ਇਜ਼ਰਾਇਲ ਦੇ ਮਹਾਮਹਿਮ ਪ੍ਰਧਾਨ ਮੰਤਰੀ, ਨੀਦਰਲੈਂਡਜ਼ ਦੇ ਮਹਾਮਹਿਮ ਪ੍ਰਧਾਨ ਮੰਤਰੀ, ਸਮੁੱਚੇ ਵਿਸ਼ਵ ਦੇ ਮੰਤਰੀ, ਮੇਰੀ ਕੈਬਨਿਟ ਦੇ ਸਹਿਯੋਗੀ, ਮੁੱਖ ਮੰਤਰੀ, ਲੈਫ਼ਟੀਨੈਂਟ ਗਵਰਨਰਜ਼ ਤੇ ਵਿਲੱਖਣ ਮਹਿਮਾਨ ਸਾਹਿਬਾਨ, ਮੈਂ ਨੀਦਰਲੈਂਡਜ਼ ਦੇ ਮਹਾਮਹਿਮ ਪ੍ਰਧਾਨ ਮੰਤਰੀ ਦੁਆਰਾ ਸੰਦੇਸ਼ ਸਾਂਝਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਤੁਹਾਨੂੰ ਸਭਨਾਂ ਨੂੰ ‘ਰੀਇਨਵੈਸਟ’ ਦੇ ਤੀਸਰੇ ਸੰਸਕਰਣ ਦੇ ਹਿੱਸੇ ਵਜੋਂ ਦੇਖਣਾ ਅਦਭੁੱਤ ਹੈ। ਪਿਛਲੇ ਸੰਸਕਰਣਾਂ ਵਿੱਚ, ਅਸੀਂ ਅਖੁੱਟ ਊਰਜਾ ਵਿੱਚ ਮੈਗਾਵਾਟਸ ਤੋਂ ਗੀਗਾਵਾਟਸ ਤੱਕ ਦੀ ਯਾਤਰਾ ਬਾਰੇ ਆਪਣੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਸੀ। ਅਸੀਂ ‘ਇੱਕ ਸੂਰਜ, ਇੱਕ ਵਿਸ਼ਵ ਇੱਕ ਗ੍ਰਿੱਡ’ ਦੀ ਵੀ ਗੱਲ ਕੀਤੀ ਸੀ। ਥੋੜ੍ਹੇ ਹੀ ਸਮੇਂ ’ਚ, ਇਨ੍ਹਾਂ ਵਿੱਚੋਂ ਬਹੁਤੀਆਂ ਯੋਜਨਾਵਾਂ ਹਕੀਕਤ ਬਣ ਰਹੀਆਂ ਹਨ।
ਮਿੱਤਰੋ,
ਪਿਛਲੇ 6 ਸਾਲਾਂ ’ਚ, ਭਾਰਤ ਇੱਕ ਬੇਮਿਸਾਲ ਯਾਤਰਾ ਕਰ ਰਿਹਾ ਹੈ। ਅਸੀਂ ਆਪਣੀ ਬਿਜਲੀ ਉਤਪਾਦਨ ਸਮਰੱਥਾ ਅਤੇ ਨੈੱਟਵਰਕ ਦਾ ਪਸਾਰ ਕਰ ਰਹੇ ਹਾਂ, ਤਾਂ ਜੋ ਭਾਰਤ ਦੇ ਹਰੇਕ ਨਾਗਰਿਕ ਦੀ ਬਿਜਲੀ ਤੱਕ ਪਹੁੰਚ ਯਕੀਨੀ ਹੋ ਸਕੇ ਤੇ ਉਹ ਆਪਣੀਆਂ ਸੰਪੂਰਨ ਸੰਭਾਵਨਾਵਾਂ ਦਾ ਲਾਭ ਲੈ ਸਕੇ। ਇਸ ਦੇ ਨਾਲ ਹੀ, ਅਸੀਂ ਅਖੁੱਟ ਸਰੋਤਾਂ ਰਾਹੀਂ ਊਰਜਾ ਉਤਪਾਦਨ ਦਾ ਤੇਜ਼ੀ ਨਾਲ ਪਸਾਰ ਕਰਦੇ ਜਾ ਰਹੇ ਹਾਂ। ਮੈਂ ਤੁਹਾਨੂੰ ਕੁਝ ਤੱਥ ਦੇਣਾ ਚਾਹਾਂਗਾ।
ਅੱਜ, ਭਾਰਤ ਦੀ ਅਖੁੱਟ ਬਿਜਲੀ ਸਮਰੱਥਾ ਵਿਸ਼ਵ ਵਿੱਚ ਚੌਥੀ ਸਭ ਤੋਂ ਵੱਡੀ ਹੈ। ਇਹ ਸਾਰੇ ਪ੍ਰਮੁੱਖ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ। ਭਾਰਤ ਦੀ ਅਖੁੱਟ ਊਰਜਾ ਸਮਰੱਥਾ ਇਸ ਵੇਲੇ 136 ਗੀਗਾ ਵਾਟਸ ਹੈ, ਜੋ ਕਿ ਸਾਡੀ ਕੁੱਲ ਸਮਰੱਥਾ ਦਾ ਲਗਭਗ 36 ਫ਼ੀਸਦੀ ਹੈ। ਸਾਲ 2022 ਤੱਕ, ਅਖੁੱਟ ਸਮਰੱਥਾ ਦਾ ਹਿੱਸਾ ਧ ਕੇ 220 ਗੀਗਾਵਾਟਸ ਤੋਂ ਵੱਧ ਹੋ ਜਾਵੇਗਾ।
ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਸਾਡੀ ਸਲਾਨਾ ਅਖੁੱਟ ਊਰਜਾ ਸਮਰੱਥਾ ਵਿੱਚ ਵਾਧਾ ਸਾਲ 2017 ਤੋਂ ਕੋਲਾ ਅਧਾਰਿਤ ਤਾਪ ਬਿਜਲੀ ਦੀ ਸਮਰੱਥਾ ਤੋਂ ਅੱਗੇ ਚੱਲ ਰਿਹਾ ਹੈ। ਪਿਛਲੇ 6 ਸਾਲਾਂ ’ਚ, ਅਸੀਂ ਆਪਣੀ ਸਥਾਪਿਤ ਅਖੁੱਟ ਊਰਜਾ ਸਮਰੱਥਾ ਵਿੱਚ ਢਾਈ–ਗੁਣਾ ਵਾਧਾ ਕੀਤਾ ਹੈ, ਸਥਾਪਿਤ ਸੂਰਜੀ ਊਰਜਾ ਸਮਰੱਥਾ ਵਿੱਚ 13–ਗੁਣਾ ਵਾਧਾ ਹੋ ਗਿਆ ਹੈ।
ਮਿੱਤਰੋ,
ਅਖੁੱਟ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਜਲਵਾਯੂ ਤਬਦੀਲੀ ਨਾਲ ਲੜਨ ਦੀ ਸਾਡੀ ਪ੍ਰਤੀਬੱਧਤਾ ਤੇ ਦ੍ਰਿੜ੍ਹ ਵਿਸ਼ਵਾਸ ਦਾ ਨਤੀਜਾ ਹੈ। ਹਾਲੇ ਜਦੋਂ ਇਹ ਕਿਫ਼ਾਇਤੀ ਵੀ ਨਹੀਂ ਸੀ, ਅਸੀਂ ਅਖੁੱਟ ਊਰਜਾ ਵਿੱਚ ਸਰਮਾਇਆ ਲਾਇਆ ਸੀ। ਹੁਣ ਸਾਡੇ ਨਿਵੇਸ਼ ਤੇ ਪੱਧਰ ਨੇ ਲਾਗਤਾਂ ਹੇਠਾਂ ਲੈ ਆਂਦੀਆਂ ਹਨ। ਅਸੀਂ ਵਿਸ਼ਵ ਨੂੰ ਵਿਖਾ ਰਹੇ ਹਾਂ ਕਿ ਮਜ਼ਬੂਤ ਵਾਤਾਵਰਣਕ ਨੀਤੀਆਂ ਮਜ਼ਬੂਤ ਅਰਥ–ਸ਼ਾਸਤਰ ਵੀ ਹੋ ਸਕਦੀਆਂ ਹਨ। ਅੱਜ, ਭਾਰਤ ਉਨ੍ਹਾਂ ਬਹੁਤ ਘੱਟ ਦੇਸ਼ਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ 2 ਡਿਗਰੀ ਪਾਲਣਾ ਦਾ ਟੀਚਾ ਹਾਸਲ ਕੀਤਾ ਹੈ।
ਮਿੱਤਰੋ,
ਊਰਜਾ ਦੇ ਸਵੱਛ ਸਰੋਤਾਂ ਵੱਲ ਸਾਡਾ ਪਰਿਵਰਤਨ ਪਹੁੰਚ, ਕਾਰਜਕੁਸ਼ਲਤਾ ਤੇ ਵਿਕਾਸ ਦੀ ਪਹੁੰਚ ਦੁਆਰਾ ਸੰਚਾਲਿਤ ਹੈ। ਜਦੋਂ ਮੈਂ ਬਿਜਲੀ ਤੱਕ ਪਹੁੰਚ ਮੁਹੱਈਆ ਕਰਵਾਉਣ ਦੀ ਗੱਲ ਕਰਦਾ ਹਾਂ, ਤਾਂ ਤੁਸੀਂ ਗਿਣਤੀ ਵਿੱਚ ਇਸ ਦੇ ਪੱਧਰ ਦਾ ਅਨੁਮਾਨ ਲਾ ਸਕਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ 2.5 ਕਰੋੜ ਜਾਂ 25 ਮਿਲੀਅਨ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਮੁਹੱਈਆ ਕਰਵਾਏ ਗਏ ਹਨ। ਜਦੋਂ ਮੈਂ ਊਰਜਾ ਕਾਰਜਕੁਸ਼ਲਤਾ ਦੀ ਗੱਲ ਕਰਦਾ ਹਾਂ, ਤਾਂ ਅਸੀਂ ਇਸ ਮਿਸ਼ਨ ਨੂੰ ਸਿਰਫ਼ ਇੱਕ ਮੰਤਰਾਲੇ ਜਾਂ ਵਿਭਾਗ ਤੱਕ ਹੀ ਸੀਮਤ ਨਹੀਂ ਰੱਖਿਆ ਹੈ। ਅਸੀਂ ਇਹ ਯਕੀਨੀ ਬਣਾਇਆ ਹੈ ਕਿ ਇਹ ਸਮੁੱਚੀ ਸਰਕਾਰ ਲਈ ਇੱਕ ਟੀਚਾ ਬਣੇ। ਸਾਡੀਆਂ ਸਾਰੀਆਂ ਨੀਤੀਆਂ ਊਰਜਾ ਕਾਰਜਕੁਸ਼ਲਤਾ ਹਾਸਲ ਉੱਤੇ ਕੇਂਦ੍ਰਿਤ ਹਨ। ਇਸ ਵਿੱਚ ਐੱਲਈਡੀ ਬੱਲਬ, ਐੱਲਈਡੀ ਸਟ੍ਰੀਟ–ਲਾਈਟਾਂ, ਸਮਾਰਕ–ਮੀਟਰਜ਼, ਬਿਜਲਈ ਵਾਹਨਾਂ ਨੂੰ ਹੁਲਾਰਾ ਦੇਣਾ ਅਤੇ ਟ੍ਰਾਂਸਮਿਸ਼ਨ ਦੌਰਾਨ ਹੋਣ ਵਾਲੇ ਨੁਕਸਾਨ ਘਟਾਉਣਾ ਸ਼ਾਮਲ ਹੈ। ਮੈਂ ਜਦੋਂ ਊਰਜਾ ਵਿਕਾਸ ਦੀ ਗੱਲ ਕਰਦਾ ਹਾਂ, ‘ਪ੍ਰਧਾਨ ਮੰਤਰੀ–ਕੁਸੁਮ’ ਨਾਲ ਅਸੀਂ ਖੇਤਾਂ ਨੂੰ ਸਿੰਜਣ ਲਈ ਸੂਰਜ ਰਾਹੀਂ ਤਿਆਰ ਹੋਈ ਬਿਜਲੀ ਮੁਹੱਈਆ ਕਰਵਾ ਕੇ ਸਾਡੇ ਖੇਤੀਬਾੜੀ ਖੇਤਰ ਨੂੰ ਤਾਕਤ ਦੇਣਾ ਸਾਡਾ ਉਦੇਸ਼ ਹੈ।
ਮਿੱਤਰੋ,
ਭਾਰਤ ਬਹੁਤ ਤੇਜ਼ੀ ਨਾਲ ਅਖੁੱਟ ਊਰਜਾ ਖੇਤਰ ਵਿੱਚ ਨਿਵੇਸ਼ ਲਈ ਇੱਕ ਤਰਜੀਹੀ ਟਿਕਾਣਾ ਬਣਦਾ ਜਾ ਰਿਹਾ ਹੈ। ਪਿਛਲੇ 6 ਸਾਲਾਂ ਦੌਰਾਨ, ਭਾਰਤ ਦੇ ਅਖੁੱਟ ਊਰਜਾ ਖੇਤਰ ’ਚ ਲਗਭਗ 6 ਲੱਖ ਕਰੋੜ ਰੁਪਏ ਜਾਂ 64 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਅਸੀਂ ਭਾਰਤ ਨੂੰ ਅਖੁੱਟ ਊਰਜਾ ਦੇ ਖੇਤਰ ਵਿੱਚ ਇੱਕ ਵਿਸ਼ਵ ਨਿਰਮਾਣ ਧੁਰਾ ਬਣਾਉਣਾ ਚਾਹੁੰਦੇ ਹਾਂ।
ਮੈਂ ਤੁਹਾਨੂੰ ਕਈ ਕਾਰਣ ਦੇਵਾਂਗਾ ਕਿ ਤੁਹਾਨੂੰ ਭਾਰਤ ਦੇ ਅਖੁੱਟ ਊਰਜਾ ਖੇਤਰ ਵਿੱਚ ਆਪਣਾ ਸਰਮਾਇਆ ਕਿਉਂ ਲਾਉਣਾ ਚਾਹੀਦਾ ਹੈ। ਭਾਰਤ ਦੀ ਅਖੁੱਟ ਊਰਜਾ ਦੇ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਲਈ ਬਹੁਤ ਹੀ ਉਦਾਰ ਨੀਤੀ ਹੈ। ਵਿਦੇਸ਼ੀ ਨਿਵੇਸ਼ਕ ਆਪਣੇ ਖ਼ੁਦ ਦੇ ਦਮ ਉੱਤੇ ਜਾਂ ਕਿਸੇ ਭਾਰਤੀ ਭਾਈਵਾਲ ਨਾਲ ਮਿਲ ਕੇ ਅਖੁੱਟ ਊਰਜਾ–ਅਧਾਰਿਤ ਬਿਜਲੀ ਉਤਪਾਦਨ ਪ੍ਰੋਜੈਕਟ ਸਥਾਪਿਤ ਕਰ ਸਕਦੇ ਹਨ। ਭਾਰਤ ਅਖੁੱਟ ਊਰਜਾ ਸਰੋਤਾਂ ਤੋਂ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਬਿਜਲੀ ਸਪਲਾਈ ਕਰਨ ਲਈ ਨਵਾਚਾਰਕ ਬੋਲੀਆਂ ਉੱਤੇ ਤੇਜ਼ੀ ਨਾਲ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਸੂਰਜੀ–ਪੌਣ ਹਾਈਬ੍ਰਿੱਡ ਪ੍ਰੋਜੈਕਟਾਂ ਬਾਰੇ ਸਫ਼ਲਤਾਪੂਰਬਕ ਪਤਾ ਲਾਇਆ ਗਿਆ ਹੈ।
ਦੇਸ਼ ਵਿੱਚ ਤਿਆਰ ਹੋੲ ਸੋਲਰ ਸੈੱਲਜ਼ ਤੇ ਮੌਡਿਊਲਜ਼ ਲਈ ਮੰਗ ਅਗਲੇ ਤਿੰਨ ਸਾਲਾਂ ਤੱਕ 36 ਗੀਗਾਵਾਟ ਦੇ ਲਗਭਗ ਹੋਣ ਦੀ ਸੰਭਾਵਨਾ ਹੈ। ਸਾਡੀਆਂ ਨੀਤੀਆਂ ਤਕਨਾਲੋਜੀ ਕ੍ਰਾਂਤੀਆਂ ਦੀ ਤਰਜ਼ ’ਤੇ ਹਨ। ਸਾਡਾ ਇੱਕ ਵਿਆਪਕ ਰਾਸ਼ਟਰੀ ਹਾਈਡ੍ਰੋਜਨ ਊਰਜਾ ਮਿਸ਼ਨ ਦੀ ਸ਼ੁਰੂਆਤ ਕਰਨ ਦਾ ਪ੍ਰਸਤਾਵ ਹੈ। ਇਲੈਕਟ੍ਰੌਨਿਕਸ ਨਿਰਮਾਣ ਵਿੱਚ ਪੀਐੱਲਆਈ ਦੀ ਸਫ਼ਲਤਾ ਤੋਂ ਬਾਅਦ, ਅਸੀਂ ਉੱਚ–ਕਾਰਜਕੁਸ਼ਲਤਾ ਵਾਲੇ ਸੋਲਰ ਮੌਡਿਊਲਜ਼ ਨੂੰ ਬਿਲਕੁਲ ਅਜਿਹੇ ਪ੍ਰੋਤਸਾਹਨ ਦੇਣ ਦਾ ਫ਼ੈਸਲਾ ਕੀਤਾ ਹੈ। ‘ਕਾਰੋਬਾਰ ਕਰਨਾ ਅਸਾਨ’ ਬਣਾਉਣਾ ਸਾਡੀ ਉੱਚ ਤਰਜੀਹ ਹੈ। ਅਸੀਂ ਨਿਵੇਸ਼ਕਾਂ ਦੀ ਸੁਧਾ ਲਈ ਸਾਰੇ ਮੰਤਰਾਲਿਆਂ ਵਿੱਚ ਸਮਰਪਿਤ ਪ੍ਰੋਜੈਕਟ ਵਿਕਾਸ ਸੈੱਲਜ਼ ਤੇ ਐੱਫ਼ਡੀਆਈ ਸੈੱਲਜ਼ ਸਥਾਪਿਤ ਕੀਤੇ ਹਨ।
ਅੱਜ, ਭਾਰਤ ਦੇ ਹਰੇਕ ਪਿੰਡ ਤੇ ਲਗਭਗ ਹਰੇਕ ਪਰਿਵਾਰ ਦੀ ਪਹੁੰਚ ਬਿਜਲੀ ਤੱਕ ਹੈ। ਭਲਕੇ, ਉਨ੍ਹਾਂ ਦੀ ਊਰਜਾ ਵਿੱਚ ਵਾਧਾ ਹੋਵੇਗਾ। ਇਸ ਪ੍ਰਕਾਰ, ਭਾਰਤ ਵਿੱਚ ਊਰਜਾ ਦੀ ਮੰਗ ਲਗਾਤਾਰ ਵਧੇਗੀ। ਅਗਲੇ ਦਹਾਕੇ ਲਈ ਅਖੁੱਟ ਊਰਜਾ ਤਾਇਨਾਤੀ ਦੀਆਂ ਵੱਡੀਆਂ ਯੋਜਨਾਵਾਂ ਹਨ। ਇਨ੍ਹਾਂ ਨਾਲ ਹਰ ਸਾਲ ਲਗਭਗ 1.5 ਲੱਖ ਕਰੋੜ ਰੁਪਏ ਜਾਂ 20 ਅਰਬ ਡਾਲਰ ਦੇ ਲਗਭਗ ਦੇ ਆਰਡਰ ਦੀਆਂ ਕਾਰੋਬਾਰੀ ਸੰਭਾਵਨਾਵਾਂ ਪੈਦਾ ਹੋਣ ਦੀ ਆਸ ਹੈ। ਭਾਰਤ ਵਿੱਚ ਇਹ ਨਿਵੇਸ਼ ਕਰਨ ਦਾ ਇੱਕ ਵੱਡਾ ਮੌਕਾ ਹੈ। ਮੈਂ ਨਿਵੇਸ਼ਕਾਂ, ਡਿਵੈਲਪਰਜ਼ ਤੇ ਕਾਰੋਬਾਰੀ ਅਦਾਰਿਆਂ ਨੂੰ ਭਾਰਤ ਦੀ ਅਖੁੱਟ ਊਰਜਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ।
ਮਿੱਤਰੋ,
ਇਹ ਸਮਾਰੋਹ ਅਖੁੱਟ ਊਰਜਾ ਨਾਲ ਸਬੰਧਿਤ ਭਾਰਤ ਦੀਆਂ ਸਬੰਧਿਤ ਧਿਰਾਂ ਨੂੰ ਵਿਸ਼ਵ ਉਦਯੋਗ, ਨੀਤੀ ਘਾੜਿਆਂ ਤੇ ਸਿੱਖਿਆ ਸ਼ਾਸਤਰੀਆਂ ਨਾਲ ਜੋੜਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਕਾਨਫ਼ਰੰਸ ਵਿੱਚ ਹੋਣ ਵਾਲੇ ਵਿਚਾਰ–ਵਟਾਂਦਰੇ ਫਲਦਾਇਕ ਰਹਿਣਗੇ, ਜੋ ਭਾਰਤ ਨੂੰ ਇੱਕ ਨਵੇਂ ਊਰਜਾ ਭਵਿੱਖ ਵਿੱਚ ਲਿਜਾਣ ’ਚ ਮਦਦ ਕਰਨਗੇ।
ਤੁਹਾਡਾ ਧੰਨਵਾਦ।
*****
ਡੀਐੱਸ/ਏਕੇਜੇ
In the earlier editions, we spoke about our plans for a journey from megawatts to gigawatts in renewable energy.
— PMO India (@PMOIndia) November 26, 2020
We also spoke about “One Sun, One World One Grid” to leverage solar energy.
In a short time, many of these plans are becoming a reality: PM
In the last 6 years, India is travelling on an unparalleled journey.
— PMO India (@PMOIndia) November 26, 2020
We are expanding our generation capacity and network to ensure every citizen of India has access to electricity to unlock his full potential: PM
Today, India’s renewable power capacity is the 4th largest in the world. It is growing at the fastest speed among all major countries.
— PMO India (@PMOIndia) November 26, 2020
The renewable energy capacity in India is currently 136 Giga Watts, which is about 36% of our total capacity: PM
You would be happy to know that our annual renewable energy capacity addition has been exceeding that of coal based thermal power since 2017.
— PMO India (@PMOIndia) November 26, 2020
In the last 6 years, we increased our installed renewable energy capacity by two and half times: PM
Even when it was not affordable, we invested in renewable energy.
— PMO India (@PMOIndia) November 26, 2020
Now our investment and scale is bringing costs down.
We are showing to the world that sound environmental policies can also be sound economics: PM
When I talk about energy efficiency, we have not limited this mission only to one ministry or department.
— PMO India (@PMOIndia) November 26, 2020
We have ensured that it becomes a target for the entire government.
All our policies have a consideration of achieving energy efficiency: PM
After the success of PLI in electronics manufacturing, we have decided to give similar incentives to high efficiency solar modules: PM
— PMO India (@PMOIndia) November 26, 2020
Ensuring “Ease of doing business” is our utmost priority.
We have established dedicated Project Development Cells to facilitate investors: PM
There are huge renewable energy deployment plans for the next decade.
— PMO India (@PMOIndia) November 26, 2020
These are likely to generate business prospects of the order of around 20 billion dollars per year.
I invite investors, developers and businesses to join India’s renewable energy journey: PM