ਪ੍ਰਧਾਨਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਰਟ ਆਵ੍ ਲਿਵਿੰਗ ਫਾਊਂਡੇਸ਼ਨ ਵੱਲੋਂ ਆਯੋਜਿਤ ਡ੍ਰੱਗਸ ਫ੍ਰੀ ਇੰਡੀਆ ਅਭਿਆਨ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ। ਪ੍ਰਧਾਨਮੰਤਰੀ ਦਾ ਵੀਡੀਓ ਸੰਦੇਸ਼ ਗੁਰੂ ਜੰਭੇਸ਼ਵਰ ਯੂਨੀਵਰਸਿਟੀ, ਹਿਸਾਰ ਵਿੱਚ ਅੱਜ ਦਿਖਾਇਆ ਗਿਆ ।
ਆਪਣੇ ਸੰਬੋਧਨ ਵਿੱਚ ਪ੍ਰਧਾਨਮੰਤਰੀ ਨੇ ਦੇਸ਼ ਵਿੱਚ ਨਸ਼ਾਮੁਕਤੀ ਲਈ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਆਰਟ ਆਵ੍ ਲਿਵਿੰਗ ਫਾਊਂਡੇਸ਼ਨ ਦੇ ਯੋਗਦਾਨ ਅਤੇ ਉਨ੍ਹਾਂ ਦੇ ਚਲਾਏ ਜਾ ਰਹੇ ਅਭਿਆਨ ਦੀ ਤਾਰੀਫ ਕੀਤੀ।
ਨਸ਼ੇ ਨੂੰ ਸਮਾਜ ਲਈ ਵੱਡਾ ਖ਼ਤਰਾ ਦੱਸਦਿਆਂ ਪ੍ਰਧਾਨਮੰਤਰੀ ਨੇ ਕਿਹਾ ਕਿ ਵਿਸ਼ਵਸਿਹਤ ਸੰਗਠਨ ਦੇ ਅਨੁਮਾਨ ਅਨੁਸਾਰ ਦੁਨੀਆ ਵਿੱਚ 3 ਕਰੋੜ ਲੋਕ ਨਸ਼ੇ ਦੀ ਆਦਤ(ਲਤ) ਦੇ ਸ਼ਿਕਾਰ ਹਨ।
ਪ੍ਰਧਾਨਮੰਤਰੀ ਨੇ ਕਿਹਾ ਕਿ ਨੌਜਵਨਾਂ ਦਾ ਨਸ਼ੀਲੇ ਪਦਾਰਥਾਂ ਦੇ ਸੇਵਨ ਦਾ ਆਦੀ ਹੋਣਾ ਸਮਾਜ ਲਈ ਵੱਡਾਖ਼ਤਰਾ ਹੈ । ਪ੍ਰਧਾਨਮੰਤਰੀ ਨੇ ਕਿਹਾ ਕਿ ਇਹ ਇੱਕ ਵੱਡੀ ਗਲਤਫਹਿਮੀ ਹੈ ਕਿ ਨਸ਼ੀਲੇ ਪਦਾਰਥ ਦਾ ਸੇਵਨ ਸਟਾਈਲ ਸਟੇਟਮੈਂਟ ਹੈ ।
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਿਹਤ ਦੀਆਂ ਸਮੱਸਿਆਵਾਂ ਅਤੇ ਪਰਿਵਾਰਾਂ ਦੇ ਟੁੱਟਣ ਦੇ ਨਾਲ ਹੀ ਨਸ਼ੇ ਦਾ ਵਪਾਰ ਦੇਸ਼ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹੈ । ਉਨ੍ਹਾਂਕਿਹਾ ਕਿ ਨਸ਼ੇ ਦਾ ਵਪਾਰ ਆਤੰਕੀਆਂ ਅਤੇ ਦੇਸ਼ ਵਿਰੋਧੀ ਤੱਤਾਂ ਲਈ ਵੀ ਆਮਦਨੀ ਦਾ ਇੱਕ ਵੱਡਾਜ਼ਰੀਆ ਹੈ। ਇਨ੍ਹਾਂ ਦੇਸ਼ ਵਿਰੋਧੀ ਤੱਤਾਂ ਪਾਸ ਨਸ਼ੇ ਦੇ ਵਪਾਰ ਨਾਲ ਗਿਆ ਧਨ ਦੇਸ਼ ਨੂੰ ਅਸਥਿਰ ਕਰਨ ਲਈ ਵਰਤਿਆ ਜਾਂਦਾ ਹੈ ।
ਪ੍ਰਧਾਨਮੰਤਰੀ ਨੇ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਤੰਦਰੁਸਤ ਜੀਵਨ, ਖੁਸ਼ਹਾਲ ਪਰਿਵਾਰ, ਬਿਹਤਰ ਭਵਿੱਖ ਅਤੇ ਦੇਸ਼ ਦੀ ਸੁਰੱਖਿਆ ਲਈ ਨਸ਼ੇ ਨੂੰ ਨਾਂਹ ਕਹੋ । ਉਨ੍ਹਾਂਕਿਹਾ ਕਿ ਜੋ ਆਤਮਵਿਸ਼ਵਾਸ ਨਾਲ ਭਰੇ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਖੁਦ ਉੱਤੇ ਭਰੋਸਾ ਹੁੰਦਾ ਹੈ ਉਹ ਨਸ਼ੇ ਦੇ ਮੱਕੜਜਾਲ ਵਿੱਚ ਅਸਾਨੀ ਨਾਲ ਨਹੀਂ ਫਸਦੇ । ਉਨ੍ਹਾਂਨੇ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਨਸ਼ੇ ਦੀ ਆਦਤ ਛੱਡਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਮਦਦ ਕਰਨ।ਪ੍ਰਧਾਨਮੰਤਰੀ ਨੇ ਕਿਹਾ ਕਿ ਬਾਤਚੀਤ,ਸਲਾਹ-ਮਸ਼ਵਰਾ ਅਤੇ ਲਗਾਤਾਰ ਪਿਆਰ ਅਤੇ ਸਹਿਯੋਗ ਜ਼ਰੀਏਅਸੀਂ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਨੂੰ ਪੁਨਰਵਾਸ ਦੇ ਰਸਤੇ ਉੱਤੇ ਲਿਆ ਸਕਦੇ ਹਾਂ ।
ਪ੍ਰਧਾਨਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਨਸ਼ੇ ਦੀ ਆਦਤ (ਲਤ)ਉੱਤੇ ਕਾਬੂ ਪਾਉਣ ਲਈ ਕੀਤੀਆਂ ਜਾ ਰਹੀਆਂਕਈ ਪਹਿਲਾਂਨੂੰ ਉਜਾਗਰ ਕੀਤਾ। ਇਸ ਸੰਦਰਭ ਵਿੱਚ 2018 ਵਿੱਚ ਨਸ਼ੀਲੇ ਪਦਾਰਥ ਦੀ ਸਪਲਾਈ ਨੂੰ ਘਟਾਉਣ ਲਈ 2018 ਵਿੱਚ ਬਣੀਨੈਸ਼ਨਲਐਕਸ਼ਨ ਪਲਾਨ ਬਾਰੇ ਦੱਸਿਆ । ਜਿਸ ਵਿੱਚ ਲੋਕਾਂ ਵਿੱਚ ਜਾਗਰੁਕਤਾ ਫੈਲਾਉਣ , ਲੋਕਾਂ ਵਿੱਚ ਸਮਰੱਥਾ ਵਿਕਸਿਤ ਕਰਨ, ਪੁਨਰਵਾਸ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਖਾਸ ਧਿਆਨ ਦੇਕੇ 2023 ਤੱਕ ਨਸ਼ੇ ਦੀ ਮੰਗ ਨੂੰ ਘਟਾਉਣਾ ਸੁਨਿਸ਼ਚਿਤ ਕਰਨਾ ਤੈਅ ਕੀਤਾ ਗਿਆ ਹੈ ।
ਪ੍ਰਧਾਨਮੰਤਰੀ ਦੇ ਇਸ ਸੰਬੋਧਨ ਨੂੰ ਦੇਸ਼ਭਰ ਦੇ ਕਾਲਜ ਵਿਦਿਆਰਥੀਆਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਿਆ ।
****
ਏਕੇਟੀ/ਕੇਪੀ