ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਵਿੱਚ ਆਯੋਜਿਤ ਸੰਵਾਦ ਪ੍ਰੋਗਰਾਮ (SAMVAD programme) ਦੇ ਦੌਰਾਨ ਵੀਡੀਓ ਸੰਦੇਸ਼ ਦੇ ਜ਼ਰੀਏ ਆਪਣੀਆਂ ਟਿੱਪਣੀਆਂ ਦਿੱਤੀਆਂ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਥਾਈਲੈਂਡ ਵਿੱਚ ਸੰਵਾਦ ਦੇ ਐਡੀਸ਼ਨ (edition of SAMVAD) ਵਿੱਚ ਸ਼ਾਮਲ ਹੋਣ ‘ਤੇ ਮਾਣ ਵਿਅਕਤ ਕੀਤਾ ਅਤੇ ਇਸ ਆਯੋਜਨ ਨੂੰ ਸੰਭਵ ਬਣਾਉਣ ਦੇ ਲਈ ਭਾਰਤ, ਜਪਾਨ ਅਤੇ ਥਾਈਲੈਂਡ ਦੀਆਂ ਪ੍ਰਤਿਸ਼ਠਿਤ ਸੰਸਥਾਵਾਂ ਅਤੇ ਵਿਅਕਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਪਣੇ ਮਿੱਤਰ ਸ਼੍ਰੀ ਸ਼ਿੰਜ਼ੋ ਆਬੇ (Mr. Shinzo Abe) ਨੂੰ ਯਾਦ ਕੀਤਾ ਅਤੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸੰਵਾਦ ਦਾ ਵਿਚਾਰ (idea of SAMVAD) 2015 ਵਿੱਚ ਉਨ੍ਹਾਂ ਦੇ ਨਾਲ ਹੋਈ ਬਾਤਚੀਤ ਤੋਂ ਉੱਭਰਿਆ ਸੀ। ਤਦ ਤੋਂ ਸੰਵਾਦ (SAMVAD) ਨੇ ਵਿਭਿੰਨ ਦੇਸ਼ਾਂ ਦੀ ਯਾਤਰਾ ਕੀਤੀ ਹੈ ਅਤੇ ਬਹਿਸ, ਸੰਵਾਦ ਅਤੇ ਗਹਿਰੀ ਸਮਝ ਨੂੰ ਹੁਲਾਰਾ ਦਿੱਤਾ ਹੈ।
ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿ ਸੰਵਾਦ ਦਾ ਇਹ ਸੰਸਕਰਣ (this edition of SAMVAD) ਥਾਈਲੈਂਡ ਵਿੱਚ ਹੋ ਰਿਹਾ ਹੈ, ਜੋ ਇੱਕ ਸਮ੍ਰਿੱਧ ਸੰਸਕ੍ਰਿਤੀ, ਇਤਿਹਾਸ ਅਤੇ ਵਿਰਾਸਤ ਦਾ ਦੇਸ਼ ਹੈ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਥਾਈਲੈਂਡ ਏਸ਼ੀਆ ਦੀ ਸਾਂਝੀ ਦਾਰਸ਼ਨਿਕ ਅਤੇ ਅਧਿਆਤਮਿਕ ਪਰੰਪਰਾਵਾਂ ਦੀ ਇੱਕ ਸੁੰਦਰ ਉਦਾਹਰਣ ਹੈ।
ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਦੋ ਹਜ਼ਾਰ ਵਰ੍ਹਿਆਂ ਤੋਂ ਭੀ ਜ਼ਿਆਦਾ ਸਮੇਂ ਤੋਂ ਚਲਦੇ ਆ ਰਹੇ ਗਹਿਰੇ ਸੱਭਿਆਚਾਰਕ ਸਬੰਧਾਂ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮਾਇਣ ਅਤੇ ਰਾਮਕਿਏਨ (Ramayana and Ramakien) ਦੋਹਾਂ ਦੇਸ਼ਾਂ ਨੂੰ ਜੋੜਦੇ ਹਨ ਅਤੇ ਭਗਵਾਨ ਬੁੱਧ ਦੇ ਪ੍ਰਤੀ ਸਾਡੀ ਸਾਂਝੀ ਸ਼ਰਧਾ ਉਨ੍ਹਾਂ ਨੂੰ ਇਕਜੁੱਟ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਨੇ ਪਿਛਲੇ ਵਰ੍ਹੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ (holy relics of Bhagwan Buddha) ਥਾਈਲੈਂਡ ਭੇਜੇ ਸਨ, ਤਾਂ ਲੱਖਾਂ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਸ਼੍ਰੀ ਮੋਦੀ ਨੇ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਕਈ ਖੇਤਰਾਂ ਵਿੱਚ ਜੀਵੰਤ ਸਾਂਝੇਦਾਰੀ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੀ ‘ਐਕਟ ਈਸਟ’ ਨੀਤੀ (‘Act East’ policy) ਅਤੇ ਥਾਈਲੈਂਡ ਦੀ ‘ਐਕਟ ਵੈਸਟ’ ਨੀਤੀ (‘Act West’ policy) ਇੱਕ-ਦੂਸਰੇ ਦੀਆਂ ਪੂਰਕ ਹਨ, ਜੋ ਪਰਸਪਰ ਪ੍ਰਗਤੀ ਅਤੇ ਸਮ੍ਰਿੱਧੀ ਨੂੰ ਹੁਲਾਰਾ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੰਮੇਲਨ ਦੋਹਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਦੇ ਇੱਕ ਹੋਰ ਸਫ਼ਲ ਅਧਿਆਇ ਦਾ ਪ੍ਰਤੀਕ ਹੈ।
ਸੰਵਾਦ (SAMVAD) ਦੇ ਥੀਮ ‘ਤੇ ਪ੍ਰਕਾਸ਼ ਪਾਉਂਦੇ ਹੋਏ, ਜੋ ਏਸ਼ਿਆਈ ਸਦੀ (Asian Century) ਦੀ ਬਾਤ ਕਰਦਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਲੋਕ ਅਕਸਰ ਏਸ਼ੀਆ ਦੇ ਆਰਥਿਕ ਉਥਾਨ ਦਾ ਉਲੇਖ ਕਰਦੇ ਹਨ, ਲੇਕਿਨ ਇਹ ਸੰਮੇਲਨ ਇਸ ਬਾਤ ‘ਤੇ ਪ੍ਰਕਾਸ਼ ਪਾਉਂਦਾ ਹੈ ਕਿ ਏਸ਼ਿਆਈ ਸਦੀ (Asian Century) ਕੇਵਲ ਆਰਥਿਕ ਕਦਰਾਂ-ਕੀਮਤਾਂ ਬਾਰੇ ਨਹੀਂ, ਬਲਕਿ ਸਮਾਜਿਕ ਕਦਰਾਂ-ਕੀਮਤਾਂ ਬਾਰੇ ਭੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਗਵਾਨ ਬੁੱਧ ਦੇ ਉਪਦੇਸ਼ (teachings of Bhagwan Buddha) ਦੁਨੀਆ ਨੂੰ ਇੱਕ ਸ਼ਾਂਤੀਪੂਰਨ ਅਤੇ ਪ੍ਰਗਤੀਸ਼ੀਲ ਯੁਗ ਬਣਾਉਣ ਵਿੱਚ ਮਾਰਗਦਰਸ਼ਨ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਗਿਆਨ ਵਿੱਚ ਮਾਨਵ-ਕੇਂਦ੍ਰਿਤ ਭਵਿੱਖ (human-centric future) ਦੀ ਤਰਫ਼ ਲਿਜਾਣ ਦੀ ਸ਼ਕਤੀ ਹੈ।
ਸੰਵਾਦ (SAMVAD) ਦੇ ਮੁੱਖ ਵਿਸ਼ਿਆਂ ਵਿੱਚੋਂ ਇੱਕ(one of the core themes)- ਸੰਘਰਸ਼ ਤੋਂ ਬਚਣਾ-(conflict avoidance) ਬਾਰੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਘਰਸ਼ ਅਕਸਰ ਇਸ ਵਿਸ਼ਵਾਸ ਤੋਂ ਉਤਪੰਨ ਹੁੰਦੇ ਹਨ ਕਿ ਕੇਵਲ ਇੱਕ ਹੀ ਰਸਤਾ ਸਹੀ ਹੈ, ਜਦਕਿ ਹੋਰ ਗਲਤ ਹਨ। ਉਨ੍ਹਾਂ ਨੇ ਇਸ ਮੁੱਦੇ ‘ਤੇ ਭਗਵਾਨ ਬੁੱਧ ਦੀ ਅੰਤਰਦ੍ਰਿਸ਼ਟੀ (Bhagwan Buddha’s insight) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਝ ਲੋਕ ਆਪਣੇ ਹੀ ਵਿਚਾਰਾਂ ਨਾਲ ਚਿਪਕੇ ਰਹਿੰਦੇ ਹਨ ਅਤੇ ਕੇਵਲ ਇੱਕ ਹੀ ਪੱਖ ਨੂੰ ਸਹੀ ਮੰਨਦੇ ਹੋਏ ਬਹਿਸ ਕਰਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇੱਕ ਹੀ ਮੁੱਦੇ ‘ਤੇ ਕਈ ਦ੍ਰਿਸ਼ਟੀਕੋਣ ਹੋ ਸਕਦੇ ਹਨ। ਉਨ੍ਹਾਂ ਨੇ ਰਿਗ ਵੇਦ (Rig Veda) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਅਸੀਂ ਸਵੀਕਾਰ ਕਰਦੇ ਹਾਂ ਕਿ ਸੱਚ ਨੂੰ ਵਿਭਿੰਨ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾ ਸਕਦਾ ਹੈ, ਤਾਂ ਅਸੀਂ ਸੰਘਰਸ਼ ਤੋਂ ਬਚ ਸਕਦੇ ਹਾਂ।
ਸ਼੍ਰੀ ਮੋਦੀ ਨੇ ਸੰਘਰਸ਼ ਦੇ ਇੱਕ ਹੋਰ ਕਾਰਨ ‘ਤੇ ਪ੍ਰਕਾਸ਼ ਪਾਇਆ- ਦੂਸਰਿਆਂ ਨੂੰ ਖ਼ੁਦ ਤੋਂ ਮੌਲਿਕ ਰੂਪ ਨਾਲ ਅਲੱਗ ਸਮਝਣਾ। ਉਨ੍ਹਾਂ ਨੇ ਕਿਹਾ ਕਿ ਮਤਭੇਦ ਦੂਰੀ ਦੀ ਤਰਫ਼ ਲੈ ਜਾਂਦੇ ਹਨ ਅਤੇ ਦੂਰੀ ਕਲੇਸ਼ ਵਿੱਚ ਬਦਲ ਸਕਦੀ ਹੈ। ਇਸ ਦਾ ਮੁਕਾਬਲਾ ਕਰਨ ਦੇ ਲਈ, ਉਨ੍ਹਾਂ ਨੇ ਧੰਮਪਦ (Dhammapada) ਦੇ ਇੱਕ ਸਲੋਕ ਦੀ ਉਦਾਹਰਣ ਦਿੱਤੀ, ਜਿਸ ਵਿੱਚ ਕਿਹਾ ਗਿਆ ਕਿ ਹਰ ਕੋਈ ਦਰਦ ਅਤੇ ਮੌਤ ਤੋਂ ਡਰਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੂਸਰਿਆਂ ਨੂੰ ਆਪਣੇ ਜਿਹਾ ਸਮਝ ਕੇ ਅਸੀਂ ਇਹ ਸੁਨਿਸ਼ਚਿਤ ਕਰ ਸਕਦੇ ਹਾਂ ਕਿ ਕੋਈ ਨੁਕਸਾਨ ਜਾਂ ਹਿੰਸਾ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਇਨ੍ਹਾਂ ਸ਼ਬਦਾਂ ਦਾ ਪਾਲਨ ਕੀਤਾ ਜਾਵੇ, ਤਾਂ ਸੰਘਰਸ਼ ਤੋਂ ਬਚਿਆ ਜਾ ਸਕਦਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਦੁਨੀਆ ਦੇ ਕਈ ਮੁੱਦੇ ਸੰਤੁਲਿਤ ਦ੍ਰਿਸ਼ਟੀਕੋਣ ਦੀ ਬਜਾਏ ਅਤਿਵਾਦੀ ਰੁਖ਼ (extreme positions) ਅਪਣਾਉਣ ਨਾਲ ਉਤਪੰਨ ਹੁੰਦੇ ਹਨ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਅਤਿਵਾਦੀ ਦ੍ਰਿਸ਼ਟੀਕੋਣ (extreme views) ਸੰਘਰਸ਼ (conflicts), ਵਾਤਾਵਰਣਕ ਸੰਕਟ (environmental crises) ਅਤੇ ਇੱਥੇ ਤੱਕ ਕਿ ਤਣਾਅ ਨਾਲ ਸਬੰਧਿਤ ਸਿਹਤ ਸਮੱਸਿਆਵਾਂ (stress-related health problems) ਨੂੰ ਜਨਮ ਦਿੰਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਭਗਵਾਨ ਬੁੱਧ ਦੀਆਂ ਸਿੱਖਿਆਵਾਂ (teachings of Bhagwan Buddha) ਵਿੱਚ ਨਿਹਿਤ ਹੈ, ਜਿਨ੍ਹਾਂ ਨੇ ਸਾਨੂੰ ਮੱਧ ਮਾਰਗ (Middle Path) ਆਪਣਾਉਣ ਅਤੇ ਅਤਿਵਾਦ ਤੋਂ ਬਚਣ ਦਾ ਆਗਰਹਿ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸੰਜਮ ਦਾ ਸਿਧਾਂਤ (principle of moderation) ਅੱਜ ਭੀ ਪ੍ਰਾਸੰਗਿਕ ਹੈ ਅਤੇ ਆਲਮੀ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸੰਘਰਸ਼ ਲੋਕਾਂ ਅਤੇ ਰਾਸ਼ਟਰਾਂ ਤੋਂ ਅੱਗੇ ਵਧ ਗਿਆ ਹੈ, ਮਾਨਵਤਾ ਪ੍ਰਕ੍ਰਿਤੀ ਦੇ ਨਾਲ ਤੇਜ਼ੀ ਨਾਲ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਾਤਾਵਰਣਕ ਸੰਕਟ ਪੈਦਾ ਹੋ ਗਿਆ ਹੈ, ਜੋ ਸਾਡੀ ਪ੍ਰਿਥਵੀ ਦੇ ਲਈ ਖ਼ਤਰਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਚੁਣੌਤੀ ਦਾ ਉੱਤਰ ਏਸ਼ੀਆ ਦੀਆਂ ਸਾਂਝੀਆਂ ਪਰੰਪਰਾਵਾਂ ਵਿੱਚ ਨਿਹਿਤ ਹੈ, ਜੋ ਧੰਮ ਦੇ ਸਿਧਾਤਾਂ (principles of Dhamma) ‘ਤੇ ਅਧਾਰਿਤ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਹਿੰਦੂ ਧਰਮ, ਬੁੱਧ ਧਰਮ, ਸ਼ਿੰਟੋਵਾਦ ਅਤੇ ਹੋਰ ਏਸ਼ਿਆਈ ਪਰੰਪਰਾਵਾਂ (Hinduism, Buddhism, Shintoism, and other Asian traditions) ਸਾਨੂੰ ਪ੍ਰਕ੍ਰਿਤੀ ਦੇ ਨਾਲ ਸਦਭਾਵ ਵਿੱਚ ਰਹਿਣਾ ਸਿਖਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਖ਼ੁਦ ਨੂੰ ਪ੍ਰਕ੍ਰਿਤੀ ਤੋਂ ਅਲੱਗ ਨਹੀਂ, ਬਲਕਿ ਉਸ ਦਾ ਇੱਕ ਹਿੱਸਾ ਮੰਨਦੇ ਹਾਂ। ਸ਼੍ਰੀ ਮੋਦੀ ਨੇ ਮਹਾਤਮਾ ਗਾਂਧੀ ਦੀ ਟਰੱਸਟੀਸ਼ਿਪ ਦੀ ਧਾਰਨਾ ਨੂੰ ਉਜਾਗਰ ਕੀਤਾ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਪ੍ਰਗਤੀ ਦੇ ਲਈ ਪ੍ਰਕ੍ਰਿਤੀ ਸੰਸਾਧਨਾਂ ਦਾ ਉਪਯੋਗ ਕਰਦੇ ਸਮੇਂ, ਸਾਨੂੰ ਭਾਵੀ ਪੀੜ੍ਹੀਆਂ ਦੇ ਪ੍ਰਤੀ ਆਪਣੀ ਜ਼ਿੰਮੇਦਾਰੀ ‘ਤੇ ਭੀ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦ੍ਰਿਸ਼ਟੀਕੋਣ ਸੁਨਿਸ਼ਚਿਤ ਕਰਦਾ ਹੈ ਕਿ ਸੰਸਾਧਨਾਂ ਦਾ ਉਪਯੋਗ ਵਿਕਾਸ ਦੇ ਲਈ ਕੀਤਾ ਜਾਵੇ, ਲਾਲਚ ਦੇ ਲਈ ਨਹੀਂ।
ਸ਼੍ਰੀ ਮੋਦੀ ਨੇ ਕਿਹਾ ਕਿ ਉਹ ਪੱਛਮੀ ਭਾਰਤ ਦੇ ਇੱਕ ਛੋਟੇ ਜਿਹੇ ਸ਼ਹਿਰ ਵਡਨਗਰ (Vadnagar) ਤੋਂ ਹਨ, ਉਹ ਕਦੇ ਬੋਧੀ ਸਿੱਖਿਆ (Buddhist learning) ਦਾ ਇੱਕ ਬੜਾ ਕੇਂਦਰ ਸੀ। ਭਾਰਤੀ ਸੰਸਦ ਵਿੱਚ ਉਹ ਵਾਰਾਣਸੀ ਦੀ ਪ੍ਰਤੀਨਿਧਤਾ ਕਰਦੇ ਹਨ, ਜਿਸ ਵਿੱਚ ਸਾਰਨਾਥ (Sarnath) ਭੀ ਸ਼ਾਮਲ ਹੈ, ਉਹ ਪਵਿੱਤਰ ਸਥਾਨ, ਜਿੱਥੇ ਭਗਵਾਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸੁੰਦਰ ਸੰਜੋਗ ਹੈ ਕਿ ਭਗਵਾਨ ਬੁੱਧ ਨਾਲ ਜੁੜੇ ਸਥਾਨਾਂ ਨੇ ਉਨ੍ਹਾਂ ਦੀ ਯਾਤਰਾ ਨੂੰ ਆਕਾਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਭਗਵਾਨ ਬੁੱਧ ਦੇ ਪ੍ਰਤੀ ਸਾਡੀ ਸ਼ਰਧਾ ਭਾਰਤ ਸਰਕਾਰ ਦੀਆਂ ਨੀਤੀਆਂ ਵਿੱਚ ਪ੍ਰਤੀਬਿੰਬਿਤ ਹੁੰਦੀ ਹੈ।” ਉਨ੍ਹਾਂ ਨੇ ਉਲੇਖ ਕੀਤਾ ਕਿ ਬੋਧੀ ਸਰਕਿਟ (Buddhist Circuit) ਦੇ ਹਿੱਸੇ ਦੇ ਰੂਪ ਵਿੱਚ ਮਹੱਤਵਪੂਰਨ ਬੋਧੀ ਸਥਲਾਂ ਨੂੰ ਜੋੜਨ ਦੇ ਲਈ ਟੂਰਿਜ਼ਮ ਇਨਫ੍ਰਾਸਟ੍ਰਕਚਰ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਰਕਿਟ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਸਪੈਸ਼ਲ ਟ੍ਰੇਨ, ‘ਬੁੱਧ ਪੂਰਣਿਮਾ ਐਕਸਪ੍ਰੈੱਸ’ (‘Buddha Purnima Express’) ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ (Kushinagar International Airport) ਦਾ ਉਦਘਾਟਨ ਇੱਕ ਇਤਿਹਾਸਿਕ ਕਦਮ ਹੈ, ਜਿਸ ਨਾਲ ਅੰਤਰਰਾਸ਼ਟਰੀ ਬੋਧੀ ਤੀਰਥਯਾਤਰੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਬੋਧ ਗਯਾ (Bodh Gaya) ਵਿੱਚ ਇਨਫ੍ਰਾਸਟ੍ਰਕਚਰ ਦੇ ਵਿਸਤਾਰ ਦੇ ਲਈ ਵਿਭਿੰਨ ਵਿਕਾਸ ਪਹਿਲਾਂ ਦਾ ਭੀ ਐਲਾਨ ਕੀਤਾ ਅਤੇ ਦੁਨੀਆ ਭਰ ਦੇ ਤੀਰਥਯਾਤਰੀਆਂ, ਵਿਦਵਾਨਾਂ ਅਤੇ ਭਿਕਸ਼ੂਆਂ ਨੂੰ ਭਗਵਾਨ ਬੁੱਧ ਦੀ ਭੂਮੀ ਭਾਰਤ ਆਉਣ ਦੇ ਲਈ ਗਰਮਜੋਸ਼ੀ ਨਾਲ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਲੰਦਾ ਮਹਾਵਿਹਾਰ (Nalanda Mahavihara) ਇਤਿਹਾਸ ਦੇ ਸਭ ਤੋਂ ਮਹਾਨ ਯੂਨੀਵਰਸਿਟੀਆਂ ਵਿੱਚੋਂ ਇੱਕ ਸੀ, ਜਿਸ ਨੂੰ ਸਦੀਆਂ ਪਹਿਲੇ ਸੰਘਰਸ਼ ਦੀਆਂ ਤਾਕਤਾਂ ਨੇ ਨਸ਼ਟ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਨੇ ਇਸ ਨੂੰ ਸਿੱਖਿਆ ਦੇ ਕੇਂਦਰ ਦੇ ਰੂਪ ਵਿੱਚ ਪੁਨਰਜੀਵਿਤ ਕਰਕੇ ਸਹਿਣਸ਼ੀਲਤਾ ਦਾ ਪਰੀਚੈ ਦਿੱਤਾ ਹੈ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਨਾਲੰਦਾ ਯੂਨੀਵਰਸਿਟੀ (Nalanda University) ਭਗਵਾਨ ਬੁੱਧ ਦੇ ਅਸ਼ੀਰਵਾਦ ਨਾਲ ਆਪਣਾ ਪੂਰਵ ਗੌਰਵ ਫਿਰ ਪ੍ਰਾਪਤ ਕਰੇਗੀ। ਉਨ੍ਹਾਂ ਨੇ ਪਾਲੀ (Pali) ਭਾਸ਼ਾ ਨੂੰ ਹੁਲਾਰਾ ਦੇਣ ਦੇ ਲਈ ਉਠਾਏ ਗਏ ਮਹੱਤਵਪੂਰਨ ਕਦਮਾਂ ‘ਤੇ ਪ੍ਰਕਾਸ਼ ਪਾਇਆ, ਜਿਸ ਭਾਸ਼ਾ ਵਿੱਚ ਭਗਵਾਨ ਬੁੱਧ (Bhagwan Buddha) ਨੇ ਆਪਣੀਆਂ ਸਿੱਖਿਆਵਾਂ ਦਿੱਤੀਆਂ ਸਨ। ਪਾਲੀ ਭਾਸ਼ਾ ਨੂੰ ਸ਼ਾਸਤਰੀ ਭਾਸ਼ਾ ਐਲਾਨ ਕੇ ਇਸ ਦੇ ਸਾਹਿਤ ਦੀ ਸੰਭਾਲ਼ ਨੂੰ ਸੁਨਿਸ਼ਚਿਤ ਕੀਤਾ ਗਿਆ ਹੈ। ਉਨ੍ਹਾਂ ਨੇ ਪ੍ਰਾਚੀਨ ਪਾਂਡੂਲਿਪੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸੂਚੀਬੱਧ ਕਰਨ ਦੇ ਲਈ ਗਿਆਨ ਭਾਰਤਮ ਮਿਸ਼ਨ (Gyan Bharatam mission) ਦੀ ਸ਼ੁਰੂਆਤ ਦਾ ਭੀ ਉਲੇਖ ਕੀਤਾ, ਜਿਸ ਨਾਲ ਦਸਤਾਵੇਜ਼ੀਕਰਣ ਅਤੇ ਡਿਜੀਟਲੀਕਰਣ (documentation and digitalization) ਨੂੰ ਪ੍ਰੋਤਸਾਹਨ ਮਿਲੇਗਾ ਅਤੇ ਬੁੱਧ ਧਰਮ ਦੇ ਵਿਦਵਾਨਾਂ ਨੂੰ ਲਾਭ ਹੋਵੇਗਾ।
ਸ਼੍ਰੀ ਮੋਦੀ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ (teachings of Bhagwan Buddha) ਨੂੰ ਹੁਲਾਰਾ ਦੇਣ ਦੇ ਲਈ ਪਿਛਲੇ ਇੱਕ ਦਹਾਕੇ ਵਿੱਚ ਕਈ ਦੇਸ਼ਾਂ ਦੇ ਨਾਲ ਹੋਏ ਸਹਿਯੋਗ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਭਾਰਤ ਵਿੱਚ ‘ਏਸ਼ੀਆ ਨੂੰ ਮਜ਼ਬੂਤ ਬਣਾਉਣ ਵਿੱਚ ਬੁੱਧ ਧੰਮ ਦੀ ਭੂਮਿਕਾ’ (‘The Role of Buddha Dhamma in Strengthening Asia’) ਵਿਸ਼ੇ ‘ਤੇ ਪਹਿਲਾ ਏਸ਼ਿਆਈ ਬੋਧੀ ਸਮਿਟ (First Asian Buddhist Summit) ਆਯੋਜਿਤ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲੇ, ਭਾਰਤ ਨੇ ਪਹਿਲੇ ਗਲੋਬਲ ਬੋਧੀ ਸਮਿਟ (First Global Buddhist Summit) ਦੀ ਮੇਜ਼ਬਾਨੀ ਕੀਤੀ ਸੀ। ਉਨ੍ਹਾਂ ਨੇ ਨੇਪਾਲ ਦੇ ਲੁੰਬਿਨੀ ਵਿੱਚ ਭਾਰਤ ਅੰਤਰਰਾਸ਼ਟਰੀ ਬੋਧੀ ਸੰਸਕ੍ਰਿਤੀ ਅਤੇ ਵਿਰਾਸਤ ਕੇਂਦਰ (India International Center for Buddhist Culture & Heritage at Lumbini, Nepal) ਦਾ ਨੀਂਹ ਪੱਥਰ ਰੱਖਣ ਦਾ ਗੌਰਵ ਪ੍ਰਾਪਤ ਕਰਨ ਅਤੇ ਲੁੰਬਿਨੀ ਮਿਊਜ਼ੀਅਮ (Lumbini Museum) ਦੇ ਨਿਰਮਾਣ ਵਿੱਚ ਭਾਰਤ ਦੇ ਯੋਗਦਾਨ ਦਾ ਉਲੇਖ ਕੀਤਾ। ਇਸ ਦੇ ਅਤਿਰਿਕਤ, ਉਨ੍ਹਾਂ ਨੇ ਭਗਵਾਨ ਬੁੱਧ ਦੇ 108 ਖੰਡਾਂ ਵਾਲੇ ਮੰਗੋਲਿਆਈ ਕੰਜੂਰ (Mongolian Kanjur of 108 volumes) ਦੇ ਸੰਖੇਪ ਹੁਕਮ (‘Concise Orders’) ਦੇ ਮੁੜ-ਛਾਪਣ ਅਤੇ ਮੰਗੋਲੀਆ ਦੇ ਮਠਾਂ ਵਿੱਚ ਇਸ ਦੀ ਵੰਡ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਕਈ ਦੇਸ਼ਾਂ ਵਿੱਚ ਸਮਾਰਕਾਂ ਦੀ ਸੰਭਾਲ਼ ਵਿੱਚ ਭਾਰਤ ਦੇ ਪ੍ਰਯਾਸ, ਭਗਵਾਨ ਬੁੱਧ ਦੀ ਵਿਰਾਸਤ (Bhagwan Buddha’s legacy) ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਸ਼ਾਹਜਨਕ ਹੈ ਕਿ ਸੰਵਾਦ ਦੇ ਇਸ ਸੰਸਕਰਣ (this edition of SAMVAD) ਵਿੱਚ ਧਾਰਮਿਕ ਗੋਲਮੇਜ਼ ਸੰਮੇਲਨ (religious roundtable) ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵਿਭਿੰਨ ਧਾਰਮਿਕ ਨੇਤਾ ਇਕੱਠੇ ਆ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਮੰਚ ਤੋਂ ਬਹੁਮੁੱਲੀ ਅੰਤਰਦ੍ਰਿਸ਼ਟੀ (valuable insights) ਸਾਹਮਣੇ ਆਵੇਗੀ, ਜਿਸ ਨਾਲ ਇੱਕ ਅਧਿਕ ਸਦਭਾਵਨਾਪੂਰਨ ਵਿਸ਼ਵ ਦਾ ਨਿਰਮਾਣ ਹੋਵੇਗਾ। ਸ਼੍ਰੀ ਮੋਦੀ ਨੇ ਸੰਮੇਲਨ ਦੀ ਮੇਜ਼ਬਾਨੀ ਦੇ ਲਈ ਥਾਈਲੈਂਡ ਦੇ ਲੋਕਾਂ ਅਤੇ ਸਰਕਾਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਇਸ ਮਹਾਨ ਮਿਸ਼ਨ ਨੂੰ ਅੱਗੇ ਵਧਾਉਣ ਦੇ ਲਈ ਇਕੱਤਰ ਹੋਏ ਸਾਰੇ ਪ੍ਰਤੀਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਬਾਤ ਦੀ ਆਸ਼ਾ ਵਿਅਕਤ ਕਰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ ਕਿ ਧੰਮ ਦਾ ਪ੍ਰਕਾਸ਼ (light of Dhamma) ਸਾਨੂੰ ਸ਼ਾਂਤੀ, ਪ੍ਰਗਤੀ ਅਤੇ ਸਮ੍ਰਿੱਧੀ ਦੇ ਯੁਗ (era of peace, progress, and prosperity) ਦੀ ਤਰਫ਼ ਲਿਜਾਣਾ ਜਾਰੀ ਰੱਖੇਗਾ।
Sharing my remarks during SAMVAD programme being organised in Thailand. https://t.co/ysOtGlslbI
— Narendra Modi (@narendramodi) February 14, 2025
***
ਐੱਮਜੇਪੀਐੱਸ/ਐੱਸਆਰ
Sharing my remarks during SAMVAD programme being organised in Thailand. https://t.co/ysOtGlslbI
— Narendra Modi (@narendramodi) February 14, 2025