Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਟੋਕੀਓ ਓਲੰਪਿਕਸ ਜਾਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

ਟੋਕੀਓ ਓਲੰਪਿਕਸ ਜਾਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ


ਪ੍ਰਧਾਨ ਮੰਤਰੀ : ਦੀਪਿਕਾ ਜੀ ਨਮਸਤੇ!

 

ਦੀਪਿਕਾ : ਨਮਸਤੇ ਸਰ!

 

ਪ੍ਰਧਾਨ ਮੰਤਰੀ : ਦੀਪਿਕਾ ਜੀ, ਪਿਛਲੀ ਮਨ ਕੀ ਬਾਤ ਵਿੱਚ ਮੈਂ ਤੁਹਾਡੀ ਅਤੇ ਕਈ ਸਾਥੀਆਂ ਦੀ ਚਰਚਾ ਕੀਤੀ ਸੀ। ਹੁਣੇ ਪੈਰਿਸ ਵਿੱਚ ਗੋਲਡ ਜਿੱਤ ਕੇ ਤੁਸੀਂ ਜੋ ਕਰਿਸ਼ਮਾ ਕੀਤਾ। ਉਸ ਦੇ ਬਾਅਦ ਤਾਂ ਪੂਰੇ ਦੇਸ਼ ਵਿੱਚ ਤੁਹਾਡੀ ਚਰਚਾ ਹੋ ਰਹੀ ਹੈ। ਹੁਣ ਤੁਸੀਂ ਰੈਂਕਿੰਗ ਵਿੱਚ ਵਰਲਡ ਨੰਬਰ-1 ਹੋ ਗਏ ਹੋ। ਮੈਨੂੰ ਪਤਾ ਚਲਿਆ ਹੈ ਕਿ ਤੁਸੀਂ ਬਚਪਨ ਵਿੱਚ ਅੰਬ ਤੋੜਨ ਦੇ ਲਈ ਨਿਸ਼ਾਨਾ ਲਗਾਉਂਦੇ ਸੀ। ਅੰਬ ਤੋਂ ਸ਼ੁਰੂ ਹੋਈ ਤੁਹਾਡੀ ਇਹ ਯਾਤਰਾ ਬਹੁਤ ਖਾਸ ਹੈ। ਤੁਹਾਡੀ ਆਪਣੀ ਇਸ ਯਾਤਰਾ ਬਾਰੇ ਦੇਸ਼ ਬਹੁਤ ਕੁਝ ਜਾਣਨਾ ਚਾਹੁੰਦਾ ਹੈ। ਅਗਰ ਤੁਸੀਂ ਕੁਝ ਦੱਸੋ ਤਾਂ ਅੱਛਾ ਹੋਵੇਗਾ।

 

ਦੀਪਿਕਾ: ਸਰ ਮੇਰੀ ਯਾਤਰਾ ਬਹੁਤ ਅੱਛੀ ਰਹੀ starting ਵਿੱਚ ਹੀ। ਅੰਬ ਮੈਨੂੰ ਬਹੁਤ ਪਸੰਦ ਸੀ ਇਸ ਲਈ ਸਟੋਰੀ ਬਣੀ। ਬਹੁਤ ਅੱਛੀ ਰਹੀ starting ਵਿੱਚ ਥੋੜ੍ਹਾ ਜਿਹਾ struggle ਹੋਇਆ ਸੀ ਕਿਉਂਕਿ facilities ਉੱਥੇ ਅੱਛੀਆਂ ਨਹੀਂ ਸਨ। ਉਸ ਦੇ ਬਾਅਦ ਇਕੱਠੇ Archery ਕਰਨ ਦੇ ਬਾਅਦ ਕਾਫੀ ਅੱਛੀਆਂ facilities ਮਿਲੀਆਂ ਸਰ ਅਤੇ ਕਾਫੀ ਅੱਛੇ coach ਵੀ ਮਿਲੇ ਮੈਨੂੰ।

 

ਪ੍ਰਧਾਨ ਮੰਤਰੀ : ਦੀਪਿਕਾ ਜੀ, ਹੁਣ ਤੁਸੀਂ ਸਫ਼ਲਤਾ ਦੇ ਇਤਨੇ ਸਿਖਰ ‘ਤੇ ਪਹੁੰਚ ਜਾਂਦੇ ਹੋ, ਤਾਂ ਲੋਕਾਂ ਦੀਆਂ ਤੁਹਾਡੇ ਤੋਂ ਉਮੀਦਾਂ ਵੀ ਵਧ ਜਾਂਦੀਆਂ ਹਨ। ਹੁਣ ਸਾਹਮਣੇ ਓਲੰਪਿਕਸ ਜਿਹਾ ਸਭ ਤੋਂ ਬੜਾ event ਹੈ, ਤਾਂ ਉਮੀਦਾਂ ਅਤੇ ਫੋਕਸ ਦੇ ਦਰਮਿਆਨ ਤੁਸੀਂ ਸੰਤੁਲਨ ਕਿਵੇਂ ਬਣਾ ਰਹੇ ਹੋ?

 

ਦੀਪਿਕਾ : ਸਰ ਉਮੀਦਾਂ ਤਾਂ ਹਨ ਲੇਕਿਨ ਸਭ ਤੋਂ ਜ਼ਿਆਦਾ ਉਮੀਦਾਂ ਖੁਦ ਤੋਂ ਹੁੰਦੀਆਂ ਹਨ ਅਤੇ ਅਸੀਂ ਇਸੇ ‘ਤੇ ਫੋਕਸ ਕਰ ਰਹੇ ਹਾਂ ਕਿ ਜਿਤਨਾ ਵੀ ਧਿਆਨ ਹੋਵੇ, ਆਪਣੀ practice ‘ਤੇ ਹੋਵੇ ਅਤੇ ਕਿਵੇਂ ਮੈਨੂੰ perform ਕਰਨਾ ਹੈ। ਇਸ ਚੀਜ਼ ‘ਤੇ ਮੈਂ ਸਰ ਜ਼ਿਆਦਾ ਫੋਕਸ ਕਰ ਰਹੀ ਹਾਂ।

 

ਪ੍ਰਧਾਨ ਮੰਤਰੀ : ਚਲੋ ਤੁਹਾਨੂੰ ਬਹੁਤ-ਬਹੁਤ ਵਧਾਈ। ਤੁਸੀਂ ਬਿਖਮਤਾਵਾਂ ਵਿੱਚ ਹਾਰ ਨਹੀਂ ਮੰਨੀ। ਤੁਸੀਂ ਚੁਣੌਤੀਆਂ ਨੂੰ ਹੀ ਤਾਕਤ ਬਣਾ ਲਿਆ ਹੈ ਅਤੇ ਮੈਂ ਦੇਖ ਰਿਹਾ ਹਾਂ ਕਿ ਸਕ੍ਰੀਨ ‘ਤੇ ਮੈਨੂੰ ਤੁਹਾਡੇ ਪਰਿਵਾਰਕ ਮੈਂਬਰ ਵੀ ਦਿਖਾਈ ਦੇ ਰਹੇ ਹਨ, ਮੈਂ ਉਨ੍ਹਾਂ ਨੂੰ ਵੀ ਨਮਸਕਾਰ ਕਰਦਾ ਹਾਂ। ਦੇਸ਼ ਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਓਲੰਪਿਕਸ ਵਿੱਚ ਵੀ ਇਸੇ ਤਰ੍ਹਾਂ ਹੀ ਦੇਸ਼ ਦਾ ਗੌਰਵ ਵਧਾਓਗੇ। ਤੁਹਾਨੂੰ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ।

 

ਦੀਪਿਕਾ  :Thank You Sir!

 

ਪ੍ਰਧਾਨ ਮੰਤਰੀ : ਆਓ ਹੁਣ ਅਸੀਂ ਪ੍ਰਵੀਣ ਕੁਮਾਰ ਜਾਧਵਜੀ ਨਾਲ ਗੱਲ ਕਰਦੇ ਹਾਂ। ਪ੍ਰਵੀਣਜੀ ਨਮਸਤੇ!

 

ਪ੍ਰਵੀਣ : ਨਮਸਤੇ ਸਰ!

 

ਪ੍ਰਧਾਨ ਮੰਤਰੀ : ਪ੍ਰਵੀਣ ਜੀ ਮੈਨੂੰ ਦੱਸਿਆ ਗਿਆ ਕਿ ਤੁਹਾਡੀ ਟ੍ਰੇਨਿੰਗ ਪਹਿਲਾਂ ਐਥਲੀਟ ਬਣਨ ਦੇ ਲਈ ਹੋਈ ਸੀ।

 

ਪ੍ਰਵੀਣ : ਹਾਂ ਸਰ!

 

ਪ੍ਰਧਾਨ ਮੰਤਰੀ : ਅੱਜ ਤੁਸੀਂ ਓਲੰਪਿਕਸ ਵਿੱਚ ਤੀਰ-ਅੰਦਾਜ਼ੀ ਦੇ ਲਈ ਦੇਸ਼ ਨੂੰ ਰੀਪ੍ਰੈਜੈਂਟ ਕਰਨ ਜਾ ਰਹੇ ਹੋ। ਇਹ ਬਦਲਾਅ ਕਿਵੇਂ ਹੋਇਆ?

 

ਪ੍ਰਵੀਣ : ਸਰ ਪਹਿਲਾਂ ਮੈਂ Athletics ਕਰਦਾ ਸੀ ਤਾਂ ਮੇਰਾ Selection Government ਦੀ Academy ਵਿੱਚ Athletics ਦੇ ਲਈ ਹੋਇਆ। ਤਾਂ ਉੱਥੇ ਦੇ Coach ਸਨ ਤਾਂ ਮੇਰਾ Body ਥੋੜ੍ਹਾ ਕਮਜ਼ੋਰ ਸੀ ਉਸ time, ਤਾਂ ਉਹ ਬੋਲੇ ਕਿ ਤੁਸੀਂ ਦੂਸਰੀ game ਵਿੱਚ ਅੱਛਾ ਕਰ ਸਕਦੇ ਹੋ, ਤਾਂ ਉਸ ਦੇ ਬਾਅਦ ਮੈਨੂੰ Archery Game ਦਿੱਤੀ ਗਈ। ਤਾਂ ਉਸ ਦੇ ਬਾਅਦ ਮੈਂ ਅਮਰਾਵਤੀ ਵਿੱਚ  Archery Game continue ਕੀਤੀ।

 

ਪ੍ਰਧਾਨ ਮੰਤਰੀ : ਅੱਛਾ ਅਤੇ ਇਸ ਬਦਲਾਅ ਦੇ ਬਾਵਜੂਦ ਵੀ ਤੁਸੀਂ ਆਪਣੀ ਖੇਡ ਵਿੱਚ ਕਾਨਫੀਡੈਂਸ ਅਤੇ perfection ਕਿਵੇਂ ਲਿਆਏ?

 

ਪ੍ਰਵੀਣ : ਸਰ ਮੇਰਾ actually ਘਰ ਤੋਂ ਇਤਨਾ ਮਤਲਬ ਅੱਛਾ ਨਹੀਂ ਹੈ। ਮਤਲਬ ਥੋੜ੍ਹਾ financial condition ਠੀਕ ਨਹੀਂ ਹੈ।

 

ਪ੍ਰਧਾਨ ਮੰਤਰੀ : ਮੇਰੇ ਸਾਹਮਣੇ ਤੁਹਾਡੇ ਮਾਤਾ ਜੀ- ਪਿਤਾ ਜੀ ਦਿਖ ਰਹੇ ਹਨ ਮੈਨੂੰ। ਮੈਂ ਉਨ੍ਹਾਂ ਨੂੰ ਵੀ ਨਮਸਕਾਰ ਕਰਦਾ ਹਾਂ। ਹਾਂ ਪ੍ਰਵੀਣ ਭਾਈ ਦੱਸੋ।

 

ਪ੍ਰਵੀਣ : ਤਾਂ ਮੈਨੂੰ ਪਤਾ ਸੀ ਘਰ ਜਾ ਕੇ ਮੈਨੂੰ ਵੀ ਮਜ਼ਦੂਰੀ ਹੀ ਕਰਨੀ ਪਵੇਗੀ। ਇਸ ਤੋਂ ਅੱਛਾ ਤਾਂ ਇੱਥੇ ਮਿਹਨਤ ਕਰਕੇ ਅੱਗੇ ਕੁਝ ਅੱਛਾ ਕਰਨਾ ਹੈ। ਇਸ ਲਈ ਮੈਂ ਇਸ ਵਿੱਚ continue ਕੀਤਾ।

 

ਪ੍ਰਧਾਨ ਮੰਤਰੀ : ਦੇਖੋ ਤੁਹਾਡੇ ਬਚਪਨ ਦੇ ਕਠਿਨ ਸੰਘਰਸ਼ਾਂ ਬਾਰੇ ਕਾਫੀ ਜਾਣਕਾਰੀ ਲਈ ਹੈ ਅਤੇ ਤੁਹਾਡੇ ਮਾਤਾ-ਪਿਤਾ ਨੇ ਵੀ ਜਿਸ ਪ੍ਰਕਾਰ ਨਾਲ ਪਿਤਾ ਜੀ ਦਿਹਾੜੀ ਮਜ਼ਦੂਰੀ ਤੋਂ ਲੈ ਕੇ ਅੱਜ ਦੇਸ਼ ਦਾ ਪ੍ਰਤੀਨਿਧਤਾ ਕਰਨ ਤੱਕ ਦੀ ਯਾਤਰਾ ਬਹੁਤ ਪ੍ਰੇਰਣਾਦਾਇਕ ਹੈ ਅਤੇ ਇਸ ਤਰ੍ਹਾਂ ਕਠਿਨ ਜੀਵਨ ਤੁਸੀਂ ਬਿਤਾਇਆ ਹੈ ਲੇਕਿਨ ਲਕਸ਼ ਨੂੰ ਕਦੇ ਆਪਣੀਆਂ ਅੱਖਾਂ ਦੇ ਸਾਹਮਣੇ ਤੋਂ ਹਟਣ ਨਹੀਂ ਦਿੱਤਾ। ਤੁਹਾਡੇ ਜੀਵਨ ਦੇ ਸ਼ੁਰੂਆਤੀ ਅਨੁਭਵਾਂ ਨੇ Champion ਬਣਨ ਵਿੱਚ ਤੁਹਾਡੀ ਕੀ ਮਦਦ ਕੀਤੀ?

 

ਪ੍ਰਵੀਣ : ਸਰ ਜਿੱਥੇ ਮੈਨੂੰ ਖੁਦ ਘੱਟ ਮਤਲਬ ਲਗਦਾ ਸੀ ਕਿ ਇੱਥੇ ਥੋੜ੍ਹਾ ਜ਼ਿਆਦਾ ਮੁਸ਼ਕਿਲ ਹੈ ਉੱਥੇ ਮੈਂ ਇਹੀ ਸੋਚਦਾ ਸੀ ਕਿ ਹੁਣ ਤੱਕ ਜਿਤਨਾ ਵੀ ਕੀਤਾ, ਅਗਰ ਇੱਥੇ ਹਾਰ ਮੰਨ ਜਾਵਾਂਗਾ ਤਾਂ ਉਹ ਸਭ ਕੁਝ ਖ਼ਤਮ ਹੋ ਜਾਵੇਗਾ। ਇਸ ਤੋਂ ਅੱਛਾ ਕਿ ਜ਼ਿਆਦਾ ਹੋਰ ਕੋਸ਼ਿਸ਼ ਕਰਕੇ ਇਸ ਨੂੰ ਸਫ਼ਲ ਕਰਨਾ ਹੈ।

 

ਪ੍ਰਧਾਨ ਮੰਤਰੀ : ਪ੍ਰਵੀਣ ਜੀ ਤੁਸੀਂ ਤਾਂ ਇੱਕ Champion ਹੋ ਹੀ ਲੇਕਿਨ ਤੁਹਾਡੇ ਮਾਤਾ-ਪਿਤਾ ਵੀ ਮੇਰੀ ਦ੍ਰਿਸ਼ਟੀ ਤੋਂ Champion ਹਨ। ਤਾਂ ਮੇਰੀ ਇੱਛਾ ਹੈ ਕਿ ਮਾਤਾ-ਪਿਤਾ ਜੀ ਨਾਲ ਵੀ ਜਰਾ ਗੱਲ ਕਰਾਂ ਮੈਂ, ਨਮਸਕਾਰ ਜੀ!

 

ਅਭਿਭਾਵਕ : ਨਮਸਕਾਰ!

 

ਪ੍ਰਧਾਨ ਮੰਤਰੀ : ਤੁਸੀਂ ਮਜ਼ਦੂਰੀ ਕਰਦੇ ਹੋਏ ਆਪਣੇ ਬੇਟੇ ਨੂੰ ਅੱਗੇ ਵਧਾਇਆ ਅਤੇ ਅੱਜ ਤੁਹਾਡਾ ਬੇਟਾ ਓਲੰਪਿਕਸ ਵਿੱਚ ਦੇਸ਼ ਦੇ ਲਈ ਖੇਡਣ ਜਾ ਰਿਹਾ ਹੈ। ਤੁਸੀਂ ਦਿਖਾ ਦਿੱਤਾ ਕਿ ਮਿਹਨਤ ਅਤੇ ਇਮਾਨਦਾਰੀ ਦੀ ਤਾਕਤ ਕੀ ਹੁੰਦੀ ਹੈ। ਹੁਣੇ ਤੁਸੀਂ ਕੀ ਕਹਿਣਾ ਚਾਹੋਗੇ?

ਅਭਿਭਾਵਕ : ………………..

 

ਪ੍ਰਧਾਨ ਮੰਤਰੀ : ਦੇਖੋ ਤੁਸੀਂ ਸਾਬਤ ਕਰ ਦਿੱਤਾ ਹੈ ਕਿ ਅਗਰ ਕੁਝ ਕਰਨ ਦੀ ਚਾਹ ਹੋਵੇ ਤਾਂ ਪਰੇਸ਼ਾਨੀਆਂ ਕਿਸੇ ਨੂੰ ਰੋਕ ਨਹੀਂ ਸਕਦੀਆਂ। ਤੁਹਾਡੀ ਸਫ਼ਲਤਾ ਨਾਲ ਇਹ ਵੀ ਸਪਸ਼ਟ ਹੋ ਗਿਆ ਕਿ grass root ਪੱਧਰ ‘ਤੇ ਅਗਰ ਸਹੀ ਸਿਲੈਕਸ਼ਨ ਹੋਵੇ ਤਾਂ ਸਾਡੇ ਦੇਸ਼ ਦੀ ਪ੍ਰਤਿਭਾ ਕੀ ਨਹੀਂ ਕਰ ਸਕਦੀ। ਪ੍ਰਵੀਣ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਮੇਰੀਆਂ ਅਤੇ ਫਿਰ ਤੋਂ ਇੱਕ ਵਾਰ ਤੁਹਾਡੇ ਮਾਤਾ-ਪਿਤਾ ਜੀ ਨੂੰ ਵੀ ਪ੍ਰਣਾਮ ਹੈ ਅਤੇ ਜਪਾਨ ਵਿੱਚ ਜਮ ਕੇ ਖੇਡਿਓ।

 

ਪ੍ਰਵੀਣ : :Thank You Sir!

 

ਪ੍ਰਧਾਨ ਮੰਤਰੀ : ਅੱਛਾ ਹੁਣ ਅਸੀਂ ਨੀਰਜ ਚੋਪੜਾ ਜੀ ਨਾਲ ਗੱਲ ਕਰਾਂਗੇ।

 

ਨੀਰਜ : ਨਮਸਤੇ ਸਰ!

 

ਪ੍ਰਧਾਨ ਮੰਤਰੀ : ਨੀਰਜ ਜੀ ਤੁਸੀਂ ਤਾਂ ਭਾਰਤੀ ਸੈਨਾ ਵਿੱਚ ਹੋ ਅਤੇ ਸੈਨਾ ਦੇ ਐਸੇ ਕੋਨੋ ਤੋਂ ਅਨੁਭਵ ਹੈ ਜੋ ਅਨੁਭਵ ਉਹ ਕਿਹੜੀ ਟ੍ਰੇਨਿੰਗ ਹੈ ਜਿਸ ਨੇ ਤੁਹਾਨੂੰ ਖੇਡਾਂ ਵਿੱਚ ਇਸ ਮੁਕਾਮ ਤੱਕ ਪਹੁੰਚਣ ਵਿੱਚ ਮਦਦ ਕੀਤੀ?

 

ਨੀਰਜ : ਸਰ ਦੇਖੋ ਮੇਰਾ ਸ਼ੁਰੂ ਤੋਂ ਹੀ ਇੱਕ ਸੀ ਕਿ ਮੈਨੂੰ ਭਾਰਤੀ ਸੈਨਾ ਬਹੁਤ ਪਸੰਦ ਸੀ ਅਤੇ ਮੈਂ 5-6 ਸਾਲ ਖੇਡਿਆ ਅਤੇ ਉਸ ਦੇ ਬਾਅਦ ਮੈਨੂੰ ਭਾਰਤੀ ਸੈਨਾ ਨੇ Join ਕਰਨ ਦੇ ਲਈ ਬੋਲਿਆ। ਤਾਂ ਮੈਨੂੰ ਕਾਫੀ ਖੁਸ਼ੀ ਹੋਈ ਫਿਰ ਮੈਂ ਭਾਰਤੀ ਸੈਨਾ ਨੂੰ Join ਕੀਤਾ ਅਤੇ ਉਸ ਦੇ ਬਾਅਦ ਤੋਂ ਮੈਂ ਆਪਣੀ Game ਵਿੱਚ ਫੋਕਸ ਕਰ ਰਿਹਾ ਹਾਂ ਅਤੇ ਭਾਰਤੀ ਸੈਨਾ ਮੈਨੂੰ ਜਿਤਨੀ facility ਅਤੇ ਜੋ ਮੈਨੂੰ ਚਾਹੀਦਾ ਹੈ ਅਤੇ ਜੋ ਭਾਰਤ ਸਰਕਾਰ ਸਭ ਕੁਝ ਮੈਨੂੰ provide ਕਰ ਰਹੀ ਹੈ ਅਤੇ ਮੈਂ ਆਪਣਾ ਪੂਰਾ ਮਨ ਲਗਾ ਕੇ ਮਿਹਨਤ ਕਰ ਰਿਹਾ ਹਾਂ।

 

ਪ੍ਰਧਾਨ ਮੰਤਰੀ : ਨੀਰਜ ਜੀ ਮੈਂ ਤੁਹਾਡੇ ਨਾਲ-ਨਾਲ ਤੁਹਾਡੇ ਪੂਰੇ ਪਰਿਵਾਰ ਨੂੰ ਵੀ ਦੇਖ ਰਿਹਾ ਹਾਂ। ਤੁਹਾਡੇ ਪਰਿਵਾਰ ਨੂੰ ਵੀ ਮੈਂ ਪ੍ਰਣਾਮ ਕਰਦਾ ਹਾਂ।

 

ਪ੍ਰਧਾਨ ਮੰਤਰੀ : ਨੀਰਜ ਜੀ, ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਤੁਹਾਨੂੰ ਇੰਜਰੀ ਹੋ ਗਈ ਸੀ ਲੇਕਿਨ ਫਿਰ ਵੀ ਤੁਸੀਂ ਇਸ ਸਾਲ ਆਪਣਾ ਰਾਸ਼ਟਰੀ ਰਿਕਾਰਡ ਬਣਾ ਦਿੱਤਾ ਹੈ। ਤੁਸੀਂ ਆਪਣੇ ਮਨੋਬਲ, ਆਪਣੀ ਪ੍ਰੈਕਟਿਸ ਨੂੰ ਇਹ ਸਭ ਕਿਵੇਂ ਸੰਭਾਲ਼ੀ ਰੱਖਿਆ?

 

ਨੀਰਜ : ਮੈਂ ਮੰਨਦਾ ਹਾਂ ਸਰ ਕਿ ਜੋ ਇੰਜਰੀ ਹੈ ਉਹ ਇੱਕ sports ਦਾ ਪਾਰਟ ਹੈ ਤਾਂ ਜੋ ਮੈਂ 2019 ਵਿੱਚ ਕਾਫੀ ਮਿਹਨਤ ਕੀਤੀ ਸੀ ਉਸ ਸਾਲ ਵਰਲਡ ਚੈਂਪੀਅਨਸ਼ਿਪ ਸੀ ਸਾਡੀ…

 

ਪ੍ਰਧਾਨ ਮੰਤਰੀ : ਅੱਛਾ ਤੁਹਾਨੂੰ sports ਦੀ ਇੰਜਰੀ ਵਿੱਚ ਵੀ sportsman spirit ਦਿਖਦੀ ਹੈ।

 

ਨੀਰਜ : ਸਰ ਕਿਉਂਕਿ ਸਾਡਾ ਇਹੀ ਸਫ਼ਰ ਹੈ। ਕੁਝ ਸਾਲ ਦਾ ਸਾਡਾ ਕਰੀਅਰ ਹੁੰਦਾ ਹੈ ਅਤੇ ਸਾਨੂੰ ਆਪਣੇ ਆਪ ਨੂੰ motivate ਕਰਨਾ ਹੁੰਦਾ ਹੈ। ਤਾਂ ਮੇਰਾ ਇੱਕ ਸਾਲ ਇਸ ਦੀ ਵਜ੍ਹਾ ਨਾਲ ਖਰਾਬ ਹੋ ਗਿਆ ਸੀ ਕਿਉਂਕਿ ਮੈਂ ਤਿਆਰੀ ਕਾਫੀ ਕੀਤੀ ਸੀ ਵਰਲਡ ਚੈਂਪੀਅਨਸ਼ਿਪ ਅਤੇ ਏਸ਼ੀਅਨ ਚੈਂਪੀਅਨਸ਼ਿਪ ਦੇ ਲਈ ਲੇਕਿਨ ਇੰਜਰੀ ਦੀ ਵਜ੍ਹਾ ਨਾਲ ਉਹ ਉਸ ਵਿੱਚ ਦਿੱਕਤ ਹੋ ਗਈ। ਫਿਰ ਮੈਂ ਆਪਣਾ ਪੂਰਾ ਫੋਕਸ ਓਲੰਪਿਕਸ ‘ਤੇ ਕੀਤਾ ਅਤੇ ਦੁਬਾਰਾ ਤੋਂ ਕਮਬੈਕ ਕੀਤਾ। ਅੱਛੀ ਤਰ੍ਹਾਂ ਮੈਂ ਫਸਟ ਕੰਪੀਟੀਸ਼ਨ ਖੇਡਿਆ। ਉਸ ਵਿੱਚ ਹੀ ਓਲੰਪਿਕ qualify ਕਰ ਦਿੱਤਾ ਸੀ। ਉਸ ਦੇ ਬਾਅਦ ਫਿਰ ਕੋਰੋਨਾ ਦੀ ਵਜ੍ਹਾ ਨਾਲ ਓਲੰਪਿਕ postponed ਹੋ ਗਿਆ। ਤਾਂ ਫਿਰ ਆਪਣੀ ਤਿਆਰੀ continue ਰੱਖੀ ਸਰ। ਅਤੇ ਫਿਰ ਉਸ ਦੇ ਬਾਅਦ ਜੋ ਦੁਬਾਰਾ ਤੋਂ ਕੰਪੀਟੀਸ਼ਨ ਖੇਡੇ ਅਤੇ ਫਿਰ ਆਪਣਾ best ਕਰਕੇ national record ਕੀਤਾ ਅਤੇ ਹੁਣ ਵੀ ਸਰ ਪੂਰੀ ਮਿਹਨਤ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਜਿਤਨਾ ਅੱਛਾ ਹੋ ਸਕੇ, ਉਤਨਾ ਵਧੀਆ ਕਰਕੇ ਆਈਏ ਓਲੰਪਿਕ ਵਿੱਚ।

 

ਪ੍ਰਧਾਨ ਮੰਤਰੀ : ਨੀਰਜ ਜੀ, ਬਹੁਤ ਅੱਛਾ ਲਗਿਆ ਤੁਹਾਡੇ ਨਾਲ ਗੱਲ ਕਰਕੇ। ਮੈਂ ਇੱਕ ਮਹੱਤਵਪੂਰਨ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਤੁਹਾਨੂੰ ਉਮੀਦਾਂ ਦੇ ਬੋਝ ਤਲੇ ਦਬਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣਾ ਸ਼ਤ ਪ੍ਰਤੀਸ਼ਤ ਦਿਓ ਬਸ, ਇਹੀ ਮਿਜ਼ਾਜ। ਬਿਨਾ ਕਿਸੇ ਦਬਾਅ ਦੇ ਪੂਰਾ ਪ੍ਰਯਤਨ ਕਰੋ, ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ ਅਤੇ ਤੁਹਾਡੇ ਮਾਤਾ-ਪਿਤਾ ਨੂੰ ਵੀ ਪ੍ਰਣਾਮ ਹੈ।

 

ਪ੍ਰਧਾਨ ਮੰਤਰੀ : ਆਓ, ਦੁਤੀ ਚੰਦ ਜੀ ਨਾਲ ਕਰਦੇ ਹਾਂ।

 

ਪ੍ਰਧਾਨ ਮੰਤਰੀ : ਦੁਤੀ ਜੀ, ਨਮਸਤੇ!

 

ਦੁਤੀ : Honourable Prime Minister, ਨਮਸਤੇ!

 

ਪ੍ਰਧਾਨ ਮੰਤਰੀ : ਦੁਤੀ ਜੀ, ਤੁਹਾਡੇ ਤਾਂ ਨਾਮ ਦਾ ਹੀ ਅਰਥ ਹੈ ਚਮਕ, ਦੁਤੀ ਦਾ ਮਤਲਬ ਹੀ ਹੁੰਦਾ ਹੈ ਆਭਾ! ਅਤੇ ਤੁਸੀਂ ਖੇਡ ਦੇ ਜ਼ਰੀਏ ਆਪਣੀ ਚਮਕ ਬਿਖੇਰ ਵੀ ਰਹੇ ਹੋ। ਹੁਣ ਤੁਸੀਂ ਓਲੰਪਿਕ ਵਿੱਚ ਛਾ ਜਾਣ ਦੇ ਲਈ ਤਿਆਰ ਹੋ? ਇਤਨੀ ਬੜੀ ਪ੍ਰਤੀਯੋਗਿਤਾ ਨੂੰ ਤੁਸੀਂ ਕਿਵੇਂ ਦੇਖਦੋ ਹੋ?

 

ਦੁਤੀ : ਸਰ ਪਹਿਲੇ ਤਾਂ ਤੁਹਾਨੂੰ ਇਹ ਦੱਸ ਦਿੰਦੀ ਹਾਂ ਮੈਂ ਓੜੀਸਾ ਦੀ weaver family ਨਾਲ belong ਕਰਦੀ ਹਾਂ। ਮੇਰੀ ਫੈਮਿਲੀ ਵਿੱਚ ਤਿੰਨ ਸਿਸਟਰ, ਵੰਨ ਬ੍ਰਦਰ, ਮੰਮੀ ਡੈਡੀ ਨੂੰ ਮਿਲਾ ਕੇ 9 ਮੈਂਬਰ। ਜਦੋਂ ਮੇਰੇ ਘਰ ਵਿੱਚ ਲੜਕੀ ਤੋਂ ਲੜਕੀ ਪੈਦਾ ਹੁੰਦੀ ਸੀ, ਪਿੰਡ ਵਾਲੇ ਮੇਰੀ ਮੰਮੀ ਨੂੰ ਹਮੇਸ਼ਾ criticise ਕਰਦੇ ਸਨ ਕਿ ਇਤਨੀਆਂ ਲੜਕੀ ਕਿਉਂ ਪੈਦਾ ਕਰ ਰਹੇ ਹੋ? ਤਾਂ ਬਹੁਤ ਗ਼ਰੀਬ ਫੈਮਿਲੀ ਸੀ, ਖਾਣ ਦੇ ਲਈ ਵੀ ਨਹੀਂ ਸੀ ਅਤੇ ਸਾਡੇ ਪਾਪਾ ਦਾ income ਵੀ ਬਹੁਤ ਘੱਟ ਹੀ  ਸੀ। 

 

ਪ੍ਰਧਾਨ ਮੰਤਰੀ : ਤੁਹਾਡੇ ਮਾਤਾ ਜੀ-ਪਿਤਾ ਜੀ ਮੇਰੇ ਸਾਹਮਣੇ ਹਨ।

 

ਦੁਤੀ : ਜੀ, ਤਾਂ ਮੇਰੇ ਮਨ ਵਿੱਚ ਉਹੀ ਸੀ ਕਿ ਮੈਂ ਅੱਛਾ ਖੇਡਾਂਗੀ ਤਾਂ ਦੇਸ਼ ਦੇ ਲਈ ਨਾਮ ਰੋਸ਼ਨ ਕਰਾਂਗੀ ਅਤੇ government sector ਵਿੱਚ ਮੈਨੂੰ job ਮਿਲ ਜਾਵੇਗੀ ਅਤੇ job ਵਿੱਚ ਜੋ ਪਗਾਰ ਆਵੇਗੀ ਉਸ ਨਾਲ ਮੈਂ ਆਪਣੀ ਫੈਮਿਲੀ ਦੀ situation ਨੂੰ ਬਦਲ ਸਕਦੀ ਹਾਂ। ਤਾਂ ਅੱਜ ਇਸ ਕੋਰਸ ਦੇ ਬਾਅਦ ਜੋ ਮੈਂ ਬਹੁਤ ਕੁਝ ਬਦਲਿਆ ਹੈ, ਬਦਲਾਅ ਲਿਆਈ ਹਾਂ ਆਪਣੀ ਫੈਮਿਲੀ ਲਈ। ਹੁਣ ਮੈਂ ਧੰਨਵਾਦ ਕਰਾਂਗੀ ਤੁਹਾਡਾ ਅਤੇ……… ਜਿਨ੍ਹਾਂ ਨੇ ਮੈਨੂੰ ਹਮੇਸ਼ਾ support ਕੀਤਾ ਹੈ। ਮੇਰਾ ਹਮੇਸ਼ਾ ਮੇਰੀ ਲਾਈਫ ਵਿੱਚ controversy ਰਹਿੰਦੀ ਹੈ। ਤੁਹਾਡੇ ਟੀਵੀ ਮਾਧਿਅਮ ਨਾਲ ਇੱਕ ਗੱਲ ਹੋਰ ਦੱਸਾਂਗੀ ਤੁਹਾਨੂੰ ਕਿ ਕਿਤਨਾ challenge ਕਰਕੇ, ਕਿਤਨੀ ਦਿੱਕਤ ਸਹਿ ਕੇ ਮੈਂ ਅੱਜ ਇੱਥੇ ਤੱਕ ਪਹੁੰਚੀ ਹਾਂ, ਮੇਰੇ ਮਨ ਵਿੱਚ ਉਹੀ ਹੈ ਕਿ ਮੇਰੇ ਨਾਲ ਜੋ ਓਲੰਪਿਕ ਵਿੱਚ ਜਾਣਗੇ, ਹੁਣੇ ਸੈਕੰਡ ਟਾਈਮ ਓਲੰਪਿਕ ਜਾ ਰਹੀ ਹਾਂ। ਮੈਂ ਇਹੀ ਕਹਿਣਾ ਚਾਹਾਂਗੀ ਕਿ ਮੈਂ ਪੂਰੀ ਹਿੰਮਤ ਨਾਲ ਜਾ ਰਹੀ ਹਾਂ, ਮੈਂ ਡਰਾਂਗੀ ਨਹੀਂ। India ਦੀ ਕੋਈ ਮਹਿਲਾ ਕਮਜ਼ੋਰ ਨਹੀਂ ਹੈ ਅਤੇ ਮਹਿਲਾ ਲੋਕ ਅੱਗੇ ਵਧ ਕੇ ਦੇਸ਼ ਦਾ ਨਾਮ ਰੋਸ਼ਨ ਕਰਨਗੀਆਂ, ਅਜਿਹੀ ਹੀ ਹਿੰਮਤ ਦੇ ਨਾਲ ਓਲੰਪਿਕ ਵਿੱਚ ਖੇਡਾਂਗੀ ਅਤੇ ਦੇਸ਼ ਦੇ ਲਈ ਮੈਡਲ ਲਿਆਉਣ ਦੀ ਕੋਸ਼ਿਸ਼ ਕਰਾਂਗੀ।  

 

ਪ੍ਰਧਾਨ ਮੰਤਰੀ : ਦੁਤੀ ਜੀ, ਤੁਹਾਡੀ ਵਰ੍ਹਿਆਂ ਦੀ ਮਿਹਨਤ ਦਾ ਫੈਸਲਾ ਕੁਝ ਹੀ ਸੈਕੰਡ ਵਿੱਚ ਹੋਣਾ ਹੁੰਦਾ ਹੈ। ਹਾਰ ਅਤੇ ਜਿੱਤ ਵਿੱਚ ਪਲਕ ਝਪਕਣ ਭਰ ਦੀ ਦੇਰ ਹੁੰਦੀ ਹੈ। ਇਸ ਦਾ ਸਾਹਮਣਾ ਕਰਨਾ ਕਿਤਨਾ ਮੁਸ਼ਕਿਲ ਹੁੰਦਾ ਹੈ?

 

ਦੁਤੀ : Basically ਤਾਂ 100 ਮੀਟਰ ਵਿੱਚ ਦੇਖੀਏ ਤਾਂ 10-11 ਸੈਕੰਡ ਵਿੱਚ ਖ਼ਤਮ ਹੋ ਜਾਂਦਾ ਹੈ। ਲੇਕਿਨ ਇਸ ਦੀ repetition ਕਰਨ ਵਿੱਚ ਸਾਲ ਭਰ ਲਗ ਜਾਂਦਾ ਹੈ। ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ। ਇੱਕ 100 ਮੀਟਰ ਭੱਜਣ ਦੇ ਲਈ ਸਾਨੂੰ 10-12 repetition ਲਗਾਉਣਾ ਪੈਂਦਾ ਹੈ। ਬਹੁਤ ਸਾਰੀਆਂ gym exercise, ਬਹੁਤ ਸਾਰੀਆਂ swimming pool exercise ਕਰਨੀਆਂ ਪੈਂਦੀਆਂ ਹਨ ਅਤੇ ਹਮੇਸ਼ਾ challenge ਦੀ ਤਰ੍ਹਾਂ ਲੈਣਾ ਪੈਂਦਾ ਹੈ ਕਿ ਥੋੜ੍ਹਾ ਜਿਹਾ ਵੀ ਗਿਰ ਜਾਵਾਂਗੇ ਤਾਂ ਤੁਹਾਨੂੰ disqualify ਕਰਕੇ ਕੱਢ ਦੇਣਗੇ। ਤਾਂ ਹਰ ਚੀਜ਼ ਨੂੰ ਧਿਆਨ ਦੇਕੇ ਸਾਨੂੰ ਰਨਿੰਗ ਕਰਨੀ ਪੈਂਦੀ ਹੈ। Nervous ਤਾਂ ਰਹਿੰਦਾ ਹੈ ਮਨ ਵਿੱਚ, ਡਰ ਵੀ ਆਉਂਦਾ ਹੈ ਲੇਕਿਨ ਮੈਂ ਹਿੰਮਤ ਦੇ ਨਾਲ ਲੜਾਈ ਕਰਦੀ ਹਾਂ ਜਿਵੇਂ ਮੈਂ ਆਪਣੀ personal life ਵਿੱਚ ਹਿੰਮਤ ਦੇ ਨਾਲ ਕਰਦੀ ਆ ਰਹੀ ਹਾਂ ਤਾਂ ਇਸ ਨਾਲ ਹਮੇਸ਼ਾ 100 ਨੂੰ ਹਿੰਮਤ ਦੇ ਨਾਲ challenge ਨੂੰ ਕਰਕੇ, ਲੜਾਈ ਕਰਕੇ ਮੈਂ ਰਨਿੰਗ ਕਰਦੀ ਹਾਂ ਅਤੇ ਇਸ ਵਿੱਚ ਅੱਛਾ ਟਾਈਮ ਵੀ ਕਰਦੀ ਹਾਂ ਅਤੇ ਦੇਸ਼ ਦੇ ਲਈ ਮੈਡਲ ਵੀ ਲਿਆਂਦੀ ਹਾਂ।

 

ਪ੍ਰਧਾਨ ਮੰਤਰੀ : ਦੁਤੀ ਜੀ, ਤੁਸੀਂ ਦੇਸ਼ ਦੇ ਲਈ ਬਹੁਤ ਸਾਰੇ ਰਿਕਾਰਡ ਬਣਾਏ ਹਨ। ਦੇਸ਼ ਨੂੰ ਉਮੀਦ ਹੈ ਕਿ ਤੁਸੀਂ ਇਸ ਵਾਰ ਓਲੰਪਿਕ ਪੋਡੀਅਮ ‘ਤੇ ਜ਼ਰੂਰ ਆਪਣੀ ਜਗ੍ਹਾ ਬਣਾਓਗੇ। ਤੁਸੀਂ ਨਿਰਭੀਕ ਹੋ ਕੇ ਖੇਡਾਂ ਵਿੱਚ ਭਾਗ ਲਓ, ਪੂਰਾ ਭਾਰਤ ਆਪਣੇ ਓਲੰਪਿਕ ਖਿਡਾਰੀਆਂ ਦੇ ਨਾਲ ਹੈ। ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਅਤੇ ਤੁਹਾਡੇ ਮਾਤਾ-ਪਿਤਾ ਨੂੰ ਵਿਸ਼ੇਸ਼ ਪ੍ਰਣਾਮ।

 

ਪ੍ਰਧਾਨ ਮੰਤਰੀ : ਆਓ ਹੁਣ ਅਸੀਂ ਆਸ਼ੀਸ਼ ਕੁਮਾਰ ਜੀ ਨਾਲ ਗੱਲ ਕਰਦੇ ਹਾਂ।

 

ਪ੍ਰਧਾਨ ਮੰਤਰੀ: ਆਸ਼ੀਸ਼ ਜੀ, ਤੁਹਾਡੇ ਪਿਤਾ ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਸਨ ਅਤੇ ਤੁਹਾਡੇ ਪਰਿਵਾਰ ਵਿੱਚ ਕਈ ਖਿਡਾਰੀ ਰਹੇ ਹਨ। ਤੁਸੀਂ ਬੌਕਸਿੰਗ ਕਿਉਂ ਚੁਣੀ?

 

ਆਸ਼ੀਸ਼ : ਸਰ ਬੌਕਸਿੰਗ ਜਦੋਂ ਮੈਂ ਛੋਟਾ ਸੀ ਤਾਂ ਸਾਡੇ ਘਰ ‘ਤੇ ਮਾਹੌਲ ਖੇਡਾਂ ਦਾ ਸੀ ਤਾਂ ਮੇਰੇ ਫਾਦਰ ਬਹੁਤ ਅੱਛੇ ਪਲੇਅਰ ਰਹੇ ਹਨ ਆਪਣੇ ਟਾਈਮ ‘ਤੇ ਤਾਂ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਵੀ ਬੌਕਸਿੰਗ ਖੇਡੇ। ਤਾਂ ਮੇਰੇ ਪਾਸ ਉਸ ਟਾਈਮ ਕਬੱਡੀ ਦੇ ਲਈ ਫੋਰਸ ਨਹੀਂ ਕੀਤੇ ਸਨ। ਲੇਕਿਨ ਮੇਰੇ ਪਰਿਵਾਰ ਵਿੱਚ ਮੇਰੇ ਭਾਈ wrestling ਖੇਡਦੇ ਸਨ ਅਤੇ ਬੌਕਸਿੰਗ ਖੇਡਦੇ ਸਨ ਤਾਂ ਉਹ ਕਾਫੀ ਅੱਛੇ ਲੈਵਲ ਤੱਕ ਖੇਡੇ ਹਨ। ਤਾਂ ਮੈਨੂੰ ਵੀ ਉਨ੍ਹਾਂ ਵਿੱਚੋਂ ਹੀ ਕਿਸੇ ਇੱਕ ਨੂੰ join ਕਰਨ ਨੂੰ ਕਿਹਾ ਗਿਆ, ਮੈਂ ਬਹੁਤ ਪਤਲਾ ਸੀ ਅਤੇ ਬਦਨ ਜ਼ਿਆਦਾ ਗਠੀਲਾ ਨਹੀਂ ਸੀ ਤਾਂ ਉਸ ਵਜ੍ਹਾ ਨਾਲ ਮੈਂ ਸੋਚਿਆ ਕਿ wrestling ਤਾਂ ਨਹੀਂ ਕਰ ਪਾਵਾਂਗਾ ਤਾਂ ਮੈਨੂੰ ਸ਼ਾਇਦ ਬੌਕਸਿੰਗ ਹੀ ਕਰਨੀ ਚਾਹੀਦੀ ਹੈ ਤਾਂ ਵੈਸੇ-ਵੈਸੇ ਸਰ ਝੁਕਾਅ ਹੋਇਆ ਬੌਕਸਿੰਗ ‘ਤੇ ਇਸ ਤਰੀਕੇ ਨਾਲ।

 

ਪ੍ਰਧਾਨ ਮੰਤਰੀ: ਆਸ਼ੀਸ਼ ਜੀ, ਤੁਸੀਂ ਕੋਵਿਡ ਨਾਲ ਵੀ ਲੜਾਈ ਲੜੀ ਹੈ। ਇੱਕ ਖਿਡਾਰੀ ਦੇ ਤੌਰ ‘ਤੇ ਤੁਹਾਡੇ ਲਈ ਇਹ ਕਿਤਨਾ ਕਠਿਨ ਰਿਹਾ? ਤੁਹਾਡੀ ਖੇਡ, ਤੁਹਾਡੀ ਫਿਟਨਸ ਪ੍ਰਭਾਵਿਤ ਨਾ ਹੋਵੇ, ਇਸ ਦੇ ਲਈ ਤੁਸੀਂ ਕੀ ਕੀਤਾ? ਅਤੇ ਮੈਂ ਜਾਣਦਾ ਹਾਂ ਤੁਸੀਂ ਇਸ crucial time ਵਿੱਚ ਆਪਣੇ ਪਿਤਾ ਜੀ ਨੂੰ ਵੀ ਖੋ ਦਿੱਤਾ, ਅਜਿਹੇ ਸਮੇਂ ਵੀ ਤੁਸੀਂ ਤੁਹਾਡੇ ਇਸ ਜੋ ਮਿਸ਼ਨ ਨੂੰ ਲੈ ਕੇ ਨਿਕਲੇ ਸੀ, ਉਸ ਵਿੱਚ ਜਰਾ ਵੀ ਇੱਧਰ-ਉੱਧਰ ਹੋਣ ਨਹੀਂ ਦਿੱਤਾ। ਤਾਂ ਮੈਂ ਜ਼ਰੂਰ ਤੁਹਾਡੇ ਮਨ ਦੇ ਭਾਵ ਜਾਣਨਾ ਚਾਹਾਂਗਾ।  

 

ਆਸ਼ੀਸ਼: ਜੀ ਸਰ ਕੰਪੀਟੀਸ਼ਨ ਦੇ 25 ਦਿਨ ਪਹਿਲਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ਜਿਸ ਵਜ੍ਹਾ ਨਾਲ ਮੈਂ ਕਾਫੀ ਸਦਮੇ ਵਿੱਚ ਸਾਂ ਕਿ ਮੈਂ emotionally ਬਹੁਤ hurt ਹੋ ਚੁੱਕਿਆ ਸੀ ਸਰ, ਕਾਫੀ problem ਮੈਨੂੰ ਉਸ ਟਾਈਮ face ਕਰਨੀ ਪਈ। ਤਾਂ ਉਸ ਟਾਈਮ ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਉਹ ਫੈਮਲੀ support ਦੀ ਸੀ। ਮੈਨੂੰ ਮੇਰੇ ਪਰਿਵਾਰ ਨੇ ਬਹੁਤ support ਕੀਤਾ।

 

ਮੇਰੇ ਭਾਈ, ਮੇਰੀ ਭੈਣ, ਅਤੇ ਮੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਬਹੁਤ support ਕੀਤੀ ਮੈਨੂੰ ਹੋਰ ਮੇਰੇ ਦੋਸਤਾਂ ਨੇ ਵੀ ਕਾਫੀ ਮੈਨੂੰ ਵਾਰ-ਵਾਰ  motivate ਕੀਤਾ ਕਿ ਮੈਨੂੰ ਮੇਰੇ ਫਾਦਰ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ। ਜਿਸ ਸੁਪਨੇ ਦੀ ਸ਼ੁਰੂਆਤ ਵਿੱਚ, ਬੌਕਸਿੰਗ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਜੋ ਸੁਪਨਾ ਦੇਖਿਆ ਸੀ ਮੇਰੇ ਲਈ, ਤਾਂ ਸਰ ਸਾਰਾ ਕੰਮ ਛੱਡ ਕੇ ਉਨ੍ਹਾਂ ਨੇ ਮੈਨੂੰ ਫਿਰ ਤੋਂ ਕੈਂਪ join ਕਰਨ ਦੇ ਲਈ ਕਿਹਾ ਕਿ ਤੁਸੀਂ ਜਾਓ ਅਤੇ ਜੋ ਫਾਦਰ ਨੂੰ ਤੁਹਾਡਾ ਜੋ ਸੁਪਨਾ ਹੈ ਉਸ ਨੂੰ ਪੂਰਾ ਕਰੋ। ਤਾਂ ਸਰ ਜਦੋਂ ਮੈਂ ਸਪੇਨ ਵਿੱਚ ਸਾਂ, ਤਦ ਮੈਂ ਕੋਵਿਡ ਪਾਜ਼ਿਟਿਵ ਹੋ ਗਿਆ ਸੀ ਤਾਂ ਉਸ ਟਾਈਮ ਮੈਨੂੰ symptom ਸਨ ਸਰ, ਤਾਂ ਕੁਝ ਦਿਨ ਮੈਨੂੰ symptom ਰਹੇ ਉੱਥੇ ਸਰ।   

 

 

ਲੇਕਿਨ ਸਰ ਉੱਥੇ facility ਥੋੜ੍ਹੀ ਮੇਰੇ ਲਈ special ਕਰਵਾਈ ਗਈ ਅਤੇ ਜੋ ਸਾਡੀ ਟੀਮ ਦੇ ਡਾਕਟਰ ਸਨ ਡਾ. ਕਰਣ, ਉਨ੍ਹਾਂ ਦੇ ਨਾਲ regularly contact ਵਿੱਚ ਸਾਂ ਅਤੇ ਸਟਾਫ ਦੇ ਨਾਲ ਵੀ। ਤਾਂ ਇਸ ਦੇ ਲਈ ਮੇਰੇ ਉੱਥੇ ਜੋ ਹੈ ਸਪੇਸ ਜੋ ਹੈ available ਕਰਵਾਈ ਗਈ ਸੀ ਸਰ ਜਿੱਥੇ ਮੈਂ ਪ੍ਰੈਕਟਿਸ ਕਰਦਾ ਸੀ ਥੋੜ੍ਹੀ ਫਿਟਨਸ ਕਰਦਾ ਸੀ ਲੇਕਿਨ ਫਿਰ ਵੀ ਸਰ ਕਾਫੀ ਟਾਈਮ ਲਗ ਗਿਆ ਰਿਕਵਰੀ ਵਿੱਚ ਕੋਰੋਨਾ ਤੋਂ ਤਾਂ ਰਿਕਵਰੀ ਦੇ ਬਾਅਦ ਜਦੋਂ ਮੈਂ ਵਾਪਸ India ਆਇਆ ਸਰ ਤਾਂ ਫਿਰ ਜਦੋਂ ਮੈਂ ਕੈਂਪ ਵਿੱਚ return ਹੋਇਆ ਤਾਂ ਉੱਥੇ ਮੇਰੇ Coaches, supporting staff ਨੇ ਬਹੁਤ ਮੇਰੀ help ਕੀਤੀ। ਧਰਮੇਂਦਰ ਸਿੰਘ ਯਾਦਵ ਮੇਰੇ Coach ਹਨ, ਉਨ੍ਹਾਂ ਨੇ ਮੇਰੀ ਬਹੁਤ help ਕੀਤੀ ਉਨ੍ਹਾਂ ਨੇ ਰਿਕਵਰੀ ਦੇ ਲਈ ਅਤੇ ਮੇਰੀ game ਵਿੱਚ rhythm ਵਿੱਚ ਫਿਰ ਤੋਂ ਮੈਨੂੰ ਵਾਪਸ ਲਿਆਉਣ ਦੇ ਲਈ।  

 

ਪ੍ਰਧਾਨ ਮੰਤਰੀ: ਆਸ਼ੀਸ਼ ਜੀ, ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਮੈਂ ਪ੍ਰਣਾਮ ਕਰਦਾ ਹਾਂ ਅਤੇ ਆਸ਼ੀਸ਼ ਜੀ ਤੁਹਾਨੂੰ ਯਾਦ ਹੋਵੇਗਾ ਸਚਿਨ ਤੇਂਦੁਲਕਰ ਜੀ ਇੱਕ ਬਹੁਤ ਵੱਡੀ ਮਹੱਤਵਪੂਰਨ ਖੇਡ ਖੇਡ ਰਹੇ ਸਨ ਅਤੇ ਉਸੇ ਸਮੇਂ ਉਨ੍ਹਾਂ ਦੇ ਪਿਤਾ ਜੀ ਦਾ ਸਵਰਗਵਾਸ ਹੋਇਆ ਸੀ। ਲੇਕਿਨ ਉਨ੍ਹਾਂ ਨੇ ਖੇਡ ਨੂੰ ਪ੍ਰਾਥਮਿਕਤਾ ਦਿੱਤੀ ਅਤੇ ਖੇਡ ਦੇ ਮਾਧਿਅਮ ਨਾਲ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਤੁਸੀਂ ਵੀ ਵੈਸੀ ਹੀ ਕਮਾਲ ਕੀਤੀ ਹੈ। ਤੁਸੀਂ ਅੱਜ ਆਪਣੇ ਪਿਤਾ ਜੀ ਨੂੰ ਗੁਆਉਣ ਦੇ ਬਾਵਜੂਦ ਵੀ ਦੇਸ਼ ਦੇ ਲਈ, ਖੇਡ ਦੇ ਲਈ ਪੂਰਾ ਮਨ, ਵਚਨ ਇੱਕ ਪ੍ਰਕਾਰ ਨਾਲ ਜੁਟ ਗਏ ਹੋ। ਤੁਸੀਂ ਸਚਮੁੱਚ ਤੁਹਾਡੀ ਉਦਾਹਰਣ ਇੱਕ ਪ੍ਰਕਾਰ ਨਾਲ ਪ੍ਰੇਰਣਾਦਾਇਕ ਹੈ, ਤੁਸੀਂ ਇੱਕ ਖਿਡਾਰੀ ਦੇ ਤੌਰ ‘ਤੇ ਹਰ ਵਾਰ ਜੇਤੂ ਸਾਬਤ ਹੋਏ ਹੋ। ਇਸ ਦੇ ਨਾਲ ਹੀ ਇੱਕ ਵਿਅਕਤੀ ਦੇ ਤੌਰ ‘ਤੇ ਤੁਸੀਂ ਸਰੀਰਕ ਅਤੇ ਭਾਵਨਾਤਮਕ ਚੁਣੌਤੀਆਂ ਦੋਹਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਤੁਹਾਡੇ ਤੋਂ ਪੂਰੇ ਦੇਸ਼ ਦੀ ਬਹੁਤ ਉਮੀਦ ਹੈ। ਸਾਨੂੰ ਵਿਸ਼ਵਾਸ ਹੈ ਕਿ ਓਲੰਪਿਕ ਦੇ ਪਲੈਟਫਾਰਮ ‘ਤੇ ਵੀ ਤੁਸੀਂ ਅੱਛਾ ਪ੍ਰਦਰਸ਼ਨ ਕਰੋਗੇ, ਮੇਰੀ ਤਰਫੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ। ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਮੇਰਾ ਪ੍ਰਣਾਮ ਹੈ। 

 

ਪ੍ਰਧਾਨ ਮੰਤਰੀ : ਆਓ, ਸਾਡਾ  ਸਾਰਿਆਂ ਦਾ ਪਰੀਚਿਤ ਚਿਹਰਾ ਹੈ, ਪਰੀਚਿਤ ਨਾਮ ਹੈ। ਅਸੀਂ ਮੈਰੀ ਕੌਮ ਨਾਲ ਗੱਲ ਕਰਦੇ ਹਾਂ।  

 

ਪ੍ਰਧਾਨ ਮੰਤਰੀ: ਮੈਰੀ ਕੌਮ ਜੀ, ਨਮਸਤੇ!

 

ਮੈਰੀ ਕੌਮ: ਨਮਸਤੇ ਸਰ!

 

ਪ੍ਰਧਾਨ ਮੰਤਰੀ: ਤੁਸੀਂ ਤਾਂ ਅਜਿਹੇ ਖਿਡਾਰੀ ਹੋ ਜਿਨ੍ਹਾਂ ਤੋਂ ਪੂਰਾ ਦੇਸ਼ ਪ੍ਰੇਰਣਾ ਲੈਂਦਾ ਹੈ। ਇਸ ਓਲੰਪਿਕ ਦਲ ਵਿੱਚ ਵੀ ਬਹੁਤ ਸਾਰੇ ਖਿਡਾਰੀ ਅਜਿਹੇ ਹੋਣਗੇ ਜਿਨ੍ਹਾਂ ਲਈ ਤੁਸੀਂ ਖੁਦ ਇੱਕ ਆਦਰਸ਼ ਰਹੇ ਹੋ। ਅਗਰ ਉਹ ਵੀ ਤੁਹਾਨੂੰ ਫੋਨ ਕਰਦੇ ਹੀ ਹੋਣਗੇ ਅਤੇ ਅਗਰ ਫੋਨ ਕਰਦੇ ਹਨ ਤਾਂ ਤੁਹਾਨੂੰ ਕੀ ਪੁੱਛਦੇ ਹਨ?

 

ਮੈਰੀ ਕੌਮ: ਸਰ, ਘਰ ਵਿੱਚ ਸਭ ਮੇਰੇ ਲਈ ਦੁਆ ਕਰ ਰਹੇ ਹਨ ਕਿ ਉਹ ਲੋਕ ਬੱਚੇ ਲੋਕ ਜ਼ਿਆਦਾ ਮੈਨੂੰ miss ਕਰਦਾ ਹੈ ਸਰ ਹੋਰ ਮੈਂ ਸਮਝਾਉਂਦੀ ਹਾਂ ਕਿ ਮਾਮਾ ਦੇਸ਼ ਦੇ ਲਈ ਲੜਾਈ ਦੇ ਲਈ ਜਾ ਰਹੀ ਹਾਂ ਅਤੇ ਤੁਸੀਂ ਲੋਕ ਘਰ ਵਿੱਚ ਪਾਪਾ ਜੋ ਵੀ ਬੋਲ ਰਿਹਾ ਹੈ ਉਸ ਨੂੰ  follow ਕਰਨਾ ਹੈ ਅਤੇ ਘਰ ਵਿੱਚ ਆਪ ਲੋਗ ਨੇ ਪਿਆਰ ਨਾਲ ਰਹਿਣਾ ਹੈ, ਬਾਹਰ ਨਹੀਂ ਨਿਕਲਣਾ ਹੈ ਕੋਵਿਡ ਦੀ ਵਜ੍ਹਾ ਨਾਲ ਸਰ ਅਤੇ ਉਹ ਲੋਕ ਵੀ ਬਹੁਤ ਘਰ ਵਿੱਚ boring ਹੋ ਜਾ ਰਹੇ ਹਨ, online classes ਲੈ ਰਹੇ ਹਨ ਲੇਕਿਨ ਇਤਨਾ ਓਪਨ ਨਹੀਂ ਹੋ ਰਿਹਾ ਹੈ। ਬੱਚੇ ਲੋਕ ਖੇਡਾਂ ਨੂੰ ਬਹੁਤ ਪਸੰਦ ਕਰਦੇ ਹਨ ਸਰ, ਦੋਸਤ ਲੋਕ ਖੇਡਣ ਵਿੱਚ ਵੀ ਬਹੁਤ ਅੱਛਾ ਕਰਦੇ ਹਨ, ਅੱਛਾ ਹੋ ਰਿਹਾ ਹੈ ਲੇਕਿਨ ਇਸ ਵਾਰ ਕੋਵਿਡ ਦੀ ਵਜ੍ਹਾ ਨਾਲ ਸਾਰੇ ਦੋਸਤ ਲੋਕ ਤੋਂ ਵੀ ਦੂਰ ਹੋ ਰਿਹਾ ਹੈ ਅਤੇ ਮੈਂ ਬੋਲਿਆ ਇਸ ਮਾਮਲੇ ਵਿੱਚ ਅਸੀਂ ਲੋਕ fight ਕਰਨਾ ਹੈ, ਅੱਛਾ ਰਹਿਣਾ ਹੈ ਤੇ ਸੁਰੱਖਿਅਤ ਰਹਿਣਾ ਹੈ, ਸੇਫਲੀ ਰਹਿਣਾ ਹੈ ਅਤੇ ਮੈਂ ਵੀ ਦੇਸ਼ ਦੇ ਲਈ ਲੜਾਈ ਦੇ ਲਈ ਜਾ ਰਹੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਸੁਰੱਖਿਅਤ ਰਹੋ ਅਤੇ ਮੈਂ ਵੀ ਸੁਰੱਖਿਅਤ ਰਹਾਂ ਅਤੇ ਦੇਸ਼ ਦੇ ਲਈ ਅੱਛਾ ਕਰਨ ਦੇ ਲਈ ਮੈਂ ਕੋਸ਼ਿਸ਼ ਕਰਦੀ ਹਾਂ, ਇਹੀ ਗੱਲ ਹੁੰਦੀ ਹੈ ਸਰ।  

 

ਪ੍ਰਧਾਨ ਮੰਤਰੀ: ਉਹ ਸੁਣ ਰਹੇ ਹਨ, ਮੇਰੇ ਸਾਹਮਣੇ ਦਿਖ ਰਹੇ ਹਨ ਸਭ ਲੋਕ। ਅੱਛਾ ਵੈਸੇ ਤਾਂ ਤੁਸੀਂ ਹਰ ਪੰਚ ਵਿੱਚ ਚੈਂਪੀਅਨ ਹੋ, ਲੇਕਿਨ ਤੁਹਾਡਾ ਸਭ ਤੋਂ ਫੇਵਰਿਟ ਪੰਚ ਕਿਹੜਾ ਹੈ? ਜੌਬ, ਹੁੱਕ, ਅਪਰ ਕੱਟ ਜਾਂ ਕੁਝ ਹੋਰ? ਅਤੇ ਇਹ ਵੀ ਦੱਸੋ ਕਿ ਇਹ ਪੰਚ ਕਿਉਂ ਤੁਹਾਡਾ ਫੇਵਰਿਟ ਹੈ?

 

ਮੈਰੀ ਕੌਮ: ਸਰ ਮੇਰਾ ਫੇਵਰਿਟ ਪੰਚੇਜ ਤਾਂ ਇਹ ਮੇਰਾ ਸਾਊਥ ਪੋਲ ਹੈ ਤਾਂ ਇਹ ਮੇਰਾ ਸਭ ਤੋਂ ਫੇਵਰਿਟ ਹੈ ਸਰ। ਤਾਂ ਇਸ ਵਿੱਚ ਕੋਈ ਵੀ ਲੋਕ ਮਿਸ ਨਹੀਂ ਕਰ ਪਾਉਂਦੇ, ਲਗਣਾ ਹੈ ਤਾਂ ਲਗਣਾ ਹੀ ਹੈ ਬੱਸ।

 

ਪ੍ਰਧਾਨ ਮੰਤਰੀ : ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਹਾਡਾ ਫੇਵਰਿਟ ਖਿਡਾਰੀ ਕੌਣ ਹੈ?

 

ਮੈਰੀ ਕੌਮ: ਸਰ ਮੇਰਾ ਫੇਵਰਿਟ ਖਿਡਾਰੀ ਬੌਕਸਿੰਗ ਵਿੱਚ ਤਾਂ ਹਿਰੋ ਹੈ, inspiration ਹੈ ਮੁਹੰਮਦ ਅਲੀ ਹੈ ਸਰ।

 

ਪ੍ਰਧਾਨ ਮੰਤਰੀ: ਮੈਰੀ ਕੌਮ ਜੀ, ਤੁਸੀਂ ਬਾਕਸਿੰਗ ਦੀ ਕਰੀਬ-ਕਰੀਬ ਹਰ ਅੰਤਰਰਾਸ਼ਟਰੀ ਪ੍ਰਤੀਯੋਗਿਤਾ ਜਿੱਤ ਲਈ ਹੈ। ਤੁਸੀਂ ਕਿਤੇ ਕਿਹਾ ਸੀ ਕਿ ਓਲੰਪਿਕ ਗੋਲਡ ਤੁਹਾਡਾ ਸੁਪਨਾ ਹੈ। ਇਹ ਤੁਹਾਡਾ ਹੀ ਨਹੀਂ ਪੂਰੇ ਦੇਸ਼ ਦਾ ਸੁਪਨਾ ਹੈ। ਦੇਸ਼ ਨੂੰ ਉਮੀਦ ਹੈ ਕਿ ਤੁਸੀਂ ਆਪਣਾ ਅਤੇ ਦੇਸ਼ ਦਾ ਸੁਪਨਾ ਜ਼ਰੂਰ ਪੂਰਾ ਕਰੋਗੇ। ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ, ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਪ੍ਰਣਾਮ ਹੈ। 

 

ਮੈਰੀ ਕੌਮ: ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ!

 

ਪ੍ਰਧਾਨ ਮੰਤਰੀ: ਆਓ, ਹੁਣ ਪੀ.ਵੀ.ਸਿੰਧੂ ਨਾਲ ਗੱਲ ਕਰਦੇ ਹਾਂ। 

 

ਪ੍ਰਧਾਨ ਮੰਤਰੀ: ਸਿੰਧੂ ਜੀ, ਮੈਨੂੰ ਦੱਸਿਆ ਗਿਆ ਕਿ ਤੁਸੀਂ ਟੋਕੀਓ ਓਲੰਪਿਕ ਤੋਂ ਪਹਿਲਾਂ ਓਲੰਪਿਕ ਸਾਈਜ਼ ਕੋਰਟ ਵਿੱਚ ਪ੍ਰੈਕਟਿਸ ਕਰਨਾ ਚਾਹੁੰਦੇ ਸੀ। ਹੁਣ ਗੌਚੀਬਾਉਲੀ ਵਿੱਚ ਤੁਹਾਡੀ ਪ੍ਰੈਕਟਿਸ ਕੈਸੀ ਚਲ ਰਹੀ ਹੈ?

 

ਪੀ.ਵੀ. ਸਿੰਧੂ : ਗੌਚੀਬਾਉਲੀ ਵਿੱਚ ਪ੍ਰੈਕਟਿਸ ਬਹੁਤ ਅੱਛੀ ਚਲ ਰਹੀ ਹੈ ਸਰ। ਮੈਂ ਇਹ choose ਕੀਤਾ ਕਿਉਂਕਿ ਹੁਣੇ ਓਲੰਪਿਕ ਸਟੇਡੀਅਮ ਬਹੁਤ ਵੱਡਾ ਹੈ ਅਤੇ ਉਹ ਏ.ਸੀ. ਅਤੇ ……. ਬਹੁਤ ਮਹਿਸੂਸ ਹੁੰਦਾ ਹੈ ਤਾਂ ਇਸੇ ਲਈ ਮੈਂ ਇਹ ਸੋਚਿਆ ਕਿ ਠੀਕ ਹੈ ਅਗਰ ਅੱਛਾ ਸਟੇਡੀਅਮ ਹੈ ਤਾਂ ਕਿਉਂ ਅਗਰ opportunity ਹੈ ਤਾਂ ਕਿਉਂ ਨਾ ਖੇਡਾਂ ਕਰਕੇ ਫਰਵਰੀ ਤੋਂ ਅਗਰ ਪ੍ਰੈਕਟਿਸ ਕਰ ਰਹੀ ਹਾਂ ਸਰ। Obviously ਮੈਂ government ਤੋਂ permission ਲਈ ਸੀ ਸਰ। Obviously ਇਹ pandemic ਦੀ ਵਜ੍ਹਾ ਨਾਲ ਉਹ ਲੋਕ immediately permission ਦੇ ਕੇ protocols follow ਕਰਨ ਦੇ ਲਈ ਬੋਲਿਆ ਸੀ ਤਾਂ I am very thankful to them ਕਿਉਂਕਿ as soon as I asked permission ਉਨ੍ਹਾਂ ਲੋਕਾਂ ਨੇ permission ਦੇ ਦਿੱਤੀ ਸਰ। ਤਾਂ ਇਸ ਲਈ ਮੈਂ ਸੋਚਿਆ ਠੀਕ ਹੈ ਅਗਰ ਹੁਣੇ ਤੋਂ ਸਟਾਰਟ ਕੀਤਾ ਤਾਂ ਉਹ ਵੱਡੇ ਸਟੇਡੀਅਮ ਵਿੱਚ ਖੇਡਣਾ ਤਾਂ ਟੋਕੀਓ ਜਾਣ ਦੇ ਬਾਅਦ ਉਹ ਇਤਨਾ ਮੁਸ਼ਕਿਲ ਨਹੀਂ ਹੁੰਦਾ and I get used to it so quickly ਇਸ ਲਈ ਸਰ। 

 

ਪ੍ਰਧਾਨ ਮੰਤਰੀ: ਤੁਹਾਡੇ ਪਰਿਵਾਰਕ ਮੈਂਬਰ ਵੀ ਮੇਰੇ ਸਾਹਮਣੇ ਹਨ, ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ। ਮੈਨੂੰ ਯਾਦ ਆਉਂਦਾ ਹੈ ਕਿ ਗੋਪੀਚੰਦ ਜੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਰੀਓ ਓਲੰਪਿਕ ਦੇ  ਪਹਿਲਾਂ ਤੁਹਾਡਾ ਫੋਨ ਲੈ ਲਿਆ ਸੀ। ਤੁਹਾਨੂੰ ਆਈਸਕ੍ਰੀਮ ਵੀ ਖਾਣੀ allow ਨਹੀਂ ਕੀਤੀ ਸੀ। ਕੀ ਹੁਣ ਵੀ ਤੁਹਾਡੇ ਆਈਸਕ੍ਰੀਮ ਖਾਣ ‘ਤੇ ਪਾਬੰਦੀ ਲਗੀ ਹੋਈ ਹੈ ਜਾਂ ਕੁਝ ਛੂਟ ਮਿਲੀ ਹੈ?   

 

ਪੀ.ਵੀ. ਸਿੰਧੂ: ਸਰ obviously ਥੋੜ੍ਹਾ control ਕਰਦੀ ਹਾਂ ਸਰ। ਕਿਉਂਕਿ ਇੱਕ ਐਥਲੀਟ ਦੇ ਲਈ diet ਬਹੁਤ important ਹੈ। ਅਤੇ ਹੁਣ ਓਲੰਪਿਕਸ ਹੈ ਤਾਂ ਤਿਆਰੀ ਕਰ ਰਹੀ ਹਾਂ ਤਾਂ obviously ਥੋੜ੍ਹਾ diet control ਤਾਂ ਕਰਾਂਗੀ ਹੀ ਤਾਂ ਆਈਸਕ੍ਰੀਮ ਉਤਨੀ ਨਹੀਂ ਖਾਂਦੀ ਹਾਂ ਸਰ, ਬਸ ਕਦੇ-ਕਦੇ ਖਾਂਦੀ ਹਾਂ।   

 

ਪ੍ਰਧਾਨ ਮੰਤਰੀ: ਦੇਖੋ ਸਿੰਧੂ ਜੀ ਤੁਹਾਡੇ ਮਾਤਾ-ਪਿਤਾ ਦੋਨੋਂ ਖੁਦ ਸਪੋਰਟਸ ਵਿੱਚ ਰਹੇ ਹਨ ਅਤੇ ਇਸ ਲਈ ਮੇਰਾ ਮਨ ਕਰਦਾ ਹੈ ਅੱਜ ਮੈਂ ਉਨ੍ਹਾਂ ਨਾਲ ਵੀ ਇੱਕ ਗੱਲ ਜ਼ਰੂਰ ਕਰਾਂਗਾ। ਤੁਹਾਨੂੰ ਨਮਸਕਾਰ, ਤੁਸੀਂ ਇਹ ਦੱਸੋ ਕਿ ਜਦੋਂ ਕਿਸੇ ਬੱਚੇ ਦੀ ਰੁਚੀ ਖੇਡਾਂ ਵਿੱਚ ਜਾਣ ਦੀ ਹੋਵੇ ਤਾਂ ਕਈ ਪੈਰੇਂਟਸ ਦੇ ਲਈ ਬਹੁਤ ਮੁਸ਼ਕਿਲ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਢੇਰਾਂ ਆਸ਼ੰਕਾਵਾਂ ਰਹਿੰਦੀਆਂ ਹਨ। ਤੁਸੀਂ ਅਜਿਹੇ ਸਾਰੇ ਪੈਰੇਂਟਸ ਦੇ ਲਈ ਕੀ ਸੰਦੇਸ਼ ਦੇਣਾ ਚਾਹੋਗੇ? 

 

ਅਭਿਭਾਵਕ: ਬੱਸ ਸਰ parents ਇਹ ਜਾਣਨਾ ਚਾਹੀਦਾ ਹੈ ਕਿ ਅਗਰ ਆਪਣੇ ਬੱਚੇ health wise ਅੱਛੇ ਹੋਣਗੇ ਤਾਂ ਸਭ ਕੁਝ ਬੜਾ ਹੋਵੇਗਾ ਕਿਉਂਕਿ ਤੁਸੀਂ ਥੋੜ੍ਹਾ ਖੇਡੋਗੇ ਤਾਂ ਤੁਹਾਡੀ health ਅੱਛੀ ਹੋਵੇਗੀ automatically ਤੁਹਾਡਾ concentration ਵਧੇਗਾ। ਹਰ issues ਵਿੱਚ ਆਪ ਲੋਕ ਅੱਗੇ ਵਧੋਗੇ ਅਤੇ ਜ਼ਰੂਰ ਆਪ ਉੱਪਰ ਆ ਸਕਦੇ ਹੋ। 

ਪ੍ਰਧਾਨ ਮੰਤਰੀ: ਤੁਸੀਂ ਇੱਕ ਸਫ਼ਲ ਖਿਡਾਰੀ ਦੇ ਮਾਤਾ-ਪਿਤਾ ਹੋ। ਆਪਣੇ ਬੱਚਿਆਂ ਨੂੰ ਸਪੋਰਟਸ-ਪਰਸਨ ਬਣਾਉਣ ਦੇ ਲਈ ਕਿਵੇਂ parenting ਕਰਨੀ ਹੁੰਦੀ ਹੈ?

 

ਅਭਿਭਾਵਕ: ਸਰ parenting ਤਾਂ ਫਸਟ parents ਹੀ ਤਾਂ dedicate ਕਰਨਾ ਚਾਹੀਦਾ ਹੈ ਸਰ ਕਿਉਂਕਿ ਉਨ੍ਹਾਂ ਨੂੰ encourage ਕਰਨਾ ਹੈ।  You have to motivate them and ਤੁਸੀਂ ਤਾਂ ਜਾਣਦੇ ਹੋ government ਤਾਂ ਹਰ ਤਰ੍ਹਾਂ ਨਾਲ ਹਰ ਖਿਡਾਰੀ ਨੂੰ ਸਭ  facility ਦੇ ਰਹੇ ਹਨ। So ਉਸ ਨੂੰ ਸਾਡੇ ਬੱਚਿਆਂ ਨੂੰ ਸਮਝਾਉਂਦੇ ਹੋਏ ਦੇਸ਼ ਦਾ ਨਾਮ ਉੱਪਰ ਕਰਨ ਦੇ ਲਈ ਬੇਟਾ ਮਿਹਨਤ ਕਰਨੀ ਹੈ ਅਤੇ ਅੱਛਾ ਨਾਮ ਕਮਾਉਣਾ ਹੈ ਕਰਕੇ ਅਸੀਂ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਕੇ ਹਰ ਜੋ ਵੀ ਬੱਚਿਆਂ ਨੂੰ ਇਹ ਅਸੀਂ ਪਹਿਲਾਂ ਸਿਖਾਉਣਾ ਹੈ ਕਿ respect ਦੇਣਾ ਜੋ ਵੀ ਹੋਣ, respect ਦਿਓ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਵੋ। 

 

ਪ੍ਰਧਾਨ ਮੰਤਰੀ: ਸਿੰਧੂ ਜੀ, ਤੁਹਾਡੇ ਮਾਤਾ-ਪਿਤਾ ਨੇ ਤੁਹਾਨੂੰ ਵਿਸ਼ਵ ਚੈਂਪੀਅਨ ਬਣਾਉਣ ਦੇ ਲਈ ਬਹੁਤ ਤਿਆਗ ਕੀਤੇ ਹਨ। ਉਨ੍ਹਾਂ ਨੇ ਆਪਣਾ ਕੰਮ ਕਰ ਦਿੱਤਾ ਹੈ। ਹੁਣ ਤੁਹਾਡੀ ਵਾਰੀ ਹੈ, ਤੁਸੀਂ ਖੂਬ ਮਿਹਨਤ ਕਰੋ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਵੀ ਤੁਸੀਂ ਜ਼ਰੂਰ ਸਫ਼ਲ ਹੋਵੋਗੇ ਅਤੇ ਸਫ਼ਲਤਾ ਦੇ ਬਾਅਦ ਮੇਰਾ ਮਿਲਣਾ ਹੁੰਦਾ ਹੀ ਹੈ ਤੁਹਾਡੇ ਲੋਕਾਂ ਨਾਲ ਤਾਂ ਮੈਂ ਵੀ ਤੁਹਾਡੇ ਨਾਲ ਆਈਸਕ੍ਰੀਮ ਖਾਵਾਂਗਾ।

 

ਪ੍ਰਧਾਨ ਮੰਤਰੀ: ਆਓ ਏਲਾ ਨਾਲ ਗੱਲ ਕਰਦੇ ਹਾਂ, ਏਲਾ ਨਮਸਤੇ!

 

ਏਲਾਵੇਨਿਲ: ਨਮਸਤੇ ਸਰ!

 

ਪ੍ਰਧਾਨ ਮਤੰਰੀ: (ਗੁਜਰਾਤੀ ਵਿੱਚ ਸੰਬੋਧਨ) ਏਲਾਵੇਨਿਲ, ਮੈਨੂੰ ਦੱਸਿਆ ਗਿਆ ਕਿ ਤੁਸੀਂ ਪਹਿਲਾਂ ਐਥਲੈਟਿਕਸ ਵਿੱਚ ਜਾਣਾ ਚਾਹੁੰਦੇ ਸੀ। ਫਿਰ ਅਜਿਹਾ ਕੀ ਟ੍ਰਿਗਰ ਕਰ ਗਿਆ ਕਿ ਤੁਸੀਂ ਸ਼ੂਟਿੰਗ ਨੂੰ ਅਪਣਾ ਲਿਆ? 

 

ਏਲਾਵੇਨਿਲ: ਸਰ ਮੈਂ actually ਕਾਫੀ ਸਾਰੀਆਂ ਸਪੋਰਟਸ ਟ੍ਰਾਈ ਕੀਤੀਆਂ ਸਨ ਸ਼ੂਟਿੰਗ ਦੇ ਪਹਿਲਾਂ ਮੈਨੂੰ ਬਚਪਨ ਤੋਂ ਸਪੋਰਟਸ ਬਹੁਤ ਹੀ ਪਸੰਦ ਸਨ। ਐਥਲੈਟਿਕ, ਬੈਡਮਿੰਟਨ, ਜੂਡੋ ਵਗੈਰਾ ਟ੍ਰਾਈ ਕੀਤੇ ਸਨ ਲੇਕਿਨ ਜਦੋਂ ਮੈਂ ਸ਼ੂਟਿੰਗ ਸ਼ੁਰੂ ਕੀਤੀ ਤਦ ਮੈਨੂੰ ਇੱਕ ਬਹੁਤ ਹੀ ਜ਼ਿਆਦਾ ਇੱਕ excitement ਮਿਲੀ ਸੀ ਇਸ game ਵਿੱਚ ਕਿਉਂਕਿ ਸਾਨੂੰ ਬਹੁਤ ਜ਼ਿਆਦਾ steady ਰਹਿਣਾ ਹੁੰਦਾ ਹੈ। ਬਹੁਤ ਜ਼ਿਆਦਾ calmness ਚਾਹੀਦੀ ਹੁੰਦੀ ਹੈ ਤਾਂ ਸਰ ਬੱਸ ਉਹ ਜੋ calmness ਚਾਹੀਦੀ ਸੀ ਉਹ ਸੀ ਨਹੀਂ ਮੇਰੇ ਪਾਸ ਤਾਂ I was like ਕਿ ਠੀਕ ਹੈ ਇਸ ਨਾਲ ਹੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਮੈਨੂੰ ਇਸ game ਨਾਲ ਤਾਂ ਉਸੇ ਤੋਂ ਬਹੁਤ ਜ਼ਿਆਦਾ ਲਗਾਅ ਹੋ ਗਿਆ game ਨਾਲ। 

 

ਪ੍ਰਧਾਨ ਮੰਤਰੀ: ਹੁਣੇ ਮੈਂ ਦੂਰਦਰਸ਼ਨ ‘ਤੇ ਇੱਕ ਪ੍ਰੋਗਰਾਮ ਦੇਖ ਰਿਹਾ ਸੀ। ਉਸ ਵਿੱਚ ਮੈਂ ਤੁਹਾਨੂੰ ਮਾਤਾ ਜੀ-ਪਿਤਾ ਜੀ ਨੂੰ ਸੁਣ ਰਿਹਾ ਸੀ ਅਤੇ ਉਹ ਸੰਸਕਾਰਧਾਮ ਵਿੱਚ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਪੂਰਾ ਵਰਣਨ ਕਰ ਰਹੀ ਸੀ। ਅਤੇ ਉੱਥੋਂ ਦਾ ਵੱਡਾ ਮਾਣ ਕੀਤਾ ਕਿ ਉੱਥੇ ਹੀ ਜਾ ਕੇ ਉਹ ਤੁਹਾਨੂੰ ਯਾਦ ਕਰ ਰਹੀ ਸੀ। ਅੱਛਾ ਸਕੂਲ ਤੋਂ ਓਲੰਪਿਕ ਤੱਕ ਬਹੁਤ ਸਾਰੇ ਯੁਵਾ ਤੁਹਾਡੀ ਇਸ ਜਰਨੀ ਬਾਰੇ ਜਾਣਨਾ ਚਾਹੁਣਗੇ। ਦੇਖੋ ਮੈਂ ਮਣੀਨਗਰ ਦਾ ਐੱਮਐੱਲਏ ਸੀ ਅਤੇ ਤੁਸੀਂ ਮਣੀਨਗਰ ਵਿੱਚ ਰਹਿੰਦੇ ਹੋ ਅਤੇ ਜਦੋਂ ਮੈਂ ਖੋਖਰਾ ਵਿੱਚ ਮੇਰੇ ਅਸੈਂਬਲੀ ਸੈੱਗਮੈਂਟ ਵਿੱਚ ਸਭ ਤੋਂ ਪਹਿਲਾਂ ਸਪੋਰਟਸ ਅਕਾਦਮੀ ਸ਼ੁਰੂ ਕੀਤੀ ਸੀ ਤਾਂ ਤੁਸੀਂ ਲੋਕ ਖੇਡਣ ਆਉਂਦੇ ਸੀ। ਤਦ ਤਾਂ ਤਦ ਬੱਚੀ ਸੀ ਅਤੇ ਅੱਜ ਮੈਨੂੰ ਤੁਹਾਨੂੰ ਦੇਖਣ ਦੇ ਬਾਅਦ ਬੜਾ ਮਾਣ ਹੁੰਦਾ ਹੈ। ਤਾਂ ਦੱਸੋ ਕੁਝ ਆਪਣੀ ਗੱਲ।    

 

ਏਲਾਵੇਨਿਲ: ਸਰ ਮੇਰੀ ਸ਼ੂਟਿੰਗ ਦੀ ਪ੍ਰੋਫੈਸ਼ਨਲ ਜਰਨੀ ਸੰਸਕਾਰਧਾਮ ਤੋਂ ਹੀ ਸ਼ੁਰੂ ਹੋਈ ਸੀ। ਜਦੋਂ ਮੈਂ 10th standard ਵਿੱਚ ਸੀ ਤਾਂ mom-dad ਦਾ ਹੀ call ਸੀ ਕਿ ਠੀਕ ਹੈ ਤੁਸੀਂ ਸਪੋਰਟਸ ਟ੍ਰਾਈ ਕਰਕੇ ਦੇਖ ਲਵੋ ਅਗਰ ਤੁਹਾਨੂੰ ਇਤਨਾ interest ਹੈ ਤਾਂ ਤੁਸੀਂ ਕਰ ਲਵੋ ਕਿ ਉਨ੍ਹਾਂ ਨੇ ਬੋਲਿਆ ਸੀ ਤਾਂ ਸਪੋਰਟਸ ਅਥਾਰਿਟੀ ਆਵ੍ ਗੁਜਰਾਤ ਅਤੇ ਗਨ ਫੌਰ ਗਲੋਰੀ ਸ਼ੂਟਿੰਗ ਅਕਾਦਮੀ ਤੋਂ ਜੋ ਹਨ MOU sign ਹੋਇਆ ਸੀ ਸਰ ਤਾਂ ਸੰਸਕਾਰਧਾਮ ਨੇ ਉਨ੍ਹਾਂ ਨੇ District Level Sports ਨੂੰ ਸਟਾਰਟ ਕੀਤਾ ਸੀ। ਤਾਂ ਪੜ੍ਹਾਈ  ਵੀ ਉੱਧਰ ਹੀ ਹੁੰਦੀ ਸੀ। ਪੂਰਾ ਦਿਨ ਸਾਡੀ ਟ੍ਰੇਨਿੰਗ ਵੀ ਉੱਧਰ ਹੀ ਹੁੰਦੀ ਸੀ ਸਰ। ਤਾਂ ਸਰ ਉਹ ਜਰਨੀ ਕਾਫੀ ਅੱਛੀ ਰਹੀ ਹੈ ਕਿਉਂਕਿ ਉੱਥੋਂ ਹੀ ਮੈਂ ਸਟਾਰਟ ਕੀਤਾ ਅਤੇ ਹੁਣ ਜਦੋਂ ਮੈਂ ਮੇਰੇ ਫਸਟ ਓਲੰਪਿਕ ਦੇ ਲਈ ਜਾ ਰਹੀ ਹਾਂ ਸਰ ਤਾਂ ਬਹੁਤ proud feel ਹੁੰਦਾ ਹੈ ਸਰ ਕਿ ਇਤਨੇ ਲੋਕਾਂ ਦੀ ਮਦਦ, ਇਤਨੇ ਲੋਕਾਂ ਨੇ ਮੇਰੇ ਲਈ ਇਤਨੀ support  ਕੀਤੀ ਅਤੇ ਹਮੇਸ਼ਾ guide ਕੀਤਾ ਹੈ ਸਰ ਤਾਂ ਕਾਫੀ ਅੱਛਾ ਲਗਦਾ ਹੈ ਸਰ।  

 

ਪ੍ਰਧਾਨ ਮੰਤਰੀ: ਏਲਾਵੇਨਿਲ, ਹੁਣ ਤੁਸੀਂ ਗ੍ਰੈਜੂਏਸ਼ਨ ਕਰ ਰਹੇ ਹੋ। ਸ਼ੂਟਿੰਗ ਕਰੀਅਰ ਅਤੇ ਅਕੈਡਮਿਕਸ ਨੂੰ ਤੁਸੀਂ ਕਿਵੇਂ ਬੈਲੰਸ ਕਰਦੇ ਹੋ?

 

ਏਲਾਵੇਨਿਲ: ਸਰ ਮੈਂ ਤਾਂ ਇਸ ਦੇ ਲਈ ਮੇਰੀ Gujarat University ਜੋ ਹੈ ਅਤੇ ਸਾਡੇ ਕਾਲਜ ਭਵਨ ਰਾਜ ਕਾਲਜ ਜੋ ਹਨ ਨੂੰ thanks ਕਹਿਣਾ ਚਾਹਾਂਗੀ ਕਿਉਂਕਿ ਸਰ ਇੱਕ ਵੀ ਟਾਈਮ ਅਜਿਹਾ ਨਹੀਂ ਸੀ ਕਿ ਜਦੋਂ ਉਨ੍ਹਾਂ ਨੇ ਮੈਨੂੰ ਬੋਲ ਦਿੱਤਾ ਹੋਵੇ ਕਿ ਨਹੀਂ ਤੁਹਾਨੂੰ compulsory ਆ ਕੇ ਹੀ ਇਹ ਚੀਜ਼ ਕਰਨੀ ਪਵੇਗੀ। ਉਨ੍ਹਾਂ ਨੇ ਮੈਨੂੰ ਇਤਨੀ ਛੂਟ ਦਿੱਤੀ ਸੀ ਮੇਰੇ ਲਈ ਐਗਜ਼ਾਮਸ ਵੀ ਉਹ ਲੋਕ ਸਪੈਸ਼ਲ ਅਰੇਂਜ ਕਰਵਾ ਦਿੰਦੇ ਸਨ। ਮੇਰੇ ਲਈ ਮੇਰੇ ਸੈਮੀਨਾਰਸ ਅਲੱਗ ਤੋਂ ਰਖਵਾ ਦਿੰਦੇ ਸਨ ਸਰ ਤਾਂ ਕਾਫੀ ਸਪੋਰਟ ਕੀਤੀ ਹੈ ਸਰ ਮੇਰੀ ਜਰਨੀ ਵਿੱਚ ਕਾਫੀ ਸਪੋਰਟ ਕੀਤੀ ਹੈ ਅਤੇ ਮੇਰੇ ਸਕੂਲ ਨੇ ਵੀ ਕਾਫੀ ਸਪੋਰਟ ਕੀਤੀ ਹੈ ਸਰ।

 

ਪ੍ਰਧਾਨ ਮੰਤਰੀ: ਏਲਾਵੇਨਿਲ ਤੁਹਾਡੀ ਜਨਰੇਸ਼ਨ ਐਂਬੀਸ਼ਸ ਵੀ ਹੈ ਤੇ ਮੈਚਿਓਰ ਵੀ ਹੈ। ਤੁਸੀਂ ਇਤਨੀ ਘੱਟ ਉਮਰ ਵਿੱਚ ਵਿਸ਼ਵ ਪੱਧਰ ‘ਤੇ ਸਫ਼ਲਤਾ ਪ੍ਰਾਪਤ ਕੀਤੀ ਹੈ। ਅਜਿਹੇ ਵਿੱਚ ਦੇਸ਼ ਨੂੰ ਉਮੀਦ ਹੈ ਕਿ ਖੇਡਾਂ ਦੇ ਸਭ ਤੋਂ ਵੱਡੇ ਮੰਚ ‘ਤੇ ਵੀ ਤੁਸੀਂ ਇਸ ਯਾਤਰਾ ਨੂੰ ਜਾਰੀ ਰੱਖੋਗੇ। ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ ਅਤੇ ਤੁਹਾਡੇ ਮਾਤਾ ਜੀ-ਪਿਤਾ ਜੀ ਨੂੰ ਵੀ ਮੇਰਾ ਪ੍ਰਣਾਮ ਹੈ, ਵਣੱਕਮ।

 

ਪ੍ਰਧਾਨ ਮੰਤਰੀ: ਆਓ ਅਸੀਂ ਸੌਰਭ ਚੌਧਰੀ ਨਾਲ ਗੱਲ ਕਰਦੇ ਹਾਂ, ਸੌਰਭ ਜੀ ਨਮਸਤੇ!

 

ਪ੍ਰਧਾਨ ਮੰਤਰੀ: ਤੁਸੀਂ ਇਤਨੀ ਘੱਟ ਉਮਰ ਵਿੱਚ ਹੀ ਓਲੰਪਿਕ ਦੇ ਲਈ qualify ਕਰ ਲਿਆ ਹੈ। ਕਿਵੇਂ ਅਤੇ ਕਦੋਂ ਤੁਹਾਡਾ ਇਹ ਮਿਸ਼ਨ ਸ਼ੁਰੂ ਹੋਇਆ?

 

ਸੌਰਭ: ਸਰ 2015 ਵਿੱਚ ਮੈਂ ਸ਼ੂਟਿੰਗ ਆਪਣੀ ਸਟਾਰਟ ਕੀਤੀ ਸੀ। ਸਾਡੇ ਪਾਸ ਦੇ ਪਿੰਡ ਵਿੱਚ ਹੀ ਇੱਕ ਸ਼ੂਟਿੰਗ ਅਕਾਦਮੀ ਹੈ, ਉੱਥੇ ਮੈਂ ਸਟਾਰਟ ਕੀਤਾ। ਮੇਰੇ ਫੈਮਿਲੀ ਨੇ ਵੀ ਕਾਫੀ ਸਪੋਰਟ ਕੀਤਾ ਮੈਨੂੰ। ਉਨ੍ਹਾਂ ਨੇ ਖੁਦ ਹੀ ਕਿਹਾ ਕਿ ਜਦੋਂ ਤੈਨੂੰ ਇਤਨਾ ਪਸੰਦ ਹੈ ਤਾਂ ਟ੍ਰਾਈ ਕਰਨਾ ਚਾਹੀਦਾ ਹੈ। ਤਾਂ ਉੱਥੇ ਗਿਆ ਅਤੇ ਮੈਂ ਟ੍ਰਾਈ ਕੀਤਾ। ਫਿਰ ਉੱਥੇ ਮੈਨੂੰ ਅੱਛਾ ਲਗਣ ਲਗਿਆ, ਹੌਲ਼ੀ-ਹੌਲ਼ੀ ਕਰਦਾ ਗਿਆ ਅਤੇ ਜਿਵੇਂ ਜਿਵੇਂ ਹੌਲ਼ੀ ਹੌਲ਼ੀ ਕਰਦੇ ਗਏ ਉਵੇਂ ਹੀ ਰਿਜ਼ਲਟ ਅੱਛਾ ਆਉਂਦਾ ਗਿਆ ਅਤੇ ਰਿਜ਼ਲਟ ਅੱਛੇ ਆਉਂਦੇ ਗਏ, ਭਾਰਤ ਸਰਕਾਰ ਸਾਡੀ ਮਦਦ ਕਰਦੀ ਗਈ ਤਾਂ ਅੱਜ ਅਸੀਂ ਇੱਥੇ ਹਾਂ ਸਰ।

 

ਪ੍ਰਧਾਨ ਮੰਤਰੀ: ਦੇਖੋ, ਤੁਹਾਡੇ ਪਰਿਵਾਰਕ ਮੈਂਬਰ ਵੀ ਬੜੇ ਮਾਣ ਦੇ ਨਾਲ ਅੱਜ ਮੈਨੂੰ ਦਰਸ਼ਨ ਹੋ ਰਹੇ ਹਨ ਉਨ੍ਹਾਂ ਦੇ ਵੀ ਕਿ ਭਾਈ ਦੇਖੋ ਸੌਰਭ ਕੀ ਕਮਾਲ ਕਰੇਗਾ, ਸਭ ਉਨ੍ਹਾਂ ਦੀਆਂ ਅੱਖਾਂ ਵਿੱਚ ਵੱਡੇ-ਵੱਡੇ ਸੁਪਨੇ ਦਿਖਾਈ ਦੇ ਰਹੇ ਹਨ। ਦੇਖੋ ਸੌਰਭ ਮਿਹਨਤ ਦੇ ਨਾਲ-ਨਾਲ ਸ਼ੂਟਿੰਗ ਵਿੱਚ ਮਾਨਸਿਕ ਇਕਾਗਰਤਾ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਤੁਸੀਂ ਯੋਗ ਵਗੈਰਾ ਕਰਦੇ ਹੋ ਜਾਂ ਕੁਝ ਹੋਰ ਤਰੀਕਾ ਤੁਹਾਡਾ ਹੈ ਜੋ ਮੈਨੂੰ ਵੀ ਜਾਣਨ ਵਿੱਚ ਖੁਸ਼ੀ ਹੋਵੇਗੀ ਅਤੇ ਦੇਸ਼ ਦੇ ਨੌਜਵਾਨਾਂ ਨੂੰ ਵੀ ਜਾਣਨ ਵਿੱਚ ਖੁਸ਼ੀ ਹੋਵੇਗੀ? 

 

ਸੌਰਭ: ਸਰ meditation ਕਰਦੇ ਹਾਂ, ਆਪਣਾ ਯੋਗ ਕਰਦੇ ਹਾਂ। ਸਰ ਸ਼ਾਂਤ ਰਹਿਣ ਦੇ ਲਈ ਇਹ ਤਾਂ ਸਾਨੂੰ ਤੁਹਾਡੇ ਤੋਂ ਜਾਣਨਾ ਚਾਹੀਦਾ ਹੈ ਕਿ ਤੁਸੀਂ ਕਿਤਨੇ ਵੱਡੇ ਮਤਲਬ ਪੂਰੇ ਹਿੰਦੁਸਤਾਨ ਨੂੰ ਸੰਭਾਲ਼ ਰਹੇ ਹੋ ਤਾਂ ਤੁਸੀਂ ਉਸ ਦੇ ਲਈ ਕੀ ਕਰਦੇ ਹੋ?

 

ਪ੍ਰਧਾਨ ਮੰਤਰੀ: ਅੱਛਾ ਸੌਰਭ, ਇਹ ਦੱਸੋ, ਤੁਹਾਡੇ ਦੋਸਤ, ਸਾਥੀ ਤੁਹਾਡੇ ਪਾਸ ਆਉਂਦੇ ਹਨ, ਕਿ ਤੁਹਾਡੇ ਨਾਲ ਸੈਲਫੀ ਕਲਿੱਕ ਕਰਨੀ ਹੈ, ਤਾਂ ਤੁਹਾਨੂੰ ਕੀ ਲਗਦਾ ਹੈ? ਪਹਿਲਾਂ ਤਾਂ ਨਹੀਂ ਕਰਦੇ ਹੋਣਗੇ?

 

ਸੌਰਭ: ਨਹੀਂ, ਜਦੋਂ ਮੈਂ ਘਰ ਜਾਂਦਾ ਹਾਂ ਤਾਂ ਮੇਰੇ ਪਿੰਡ ਵਿੱਚ ਪੜੌਸ ਵਿੱਚ ਮੇਰੇ ਜੋ ਦੋਸਤ ਹਨ ਉਹ ਆਉਂਦੇ ਹਨ, ਸੈਲਫੀ ਲੈਂਦੇ ਹਨ। ਮੇਰੀ ਜੋ ਪਿਸਟਲ ਹੈ ਉਸ ਦੇ ਨਾਲ ਸੈਲਫੀ ਲੈਂਦੇ ਹਨ। ਕਾਫੀ ਅੱਛਾ ਲਗਦਾ ਹੈ। 

 

ਪ੍ਰਧਾਨ ਮੰਤਰੀ : ਸੌਰਭ ਤੁਹਾਡੀਆਂ ਗੱਲਾਂ ਤੋਂ ਲਗ ਰਿਹਾ ਹੈ ਕਿ ਆਪ ਬਹੁਤ ਹੀ focused ਦਿਖਾਈ ਦਿੰਦੇ ਹੋ ਜੋ ਆਪ ਜਿਹੇ ਯੁਵਾ ਲਈ ਬਹੁਤ ਅੱਛੀ ਗੱਲ ਹੈ। ਸ਼ੂਟਿੰਗ ਵਿੱਚ ਵੀ ਇਸੇ ਫੋਕਸ ਅਤੇ ਸਥਿਰਤਾ ਦੀ ਜ਼ਰੂਰਤ ਹੈ। ਤੁਹਾਨੂੰ ਤਾਂ ਹਾਲੇ ਬਹੁਤ ਲੰਬੀ ਯਾਤਰਾ ਕਰਨੀ ਹੈ, ਦੇਸ਼ ਦੇ ਲਈ ਕਈ ਮੁਕਾਮ ਹਾਸਲ ਕਰਨੇ ਹਨ। ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਕਿ ਆਪ ਓਲੰਪਿਕ ਵਿੱਚ ਬਹੁਤ ਅੱਛਾ ਪ੍ਰਦਰਸ਼ਨ ਕਰੋਗੇ, ਅਤੇ ਭਵਿੱਖ ਵਿੱਚ ਵੀ ਬਹੁਤ ਅੱਗੇ ਜਾਓਗੇ। ਤੁਹਾਨੂੰ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਮੇਰਾ ਪ੍ਰਣਾਮ।

 

ਪ੍ਰਧਾਨ ਮੰਤਰੀ : ਆਓ ਅਸੀਂ ਸ਼ਰਤ ਕਮਲ ਜੀ ਨਾਲ ਗੱਲ ਕਰਦੇ ਹਾਂ, ਸ਼ਰਤ ਜੀ ਨਮਸਤੇ! 

 

ਸ਼ਰਤ : ਨਮਸਤੇ ਸਰ!

 

ਪ੍ਰਧਾਨ ਮੰਤਰੀ : ਸ਼ਰਤ ਜੀ, ਤੁਸੀਂ 3 ਓਲੰਪਿਕਸ ਵਿੱਚ ਭਾਗ ਲਿਆ ਹੈ। ਤੁਸੀਂ ਤਾਂ ਮੰਨੇ-ਪ੍ਰਮੰਨੇ ਖਿਡਾਰੀ ਹੋ।  ਤੁਸੀਂ ਉਨ੍ਹਾਂ ਯੁਵਾ ਖਿਡਾਰੀਆਂ ਨੂੰ ਕੀ ਸੁਝਾਅ ਦੇਵੋਗੇ ਜੋ ਪਹਿਲੀ ਵਾਰ ਓਲੰਪਿਕ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰ ਰਹੇ ਹਨ?

 

ਸ਼ਰਤ : ਇਸ ਵਾਰ ਜੋ ਓਲੰਪਿਕ ਵਾਲੀ ਹੈ, ਇਹ ਕਾਫੀ ਇੱਕ ਨਵੇਂ situation ਵਿੱਚ ਹੋ ਰਹੀ ਹੈ ਬਲਕਿ ਇਹ ਕੋਵਿਡ-19 ਵਿੱਚ ਹੋ ਰਹੀ ਹੈ। ਤਾਂ ਪਿਛਲੇ 3 ਜੋ ਓਲੰਪਿਕ ਸਨ, ਅਜਿਹਾ ਅਨੁਭਵ ਕੁਝ ਵੀ ਨਹੀਂ ਸੀ ਜਿੱਥੇ ਸਾਡਾ concentration ਪੂਰਾ ਸਪੋਰਟਸ ਹਟ ਕੇ ਜੋ ਸਾਡੀ ਸੇਫਟੀ ਲਈ ਹੈ, ਜੋ ਪ੍ਰੋਟੋਕੋਲਸ ਮੈਂਟੇਨ ਕਰਨਾ ਹੈ, ਉਸ ’ਤੇ ਧਿਆਨ ਚਲੇ। ਮਗਰ ਇਸ ਵਾਰ ਸਪੋਰਟਸ ਦੇ ਇਲਾਵਾ ਸਾਨੂੰ ਬਾਕੀ ਉਸ ਵਿੱਚ ਧਿਆਨ ਦੇਣਾ ਹੋਵੇਗਾ। ਮੈਂ ਇਹੀ ਬੋਲਾਂਗਾ ਕਿ ਜੋ ਨਵੇਂ ਜਾ ਰਹੇ ਹਨ ਪਹਿਲਾਂ ਓਲੰਪਿਕਸ ਵਿੱਚ ਉੱਥੇ ਜਾਣ ਤੋਂ ਪਹਿਲਾਂ ਮਤਲਬ ਸਪੋਰਟਸ ਬਹੁਤ important but at the same time ਅਗਰ ਅਸੀਂ ਪ੍ਰੋਟੋਕੋਲਸ ਅਤੇ ਇਹ ਸਭ ਸਹੀ ਮੈਂਟੇਨ ਨਹੀਂ ਕਰਾਂਗੇ ਤਾਂ ਅਸੀਂ game ਤੋਂ ਹੀ ਬਾਹਰ ਹੋ ਸਕਦੇ ਹਾਂ।  We have to maintain the protocols ਅਤੇ ਜਿਵੇਂ ਹੀ ਅਸੀਂ ਓਲੰਪਿਕਸ ਚਲੇ ਜਾਂਦੇ ਹਾਂ ਤਾਂ ਸਾਡਾ ਪੂਰਾ ਧਿਆਨ ਸਾਡੇ ਸਪੋਰਟਸ ਵਿੱਚ ਹੀ ਹੋਣਾ ਚਾਹੀਦਾ ਹੈ। ਜਦੋਂ ਤੱਕ ਅਸੀਂ ਜਾਵਾਂਗੇ ਠੀਕ ਹੈ ਕੋਸ਼ਿਸ਼ ਕਰਾਂਗੇ ਕਿ ਸਪੋਰਟ ਵਿੱਚ ਵੀ ਰੱਖਦੇ ਹਾਂ ਅਤੇ ਪ੍ਰੋਟੋਕੋਲਸ ਵਿੱਚ ਵੀ ਰੱਖਦੇ ਹਾਂ ਮਗਰ ਜਿਵੇਂ ਹੀ ਉੱਥੇ ਚਲੇ ਗਏ ਅਸੀਂ complete focus on ਆਪਣਾ ਸਪੋਰਟਸ ਦੇ ਲਈ।

 

ਪ੍ਰਧਾਨ ਮੰਤਰੀ : ਸੌਰਭ ਜੀ ਤੁਸੀਂ ਜਦੋਂ ਖੇਡਣਾ ਸ਼ੁਰੂ ਕੀਤਾ ਸੀ ਤਦ ਅਤੇ ਹੁਣ, ਤੁਹਾਨੂੰ ਲਗਦਾ ਹੈ ਕਿ ਟੇਬਲ ਟੈਨਿਸ ਨੂੰ ਲੈ ਕੇ ਕੁਝ ਬਦਲਾਅ ਆਏ ਹਨ ? ਸਪੋਰਟਸ ਨਾਲ ਜੁੜੇ ਸਰਕਾਰੀ ਡਿਪਾਰਟਮੈਂਟਸ ਦੀ ਅਪ੍ਰੋਚ ਵਿੱਚ ਤੁਸੀਂ ਕੁਝ ਬਦਲਾਅ ਮਹਿਸੂਸ ਕੀਤਾ ਹੈ?

 

ਸ਼ਰਤ : ਬਹੁਤ ਕੁਝ, ਬਹੁਤ ਸਾਰੇ ਫਰਕ ਹੋਏ ਹਨ। ਜਿਵੇਂ 2006 ਵਿੱਚ ਜਦੋਂ ਮੈਂ ਪਹਿਲੀ ਵਾਰ commonwealths ਵਿੱਚ gold medal ਜਿੱਤਿਆ ਸੀ ਅਤੇ ਹੁਣ ਦੀ ਵਾਰ 2018 ਵਿੱਚ ਜਦੋਂ ਅਸੀਂ ਸਭ ਨੇ ਮਿਲ ਕੇ gold medal ਜਿੱਤੇ ਸਨ। 2006 ਵਿੱਚ ਅਤੇ 2018 ਵਿੱਚ ਬਹੁਤ ਫਰਕ ਸੀ।  Main thing ਇਹੀ ਸੀ ਕਿ sports ਇੱਕ professional field ਬਣਿਆ ਸੀ। 2006 ਵਿੱਚ ਜਦੋਂ ਮੈਂ ਜਿੱਤਿਆ ਸੀ ਤਦ ਸਪੋਰਟਸ ਵਿੱਚ ਉਤਨਾ professionalism ਨਹੀਂ ਸੀ। ਮਤਲਬ ਪੜ੍ਹਾਈ ਜ਼ਿਆਦਾ important ਸੀ, ਸਪੋ‍ਰਟਸ ਇੱਕ sideline ਸੀ।

 

ਮਗਰ ਹੁਣ ਅਜਿਹਾ ਨਹੀਂ ਹੈ, ਬਹੁਤ importance ਦੇ ਰਹੇ ਹਨ, ਪੂਰਾ government is giving lot of important, private organisations ਵੀ ਬਹੁਤ ਸਾਰੀ importance ਦੇ ਰਹੀਆਂ ਹਨ and at the same time ਜੋ opportunities ਹਾਲੇ ਹਨ ਇੱਕ ਕਰੀਅਰ ਬਣਾਉਣ ਵਿੱਚ, ਇੱਕ professional ਬਣਨ ਵਿੱਚ ਸਪੋਰਟਸ ਦੇ, ਉਹ ਹੁਣ ਬਹੁਤ ਜ਼ਿਆਦਾ ਹਨ ਅਤੇ ਬਹੁਤ ਸਾਰੇ ਬੱਚੇ ਅਤੇ ਬਹੁਤ ਸਾਰੇ ਪੈ‍ਰੇਂਟਸ ਨੂੰ ਵੀ ਉਹ ਇੱਕ ਥੋੜ੍ਹਾ ਬਹੁਤ ਗਰੰਟੀ ਮਿਲਦੀ ਹੈ। ਗਰੰਟੀ ਤੋਂ ਜ਼ਿਆਦਾ ਇੱਕ confidence ਮਿਲਦਾ ਹੈ ਕਿ ਮੇਰਾ ਬੱਚਾ ਅਗਰ ਸਪੋਰਟਸ ਵਿੱਚ ਵੀ ਆਵੇਗਾ ਤਾਂ ਉਹ ਸੰਭਾਲ਼ ਸਕਦਾ ਹੈ ਆਪਣੀ ਜ਼ਿੰਦਗੀ। ਤਾਂ I think ਇਹ mind set ਬਹੁਤ ਅੱਛੀ change ਹੈ।

 

ਪ੍ਰਧਾਨ ਮੰਤਰੀ : ਸ਼ਰਤ ਜੀ, ਤੁਹਾਡੇ ਪਾਸ ਸਿਰਫ਼ ਟੇਬਲ ਟੈਨਿਸ ਹੀ ਨਹੀਂ ਬਲਕਿ ਵੱਡੇ ਈਵੈਂਟਸ ਦਾ ਬਹੁਤ ਵਿਸ਼ਾਲ ਅਨੁਭਵ ਹੈ। ਮੈਨੂੰ ਲਗਦਾ ਹੈ ਕਿ ਇਹ ਅਨੁਭਵ ਤੁਹਾਡੇ ਕੰਮ ਤਾਂ ਆਵੇਗਾ ਹੀ, ਨਾਲ ਹੀ ਟੋਕੀਓ ਓਲੰਪਿਕ ਵਿੱਚ ਭਾਗ ਲੈ ਰਹੀ ਦੇਸ਼ ਦੀ ਪੂਰੀ ਟੀਮ ਦੇ ਕੰਮ ਆਉਣ ਵਾਲਾ ਹੈ। ਆਪ ਇੱਕ ਵੱਡੇ ਦੀ ਭੂਮਿਕਾ ਵਿੱਚ, ਇਸ ਵਾਰ ਇੱਕ ਤਰ੍ਹਾਂ ਨਾਲ ਪੂਰੀ ਟੀਮ ਨੂੰ ਇੱਕ ਵਿਸ਼ੇਸ਼ ਭੂਮਿਕਾ ਵੀ ਤੁਹਾਡੇ ਸਾਹਮਣੇ ਆਈ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਖੁਦ ਦੀ ਖੇਡ ਦੇ ਨਾਲ-ਨਾਲ ਉਸ ਪੂਰੀ ਟੀਮ ਨੂੰ ਸੰਭਾਲਣ ਵਿੱਚ ਵੀ ਤੁਹਾਡਾ ਬਹੁਤ ਵੱਡਾ ਯੋਗਦਾਨ ਰਹੇਗਾ ਅਤੇ ਤੁਸੀਂ ਉਸ ਨੂੰ ਬਖੂਬੀ ਨਿਭਾਓਗੇ,  ਮੈਨੂੰ ਪੂਰਾ ਭਰੋਸਾ ਹੈ। ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਅਤੇ ਤੁਹਾਡੀ ਟੀਮ ਨੂੰ ਵੀ।

 

ਪ੍ਰਧਾਨ ਮੰਤਰੀ : ਆਓ ਮਨਿਕਾ ਬਤਰਾ ਜੀ ਨਾਲ ਗੱਲ ਕਰਦੇ ਹਾਂ, ਮਨਿਕਾ ਜੀ ਨਮਸਤੇ! 

 

ਮਨਿਕਾ  :  ਨਮਸਤੇ ਸਰ!

 

ਪ੍ਰਧਾਨ ਮੰਤਰੀ : ਮਨਿਕਾ, ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਟੇਬਲ ਟੈਨਿਸ ਖੇਡਣ ਦੇ ਨਾਲ ਹੀ ਗ਼ਰੀਬ ਬੱਚਿਆਂ ਨੂੰ ਇਹ ਖੇਡ ਸਿਖਾਉਂਦੇ ਵੀ ਹੋ। ਉਨ੍ਹਾਂ ਦੀ ਮਦਦ ਵੀ ਕਰਦੇ ਹੋ। ਤੁਸੀਂ ਖੁਦ ਹੀ ਯੁਵਾ ਹੋ,  ਤੁਹਾਨੂੰ ਇਹ ਵਿਚਾਰ ਕਿਵੇਂ ਆਇਆ ?

 

ਮਨਿਕਾ : ਸਰ ਜਦੋਂ ਮੈਂ ਪਹਿਲੀ ਵਾਰ ਇੱਥੇ ਪੁਣੇ ਵਿੱਚ ਖੇਡਦੀ ਹਾਂ ਤਾਂ ਉੱਥੇ ਆਈ ਸੀ ਤਾਂ ਮੈਂ ਦੇਖਿਆ ਜੋ unprivileged ਅਤੇ orphans ਸਨ ਬਹੁਤ ਅੱਛਾ ਖੇਡ ਰਹੇ ਸਨ ਅਤੇ ਇੱਥੇ ਦੇ ਜੋ ਸੈਂਟਰ ਵਿੱਚ ਉਨ੍ਹਾਂ ਨੂੰ ਜੋ ਸਿਖਾਉਂਦੇ ਹਨ। ਤਾਂ ਬਹੁਤ ਅਲੱਗ ਸੀ ਮੇਰੇ ਲਈ ਤਾਂ ਮੈਨੂੰ ਅਜਿਹਾ ਲਗਿਆ ਕਿ ਇਨ੍ਹਾਂ ਨੂੰ ਜੋ ਚੀਜ਼ਾਂ ਨਹੀਂ ਮਿਲੀਆਂ ਜਾਂ ਜੋ ਪਹਿਲਾਂ ਨਹੀਂ ਕਰ ਪਾਏ ਤਾਂ ਮੈਨੂੰ ਇਨ੍ਹਾਂ ਦੀ ਹੈਲਪ ਕਰਨੀ ਚਾਹੀਦੀ ਕਿ ਇਹ ਵੀ ਮੈਨੂੰ follow ਕਰਕੇ ਚੰਗੇ ਪਲੇਅਰ ਬਣ ਸਕਣ। ਤਾਂ I think ਉਹ ਚੀਜ਼ ਮੈਨੂੰ ਜਿਵੇਂ ਉਹ ਬੱਚੇ ਖੇਡਦੇ ਹਨ ਮੈਨੂੰ ਉਨ੍ਹਾਂ ਨੂੰ ਦੇਖ ਕੇ motivation ਮਿਲਦਾ ਹੈ ਕਿ ਇੰਨੀ ਜਿਹੀ ਛੋਟੀ ਜਿਹੀ ਉਮਰ ਵਿੱਚ ਅਤੇ ਮਤਲਬ ਪਹਿਲਾਂ ਕਿਸੇ ਦਾ ਸਾਥ ਨਹੀਂ ਹੈ ਅਤੇ ਇਸ ਘੱਟ ਉਮਰ ਵਿੱਚ ਇਤਨਾ ਅੱਛਾ ਖੇਡ ਰਹੇ ਹਨ ਤਾਂ ਬਹੁਤ motivation ਮਿਲਦਾ ਹੈ ਉਨ੍ਹਾਂ ਨੂੰ ਦੇਖ ਕੇ।

 

ਪ੍ਰਧਾਨ ਮੰਤਰੀ : ਮਨਿਕਾ, ਮੈਂ ਦੇਖਿਆ ਹੈ ਕਿ ਤੁਸੀਂ ਆਪਣੇ ਮੈਚ ਵਿੱਚ ਕਦੇ-ਕਦੇ ਆਪਣੇ ਹੱਥ ’ਤੇ ਤਿਰੰਗਾ ਪੇਂਟ ਕਰਦੇ ਹੋ। ਇਸ ਦੇ ਪਿੱਛੇ ਦੀ ਸੋਚ, ਆਪਣੀ ਪ੍ਰੇਰਣਾ ਬਾਰੇ ਦੱਸੋ।

 

ਮਨਿਕਾ : ਲੜਕੀ ਹੋਣ ਦੇ ਤੌਰ ’ਤੇ ਮੈਨੂੰ ਇਹ ਸਭ ਚੀਜ਼ਾਂ ਪਸੰਦ ਹਨ ਪਰ India ਦਾ flag ਆਪਣੇ ਪਾਸ ਰੱਖਣਾ ਕਿਤੇ ਵੀ ਅਤੇ ਸਪੈਸ਼ਲੀ ਜਦੋਂ ਮੈਂ ਸਰਵਿਸ ਕਰਦੀ ਹਾਂ ਖੇਡਦੇ ਹੋਏ ਤਾਂ ਮੇਰਾ ਲੈਫਟ ਹੈਂਡ ਮੈਨੂੰ ਦਿਖਦਾ ਹੈ ਅਤੇ ਉਹ Indian flag ਦਿਖਦਾ ਹੈ ਤਾਂ ਉਹ ਚੀਜ਼ ਮੈਨੂੰ inspire ਕਰਦੀ ਹੈ ਇਸ ਲਈ ਮੇਰਾ ਜਦੋਂ ਵੀ ਮੈਂ ਕੁਝ ਇੰਡੀਆ ਲਈ ਖੇਡਣ ਜਾਂਦੀ ਹਾਂ, country ਲਈ ਖੇਡਣ ਜਾਂਦੀ ਹਾਂ ਤਾਂ ਮੈਂ ਇੱਕ ਚੀਜ਼ ਰੱਖਦੀ ਹਾਂ ਕਿ ਕੁਝ ਨਾ ਕੁਝ flag ਜਾਂ ਕੁਝ ਇੰਡੀਆ ਦਾ ਮੇਰੇ ਪਾਸ ਦਿਲ ਨਾਲ ਜੁੜਿਆ ਰਹੇ।

 

ਪ੍ਰਧਾਨ ਮੰਤਰੀ : ਮਨਿਕਾ, ਮੈਨੂੰ ਦੱਸਿਆ ਗਿਆ ਕਿ ਤੁਹਾਨੂੰ ਡਾਂਸਿੰਗ ਦਾ ਵੀ ਬਹੁਤ ਸ਼ੌਕ ਹੈ। ਕੀ ਡਾਂਸਿੰਗ ਦਾ ਸ਼ੌਕ ਤੁਹਾਡੇ ਲਈ ਸਟ੍ਰੈੱਸ ਬਸਟਰ ਦੀ ਤਰ੍ਹਾਂ ਕੰਮ ਕਰਦਾ ਹੈ?

 

ਮਨਿਕਾ : ਹਾਂ ਸਰ, ਕਿਉਂਕਿ ਜਿਵੇਂ ਕਿਸੇ ਕਿਸੇ ਦਾ ਹੁੰਦਾ ਹੈ ਮਿਊਜ਼ਿਕ ਸੁਣਨਾ, ਡਾਂਸ ਕਰਨਾ ਤਾਂ ਮੇਰਾ ਡਾਂਸ ਕਰਨਾ ਸਟ੍ਰੈੱਸ ਬਸ‍ਟਰ ਦਾ ਕੰਮ ਕਰਦਾ ਹੈ ਜਦੋਂ ਵੀ ਮੈਂ ਟੂਰਨਾਮੈਂਟ ਵਿੱਚ ਜਾਂਦੀ ਹਾਂ ਜਾਂ ਕੁਝ ਜਦੋਂ ਖਾਲੀ ਟਾਈਮ ਹੁੰਦਾ ਹੈ ਮੈਂ ਰੂਮ ’ਤੇ ਆਉਂਦੀ ਹਾਂ ਨੱਚ ਕੇ ਜਾਂ ਮੈਚ ਖੇਡ ਕੇ ਤਾਂ ਮੈਂ ਡਾਂਸ ਕਰਕੇ ਜਾਂਦੀ ਹਾਂ ਕਿਉਂਕਿ ਮੈਨੂੰ ਅੱਛਾ  ਲਗਦਾ ਹੈ ਅਤੇ confidence ਆਉਂਦਾ ਹੈ।

 

ਪ੍ਰਧਾਨ ਮੰਤਰੀ : ਮੈਂ ਅਜਿਹੇ ਸਵਾਲ ਕਰ ਰਿਹਾ ਹਾਂ, ਤੁਹਾਡੇ ਪਰਿਵਾਰਕ ਮੈਂਬਰ, ਤੁਹਾਡੇ ਮਿੱਤਰਜਨ ਸਭ ਹਸ ਰਹੇ ਹਨ।

 

ਪ੍ਰਧਾਨ ਮੰਤਰੀ : ਮਨਿਕਾ, ਤੁਸੀਂ ਅੰਤਰਰਾਸ਼ਟਰੀ ਪੱਧਰ ’ਤੇ ਚੈਂਪੀਅਨ ਹੋ। ਤੁਸੀਂ ਬੱਚਿਆਂ ਨੂੰ ਵੀ ਆਪਣੀ ਖੇਡ ਨਾਲ ਜੋੜ ਰਹੇ ਹੋ। ਤੁਹਾਡੀ ਸਫ਼ਲਤਾ ਸਿਰਫ਼ ਉਨ੍ਹਾਂ ਹੀ  ਬੱਚਿਆਂ ਦੇ ਲਈ ਨਹੀਂ ਬਲਕਿ ਦੇਸ਼ ਦੇ ਸਾਰੇ ਟੇਬਲ ਟੈਨਿਸ ਯੁਵਾ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ, ਤੁਹਾਡੇ ਸਾਰੇ ਸਾਥੀਆਂ ਨੂੰ ਸਭ ਬਹੁਤ ਉਤਸ਼ਾਹ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹੋ। ਤੁਹਾਡੇ ਪਰਿਵਾਰਕ ਮੈਂਬਰ ਸਭ ਦੇਖ ਰਹੇ ਹਨ। ਤੁਹਾਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।

 

ਪ੍ਰਧਾਨ ਮੰਤਰੀ : ਆਓ ਹੁਣ ਅਸੀਂ ਵਿਨੇਸ਼ ਫੋਗਾਟ ਜੀ  ਨੂੰ ਮਿਲਦੇ ਹਾਂ, ਵਿਨੇਸ਼ ਨਮਸਤੇ। 

 

ਵਿਨੇਸ਼ : ਸਰ ਨਮਸਤੇ!

 

ਪ੍ਰਧਾਨ ਮੰਤਰੀ : ਵਿਨੇਸ਼, ਤੁਸੀਂ ਫੋਗਾਟ ਫ਼ੈਮਿਲੀ ਤੋਂ ਹੋ। ਤੁਹਾਡੇ ਪੂਰੇ ਪਰਿਵਾਰ ਨੇ ਖੇਡਾਂ ਲਈ ਇਤਨਾ ਕੁਝ ਦੇਸ਼ ਨੂੰ ਦਿੱਤਾ ਹੈ। ਇਸ ਪਹਿਚਾਣ ਦੀ ਵਜ੍ਹਾ ਤੋਂ ਥੋੜ੍ਹਾ ਐਕਸਟ੍ਰਾ ਪ੍ਰੈਸ਼ਰ, ਥੋੜ੍ਹੀ ਜ਼ਿਆਦਾ ਜ਼ਿੰਮੇਦਾਰੀ ਤਾਂ ਨਹੀਂ ਆ ਜਾਂਦੀ ਹੈ?

 

ਵਿਨੇਸ਼ : ਸਰ ਜੀ ਜ਼ਿੰਮੇਦਾਰੀ ਤਾਂ ਬਿਲਕੁਲ ਆਉਂਦੀ ਹੈ ਕਿਉਂਕਿ ਫੈਮਿਲੀ ਨੇ ਕੰਮ ਸਟਾਰਟ ਕੀਤਾ ਹੈ ਉਹ ਖ਼ਤਮ ਕਰਨਾ ਹੈ ਅਤੇ ਉਹ ਜੋ ਸੁਪਨਾ ਓਲੰਪਿਕਸ ਦਾ ਲੈ ਕੇ ਸਟਾਰਟ ਕੀਤਾ ਸੀ ਉਹ ਜਦੋਂ ਮੈਡਲ ਆਵੇਗਾ ਤਾਂ ਉਸ ਦੇ ਬਾਅਦ ਹੀ ਸ਼ਾਇਦ ਖ਼ਤਮ ਹੋਵੇਗਾ। ਤਾਂ ਉਮੀਦ ਤਾਂ ਹੈ ਸਰ ਪੂਰੇ ਦੇਸ਼ ਦੀ ਉਮੀਦ ਹੈ, ਫੈਮਿਲੀ ਦੀਆਂ ਵੀ ਉਮੀਦਾਂ ਹੁੰਦੀਆਂ ਹਨ। ਅਤੇ ਮੈਨੂੰ ਲਗਦਾ ਹੈ ਕਿ ਉਮੀਦਾਂ ਜ਼ਰੂਰੀ ਹਨ ਸਾਡੇ ਲਈ ਕਿਉਂਕਿ ਜਦੋਂ ਉਮੀਦਾਂ ਦਿਖਦੀਆਂ ਹਨ ਤਦੇ ਅਸੀਂ ਥੋੜ੍ਹਾ ਜਿਹਾ ਐਕਸਟ੍ਰਾ ਪੁਸ਼ ਕਰਦੇ ਹਾਂ ਇੱਕ ਲੈਵਲ ’ਤੇ ਜਾਣ ਦੇ ਬਾਅਦ ਵਿੱਚ। ਤਾਂ ਅੱਛਾ ਲਗਦਾ ਹੈ ਸਰ ਕੋਈ ਪ੍ਰੈਸ਼ਰ ਨਹੀਂ ਹੈ, ਅੱਛੀ ਤਰ੍ਹਾਂ ਖੇਡਾਂਗੇ ਅਤੇ ਦੇਸ਼ ਨੂੰ proud ਕਰਨ ਦਾ ਜ਼ਰੂਰ ਮੌਕਾ ਦੇਵਾਂਗੇ।

 

ਪ੍ਰਧਾਨ ਮੰਤਰੀ : ਦੇਖੋ ਪਿਛਲੀ ਵਾਰ ਤੁਹਾਨੂੰ ਰੀਓ ਓਲੰਪਿਕ ਵਿੱਚ ਚੋਟ ਦੀ ਵਜ੍ਹਾ ਨਾਲ ਹਟਣਾ ਪਿਆ ਸੀ, ਪਿਛਲੇ ਸਾਲ ਵੀ ਤੁਸੀਂ ਬਿਮਾਰ ਸੀ। ਤੁਸੀਂ ਇਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਤਨੇ ਸਟ੍ਰੈੱਸ ਨੂੰ ਸਕਸੈੱਸ ਵਿੱਚ ਬਦਲਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਇਹ ਕਿਸ ਤਰ੍ਹਾਂ ਕੀਤਾ ਤੁਸੀਂ ?

 

ਵਿਨੇਸ਼ : ਸਰ difficult ਹੁੰਦਾ ਹੈ ਕਾਫੀ ਪਰ ਉਹੀ ਹੈ ਕਿ ਐਥਲੀਟ ਹੋਣ ਦੇ ਨਾਤੇ ਅਸੀਂ ਐਥਲੀਟ ਟੌਪ ਲੈਵਲ ’ਤੇ ਅਗਰ ਸਾਨੂੰ perform ਕਰਨਾ ਹੈ ਤਾਂ ਸਾਨੂੰ mentally strong ਰਹਿਣਾ ਪੈਂਦਾ ਹੈ ਅਤੇ ਐਥਲੀਟ ਹੋਣ ਦੇ ਨਾਤੇ ਮੈਂ ਸੋਚਦੀ ਹਾਂ ਕਿ ਇਹ ਜ਼ਰੂਰੀ ਸਾਨੂੰ ਉਸੇ ਲੈਵਲ ’ਤੇ ਲਿਜਾਣ ਲਈ ਉਹ ਪੁਸ਼ ਕਰਨ ਦੇ ਲਈ ਇਸ ਲਈ ਫੈਮਿਲੀ ਦਾ ਇੱਕ ਬਹੁਤ ਵੱਡਾ ਰੋਲ ਰਹਿੰਦਾ ਹੈ ਤੁਹਾਡੇ ਪਿੱਛੇ। ਤਾਂ ਫੈਮਿਲੀ ਦੀ ਸਪੋਰਟ ਰਹਿੰਦੀ ਹੈ ਹਮੇਸ਼ਾ ਹੋਰ ਜੋ ਵੀ ਸਾਡੀ ਫੈਡਰੇਸ਼ਨ ਹੈ, ਸਾਰੇ ਲੋਕ ਪੂਰੀ ਇਮਾਨਦਾਰੀ ਦੇ ਨਾਲ ਲਗੇ ਹੋਏ ਰਹਿੰਦੇ ਹਨ। ਤਾਂ ਇੱਕ ਰਹਿੰਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਨਿਰਾਸ਼ ਨਹੀਂ ਕਰਨਾ ਹੈ ਜੋ ਲੋਕ ਇਤਨਾ ਸਭ ਸਾਡੇ ਲਗਾ ਰਹੇ ਹਨ ਉਮੀਦਾਂ ਦੇ ਨਾਲ, ਤਾਂ ਐਸੇ ਕਿਤੇ ’ਤੇ ਰੁਕਣਾ ਨਹੀਂ ਹੈ।  ਕਿਉਂਕਿ ਉਹ ਰੁਕਣਾ ਨਹੀਂ ਹੈ ਇਸ ਲਈ ਉਹ ਸਾਨੂੰ ਪੁਸ਼ ਕਰ ਰਹੇ ਹਨ। ਉਹ ਕਾਫੀ ਚੀਜ਼ਾਂ ਹਨ ਜੋ ਸਾਨੂੰ ਉਸ ਟਾਈਮ ’ਤੇ ਯਾਦ ਆਉਂਦੀਆਂ ਹਨ। ਤਾਂ ਅਸੀਂ ਉਸ ਦੇ ਲਈ ਲਗੇ ਰਹਿੰਦੇ ਹਾਂ। ਚਾਹੇ ਇੰਜੂਰੀ ਹੋਵੇ। ਚਾਹੇ ਕੋਈ ਵੀ ਚੀਜ਼ ਆਏ।

 

ਪ੍ਰਧਾਨ ਮੰਤਰੀ : ਮੈਨੂੰ ਤਾਂ ਪੂਰਾ ਯਕੀਨ ਹੈ ਕਿ ਤੁਸੀਂ ਟੋਕੀਓ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋ। ਕੀ ਅਸੀਂ ਉਮੀਦ ਕਰੀਏ ਕਿ ਹੁਣ ਅੱਗੇ ਤੁਹਾਡੇ ’ਤੇ ਵੀ ਇੱਕ ਫ਼ਿਲਮ ਆਉਣ ਵਾਲੀ ਹੈ?

 

ਵਿਨੇਸ਼ : ਸਰ ਬਸ ਆਪ ਲੋਕਾਂ ਦੀ ਦੁਆ ਹੈ। ਅਤੇ ਚਾਹਾਂਗੇ ਕੀ ਅਸੀਂ ਜਿਤਨੇ ਵੀ ਐਥਲੀਟਸ ਜਾ ਰਹੇ ਹਾਂ ਆਪਣੀ ਕੰਟਰੀ ਨੂੰ ਥੋੜ੍ਹਾ ਮੌਕਾ ਦੇਈਏ। ਮੈਡਲ ਆ ਰਹੇ ਹਨ। ਅਤੇ ਪੂਰਾ ਦੇਸ਼ ਜੋ ਉਮੀਦਾਂ ਲਗਾਈ ਬੈਠਾ ਹੈ ਉਨ੍ਹਾਂ ਨੂੰ ਅਸੀਂ ਨਿਰਾਸ਼ ਨਾ ਕਰੀਏ।

 

ਪ੍ਰਧਾਨ ਮੰਤਰੀ : ਤੁਹਾਡੇ ਮਾਤਾ-ਪਿਤਾ ਵੀ ਜੁੜੇ ਹਨ। ਤੁਹਾਡੇ ਮਾਤਾ-ਪਿਤਾ ਗੁਰੂ ਵੀ ਹਨ ਇੱਕ ਪ੍ਰਕਾਰ ਨਾਲ। ਜਰਾ ਮੈਂ ਪਿਤਾ ਜੀ ਨਾਲ ਗੱਲ ਜ਼ਰੂਰ ਕਰਨਾ ਚਾਹਾਂਗਾ। ਵਿਨੇਸ਼  ਦੇ ਮਾਤਾ-ਪਿਤਾ ਵੀ ਨਾਲ ਹੀ ਜੁੜੇ ਹਨ। ਨਮਸਕਾਰ! ਤੁਹਾਨੂੰ ਮੇਰਾ ਸਵਾਲ ਥੋੜ੍ਹਾ ਹਟ ਕੇ ਹੈ। ਜਦੋਂ ਕੋਈ ਫਿਟ ਅਤੇ ਤੰਦਰੁਸਤ ਹੁੰਦਾ ਹੈ ਤਾਂ ਸਾਡੇ ਦੇਸ਼ ਵਿੱਚ ਕਹਿੰਦੇ ਹਨ – ਕਿਹੜੀ ਚੱਕੀ ਦਾ ਆਟਾ ਖਾਂਦੇ ਹੋ ? ਤਾਂ ਫੋਗਾਟ ਫੈਮਿਲੀ ਆਪਣੀਆਂ ਬੇਟੀਆਂ ਨੂੰ ਕਿਹੜੀ ਚੱਕੀ ਦਾ ਆਟਾ ਖੁਵਾਉਂਦੀ ਹੈ? ਵੈਸੇ, ਇਹ ਵੀ ਦੱਸੋ, ਵਿਨੇਸ਼ ਨੂੰ ਕੀ ਮੰਤਰ ਦੇ ਕੇ ਟੋਕੀਓ ਭੇਜ ਰਹੇ ਹੋ ?

 

ਅਭਿਭਾਵਕ : ਦੇਖੋ ਜੋ ਚੱਕੀ ਦੇ ਆਟੇ ਦੀ ਗੱਲ ਹੈ ਆਪਣੇ ਪਿੰਡ ਦੀ ਚੱਕੀ ਦਾ ਆਟਾ ਖਾਂਦੇ ਹਾਂ। ਅਤੇ ਗਊ-ਮੱਝ ਰੱਖਦੇ ਹਾਂ। ਉਨ੍ਹਾਂ ਗਊਆਂ-ਮੱਝਾਂ ਦਾ ਦੁਧ, ਦਹੀ, ਘੀ, ਮੱਖਣ। ਅਤੇ ਵਿਨੇਸ਼  ਦੇ ਨਾਲ ਜੋ 2016 ਵਿੱਚ ਜੋ ਚੋਟ ਲਗੀ ਸੀ ਮੈਂ ਸਾਰੇ ਦੇਸ਼ ਦਾ ਸ਼ੁਕਰੀਆ ਮੰਨਦਾ ਹਾਂ। ਅੱਜ ਜੋ ਮੇਰੀ ਬੇਟੀ ਤੋਂ ਆਸ-ਉਮੀਦ ਹੈ। ਮੈਂ ਇਨ੍ਹਾਂ ਨਾਲ ਇੱਕ ਹੀ ਵਾਅਦਾ ਕੀਤਾ ਸੀ। ਅਗਰ ਓਲੰਪਿਕ ਵਿੱਚ ਗੋਲਡ ਮੈਡਲ ਲੈ ਕੇ ਆਓਗੇ ਤਾਂ ਮੈਂ ਏਅਰਪੋਰਟ ’ਤੇ ਲੈਣ ਆਵਾਂਗਾ। ਨਹੀਂ ਲਿਆਏ ਤਾਂ ਆਵਾਂਗਾ ਨਹੀਂ। ਅਤੇ ਅੱਜ ਵੀ ਮੈਂ ਲਗਿਆ ਹਾਂ ਇਸ ਚੀਜ਼ ’ਤੇ। ਪਿਛਲੀ ਵਾਰ ਤਾਂ ਮੇਰੀ ਬੇਟੀ ਰਹਿ ਗਈ ਸੀ। ਲੇਕਿਨ ਇਸ ਵਾਰ ਓਲੰਪਿਕ ਵਿੱਚ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ। ਤੁਸੀਂ ਇਸ ਦੇ ਪੁਰਾਣੇ ਟੂਰਨਾਮੈਂਟ ਦੇਖ ਲਓ। ਇਸ ਵਾਰ ਮੈਨੂੰ ਆਪਣੀ ਬੇਟੀ ’ਤੇ ਪੂਰਾ ਵਿਸ਼ਵਾਸ ਭਰੋਸਾ ਹੈ। ਇਸ ਵਾਰ ਵੀ ਉਹ ਗੋਲਡ ਮੈਡਲ ਲੈ ਕੇ ਆਵੇਗੀ। ਮੇਰਾ ਸੁਪਨਾ ਪੂਰਾ ਕਰੇਗੀ।

 

ਪ੍ਰਧਾਨ ਮੰਤਰੀ : ਤੁਹਾਡੇ ਪੈਰੇਂਟਸ ਦੀਆਂ ਗੱਲਾਂ ’ਤੇ ਮੈਨੂੰ ਭਰੋਸਾ ਹੋ ਗਿਆ ਹੈ ਵਿਨੇਸ਼ ਆਪ ਜ਼ਰੂਰ ਜਿੱਤੋਂਗੇ। ਤੁਸੀਂ ਲੜਦੇ ਹੋ, ਡਿੱਗਦੇ ਹੋ, ਜੂਝਦੇ ਹੋ ਪਰ ਹਾਰ ਨਹੀਂ ਮੰਨਦੇ ਹੋ। ਤੁਸੀਂ ਆਪਣੇ ਪਰਿਵਾਰ ਤੋਂ ਜੋ ਸਿੱਖਿਆ ਹੈ, ਜ਼ਰੂਰ ਉਹ ਇਸ ਓਲੰਪਿਕ ਵਿੱਚ ਦੇਸ਼ ਦੇ ਕੰਮ ਆਵੇਗਾ। ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਪ੍ਰਧਾਨ ਮੰਤਰੀ : ਆਓ ਜੀ ਸਾਜਨ ਪ੍ਰਕਾਸ਼ ਜੀ ਨਾਲ ਗੱਲ ਕਰਦੇ ਹਾਂ। ਸਾਜਨ ਜੀ ਨਮਸਤੇl!

 

ਪ੍ਰਧਾਨ ਮੰਤਰੀ : ਆਓ ਸਾਜਨ ਪ੍ਰਕਾਸ਼ ਜੀ ਨਾਲ ਗੱਲ ਕਰਦੇ ਹਾਂ। ਸਾਜਨ ਜੀ  ਨਮਸਤੇ, ਮੈਨੂੰ ਦੱਸਿਆ ਗਿਆ ਹੈ ਕਿ ਤੁਹਾਡੀ ਤਾਂ ਮਾਤਾ ਜੀ ਨੇ ਵੀ ਐਥਲੈਟਿਕਸ ਵਿੱਚ ਦੇਸ਼ ਦਾ ਗੌਰਵ ਵਧਾਇਆ ਹੈ।  ਆਪਣੀ ਮਾਤਾ ਜੀ ਤੋਂ ਤੁਸੀਂ ਕੀ-ਕੀ ਸਿੱਖਿਆ ਹੈ?

 

ਸਾਜਨ ਪ੍ਰਕਾਸ਼ : Sir,  My mother is my everything and she was a sports person in earlier days and she helped me to come over all the struggles and hurdles for the achievements sir .

 

ਪ੍ਰਧਾਨ ਮੰਤਰੀ ਜੀ : ਮੈਨੂੰ ਦੱਸਿਆ ਗਿਆ ਕਿ ਤੁਹਾਨੂੰ ਗਹਿਰੀ ਇੰਜਰੀ ਵੀ ਹੋ ਗਈ ਸੀ। ਤੁਸੀਂ ਕਿਵੇਂ ਇਸ ਤੋਂ ਉਬਰੇ ?

ਸਾਜਨ ਪ੍ਰਕਾਸ਼ : First of all  after the 18 months after the closure of a pool we had lots of struggles and with the injury we were out of the pool for so long and it was very frustrating and depressing but with the support of all the people and my coaches, Gauri Aunty and KeralaPolice, Swimming Petition of India everyone supported me through thick and thin I think that time helped me to come out mentally strong and overcome from this pain and injury sir.

 

ਪ੍ਰਧਾਨ ਮੰਤਰੀ : ਸਾਜਨ ਤੁਸੀਂ ਓਲੰਪਿਕ ਵਿੱਚ ਜਾਣ ਤੋਂ ਪਹਿਲਾਂ ਹੀ ਭਾਰਤੀ ਖੇਡਾਂ ਦੇ ਸੁਨਿਹਰੇ ਇਤਿਹਾਸ ਵਿੱਚ ਜਗ੍ਹਾ ਬਣਾ ਰਹੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਪ੍ਰਦਰਸ਼ਨ ਨਾਲ ਇਸ ਉਪਲਬਧੀ ਨੂੰ ਹੋਰ ਸਵਰਣਿਮ(ਸੁਨਹਿਰੀ) ਬਣਾਓਗੇ।

 

ਪ੍ਰਧਾਨ ਮੰਤਰੀ : ਮਨਪ੍ਰੀਤ, ਮੈਨੂੰ ਦੱਸਿਆ ਗਿਆ ਕਿ ਕੋਰੋਨਾ ਦੀ ਪਹਿਲੀ ਵੇਵ ਦੇ ਦੌਰਾਨ ਤੁਸੀਂ ਸਾਰੇ ਸਾਥੀ ਬੈਂਗਲੁਰੂ ਵਿੱਚ ਇਕੱਠੇ ਰਹੇ, ਸਭ ਨੇ ਮਿਲ ਕੇ ਕੋਰੋਨਾ ਦਾ ਮੁਕਾਬਲਾ ਕੀਤਾ। ਇਸ ਨਾਲ ਟੀਮ ਸਪਿਰਿਟ ’ਤੇ ਕੀ ਅਸਰ ਪਿਆ ?

 

ਮਨਪ੍ਰੀਤ : ਸਰ ਉਸ ਟਾਈਮ ਮੈਂ ਇਹ ਕਹਿਣਾ ਚਾਹਾਂਗਾ ਕਿ Government ਦਾ ਬਹੁਤ ਜ਼ਿਆਦਾ ਸਪੋਰਟ ਰਿਹਾ ਸੀ। ਕਿਉਂਕਿ ਅਸੀਂ ਲੋਕ ਇੱਥੇ ਬੈਂਗਲੋਰ ਵਿੱਚ ਸਾਂ। ਉਸ ਟਾਈਮ ਸਾਨੂੰ ਇਹ ਸੀ ਕਿ ਕਿਵੇਂ ਅਸੀਂ ਆਪਣੀ ਟੀਮ ਨੂੰ ਸਟ੍ਰੌਂਗ ਕਰ ਸਕਦੇ ਹਾਂ। ਉਸ ਦੇ ਉੱਤੇ ਕੰਮ ਕੀਤਾ। ਅਸੀਂ ਲੋਕਾਂ ਨੇ ਇਕਜੁੱਟ ਹੋ ਕੇ ਕੰਮ ਕੀਤਾ। ਅਸੀਂ ਪਲੇਅਰਸ ਨੇ ਇੱਕ-ਦੂਜੇ ਦੇ background ਬਾਰੇ ਵੀ ਜਾਣਿਆ ਕਿ ਕਿਵੇਂ ਪਲੇਅਰਸ ਨੇ ਆਪਣਾ ਬੈਕਗ੍ਰਾਊਂਡ ਕਿ ਕਿਵੇਂ ਉਨ੍ਹਾਂ ਦੀ ਫੈਮਿਲੀ ਨੇ sacrifice ਕੀਤਾ ਆਪਣੇ ਬੇਟਿਆਂ ਅਤੇ ਬੱਚਿਆਂ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ। ਉਨ੍ਹਾਂ ਚੀਜ਼ਾਂ ਬਾਰੇ ਜਾਣਨਾ ਜਿਸ ਦੇ ਨਾਲ ਸਾਡੀ ਟੀਮ ਬੌਂਡਿੰਗ ਅਤੇ ਜ਼ਿਆਦਾ ਸਟ੍ਰੌਂਗ ਹੋਵੇਗੀ। ਅਤੇ ਸਰ, ਅਸੀਂ ਇਹੀ ਮੰਨਿਆ ਸੀ ਕਿ ਹਾਲੇ ਸਾਡੇ ਕੋਲ ਹੁਣ ਇੱਕ ਸਾਲ ਬਾਕੀ ਹੈ ਤਾਂ ਅਸੀਂ ਲੋਕ ਆਪਣੇ ਆਪ ਨੂੰ ਹੋਰ ਕਿਵੇਂ ਬਿਹਤਰ ਕਰ ਸਕਦੇ ਹਾਂ। ਤਾਂ ਅਸੀਂ ਦੂਸਰੀ ਟੀਮ ਬਾਰੇ ਸਟਡੀ ਕੀਤੀ ਕਿਵੇਂ ਉਨ੍ਹਾਂ ਦਾ ਕੀ plus point ਹੈ ਕੀ weak points ਹਨ। ਕਿੱਥੇ ਅਸੀਂ ਲੋਕ ਉਨ੍ਹਾਂ ਨੂੰ ਹਰਟ ਕਰ ਸਕਦੇ ਹਾਂ। ਇਹ ਕਾਫੀ ਸਾਡੇ ਲਈ helpful ਰਹੇਗੀ।

 

ਪ੍ਰਧਾਨ ਮੰਤਰੀ : ਓਲੰਪਿਕਸ ਵਿੱਚ ਹਾਕੀ ਵਿੱਚ ਸਾਡੇ ਦੇਸ਼ ਦਾ ਬਹੁਤ ਸ਼ਾਨਦਾਰ ਇਤਿਹਾਸ ਰਿਹਾ ਹੈ।  ਅਜਿਹੇ ਵਿੱਚ ਸੁਭਾਵਿਕ ਹੈ, ਥੋੜ੍ਹੀ ਜ਼ਿਆਦਾ ਜ਼ਿੰਮੇਦਾਰੀ ਲਗਣ ਲਗਦੀ ਹੋਵੇਗੀ ਕਿ ਰਿਕਾਰਡ ਬਣਾ ਕੇ ਰੱਖਣਾ ਹੈ। ਅਤੇ ਇਸ ਦੀ ਵਜ੍ਹਾ ਨਾਲ ਖੇਡ ਦੇ ਦੌਰਾਨ ਆਪ ਲੋਕਾਂ ਨੂੰ ਕੋਈ extra ਤਣਾਅ ਦਾ ਮਾਹੌਲ ਤਾਂ ਨਹੀਂ ਹੁੰਦਾ ਹੈ?

 

ਮਨਪ੍ਰੀਤ : ਨਹੀਂ ਸਰ, ਬਿਲਕੁਲ ਨਹੀਂ। ਕਿਉਂਕਿ ਦੇਖਿਆ ਜਾਵੇ ਤਾਂ ਹਾਕੀ ਵਿੱਚ ਹੁਣ ਤੱਕ 8 ਗੋਲਡ ਮੈਡਲ ਜਿੱਤੇ ਹਨ। ਸਭ ਤੋਂ ਜ਼ਿਆਦਾ ਮੈਡਲ ਜਿੱਤੇ ਹਨ। ਤਾਂ ਅਸੀਂ ਉਸ ਚੀਜ਼ ਨੂੰ ਪ੍ਰਾਊਡ ਫੀਲ ਕਰਦੇ ਹਾਂ।  ਕਿ ਅਸੀਂ ਲੋਕ ਉਸੇ ਸਪੋਰਟਸ ਨੂੰ ਖੇਡ ਰਹੇ ਹਾਂ। ਅਤੇ ਜਦੋਂ ਵੀ ਅਸੀਂ ਲੋਕ olympics ਵਿੱਚ ਜਾਂਦੇ ਹਾਂ। ਤਾਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣਾ ਬੈਸਟ ਦੇਈਏ। ਅਤੇ ਇੰਡੀਆ ਦੇ ਲਈ ਮੈਡਲ ਜਿੱਤੀਏ।

 

ਪ੍ਰਧਾਨ ਮੰਤਰੀ : ਚਲੋ ਤੁਹਾਡੇ ਪਰਿਵਾਰਕ ਮੈਂਬਰ ਵੀ ਮੈਨੂੰ ਦਿਖ ਰਹੇ ਹਨ। ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ।  ਉਨ੍ਹਾਂ ਦੇ ਅਸ਼ੀਰਵਾਦ ਤੁਹਾਡੇ ਨਾਲ ਬਣੇ ਰਹਿੰਦੇ ਹਨ। ਅਤੇ ਦੇਸ਼ਵਾਸੀਆਂ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।

 

ਪ੍ਰਧਾਨ ਮੰਤਰੀ : ਮਨਪ੍ਰੀਤ ਤੁਹਾਡੇ ਨਾਲ ਗੱਲ ਕਰਦੇ ਹੋਏ ਮੈਨੂੰ ਮੇਜਰ ਧਿਆਨਚੰਦ,  ਕੇ ਡੀ ਸਿੰਘ  ਬਾਬੂ, ਮੁਹੰਮਦ ਸ਼ਾਹਿਦ ਜਿਹੇ ਮਹਾਨ ਹਾਕੀ ਖਿਡਾਰੀਆਂ ਦੀ ਯਾਦ ਆ ਰਹੀ ਹੈ। ਤੁਸੀਂ ਹਾਕੀ ਦੇ ਮਹਾਨ ਇਤਿਹਾਸ ਨੂੰ ਹੋਰ ਉੱਜਵਲ ਕਰੋਗੇ ਅਜਿਹਾ ਮੇਰਾ ਅਤੇ ਪੂਰੇ ਦੇਸ਼ ਦਾ ਵਿਸ਼ਵਾਸ ਹੈ।

 

ਪ੍ਰਧਾਨ ਮੰਤਰੀ : ਸਾਨੀਆ ਜੀ, ਤੁਸੀਂ ਕਈ ਗ੍ਰੈਂਡ ਸਲੈਮ ਜਿੱਤੇ ਹਨ, ਵੱਡੇ-ਵੱਡੇ ਖਿਡਾਰੀਆਂ ਦੇ ਨਾਲ ਤੁਸੀਂ ਖੇਡੇ ਹੋ। ਤੁਹਾਨੂੰ ਕੀ ਲਗਦਾ ਹੈ ਕਿ ਟੈਨਿਸ ਦਾ ਚੈਂਪੀਅਨ ਬਣਨ ਲਈ ਕੀ ਖੂਬੀਆਂ ਹੋਣੀਆਂ ਚਾਹੀਦੀਆਂ ਹਨ? ਕਿਉਂਕਿ ਅੱਜਕੱਲ੍ਹ ਮੈਂ ਦੇਖਿਆ ਹੈ ਕਿ ਟੀਅਰ ਟੂ, ਟੀਅਰ ਥਰੀ ਸਿਟੀ ਵਿੱਚ ਵੀ ਤੁਸੀਂ ਲੋਕ ਉਨ੍ਹਾਂ ਦੇ ਹੀਰੋ ਹੋ ਅਤੇ ਉਹ ਟੈਨਿਸ ਸਿੱਖਣਾ ਚਾਹੁੰਦੇ ਹਨ।

 

ਸਾਨੀਆ : ਜੀ ਸਰ, I Think ਟੈਨਿਸ ਇੱਕ ਅਜਿਹਾ global ਸਪੋਰਟ ਹੈ। ਜਿਸ ਵਿੱਚ ਜਦੋਂ ਮੈਂ ਸਟਾਰਟ ਕੀਤਾ ਸੀ 25 ਸਾਲ ਪਹਿਲਾਂ ਤਦ ਜ਼ਿਆਦਾ ਲੋਕ ਟੈਨਿਸ ਖੇਡਦੇ ਨਹੀਂ ਸਨ। ਲੇਕਿਨ ਅੱਜ ਜਿਵੇਂ ਤੁਸੀਂ ਕਹਿ ਰਹੇ ਹੋ ਬਹੁਤ ਸਾਰੇ ਅਜਿਹੇ ਬੱਚੇ ਹਨ ਜੋ ਟੈਨਿਸ ਰੈਕੇਟ ਚੁੱਕਣਾ ਚਾਹੁੰਦੇ ਹਨ ਅਤੇ ਜੋ ਪ੍ਰੋਫੈਸ਼ਨਲ ਬਣਨਾ ਚਾਹੁੰਦੇ ਹਨ ਅਤੇ ਜੋ ਬਿਲੀਵ ਕਰਦੇ ਹਨ ਕਿ ਉਹ ਟੈਨਿਸ ਵਿੱਚ ਇੱਕ ਵੱਡੇ ਖਿਡਾਰੀ ਬਣ ਸਕਦੇ ਹਨ। ਉਸ ਦੇ ਲਈ ਜ਼ਾਹਰ ਜਿਹੀ ਗੱਲ ਹੈ ਕਿ ਤੁਹਾਨੂੰ ਜ਼ਰੂਰਤ ਹੁੰਦੀ ਹੈ ਸਪੋਰਟ, ਲਗਨ ਅਤੇ ਬਹੁਤ-ਬਹੁਤ ਸਾਰੀ I think destiny ਵੀ ਇੱਕ ਰੋਲ ਪਲੇ ਕਰਦੀ ਹੈ ਇਸ ਵਿੱਚ ਲੇਕਿਨ ਮਿਹਨਤ ਅਤੇ ਟੈਲੰਟ ਦੇ ਬਿਨਾ ਕੋਈ ਵੀ ਚੀਜ਼ ਵਿੱਚ ਕੁਝ ਨਹੀਂ ਹੁੰਦਾ। ਚਾਹੇ ਉਹ ਟੈਨਿਸ ਹੋਵੇ ਜਾਂ ਕੋਈ ਵੀ ਸਪੋਰਟ ਹੋਵੇ। ਅਤੇ ਹੁਣ ਫੈਸਿਲਿਟੀਜ਼ ਵੀ ਬਹੁਤ ਅੱਛੀਆਂ ਹੋ ਗਈਆਂ ਹਨ। ਇਸ ਨਾਲ 25 ਸਾਲ ਪਹਿਲਾਂ ਤੋਂ ਹੁਣ ਤੱਕ ਬਹੁਤ ਸਾਰੇ ਅੱਛੇ ਸਟੇਡੀਅਮ ਬਣ ਗਏ ਹਨ। ਹਾਰਡ ਕੋਰਟਸ ਹਨ। ਤਾਂ ਉਮੀਦ ਇਹੀ ਹੈ ਕਿ ਬਹੁਤ ਸਾਰੇ ਟੈਨਿਸ ਪਲੇਅਰਸ ਨਿਕਲਣਗੇ ਇੰਡੀਆ ਤੋਂ।

 

ਪ੍ਰਧਾਨ ਮੰਤਰੀ :  ਓਲੰਪਿਕ ਵਿੱਚ ਤੁਹਾਡੀ ਸਾਥੀ ਅੰਕਿਤਾ ਰੈਨਾ  ਦੇ ਨਾਲ ਤੁਹਾਡੀ ਪਾਰਟਨਰਸ਼ਿਪ ਕਿਵੇਂ ਦੀ ਚਲ ਰਹੀ ਹੈ? ਤੁਹਾਡੀ ਦੋਹਾਂ ਦੀ ਤਿਆਰੀ ਕੈਸੀ ਹੈ ?

 

ਸਾਨੀਆ : ਅੰਕਿਤਾ ਇੱਕ ਯੰਗ ਖਿਡਾਰਨ ਹੈ। ਬਹੁਤ ਅੱਛਾ ਖੇਡ ਰਹੀ ਹੈ। I am very excited to play with her and ਅਸੀਂ last year ਖੇਡੇ ਸਾਂ ਫਰਵਰੀ ਵਿੱਚ। ਜੋ ਫੇਡਕਪ ਦੇ matches ਸਨ। ਅਤੇ ਉਸ ਵਿੱਚ ਅਸੀਂ ਕਾਫੀ ਅੱਛਾ ਪ੍ਰਦਰਸ਼ਨ ਕੀਤਾ ਸੀ। ਲੇਕਿਨ we are looking forward to going to Olympicsand ਜਿਵੇਂ ਇਹ ਮੇਰਾ ਚੌਥਾ Olympic ਹੈ। ਉਸ ਦਾ ਪਹਿਲਾ Olympic ਹੈ ਤਾਂ ਥੋੜ੍ਹਾ ਜਿਹਾ ਹਾਲੇ ਮੇਰੀ ਉਮਰ ਦੇ ਨਾਲ ਯੰਗ ਪੈਰਾਂ ਦੀ ਜ਼ਰੂਰਤ ਹੈ। ਤਾਂ I think ਕਿ ਉਹ ਪ੍ਰੋਵਾਈਡ ਕਰ ਸਕਦੀ ਹੈ।

 

ਪ੍ਰਧਾਨ ਮੰਤਰੀ : ਸਾਨੀਆ, ਤੁਸੀਂ ਪਹਿਲਾਂ ਵੀ ਸਪੋਰਟਸ ਦੇ ਲਈ ਸਰਕਾਰੀ ਵਿਭਾਗਾਂ ਦੇ ਕੰਮਕਾਜ ਨੂੰ ਦੇਖਿਆ ਹੈ। ਪਿਛਲੇ 5-6 ਸਾਲ ਵਿੱਚ ਤੁਹਾਨੂੰ ਕੀ ਬਦਲਾਅ ਮਹਿਸੂਸ ਹੋਇਆ ?

 

ਸਾਨੀਆ : ਜਿਵੇਂ ਕਿ ਮੈਂ ਕਿਹਾ ਕਿ I Think 5-6 ਸਾਲ ਨਹੀਂ ਹੁਣ You know ਜਦੋਂ ਤੋਂ ਸਾਡੇ ਪਾਸ commonwealthgames ਹੋਇਆ ਹੈ ਸਰ ਤਦ ਤੋਂ I think ਜੋ ਸਾਡੇ ਕੰਟਰੀ ਵਿੱਚੋਂ ਕ੍ਰਿਕਟਰਸ ਦੇ ਇਲਾਵਾ ਬਾਕੀ ਬਹੁਤ ਸਾਰੇ ਅਜਿਹੇ ਸਪੋਰਟਸ ਪਰਸਨ ਹਨ ਜੋ ਦੇਸ਼ ਲਈ ਨਾਮ ਕਮਾਉਂਦੇ ਹਨ ਅਤੇ ਦੇਸ਼ ਲਈ ਬਹੁਤ ਚੰਗੇ ਮੁਕਾਮ ’ਤੇ ਪਹੁੰਚਾਉਂਦੇ ਹਨ and I think ਉਹ ਬਿਲੀਫ ਹੌਲ਼ੀ-ਹੌਲ਼ੀ ਪੰਜ-ਛੇ  ਸਾਲ ਵਿੱਚ ਵਧ ਗਿਆ ਹੈ। ਅਤੇ ਤੁਸੀਂ ਤਾਂ government ਤੋਂ ਸਾਨੂੰ ਹਮੇਸ਼ਾ ਹੀ ਸਪੋਰਟ ਮਿਲਦੀ ਹੈ। ਮੈਂ ਤੁਹਾਨੂੰ ਜਦੋਂ ਪਰਸਨਲੀ ਵੀ ਮਿਲੀ ਹਾਂ। ਤੁਸੀਂ ਹਮੇਸ਼ਾ ਮੈਨੂੰ ਇਹੀ ਕਿਹਾ ਹੈ ਕਿ ਤੁਸੀਂ ਹਰ ਚੀਜ਼ ਵਿੱਚ ਸਾਥ ਦੇਵੋਗੇ। ਤਾਂ ਇਸੇ ਤਰ੍ਹਾਂ 5-6 ਸਾਲ ਵਿੱਚ ਬਹੁਤ ਕੁਝ ਹੋਇਆ ਅਤੇ last Olympics ਤੋਂ ਹੁਣ Olympics ਤੱਕ ਕਾਫੀ ਸਾਰਾ ਫਰਕ ਹੈ।

 

ਪ੍ਰਧਾਨ ਮੰਤਰੀ – ਸਾਨੀਆ ਤੁਸੀਂ ਚੈਂਪੀਅਨ ਵੀ ਹੋ, ਫਾਇਟਰ ਵੀ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਓਲੰਪਿਕ ਵਿੱਚ ਜ਼ਿਆਦਾ ਬਿਹਤਰੀਨ ਅਤੇ ਸਫ਼ਲ ਖਿਡਾਰੀ ਬਣ ਕੇ ਉੱਭਰੋਗੇ। ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

 

*****

 

ਡੀਐੱਸ/ਐੱਸਐੱਚ/ਏਵੀ