Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਥਾਈਲੈਂਡ ਵਿੱਚ ਆਦਿੱਤਿਆ ਬਿਰਲਾ (Aditya Birla) ਸਮੂਹ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ  ਦੇ ਸੰਬੋਧਨ ਦੇ ਪ੍ਰਮੁੱਖ ਪੁਆਇੰਟਸ


ਅਸੀਂ ਸਾਰੇ ਸਵਰਨ ਭੂਮੀ ਥਾਈਲੈਂਡ ਵਿੱਚ ਆਦਿੱਤਿਆ ਬਿਰਲਾ ਸਮੂਹ ਦੀ ਗੋਲਡਨ ਜੁਬਲੀ ਮਨਾਉਣ ਲਈ ਇਕੱਠੇ ਹੋਏ ਹਾਂ।

ਅਸੀਂ ਇੱਥੇ ਉਸ ਥਾਈਲੈਂਡ ਵਿੱਚ ਹਾਜ਼ਰ ਹਾਂ, ਜਿਸ ਦੇ ਨਾਲ ਭਾਰਤ ਦਾ ਮਜ਼ਬੂਤ ਸੱਭਿਆਚਾਰਕ ਸਬੰਧ ਕਾਇਮ ਹੈ। ਨਾਲ ਹੀ, ਇਸ ਦੇਸ਼ ਵਿੱਚ ਇੱਕ ਉੱਘੇ ਉਦਯੋਗਿਕ ਘਰਾਣੇ ਦੇ 50 ਵਰ੍ਹੇ ਪੂਰੇ ਹੋਣ ਦਾ ਵੀ ਇਹ ਅਵਸਰ ਹੈ।

ਮੈਂ ਤੁਹਾਡੇ ਸਾਹਮਣੇ ਅੱਜ ਦੇ ਭਾਰਤ ਵਿੱਚ ਹੋ ਰਹੇ ਕੁੱਝ ਸਾਕਾਰਾਤਮਿਕ ਪਰਿਵਰਤਨਾਂ ਦੀ ਇੱਕ ਤਸਵੀਰ ਪ੍ਰਸਤੁਤ ਕਰਨ ਦੇ ਪ੍ਰਤੀ ਉਤਸੁਕ ਹਾਂ। ਮੈਂ ਪੂਰੇ ਆਤਮਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਭਾਰਤ ਵਿੱਚ ਹੋਣ ਦਾ ਇਹ ਬਿਹਤਰੀਨ ਸਮਾਂ ਹੈ।

ਭਾਰਤ ਨੇ ਪਿਛਲੇ ਪੰਜ ਵਰ੍ਹਿਆਂ ਵਿੱਚ ਵਿਭਿੰਨ ਖੇਤਰਾਂ ਵਿੱਚ ਸਫ਼ਲਤਾ ਦੀਆਂ ਅਨੇਕ ਕਹਾਣੀਆਂ ਦੇਖੀਆਂ ਹਨ। ਕੇਵਲ ਸਰਕਾਰ ਹੀ ਇਸ ਦਾ ਕਾਰਨ ਨਹੀਂ ਹੈ। ਭਾਰਤ ਨੇ ਹੁਣ ਲਕੀਰ ’ਤੇ ਚਲਦੇ ਹੋਏ ਅਤੇ ਅਫ਼ਸਰਸ਼ਾਹੀ ਤਰੀਕੇ ਨਾਲ ਕੰਮ ਕਰਨਾ ਛੱਡ ਦਿੱਤਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗ਼ਰੀਬ ਲੋਕਾਂ ’ਤੇ ਖ਼ਰਚ ਕੀਤਾ ਜਾਣ ਵਾਲਾ ਧਨ ਅਸਲ ਵਿੱਚ ਗ਼ਰੀਬਾਂ ਤੱਕ ਨਹੀਂ ਪਹੁੰਚਦਾ ਸੀ। ਸਾਡੀ ਸਰਕਾਰ ਨੇ ਇਸ ਸੱਭਿਆਚਾਰ ਨੂੰ ਸਮਾਪਤ ਕਰ ਦਿੱਤਾ ਅਤੇ ਇਸ ਦਾ ਕ੍ਰੈਡਿਟ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ) ਨੂੰ ਜਾਂਦਾ ਹੈ। ਡੀਬੀਟੀ ਨਾਲ ਵਿਚੋਲਾ ਸੱਭਿਆਚਾਰ ਅਤੇ ਅਸਮਰੱਥਾ ਦਾ ਅੰਤ ਹੋ ਗਿਆ ਹੈ।

ਟੈਕਸ ਪ੍ਰਣਾਲੀ ਵਿੱਚ ਸੁਧਾਰ

ਅੱਜ ਦੇ ਭਾਰਤ ਵਿੱਚ, ਕਠਿਨ ਮਿਹਨਤ ਕਰਨ ਵਾਲੇ ਟੈਕਸਦਾਤਿਆਂ ਦੇ ਯੋਗਦਾਨ ਦੀ ਸ਼ਲਾਘਾ ਹੋ ਰਹੀ ਹੈ। ਇਹ ਇੱਕ ਅਜਿਹਾ ਖੇਤਰ ਹੈ, ਜਿਸ ਵਿੱਚ ਅਸੀਂ ਕਾਫ਼ੀ ਕਾਰਜ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਭਾਰਤ ਸਭ ਤੋਂ ਜ਼ਿਆਦਾ ਲੋਕ-ਮਿੱਤਰ (ਪੀਪਲ ਫਰੈਂਡਲੀ) ਟੈਕਸ ਪ੍ਰਣਾਲੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਅਸੀਂ ਇਸ ਵਿੱਚ ਹੋਰ ਵੀ ਜ਼ਿਆਦਾ ਸੁਧਾਰ ਲਿਆਉਣ ਲਈ ਦ੍ਰਿੜ੍ਹ ਹਾਂ ।

ਭਾਰਤ ਨਿਵੇਸ਼ ਲਈ ਇੱਕ ਆਕਰਸ਼ਕ ਡੈਸਟੀਨੇਸ਼ਨ

ਮੈਂ ਹੁਣ ਜੋ ਕੁੱਝ ਕਿਹਾ ਹੈ, ਇਸ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਭਾਰਤ ਨਿਵੇਸ਼ ਲਈ ਵਿਸ਼ਵ ਦੀਆਂ ਸਭ ਤੋਂ ਆਕਰਸ਼ਿਕ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੈ। ਪਿਛਲੇ ਸਾਲ ਭਾਰਤ ਵਿੱਚ 286 ਬਿਲੀਅਨ ਅਮਰੀਕੀ ਡਾਲਰ ਦੀ ਐੱਫਡੀਆਈ ਪ੍ਰਾਪਤ‍ ਹੋਈ । ਇਹ ਪਿਛਲੇ 20 ਵਰ੍ਹਿਆਂ ਵਿੱਚ ਭਾਰਤ ਨੂੰ ਮਿਲੀ ਕੁੱਲ ਐੱਫਡੀਆਈ ਦੀ ਲਗਭਗ ਅੱਧੀ ਹੈ।

5 ਟ੍ਰਿਲੀਅਨ ਡਾਲਰ ਵਾਲੀ ਅਰਥਵਿਵਸਥਾ ਦਾ ਸੁਪਨਾ

ਭਾਰਤ ਹੁਣ 5 ਟ੍ਰਿਲੀਅਨ ਵਾਲੀ ਅਰਥਵਿਵਸਥਾ ਬਣਨ ਦਾ ਇੱਕ ਹੋਰ ਸੁਪਨਾ ਦੇਖ ਰਿਹਾ ਹੈ ।  2014 ਵਿੱਚ ਜਦੋਂ ਮੇਰੀ ਸਰਕਾਰ ਬਣੀ, ਭਾਰਤ ਦਾ ਕੁੱਲ ਘਰੇਲੂ ਉਤਪਾਦ ਲਗਭਗ 2 ਟ੍ਰਿਲੀਅਨ ਡਾਲਰ ਸੀ । 65 ਵਰ੍ਹਿਆਂ ਵਿੱਚ ਸਿਰਫ਼ 2 ਟ੍ਰਿਲੀਅਨ । ਪਰ ਕੇਵਲ 5 ਵਰ੍ਹਿਆਂ ਵਿੱਚ ਅਸੀਂ ਇਸ ਨੂੰ ਵਧਾ ਕੇ ਲਗਭਗ 3 ਟ੍ਰਿਲੀਅਨ ਡਾਲਰ ਤੱਕ ਪਹੁੰਚਾ ਦਿੱਤਾ ਹੈ।

ਮੈਨੂੰ ਇੱਕ ਗੱਲ ਦਾ ਵਿਸ਼ੇਸ਼ ਮਾਣ ਹੈ, ਇਹ ਭਾਰਤ ਦੀ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਮਾਨਵ ਪੂੰਜੀ ਹੈ।  ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਭਾਰਤ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਸਟਾਰਟਅੱਪ ਪ੍ਰਣਾਲੀਆਂ ਵਿੱਚ ਸ਼ਾਮਲ ਹੈ ।

ਜਦੋਂ ਭਾਰਤ ਸਮ੍ਰਿੱਧ ਬਣਦਾ ਹੈ, ਤਾਂ ਦੁਨੀਆ ਸਮ੍ਰਿੱਧ ਬਣਦੀ ਹੈ। ਭਾਰਤ ਦੇ ਵਿਕਾਸ ਦਾ ਸਾਡਾ ਸੁਪਨਾ ਅਜਿਹਾ ਹੈ ਕਿ ਇਹ ਪ੍ਰਿਥਵੀ ਨੂੰ ਬਿਹਤਰ ਬਣਾ ਰਿਹਾ ਹੈ।

ਐਕਟ ਈਸਟ ਪਾਲਸੀ

ਆਪਣੀ ਐਕਟ ਈਸਟ ਪਾਲਸੀ ਦੀ ਭਾਵਨਾ ਨਾਲ, ਅਸੀਂ ਇਸ ਖੇਤਰ ਵਿੱਚ ਸੰਪਰਕਤਾ ਵਧਾਉਣ ’ਤੇ ਵਿਸ਼ੇਸ਼ ਧਿਆਨ ਦੇ ਰਹੇ ਹਾਂ । ਥਾਈਲੈਂਡ ਦੇ ਪੱਛਮੀ ਸਮੁੰਦਰ ਤਟ ਦੀਆਂ ਬੰਦਰਗਾਹਾਂ ਅਤੇ ਭਾਰਤ ਦੇ ਪੂਰਬੀ ਸਮੁੰਦਰ ਤਟ ਦੇ ਦਰਮਿਆਨ ਸਿੱਧਾ ਸੰਪਰਕ ਕਾਇਮ ਹੋਣ ਨਾਲ ਸਾਡੀ ਆਰਥਿਕ ਸਾਂਝੇਦਾਰੀ ਵਧੇਗੀ ।

ਨਿਵੇਸ਼ ਅਤੇ ਸੁਗਮ ਕਾਰੋਬਾਰ ਲਈ ਭਾਰਤ ਆਓ । ਨਵੀਂ ਖੋਜ ਅਤੇ ਸਟਾਰਟਅੱਪ ਉਦਯੋਗ ਲਈ ਭਾਰਤ ਆਓ । ਅਨੇਕ ਬਿਹਤਰੀਨ ਸੈਰ-ਸਪਾਟਾ ਸਥਲਾਂ ਦਾ ਅਨੁਭਵ ਪਾਉਣ ਅਤੇ ਲੋਕਾਂ ਦੀ ਪ੍ਰਾਹੁਣਾਚਾਰੀ ਪਾਉਣ ਲਈ ਭਾਰਤ ਆਉ। ਭਾਰਤ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰਦਾ ਹੈ ।

 

https://twitter.com/narendramodi/status/1190824291467554817

 

https://twitter.com/PMOIndia/status/1190829648701054976

 

https://twitter.com/PMOIndia/status/1190829148165435392

 

https://twitter.com/PMOIndia/status/1190828201087356928

 

https://twitter.com/PMOIndia/status/1190826700294127616

 

******

ਵੀਆਰਆਰਕੇ/ਐੱਸਐੱਚ