Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਤਮਿਲ ਕਵੀ ਸੁਬਰਾਮਣੀਆ ਭਾਰਤੀ ਦੀ ਸੰਪੂਰਣ ਰਚਨਾਵਾਂ ਦੇ ਸੰਗ੍ਰਹਿ ਦੇ ਰਿਲੀਜ਼ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਤਮਿਲ ਕਵੀ ਸੁਬਰਾਮਣੀਆ ਭਾਰਤੀ ਦੀ ਸੰਪੂਰਣ ਰਚਨਾਵਾਂ ਦੇ ਸੰਗ੍ਰਹਿ ਦੇ ਰਿਲੀਜ਼ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਰਾਓ ਇੰਦ੍ਰਜੀਤ ਸਿੰਘ, ਐੱਲ ਮੁਰੂਗਨ ਜੀ, ਅਤੇ ਇਸ ਪ੍ਰੋਗਰਾਮ ਦੇ ਕੇਂਦਰ ਬਿੰਦੂ ਸਾਹਿਤ ਸੇਵੀ, ਸੀਨੀ ਵਿਸ਼ਵਨਾਥਨ ਜੀ, ਪ੍ਰਕਾਸ਼ਕ ਵੀ ਸ਼੍ਰੀਨਿਵਾਸਨ ਜੀ, ਮੌਜੂਦ ਸਾਰੇ ਵਿਦਵਾਨ ਮਹਾਨੁਭਾਵ…ਦੇਵੀਓ ਅਤੇ ਸੱਜਣੋਂ…

ਅੱਜ ਦੇਸ਼ ਮਹਾਕਵੀ ਸੁਬਰਾਮਣੀਆ ਭਾਰਤੀ ਜੀ ਦੀ ਜਨਮ ਜਯੰਤੀ ਮਨਾ ਰਿਹਾ ਹੈ। ਮੈਂ ਸੁਬਰਾਮਣੀਆ ਭਾਰਤੀ ਜੀ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਅੱਜ ਭਾਰਤ ਦੀ ਸੰਸਕ੍ਰਿਤੀ ਅਤੇ ਸਾਹਿਤ ਦੇ ਲਈ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀਆਂ ਯਾਦਾਂ ਦੇ ਲਈ ਅਤੇ ਤਮਿਲ ਨਾਡੂ ਦੇ ਮਾਣ ਦੇ ਲਈ ਇੱਕ ਬਹੁਤ ਵੱਡਾ ਅਵਸਰ ਹੈ। ਮਹਾਕਵੀ ਸੁਬਰਾਮਣੀਆ ਭਾਰਤੀ ਦੇ ਕਾਰਜਾਂ ਦਾ, ਉਨ੍ਹਾਂ ਦੀਆਂ ਰਚਨਾਵਾਂ ਦਾ ਪ੍ਰਕਾਸ਼ਨ ਇੱਕ ਬਹੁਤ ਵੱਡਾ ਸੇਵਾਯਗ, ਇੱਕ ਬਹੁਤ ਵੱਡੀ ਸਾਧਨਾ ਅੱਜ ਉਸ ਦੀ ਪੂਰਣਾਵਰਤੀ ਹੋ ਰਹੀ ਹੈ। 21 ਸੈਕਸ਼ਨਾਂ ਵਿੱਚ ‘ਕਾਲਵਰਿਸੈਯਿਲ, ਭਾਰਤੀਯਾਰ ਪਡੈੱਪੁਗੱਠ’ (कालवरिसैयिल् भारतियार् पडैप्पुगळ्) ਦਾ ਸੰਗ੍ਰਹਿ 6 ਦਹਾਕਿਆਂ ਦੀ ਅਣਥੱਕ ਮਿਹਨਤ ਦਾ ਅਜਿਹਾ ਸਾਹਸ, ਅਸਧਾਰਣ ਹੈ, ਅਭੂਤਪੂਰਵ ਹੈ।  ਸੀਨੀ ਵਿਸ਼ਵਨਾਥਨ ਜੀ ਦਾ ਇਹ ਸਮਰਪਣ, ਇਹ ਸਾਧਨਾ ਹੈ, ਇਹ ਮਿਹਨਤ, ਮੈਨੂੰ ਪੂਰਾ ਵਿਸ਼ਵਾਸ ਹੈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਬਹੁਤ ਲਾਭ ਮਿਲਣ ਵਾਲਾ ਹੈ। ਅਸੀਂ ਕਦੇ ਕਦੇ ਇੱਕ ਸ਼ਬਦ ਤਾਂ ਸੁਣਦੇ ਸੀ। ਵੰਨ ਲਾਈਫ, ਵੰਨ ਮਿਸ਼ਨ। ਲੇਕਿਨ ਵੰਨ ਲਾਈਫ ਵੰਨ ਮਿਸ਼ਨ ਕੀ ਹੁੰਦਾ ਹੈ ਇਹ ਸੀਨੀ ਜੀ ਨੇ ਦੇਖਿਆ ਹੈ। ਬਹੁਤ ਵੱਡੀ ਸਾਧਨਾ ਹੈ ਇਹ। ਉਨ੍ਹਾਂ ਦੀ ਤਪੱਸਿਆ ਅੱਜ ਨੇ ਮੈਨੂੰ ਮਹਾ-ਮਹੋਪਾਧਿਆਏ ਪਾਂਡੁਰੰਗ ਵਾਮਨ ਕਾਣੇ ਦੀ ਯਾਦ ਦਿਵਾ ਦਿੱਤੀ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ 35 ਵਰ੍ਹੇ History of ਧਰਮਸ਼ਾਸਤਰ ਲਿਖਣ ਵਿੱਚ ਲਗਾ ਦਿੱਤੇ ਸੀ। ਮੈਨੂੰ ਵਿਸ਼ਵਾਸ ਹੈ, ਸੀਨੀ ਵਿਸ਼ਵਨਾਥਨ ਜੀ ਦਾ ਇਹ ਕੰਮ ਅਕੈਡਮਿਕ ਜਗਤ ਵਿੱਚ ਇੱਕ ਬੈਂਚ-ਮਾਰਕ ਬਣੇਗਾ। ਮੈਂ ਇਸ ਕਾਰਜ ਦੇ ਲਈ ਵਿਸ਼ਵਨਾਥਨ ਜੀ ਨੂੰ ਉਨ੍ਹਾਂ ਦੇ ਸਾਰੇ ਸਹਿਯੋਗੀਆਂ ਨੂੰ ਅਤੇ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਮੈਨੂੰ ਦੱਸਿਆ ਗਿਆ ਹੈ, ‘ਕਾਲਵਰਿਸੈਯਿਲ, ਭਾਰਤੀਯਾਰ  ਪਡੈੱਪੁਗੱਠ’ (कालवरिसैयिल् भारतियार्  पडैप्पुगळ्) ਦੇ ਇਨ੍ਹਾਂ 23 ਸੈਕਸ਼ਨਾਂ ਵਿੱਚ ਕੇਵਲ ਭਾਰਤਿਆਰ ਜੀ ਦੀਆਂ ਰਚਨਾਵਾਂ ਹੀ ਨਹੀਂ ਹਨ, ਇਨ੍ਹਾਂ ਵਿੱਚ ਉਨ੍ਹਾਂ ਦੇ ਸਾਹਿਤ ਦੇ ਬੈਕ-ਗ੍ਰਾਉਂਡ ਦੀ ਜਾਣਕਾਰੀ ਅਤੇ ਦਾਰਸ਼ਨਿਕ ਵਿਸ਼ਲੇਸ਼ਣ ਵੀ ਸ਼ਾਮਲ ਹਨ। ਹਰ ਸੈਕਸ਼ਨ ਵਿੱਚ ਭਾਸ਼ਾ, ਵੇਰਵਾ ਅਤੇ ਟੀਕਾ ਨੂੰ ਜਗ੍ਹਾ ਦਿੱਤੀ ਗਈ ਹੈ। ਇਸ ਨਾਲ ਭਾਰਤੀ ਜੀ ਦੇ ਵਿਚਾਰਾਂ ਨੂੰ ਗਹਿਰਾਈ ਨਾਲ ਜਾਣਨ, ਉਸ ਦੀ ਗਹਿਰਾਈ ਨੂੰ ਸਮਝਣ ਵਿੱਚ ਅਤੇ ਉਸ ਕਾਲਖੰਡ ਦੇ ਪਰਿਦ੍ਰਿਸ਼ ਨੂੰ ਸਮਝਣ ਵਿੱਚ ਬਹੁਤ ਵੱਡੀ ਮਦਦ ਮਿਲੇਗੀ। ਨਾਲ ਹੀ, ਇਹ ਸੰਗ੍ਰਹਿ ਰਿਸਰਚ ਸਕੌਲਰਸ ਦੇ ਲਈ, ਵਿਦਵਾਨਾਂ ਦੇ ਲਈ ਵੀ ਬਹੁਤ ਮਦਦਗਾਰ ਸਾਬਿਤ ਹੋਵੇਗਾ।

ਸਾਥੀਓ,

ਅੱਜ ਗੀਤਾ ਜਯੰਤੀ ਦਾ ਪਾਵਨ ਅਵਸਰ ਵੀ ਹੈ। ਸ਼੍ਰੀ ਸੁਬਰਾਮਣੀਆ  ਭਾਰਤੀ ਜੀ ਦੀ ਗੀਤਾ ਦੇ ਪ੍ਰਤੀ ਗਹਿਰੀ ਆਸਥਾ ਸੀ, ਅਤੇ ਗੀਤਾ-ਗਿਆਨ ਨੂੰ ਲੈ ਕੇ ਉਨ੍ਹਾਂ ਦੀ ਸਮਝ ਵੀ ਓਨੀ ਹੀ ਗਹਿਰੀ ਸੀ। ਉਨ੍ਹਾਂ ਨੇ ਗੀਤਾ ਦਾ ਤਮਿਲ ਵਿੱਚ ਅਨੁਵਾਦ ਕੀਤਾ, ਉਸ ਦੀ ਸਰਲ ਅਤੇ ਸੁਗਮ ਵਿਆਖਿਆ ਵੀ ਕੀਤੀ। ਅਤੇ ਅੱਜ ਦੇਖੋ…ਅੱਜ ਗੀਤਾ-ਜਯੰਤੀ, ਸੁਬਰਾਮਣੀਆ ਭਾਰਤੀ ਜੀ ਦੀ ਜਯੰਤੀ ਅਤੇ ਉਨ੍ਹਾਂ ਦੇ ਕੰਮਾਂ ਦੇ ਪ੍ਰਕਾਸ਼ਨ ਦਾ ਸੰਯੋਗ ਯਾਨੀ ਇੱਕ ਪ੍ਰਕਾਰ ਨਾਲ ਤ੍ਰਿਵੇਣੀ ਸੰਗਮ ਹੈ। ਮੈਂ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਆਪ ਸਭ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਗੀਤਾ ਜਯੰਤੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।

 ਸਾਥੀਓ,

ਸਾਡੇ ਦੇਸ਼ ਵਿੱਚ ਸ਼ਬਦਾਂ ਨੂੰ ਕੇਵਲ ਅਭਿਵਿਅਕਤੀ ਹੀ ਨਹੀਂ ਮੰਨਿਆ ਗਿਆ ਹੈ। ਅਸੀਂ ਉਸ ਸੰਸਕ੍ਰਿਤੀ ਦਾ ਹਿੱਸਾ ਹਾਂ, ਜੋ ‘ਸ਼ਬਦ ਬ੍ਰਹਮ’ ਦੀ ਗੱਲ ਕਰਦੀ ਹੈ, ਸ਼ਬਦ ਦੇ ਅਸੀਮ ਸਮਰੱਥਾ ਦੀ ਚਰਚਾ ਕਰਦੀ ਹੈ। ਇਸ ਲਈ, ਰਿਸ਼ੀਆਂ ਅਤੇ ਮਨੀਸ਼ੀਆਂ ਦੇ ਸ਼ਬਦ, ਇਹ ਕੇਵਲ ਉਨ੍ਹਾਂ ਦੇ ਵਿਚਾਰ ਨਹੀਂ ਹੁੰਦੇ। ਇਹ ਉਨ੍ਹਾਂ ਦੇ ਚਿੰਤਨ, ਉਨ੍ਹਾਂ ਦੇ ਅਨੁਭਵ ਅਤੇ ਉਨ੍ਹਾਂ ਦੀ ਸਾਧਨਾ ਦਾ ਸਾਰ ਹੁੰਦਾ ਹੈ। ਉਨ੍ਹਾਂ ਅਧਾਰਣ ਚੇਤਨਾਵਾਂ ਦੇ ਸਾਰ ਨੂੰ ਆਤਮਸਾਤ ਕਰਨਾ ਅਤੇ ਉਸ ਨੂੰ ਅਗਲੀਆਂ ਪੀੜ੍ਹੀਆਂ ਦੇ ਲਈ ਸ਼ਾਮਲ ਕਰਨਾ, ਇਹ ਸਾਡਾ ਸਭ ਦਾ ਕਰਤਵ ਹੈ। ਅੱਜ ਇਸ ਤਰ੍ਹਾਂ ਦੇ ਸੰਕਲਨ ਦਾ ਜਿੰਨਾ ਮਹੱਤਵ ਆਧੁਨਿਕ ਸੰਦਰਭ ਵਿੱਚ ਹੈ, ਸਾਡੀ ਪਰੰਪਰਾ ਵਿੱਚ ਵੀ ਇਸ ਦੀ ਓਨੀ ਹੀ ਪ੍ਰਾਸੰਗਿਕਤਾ ਹੈ। ਉਦਾਹਰਣ ਦੇ ਲਈ, ਸਾਡੇ ਇੱਥੇ ਭਗਵਾਨ ਵਿਆਸ ਦੀ ਲਿਖੀਆਂ ਕਿੰਨੀਆਂ ਹੀ ਰਚਨਾਵਾਂ ਦੀ ਮਾਨਤਾ ਹੈ। ਉਹ ਰਚਨਾਵਾਂ ਅੱਜ ਵੀ ਸਾਡੇ ਕੋਲ ਉਪਲਬਧ ਹਨ, ਕਿਉਂਕਿ ਉਹ ਪੁਰਾਣ ਦੀ ਇੱਕ ਵਿਵਸਥਾ ਦੇ ਰੂਪ ਵਿੱਚ ਸੰਕਲਿਤ ਹਨ। ਇਸੇ ਤਰ੍ਹਾਂ, Complete work of Swami Vivekananda, Dr. Babasaheb Ambedkar Writings and Speech, ਦੀਨ ਦਿਆਲ ਉਪਾਧਿਆਏ ਸੰਪੂਰਣ ਵਾਂਗਮਯ, ਆਧੁਨਿਕ ਸਮੇਂ ਦੇ ਅਜਿਹੇ ਸੰਕਲਨ ਸਾਡੇ ਸਮਾਜ ਅਤੇ academia ਦੇ ਲਈ ਬਹੁਤ ਉਪਯੋਗੀ ਸਾਬਿਤ ਹੋ ਰਹੇ ਹਨ। ‘ਥਿਰੂੱਕੁਰਲ’ ਨੂੰ ਵੀ ਅਲੱਗ-ਅਲੱਗ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦਾ ਕੰਮ ਜਾਰੀ ਹੈ। ਹੁਣ ਪਿਛਲੇ ਹੀ ਸਾਲ ਜਦੋਂ ਮੈਂ ਪਾਪੁਆ ਨਿਊ ਗਿਨੀ ਗਿਆ ਸੀ, ਤਾਂ ਉੱਥੇ ਦੀ ਸਥਾਨਕ ਟੋਕ ਪਿਸਿਨ ਭਾਸ਼ਾ ਵਿੱਚ ‘ਥਿਰੂੱਕੁਰਲ’ ਨੂੰ ਰਿਲੀਜ਼ ਕਰਨ ਦਾ ਸੁਭਾਗ ਮਿਲਿਆ। ਇਸ ਤੋਂ ਪਹਿਲਾਂ ਇੱਥੇ ਲੋਕ ਕਲਿਆਣ ਮਾਰਗ ਵਿੱਚ, ਮੈਂ ਗੁਜਰਾਤੀ ਵਿੱਚ ਵੀ ‘ਧਿਰੂੱਕੁਰਲ’ ਦੇ ਅਨੁਵਾਦ ਨੂੰ ਲੋਕਾਂ ਨੂੰ ਅਰਪਿਤ ਕੀਤਾ ਸੀ।

ਸਾਥੀਓ,

ਸੁਬਰਾਮਣੀਆ ਭਾਰਤੀ ਜੀ ਅਜਿਹੇ ਮਹਾਨ ਮਨੀਸ਼ੀ ਸੀ ਜੋ ਦੇਸ਼ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਕੰਮ ਕਰਦੇ ਸੀ। ਉਨ੍ਹਾਂ ਦਾ ਵਿਜ਼ਨ ਇੰਨਾ ਵਿਆਪਕ ਸੀ। ਉਨ੍ਹਾਂ ਨੇ ਹਰ ਉਸ ਦਿਸ਼ਾ ਵਿੱਚ ਕੰਮ ਕੀਤਾ, ਜਿਸ ਦੀ ਜ਼ਰੂਰਤ ਉਸ ਕਾਲਖੰਡ ਵਿੱਚ ਦੇਸ਼ ਨੂੰ ਸੀ। ਭਾਰਤਿਆਰ ਕੇਵਲ ਤਮਿਲ ਨਾਡੂ ਅਤੇ ਤਮਿਲ ਭਾਸ਼ਾ ਦੀ ਹੀ ਧਰੋਹਰ ਨਹੀਂ ਹੈ। ਉਹ ਇੱਕ ਅਜਿਹੇ ਵਿਚਾਰਕ ਸਨ, ਜਿਨ੍ਹਾਂ ਦੀ ਹਰ ਸਾਂਸ ਮਾਂ ਭਾਰਤੀ ਦੀ ਸੇਵਾ ਦੇ ਲਈ ਸਮਰਪਿਤ ਸੀ। ਭਾਰਤ ਦਾ ਉਤਕਰਸ਼, ਭਾਰਤ ਦਾ ਗੌਰਵ, ਇਹ ਉਨ੍ਹਾਂ ਦਾ ਸੁਪਨਾ ਸੀ। ਸਾਡੀ ਸਰਕਾਰ ਨੇ ਕਰਤਵ ਭਾਵਨਾ ਨਾਲ ਭਾਰਤਿਆਰ ਜੀ ਦੇ ਯੋਗਦਾਨ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਹੋ ਸਕੇ ਓਨਾ ਪ੍ਰਯਾਸ ਕੀਤਾ ਹੈ। 2020 ਵਿੱਚ ਕੋਵਿਡ ਦੀਆਂ ਕਠਿਨਾਈਆਂ ਤੋਂ ਪੂਰਾ ਵਿਸ਼ਵ ਪਰੇਸ਼ਾਨ ਸੀ, ਲੇਕਿਨ ਉਸ ਦੇ ਬਾਵਜੂਦ ਅਸੀਂ ਸੁਬਰਾਮਣੀਆ ਭਾਰਤੀ ਜੀ ਦੀ 100ਵੀਂ ਪੁਣਯਤਿਥੀ ਬਹੁਤ ਭਵਯ ਤਰੀਕੇ ਨਾਲ ਮਨਾਈ ਸੀ। ਮੈਂ ਖੁਦ ਵੀ ਇੰਟਰਨੈਂਸ਼ਨਲ ਭਾਰਤੀ ਫੈਸਟੀਵਲ ਦਾ ਹਿੱਸਾ ਬਣਿਆ ਸੀ। ਦੇਸ਼ ਦੇ ਅੰਦਰ ਲਾਲ ਕਿਲੇ ਦੀ ਫਸੀਲ ਹੋਵੇ ਜਾਂ ਦੁਨੀਆ ਦੇ ਦੂਸਰੇ ਦੇਸ਼, ਮੈਂ ਨਿਰੰਤਰ ਭਾਰਤ ਦੇ ਵਿਜ਼ਨ ਨੂੰ ਮਹਾਕਵੀ ਭਾਰਤੀ ਦੇ ਵਿਚਾਰ ਦੇ ਜ਼ਰੀਏ ਦੁਨੀਆ ਦੇ ਸਾਹਮਣੇ ਰੱਖਿਆ ਹੈ। ਅਤੇ ਹੁਣ ਸੀਨੀ ਜੀ ਨੇ ਜ਼ਿਕਰ ਕੀਤਾ ਕਿ ਵਿਸ਼ਵ ਵਿੱਚ ਜਦੋਂ ਮੈਂ ਜਿੱਥੇ ਗਿਆ ਮੈਂ ਭਾਰਤੀ ਜੀ ਦੀ ਚਰਚਾ ਕੀਤੀ ਹੈ ਅਤੇ ਉਸ ਦਾ ਗੌਰਵਗਾਨ ਸੀਨੀ ਜੀ ਨੇ ਕੀਤਾ। ਅਤੇ ਤੁਸੀਂ ਜਾਣਦੇ ਹੋ ਮੇਰੇ ਅਤੇ ਸੁਬਰਾਮਣੀਆ ਭਾਰਤੀ ਜੀ ਦੇ ਵਿੱਚ ਇੱਕ ਜੀਵੰਤ ਕੜੀ, ਇੱਕ ਆਤਮਿਕ ਕੜੀ ਸਾਡੀ ਕਾਸ਼ੀ ਵੀ ਹੈ। ਮੇਰੀ ਕਾਸ਼ੀ ਨਾਲ ਉਨ੍ਹਾਂ ਦਾ ਰਿਸ਼ਤਾ, ਕਾਸ਼ੀ ਵਿੱਚ ਬਿਤਾਇਆ ਗਿਆ ਉਨ੍ਹਾਂ ਦਾ ਸਾਂ, ਇਹ ਕਾਸ਼ੀ ਦੀ ਵਿਰਾਸਤ ਦਾ ਇੱਕ ਹਿੱਸਾ ਬਣ ਚੁੱਕਿਆ ਹੈ। ਉਹ ਕਾਸ਼ੀ ਵਿੱਚ ਗਿਆਨ ਪ੍ਰਾਪਤ ਕਰਨ ਆਏ ਅਤੇ ਉੱਥੇ ਦੇ ਹੀ ਹੋ ਕੇ ਰਹਿ ਗਏ।  ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਅੱਜ ਵੀ ਕਾਸ਼ੀ ਵਿੱਚ ਰਹਿੰਦੇ ਹਨ। ਅਤੇ ਮੇਰਾ ਸੁਭਾਗ ਹੈ ਮੇਰਾ ਉਨ੍ਹਾਂ ਨਾਲ ਸੰਪਰਕ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਆਪਣੀ ਸ਼ਾਨਦਾਰ ਮੁੱਛਾਂ ਰੱਖਣ ਦੀ ਪ੍ਰੇਰਣਾ ਵੀ ਭਾਰਤਿਆਰ ਨੂੰ ਕਾਸ਼ੀ ਵਿੱਚ ਰਹਿੰਦੇ ਹੋਏ ਹੀ ਮਿਲੀ ਸੀ। ਭਾਰਤਿਆਰ ਨੇ ਆਪਣੀ ਬਹੁਤ ਸਾਰੀਆਂ ਰਚਨਾਵਾਂ ਗੰਗਾ ਦੇ ਤਟ ‘ਤੇ ਕਾਸ਼ੀ ਵਿੱਚ ਰਹਿੰਦੇ ਹੋਏ ਲਿਖੀਆਂ ਸੀ। ਇਸ ਲਈ ਅੱਜ ਮੈਂ ਉਨ੍ਹਾਂ ਦੇ ਸ਼ਬਦ ਸੰਕਲਨ ਨੇ ਇਸ ਪਵਿੱਤਰ ਕੰਮ ਦਾ ਕਾਸ਼ੀ ਦੇ ਸਾਂਸਦ ਦੇ ਰੂਪ ਵਿੱਚ ਵੀ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਮਹਾਕਵੀ ਭਾਰਤਿਆਰ ਦੇ ਯੋਗਦਾਨ ਨੂੰ ਸਮਰਪਿਤ ਇੱਕ ਚੇਅਰ ਦੀ ਸਥਾਪਨਾ BHU ਵਿੱਚ ਕੀਤੀ ਗਈ ਹੈ।

 

ਸਾਥੀਓ,

ਸੁਬਰਾਮਣੀਆ ਭਾਰਤੀ ਅਜਿਹੀ ਸ਼ਖਸੀਅਤ ਸਦੀਆਂ ਵਿੱਚ ਕਦੇ ਇੱਕ-ਅੱਧ ਵਾਰ ਮਿਲਦੀ ਹੈ। ਉਨ੍ਹਾਂ ਦਾ ਚਿੰਤਨ, ਉਨ੍ਹਾਂ ਦੀ ਮੇਧਾ, ਉਨ੍ਹਾਂ ਦਾ ਬਹੁ-ਆਯਾਮੀ ਵਿਅਕਤੀਤਵ, ਇੱਹ ਅੱਜ ਵੀ ਹਰ ਕਿਸੇ ਨੂੰ ਵੀ ਹੈਰਾਨ ਕਰਦਾ ਹੈ। ਕੇਵਲ 39 ਵਰ੍ਹੇ ਦੇ ਜੀਵਨ ਵਿੱਚ ਭਾਰਤੀ ਜੀ ਨੇ ਸਾਨੂੰ ਇੰਨਾ ਕੁੱਝ ਦਿੱਤਾ ਹੈ, ਜਿਸ ਦੀ ਵਿਆਖਿਆ ਵਿੱਚ ਵਿਦਵਾਨਾਂ ਦਾ ਜੀਵਨ ਨਿਕਲ ਜਾਂਦਾ ਹੈ। 39 ਸਾਲ ਅਤੇ ਉਨ੍ਹਾਂ ਨੂੰ ਕੰਮ ਕਰਦੇ ਕਰਦੇ 60 ਸਾਲ ਗਏ। ਬਚਪਨ ਵਿੱਚ ਖੇਡਣ ਅਤੇ ਸਿੱਖਣ ਦੀ ਉਮਰ ਵਿੱਚ ਉਹ ਰਾਸ਼ਟਰਪ੍ਰੇਮ ਦੀ ਭਾਵਨਾ ਜਗਾ ਰਹੇ ਸੀ। ਇੱਕ ਤਰਫ ਉਹ ਅਧਿਆਤਮ ਦੇ ਸਾਧਕ ਵੀ ਸੀ, ਦੂਸਰੀ ਤਰਫ ਉਹ ਆਧੁਨਿਕਤਾ ਦੇ ਸਮਰਥਕ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕੁਦਰਤ ਦੇ ਲਈ ਪਿਆਰ ਵੀ ਦਿਖਦਾ ਹੈ, ਅਤੇ ਬਿਹਤਰ ਭਵਿੱਖ ਦੀ ਪ੍ਰੇਰਣਾ ਵੀ ਦਿਖਦੀ ਹੈ। ਸੁਤੰਤਰਤਾ ਸੰਘਰਸ਼ ਦੌਰਾਨ ਉਨ੍ਹਾਂ ਨੇ ਆਜ਼ਾਦੀ ਨੂੰ ਕੇਵਲ ਮੰਗਿਆ ਨਹੀਂ, ਬਲਕਿ ਭਾਰਤ ਦੇ ਜਨ-ਮਾਨਸ ਨੂੰ ਆਜ਼ਾਦ ਹੋਣ ਦੇ ਲਈ ਝਕਝੋਰਿਆ ਵੀ ਸੀ। ਅਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਕਿਹਾ ਸੀ, ਮੈਂ ਤਮਿਲ ਵਿੱਚ ਹੀ ਬੋਲਣ ਦਾ ਪ੍ਰਯਤਨ ਕਰ ਰਿਹਾ ਹਾਂ। ਉੱਚਾਰਣ ਦੋਸ਼ ਦੇ ਲਈ ਆਪ ਸਭ ਵਿਧਵਾਨਜਨ ਮੈਨੂੰ ਮੁਆਫ ਕਰਨਾ। ਮਹਾਕਵੀ ਭਾਰਤਿਆਰ ਨੇ ਕਿਹਾ ਸੀ

           एन्रु तणियुम्, इन्द सुदन्तिर,दागम्। एन्रु मडियुम् एंगळ् अडिमैयिऩ्मोगम्। 

ਯਾਨੀ, ਆਜ਼ਾਦੀ ਦੀ ਇਹ ਪਿਆਸ ਕਦੇ ਬੁਝੇਗੀ? ਗੁਲਾਮੀ ਨਾਲ ਸਾਡਾ ਇਹ ਮੋਹ ਕਦ ਖਤਮ ਹੋਵੇਗਾ? ਯਾਨੀ ਉਸ ਸਮੇਂ ਇੱਕ ਵਰਗ ਸੀ ਜਿਨ੍ਹਾਂ ਨੂੰ ਗੁਲਾਮੀ ਦਾ ਵੀ ਮੋਹ ਸੀ, ਉਨ੍ਹਾਂ ਨੂੰ ਡਾਂਟਦੇ ਸੀ।…ਗੁਲਾਮੀ ਦਾ ਇਹ ਮੋਹ ਕਦ ਖਤਮ ਹੋਵੇਗਾ? ਇਹ ਸੱਦਾ ਉਹੀ ਵਿਅਕਤੀ ਦੇ ਸਕਦਾ ਹੈ, ਜਿਸ ਦੇ ਅੰਦਰ ਆਤਮ ਅਵਲੋਕਨ ਦਾ ਸਾਹਸ ਵੀ ਹੋਵੇ, ਅਤੇ ਜਿੱਤਣ ਦਾ ਵਿਸ਼ਵਾਸ ਵੀ ਹੋਵੇ। ਅਤੇ ਇਹੀ ਭਾਰਤਿਆਰ ਦੀ ਵਿਸ਼ੇਸ਼ਤਾ ਸੀ। ਉਹ ਦੋ ਟੁੱਕ ਕਹਿੰਦੇ ਸੀ, ਸਮਾਜ ਨੂੰ ਦਿਸ਼ਾ ਦਿਖਾਉਂਦੇ ਸੀ। ਪੱਤਰਕਾਰਿਤਾ ਦੇ ਖੇਤਰ ਵਿੱਚ ਵੀ ਉਨ੍ਹਾਂ ਨੇ ਅਦਭੁਤ ਕਾਰਜ ਕੀਤੇ ਹਨ। 1904 ਵਿੱਚ ਉਹ ਤਮਿਲ ਅਖਬਾਰ ਸਵਦੇਸ਼ਮਿਤ੍ਰਨ ਨਾਲ ਜੁੜੇ। ਫਿਰ 1906 ਵਿੱਚ ਲਾਲ ਕਾਗਜ ‘ਤੇ ਇੰਡੀਆ ਨਾਮ ਦਾ ਵੀਕਲੀ ਨਿਊਜ਼ਪੇਪਰ ਛਾਪਣਾ ਸ਼ੁਰੂ ਕੀਤਾ। ਇਹ ਤਮਿਲ ਨਾਡੂ ਵਿੱਚ ਪੋਲੀਟਿਕਲ ਕਾਰਟੂਨ ਛਾਪਣ ਵਾਲਾ ਪਹਿਲਾ ਨਿਊਜ਼ਪੇਪਰ ਸੀ। ਭਾਰਤੀ ਜੀ ਸਮਾਜ ਨੂੰ ਕਮਜ਼ੋਰ ਅਤੇ ਵੰਚਿਤ ਲੋਕਾਂ ਦੀ ਮਦਦ ਦੇ ਲਈ ਪ੍ਰੇਰਿਤ ਕਰਦੇ ਸੀ। ਆਪਣੀ ਕਵਿਤਾ ਸੰਗ੍ਰਹਿ ਕੱਣਾਨ ਪਾਟੂ ਵਿੱਚ ਉਨ੍ਹਾਂ ਨੇ ਭਗਵਾਨ ਸ਼੍ਰੀਕ੍ਰਿਸ਼ਣ ਦੀ ਕਲਪਨਾ 23 ਰੂਪਾਂ ਵਿੱਚ ਕੀਤੀ ਹੈ। ਆਪਣੀ ਇੱਕ ਕਵਿਤਾ ਵਿੱਚ ਉਹ ਗਰੀਬ ਪਰਿਵਾਰਾਂ ਦੇ ਲਈ ਸਭ ਤੋਂ ਜ਼ਰੂਰਤਮੰਦ ਲੋਕਾਂ ਦੇ ਲਈ ਕੱਪੜਿਆਂ ਦਾ ਉਪਹਾਰ ਮੰਗਦੇ ਹਨ। ਇਸ ਤਰੀਕੇ ਨਾਲ ਉਹ ਉਨ੍ਹਾਂ ਲੋਕਾਂ ਤੱਕ ਸੰਦੇਸ਼ ਪਹੁੰਚਾ ਰਹੇ ਸੀ, ਜੋ ਦਾਨ ਕਰ ਪਾਉਣ ਵਿੱਚ ਸਮਰੱਥ ਸੀ। ਪਰੋਪਕਾਰ ਦੀ ਪ੍ਰੇਰਣਾ ਨਾਲ ਭਰੀ ਉਨ੍ਹਾਂ ਦੀਆਂ ਕਵਿਤਾਵਾਂ ਨਾਲ ਸਾਨੂੰ ਅੱਜ ਵੀ ਪ੍ਰੇਰਣਾ ਮਿਲਦੀ ਹੈ।

ਸਾਥੀਓ,

ਭਾਰਤੀਯਾਰ ਆਪਣੇ ਸਮੇਂ ਤੋਂ ਬਹੁਤ ਅੱਗੇ ਦੇਖਣ ਵਾਲੇ, ਭਵਿੱਖ ਨੂੰ ਸਮਝਣ ਵਾਲੇ ਵਿਅਕਤੀ ਸਨ। ਉਸ ਦੌਰ ਵਿੱਚ ਵੀ, ਜਦੋਂ ਸਮਾਜ ਦੂਸਰੀਆਂ ਮੁਸ਼ਕਲਾਂ ਵਿੱਚ ਉਲਝਿਆ ਸੀ। ਭਾਰਤੀਯਾਰ ਯੁਵਾ ਅਤੇ ਮਹਿਲਾ ਸਸ਼ਕਤੀਕਰਣ ਦੇ ਪ੍ਰਬਲ ਸਮਰਥਕ ਸਨ। ਭਾਰਤੀਯਾਰ ਦਾ ਵਿਗਿਆਨ ਅਤੇ ਇਨੋਵੇਸ਼ਨ ਵਿੱਚ ਵੀ ਅਪਾਰ ਭਰੋਸਾ ਸੀ। ਉਨ੍ਹਾਂ ਨੇ ਉਸ ਦੌਰ ਵਿੱਚ ਅਜਿਹੀ ਕਮਿਊਨੀਕੇਸ਼ਨ ਦੀ ਪਰਿਕਲਪਨਾ ਕੀਤੀ ਸੀ, ਜੋ ਦੂਰੀਆਂ ਨੂੰ ਘੱਟ ਕਰਕੇ ਪੂਰੇ ਦੇਸ਼ ਨੂੰ ਜੋੜਨ ਦਾ ਕੰਮ ਕਰੇ। ਅਤੇ ਅੱਜ ਜਿਸ ਟੈਕਨੋਲੋਜੀ ਨੂੰ ਅਸੀਂ ਲੋਕ ਜੀਅ ਰਹੇ ਹਾਂ। ਭਾਰਤੀਯਾਰ ਜੀ ਨੇ ਉਸ ਟੈਕਨੋਲੋਜੀ ਦੀ ਚਰਚਾ ਉਸ ਜਮਾਨੇ ਵਿੱਚ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ –

               “काशी नगर,पुलवर पेसुम्,उरै तान् ॥ कांचियिल्, केट्पदर्कोर्,करुवि चेय्वोम ॥

ਯਾਨੀ ਇੱਕ ਅਜਿਹਾ ਉਪਕਰਣ ਹੋਣਾ ਚਾਹੀਦਾ ਹੈ ਜਿਸ ਨਾਲ ਕਾਂਚੀ ਵਿੱਚ ਬੈਠ ਕੇ ਸੁਣ ਸਕਣ ਕਿ ਬਨਾਰਸ ਦੇ ਸੰਤ ਕੀ ਕਹਿ ਰਹੇ ਹਨ। ਅੱਜ ਅਸੀਂ ਇਹ ਦੇਖ ਰਹੇ ਹਾਂ, ਡਿਜੀਟਲ ਇੰਡੀਆ ਕਿਵੇਂ ਇਨ੍ਹਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਰਿਹਾ ਹੈ। ਭਾਸ਼ਿਣੀ ਜਿਵੇਂ Apps ਨੇ ਇਸ ਵਿੱਚ ਭਾਸ਼ਾ ਦੀਆਂ ਤਮਾਮ ਮੁਸ਼ਕਲਾਂ ਨੂੰ ਵੀ ਸਮਾਪਤ ਕਰ ਦਿੱਤਾ ਹੈ। ਜਦੋਂ ਭਾਰਤ ਦੀ ਹਰ ਭਾਸ਼ਾ ਦੇ ਪ੍ਰਤੀ ਸਨਮਾਨ ਦਾ ਭਾਵ ਹੋਵੇ, ਜਦੋਂ ਭਾਰਤ ਦੀ ਹਰ ਭਾਸ਼ਾ ਦੇ ਪ੍ਰਤੀ ਗੌਰਵ ਹੋਵੇ, ਜਦੋਂ ਭਾਰਤ ਦੀ ਹਰ ਭਾਸ਼ਾ ਦੀ ਸੰਭਾਲ਼ ਕਰਨ ਦੀ ਨੇਅ ਨੀਅਤ ਹੋਵੇ, ਤਾਂ ਇਸੇ ਤਰ੍ਹਾਂ ਹੀ ਹਰ ਭਾਸ਼ਾ ਦੇ ਲਈ ਸੇਵਾ ਦਾ ਕੰਮ ਹੁੰਦਾ ਹੈ।  

ਸਾਥੀਓ,

ਮਹਾਕਵੀ ਭਾਰਤੀ ਜੀ ਦਾ ਸਾਹਿਤ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਤਮਿਲ ਭਾਸ਼ਾ ਦੇ ਲਈ ਇੱਕ ਧਰੋਹਰ ਦੀ ਤਰ੍ਹਾਂ ਹੈ। ਅਤੇ ਸਾਨੂੰ ਮਾਣ ਹੈ ਕਿ ਦੀ ਦੀ ਸਭ ਤੋਂ ਪੁਰਾਤਨ ਭਾਸ਼ਾ ਸਾਡੀ ਤਮਿਲ ਭਾਸ਼ਾ ਹੈ। ਜਦੋਂ ਅਸੀਂ ਉਨ੍ਹਾਂ ਦੇ ਸਾਹਿਤ ਦਾ ਪ੍ਰਸਾਰ ਕਰਦੇ ਹਾਂ, ਤਾਂ ਅਸੀਂ ਤਮਿਲ ਭਾਸ਼ਾ ਦੀ ਵੀ ਸੇਵਾ ਕਰਦੇ ਹਾਂ। ਜਦੋਂ ਅਸੀਂ ਤਮਿਲ ਦੀ ਸੇਵਾ ਕਰਦੇ ਹਾਂ, ਤਾਂ ਅਸੀਂ ਇਸ ਦੇਸ਼ ਦੀ ਪ੍ਰਾਚੀਨਤਮ ਵਿਰਾਸਤ ਦੀ ਵੀ ਸੇਵਾ ਕਰਦੇ ਹਾਂ। ਜਦੋਂ ਅਸੀਂ ਤਮਿਲ ਦੀ ਸੇਵਾ ਕਰਦੇ ਹਾਂ, ਤਾਂ ਅਸੀਂ ਇਸ ਦੇਸ਼ ਦੀ ਪ੍ਰਾਚੀਨਤਮ ਵਿਰਾਸਤ ਦੀ ਵੀ ਸੇਵਾ ਕਰਦੇ ਹਾਂ।

ਭਾਈਓ ਭੈਣੋਂ,

ਪਿਛਲੇ 10 ਵਰ੍ਹਿਆਂ ਵਿੱਚ ਤਮਿਲ ਭਾਸ਼ਾ ਦੇ ਗੌਰਵ ਦੇ ਲਈ ਦੇਸ਼ ਨੇ ਸਮਰਪਿਤ ਭਾਵ ਨਾਲ ਕੰਮ ਕੀਤਾ ਹੈ। ਮੈਂ ਯੂਨਾਈਟਿਡ ਨੇਸ਼ਨਜ਼ ਵਿੱਚ ਤਮਿਲ ਦੇ ਗੌਰਵ ਨੂੰ ਪੂਰੀ ਦੁਨੀਆ ਦੇ ਸਾਹਮਣੇ ਰੱਖਿਆ ਸੀ। ਅਸੀਂ ਦੁਨੀਆ ਭਰ ਵਿੱਚ ਥਿਰੂਵੱਲਵਰ ਕਲਚਰਲ ਸੈਂਟਰਸ ਵੀ ਖੋਲ੍ਹ ਰਹੇ ਹਾਂ। ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਵਿੱਚ ਸੁਬਰਾਮਣੀਆ ਭਾਰਤੀ ਦੇ ਵਿਚਾਰਾਂ ਦਾ ਪ੍ਰਤੀਬਿੰਬ ਹੈ। ਭਾਰਤੀਯਾਰ ਨੇ ਹਮੇਸ਼ਾ ਦੇਸ਼ ਦੀਆਂ ਵਿਭਿੰਨ ਸੱਭਿਆਚਾਰਾਂ ਨੂੰ ਜੋੜਨ ਵਾਲੀ ਵਿਚਾਰਧਾਰਾ ਨੂੰ ਮਜ਼ਬੂਤ ਕੀਤਾ। ਅੱਜ ਕਾਸ਼ੀ ਤਮਿਲ ਸੰਗਮਮ੍ ਅਤੇ ਸੌਰਾਸ਼ਟਰ ਤਮਿਲ ਸੰਗਮਮ੍ ਜਿਹੇ ਆਯੋਜਨ ਉਹੀ ਕੰਮ ਕਰ ਰਹੇ ਹਨ। ਇਸ ਨਾਲ ਦੇਸ਼ ਭਰ ਵਿੱਚ ਲੋਕਾਂ ਨੂੰ ਤਮਿਲ ਬਾਰੇ ਜਾਣਨ ਸਿੱਖਣ ਦੀ ਉਤਸੁਕਤਾ ਵਧ ਰਹੀ ਹੈ। ਤਮਿਲ ਨਾਡੂ ਦੇ ਸੱਭਿਆਚਾਰ ਦਾ ਵੀ ਪ੍ਰਚਾਰ ਹੋ ਰਿਹਾ ਹੈ। ਦੇਸ਼ ਦੀ ਹਰ ਭਾਸ਼ਾ ਨੂੰ ਹਰ ਦੇਸ਼ਵਾਸੀ ਆਪਣਾ ਸਮਝੇ, ਹਰ ਭਾਸ਼ਾ ‘ਤੇ ਹਰ ਭਾਰਤੀ ਨੂੰ ਮਾਣ ਹੋਵੇ, ਇਹ ਸਾਡਾ ਸੰਕਲਪ ਹੈ। ਅਸੀਂ ਤਮਿਲ ਜਿਹੀਆਂ ਭਾਰਤੀ ਭਾਸ਼ਾਵਾਂ ਨੂੰ ਹੁਲਾਰਾ ਦੇਣ ਦੇ ਲਈ ਮਾਤ੍ਰਭਾਸ਼ਾ ਵਿੱਚ ਹਾਇਰ ਐਜੂਕੇਸ਼ਨ ਦਾ ਵਿਕਲਪ ਵੀ ਨੌਜਵਾਨਾਂ ਨੂੰ ਦਿੱਤਾ ਹੈ।  

ਸਾਥੀਓ,

ਮੈਨੂੰ ਵਿਸ਼ਵਾਸ ਹੈ, ਭਾਰਤੀ ਜੀ ਦਾ ਸਾਹਿਤ ਸੰਕਲਨ ਤਮਿਲ ਭਾਸ਼ਾ ਦੇ ਪ੍ਰਸਾਰ-ਪ੍ਰਚਾਰ ਨਾਲ ਜੁੜੇ ਸਾਡੇ ਇਨ੍ਹਾਂ ਪ੍ਰਯਾਸਾਂ ਨੂੰ ਹੁਲਾਰਾ ਦੇਵੇਗਾ। ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ ਦੇ ਲਕਸ਼ ਤੱਕ ਪਹੁੰਚਾਂਗੇ, ਭਾਰਤੀਯਾਰ ਦੇ ਸੁਪਨਿਆਂ ਨੂੰ ਪੂਰਾ ਕਰਾਂਗੇ। ਮੈਂ ਇੱਕ ਵਾਰ ਫਿਰ, ਆਪ ਸਾਰਿਆਂ ਨੂੰ ਇਸ ਸੰਕਲਨ ਅਤੇ ਪ੍ਰਕਾਸ਼ਨ ਦੇ ਲਈ ਵਧਾਈ ਦਿੰਦਾ ਹਾਂ। ਅਤੇ ਮੈਂ ਦੇਖ ਰਿਹਾ ਸੀ ਉਮਰ ਦੇ ਇਸ ਪੜਾਅ ਵਿੱਚ ਤਮਿਲ ਵਿੱਚ ਰਹਿਣਾ ਅਤੇ ਦਿੱਲੀ ਦੀ ਠੰਡ ਵਿੱਚ ਆਵਾਜ਼ ਦੇਖੋ ਕਿੰਨਾ ਵੱਡਾ ਸੁਭਾਗ ਹੈ ਜੀ ਅਤੇ ਜੀਵਨ ਕਿੰਨੀ ਤਪੱਸਿਆ ਨਾਲ ਜੀਵਿਆ ਹੋਵੇਗਾ ਅਤੇ ਮੈਂ ਉਨ੍ਹਾਂ ਦੀ ਹੈਂਡ ਰਾਈਟਿੰਗ ਦੇਖ ਰਿਹਾ ਸੀ। ਇੰਨੀਆਂ ਸੋਹਣੀਆਂ ਹੈਂਡ ਰਾਈਟਿੰਗਸ ਹਨ।  ਇਸ ਉਮਰ ਵਿੱਚ ਅਸੀਂ ਹਸਤਾਖਰ ਕਰਦੇ ਸਮੇਂ ਵੀ ਹਿਲ ਜਾਂਦੇ ਹਾਂ। ਇਹ ਸੱਚੇ ਅਰਥ ਵਿੱਚ ਤੁਹਾਡੀ ਸਾਧਨਾ ਹੈ, ਤੁਹਾਡੀ ਤਪੱਸਿਆ ਹੈ। ਮੈਂ ਤੁਹਾਨੂੰ ਸੱਚੀ ਸ਼ਰਧਾ ਨਾਲ ਪ੍ਰਣਾਮ ਕਰਦਾ ਹਾਂ। ਆਪ ਸਾਰਿਆਂ ਨੂੰ ਵਣਕੱਮ੍, ਬਹੁਤ-ਬਹੁਤ ਧੰਨਵਾਦ!

 

*****

ਐੱਮਜੇਪੀਐੱਸ/ਵੀਜੇ/ਡੀਕੇ