Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੂਰਸੰਚਾਰ ਖੇਤਰ ਵਿੱਚ ਭਾਰਤ ਦੀ ਬੜੀ ਪ੍ਰਗਤੀ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 77ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਦੇ ਮੁੱਖ ਅੰਸ਼

ਦੂਰਸੰਚਾਰ ਖੇਤਰ ਵਿੱਚ ਭਾਰਤ ਦੀ ਬੜੀ ਪ੍ਰਗਤੀ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 77ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਦੇ ਮੁੱਖ ਅੰਸ਼


77ਵੇਂ ਸੁਤੰਤਰਤਾ ਦਿਵਸ ਦੇ ਮਹੱਤਵਪੂਰਨ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ, ਟੈਕਨੋਲੋਜੀ ਲੈਂਡਸਕੇਪ ਵਿੱਚ ਦੇਸ਼ ਦੁਆਰਾ ਉਠਾਏ ਗਏ ਸ਼ਾਨਦਾਰ ਕਦਮਾਂ ਨੂੰ ਉਜਾਗਰ ਕੀਤਾ ਅਤੇ ਇੱਕ ਡਿਜੀਟਲ ਤੌਰ ‘ਤੇ ਸਸ਼ਕਤ ਭਾਰਤ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਡਿਜੀਟਲ ਲੈਂਡਸਕੇਪ ਵਿੱਚ ਸ਼ਾਨਦਾਰ ਤਬਦੀਲੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦੇਸ਼ ਦੇ ਦੂਰ-ਦਰਾਜ਼ ਦੇ ਖੇਤਰਾਂ ਵਿੱਚ ਇੰਟਰਨੈੱਟ ਕਨੈਕਟੀਵਿਟੀ ਲਿਆਉਣ ਅਤੇ ਹਰ ਪਿੰਡ ਵਿੱਚ ਇੰਟਰਨੈੱਟ ਪਹੁੰਚਾਉਣ ਵਿੱਚ ਤੇਜ਼ੀ ਨਾਲ ਪ੍ਰਗਤੀ ਨੂੰ ਉਜਾਗਰ ਕੀਤਾ, ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਡਿਜੀਟਲ ਕ੍ਰਾਂਤੀ ਦੇ ਲਾਭ ਹਰ ਨਾਗਰਿਕ ਤੱਕ ਪਹੁੰਚੇ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਦਿਨਾਂ ਦਾ ਜ਼ਿਕਰ ਕੀਤਾ ਜਦੋਂ 2014 ਤੋਂ ਪਹਿਲਾਂ ਇੰਟਰਨੈੱਟ ਡੇਟਾ ਟੈਰਿਫ ਦੀਆਂ ਦਰਾਂ ਬਹੁਤ ਮਹਿੰਗੀਆਂ ਸਨ ਅਤੇ ਇਸਦੀ ਤੁਲਨਾ ਵਰਤਮਾਨ ਨਾਲ ਕੀਤੀ, ਜਿੱਥੇ ਭਾਰਤ ਦੁਨੀਆ ਦੀਆਂ ਸਭ ਤੋਂ ਕਿਫਾਇਤੀ ਇੰਟਰਨੈੱਟ ਡੇਟਾ ਦਰਾਂ ਦਾ ਦਾਅਵਾ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲਾਗਤ ਵਿੱਚ ਇਸ ਕਮੀ ਦੇ ਨਤੀਜੇ ਵਜੋਂ ਦੇਸ਼ ਭਰ ਵਿੱਚ ਹਰ ਘਰ ਲਈ ਮਹੱਤਵਪੂਰਨ ਬੱਚਤ ਹੋਈ ਹੈ।

ਸ਼੍ਰੀ ਨਰੇਂਦਰ ਮੋਦੀ ਨੇ 5ਜੀ ਰੋਲਆਊਟ ਵੱਲ ਰਾਸ਼ਟਰ ਦੀ ਤੇਜ਼ੀ ਨਾਲ ਪ੍ਰਗਤੀ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ 5ਜੀ ਰੋਲਆਊਟ ਸਭ ਤੋਂ ਤੇਜ਼ੀ ਨਾਲ ਹੋਇਆ ਹੈ ਅਤੇ ਇਸ ਨੇ 700 ਤੋਂ ਵੱਧ ਜ਼ਿਲਿਆਂ ਨੂੰ ਕਵਰ ਕੀਤਾ ਹੈ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ 6ਜੀ ਟੈਕਨੋਲੋਜੀ ਵੱਲ ਅੱਗੇ ਵਧਣ ਦੇ ਖ਼ਾਹਿਸ਼ੀ ਲਕਸ਼ ਦੀ ਰੂਪਰੇਖਾ ਵੀ ਦਿੱਤੀ ਅਤੇ ਇਸ ਪਹਿਲ ਨੂੰ ਅੱਗੇ ਵਧਾਉਣ ਲਈ ਇੱਕ ਸਮਰਪਿਤ ਟਾਸਕ ਫੋਰਸ ਦੇ ਗਠਨ ਬਾਰੇ ਗੱਲ ਕੀਤੀ।

ਪਿਛੋਕੜ –

ਦੁਨੀਆ ਵਿੱਚ 5G ਸੇਵਾਵਾਂ ਦਾ ਸਭ ਤੋਂ ਤੇਜ਼ ਰੋਲਆਊਟ। 5ਜੀ ਸੇਵਾਵਾਂ 700 ਤੋਂ ਵੱਧ ਜ਼ਿਲ੍ਹਿਆਂ ਵਿੱਚ ਉਪਲਬਧ ਹਨ। 2014 ਤੋਂ ਪ੍ਰਤੀ ਦਿਨ 500 ਬੀਟੀਐੱਸ’ਸ (3ਜੀ/4ਜੀ) ਸਥਾਪਿਤ ਕੀਤੇ ਗਏ ਹਨ, ਜਦੋਂ ਕਿ 5ਜੀ ਸਾਈਟਾਂ ਪ੍ਰਤੀ ਦਿਨ ਲਗਭਗ 1,000 ਸਾਈਟਾਂ ਦੀ ਦਰ ਨਾਲ ਸਥਾਪਿਤ ਕੀਤੀਆਂ ਗਈਆਂ ਹਨ।

ਹਾਈ-ਸਪੀਡ ਬਰੌਡਬੈਂਡ ਸੇਵਾਵਾਂ ਨੂੰ ਸਮਰੱਥ ਬਣਾਉਣ ਲਈ ਨਵੀਨਤਮ ਟੈਕਨੋਲੋਜੀ 5ਜੀ ਨੈੱਟਵਰਕਾਂ ਨੂੰ ਹੁਣ ਤੱਕ ਦੀ ਸਭ ਤੋਂ ਤੇਜ਼ ਗਤੀ ਨਾਲ ਰੋਲਆਊਟ ਕੀਤਾ ਗਿਆ ਹੈ।

6ਜੀ ਸਟੈਂਡਰਡਸ ਦੇ ਵਿਕਾਸ ਦੀ ਅਗਵਾਈ ਕਰਨ ਲਈ ਪਹਿਲਾਂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਇੰਡੀਆ 6ਜੀ ਵਿਜ਼ਨ’ ਦਸਤਾਵੇਜ਼ ਲਾਂਚ ਕੀਤਾ, ਟੈਲੀਕੌਮ ਵਿਭਾਗ (ਡੀਓਟੀ) ਨੇ ‘ਇੰਡੀਆ 6ਜੀ ਅਲਾਇੰਸ’ ਨਾਮਕ ਇੱਕ ਟਾਸਕ ਫੋਰਸ ਦਾ ਗਠਨ ਕੀਤਾ।

ਭਾਰਤ ਨੇ 4ਜੀ ਵਿੱਚ ਦੁਨੀਆ ਨੂੰ ਫੋਲੋ ਕੀਤਾ, 5ਜੀ ਵਿੱਚ ਦੁਨੀਆ ਦੇ ਨਾਲ ਚੱਲਿਆ ਅਤੇ ਹੁਣ 6ਜੀ ਵਿੱਚ ਦੁਨੀਆ ਦੀ ਅਗਵਾਈ ਕਰਨ ਦਾ ਲਕਸ਼ ਰੱਖਿਆ ਹੈ।

ਮੋਬਾਈਲ ਡਾਟਾ ਟੈਰਿਫ 269 ਰੁਪਏ/ਜੀਬੀ (2014) ਤੋਂ ਘਟ ਕੇ 10.1 ਰੁਪਏ/ਜੀਬੀ (2023) ‘ਤੇ ਆ ਗਿਆ ਹੈ। ਮੋਬਾਈਲ ਸੇਵਾਵਾਂ ਲਈ ਦਰਾਂ ਵਿੱਚ ਤੇਜ਼ੀ ਨਾਲ ਕਮੀ ਕੀਤੀ ਗਈ ਹੈ।

ਭਾਰਤ ਦਾ ਤੀਸਰਾ ਸਭ ਤੋਂ ਘੱਟ ਔਸਤ ਡੇਟਾ ਟੈਰਿਫ (ਪ੍ਰਤੀ ਜੀਬੀ) ਹੈ।

ਉੱਤਰ-ਪੂਰਬੀ ਖੇਤਰ, ਸਰਹੱਦੀ ਖੇਤਰਾਂ, ਐੱਲਡਬਲਿਊਈ ਪ੍ਰਭਾਵਿਤ ਖੇਤਰਾਂ, ਖ਼ਾਹਿਸ਼ੀ ਜ਼ਿਲ੍ਹੇ ਅਤੇ ਹੋਰ ਦੂਰ-ਦਰਾਜ਼ ਦੇ ਸਥਾਨਾਂ ਲਈ, ਸਾਡੇ ਟਾਪੂਆਂ ਵਿੱਚ ਗੁਣਵੱਤਾ ਦੂਰਸੰਚਾਰ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ।

1,224 ਕਰੋੜ ਰੁਪਏ ਦੀ ਲਾਗਤ ਨਾਲ ਅੰਡਰ-ਸੀ ਕੇਬਲ ਅਧਾਰਿਤ ਚੇਨਈ-ਅੰਡੇਮਾਨ ਅਤੇ ਨਿਕੋਬਾਰ (ਸੀਏਐੱਨਆਈ) ਪ੍ਰੋਜੈਕਟ ਨੂੰ 10 ਅਗਸਤ, 2020 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਮਿਸ਼ਨ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ।

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਦੂਰਸੰਚਾਰ ਨੈੱਟਵਰਕ ਦਾ ਹੋਰ ਵਿਸਤਾਰ ਕੀਤਾ ਗਿਆ ਹੈ, ਜਿਸ ਵਿੱਚ ਸੈਟੇਲਾਈਟ ਬੈਂਡਵਿਡਥ ਵਿੱਚ ਵਾਧਾ ਵੀ ਸ਼ਾਮਲ ਹੈ।

1,072 ਕਰੋੜ ਰੁਪਏ ਦੀ ਲਾਗਤ ਨਾਲ ਕੋਚੀ-ਲਕਸ਼ਦ੍ਵੀਪ ਦ੍ਵੀਪ ਸਮੂਹ ਸਮੁੰਦਰ ਦੇ ਹੇਠਾਂ ਓਐੱਫਸੀ ਲਿੰਕ ਨੂੰ ਵੀ ਪੂਰਾ ਕਰ ਲਿਆ ਗਿਆ ਹੈ ਅਤੇ ਟੈਸਟਿੰਗ ਉਦੇਸ਼ ਲਈ ਟਰਾਇਲ ਟਰੈਫਿਕ ਸ਼ੁਰੂ ਕੀਤਾ ਗਿਆ ਹੈ। ਪੂਰਾ ਹੋਣ ‘ਤੇ, ਇਹ ਕੋਚੀ ਅਤੇ ਗਿਆਰਾਂ ਟਾਪੂਆਂ ਦੇ ਦਰਮਿਆਨ 100 ਜੀਬੀਪੀਐੱਸ ਪ੍ਰਦਾਨ ਕਰੇਗਾ।

26,316 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਦੇਸ਼ ਭਰ ਦੇ ਕਵਰ ਨਾ ਕੀਤੇ ਗਏ ਪਿੰਡਾਂ ਵਿੱਚ 4ਜੀ ਮੋਬਾਈਲ ਸੇਵਾਵਾਂ ਦੀ ਸੰਤ੍ਰਿਪਤਾ ਨੂੰ ਲਾਗੂ ਕਰਨਾ।

ਇਹ ਪ੍ਰੋਜੈਕਟ ਦੂਰ-ਦਰਾਜ ਅਤੇ ਪਹੁੰਚ ਤੋਂ ਬਾਹਰ ਦੇ ਇਲਾਕਿਆਂ ਦੇ 24,680 ਪਿੰਡਾਂ ਨੂੰ 4ਜੀ ਮੋਬਾਈਲ ਸੇਵਾਵਾਂ ਪ੍ਰਦਾਨ ਕਰੇਗਾ।

  ********

ਡੀਕੇ/ਡੀਕੇ