Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਤਾਮਿਲਨਾਡੂ ਦੇ ਮਦੁਰੈ ਵਿੱਚ ਏਮਸ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂਪ੍ਰਧਾਨ ਮੰਤਰੀ ਦੇਭਾਸ਼ਣ ਦਾ ਮੂਲ-ਪਾਠ

ਤਾਮਿਲਨਾਡੂ ਦੇ ਮਦੁਰੈ ਵਿੱਚ ਏਮਸ ਦੇ ਨੀਂਹ ਪੱਥਰ ਰੱਖਣ ਦੇ  ਸਮਾਰੋਹ ਸਮੇਂਪ੍ਰਧਾਨ ਮੰਤਰੀ ਦੇਭਾਸ਼ਣ ਦਾ ਮੂਲ-ਪਾਠ

ਤਾਮਿਲਨਾਡੂ ਦੇ ਮਦੁਰੈ ਵਿੱਚ ਏਮਸ ਦੇ ਨੀਂਹ ਪੱਥਰ ਰੱਖਣ ਦੇ  ਸਮਾਰੋਹ ਸਮੇਂਪ੍ਰਧਾਨ ਮੰਤਰੀ ਦੇਭਾਸ਼ਣ ਦਾ ਮੂਲ-ਪਾਠ

ਤਾਮਿਲਨਾਡੂ ਦੇ ਮਦੁਰੈ ਵਿੱਚ ਏਮਸ ਦੇ ਨੀਂਹ ਪੱਥਰ ਰੱਖਣ ਦੇ  ਸਮਾਰੋਹ ਸਮੇਂਪ੍ਰਧਾਨ ਮੰਤਰੀ ਦੇਭਾਸ਼ਣ ਦਾ ਮੂਲ-ਪਾਠ


ਮੈਂ ਮੀਨਾਕਸ਼ੀ – ਸੁੰਦਰੇਸ਼ਵਰ ਮੰਦਿਰ ਦੇ ਲਈ ਪ੍ਰਸਿੱਧ ਅਤੇ ਇੱਕ ਅਜਿਹਾ ਸਥਾਨ, ਜਿਸਦਾ ਨਾਮ ਭਗਵਾਨ ਸ਼ਿਵ ਦੇ ਸ਼ੁਭ ਅਸ਼ੀਰਵਾਦ ਨਾਲ ਜੁੜਿਆ ਹੈ – ਮਦੁਰੈ ਵਿੱਚ ਆਕੇ ਪ੍ਰਸੰਨ ਹਾਂ ।

ਦੇਸ਼ ਨੇ ਕੱਲ੍ਹ ਗਣਤੰਤਰ ਦਿਵਸ ਮਨਾਇਆ । ਇੱਕ ਤਰ੍ਹਾਂ ਨਾਲ ਅੱਜ ਮਦੁਰੈ ਵਿੱਚ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਦਾ ਨੀਂਹ ਪੱਥਰ ਰੱਖਣਾ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਸਾਡੇ ਵਿਜ਼ਨ ਨੂੰ ਦਰਸਾਉਂਦਾ ਹੈ।

ਮਿੱਤਰੋ,

ਅਸੀਂ ਸਾਰੇ ਜਾਣਦੇ ਹਾਂ ਕਿ ਦਿੱਲੀ ਵਿੱਚ ਏਮਸ ਨੇ ਸਿਹਤ ਦੇਖਭਾਲ ਵਿੱਚ ਆਪਣੇ ਆਪ ਲਈ ਇੱਕ ਬ੍ਰਾਂਡ ਨਾਮ ਸਥਾਪਤ ਕਰ ਲਿਆ ਹੈ ।

ਮਦੁਰੈ ਵਿੱਚ ਏਮਸ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਸਿਹਤ ਦੇਖਭਾਲ ਦੇ ਇਸ ਬ੍ਰਾਂਡ ਨੂੰ ਹੁਣ ਦੇਸ਼ ਦੇ ਸਾਰੇ ਕੋਨਿਆਂ ਵਿੱਚ – ਕੰਨਿਆਕੁਮਾਰੀ ਤੋਂ ਕਸ਼ਮੀਰ ਤੋਂ ਮਦੁਰੈ ਅਤੇ ਗੁਵਾਹਾਟੀ ਤੋਂ ਗੁਜਰਾਤ ਤੱਕ ਫੈਲਾਅਕਰ ਦਿੱਤਾ ਗਿਆ ਹੈ । ਮਦੁਰੈ ਵਿੱਚ ਏਮਸ ਦਾ ਨਿਰਮਾਣ 1600 ਕਰੋੜ ਰੁਪਏ ਤੋਂਜ਼ਿਆਦਾ ਦੀ ਲਾਗਤ ਨਾਲ ਕੀਤਾ ਜਾਵੇਗਾ । ਇਸ ਨਾਲ ਤਮਿਲਨਾਡੁ ਦੇ ਸਾਰੇ ਲੋਕਾਂ ਨੂੰ ਲਾਭ ਪਹੁੰਚੇਗਾ।

ਮਿੱਤਰੋ,

ਐੱਨਡੀਏ ਸਰਕਾਰ ਸਿਹਤ ਖੇਤਰ ਨੂੰ ਕਾਫ਼ੀ ਪ੍ਰਾਥਮਿਕਤਾਦੇ ਰਹੀ ਹੈ ਜਿਸਨਾਲ ਕਿ ਹਰ ਵਿਅਕਤੀ ਤੰਦਰੁਸਤ ਰਹੇ ਅਤੇ ਸਿਹਤ ਦੇਖਭਾਲ ਕਿਫਾਇਤੀ ਹੋਵੇ ।

ਪ੍ਰਧਾਨਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਤਹਿਤ ਅਸੀਂ ਭਾਰਤਭਰ ਵਿੱਚ ਸਰਕਾਰੀ ਮੈਡੀਕਲਕਾਲਜਾਂ ਦੀਅੱਪਗ੍ਰੇਡੇਸ਼ਨ ਦਾ ਸਮਰਥਨ ਕੀਤਾ ਹੈ ।

ਅੱਜ ਮੈਂ ਮਦੁਰੈ ਦੇ ਸੁਪਰ ਸਪੈਸ਼ਲਿਟੀ ਬਲਾਕਾਂ, ਤੰਜਾਵੁਰ ਅਤੇ ਤਿਰੂਨੈਲਵੇਲੀਮੈਡੀਕਲਕਾਲਜ ਦਾ ਉਦਘਾਟਨ ਕਰਕੇ ਪ੍ਰਸੰਨ ਹਾਂ ।
ਜਿਸ ਗਤੀ ਅਤੇ ਪੈਮਾਨੇਨਾਲ ਮਿਸ਼ਨ ਇੰਦਰਧਨੁਸ਼ ਕਾਰਜ ਕਰ ਰਿਹਾ ਹੈ, ਉਹ ਰੋਕਥਾਮ ਸਬੰਧੀ ਸਿਹਤ ਦੇਖਭਾਲ ਵਿੱਚ ਇੱਕ ਨਵੀਂ ਉਦਾਹਰਣ ਪੇਸ਼ ਕਰ ਰਿਹਾ ਹੈ । ਪ੍ਰਧਾਨਮੰਤਰੀ ਮਾਤ੍ਰਤਵ ਵੰਦਨਾ ਯੋਜਨਾ ਅਤੇ ਪ੍ਰਧਾਨਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਆਨ ਸੁਰੱਖਿਅਤ ਗਰਭ ਅਵਸਥਾ ਨੂੰ ਇੱਕ ਜਨ ਅੰਦੋਲਨ ਬਣਾ ਰਹੇ ਹਨ ।

ਪਿਛਲੇ ਸਾਢੇ ਚਾਰ ਵਰ੍ਹਿਆਂ ਵਿੱਚ ਪਹਿਲਾਂ ਦੀਆਂਸਨਾਤਕ (ਗ੍ਰੈਜੂਏਟ)ਮੈਡੀਕਲ ਸੀਟਾਂ ਦੀ ਸੰਖਿਆ ਵਿੱਚ ਲਗਭਗ 30% ਦਾ ਵਾਧਾ ਹੋਇਆ ਹੈ । ਆਯੁਸ਼ਮਾਨ ਭਾਰਤ ਦੀ ਸ਼ੁਰੂਆਤ ਵੀ ਇੱਕ ਵੱਡਾ ਕਦਮ ਹੈ ।

ਸਾਡੇ ਦੇਸ਼ ਲਈ ਯੂਨੀਵਰਸਲਸਿਹਤਕਵਰੇਜ ਦੀ ਉਪਲੱਬਧੀ ਸੁਨਿਸ਼ਚਿਤ ਕਰਨਾ ਸਾਡਾ ਇੱਕ ਸੁਵਿਚਾਰਿਤ (ਵਿਚਾਰ) ਦ੍ਰਿਸ਼ਟੀਕੋਣ ਹੈ । ਆਯੁਸ਼ਮਾਮਨ ਭਾਰਤ ਸਿਹਤ ਸਮੱਸਿਆਵਾਂ ਦੇ ਸਮੁੱਚੇ ਸਮਾਧਾਨ ਵਿੱਚ ਪਥਪ੍ਰਦਰਸ਼ਨਕਦਮ ਉਠਾਉਂਦਾ ਹੈ । ਵਿਆਪਕ ਪ੍ਰਾਇਮਰੀ ਦੇਖਭਾਲ ਅਤੇ ਰੋਕਥਾਮ ਸਬੰਧੀ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਲਈ ਲੱਖ ਸਿਹਤ ਅਤੇ ਤੰਦਰੁਸਤੀ (Health WeeknessCenters)ਕੇਂਦਰਾਂ ਦੀ ਸਥਾ‍ਪਨਾ ਕੀਤੀ ਜਾ ਰਹੀ ਹੈ ।

ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ, ਹਸਪਤਾਲ ਵਿੱਚ ਭਰਤੀ ਹੋਣ ਦੀ ਸਥਿਤੀ ਵਿੱਚ 10 ਕਰੋੜ ਤੋਂ ਜ਼ਿਆਦਾ ਜ਼ਰੂਰਤਮੰਦ ਪਰਿਵਾਰਾਂ ਨੂੰ ਹਰ ਸਾਲ ਪ੍ਰਤੀ ਪਰਿਵਾਰ ਪੰਜ ਲੱਖ ਰੁਪਏ ਤੱਕ ਦੀ ਵਿੱਤੀ ਸੁਰੱਖਿਆ ਉਪਲੱਬਧ ਕਰਵਾਉਂਦੀ ਹੈ।

ਇਹ ਵਿਸ਼ਵ ਵਿੱਚ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ।

ਮੈਨੂੰ ਇਹ ਜਾਣਕੇ ਪ੍ਰਸੰਨਤਾ ਹੋਈ ਹੈ ਕਿ ਤਮਿਲਨਾਡੂ ਦੇ 1 ਕਰੋੜ 57 ਲੱਖ ਵਿਅਕਤੀ ਇਸ ਯੋਜਨਾ ਤਹਿਤ ਸ਼ਾਮਲ ਹਨ।
ਤਿੰਨ ਮਹੀਨਿਆਂ ਦੇ ਸਮੇਂ ਦੇ ਅੰਦਰ ਹੀ ਲਗਭਗ 89 ਹਜ਼ਾਰ ਲਾਭਾਰਥੀਆਂ ਨੂੰ ਭਰਤੀ ਕੀਤਾ ਗਿਆ ਹੈ ਅਤੇ ਤਮਿਲਨਾਡੂ ਵਿੱਚ ਭਰਤੀ ਮਰੀਜ਼ਾਂ ਲਈ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਮੈਨੂੰ ਇਹ ਜਾਣ ਕੇ ਵੀ ਪ੍ਰਸੰਨਤਾ ਹੋਈ ਹੈ ਕਿ ਤਮਿਲਨਾਡੂ ਵਿੱਚ ਪਹਿਲਾਂ ਹੀ 1320 ਸਿਹਤ ਤੇ ਕਲਿਆਣ ਕੇਂਦਰ ਸ਼ੁਰੂ ਕਰ ਦਿੱਤੇ ਹਨ।

ਰੋਗ ਨਿਯੰਤਰਣ ਮੋਰਚੇ ’ਤੇ ਅਸੀਂ ਰਾਜਾਂ ਨੂੰ ਤਕਨੀਕੀ ਤੇ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਸਾਡੀ ਸਰਕਾਰ 2025 ਤੱਕ ਤਪੇਦਿਕ ਰੋਕਥਾਮ ਲਈ ਪ੍ਰਤੀਬੱਧ ਹੈ। ਮੈਨੂੰ ਇਹ ਜਾਣਕੇ ਪ੍ਰਸੰਨਤਾ ਹੋਈ ਹੈ ਕਿ ਰਾਜ ਸਰਕਾਰ ਤਪੇਦਿਕ ਮੁਕਤ ਚੇਨੱਈ ਪਹਿਲ ਨੂੰ ਹੁਲਾਰਾ ਦੇ ਰਹੀ ਹੈ ਅਤੇ 2023 ਤੱਕ ਹੀ ਰਾਜ ਤੋਂ ਤਪੇਦਿਕ ਦੇ ਖਾਤਮੇ ਦੀ ਕੋਸ਼ਿਸ਼ ਕਰ ਰਹੀ ਹੈ।

ਮੈਂ ਰਾਜ ਦੇ ਸੰਸ਼ੋਧਿਤ ਰਾਸ਼ਟਰੀ ਤਪੇਦਿਕ ਨਿਯੰਤਰਣ ਪ੍ਰੋਗਰਾਮ ਦੇ ਸਾਰੇ ਪਹਿਲੂਆਂ ਦੇ ਲਾਗੂਕਰਨ ਦੀ ਦਿਸ਼ਾ ਵਿੱਚ ਉਸ ਦੀ ਪ੍ਰਤੀਬੱਧਤਾ ਲਈ ਸ਼ਲਾਘਾ ਕਰਦਾ ਹਾਂ।

ਮੈਂ ਯਕੀਨ ਦਿਵਾਉਣਾ ਚਾਹੁੰਦਾ ਹਾ ਕਿ ਭਾਰਤ ਸਰਕਾਰ ਇਨ੍ਹਾਂ ਰੋਗਾਂ ਨਾਲ ਨਿਪਟਣ ਵਿੱਚ ਰਾਜ ਦੇ ਪ੍ਰਯਤਨਾਂ ਨੂੰ ਸਾਰੀ ਜ਼ਰੂਰੀ ਸਹਾਇਤਾ ਦੇਣ ਲਈ ਪ੍ਰਤੀਬੱਧ ਹੈ।

ਅੱਜ ਮੈਂ ਤਮਿਲਨਾਡੂ ਵਿੱਚ 12 ਡਾਕਘਰ ਪਾਸਪੋਰਟ ਸੇਵਾ ਕੇਂਦਰਾਂ ਨੂੰ ਸਮਰਪਿਤ ਕਰਕੇ ਵੀ ਪ੍ਰਸੰਨ ਹਾਂ।

ਇਹ ਪਹਿਲ ਸਾਡੇ ਨਾਗਰਿਕਾਂ ਦੇ ‘ਜੀਵਨ ਦੀ ਅਸਾਨੀ’ ਨੂੰ ਬਿਹਤਰ ਬਣਾਉਣ ਦੀ ਇੱਕ ਹੋਰ ਉਦਾਹਰਣ ਹੈ।

ਮੈਂ ਇੱਕ ਵਾਰ ਫਿਰ ਤੋਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀ ਸਰਕਾਰ ਯੂਨੀਵਰਸਲ ਸਿਹਤ ਕਵਰੇਜ ਸੁਨਿਸ਼ਚਿਤ ਕਰਨ ਲਈ ਸਿਹਤ ਦੇਖਭਾਲ ਵਿੱਚ ਉਠਾਏ ਗਏ ਕਦਮਾਂ ਨੂੰ ਮਜ਼ਬੂਤ ਬਣਾਉਣ ਲਈ ਪ੍ਰਤੀਬੱਧ ਹੈ।

***

ਏਕੇਟੀ/ਐੱਸਐੱਚ