Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਡਾ. ਐੱਮ.ਐੱਸ ਸਵਾਮੀਨਾਥਨ ਨੂੰ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕੀਤਾ ਜਾਵੇਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਹਰਿਤ ਕ੍ਰਾਂਤੀ ਵਿੱਚ ਆਪਣੀ ਮਹਤਵਪੂਰਨ ਭੂਮਿਕਾ ਦੇ ਲਈ ਪ੍ਰਸਿੱਧ ਡਾ. ਐੱਮ.ਐੱਸ ਸਵਾਮੀਨਾਥਨ ਨੂੰ ਸਰਬਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਡਾ. ਸਵਾਮੀਨਾਥਨ ਦੀ ਦੂਰਦਰਸ਼ੀ ਅਗਵਾਈ ਨੇ ਨਾ ਕੇਵਲ ਭਾਰਤੀ ਖੇਤੀਬਾੜੀ ਨੂੰ ਬਦਲ ਦਿੱਤਾ ਹੈ, ਬਲਕਿ ਰਾਸ਼ਟਰ ਦੀ ਖੁਰਾਕ ਸੁਰੱਖਿਆ ਅਤੇ ਸਮ੍ਰਿੱਧੀ ਭੀ ਸੁਨਿਸ਼ਚਿਤ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ  (X) ‘ਤੇ ਪੋਸਟ ਕੀਤਾ:

“ਇਹ ਅਤਿਅੰਤ ਪ੍ਰਸੰਨਤਾ ਦੀ ਬਾਤ ਹੈ ਕਿ ਭਾਰਤ ਸਰਕਾਰ ਖੇਤੀਬਾੜੀ ਅਤੇ ਕਿਸਾਨਾਂ ਦੇ ਕਲਿਆਣ ਵਿੱਚ ਸਾਡੇ ਦੇਸ਼ ਵਿੱਚ ਡਾ. ਐੱਮ.ਐੱਸ.ਸਵਾਮੀਨਾਥਨ ਜੀ ਨੂੰ ਉਨ੍ਹਾਂ ਦੇ ਜ਼ਿਕਰਯੋਗ ਯੋਗਦਾਨ ਦੇ ਲਈ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕਰ ਰਹੀ ਹੈ। ਉਨ੍ਹਾਂ ਨੇ ਚੁਣੌਤੀਪੂਰਨ ਸਮੇਂ ਦੇ ਦੌਰਾਨ ਭਾਰਤ ਦੁਆਰਾ ਖੇਤੀਬਾੜੀ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਭਾਰਤੀ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਉਤਕ੍ਰਿਸ਼ਟ ਪ੍ਰਯਾਸ ਕੀਤੇ। ਅਸੀਂ ਇੱਕ ਇਨੋਵੇਟਰ ਅਤੇ ਉਸਤਾਦ ਦੇ ਰੂਪ ਵਿੱਚ ਉਨ੍ਹਾਂ ਦੇ ਅਮੁੱਲ ਕਾਰਜ ਨੂੰ ਭੀ ਪਹਿਚਾਣਦੇ ਹਾਂ ਅਤੇ ਕਈ ਵਿਦਿਆਰਥੀਆਂ ਦੇ ਦਰਮਿਆਨ ਸਿੱਖਿਆ ਅਤੇ ਖੋਜ ਨੂੰ ਪ੍ਰੋਤਸਾਹਿਤ ਕਰਦੇ ਹਨ। ਡਾ. ਸਵਾਮੀਨਾਥਨ ਨੇ ਦੂਰਦਰਸ਼ੀ ਅਗਵਾਈ ਨੇ ਨਾ ਕੇਵਲ ਭਾਰਤੀ ਖੇਤੀਬਾੜੀ ਨੂੰ ਬਦਲ ਦਿੱਤਾ ਹੈ, ਬਲਕਿ ਦੇਸ਼ ਦੀ ਖੁਰਾਕ ਸੁਰੱਖਿਆ ਅਤੇ ਸਮ੍ਰਿੱਧੀ ਸੁਨਿਸ਼ਚਿਤ ਕੀਤੀ ਹੈ। ਉਹ ਐਸੇ ਵਿਅਕਤੀ ਸਨ, ਜਿਨ੍ਹਾਂ ਨੂੰ ਮੈਂ ਕਰੀਬ ਤੋਂ ਜਾਣਦਾ ਸਾਂ ਅਤੇ ਮੈਂ ਹਮੇਸ਼ਾ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਵਿਚਾਰਾਂ ਦੀ ਕਦਰ ਕੀਤੀ ਹੈ।”

https://twitter.com/narendramodi/status/1755851895409644027

************

 ਡੀਐੱਸ/ਆਰਟੀ