ਕੇਂਦਰ ਸਰਕਾਰ ਵਿੱਚ ਮੇਰੇ ਸਾਥੀ ਮੰਤਰੀ ਅਸ਼ਵਿਨੀ ਵੈਸ਼ਣਵ ਜੀ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਜੀ, ਤਮਿਲ ਨਾਡੂ ਦੇ ਗਵਰਨਰ ਆਰਐੱਨ ਰਵੀ, ਕਰਨਾਟਕ ਦੇ ਗਵਰਨਰ ਥਾਵਰ ਚੰਦ ਗਹਿਲੋਤ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਹੋਰ ਸਾਥੀ, ਰਾਜਾਂ ਦੇ ਡਿਪਟੀ ਸੀਐੱਮ, ਮੰਤਰੀਗਣ, ਸਾਂਸਦਗਣ,….ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਨਾਲ ਜੁੜੋ ਹੋਰ ਜਨਪ੍ਰਤੀਨਿਧੀਗਣ….ਦੇਵੀਓ ਅਤੇ ਸੱਜਣੋ,
ਅੱਜ ਉੱਤਰ ਤੋਂ ਦੱਖਣ ਤੱਕ, ਦੇਸ਼ ਦੀ ਵਿਕਾਸ ਯਾਤਰਾ ਵਿੱਚ ਇੱਕ ਹੋਰ ਅਧਿਆਇ ਜੁੜ ਰਿਹਾ ਹੈ। ਅੱਜ ਤੋਂ ਮਦੂਰੇ-ਬੰਗਲੁਰੂ, ਚੇੱਨਈ-ਨਾਗਰਕੋਵਿਲ, ਅਤੇ ਮੇਰਠ-ਲਖਨਊ ਦੇ ਦਰਮਿਆਨ ਵੰਦੇ ਭਾਰਤ ਟ੍ਰੇਨਾਂ ਦੀ ਸੇਵਾ ਸ਼ੁਰੂ ਹੋ ਰਹੀ ਹੈ। ਵੰਦੇ ਭਾਰਤ ਟ੍ਰੇਨਾਂ ਦਾ ਇਹ ਵਿਸਤਾਰ, ਇਹ ਆਧੁਨਿਕਤਾ, ਇਹ ਰਫ਼ਤਾਰ….ਸਾਡਾ ਦੇਸ਼ ‘ਵਿਕਸਿਤ ਭਾਰਤ’ ਦੇ ਲਕਸ਼ ਵੱਲ ਕਦਮ ਵਧਾ ਰਿਹਾ ਹੈ। ਅੱਜ ਜੋ ਤਿੰਨ ਵੰਦੇ ਭਾਰਤ ਟ੍ਰੇਨਾਂ ਸ਼ੁਰੂ ਹੋਈਆਂ ਹਨ, ਇਨ੍ਹਾਂ ਨਾਲ ਦੇਸ਼ ਦੇ ਮਹੱਤਵਪੂਰਨ ਸ਼ਹਿਰ ਅਤੇ ਇਤਿਹਾਸਿਕ ਥਾਵਾਂ ਨੂੰ ਕਨੈਕਟੀਵਿਟੀ ਮਿਲੀ ਹੈ। Temple city ਮਦੂਰੇ ਹੁਣ IT city ਬੰਗਲੁਰੂ ਤੋਂ ਵੰਦੇ ਭਾਰਤ ਦੁਆਰਾ ਸਿੱਧਾ ਜੁੜ ਗਿਆ ਹੈ। ਤਿਉਹਾਰਾਂ ਜਾਂ ਵੀਕੈਂਡ ‘ਤੇ ਮਦੂਰੇ ਅਤੇ ਅਤੇ ਬੰਗਲੁਰੂ ਦੇ ਦਰਮਿਆਨ ਆਵਾਜਾਈ ਲਈ ਵੰਦੇ ਭਾਰਤ ਟ੍ਰੇਨ ਦੁਆਰਾ ਬਹੁਤ ਸੁਵਿਧਾ ਹੋਵੇਗੀ।
ਨਾਲ ਹੀ ਇਹ ਵੰਦੇ ਭਾਰਤ ਟ੍ਰੇਨ ਤੀਰਥ ਯਾਤਰੀਆਂ ਲਈ ਵੀ ਬਹੁਤ ਕਾਰਗਰ ਸਾਬਿਤ ਹੋਵੇਗੀ। ਚੇੱਨਈ ਤੋਂ ਨਾਗਰਕੋਵਿਲ ਰੂਟ ਦੀ ਵੰਦੇ ਭਾਰਤ ਤੋਂ ਵੀ ਵਿਦਿਆਰਥੀਆਂ ਨੂੰ, ਕਿਸਾਨਾਂ ਨੂੰ ਅਤੇ ਆਈਟੀ ਪ੍ਰੋਫੈਸ਼ਨਲਜ਼ ਨੂੰ ਬਹੁਤ ਲਾਭ ਹੋਵੇਗਾ। ਜਿਨ੍ਹਾਂ ਥਾਵਾਂ ਤੱਕ ਵੰਦੇ ਭਾਰਤ ਐਕਸਪ੍ਰੈੱਸ ਦੀ ਸੁਵਿਧਾ ਪਹੁੰਚ ਰਹੀ ਹੈ, ਉੱਥੇ ਟੂਰਿਸਟਾਂ ਦੀ ਸੰਖਿਆ ਵਧ ਰਹੀ ਹੈ। ਟੂਰਿਸਟਾਂ ਦੀ ਸੰਖਿਆ ਵਧਣ ਦਾ ਮਤਲਬ ਹੈ ਉੱਥੇ ਕਾਰੋਬਾਰੀਆਂ, ਦੁਕਾਨਦਾਰਾਂ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ। ਸਾਡੇ ਇੱਥੇ ਰੋਜ਼ਗਾਰ ਦੇ ਨਵੇਂ ਅਵਸਰ ਵੀ ਤਿਆਰ ਹੋ ਰਹੇ ਹਨ। ਇਨ੍ਹਾਂ ਟ੍ਰੇਨਾਂ ਲਈ ਦੇਸ਼ਵਾਸੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਵਿਕਸਿਤ ਭਾਰਤ ਦੇ ਲਕਸ਼ ਨੂੰ ਪੂਰਾ ਕਰਨ ਲਈ ਦੱਖਣ ਦੇ ਰਾਜਾਂ ਦਾ ਤੇਜ਼ ਵਿਕਾਸ ਬਹੁਤ ਜ਼ਰੂਰੀ ਹੈ। ਦੱਖਣ ਭਾਰਤ ਵਿੱਚ ਅਪਾਰ ਪ੍ਰਤਿਭਾ ਹੈ,ਅਪਾਰ ਸੰਸਾਧਨ ਅਤੇ ਅਪਾਰ ਅਵਸਰ ਦੀ ਭੂਮੀ ਹੈ। ਇਸ ਲਈ, ਤਮਿਲ ਨਾਡੂ ਅਤੇ ਕਰਨਾਟਕ ਸਮੇਤ ਪੂਰੇ ਦੱਖਣ ਦਾ ਵਿਕਾਸ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਇਨ੍ਹਾਂ ਰਾਜਾਂ ਵਿੱਚ ਰੇਲਵੇ ਦੀ ਵਿਕਾਸ ਯਾਤਰਾ ਇਸ ਦੀ ਉਦਾਹਰਣ ਹੈ। ਇਸ ਸਾਲ ਦੇ ਬਜਟ ਵਿੱਚ ਅਸੀਂ ਤਮਿਲ ਨਾਡੂ ਨੂੰ 6 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਰੇਲਵੇ ਬਜਟ ਦਿੱਤਾ ਹੈ।
ਇਹ ਬਜਟ 2014 ਦੀ ਤੁਲਨਾ ਵਿੱਚ 7 time, 7 ਗੁਣਾ ਤੋਂ ਅਧਿਕ ਹੈ। ਤਮਿਲ ਨਾਡੂ ਵਿੱਚ 6 ਵੰਦੇ ਭਾਰਤ ਟ੍ਰੇਨਸ ਪਹਿਲਾਂ ਤੋਂ ਹੀ ਚਲ ਰਹੀਆਂ ਹਨ। ਇਨ੍ਹਾਂ ਦੋ ਟ੍ਰੇਨਸ ਦੇ ਨਾਲ ਇਹ ਸੰਖਿਆ ਹੁਣ 8 ਹੋ ਜਾਵੇਗੀ । ਇਸੇ ਤਰ੍ਹਾਂ, ਕਰਨਾਟਕ ਦੇ ਲਈ ਵੀ ਇਸ ਵਾਰ ਸੱਤ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਬਜਟ ਅਲਾਟ ਹੋਇਆ ਹੈ। ਇਹ ਬਜਟ ਵੀ 2014 ਦੀ ਤੁਲਨਾ ਵਿੱਚ 9 time, 9 ਗੁਣਾ ਅਧਿਕ ਹੈ। ਅੱਜ ਵੰਦੇ ਭਾਰਤ ਟ੍ਰੇਨਾਂ ਦੀਆਂ 8 ਜੋੜੀਆਂ ਪੂਰੇ ਕਰਨਾਟਕ ਨੂੰ ਜੋੜ ਰਹੀਆਂ ਹਨ।
ਸਾਥੀਓ,
ਪਹਿਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਬਜਟ ਨੇ ਤਮਿਲ ਨਾਡੂ, ਕਰਨਾਟਕ ਸਮੇਤ ਦੱਖਣ ਭਾਰਤ ਦੇ ਰਾਜਾਂ ਵਿੱਚ ਰੇਲਵੇ ਟ੍ਰਾਂਸਪੋਰਟ ਨੂੰ ਹੋਰ ਮਜ਼ਬੂਤ ਕੀਤਾ ਹੈ। ਇਨ੍ਹਾਂ ਰਾਜਾਂ ਵਿੱਚ ਰੇਲਵੇ ਟ੍ਰੈਕਸ ਬਿਹਤਰ ਹੋ ਰਹੇ ਹਨ, ਰੇਲਵੇ ਟ੍ਰੈਕ ਦਾ ਇਲੈਕਟ੍ਰੀਫਿਕੇਸ਼ਨ ਹੋ ਰਿਹਾ ਹੈ…..ਅਨੇਕਾਂ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਹੋ ਰਿਹਾ ਹੈ। ਇਸ ਨਾਲ ਲੋਕਾਂ ਦੀ Ease of Living ਵੀ ਵਧੀ ਹੈ ਅਤੇ Ease of Doing business ਵਿੱਚ ਵੀ ਮਦਦ ਮਿਲੀ ਹੈ।
ਸਾਥੀਓ,
ਅੱਜ ਮੇਰਠ-ਲਖਨਊ ਰੂਟ ‘ਤੇ ਵੰਦੇ ਭਾਰਤ ਟ੍ਰੇਨ ਦੇ ਜ਼ਰੀਏ ਯੂਪੀ ਅਤੇ ਖਾਸ ਤੌਰ ‘ਤੇ ਪੱਛਮੀ ਯੂਪੀ ਦੇ, ਉੱਥੋਂ ਦੇ ਲੋਕਾਂ ਨੂੰ ਵੀ ਖੁਸ਼ਖਬਰੀ ਮਿਲੀ ਹੈ। ਮੇਰਠ ਅਤੇ ਪੱਛਮੀ ਯੂਪੀ ਕ੍ਰਾਂਤੀ ਦੀ ਧਰਤੀ ਹੈ। ਅੱਜ ਇਹ ਖੇਤਰ ਵਿਕਾਸ ਦੀ ਨਵੀਂ ਕ੍ਰਾਂਤੀ ਦਾ ਗਵਾਹ ਬਣ ਰਿਹਾ ਹੈ। ਮੇਰਠ ਇੱਕ ਪਾਸੇ RRTS ਦੇ ਜ਼ਰੀਏ ਰਾਜਧਾਨੀ ਦਿੱਲੀ ਨਾਲ ਜੁੜ ਰਿਹਾ ਹੈ, ਦੂਸਰੇ ਪਾਸੇ ਇਸ ਵੰਦੇ ਭਾਰਤ ਨਾਲ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਦੂਰੀ ਵੀ ਘੱਟ ਹੋ ਗਈ ਹੈ। ਆਧੁਨਿਕ ਟ੍ਰੇਨਾਂ, ਐਕਸਪ੍ਰੈੱਸਵੇਅਜ਼ ਦਾ ਨੈੱਟਵਰਕ, ਹਵਾਈ ਸੇਵਾਵਾਂ ਦਾ ਵਿਸਤਾਰ……ਪੀਐੱਮ ਗਤੀਸ਼ਕਤੀ ਦਾ ਵਿਜ਼ਨ ਕਿਵੇਂ ਦੇਸ਼ ਦੇ ਇਨਫ੍ਰਾਸਟ੍ਰਕਚਰ ਨੂੰ ਬਦਲੇਗਾ, NCR ਇਸ ਦੀ ਉਦਾਹਰਣ ਬਣ ਰਿਹਾ ਹੈ।
ਸਾਥੀਓ,
ਵੰਦੇ ਭਾਰਤ ਆਧੁਨਿਕ ਹੁੰਦੀ ਭਾਰਤੀ ਰੇਲਵੇ ਦਾ ਨਵਾਂ ਚਿਹਰਾ ਹੈ। ਅੱਜ ਹਰ ਸ਼ਹਿਰ ਵਿੱਚ, ਹਰ ਰੂਟ ‘ਤੇ ਵੰਦੇ ਭਾਰਤ ਦੀ ਮੰਗ ਹੈ। ਹਾਈ ਸਪੀਡ ਟ੍ਰੇਨਾਂ ਦੇ ਆਉਣ ਨਾਲ ਲੋਕਾਂ ਵਿੱਚ ਆਪਣੇ ਵਪਾਰ ਅਤੇ ਰੋਜ਼ਗਾਰ ਨੂੰ, ਆਪਣੇ ਸੁਪਨਿਆਂ ਨੂੰ ਵਿਸਤਾਰ ਦੇਣ ਦਾ ਭਰੋਸਾ ਜਾਗਦਾ ਹੈ। ਅੱਜ ਦੇਸ਼ ਭਰ ਵਿੱਚ 102 ਵੰਦੇ ਭਾਰਤ ਰੇਲ ਸੇਵਾਵਾਂ ਸੰਚਾਲਿਤ ਹੋ ਰਹੀਆਂ ਹਨ। ਹੁਣ ਤੱਕ 3 ਕਰੋੜ ਤੋਂ ਜ਼ਿਆਦਾ ਲੋਕ ਇਨ੍ਹਾਂ ਟ੍ਰੇਨਾਂ ਨਾਲ ਯਾਤਰਾ ਕਰ ਚੁੱਕੇ ਹਨ। ਇਹ ਸੰਖਿਆ ਵੰਦੇ ਭਾਰਤ ਟ੍ਰੇਨਾਂ ਦੀ ਸਫ਼ਲਤਾ ਦਾ ਸਬੂਤ ਤਾਂ ਹੈ ਹੀ! ਇਹ ਆਕਾਂਖੀ ਭਾਰਤ ਦੀਆਂ ਆਕਾਂਖਿਆਵਾਂ ਅਤੇ ਸੁਪਨਿਆਂ ਦਾ ਪ੍ਰਤੀਕ ਵੀ ਹੈ ।
ਸਾਥੀਓ,
ਆਧੁਨਿਕ ਰੇਲ ਇਨਫ੍ਰਾਸਟ੍ਰਕਚਰ ਵਿਕਸਿਤ ਭਾਰਤ ਦੇ ਵਿਜ਼ਨ ਦਾ ਇੱਕ ਮਜ਼ਬੂਤ ਥੰਮ੍ਹ ਹੈ। ਰੇਲ ਲਾਈਨਾਂ ਦਾ ਦੋਹਰੀਕਰਣ ਹੋਵੇ, ਰੇਲ ਲਾਈਨਾਂ ਦਾ ਇਲੈਕਟ੍ਰੀਫਿਕੇਸ਼ਨ ਹੋਵੇ, ਨਵੀਆਂ ਟ੍ਰੇਨਾਂ ਨੂੰ ਚਲਾਉਣਾ ਹੋਵੇ, ਨਵੇਂ ਰੂਟਸ ਦਾ ਨਿਰਮਾਣ ਹੋਵੇ, ਇਨ੍ਹਾਂ ਸਾਰਿਆਂ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ ਢਾਈ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਬਜਟ ਰੇਲਵੇ ਨੂੰ ਦਿੱਤਾ ਗਿਆ ਹੈ। ਅਸੀਂ ਭਾਰਤੀ ਰੇਲਵੇ ਨੂੰ ਉਸ ਦੇ ਪੁਰਾਣੇ ਅਕਸ ਤੋਂ ਨਿਕਾਲਣ ਲਈ ਉਸ ਨੂੰ ਹਾਈਟੇਕ ਸੇਵਾਵਾਂ ਨਾਲ ਜੋੜ ਰਹੇ ਹਾਂ।
ਅੱਜ ਵੰਦੇ ਭਾਰਤ ਦੇ ਨਾਲ-ਨਾਲ ਅੰਮ੍ਰਿਤ ਭਾਰਤ ਟ੍ਰੇਨਾਂ ਦਾ ਵੀ ਵਿਸਤਾਰ ਹੋ ਰਿਹਾ ਹੈ। ਬਹੁਤ ਜਲਦੀ ਵੰਦੇ ਭਾਰਤ ਦਾ ਸਲੀਪਰ ਵਰਜ਼ਨ ਵੀ ਆਉਣ ਵਾਲਾ ਹੈ। ਮਹਾਨਗਰਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਸੁਵਿਧਾ ਲਈ, ਨਮੋ ਭਾਰਤ ਟ੍ਰੇਨ ਚਲਾਈ ਜਾ ਰਹੀ ਹੈ। ਅਤੇ ਸ਼ਹਿਰਾਂ ਦੇ ਅੰਦਰ traffic ਸਮੱਸਿਆ ਤੋਂ ਨਿਜਾਤ ਲਈ ਜਲਦੀ ਹੀ ਵੰਦੇ ਮੈਟਰੋ ਵੀ ਸ਼ੁਰੂ ਹੋਣ ਜਾ ਰਹੀਆਂ ਹਨ।
ਸਾਥੀਓ,
ਸਾਡੇ ਸ਼ਹਿਰਾਂ ਦੀ ਪਹਿਚਾਣ ਉਸ ਦੇ ਰੇਲਵੇ ਸਟੇਸ਼ਨਾਂ ਤੋਂ ਹੁੰਦੀ ਰਹੀ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਨਾਲ ਸਟੇਸ਼ਨ ਵੀ ਸੰਵਰ ਰਹੇ ਹਨ, ਸ਼ਹਿਰਾਂ ਨੂੰ ਨਵੀਂ ਪਹਿਚਾਣ ਵੀ ਮਿਲ ਰਹੀ ਹੈ। ਅੱਜ ਦੇਸ਼ ਦੇ 1300 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ। ਅੱਜ ਦੇਸ਼ ਵਿੱਚ ਜਗ੍ਹਾ-ਜਗ੍ਹਾ ਏਅਰਪੋਰਟ ਦੀ ਤਰ੍ਹਾਂ ਹੀ ਰੇਲਵੇ ਸਟੇਸ਼ਨ ਵੀ ਬਣ ਰਹੇ ਹਨ। ਛੋਟੇ ਤੋਂ ਛੋਟੇ ਸਟੇਸ਼ਨਾਂ ਨੂੰ ਵੀ ਅਤਿਆਧੁਨਿਕ ਸੁਵਿਧਾਵਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ Ease of Travel ਵੀ ਵਧ ਰਿਹਾ ਹੈ।
ਸਾਥੀਓ,
ਜਦੋਂ ਰੇਲਵੇਜ਼, ਰੋਡਵੇਜ਼, ਵਾਟਰਵੇਅਜ਼ ਜਿਹੇ ਕਨੈਕਟੀਵਿਟੀ ਦੇ ਇਨਫ੍ਰਾਸਟ੍ਰਕਚਰ ਸਸ਼ਕਤ ਹੁੰਦੇ ਹਨ ਤਾਂ ਦੇਸ਼ ਸਸ਼ਕਤ ਹੁੰਦਾ ਹੈ। ਇਸ ਨਾਲ ਦੇਸ਼ ਦੇ ਆਮ ਨਾਗਰਿਕ ਨੂੰ ਲਾਭ ਹੁੰਦਾ ਹੈ, ਦੇਸ਼ ਦੇ ਗ਼ਰੀਬ ਅਤੇ ਮੱਧ ਵਰਗ ਨੂੰ ਲਾਭ ਹੁੰਦਾ ਹੈ। ਅੱਜ ਦੇਸ਼ ਦੇਖ ਰਿਹਾ ਹੈ, ਕਿ ਜਿਵੇਂ-ਜਿਵੇਂ ਭਾਰਤ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ, ਗ਼ਰੀਬ ਅਤੇ ਮੱਧ ਵਰਗ ਸਸ਼ਕਤ ਹੋ ਰਿਹਾ ਹੈ। ਉਨ੍ਹਾਂ ਲਈ ਰੋਜ਼ਗਾਰ ਦੇ ਅਵਸਰ ਉਪਲਬਧ ਹੋ ਰਹੇ ਹਨ। ਇਨਫ੍ਰਾਸਟ੍ਰਕਚਰ ਦੇ ਵਿਸਤਾਰ ਨਾਲ ਪਿੰਡਾਂ ਵਿੱਚ ਵੀ ਨਵੇਂ ਅਵਸਰ ਪਹੁੰਚਣ ਲੱਗੇ ਹਨ।
ਸਸਤੇ ਡੇਟਾ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਦੀ ਵਜ੍ਹਾ ਨਾਲ ਵੀ ਪਿੰਡ ਵਿੱਚ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਜਦੋਂ ਹਸਪਤਾਲ, ਸ਼ੌਚਾਲਯ,ਅਤੇ ਰਿਕਾਰਡ ਸੰਖਿਆ ਵਿੱਚ ਪੱਕੇ ਮਕਾਨਾਂ ਦਾ ਨਿਰਮਾਣ ਹੁੰਦਾ ਹੈ, ਤਾਂ ਸਭ ਤੋਂ ਪਹਿਲਾ ਗ਼ਰੀਬ ਨੂੰ ਵੀ ਦੇਸ਼ ਦੇ ਵਿਕਾਸ ਦਾ ਲਾਭ ਮਿਲਦਾ ਹੈ। ਜਦੋਂ ਕਾਲਜ, ਯੂਨੀਵਰਸਿਟੀ ਅਤੇ ਇੰਡਸਟ੍ਰੀ ਜਿਹੇ ਇਨਫ੍ਰਾਸਟ੍ਰਕਚਰ ਵਧਦੇ ਹਨ, ਤਾਂ ਇਸ ਨਾਲ ਨੌਜਵਾਨਾਂ ਦੀ ਪ੍ਰਗਤੀ ਦੀਆਂ ਸੰਭਾਵਨਾਵਾਂ ਵੀ ਵਧਦੀਆਂ ਹਨ । ਅਜਿਹੇ ਹੀ ਅਨੇਕ ਪ੍ਰਯਾਸਾਂ ਦੇ ਕਾਰਨ, ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆ ਸਕੇ ਹਨ।
ਸਾਥੀਓ,
ਪਿਛਲੇ ਵਰ੍ਹਿਆਂ ਵਿੱਚ ਰੇਲਵੇ ਨੇ ਆਪਣੀ ਮਿਹਨਤ ਨਾਲ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਦੇ ਸਮਾਧਾਨ ਦੀ ਉਮੀਦ ਜਗਾਈ ਹੈ। ਲੇਕਿਨ, ਅਜੇ ਤੱਕ, ਸਾਨੂੰ ਇਸ ਦਿਸ਼ਾ ਵਿੱਚ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ। ਅਸੀਂ ਤਦ ਤੱਕ ਨਹੀਂ ਰੁਕਾਂਗੇ, ਜਦੋਂ ਤੱਕ ਭਾਰਤੀ ਰੇਲਵੇ, ਗ਼ਰੀਬ, ਮੱਧ ਵਰਗ, ਸਾਰਿਆਂ ਲਈ ਸੁਖਦ ਯਾਤਰਾ ਦੀ ਗਾਰੰਟੀ ਨਹੀਂ ਬਣ ਜਾਂਦੀ।
ਮੈਨੂੰ ਵਿਸ਼ਵਾਸ ਹੈ, ਦੇਸ਼ ਵਿੱਚ ਹੋ ਰਹੇ ਇਨਫ੍ਰਾਸਟ੍ਰਕਚਰ ਦਾ ਇਹ ਵਿਕਾਸ ਗ਼ਰੀਬੀ ਨੂੰ ਖ਼ਤਮ ਕਰਨ ਵਿੱਚ ਵੱਡੀ ਭੂਮਿਕਾ ਨਿਭਾਵੇਗਾ। ਮੈਂ ਇੱਕ ਵਾਰ ਫਿਰ ਤਮਿਲ ਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਤਿੰਨ ਨਵੀਆਂ ਵੰਦੇ ਭਾਰਤ ਲਈ ਵਧਾਈ ਦਿੰਦਾ ਹਾਂ। ਤੁਹਾਨੂੰ ਸਭ ਨੂੰ ਬਹੁਤ-ਬਹੁਤ-ਸ਼ੁਭਕਾਮਨਾਵਾਂ, ਬਹੁਤ ਬਹੁਤ ਧੰਨਵਾਦ।
************
ਐੱਮਜੇਪੀਐੱਸ/ਵੀਜੇ/ਡੀਕੇ
In a significant boost to rail travel, three new Vande Bharat trains are being flagged off. These will improve connectivity across various cities of Uttar Pradesh, Karnataka and Tamil Nadu.https://t.co/td9b8ZcAHC
— Narendra Modi (@narendramodi) August 31, 2024
वंदे भारत ट्रेनों का ये विस्तार, ये आधुनिकता, ये रफ्तार…
— PMO India (@PMOIndia) August 31, 2024
हमारा देश ‘विकसित भारत’ के लक्ष्य की ओर कदम दर कदम बढ़ रहा है: PM @narendramodi pic.twitter.com/evdFH01bFc
विकसित भारत के लक्ष्य को पूरा करने के लिए दक्षिण के राज्यों का तेज विकास बहुत जरूरी है: PM @narendramodi pic.twitter.com/AtWgtqvKbT
— PMO India (@PMOIndia) August 31, 2024
वंदे भारत आधुनिक होती भारतीय रेलवे का नया चेहरा है। pic.twitter.com/1rF73yX3Ou
— PMO India (@PMOIndia) August 31, 2024