ਨਮਸਤੇ!
ਸ਼੍ਰੀਮਾਨ ਨਿਲੇਸ਼ ਵਿਕ੍ਰਮਸੇ, ਮੁਖੀ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟ ਆਵ੍ ਇੰਡੀਆ (Institute of Chartered Accountant of India- ICAI) ਦੇ ਸਾਰੇ ਅਹੁਦੇਦਾਰਾਂ, ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਜੀ, ਕੇਂਦਰ ਸਰਕਾਰ ਵਿੱਚ ਮੰਤਰੀ ਮੰਡਲ ਦੇ ਮੇਰੇ ਸਾਰੇ ਸਾਥੀ, ਇੱਥੇ ਅਤੇ ਦੇਸ਼ ਭਰ ਵਿੱਚ ਤਕਰੀਬਨ 200 ਤੋਂ ਵਧੇਰੇ ਸਥਾਨਾਂ ’ਤੇ ਹਾਜ਼ਰ ਚਾਰਟਰਡ ਅਕਾਊਂਟੈਂਟ ਫੀਲਡ ਦੇ ਸਾਰੇ ਪਤਵੰਤੇ ਸੱਜਣੋਂ, ਸੂਬਿਆਂ ਵਿੱਚ ਹਾਜ਼ਰ ਸਾਰੇ ਸਤਿਕਾਰਯੋਗ ਮੁੱਖ ਮੰਤਰੀ, ਤੁਹਾਨੂੰ ਸਾਰਿਆਂ ਨੂੰ ਦਿੱਲੀ ਵਿੱਚ ਪੈਂਦੀ ਬਾਰਿਸ਼ ਵਿੱਚ ਇਸ ਉਮੰਗ ਅਤੇ ਉਤਸ਼ਾਹ ਨਾਲ ਤੁਹਾਨੂੰ ਸੱਭ ਨੂੰ ਮੇਰੇ ਵੱਲੋਂ ਨਮਸਕਾਰ।
ਅੱਜ ਦੇ ਸ਼ੁਭ ਦਿਹਾੜੇ ’ਤੇ ਜਿਨ੍ਹਾਂ ਦਾ ਸਨਮਾਨ (Felicitation) ਕੀਤਾ ਗਿਆ ਹੈ। ਅੱਜ ਇਸ ਆਡੀਟੋਰੀਅਮ ਅਤੇ ਦੇਸ਼ ਵਿੱਚ ਵੱਖੋ-ਵੱਖ ਥਾਵਾਂ ’ਤੇ ਇੰਨੀਂ ਵੱਡੀ ਗਿਣਤੀ ਵਿੱਚ ਤੁਸੀਂ ਲੋਕ ਹਾਜ਼ਰ ਹੋ, ਉਦਯੋਗ ਅਤੇ ਵਪਾਰ ਨਾਲ ਜੁੜੇ ਪਤਵੰਤੇ, ਟੀ.ਵੀ. ਅਤੇ ਰੇਡੀਓ ’ਤੇ ਵੇਖਣ ਅਤੇ ਸੁਣਨ ਵਾਲੇ ਸਾਰੇ ਦੇਸ਼ਵਾਸੀ, ਨੌਜਵਾਨ ਦੋਸਤੋ, ਭਾਈਓ ਤੇ ਭੈਣੋਂ।
ਅੱਜ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟ ਆਵ੍ ਇੰਡੀਆ ਦਾ ਸਥਾਪਨਾ ਦਿਵਸ ਹੈ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਅਤੇ ਇਹ ਚੰਗਾ ਸੰਯੋਗ ਹੈ ਕਿ ਅੱਜ ਤੋਂ ਹੀ ਤੁਹਾਡਾ ਸਥਾਪਨਾ ਦਿਵਸ ਅਤੇ ਭਾਰਤ ਦੇ ਅਰਥ ਜਗਤ ਵਿੱਚ ਇੱਕ ਨਵੇਂ ਰਾਹ ਦੀ ਸ਼ੁਰੂਆਤ ਦਾ ਦਿਨ ਹੈ। ਅੱਜ ਤੋਂ ਹੀ ਭਾਰਤ ਵਿੱਚ ਜੀਐੱਸਟੀ ਯਾਨੀ ਕਿ ਚੰਗੇ ਅਤੇ ਸਰਲ ਟੈਕਸ (Good and Simple Tax) ਦੀ ਸ਼ੁਰੂਆਤ ਵੀ ਹੋਈ ਹੈ। ਮੇਰੇ ਲਈ ਇਹ ਖ਼ੁਸ਼ੀ ਦਾ ਪਲ ਹੈ ਕਿ ਇਸ ਇਤਿਹਾਸਕ ਮੌਕੇ ’ਤੇ ਮੈਂ ਤੁਹਾਡੇ ਵਿੱਚ ਹਾਜ਼ਰ ਹਾਂ। ਇਹ ਮੇਰਾ ਸੁਭਾਗ ਹੈ।
ਨੌਜਵਾਨੋ, ਚਾਰਟਰਡ ਅਕਾਊਂਟੈਂਟ ਫੀਲਡ ਨਾਲ ਜੁੜੇ ਹੋਏ ਸਾਰੇ ਪਤਵੰਤਿਓ, ਤੁਹਾਨੂੰ ਦੇਸ਼ ਦੀ ਸੰਸਦ ਨੇ ਇੱਕ ਪਵਿੱਤਰ ਅਧਿਕਾਰ ਦਿੱਤਾ ਹੈ। ਬਹੀ ਖਾਤਿਆਂ ਵਿੱਚ ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਪੁਸ਼ਟੀ ਕਰਨ ਦਾ, ਤਸਦੀਕ ਕਰਨ ਦਾ, ਆਡਿਟ ਕਰਨ ਦਾ, ਇਹ ਅਧਿਕਾਰ ਸਿਰਫ਼ ਤੇ ਸਿਰਫ਼ ਤੁਹਾਡੇ ਕੋਲ ਹੈ। ਜਿਵੇਂ ਡਾਕਟਰ ਸਮਾਜ ਦੇ ਅਤੇ ਆਦਮੀ ਦੀ ਸਰੀਰਕ ਸਿਹਤ ਦੀ ਚਿੰਤਾ ਕਰਦੇ ਹਨ, ਉਵੇਂ ਹੀ ਤੁਹਾਡੇ ’ਤੇ ਵੀ ਸਮਾਜ ਦੀ ਆਰਥਿਕ ਸਿਹਤ ਦੀ ਚਿੰਤਾ ਕਰਨ ਦੀ ਜ਼ਿੰਮੇਦਾਰੀ ਹੁੰਦੀ ਹੈ। ਅਤੇ ਕੋਈ ਡਾਕਟਰ ਅਜਿਹਾ ਨਹੀਂ ਹੋਵੇਗਾ ਜੋ ਲੋਕਾਂ ਨੂੰ ਇਹ ਕਹਿ ਦੇਵੇ ਕਿ ਤੁਸੀਂ ਫਲਾਣਾ ਖਾਓ, ਢਿਮਕਾਣਾ ਖਾਓ…. ਐਸਾ ਕਰੋ, ਵੈਸਾ ਕਰੋ ਕਿ ਛੇਤੀ ਬਿਮਾਰ ਹੋ ਜਾਵੋ ਅਤੇ ਮੇਰੀ ਆਮਦਨ ਵਧੇ। ਡਾਕਟਰ ਨੂੰ ਪਤਾ ਹੈ ਕਿ ਕੋਈ ਬਿਮਾਰ ਹੋਵੇਗਾ ਤਾਂ ਮੇਰੀ ਰੋਜ਼ੀ-ਰੋਟੀ ਤੇ ਕਮਾਈ ਵਧੇਗੀ ਪਰ ਫਿਰ ਵੀ ਡਾਕਟਰ ਕਹਿੰਦਾ ਹੈ ਕਿ ਤੁਹਾਨੂੰ ਸਿਹਤਮੰਦ ਰਹਿਣ ਲਈ ਇਹ ਕਰਨਾ ਹੋਵੇਗਾ। ਮੇਰੇ ਸਾਥੀਓ, ਸਮਾਜ ਦੀ ਆਰਥਿਕ ਵਿਵਸਥਾ ਸਿਹਤਮੰਦ ਰਹੇ, ਉਸ ਵਿੱਚ ਗ਼ਲਤ ਚੀਜ਼ਾਂ ਦਾਖ਼ਲ ਨਾ ਹੋਣ, ਇਹ ਤੁਸੀਂ ਵੇਖਦੇ ਹੋ। ਤੁਸੀਂ ਦੇਸ਼ ਦੇ ਅਰਥਤੰਤਰ ਦੇ ਵੱਡੇ ਥੰਮ੍ਹ ਹੋ ਅਤੇ ਇਸ ਲਈ ਤੁਹਾਡੇ ਸਭ ਦੇ ਵਿਚਕਾਰ ਆਉਣਾ ਮੇਰੇ ਲਈ ਖ਼ੁਦ ਲਈ ਵੀ ਅਤੇ ਇੱਕ ਸਿੱਖਿਆ ਅਤੇ ਦੀਖਿਆ ਦਾ ਵੀ ਇੱਕ ਵੱਡਾ ਮੌਕਾ ਹੈ।
ਦੁਨੀਆ ਭਰ ਵਿੱਚ ਭਾਰਤ ਦੇ ਚਾਰਟਰਡ ਅਕਾਊਂਟੈਂਟਸ ਨੂੰ ਉਨ੍ਹਾਂ ਦੀ ਸਮਝ ਅਤੇ ਬਿਹਤਰੀਨ ਵਿੱਤੀ ਸਕਿੱਲਜ਼ ਲਈ ਜਾਣਿਆ ਜਾਂਦਾ ਹੈ। ਅੱਜ ਮੈਨੂੰ ਇੱਕ ਨਵੇਂ ਚਾਰਟਰਡ ਅਕਾਉਂਟੈਂਸੀ ਕੋਰਸ ਪਾਠਕ੍ਰਮ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ।
ਤੁਹਾਡੇ ਡਾਈਨੈਮਿਕ ਕੋਰਸ ਅਤੇ ਪ੍ਰੀਖਿਆ ਦੀ ਭਰੋਸੇਯੋਗਤਾ ਦੀ ਪਹਿਚਾਣ ਇਹੋ ਹੈ। ਮੈਨੂੰ ਉਮੀਦ ਹੈ ਕਿ ਇਹ ਨਵਾਂ ਕੋਰਸ ਇਸ ਪੇਸ਼ੇ ਵਿੱਚ ਆਉਣ ਵਾਲੇ ਨਵੇਂ ਲੋਕਾਂ ਦੀਆਂ ਵਿੱਤੀ ਸਕਿੱਲਜ਼ ਨੂੰ ਹੋਰ ਮਜ਼ਬੂਤ ਕਰੇਗਾ। ਅਤੇ ਸਾਨੂੰ ਹੁਣ ਸਾਡੇ ਸੰਸਥਾਵਾਂ ਅਤੇ ਮਨੁੱਖੀ ਸੰਸਾਧਨ ਵਿਕਾਸ ਵਿੱਚ ਜੋ ਗਲੋਬਲ ਬੈਂਚ ਮਾਰਕ ਹੈ, ਗਲੋਬਲ ਲੋੜ ਹੈ ਉਸ ਮੁਤਾਬਕ ਆਪਣੇ ਮਨੁੱਖੀ ਸੰਸਾਧਨ ਵਿਕਸਤ ਕਰਨ ਦਿਸ਼ਾ ਵਿੱਚ ਸਾਨੂੰ ਲਗਾਤਾਰ ਡਾਈਨੈਮਿਕ ਵਿਵਸਥਾਵਾਂ ਨੂੰ ਵਿਕਸਤ ਕਰਨਾ ਹੋਵੇਗਾ। ਸਾਡੇ ਕੋਰਸ ਵਿੱਚ ਅਕਾਊਂਟੈਂਟ ਫੀਲਡ ਦੀਆਂ ਟੈਕਨੋਲੋਜੀਕਲ ਚੀਜ਼ਾਂ ਨੂੰ ਕਿਸ ਤਰ੍ਹਾਂ ਲਿਆਈਏ, ਸਾਡੇ ਕੁਝ ਚਾਰਟਰਡ ਨਿਊਟਰਲ ਫਰਮ, ਟੈਕਨੋਲੋਜੀ ਵਿੱਚ ਕੀ ਇਨੋਵੇਸ਼ਨ ਕੀਤੀ ਜਾਵੇ, ਅਕਾਊਂਟੈਂਟ ਫੀਲਡ ਇਨੋਵੇਸ਼ਨ ਨਵੇਂ-ਨਵੇਂ ਸਾਫਟਵੇਅਰ ਉਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਮਾਰਕੀਟ ਤੁਹਾਡੇ ਲਈ ਇੰਤਜ਼ਾਰ ਕਰ ਰਹੀ ਹੈ ।
ਦੋਸਤੋ ,
ਸਾਡੇ ਸ਼ਾਸਤਰਾਂ ਵਿੱਚ ਚਾਰ ਪੁਰਸ਼ਾਰਥ ਦੱਸੇ ਗਏ ਹਨ। ਸਾਡੇ ਸ਼ਾਸਤਰਾਂ ਵਿੱਚ ਚਾਰ ਪੁਰਸ਼ਾਰਥਾਂ ਦੀ ਚਰਚਾ ਕੀਤੀ ਗਈ ਹੈ। ਧਰਮ, ਅਰਥ, ਕਾਮ, ਮੋਕਸ਼! ਤੁਸੀਂ ਕਦੇ ਸੋਚਿਆ ਹੈ ਕਿ ਜਿਸ ਤਰ੍ਹਾਂ ਧਰਮ ਅਤੇ ਮੋਕਸ਼ ਦੀ ਚਰਚਾ ਕਰੀਏ ਤਾਂ ਰਿਸ਼ੀ ਮੁਨੀ ਸਾਨੂੰ ਦਿਖਦੇ ਹਨ। ਉਸੇ ਦੀ ਬਰਾਬਰੀ ਵਿੱਚ ਅਰਥਜਗਤ ਦਾ ਕਾਰੋਬਾਰ ਵੀ ਤੁਹਾਡੇ ਹੱਥਾਂ ਵਿੱਚ ਹੈ। ਉਸ ਦੀ ਬਰਾਬਰੀ ਵਿੱਚ ਹੈ। ਅਤੇ ਇਸ ਲਈ ਜੇਕਰ ਤੁਹਾਨੂੰ ਮੈਂ ਅਰਥਜਗਤ ਦੇ ਰਿਸ਼ੀ ਮੁਨੀ ਕਹਾਂ ਤਾਂ ਇਹ ਗ਼ਲਤ ਨਹੀਂ ਹੋਵੇਗਾ। ਜਿੰਨਾ ਮਹੱਤਵ ਉਨ੍ਹਾਂ ਰਿਸ਼ੀਆਂ ਮੁਨੀਆਂ ਦਾ ਰਿਹਾ ਹੈ ਜੋ ਮੁਕਤੀ ਦਾ ਮਾਰਗ ਦਿਖਾਉਂਦੇ ਹਨ। ਉਸੇ ਸਮਾਨ ਅਰਥਜਗਤ ਦਾ ਕਾਰੋਬਾਰ ਵੀ ਤੁਹਾਡੇ ਹੱਥ ਵਿੱਚ ਹੈ। ਉਸ ਦੀ ਬਰਾਬਰੀ ਵਿੱਚ ਹੈ। ਅਤੇ ਇਸ ਲਈ ਜੇਕਰ ਤੁਹਾਨੂੰ ਮੈਂ ਅਰਥਜਗਤ ਦਾ ਰਿਸ਼ੀ ਮੁਨੀ ਕਹਾਂਗਾ ਤਾਂ ਗ਼ਲਤ ਨਹੀਂ ਹੋਵੇਗਾ। ਜਿੰਨਾ ਮਹੱਤਵ ਉਨ੍ਹਾਂ ਰਿਸ਼ੀਆਂ ਮੁਨੀਆਂ ਦਾ ਰਿਹਾ ਹੈ ਜੋ ਮੁਕਤੀ ਦਾ ਮਾਰਗ ਵਿਖਾਉਂਦੇ ਹਨ ਓਨਾ ਹੀ ਮਹੱਤਵ ਮਨੁੱਖੀ ਜੀਵਨ ਵਿੱਚ ਅਰਥਵਿਵਸਥਾ ਵਿੱਚ ਤੁਹਾਡੇ ਮਾਰਗਦਰਸ਼ਨ ਦਾ ਰਹਿੰਦਾ ਹੈ। ਅਰਥ ਦਾ ਸਹੀ ਆਚਰਣ ਕੀ ਹੈ ਕਿਹੜਾ ਮਾਰਗ ਸਹੀ ਹੈ। ਇਹ ਦਿਸ਼ਾ ਦਿਖਾਉਣ ਦੀ ਜ਼ਿੰਮੇਵਾਰੀ ਚਾਰਟਰਡ ਅਕਾਊਂਟੈਂਟ ਫ਼ੀਲਡ ਦੇ ਹਰ ਛੋਟੇ- ਮੋਟੇ ਵਿਅਕਤੀ ਦੀ ਹੈ।
ਮੇਰੇ ਪਿਆਰੇ ਸਾਥੀਓ ਜੋ ਪਿਆਰ ਮੇਰੇ ’ਤੇ ਤੁਸੀਂ ਬਰਸਾ ਰਹੇ ਹੋ, ਜਿਸ ਤਰ੍ਹਾਂ ਨਾਲ ਤੁਸੀਂ ਮੇਰਾ ਹੌਸਲਾ ਵਧਾ ਰਹੇ ਹੋ ਅਤੇ ਇਹ ਤੁਹਾਡਾ ਪਿਆਰ ਹੀ ਹੈ, ਜੋ ਮੈਨੂੰ ਅੱਜ ਦਿਲ ਖੋਲ੍ਹ ਕੇ ਕੁਝ ਗੱਲਾਂ ਕਰਨ ਲਈ ਪ੍ਰੇਰਿਤ ਕਰਦਾ ਹੈ। ਮੇਰੀ ਅਤੇ ਤੁਹਾਡੀ ਦੇਸ਼ ਭਗਤੀ ਵਿੱਚ ਕੋਈ ਕਮੀ ਨਹੀਂ ਹੈ। ਜਿੰਨਾ ਮੈਂ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ ਓਨਾ ਤੁਸੀਂ ਵੀ ਇਹ ਦੇਸ਼ ਅੱਗੇ ਵਧੇ ਇਹ ਚਾਹੁੰਦੇ ਹੋ । ਲੇਕਿਨ ਕੁਝ ਸਚਾਈਆਂ ਹਨ। ਜੋ ਕਦੇ-ਕਦੇ ਸੋਚਣ ਲਈ ਮਜਬੂਰ ਕਰਦੀਆਂ ਹਨ। ਤੁਸੀਂ ਲੋਕਾਂ ਨੇ ਜੋ ਪੁਰਾਣੇ ਅਨੁਭਵੀ ਲੋਕ ਹਨ ਉਨ੍ਹਾਂ ਤੋਂ ਸੁਣਿਆ ਹੋਵੇਗਾ ਕਿ ਜੇਕਰ ਕਿਸੇ ਘਰ ਵਿੱਚ ਅੱਗ ਲੱਗ ਜਾਵੇ, ਉਨ੍ਹਾਂ ਦੀ ਪੂਰੀ ਜਾਇਦਾਦ ਸੜ ਜਾਵੇ, ਕਹਿੰਦੇ ਹਨ ਉਹ ਪਰਿਵਾਰ ਸਵਪੁਰਸ਼ਾਰਥ ਨਾਲ ਬਹੁਤ ਜਲਦੀ ਫਿਰ ਤੋਂ ਖੜ੍ਹਾ ਹੋ ਜਾਂਦਾ ਹੈ। ਕਸ਼ਟ ਹੁੰਦਾ ਹੈ ਕਦੇ-ਕਦੇ ਪਰ ਉਹ ਫਿਰ ਵੀ ਬੈਠ ਕੇ ਅਪਣਾ ਕਾਰੋਬਾਰ ਸ਼ੁਰੂ ਕਰ ਲੈਂਦਾ ਹੈ। ਸਮਾਂ ਰਹਿੰਦੇ ਸੰਕਟ ਵਿੱਚੋਂ ਬਾਹਰ ਆ ਜਾਂਦਾ ਹੈ। ਪਰ ਸਾਡੇ ਬਜ਼ੁਰਗ ਲੋਕ ਕਹਿੰਦੇ ਹਨ ਕਿ ਅੱਗ ਲੱਗਣ ਤੋਂ ਬਾਅਦ ਘਰ ਖੜ੍ਹਾ ਕਰਨਾ ਹੈ ਤਾਂ ਪਰਿਵਾਰ ਕਰ ਦਿੰਦਾ ਹੈ, ਪਰ ਪਰਿਵਾਰ ਦਾ ਇੱਕ ਮੈਂਬਰ ਜੇਕਰ ਚੋਰੀ ਕਰਨ ਦੀ ਆਦਤ ਰੱਖਦਾ ਹੈ, ਤਾਂ ਉਹ ਪਰਿਵਾਰ ਕਦੇ ਖੜ੍ਹਾ ਨਹੀਂ ਹੋ ਸਕਦਾ ਹੈ । ਭਾਈਓ ਭੈਣੋਂ ਪੂਰਾ ਪਰਿਵਾਰ ਚੋਰੀ ਨਹੀਂ ਕਰਦਾ ਹੈ। ਪਰਿਵਾਰ ਦਾ ਇੱਕ ਅੱਧਾ ਮੈਂਬਰ ਪਵਿਰਵਾਰ ਦੇ ਨਿਯਮਾਂ ਨੂੰ ਕਦੇ-ਕਦੇ ਤੋੜ ਦਿੰਦਾ ਹੈ ਪਰਿਵਾਰ ਸਮਾਪਤ ਹੋ ਜਾਂਦਾ ਹੈ।
ਬਹੀ ਨੂੰ ਸਹੀ ਕਰਨ ਵਾਲੇ ਮੇਰੇ ਸਾਥੀਓ ਇਸੇ ਤਰ੍ਹਾਂ ਕੋਈ ਵੀ ਦੇਸ਼ ਵੱਡੇ ਤੋਂ ਵੱਡੇ ਸੰਕਟਾਂ ਤੋਂ ਖ਼ੁਦ ਨੂੰ ਉਬਾਰ ਸਕਦਾ ਹੈ। ਹੜ੍ਹ ਹੋਣ, ਭੁਚਾਲ ਹੋਵੇ, ਕੋਈ ਵੀ ਸੰਕਟ ਹੋਵੇ, ਦੇਸ਼ ਦੀ ਜਨਤਾ ਜਨਾਰਦਨ ਵਿੱਚ ਸਮਰੱਥਾ ਹੁੰਦੀ ਹੈ, ਸ਼ਾਸਨ ਵਿਵਸਥਾ, ਜਨਤਾ ਮਿਲ ਕੇ ਸੰਕਟ ’ਚੋਂ ਬਾਹਰ ਨਿਕਲ ਆਉਂਦੇ ਹਨ, ਲੇਕਿਨ ਉਸ ਦੇਸ਼ ਵਿੱਚ ਕੁਝ ਲੋਕਾਂ ਨੂੰ ਚੋਰੀ ਕਰਨ ਦੀ ਆਦਤ ਲੱਗ ਜਾਵੇ, ਤਾਂ ਜਿਵੇਂ ਪਰਿਵਾਰ ਨਹੀਂ ਖੜ੍ਹਾ ਹੋ ਸਕਦਾ ਹੈ, ਉਹ ਦੇਸ਼, ਉਹ ਸਮਾਜ, ਵੀ ਉੱਠ ਖੜ੍ਹਾ ਨਹੀਂ ਹੋ ਸਕਦਾ ਹੈ । ਸਾਰੇ ਸੁਪਨੇ ਟੁੱਟ ਜਾਂਦੇ ਹਨ, ਵਿਕਾਸ ਰੁਕ ਜਾਂਦਾ ਹੈ। ਕੁਝ ਹੀ ਲੋਕ ਹੁੰਦੇ ਹਨ ਜੋ ਇਸ ਪ੍ਰਗਤੀ ਨੂੰ ਰੋਕਣ ਦਾ ਕੰਮ ਕਰਦੇ ਰਹਿੰਦੇ ਹਨ। ਅਜਿਹੇ ਲੋਕਾਂ ਖਿਲਾਫ ਸਰਕਾਰ ਨੇ ਬੀਤੇ ਤਿੰਨ ਸਾਲਾਂ ਵਿੱਚ ਕਈ ਸਖ਼ਤ ਕਦਮ ਚੁੱਕੇ ਹਨ। ਨਵੇਂ ਕਾਨੂੰਨ ਬਣਾਏ ਗਏ, ਪੁਰਾਣੇ ਕਾਨੂੰਨਾਂ ਨੂੰ ਹੋਰ ਸਖ਼ਤ ਕੀਤਾ ਗਿਆ ਹੈ। ਕਿੰਨੇ ਹੀ ਦੇਸ਼ਾਂ ਨਾਲ ਸਮਝੌਤੇ ਕੀਤੇ ਹਨ। ਪੁਰਾਣੇ ਜੋ ਸਮਝੌਤੇ ਸਨ, ਉਨ੍ਹਾਂ ਵਿੱਚ ਬਦਲਾਅ ਕੀਤੇ ਗਏ ਹਨ। ਵਿਦੇਸ਼ ਵਿੱਚ ਕਾਲੇ ਧਨ ਦੀ ਕਾਰਵਾਈ ਦੇ ਖ਼ਿਲਾਫ਼ ਕੀ ਅਸਰ ਹੋ ਰਿਹਾ ਹੈ ਇਸ ਦੀ ਗਵਾਹੀ ਸਵਿੱਸ ਬੈਂਕਾਂ ਦੇ ਤਾਜ਼ਾ ਅੰਕੜਿਆਂ ਤੋਂ ਮਿਲ ਰਹੀ ਹੈ।
ਸਵਿੱਸ ਬੈਂਕ ਨੇ ਦੱਸਿਆ ਹੈ ਕਿ ਭਾਰਤੀਆਂ ਵੱਲੋਂ ਜਮ੍ਹਾਂ ਕੀਤੀ ਰਕਮ ਹੁਣ ਤੱਕ ਦੇ ਰਿਕਾਰਡ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਈ ਹੈ। 30 ਸਾਲ ਪਹਿਲਾਂ, 1987 ਵਿੱਚ ਸਵਿੱਸ ਬੈਂਕਾਂ ਨੇ ਦੱਸਣਾ ਸ਼ੁਰੂ ਕੀਤਾ ਸੀ ਕਿ ਕਿਸ ਦੇਸ਼ ਦੇ ਲੋਕ ਕਿੰਨਾ ਪੈਸਾ ਉੱਥੇ ਜਮ੍ਹਾਂ ਕਰਵਾ ਰਹੇ ਹਨ। ਪਿਛਲੇ ਸਾਲ ਦੀ ਜੋ ਰਿਪੋਰਟ ਹੁਣ ਆਈ ਹੈ ਉਸ ਅਨੁਸਾਰ ਭਾਰਤੀਆਂ ਦਾ ਜੋ ਪੈਸਾ ਉੱਥੇ ਜਮ੍ਹਾਂ ਹੈ, ਉਹ ਨਵਾਂ ਨਹੀਂ ਪੁਰਾਣਾ ਹੈ, ਉਸ ਵਿੱਚ 45% ਕਮੀ ਆਈ ਹੈ। 2014 ਤੋਂ ਜਿਸ ਦਿਨ ਤੋਂ ਮੈਨੂੰ ਤੁਸੀਂ ਕੰਮ ਸੌਂਪਿਆ ਹੈ, ਉਸੇ ਦਿਨ ਤੋਂ, 2014 ਤੋਂ ਹੀ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਸੀ। ਜੋ ਹੁਣ ਹੋਰ ਤੇਜ਼ ਹੋ ਗਿਆ ਹੈ ਅਤੇ ਤੁਹਾਨੂੰ ਇਹ ਜਾਣ ਕੇ ਦੁਖ ਵੀ ਹੋਵੇਗਾ ਅਤੇ ਅਸਚਰਜ ਵੀ ਹੋਵੇਗਾ ਸਵਿੱਸ ਬੈਂਕ ਦਾ 2013 ਦਾ ਰਿਕਾਰਡ ਕਹਿੰਦਾ ਹੈ ਕਿ 42%ਮਵਾਧਾ ਸੀ। 42% ਵਾਧਾ ਸੀ। ਅਤੇ ਭਾਈਓ ਤੇ ਭੈਣੋਂ ਹੁਣ ਤੋਂ ਦੋ ਸਾਲ ਬਾਅਦ ਜਦੋਂ ਸਵਿੱਟਜ਼ਰਲੈਂਡ ਤੋਂ ਰੀਅਲ-ਟਾਈਮ ਡੇਟਾ ਮਿਲਣ ਲੱਗੇਗਾ ਤਾਂ ਵਿਦੇਸ਼ਾਂ ਵਿੱਚ ਕਾਲੇ ਧਨ ਜਮ੍ਹਾਂ ਕਰਨ ਵਾਲਿਆਂ ਨੂੰ ਹੋਰ ਮੁਸੀਬਤ ਹੋਣ ਵਾਲੀ ਹੈ। ਤੁਹਾਡੇ ਪੈਸੇ ਇਸ ਲਾਇਕ ਨਹੀਂ ਹੋਣਗੇ, ਇਸ ਦਾ ਮੈਨੂੰ ਯਕੀਨ ਹੈ, ਪਰ ਤੁਹਾਡੇ ਪ੍ਰਤੀ ਮੇਰਾ ਇੰਨਾਂ ਪਿਆਰ ਹੈ ਮੈਂ ਦੱਸ ਦਿੰਦਾ ਹਾਂ, ਉਨ੍ਹਾਂ ਨੂੰ ਕੰਨ ਵਿੱਚ ਦੱਸ ਦਿਓ।
ਸਾਥੀਓ ਮੈਂ ਦੇਸ਼ ਵਿੱਚ ਇੱਕ ਪਾਸੇ ਸਵੱਛਤਾ ਅਭਿਆਨ ਨੂੰ ਵੀ ਚਲਾ ਰਿਹਾ ਹਾਂ ਅਤੇ ਦੂਜੇ ਪਾਸੇ ਅਰਥਵਿਵਸਥਾ ਵਿੱਚ ਸਫ਼ਾਈ ਅਭਿਆਨ ਵੀ ਚਲਾ ਰਿਹਾ ਹਾਂ। ਇਸ ਦੇਸ਼ ਵਿੱਚ 8 ਨਵੰਬਰ ਤੁਹਾਨੂੰ ਸਭ ਤੋਂ ਜ਼ਿਆਦਾ ਯਾਦ ਹੈ। ਨੋਟਬੰਦੀ ਦਾ ਫ਼ੈਸਲਾ ਵੀ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇੱਕ ਬਹੁਤ ਵੱਡਾ ਕਦਮ ਸੀ। ਅਤੇ ਮੈਂ ਸੁਣਿਆ ਹੈ ਕਿ .. ਸੱਚ ਹੈ ਗਲਤ ਹੈ, ਤੁਸੀਂ ਜਾਣੋਂ। ਇਹ ਮੈਂ ਸੁਣਿਆ ਹੈ ਕਿ 8 ਨਵੰਬਰ ਦੇ ਬਾਅਦ ਆਪ ਨੂੰ ਬਹੁਤ ਕੰਮ ਕਰਨਾ ਪੈ ਰਿਹਾ ਹੈ। ਤੁਹਾਨੂੰ ਇੰਨਾ ਕੰਮ ਕਰਨਾ ਪਿਆ ਹੈ, ਇੰਨਾ ਕੰਮ ਕਰਨ ਪਿਆ ਹੈ ਸ਼ਾਇਦ ਪੂਰੇ ਕਰੀਅਰ ਵਿੱਚ ਕਰਨ ਦੀ ਨੌਬਤ ਨਹੀਂ ਆਈ। ਮੈਂ ਇਹ ਸੁਣਿਆ ਹੈ ਕਿ ਬਹੁਤ ਸਾਰੇ ਚਾਰਟਰਡ ਅਕਾਊਂਟ ਪੰਥ ਦੇ ਲੋਕ ਦੀਵਾਲੀ ਦੀਆਂ ਛੁੱਟੀਆਂ ਮਨਾਉਣ ਗਏ ਸਨ। ਹੋਟਲ ਬੁੱਕ ਸਨ, ਪੈਸੇ ਦੇ ਦਿੱਤੇ ਸਨ। ਪਰ ਸਭ ਕੁਝ ਰੱਦ ਕਰ ਕੇ ਵਾਪਸ ਆ ਗਏ। ਕਹਿੰਦੇ ਸਨ ਕਿ ਕੁਝ ਚਾਰਟਰਡ ਅਕਾਉਂਟੈਂਟ ਦੇ ਦਫ਼ਤਰ ਰਾਤ-ਰਾਤ ਭਰ ਚਲਦੇ ਸਨ। ਹੁਣ ਮੈਨੂੰ ਪਤਾ ਨਹੀਂ ਹੈ ਕਿ ਵਾਪਸੀ ਤੋਂ ਬਾਅਦ ਤੁਸੀਂ ਕੀ ਕੰਮ ਕੀਤਾ? ਸਹੀ ਕੀਤਾ, ਗ਼ਲਤ ਕੀਤਾ! ਦੇਸ਼ ਦੇ ਲਈ ਕੀਤਾ ਜਾਂ ਕਲਾਇੰਟ ਲਈ ਕੀਤਾ! ਲੇਕਿਨ ਕੀਤਾ ਜ਼ਰੂਰ ਸੀ।
ਸਾਥੀਓ ਕਾਲੇਧਨ ਵਿਰੁੱਧ ਇਸ ਸਫ਼ਾਈ ਅਭਿਆਨ ਦੇ ਦੌਰਾਨ ਮੈਂ ਪਹਿਲੀ ਵਾਰ ਕੁਝ ਗੱਲਾਂ ਅੱਜ ਤੁਹਾਡੇ ਸਾਹਮਣੇ ਸ਼ੇਅਰ ਕਰ ਰਿਹਾ ਹਾਂ। ਕਿਉਂਕਿ ਤੁਸੀਂ ਉਸ ਦੀ ਗੱਲ ਦੀ ਤਾਕਤ ਬਰਾਬਰ ਸਮਝਦੇ ਹੋ। ਸਰਕਾਰ ਨੇ ਬੈਂਕਾਂ ਵਿੱਚ ਜੋ ਪੈਸਾ ਜਮ੍ਹਾਂ ਹੋਇਆ ਉਸ ਦਾ ਡੇਟਾ ਮਾਈਨਿੰਗ ਲਈ ਇੱਕ ਬਹੁਤ ਵੱਡੀ ਵਿਵਸਥਾ ਖੜ੍ਹੀ ਕੀਤੀ। ਲਗਾਤਾਰ ਡੇਟਾ ਮਾਈਨਿੰਗ ਚੱਲ ਰਿਹਾ ਹੈ। ਕਿੱਥੋਂ ਰੁਪਏ ਆਏ, ਕਿੱਥੇ ਜਮ੍ਹਾਂ ਹੋਏ, ਕਿੱਥੇ ਗਏ, ਕਿਵੇਂ ਗਏ? 8 ਨਵੰਬਰ ਦੇ ਬਾਅਦ ਕੀ ਕੀ ਹੋਇਆ, ਬਹੁਤ ਕੁਝ ਚਲ ਰਿਹਾ ਹੈ। ਇਹ ਜੋ ਡੇਟਾ ਮਾਈਨਿੰਗ ਜਾਰੀ ਹੈ, ਹਾਲੇ ਤੱਕ ਅਸੀਂ ਕਿਸੇ ਨੂੰ ਪਕੜ ਕੇ ਪੁੱਛਗਿੱਛ ਨਹੀਂ ਕੀਤੀ ਹੈ। ਸਿਰਫ਼ ਅੰਕੜਿਆਂ ਦਾ ਅਧਿਐਨ ਕੀਤਾ ਹੈ। ਮੇਰੇ ਪਿਆਰੇ ਸਾਥੀਓ ਮੈਂ ਪਹਿਲਾਂ ਹੀ ਕਿਹਾ ਹੈ ਕਿ ਤੁਹਾਡੀ ਦੇਸ਼ ਭਗਤੀ ਮੇਰੀ ਦੇਸ਼ ਭਗਤੀ ਤੋਂ ਜ਼ਰਾ ਵੀ ਘੱਟ ਨਹੀਂ ਹੈ। ਲੇਕਿਨ ਤੁਸੀਂ ਦੇਖੋ ਕਿ ਤਿੰਨ ਲੱਖ ਤੋਂ ਜ਼ਿਆਦਾ, ਮੈਂ ਅੱਜ ਪਹਿਲੀ ਵਾਰ ਇਹ ਸਭ ਗੱਲਾਂ ਦੱਸ ਰਿਹਾ ਹਾਂ। ਦੇਸ਼ ਇਹ ਸੁਣ ਕੇ ਚੌਂਕ ਜਾਵੇਗਾ। ਤਿੰਨ ਲੱਖ ਤੋਂ ਜ਼ਿਆਦਾ ਕੰਪਨੀਆਂ ਰਜਿਸਟਰਡ ਕੰਪਨੀਆਂ ਜੋ ਸਾਹਮਣੇ ਦਿਖਾਈ ਦਿੱਤੀਆਂ ਹਨ, ਜਿਨ੍ਹਾਂ ਦਾ ਸਾਰਾ ਲੈਣ-ਦੇਣ ਸ਼ੱਕ ਦੇ ਘੇਰੇ ਵਿੱਚ ਹੈ। ਸਵਾਲਾਂ ਦੇ ਘੇਰੇ ਵਿੱਚ ਉਨ੍ਹਾਂ ’ਤੇ ਸਵਾਲੀਆ ਨਿਸ਼ਾਨ ਲੱਗਿਆ ਹੈ। ਅਤੇ ਇਹ ਜਿੰਨੀਂ ਮਾਈਨਿੰਗ ਹੋਈ ਹੈ, ਉਸ ਵਿੱਚੋਂ ਹਾਲੇ ਕਾਫ਼ੀ ਮਾਈਨਿੰਗ ਬਾਕੀ ਹੈ।
ਇਹ ਤਿੰਨ ਲੱਖ ਤੋਂ ਕਿੰਨਾ ਵਧੇਗਾ ਮੈਂ ਕਹਿ ਨਹੀਂ ਸਕਦਾ। ਅਤੇ ਜਦ ਜਾਂਚ ਸ਼ੁਰੂ ਕੀਤੀ ਤਾਂ ਕੁਝ ਚੀਜ਼ਾਂ ਗੰਭੀਰ ਰੂਪ ਵਿੱਚ ਪਾਈਆਂ ਗਈਆਂ ਹਨ। ਇੱਕ ਅੰਕੜਾ ਮੈਂ ਦੱਸ ਰਿਹਾ ਹਾਂ ਸ਼ਾਇਦ ਤੁਹਾਨੂੰ ਸਰਕਾਰ ਦੀ ਸੋਚ ਕੀ ਹੈ, ਰਾਜਨੇਤਾਵਾਂ ਵਿੱਚ ਕਿੰਨਾ ਦਮ ਹੈ, ਇਸ ਦੀ ਪਹਿਚਾਣ ਹੋ ਜਾਵੇਗੀ। ਇਕ ਪਾਸੇ ਪੂਰੀ ਸਰਕਾਰ, ਪੂਰਾ ਮੀਡੀਆ, ਵਪਾਰੀ ਜਗਤ ਸਭ ਦਾ ਧਿਆਨ ਤੀਹ ਤਰੀਕ ਨੂੰ ਰਾਤ 12 ਵਜੇ ਤੋਂ ਬਾਅਦ ਕੀ ਹੋਵੇਗਾ, ਉਸ ’ਤੇ ਸੀ। ਇਕ ਜੁਲਾਈ ਨੂੰ ਕੀ ਹੋਵੇਗਾ, ਉਸ ’ਤੇ ਸੀ। 48 ਘੰਟੇ ਪਹਿਲਾਂ ਇੱਕ ਲੱਖ ਕੰਪਨੀਆਂ ਨੂੰ ਕਲਮ ਦੇ ਇੱਕੋ -ਇੱਕ ਝਟਕੇ ਨਾਲ ਹਤਾਹਤ ਕਰ ਦਿੱਤਾ। ਰਜਿਸਟ੍ਰਾਰ ਆਵ੍ ਕੰਪਨੀਜ਼ ਤੋਂ ਇਨ੍ਹਾਂ ਦਾ ਨਾਂਅ ਹਟਾ ਦਿੱਤਾ ਹੈ। ਇਹ ਫ਼ੈਸਲਾ ਮਾਮੂਲੀ ਨਹੀਂ ਹੈ। ਦੋਸਤੋ ਸਿਆਸਤ ਦੇ ਹਿਸਾਬ-ਕਿਤਾਬ ਕਰਨ ਵਾਲੇ ਅਜਿਹੇ ਫ਼ੈਸਲੇ ਨਹੀਂ ਲੈ ਸਕਦੇ। ਦੇਸ਼ ਦੇ ਹਿਤ ਲਈ ਜਿਉਣ ਵਾਲੇ ਹੀ ਅਜਿਹੇ ਫ਼ੈਸਲੇ ਕਰ ਸਕਦੇ ਹਨ। ਇੱਕ ਲੱਖ ਕੰਪਨੀਆਂ ਨੂੰ ਕਲਮ ਦੇ ਇੱਕੋ ਵਾਰ ਨਾਲ ਖ਼ਤਮ ਕਰਨ ਦੀ ਤਾਕਤ ਦੇਸ਼ ਭਗਤੀ ਦੀ ਪ੍ਰੇਰਣਾ ਤੋਂ ਹੀ ਆ ਸਕਦੀ ਹੈ। ਜਿਨ੍ਹਾਂ ਨੇ ਗ਼ਰੀਬਾਂ ਨੂੰ ਲੁੱਟਿਆ ਹੈ ਉਨ੍ਹਾਂ ਨੂੰ ਗ਼ਰੀਬ ਨੂੰ ਵਾਪਸ ਦੇਣਾ ਹੋਵੇਗਾ।
ਇਸ ਤੋਂ ਇਲਾਵਾ ਸਰਕਾਰ ਨੇ 37000 ਤੋਂ ਜ਼ਿਆਦਾ, 37 ਹਜ਼ਾਰ ਤੋਂ ਜ਼ਿਆਦਾ ਸ਼ੈਲ ਕੰਪਨੀਆਂ ਦੀ ਪਹਿਚਾਣ ਪਹਿਲਾਂ ਹੀ ਕਰ ਲਈ ਹੈ। ਜੋ ਕਾਲਾਧਨ ਨੂੰ ਲੁਕਾਉਣ, ਹਵਾਲਾ ਕਰਨ, ਨਾ ਜਾਣੇ ਕੀ ਕਰਨਾ , ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਕਦਮ ਚੁੱਕੇ ਜਾ ਰਹੇ ਹਨ। ਕਾਨੂੰਨ ਤੋੜਨ ਵਾਲੀਆਂ ਕੰਪਨੀਆਂ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਤੇ ਮੈਂ ਜਾਣਦਾ ਹਾਂ ਕਾਲੇ ਧਨ ਵਿਰੁੱਧ ਇੱਕ ਕਾਰਵਾਈ ਦਾ ਫ਼ਰਜ਼ੀ ਕੰਪਨੀਆਂ ਨੂੰ ਖ਼ਤਮ ਕਰਨ ਦਾ ਕਿਸੇ ਵੀ ਸਿਆਸੀ ਦਲ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ, ਮੈਨੂੰ ਪੂਰੀ ਜਾਣਕਾਰੀ ਹੈ। ਪਰ ਕਿਸੇ ਨਾ ਕਿਸੇ ਨੂੰ ਤਾਂ ਦੇਸ਼ ਲਈ ਇਹ ਫ਼ੈਸਲਾ ਲੈਣਾ ਹੈ ਇਹ ਨਿਰਣਾ ।
ਚਾਰਟਰਡ ਅਕਾਊਂਟੈਂਟ ਦੇ ਫੀਲਡ ਦੇ ਮੇਰੇ ਸਾਥੀਓ ਮੈਂ ਅੱਜ ਤੁਹਾਡੇ ਕੋਲ ਆਇਆ ਹਾਂ, ਸਥਾਪਨਾ ਦਿਹਾੜੇ ’ਤੇ ਆਇਆ ਹਾਂ। ਮੈਂ ਆਪ ਨੂੰ,ਹਲਕਾ ਜਿਹਾ ਸਵਾਲ ਪੁੱਛਣ ਦਾ ਮਨ ਕਰਦਾ ਹੈ ਮੇਰਾ। ਬਹੀ ਨੂੰ ਸਹੀ ਕਰਨ ਦੀ ਜਿਸ ਦੇ ਹੱਥ ਵਿੱਚ ਤਾਕਤ ਹੈ। ਨੋਟਬੰਦੀ ਤੋਂ ਬਾਅਦ ਕੋਈ ਤਾਂ ਹੋਵੇਗਾ ਨਾ ਜਿਸ ਨੇ ਇਨ੍ਹਾਂ ਕੰਪਨੀਆਂ ਦੀ ਸਹਾਇਤਾ ਕੀਤੀ ਹੋਵੇਗੀ। ਇਹ ਚੋਰ ਲੁਟੇਰੇ ਇਹ ਕੰਪਨੀਆਂ ਕਿਸੇ ਨਾ ਕਿਸੇ ਆਰਥਿਕ ਡਾਕਟਰ ਕੋਲ ਤਾਂ ਜ਼ਰੂਰ ਗਈਆਂ ਹੋਣਗੀਆਂ। ਮੈਨੂੰ ਪੂਰਾ ਪਤਾ ਹੈ ਤੁਹਾਡੇ ਵਿੱਚੋਂ ਕਿਸੇ ਕੋਲ ਨਹੀਂ ਆਈਆਂ ਹੋਣਗੀਆਂ। ਪਰ ਕਿਤੇ ਤਾਂ ਗਈਆਂ ਹੋਣਗੀਆਂ, ਜਿਨ੍ਹਾਂ ਕੋਲ ਗਈਆਂ, ਉਨ੍ਹਾਂ ਨੂੰ ਪਹਿਚਾਣਨ ਦੀ ਲੋੜ ਹੋਵੇਗੀ। ਅਤੇ ਜਿਨ੍ਹਾਂ ਲੋਕਾਂ ਨੇ ਅਜਿਹਿਆਂ ਦੀ ਉਂਗਲੀ ਫੜੀ ਹੋਵੇ ਜਿਨ੍ਹਾਂ ਨੇ ਅਜਿਹੇ ਲੋਕਾਂ ਨੂੰ ਸਹਾਰਾ ਦਿੱਤਾ ਹੋਵੇ, ਜਿਨ੍ਹਾਂ ਨੇ ਅਜਿਹੇ ਲੋਕਾਂ ਨੂੰ ਰਸਤਾ ਦਿਖਾਇਆ ਹੋਵੇ, ਕੀ ਤੁਹਾਡੇ ਵਿੱਚ ਅਜਿਹੇ ਲੋਕਾਂ ਨੂੰ ਅੰਦਰ ਬੈਠੇ ਹੋਏ ਲੋਕਾਂ ਦੀ ਪਹਿਚਾਣ ਕਰਨ ਦੀ ਲੋੜ ਹੈ ਜਾਂ ਨਹੀਂ? ਉਨ੍ਹਾਂ ਨੂੰ ਜ਼ਰਾ ਕਿਨਾਰੇ ਕਰਨ ਦੀ ਜ਼ਰੂਰਤ ਲਗਦੀ ਹੈ ਕਿ ਨਹੀਂ ਲਗਦੀ? ਸਾਥੀਓ ਮੈਨੂੰ ਦੱਸਿਆ ਗਿਆ ਹੈ ਕਿ ਸਾਡੇ ਦੇਸ਼ ਵਿੱਚ ਤਕਰੀਬਨ 2 ਲੱਖ 72ਹਜ਼ਾਰ ਤੋਂ ਜ਼ਿਆਦਾ ਚਾਰਟਰਡ ਅਕਾਊਂਟੈਂਟ ਹਨ। ਤੁਹਾਡੇ ਨਾਲ ਆਰਟੀਕਲ ਅਸਿਸਟੈਂਟ ਵੀ ਅਤੇ ਉਨ੍ਹਾਂ ਦੀ ਗਿਣਤੀ ਤਕਰੀਬਨ ਦੋ ਲੱਖ ਦੇ ਬਰਾਬਰ ਹੈ। ਅਤੇ ਜੇਕਰ ਸਾਰੇ ਚਾਰਟਰਡ ਅਕਾਊਂਟੈਂਟ, ਆਰਟੀਕਲ ਅਸਿਸਟੈਂਟ ਤੁਹਾਡੇ ਸਾਫ਼ ਸੁਥਰੇ ਕਰਮਚਾਰੀ ਇਨ੍ਹਾਂ ਸਾਰਿਆਂ ਨੂੰ ਜੋੜ ਦਿੱਤਾ ਜਾਵੇ ਤਾਂ ਮੇਰਾ ਮੋਟਾ-ਮੋਟਾ ਅੰਦਾਜ਼ਾ ਹੈ ਕਿ ਇਹ ਗਿਣਤੀ ਅੱਠ ਲੱਖ ਤੋਂ ਵੀ ਜ਼ਿਆਦਾ ਹੈ। ਤੁਹਾਡਾ ਪਰਿਵਾਰ ਇਸ ਫੀਲਡ ਦਾ ਪਰਿਵਾਰ 8 ਲੱਖ ਤੋਂ ਜ਼ਿਆਦਾ ਹੈ। ਯਾਨੀ ਕਿ ਸਿਰਫ਼ ਤੁਹਾਡੇ ਪ੍ਰੋਫ਼ੈਸ਼ਨ ਵਿੱਚ ਹੁਣ ਮੈਂ ਤੁਹਾਡੇ ਸਾਹਮਣੇ ਕੁਝ ਹੋਰ ਤੱਥ ਰੱਖਦਾ ਹਾਂ ਕਿਉਂਕਿ ਤੁਸੀਂ ਅੰਕੜਿਆਂ ਦੀਆਂ ਗੱਲਾਂ ਛੇਤੀ ਹੀ ਸਮਝ ਜਾਂਦੇ ਹੋ ਤੇ ਸਮਝਾ ਵੀ ਦਿੰਦੇ ਹੋ।
ਅੰਦਾਜ਼ਾ ਹੈ ਕਿ ਸਾਡੇ ਦੇਸ਼ ਵਿੱਚ ਦੋ ਕਰੋੜ ਤੋਂ ਜ਼ਿਆਦਾ ਇੰਜੀਨੀਅਰ ਅਤੇ ਮੈਨੇਜਮੈਂਟ ਦੇ ਗ੍ਰੈਜੂਏਟਸ ਹਨ। 8 ਲੱਖ ਤੋਂ ਜ਼ਿਆਦਾ ਡਾਕਟਰ ਹਨ। ਯਾਨੀ ਜਿਸ ਨੂੰ ਕ੍ਰੀਮ ਪ੍ਰੋਫ਼ੈਸ਼ਨ ਮੰਨਿਆ ਜਾਂਦਾ ਹੈ ਬਹੁਤ ਸਨਮਾਨ ਨਾਲ ਦੇਖਿਆ ਜਾਂਦਾ ਹੈ। ਅਜਿਹੇ ਲੋਕਾਂ ਦੀ ਗਿਣਤੀ ਸਾਡੇ ਦੇਸ਼ ਵਿੱਚ ਕਰੋੜਾਂ ਵਿੱਚ ਹੈ। ਜੇਕਰ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਵੱਡੇ-ਵੱਡੇ ਆਲੀਸ਼ਾਨ ਘਰਾਂ ਨੂੰ ਵੀ ਜੋੜਿਆ ਜਾਵੇ ਤਾਂ ਉਨ੍ਹਾਂ ਦੀ ਗਿਣਤੀ ਵੀ ਕਰੋੜਾਂ ਵਿੱਚ ਹੈ। ਇੰਨਾ ਹੀ ਨਹੀਂ ਇੱਕ ਅੰਕੜਾ ਇਹ ਵੀ ਹੈ ਕਿ ਬੀਤੇ ਸਾਲ ਭਾਰਤ ਤੋਂ ਵਿਦੇਸ਼ ਘੁੰਮਣ ਫ਼ਿਰਨ ਜਾਣ ਵਾਲਿਆਂ ਦੀ ਗਿਣਤੀ 2 ਕਰੋੜ 18 ਲੱਖ ਲੋਕ ਵਿਦੇਸ਼ ਵਿੱਚ ਸੈਰ ਕਰਨ ਲਈ ਗਏ ਸਨ। ਇਹ ਅੰਕੜੇ ਹੁਣ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਸ ਤੋਂ ਬਾਅਦ ਵੀ ਕੀ ਕਾਰਨ ਹੈ ਕਿ ਸਾਡੇ ਦੇਸ਼ ਵਿੱਚ ਸਿਰਫ਼ ਤੇ ਸਿਰਫ਼ 32 ਲੱਖ ਲੋਕ ਹੀ ਇਹ ਕਹਿੰਦੇ ਹਨ ਕਿ ਉਨ੍ਹਾਂ ਦੀ ਆਮਦਨ ਉਨ੍ਹਾਂ ਦੇ ਟੈਕਸ ਵਿੱਚ ਦਸ ਲੱਖ ਤੋਂ ਜ਼ਿਆਦਾ ਦੱਸੀ ਜਾਂਦੀ ਹੈ। ਕੀ ਤੁਹਾਡੇ ਵਿੱਚੋਂ ਕੋਈ ਇਸ ’ਤੇ ਯਕੀਨ ਕਰੇਗਾ। ਕਰੇਗਾ ਕੀ। ਬਹੀ ਨੂੰ ਸਹੀ ਕਰਨ ਵਾਲਿਓ ਮੈਂ ਤੁਹਾਡੇ ਤੋਂ ਪੁੱਛ ਰਿਹਾ ਹਾਂ। ਕੀ ਇਸ ਦੇਸ਼ ਵਿੱਚ 32 ਲੱਖ ਲੋਕ ਹਨ ਜੋ ਦਸ ਲੱਖ ਤੋਂ ਜ਼ਿਆਦਾ ਕਮਾਈ ਕਰਦੇ ਹਨ।
ਮੇਰੇ ਪਿਆਰੇ ਸਾਥੀਓ, ਦੇਸ਼ ਦੀ ਇੱਕ ਕੌੜੀ ਸਚਾਈ ਇਹੀ ਹੈ ਇਹ ਗਿਣਤੀ ਦੇਸ਼ ਦੇ ਸਿਰਫ 32 ਲੱਖ ਲੋਕ ਆਪਣੀ ਆਮਦਨੀ 10 ਲੱਖ ਤੋਂ ਵੱਧ ਦੱਸਦੇ ਹਨ। ਮੈਂ ਸਮਝਦਾ ਹਾਂ ਇਹ ਜ਼ਿਆਦਾਤਰ ਉਹ ਲੋਕ ਹਨ ਜਿੰਨ੍ਹਾਂ ਦੀ ਤਨਖਾਹ ਸਰਕਾਰੀ ਖਜ਼ਾਨੇ ਵਿੱਚੋਂ ਨਿਕਲਦੀ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਕੀ ਸਥਿਤੀ ਹੈ। ਇਸ ਕਰਕੇ ਭੈਣੋਂ ਤੇ ਭਰਾਵੋ ਮੈਂ ਹੋਰ ਅੰਕੜਿਆਂ ਵਿੱਚ ਨਹੀਂ ਜਾਣਾ ਚਾਹੁੰਦਾ ਹਾਂ। ਪ੍ਰੰਤੂ ਇਸ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਦੇਸ਼ ਵਿੱਚ ਹਰ ਸਾਲ ਕਰੋੜਾਂ ਹੀ ਗੱਡੀਆਂ ਖਰੀਦੀਆਂ ਜਾਂਦੀਆਂ ਹਨ। ਫਿਰ ਵੀ ਦੇਸ਼ ਦੇ ਖਜ਼ਾਨੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਾ ਕਰਨਾ ਇਕ ਬੜੀ ਚਿੰਤਾ ਵਾਲਾ ਵਿਸ਼ਾ ਹੁੰਦਾ ਹੈ।
ਮੈਂ ਹੋਰ ਅੰਕੜਿਆਂ ਦੀ ਬਜਾਏ ਅੱਗੇ ਆਪਣੀ ਗੱਲ ਕਰਨਾ ਚਾਹੁੰਦਾ ਹਾਂ। ਸਾਡੇ ਸੀ. ਏ. (C.A.) ਭਰਾ ਕਿਸੇ ਵਿਅਕਤੀ ਜਾਂ ਗਾਹਕ ਉਦੋਂ ਟੈਕਸ ਦੇਂਦਾ ਹੈ ਜਦੋਂ ਉਸ ਦੇ ਆਸ-ਪਾਸ ਦਾ ਮਾਹੌਲ ਸਕਾਰਾਤਮਕ ਹੋਵੇ ਅਤੇ ਉਸਨੂੰ ਇਮਾਨਦਾਰੀ ਨਾਲ ਟੈਕਸ ਦੇਣ ਵਾਸਤੇ ਪ੍ਰੇਰਿਤ ਕਰੇ। ਉਹ ਦੇਖੇਗਾ ਕਿ ਜੇਕਰ ਉਸ ਨੂੰ ਸਲਾਹ ਦੇਣ ਵਾਲਾ ਸੱਚ ਨੂੰ ਛੁਪਾਉਣ ਵਾਸਤੇ ਕਹਿ ਰਿਹਾ ਹੈ ਤਾਂ ਉਹ ਕਦੇ ਵੀ ਗਲਤ ਰਸਤੇ ਜਾਣ ਤੋਂ ਨਹੀਂ ਡਰੇਗਾ। ਇਸ ਲਈ ਅਜਿਹੇ ਗਲਤ ਸਲਾਹ ਦੇਣ ਵਾਲਿਆਂ ਨੂੰ ਪਹਿਚਾਨਣਾ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰਨਾ ਬੜਾ ਜ਼ਰੂਰੀ ਹੈ। ਅਤੇ ਇਸ ਵਾਸਤੇ ਤੁਹਾਨੂੰ ਵੀ ਕਠੋਰ ਕਦਮ ਚੁੱਕਣੇ ਪੈਣਗੇ।
ਸੀ. ਏ. ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖੀ ਸੰਸਾਧਨਾਂ ਦੇ ਵਿਕਾਸ ਦਾ ਕੰਮ ਆਪ ਹੀ ਕਰਦੇ ਹਨ ਅਤੇ ਪਾਠਕ੍ਰਮ ਵੀ ਆਪ ਹੀ ਬਣਾਉਂਦੇ ਹਨ। ਨਿਯਮ ਅਤੇ ਰੈਗੂਲੇਸ਼ਨ ਵੀ ਆਪ ਬਣਾਉਂਦੇ ਹਨ ਅਤੇ ਗੁਨਾਹਗਾਰ ਨੂੰ ਸਜਾ ਵੀ ਆਪ ਹੀ ਦੀ ਸੰਸਥਾ ਦੇਂਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਭਾਰਤ ਦੇ ਲੋਕਤੰਤਰ ਦੇ ਮੰਦਰ ਦੇ ,125 ਕਰੋੜ ਦੇਸ਼ ਵਾਸੀਆਂ ਦੀ ਸੰਸਦ ਨੇ ਤੁਹਾਨੂੰ ਇੰਨੇਂ ਅਧਿਕਾਰ ਦਿੱਤੇ ਹਨ ਫਿਰ ਅਜਿਹਾ ਕੀ ਹੈ ਕਿ ਪਿਛਲੇ 11 ਸਾਲਾਂ ਵਿੱਚ ਸਿਰਫ 25 ਚਾਰਟਰਡ ਅਕਾਂਊਂਟੈਂਟਾਂ ਵਿਰੁੱਧ ਹੀ ਕਾਰਵਾਈ ਕੀਤੀ ਗਈ ਹੈ। ਕੀ ਸਿਰਫ 25 ਲੋਕਾਂ ਨੇ ਹੀ ਗੜਬੜ ਕੀਤੀ ਹੋਏਗੀ ਅਤੇ ਮੈਂ ਸੁਣਿਆ ਹੈ ਅਜੇ ਤੱਕ 1400 ਤੋਂ ਵੱਧ ਕੇਸ ਕਈ ਸਾਲਾਂ ਤੋਂ ਲਮਕ ਰਹੇ ਹਨ। ਇੱਕ ਇੱਕ ਕੇਸ ਦਾ ਫੈਸਲਾ ਆਉਣ ਵਿੱਚ ਕਈ ਸਾਲ ਲਗ ਜਾਂਦੇ ਹਨ। ਇਤਨੇ ਉੱਚ ਕੋਟੀ ਪੇਸ਼ਾਵਰਾਂ ਲਈ ਮੇਰੇ ਸਾਥੀਓ ਦੱਸੋ ਇਹ ਚਿੰਤਾ ਵਾਲਾ ਵਿਸ਼ਾ ਹੈ ਕਿ ਨਹੀਂ?
ਭਰਾਵੋ ਭੈਣੋਂ ਜਦੋਂ ਦੇਸ਼ ਦੀ ਅਜ਼ਾਦੀ ਲਈ ਅੰਦੋਲਨ ਚਲ ਰਿਹਾ ਸੀ ਜਿਸ ਵਿੱਚ ਕਈ ਨੌਜਵਾਨਾਂ ਨੇ ਫਾਂਸੀ ਦੇ ਤਖਤੇ ਨੂੰ ਆਪਣੇ ਗਲੇ ਲਗਾਇਆ ਸੀ, ਦੇਸ਼ ਦੇ ਕਈ ਮਹਾਪੁਰਸ਼ਾਂ ਨੇ ਆਪਣੀ ਜਵਾਨੀ ਜੇਲ੍ਹਾਂ ਵਿੱਚ ਖਪਾ ਦਿੱਤੀ ਤਾਂ ਉਸ ਵੇਲੇ ਦੇਸ਼ ਦੇ ਕਈ ਪੇਸ਼ੇਵਰ ਲੋਕ ਦੇਸ਼ ਦੀ ਅਜ਼ਾਦੀ ਵਾਸਤੇ ਅੱਗੇ ਆਏ। ਉਨ੍ਹਾਂ ਦੀ ਕਮਾਨ ਸੰਭਾਲਣ ਵਾਲੇ ਸਾਰੇ ਪੇਸ਼ੇਵਰ (professionals) ਲੋਕ ਸਨ। ਉਨ੍ਹਾਂ ਵਿੱਚੋਂ ਬਹੁਤੇ ਵਕੀਲ ਸਨ, ਕੁਝ ਬੈਰਿਸਟਰ ਸਨ ਜੋ ਵਕਾਲਤ ਕਰਦੇ ਸਨ। ਉਹ ਬਹੁਤ ਵੱਡੀ ਗਿਣਤੀ ਵਿੱਚ ਅਜ਼ਾਦੀ ਦੀ ਲੜਾਈ ਦੀ ਅਗਵਾਈ ਕਰਦੇ ਸਨ। ਉਹ ਕਾਨੂੰਨ ਜਾਣਦੇ ਸਨ। ਕਾਨੂੰਨ ਨੂੰ ਜਾਨਣ ਵਾਲੇ ਕਾਨੂੰਨ ਦੀ ਉਲੰਘਣਾ ਕਰਨ ਦੀ ਸਜਾ ਜਾਣਦੇ ਸਨ। ਇਸ ਦੇ ਬਾਵਜੂਦ ਵੀ, ਸਾਰੇ ਵਕੀਲ ਜਿੰਨ੍ਹਾਂ ਦੀ ਵਕਾਲਤ ਕਾਫੀ ਚਲਦੀ ਸੀ ਵਕਾਲਤ ਨੂੰ ਛੱਡ ਕੇ ਦੇਸ਼ ਲਈ ਮਾਲਵੀਆ, ਬਾਲ ਗੰਗਾਧਰ ਤਿਲਕ, ਮੋਤੀਲਾਲ ਨਹਿਰੂ, ਸੀ ਰਾਜਗੋਪਾਲਚਾਰੀ, ਮਹੇਸ਼ਚੰਦ ਚੌਧਰੀ, ਦੇਸ਼ਬੰਧੂ ਚਿਤਰੰਜਨ ਦਾਸ, ਸੈਫੁਦੀਨ ਕਿਚਲੂ, ਭੂਲਾਭਾਈ ਦੇਸਾਈ, ਲਾਲਾ ਲਾਜਪਤਰਾਏ, ਤੇਜ ਬਹਾਦੁਰ ਸਪਰੂ, ਆਸਿਫ ਅਲੀ, ਗੋਵਿੰਦ ਵੱਲਭਪੰਤ, ਕੈਲਾਸ਼ਨਾਥ ਕਾਟਜੂ ਅਤੇ ਹੋਰ ਅਣਗਿਣਤ ਨਾਮ ਹਨ ਜਿੰਨ੍ਹਾਂ ਨੇ ਦੇਸ਼ ਦੇ ਲਈ ਆਪਣੀ ਜਿੰਦਗੀ ਖਪਾ ਦਿੱਤੀ ਜਿਹੜੇ ਕਿ ਵਕਾਲਤ ਦੇ ਪੇਸ਼ੇ ਵਿੱਚੋਂ ਸਨ ਅਤੇ ਦੇਸ਼ ਭਗਤੀ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਦੇਸ਼ ਦੀ ਅਜ਼ਾਦੀ ਲਈ ਆਪਣੀ ਜਵਾਨੀ ਖਪਾ ਰਹੇ ਸਨ। ਇਨ੍ਹਾਂ ਵਿੱਚੋਂ ਕਈ ਨੇਤਾ ਅਜਿਹੇ ਸਨ ਜਿੰਨ੍ਹਾਂ ਨੇ ਦੇਸ਼ ਦਾ ਸੰਵਿਧਾਨ ਤਿਆਰ ਕਰਨ ਵਿੱਚ ਬਹੁਤ ਹੀ ਨਿਰਣਾਇਕ ਭੂਮਿਕਾ ਨਿਭਾਈ ਸੀ। ਅਤੇ ਭੈਣੋਂ ਭਰਾਵੋ ਅਸੀਂ ਨਹੀਂ ਭੁੱਲ ਸਕਦੇ ਕਿ ਇਨ੍ਹਾਂ ਮਹਾਪੁਰਸ਼ਾਂ ਤੋਂ ਬਿਨਾ ਦੇਸ਼ ਦਾ ਇਤਿਹਾਸ ਅਧੂਰਾ ਹੈ।
ਸਾਥੀਓ! ਅੱਜ ਸਾਡਾ ਦੇਸ਼ ਅੱਜ ਸਾਡਾ ਦੇਸ਼ ਇਤਿਹਾਸ ਦੇ ਇੱਕ ਹੋਰ ਅਹਿਮ ਪੜਾਅ `ਤੇ ਹੈ। ਸੰਨ 1947 ਵਿੱਚ ਅਜ਼ਾਦੀ ਤੋਂ ਬਾਅਦ ਦੇਸ਼ ਦੀ ਰਾਜਨੀਤਕ ਏਕੀਕਰਨ ਤੋਂ ਬਾਅਦ, ਅੱਜ ਦੇਸ਼ ਆਰਥਿਕ ਇਕੱਤਰੀਕਰਨ ਦੇ ਦੌਰ ਵਿੱਚੋਂ ਗੁਜਰਦਾ ਹੋਇਆ ਇੱਕ ਨਵੀਂ ਯਾਤਰਾ ਆਰੰਭ ਕਰ ਰਿਹਾ ਹੈ। ਸਾਲ 2017 ਦਾ ਇਹ ਸਾਲ ਜਦੋਂ ਇੱਕ ਰਾਸ਼ਟਰ, ਇੱਕ ਟੈਕਸ, ਇੱਕ ਮਾਰਕੀਟ ਦਾ ਸੁਪਨਾ ਸਾਕਾਰ ਹੋਇਆ ਹੈ। ਇਸ ਇਤਿਹਾਸਕ ਮੌਕੇ `ਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਭੂਮਿਕਾ ਚਾਰਟਰਡ ਅਕਾਊਂਟੈਂਟਸ ਦੀ ਹੈ। ਤੁਸੀਂ ਮੇਰੀ ਭਾਵਨਾ ਨੂੰ ਸਮਝੋ ਦੋਸਤੋ,ਅਜ਼ਾਦੀ ਦੇ ਅੰਦੋਲਨ ਵਿੱਚ ਵਕੀਲ ਜਗਤ ਦੇ ਲੋਕਾਂ ਨੇ ਵਕਾਲਤ ਕਰਨ ਵਾਲੇ ਲੋਕਾਂ ਨੇ ਹਿੰਦੁਸਤਾਨ ਦੀ ਸੁਤੰਤਰਤਾ ਉਨ੍ਹਾਂ ਦੇ ਅਧਿਕਾਰ ਦੇ ਲਈ ਆਪਣੀ ਜਾਨ ਦੀ ਬਾਜੀ ਲਗਾ ਦਿੱਤੀ ਸੀ। ਅੱਜ ਮੈਂ ਉਸ ਜਮਾਨੇ ਦੀ ਤਰ੍ਹਾਂ ਜਾਨ ਦੀ ਬਾਜੀ ਲਗਾਉਣ ਲਈ ਨਹੀਂ ਕਹਿ ਰਿਹਾ ਹਾਂ। ਤੁਹਾਨੂੰ ਜੇਲ੍ਹ ਦੇ ਸ਼ਿਕੰਜੇ ਦੇ ਪਿੱਛੇ ਜਾਣ ਦੀ ਲੋੜ ਨਹੀਂ ਹੈਂ। ਇਹ ਦੇਸ਼ ਤੁਹਾਡਾ ਹੈ ਅਤੇ ਦੇਸ਼ ਦਾ ਆਉਣ ਵਾਲਾ ਭਵਿੱਖ ਤੁਹਾਡੀ ਸੰਤਾਨ ਦਾ ਵੀ ਹੈ। ਅਤੇ ਇਸ ਲਈ ਇਸ ਨਵੇਂ ਦੌਰ ਦੀ ਅਗਵਾਈ, ਜਿਵੇਂ ਵਕੀਲਾਂ ਨੇ ਅਜ਼ਾਦੀ ਦੀ ਅਗਵਾਈ ਕੀਤੀ ਸੀ। ਅੱਜ ਆਰਥਿਕ ਵਿਕਾਸ ਦੀ ਅਗਵਾਈ ਮੇਰੀ ਚਾਰਟਰਡ ਅਕਾਊਂਟੈਂਟਸ ਦੀ ਫੌਜ ਨੇ ਕਰਨਾ ਹੈ। ਅਤੇ ਤੁਸੀਂ ਦੇਖਣਾ ਹੈ ਕਿ ਆਰਥਿਕ ਖੇਤਰ ਵਿੱਚ ਉਚਾਈਆਂ ਨੂੰ ਪ੍ਰਾਪਤ ਕਰਨ ਦੀ ਮਜਬੂਤ ਰਸਤਾ ਤੁਹਾਡੇ ਤੋਂ ਵੱਧ ਕੋਈ ਨਹੀਂ ਬਣਾ ਸਕਦਾ। ਕਾਲੇਧਨ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਪਣੇ ਗਾਹਕਾਂ ਨੂੰ,ਮੈਂ ਫਿਰ ਕਹਿੰਦਾ ਹਾਂ ਆਪਣੇ ਗਾਹਕਾਂ ਨੂੰ ਇਮਾਨਦਾਰੀ ਦੇ ਰਸਤੇ ਤੇ ਚੱਲਣ ਲਈ ਅੱਗੇ ਹੋ ਕੇ ਉਸ ਦੀ ਕਮਾਨ ਸੰਭਾਲਣੀ ਹੋਵੇਗੀ।
ਸਾਥੀਓ! ਚਾਰਟਰਡ ਅਕਾਊਂਟੈਂਟਸ ਦੇਸ਼ ਦੀ ਆਰਥਿਕ ਵਿਵਸਥਾ ਦੇ ਭਰੋਸੇਯੋਗ ਏਲਚੀ ਹੁੰਦੇ ਹਨ। ਤੁਸੀਂ ਸਰਕਾਰ ਅਤੇ ਟੈਕਸ ਦੇਣ ਵਾਲੇ ਨਾਗਰਿਕਾਂ ਅਤੇ ਕੰਪਨੀਆਂ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦੇ ਹੋ। ਤੁਹਾਡੇ ਦਸਤਖਤ ਵਿੱਚ ਜਿਹੜੀ ਤਾਕਤ ਹੈ ਉਹ ਪ੍ਰਧਾਨ ਮੰਤਰੀ ਦੇ ਦਸਤਖਤ ਵਿੱਚ ਵੀ ਨਹੀਂ ਹੈ। ਤੁਹਾਡੇ ਦਸਤਖਤ ਸਚਾਈ ਦੇ ਭਰੋਸੇ ਦੀ ਗਵਾਹੀ ਭਰਦੇ ਹਨ। ਕੰਪਨੀ ਭਾਵੇਂ ਛੋਟੀ ਹੋਵੇ ਜਾਂ ਵੱਡੀ, ਜਿਸ ਲੇਖੇ ਉੱਪਰ ਤੁਸੀਂ ਦਸਤਖਤ ਕਰਦੇ ਹੋ ਉਸ ਤੇ ਸਰਕਾਰ ਤੇ ਦੇਸ਼ ਦੇ ਲੋਕ ਭਰੋਸਾ ਕਰਦੇ ਹਨ। ਅਤੇ ਤੁਸਾਂ ਕਦੇ ਸੋਚਿਆ ਹੈ ਕਿ ਜਿਸ ਦੀ ਬੈਲੈਂਸ ਸ਼ੀਟ ਦੇ ਨਾਲ ਤੁਹਾਡੇ ਦਸਤਖਤ ਹੋ ਜਾਂਦੇ ਹਨ ਤਾਂ ਉਸ ਦੇ ਲੇਖੇ ਨੂੰ, ਅਤੇ ਕੰਪਨੀ ਦੇ ਕਾਰੋਬਾਰ ਦੀ ਬੈਲੈਂਸ ਸ਼ੀਟ ਨੂੰ ਦੇਖ ਕੇ ਫਾਈਲ ਉੱਥੇ ਰੁਕਦੀ ਨਹੀਂ ਹੈ, ਦੋਸਤੋ! ਉਸ ਦਸਤਖਤ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ, ਦੋਸਤੋ। ਮੈਂ ਅੱਜ ਉਸ ਨਵੀਂ ਜ਼ਿੰਦਗੀ ਦੀ ਝਲਕ ਆਪ ਨੂੰ ਦਿਖਾਉਣ ਆਇਆ ਹਾਂ। ਤੁਸਾਂ ਉਸ ਕੰਪਨੀ ਦੀ ਬਹੀ ਅਤੇ ਬੈਲੈਂਸ ਸ਼ੀਟ `ਤੇ ਹਸਤਾਖਰ ਕਰ ਦਿੱਤੇ ਅਤੇ ਸਰਕਾਰੀ ਅਫਸਰਾਂ ਨੇ ਉਸ ਨੂੰ ਮੰਨ ਲਿਆ, ਕੰਪਨੀ ਪਰਫੁੱਲਤ ਹੋਈ ਅਤੇ ਅੱਗੇ ਵਧ ਰਹੀ ਹੈ, ਤੁਸੀਂ ਵੀ ਫੁਲੇ ਫਲੇ ਅੱਗੇ ਵਧ ਰਹੇ ਹੋ। ਗੱਲ ਇੱਥੇ ਅਟਕਦੀ ਨਹੀਂ ਹੈ, ਦੋਸਤੋ! ਜਦੋਂ ਤੁਸੀਂ ਉਸ ਕੰਪਨੀ ਦੀ ਬਹੀ `ਤੇ ਸਹੀ ਕਰਦੇ ਹੋ ਅਤੇ ਜਦੋਂ ਉਸ ਕੰਪਨੀ ਦਾ ਲੇਖਾ – ਜੋਖਾ ਲੋਕਾਂ ਦੇ ਸਾਹਮਣੇ ਆਉਂਦਾ ਹੈ, ਤਦ ਜਾ ਕੇ ਕੋਈ ਬਜ਼ੁਰਗ ਮਿਊਚਲ ਫੰਡ ਵਿੱਚ ਆਪਣੀ ਪੈਂਸ਼ਨ ਦਾ ਪੈਸਾ ਲਗਾਉਂਦਾ ਹੈ। ਕੋਈ ਗ਼ਰੀਬ ਵਿਧਵਾ ਔਰਤ ਆਪਣੀ ਮਹੀਨੇ ਭਰ ਦੀ ਬਚਤ ਨੂੰ ਸ਼ੇਅਰ ਮਾਰਕਿਟ ਵਿੱਚ ਲਗਾ ਦੇਂਦੀ ਹੈ। ਜਦੋਂ ਕਦੇ ਕਿਸੇ ਕੰਪਨੀ ਦੀ ਸਹੀ ਰਿਪੋਰਟ ਨਹੀਂ ਦਿੱਤੀ ਜਾਂਦੀ, ਤੱਥਾਂ ਨੂੰ ਛੁਪਾਇਆ ਜਾਂਦਾ ਹੈ ਅਤੇ ਜਦੋਂ ਬਾਅਦ ਵਿੱਚ ਭੇਦ ਖੁਲ੍ਹਦਾ ਹੈ ਤਾਂ ਉਦੋਂ ਅਸਲ ਵਿੱਚ ਕੰਪਨੀ ਨਹੀਂ ਡੁੱਬਦੀ, ਮੇਰੇ ਪਿਆਰੇ ਦੋਸਤੋ! ਉਦੋਂ ਗ਼ਰੀਬ ਵਿਧਵਾ ਦੀ ਜ਼ਿੰਦਗੀ ਡੁੱਬ ਜਾਂਦੀ ਹੈ, ਉਸ ਬਜ਼ੁਰਗ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਉਸ ਨੇ ਤੁਹਾਡੇ ਇੱਕ ਸਾਈਨ `ਤੇ ਭਰੋਸਾ ਕਰਕੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਲਗਾਈ ਸੀ। ਇਸ ਲਈ ਮੇਰੀ ਤੁਹਾਨੂੰ ਅਪੀਲ ਹੈ, ਤੁਹਾਨੂੰ ਸਾਰਿਆਂ ਨੂੰ ਮੇਰੀ ਤਾਕੀਦ ਹੈ ਕਿ ਹਿੰਦੁਸਤਾਨ ਦੇ ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਤੁਹਾਡੇ ਉਸ ਦਸਤਖਤ `ਤੇ ਭਰੋਸਾ ਹੈ। ਉਸ ਭਰੇਸੇ ਨੂੰ ਕਦੇ ਟੁੱਟਣ ਨਾ ਦੇਣਾ, ਉਸ ਨੂੰ ਜ਼ਰਾ ਵੀ ਝਰੀਟ ਨਾ ਆਉਣ ਦੇਣਾ। ਅਗਰ ਤੁਸੀਂ ਆਪਣੇ ਮਨ-ਮੰਦਰ ਵਿੱਚ ਇਹ ਸੋਚਦੇ ਹੋ ਕਿ ਭਰੋਸਾ ਟੁੱਟਿਆ ਹੈ ਤਾਂ ਇਸ ਨੂੰ ਦੁਬਾਰਾ ਕਾਇਮ ਕਰਨ ਲਈ ਅੱਗੇ ਆਉਣ ਦੀ ਪਹਿਲ ਕਰੋ। ਸਾਲ 2017 ਦੇ ਜੁਲਾਈ ਮਹੀਨੇ ਦੀ ਪਹਿਲੀ ਤਰੀਕ ਨੂੰ ਆਪ ਦਾ ਸਥਾਪਨਾ ਦਿਵਸ ਤੁਹਾਡੇ ਵਾਸਤੇ ਇੱਕ ਨਵਾਂ ਮੌਕਾ ਲੈ ਕੇ ਆਇਆ ਹੈ ਅਤੇ ਮੈਂ ਇਸ ਸਬੰਧੀ ਆਪ ਨੂੰ ਸੱਦਾ ਦੇਂਦਾ ਹਾਂ। ਇਮਾਨਦਾਰੀ ਦੇ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਮੈਂ ਆਪ ਨੂੰ ਸੱਦਾ ਦੇਣ ਲਈ ਆਇਆ ਹਾਂ। ਆਪਣੇ ਕੰਮ ਦੀ ਮਹੱਤਤਾ ਨੂੰ ਸਮਝੋ ਅਤੇ ਫਿਰ ਉਸੇ ਤਰ੍ਹਾਂ ਰਸਤਾ ਪਾਰ ਕਰਕੇ ਦੇਖੋ। ਸਮਾਜ ਤੁਹਾਨੂੰ ਕਿੰਨੇਂ ਮਾਣ ਨਾਲ ਦੇਖੇਗਾ। ਤੁਹਾਨੂੰ ਖੁਦ ਇਸ ਦੀ ਅਨੁਭੂਤੀ ਹੋਵੇਗੀ।
ਸਾਥੀਓ! ਟੈਕਸ “ਰਿਟਰਨ” ਸ਼ਬਦ ਦੀ ਵੱਖ-ਵੱਖ ਪਰਿਭਾਸ਼ਾ ਹੈ। ਲੇਕਿਨ ਮੈਨੂੰ ਜੋ ਲਗਦਾ ਕਿ ਦੇਸ਼ ਨੂੰ ਜੋ ਟੈਕਸ ਮਿਲਦਾ ਹੈ, ਉਹ ਵਿਕਾਸ ਦੇ ਕੰਮ ਵਿੱਚ ਆਉਂਦਾ ਹੈ ਇਹੀ ਟੈਕਸ ਰਿਟਰਨ ਹੈ। ਇਹ ਮਹਿੰਗਾਈ ਰੋਕਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਕਿਸੇ ਐਸੀ ਔਰਤ ਨੂੰ ਗੈਸ ਕੁਨੈਕਸ਼ਨ ਮਿਲਦਾ ਹੈ ਜਿਸ ਨੇ ਸਾਰੀ ਉਮਰ ਲੱਕੜੀ ਨਾਲ ਹੀ ਭੋਜਨ ਤਿਆਰ ਕੀਤਾ ਹੋਵੇ, ਇਸੇ ਪੈਸੇ ਨਾਲ ਕਿਸੇ ਬਜ਼ੁਰਗ ਨੂੰ ਪੈਂਸ਼ਨ ਮਿਲਦੀ ਹੈ ਜਿਸ ਦੇ ਬੱਚਿਆਂ ਨੇ ਉਸ ਦਾ ਖਰਚ ਉਠਾਉਣ ਤੋਂ ਨਾਂਹ ਕਰ ਦਿੱਤੀ ਹੋਵੇ। ਇਨ੍ਹਾਂ ਪੈਸਿਆਂ ਨਾਲ ਹੀ ਇੱਕ ਨੋਜਵਾਨ ਨੂੰ ਸਵੈ-ਰੋਜ਼ਗਾਰ ਮਿਲਦਾ ਹੈ ਜੋ ਦਿਨ ਭਰ ਇਸ ਵਾਸਤੇ ਮਜ਼ਦੂਰੀ ਕਰਦਾ ਹੈ ਕਿ ਸ਼ਾਮ ਨੂੰ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ ਸਕੇ, ਇਸ ਪੈਸੇ ਨਾਲ ਹੀ ਕਿਸੇ ਗ਼ਰੀਬ ਬਿਮਾਰ ਨੂੰ ਸਸਤੀ ਦਵਾਈ ਮਿਲਦੀ ਹੈ ਜਿਸ ਦੇ ਪਾਸ ਇਲਾਜ ਵਾਸਤੇ ਪੈਸੇ ਨਹੀਂ ਹੁੰਦੇ, ਉਹ ਬਿਮਾਰ ਹੋਣ ਤੋਂ ਬਾਅਦ ਛੁੱਟੀ ਨਹੀਂ ਲੈ ਸਕਦਾ, ਉਹ ਬਿਮਾਰੀ ਵਿੱਚ ਦਿਨ ਭਰ ਕੰਮ ਕਰਦਾ ਰਹਿੰਦਾ ਹੈ ਤਾਕਿ ਸ਼ਾਮ ਨੂੰ ਉਸ ਦੇ ਬੱਚਿਆਂ ਨੂੰ ਭੁੱਖਾ ਨਾ ਸੌਣਾ ਪਵੇ।
ਟੈਕਸ ਰਾਹੀਂ ਮਿਲਿਆ ਪੈਸਾ ਦੇਸ਼ ਦੇ ਬਹਾਦਰ ਸੈਨਿਕਾਂ ਦੇ ਕੰਮ ਆਉਂਦਾ ਹੈ ਜੋ ਹੱਦਾਂ `ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਡੀ ਸਾਰਿਆਂ ਦੀ ਰੱਖਿਆ ਕਰਦੇ ਹਨ। ਇਹ ਪੈਸੇ ਉਨ੍ਹਾਂ ਘਰਾਂ ਵਿੱਚ ਬਿਜਲੀ ਪਹੁੰਚਾਉਣ ਵਿੱਚ ਕੰਮ ਆਉਂਦੇ ਹਨ ਜਿਨ੍ਹਾਂ ਘਰਾਂ ਵਿੱਚ ਅਜ਼ਾਦੀ ਦੇ 70 ਸਾਲਾਂ ਬਾਅਦ ਵੀ ਬਿਜਲੀ ਨਹੀਂ ਪਹੁੰਚੀ ਅਤੇ ਉਨ੍ਹਾਂ ਘਰਾਂ ਵਿੱਚ ਅੱਜ ਤੱਕ ਇੱਕ ਬਲਬ ਵੀ ਨਹੀਂ ਜਗਿਆ। ਉਹ ਹਨੇਰੇ ਵਿੱਚ ਡੁੱਬੇ ਹੋਏ ਹਨ। ਦੇਸ਼ ਦੇ ਗਰੀਬਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣ ਵਿੱਚ ਉਨ੍ਹਾਂ ਦੀ ਮਦਦ ਕਰਨ ਤੋਂ ਹੋਰ ਵੱਡੀ ਸੇਵਾ ਕੀ ਹੋ ਸਕਦੀ ਹੈ? ਤੁਹਾਡਾ ਇੱਕ ਦਸਤਖਤ ਦੇਸ਼ ਦੇ ਗ਼ਰੀਬਾਂ ਦੀ ਕਿੰਨੀ ਮਦਦ ਕਰ ਸਕਦਾ ਹੈ, ਇਸ ਦੀ ਸ਼ਾਇਦ ਤੁਸੀਂ ਵੀ ਕਦੇ ਕਲਪਨਾ ਨਹੀਂ ਕੀਤੀ ਹੋਵੇਗੀ। ਦੇਸ਼ ਦੇ ਸਧਾਰਨ ਮਾਨਵ ਦਾ ਸੁਪਨਾ ਪੂਰਾ ਕਰਨ ਵਿੱਚ ਤੁਹਾਡੀ ਬਹੁਤ ਵੱਡੀ ਦਇਆ ਹੈ, ਅਤੇ ਇਸ ਤਰ੍ਹਾਂ ਕਰਕੇ ਤੁਸੀਂ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹੋ । ਜਦੋਂ ਤੁਸੀਂ ਇਹ ਠਾਣ ਲਉਗੇ ਤਾਂ ਮੇਰਾ ਵਿਸ਼ਵਾਸ ਹੈ ਕਿ ਇੱਕ ਜੁਲਾਈ 2017 ICAI ਦਾ ਜੀਵਨ ਯਾਤਰਾ ਦਾ ਇੱਕ ਟਰਨਿੰਗ ਪੁਆਇੰਟ ਬਣਕੇ ਰਹੇਗਾ । ਇਹ ਮੇਰੀ ਆਤਮਾ ਦੀ ਅਵਾਜ਼ ਹੈ, ਅਤੇ ਮੇਰੇ ਸਾਥੀਓ! ਇੱਕ ਵਾਰ ਤੁਸੀਂ ਠਾਨ ਲਵੋਗੇ, ਤਾਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਟੈਕਸ ਦੀ ਚੋਰੀ ਕਰਨ ਦੀ ਕੋਈ ਹਿੰਮਤ ਨਹੀਂ ਕਰੇਗਾ। ਇਨਸਾਨ ਅਪਰਾਧ ਉਦੋਂ ਹੀ ਕਰਦੇ ਹੈ ਜਦੋਂ ਉਸਨੂੰ ਪਤਾ ਹੁੰਦਾ ਹੈ ਕਿ ਕੋਈ ਉਸ ਨੂੰ ਬਚਾਉਣ ਵਾਲਾ ਹੈ। ਸਾਥੀਓ! ਜੀ.ਐੱਸ.ਟੀ. ਤੁਹਾਡੇ ਸਾਹਮਣੇ ਰਾਸ਼ਟਰ-ਨਿਰਮਾਣ ਵਿੱਚ ਇੱਕ ਸਹਿਯੋਗ ਦਾ ਇੱਕ ਮਾਧਿਅਮ ਬਣ ਕੇ ਆਇਆ ਹੈ। ਤੁਸੀਂ ਵੱਖ-ਵੱਖ ਲੋਕਾਂ ਕੋਲ ਜਾਓ, ਉਨ੍ਹਾਂ ਨਾਲ ਗਲਬਾਤ ਕਰੋ ਅਤੇ ਜਦੋਂ ਮੈਂ ਆ ਰਿਹਾ ਸਾਂ ਤਾਂ ਸ਼੍ਰੀ ਨੀਲੇਸ਼ ਮੈਨੂੰ ਦੱਸ ਰਹੇ ਸਨ ਤਾ ਕਿ ਅਸੀਂ ਵਪਾਰੀਆਂ ਦੀ ਮਦਦ ਹੋਵੇ ਦੀ ਅਸੀਂ ਸਮਝਣ ਵਿੱਚ ਮਦਦ ਕਰਨ ਵਾਲੇ ਹਾਂ । ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦਾ ਧੰਨਵਾਦੀ ਹਾਂ। ਤੁਸੀਂ ਲੋਕਾਂ ਤੱਕ ਪਹੁੰਚੋ ਅਤੇ ਉਨ੍ਹਾਂ ਨੂੰ ਜਾਗਰੂਕ ਕਰੋ। ਇਮਾਨਦਾਰੀ ਦੀ ਮੁੱਖ ਧਾਰਾ ਵਿੱਚ ਆਉਣ ਲਈ ਪ੍ਰੇਰਿਤ ਕਰੋ। ਇਸ ਲਈ Chartered Accountants Field ਦੇ ਲੋਕਾਂ ਨੂੰ ਇੱਕ ਨਵਾਂ ਮੌਕਾ ਸਰਕਾਰ ਨੇ ਦਿੱਤਾ ਹੈ। ਹੁਣ ਤੋਂ ਹੀ ਇਸ ਦੀ ਤਿਆਰੀ ਕਰੋ ਅਤੇ ਖਾਸ ਕਰਕੇ ਮੈਂ ਇਸ ਪੇਸ਼ੇ ਦੇ ਨੌਜਵਾਨਾਂ ਨੂੰ ਸੱਦਾ ਦਿੰਦਾ ਹਾਂ,ਆਓ! ਸਰਕਾਰ ਨੇ ਪਿਛਲੇ ਦਿਨਾਂ ਵਿੱਚ ਜਿਹੜੇ ਕਾਨੂੰ ਪਾਸ ਕੀਤੇ ਹਨ ਦਿਵਾਲੀਆਪਨ bankruptcy ਕੋਡ ਨੂੰ ਸਫਲ ਬਣਾਉਣ ਵਿੱਚ ਅਤੇ ਨਹੀਂ ਨਵੇਂ ਤਰੀਕੇ ਨਾਲ ਲਾਗੂ ਕਰਨ ਵਿੱਚ Chartered Accountant Field ਦੇ ਲੋਕਾਂ ਦੀ ਬਹੁਤ ਵੱਡੀ ਭੂਮਿਕਾ ਹੈ। ਇਸ ਕੋਡ ਦੇ ਤਹਿਤ ਜਦੋਂ ਵੀ ਕੋਈ ਕੰਪਨੀ ਦੀਵਾਲੀਆ ਹੋਵੇਗੀ ਤਾਂ ਉਸ ਦਾ ਕੰਟਰੋਲ ਇਨਸੋਲਵੇਂਸੀ ਪ੍ਰੈਕਟੀਸ਼ਨਰ ਦੇ ਪਾਸ ਆਉਣ ਵਾਲਾ ਹੈ। Chartered Accountant ਇਨਸੌਲਵੇਂਸੀ ਪ੍ਰੈਕਟੀਸ਼ਨਰ ਬਣਕੇ ਇੱਕ ਨਵੇਂ ਖੇਤਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਸਕਦਾ ਹੈ। ਇਹ ਇੱਕ ਨਵਾਂ ਰਸਤਾ ਹੈ ਜੋ ਸਰਕਾਰ ਨੇ ਤੁਹਾਡੇ ਲਈ ਖੋਲ੍ਹਿਆ ਹੈ। ਪ੍ਰੰਤੂ ਅੱਜ ਤੋਂ ਬਾਅਦ ਤੁਸੀਂ ਜਿਹੜਾ ਵੀ ਰਸਤਾ ਚੁਣੋ ਉਸ ਦੇ ਵਿੱਚ ਸੀ.ਏ. ਦਾ ਮਤਲਬ ਹੋਣਾ ਚਾਹੀਦਾ ਹੈ- ਚਾਰਟਰ ਅਤੇ ਐਕੂਰੇਸੀ।
ਸਾਥੀਓ! 2022 ਵਿੱਚ ਸਾਡਾ ਦੇਸ਼ ਅਜ਼ਾਦੀ ਦੇ 75 ਸਾਲ ਪੂਰਾ ਕਰੇਗਾ। ਇਸ ਸਾਲ ਵਾਸਤੇ ਦੇਸ਼ ਨੇ ਕੁਝ ਸੰਕਲਪ ਕੀਤੇ ਹਨ। ਨਵਾਂ ਭਾਰਤ ਸਾਡੀ ਸਾਰਿਆਂ ਦੀ ਮਿਹਨਤ ਦੀ ਇੰਤਜਾਰ ਕਰ ਰਿਹਾ ਹੈ। ਤੁਸੀਂ ਵੀ ਤੁਸੀਂ ਇੱਕ ਸੰਸਥਾ ਦੇ ਨਾਤੇ ਵੀ ਅਤੇ ਇੱਕ Chartered Accountant ਦੇ ਤੌਰ ’ਤੇ ਵੀ ਅਤੇ ਦੇਸ਼ ਦੇ ਨਾਗਰਿਕ ਦੇ ਤੌਰ ਤੇ ਵੀ 2022 ਤੱਕ ਜਦੋਂ ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤਾਂ ਅਸੀਂ ਦੇਸ਼ ਨੂੰ ਕਿਸ ਤਰ੍ਹਾਂ ਦਾ ਦੇਖਣਾ ਚਾਹੁੰਦੇ ਹਾਂ, ਉਸ ਨੂੰ ਇਸ ਤਰ੍ਹਾਂ ਦਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਆਪਣੀ ਭੂਮਿਕਾ ਨਿਭਾਓ, ਅਤੇ ਸਾਲ 2022 ਤੱਕ ਜਦੋਂ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤਾਂ ਉਸ ਤੋਂ ਠੀਕ ਦੋ ਸਾਲ ਬਾਅਦ Institute of Chartered Accountant of India ਦੇ ਵੀ 75 ਸਾਲ ਪੂਰੇ ਹੋ ਜਾਣਗੇ। ਤੁਸੀਂ ਹੁਣ ਹੀ 75 ਸਾਲ ਦਾ ਪ੍ਰੋਗਰਾਮ ਤਿਆਰ ਕਰੋ ਅਤੇ ਤੁਸੀਂ ਇਸ ਇਸਟੀਟਿਉਸ਼ਨ ਨੂੰ ਅਤੇ ਇਸ ਦੇ ਕਰੈਕਟਰ ਨੂੰ ਕਿਸ ਬੁਲੰਦੀ ਤੱਕ ਲੈ ਕੇ ਜਾਣਾ ਹੈ ਉਸ ਇਤਿਹਾਸਕ ਮੌਕੇ ਦੀ ਇੰਤਜ਼ਾਰ ਕਰਦੇ ਹੋਏ ਹੁਣ ਤੋਂ ਹੀ ਆਪਣਾ ਰੋਡਮੈਪ ਤਿਆਰ ਕਰੋ ਅਤੇ ਫੈਸਲਾ ਕਰੋ ਕਿ ਤੁਸੀਂ ਦੇਸ਼ ਨੂੰ ਕੀ ਦਿਉਗੇ? ਦੇਸ਼ ਵਿੱਚ ਆਸ-ਉਮੀਦ ਲੈ ਕੇ ਬੈਠੇ ਕਰੋੜਾਂ ਨੌਜੁਆਨਾਂ ਦੇ ਭਵਿੱਖ ਦੇ ਲਈ ਕੀ ਕਰੋਗੇ। ਕੀ ਤੁਸੀਂ ਦੇਸ਼ ਨੂੰ ਇੱਕ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸਥਿਤੀ ਦੇਣ ਵਿੱਚ ਮਦਦ ਨਹੀਂ ਕਰ ਸਕਦੇ? ਕੀ ਤੁਸੀਂ ਹਿਸਾਬ ਕਿਤਾਬ ਲਗਾਉਗੇ ਕਿ ਤੁਸਾਂ ਕਿੰਨੇ ਲੋਕਾਂ ਨੂੰ ਟੈਕਸ ਦੇਣ ਤੋਂ ਬਚਾਇਆ ਜਾਂ ਫਿਰ ਇਹ ਹਿਸਾਬ ਕਿਤਾਬ ਲਗਾ ਕੇ ਕਹੋਗੇ ਕਿ ਮੈਂ ਕਿੰਨੇ ਲੋਕਾਂ ਨੂੰ ਟੈਕਸ ਭਰ ਕੇ ਇਮਾਨਦਾਰੀ ਦੀ ਜ਼ਿੰਦਗੀ ਜੀਉਣ ਵਾਸਤੇ ਪ੍ਰੇਰਿਤ ਕੀਤਾ? ਇਸ ਸਬੰਧੀ ਫੈਸਲਾ ਤੁਸਾਂ ਕਰਨਾ ਹੈ। ਤੁਸੀਂ ਕੋਈ ਟੀਚਾ ਬਣਾਉ ਕਿ ਤੁਸਾਂ ਕਿੰਨੇ ਲੋਕਾਂ ਨੂੰ ਇਮਾਨਦਾਰੀ ਨਾਲ ਟੈਕਸ ਭਰਨ ਲਈ ਮੁੱਖ ਧਾਰਾ ਵਿੱਚ ਲਿਆਉਗੇ? ਇਸ ਟੀਚੇ ਦਾ ਅੰਕੜਾ ਕੀ ਹੋਏਗਾ ਇਸ ਬਾਰੇ ਤੁਹਾਡੇ ਤੋਂ ਵੱਧ ਕੌਣ ਦੱਸੇਗਾ? ਇਸ ਸਬੰਧੀ ਸੋਚੋ ਕਿ ਤੁਸੀਂ ਆਪਣੇ ਕਿੱਤੇ ਵਿੱਚ ਟੈਕਸ ਦੀ ਵਰਤੋਂ ਕਿਵੇਂ ਕਰੋਗੇ। Institute of Chartereded Accountant ਦੇ ਖੇਤਰ ਵਿੱਚ ਫਾਰੈਂਸਿਕ ਸਾਇੰਸ ਦਾ ਕਿੰਨਾ ਵੱਡਾ ਹਿੱਸਾ ਹੋ ਸਕਦਾ ਹੈ? ਉਸ ਦੀ ਕਿਵੇਂ ਸੰਭਾਲ ਕਰਨੀ ਹੈ ਅਤੇ ਕਿਵੇਂ ਵਰਤਣਾ ਹੈ ਇਸ ਨਾਲ ਜੁੜੇ ਸਾਰੇ ਟੀਚੇ ਸੰਭਵ ਹੋਣ ਇਹ ਤੈਅ ਕਰਨਾ ਚਾਹੀਦਾ ਹੈ।
ਸਾਥੀਓ! ਮੇਰੇ ਮਨ ਤੁਹਾਡੇ ਤੋਂ ਹੋਰ ਤਮੰਨਾ ਹੈ ਅਤੇ ਇਹ ਇਸ ਕਰਕੇ ਹੈ ਕਿ ਮੈਨੂੰ ਵਿਸ਼ਵਾਸ ਹੈ ਕਿ ਇਹ ਸਮਰੱਥਾ ਵੀ ਤੁਹਾਡੇ ਵਿੱਚ ਹੈ। ਤੁਸੀਂ ਪਿੱਛੇ ਕਿਉਂ ਹੋ ਮੈਨੂੰ ਸਮਝ ਨਹੀਂ ਆਉਂਦਾ। ਸਾਥੀਓ!
ਦੁਨੀਆ ਵਿੱਚ ਚਾਰ ਅਜਿਹੀਆਂ ਵੱਡੀਆਂ ਆਡਿਟ ਸੰਸਥਾਵਾਂ ਹਨ ਜੋ ਬੇਹੱਦ ਪ੍ਰਤੀਸ਼ਠਿਤ ਹਨ ਅਤੇ ਵੱਡੀਆਂ -ਵੱਡੀਆਂ ਕੰਪਨੀਆਂ ਆਪਣੇ ਆਡਿਟ ਦਾ ਕੰਮ ਦਿੰਦੀਆਂ ਹਨ ਇਨ੍ਹਾਂ ਕੰਪਨੀਆਂ ਨੂੰ “ਬਿੱਗ ਫੋਰ” ਕਿਹਾ ਜਾਂਦਾ ਹੈ। ਇਨ੍ਹਾਂ ਚੌਹਾਂ ਵਿੱਚੋਂ ਅਸੀਂ ਕਿਧਰੇ ਵੀ ਨਹੀਂ ਹਾਂ। ਤੁਹਾਡੇ ਵਿੱਚ ਸਮਰੱਥਾ ਵੀ ਹੈ, ਯੋਗਤਾ ਦੀ ਕੋਈ ਕਮੀ ਨਹੀਂ ਹੈ। ਕੀ ਮੇਰੇ ਸਾਰੇ ਸਾਥੀ ਸਾਰੀ ਦੁਨੀਆ ਵਿੱਚ ਹਿੰਦੋਸਤਾਨ ਦਾ ਨਾਮ ਰੌਸ਼ਨ ਕਰਨਾ ਹੈ ਤਾਂ ਕੀ ਤੁਸੀਂ ਉਸ ਦਾ ਟੀਚਾ ਤੈਅ ਕਰ ਸਕਦੇ ਹੋ ਕਿ ਸਾਲ 2022 ਤੱਕ ਜਦੋਂ ਅਜ਼ਾਦੀ ਦੇ 75 ਸਾਲ ਦੇਸ਼ ਮਨਾਉਂਦਾ ਹੋਵੇਗਾ। “ਬਿੱਗ ਫੋਰ” ਨੂੰ “ਬਿੱਗ ਏਟ” ਵਿੱਚ ਬਦਲ ਦਿਆਂਗੇ ਅਤੇ ਜਿਹੜਾ “ਬਿੱਗ ਏਟ” ਹੋਏਗਾ ਉਸ ਵਿੱਚ “ਬਿੱਗ ਚਾਰ” “ਬਿੱਗ ਚਾਰ” ਇਹੀ ਜੋ ਲੋਕਾਂ ਹਨ ਇਨ੍ਹਾਂ ਵਿੱਚੋਂ ਹੀ ਹੋਣਗੇ। ਦੋਸਤੋ, ਇਹ ਸੁਪਨਾ ਸਾਡਾ ਲੋਕਾਂ ਦਾ ਹੋ ਰਿਹਾ ਹੈ। “ਬਿੱਗ ਏਟ” ਵਿੱਚ ਸ਼ਾਮਲ ਹੋਣ ਲਈ ਸਾਡੀਆਂ ਚਾਰ ਅਜਿਹੀਆਂ ਕੰਪਨੀਆਂ,ਉਨ੍ਹਾਂ ਦੀ ਪ੍ਰਤਿਸ਼ਠਾ ਅਤੇ ਪੇਸ਼ੇਵਰਾਨਾ” ਕੋਈ ਔਖਾ ਕੰਮ ਨਹੀਂ ਹੈ। ਵਿਸ਼ਵ ਅੰਦਰ Chartered Accountant ਦੀ ਦੁਨੀਆ ਵਿੱਚ ਵੀ ਤੁਹਾਡਾ ਡੰਕਾ ਵੱਜਣਾ ਚਾਹੀਦਾ ਹੈ ਮੇਰੇ ਸਾਥੀਓ। ਅਤੇ ਅੰਤ ਵਿੱਚ ਮੈਂ ਤੁਹਾਡੇ ਖੇਤਰ ਵਿੱਚ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਧ ਸਨਮਾਨਿਤ ਅਰਥਸ਼ਾਸਤਰੀ ਚਾਣਕਿਆ ਦੀ ਇੱਕ ਸਲਾਹ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ , ਚਾਣਕਿਆ ਨੇ ਕਿਹਾ ਹੈ।
“ਕਾਲਾਤੀ ਕ੍ਰਮਾਤ੍ ਕਾਲ ਏਵੰ ਫਲਮ ਪਿਬਤੀ”…… ਯਾਨੀ ਕਰਤੱਵ ਦਾ ਕਿਸੇ ਕੰਮ ਦਾ ਸਮਾਂ ਟਲ ਜਾਣ ਤੋਂ ਬਾਅਦ, ਸਮਾਂ ਹੀ ਉਸ ਦੀ ਸਫਲਤਾ ਨੂੰ ਖਤਮ ਕਰ ਦਿੰਦਾ ਹੈ ਅਤੇ ਇਸ ਕਰਕੇ ਇਸ ਮੌਕੇ ਨੂੰ ਹੱਥੋਂ ਨਾ ਨਿਕਲਣ ਦਿਉ।
ਹੁਣੇ ਕੁਝ ਦੇਰ ਪਹਿਲਾਂ ਅਰੁਣ ਜੀ ਤੁਹਾਨੂੰ ਕਹਿ ਰਹੇ ਸਨ ਕਿ ਹਿੰਦੁਸਤਾਨ ਦੇ ਜੀਵਨ ਵਿੱਚ ਦੁਨੀਆ ਅੰਦਰ ਪਹਿਲਾ ਅਜਿਹਾ ਮੌਕਾ ਕਦੇਂ ਨਹੀਂ ਆਇਆ। ਤੁਹਾਡੀ ਜ਼ਿੰਦਗੀ ਵਿੱਚ ਵੀ ਇਹ ਮੌਕਾ ਪਹਿਲਾਂ ਕਦੇ ਨਹੀਂ ਆਇਆ। ਇਹ ਮੌਕਾ ਹੱਥੋਂ ਨਾ ਜਾਣ ਦਿਓ, ਦੋਸਤੋਂ। ਮੈਂ ਤੁਹਾਨੂੰ ਰਾਸ਼ਟਰ-ਨਿਰਮਾਣ ਦੀ ਮੁੱਖ ਧਾਰਾ ਨਾਲ ਜੁੜਨ ਲਈ ਸੱਦਾ ਦੇਣ ਆਇਆ ਹਾਂ। ਤੁਸਾਂ ਨਹੀਂ ਭੁੱਲਣਾ ਕਿ ਇਹ ਇੱਕ ਅਜਿਹਾ ਕਿੱਤਾ ਹੈ ਜਿਸ ਕਿੱਤੇ ਵਿੱਚ ਸਮਾਜ ਦੀ ਪੂਰੀ ਅਰਥਵਿਵਸਥਾ ਨੂੰ ਬਚਾਈ ਰੱਖਣਾ ਤੇ ਟਿਕਾਈ ਰੱਖਣ ਵਿੱਚ ਸੱਮਰਥ ਹੈ। ਮੈਂ ਇੱਕ ਵਾਰ ਫਿਰ ਇੰਸਟੀਟਿਊਟ ਨੂੰ ਉਸ ਦੀ ਫੈਕਲਟੀ ਅਤੇ ਇੱਥੇ ਹਾਜ਼ਰ Chartered Accountant ਨੂੰ ICAI ਦੇ ਸਥਾਪਨ ਦਿਵਸ ਦੇ ਮੌਕੇ ’ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਦੇਸ਼ ਭਰ ਵਿੱਚ ਇਹ ਪ੍ਰੋਗਰਾਮ ਵੀਡੀਓ ਦੇ ਮਾਧਿਅਮ ਰਾਹੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਅਤੇ ਦੁਨੀਆ ਦੇ ਵੀ ਕੁਝ ਦੇਸ਼ਾਂ ਵਿੱਚ ਸਾਡੇ Chartered Accountant ਜੋ ਦੇਖ ਰਹੇ ਹਨ ਉਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹੋਏ 01 ਜੁਲਾਈ 2017 ਨਵੀਂ ਦਿਸ਼ਾ, ਨਵੀਂ ਗਤੀ, ਨਵੀਂ ਉਮੰਗ, ਆਉ ਅਸੀਂ ਚੱਲ ਪਈਏ ਅਤੇ ਦੇਸ਼ ਦੇ ਸਧਾਰਣ ਮਾਨਵ ਨੂੰ ਇਮਾਨਦਾਰੀ ਦੇ ਉਸਤਵ ਵਿੱਚ ਜੋੜੀਏ । ਇਸੇ ਇੱਕ ਕਾਮਨਾ ਨਾਲ, ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ।
ਬਹੁਤ-ਬਹੁਤ ਧੰਨਵਾਦ ਦੋਸਤੋ, ਬਹੁਤ-ਬਹੁਤ ਧੰਨਵਾਦ ।
***
AKT/AK/HS
The CA community looks after the economic health of society: PM @narendramodi
— PMO India (@PMOIndia) July 1, 2017
A country where a select few loot, such a nation cannot scale new heights. These select few never want the nation to grow: PM @narendramodi
— PMO India (@PMOIndia) July 1, 2017
Our Government has