Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਡਿਜੀਟਲ ਇੰਡੀਆ ਦੇ ਲਾਭਾਰਥੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਪਿਛਲੇ ਕੁਝ ਦਿਨਾਂ ਤੋਂ ਮੈਨੂ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੇ ਦੇਸ਼ ਭਰ ਦੇ ਜੋ ਲਾਭਾਰਥੀ ਹਨ। ਉਨ੍ਹਾਂ ਸਭ ਨਾਲ ਰੂਬਰੂ ਹੋਣ ਦਾ, ਗੱਲਬਾਤ ਕਰਨ ਦਾ ਉਨ੍ਹਾਂ ਨੂੰ ਸੁਣਨ ਦਾ ਮੌਕਾ ਮਿਲਿਆ ਅਤੇ ਮੈਂ ਕਹਿ ਸਕਦਾ ਹਾਂ ਕਿ ਮੇਰੇ ਲਈ ਇਹ ਇੱਕ ਅਦਭੁਤ ਅਨੁਭਵ ਹੈ। ਅਤੇ ਮੈਂ ਹਮੇਸ਼ਾ ਇਸ ਹਿੰਮਤ ਦਾ ਆਗ੍ਰਹੀ ਹਾਂ। ਕਿ ਫਾਈਲਾਂ ਤੋਂ ਪਰੇ ਲਾਈਫ ਵੀ ਹੁੰਦੀ ਹੈ। ਅਤੇ ਲਾਈਫ ਵਿੱਚ ਜੋ ਬਦਲਾਅ ਆਇਆ ਹੈ। ਜਦੋਂ ਉਸ ਨੂੰ ਸਿੱਧਾ ਲੋਕਾਂ ਤੋਂ ਸੁਣਿਆ। ਉਨ੍ਹਾਂ ਦੇ ਅਨੁਭਵਾਂ ਨੂੰ ਜਾਣਿਆ ਤਾਂ ਮਨ ਇੱਕ ਬਹੁਤ ਹੀ ਤਸੱਲੀ ਮਿਲਦੀ ਹੈ। ਅਤੇ ਕੰਮ ਕਰਨ ਦੀ ਇੱਕ ਨਵੀਂ ਊਰਜਾ ਵੀ ਮੈਨੂੰ ਆਪ ਲੋਕਾਂ ਤੋਂ ਮਿਲੀ ਹੈ। ਅੱਜ ਡਿਜੀਟਲ ਇੰਡੀਆ ਦੀਆਂ ਕੁਝ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਕਰੀਬ 3 ਲੱਖ Common Service Centres ਇਨ੍ਹਾਂ ਦੇ ਨਾਲ ਜੁੜਨ ਦਾ ਮੈਨੂੰ ਮੌਕਾ ਮਿਲਿਆ ਹੈ। ਇਨ੍ਹਾਂ CSC Common Service Centre ਨੂੰ ਸੰਚਾਲਿਤ ਕਰਨ ਵਾਲੇ VLEs ਅਤੇ ਜੋ ਨਾਗਰਿਕ ਇਨ੍ਹਾਂ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਸੇਵਾਵਾਂ ਲੈ ਰਹੇ ਹਨ, ਸਰਵਿਸ ਲੈ ਰਹੇ ਹਨ। ਉਹ ਸਭ ਅੱਜ ਇੱਥੇ ਮੌਜੂਦ ਹਨ। ਇਸ ਦੇ ਇਲਾਵਾ ਦੇਸ਼ ਭਰ ਦੇ NIC centre ਰਾਹੀਂ Digital India ਦੇ ਲਾਭਾਰਥੀ ਉੱਥੇ ਵੀ ਇਕੱਠੇ ਹੋਏ ਹਨ।1600 ਤੋਂ ਅਧਿਕ ਸੰਸਥਾਵਾਂ ਜੋ NKN National Knowledge Network ਉਨ੍ਹਾਂ ਨਾਲ ਜੁੜੀਆਂ ਹਨ। ਉਨ੍ਹਾਂ ਦੇ ਵਿਦਿਆਰਥੀ, Researchers, Scientist, Professors ਇਹ ਸਭ ਸਾਡੇ ਨਾਲ ਹਨ। ਦੇਸ਼ ਭਰ ਵਿੱਚ ਸਰਕਾਰ ਦੀ ਯੋਜਨਾ ਨਾਲ ਜੋ BPO ਸਥਾਪਤ ਹੋਏ ਹਨ। ਉਨ੍ਹਾਂ ਦੇ ਯੁਵਾ ਆਪਣੇ-ਆਪਣੇ BPO centre ਤੋਂ ਵੀ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਹਨ। ਇੰਨਾ ਹੀ ਨਹੀਂ Mobile, Manufacturing Units ਵਿੱਚ ਕੰਮ ਕਰਨ ਵਾਲੇ ਯੁਵਾ ਵੀ ਸਾਨੂੰ ਆਪਣੀਆਂ-ਆਪਣੀਆਂ Units ਵੀ ਦਿਖਾਉਣਗੇ। ਅਤੇ ਉਹ ਕੁਝ ਗੱਲਬਾਤ ਸਾਡੇ ਨਾਲ ਕਰਨਗੇ।

ਦੇਸ਼ ਭਰ ਵਿੱਚ ਲੱਖਾਂ ਦੀ ਸੰਖਿਆ ਵਿੱਚ Mygov volunteers ਵੀ ਜੁੜੇ ਹੋਏ ਹਨ। ਮੈਂ ਮੰਨਦਾ ਹਾਂ ਕਿ ਇਹ ਅਨੋਖਾ ਸੰਵਾਦ ਹੈ ਜਿੱਥੇ ਘੱਟ ਤੋਂ ਘੱਟ 50 ਲੱਖ ਤੋਂ ਜ਼ਿਆਦਾ ਲੋਕ ਇੱਕ ਹੀ ਵਿਸ਼ੇ ‘ਤੇ ਅੱਜ ਅਸੀਂ ਸਾਰੇ ਮਿਲਕੇ ਗੱਲਾਂ ਕਰਨ ਵਾਲੇ ਹਾਂ। ਹਰ ਕਿਸੇ ਦਾ ਅਨੁਭਵ ਸੁਣਨ ਦਾ, ਉਨ੍ਹਾਂ ਨਾਲ ਬਾਤਚੀਤ ਕਰਨ ਦਾ ਇੱਕ ਹੀ ਅਦਭੁੱਤ ਮੌਕਾ ਹੈ ਅਤੇ ਜਦੋਂ Digital India launch ਹੋਇਆ ਸੀ ਤਾਂ ਇੱਕ ਸੰਕਲਪ ਸੀ ਕਿ ਦੇਸ਼ ਦੇ ਸਧਾਰਨ ਵਿਅਕਤੀ ਨੂੰ, ਗ਼ਰੀਬ ਨੂੰ, ਕਿਸਾਨਾਂ ਨੂੰ, ਨੌਜੁਆਨਾਂ ਨੂੰ, ਪਿੰਡਾਂ ਨੂੰ ਡਿਜੀਟਲ ਦੀ ਦੁਨੀਆ ਨਾਲ ਜੋੜ ਰਿਹਾ ਹੈ।ਉਨ੍ਹਾਂ ਨੂੰ Empower ਕਰ ਰਿਹਾ ਹੈ। ਇਸੇ ਇੱਕ ਸੰਕਲਪ ਨੂੰ ਲੈ ਕੇ ਪਿਛਲੇ ਚਾਰ ਸਾਲ ਵਿੱਚ Digital Empowerment ਦੇ ਹਰ ਇੱਕ ਪਹਿਲੂ ‘ਤੇ ਕੰਮ ਕੀਤਾ ਹੈ। ਚਾਹੇ ਪਿੰਡਾਂ ਨੂੰ, Fibre Optics ਨਾਲ ਜੋੜਨਾ ਹੈ। ਕਰੋੜਾਂ ਲੋਕਾਂ ਨੂੰ ਡਿਜੀਟਲੀ ਸਾਖਰ ਕਰਨਾ ਹੋਵੇ, ਸਰਕਾਰੀ ਸੇਵਾਵਾਂ ਨੂੰ ਮੋਬਾਈਲ ਰਾਹੀਂ ਹਰ ਇੱਕ ਦੇ ਹੱਥ ਵਿੱਚ ਪਹੁੰਚਾਉਣਾ ਹੋਵੇ, Electronic Manufacturing ਨੂੰ ਦੇਸ਼ ਵਿੱਚ ਵਿਕਸਿਤ ਕਰਨਾ ਹੋਵੇ Strat up or Innovation ਨੂੰ ਹੁਲਾਰਾ ਦੇਣਾ ਹੋਵੇ, ਦੂਰ-ਦਰਾਜ ਦੇ ਖੇਤਰਾਂ ਵਿੱਚ BPO’s ਖੋਲ੍ਹਣ ਦੀ ਮੁਹਿੰਮ ਚਲਾਉਣੀ ਹੋਵੇ।ਅਜਿਹੇ ਅਨੇਕ ਪ੍ਰਕਲਪ ਅੱਜ ਪੈਨਸ਼ਨ ਪ੍ਰਾਪਤ ਕਰਨ ਵਾਲੇ ਸਾਡੇ ਬਜ਼ੁਰਗਾਂ ਨੂੰ ਕੋਹਾਂ ਦੂਰ ਖ਼ੁਦ ਜਾ ਕੇ ਆਪਣੇ ਜੀਵਨ ਦਾ ਪ੍ਰਮਾਣ ਨਹੀਂ ਦੇਣਾ ਪੈਂਦਾ ਬਲਕਿ ਉਹ ਆਪਣੇ ਪਿੰਡ ਵਿੱਚ ਹੀ Common Service Centres CSC centre ਨਾਲ ਪਹੁੰਚ ਕਰਕੇ ਬੜੀ ਅਸਾਨੀ ਨਾਲ ਕੰਮ ਕਰ ਸਕਦੇ ਹਨ। ਦੇਸ਼ ਦੇ ਕਿਸਾਨ ਨੇ ਮੌਸਮ ਦਾ ਹਾਲ ਜਾਣਨ ਹੋਵੇ, ਫਸਲ ਦੇ ਸਬੰਧ ਵਿੱਚ ਜਾਣਕਾਰੀ ਲੈਣੀ ਹੋਵੇ, Soil ਆਦਿ ਬਾਰੇ ਜਾਣਕਾਰੀ ਲੈਣੀ ਹੋਵੇ। ਉਹ ਬੜੇ ਅਰਾਮ ਨਾਲ ਅੱਜ-ਕੱਲ੍ਹ ਪ੍ਰਾਪਤ ਕਰ ਲੈਂਦਾ ਹੈ। ਲੇਕਿਨ ਨਾਲ਼ੋ-ਨਾਲ਼ ਇੱਕ Digital Market ENAM ਰਾਹੀਂ ਆਪਣੇ ਉਤਪਾਦ ਵੀ ਦੇਸ਼ ਭਰ ਦੇ ਬਜ਼ਾਰਾਂ ਵਿੱਚ ਵੇਚ ਸਕਦਾ ਹੈ। ਆਪਣੇ ਮੋਬਾਈਲ ਫੋਨ ਰਾਹੀਂ ਜਾਂ CSC ਦੇ ਸੈਂਟਰ ‘ਤੇ ਜਾਕੇ।

ਅੱਜ ਪਿੰਡ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਸਿਰਫ਼ ਆਪਣੇ ਸਕੂਲ-ਕਾਲਜ ਵਿੱਚ ਉਪਲੱਬਧ ਕਿਤਾਬਾਂ ਤੱਕ ਹੀ ਸੀਮਤ ਨਹੀਂ ਹੈ। ਉਹ ਇੰਟਰਨੈੱਟ ਦਾ ਇਸਤੇਮਾਲ ਕਰਕੇ digital libraryਦੇ ਜਰੀਏ ਲੱਖਾਂ ਕਿਤਾਬਾਂ access ਕਰ ਰਿਹਾ ਹੈ। ਉਹ ਹੁਣ scholarship ਦੀ ਧਨਰਾਸ਼ੀ ਲਈ ਸਕੂਲ-ਕਾਲਜ ਦੇ ਪਲਾਨਿੰਗ ਸਿਸਟਮ ’ਤੇ ਨਿਰਭਰ ਨਹੀਂ ਹੈ। ਉਸ ਦਾ scholarship ਹੁਣ ਸਿੱਧਾ ਉਸ ਦੇ ਬੈਂਕ ਖ਼ਾਤੇ ਵਿੱਚ ਆ ਜਾਂਦਾ ਹੈ। ਇਹ ਸਭ ਸੰਭਵ ਹੋਇਆ ਹੈ ਟੈਕਨੋਲੋਜੀ ਨਾਲ ਸੰਚਾਰ ਕ੍ਰਾਂਤੀ ਰਾਹੀਂ। ਅੱਜ ਤੋਂ ਕੁਝ ਵਰ੍ਹੇ ਪਹਿਲਾਂ ਤੱਕ ਮਹਾਨਗਰਾਂ ਤੋਂ ਦੂਰ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਰਹਿਣ ਵਾਲਿਆਂ ਲਈ ਇਸ ਗੱਲ ਦੀ ਕਲਪਨਾ ਵੀ ਮੁਸ਼ਕਲ ਸੀ ਕਿ ਰੇਲਵੇ ਟਿਕਟ ਬਿਨਾ ਸਟੇਸ਼ਨ ’ਤੇ ਗਏ, ਬਿਨਾ ਲਾਈਨ ਵਿੱਚ ਲੱਗੇ ਰੇਲਵੇ ਟਿਕਟ ਬੁੱਕ ਹੋ ਸਕਦੀ ਹੈ। ਜਾਂ ਰਸੋਈ ਗੈਸ ਬਿਨਾ ਲਾਈਨ ਵਿੱਚ ਘੰਟੇ ਬਿਤਾਇਆ ਸਿੱਧੀ ਘਰ ਤੱਕ ਪਹੁੰਚ ਸਕਦੀ ਹੈ। ਟੈਕਸ, ਬਿਜਲੀ, ਪਾਣੀ ਦਾ ਬਿਲ ਬਿਨਾ ਕਿਸੇ ਸਰਕਾਰੀ ਦਫ਼ਤਰ ਦੇ ਚੱਕਰ ਲਗਾਇਆਂ ਹੀ ਜਮ੍ਹਾਂ ਹੋ ਸਕਦਾ ਹੈ। ਲੇਕਿਨ ਅੱਜ ਇਹ ਸੰਭਵ ਹੈ ਆਪ ਦੇ ਜੀਵਨ ਨਾਲ ਜੁੜੇ ਹੋਏ ਸਾਰੇ ਜ਼ਰੂਰੀ ਕੰਮ ਹੁਣ ਬੱਸ ਉਂਗਲੀ ਭਰ ਦੀ ਦੂਰੀ ’ਤੇ ਹਨ। ਅਤੇ ਅਜਿਹਾ ਨਹੀਂ ਹੈ ਕਿ ਕੁਝ ਚੰਦ ਲੋਕਾਂ ਨੂੰ ਹੀ ਇਹ ਉਪਲੱਬਧ ਹੈ, ਹਰ ਇੱਕ ਨੂੰ ਉਪਲੱਬਧ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਵਿਧਾਵਾਂ ਆਪਣੇ ਘਰ ਦੇ ਕੋਲ ਹੀ ਮਿਲ ਸਕਣ, ਇਸ ਦੇ ਲਈ ਦੇਸ਼ ਭਰ ਦੇ Common Service Centres CSC network ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

ਹੁਣ ਤੱਕ ਦੇਸ਼ ਵਿੱਚ ਲਗਭਗ 3 ਲੱਖ Common Service Centres ਖੋਲ੍ਹੇ ਜਾ ਚੁੱਕੇ ਹਨ। ਅੱਜ Digital Service Deliver Centres ਦਾ ਇਹ ਵਿਸ਼ਾਲ ਨੈੱਟਵਰਕ ਭਾਰਤ ਦੀਆਂ 1 ਲੱਖ 83 ਹਜ਼ਾਰ ਗ੍ਰਾਮ ਪੰਚਾਇਤਾਂ ਵਿੱਚ ਫੈਲਿਆ ਹੋਇਆ ਹੈ। ਅੱਜ ਲੱਖਾਂ ਦੀ ਗਿਣਤੀ ਵਿੱਚ ਯੁਵਾ Village Level Entrepreneurs (VLE) ਵਜੋਂ ਕੰਮ ਕਰ ਰਿਹਾ ਹੈ। ਅਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚ 52 ਹਜ਼ਾਰ ਮਹਿਲਾਵਾਂ ਉੱਦਮੀ ਕੰਮ ਕਰ ਰਹੀਆਂ ਹਨ।

ਇਨ੍ਹਾਂ ਕੇਂਦਰਾਂ ਰਾਹੀਂ 10 ਲੱਖ ਤੋਂ ਵਧੇਰੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਸਮੁੱਚੇ ਤੌਰ ’ਤੇ ਦੇਖਿਆ ਜਾਵੇ ਤਾਂ ਇਹ ਕੇਂਦਰ ਨਾ ਸਿਰਫ਼ Empowerment ਦਾ ਮਾਧਿਅਮ ਬਣੇ ਹਨ ਸਗੋਂ ਇਨ੍ਹਾਂ ਨਾਲ Education, Entrepreneurship or Employment ਨੂੰ ਵੀ ਹੁਲਾਰਾ ਮਿਲਿਆ ਹੈ।

ਮੇਰੇ ਹਿੰਦੁਸਤਾਨ ਵਿੱਚ ਜੋ ਬਦਲਾਅ ਆ ਰਿਹਾ ਹੈ, ਜੋ ਬਦਲਾਅ ਆਪ ਲੋਕ ਲਿਆ ਰਹੇ ਹੋ ਅਤੇ ਆਪਣੀ ਉਂਗਲੀ ਦੀ ਤਾਕਤ ਨਾਲ ਲਿਆ ਰਹੇ ਹੋ, ਇਹ ਪ੍ਰਗਤੀ, ਇਹ ਵਿਸ਼ਵਾਸ, ਇਹ ਵਿਕਾਸ, Reform Perform Transform ਇਸ ਨੂੰ ਪੂਰਾ ਕਰਨ ਵਾਲਾ ਹੈ। ਫਿਰ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਨਮਸਕਾਰ।

*****

ਏਕੇਟੀ/ਵੀਜੇ