Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਤਿਰੂਵੱਲੁਵਰ ਦਿਵਸ ‘ਤੇ, ਅਸੀਂ ਆਪਣੇ ਦੇਸ਼ ਦੇ ਮਹਾਨ ਦਾਰਸ਼ਨਿਕਾਂ, ਕਵੀਆਂ ਅਤੇ ਵਿਚਾਰਕਾਂ ਵਿੱਚੋਂ ਇੱਕ, ਮਹਾਨ ਤਿਰੂਵੱਲੁਵਰ ਨੂੰ ਯਾਦ ਕਰਦੇ ਹਾਂ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਿਰੂਵੱਲੁਵਰ ਦਿਵਸ ‘ਤੇ ਮਹਾਨ ਤਮਿਲ ਦਾਰਸ਼ਨਿਕ, ਕਵੀ ਅਤੇ ਵਿਚਾਰਕ ਤਿਰੂਵੱਲੁਵਰ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਮਹਾਨ ਤਿਰੂਵੱਲੁਵਰ ਦੀਆਂ ਕਵਿਤਾਵਾਂ ਤਮਿਲ ਸੱਭਿਆਚਾਰ ਅਤੇ ਸਾਡੀ ਦਾਰਸ਼ਨਿਕ ਵਿਰਾਸਤ ਦਾ ਸਾਰ ਦਰਸਾਉਂਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਉਨ੍ਹਾਂ ਦੇ ਸਦੀਵੀ ਕਾਰਜ, ਤਿਰੂੱਕੁਰਲ, ਪ੍ਰੇਰਣਾ ਦੀ ਕਿਰਨ ਦੇ ਰੂਪ ਵਿੱਚ ਸਾਡੇ ਨਾਲ ਹਨ ਅਤੇ ਇਹ ਕਈ ਮੁੱਦਿਆਂ ‘ਤੇ ਗਹਿਰੀ ਸਮਝ ਪ੍ਰਦਾਨ ਕਰਦਾ ਹੈ।”

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

 “ਤਿਰੂਵੱਲੁਵਰ ਦਿਵਸ ‘ਤੇ, ਅਸੀਂ ਆਪਣੇ ਦੇਸ਼ ਦੇ ਮਹਾਨਤਮ ਦਾਰਸ਼ਨਿਕਾਂ, ਕਵੀਆਂ ਅਤੇ ਵਿਚਾਰਕਾਂ ਵਿੱਚੋਂ ਇੱਕ, ਮਹਾਨ ਤਿਰੂਵੱਲੁਵਰ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀਆਂ ਕਵਿਤਾਵਾਂ ਤਮਿਲ ਸੱਭਿਆਚਾਰ ਅਤੇ ਸਾਡੀ ਦਾਰਸ਼ਨਿਕ ਵਿਰਾਸਤ ਦਾ ਸਾਰ ਦਰਸਾਉਂਦੀਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਧਾਰਮਿਕਤਾ, ਦਇਆ ਅਤੇ ਨਿਆਂ ‘ਤੇ ਜ਼ੋਰ ਦਿੰਦੀਆਂ ਹਨ। ਉਨ੍ਹਾਂ ਦੇ ਸਦੀਵੀ ਕਾਰਜ, ਤਿਰੂੱਕੁਰਲ, ਪ੍ਰੇਰਣਾ ਦੀ ਕਿਰਨ ਦੇ ਰੂਪ ਵਿੱਚ ਸਾਡੇ ਨਾਲ ਹਨ, ਜੋ ਕਈ ਮੁੱਦਿਆਂ ‘ਤੇ ਗਹਿਰੀ ਸਮਝ ਪ੍ਰਦਾਨ ਕਰਦੀਆਂ ਹਨ। ਅਸੀਂ ਆਪਣੇ ਸਮਾਜ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕਰਨਾ ਜਾਰੀ ਰੱਖਾਂਗੇ।”

 

*********

ਐੱਮਜੇਪੀਐੱਸ/ਵੀਜੇ