ਮੰਚ ’ਤੇ ਉਪਸਥਿਤ ਕੇਂਦਰੀ ਮੰਤਰੀਮੰਡਲ ਦੇ ਮੇਰੇ ਸਹਿਯੋਗੀਗਣ, ਭਾਰਤ ਡ੍ਰੋਨ ਮਹੋਤਸਵ ਵਿੱਚ ਦੇਸ਼ਭਰ ਤੋਂ ਜੁਟੇ ਸਾਰੇ ਅਤਿਥੀਗਣ, ਇੱਥੇ ਉਪਸਥਿਤ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਆਪ ਸਭ ਨੂੰ ਭਾਰਤ ਡ੍ਰੋਨ ਮਹੋਤਸਵ ਇਸ ਆਯੋਜਨ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਦੇਖ ਰਿਹਾ ਹਾਂ ਕਿ ਸਾਰੇ ਸੀਨੀਅਰ ਲੋਕ ਇੱਥੇ ਮੇਰੇ ਸਾਹਮਣੇ ਬੈਠੇ ਹਨ। ਮੈਨੂੰ ਆਉਣ ਵਿੱਚ ਵਿਲੰਭ (ਦੇਰੀ) ਹੋ ਗਿਆ। ਵਿਲੰਭ ਇਸ ਲਈ ਨਹੀਂ ਹੋਇਆ ਕਿ ਮੈਂ ਦੇਰ ਨਾਲ ਆਇਆ। ਇੱਥੇ ਤਾਂ ਮੈਂ ਸਮੇਂ ’ਤੇ ਆ ਗਿਆ ਸੀ। ਲੇਕਿਨ ਇਹ ਡ੍ਰੋਨ ਦੀ ਜੋ ਪ੍ਰਦਰਸ਼ਨੀ ਲਗੀ ਹੈ। ਉਸ ਨੂੰ ਦੇਖਣ ਵਿੱਚ ਮੇਰਾ ਮਨ ਅਜਿਹਾ ਲਗ ਗਿਆ ਕਿ ਮੈਨੂੰ ਸਮੇਂ ਦਾ ਧਿਆਨ ਹੀ ਨਹੀਂ ਰਿਹਾ। ਇਤਨਾ ਲੇਟ ਆਇਆ ਫਿਰ ਵੀ ਮੈਂ ਮੁਸ਼ਕਿਲ ਨਾਲ ਦਸ ਪ੍ਰਤੀਸ਼ਤ ਚੀਜ਼ਾਂ ਨੂੰ ਦੇਖ ਪਾਇਆ ਅਤੇ ਮੈਂ ਇਤਨਾ ਪ੍ਰਭਾਵਿਤ ਹੋਇਆ, ਅੱਛਾ ਹੁੰਦਾ ਮੇਰੇ ਪਾਸ ਸਮਾਂ ਹੁੰਦਾ ਮੈਂ ਪੂਰਾ ਇੱਕ-ਇੱਕ ਸਟਾਲ ’ਤੇ ਜਾਂਦਾ ਅਤੇ ਨੌਜਵਾਨਾਂ ਨੇ ਜੋ ਕੰਮ ਕੀਤਾ ਹੈ ਉਸ ਨੂੰ ਦੇਖਦਾ, ਉਨ੍ਹਾਂ ਦੀ ਕਥਾ ਸੁਣਦਾ। ਸਭ ਤਾਂ ਨਹੀਂ ਕਰ ਪਾਇਆ, ਲੇਕਿਨ ਜੋ ਵੀ ਮੈਂ ਕਰ ਪਾਇਆ, ਮੈਂ ਆਪ ਸਭ ਨੂੰ ਤਾਕੀਦ ਕਰਾਂਗਾਂ, ਮੈਂ ਸਰਕਾਰ ਦੇ ਵੀ ਸਾਰੇ ਵਿਭਾਗਾਂ ਨੂੰ ਤਾਕੀਦ ਕਰਾਂਗਾ ਕਿ ਤੁਹਾਡੇ ਅਲੱਗ-ਅਲੱਗ ਪੱਧਰ ਦੇ ਜਿਤਨੇ ਅਧਿਕਾਰੀ ਹਨ, ਜੋ ਪਾਲਿਸੀ ਮੇਕਿੰਗ ਵਿੱਚ ਜਿਨ੍ਹਾਂ ਦਾ ਰੋਲ ਰਹਿੰਦਾ ਹੈ। ਉਹ ਜ਼ਰੂਰ ਦੋ-ਤਿੰਨ ਘੰਟੇ ਇੱਥੇ ਕੱਢਣ, ਇੱਕ-ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਇੱਥੇ ਉਨ੍ਹਾਂ ਨੂੰ ਟੈਕਨੋਲੋਜੀ ਨੂੰ ਦੇਖਣ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿੱਚ ਹੀ ਪਤਾ ਚਲੇਗਾ ਕਿ ਇਹ ਟੈਕਨੋਲੋਜੀ ਆਪਣੇ ਇੱਥੇ ਅਜਿਹੇ ਉਪਯੋਗ ਵਿੱਚ ਹੋ ਸਕਦੀ ਹੈ। ਯਾਨੀ ਗਵਰਨੈਂਸ ਵਿੱਚ ਵੀ ਅਨੇਕ ਅਜਿਹੇ initiatives ਹਨ, ਜੋ ਅਸੀਂ ਇਸ ਦੇ ਅਧਾਰ ’ਤੇ ਚਲਾ ਸਕਦੇ ਹਾਂ। ਲੇਕਿਨ ਮੈਂ ਵਾਕਈ ਵਿੱਚ ਕਹਿੰਦਾ ਹਾਂ ਕਿ ਮੇਰੇ ਲਈ ਇੱਕ ਬਹੁਤ ਹੀ ਸੁਖਦ ਅਨੁਭਵ ਰਿਹਾ ਅੱਜ, ਅਤੇ ਭਾਰਤ ਦੇ ਨੌਜਵਾਨਾਂ ਅਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਸੀ ਕਿ ਜਿਨ੍ਹਾਂ-ਜਿਨ੍ਹਾਂ ਸਟਾਲ ’ਤੇ ਗਿਆ ਤਾਂ ਬੜੇ ਮਾਣ ਨਾਲ ਕਹਿੰਦਾ ਸੀ, ਸਾਹਬ ਇਹ ਮੇਕ ਇਨ ਇੰਡੀਆ ਹੈ, ਇਹ ਸਭ ਅਸੀਂ ਬਣਾਇਆ ਹੈ।
ਸਾਥੀਓ,
ਇਸ ਮਹੋਤਸਵ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਸਾਡੇ ਕਿਸਾਨ ਭਾਈ-ਭੈਣ ਵੀ ਹਨ, ਡ੍ਰੋਨ ਇੰਜੀਨੀਅਰ ਵੀ ਹਨ, ਸਟਾਰਟ-ਅੱਪਸ ਵੀ ਹਨ, ਵਿਭਿੰਨ ਕੰਪਨੀਆਂ ਦੇ ਲੀਡਰਸ ਵੀ ਇੱਥੇ ਮੌਜੂਦ ਹਨ। ਅਤੇ ਦੋ ਦਿਨਾਂ ਵਿੱਚ ਇੱਥੇ ਹਜ਼ਾਰਾਂ ਲੋਕ ਇਸ ਮਹੋਤਸਵ ਦਾ ਹਿੱਸਾ ਬਣਨ ਵਾਲੇ ਹਨ, ਮੈਨੂੰ ਪੱਕਾ ਵਿਸ਼ਵਾਸ ਹੈ। ਅਤੇ ਹੁਣੇ ਮੈਂ ਇੱਕ ਤਾਂ ਮੈਂ ਪ੍ਰਦਰਸ਼ਨੀ ਵੀ ਦੇਖੀ, ਲੇਕਿਨ ਜੋ actually ਡ੍ਰੋਨ ਦੇ ਨਾਲ ਆਪਣਾ ਕੰਮਕਾਜ ਚਲਾਉਂਦੇ ਹਨ। ਅਤੇ ਉਸ ਵਿੱਚ ਮੈਨੂੰ ਕਈ ਯੁਵਾ ਕਿਸਾਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜੋ ਖੇਤੀ ਵਿੱਚ ਡ੍ਰੋਨ ਟੈਕਨੋਲੋਜੀ ਦਾ ਉਪਯੋਗ ਕਰ ਰਹੇ ਹਨ। ਮੈਂ ਉਨ੍ਹਾਂ ਯੁਵਾ ਇੰਜੀਨੀਅਰਸ ਨੂੰ ਵੀ ਮਿਲਿਆ, ਜੋ ਡ੍ਰੋਨ ਟੈਕਨੋਲੋਜੀ ਨੂੰ ਪ੍ਰੋਤਸਾਹਿਤ ਕਰ ਰਹੇ ਹਨ। ਅੱਜ 150 drone pilot certificate ਵੀ ਇੱਥੇ ਦਿੱਤੇ ਗਏ ਹਨ। ਮੈਂ ਇਨ੍ਹਾਂ ਸਾਰੇ drone pilots ਨੂੰ ਅਤੇ ਇਸ ਕੰਮ ਵਿੱਚ ਜੁੜੇ ਹੋਏ ਸਾਰਿਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਡ੍ਰੋਨ ਟੈਕਨੋਲੋਜੀ ਨੂੰ ਲੈ ਕੇ ਭਾਰਤ ਵਿੱਚ ਜੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਹ ਅਦਭੁਤ ਹੈ। ਇਹ ਜੋ ਊਰਜਾ ਨਜ਼ਰ ਆ ਰਹੀ ਹੈ, ਉਹ ਭਾਰਤ ਵਿੱਚ ਡ੍ਰੋਨ ਸਰਵਿਸ ਅਤੇ ਡ੍ਰੋਨ ਅਧਾਰਿਤ ਇੰਡਸਟ੍ਰੀ ਦੀ ਲੰਬੀ ਛਲਾਂਗ ਦਾ ਪ੍ਰਤੀਬਿੰਬ ਹੈ। ਇਹ ਭਾਰਤ ਵਿੱਚ Employment Generation ਦੇ ਇੱਕ ਉੱਭਰਦੇ ਹੋਏ ਬੜੇ ਸੈਕਟਰ ਦੀਆਂ ਸੰਭਾਵਨਾਵਾਂ ਦਿਖਾਉਂਦੀ ਹੈ। ਅੱਜ ਭਾਰਤ, ਸਟਾਰਟ-ਅੱਪ ਪਾਵਰ ਦੇ ਦਮ ’ਤੇ ਦੁਨੀਆ ਵਿੱਚ ਡ੍ਰੋਨ ਟੈਕਨੋਲੋਜੀ ਦਾ ਸਭ ਤੋਂ ਬੜਾ ਐਕਸਪਰਟ ਬਣਨ ਦੇ ਵੱਲ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ।
ਸਾਥੀਓ,
ਇਹ ਉਤਸਵ, ਸਿਰਫ਼ ਇੱਕ ਟੈਕਨੋਲੋਜੀ ਦਾ ਨਹੀਂ ਬਲਕਿ ਨਵੇਂ ਭਾਰਤ ਦੀ ਨਵੀਂ ਗਵਰਨੈਂਸ ਦਾ, ਨਵੇਂ ਪ੍ਰਯੋਗਾਂ ਦੇ ਪ੍ਰਤੀ ਅਭੂਤਪੂਰਵ Positivity ਦਾ ਵੀ ਉਤਸਵ ਹੈ। ਸੰਜੋਗ ਨਾਲ 8 ਵਰ੍ਹੇ ਪਹਿਲਾਂ ਇਹੀ ਉਹ ਸਮਾਂ ਸੀ, ਜਦੋਂ ਭਾਰਤ ਵਿੱਚ ਅਸੀਂ ਸੁਸ਼ਾਸਨ ਦੇ ਨਵੇਂ ਮੰਤਰਾਂ ਨੂੰ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਸੀ। ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ ਦੇ ਰਸਤੇ ’ਤੇ ਚਲਦੇ ਹੋਏ, ease of living, ease of doing business ਨੂੰ ਅਸੀਂ ਪ੍ਰਾਥਮਿਕਤਾ ਬਣਾਇਆ। ਅਸੀਂ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ’ਤੇ ਚਲਦੇ ਹੋਏ ਦੇਸ਼ ਦੇ ਹਰ ਨਾਗਰਿਕ, ਹਰ ਖੇਤਰ ਨੂੰ ਸਰਕਾਰ ਨਾਲ ਕਨੈਕਟ ਕਰਨ ਦਾ ਰਸਤਾ ਚੁਣਿਆ। ਦੇਸ਼ ਵਿੱਚ ਸੁਵਿਧਾਵਾਂ ਦਾ, ਪਹੁੰਚ ਦਾ, ਡਿਲਿਵਰੀ ਦਾ ਇੱਕ ਜੋ divide ਸਾਨੂੰ ਅਨੁਭਵ ਹੁੰਦਾ ਸੀ, ਉਸ ਦੇ ਲਈ ਅਸੀਂ ਆਧੁਨਿਕ Technology ’ਤੇ ਭਰੋਸਾ ਕੀਤਾ, ਉਸ ਨੂੰ ਇੱਕ ਮਹੱਤਵਪੂਰਨ bridge ਦੇ ਰੂਪ ਵਿੱਚ ਵਿਵਸਥਾ ਦਾ ਹਿੱਸਾ ਬਣਾਇਆ। ਜਿਸ technology ਤੱਕ ਦੇਸ਼ ਦੇ ਇੱਕ ਬਹੁਤ ਛੋਟੇ ਜਿਹੇ ਵਰਗ ਦੀ ਪਹੁੰਚ ਸੀ, ਸਾਡੇ ਇੱਥੇ ਇਹ ਮੰਨ ਲਿਆ ਗਿਆ ਟੈਕਨੋਲੋਜੀ ਯਾਨੀ ਇੱਕ ਬੜੇ ਰਹੀਸ ਲੋਕਾਂ ਦੇ ਬਾਰੇ ਹੈ। ਸਾਧਾਰਣ ਮਾਨਵੀ ਦੀ ਜ਼ਿੰਦਗੀ ਵਿੱਚ ਉਸ ਦਾ ਕੋਈ ਸਥਾਨ ਨਹੀਂ ਹੈ। ਉਸ ਪੂਰੀ ਮਾਨਸਿਕਤਾ ਨੂੰ ਬਦਲ ਕੇ ਅਸੀਂ ਟੈਕਨੋਲੋਜੀ ਨੂੰ ਸਰਵਜਨ ਦੇ ਲਈ ਸੁਲਭ ਕਰਨ ਦੀ ਦਿਸ਼ਾ ਵਿੱਚ ਅਨੇਕ ਕਦਮ ਉਠਾਏ ਹਨ, ਅਤੇ ਅੱਗੇ ਵੀ ਉਠਾਉਣ ਵਾਲੇ ਹਾਂ।
ਸਾਥੀਓ,
ਜਦੋਂ ਟੈਕਨੋਲੋਜੀ ਦੀ ਗੱਲ ਆਉਂਦੀ ਹੈ ਤਾਂ ਅਸੀਂ ਦੇਖਿਆ ਹੈ, ਸਾਡੇ ਇੱਥੇ ਕੁਝ ਲੋਕ ਟੈਕਨੋਲੋਜੀ ਦਾ ਡਰ ਦਿਖਾ ਕੇ ਉਸ ਨੂੰ ਨਕਾਰਣ ਦਾ ਪ੍ਰਯਾਸ ਵੀ ਕਰਦੇ ਹਨ। ਇਹ ਟੈਕਨੋਲੋਜੀ ਆਵੇਗੀ ਤਾਂ ਅਜਿਹਾ ਹੋ ਜਾਵੇਗਾ, ਵੈਸਾ ਹੋ ਜਾਵੇਗਾ। ਹੁਣ ਇਹ ਗੱਲ ਸਹੀ ਹੈ ਕਿ ਇੱਕ ਜ਼ਮਾਨੇ ਵਿੱਚ ਪੂਰੇ ਸ਼ਹਿਰ ਵਿੱਚ ਇੱਕ ਟਾਵਰ ਹੋਇਆ ਕਰਦਾ ਸੀ। ਉਸ ਦੀ ਘੜੀ ਦੇ ਘੰਟ ਵਜਦੇ ਸਨ ਅਤੇ ਪਿੰਡ ਦਾ ਸਮਾਂ ਤੈਅ ਹੁੰਦਾ ਸੀ ਤੱਕ ਕਿਸ ਨੇ ਸੋਚਿਆ ਸੀ ਕਿ ਹਰ ਗਲੀ ਹਰ ਇੱਕ ਦੀ ਕਲਾਈ ’ਤੇ ਘੜੀ ਲਗੇਗੀ। ਤਾਂ ਜਦੋਂ ਪਰਿਵਰਤਨ ਆਇਆ ਹੋਵੇਗਾ ਤਾਂ ਉਨ੍ਹਾਂ ਨੂੰ ਵੀ ਅਜੂਬਾ ਲਗਿਆ ਹੋਵੇਗਾ ਅਤੇ ਅੱਜ ਵੀ ਕੁਝ ਲੋਕ ਹੋਣਗੇ, ਜਿਨ੍ਹਾਂ ਦਾ ਮਨ ਕਰਦਾ ਹੋਵੇਗਾ ਕਿ ਅਸੀਂ ਵੀ ਪਿੰਡ ਵਿੱਚ ਇੱਕ ਟਾਵਰ ਬਣਾ ਦੇਈਏ ਅਤੇ ਉੱਥੇ ਅਸੀਂ ਵੀ ਇੱਕ ਘੜੀ ਲਗਾ ਦੇਈਏ। ਕਿਸੇ ਜ਼ਮਾਨੇ ਵਿੱਚ ਉਪਯੋਗੀ ਹੋਵੇਗਾ ਯਾਨੀ ਜੋ ਬਦਲਾਅ ਹੁੰਦਾ ਹੈ। ਉਸ ਬਦਲਾਅ ਦੇ ਨਾਲ ਸਾਨੂੰ ਆਪਣੇ ਨੂੰ ਬਦਲਣਾ ਵਿਵਸਥਾਵਾਂ ਨੂੰ ਬਦਲਣਾ ਤਦ ਪ੍ਰਗਤੀ ਸੰਭਵ ਹੁੰਦੀ ਹੈ। ਅਸੀਂ ਹਾਲ ਹੀ ਵਿੱਚ ਕੋਰੋਨਾ ਵੈਕਸੀਨੇਸ਼ਨ ਦੇ ਦੌਰਾਨ ਵੀ ਬਹੁਤ ਅਨੁਭਵ ਕੀਤਾ ਹੈ। ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਟੈਕਨੋਲੋਜੀ ਨੂੰ problem ਦਾ ਹਿੱਸਾ ਸਮਝਿਆ ਗਿਆ, ਉਸ ਨੂੰ anti-poor ਸਾਬਤ ਕਰਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ। ਇਸ ਕਾਰਨ 2014 ਤੋਂ ਪਹਿਲਾਂ ਗਵਰਨੈਂਸ ਵਿੱਚ ਟੈਕਨੋਲੋਜੀ ਦੇ ਉਪਯੋਗ ਨੂੰ ਲੈ ਕੇ ਇੱਕ ਪ੍ਰਕਾਰ ਨਾਲ ਉਦਾਸੀਨਤਾ ਦਾ ਹੀ ਵਾਤਾਵਰਣ ਰਿਹਾ। ਕਿਸੇ ਨੇ ਇੱਕੇ-ਦੁੱਕੇ ਵਿਅਕਤੀ ਨੇ ਆਪਣੀ ਰੂਚੀ ਦੇ ਅਨੁਸਾਰ ਕਰ ਲਿਆ ਤਾਂ ਕਰ ਲਿਆ, ਵਿਵਸਥਾ ਦਾ ਸੁਭਾਅ ਨਹੀਂ ਬਣਿਆ। ਇਸ ਦਾ ਸਭ ਤੋਂ ਅਧਿਕ ਨੁਕਸਾਨ ਦੇਸ਼ ਦੇ ਗ਼ਰੀਬ ਨੂੰ ਹੋਇਆ ਹੈ, ਦੇਸ਼ ਦੇ ਵੰਚਿਤ ਨੂੰ ਹੋਇਆ ਹੈ, ਦੇਸ਼ ਦੇ ਮਿਡਿਲ ਕਲਾਸ ਨੂੰ ਹੋਇਆ ਹੈ, ਅਤੇ ਜੋ aspirations ਦੇ ਜਜ਼ਬੇ ਨਾਲ ਭਰੇ ਹੋਏ ਲੋਕ ਸਨ ਉਨ੍ਹਾਂ ਨੂੰ ਨਿਰਾਸ਼ਾ ਦੀ ਗਰਤ ਵਿੱਚ ਜ਼ਿੰਦਗੀ ਗੁਜਾਰਨ ਦੇ ਲਈ ਮਜ਼ਬੂਰ ਹੋਣਾ ਪਿਆ ਹੈ।
ਸਾਥੀਓ,
ਅਸੀਂ ਇਸ ਗੱਲ ਦਾ ਇਨਕਾਰ ਨਹੀਂ ਕਰਦੇ ਕਿ ਨਵੀਂ ਟੈਕਨੋਲੋਜੀ disruption ਲਿਆਉਂਦੀ ਹੈ। ਉਹ ਨਵੇਂ ਮਾਧਿਅਮ ਖੋਜਦੀ ਹੈ, ਉਹ ਨਵੇਂ ਅਧਿਆਇ ਲਿਖਦੀ ਹੈ। ਉਹ ਨਵੇਂ ਰਸਤੇ, ਨਵੀਂ ਵਿਵਸਥਾ ਵੀ ਬਣਾਉਂਦੀ ਹੈ। ਅਸੀਂ ਸਭ ਨੇ ਉਹ ਦੌਰ ਦੇਖਿਆ ਹੈ ਕਿ ਜੀਵਨ ਨਾਲ ਜੁੜੇ ਕਿਤਨੇ ਹੀ ਅਸਾਨ ਵਿਸ਼ਿਆਂ ਨੂੰ ਕਿਤਨਾ ਮੁਸ਼ਕਿਲ ਬਣਾ ਦਿੱਤਾ ਗਿਆ ਸੀ। ਮੈਨੂੰ ਨਹੀਂ ਪਤਾ ਕਿ ਤੁਹਾਡੇ ਵਿੱਚੋਂ ਕਿਤਨੇ ਲੋਕਾਂ ਨੇ ਬਚਪਨ ਵਿੱਚ ਰਾਸ਼ਨ ਦੀ ਦੁਕਾਨ ’ਤੇ ਅਨਾਜ ਦੇ ਲਈ, ਕੈਰੋਸੀਨ ਦੇ ਲਈ, ਚੀਨੀ ਦੇ ਲਈ ਲਾਈਨ ਲਗਾਈ ਹੋਵੇਗੀ। ਲੇਕਿਨ ਇੱਕ ਸਮਾਂ ਅਜਿਹਾ ਸੀ ਕਿ ਘੰਟਿਆਂ ਇਸੇ ਕੰਮ ਵਿੱਚ ਲਾਈਨ ਵਿੱਚ ਲਗੇ ਹੋਏ ਗੁਜਰ ਜਾਂਦੇ ਸਨ। ਅਤੇ ਮੈਨੂੰ ਤਾਂ ਆਪਣਾ ਬਚਪਨ ਯਾਦ ਹੈ ਕਿ ਹਮੇਸ਼ਾ ਇੱਕ ਡਰ ਰਹਿੰਦਾ ਸੀ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਮੇਰਾ ਨੰਬਰ ਆਉਣ ਤੱਕ ਅਨਾਜ ਖ਼ਤਮ ਹੋ ਜਾਵੇਗਾ, ਦੁਕਾਨ ਬੰਦ ਹੋਣ ਦਾ ਸਮਾਂ ਤਾਂ ਨਹੀਂ ਹੋ ਜਾਵੇਗਾ? ਇਹ ਡਰ 7- 8 ਸਾਲ ਪਹਿਲਾਂ ਹਰ ਗ਼ਰੀਬ ਦੇ ਜੀਵਨ ਵਿੱਚ ਰਿਹਾ ਹੀ ਰਿਹਾ ਹੋਵੇਗਾ। ਲੇਕਿਨ ਮੈਨੂੰ ਸੰਤੋਸ਼ ਹੈ ਕਿ ਅੱਜ ਟੈਕਨੋਲੋਜੀ ਦੀ ਮਦਦ ਨਾਲ ਅਸੀਂ ਇਸ ਡਰ ਨੂੰ ਸਮਾਪਤ ਕਰ ਦਿੱਤਾ ਹੈ। ਹੁਣ ਲੋਕਾਂ ਵਿੱਚ ਇੱਕ ਭਰੋਸਾ ਹੈ ਕਿ ਜੋ ਉਨ੍ਹਾਂ ਦੇ ਹੱਕ ਦਾ ਹੈ, ਉਹ ਉਨ੍ਹਾਂ ਨੂੰ ਮਿਲੇਗਾ ਹੀ ਮਿਲੇਗਾ। ਟੈਕਨੋਲੋਜੀ ਨੇ last mile delivery ਨੂੰ ਸੁਨਿਸ਼ਚਿਤ ਕਰਨ ਵਿੱਚ, saturation ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਬਹੁਤ ਬੜੀ ਮਦਦ ਕੀਤੀ ਹੈ। ਅਤੇ ਮੈਂ ਜਾਣਦਾ ਹਾਂ ਕਿ ਅਸੀਂ ਇਸ ਗਤੀ ਨਾਲ ਅੱਗੇ ਵਧ ਕੇ ਅੰਤਯੋਦਯ ਦੇ ਲਕਸ਼ ਨੂੰ ਪ੍ਰਾਪਤ ਕਰ ਸਕਦੇ ਹਾਂ। ਬੀਤੇ 7-8 ਵਰ੍ਹਿਆਂ ਦਾ ਅਨੁਭਵ ਮੇਰਾ ਵਿਸ਼ਵਾਸ ਹੋਰ ਮਜ਼ਬੂਤ ਕਰਦਾ ਹੈ। ਮੇਰਾ ਭਰੋਸਾ ਵਧਦਾ ਜਾ ਰਿਹਾ ਹੈ। ਜਨਧਨ, ਆਧਾਰ ਅਤੇ ਮੋਬਾਈਲ ਦੀ ਤ੍ਰਿਸ਼ਕਤੀ- JAM ਇਸ ਟ੍ਰਿਨਿਟੀ ਦੀ ਵਜ੍ਹਾ ਨਾਲ ਅੱਜ ਅਸੀਂ ਦੇਸ਼ ਭਰ ਵਿੱਚ ਪਾਰਦਰਸ਼ਤਾ ਦੇ ਨਾਲ ਗ਼ਰੀਬ ਨੂੰ ਉਸ ਦੇ ਹੱਕ ਦੀਆਂ ਚੀਜ਼ਾਂ ਜਿਵੇਂ ਰਾਸ਼ਨ ਜਿਹੀਆਂ ਗੱਲਾਂ ਅਸੀਂ ਪਹੁੰਚਾ ਪਾ ਰਹੇ ਹਾਂ। ਇਸ ਮਹਾਮਾਰੀ ਦੇ ਦੌਰਾਨ ਵੀ ਅਸੀਂ 80 ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਸੁਨਿਸ਼ਚਿਤ ਕੀਤਾ ਹੈ।
ਸਾਥੀਓ,
ਇਹ ਸਾਡੇ ਟੈਕਨੋਲੋਜੀ ਸੌਲਿਊਸ਼ਨ ਨੂੰ Correctly ਡਿਜ਼ਾਈਨ ਕਰਨ, Efficiently ਡਿਵੈਲਪ ਕਰਨ ਅਤੇ Properly Implement ਕਰਨ ਦੀ ਸ਼ਕਤੀ ਹੈ ਕਿ ਅੱਜ ਭਾਰਤ ਦੁਨੀਆ ਦਾ ਸਭ ਤੋਂ ਬੜਾ ਵੈਕਸੀਨੇਸ਼ਨ ਅਭਿਯਾਨ ਸਫ਼ਲਤਾ ਨਾਲ ਚਲਾ ਰਿਹਾ ਹੈ। ਅੱਜ ਦੇਸ਼ ਨੇ ਜੋ Robust, UPI ਫ੍ਰੇਮਵਰਕ ਡਿਵੈਲਪ ਕੀਤਾ ਹੈ, ਉਸ ਦੀ ਮਦਦ ਨਾਲ ਲੱਖਾਂ ਕਰੋੜ ਰੁਪਏ ਗ਼ਰੀਬ ਦੇ ਬੈਂਕ ਖਾਤੇ ਵਿੱਚ ਸਿੱਧੇ ਟ੍ਰਾਂਸਫਰ ਹੋ ਰਹੇ ਹਨ। ਮਹਿਲਾਵਾਂ ਨੂੰ, ਕਿਸਾਨਾਂ ਨੂੰ, ਵਿਦਿਆਰਥੀਆਂ ਨੂੰ ਹੁਣ ਸਿੱਧੇ ਸਰਕਾਰ ਤੋਂ ਮਦਦ ਮਿਲ ਰਹੀ ਹੈ। 21ਵੀਂ ਸਦੀ ਦੇ ਨਵੇਂ ਭਾਰਤ ਵਿੱਚ, ਯੁਵਾ ਭਾਰਤ ਵਿੱਚ ਅਸੀਂ ਦੇਸ਼ ਨੂੰ ਨਵੀਂ strength ਦੇਣ ਦੇ ਲਈ, speed ਅਤੇ scale ਦੇਣ ਦੇ ਲਈ, ਟੈਕਨੋਲੋਜੀ ਨੂੰ ਅਹਿਮ ਟੂਲ ਬਣਾਇਆ ਹੈ। ਅੱਜ ਅਸੀਂ ਟੈਕਨੋਲੋਜੀ ਨਾਲ ਜੁੜੇ ਸਹੀ Solutions ਡਿਵੈਲਪ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ Scale Up ਕਰਨ ਦਾ ਕੌਸ਼ਲ ਵੀ ਅਸੀਂ ਵਿਕਸਿਤ ਕੀਤਾ ਹੈ। ਦੇਸ਼ ਵਿੱਚ ਡ੍ਰੋਨ ਟੋਕਨੋਲੋਜੀ ਨੂੰ ਪ੍ਰੋਤਸਾਹਨ good governance ਦੇ ease of living ਦੇ ਇਸ ਕਮਿਟਮੈਂਟ ਨੂੰ ਅੱਗੇ ਵਧਾਉਣ ਦਾ ਇੱਕ ਹੋਰ ਮਾਧਿਅਮ ਹੈ। ਡ੍ਰੋਨ ਦੇ ਰੂਪ ਵਿੱਚ ਸਾਡੇ ਪਾਸ ਇੱਕ ਹੋਰ ਅਜਿਹਾ ਸਮਾਰਟ ਟੂਲ ਆ ਗਿਆ ਹੈ, ਜੋ ਬਹੁਤ ਜਲਦ ਸਾਧਾਰਣ ਤੋਂ ਸਾਧਾਰਣ ਭਾਰਤੀ ਦੇ ਜੀਵਨ ਦਾ ਹਿੱਸਾ ਬਣਨ ਜਾ ਰਿਹਾ ਹੈ। ਸਾਡੇ ਸ਼ਹਿਰ ਹੋਣ ਜਾਂ ਫਿਰ ਦੇਸ਼ ਦੇ ਦੂਰ-ਦਰਾਜ ਪਿੰਡ-ਦੇਹਾਤ ਵਾਲੇ ਇਲਾਕੇ, ਖੇਤ ਦੇ ਮੈਦਾਨ ਹੋਣ ਜਾਂ ਫਿਰ ਖੇਲ ਦੇ ਮੈਦਾਨ, ਡਿਫੈਂਸ ਨਾਲ ਜੁੜੇ ਕਾਰਜ ਹੋਣ ਜਾਂ ਫਿਰ ਡਿਜਾਸਟਰ ਮੈਨੇਜਮੈਂਟ, ਹਰ ਜਗ੍ਹਾ ਡ੍ਰੋਨ ਦਾ ਇਸਤੇਮਾਲ ਵਧਣ ਵਾਲਾ ਹੈ। ਇਸੇ ਤਰ੍ਹਾਂ ਟੂਰਿਜ਼ਮ ਸੈਕਟਰ ਹੋਵੇ, ਮੀਡੀਆ ਹੋਵੇ, ਫਿਲਮ ਇੰਡਸਟ੍ਰੀ ਹੋਵੇ, ਡ੍ਰੋਨ ਇਨ੍ਹਾਂ ਖੇਤਰਾਂ ਵਿੱਚ ਕੁਆਲਿਟੀ ਅਤੇ Content, ਦੋਨਾਂ ਨੂੰ ਵਧਾਉਣ ਵਿੱਚ ਮਦਦ ਕਰੇਗਾ। ਹਾਲੇ ਜਿਤਨਾ ਇਸਤੇਮਾਲ ਹੋ ਰਿਹਾ ਹੈ, ਡ੍ਰੋਨ ਦਾ ਉਸ ਤੋਂ ਕਿਤੇ ਜ਼ਿਆਦਾ ਇਸਤੇਮਾਲ ਅਸੀਂ ਆਉਣ ਵਾਲੇ ਦਿਨਾਂ ਵਿੱਚ ਦੇਖਣ ਵਾਲੇ ਹਾਂ। ਮੈਂ ਸਰਕਾਰ ਵਿੱਚ ਹਰ ਮਹੀਨੇ ਇੱਕ ਪ੍ਰਗਤੀ ਪ੍ਰੋਗਰਾਮ ਚਲਾਉਂਦਾ ਹਾਂ। ਸਾਰੇ ਰਾਜਾਂ ਦੇ ਮੁੱਖ ਸਕੱਤਰ ਸਕ੍ਰੀਨ ’ਤੇ ਹੁੰਦੇ ਹਨ ਟੀਵੀ ਦੇ ਹੋਰ ਅਨੇਕ ਵਿਸ਼ਿਆਂ ਦੀ ਚਰਚਾ ਹੁੰਦੀ ਹੈ, ਅਤੇ ਮੈਂ ਉਨ੍ਹਾਂ ਨੂੰ ਤਾਕੀਦ ਕਰਦਾ ਹਾਂ ਕਿ ਡ੍ਰੋਨ ਨਾਲ ਜੋ ਪ੍ਰੋਜੈਕਟ ਚਲ ਰਿਹਾ ਹੈ। ਮੈਨੂੰ ਉੱਥੇ ਦਾ ਪੂਰਾ ਲਾਈਵ demonstration ਦਿਓ। ਤਾਂ ਮੈਂ ਬੜੀ ਅਸਾਨੀ ਨਾਲ ਚੀਜ਼ਾਂ ਨੂੰ coordinate ਕਰਕੇ ਉੱਥੇ ਨਿਰਣਾ ਕਰਨ ਦੀ ਸੁਵਿਧਾ ਵਧ ਜਾਂਦੀ ਹੈ। ਜਦੋਂ ਕੇਦਾਰਨਾਥ ਦੇ ਪੁਨਰਨਿਰਮਾਣ ਦਾ ਕੰਮ ਸ਼ੁਰੂ ਹੋਇਆ, ਹੁਣ ਹਰ ਵਾਰ ਤਾਂ ਮੇਰੇ ਲਈ ਕੇਦਾਰਨਾਥ ਜਾਣਾ ਮੁਸ਼ਕਿਲ ਸੀ ਤਾਂ ਮੈਂ regularly ਕੇਦਾਰਨਾਥ ਵਿੱਚ ਕਿਵੇਂ ਕੰਮ ਚਲ ਰਿਹਾ ਹੈ, ਕਿਤਨੀ ਤੇਜ਼ ਗਤੀ ਨਾਲ ਤਾਂ ਉੱਥੋਂ ਡ੍ਰੋਨ ਦੇ ਦੁਆਰਾ regularly ਮੇਰੇ ਦਫ਼ਤਰ ਵਿੱਚ ਬੈਠ ਕੇ ਉਸ ਦੀ ਜਦੋਂ ਵੀ ਰਿਵਿਊ ਮਿਟਿੰਗ ਹੁੰਦੀ ਸੀ ਤਾਂ ਮੈਂ ਡ੍ਰੋਨ ਦੀ ਮਦਦ ਨਾਲ ਕੇਦਾਰਨਾਥ ਦੇ ਡਿਵੈਲਪਮੈਂਟ ਦੇ ਕੰਮ ਨੂੰ regular ਮੌਨਿਟਰ ਕਰਦਾ ਸਾਂ। ਯਾਨੀ ਅੱਜ ਸਰਕਾਰੀ ਕੰਮਾਂ ਦੀ ਕੁਆਲਿਟੀ ਨੂੰ ਵੀ ਦੇਖਣਾ ਹੈ। ਤਾਂ ਮੈਨੂੰ ਜ਼ਰੂਰੀ ਨਹੀਂ ਕਿ ਮੈਂ ਪਹਿਲਾਂ ਤੋਂ ਦੱਸ ਦੇਵਾਂ ਕਿ ਮੈਨੂੰ ਉੱਥੇ ਇੰਸਪੈਕਸ਼ਨ ਦੇ ਲਈ ਜਾਣਾ ਹੈ, ਤਾਂ ਫਿਰ ਤਾਂ ਸਭ ਕੁਝ ਠੀਕ-ਠਾਕ ਹੋ ਹੀ ਜਾਵੇਗਾ। ਮੈਂ ਡ੍ਰੋਨ ਭੇਜ ਦੇਵਾਂ, ਪਤਾ ਉਹ ਹੀ ਲੈ ਕੇ ਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਤਾ ਤੱਕ ਨਹੀਂ ਚਲਦਾ ਹੈ ਕਿ ਮੈਂ ਜਾਣਕਾਰੀ ਲੈ ਲਈ ਹੈ।
ਸਾਥੀਓ,
ਪਿੰਡ ਵਿੱਚ ਵੀ ਕਿਸਾਨ ਦੇ ਜੀਵਨ ਨੂੰ ਆਧੁਨਿਕ ਸੁਵਿਧਾਜਨਕ, ਅਧਿਕ ਸੰਪੰਨ ਬਣਾਉਣ ਵਿੱਚ ਵੀ ਡ੍ਰੋਨ ਟੈਕਨੋਲੋਜੀ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਹੈ। ਅੱਜ ਪਿੰਡਾਂ ਵਿੱਚ ਚੰਗੀਆਂ ਸੜਕਾਂ ਪਹੁੰਚੀਆਂ ਹਨ, ਬਿਜਲੀ-ਪਾਣੀ ਪਹੁੰਚਿਆ ਹੈ, ਔਪਟੀਕਲ ਫਾਇਬਰ ਪਹੁੰਚ ਰਿਹਾ ਹੈ। ਡਿਜੀਟਲ ਟੈਕਨੋਲੋਜੀ ਦਾ ਬੇਮਿਸਾਲ ਵਿਸਤਾਰ ਹੋਇਆ ਹੈ। ਲੇਕਿਨ ਫਿਰ ਵੀ ਪਿੰਡ ਵਿੱਚ ਜ਼ਮੀਨ ਨਾਲ ਜੁੜੇ, ਖੇਤ ਨਾਲ ਜੁੜੇ ਜ਼ਿਆਦਾਤਰ ਕੰਮ ਦੇ ਲਈ ਪੁਰਾਣੇ ਸਿਸਟਮ ਨਾਲ ਕੰਮ ਚਲਾਉਣਾ ਪੈਂਦਾ ਹੈ। ਉਸ ਪੁਰਾਣੇ ਸਿਸਟਮ ਵਿੱਚ ਹਰ ਪ੍ਰਕਾਰ ਦਾ wastage ਹੈ, ਪਰੇਸ਼ਾਨੀਆਂ ਵੀ ਬਹੁਤ ਹਨ, ਅਤੇ productivity ਤਾਂ ਪਤਾ ਨਹੀਂ ਤੈਅ ਹੀ ਨਹੀਂ ਕਰ ਪਾਉਂਦੇ ਕਿ ਕੁਝ ਹੋਇਆ ਕਿ ਨਹੀਂ ਹੋਇਆ। ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਪਿੰਡ ਦੇ ਲੋਕਾਂ ਨੂੰ ਹੁੰਦਾ ਹੈ, ਸਾਡੇ ਕਿਸਾਨਾਂ ਦਾ ਹੁੰਦਾ ਹੈ, ਅਤੇ ਉਸ ਵਿੱਚ ਵੀ ਜ਼ਿਆਦਾ ਸਾਡੇ ਛੋਟੇ ਕਿਸਾਨਾਂ ਨੂੰ ਹੁੰਦਾ ਹੈ। ਛੋਟੇ ਕਿਸਾਨ ਦੀ ਜ਼ਮੀਨ ਅਤੇ ਉਸ ਦੇ ਸੰਸਾਧਨ ਇਤਨੇ ਨਹੀਂ ਹੁੰਦੇ ਕਿ ਉਹ ਵਿਵਾਦਾਂ ਨੂੰ ਚੁਣੌਤੀ ਦੇ ਸਕੇ ਅਤੇ ਕੋਰਟ ਕਚਹਿਰੀ ਦੇ ਚੱਕਰ ਕੱਟ ਸਕੇ। ਹੁਣ ਦੇਖੋ, ਲੈਂਡ ਰਿਕਾਰਡ ਤੋਂ ਲੈ ਕੇ ਸੋਕਾ-ਹੜ੍ਹ ਰਾਹਤ ਵਿੱਚ ਫ਼ਸਲ ਦੇ ਡੈਮੇਜ ਤੱਕ ਹਰ ਜਗ੍ਹਾ ਰੈਵੇਨਿਊ ਡਿਪਾਰਟਮੈਂਟ ਦੇ ਕਰਮਚਾਰੀਆਂ ’ਤੇ ਹੀ ਵਿਵਸਥਾ ਨਿਰਭਰ ਹੈ। Human Interface ਜਿਤਨਾ ਅਧਿਕ ਹੈ, ਉਤਨਾ ਹੀ ਜ਼ਿਆਦਾ ਭਰੋਸੇ ਦੀ ਵੀ ਕਮੀ ਹੋ ਜਾਂਦੀ ਹੈ, ਅਤੇ ਉਸੇ ਵਿੱਚੋਂ ਵਿਵਾਦ ਪੈਦਾ ਹੁੰਦੇ ਹਨ। ਵਿਵਾਦ ਹੁੰਦੇ ਹਨ ਤਾਂ ਸਮੇਂ ਅਤੇ ਧਨ ਦੀ ਬਰਬਾਦੀ ਵੀ ਹੁੰਦੀ ਹੈ। ਇਨਸਾਨ ਦੇ ਅੰਦਾਜ਼ੇ ਤੋਂ ਆਕਲਨ ਹੁੰਦੇ ਹਨ ਤਾਂ ਉਤਨਾ ਸਟੀਕ ਅੰਦਾਜ਼ਾ ਵੀ ਨਹੀਂ ਲਗ ਪਾਉਂਦਾ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਤੋਂ ਪਾਰ ਪਾਉਣ ਦਾ ਡ੍ਰੋਨ ਆਪਣੇ ਆਪ ਵਿੱਚ ਇੱਕ ਸਸ਼ਕਤ ਪ੍ਰਭਾਵੀ ਮਾਧਿਅਮ ਦੇ ਰੂਪ ਵਿੱਚ ਇੱਕ ਨਵਾਂ ਟੂਲ ਸਾਡੇ ਸਾਹਮਣੇ ਆਇਆ ਹੈ।
ਸਾਥੀਓ,
ਡ੍ਰੋਨ ਟੈਕਨੋਲੋਜੀ ਕਿਵੇਂ ਇੱਕ ਬੜਾ ਕ੍ਰਾਂਤੀ ਦਾ ਅਧਾਰ ਬਣ ਰਹੀ ਹੈ, ਇਸ ਦਾ ਇੱਕ ਉਦਾਹਰਣ ਪੀਐੱਮ ਸਵਾਮਿਤਵ ਯੋਜਨਾ ਵੀ ਹੈ। ਇਸ ਯੋਜਨਾ ਦੇ ਤਹਿਤ ਪਹਿਲੀ ਵਾਰ ਦੇਸ਼ ਦੇ ਪਿੰਡਾਂ ਦੀ ਹਰ ਪ੍ਰਾਪਰਟੀ ਦੀ ਡਿਜੀਟਲ ਮੈਪਿੰਗ ਕੀਤੀ ਜਾ ਰਹੀ ਹੈ, ਡਿਜੀਟਲ ਪ੍ਰਾਪਰਟੀ ਕਾਰਡ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਇਸ ਵਿੱਚ Human Intervention ਘੱਟ ਹੋਇਆ ਹੈ, ਅਤੇ ਭੇਦਭਾਵ ਦੀ ਗੁੰਜਾਇਸ਼ ਖ਼ਤਮ ਹੋਈ ਹੈ। ਇਸ ਵਿੱਚ ਬੜੀ ਭੂਮਿਕਾ ਡ੍ਰੋਨ ਦੀ ਰਹੀ ਹੈ। ਥੋੜ੍ਹੀ ਦੇਰ ਪਹਿਲਾਂ ਮੈਨੂੰ ਵੀ ਸਵਾਮਿਤਵ ਡ੍ਰੋਨ ਉਡਾਉਣ ਦਾ, ਉਸ ਦੀ ਟੈਕਨੋਲੋਜੀ ਸਮਝਣ ਦਾ ਅਵਸਰ ਮਿਲਿਆ ਹੈ। ਥੋੜ੍ਹੀ ਦੇਰ ਉਸ ਦੇ ਕਾਰਨ ਵੀ ਹੋ ਗਈ। ਮੈਨੂੰ ਖ਼ੁਸ਼ੀ ਹੈ ਕਿ ਡ੍ਰੋਨ ਦੀ ਮਦਦ ਨਾਲ ਹੁਣ ਤੱਕ ਦੇਸ਼ ਵਿੱਚ ਲਗਭਗ 65 ਲੱਖ ਪ੍ਰਾਪਰਟੀ ਕਾਰਡ generate ਹੋ ਚੁੱਕੇ ਹਨ। ਅਤੇ ਜਿਸ ਨੂੰ ਇਹ ਕਾਰਡ ਮਿਲ ਗਿਆ ਹੈ, ਉਸ ਨੂੰ ਸੰਤੁਸ਼ਟੀ ਹੈ ਕਿ ਹਾਂ ਮੇਰੇ ਪਾਸ ਮੇਰੀ ਜਿਤਨੀ ਜ਼ਮੀਨ ਹੈ, ਮੇਰੇ ਪਾਸ ਸਹੀ ਡਿਟੇਲ ਮਿਲ ਗਈ ਹੈ। ਪੂਰੀ ਸੰਤੁਸ਼ਟੀ ਦੇ ਨਾਲ ਉਨ੍ਹਾਂ ਨੇ ਇਸ ਬਾਤ ਨੂੰ ਕਿਹਾ ਹੈ। ਨਹੀਂ ਤਾਂ ਸਾਡੇ ਇੱਥੇ ਅਗਰ ਛੋਟੀ ਜਿਹੀ ਜਗ੍ਹਾ ਦੀ ਨਾਪ-ਨਪਾਈ ਵੀ ਹੁੰਦੀ ਹੈ, ਤਾਂ ਉਸ ਵਿੱਚ ਸਹਿਮਤੀ ਬਣਾਉਣ ਦੇ ਲਈ ਸਾਲੋਂ-ਸਾਲ ਲਗ ਜਾਂਦੇ ਹਨ।
ਸਾਥੀਓ,
ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡੇ ਕਿਸਾਨ ਡ੍ਰੋਨ ਟੈਕਨੋਲੋਜੀ ਦੀ ਤਰਫ ਤੇਜ਼ੀ ਨਾਲ ਆਕਰਸ਼ਿਤ ਹੋ ਰਹੇ ਹਨ, ਉਨ੍ਹਾਂ ਵਿੱਚ ਇੱਕ ਉਤਸ਼ਾਹ ਦਿਖ ਰਿਹਾ ਹੈ, ਉਹ ਇਸ ਨੂੰ ਅਪਣਾਉਣ ਲਈ ਤਿਆਰ ਹਨ। ਇਹ ਐਸੇ ਹੀ ਨਹੀਂ ਹੋਇਆ ਹੈ। ਇਹ ਇਸ ਲਈ ਹੈ ਕਿਉਂਕਿ ਪਿਛਲੇ 7-8 ਸਾਲ ਵਿੱਚ ਜਿਸ ਤਰ੍ਹਾਂ ਕ੍ਰਿਸ਼ੀ ਖੇਤਰ ਵਿੱਚ ਟੈਕਨੋਲੋਜੀ ਦਾ ਇਸਤੇਮਾਲ ਵਧਾਇਆ ਗਿਆ ਹੈ, ਉਸ ਵਜ੍ਹਾ ਨਾਲ ਟੈਕਨੋਲੋਜੀ ਕਿਸਾਨਾਂ ਦੇ ਲਈ ਹਊਆ ਨਹੀਂ ਰਹਿ ਗਈ ਹੈ। ਅਤੇ ਇੱਕ ਵਾਰ ਕਿਸਾਨ ਉਸ ਨੂੰ ਦੇਖਦਾ ਹੈ ਥੋੜ੍ਹਾ ਆਪਣੇ ਹਿਸਾਬ ਨਾਲ ਉਸ ਦਾ ਲੇਖਾ-ਜੋਖਾ ਕਰ ਲੈਂਦਾ ਹੈ ਅਤੇ ਅਗਰ ਉਸ ਦਾ ਵਿਸਵਾਸ਼ ਬੈਠ ਗਿਆ ਤਾਂ ਸਵੀਕਾਰ ਕਰਨ ਵਿੱਚ ਦੇਰ ਨਹੀਂ ਕਰਦਾ ਹੈ। ਹੁਣੇ ਮੈਂ ਬਾਹਰ ਜਦੋਂ ਕਿਸਾਨਾਂ ਨਾਲ ਬਾਤ ਕਰ ਰਿਹਾ ਸਾਂ ਤਾਂ ਮੱਧ ਪ੍ਰਦੇਸ਼ ਦੇ ਇੱਕ ਇੰਜੀਨੀਅਰ ਮੈਨੂੰ ਦੱਸ ਰਹੇ ਸਨ ਕਿ ਮੈਨੂੰ ਤਾਂ ਲੋਕ ਹੁਣ ਡ੍ਰੋਨ ਵਾਲਾ ਕਹਿ ਕੇ ਬੁਲਾਉਂਦੇ ਹਨ। ਬੋਲੇ ਮੈਂ ਇੰਜੀਨੀਅਰ ਹੋਇਆ, ਲੇਕਿਨ ਹੁਣ ਤਾਂ ਮੇਰੀ ਪਹਿਚਾਣ ਡ੍ਰੋਨ ਵਾਲੇ ਦੀ ਹੋ ਗਈ ਹੈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਹਬ ਦੇਖੋ ਮੈਂ ਉਨ੍ਹਾਂ ਨੂੰ ਕਿਹਾ ਕਿ ਆਪ ਕੀ ਭਵਿੱਖ ਦੇਖਦੇ ਹੋ? ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਹਬ ਦੇਖੋ, ਜਦੋਂ pulses ਮਾਮਲਾ ਹੈ ਨਾ ਸਾਡੇ ਇੱਥੇ ਉਸ ਦੀ ਖੇਤੀ ਵਧੇਗੀ। ਅਤੇ ਉਸ ਵਿੱਚ ਇੱਕ ਕਾਰਨ ਡ੍ਰੋਨ ਹੋਵੇਗਾ, ਮੈਂ ਕਿਹਾ ਕਿਵੇਂ? ਉਨ੍ਹਾਂ ਨੇ ਕਿਹਾ ਸਾਹਬ pulses ਦੀ ਖੇਤੀ ਹੁੰਦੀ ਹੈ ਤਾਂ ਉਸ ਦੀ ਫ਼ਸਲ ਦੀ ਉਚਾਈ ਜ਼ਿਆਦਾ ਹੋ ਜਾਂਦੀ ਹੈ ਤਾਂ ਕਿਸਾਨ ਅੰਦਰ ਜਾ ਕੇ ਦਵਾਈ ਵਵਾਈ ਦੇ ਲਈ ਉਸ ਦਾ ਮਨ ਨਹੀਂ ਕਰਦਾ ਹੈ, ਮੈਂ ਕਿੱਥੇ ਜਾਵਾਂਗਾ, ਉਹ ਛਿੜਕਾਅ ਕਰਦਾ ਅੱਧੀ ਤਾਂ ਮੇਰੇ ਸਰੀਰ ’ਤੇ ਪੈਂਦੀ ਹੈ, ਅਤੇ ਬੋਲੇ ਇਸ ਲਈ ਉਹ ਉਸ ਫ਼ਸਲ ਦੇ ਵੱਲ ਤਾਂ ਜਾਂਦਾ ਹੀ ਨਹੀ ਹਨ। ਬੋਲੇ ਹੁਣ ਡ੍ਰੋਨ ਦੇ ਕਾਰਨ ਅਜਿਹੀਆਂ ਜੋ ਫ਼ਸਲਾਂ ਹਨ, ਜੋ ਮਨੁੱਖ ਦੀ ਉਚਾਈ ਤੋਂ ਵੀ ਕਦੇ-ਕਦੇ ਉੱਚੀਆਂ ਹੁੰਦੀਆਂ ਹਨ। ਡ੍ਰੋਨ ਦੇ ਕਾਰਨ ਉਨ੍ਹਾਂ ਦੀ ਦੇਖਭਾਲ, ਉਸ ਦੀ ਦਵਾਈ ਦਾ ਛਿੜਕਾਅ, ਬੋਲੋ ਇਤਨਾ ਅਸਾਨ ਹੋਣ ਵਾਲਾ ਹੈ ਕਿ ਸਾਡੇ ਦੇਸ਼ ਦਾ ਕਿਸਾਨ ਅਸਾਨੀ ਨਾਲ pulses ਦੀ ਖੇਤੀ ਦੇ ਵੱਲ ਜਾਵੇਗਾ। ਹੁਣ ਇੱਕ ਵਿਅਕਤੀ ਪਿੰਡ ਦੇ ਅੰਦਰ ਕਿਸਾਨਾਂ ਦੇ ਨਾਲ ਜੁੜਨ ਦੇ ਨਾਲ ਕੰਮ ਕਰਦਾ ਹੈ। ਤਾਂ ਚੀਜ਼ਾਂ ਵਿੱਚ ਕਿਵੇਂ ਬਦਲਾਅ ਆਉਂਦਾ ਹੈ। ਉਸ ਦਾ ਅਨੁਭਵ ਉਸ ਨੂੰ ਸੁਣਨ ਨੂੰ ਮਿਲਦਾ ਹੈ।
ਸਾਥੀਓ,
ਅੱਜ ਅਸੀਂ ਜੋ agriculture sector ਵਿੱਚ ਟੈਕਨੋਲੋਜੀ ਨੂੰ ਲਿਆਉਣ ਦਾ ਪ੍ਰਯਾਸ ਕੀਤਾ ਹੈ। Soil Health Cards ਇਹ ਆਪਣੇ ਆਪ ਵਿੱਚ ਸਾਡੇ ਕਿਸਾਨਾਂ ਦੇ ਲਈ ਬਹੁਤ ਬੜੀ ਤਾਕਤ ਬਣ ਕੇ ਉੱਭਰਿਆ ਹੈ। ਅਤੇ ਮੈਂ ਤਾਂ ਚਾਹਾਂਗਾ ਜਿਵੇਂ ਇਹ ਡ੍ਰੋਨ ਦੀਆਂ ਸੇਵਾਵਾਂ ਹਨ, ਪਿੰਡ-ਪਿੰਡ soil tasting ਦੇ ਲੈਬ ਬਣ ਸਕਦੇ ਹਨ, ਨਵੇਂ ਰੋਜ਼ਗਾਰ ਦੇ ਖੇਤਰ ਖੁੱਲ੍ਹ ਸਕਦੇ ਹਨ। ਅਤੇ ਕਿਸਾਨ ਆਪਣਾ ਹਰ ਵਾਰ soil tasting ਕਰਵਾ ਕੇ ਤੈਅ ਕਰ ਸਕਦਾ ਹੈ ਕਿ ਮੇਰੀ ਇਸ ਮਿੱਟੀ ਵਿੱਚ ਇਹ ਲੋੜ ਹੈ, ਇਹ ਜ਼ਰੂਰਤ ਹੈ। ਮਾਇਕ੍ਰੋ ਇਰੀਗੇਸ਼ਨ, ਸਪ੍ਰਿੰਕਲ ਇਹ ਸਾਰੀਆਂ ਬਾਤਾਂ ਆਧੁਨਿਕ ਸਿੰਚਾਈ ਵਿਵਸਥਾ ਦਾ ਹਿੱਸਾ ਬਣ ਰਹੀਆਂ ਹਨ। ਹੁਣ ਦੇਖੋ ਫ਼ਸਲ ਬੀਮਾ ਯੋਜਨਾ, ਫਸਲ ਬੀਮਾ ਯੋਜਨਾ ਦੇ ਅੰਦਰ ਸਭ ਤੋਂ ਬੜਾ ਕੰਮ ਸਾਡੀ GPS ਜਿਹੀ ਤਕਨੀਕ ਦਾ ਉਪਯੋਗ ਹੋਵੇ, e-NAM ਜਿਹੀ ਡਿਜੀਟਲ ਮੰਡੀ ਦੀ ਵਿਵਸਥਾ ਹੋਵੇ, ਨੀਮ ਕੋਟਿਡ ਯੂਰੀਆ ਹੋਵੇ ਜਾਂ ਫਿਰ ਟੈਕਨੋਲੋਜੀ ਦੇ ਮਾਧਿਅਮ ਨਾਲ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪੈਸਾ ਜਮ੍ਹਾਂ ਕਰਨ ਦੀ ਬਾਤ ਹੋਵੇ। ਬੀਤੇ 8 ਸਾਲ ਵਿੱਚ ਜੋ ਪ੍ਰਯਾਸ ਹੋਏ ਹਨ, ਉਸ ਨੇ ਕਿਸਾਨਾਂ ਦਾ ਟੈਕਨੋਲੋਜੀ ਦੇ ਪ੍ਰਤੀ ਭਰੋਸਾ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਅੱਜ ਦੇਸ਼ ਦਾ ਕਿਸਾਨ ਟੈਕਨੋਲੋਜੀ ਦੇ ਨਾਲ ਕਿਤੇ ਜ਼ਿਆਦਾ comfortable ਹੈ, ਉਸ ਨੂੰ ਜ਼ਿਆਦਾ ਅਸਾਨੀ ਨਾਲ ਅਪਣਾ ਰਿਹਾ ਹੈ। ਹੁਣ ਡ੍ਰੋਨ ਟੈਕਨੋਲੋਜੀ ਸਾਡੇ ਖੇਤੀਬਾੜੀ ਸੈਕਟਰ ਨੂੰ ਦੂਸਰੇ ਲੈਵਲ ’ਤੇ ਲੈ ਕੇ ਜਾਣ ਵਾਲੀ ਹੈ। ਕਿਸ ਜ਼ਮੀਨ ’ਤੇ ਕਿੰਨੀ ਅਤੇ ਕਿਹੜੀ ਖਾਦ ਪਾਉਣੀ ਹੈ, ਮਿੱਟੀ ਵਿੱਚ ਕਿਸ ਚੀਜ਼ ਦੀ ਕਮੀ ਹੈ, ਕਿੰਨੀ ਸਿੰਚਾਈ ਕਰਨੀ ਹੈ, ਇਹ ਵੀ ਸਾਡੇ ਇੱਥੇ ਅੰਦਾਜ਼ੇ ਨਾਲ ਹੁੰਦਾ ਰਿਹਾ ਹੈ। ਇਹ ਘੱਟ ਪੈਦਾਵਾਰ ਅਤੇ ਫ਼ਸਲ ਬਰਬਾਦ ਹੋਣ ਦਾ ਇੱਕ ਵੱਡਾ ਕਾਰਨ ਰਿਹਾ ਹੈ। ਲੇਕਿਨ ਸਮਾਰਟ ਟੈਕਨੋਲੋਜੀ ਅਧਾਰਿਤ ਡ੍ਰੋਨ ਇੱਥੇ ਵੀ ਬਹੁਤ ਕੰਮ ਆ ਸਕਦੇ ਹਨ। ਇਹੀ ਨਹੀਂ, ਡ੍ਰੋਨ ਇਹ ਵੀ ਪਹਿਚਾਨਣ ਵਿੱਚ ਸਫ਼ਲ ਹੁੰਦੇ ਹਨ ਕਿ ਕਿਹੜਾ ਪੌਦਾ, ਕਿਹੜਾ ਹਿੱਸਾ ਬਿਮਾਰੀ ਤੋਂ ਪ੍ਰਭਾਵਿਤ ਹੈ। ਅਤੇ ਇਸ ਲਈ ਉਹ ਅੰਨ੍ਹੇ-ਵਾਹ ਸਪ੍ਰੇਅ ਨਹੀਂ ਕਰਦਾ, ਬਲਕਿ ਸਮਾਰਟ-ਸਪ੍ਰੇਅ ਕਰਦਾ ਹੈ। ਇਸ ਨਾਲ ਮਹਿੰਗੀਆਂ ਦਵਾਈਆਂ ਦਾ ਖਰਚ ਵੀ ਬਚਦਾ ਹੈ। ਯਾਨੀ ਡ੍ਰੋਨ ਤਕਨੀਕ ਨਾਲ ਛੋਟੇ ਕਿਸਾਨ ਨੂੰ ਤਾਕਤ ਵੀ ਮਿਲੇਗੀ, ਤੇਜ਼ੀ ਵੀ ਮਿਲੇਗੀ ਅਤੇ ਛੋਟੇ ਕਿਸਾਨ ਦੀ ਤਰੱਕੀ ਵੀ ਸੁਨਿਸ਼ਚਿਤ ਹੋਵੇਗੀ। ਅਤੇ ਅੱਜ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਤਾਂ ਮੇਰਾ ਵੀ ਇਹੀ ਸੁਪਨਾ ਹੈ ਕਿ ਭਾਰਤ ਵਿੱਚ ਹਰ ਹੱਥ ਵਿੱਚ ਸਮਾਰਟਫੋਨ ਹੋਵੇ, ਹਰ ਖੇਤ ਵਿੱਚ ਡ੍ਰੋਨ ਹੋਵੇ ਅਤੇ ਹਰ ਘਰ ਵਿੱਚ ਸਮ੍ਰਿੱਧੀ ਹੋਵੇ।
ਸਾਥੀਓ,
ਅਸੀਂ ਦੇਸ਼ ਦੇ ਪਿੰਡ-ਪਿੰਡ ਵਿੱਚ ਹੈਲਥ ਐਂਡ ਵੈੱਲਨੈੱਸ ਸੈਂਟਰਸ ਦਾ ਨੈੱਟਵਰਕ ਸਸ਼ਕਤ ਕਰ ਰਹੇ ਹਾਂ, ਟੈਲੀਮੈਡੀਸਿਨ ਨੂੰ ਪ੍ਰਮੋਟ ਕਰ ਰਹੇ ਹਾਂ। ਲੇਕਿਨ ਪਿੰਡਾਂ ਵਿੱਚ ਦਵਾਈਆਂ ਅਤੇ ਦੂਸਰੇ ਸਮਾਨ ਦੀ ਡਿਲਿਵਰੀ ਇੱਕ ਬੜੀ ਚੁਣੌਤੀ ਰਹੀ ਹੈ। ਇਸ ਵਿੱਚ ਵੀ ਡ੍ਰੋਨ ਨਾਲ ਡਿਲਿਵਰੀ ਬਹੁਤ ਘੱਟ ਯਾਨੀ ਬਹੁਤ ਘੱਟ ਸਮੇਂ ਵਿੱਚ ਅਤੇ ਤੇਜ਼ ਗਤੀ ਨਾਲ ਡਿਲਿਵਰੀ ਹੋਣ ਦੀ ਸੰਭਾਵਨਾ ਬਣਨ ਵਾਲੀ ਹੈ। ਡ੍ਰੋਨ ਨਾਲ ਕੋਵਿਡ ਵੈਕਸੀਨ ਦੀ ਡਿਲਿਵਰੀ ਤੋਂ ਇਸ ਦਾ ਫ਼ਾਇਦਾ ਅਸੀਂ ਮਹਿਸੂਸ ਵੀ ਕੀਤਾ ਹੈ। ਇਹ ਦੂਰ-ਸਦੂਰ ਦੇ ਆਦਿਵਾਸੀ, ਪਹਾੜੀ, ਦੁਰਗਮ ਖੇਤਰਾਂ ਤੱਕ ਉੱਤਮ ਸਿਹਤ ਸੇਵਾਵਾਂ ਪਹੁੰਚਾਉਣ ਵਿੱਚ ਬਹੁਤ ਮਦਦਗਾਰ ਸਿੱਧ ਹੋ ਸਕਦਾ ਹੈ।
ਸਾਥੀਓ,
ਟੈਕਨੋਲੋਜੀ ਦਾ ਇੱਕ ਹੋਰ ਪੱਖ ਹੈ, ਜਿਸ ‘ਤੇ ਮੈਂ ਤੁਹਾਡਾ ਧਿਆਨ ਜ਼ਰੂਰ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਪਹਿਲਾਂ ਦੇ ਸਮੇਂ ਵਿੱਚ ਟੈਕਨੋਲੋਜੀ ਅਤੇ ਉਸ ਨਾਲ ਹੋਏ Invention, Elite Class ਦੇ ਲਈ ਮੰਨੇ ਜਾਂਦੇ ਸੀ। ਅੱਜ ਅਸੀਂ ਟੈਕਨੋਲੋਜੀ ਦੀ ਨੂੰ ਸਭ ਤੋਂ ਪਹਿਲਾਂ Masses ਨੂੰ ਉਪਲਬਧ ਕਰਵਾ ਰਹੇ ਹਾਂ। ਡ੍ਰੋਨ ਟੈਕਨੋਲੋਜੀ ਵੀ ਇੱਕ ਉਦਾਹਰਣ ਹੈ। ਕੁਝ ਮਹੀਨੇ ਪਹਿਲਾਂ ਤੱਕ ਡ੍ਰੋਨ ’ਤੇ ਬਹੁਤ ਸਾਰੇ restrictions ਸਨ। ਅਸੀਂ ਬਹੁਤ ਹੀ ਘੱਟ ਸਮੇਂ ਵਿੱਚ ਜ਼ਿਆਦਾਤਰ restrictions ਨੂੰ ਹਟਾ ਦਿੱਤਾ ਹੈ। ਅਸੀਂ PLI ਜਿਹੀ ਸਕੀਮਸ ਦੇ ਜ਼ਰੀਏ ਭਾਰਤ ਵਿੱਚ ਡ੍ਰੋਨ ਮੈਨੂਫੈਕਚਰਿੰਗ ਦਾ ਇੱਕ ਸਸ਼ਕਤ ਈਕੋਸਿਸਟਮ ਬਣਾਉਣ ਦੇ ਵੱਲ ਵਧ ਰਹੇ ਹਾਂ। ਟੈਕਨੋਲੋਜੀ ਜਦੋਂ Masses ਦੇ ਦਰਮਿਆਨ ਜਾਂਦੀ ਹੈ, ਤਾਂ ਉਸ ਦੇ ਇਸਤੇਮਾਲ ਦੀਆਂ ਸੰਭਾਵਨਾਵਾਂ ਵੀ ਜ਼ਿਆਦਾ ਤੋਂ ਜ਼ਿਆਦਾ ਵਧ ਜਾਂਦੀਆਂ ਹਨ। ਅੱਜ ਸਾਡੇ ਕਿਸਾਨ, ਸਾਡੇ ਸਟੂਡੈਂਟ, ਸਾਡੇ ਸਟਾਰਟਅੱਪਸ, ਡ੍ਰੋਨ ਨਾਲ ਕੀ-ਕੀ ਕਰ ਸਕਦੇ ਹਨ, ਉਸ ਦੀਆਂ ਨਵੀਆਂ-ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਲਗੇ ਹੋਏ ਹਨ। ਡ੍ਰੋਨ ਹੁਣ ਕਿਸਾਨਾਂ ਦੇ ਪਾਸ ਜਾ ਰਿਹਾ ਹੈ, ਪਿੰਡਾਂ ਵਿੱਚ ਜਾ ਰਿਹਾ ਹੈ ਤਾਂ ਭਵਿੱਖ ਵਿੱਚ ਵਿਭਿੰਨ ਕਾਰਜਾਂ ਵਿੱਚ ਜ਼ਿਆਦਾ ਇਸਤੇਮਾਲ ਦੀ ਸੰਭਾਵਨਾ ਵੀ ਵਧੀ ਹੈ। ਤੁਸੀਂ ਦੇਖੋਂਗੇ ਹੁਣ ਸ਼ਹਿਰਾਂ ਵਿੱਚ ਹੀ ਨਹੀਂ ਪਿੰਡ-ਦੇਹਾਤ ਵਿੱਚ ਵੀ ਡ੍ਰੋਨ ਦੇ ਤਰ੍ਹਾਂ-ਤਰ੍ਹਾਂ ਦੇ ਉਪਯੋਗ ਨਿਰਲਣਗੇ, ਸਾਡੇ ਦੇਸ਼ਵਾਸੀ ਇਸ ਵਿੱਚ ਹੋਰ ਇਨੋਵੇਸ਼ਨ ਕਰਨਗੇ। ਮੈਨੂੰ ਵਿਸਵਾਸ਼ ਹੈ, ਆਉਣ ਵਾਲੇ ਦਿਨਾਂ ਵਿੱਚ ਡ੍ਰੋਨ ਟੈਕਨੋਲੋਜੀ ਵਿੱਚ Experiment ਹੋਣਗੇ, ਇਸ ਦੇ ਨਵੇਂ-ਨਵੇਂ ਇਸਤੇਮਾਲ ਹੋਣਗੇ।
ਸਾਥੀਓ,
ਭਾਰਤ ਦੀਆਂ ਅਜਿਹੀਆਂ ਹੀ ਸੰਭਾਵਨਾਵਾਂ, ਅਜਿਹੀ ਹੀ scale ਨੂੰ tap ਕਰਨ ਦੇ ਲਈ ਅੱਜ ਮੈਂ ਦੇਸ਼ ਅਤੇ ਦੁਨੀਆ ਦੇ ਸਾਰੇ investors ਨੂੰ ਫਿਰ ਸੱਦਾ ਦਿੰਦਾ ਹਾਂ। ਇਹ ਭਾਰਤ ਦੇ ਲਈ ਵੀ ਅਤੇ ਦੁਨੀਆ ਦੇ ਲਈ ਵੀ ਇੱਥੋਂ ਤੋਂ ਬਿਹਤਰੀਨ ਡ੍ਰੋਨ ਟੈਕਨੋਲੋਜੀ ਦੇ ਨਿਰਮਾਣ ਦਾ ਸਹੀ ਸਮਾਂ ਹੈ। ਮੈਂ ਐਕਸਪੋਰਟਸ ਨਾਲ, ਟੈਕਨੋਲੋਜੀ ਦੀ ਦੁਨੀਆ ਦੇ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਡ੍ਰੋਨ ਟੈਕਨੋਲੋਜੀ ਦਾ ਜ਼ਿਆਦਾ ਤੋਂ ਜ਼ਿਆਦਾ ਵਿਸਤਾਰ ਕਰਨ, ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਲੈ ਕੇ ਜਾਓ। ਮੈਂ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਡ੍ਰੋਨ ਦੇ ਖੇਤਰ ਵਿੱਚ ਨਵੇਂ ਸਟਾਰਟ-ਅੱਪਸ ਦੇ ਲਈ ਅੱਗੇ ਆਉਣ। ਅਸੀਂ ਮਿਲ ਕੇ ਡ੍ਰੋਨ ਟੈੱਕ ਨਾਲ ਆਮ ਜਨਤਾ ਨੂੰ empower ਕਰਨ ਵਿੱਚ ਆਪਣੀ ਭੂਮਿਕਾ ਨਿਭਾਵਾਂਗੇ, ਅਤੇ ਮੈਨੂੰ ਵਿਸ਼ਵਾਸ ਹੈ ਕਿ ਹੁਣ ਪੁਲੀਸ ਦੇ ਕੰਮ ਵਿੱਚ ਵੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਡ੍ਰੋਨ ਬਹੁਤ ਬੜੀ ਸੇਵਾ ਕਰ ਪਾਵੇਗਾ। ਬੜੇ-ਬੜੇ ਕੁੰਭ ਮੇਲੇ ਜਿਹੇ ਅਵਸਰ ਹੁੰਦੇ ਹਨ। ਬਹੁਤ ਬੜੀ ਮਾਤਰਾ ਵਿੱਚ ਡ੍ਰੋਨ ਨਾਲ ਮਦਦ ਮਿਲ ਸਕਦੀ ਹੈ। ਕਿਤੇ ਟ੍ਰੈਫਿਕ ਜਾਮ ਦੀ ਸਮੱਸਿਆਵਾਂ ਹਨ, ਡ੍ਰੋਨ ਨਾਲ ਸਲਿਊਸ਼ਨ ਕੱਢੇ ਜਾ ਸਕਦੇ ਹਨ। ਯਾਨੀ ਇਤਨੀ ਅਸਾਨੀ ਨਾਲ ਇਨ੍ਹਾਂ ਚੀਜ਼ਾਂ ਨੂੰ ਉਪਯੋਗ ਹੋਣ ਵਾਲਾ ਹੈ। ਅਸੀਂ ਇਸ ਟੈਕਨੋਲੋਜੀ ਦੇ ਨਾਲ ਆਪਣੀਆਂ ਵਿਵਸਥਾਵਾਂ ਨੂੰ ਜੋੜਨਾ ਹੈ, ਅਤੇ ਜਿਤਨਾ ਇਨ੍ਹਾਂ ਵਿਵਸਥਾਵਾਂ ਦੇ ਨਾਲ ਜੁੜਾਂਗੇ। ਮੈਨੂੰ ਬਰਾਬਰ ਯਾਦ ਹੈ, ਮੈਂ ਅੱਜ ਇੱਥੇ ਦੇਖ ਰਿਹਾ ਸੀ ਕਿ ਉਹ ਡ੍ਰੋਨ ਨਾਲ ਜੰਗਲਾਂ ਵਿੱਚ ਪੇੜ ਉਗਾਉਣ ਦੇ ਲਈ ਜੋ seeds ਹਨ, ਉਸ ਦੀ ਗੋਲੀ ਬਣਾ ਕੇ ਉੱਪਰ ਤੋਂ ਡ੍ਰੋਪ ਕਰਦੇ ਹਨ। ਜਦੋਂ ਡ੍ਰੋਨ ਨਹੀਂ ਸੀ, ਤਾਂ ਮੈਂ ਇੱਕ ਪ੍ਰਯੋਗ ਕੀਤਾ ਸੀ। ਮੇਰੇ ਤਾਂ ਸਾਰੇ ਦੇਸੀ ਪ੍ਰਯੋਗ ਹੁੰਦੇ ਹਨ। ਤਾਂ ਉਸ ਸਮੇਂ ਤਾਂ ਟੈਕਨੋਲੋਜੀ ਨਹੀਂ ਸੀ। ਮੈਂ ਚਾਹੁੰਦਾ ਸੀ, ਜਦੋਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਸਾਂ, ਤਾਂ ਜੋ ਇਹ ਸਾਡੇ ਕੁਝ ਪਹਾੜ ਹਨ ਲੋਕ ਉੱਥੇ ਜਾਣਗੇ, ਪੇੜ-ਪੌਦੇ ਲਗਾਉਣੇ ਤਾਂ ਜ਼ਰਾ ਮੁਸ਼ਕਿਲ ਕੰਮ ਹੈ ਆਸ਼ਾ ਕਰਨਾ। ਤਾਂ ਮੈਂ ਕੀ ਕੀਤਾ, ਮੈਂ ਜੋ ਗੈਸ ਦੇ ਗੁਬਾਰੇ ਹੁੰਦੇ ਹਨ, ਜੋ ਹਵਾ ਵਿੱਚ ਉੱਡਦੇ ਹਨ। ਮੈਂ ਗੈਸ ਦੇ ਗੁਬਾਰੇ ਵਾਲਿਆਂ ਦੀ ਮਦਦ ਲਈ ਅਤੇ ਮੈਂ ਕਿਹਾ ਕਿ ਇਸ ਗੁਬਾਰੇ ਵਿੱਚ seeds ਪਾ ਦਿਓ ਅਤੇ ਇਹ ਜੋ ਪਹਾੜੀ ਹਨ, ਉੱਥੇ ਜਾ ਕੇ ਗੁਬਾਰੇ ਛੱਡ ਦਿਓ, ਗੁਬਾਰੇ ਜਦ ਹੇਠਾਂ ਡਿੱਗਣਗੇ ਤਾਂ seeds ਵੀ ਫੈਲ ਜਾਣਗੇ ਅਤੇ ਜਦੋਂ ਅਸਮਾਨ ਤੋਂ ਬਾਰਿਸ਼ ਆਵੇਗੀ, ਆਪਣਾ ਨਸੀਬ ਹੋਵੇਗਾ ਤਾਂ ਉਸ ਵਿੱਚੋਂ ਪੇੜ ਨਿਕਲ ਆਉਣਗੇ। ਅੱਜ ਡ੍ਰੋਨ ਨਾਲ ਉਹ ਕੰਮ ਬੜੀ ਅਸਾਨੀ ਨਾਲ ਹੋ ਰਿਹਾ ਹੈ। ਜੀਓ ਟ੍ਰੈਕਿੰਗ ਹੋ ਰਹੀ ਹੈ। ਉਹ ਬੀਜ ਕਿੱਥੇ ਗਿਆ, ਉਸ ਦੀ ਜੀਓ ਟ੍ਰੈਕਿੰਗ ਹੋ ਰਹੀ ਹੈ ਅਤੇ ਉਹ ਬੀਜ ਬਿਰਖ ਵਿੱਚ ਪਰਿਵਰਤਿਤ ਤੋਂ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ। ਉਸ ਦਾ ਹਿਸਾਬ-ਕਿਤਾਬ ਕੀਤਾ ਜਾ ਸਕਦਾ ਹੈ। ਯਾਨੀ ਇੱਕ ਪ੍ਰਕਾਰ ਨਾਲ ਮੰਨੋ forest fire ਅਸੀਂ ਅਸਾਨੀ ਨਾਲ ਡ੍ਰੋਨ ਦੀ ਮਦਦ ਨਾਲ ਉਸ ਨੂੰ ਮੌਨਿਟਰ ਕਰ ਸਕਦੇ ਹਾਂ, ਇੱਕ ਛੋਟੀ ਜਿਹੀ ਵੀ ਘਟਨਾ ਨਜ਼ਰ ਆਉਂਦੀ ਹੈ ਤਾਂ ਅਸੀਂ ਤੁਰੰਤ ਐਕਸ਼ਨ ਲੈ ਸਕਦੇ ਹਾਂ। ਯਾਨੀ ਕਲਪਨਾ ਭਰ ਦੀਆਂ ਚੀਜ਼ਾਂ ਅਸੀਂ ਉਸ ਦੇ ਦੁਆਰਾ ਵੀ ਕਰ ਸਕਦੇ ਹਾਂ, ਸਾਡੀਆਂ ਵਿਵਸਥਾਵਾਂ ਨੂੰ ਵਿਸਤਾਰ ਕਰ ਸਕਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅਜਿਹੇ ਡ੍ਰੋਨ ਮਹੋਤਸਵ ਗਿਆਨ ਦੀ ਦ੍ਰਿਸ਼ਟੀ ਤੋਂ ਤਾਂ ਅਨੇਕਾਂ ਦੇ ਕੰਮ ਆਉਣਗੇ ਹੀ ਆਉਣਗੇ, ਲੇਕਿਨ ਜੋ ਵੀ ਇਸ ਨੂੰ ਦੇਖਣਗੇ, ਜ਼ਰੂਰ ਕੁਝ ਨਵਾਂ ਕਰਨ ਦੇ ਲਈ ਸੋਚਣਗੇ, ਜ਼ਰੂਰ ਉਸ ਵਿੱਚ ਪਰਿਵਰਤਨ ਲਿਆਉਣ ਦੇ ਲਈ ਪ੍ਰਯਾਸ ਕਰਨਗੇ, ਵਿਵਸਥਾਵਾਂ ਵਿੱਚ ਜੋੜਨ ਦੇ ਲਈ ਪ੍ਰਯਾਸ ਕਰਨਗੇ ਅਤੇ ultimately ਅਸੀਂ technology driven delivery ਅਸੀਂ ਬਹੁਤ ਤੇਜ਼ੀ ਨਾਲ ਕਰ ਪਾਵਾਂਗੇ। ਇਸ ਵਿਸ਼ਵਾਸ ਦੇ ਨਾਲ ਮੈਂ ਫਿਰ ਤੋਂ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।
India has the potential of becoming a global drone hub. Speaking at Bharat Drone Mahotsav in New Delhi. https://t.co/eZEMMQrRsF
— Narendra Modi (@narendramodi) May 27, 2022
ड्रोन टेक्नॉलॉजी को लेकर भारत में जो उत्साह देखने को मिल रहा है, वो अद्भुत है।
— PMO India (@PMOIndia) May 27, 2022
ये जो ऊर्जा नज़र आ रही है, वो भारत में ड्रोन सर्विस और ड्रोन आधारित इंडस्ट्री की लंबी छलांग का प्रतिबिंब है।
ये भारत में Employment Generation के एक उभरते हुए बड़े सेक्टर की संभावनाएं दिखाती है: PM
8 वर्ष पहले यही वो समय था, जब भारत में हमने सुशासन के नए मंत्रों को लागू करने की शुरुआत की थी।
— PMO India (@PMOIndia) May 27, 2022
Minimum government, maximum governance के रास्ते पर चलते हुए, ease of living, ease of doing business को हमने प्राथमिकता बनाया: PM @narendramodi
पहले की सरकारों के समय टेक्नॉलॉजी को problem का हिस्सा समझा गया, उसको anti-poor साबित करने की कोशिशें हुईं।
— PMO India (@PMOIndia) May 27, 2022
इस कारण 2014 से पहले गवर्नेंस में टेक्नॉलॉजी के उपयोग को लेकर उदासीनता का वातावरण रहा।
इसका सबसे अधिक नुकसान गरीब को हुआ, वंचित को हुआ, मिडिल क्लास को हुआ: PM
\टेक्नोलॉजी ने last mile delivery को सुनिश्चित करने में, saturation के विजन को आगे बढ़ाने में बहुत मदद की है।
— PMO India (@PMOIndia) May 27, 2022
और मैं जानता हूं कि हम इसी गति से आगे बढ़कर अंत्योदय के लक्ष्य को प्राप्त कर सकते हैं: PM @narendramodi
आज देश ने जो Robust, UPI फ्रेमवर्क डवलप किया है, उसकी मदद से लाखों करोड़ रुपए गरीब के बैंक खाते में सीधे ट्रांसफर हो रहे हैं।
— PMO India (@PMOIndia) May 27, 2022
महिलाओं को, किसानों को, विद्यार्थियों को अब सीधे सरकार से मदद मिल रही है: PM @narendramodi
ड्रोन टेक्नोलॉजी कैसे एक बड़ी क्रांति का आधार बन रही है, इसका एक उदाहरण पीएम स्वामित्व योजना भी है।
— PMO India (@PMOIndia) May 27, 2022
इस योजना के तहत पहली बार देश के गांवों की हर प्रॉपर्टी की डिजिटल मैपिंग की जा रही है, डिजिटल प्रॉपर्टी कार्ड लोगों को दिए जा रहे हैं: PM @narendramodi
पहले के समय में टेक्नोलॉजी और उससे हुए Invention, Elite Class के लिए माने जाते थे।
— PMO India (@PMOIndia) May 27, 2022
आज हम टेक्नोलॉजी को सबसे पहले Masses को उपलब्ध करा रहे हैं: PM @narendramodi
कुछ महीने पहले तक ड्रोन पर बहुत सारे restrictions थे।
— PMO India (@PMOIndia) May 27, 2022
हमने बहुत ही कम समय में अधिकतर restrictions को हटा दिया है।
हम PLI जैसी स्कीम्स के जरिए भारत में ड्रोन मैन्यूफेक्चरिंग का एक सशक्त इकोसिस्टम बनाने की तरफ भी बढ़ रहे हैं: PM @narendramodi
We are witnessing record enthusiasm towards drones in India.
— Narendra Modi (@narendramodi) May 27, 2022
Drones are being harnessed to further ‘Ease of Living’ and encourage a culture of innovation. pic.twitter.com/cP4w6sgHBG
Vested interest groups created mindless fears against technology. In reality, technology brings much needed changes which help the poor. Our Government is using technology to further last mile delivery and saturation coverage of schemes. pic.twitter.com/cwpyYtfLTB
— Narendra Modi (@narendramodi) May 27, 2022
PM-SVAMITVA Yojana is a great example of how drones can help our citizens. pic.twitter.com/GLwD03Ictb
— Narendra Modi (@narendramodi) May 27, 2022
Through drone technology, a qualitative difference is being brought in the lives of our farmers. pic.twitter.com/x4qjG5Idnd
— Narendra Modi (@narendramodi) May 27, 2022