Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਤੁਰਕੀ ਅਤੇ ਸੀਰੀਆ ਵਿੱਚ ‘ਅਪਰੇਸ਼ਨ ਦੋਸਤ’ ਵਿੱਚ ਸ਼ਾਮਿਲ ਐੱਨਡੀਆਰਐੱਫ ਕਰਮਚਾਰੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਸੰਵਾਦ ਦਾ ਮੂਲ-ਪਾਠ

ਤੁਰਕੀ ਅਤੇ ਸੀਰੀਆ ਵਿੱਚ ‘ਅਪਰੇਸ਼ਨ ਦੋਸਤ’ ਵਿੱਚ ਸ਼ਾਮਿਲ ਐੱਨਡੀਆਰਐੱਫ ਕਰਮਚਾਰੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਸੰਵਾਦ ਦਾ ਮੂਲ-ਪਾਠ


ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਅਭਿਨੰਦਨ!

ਤੁਸੀਂ ਮਾਨਵਤਾ ਦੇ ਲਈ ਇੱਕ ਬਹੁਤ ਬੜਾ ਕੰਮ ਕਰਕੇ ਪਰਤੇ ਹੋ। ਅਪਰੇਸ਼ਨ ਦੋਸਤ ਨਾਲ ਜੁੜੀ ਪੂਰੀ ਟੀਮ, NDRF ਹੋਵੇ, ਆਰਮੀ ਹੋਵੇ, ਏਅਰਫੋਰਸ ਹੋਵੇ ਜਾਂ ਸਾਡੀਆਂ ਦੂਸਰੀਆਂ ਸੇਵਾਵਾਂ ਦੇ ਸਾਥੀ ਹੋਣ, ਸਭ ਨੇ ਬਹੁਤ ਹੀ ਬਿਹਤਰੀਨ ਕੰਮ ਕੀਤਾ ਹੈ ਅਤੇ ਇੱਥੇ ਤੱਕ ਕਿ ਸਾਡੇ ਬੇਜ਼ੁਬਾਨ ਦੋਸਤਾਂ, Dog squads ਦੇ ਮੈਂਬਰਾਂ ਨੇ ਵੀ ਅਦਭੁਤ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਤੁਹਾਡੇ ਸਭ ‘ਤੇ ਦੇਸ਼ ਨੂੰ ਬਹੁਤ ਗਰਵ(ਮਾਣ) ਹੈ।

ਸਾਥੀਓ,

ਸਾਡੀ ਸੰਸਕ੍ਰਿਤੀ ਨੇ ਸਾਨੂੰ ਵਸੁਵੈਧ ਕੁਟੁੰਬਕਮ ਦੀ ਸਿੱਖ ਦਿੱਤੀ ਹੈ ਅਤੇ ਇਹ ਮੰਤਰ ਜਿਸ ਸ਼ਲੋਕ ਤੋਂ ਨਿਕਲੇ ਹਨ, ਉਹ ਬਹੁਤ ਹੀ ਪ੍ਰਰੇਕ ਹਨ। ਅਯੰ ਨਿਜ: ਪਰੋ ਵੇਤਿ ਗਣਨਾ ਲਘੂ ਚੇਤਸਾਮ੍। ਉਦਾਰਚਰਿਤਾਨਾਂ ਤੁ ਵਸੁਵੈਧ ਕੁਟੁੰਬਕਮ੍॥ (अयं निजः परो वेति गणना लघु चेतसाम्। उदारचरितानां तु वसुधैव कुटुम्बकम्॥) ਅਰਥਾਤ, ਬੜੇ ਹਿਰਦੈ ਵਾਲੇ ਲੋਕ ਆਪਣੇ ਪਰਾਏ ਦੀ ਗਣਨਾ ਨਹੀਂ ਕਰਦੇ। ਉਦਾਰ ਚਰਿੱਤਰ ਵਾਲਿਆਂ ਦੇ ਲਈ ਪੂਰੀ ਪ੍ਰਿਥਵੀ ਹੀ ਆਪਣਾ ਪਰਿਵਾਰ ਹੁੰਦੀ ਹੈ। ਯਾਨੀ, ਉਹ ਜੀਵ ਮਾਤਰਾ ਨੂੰ ਆਪਣਾ ਮੰਨ ਕੇ ਉਨ੍ਹਾਂ ਦੀ ਸੇਵਾ ਕਰਦੇ ਹਨ।

ਸਾਥੀਓ,

ਤੁਰਕੀ ਹੋਵੇ ਜਾਂ ਫਿਰ ਸੀਰੀਆ ਹੋਵੇ, ਪੂਰੀ ਟੀਮ ਨੇ ਇੰਨ੍ਹੀ ਭਾਰਤੀ ਸੰਸਕਾਰਾਂ ਦਾ ਇੱਕ ਪ੍ਰਕਾਰ ਨਾਲ ਪ੍ਰਕਟੀਕਰਣ ਕੀਤਾ ਹੈ। ਅਸੀਂ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦੇ ਹਾਂ। ਐਸੇ ਵਿੱਚ ਪਰਿਵਾਰ ਦੇ ਕਿਸੇ ਵੀ ਮੈਂਬਰ ‘ਤੇ ਅਗਰ ਕੋਈ ਸੰਕਟ ਆਏ, ਤਾਂ ਭਾਰਤ ਦਾ ਧਰਮ ਹੈ, ਭਾਰਤ ਦਾ ਕਰੱਤਵ ਹੈ ਉਸ ਦੀ ਮਦਦ ਦੇ ਲਈ ਤੇਜ਼ੀ ਨਾਲ ਅੱਗੇ ਵਧਣਾ। ਦੇਸ਼ ਕੋਈ ਵੀ ਹੋਵੇ, ਅਗਰ ਬਾਤ ਮਾਨਵਤਾ ਦੀ ਹੈ, ਮਾਨਵ ਸੰਵੇਦਨਾ ਦੀ ਹੈ, ਤਾਂ ਭਾਰਤ ਮਾਨਵ ਹਿਤ ਨੂੰ ਹੀ ਸਰਬ ਵਿਆਪੀ ਰੱਖਦਾ ਹੈ।

ਸਾਥੀਓ,

ਕੁਦਰਤੀ ਆਪਦਾ ਦੇ ਸਮੇਂ, ਇਸ ਬਾਤ ਦਾ ਬਹੁਤ ਮਹੱਤਵ ਹੁੰਦਾ ਹੈ ਕਿ ਸਹਾਇਤਾ ਕਿਤਨੀ ਤੇਜ਼ੀ ਨਾਲ ਪਹੁੰਚਾਈ ਗਈ, ਜੈਸੇ ਐਕਸੀਡੈਂਟ ਦੇ ਸਮੇਂ Golden Hour ਕਹਿੰਦੇ ਹਨ, ਇਨ੍ਹਾਂ ਦਾ ਵੀ ਇੱਕ Golden Time ਹੁੰਦਾ ਹੈ। ਸਹਾਇਤਾ ਕਰਨ ਵਾਲੀ ਟੀਮ ਕਿਤਨੀ ਤੇਜ਼ੀ ਨਾਲ ਪਹੁੰਚੀ। ਤੁਰਕੀ ਵਿੱਚ ਭੁਚਾਲ ਦੇ ਬਾਅਦ ਤੁਸੀਂ ਸਾਰੇ ਜਿਤਨੀ ਜਲਦੀ ਉੱਥੇ ਪਹੁੰਚੇ, ਇਸ ਨੇ ਪੂਰੇ ਵਿਸ਼ਵ ਦਾ ਧਿਆਨ ਤੁਹਾਡੇ ਵੱਲ ਖਿੱਚਿਆ ਹੈ। ਇਹ ਤੁਹਾਡੀ Preparedness ਨੂੰ ਦਿਖਾਉਂਦਾ ਹੈ, ਤੁਹਾਡੀ ਟ੍ਰੇਨਿੰਗ ਦੀ ਕੁਸ਼ਲਤਾ  ਨੂੰ ਦਿਖਾਉਂਦਾ ਹੈ। ਪੂਰੇ 10 ਦਿਨਾਂ ਤੱਕ ਜਿਸ ਪ੍ਰਕਾਰ ਤੁਸੀਂ ਪੂਰੀ ਨਿਸ਼ਠਾ ਨਾਲ, ਉੱਥੇ ਹਰ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਕੰਮ ਕੀਤਾ, ਉਹ ਵਾਕਈ ਪ੍ਰੇਰਣਾਦਾਇਕ ਹੈ। ਅਸੀਂ ਸਾਰਿਆਂ ਨੇ ਉਹ ਤਸਵੀਰਾਂ ਦੇਖੀਆਂ ਹਨ, ਜਦੋ ਇੱਕ ਮਾਂ ਤੁਹਾਡਾ ਮੱਥਾ ਚੁੰਮ ਕੇ ਅਸ਼ੀਰਵਾਦ ਦੇ ਰਹੀ ਹੈ। ਜਦੋ ਮਲਬੇ ਦੇ ਨੀਚੇ ਦਬੀ ਮਾਸੂਮ ਜ਼ਿੰਦਗੀ, ਤੁਹਾਡੇ ਪ੍ਰਯਾਸਾਂ ਨਾਲ ਫਿਰ ਖਿੜਖਿੜਾ ਉਠੀ । ਮਲਬੇ ਦੇ ਵਿੱਚ, ਇੱਕ ਤਰ੍ਹਾਂ ਨਾਲ ਤੁਸੀਂ ਵੀ ਉੱਥੇ ਮੌਤ ਨਾਲ ਮੁਕਾਬਲਾ ਕਰ ਰਹੇ ਸੀ।

ਲੇਕਿਨ ਮੈਂ ਇਹ ਵੀ ਕਹਾਂਗਾ ਕਿ ਉੱਥੋਂ ਤੋਂ ਆਉਣ ਵਾਲੀ ਹਰ ਤਸਵੀਰ ਦੇ ਨਾਲ ਪੂਰਾ ਦੇਸ਼ ਗਰਵ ਨਾਲ ਭਰ ਰਿਹਾ ਸੀ। ਉੱਥੇ ਗਈ ਭਾਰਤੀ ਟੀਮ ਨੇ ਪ੍ਰੋਫੈਸ਼ਨਲਿਜਮ ਦੇ ਨਾਲ-ਨਾਲ ਮਾਨਵੀ ਸੰਵੇਦਨਾਵਾਂ ਦਾ ਵੀ ਜੋ ਸਮਾਵੇਸ਼ ਕੀਤਾ ਹੈ, ਉਹ ਬੇਮਿਸਾਲ ਹੈ। ਇਹ ਤਦ ਹੋਰ ਵੀ ਬਹੁਤ ਕੰਮ ਆਉਂਦਾ ਹੈ, ਜਦੋਂ ਵਿਅਕਤ ਟ੍ਰੌਮਾ ਤੋਂ ਗੁਜ਼ਰ ਰਿਹਾ ਹੁੰਦਾ ਹੈ, ਜਦੋਂ ਕਈ ਆਪਣਾ ਸਭ ਕੁਝ ਗਵਾ ਕੇ ਹੋਸ਼ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਐਸੀ ਪਰਿਸਥਿਤੀਆਂ ਵਿੱਚ ਸੈਨਾ ਦੇ ਹੌਸਪੀਟਲ ਅਤੇ ਉਸ ਦੇ ਕਰਮਚਾਰੀਆਂ ਨੇ ਜਿਸ ਸੰਵੇਦਨਾ ਨਾਲ ਕੰਮ ਕੀਤਾ, ਉਹ ਵੀ ਬਹੁਤ ਹੀ ਪ੍ਰਸੰਸ਼ਾਯੋਗ ਹੈ।

ਸਾਥੀਓ,

2001 ਵਿੱਚ ਜਦੋਂ ਗੁਜਰਾਤ ਵਿੱਚ ਭੁਚਾਲ ਆਇਆ ਸੀ ਅਤੇ ਉਸੇ ਪਿਛਲੀ ਸ਼ਤਾਬਦੀ ਦਾ ਬਹੁਤ ਬੜਾ ਭੁਚਾਲ ਮੰਨਿਆ ਜਾਂਦਾ ਸੀ, ਇਹ ਤਾਂ ਉਸ ਤੋਂ ਵੀ ਕੋਈ ਗੁਣਾ ਬੜਾ ਹੈ। ਜਦੋਂ ਗੁਜਰਾਤ ਦਾ ਭੁਚਾਲ ਆਇਆ ਤਾਂ ਬਹੁਤ ਲੰਬੇ ਸਮੇਂ ਤੱਕ ਉੱਥੇ ਇੱਕ volunteer ਦੇ ਰੂਪ ਵਿੱਚ ਬਚਾਅ ਕਾਰਜਾਂ ਵਿੱਚ ਜੁੜਿਆ ਸੀ। ਮਲਬਾ ਹਟਾਉਣ ਵਿੱਚ ਜੋ ਦਿੱਕਤਾਂ ਆਉਂਦੀਆਂ ਹਨ, ਮਲਬੇ ਵਿੱਚ ਲੋਕਾਂ ਨੂੰ ਖੋਜਣਾ ਕਿਤਨਾ ਮੁਸ਼ਕਿਲ ਹੁੰਦਾ ਹੈ, ਖਾਣ ਪੀਣ ਦੀ ਦਿੱਕਤ ਕਿਤਨੀ ਹੁੰਦੀ ਹੈ,

ਦਵਾਈਆਂ ਤੋਂ ਲੈ ਕੇ ਹਸਪਤਾਲ ਦੀਆਂ ਜੋ ਜ਼ਰੂਰਤਾਂ ਹੁੰਦੀਆਂ ਹਨ ਅਤੇ ਮੈਂ ਤਾਂ ਦੇਖਿਆ ਸੀ ਭੁਜ ਦਾ ਤਾਂ ਪੂਰਾ ਹਸਤਪਾਲ ਹੀ ਢਹਿ-ਢੇਰੀ ਹੋ ਗਿਆ ਸੀ। ਯਾਨੀ ਪੂਰੀ ਵਿਵਸਥਾ ਹੀ ਤਬਾਹ ਹੋ ਚੁੱਕੀ ਸੀ ਅਤੇ ਉਸ ਦਾ ਮੈਨੂੰ First Hand Experience ਰਿਹਾ ਹੈ। ਵੈਸੇ ਹੀ ਜਦੋਂ 1979 ਵਿੱਚ ਗੁਜਰਾਤ ਵਿੱਚ ਹੀ ਮੋਰਬੀ ਵਿੱਚ ਮੱਛੂ ਡੈਮ ਜੋ ਬੰਨ੍ਹ ਟੁੱਟਿਆ ਅਤੇ ਪੂਰਾ ਪਿੰਡ ਪਾਣੀ ਨਾਲ ਤਬਾਹ ਹੋ ਗਿਆ, ਪੂਰਾ ਸ਼ਹਿਰ ਮੋਰਬੀ, ਤਬਾਹੀ ਮਚੀ ਸੀ, ਸੈਕੜੇ ਲੋਕ ਮਾਰੇ ਗਏ ਸਨ। 

ਇੱਕ ਵਾਲੰਟੀਅਰ ਦੇ ਰੂਪ ਵਿੱਚ ਤਦ ਵੀ ਮੈਂ ਉੱਥੇ ਮਹੀਨਿਆਂ ਤੱਕ ਰਹਿ ਕੇ ਗ੍ਰਾਉਂਡ ‘ਤੇ ਕੰਮ ਕਰਦਾ ਸੀ। ਮੈਂ ਅੱਜ ਆਪਣੇ ਉਨ੍ਹਾਂ ਅਨੁਭਵਾਂ ਨੂੰ ਯਾਦ ਕਰਦੇ ਹੋਏ ਕਲਪਨਾ ਕਰ ਸਕਦਾ ਹਾਂ। ਕਿ ਤੁਹਾਡੀ ਮਿਹਨਤ ਕਿਤਨੀ ਜਬਰਦਸਤ ਹੋਵੇਗੀ, ਤੁਹਾਡਾ ਜਜਬਾ, ਤੁਹਾਡੀਆਂ ਭਾਵਨਾਵਾਂ, ਮੈਂ ਭਲੀਭਾਂਤੀ feel ਕਰ ਸਕਦਾ ਹਾਂ। ਤੁਸੀਂ ਕੰਮ ਉੱਥੇ ਕਰਦੇ ਸੀ, ਮੈਂ ਇੱਥੇ ਅਨੁਭਵ ਕਰਦਾ ਸੀ ਕੈਸੇ ਕਰਦੇ ਹੋਵਾਂਗੇ? ਅਤੇ ਇਸ ਲਈ ਅੱਜ ਤਾਂ ਮੌਕਾ ਹੈ ਕਿ ਮੈਂ ਤੁਹਾਨੂੰ ਸੈਲਿਊਟ ਕਰਾਂ ਅਤੇ ਮੈਂ ਤੁਹਾਨੂੰ ਸੈਲਿਊਟ ਕਰਦਾ ਹਾਂ।

ਸਾਥੀਓ,

ਜਦੋਂ ਕੋਈ ਤੁਹਾਡੀ ਮਦਦ ਖੁਦ ਕਰ ਸਕਦਾ ਹੈ ਤਾਂ ਤੁਸੀਂ ਉਸੇ self-sufficient ਕਹਿ ਸਕਦੇ ਹੋ। ਲੇਕਿਨ ਜਦੋ ਕੋਈ ਦੂਸਰਿਆਂ ਦੀ ਮਦਦ ਕਰਨ ਵਿੱਚ ਸਮਰੱਥ ਹੁੰਦਾ ਹੈ ਤਾ ਉਹ selfless ਹੁੰਦਾ ਹੈ। ਇਹ ਬਾਤ ਵਿਅਕਤੀਆਂ ‘ਤੇ ਹੀ ਨਹੀਂ ਬਲਕਿ ਰਾਸ਼ਟਰ ‘ਤੇ ਵੀ ਲਾਗੂ ਹੁੰਦੀ ਹੈ। ਇਸ ਲਈ ਭਾਰਤ ਨੇ ਬੀਤੇ ਵਰ੍ਹਿਆਂ ਵਿੱਚ self-sufficiency ਦੇ ਨਾਲ-ਨਾਲ selflessness ਦੀ ਪਹਿਚਾਣ ਨੂੰ ਵੀ ਸਸ਼ਕਤ ਕੀਤਾ ਹੈ। ਤਿਰੰਗਾ ਲੈ ਕੇ ਅਸੀਂ ਜਿੱਥੇ ਵੀ ਪਹੁੰਚਦੇ ਹਾਂ, ਉੱਥੇ ਇੱਕ ਭਰੋਸਾ ਮਿਲ ਜਾਂਦਾ ਹੈ ਕਿ ਹੁਣ ਭਾਰਤ ਦੀ ਟੀਮਾਂ ਆ ਚੁੱਕੀਆਂ ਹਨ, 

ਤਾਂ ਹਾਲਾਤ ਠੀਕ ਹੋਣੇ ਸ਼ੁਰੂ ਹੋ ਜਾਣਗੇ ਅਤੇ ਜੋ ਸੀਰੀਆ ਦੀ ਉਦਾਹਰਣ ਦੱਸੀ ਕਿ ਜੋ ਬਕਸੇ ਵਿੱਚ ਜੋ ਝੰਡਾ ਲਗਿਆ ਸੀ ਬਕਸਾ ਉਲਟਾ ਸੀ ਤਾਂ orange colour ਨੀਚੇ ਸੀ, ਕੇਸਰੀ ਰੰਗ ਨੀਚੇ ਸੀ ਤਾਂ ਉੱਥੇ ਦੇ ਨਾਗਰਿਕ ਨੇ ਉਸ ਨੂੰ ਠੀਕ ਕਰਕੇ ਅਤੇ ਗਰਵ ਨਾਲ ਕਿਹਾ ਕਿ ਮੈਂ ਹਿੰਦੁਸਤਾਨ ਦੇ ਪ੍ਰਤੀ ਆਦਰ ਨਾਲ ਧੰਨਵਾਦ ਕਰਦਾ ਹਾਂ।

ਤਿਰੰਗੇ ਦੀ ਇਹੀ ਭੂਮਿਕਾ ਅਸੀਂ ਕੁਝ ਸਮੇਂ ਪਹਿਲੇ ਯੂਕ੍ਰੇਨ ਵਿੱਚ ਵੀ ਦੇਖੀ। ਜਦੋ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਸੰਕਟ ਵਿੱਚ ਫਸੇ ਅਨੇਕ ਦੇਸ਼ਾਂ ਦੇ ਸਾਥੀਆ ਦੇ ਲਈ ਭਾਰਤ ਦਾ ਤਿਰੰਗਾ ਢਾਲ ਬਣਿਆ, ਅਪਰੇਸ਼ਨ ਗੰਗਾ ਸਭ ਦੇ ਲਈ ਆਸ਼ਾ ਬਣ ਕੇ ਉਸ ਨੇ ਬਹੁਤ ਬੜੀ ਇੱਕ ਮਿਸਾਲ ਕਾਇਮ ਕੀਤੀ। ਅਫ਼ਗਾਨਿਸਤਾਨ ਤੋਂ ਵੀ ਬਹੁਤ ਹੀ ਵਿਪਰੀਤ ਪਰਿਸਥਿਤੀਆਂ ਵਿੱਚ ਅਸੀਂ ਅਪਣਿਆਂ ਸਕੁਸ਼ਲ ਲੈ ਕੇ ਵਾਪਸ ਆਏ, ਅਸੀਂ ਅਪਰੇਸ਼ਨ ਦੇਵੀ ਸ਼ਕਤੀ ਚਲਾਇਆ।

ਅਸੀਂ ਇੱਥੇ ਕਮਿਟਮੈਂਟ ਕੋਰੋਨਾ ਗਲੋਬਲ ਮਹਾਮਾਰੀ ਨੂੰ ਦੇਖਿਆ। ਅਨਿਸ਼ਚਿਤਤਾ ਭਰੇ ਉਸ ਮਾਹੌਲ ਵਿੱਚ ਭਾਰਤ ਨੇ ਇੱਕ-ਇੱਕ ਨਾਗਰਿਕ ਨੂੰ ਸਵਦੇਸ਼ ਲਿਆਉਣ ਦਾ ਬੀੜਾ ਉਠਾਇਆ। ਅਸੀਂ ਦੂਸਰੇ ਦੇਸ਼ ਦੇ ਬਹੁਤ ਸਾਰੇ ਲੋਕਾਂ ਦੀ ਵੀ ਮਦਦ ਕੀਤੀ। ਇਹ ਭਾਰਤ ਹੀ ਹੈ ਜਿਸ ਨੇ ਦੁਨੀਆ ਦੇ ਸੈਂਕੜਿਆਂ ਜ਼ਰੂਰਤਮੰਦ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਅਤੇ ਵੈਕਸੀਨ ਪਹੁੰਚਾਈ। ਇਸ ਲਈ ਅੱਜ ਦੁਨੀਆ ਭਰ ਵਿੱਚ ਭਾਰਤ ਦੇ ਪ੍ਰਤੀ ਇੱਕ ਸਦਭਾਵਨਾ ਹੈ।

ਸਾਥੀਓ,

ਅਪਰੇਸ਼ਨ ਦੋਸਤ, ਮਾਨਵਤਾ ਦੇ ਪ੍ਰਤੀ ਭਾਰਤ ਦੇ ਸਮਰਪਣ ਅਤੇ ਸੰਕਟ ਵਿੱਚ ਫਸੇ ਦੇਸ਼ਾਂ ਦੀ ਮਦਦ ਦੇ ਲਈ ਤੁਰੰਤ ਖੜ੍ਹੇ ਹੋਣ ਦੇ ਸਾਡੇ ਕਮਿਟਮੈਂਟ ਨੂੰ ਵੀ ਦਰਸਾਉਂਦਾ ਹੈ। ਦੁਨੀਆ ਵਿੱਚ ਕਿਤੇ ਵੀ ਆਪਦਾ ਹੋਵੇ, ਭਾਰਤ ਫਸਰਟ ਰਿਸਪੋਨਡਰ ਦੇ ਰੂਪ ਵਿੱਚ ਤਿਆਰ ਮਿਲਦਾ ਹੈ। ਨੇਪਾਲ ਦਾ ਭੁਚਾਲ ਹੋਵੇ, ਮਾਲਦੀਵ ਵਿੱਚ, ਸ੍ਰੀਲੰਕਾ ਵਿੱਚ ਸੰਕਟ ਹੋਵੇ, ਭਾਰਤ ਸਭ ਤੋਂ ਪਹਿਲਾਂ ਮਦਦ ਦੇ ਲਈ ਅੱਗੇ ਆਇਆ ਸੀ। ਹੁਣ ਤਾਂ ਭਾਰਤ ਦੀਆਂ ਸੈਨਾਵਾਂ ਦੇ ਨਾਲ-ਨਾਲ NDRF ‘ਤੇ ਵੀ ਦੇਸ਼ ਦੇ ਇਲਾਵਾ ਦੂਸਰੇ ਦੇਸ਼ਾਂ ਦਾ ਭਰੋਸਾ ਵਧਦਾ ਜਾ ਰਿਹਾ ਹੈ। 

ਮੈਨੂੰ ਖੁਸ਼ੀ ਹੈ ਕਿ ਬੀਤੇ ਵਰ੍ਹਿਆਂ ਵਿੱਚ NDRF ਨੇ ਦੇਸ਼ ਦੇ ਲੋਕਾਂ ਵਿੱਚ ਬਹੁਤ ਅੱਛੀ ਸਾਖ ਬਣਾਈ ਹੈ। ਦੇਸ਼ ਦੇ ਲੋਕ ਤੁਹਾਨੂੰ ਦੇਖ ਕੇ ਹੀ, ਕਿਤੇ ਵੀ ਸੰਕਟ ਦੀ ਸੰਭਾਵਨਾ ਹੋਵੇ, ਸਾਈਕਲੋਨ ਹੋਵੇ, ਜੈਸੇ ਹੀ ਤੁਹਾਨੂੰ ਦੇਖਦੇ ਹਨ ਤਾਂ ਤੁਹਾਡੇ ‘ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਨ। ਤੁਹਾਡੀ ਬਾਤ ਮੰਨਣਾ ਸ਼ੁਰੂ ਕਰ ਦਿੰਦੇ ਹਨ।

ਸੰਕਟ ਦੀ ਕਿਸੇ ਘੜੀ ਵਿੱਚ ਚਾਹੇ ਉਹ ਸਾਈਕਲੋਨ ਹੋਵੇ, ਹੜ੍ਹ ਹੋਵੇ ਜਾਂ ਫਿਰ ਭੁਚਾਲ ਜੈਸੀ ਆਪਦਾ, ਜੈਸੇ ਹੀ NDRF ਦੀ ਵਰਦੀ ਵਿੱਚ ਤੁਸੀਂ ਅਤੇ ਤੁਹਾਡੇ ਸਾਥੀ ਫੀਲਡ ‘ਤੇ ਪਹੁੰਚਦੇ ਹਨ, ਲੋਕਾਂ ਦੀ ਉਮੀਦ ਪਰਤ ਆਉਂਦੀ ਹੈ, ਵਿਸ਼ਵਾਸ਼ ਪਰਤ ਆਉਂਦਾ ਹੈ। ਇਹ ਆਪਣੇ ਆਪ ਵਿੱਚ ਬਹੁਤ ਬੜੀ ਉਪਲਬਧੀ ਹੈ। ਜਦੋਂ ਕਿਸੇ ਫੋਰਸ ਵਿੱਚ ਕੁਸ਼ਲਤਾ ਦੇ ਨਾਲ ਸੰਵੇਦਨਸ਼ੀਲਤਾ ਜੁੜ ਜਾਂਦੀ ਹੈ, ਉਸ ਦਾ ਇੱਕ ਮਾਨਵੀ ਚਿਹਰਾ ਬਣ ਜਾਂਦਾ ਹੈ, ਤਾਂ ਉਸ ਫੋਰਸ ਦੀ ਤਾਕਤ ਕੋਈ ਗੁਣਾ ਵਧ ਜਾਂਦੀ ਹੈ। NDRF ਦੀ ਇਸ ਦੇ ਲਈ ਮੈਂ ਖਾਸ ਤੌਰ ‘ਤੇ ਪ੍ਰਸ਼ੰਸਾ ਕਰਾਂਗਾ।

ਸਾਥੀਓ,

ਤੁਹਾਡੀਆਂ ਤਿਆਰੀਆਂ ਨੂੰ ਲੈ ਕੇ ਦੇਸ਼ ਨੂੰ ਭਰੋਸਾ ਹੈ। ਲੇਕਿਨ ਅਸੀਂ ਇੱਥੇ ਨਹੀਂ ਰੁਕਣਾ ਹੈ। ਸਾਨੂੰ ਆਪਦਾ ਦੇ ਸਮੇਂ ਰਾਹਤ ਅਤੇ ਬਚਾਅ ਦੀ ਆਪਣੇ ਸਮਰੱਥਾ ਨੂੰ ਹੋਰ ਅਧਿਕ ਵਧਾਉਣਾ ਹੈ। ਅਸੀਂ ਦੁਨੀਆ ਦੇ ਸਰਬਸ਼੍ਰੇਸ਼ਠ ਰਾਹਤ ਅਤੇ ਬਚਾਅ ਦਲ ਦੇ ਰੂਪ ਵਿੱਚ ਆਪਣੀ ਪਹਿਚਾਣ ਨੂੰ ਸਸ਼ਕਤ ਕਰਨਾ ਹੋਵੇਗਾ ਅਤੇ ਇਸ ਲਈ ਮੈਂ ਜਦੋਂ ਤੁਹਾਡੇ ਨਾਲ ਬਾਤ ਕਰ ਰਿਹਾ ਸੀ ਤਾਂ ਲਗਾਤਾਰ ਪੁੱਛ ਰਿਹਾ ਸੀ ਕਿ ਅਨੇਕ ਦੇਸਾਂ ਦੇ ਲੋਕ ਜੋ ਆਏ ਸਨ, ਉਨ੍ਹਾਂ ਦਾ ਵਰਕ ਕਲਚਰ, ਉਨ੍ਹਾਂ ਦਾ style of functioning, ਉਨ੍ਹਾਂ ਦੀ equipment, ਕਿਉਂਕਿ ਟ੍ਰੇਨਿੰਗ ਜਦੋ field ਵਿੱਚ ਕੰਮ ਆਉਂਦੀ ਹੈ ਤਾਂ sharpness ਹੋਰ ਵਧ ਜਾਂਦੀ ਹੈ।

ਇਤਨਾ ਬੜਾ ਹਾਦਸਾ ਤੁਹਾਡੇ ਪਹੁੰਚਣ ਨਾਲ ਇੱਕ ਪ੍ਰਕਾਰ ਨਾਲ ਇੱਕ ਸੰਵੇਦਨਾਵਾਂ ਦੇ ਨਾਤੇ, ਜ਼ਿੰਮੇਦਾਰੀ ਦੇ ਨਾਤੇ, ਮਾਨਵਤਾ ਦੇ ਨਾਤੇ ਅਸੀਂ ਕੰਮ ਤਾਂ ਕੀਤਾ ਲੇਕਿਨ ਅਸੀਂ ਬਹੁਤ ਕੁਝ ਸਿੱਖ ਕੇ ਵੀ ਆਏ ਹਨ, ਬਹੁਤ ਕੁਝ ਜਾਣ ਕੇ ਵੀ ਆਏ ਹਾਂ। ਇਤਨੀ ਬੜੀ ਭਿਆਨਕ calamity ਦੇ ਦਰਮਿਆਨ ਜਦੋਂ ਕੰਮ ਕਰਦੇ ਹਾਂ ਤਾਂ 10 ਚੀਜ਼ਾਂ ਅਸੀਂ ਵੀ observe ਕਰਦੇ ਹਾਂ। ਸੋਚਦੇ ਹਾਂ ਐਸਾ ਨਾ ਹੁੰਦਾ ਤਾਂ ਅੱਛਾ ਹੁੰਦਾ, ਇਹ ਕਰਦੇ ਤਾਂ ਅੱਛਾ ਹੁੰਦਾ। ਉਹ ਐਸਾ ਕਰਦਾ ਹੈ ਚਲੋ ਮੈਂ ਵੀ ਐਸਾ ਕਰਾਂ। ਅਤੇ ਉੱਥੇ ਸਾਡੀ ਸਮਰੱਥਾ ਵੀ ਵਧਦੀ ਹੈ। ਤਾਂ 10 ਦਿਨ ਤੁਰਕੀ ਦੇ ਲੋਕਾਂ ਦੇ ਲਈ ਤਾਂ ਸਾਡਾ ਕਰਤੱਵ ਅਸੀਂ ਨਿਭਾ ਰਹੇ ਹਾਂ। ਲੇਕਿਨ ਉੱਥੇ ਜੋ ਅਸੀਂ ਸਿੱਖ ਪਾਏ ਹਾਂ, ਉਸ ਨੂੰ ਅਸੀਂ documentation ਹੋਣਾ ਚਾਹੀਦਾ ਹੈ। ਬਾਰੀਕੀ ਨਾਲ documentation ਕਰਨਾ ਚਾਹੀਦਾ ਅਤੇ ਉਸ ਵਿੱਚੋਂ ਅਸੀਂ ਕੀ ਨਵਾਂ ਸਿੱਖ ਸਕਦੇ ਹਾਂ? ਹੁਣ ਵੀ ਐਸੇ ਕਿਹੜੇ challenges ਆਉਂਦੇ ਹਨ ਕਿ ਜਿਸ ਦੇ ਲਈ ਸਾਡੀ ਤਾਕਤ ਹੋਰ ਵਧਾਉਣੀ ਪਵੇਗੀ। ਸਾਡੀ ਸਮਰੱਥਾ ਵਧਾਉਣੀ ਪਵੇਗੀ।

ਹੁਣ ਜੈਸੇ ਇਸ ਵਾਰ ਸਾਡੀਆਂ ਬੇਟੀਆਂ ਗਈਆ, ਪਹਿਲੀ ਵਾਰ ਗਈਆਂ ਅਤੇ ਮੇਰੇ ਪਾਸ ਜਿਤਨੀ ਖਬਰ ਹੈ। ਇਨ੍ਹਾਂ ਬੇਟੀਆਂ ਦੀ ਮੌਜੂਦਗੀ ਨੇ ਵੀ ਉੱਥੇ ਦੇ ਨਾਰੀ ਜਗਤ ਦੇ ਅੰਦਰ ਇੱਕ ਹੋਰ ਵਿਸ਼ਵਾਸ ਪੈਦਾ ਕੀਤਾ। ਉਹ ਖੁੱਲ੍ਹ ਕੇ ਆਪਣੀਆਂ ਸ਼ਿਕਾਇਤਾਂ ਦੱਸ ਸਕੀਆਂ। ਆਪਣਾ ਦਰਦ ਦੱਸ ਸਕੀਆਂ। ਹੁਣ ਪਹਿਲਾ ਕਦੇ ਕੋਈ ਸੋਚਦਾ ਨਹੀਂ ਸੀ ਕਿ ਭਈ ਇਤਨੇ ਬੜੇ ਕਠਿਨ ਕੰਮ ਹਨ ਇਨ੍ਹਾਂ ਬੇਟੀਆਂ ਨੂੰ ਕਿਉਂ ਪਰੇਸ਼ਾਨ ਕਰਨ?

ਲੇਕਿਨ ਇਸ ਵਾਰ ਫੈਸਲਾ ਕੀਤਾ ਗਿਆ ਅਤੇ ਸਾਡੀਆਂ ਬੇਟੀਆਂ ਨੇ ਫਿਰ… ਸੰਖਿਆ ਸਾਡੀ ਸੀਮਿਤ  ਲੈ ਕੇ ਗਏ ਸੀ ਲੇਕਿਨ ਉੱਥੇ ਨਾਤਾ ਜੋੜਣ ਵਿੱਚ ਸਾਡਾ ਇਹ initiative ਬਹੁਤ ਕੰਮ ਆਉਂਦਾ ਹੈ ਜੀ। ਮੈਂ ਮੰਨਦਾ ਹਾਂ ਕਿ ਸਾਡੀ ਆਪਣੀ ਤਿਆਰੀ ਜਿਤਨੀ ਬਿਹਤਰ ਹੋਵੇਗੀ, ਅਸੀਂ ਦੁਨੀਆ ਦੀ ਵੀ ਉਤਨੇ ਹੀ ਬਿਹਤਰ ਤਰੀਕੇ ਨਾਲ ਸੇਵਾ ਕਰ ਪਵਾਂਗੇ।

ਮੈਨੂੰ ਵਿਸ਼ਵਾਸ ਹੈ ਸਾਥੀਓ ਤੁਸੀਂ ਬਹੁਤ ਕੁਝ ਕਰਕੇ ਆਏ ਹਾਂ ਅਤੇ ਬਹੁਤ ਕੁਝ ਸਿੱਖ ਕੇ ਵੀ ਆਏ ਹੋ। ਤੁਸੀਂ ਜੋ ਕੀਤਾ ਹੈ ਉਸ ਨਾਲ ਦੇਸ਼ ਦਾ ਮਾਨ-ਸਨਮਾਨ ਵਧਿਆ ਹੈ। ਤੁਸੀਂ ਜੋ ਸਿੱਖਿਆ ਹੈ ਉਸ ਨੂੰ ਅਗਰ ਅਸੀਂ institutionalised ਕਰਾਂਗੇ ਤਾਂ ਆਉਣ ਵਾਲੇ ਭਵਿੱਖ ਦੇ ਲਈ ਅਸੀਂ ਇੱਕ ਨਵਾਂ ਵਿਸ਼ਵਾਸ ਪੈਦਾ ਕਰਾਂਗੇ। ਅਤੇ ਮੈਨੂੰ ਪੱਕਾ ਭਰੋਸਾ ਹੈ ਤੁਹਾਡੇ ਹਰ ਇੱਕ ਦੇ ਪਾਸ ਇੱਕ ਕਥਾ ਹੈ, ਇੱਕ ਅਨੁਭਵ ਹੈ। ਕੁਝ ਨਾ ਕੁਝ ਕਹਿਣ ਨੂੰ ਹੈ ਅਤੇ ਮੈਂ ਇਹ ਪੁੱਛਦਾ ਰਹਿੰਦਾ ਸੀ, ਮੈਨੂੰ ਖੁਸ਼ੀ ਹੁੰਦੀ ਸੀ ਕਿ ਸਾਡੀ ਟੋਲੀ ਦੇ ਲੋਕ ਸਭ ਸਲਾਮਤ ਰਹਿਣ, ਤਬੀਅਤ ਵੀ ਅੱਛੀ ਰਹੇ ਕਿਉਂਕਿ ਇਹ ਵੀ ਚਿੰਤਾ ਰਹਿੰਦੀ ਸੀ ਕਿ ਬਹੁਤ ਹੀ weather, temperature ਸਮੱਸਿਆਵਾਂ ਅਤੇ ਉੱਥੇ ਕਈ ਵੀ ਵਿਵਸਤਾ ਨਹੀਂ ਹੁੰਦੀ ਸੀ। ਜਿੱਥੇ ਇਸ ਪ੍ਰਕਾਰ ਦਾ ਹਾਦਸਾ ਹੁੰਦਾ ਹੈ ਉੱਥੋਂ ਤੋਂ ਸੰਭਵ ਹੀ ਨਹੀਂ ਹੁੰਦਾ ਹੈ। ਕਿਸੇ ਦੇ ਲਈ ਸੰਭਵ ਨਹੀਂ ਹੁੰਦਾ ਹੈ। ਲੇਕਿਨ ਐਸੀ ਸਥਿਤੀ ਵਿੱਚ ਵੀ ਕਠਿਨਾਈਆਂ ਦੇ ਦਰਮਿਆਨ ਵੀ ਕੰਮ ਕਰਨਾ ਅਤੇ ਤੁਸੀਂ ਦੇਸ਼ ਦੇ ਨਾਮ ਨੂੰ ਰੋਸ਼ਨ ਕਰਕੇ ਆਏ ਹੋ ਅਤੇ ਬਹੁਤ ਕੁਝ ਸਿੱਖ ਕੇ ਆਏ ਹੋ ਜੋ ਆਉਣ ਵਾਲੇ ਦਿਨਾਂ ਵਿੱਚ ਕੰਮ ਆਏਗਾ। ਮੈਂ ਫਿਰ ਇੱਕ ਵਾਰ ਹਿਰਦੈ ਤੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਮੈਂ ਜਾਣਦਾ ਹਾਂ ਅੱਜ ਤੁਸੀਂ ਅੱਜ ਹੀ ਆਏ ਹੋ। ਥੱਕ ਕੇ ਆਏ ਹੋ ਲੇਕਿਨ ਮੈਂ ਲਗਾਤਾਰ ਪਿਛਲੇ 10 ਦਿਨ ਤੁਹਾਡੇ ਸੰਪਰਕ ਵਿੱਚ ਸੀ, ਜਾਣਕਾਰੀਆਂ ਲੈਂਦਾ ਰਹਿੰਦਾ ਸੀ। ਤਾਂ ਮਨ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਸੀ। ਤਾਂ ਮੇਰਾ ਮਨ ਕਰ ਕੇ ਗਿਆ ਕਿ ਘਰ ਬੁਲਾਵਾਂ ਤੁਹਾਨੂੰ, ਤੁਹਾਡਾ ਅਭਿਨੰਦਨ ਕਰਾਂ। ਇਤਨਾ ਵਧੀਆ ਕੰਮ ਕਰਕੇ ਆਏ ਹੋ। ਮੈਂ ਫਿਰ ਤੋਂ ਇੱਕ ਵਾਰ ਆਪ ਸਭ ਨੂੰ ਸੈਲਿਊਟ ਕਰਦਾ ਹਾਂ। ਧੰਨਵਾਦ!  

************

ਡੀਐੱਸ/ਐੱਸਐੱਚ/ਏਵੀ/ਏਕੇ