Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਤੀਸਰੇ ‘ਆਰਈ–ਇਨਵੈਸਟ 2020’ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ


ਇਜ਼ਰਾਇਲ ਦੇ ਮਹਾਮਹਿਮ ਪ੍ਰਧਾਨ ਮੰਤਰੀਨੀਦਰਲੈਂਡਜ਼ ਦੇ ਮਹਾਮਹਿਮ ਪ੍ਰਧਾਨ ਮੰਤਰੀਸਮੁੱਚੇ ਵਿਸ਼ਵ ਦੇ ਮੰਤਰੀਮੇਰੀ ਕੈਬਨਿਟ ਦੇ ਸਹਿਯੋਗੀਮੁੱਖ ਮੰਤਰੀਲੈਫ਼ਟੀਨੈਂਟ ਗਵਰਨਰਜ਼ ਤੇ ਵਿਲੱਖਣ ਮਹਿਮਾਨ ਸਾਹਿਬਾਨਮੈਂ ਨੀਦਰਲੈਂਡਜ਼ ਦੇ ਮਹਾਮਹਿਮ ਪ੍ਰਧਾਨ ਮੰਤਰੀ ਦੁਆਰਾ ਸੰਦੇਸ਼ ਸਾਂਝਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

 

ਤੁਹਾਨੂੰ ਸਭਨਾਂ ਨੂੰ ਰੀਇਨਵੈਸਟ’ ਦੇ ਤੀਸਰੇ ਸੰਸਕਰਣ ਦੇ ਹਿੱਸੇ ਵਜੋਂ ਦੇਖਣਾ ਅਦਭੁੱਤ ਹੈ। ਪਿਛਲੇ ਸੰਸਕਰਣਾਂ ਵਿੱਚਅਸੀਂ ਅਖੁੱਟ ਊਰਜਾ ਵਿੱਚ ਮੈਗਾਵਾਟਸ ਤੋਂ ਗੀਗਾਵਾਟਸ ਤੱਕ ਦੀ ਯਾਤਰਾ ਬਾਰੇ ਆਪਣੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਸੀ। ਅਸੀਂ ਇੱਕ ਸੂਰਜਇੱਕ ਵਿਸ਼ਵ ਇੱਕ ਗ੍ਰਿੱਡ’ ਦੀ ਵੀ ਗੱਲ ਕੀਤੀ ਸੀ। ਥੋੜ੍ਹੇ ਹੀ ਸਮੇਂ ਇਨ੍ਹਾਂ ਵਿੱਚੋਂ ਬਹੁਤੀਆਂ ਯੋਜਨਾਵਾਂ ਹਕੀਕਤ ਬਣ ਰਹੀਆਂ ਹਨ।

 

ਮਿੱਤਰੋ,

 

ਪਿਛਲੇ ਸਾਲਾਂ ਭਾਰਤ ਇੱਕ ਬੇਮਿਸਾਲ ਯਾਤਰਾ ਕਰ ਰਿਹਾ ਹੈ। ਅਸੀਂ ਆਪਣੀ ਬਿਜਲੀ ਉਤਪਾਦਨ ਸਮਰੱਥਾ ਅਤੇ ਨੈੱਟਵਰਕ ਦਾ ਪਸਾਰ ਕਰ ਰਹੇ ਹਾਂਤਾਂ ਜੋ ਭਾਰਤ ਦੇ ਹਰੇਕ ਨਾਗਰਿਕ ਦੀ ਬਿਜਲੀ ਤੱਕ ਪਹੁੰਚ ਯਕੀਨੀ ਹੋ ਸਕੇ ਤੇ ਉਹ ਆਪਣੀਆਂ ਸੰਪੂਰਨ ਸੰਭਾਵਨਾਵਾਂ ਦਾ ਲਾਭ ਲੈ ਸਕੇ। ਇਸ ਦੇ ਨਾਲ ਹੀਅਸੀਂ ਅਖੁੱਟ ਸਰੋਤਾਂ ਰਾਹੀਂ ਊਰਜਾ ਉਤਪਾਦਨ ਦਾ ਤੇਜ਼ੀ ਨਾਲ ਪਸਾਰ ਕਰਦੇ ਜਾ ਰਹੇ ਹਾਂ। ਮੈਂ ਤੁਹਾਨੂੰ ਕੁਝ ਤੱਥ ਦੇਣਾ ਚਾਹਾਂਗਾ।

 

ਅੱਜਭਾਰਤ ਦੀ ਅਖੁੱਟ ਬਿਜਲੀ ਸਮਰੱਥਾ ਵਿਸ਼ਵ ਵਿੱਚ ਚੌਥੀ ਸਭ ਤੋਂ ਵੱਡੀ ਹੈ। ਇਹ ਸਾਰੇ ਪ੍ਰਮੁੱਖ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ। ਭਾਰਤ ਦੀ ਅਖੁੱਟ ਊਰਜਾ ਸਮਰੱਥਾ ਇਸ ਵੇਲੇ 136 ਗੀਗਾ ਵਾਟਸ ਹੈਜੋ ਕਿ ਸਾਡੀ ਕੁੱਲ ਸਮਰੱਥਾ ਦਾ ਲਗਭਗ 36 ਫ਼ੀਸਦੀ ਹੈ। ਸਾਲ 2022 ਤੱਕਅਖੁੱਟ ਸਮਰੱਥਾ ਦਾ ਹਿੱਸਾ ਧ ਕੇ 220 ਗੀਗਾਵਾਟਸ ਤੋਂ ਵੱਧ ਹੋ ਜਾਵੇਗਾ।

 

ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਸਾਡੀ ਸਲਾਨਾ ਅਖੁੱਟ ਊਰਜਾ ਸਮਰੱਥਾ ਵਿੱਚ ਵਾਧਾ ਸਾਲ 2017 ਤੋਂ ਕੋਲਾ ਅਧਾਰਿਤ ਤਾਪ ਬਿਜਲੀ ਦੀ ਸਮਰੱਥਾ ਤੋਂ ਅੱਗੇ ਚੱਲ ਰਿਹਾ ਹੈ। ਪਿਛਲੇ ਸਾਲਾਂ ਅਸੀਂ ਆਪਣੀ ਸਥਾਪਿਤ ਅਖੁੱਟ ਊਰਜਾ ਸਮਰੱਥਾ ਵਿੱਚ ਢਾਈਗੁਣਾ ਵਾਧਾ ਕੀਤਾ ਹੈਸਥਾਪਿਤ ਸੂਰਜੀ ਊਰਜਾ ਸਮਰੱਥਾ ਵਿੱਚ 13–ਗੁਣਾ ਵਾਧਾ ਹੋ ਗਿਆ ਹੈ।

 

ਮਿੱਤਰੋ,

 

ਅਖੁੱਟ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਜਲਵਾਯੂ ਤਬਦੀਲੀ ਨਾਲ ਲੜਨ ਦੀ ਸਾਡੀ ਪ੍ਰਤੀਬੱਧਤਾ ਤੇ ਦ੍ਰਿੜ੍ਹ ਵਿਸ਼ਵਾਸ ਦਾ ਨਤੀਜਾ ਹੈ। ਹਾਲੇ ਜਦੋਂ ਇਹ ਕਿਫ਼ਾਇਤੀ ਵੀ ਨਹੀਂ ਸੀਅਸੀਂ ਅਖੁੱਟ ਊਰਜਾ ਵਿੱਚ ਸਰਮਾਇਆ ਲਾਇਆ ਸੀ। ਹੁਣ ਸਾਡੇ ਨਿਵੇਸ਼ ਤੇ ਪੱਧਰ ਨੇ ਲਾਗਤਾਂ ਹੇਠਾਂ ਲੈ ਆਂਦੀਆਂ ਹਨ। ਅਸੀਂ ਵਿਸ਼ਵ ਨੂੰ ਵਿਖਾ ਰਹੇ ਹਾਂ ਕਿ ਮਜ਼ਬੂਤ ਵਾਤਾਵਰਣਕ ਨੀਤੀਆਂ ਮਜ਼ਬੂਤ ਅਰਥਸ਼ਾਸਤਰ ਵੀ ਹੋ ਸਕਦੀਆਂ ਹਨ। ਅੱਜਭਾਰਤ ਉਨ੍ਹਾਂ ਬਹੁਤ ਘੱਟ ਦੇਸ਼ਾਂ ਵਿੱਚ ਸ਼ਾਮਲ ਹੈਜਿਨ੍ਹਾਂ ਨੇ ਡਿਗਰੀ ਪਾਲਣਾ ਦਾ ਟੀਚਾ ਹਾਸਲ ਕੀਤਾ ਹੈ।

 

ਮਿੱਤਰੋ,

 

ਊਰਜਾ ਦੇ ਸਵੱਛ ਸਰੋਤਾਂ ਵੱਲ ਸਾਡਾ ਪਰਿਵਰਤਨ ਪਹੁੰਚਕਾਰਜਕੁਸ਼ਲਤਾ ਤੇ ਵਿਕਾਸ ਦੀ ਪਹੁੰਚ ਦੁਆਰਾ ਸੰਚਾਲਿਤ ਹੈ। ਜਦੋਂ ਮੈਂ ਬਿਜਲੀ ਤੱਕ ਪਹੁੰਚ ਮੁਹੱਈਆ ਕਰਵਾਉਣ ਦੀ ਗੱਲ ਕਰਦਾ ਹਾਂਤਾਂ ਤੁਸੀਂ ਗਿਣਤੀ ਵਿੱਚ ਇਸ ਦੇ ਪੱਧਰ ਦਾ ਅਨੁਮਾਨ ਲਾ ਸਕਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ 2.5 ਕਰੋੜ ਜਾਂ 25 ਮਿਲੀਅਨ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਮੁਹੱਈਆ ਕਰਵਾਏ ਗਏ ਹਨ। ਜਦੋਂ ਮੈਂ ਊਰਜਾ ਕਾਰਜਕੁਸ਼ਲਤਾ ਦੀ ਗੱਲ ਕਰਦਾ ਹਾਂਤਾਂ ਅਸੀਂ ਇਸ ਮਿਸ਼ਨ ਨੂੰ ਸਿਰਫ਼ ਇੱਕ ਮੰਤਰਾਲੇ ਜਾਂ ਵਿਭਾਗ ਤੱਕ ਹੀ ਸੀਮਤ ਨਹੀਂ ਰੱਖਿਆ ਹੈ। ਅਸੀਂ ਇਹ ਯਕੀਨੀ ਬਣਾਇਆ ਹੈ ਕਿ ਇਹ ਸਮੁੱਚੀ ਸਰਕਾਰ ਲਈ ਇੱਕ ਟੀਚਾ ਬਣੇ। ਸਾਡੀਆਂ ਸਾਰੀਆਂ ਨੀਤੀਆਂ ਊਰਜਾ ਕਾਰਜਕੁਸ਼ਲਤਾ ਹਾਸਲ ਉੱਤੇ ਕੇਂਦ੍ਰਿਤ ਹਨ। ਇਸ ਵਿੱਚ ਐੱਲਈਡੀ ਬੱਲਬਐੱਲਈਡੀ ਸਟ੍ਰੀਟਲਾਈਟਾਂਸਮਾਰਕਮੀਟਰਜ਼ਬਿਜਲਈ ਵਾਹਨਾਂ ਨੂੰ ਹੁਲਾਰਾ ਦੇਣਾ ਅਤੇ ਟ੍ਰਾਂਸਮਿਸ਼ਨ ਦੌਰਾਨ ਹੋਣ ਵਾਲੇ ਨੁਕਸਾਨ ਘਟਾਉਣਾ ਸ਼ਾਮਲ ਹੈ। ਮੈਂ ਜਦੋਂ ਊਰਜਾ ਵਿਕਾਸ ਦੀ ਗੱਲ ਕਰਦਾ ਹਾਂ, ‘ਪ੍ਰਧਾਨ ਮੰਤਰੀਕੁਸੁਮ’ ਨਾਲ ਅਸੀਂ ਖੇਤਾਂ ਨੂੰ ਸਿੰਜਣ ਲਈ ਸੂਰਜ ਰਾਹੀਂ ਤਿਆਰ ਹੋਈ ਬਿਜਲੀ ਮੁਹੱਈਆ ਕਰਵਾ ਕੇ ਸਾਡੇ ਖੇਤੀਬਾੜੀ ਖੇਤਰ ਨੂੰ ਤਾਕਤ ਦੇਣਾ ਸਾਡਾ ਉਦੇਸ਼ ਹੈ।

 

ਮਿੱਤਰੋ,

 

ਭਾਰਤ ਬਹੁਤ ਤੇਜ਼ੀ ਨਾਲ ਅਖੁੱਟ ਊਰਜਾ ਖੇਤਰ ਵਿੱਚ ਨਿਵੇਸ਼ ਲਈ ਇੱਕ ਤਰਜੀਹੀ ਟਿਕਾਣਾ ਬਣਦਾ ਜਾ ਰਿਹਾ ਹੈ। ਪਿਛਲੇ ਸਾਲਾਂ ਦੌਰਾਨਭਾਰਤ ਦੇ ਅਖੁੱਟ ਊਰਜਾ ਖੇਤਰ ਚ ਲਗਭਗ ਲੱਖ ਕਰੋੜ ਰੁਪਏ ਜਾਂ 64 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਅਸੀਂ ਭਾਰਤ ਨੂੰ ਅਖੁੱਟ ਊਰਜਾ ਦੇ ਖੇਤਰ ਵਿੱਚ ਇੱਕ ਵਿਸ਼ਵ ਨਿਰਮਾਣ ਧੁਰਾ ਬਣਾਉਣਾ ਚਾਹੁੰਦੇ ਹਾਂ।

 

ਮੈਂ ਤੁਹਾਨੂੰ ਕਈ ਕਾਰਣ ਦੇਵਾਂਗਾ ਕਿ ਤੁਹਾਨੂੰ ਭਾਰਤ ਦੇ ਅਖੁੱਟ ਊਰਜਾ ਖੇਤਰ ਵਿੱਚ ਆਪਣਾ ਸਰਮਾਇਆ ਕਿਉਂ ਲਾਉਣਾ ਚਾਹੀਦਾ ਹੈ। ਭਾਰਤ ਦੀ ਅਖੁੱਟ ਊਰਜਾ ਦੇ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਲਈ ਬਹੁਤ ਹੀ ਉਦਾਰ ਨੀਤੀ ਹੈ। ਵਿਦੇਸ਼ੀ ਨਿਵੇਸ਼ਕ ਆਪਣੇ ਖ਼ੁਦ ਦੇ ਦਮ ਉੱਤੇ ਜਾਂ ਕਿਸੇ ਭਾਰਤੀ ਭਾਈਵਾਲ ਨਾਲ ਮਿਲ ਕੇ ਅਖੁੱਟ ਊਰਜਾਅਧਾਰਿਤ ਬਿਜਲੀ ਉਤਪਾਦਨ ਪ੍ਰੋਜੈਕਟ ਸਥਾਪਿਤ ਕਰ ਸਕਦੇ ਹਨ। ਭਾਰਤ ਅਖੁੱਟ ਊਰਜਾ ਸਰੋਤਾਂ ਤੋਂ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਬਿਜਲੀ ਸਪਲਾਈ ਕਰਨ ਲਈ ਨਵਾਚਾਰਕ ਬੋਲੀਆਂ ਉੱਤੇ ਤੇਜ਼ੀ ਨਾਲ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਸੂਰਜੀਪੌਣ ਹਾਈਬ੍ਰਿੱਡ ਪ੍ਰੋਜੈਕਟਾਂ ਬਾਰੇ ਸਫ਼ਲਤਾਪੂਰਬਕ ਪਤਾ ਲਾਇਆ ਗਿਆ ਹੈ।

 

ਦੇਸ਼ ਵਿੱਚ ਤਿਆਰ ਹੋੲ ਸੋਲਰ ਸੈੱਲਜ਼ ਤੇ ਮੌਡਿਊਲਜ਼ ਲਈ ਮੰਗ ਅਗਲੇ ਤਿੰਨ ਸਾਲਾਂ ਤੱਕ 36 ਗੀਗਾਵਾਟ ਦੇ ਲਗਭਗ ਹੋਣ ਦੀ ਸੰਭਾਵਨਾ ਹੈ। ਸਾਡੀਆਂ ਨੀਤੀਆਂ ਤਕਨਾਲੋਜੀ ਕ੍ਰਾਂਤੀਆਂ ਦੀ ਤਰਜ਼ ਤੇ ਹਨ। ਸਾਡਾ ਇੱਕ ਵਿਆਪਕ ਰਾਸ਼ਟਰੀ ਹਾਈਡ੍ਰੋਜਨ ਊਰਜਾ ਮਿਸ਼ਨ ਦੀ ਸ਼ੁਰੂਆਤ ਕਰਨ ਦਾ ਪ੍ਰਸਤਾਵ ਹੈ। ਇਲੈਕਟ੍ਰੌਨਿਕਸ ਨਿਰਮਾਣ ਵਿੱਚ ਪੀਐੱਲਆਈ ਦੀ ਸਫ਼ਲਤਾ ਤੋਂ ਬਾਅਦਅਸੀਂ ਉੱਚਕਾਰਜਕੁਸ਼ਲਤਾ ਵਾਲੇ ਸੋਲਰ ਮੌਡਿਊਲਜ਼ ਨੂੰ ਬਿਲਕੁਲ ਅਜਿਹੇ ਪ੍ਰੋਤਸਾਹਨ ਦੇਣ ਦਾ ਫ਼ੈਸਲਾ ਕੀਤਾ ਹੈ। ਕਾਰੋਬਾਰ ਕਰਨਾ ਅਸਾਨ’ ਬਣਾਉਣਾ ਸਾਡੀ ਉੱਚ ਤਰਜੀਹ ਹੈ। ਅਸੀਂ ਨਿਵੇਸ਼ਕਾਂ ਦੀ ਸੁਧਾ ਲਈ ਸਾਰੇ ਮੰਤਰਾਲਿਆਂ ਵਿੱਚ ਸਮਰਪਿਤ ਪ੍ਰੋਜੈਕਟ ਵਿਕਾਸ ਸੈੱਲਜ਼ ਤੇ ਐੱਫ਼ਡੀਆਈ ਸੈੱਲਜ਼ ਸਥਾਪਿਤ ਕੀਤੇ ਹਨ।

 

ਅੱਜਭਾਰਤ ਦੇ ਹਰੇਕ ਪਿੰਡ ਤੇ ਲਗਭਗ ਹਰੇਕ ਪਰਿਵਾਰ ਦੀ ਪਹੁੰਚ ਬਿਜਲੀ ਤੱਕ ਹੈ। ਭਲਕੇਉਨ੍ਹਾਂ ਦੀ ਊਰਜਾ ਵਿੱਚ ਵਾਧਾ ਹੋਵੇਗਾ। ਇਸ ਪ੍ਰਕਾਰਭਾਰਤ ਵਿੱਚ ਊਰਜਾ ਦੀ ਮੰਗ ਲਗਾਤਾਰ ਵਧੇਗੀ। ਅਗਲੇ ਦਹਾਕੇ ਲਈ ਅਖੁੱਟ ਊਰਜਾ ਤਾਇਨਾਤੀ ਦੀਆਂ ਵੱਡੀਆਂ ਯੋਜਨਾਵਾਂ ਹਨ। ਇਨ੍ਹਾਂ ਨਾਲ ਹਰ ਸਾਲ ਲਗਭਗ 1.5 ਲੱਖ ਕਰੋੜ ਰੁਪਏ ਜਾਂ 20 ਅਰਬ ਡਾਲਰ ਦੇ ਲਗਭਗ ਦੇ ਆਰਡਰ ਦੀਆਂ ਕਾਰੋਬਾਰੀ ਸੰਭਾਵਨਾਵਾਂ ਪੈਦਾ ਹੋਣ ਦੀ ਆਸ ਹੈ। ਭਾਰਤ ਵਿੱਚ ਇਹ ਨਿਵੇਸ਼ ਕਰਨ ਦਾ ਇੱਕ ਵੱਡਾ ਮੌਕਾ ਹੈ। ਮੈਂ ਨਿਵੇਸ਼ਕਾਂਡਿਵੈਲਪਰਜ਼ ਤੇ ਕਾਰੋਬਾਰੀ ਅਦਾਰਿਆਂ ਨੂੰ ਭਾਰਤ ਦੀ ਅਖੁੱਟ ਊਰਜਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ।

 

ਮਿੱਤਰੋ,

 

ਇਹ ਸਮਾਰੋਹ ਅਖੁੱਟ ਊਰਜਾ ਨਾਲ ਸਬੰਧਿਤ ਭਾਰਤ ਦੀਆਂ ਸਬੰਧਿਤ ਧਿਰਾਂ ਨੂੰ ਵਿਸ਼ਵ ਉਦਯੋਗਨੀਤੀ ਘਾੜਿਆਂ ਤੇ ਸਿੱਖਿਆ ਸ਼ਾਸਤਰੀਆਂ ਨਾਲ ਜੋੜਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਕਾਨਫ਼ਰੰਸ ਵਿੱਚ ਹੋਣ ਵਾਲੇ ਵਿਚਾਰਵਟਾਂਦਰੇ ਫਲਦਾਇਕ ਰਹਿਣਗੇਜੋ ਭਾਰਤ ਨੂੰ ਇੱਕ ਨਵੇਂ ਊਰਜਾ ਭਵਿੱਖ ਵਿੱਚ ਲਿਜਾਣ ਚ ਮਦਦ ਕਰਨਗੇ।

 

ਤੁਹਾਡਾ ਧੰਨਵਾਦ।

 

*****

 

ਡੀਐੱਸ/ਏਕੇਜੇ