Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦਿੱਲੀ ਵਿੱਚ ਗਲੋਬਲ ਬੁੱਧੀਸਟ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਦਾ ਮੂਲ-ਪਾਠ

ਦਿੱਲੀ ਵਿੱਚ ਗਲੋਬਲ  ਬੁੱਧੀਸਟ  ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਦਾ ਮੂਲ-ਪਾਠ


ਨਮੋ ਬੁਧਾਯ!

ਪ੍ਰੋਗਰਾਮ ਵਿੱਚ ਮੌਜੂਦ ਕੇਂਦਰੀ ਮੰਤਰੀ ਮੰਡਲ ਦੇ ਮੈਂਬਰ ਸ਼੍ਰੀਮਾਨ ਕਿਰਨ ਰਿਜੀਜੂ ਜੀਜੀ ਕਿਸ਼ਨ ਰੇੱਡੀ ਜੀਅਰਜੁਨ ਰਾਮ ਮੇਘਵਾਲ ਜੀਮੀਨਾਕਸ਼ੀ ਲੇਖੀ ਜੀ, International Buddhist Confederation ਦੇ ਸੈਕ੍ਰੇਟਰੀ ਜਨਰਲਦੇਸ਼-ਵਿਦੇਸ਼ ਤੋਂ ਇੱਥੇ ਆਏ ਹੋਏ ਅਤੇ ਸਾਡੇ ਨਾਲ ਜੁੜੇ ਹੋਏ ਸਾਰੇ ਪੂਜਯ ਭਿਕਸ਼ੁ ਗਣਹੋਰ ਮਹਾਨੁਭਾਵਦੇਵੀਓ ਅਤੇ ਸੱਜਣੋਂ!

Global Buddhist Summit ਦੇ ਇਸ ਪਹਿਲੇ ਆਯੋਜਨ ਵਿੱਚ ਆਪ ਸਭ ਦੁਨੀਆ ਦੇ ਕੋਨੇ-ਕੋਨੇ ਤੋਂ ਆਏ ਹੋ। ਬੁੱਧ ਦੀ ਇਸ ਧਰਤੀ ਦੀ ਪਰੰਪਰਾ ਹੈ- ‘ਅਤਿਥੀ ਦੇਵੋ ਭਵ:’! ਅਰਥਾਤਅਤਿਥੀ ਸਾਡੇ ਲਈ ਦੇਵਤਾ ਦੇ ਬਰਾਬਰ ਹੁੰਦੇ ਹਨ। ਲੇਕਿਨਭਗਵਾਨ ਬੁੱਧ ਦੇ ਵਿਚਾਰਾਂ ਨੂੰ ਜਿਉਣ ਵਾਲੇ ਇੰਨੇ ਵਿਅਕਤੀਤਵ ਜਦੋਂ ਸਾਡੇ ਸਾਹਮਣੇ ਹੋਣਤਾਂ ਸਾਕਸ਼ਾਤ ਬੁੱਧ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ। ਕਿਉਂਕਿਬੁੱਧ ਵਿਅਕਤੀ ਤੋਂ ਅੱਗੇ ਵਧ ਕੇ ਇੱਕ ਬੋਧ ਹੈ। ਬੁੱਧ ਸਵਰੂਪ ਤੋਂ ਅੱਗੇ ਵਧ ਕੇ ਇੱਕ ਸੋਚ ਹੈ। ਬੁੱਧ ਚਿਤ੍ਰਣ ਤੋਂ ਅੱਗੇ ਵਧ ਕੇ ਇੱਕ ਚੇਤਨਾ ਹੈ ਅਤੇ ਬੁੱਧ ਦੀ ਇਹ ਚੇਤਨਾ ਨਿਰੰਤਰ ਹੈਨਿਰੰਤਰ ਹੈ। ਇਹ ਸੋਚ ਸਾਕਸ਼ਾਤ ਹੈ। ਇਹ ਬੋਧ ਅਭੁੱਲ ਹੈ।

ਇਸ ਲਈਅੱਜ ਇੰਨੇ ਅਲੱਗ-ਅਲੱਗ ਦੇਸ਼ਾਂ ਤੋਂਇੰਨੇ ਅਲੱਗ-ਅਲੱਗ ਭੁਗੌਲਿਕ ਸੱਭਿਆਚਾਰਕ ਪਰਿਵੇਸ਼ ਤੋਂ ਲੋਕ ਇੱਥੇ ਇਕੱਠੇ ਮੌਜੂਦ ਹਨ। ਇਹੀ ਭਗਵਾਨ ਬੁੱਧ ਦਾ ਉਹ ਵਿਸਤਾਰ ਹੈਜੋ ਪੂਰੀ ਮਾਨਵਤਾ ਨੂੰ ਇੱਕ ਸੂਤਰ ਵਿੱਚ ਜੋੜਦਾ ਹੈ। ਅਸੀਂ ਕਲਪਨਾ ਕਰ ਸਕਦੇ ਹਾਂਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਬੁੱਧ ਦੇ ਕਰੋੜਾਂ ਅਨੁਯਾਈਆਂ ਦਾ ਇਹ ਸਮਰੱਥ ਜਦੋਂ ਇਕੱਠੇ ਕੋਈ ਸੰਕਲਪ ਲੈਂਦਾ ਹੈਤਾਂ ਉਸ ਦੀ ਊਰਜਾ ਕਿੰਨੀ ਅਸੀਮ ਹੋ ਜਾਂਦੀ ਹੈ।

ਜਦੋਂ ਇੰਨੇ ਸਾਰੇ ਲੋਕ ਵਿਸ਼ਵ ਦੇ ਬਿਹਤਰ ਭਵਿੱਖ ਦੇ ਲਈ ਇੱਕ ਵਿਚਾਰ ਦੇ ਨਾਲ ਕੰਮ ਕਰਨਗੇਤਾਂ ਭਵਿੱਖ ਨਿਸ਼ਚਿਤ ਤੌਰ ‘ਤੇ ਸ਼ਾਨਦਾਰ ਹੀ ਹੋਵੇਗਾ। ਅਤੇ ਇਸ ਲਈਮੈਨੂੰ ਵਿਸ਼ਵਾਸ ਹੈਪਹਿਲੀ Global Buddhist Summit ਇਸ ਦਿਸ਼ਾ ਵਿੱਚ ਸਾਡੇ ਸਾਰੇ ਦੇਸ਼ਾਂ ਦੇ ਪ੍ਰਯਤਨਾਂ ਦੇ ਲਈ ਇੱਕ ਪ੍ਰਭਾਵੀ ਮੰਚ ਦਾ ਨਿਰਮਾਣ ਕਰੇਗੀ। ਮੈਂ ਇਸ ਆਯੋਜਨ ਦੇ ਲਈ ਭਾਰਤ ਦੇ ਸੱਭਿਆਚਾਰ ਮੰਤਰਾਲੇ ਅਤੇ International Buddhist Confederation ਨੂੰ ਦਿਲ ਤੋਂ ਵਧਾਈ ਦਿੰਦਾ ਹਾਂ।

ਸਾਥੀਓ,

ਇਸ ਸਮਿਟ ਨਾਲ ਮੇਰੇ ਆਤਮੀਯ ਲਗਾਵ ਦੀ ਇੱਕ ਹੋਰ ਵਜ੍ਹਾ ਹੈ। ਮੇਰਾ ਜਨਮਗੁਜਰਾਤ ਦੇ ਜਿਸ ਵਡਨਗਰ ਸਥਾਨ ਵਿੱਚ ਹੋਇਆ ਹੈਉਸ ਸਥਾਨ ਦਾ ਬੌਧ ਧਰਮ ਨਾਲ ਗਹਿਰਾ ਨਾਤਾ ਰਿਹਾ ਹੈ। ਵਡਨਗਰ ਨਾਲ ਬੌਧ ਧਰਮ ਨਾਲ ਜੁੜੇ ਅਨੇਕ ਪੁਰਾਤਾਤਵਿਕ ਸਬੂਤ ਮਿਲੇ ਹਨ। ਕਦੇ ਬੌਧ ਯਾਤਰੀ ਹਵੇਨਸਾਂਗ ਨੇ ਵੀ ਵਡਨਗਰ ਦਾ ਦੌਰਾ ਕੀਤਾ ਸੀ। ਅਤੇ ਇੱਥੇ ਮੈਂ ਜੋ ਪ੍ਰਦਰਸ਼ਨੀ ਦੇਖੀ exhibition ਵਿੱਚ ਜੋ ਚੀਜ਼ਾਂ ਲਗੀਆਂ ਹਨਬਹੁਤ ਸਾਰੀਆਂ ਚੀਜ਼ਾਂ ਵਿਸਤਾਰ ਨਾਲ ਇੱਥੇ ਰੱਖੀਆਂ ਹੋਈਆਂ ਹਨ। ਅਤੇ ਸੰਯੋਗ ਦੇਖੋਕਿ ਜਨਮ ਮੇਰਾ ਵਡਨਗਰ ਵਿੱਚ ਹੋਇਆ ਅਤੇ ਕਾਸ਼ੀ ਦਾ ਮੈਂ ਸਾਂਸਦ ਹਾਂਅਤੇ ਉੱਥੇ ਸਾਰਨਾਥ ਵੀ ਸਥਿਤ ਹੈ।

ਸਾਥੀਓ,

Global Buddhist Summit ਦੀ ਮੇਜ਼ਬਾਨੀ ਇੱਕ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਭਾਰਤ ਨੇ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨਭਾਰਤ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਸ ਅੰਮ੍ਰਿਤਕਾਲ ਵਿੱਚ ਭਾਰਤ ਦੇ ਕੋਲ ਆਪਣੇ ਭਵਿੱਖ ਦੇ ਲਈ ਵਿਸ਼ਾਲ ਲਕਸ਼ ਵੀ ਹੈਅਤੇ ਆਲਮੀ ਕਲਿਆਣ ਦੇ ਨਵੇਂ ਸੰਕਲਪ ਵੀ ਹਨ। ਭਾਰਤ ਨੇ ਅੱਜ ਅਨੇਕ ਵਿਸ਼ਿਆਂ ‘ਤੇ ਵਿਸ਼ਵ ਵਿੱਚ ਨਵੀਂ ਪਹਿਲ ਕੀਤੀ ਹੈ। ਅਤੇ ਇਸ ਵਿੱਚ ਸਾਡੀ ਬਹੁਤ ਵੱਡੀ ਪ੍ਰੇਰਣਾ ਭਗਵਾਨ ਬੁੱਧ ਹੀ ਹੈ।

ਸਾਥੀਓ,

ਆਪ ਸਭ ਨੂੰ ਪਤਾ ਹੈ ਕਿ ਬੁੱਧ ਦਾ ਮਾਰਗ ਹੈ- ਪਰਿਯਕਤੀਪਟਿਪੱਤੀ ਅਤੇ ਪਟਿਵੇਧ (परियक्तिपटिपत्ति और पटिवेध)। ਯਾਨੀ, Theory, Practice and Realization. ਪਿਛਲੇ ਵਰ੍ਹਿਆਂ ਵਿੱਚ ਭਾਰਤ ਇਨ੍ਹਾਂ ਤਿੰਨਾਂ ਹੀ ਬਿੰਦੁਆਂ ‘ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਸੀਂ ਭਗਵਾਨ ਬੁੱਧ ਦੇ ਮੁੱਲ ਦਾ ਨਿਰੰਤਰ ਪ੍ਰਸਾਰ ਕੀਤਾ ਹੈ। ਅਸੀਂ ਬੁੱਧ ਦੀਆਂ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਇੱਕ ਸਮਰਪਣ ਭਾਵ ਨਾਲ ਕੰਮ ਕੀਤਾ ਹੈ।

ਭਾਰਤ ਅਤੇ ਨੇਪਾਲ ਵਿੱਚ ਬੁੱਧ ਸਰਕਿਟ ਦਾ ਵਿਕਾਸ ਹੋਵੇਸਾਰਨਾਥ ਅਤੇ ਕੁਸ਼ੀਨਗਰ ਜਿਹੇ ਤੀਰਥਾਂ ਦੇ ਕਾਇਆਕਲਪ ਦੇ ਪ੍ਰਯਤਨ ਹੋਣਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਹੋਣਲੁੰਬਿਨੀ ਵਿੱਚ ਭਾਰਤ ਅਤੇ IBC ਦੇ ਸਹਿਯੋਗ ਨਾਲ India International Centre for Buddhist Culture and Heritage ਦਾ ਨਿਰਮਾਣ ਹੋਵੇਭਾਰਤ ਦੇ ਅਜਿਹੇ ਹਰ ਕੰਮ ਵਿੱਚ ‘ਪਟਿਪੱਤੀ’ ਦੀ ਪ੍ਰੇਰਣਾ ਸ਼ਾਮਲ ਹੈ। ਇਹ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦਾ ਪਟਿਵੇਧ ਹੀ ਹੈ ਕਿ ਭਾਰਤ ਵਿਸ਼ਵ ਦੇ ਹਰ ਮਾਨਵ ਦੇ ਦੁਖ ਨੂੰ ਆਪਣਾ ਦੁਖ ਸਮਝਦਾ ਹੈ। ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਪੀਸ ਮਿਸ਼ਨਸ ਹੋਣਜਾਂ ਤੁਰਕੀ ਦੇ ਭੁਚਾਲ ਜਿਹੀਆ ਆਪਦਾ ਹੋਵੇਭਾਰਤ ਆਪਣਾ ਪੂਰਾ ਸਮਰੱਥ ਲਗਾ ਕੇਹਰ ਸੰਕਟ ਦੇ ਸਮੇਂ ਮਾਨਵਤਾ ਦੇ ਨਾਲ ਖੜਾ ਹੁੰਦਾ ਹੈ, ‘ਮਮ ਭਾਵ’ ਨਾਲ ਖੜ੍ਹਾ ਹੁੰਦਾ ਹੈ।

ਅੱਜ ਭਾਰਤ ਦੇ 140 ਕਰੋੜ ਲੋਕਾਂ ਦੀ ਇਸ ਭਾਵਨਾ ਨੂੰ ਦੁਨੀਆ ਦੇਖ ਰਹੀ ਹੈਸਮਝ ਰਹੀ ਹੈਅਤੇ ਸਵੀਕਾਰ ਵੀ ਕਰ ਰਹੀ ਹੈ। ਅਤੇ ਮੈਂ ਮੰਨਦਾ ਹਾਂ, International Buddhist Confederation ਦਾ ਇਹ ਮੰਚ ਇਸ ਭਾਵਨਾ ਨੂੰ ਨਵਾਂ ਵਿਸਤਾਰ ਦੇ ਰਿਹਾ ਹੈ। ਇਹ ਸਾਡੇ ਸਭ like-minded and like-hearted ਦੇਸ਼ਾਂ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਬੁੱਧ ਧੰਮ ਅਤੇ ਸ਼ਾਂਤੀ ਦੇ ਵਿਸਤਾਰ ਦੇ ਨਵੇਂ ਅਵਸਰ ਦੇਵੇਗਾ। ਵਰਤਮਾਨ ਚੁਣੌਤੀਆਂ ਨੂੰ ਅਸੀਂ ਕਿਸ ਤਰ੍ਹਾਂ ਨਾਲ ਹੈਂਡਲ ਕਰਦੇ ਹਾਂਇਸ ‘ਤੇ ਚਰਚਾ ਆਪਣੇ ਆਪ ਵਿੱਚ ਨਾ ਸਿਰਫ਼ ਪ੍ਰਾਸੰਗਿਕ ਹੈਬਲਕਿ ਵਿਸ਼ਵ ਦੇ ਲਈ ਇਸ ਵਿੱਚ ਉਮੀਦ ਦੀ ਕਿਰਣ ਵੀ ਸਮਾਹਿਤ ਹੈ।

ਸਾਨੂੰ ਯਾਦ ਰੱਖਣਾ ਹੈ ਕਿ ਸਮੱਸਿਆਵਾਂ ਤੋਂ ਸਮਾਧਾਨ ਦੀ ਯਾਤਰਾ ਹੀ ਬੁੱਧ ਦੀ ਯਾਤਰਾ ਹੈ। ਬੁੱਧ ਨੇ ਮਹਿਲ ਇਸ ਲਈ ਨਹੀਂ ਛੱਡਿਆ ਸੀਕਿਉਂਕਿ ਕੋਈ ਕਸ਼ਟ ਸੀ। ਬੁੱਧ ਨੇ ਮਹਿਲਰਾਜਸੀ ਠਾਠ-ਬਾਟ ਇਸ ਲਈ ਛੱਡਿਆ ਸੀਕਿਉਂਕਿ ਉਨ੍ਹਾਂ ਦੇ ਲਈ ਉਪਲਬਧ ਸਭ ਸੁਖ-ਸੁਵਿਧਾਵਾਂ ਦੇ ਬਾਅਦ ਵੀ ਦੂਸਰਿਆਂ ਦੀ ਜੀਵਨ ਵਿੱਚ ਦੁਖ ਸੀ। ਜੇਕਰ ਅਸੀਂ ਵਿਸ਼ਵ ਨੂੰ ਸੁਖੀ ਬਣਾਉਣਾ ਹੈਤਾਂ ਖ਼ੁਦ ਤੋਂ ਨਿਕਲ ਕੇ ਸੰਸਾਰਸੰਕੁਚਿਤ ਸੋਚ ਨੂੰ ਤਿਆਗ ਕੇਸਮਗ੍ਰਤਾ ਦਾ ਇਹ ਬੁੱਧ ਮੰਤਰ ਹੀ ਇੱਕ ਮਾਤਰ ਰਸਤਾ ਹੈ। ਸਾਨੂੰ ਸਾਡੇ ਆਸ-ਪਾਸ ਗ਼ਰੀਬੀ ਨਾਲ ਜੂਝ ਰਹੇ ਲੋਕਾਂ ਬਾਰੇ ਸੋਚਣਾ ਹੀ ਹੋਵੇਗਾ। ਸਾਨੂੰ ਸੰਸਧਾਨਾਂ ਦੇ ਘਾਟ ਵਿੱਚ ਫਸੇ ਦੇਸ਼ਾਂ ਬਾਰੇ ਸੋਚਣਾ ਹੀ ਹੋਵੇਗਾ। ਇੱਕ ਬਿਹਤਰ ਅਤੇ ਸਥਿਰ ਵਿਸ਼ਵ ਦੀ ਸਥਾਪਨਾ ਦੇ ਲਈ ਇਹੀ ਇੱਕ ਮਾਰਗ ਹੈਇਹੀ ਜ਼ਰੂਰੀ ਹੈ। ਅੱਜ ਇਹ ਸਮੇਂ ਦੀ ਮੰਗ ਹੈ ਕਿ ਹਰ ਵਿਅਕਤੀ ਦੀਹਰ ਰਾਸ਼ਟਰ ਦੀ ਪ੍ਰਾਥਮਿਕਤਾਆਪਣੇ ਦੇਸ਼ ਦੇ ਲਈ ਹਿਤ ਦੇ ਨਾਲ ਹੀਵਿਸ਼ਵ ਹਿਤ ਵੀ ਹੋਵੇ, ‘ਗਲੋਬਲ ਵਰਲਡ ਇੰਟਰਨੈੱਟ’ ਵੀ ਹੋਵੇ।

ਸਾਥੀਓ,

ਇਹ ਗੱਲ ਸਰਵ ਵਿਆਪਕ ਤੌਰ ‘ਤੇ ਸਵੀਕਾਰ ਕੀਤੀ ਗਈ ਹੈ ਕਿ ਅੱਜ ਦਾ ਇਹ ਸਮਾਂ ਇਸ ਸਦੀ ਦਾ ਸਭ ਤੋਂ ਚੈਲੇਂਜਿਸ ਸਮਾਂ ਹੈ। ਅੱਜ ਇੱਕ ਤਰਫ਼,  ਮਹੀਨਿਆਂ ਤੋਂ ਦੋ ਦੇਸ਼ਾਂ ਵਿੱਚ ਯੁਧ ਚਲ ਰਿਹਾ ਹੈਤਾਂ ਉੱਥੇ ਦੁਨੀਆ ਆਰਥਿਕਤਾ ਅਸਥਿਰਤਾ ਤੋਂ ਵੀ ਗੁਜਰ ਰਹੀ ਹੈ। ਅੱਤਵਾਦ ਅਤੇ ਧਾਰਮਿਕ ਕੱਟੜਤਾ ਜਿਹੇ ਖਤਰੇ ਮਾਨਵਤਾ ਦੀ ਆਤਮਾ ‘ਤੇ ਪ੍ਰਹਾਰ ਕਰ ਰਹੇ ਹਨ। ਕਲਾਈਮੇਟ ਚੇਂਜ ਜਿਹੀ ਚੁਣੌਤੀ ਪੂਰੀ ਮਾਨਵਤਾ ਦੇ ਅਸਤਿਤਵ ‘ਤੇ ਆਫ਼ਤ ਬਣ ਕੇ ਮੰਡਰਾ ਰਹੀ ਹੈ। ਗਲੈਸ਼ੀਅਰਸ ਪਿਘਲ ਰਹੇ ਹਨ, ecology ਨਸ਼ਟ ਹੋ ਰਹੀ ਹੈਪ੍ਰਜਾਤੀਆਂ ਵਿਲੁਪਤ ਹੋ ਰਹੀਆਂ ਹਨ। ਲੇਕਿਨ ਇਸ ਸਭ ਦੇ ਵਿੱਚਸਾਡੇ ਕੋਲ ਆਪ ਜਿਹੇ ਕਰੋੜਾਂ ਲੋਕ ਵੀ ਹਨ ਜਿਨ੍ਹਾਂ ਨੂੰ ਬੁੱਧ ਵਿੱਚ ਆਸਥਾ ਹੈਜੀਵ ਮਾਤਰ ਦੇ ਕਲਿਆਣ ਵਿੱਚ ਵਿਸ਼ਵਾਸ ਹੈ। ਇਹ ਉਮੀਦਇਹ ਵਿਸ਼ਵਾਸ ਹੀ ਇਸ ਧਰਤੀ ਦੀ ਸਭ ਤੋਂ ਵੱਡੀ ਤਾਕਤ ਹੈ। ਜਦੋਂ ਇਹ ਉਮੀਦ ਇੱਕਜੁਟ ਹੋਵੇਗੀਤਾਂ ਬੁੱਧ ਦਾ ਧੰਮ ਵਿਸ਼ਵ ਦੀ ਧਾਰਣਾ ਬਣ ਜਾਵੇਗਾਬੁੱਧ ਦਾ ਬੋਧ ਮਾਨਵਤਾ ਦੇ ਵਿਸ਼ਵਾਸ ਬਣ ਜਾਵੇਗਾ।

 ਸਾਥੀਓ,

ਆਧੁਨਿਕ ਵਿਸ਼ਵ ਦੀ ਅਜਿਹੀ ਕੋਈ ਸਮੱਸਿਆ ਨਹੀਂ ਹੈਜਿਸ ਦਾ ਸਮਾਧਾਨ ਸੈਂਕੜੋਂ ਵਰ੍ਹੇ ਪਹਿਲਾਂ ਬੁੱਧ ਦੇ ਉਪਦੇਸ਼ਾਂ ਵਿੱਚ ਸਾਨੂੰ ਪ੍ਰਾਪਤ ਨਾ ਹੋਇਆ ਹੋਵੇ। ਅੱਜ ਦੁਨੀਆ ਜਿਸ ਯੁੱਧ ਅਤੇ ਅਸ਼ਾਂਤੀ ਨਾਲ ਪੀੜਤ ਹੈਬੁੱਧ ਨੇ ਸਦੀਆਂ ਪਹਿਲਾਂ ਇਸ ਦਾ ਸਮਾਧਾਨ ਦਿੱਤਾ ਸੀ। ਬੁੱਧ ਨੇ ਕਿਹਾ ਸੀ- ਜਯਨ੍ ਵੇਰਨ੍ ਪਸਵਤਿਦੁਕਖਨ ਸੇਤਿ ਪਰਾਜਿਤੋਉਪਸੰਤੋ ਸੁਖਨ੍ ਸੋਤਿਹਿਤਵ ਜਯ ਪਰਾਜਯ: ਅਰਥਾਤਜਿੱਤ ਵੈਰ ਨੂੰ ਜਨਮ ਦਿੰਦੀ ਹੈਅਤੇ ਹਾਰਾ ਹੋਇਆ ਵਿਅਕਤੀ ਵੀ ਦੁਖ ਦੀ ਨੀਂਦ ਸੌਂਦਾ ਹੈ। ਇਸ ਲਈ ਹਾਰ-ਜਿੱਤਲੜਾਈ-ਝਗੜਾ ਇਨ੍ਹਾਂ ਨੂੰ ਛੱਡ ਕੇ ਅਸੀਂ ਸੁਖੀ ਹੋ ਸਕਦੇ ਹਾਂ। ਭਗਵਾਨ ਬੁੱਧ ਨੇ ਯੁੱਧ ਤੋਂ ਉਭਰਣ ਦਾ ਰਸਤਾ ਵੀ ਦੱਸਿਆ ਹੈ। ਭਗਵਾਨ ਬੁੱਧ ਨੇ ਕਿਹਾ ਹੈ- ਨਹਿ ਵੇਰੇਨ੍ ਵੇਰਾਨੀਸੰਮਨ ਤੀਧ ਉਦਾਚਨ੍ਅਵੇਰੇਨ ਚ ਸੰਮੰਤਿਐੱਸ ਧੰਮੋ ਸਨੰਤਨੋ। ਅਰਥਾਤਵੈਰ ਨਾਲ… ਬਹੁਤ ਘੱਟ ਸ਼ਬਦਾਂ ਵਿੱਚ ਗੱਲ ਦੱਸੀ ਹੈਵੈਰ ਨਾਲ ਵੈਰ ਸ਼ਾਂਤ ਨਹੀਂ ਹੁੰਦਾ। ਵੈਰ ਅਵੈਰ ਨਾਲ ਸ਼ਾਂਤ ਹੁੰਦਾ ਹੈ। ਭਗਵਾਨ ਬੁੱਧ ਦਾ ਵਚਨ ਹੈ- ਸੁਖਾ ਸੰਘੱਸ ਸਾਮੱਗੀਸਮੱਗਾਨੰ ਤਪੋ ਸੁਖੋ। ਅਰਥਾਤਸੰਘਾਂ ਦੇ ਵਿੱਚ ਏਕਤਾ ਵਿੱਚ ਹੀ ਸੁਖ ਸਮਾਹਿਤ ਹੈ। ਸਾਰੇ ਲੋਕਾਂ ਦੇ ਨਾਲਮਿਲ ਜੁਲ ਕੇ ਰਹਿਣ ਵਿੱਚ ਹੀ ਸੁਖ ਹੈ।

 

ਸਾਥੀਓ,

ਅਸੀਂ ਦੇਖਦੇ ਹਾਂਅੱਜ ਆਪਣੇ ਵਿਚਾਰਾਂਆਪਣੀ ਆਸਥਾ ਨੂੰ ਦੂਸਰਿਆਂ ‘ਤੇ ਥੋਪਨ ਦੀ ਸੋਚ ਦੁਨੀਆ ਦੇ ਲਈ ਬਹੁਤ ਵੱਡਾ ਸੰਕਟ ਬਣ ਰਹੀ ਹੈ। ਲੇਕਿਨਭਗਵਾਨ ਬੁੱਧ ਨੇ ਕੀ ਕਿਹਾ ਸੀਭਗਵਾਨ ਬੁੱਧ ਨੇ ਕਿਹਾ ਸੀ- ਅੱਤਾਨ ਮੇਵ ਪਠਮਨਪਤਿ ਰੂਪੇ ਨਿਵੇਸਯੇ ਯਾਨੀ ਕਿਪਹਿਲਾਂ ਖ਼ੁਦ ਸਹੀ ਆਚਰਣ ਕਰਨਾ ਚਾਹੀਦਾ ਹੈਫਿਰ ਦੂਸਰੇ ਨੂੰ ਉਪਦੇਸ਼ ਦੇਣਾ ਚਾਹੀਦਾ ਹੈ। ਆਧੁਨਿਕ ਯੁਗ ਵਿੱਚ ਅਸੀਂ ਦੇਖਦੇ ਹਾਂ ਕਿ ਚਾਹੇ ਗਾਂਧੀ ਜੀ ਹੋਣ ਜਾਂ ਫਿਰ ਵਿਸ਼ਵ ਦੇ ਅਨੇਕ Leaders, ਉਨ੍ਹਾਂ ਨੇ ਇਸੇ ਸੂਤਰ ਤੋਂ ਪ੍ਰੇਰਣਾ ਪਾਈ। ਲੇਕਿਨ ਸਾਨੂੰ ਯਾਦ ਰੱਖਣਾ ਹੈਬੁੱਧ ਸਿਰਫ਼ ਇੰਨੇ ‘ਤੇ ਹੀ ਨਹੀਂ ਰੁਕੇ ਸਨ। ਉਨ੍ਹਾਂ ਨੇ ਇੱਕ ਕਦਮ ਅੱਗੇ ਵਧ ਕੇ ਕਿਹਾ ਸੀ- ਅੱਪ ਦੀਪੋ ਭਵ: ਯਾਨੀ ਇਹ ਜੋ ਅੱਗੇ ਦਾ ਵਾਕ ਹੈ ਉਹ ਹੀ ਤਾਂ ਸਭ ਤੋਂ ਵੱਡਾ ਅਧਾਰ ਹੈ- ਅਪਪ ਦੀਪੋ ਭਵ: ਯਾਨੀ ਆਪਣਾ ਚਾਨਣਾ ਖ਼ੁਦ ਬਣੋ। ਅੱਜ ਅਨੇਕਾਂ ਸਵਾਲਾਂ ਦਾ ਉੱਤਰ ਭਗਾਵਨ ਬੁੱਧ ਦੇ ਇਸ ਉਪਦੇਸ਼ ਵਿੱਚ ਹੀ ਸਮਾਹਿਤ ਹੈ। ਇਸ ਲਈਕੁਝ ਸਾਲ ਪਹਿਲਾਂਸੰਯੁਕਤ ਰਾਸ਼ਟਰ ਵਿੱਚ ਮੈਂ ਮਾਣ ਦੇ ਨਾਲ ਕਿਹਾ ਸੀ ਕਿ ਭਾਰਤ ਨੇ ਦੁਨੀਆ ਨੂੰ ਯੁੱਧ ਨਹੀਂ ਬੁੱਧ ਦਿੱਤੇ ਹਨ। ਜਿੱਥੇ ਬੁੱਧ ਦੀ ਕਰੁਣਾ ਹੋਵੇਉੱਥੇ ਸੰਘਰਸ਼ ਨਹੀਂ ਤਾਲਮੇਲ ਹੁੰਦਾ ਹੈਅਸ਼ਾਂਤੀ ਨਹੀਂ ਸ਼ਾਂਤੀ ਹੁੰਦੀ ਹੈ।

ਸਾਥੀਓ,

ਬੁੱਧ ਦਾ ਮਾਰਗ ਭਵਿੱਖ ਦਾ ਮਾਰਗ ਹੈ, sustainability ਦਾ ਮਾਰਗ ਹੈ। ਅਗਰ ਵਿਸ਼ਵਬੁੱਧ ਦੀਆਂ ਸਿੱਖਿਆਵਾਂ ‘ਤੇ ਚਲਿਆ ਹੁੰਦਾਤਾਂ ਕਲਾਈਮੇਟ ਚੇਂਜ ਜਿਹਾ ਸੰਕਟ ਵੀ ਸਾਡੇ ਸਾਹਮਣੇ ਨਹੀਂ ਆਉਂਦਾ। ਇਹ ਸੰਕਟ ਇਸ ਲਈ ਆਇਆ ਕਿਉਂਕਿ ਪਿਛਲੀ ਸ਼ਤਾਬਦੀ ਵਿੱਚ ਕੁਝ ਦੇਸ਼ਾਂ ਨੇ ਦੂਸਰਿਆਂ ਬਾਰੇਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ। ਦਹਾਕਿਆਂ ਤੱਕ ਉਹ ਇਹ ਸੋਚਦੇ ਰਹੇ ਕਿ ਕੁਦਰਤ ਨਾਲ ਇਸ ਛੇੜਛਾੜ ਦਾ ਪ੍ਰਭਾਵ ਉਨ੍ਹਾਂ ਦੇ ਉੱਪਰ ਨਹੀਂ ਆਵੇਗਾ। ਉਹ ਦੇਸ਼ ਇਸ ਨੂੰ ਦੂਸਰਿਆਂ ਦੇ ਉੱਪਰ ਹੀ ਪਾਉਂਦੇ ਰਹੇ। ਲੇਕਿਨ ਭਗਵਾਨ ਬੁੱਧ ਨੇ ਧੰਮਪਦ ਵਿੱਚ ਸਪਸ਼ਟ ਤੌਰ ‘ਤੇ ਕਿਹਾ ਹੈ ਕਿ ਜਿਵੇਂ ਬੁੰਦ-ਬੁੰਦ ਪਾਣੀ ਨਾਲ ਘੜਾ ਭਰ ਜਾਂਦਾ ਹੈਓਵੇਂ ਹੀ ਲਗਾਤਾਰ ਦੀਆਂ ਹੋਈਆਂ ਗਲਤੀਆਂ ਵਿਨਾਸ਼ ਦਾ ਕਾਰਨ ਬਣ ਜਾਂਦੀਆਂ ਹਨ। ਮਾਨਵਤਾ ਨੂੰ ਇਸ ਤਰ੍ਹਾਂ ਸਤਰਕ ਕਰਨ ਦੇ ਬਾਅਦ ਬੁੱਧ ਨੇ ਇਹ ਵੀ ਕਿਹਾ ਕਿ- ਅਗਰ ਅਸੀਂ ਗਲਤੀਆਂ ਨੂੰ ਸੁਧਾਰੀਏਲਗਾਤਾਰ ਚੰਗੇ ਕੰਮ ਕਰੀਏਤਾਂ ਸਮੱਸਿਆਵਾਂ ਦੇ ਸਮਾਧਾਨ ਵੀ ਮਿਲਦੇ ਹਨ। ਮਾਵ-ਮਈਂਏਥ ਪੁਣਯੀਅਸਨ ਮਨ ਤਨ ਆਗ-ਮਿੱਸਤਿਉਦ-ਬਿੰਦੁ-ਨਿਪਾਤੇਨਉਦ-ਕੁੰਭੋਪਿ ਪੂਰਤਿਧੀਰੋ ਪੂਰਤਿ ਪੁਣਯੀਅਸਥੋਕਂ ਥੋਕੰਪਿ ਆਚਿਨਨ। ਅਰਥਾਤਕਿਸੇ ਕਰਮ ਦਾ ਫਲ ਮੇਰੇ ਕੋਲ ਨਹੀਂ ਆਵੇਗਾਇਹ ਸੋਚ ਕੇ ਪੁਣਯਕਰਮ ਦੀ ਅਵਹੇਲਨਾ ਨਾ ਕਰੋ। ਬੁੰਦ-ਬੁੰਦ ਪਾਣੀ ਗਿਰਨ ਨਾਲ ਘੜਾ ਭਰ ਜਾਂਦਾ ਹੈ। ਓਵੇਂ ਹੀਥੋੜਾ-ਥੋੜਾ ਸੰਚਯ ਕਰਦਾ ਹੋਇਆ ਧੀਰ ਵਿਅਕਤੀਪੁਣਯ ਨਾਲ ਭਰ ਜਾਂਦਾ ਹੈ।

ਸਾਥੀਓ,

ਹਰ ਵਿਅਕਤੀ ਦਾ ਹਰ ਕੰਮ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਡੀ ਲਾਈਫ ਸਟਾਈਲ ਚਾਹੇ ਜੋ ਹੋਵੇਅਸੀਂ ਜੋ ਪਹਿਣਦੇ ਹੋਣਅਸੀਂ ਜੋ ਵੀ ਖਾਂਦੇ ਹੋਣਅਸੀਂ ਜਿਸ ਵੀ ਸਾਧਨ ਨਾਲ ਯਾਤਰਾ ਕਰਦੇ ਹੋਣਹਰ ਗੱਲ ਦਾ ਪ੍ਰਭਾਵ ਹੁੰਦਾ ਹੀ ਹੁੰਦਾ ਹੈਫਰਕ ਪੈਂਦਾ ਹੀ ਪੈਂਦਾ ਹੈ। ਹਰ ਵਿਅਕਤੀ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਲੜ ਵੀ ਸਕਦਾ ਹੈ। ਅਗਰ ਲੋਕ ਜਾਗਰੂਕ ਹੋ ਕੇ ਆਪਣੀ ਜੀਵਨਸ਼ੈਲੀ ਵਿੱਚ ਬਦਲਾਅ ਕਰਨ ਤਾਂ ਇਸ ਵੱਡੀ ਸਮੱਸਿਆ ਨਾਲ ਵੀ ਨਿਪਟਿਆ ਜਾ ਸਕਦਾ ਹੈ ਅਤੇ ਇਹੀ ਤਾਂ ਬੁੱਧ ਦਾ ਮਾਰਗ ਹੈ। ਇਸੇ ਭਾਵਨਾ ਨੂੰ ਲੈ ਕੇ ਭਾਰਤ ਨੇ ਮਿਸ਼ਨ LiFE ਦੀ ਸ਼ੁਰੂਆਤ ਕੀਤੀ ਹੈ। ਮਿਸ਼ਨ LiFE ਯਾਨੀ Lifestyle For Environment! ਇਹ ਮਿਸ਼ਨ ਵੀ ਬੁੱਧ ਦੀਆਂ ਪ੍ਰੇਰਣਾਵਾਂ ਨਾਲ ਪ੍ਰਭਾਵਿਤ ਹੈਬੁੱਧ ਦੇ ਵਿਚਾਰਾਂ ਨੂੰ ਅੱਗੇ ਵਧਾਉਂਦਾ ਹੈ।

ਸਾਥੀਓ,

ਅੱਜ ਬਹੁਤ ਜ਼ਰੂਰੀ ਹੈ ਕਿ ਵਿਸ਼ਵਕੋਰੀ ਭੌਤਿਕਤਾ ਅਤੇ ਸੁਆਰਥ ਦੀ ਪਰਿਭਾਸ਼ਾਵਾਂ ਤੋਂ ਨਿਕਲ ਕੇ ‘ਭਵਤੁ ਸੱਬ ਮੰਗਲਨ’ ਇਸ ਭਾਵ ਨੂੰ ਆਤਮਸਾਤ ਕਰੀਏ। ਬੁੱਧ ਨੂੰ ਸਿਰਫ਼ ਪ੍ਰਤੀਕ ਨਹੀਂਬਲਕਿ ਪ੍ਰਤਿਬਿੰਬ ਵੀ ਬਣਾਇਆ ਜਾਵੇਤਦੇ ‘ਭਵਤੁ ਸੱਬ ਮੰਗਲਮ’ ਦਾ ਸੰਕਲਪ ਚਰਿਤਾਰਥ ਹੋਵੇਗਾ। ਇਸ ਲਈਸਾਨੂੰ ਬੁੱਧ ਦੇ ਵਚਨ ਨੂੰ ਯਾਦ ਰੱਖਣਾ ਹੈ- “ਮਾ ਨਿਵੱਤਅਭਿ-ਕਕਮ”! Do not turn back. Go forward! ਸਾਨੂੰ ਅੱਗੇ ਵਧਣਾ ਹੈਅਤੇ ਲਗਾਤਾਰ ਅੱਗੇ ਵਧਦੇ ਜਾਣਾ ਹੈ। ਮੈਨੂੰ ਵਿਸ਼ਵਾਸ ਹੈਅਸੀਂ ਸਭ ਨਾਲ ਮਿਲ ਕੇ ਆਪਣੇ ਸੰਕਲਪਾਂ ਨੂੰ ਸਿੱਧੀ ਤੱਕ ਲੈ ਕੇ ਜਾਵਾਂਗੇ। ਇਸੇ ਦੇ ਨਾਲਆਪ ਸਬ ਨੂੰ ਇੱਕ ਵਾਰ ਫਿਰ ਸਾਡੇ ਨਿਮੰਤ੍ਰਣ ‘ਤੇ ਇੱਥੇ ਆਉਣ ਦੇ ਲਈ ਆਭਾਰ ਵੀ ਵਿਅਕਤ ਕਰਦਾ ਹਾਂ ਅਤੇ ਇਸ ਦੋ ਦਿਨਾਂ ਵਿਚਾਰ-ਵਟਾਂਦਰੇ ਨਾਲ ਮਾਨਵਤਾ ਨੂੰ ਨਵਾਂ ਪ੍ਰਕਾਸ਼ ਮਿਲੇਗਾਨਵੀਂ ਪ੍ਰੇਰਣਾ ਮਿਲੇਗੀਨਵਾਂ ਸਾਹਸ ਮਿਲੇਗਾਨਵਾਂ ਸਮਰੱਥ ਮਿਲੇਗਾਇਸੇ ਭਾਵਨਾ ਦੇ ਨਾਲ ਮੇਰੀ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਨਮੋ ਬੁਧਾਯ!

***

ਡੀਐੱਸ/ਵੀਜੇ/ਐੱਨਐੱਸ