ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕੀਤੀ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਹਜ਼ਾਰਾਂ ਲਾਭਾਰਥੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਭੀ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਗੱਲਬਾਤ ਤੇਲੰਗਾਨਾ ਦੇ ਕਰੀਮਨਗਰ ਦੇ ਕਿਸਾਨ ਸ਼੍ਰੀ ਐੱਮ ਮੱਲਿਕਾਰਜੁਨ ਰੈੱਡੀ ਨਾਲ ਹੋਈ, ਜੋ ਪਸ਼ੂ ਪਾਲਣ ਅਤੇ ਬਾਗਬਾਨੀ ਭੀ ਕਰਦੇ ਹਨ। ਸ਼੍ਰੀ ਰੈੱਡੀ ਬੀਟੈੱਕ ਗ੍ਰੈਜੂਏਟ ਹਨ ਅਤੇ ਖੇਤੀ ਤੋਂ ਪਹਿਲਾਂ ਉਹ ਇੱਕ ਸੌਫਟਵੇਅਰ ਕੰਪਨੀ ਵਿੱਚ ਕੰਮ ਕਰਦੇ ਸਨ। ਸ਼੍ਰੀ ਰੈੱਡੀ ਨੇ ਆਪਣੀ ਯਾਤਰਾ ਬਾਰੇ ਦੱਸਿਆ ਕਿ ਸਿੱਖਿਆ ਨੇ ਉਨ੍ਹਾਂ ਨੂੰ ਇੱਕ ਬਿਹਤਰ ਕਿਸਾਨ ਬਣਨ ਵਿੱਚ ਮਦਦ ਕੀਤੀ। ਉਹ ਇੱਕ ਏਕੀਕ੍ਰਿਤ ਪੱਧਤੀ ਦਾ ਅਨੁਸਰਣ ਕਰ ਰਹੇ ਹਨ ਕਿ ਜਿਸ ਦੇ ਤਹਿਤ ਉਹ ਪਸ਼ੂ ਪਾਲਣ, ਬਾਗਬਾਨੀ ਅਤੇ ਕੁਦਰਤੀ ਖੇਤੀ ਕਰ ਰਹੇ ਹਨ। ਇਸ ਪੱਧਤੀ ਦਾ ਮੁੱਖ ਲਾਭ ਉਨ੍ਹਾਂ ਨੂੰ ਹੋਣ ਵਾਲੀ ਨਿਯਮਿਤ ਰੋਜ਼ਾਨਾ ਆਮਦਨ ਹੈ। ਉਹ ਮੈਡਿਸਿਨਲ ਫਾਰਮਿੰਗ ਭੀ ਕਰਦੇ ਹਨ ਅਤੇ ਪੰਜ ਧਾਰਾਵਾਂ ਤੋਂ ਆਮਦਨ ਪ੍ਰਾਪਤ ਕਰ ਰਹੇ ਹਨ। ਪਹਿਲਾਂ ਉਹ ਖੇਤੀ ਦੀ ਰਵਾਇਤੀ ਮੋਨੋ ਪਹੁੰਚ ਨਾਲ ਪ੍ਰਤੀ ਵਰ੍ਹੇ 6 ਲੱਖ ਰੁਪਏ ਕਮਾਉਂਦੇ ਸਨ, ਉੱਥੇ ਹੁਣ ਏਕੀਕ੍ਰਿਤ ਪੱਧਤੀ ਨਾਲ ਉਹ ਪ੍ਰਤੀ ਵਰ੍ਹੇ 12 ਲੱਖ ਰੁਪਏ ਕਮਾ ਰਹੇ ਹਨ, ਜੋ ਉਨ੍ਹਾਂ ਦੀ ਪਿਛਲੀ ਆਮਦਨ ਤੋਂ ਦੁੱਗਣਾ ਹੈ।
ਸ਼੍ਰੀ ਰੈੱਡੀ ਨੂੰ ਆਈਸੀਏਆਰ (ICAR) ਸਹਿਤ ਕਈ ਸੰਗਠਨਾਂ ਅਤੇ ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਦੁਆਰਾ ਭੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹ ਏਕੀਕ੍ਰਿਤ ਅਤੇ ਕੁਦਰਤੀ ਖੇਤੀ ਦਾ ਪ੍ਰਚਾਰ-ਪ੍ਰਸਾਰ ਭੀ ਕਰ ਰਹੇ ਹਨ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਕਿਸਾਨਾਂ ਨੂੰ ਟ੍ਰੇਨਿੰਗ ਭੀ ਦੇ ਰਹੇ ਹਨ। ਉਨ੍ਹਾਂ ਨੇ ਕਿਸਾਨ ਕ੍ਰੈਡਿਟ ਕਾਰਡਾਂ(Kisan Credit Cards), ਭੂਮੀ ਸਿਹਤ (ਸੌਇਲ ਹੈਲਥ) ਕਾਰਡ, ਡ੍ਰਿਪ ਸਿੰਚਾਈ ਸਬਸਿਡੀ ਅਤੇ ਫਸਲ ਬੀਮਾ ਦਾ ਲਾਭ ਉਠਾਇਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ-KCC) ‘ਤੇ ਲਏ ਗਏ ਰਿਣ ‘ਤੇ ਆਪਣੀ ਵਿਆਜ ਦਰ ਦੀ ਜਾਂਚ ਕਰਨ ਦੇ ਲਈ ਕਿਹਾ ਕਿਉਂਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਿਆਜ ਸਬਸਿਡੀ ਪ੍ਰਦਾਨ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਉਸ ਨੂੰ ਵਿਦਿਆਰਥੀਆਂ ਨੂੰ ਮਿਲਣ ਅਤੇ ਸਿੱਖਿਅਤ ਨੌਜਵਾਨਾਂ ਨੂੰ ਖੇਤੀਬਾੜੀ ਖੇਤਰ ਵਿੱਚ ਪ੍ਰਵੇਸ਼ ਦੇ ਲਈ ਪ੍ਰੋਤਸਾਹਿਤ ਕਰਨ ਵਾਸਤੇ ਕਿਹਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀਆਂ ਦੋਨੋਂ ਬੇਟੀਆਂ ਨਾਲ ਭੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਸਿੱਖਿਅਤ ਨੌਜਵਾਨਾਂ ਦੇ ਖੇਤੀ ਕਰਨ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ, “ਤੁਸੀਂ ਖੇਤੀ ਵਿੱਚ ਸੰਭਾਵਨਾਵਾਂ ਦੀ ਸਸ਼ਕਤ ਉਦਾਹਰਣ ਹੋ।” ਉਸ ਦੇ ਦੁਆਰਾ ਖੇਤੀ ਦੇ ਲਈ ਅਪਣਾਈ ਗਈ ਏਕੀਕ੍ਰਿਤ ਪੱਧਤੀ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਦਾ ਕੰਮ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰੇਗਾ। ਪ੍ਰਧਾਨ ਮੰਤਰੀ ਨੇ ਸ਼੍ਰੀ ਰੈੱਡੀ ਦੀ ਪਤਨੀ ਦੇ ਤਿਆਗ ਅਤੇ ਸਮਰਥਨ ਦੇ ਲਈ ਉਸ ਦੀ ਸ਼ਲਾਘਾ ਕੀਤੀ।
******
ਡੀਐੱਸ/ਐੱਸਕੇਐੱਸ