Your Excellency, ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ,
ਦੋਹਾਂ ਦੇਸ਼ਾਂ ਦੇ delegates,
Media ਦੇ ਸਾਰੇ ਸਾਥੀ,
ਨਮਸਕਾਰ!( Namaskar!)
ਸਵਾਦੀ ਕਰਾਪ!( Sawadee Krap!–स्वादी खाप!)
ਇਸ ਖੂਬਸੂਰਤ ਸਵਰਣ-ਭੂਮੀ ਵਿੱਚ ਮੇਰੇ ਅਤੇ ਮੇਰੇ ਡੈਲੀਗੇਸ਼ਨ ਦੇ ਗਰਮਜੋਸ਼ੀ ਭਰੇ ਸੁਆਗਤ ਅਤੇ ਪ੍ਰਾਹੁਣਾਚਾਰੀ-ਸਤਿਕਾਰ ਦੇ ਲਈ ਮੈਂ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।
28 ਮਾਰਚ ਨੂੰ ਆਏ ਭੁਚਾਲ ਵਿੱਚ ਹੋਈ ਜਨਹਾਨੀ ਦੇ ਲਈ ਮੈਂ ਭਾਰਤ ਦੇ ਲੋਕਾਂਦੀ ਤਰਫ਼ੋਂ ਗਹਿਰੀਆਂ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ। ਅਤੇ, ਅਸੀਂ ਘਾਇਲ ਹੋਏ ਲੋਕਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ।
Friends,
ਭਾਰਤ ਅਤੇ ਥਾਈਲੈਂਡ ਦੇ ਸਦੀਆਂ-ਪੁਰਾਣੇ ਸਬੰਧ (age-old relations) ਸਾਡੇ ਗਹਿਰੇ ਸੱਭਿਆਚਾਰਕ ਅਤੇ ਅਧਿਆਤਮਿਕ ਸੂਤਰਾਂ ਨਾਲ ਜੁੜੇ ਹਨ। ਬੁੱਧ ਧਰਮ ਦੇ ਪ੍ਰਸਾਰ ਨੇ ਸਾਡੇ ਜਨ-ਜਨ ਨੂੰ ਜੋੜਿਆ ਹੈ।
ਅਯੁੱਥਯਾ ਤੋਂ ਨਾਲੰਦਾ ਤੱਕ (from Ayutthaya to Nalanda) ਵਿਦਵਾਨਾਂ ਦਾ ਅਦਾਨ-ਪ੍ਰਦਾਨ ਹੋਇਆ ਹੈ। ਰਾਮਾਇਣ ਦੀ ਕਥਾ ਥਾਈ ਲੋਕ-ਜੀਵਨ (ਲੋਕ ਧਾਰਾ- folk lore) ਵਿੱਚ ਰਚੀ-ਵਸੀ ਹੈ। ਅਤੇ, ਸੰਸਕ੍ਰਿਤ ਅਤੇ ਪਾਲੀ (Sanskrit and Pali) ਦੇ ਪ੍ਰਭਾਵ ਅੱਜ ਭੀ ਭਾਸ਼ਾਵਾਂ ਅਤੇ ਪਰੰਪਰਾਵਾਂ ਵਿੱਚ ਝਲਕਦੇ ਹਨ।
ਮੈਂ ਥਾਈਲੈਂਡ ਸਰਕਾਰ ਦਾ ਆਭਾਰੀ ਹਾਂ ਕਿ ਮੇਰੀ ਯਾਤਰਾ ਦੇ ਸਬੰਧ ਵਿੱਚ 18ਵੀਂ ਸ਼ਤਾਬਦੀ ਦੀ ‘ਰਾਮਾਇਣ’ ਮਿਊਰਲ ਪੇਟਿੰਗਸ (‘Ramayana’ mural paintings) ‘ਤੇ ਅਧਾਰਿਤ ਇੱਕ ਵਿਸ਼ੇਸ਼ ਡਾਕ ਟਿਕਟ (special postage stamp) ਜਾਰੀ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਨੇ ਹੁਣੇ ਮੈਨੂੰ ਇੱਕ ਤ੍ਰਿ-ਪਿਟਕ (Tri-Pitaka) ਭੇਂਟ ਕੀਤੀ। ਬੁੱਧ-ਭੂਮੀ,ਭਾਰਤ, ਦੀ ਤਰਫ਼ੋਂ, ਮੈਂ ਇਸ ਨੂੰ ਹੱਥ ਜੋੜ ਕੇ ਸਵੀਕਾਰ ਕਰਦਾ ਹਾਂ।
ਪਿਛਲੇ ਵਰ੍ਹੇ, ਭਗਵਾਨ ਬੁੱਧ ਦੇ ਪਵਿੱਤਰ Relics ਨੂੰ ਭਾਰਤ ਤੋਂ ਥਾਈਲੈਂਡ ਭੇਜਿਆ ਗਿਆ। ਇਹ ਬਹੁਤ ਖੁਸ਼ੀ ਦੀ ਬਾਤ ਹੈ ਕਿ ਚਾਰ ਮਿਲੀਅਨ ਤੋਂ ਅਧਿਕ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦਾ ਅਵਸਰ ਮਿਲਿਆ। ਮੈਨੂੰ ਇਹ ਐਲਾਨ ਕਰਦੇ ਹੋਏ ਅਤਿਅੰਤ ਖੁਸ਼ੀ ਹੈ ਕਿ 1960 ਵਿੱਚ ਗੁਜਰਾਤ ਦੇ ਅਰਾਵਲੀ ਵਿੱਚ ਮਿਲੇ ਪਵਿੱਤਰ Relics ਨੂੰ ਭੀ ਥਾਈਲੈਂਡ ਦਰਸ਼ਨ (exposition) ਦੇ ਲਈ ਭੇਜਿਆ ਜਾਵੇਗਾ।
ਇਸ ਵਰ੍ਹੇ ਭਾਰਤ ਵਿੱਚ ਮਹਾਕੁੰਭ (Mahakumbh) ਵਿੱਚ ਭੀ ਸਾਡਾ ਪੁਰਾਣਾ ਕਨੈਕਸ਼ਨ ਦਿਖਾਈ ਦਿੱਤਾ। ਥਾਈਲੈਂਡ ਸਮੇਤ ਹੋਰ ਦੇਸ਼ਾਂ ਤੋਂ, 600 ਤੋਂ ਅਧਿਕ ਬੋਧੀ ਸ਼ਰਧਾਲੂ ਇਸ ਅਧਿਆਤਮਿਕ ਅਤੇ ਸੱਭਿਆਚਾਰਕ ਸਭਾ ਦਾ ਹਿੱਸਾ ਬਣੇ। ਇਸ ਆਯੋਜਨ ਨੇ ਆਲਮੀ ਸ਼ਾਂਤੀ ਅਤੇ ਸਦਭਾਵਨਾ (global peace and harmony) ਦਾ ਸੰਦੇਸ਼ ਦਿੱਤਾ।
Friends,
ਭਾਰਤ ਦੀ ‘Act East’ ਪਾਲਿਸੀ (India’s ‘Act East’ Policy) ਅਤੇ ਸਾਡੇ Indo-Pacific ਵਿਜ਼ਨ (the Indo-Pacific vision) ਵਿੱਚ ਥਾਈਲੈਂਡ ਦਾ ਵਿਸ਼ੇਸ਼ ਸਥਾਨ ਹੈ। ਅੱਜ ਅਸੀਂ ਆਪਣੇ ਸਬੰਧਾਂ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ (strategic partnership) ਦਾ ਰੂਪ ਦੇਣ ਦਾ ਨਿਰਣਾ ਲਿਆ ਹੈ। ਸੁਰੱਖਿਆ ਏਜੰਸੀਆਂ ਦੇ ਦਰਮਿਆਨ ‘ਸਟ੍ਰੈਟੇਜਿਕ ਡਾਇਲੌਗ’(‘Strategic Dialogue’) ਸਥਾਪਿਤ ਕਰਨ ‘ਤੇ ਭੀ ਚਰਚਾ ਕੀਤੀ।
ਸਾਇਬਰ ਕ੍ਰਾਇਮ ਦੇ ਸ਼ਿਕਾਰ ਭਾਰਤੀਆਂ (Indian victims of cybercrime) ਨੂੰ ਵਾਪਸ ਭਾਰਤ ਭੇਜਣ ਵਿੱਚ ਥਾਈਲੈਂਡ ਸਰਕਾਰ ਤੋਂ ਮਿਲੇ ਸਹਿਯੋਗ ਦੇ ਲਈ, ਅਸੀਂ ਥਾਈਲੈਂਡ ਸਰਕਾਰ ਦਾ ਆਭਾਰ ਪ੍ਰਗਟ ਕੀਤਾ। ਅਸੀਂ ਸਹਿਮਤ ਹਾਂ ਕਿ ਸਾਡੀਆਂ agencies human trafficking ਅਤੇ illegal migration ਦੇ ਖ਼ਿਲਾਫ਼ ਇਕਜੁੱਟ ਹੋ ਕੇ ਕੰਮ ਕਰਨਗੀਆਂ।
ਅਸੀਂ ਭਾਰਤ ਦੇ ਉੱਤਰ-ਪੂਰਬੀ ਰਾਜਾਂ (North-Eastern states of India) ਅਤੇ ਥਾਈਲੈਂਡ ਦੇ ਦਰਮਿਆਨ tourism, culture, education ਖੇਤਰਾਂ ਵਿੱਚ ਸਹਿਯੋਗ ‘ਤੇ ਬਲ ਦਿੱਤਾ ਹੈ।
ਆਪਸੀ ਵਪਾਰ, ਨਿਵੇਸ਼ ਅਤੇ businesses ਦੇ ਦਰਮਿਆਨ ਅਦਾਨ-ਪ੍ਰਦਾਨ ਵਧਾਉਣ ‘ਤੇ ਅਸੀਂ ਬਾਤ ਕੀਤੀ। MSME, handloom ਅਤੇ handicrafts ਵਿੱਚ ਭੀ ਸਹਿਯੋਗ ਦੇ ਲਈ ਸਮਝੌਤੇ ਕੀਤੇ ਗਏ ਹਨ।
Renewable energy, digital technology, e-vehicle, ਰੋਬੋਟਿਕਸ, ਸਪੇਸ bio-technology ਅਤੇ start-ups ਵਿੱਚ ਸਹਿਯੋਗ ਨੂੰ ਵਧਾਉਣ ਦਾ ਅਸੀਂ ਨਿਰਣਾ ਲਿਆ ਹੈ। Physical connectivity ਦੇ ਨਾਲ-ਨਾਲ, ਦੋਹਾਂ ਦੇਸ਼ਾਂ ਦੇ ਦਰਮਿਆਨ Fin Tech connectivity ਵਧਾਉਣ ‘ਤੇ ਭੀ ਕੰਮ ਕੀਤਾ ਜਾਵੇਗਾ।
People-to-people exchanges ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ, ਭਾਰਤ ਨੇ ਥਾਈ ਸੈਲਾਨੀਆਂ (Thai tourists) ਦੇ ਲਈ free e-Visa ਸੁਵਿਧਾ ਦੇਣੀ ਸ਼ੁਰੂ ਕਰ ਦਿੱਤੀ ਹੈ।
Friends,
ਆਸੀਆਨ (ASEAN) ਭਾਰਤ ਦਾ Comprehensive Strategic Partner ਹੈ। ਅਤੇ ਇਸ ਖੇਤਰ ਵਿੱਚ, ਮੈਰੀਟਾਇਮ ਗੁਆਂਢੀ ਦੇਸ਼ਾਂ ਦੇ ਨਾਤੇ, ਖੇਤਰੀ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਵਿੱਚ ਸਾਡੇ ਸਾਂਝੇ ਹਿਤ ਹਨ।
ਭਾਰਤ ASEAN unity ਅਤੇ ASEAN Centrality ਦਾ ਪੂਰਨ ਸਮਰਥਨ ਕਰਦਾ ਹੈ। Indo-Pacific ਵਿੱਚ, Free, open, inclusive and rule-based order ਦਾ ਅਸੀਂ ਦੋਨੋਂ ਸਮਰਥਨ ਕਰਦੇ ਹਾਂ।
ਅਸੀਂ ਵਿਸਤਾਰ-ਵਾਦ ਨਹੀਂ, ਵਿਕਾਸ-ਵਾਦ ਦੀ ਨੀਤੀ ਵਿੱਚ ਵਿਸ਼ਵਾਸ ਰੱਖਦੇ ਹਾਂ।(We believe in development and not expansionism.) Indo-Pacific Oceans’ Initiative ਦੇ ‘Maritime Ecology’ ਪਿਲਰ (Pillar) ਨੂੰ co-lead ਕਰਨ ਦੇ ਥਾਈਲੈਂਡ ਦੇ ਨਿਰਣੇ ਦਾ ਅਸੀਂ ਸੁਆਗਤ ਕਰਦੇ ਹਾਂ।
Friends,
ਕੱਲ੍ਹ ਬਿਮਸਟੈੱਕ ਸਮਿਟ (BIMSTEC Summit) ਵਿੱਚ ਹਿੱਸਾ ਲੈਣ ਦੇ ਲਈ ਮੈਂ ਉਤਸੁਕ ਹਾਂ। ਥਾਈਲੈਂਡ ਦੀ ਪ੍ਰਧਾਨਗੀ ਵਿੱਚ(Under Thailand’s chairmanship), ਇਸ ਫੋਰਮ ਦੇ ਤਹਿਤ ਖੇਤਰੀ ਸਹਿਯੋਗ ਨੂੰ ਨਵੀਂ ਗਤੀ (new momentum) ਮਿਲੀ ਹੈ। ਇਸ ਦੇ ਲਈ ਅਸੀਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਦਾ ਅਭਿਨੰਦਨ ਕਰਦੇ ਹਾਂ।
Excellency,
ਇੱਕ ਵਾਰ ਫਿਰ, ਸੁਆਗਤ ਅਤੇ ਸਨਮਾਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਅਤੇ, ਤ੍ਰਿਪਿਟਕ (Tri-Pitaka) ਦੀ ਭੇਂਟ (gift) ਦੇ ਲਈ ਆਭਾਰ ਪ੍ਰਗਟ ਕਰਦਾ ਹਾਂ।
ਬਹੁਤ ਬਹੁਤ ਧੰਨਵਾਦ।
ਖਾਪ ਖੁਨ ਖਾਪ ! ( Khop Khun Khap!)
***
ਐੱਮਜੇਪੀਐੱਸ/ਐੱਸਆਰ
Addressing the press meet with PM @ingshin of Thailand. https://t.co/zqbYjrEEwO
— Narendra Modi (@narendramodi) April 3, 2025
इस खूबसूरत स्वर्ण-भूमि में मेरे और मेरे डेलीगेशन के गर्मजोशी भरे स्वागत और आतिथ्य-सत्कार के लिए मैं प्रधानमंत्री शिन्नावात का हार्दिक आभार व्यक्त करता हूँ।
— PMO India (@PMOIndia) April 3, 2025
28 मार्च को आए भूकंप में हुई जनहानि के लिए मैं भारत के लोगों की ओर से गहरी संवेदनाएं प्रकट करता हूं।
और, हम घायल हुए लोगों…
भारत और थाईलैंड के सदियों पुराने संबंध हमारे गहरे सांस्कृतिक और आध्यात्मिक सूत्रों से जुड़े हैं।
— PMO India (@PMOIndia) April 3, 2025
बौद्ध धर्म के प्रसार ने हमारे जन-जन को जोड़ा है।
अयुत्थया से नालंदा तक विद्वानों का आदान-प्रदान हुआ है।
रामायण की कथा थाई लोक-जीवन में रची-बसी है।
और, संस्कृत-पाली के प्रभाव आज भी…
मैं थाईलैंड सरकार का आभारी हूँ कि मेरी यात्रा के उप्लक्ष्य में 18वी शताब्दी की ‘रामायण’ म्यूरल पेंटिंग्स पर आधारित एक विशेष डाक-टिकट जारी किया गया है।
— PMO India (@PMOIndia) April 3, 2025
प्रधानमंत्री शिन्नावात ने अभी मुझे त्रिपिटक भेंट की।
बुद्ध-भूमि भारत की ओर से मैंने इसे हाथ जोड़ कर स्वीकार किया: PM…
भारत की ‘Act East’ पॉलिसी और हमारे Indo-Pacific विजन में थाईलैंड का विशेष स्थान है।
— PMO India (@PMOIndia) April 3, 2025
आज हमने अपने संबंधों को स्ट्रैटेजिक पार्टनरशिप का रूप देने का निर्णय लिया है।
सुरक्षा एजेंसियों के बीच ‘स्ट्रैटेजिक डायलॉग’ स्थापित करने पर भी चर्चा की: PM @narendramodi
हमने भारत के उत्तर-पूर्वी राज्यों और थाईलैंड के बीच tourism, culture, education क्षेत्रों में सहयोग पर बल दिया है।
— PMO India (@PMOIndia) April 3, 2025
आपसी व्यापार, निवेश और businesses के बीच आदान प्रदान बढ़ाने पर हमने बात की।
MSME, handloom और handicraft में भी सहयोग के लिए समझौते किए गए हैं: PM @narendramodi
भारत ASEAN unity और ASEAN Centrality का पूर्ण समर्थन करता है।
— PMO India (@PMOIndia) April 3, 2025
Indo-Pacific में, Free, open, inclusive and rule-based order का हम दोनों समर्थन करते हैं।
हम विस्तार-वाद नहीं, विकास-वाद की नीति में विश्वास रखते हैं: PM @narendramodi