Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਥਰਦ, ਬਨਾਸਕਾਂਠਾ, ਗੁਜਰਾਤ ਵਿੱਚ ਕਈ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਣ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਥਰਦ, ਬਨਾਸਕਾਂਠਾ, ਗੁਜਰਾਤ ਵਿੱਚ ਕਈ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਣ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ,

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਅੱਜ ਸਰਦਾਰ ਸਾਹਬ ਦੀ ਜਨਮ ਜਯੰਤੀ ਹੈ। ਮੈਂ ਬੋਲਾਂਗਾ ਸਰਦਾਰ ਪਟੇਲ, ਆਪ ਸਭ ਦੋ ਵਾਰ ਬੋਲਣਾ ਅਮਰ ਰਹੇ-ਅਮਰ ਰਹੇ। ਬਨਾਸਕਾਂਠਾ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਅੱਜ ਗੁਜਰਾਤ ਸੋਗ ਵਿੱਚ ਡੁੱਬਿਆ ਹੋਇਆ ਹੈ। ਦੇਸ਼ਵਾਸੀ ਵੀ ਕਾਫੀ ਦੁਖੀ ਹੋਏ ਹਨ। ਮੋਰਬੀ ਵਿੱਚ ਕੱਲ੍ਹ ਸ਼ਾਮ ਨੂੰ ਜੋ ਭਿਆਨਕ ਦੁਰਘਟਨਾ ਹੋਈ। ਸਾਡੇ ਅਨੇਕ ਸੱਜਣਾਂ ਨੇ ਅਤੇ ਛੋਟੇ ਬੱਚਿਆਂ ਨੇ ਆਪਣਿਆਂ ਨੂੰ ਗੁਆਇਆ ਹੈ। ਦੁਖ ਦੀ ਇਸ ਘੜੀ ਵਿੱਚ ਸਾਡੀਆਂ ਸੰਵੇਦਨਾਵਾਂ ਪੀੜਿਤ  ਪਰਿਵਾਰਾਂ ਦੇ ਨਾਲ ਹਨ। ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਸਰਕਾਰ ਦੇ ਸਾਰੇ ਸਾਥੀ ਪੂਰੇ ਸ਼ਕਤੀ ਨਾਲ ਹਰ ਸੰਭਵ ਰਾਹਤ  ਦੇ ਕਾਰਜ  ਕਰ ਰਹੇ ਹਨ। ਕੱਲ੍ਹ ਰਾਤ ਨੂੰ ਕੇਵੜੀਆ ਤੋਂ ਸਿੱਧੇ ਮੋਰਬੀ ਪਹੁੰਚੇ ਸਨ ਅਤੇ ਮੋਰਬੀ ਵਿੱਚ ਉਨ੍ਹਾਂ ਨੇ ਬਚਾਅ ਕਾਰਜ ਦਾ ਸੰਚਾਲਨ ਸੰਭਾਲ਼ ਲਿਆ ਹੈ। ਮੈਂ ਵੀ ਰਾਤ ਭਰ ਅਤੇ ਅੱਜ ਸਵੇਰੇ ਵੀ ਉਨ੍ਹਾਂ ਦੇ ਸੰਪਰਕ ਵਿੱਚ ਰਿਹਾ। ਉੱਥੇ ਵੀ ਨਿਰੰਤਰ ਅਲੱਗ-ਅਲੱਗ ਵਿਭਾਗ, ਮੰਤਰੀ ਅਤੇ ਅਧਿਕਾਰੀਆਂ ਦੇ ਨਾਲ ਅਜਿਹੀ ਭਿਆਨਕ ਆਪਦਾ ਵਿੱਚ ਲੋਕਾਂ ਦੀ ਪਰੇਸ਼ਾਨੀ ਕਿਵੇਂ ਘੱਟ ਕਰੀਏ, ਉਸ ਦੇ ਕੰਮ ’ਤੇ ਲਗੇ। ਕੱਲ੍ਹ ਮੋਰਬੀ ਵਿੱਚ ਐੱਨਡੀਆਰਐੱਫ ਦੀ ਟੁਕੜੀ ਪਹੁੰਚ ਗਈ। ਸੈਨਾ ਅਤੇ ਵਾਯੂਸੈਨਾ ਦੇ ਜਵਾਨ ਵੀ ਬਚਾਅ ਅਤੇ ਰਾਹਤ ਦੇ ਕੰਮ ਵਿੱਚ ਜੁੜ ਗਏ। ਅਤੇ ਬਨਾਸਕਾਂਠਾ ਦੀ ਧਰਤੀ, ਮਾਂ ਅੰਬੇ ਦੀ ਧਰਤੀ ਤੋਂ ਗੁਜਰਾਤ ਦੇ ਲੋਕਾਂ ਨੂੰ ਫਿਰ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ (ਆਸ਼ਵਸਤ ਕਰਦਾ ਹਾਂ)  ਕਿ ਇਸ ਵਿਕਟ ਪਰਿਸਥਿਤੀ ਵਿੱਚ ਸਰਕਾਰ ਦੀ ਤਰਫੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਕੱਲ੍ਹ ਮੋਰਬੀ ਵਿੱਚ ਇਹ ਭਿਆਨਕ ਪੀੜਾਦਾਇਕ ਘਟਨਾ ਸੀ, ਮਨ ਕਾਫੀ ਵਿਅਥਤਿ (ਪਰੇਸ਼ਾਨ) ਹੋ ਗਿਆ ਸੀ। ਮੈਂ ਦੁਬਿਧਾ ਵਿੱਚ ਸਾਂ ਕਿ ਇਹ ਸਾਰੇ ਵਿਕਾਸ ਦੇ ਕਾਰਜ ਹਨ ਅਤੇ ਬਨਾਸਕਾਂਠਾ ਵਿੱਚ ਪਾਣੀ ਦਾ ਮਹੱਤਵ ਕੀ ਹੈ। ਇਹ ਮੈਂ ਜਾਣਦਾ ਹਾਂ ਕਿ ਇਹ ਪ੍ਰੋਗਰਾਮ ਕਰਾਂ ਨਾ ਕਰਾਂ। ਪਰੰਤੂ ਤੁਹਾਡੇ ਪ੍ਰਤੀ ਮੇਰਾ ਪਿਆਰ ਅਤੇ ਤੁਹਾਡਾ ਮੇਰੇ ਪ੍ਰਤੀ ਪਿਆਰ ਅਤੇ ਕਰਤੱਵ ਵਿੱਚ ਬੰਨ੍ਹੇ ਹੋਏ ਮੇਰੇ ਸੰਸਕਾਰ ਇਸ ਕਾਰਨ ਮਨ ਮਜ਼ਬੂਤ ਕਰਕੇ ਤੁਹਾਡੇ ਸਭ ਦੇ ਦਰਮਿਆਨ ਆਇਆ ਹਾਂ। ਬਨਾਸਕਾਂਠਾ ਅਤੇ ਪੂਰਾ ਉੱਤਰ ਗੁਜਰਾਤ ਇਸ ਦੇ ਲਈ ਪਾਣੀ ਅਤੇ ਕੇਵਲ ਇੱਕ ਪ੍ਰੋਗਰਾਮ ਵਿੱਚ ਹੀ ਅੱਠ ਹਜ਼ਾਰ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ। ਇਨ੍ਹਾਂ ਪਰਿਯੋਜਨਾਵਾਂ ਨਾਲ ਸਾਡਾ ਇਹ ਬਨਾਸਕਾਂਠਾ, ਪਾਟਨ ਜ਼ਿਲ੍ਹਾ, ਮੇਹਸਾਣਾ ਕਰੀਬ ਛੇ ਜ਼ਿਲ੍ਹੇ ਦੇ ਇੱਕ ਹਜ਼ਾਰ ਤੋਂ ਜ਼ਿਆਦਾ ਪਿੰਡ ਅਤੇ ਦੋ ਲੱਖ ਹੈਕਟੇਅਰ ਜ਼ਮੀਨ ’ਤੇ ਸਿੰਚਾਈ ਦੀ ਸੁਵਿਧਾ ਪ੍ਰਾਪਤ ਹੋਣ ਵਾਲੀ ਹੈ। ਸਾਡੇ ਗੁਜਰਾਤ ਦੇ ਲੋਕ ਸਮੱਸਿਆਵਾਂ ਵਿੱਚ ਹੀ ਬੜੇ ਹੋਏ ਹਨ।

ਦਸ ਸਾਲ ਵਿੱਚੋਂ ਸੱਤ ਸਾਲ ਅਸੀਂ ਸੋਕਾ ਝੱਲਿਆ ਹੈ ਅਤੇ ਭਿਅੰਕਰ ਭੂਚਾਲ ਝੱਲਿਆ ਹੈ, ਕਿੰਤੂ ਇਸ ਗੁਜਰਾਤ ਦੇ ਲੋਕਾਂ ਦੀ ਕਰਤੱਵਨਿਸ਼ਠ ਜਨਤਾ ਦਾ ਸੁਭਾਅ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਪਾਸ ਜੋ ਵੀ ਸੰਸਾਧਨ ਉਪਲਬਧ ਹੋਣ, ਉਨ੍ਹਾਂ ਨਾਲ ਉਨ੍ਹਾਂ ਨੇ ਹਮੇਸ਼ਾ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ। ਕਦੇ ਵੀ ਸ਼ਾਂਤੀ ਨਾਲ ਨਹੀਂ ਬੈਠੇ ਸਨ। ਅਥਾਹ ਮਿਹਨਤ ਕੀਤੀ ਅਤੇ ਪਰਿਣਾਮ ਪ੍ਰਾਪਤ ਕਰਨ ਦੇ ਸਾਰੇ ਪ੍ਰਯਾਸ ਕੀਤੇ ਅਤੇ ਸਾਡਾ ਇਹ ਬਨਾਸਕਾਂਠਾ ਤਾਂ ਇਸ ਦੀ ਜੀਵੰਤ ਸਾਖੀ ਹੈ। 20-25 ਸਾਲ ਪਹਿਲਾ ਦੀ ਅਗਰ ਬਾਤ ਕਰੀਏ, ਤਾਂ ਸਾਡਾ ਇਹ ਬਨਾਸਕਾਂਠਾ ਅਤੇ ਪੂਰੇ ਪੱਟੇ ਵਿੱਚ ਜੋ ਸਥਿਤੀ ਸੀ, ਉਸ ਦੇ ਮੁਕਾਬਲੇ ਅੱਜ ਇੱਥੇ ਜੋ ਵਿਕਾਸ ਹੋਇਆ ਹੈ, ਇਹ ਜੋ ਪਰਿਵਰਤਨ ਹੋਇਆ ਇਹ ਸਪਸ਼ਟ ਦਿਖਾਈ ਦੇ ਰਿਹਾ ਹੈ ਅਤੇ ਪਹਿਲਾਂ ਦੇ ਦਿਨ ਵੀ ਅਸੀਂ ਭੁੱਲ ਨਹੀਂ ਸਕਦੇ ਹਾਂ ਅਤੇ ਅਸੀਂ ਸਾਥ (ਇਕੱਠੇ) ਮਿਲ ਕੇ ਮਿਹਨਤ ਕਰਾਂਗੇ ਤਾਂ ਅਚੂਕ ਅਤੇ ਸਪਸ਼ਟ ਪਰਿਣਾਮ ਮਿਲਦਾ ਹੈ, ਇਹ ਅਸੀਂ ਭੁੱਲ ਨਹੀਂ ਸਕਦੇ ਹਾਂ।

ਇੱਕ ਤਰਫ਼ ਕੱਛ ਦਾ ਰੇਗਿਸਤਾਨ, ਦੂਸਰੀ ਤਰਫ਼ੋਂ ਰਸਾਡੇ ਇੱਥੇ ਫਰਵਰੀ ਮਹੀਨਾ ਖਤਮ ਹੁੰਦਾ ਤਾਂ ਧੂੜ ਉੱਡਣਾ ਸ਼ੁਰੂ ਹੋ ਜਾਂਦੀ ਹੈ। ਬਾਰਿਸ਼ ਦੀ ਉਡੀਕ ਕਰਦੇ ਰਹਿੰਦੇ ਹਾਂ ਅਤੇ ਗਰਮੀ ਤਾਂ ਕਾਫੀ ਅਸਹਿਣਯੋਗ ਹੁੰਦੀ ਹੈ। ਬਿਜਲੀ, ਪਾਣੀ ਕੈਸੇ-ਕੈਸੇ ਸੰਕਟ ਸਾਂ ਅਤੇ ਜਦੋਂ ਥੋੜ੍ਹੀ ਬਹੁਤ ਬਾਰਿਸ਼ ਆ ਜਾਵੇ, ਤਾਂ ਇੱਕ-ਦੋ ਮਹੀਨੇ ਨਿਕਲ ਜਾਂਦੇ ਸਨ। ਇਹ ਉੱਤਰ ਗੁਜਰਾਤ ਹਜ਼ਾਰਾਂ ਪਿੰਡਾਂ ਵਿੱਚ ਜਦੋਂ ਪਾਣੀ ਮਿਲ ਵੀ ਜਾਵੇ ਤਾਂ ਫਲੋਰਾਈਡ ਵਾਲਾ ਮਿਲਦਾ ਹੈ ਅਤੇ ਜੇਕਰ ਉਹ ਪਾਣੀ ਪੀਂਦੇ ਹਾਂ, ਤਾਂ ਕੀ ਹੁੰਦਾ ਹੈ ਉਹ ਆਪ ਜਾਣਦੇ ਹੋ, ਸਾਡੇ ਉੱਤਰ ਗੁਜਰਾਤ ਵਿੱਚ ਆਪ ਦੇਖਣਾ ਸਭ ਦੇ ਦੰਦ ਪੀਲੇ ਹੋ ਜਾਂਦੇ ਹਨ। ਜਨਮ ਤੋਂ ਹੀ ਐਸਾ ਲਗਦਾ ਹੈ ਕਿ ਇਸ ਦੇ ਦੰਦ ਪੀਲੇ  ਹੋ ਗਏ ਹਨ। ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ । ਜਵਾਨੀ ਵਿੱਚ ਜਿਵੇਂ ਬਢਾਪਾ ਆ ਗਿਆ ਹੋਵੇ, ਐਸਾ ਲਗਦਾ ਹੈ। ਇਹ ਸਮੱਸਿਆ, ਪਾਣੀ ਵੀ ਐਸਾ ਅਤੇ ਇਸ ਪਾਣੀ ਦੀ ਮੁਸੀਬਤ ਨੇ ਖੇਤੀਬਾੜੀ ਦਾ ਜੀਵਣ ਵੀ ਮੁਸ਼ਕਿਲ ਕਰ ਦਿੱਤਾ ਸੀ।

ਇੱਥੇ ਜੇਕਰ ਕੋਈ ਜ਼ਮੀਨ ਵੇਚਣ  ਦੇ ਲਈ ਨਿਕਲੇ, ਤਾਂ ਕੋਈ ਖਰੀਦਦਾਰ ਵੀ ਨਹੀਂ ਮਿਲਦਾ ਸੀ, ਐਸੇ ਦਿਨ ਸਨ ਅਤੇ ਅਸੀਂ ਨੀਚੇ ਬੋਰਵੈੱਲ ਬਣਾ ਬਣਾ ਕੇ ਪਾਣੀ ਨੂੰ ਖਿੱਚਣ ਦਾ ਪ੍ਰਯਾਸ ਕਰਦੇ ਸਾਂ। ਬਿਜਲੀ ਦਾ ਇੰਤਜਾਰ ਕਰਦੇ ਅਤੇ ਅੰਦੋਲਨ ਕਰਦੇ ਸਾਂ ਅਤੇ ਮੋਦੀ ਦੇ ਪੁਤਲੇ ਜਲਾਉਂਦੇ ਸਾਂ। ਇਹ ਸਭ ਅਸੀਂ ਕੀਤਾ ਕਿਉਂਕਿ ਲੋਕਾਂ ਨੇ ਪੁਰਾਣੇ ਸਮੇਂ ਵਿੱਚ ਉਮੀਦ ਹੀ ਛੱਡ ਦਿੱਤੀ ਸੀ, ਲੇਕਿਨ ਸਾਥੀਓ ਜਦੋਂ ਤੁਹਾਡਾ ਸੇਵਕ ਬਣ ਕੇ ਤੁਹਾਡਾ ਸਾਥੀ ਬਣ ਕੇ ਤੁਹਾਡੀ ਮੁਸੀਬਤ  ਨੂੰ ਸਮਝ ਕੇ ਅੱਛੇ ਇਰਾਦੇ ਨਾਲ ਪੂਰੀ ਨਿਸ਼ਠਾ ਨਾਲ ਕੰਮ ਕੀਤਾ, ਤਾਂ ਕਠਿਨ ਤੋਂ ਕਠਿਨ ਲਕਸ਼ ਵੀ ਅਸੀਂ ਪ੍ਰਾਪਤ ਕਰ ਪਾਏ ਹਾਂ। 20 ਸਾਲ ਪਹਿਲਾਂ ਮੈਨੂੰ ਮੁੱਖ ਮੰਤਰੀ ਦੇ ਤੌਰ ’ਤੇ ਕੰਮ ਕਰਨ ਦੇ ਲਈ ਤੁਸੀਂ ਸਭ ਨੇ ਜ਼ਿੰਮੇਦਾਰੀ ਸੌਂਪੀ ਅਤੇ ਤਦ ਸਮੱਸਿਆ ਦੀ ਜੜ੍ਹ ਨੂੰ ਅਸੀਂ ਪਕੜ ਲਿਆ ਤੇ ਜਲ ਸੰਭਾਲ਼ ’ਤੇ ਅਸੀਂ ਧਿਆਨ ਕੇਂਦ੍ਰਿਤ ਕੀਤਾ। ਦੂਸਰੀ ਤਰਫ਼ੋਂ ਜੇਕਰ ਜਦੋਂ ਅਸੀਂ ਜ਼ਮੀਨ ਵਿੱਚੋਂ ਪਾਣੀ ਖਿੱਚਦੇ ਹੀ ਰਹਾਂਗੇ ਅਤੇ ਬੋਰਵੈੱਲ ਦੀ ਗਹਿਰਾਈ ਵਧਾਉਂਦੇ ਹੀ ਰਹਾਂਗੇ, ਲੇਕਿਨ ਮੈਂ ਪੂਰੀ ਤਾਕਤ ਪਾਣੀ ’ਤੇ ਲਗਾ ਦਿੱਤੀ। ਬਰਸਾਤ ਦਾ ਪਾਣੀ ਸਮੁੰਦਰ ਵਿੱਚ ਨਾ ਚਲਾ ਜਾਵੇ, ਇਸ ਲਈ ਚੈੱਕ ਡੈਮ ਦੇ ਮਾਧਿਅਮ ਨਾਲ ਤਲਾਬ ਦੀ ਗਹਿਰਾਈ ਵਧਾਈ, ਆਪਣੀ ਸੁਜਲਾਮ ਸੁਫਲਾਮ ਯੋਜਨਾ।

ਮੈਨੂੰ ਯਾਦ ਹੈ ਕਿ ਜਦੋਂ ਸਾਡੀ ਇਹ ਸੁਜਲਾਮ ਸੁਫਲਾਮ ਯੋਜਨਾ ਸ਼ੁਰੂ ਹੋਈ ਸੀ, ਤਦ ਕਾਂਗਰਸ ਦੇ ਨੇਤਾ ਵੀ ਮੈਨੂੰ ਕਹਿੰਦੇ ਸਨ ਕਿ ਸਾਹਬ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਸਾਡੀ ਪੂਰੀ ਜ਼ਿੰਦਗੀ ਵਿੱਚ ਇੱਥੇ ਐਸਾ ਪਾਣੀ ਆਵੇਗਾ ਅਤੇ ਅਸੀਂ ਜਦੋਂ ਉਪਜ ਵੀ ਲੈ ਸਕੀਏ ਐਸੇ ਅੱਛੇ ਦਿਨ ਸਾਡੇ ਜੀਵਣ ਵਿੱਚ ਆਉਣਗੇ। ਐਸਾ ਸਾਨੂੰ ਵੀ ਭਰੋਸਾ ਨਹੀਂ ਸੀ ਐਸਾ ਮੈਨੂੰ ਕਾਂਗਰਸ ਦੇ ਲੋਕ ਬੋਲ ਰਹੇ ਸਨ। ਅਸੀਂ ਵਾਸਮੋ ਯੋਜਨਾ ਬਣਾਈ, ਪਿੰਡ-ਪਿੰਡ ਵਿੱਚ ਪਾਨੀ ਸਮਿਤੀਆਂ ਦਾ ਗਠਨ ਕੀਤਾ ਅਤੇ ਉਸ ਵਿੱਚ ਵੀ ਮੈਂ ਤਾਂ ਮਹਿਲਾਵਾਂ ਨੂੰ ਕੰਮ  ਸੌਂਪਿਆ ਅਤੇ ਇਨ੍ਹਾਂ ਸਭ ਪ੍ਰਯਾਸਾਂ ਦਾ ਪਰਿਣਾਮ ਇਹ ਆਇਆ ਕਿ ਬਨਾਸਕਾਂਠਾ ਹੋਵੇ ਜਾਂ ਆਪਣਾ ਪੂਰਾ ਉੱਤਰ ਗੁਜਰਾਤ ਹੋਵੇ ਜਾਂ ਫਿਰ ਕੱਛ ਹੋਵੇ, ਜਿਨ੍ਹਾਂ ਦੇ ਲਈ ਅਸੀਂ ਤਰਸਦੇ ਸਾਂ ਉਹ ਪਾਣੀ ਦੀ ਇੱਕ-ਇੱਕ ਬੂੰਦ ਦੀ ਤਰਸ ਤੋਂ ਬਾਹਰ ਨਿਕਲਿਆ ਅਤੇ ਟਪਕ ਸਿੰਚਾਈ ਯੋਜਨਾ ਨਾਲ ਹਰ ਬੂੰਦ ਦਾ ਉਪਯੋਗ ਕੀਤਾ, ਪਰ ਡ੍ਰੌਪ ਮੋਰ ਕ੍ਰੌਪ, ਇਸ ਮੰਤਰ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ, ਟੂਰਿਜ਼ਮ ਆਦਿ ਖੇਤਰਾਂ ਵਿੱਚ ਕਮਾਲ ਕਰ ਦਿੱਤਾ ਹੈ। ਇੱਕ ਤਰਫ਼ੋਂ ਸਾਡੀ ਬਨਾਸ ਦੇਵੀ ਅਤੇ ਦੂਸਰੀ ਤਰਫ਼ 100 ਮੈਗਾ ਵਾਟ ਦਾ ਅਲਟ੍ਰਾ ਮੈਗਾ ਸੋਲਰ ਪਾਵਰ ਪਲਾਂਟ। ਆਪ ਦੇਖੋ ਦੂਸਰੇ ਤਰਫ਼ੋਂ ਨਲ ਰਾਹੀਂ ਜਲ ਹੁਣ ਰਿਸ਼ੀਕੇਸ਼ ਭਾਈ ਕਹਿ ਰਹੇ ਸਨ ਕਿ ਪੀਣ ਦਾ ਪਾਣੀ ਪਾਈਪ ਨਾਲ ਹਰ ਘਰ ਪਹੁੰਚੇ, ਬਿਮਾਰੀਆਂ ਤੋਂ ਬਚਣ ਦਾ ਹੱਡੀਆਂ ਨੂੰ ਬਿਮਾਰੀ ਤੋਂ ਬਚਣ ਦਾ ਕੰਮ ਅਸੀਂ ਕਰ ਸਕੇ ਹਾਂ ਅਤੇ ਇਹ ਸਭ ਕਾਰਜ ਵਿੱਚ ਬਨਾਸਕਾਂਠਾ ਵਿੱਚ ਜੋ ਸਾਥ ਅਤੇ ਸਹਿਯੋਗ ਦਿੱਤਾ ਹੈ, ਅੱਜ ਇਸ ਅਵਸਰ ’ਤੇ ਮੈਂ ਬਨਾਸਕਾਂਠ ਨੂੰ ਸਿਰ ਝੁਕਾ ਕੇ ਵੰਦਨ ਕਰਨਾ ਚਾਹੁੰਦਾ ਹਾਂ।

ਇੱਥੇ ਜੋ ਬੜੇ ਲੋਕ ਉਪਸਥਿਤ ਹਨ, ਉਹ ਚੰਗੀ ਤਰ੍ਹਾਂ ਨਾਲ ਜਾਣਦੇ ਹੋਣਗੇ, ਜਦੋਂ ਮੈਂ 17-18 ਸਾਲ ਪਹਿਲਾਂ, ਸੀਐੱਮ ਬਣਿਆ ਸਾਂ, ਤਦ ਇੱਥੋਂ ਦੇ ਮੋਹਰੀਆਂ ਦੇ ਨਾਲ ਬੈਠਦਾ ਅਤੇ ਪਾਣੀ ’ਤੇ ਚਰਚਾ ਕਰਦਾ ਸਾਂ। ਅਤੇ ਉਨ੍ਹਾਂ ਨੂੰ ਕਹਿੰਦਾ ਸਾਂ ਇਹ ਸਾਰੇ ਖੇਤ ਤਲਾਬ ਦੀ ਤਰ੍ਹਾਂ ਭਰ ਜਾਂਦੇ ਹਨ, ਇਹ ਸਭ ਬੰਦ ਕਰਵਾਓ, ਉਸ ਦੇ ਬਦਲੇ ਟਪਕ ਸਿੰਚਾਈ ਯੋਜਨਾ ਅਪਣਾਓ। ਤਦ ਉਹ ਲੋਕ ਮੇਰੀਆਂ ਬਾਤਾਂ ਸੁਣ ਕੇ ਸੋਚਦੇ ਸਨ ਕਿ ਇਸ ਨੂੰ ਭਲਾ ਖੇਤੀ ਵਿੱਚ ਕੀ ਪਤਾ ਚਲੇਗਾ। ਇਹ ਚਾਹ ਵੇਚਣ ਵਾਲਾ ਖੇਤੀ ਬਾਰੇ ਕੀ ਜਾਣੇਗਾ, ਐਸਾ ਬੋਲਦੇ ਸਨ, ਲੇਕਿਨ ਮੈਂ ਉਨ੍ਹਾਂ ਦੇ ਪਿੱਛੇ ਲਗਿਆ ਰਿਹਾ ਅਤੇ ਪੂਰੀ ਤਰ੍ਹਾਂ ਉਨ੍ਹਾਂ ਦੇ ਪਿੱਛੇ ਪਿਆ ਅਤੇ ਮੇਰੇ ਲਈ ਸੰਤੋਸ਼ ਦੀ ਬਾਤ ਹੈ ਕਿ ਬਜ਼ੁਰਗਾਂ ਨੇ ਮੇਰੀ ਬਾਤ ਮੰਨੀ ਅਤੇ ਅੱਜ ਬਨਾਸਕਾਂਠਾ ਵਿੱਚ (ਨੇ) ਟਪਕ ਯਾਨੀ ਬੂੰਦ ਸਿੰਚਾਈ,ਸੂਖਮ ਸਿੰਚਾਈ ਵਿੱਚ ਮਾਮਲੇ ਦੇ ਪੂਰੇ ਦੇਸ਼ ਵਿੱਚ ਨਾਮ ਕਮਾਇਆ ਹੈ ਅਤੇ ਇਹ ਕੰਮ ਕਰਕੇ ਦੱਸਿਆ ਹੈ ਕਿ ਪੂਰਾ ਦੇਸ਼ ਆਕਰਸ਼ਿਤ ਹੋਇਆ ਹੈ।

ਸੱਚ ਦਾ ਮਾਰਗ ਕਿਤਨਾ ਵਿਸ਼ਾਲ ਹੈ, ਉਸ ਦੀ ਇਹ ਉਦਹਾਰਣ ਹੈ। ਸਾਡੇ ਇਨ੍ਹਾਂ ਪ੍ਰਯਾਸਾਂ ਨੂੰ ਵਿਸ਼ਵ ਦੀਆਂ ਕਈ ਸੰਸਥਾਵਾਂ ਨੇ ਪੁਰਸਕ੍ਰਿਤ ਕੀਤਾ ਹੈ ਅਤੇ ਅੱਜ ਦੇਖੋ ਇਹ ਖੇਤਰ ਵਿਕਾਸ ਦੀ ਨਵੀਂ ਕਹਾਣੀ ਲਿਖ ਰਿਹਾ ਹੈ। ਅੱਜ ਬਨਾਸਕਾਂਠਾ ਦੀ ਚਾਰ ਲੱਖ ਹੈਕਟੇਅਰ ਭੂਮੀ ’ਤੇ ਟਪਕ ਸਿੰਚਾਈ ਯੋਜਨਾ ’ਤੇ ਕੰਮ ਹੋ ਰਿਹਾ ਹੈ ਅਤੇ ਉਸ ਦੀ ਵਜ੍ਹਾ ਨਾਲ ਸਾਡੇ ਇੱਥੇ ਹੋਰ ਪਾਣੀ ਦਾ ਪੱਧਰ ਹੋਰ ਨੀਚੇ ਜਾਣ ਤੋਂ ਬਚ ਗਿਆ ਅਤੇ ਅਸੀਂ ਸਾਡਾ ਜੀਵਣ ਬਚਾਇਆ ਹੈ, ਐਸਾ ਨਹੀਂ ਹੈ, ਤਾਂ ਬੱਚੇ ਭਵਿੱਖ ਵਿੱਚ ਜਨਮ ਲੈਣਗੇ, ਉਨ੍ਹਾਂ ਦਾ ਜੀਵਣ ਬਚਾਉਣ ਦਾ ਪੁੰਨ (ਨੇਕ) ਕੰਮ ਵੀ ਕੀਤਾ ਹੈ ਅਤੇ ਇਸ ਲਈ ਮੇਰਾ ਬਨਾਸਕਾਂਠਾ ਹੋਵੇ, ਪਾਟਨ ਹੋਵੇ, ਜਾਂ ਮੇਹਸਾਣਾ ਹੋਵੇ, ਉਨ੍ਹਾਂ ਸਭ ਨੂੰ ਸਹਿਜ ਰੂਪ ਨਾਲ ਨਮਨ ਕਰਨ ਦਾ ਮੇਰਾ ਮਨ ਹੁੰਦਾ ਹੈ। ਅਤੇ ਆਪ ਸਭ ਇਹ ਸਾਰੇ ਕੰਮ ਕਰਕੇ ਉਸ ਸਮੇਂ ਰਾਜਸਥਾਨ ਦੇ ਜੋ ਮੁੱਖ ਮੰਤਰੀ ਸਨ ਅਤੇ ਜੋ ਇਸ ਵਕਤ ਵੀ ਰਾਜਸਥਾਨ ਦੇ ਸੀਐੱਮ ਹਨ ਅਤੇ ਜੋ ਹੁਣ ਕੁਝ ਸਮੇਂ ਪਹਿਲਾਂ ਤੁਹਾਡੇ ਇੱਥੇ ਆ ਕੇ ਨਿਵੇਦਨ ਕਰ ਰਹੇ ਸਨ, ਉਨ੍ਹਾਂ ਨੇ ਮੈਨੂੰ ਲਿਖਤੀ ਪੱਤਰ ਦੇ ਕੇ ਇਹ ਸੁਜਲਾਮ ਸੁਫਲਾਮ ਦਾ ਵਿਰੋਧ ਕੀਤਾ ਸੀ, ਤਦ ਮੈਂ ਉਨ੍ਹਾਂ ਨੂੰ ਕਿਹਾ ਸੀ ਬਨਾਸਕਾਂਠਾ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਹੈ ਮੇਰੇ ਭਾਈ। ਤੁਸੀਂ ਮੇਰੇ ਵਿਰੁੱਧ ਜੋ ਕਰਨਾ ਹੈ, ਉਹ ਕਰਨਾ, ਮੈਂ ਤਾਂ ਸੁਜਲਾਮ ਸੁਫਲਾਮ ਯੋਜਨਾ ਕਰਕੇ ਹੀ ਰਹਾਂਗਾ, ਅਤੇ ਮੈਂ ਕੀਤਾ।

19-20 ਸਾਲ ਦੇ ਸੁਜਲਾਮ  ਸੁਫਲਾਮ ਯੋਜਨਾ ਦੇ ਪਿੱਛੇ ਸੈਂਕੜੇ ਕਿਲੋਮੀਟਰ ਰੀਚਾਰਜ ਕੈਨਾਲ ਦਾ ਨਿਰਮਾਣ ਹੋਇਆ ਅਤੇ ਜ਼ਮੀਨ ਵਿੱਚ ਪਾਣੀ ਦਾ ਪੱਧਰ ਉੱਪਰ ਆਇਆ ਅਤੇ ਪਾਣੀ ਵੀ ਬਚਾਇਆ ਸੀ, ਇਸ ਲਈ ਪਾਈਪਲਾਈਨ ਦਾ ਉਪਯੋਗ ਕੀਤਾ। ਤਲਾਬ ਭਰਨ ਦੇ ਲਈ ਪਾਈਪ ਨਾਲ ਪਾਣੀ ਲੈ ਜਾਂਦੇ ਸਾਂ। ਅਤੇ ਹੁਣ ਤਾਂ ਦੋ ਪਾਈਪ ਲਾਈਨ ਅਜਿਹੀਆਂ ਬਨਣਗੀਆਂ, ਕਿ ਇਸ ਦੀ ਮਦਦ ਨਾਲ 1000 ਤੋਂ  ਜ਼ਿਆਦਾ ਪਿੰਡ ਦੇ ਤਲਾਬਾਂ ਨੂੰ ਭਰਿਆ ਜਾਵੇਗਾ। ਸਾਡਾ ਮੁਕਤੇਸ਼ਵਰ ਡੈਮ, ਕੜਮਾਵਾ ਤਲਾਬ ਦੋਨਾਂ ਨੂੰ ਪਾਈਪਲਾਈਨ ਨਾਲ ਜੋੜ ਕੇ ਪਾਣੀ ਪੂਰਾ  ਦਿੱਤਾ ਜਾਵੇਗਾ, ਮੇਰੇ ਭਾਈਓ। ਜਿੱਥੇ ਉਚਾਈ ਵਾਲੇ ਖੇਤਰ ਹਨ, ਉੱਥੇ ਵੀ ਪਾਣੀ ਦੀ ਜ਼ਰੂਰਤ ਹੈ, ਤਾਂ ਅਸੀਂ ਬਿਜਲੀ ਦੇ ਬੜੇ ਪੰਪ ਲਗਾ ਕੇ ਪਾਣੀ ਨੂੰ ਲਿਫਟ ਕਰਕੇ ਪਾਣੀ ਨੂੰ ਲੈ ਜਾਵਾਂਗੇ ਅਤੇ ਬਾਅਦ ਵਿੱਚ ਸਭ ਨੂੰ ਇੱਥੇ ਵੰਡਾਂਗੇ ਮੇਰੇ ਭਾਈਓ। ਇੱਥੇ ਸਾਡੇ ਕਾਂਗ੍ਰਿਜ, ਦਿਓਧਰ ਤਹਿਸੀਲ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਅਸੀਂ ਮੁਸੀਬਤ ਤੋਂ ਬਾਹਰ ਨਿਕਲਾਂਗੇ (ਕੱਢਾਂਗੇ)। ਸਾਡੇ ਵਾਊ, ਸੁਮਿਸ਼੍ਰੀ ਪਿੰਡ ਅਤੇ ਤਹਿਸੀਲ ਇਹ ਸਭ ਉਚਾਈ ’ਤੇ ਹੈ, ਨਹਿਰਾਂ ਦਾ ਨੈੱਟਵਰਕ ਇੱਥੇ ਪਹੁੰਚਣਾ ਮੁਸ਼ਕਿਲ ਹੈ। ਹੁਣ ਸੁਈ ਪਿੰਡ ਦੀ ਸਮੱਸਿਆ ਵੀ ਦੂਰ ਹੋਵੇਗੀ ਅਤੇ ਮਾਤਾ ਨਰਮਦਾ ਦਾ ਪਾਣੀ ਮੁੱਖ ਕੈਨਾਲ ਅਤੇ ਡਿਸਟ੍ਰੀਬਿਊਸ਼ਨ  ਕੈਨਾਲ ਦੇ ਨੈਟਵਰਕ ਦਾ ਵੀ ਨਿਰਮਾਣ ਹੋਵੇਗਾ, ਇਸ ਦੀ ਵਜ੍ਹਾ ਪਿੰਡ, ਸੂਈ ਪਿੰਡ ਤਹਿਸੀਲ ਸਮੇਤ ਦਰਜਨਾਂ ਪਿੰਡ ਪਾਣੀ ਨਾਲ ਭਰਪੂਰ  ਬਣਨ ਵਾਲੇ ਹਨ। ਸਾਡੇ ਕਥਰਾ, ਦੰਤੇਵਾੜਾ ਪਾਈਪ ਲਾਈਨ, ਪਾਟਨ ਅਤੇ ਬਨਾਸਕਾਂਠਾ ਦੀਆਂ ਛੇ ਤਹਿਸੀਲਾਂ ਉਨ੍ਹਾਂ ਨੂੰ ਵੀ ਫਾਇਦਾ ਲਾਭ ਹੋਵੇਗਾ, ਮੇਰੇ ਭਾਈਓ।

ਆਉਣ ਵਾਲੇ ਸਮੇਂ ਵਿੱਚ ਮੁਕਤੇਸ਼ਵਰ ਡੈਮ ਅਤੇ ਕੜਮਾਵਾ ਤਲਾਬ ਇਸ ਵਿੱਚ ਮਾਂ ਨਰਮਦਾ ਦਾ ਪਾਣੀ ਆਉਣ ਵਾਲਾ ਹੈ। ਉਸ ਦੀ ਵਜ੍ਹਾ ਨਾਲ ਬਨਾਸਕਾਂਠਾ, ਵੜਗਾਮ, ਖੇਰਾਲੂ, ਪਾਟਨ, ਸਿੱਧਪੁਰ, ਮੇਹਸਾਣਾ ਇਹ ਸਾਰੇ ਖੇਤਰਾਂ ਵਿੱਚ ਪਾਣੀ ਦੀ ਸਮੱਸਿਆ ਘੱਟ ਕਰਨ ਵਿੱਚ ਕਾਫੀ ਮਦਦ ਮਿਲਣ ਲਗੇਗੀ। ਅਸੀਂ ਗੁਜਰਾਤ ਦੇ ਲੋਕ ਜਾਣਦੇ ਹਾਂ ਕਿ ਪਾਣੀ ਦਾ ਮਹੱਤਵ ਕੀ ਹੈ। ਸਾਡੇ ਗੁਜਰਾਤ ਅਤੇ ਰਾਜਸਥਾਨ ਦੇ ਲੋਕ ਜਾਣਦੇ ਹਨ। ਸਾਡੇ ਇੱਥੇ ਪਾਣੀ ਕੋਈ ਪਿਲਾਉਂਦਾ ਹੈ, ਤਾਂ ਉਸ ਨੂੰ ਪੁੰਨ ਮੰਨਦੇ ਹਨ। ਜਦੋਂ ਕੋਈ ਪਾਣੀ ਦਾ ਪਿਆਊ ਬਣਾਉਂਦਾ ਹੈ, ਤਾਂ ਪੂਰਾ ਪਿੰਡ ਉਸ ਨੂੰ ਸੇਵਾਭਾਵੀ ਮੰਨਦੇ ਹਨ ਜਦੋਂ ਕਿਸੇ ਪਿੰਡ ਦੇ ਦੁਆਰ ’ਤੇ ਪੇੜ ਦੇ ਨੀਚੇ ਕਿਸੇ ਨੇ ਮਟਕਾ ਰੱਖਿਆ ਹੋਵੇ ਅਤੇ ਕੋਈ ਮਟਕਾ ਰੋਜ਼ ਭਰਦਾ ਹੈ, ਤਾਂ ਪਿੰਡ ਵਾਲੇ ਗਰਵ (ਮਾਣ) ਨਾਲ ਕਹਿੰਦੇ ਹਨ ਕਿ ਇਹ ਸੇਵਾਭਾਵੀ ਹੈ ਕਿ ਇਹ ਪਾਣੀ ਦਾ ਪਿਆਊ ਚਲਾਉਂਦਾ ਹੈ। ਅਸੀਂ ਤਾਂ ਰੁਦ੍ਰਧਾਮ ਦੀਆਂ ਬਾਤਾਂ ਸੁਣੀਆਂ ਹੋਈਆਂ ਹਨ ਅਤੇ ਪਾਣੀ ਦੀ ਬਾਤ ਆਈ , ਤਾਂ ਉਸ ਦੀ ਚਰਚਾ ਆਉਂਦੀ ਹੀ ਹੈ।

ਅਰੇ ਦੂਰ ਜਾਣ ਦੀ ਜ਼ਰੂਰਤ ਹੀ ਕਿੱਥੇ ਹੈ ਸਾਡਾ ਲਾਖਾ ਵਣਜਾਰਾ ਉਸ ਨੂੰ ਕੌਣ ਭੁੱਲ ਸਕਦਾ ਹੈ ਅਤੇ ਉਸੇ ਵਜ੍ਹਾ ਨਾਲ ਅੱਜ ਜਿੱਥੇ ਵੀ ਪਾਣੀ ਦੇ ਕਾਰਜ ਹੋਏ ਹਨ ਇੱਥੇ ਕਿਸੇ ਨੇ ਲਾਖਾ ਵਣਜਾਰਾ ਦਾ ਚਿਹਰਾ ਦੇਖਿਆ ਹੈ ਅਤੇ ਨਾ ਹੀ ਪਿੰਡ ਦਾ ਪਤਾ ਹੈ। ਲਾਖਾ ਵਣਜਾਰਾ ਦਾ ਕੇਵਲ ਨਾਮ ਸੁਣਿਆ ਹੈ, ਫਿਰ ਵੀ ਛੋਟੀ ਜਿਹੀ ਪਾਣੀ ਦੀ ਬਾਉੜੀ ਬਣਾਈ ਹੈ, ਤਾਂ ਸੈਂਕੜੇ ਸਾਲ ਦੇ ਬਾਅਦ ਵੀ ਲੋਕ ਲਾਖਾ ਵਣਜਾਰਾ ਨੂੰ ਭੁੱਲਣ  ਨੂੰ ਤਿਆਰ ਨਹੀਂ ਹਨ। ਜੋਂ ਪਾਣੀ ਦਿੰਦਾ ਹੈ, ਉਸ ਦੇ ਉਸ ਭਾਵ ਨੂੰ ਪੁੰਨ (ਨੇਕ) ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਅਤੇ ਮੈਨੂੰ ਲਗਦਾ ਹੈ ਕਿ ਇੱਥੇ ਲਾਖਾ ਵਣਜਾਰਾ ਜੇਕਰ ਅੱਜ ਇਲੈਕਸ਼ਨ ਵਿੱਚ  ਖੜ੍ਹਾ ਹੋ ਜਾਵੇ, ਦੁਨੀਆ ਦੀ ਕੋਈ ਤਾਕਤ ਉਸ ਨੂੰ ਨਹੀਂ ਹਰਾ ਸਕਦੀ ਹੈ। ਪਾਣੀ ਦੀ ਇਹ ਤਾਕਤ ਹੈ, ਜੋ ਪਾਣੀ ਲਿਆਉਂਦਾ ਹੈ ਉਹ ਅੰਮ੍ਰਿਤ ਲਿਆਉਂਦਾ ਹੈ। ਜੋ ਅੰਮ੍ਰਿਤ ਲਿਆਉਂਦਾ ਹੈ, ਉਹ ਪੂਰੇ ਸਮਾਜ ਨੂੰ ਅਜੈ (ਅਜਿੱਤ)  ਬਣਾ ਦਿੰਦਾ ਹੈ। ਅਤੇ ਪਾਣੀ ਦੇ, ਜਲ ਸ਼ਕਤੀ ਦੇ ਅਸ਼ੀਰਵਾਦ ਕੰਮ ਲਗਦੇ ਹਨ।

ਭਾਈਓ ਭੈਣੋਂ

ਪਾਣੀ ਨਾਲ ਅੱਜ ਖੇਤੀਬਾੜੀ ਤੋਂ ਲੈ ਕੇ ਪਸ਼ੂਪਾਲਣ ਸਾਰੇ ਖੇਤਰਾਂ ਵਿੱਚ ਸੰਭਾਵਨਾ ਵਧ ਗਈ ਹੈ। ਫਲ ਸਬਜੀਆਂ ਉਸ ਵਿੱਚੋਂ ਫੂਡ ਪ੍ਰੋਸੈੱਸਿੰਗ ਇਹ ਸਾਰੇ ਬੜੇ ਪੈਮਾਨੇ ’ਤੇ ਫੈਲ ਰਿਹਾ ਹੈ। ਥੋੜ੍ਹਾ ਸਮਾਂ ਪਹਿਲਾਂ  ਮੈਂ ਤੁਹਾਡੇ ਬਨਾਸ ਡੇਅਰੀ ਵਿੱਚ ਆਇਆ ਸਾਂ, ਉੱਥੇ ਆਲੂ ਦੀ ਪ੍ਰੋਸੈੱਸਿੰਗ ਦਾ ਕਾਫੀ ਬੜਾ ਕੰਮ ਸ਼ੁਰੂ ਹੋਇਆ ਹੈ। ਹੁਣ ਭਾਰਤ ਸਰਕਾਰ ਵੀ ਫੂਡ ਪ੍ਰੋਸੈੱਸਿੰਗ ਦੇ ਲਈ ਕਾਫੀ ਮਦਦ ਕਰ ਰਹੀ ਹੈ। ਸਖੀ ਮੰਡਲ, ਕਿਸਾਨ ਉਦਯੋਗ ਸੰਘ ਅਤੇ ਉਸ ਵਿੱਚ ਵੀ ਜੋ ਲੋਕ ਇਸ ਮੂਲਵਰਧਨ ਵਿੱਚ ਆਉਂਦੇ ਹਨ, ਫੂਡ ਪ੍ਰੋਸੈੱਸਿੰਗ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਅਸੀਂ ਸਹਾਇਤਾ ਕਰਦੇ ਹਾਂ। ਚਾਹੇ ਕੋਲਡ ਸਟੋਰੇਜ਼ ਬਣਾਉਣਾ ਹੋਵੇ ਜਾਂ ਫੂਡ ਪ੍ਰੋਸੈੱਸਿੰਗ ਦਾ ਪਲਾਂਟ ਲਗਾਉਣਾ ਹੈ, ਤਾਂ ਭਾਰਤ ਸਰਕਾਰ ਛੋਟੇ-ਛੋਟੇ ਸੰਗਠਨਾਂ ਨੂੰ ਵੀ ਮਦਦ ਕਰਕੇ ਮੇਰੇ ਕਿਸਾਨਾਂ ਦੀ ਸ਼ਕਤੀ ਵਧਾਉਣ ਦਾ ਕੰਮ ਕਰ ਰਹੀ ਹੈ। ਅੱਜ ਜਿਸ ਪ੍ਰਕਾਰ ਨਾਲ ਡੇਅਰੀ ਦੇ ਮਾਧਿਅਮ ਨਾਲ ਜਿਸ ਪ੍ਰਕਾਰ ਨਾਲ ਛੋਟੇ-ਛੋਟੇ ਪਸ਼ੂਪਾਲਕ ਦੀ ਹਿੱਸੇਦਾਰੀ ਵਧ ਰਹੀ ਹੈ, ਉਸੇ ਪ੍ਰਕਾਰ ਨਾਲ ਫਲ ਆਦਿ ਅਤੇ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਦੀ ਸ਼ਕਤੀ ਵਧਾਉਣ ਦੀ ਵੀ ਅਸੀਂ ਮਦਦ ਕਰ ਰਹੇ ਹਾਂ। ਅਨਾਰ, ਤੁਸੀਂ ਦੇਖੋ ਉਸ ਦੇ ਜੂਸ ਦੀਆਂ ਫੈਕਟਰੀਆਂ ਅਤੇ ਉਸ ਵਿੱਚ ਵੀ ਕਿਸਾਨ ਦੀ ਹਿੱਸੇਦਾਰੀ ਰਹਿੰਦੀ ਹੈ। ਸਖੀ ਮੰਡਲੀ ਕੰਮ ਕਰਦੇ ਹਨ, ਤਾਂ ਉਨ੍ਹਾਂ ਨੂੰ ਵੀ ਲਾਭ ਮਿਲਦਾ ਹੈ

ਫਲ ਸਬਜ਼ੀਆਂ, ਅਚਾਰ, ਮੁਰੱਬਾ, ਚਟਣੀ ਕਈ ਸਾਰੇ ਉਤਪਾਦਨ ਘਰ ਘਰ ਵਿੱਚ ਬਣਨ ਲਗੇ ਹਨ, ਅਤੇ ਉਸ ਦਾ ਲੇਬਲਿੰਗ ਕਰਕੇ ਬਜ਼ਾਰ ਵਿੱਚ ਵਿਕਣ ਲਗੇ ਹਨ। ਇੱਕ ਉਦਯੋਗ ਦੇ ਰੂਪ ਵਿੱਚ ਵਿਕਸਿਤ ਹੋਵੇ, ਇਸ ਲਈ ਸਰਕਾਰ ਨੇ ਉਸ ਵਿੱਚ ਵੀ ਪਿੰਡ-ਪਿੰਡ ਭੈਣਾਂ ਦੀਆਂ ਮੰਡਲੀਆਂ ਨੂੰ ਜੋ ਲੋਨ ਮਿਲਦਾ ਹੈ, ਉਸ ਦੀ ਸੀਮਾ ਦੁੱਗਣੀ ਕਰ ਦਿੱਤੀ ਹੈ। ਮੇਰੀਆਂ ਇਹ ਭੈਣਾਂ ਕੰਮ ਕਰਨਗੀਆਂ ਅਤੇ ਉਨ੍ਹਾਂ ਦੇ ਹੱਥ ਵਿੱਚ ਪੈਸੇ ਆਉਣਗੇ ਤਾਂ ਉਹ ਦੁੱਗਣਾ ਕੰਮ ਕਰਨਗੀਆਂ। ਉਤਨਾ ਹੀ ਨਹੀਂ, ਸਾਡੇ ਆਦਿਵਾਸੀ ਖੇਤਰ, ਜਨਜਾਤੀ ਖੇਤਰ ਉੱਥੇ ਅਸੀਂ ਵਣਧਨ ਕੇਂਦਰ ਖੋਲ੍ਹੇ ਜੋ ਵਣ ਵਿੱਚ ਪੈਦਾਵਾਰ ਹੁੰਦੀ ਹੈ ਅਤੇ ਉਹ ਧਨ ਅਤੇ ਉਸ ਵਿੱਚ ਵੀ ਭੈਣਾਂ ਨੂੰ ਕੰਮ ’ਤੇ ਲਗਾ ਕੇ  ਵਣ ਦੀ ਉਪਜ ਮਿਲਦੀ ਹੈ , ਉਸ ਨੂੰ ਅੱਛੇ ਤੋਂ ਅੱਛੇ ਦਾਮ ਮਿਲਣ, ਚਾਹੇ ਉਹ ਆਯੁਰਵੇਦ ਦੀ ਦੁਕਾਨ ਜਾਂ ਮਾਰਕਿਟ ਵਿੱਚ ਜਾਂਦਾ ਹੋਵੇ, ਉਸ ਤੋਂ ਉਸ ਨਾਲ ਫਾਇਦਾ ਹੋਵੇ, ਐਸਾ ਕੰਮ ਕੀਤਾ ਹੈ।

ਮੈਨੂੰ ਕਾਫੀ ਕਿਸਾਨ ਭਾਈਆਂ ਨੇ ਉਨ੍ਹਾਂ ਨੇ ਲਾਭਾਂ ਬਾਰੇ ਪੱਤਰ ਲਿਖਿਆ ਹੈ। ਮੈਨੂੰ ਯਾਦ ਹੈ ਕਿ ਪੀਐੱਮ ਸਨਮਾਨ ਕਿਸਾਨ ਨਿਧੀ ਅਤੇ ਸਾਡੇ ਉੱਤਰ ਗੁਜਰਾਤ ਵਿੱਚ ਤਾਂ ਕਿਸਾਨ ਦਾ ਮਤਲਬ ਹੁੰਦਾ ਹੈ ਕਿ ਦੋ ਵਿੱਘਾ ਜਾਂ ਢਾਈ ਵਿੱਘਾ ਦੀ ਜ਼ਮੀਨ ਹੁੰਦੀ ਹੈ, ਯਾਨੀ ਕਿ ਛੋਟੇ ਕਿਸਾਨ ਹੁੰਦੇ ਹਨ ਅਤੇ ਉਨ੍ਹਾਂ ਨੇ ਬੈਂਕ ਤੋਂ ਲੋਨ ਵੀ ਨਹੀਂ ਲਿਆ ਹੋਵੇ, ਉਨ੍ਹਾਂ ਨੂੰ ਪੀਐੱਮ ਸਨਮਾਨ ਕਿਸਾਨ ਨਿਧੀ ਵਿੱਚ ਸਾਲ ਵਿੱਚ ਤਿੰਨ ਵਾਰ 2-2 ਹਜ਼ਾਰ ਮਿਲਦੇ ਹਨ, ਤਾਂ ਉਨ੍ਹਾਂ ਨੂੰ ਤਾਂ ਖੇਤੀ ਦੇ ਕੰਮ ਵਿੱਚ ਕਾਫੀ ਵਧੀ ਹੋਈ ਗਤੀ ਮਿਲ ਜਾਂਦੀ ਹੈ। ਇਸ ਕੰਮ ਵਿੱਚ ਇੱਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਹੁੰਦਾ ਹੈ ਇਸ ਕੰਮ ਵਿੱਚ ਦਿੱਲੀ ਤੋਂ ਬਟਨ ਦਬਾਓ ਤਾਂ ਤੁਹਾਡੇ ਖਾਤੇ ਵਿੱਚ ਪੈਸਾ ਆ ਜਾਂਦਾ ਹੈ। ਹੁਣ ਅਸੀਂ ਇੱਕ ਬੜਾ ਕੰਮ ਹੱਥ ਵਿੱਚ ਲਿਆ ਹੈ ਉਹ ਵੀ ਸਾਡੇ ਕਿਸਾਨ ਭਾਈਆਂ ਦੇ ਲਈ। ਫਰਟੀਲਾਇਜ਼ਰ ਦਾ ਸਾਡੇ ਕਿਸਾਨਾਂ ਨੂੰ ਲਾਭ ਹੋਵੇ, ਉਸ ਦੀ ਦਿਸ਼ਾ ਵਿੱਚ ਅਸੀਂ ਮਹੱਤਵਪੂਰਨ ਕੰਮ ਕੀਤਾ ਹੈ ਅਤੇ ਹੁਣ ਯੂਰੀਆ ਜਾਂ ਹੋਰ ਫਰਟੀਲਾਇਜ਼ਰ ਅਲੱਗ-ਅਲੱਗ ਕੰਮ ਦੀ ਵਜ੍ਹਾ ਨਾਲ ਅਤੇ ਮੁੱਲ ਘੱਟ ਜ਼ਿਆਦਾ ਹੋਣ ਦੇ ਕਾਰਨ ਕਈ ਵਾਰ ਕਿਸਾਨਾਂ ਨੂੰ ਪਰੇਸ਼ਾਨੀ ਹੁੰਦੀ ਸੀ ਅਤੇ ਉਹ ਸਭ ਦੂਰ ਕਰ ਦਿੱਤਾ ਹੈ ਅਤੇ ਹੁਣ ਕੇਵਲ ਇੱਕ ਨਾਮ ਨਾਲ ਹੀ ਫਰਟੀਲਾਇਜ਼ ਮਿਲੇਗਾ।

ਅਤੇ ਉਸ ਦਾ ਨਾਮ ਭਾਰਤ ਰੱਖਿਆ ਹੈ। ਭਾਰਤ ਦੇ ਨਾਮ ਦਾ ਫਰਟੀਲਾਇਜ਼ਰ ਯਾਨੀ ਕਿ ਸਾਰੀ ਬੇਇਮਾਨੀ ਅਤੇ ਠਗਾਈ ਸਭ ਬੰਦ। ਵਿਦੇਸ਼ ਵਿੱਚੋਂ ਸਰਕਾਰ ਜੋ ਯੂਰੀਆ ਆਯਾਤ ਕਰਦੀ ਹੈ, ਉਸ ਵਿੱਚੋਂ ਇੱਕ ਬੋਰੀ ਯੂਰੀਆ 2 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਆਉਂਦਾ ਹੈ। ਕੋਰੋਨਾ ਅਤੇ ਯੁੱਧ ਦੀ ਵਜ੍ਹਾ ਨਾਲ ਦੋ ਹਜ਼ਾਰ ਵਿੱਚ ਜੋ ਥੈਲੀ ਬਾਹਰ ਤੋਂ ਮਗਵਾਈ ਜਾਂਦੀ ਹੈ, ਉਹ ਮੇਰੇ ਕਿਸਾਨ ਭਾਈਆਂ ਨੂੰ ਸਮੱਸਿਆ ਨਾ ਹੋਵੇ, ਇਸ ਲਈ 260 ਵਿੱਚ ਦੇ ਰਹੇ ਹਾਂ। ਦੋ ਹਜ਼ਾਰ ਦੀ ਥੈਲੀ ਲਿਆ ਕੇ 260 ਵਿੱਚ ਦੇ ਰਹੇ ਹਾਂ, ਕਿਉਂਕਿ ਮੇਰੇ ਕਿਸਾਨ ਦੀ ਫਸਲ ਪੀਲੀ ਨਾ ਹੋ ਜਾਵੇ, ਉਸ ਦੀ ਸਾਨੂੰ ਫਿਕਰ ਰਹਿੰਦੀ ਹੈ।

ਮੈਨੂੰ ਦੇਖ ਕੇ ਆਨੰਦ ਹੋ ਰਿਹਾ ਹੈ, ਅੱਜ ਬਨਾਸ ਡੇਅਰੀ ਗੁਜਰਾਤ ਹੀ ਨਹੀਂ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਆਂਧਰ ਪ੍ਰਦੇਸ ਅਤੇ ਝਾਰਖੰਡ ਤੱਕ ਆਪਣਾ ਫੈਲਾਅ ਕੀਤਾ ਹੈ। ਅੱਜ ਬਨਾਸ ਡੇਅਰੀ ਚਾਰੇ ਦੀ ਵਿਵਸਥਾ ਵੀ ਕਰਦੀ ਹੈ। ਦੁੱਧ ਦੇ ਇਲਾਵਾ ਦੁੱਧ ਵਿੱਚੋਂ ਜੋ ਕਈ ਚੀਜ਼ਾਂ ਬਣਦੀਆਂ ਹਨ, ਉਸ ਦਾ ਵੀ ਬਜ਼ਾਰ ਖੜ੍ਹਾ ਕੀਤਾ ਹੈ। ਸਾਡੀ ਸਰਕਾਰ ਡੇਅਰੀ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ, ਪਸ਼ੂਪਾਲਣ ਨੂੰ ਮਜ਼ਬੂਤ ਬਣਾਉਣ ਦੇ ਲਈ ਅਨੇਕ ਕੰਮ ਕਰ ਰਹੀ ਹੈ। ਪਸ਼ੂਆਂ ਦਾ ਸਨਮਾਨ ਹੋਵੇ ਅਤੇ ਜੀਵਣ ਭਰ ਉਨ੍ਹਾਂ ਦੀ ਸੰਭਾਲ਼ ਹੋਵੇ, ਉਸ ਦੇ ਲਈ ਵੀ ਅਸੀਂ ਨਿਰੰਤਰ, ਉਨ੍ਹਾਂ ਦੀ ਚਿੰਤਾ ਕਰਦੇ ਹਾਂ। ਕਿੰਤੂ ਹੁਣ ਕੇਵਲ ਪਸ਼ੂਆਂ ਦੇ ਦੁੱਧ ਤੋਂ ਕਮਾਈ ਹੋਵੇ, ਐਸਾ ਨਹੀਂ ਹੈ, ਉਸ ਦੇ ਗੋਬਰ ਤੋਂ ਵੀ ਕਮਾਈ ਹੋਵੇ, ਦੁੱਧ ਦੇਣ ਵਾਲੇ ਪਸ਼ੂ ਨੂੰ ਤੁਹਾਨੂੰ ਛੱਡਣਾ ਨਾ ਪਵੇ ਇਸ ਲਈ ਭਾਰਤ ਸਰਕਾਰ ਨੇ ਹੁਣ ਗੋਵਰਧਨ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਸਾਡੇ ਇੱਥੇ ਰਾਜਪਾਲ ਸਾਹਬ ਨੇ ਇਸ ਦੇ ਲਈ ਅਲਖ ਜਗਾਇਆ ਹੈ ਅਤੇ ਕਿਸਾਨ ਭਾਈ ਸਾਡੇ ਇੱਥੇ ਪ੍ਰਾਕ੍ਰਿਤਕ ਖੇਤੀ ਦੀ ਤਰਫ਼ ਵਧੇ ਹਨ। ਯੂਰੀਆ ਅਤੇ ਕੈਮੀਕਲ ਤੋਂ ਮਕਤ ਖੇਤੀ ਅਤੇ ਉਸ ਦੀ ਵਜ੍ਹਾ ਨਾਲ ਸਾਡੇ ਪਸ਼ੂ ਅਤੇ ਉਸ ਦਾ ਗੋਬਰ ਵੀ ਉਪਯੋਗ ਵਿੱਚ ਆਉਣ ਲਗਿਆ ਹੈ।

ਸਾਡੇ ਇੱਥੇ ਬਨਾਸਕਾਂਠਾ ਵਿੱਚ ਤਾਂ ਗੋਬਰ ਵਿੱਚੋਂ ਕਚਰੇ ਵਿੱਚੋਂ ਬਾਇਓ ਗੈਸ, ਬਾਇਓ ਸੀਐੱਨਜੀ ਅਨੇਕ ਬੜੀਆਂ ਯੋਜਨਾਵਾਂ ’ਤੇ ਕੰਮ ਕੀਤਾ ਹੈ ਅਤੇ ਹੁਣ ਇਸ ਨਾਲ ਗੱਡੀਆਂ ਵੀ ਚਲਦੀਆਂ ਹਨ ਅਤੇ ਬਿਜਲੀ ਵੀ ਪੈਦਾ ਹੁੰਦੀ ਹੈ ਅਤੇ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇ, ਉਸ ਦਿਸ਼ਾਂ ਵਿੱਚ ਹਜ਼ਾਰਾਂ ਪਲਾਂਟ ਲਗ ਰਹੇ ਹਨ। ਸਾਡੀ ਡੇਅਰੀ, ਸਾਡੇ ਗੋਬਰ, ਉਸ ਵਿੱਚੋਂ ਇਹ ਸਾਰੀਆਂ ਚੀਜ਼ਾਂ ਆਰਥਿਕ ਵਿਕਾਸ ਅਤੇ ਸਾਧਾਰਣ ਜਨਤਾ ਦੀ ਭਲਾਈ ਦੇ ਲਈ ਉਪਯੋਗ ਵਿੱਚ ਲੈ  ਰਹੇ ਹਨ। ਇਤਨਾ ਹੀ ਨਹੀਂ, ਜੈਵਿਕ ਖਾਦ ਇਨ੍ਹਾਂ ਕਿਸਾਨਾਂ ਨੂੰ ਕਿਵੇਂ ਮਿਲੇ, ਕਿਉਂਕਿ ਹੁਣ ਕਿਸਾਨ ਵੀ ਧਰਤੀ ਮਾਤਾ ਨੂੰ ਕੈਮੀਕਲ ਪਾ ਪਾ ਕੇ ਧਰਤੀ ਮਾਤਾ ਖ਼ਤਮ ਨਹੀਂ ਕਰਨਾ ਚਾਹੁੰਦਾ ਹੈ। ਇਹ ਮੇਰਾ ਕਿਸਾਨ ਵੀ ਧਰਤੀ ਮਾਤਾ ਦੀ ਫਿਕਰ ਕਰਨ ਲਗਿਆ ਹੈ। ਉਹ ਸੋਚਦਾ ਹੈ ਕਿ ਭਲੇ ਹੀ ਉਪਜ ਘੱਟ ਹੋਵੇ, ਇਹ ਕੈਮੀਕਲ ਮੇਰੀ ਧਰਤੀ ਮਾਤਾ ਨੂੰ ਨਹੀਂ ਪਿਲਾਉਣਾ ਹੈ, ਇਸ ਲਈ ਉਸ ਨੂੰ ਸਾਤਵਿਕ ਖਾਦ ਮਿਲਣਾ ਜ਼ਰੂਰੀ ਹੈ, ਇਸ ਲਈ ਗੋਰਵਧਨ ਦੇ ਦੁਆਰਾ, ਗੋਬਰ ਫੈਕਟਰੀਆਂ ਦੇ ਜ਼ਰੀਏ ਉਨ੍ਹਾਂ ਨੂੰ ਜੈਵਿਕ ਖਾਦ ਮਿਲੇ ਉਨ੍ਹਾਂ ਦੀ ਜ਼ਮੀਨ ਮਿਲੇ, ਉਸ ਦਿਸ਼ਾ ਵਿੱਚ ਕੰਮ  ਕਰ ਰਹੇ ਹਾਂ

ਭਾਈਓ ਭੈਣੋਂ,

ਦਹਾਕਿਆਂ ਤੋਂ ਦੁਰਦਸ਼ਾ ਦੀ ਸਥਿਤੀ ਵਿੱਚ ਰਿਹਾ ਸਾਡਾ ਇਹ ਖੇਤਰ ਅੱਜ ਦੇਸ਼ ਦਾ ਸੁਰੱਖਿਆ ਦਾ ਕਵਚ ਬਣ ਰਿਹਾ ਹੈ। ਹੁਣ ਦੇਖੋ ਤੁਹਾਡੇ ਨਾਲ ਮੈਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਡੀਸਾ ਵਿੱਚ ਇੱਕ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਸੀ। ਡੀਸਾ ਵਿੱਚ ਵਾਯੂਸੈਨਾ ਵਿੱਚ ਸੈਨਾ ਦਾ ਬਹੁਤ ਬੜਾ ਕੇਂਦਰ ਰਿਹਾ ਹੈ। ਉਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਆਉਣ ਵਾਲਾ ਹੈ ਅਤੇ ਇਹ ਪੂਰਾ ਖੇਤਰ ਸੁਰੱਖਿਆ ਦਾ ਬਹੁਤ ਬੜਾ ਕੇਂਦਰ ਹੋਵੇਗਾ, ਉਸ ਦੀ ਵਜ੍ਹਾ ਨਾਲ ਬਹੁਤ ਸਾਰੇ ਨਵੇਂ ਰੋਜ਼ਗਾਰ ਦਾ ਵਿਕਾਸ ਹੋਵੇਗਾ। ਆਪ ਦੇਖੋਂ ਨੜਾਬੇਟ ਵਿੱਚ ਸੀਮਾ ਦਰਸ਼ਨ ਦਾ ਕੰਮ ਕੀਤਾ ਅਤੇ ਪੂਰੇ ਹਿੰਦੁਸਤਾਨ ਨੂੰ ਐਸਾ ਲਗੇ ਕਿ ਸਰਹਦ ਦੇ ਕਿਸੇ ਪਿੰਡ ਦਾ ਕਿਵੇਂ ਵਿਕਾਸ ਕੀਤਾ ਜਾਂਦਾ ਹੈ, ਉਸ ਦੀ ਅਗਰ ਉਦਹਾਰਣ ਦੇਖਣੀ ਹੈ, ਤਾਂ ਉਹ ਨੜਾਬੇਟ ਵਿੱਚ ਆ ਕੇ ਦੇਖ ਸਕਦੇ ਹੋ। ਅਸੀਂ ਦੂਰ ਦਰਾਜ ਦੇ ਪਿੰਡ ਵਿੱਚ ਐੱਨਸੀਸੀ, ਸੀਮਾਵਰਤੀ ਪਿੰਡ ਵਿੱਚ ਵਾਇਬ੍ਰੈਂਟ ਵਿਲੇਜ ਦੀ ਯੋਜਨਾ ਲਿਆਏ ਹਾਂ। ਸੀਮਾਵਰਤੀ ਪਿੰਡ ਦੇ ਲਈ ਭਾਰਤ ਸਰਕਾਰ ਵਿਸ਼ੇਸ਼ ਬਜਟ ਦੇ ਰਹੀ ਹੈ।

ਭਾਈਓ ਭੈਣੋਂ, ਡਬਲ ਇੰਜਣ ਦੀ ਸਰਕਾਰ ਇਹ ਸਾਰੇ ਸਰਹੱਦੀ ਪਿੰਡ ਹਨ ਉਨ੍ਹਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦੇਣ ਦਾ ਕੰਮ ਰਹੀ ਹੈ ਅਤੇ ਇਸ ਲਈ ਵਾਇਬ੍ਰੈਂਟ ਬਾਰਡਰ ਵਿਲੇਜ ਤੁਹਾਨੂੰ ਅਸੀਂ ਬਜਟ ਵਿੱਚ ਇਸ ਦੀ ਘੋਸ਼ਣਾ ਕੀਤੀ ਹੈ ਅਤੇ ਇਸ ਯੋਜਨਾ ਨਾਲ ਪਿੰਡਾਂ ਨੂੰ ਜੋੜਿਆ ਹੈ। ਬਨਾਸਕਾਂਠਾ ਦੇ ਲਗਭਗ ਸਾਰੇ ਖੇਤਰਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਤੋਂ ਲਾਭ ਹੋਵੇਗਾ।

ਇੱਕ ਬਾਤ ਮੈਨੂੰ ਹੋਰ ਕਹਿਣੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਖ਼ਬਰ ਹੈ ਕਿ ਥੋੜ੍ਹੇ ਸਮੇਂ ਪਹਿਲਾਂ ਮੈਂ ਭੁਜ ਆਇਆ ਸਾਂ। ਭੁਜ ਵਿੱਚ ਅਸੀਂ ਭੁਚਾਲ ਦੇ ਦੌਰਾਨ ਜੋ ਲੋਕ ਮਾਰੇ ਗਏ ਸਨ, ਉਨ੍ਹਾਂ ਦੀ ਯਾਦ ਵਿੱਚ ਕੱਛ ਦੇ ਭੁਜਿਯਾ ਡੂੰਗਰੀ ’ਤੇ ਸਮ੍ਰਿਤੀ ਵਨ ਬਣਾਇਆ ਸੀ। ਪੂਰੇ  ਗੁਜਰਾਤ ਵਿੱਚ 13 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। ਉਸ ਵਿੱਚ ਬਨਾਸਕਾਂਠਾ ਅਤੇ ਪਾਟਨ ਦੇ ਲੋਕ ਵੀ ਸਨ। ਉਨ੍ਹਾਂ ਦੇ ਨਾਮ ਉੱਥੇ ਅੰਕਿਤ ਕੀਤੇ ਹਨ। ਉਨ੍ਹਾਂ ਸਭ ਦੇ ਨਾਮ ਤੋਂ ਇੱਥੇ ਇੱਕ ਇੱਕ ਪੌਦਾ ਲਗਾਇਆ ਹੈ ਅਤੇ ਦੁਨੀਆਭਰ ਦੇ ਲੋਕ ਉੱਥੇ ਦੇਖਣ ਆਏ ਉੱਥੇ ਇੱਕ ਸਮਾਰਕ ਬਣਾਇਆ ਹੈ। ਮੇਰੀ ਬਨਾਸਕਾਂਠਾ ਅਤੇ ਪਾਟਨ ਜ਼ਿਲ੍ਹੇ ਦੇ ਲੋਕਾਂ ਨੂੰ ਬੇਨਤੀ ਹੈ ਜਿਨ੍ਹਾਂ ਲੋਕਾਂ ਨੇ ਆਪਣੇ ਪਰਿਜਨਾਂ ਨੂੰ ਗੁਆਇਆ ਹੈ, ਆਪ ਇੱਕ ਵਾਰ ਉੱਥੇ ਫੁੱਲ ਚੜ੍ਹਾਓ ਉਨ੍ਹਾਂ ਦੇ ਹੱਥ ਨਾਲ ਉਨ੍ਹਾਂ ਨੂੰ ਸੰਤੋਸ਼ ਹੋਵੇਗਾ ਕਿ ਸਰਕਾਰ ਉਨ੍ਹਾਂ ਨੂੰ ਭੁੱਲ ਨਹੀਂ ਗਈ ਹੈ। 20 ਸਾਲ ਦੇ ਬਾਅਦ ਵੀ ਉਨ੍ਹਾਂ ਨੂੰ ਯਾਦ ਕਰਕੇ ਕੰਮ ਕਰ ਰਹੀ ਹੈ। ਐਸੇ ਅਨੇਕ ਕੰਮ ਰਾਸ਼ਟਰ ਦਾ ਗੌਰਵ ਵਧਾ ਰਹੇ ਹਨ, ਆਮ ਜਨਤਾ ਦਾ ਵਿਸ਼ਵਾਸ ਵਧਾਈਏ ਉਸ ਦੇ ਲਈ ਡਬਲ ਇੰਜਣ ਦੀ ਸਰਕਾਰ ਕੰਮ ਕਰ ਰਹੀ ਹੈ।

ਸਾਡੇ ਇੱਕ ਹੀ ਨਾਅਰਾ ਹੈ ਸਬਕਾ ਸਾਥ ਸਬਕਾ ਵਿਕਾਸ, ਸਬਕਾ ਵਿਸ਼ਵਾਸ ਸਬਕਾ ਪ੍ਰਯਾਸ। ਗ਼ਰੀਬ ਹੋਵੇ, ਪੀੜਿਤ ਹੋਵੇ, ਦਲਿਤ ਹੋਵੇ, ਵੰਚਿਤ ਹੋਵੇ ਜਾਂ ਫਿਰ ਆਦਿਵਾਸੀ ਹੋਵੇ ਸਬਕੇ ਵਿਕਾਸ ਦੇ ਲਈ ਅਸੀਂ ਕੰਮ ਕਰਨਾ ਹੈ। ਗੁਜਰਾਤ ਸ਼ੁਰੂਆਤ ਤੋਂ ਇਹ ਇੱਕ ਮੰਤਰ ਲੈ  ਕੇ ਅੱਗੇ ਵਧ ਰਿਹਾ ਹੈ। ਭਾਰਤ ਦੇ ਵਿਕਾਸ ਦੇ ਲਈ ਗੁਜਰਾਤ ਦਾ ਵਿਕਾਸ। ਭਾਰਤ ਨੂੰ ਵਿਕਸਿਤ ਬਣਾਉਣ ਦੇ ਲਈ ਗੁਜਰਾਤ ਨੂੰ ਵੀ ਵਿਕਸਿਤ ਬਣਾਉਣਾ ਹੀ ਹੋਵੇਗਾ। ਡਿਵੈਲਪਿਡ ਸਟੇਟ ਬਣਾ ਕੇ ਸਾਨੂੰ ਅੱਗੇ ਵਧਣਾ ਹੋਵੇਗਾ।  ਇਹ ਕੰਮ ਅਸੀਂ ਕਰ ਰਹੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਕੱਲ੍ਹ ਬੜੌਦਾ ਵਿੱਚ ਅਸੀਂ ਜਹਾਜ਼ ਬਣਾਉਣ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ। ਇੱਕ ਸਮਾਂ ਸੀ ਜਦੋਂ ਸਾਇਕਲ ਨਹੀਂ ਬਣਦੀ ਸੀ। ਅੱਜ ਜਹਾਜ਼ ਬਣ ਰਹੇ ਹਨ, ਖੁਸ਼ੀ ਦੀ ਬਾਤ ਹੈ ਜਾਂ ਨਹੀਂ। ਗੌਰਵ ਹੁੰਦਾ ਹੈ ਜਾਂ ਨਹੀਂ।

ਤੁਹਾਡੇ ਬੱਚਿਆਂ ਦਾ ਭਲਾ ਹੋਵੇਗਾ ਜਾਂ ਨਹੀਂ, ਐਸਾ ਲਗਦਾ ਹੈ ਜਾਂ ਨਹੀਂ ਅਤੇ ਇਸ ਲਈ ਇਸ ਵਿਕਾਸ ਦੀ ਯਾਤਰਾ ਨੂੰ ਰੁਕਣ ਮਤ (ਨਾ)  ਦੇਣਾ ਅਤੇ ਕੁਝ ਲੋਕਾਂ ਨੂੰ ਐਸੀ ਸਮੱਸਿਆ ਹੁੰਦੀ ਹੈ, ਮੈਂ ਸਾਰੇ ਅਖਬਾਰ ਤਾਂ ਨਹੀਂ ਦੇਖੇ, ਕਿੰਤੂ ਅੱਜ ਦੋ ਅਖਬਾਰ ਦੇਖੇ, ਉਸ ਵਿੱਚ ਦੋ ਅਖ਼ਬਾਰ ਵਿੱਚ ਕਾਂਗਰਸ ਦਾ ਵਿਗਿਆਪਨ ਹੈ, ਹੁਣ ਆਪ ਵਿਚਾਰ ਕਰੋ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਜਯੰਤੀ ਹੈ ਅਤੇ ਅਖਬਾਰ ਵਿੱਚ ਕਾਂਗਰਸ ਦਾ ਵਿਗਿਆਪਨ ਅਤੇ ਸਰਦਾਰ ਸਾਹਬ ਦਾ ਉਨ੍ਹਾਂ ਨੇ ‘ਸ’ ਤੱਕ ਨਹੀਂ ਲਿਖਿਆ ਹੈ। ਇਹ ਤੁਹਾਡੇ ਸਰਦਾਰ ਸਾਹਬ, ਜੋ ਨਹਿਰੂ ਸਾਹਬ ਦੀ ਸਰਕਾਰ ਵਿੱਚ ਗ੍ਰਹਿ ਪ੍ਰਧਾਨ ਸਨ, ਭਾਰਤ ਦੇ ਇਤਨੇ ਬੜੇ ਨੇਤਾ ਸਨ, ਕਾਂਗਰਸ ਦੇ ਇਤਨੇ ਬੜੇ ਨੇਤਾ ਸਨ, ਉਨ੍ਹਾਂ ਦੀ ਜਯੰਤੀ ਨੂੰ ਆਪ ਗੁਜਰਾਤ ਵਿੱਚ ਵਿਗਿਆਪਨ ਦਿੰਦੇ ਹੋ, ਉਸ ਵਿੱਚ ਸਰਦਾਰ ਸਾਹਬ ਦੀ ਕੋਈ ਤਸਵੀਰ ਨਹੀਂ, ਕੋਈ ਨਾਮ ਨਹੀਂ, ਉੱਪਰ ਤੋਂ ਬੋਲਦੇ ਹਨ ਕਿ ਅਸੀਂ ਸਭ ਨੂੰ ਜੋੜਾਂਗੇ। ਪਹਿਲਾਂ ਇੱਕ ਸਰਦਾਰ ਸਾਹਬ ਨੂੰ ਤਾਂ ਜੋੜੋ, ਇਤਨਾ ਅਪਮਾਨ। ਕਾਂਗਰਸ ਨੂੰ ਸਰਦਾਰ ਵੱਲਭ ਭਾਈ ਪਟੇਲ ਤੋਂ ਕੀ ਪਰੇਸ਼ਾਨੀ ਹੈ। ਗੁਜਰਾਤ ਸਰਦਾਰ ਸਾਹਬ ਦੇ ਅਪਮਾਨ ਨੂੰ ਕਦੇ ਸਹਿਣ ਨਹੀਂ ਕਰੇਗਾ ਦੋਸਤੋਂ, ਕਿੰਤੂ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਕਿਤਨਾ ਦਵੇਸ਼ ਭਰਿਆ ਹੋਵੇਗਾ, ਕਿ ਉਹ ਲੋਕ ਐਸੇ ਕੰਮ ਕਰ ਰਹੇ ਹਨ।

ਭਾਈਓ ਅਤੇ ਭੈਣੋਂ,

ਅਸੀਂ ਗੁਜਰਾਤ ਨੂੰ ਅੱਗੇ ਵਧਾਉਣਾ ਹੈ, ਸਰਦਾਰ ਸਾਹਬ ਦੇ ਮਾਰਗ ਅਤੇ ਅਸ਼ੀਰਵਾਦ ਨਾਲ ਅੱਗੇ ਵਧਾਉਣਾ ਹੈ ਅਤੇ ਗੁਜਰਾਤ ਪੂਰੇ ਜੋਸ਼ ਨਾਲ ਅੱਗੇ ਵਧੇ ਅਤੇ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਮਜ਼ਬੂਤ ਹੋਣ ਐਸਾ ਸਮਾਂ ਬਣਾਉਣਾ ਹੈ, ਉਸ ਦੇ ਲਈ ਅਸੀਂ ਕੰਮ ਕਰਨਾ ਹੈ। ਮੇਰੇ ਸਾਥ ਬੋਲੋ

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਖੂਬ ਖੂਬ ਆਭਾਰ।

 

***

ਡੀਐੱਸ/ਵੀਜੇ/ਡੀਕੇ/ਏਕੇ