Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੀਪਾਵਲੀ ਦੀ ਪੂਰਵ ਸੰਧਿਆ ’ਤੇ ਪ੍ਰਧਾਨ ਮੰਤਰੀ 23 ਅਕਤੂਬਰ ਨੂੰ ਅਯੁੱਧਿਆ ਜਾਣਗੇ


ਦੀਪਾਵਲੀ ਦੀ ਪੂਰਵ ਸੰਧਿਆ ’ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਅਕਤੂਬਰ ਨੂੰ ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸ਼ਾਮ ਕਰੀਬ ਪੰਜ ਵਜੇ ਭਗਵਾਨ ਸ਼੍ਰੀ ਰਾਮਲਲਾ ਵਿਰਾਜਮਾਨ ਦੇ ਦਰਸ਼ਨ ਕਰਨਗੇ ਅਤੇ ਪੂਜਾ ਕਰਨਗੇ ਅਤੇ ਇਸ ਦੇ ਬਾਅਦ ਸ਼੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਸਥਲ ਦਾ ਨਿਰੀਖਣ ਕਰਨਗੇ। ਸ਼ਾਮ ਲਗਭਗ 5:45 ਵਜੇ ਪ੍ਰਧਾਨ ਮੰਤਰੀ ਪ੍ਰਤੀਕਾਤਮਕ ਭਗਵਾਨ ਸ਼੍ਰੀਰਾਮ ਦਾ ਰਾਜਯਾਭਿਸ਼ੇਕ ਕਰਨਗੇ। ਸ਼ਾਮ ਲਗਭਗ 6:30 ਵਜੇ, ਪ੍ਰਧਾਨ ਮੰਤਰੀ ਸਰਯੂ ਨਦੀ ਦੇ ਨਿਊ ਘਾਟ ’ਤੇ ਆਰਤੀ ਦੇਖਣਗੇ। ਇਸ ਦੇ ਬਾਅਦ ਪ੍ਰਧਾਨ ਮੰਤਰੀ ਦੁਆਰਾ ਸ਼ਾਨਦਾਰ ਦੀਪੋਤਸਵ ਸਮਾਰੋਹ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸ ਵਰ੍ਹੇ, ਦੀਪੋਤਸਵ ਦਾ ਛੇਵਾਂ ਸੰਸਕਰਣ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਇਸ ਸਮਾਰੋਹ ਵਿੱਚ ਵਿਅਕਤੀਗਤ ਤੌਰ ’ਤੇ ਹਿੱਸਾ ਲੈਣਗੇ। ਇਸ ਅਵਸਰ ’ਤੇ 15 ਲੱਖ ਤੋਂ ਅਧਿਕ ਦੀਪ ਜਲਾਏ ਜਾਣਗੇ। ਦੀਪੋਤਸਵ ਦੇ ਦੌਰਾਨ ਵਿਭਿੰਨ ਰਾਜਾਂ ਦੇ ਵਿਭਿੰਨ ਨ੍ਰਿਤ ਰੂਪਾਂ ਦੇ ਨਾਲ ਪੰਜ ਐਨੀਮੇਟਿਡ ਝਾਂਕੀਆਂ ਅਤੇ ਗਿਆਰ੍ਹਾਂ ਰਾਮਲੀਲਾ ਝਾਂਕੀਆਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਸ਼ਾਨਦਾਰ ਮਿਊਜੀਕਲ ਲੇਜਰ ਸ਼ੋਅ ਦੇ ਨਾਲ-ਨਾਲ ਸਰਯੂ ਨਦੀ ਦੇ ਤਟ ’ਤੇ ਰਾਮ ਦੀ ਪੈੜੀ ਵਿੱਚ 3-ਡੀ ਹੋਲੋਗ੍ਰਾਫਿਕ ਪ੍ਰੋਜੈਕਸ਼ਨ ਮੈਪਿੰਗ ਸ਼ੋਅ ਵੀ ਦੇਖਣਗੇ।

 

***********

ਡੀਐੱਸ/ਐੱਸਐੱਚ