਾ ਸੰਸਦ ਭਵਨ ਦੇ ਅੰਦਰ ਇਸ ਪ੍ਰੋਗਰਾਮ ਦੀ ਰਚਨਾ ਦੇ ਲਈ ਆਭਾਰ ਵਿਅਕਤ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। 

 

ਬਹੁਤ-ਬਹੁਤ ਧੰਨਵਾਦ।

 

*****

 

ਡੀਐੱਸ/ਏਕੇ/ਬੀਐੱਮ