Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਟੀਵੀ9 ਸਮਿਟ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਸ਼੍ਰੀਮਾਨ ਰਾਮੇਸ਼ਵਰ ਗਾਰੂ ਜੀਰਾਮੂ ਜੀਬਰੁਨ ਦਾਸ ਜੀ, TV9 ਦੀ ਪੂਰੀ ਟੀਮਮੈਂ ਤੁਹਾਡੇ ਨੈੱਟਵਰਕ ਦੇ ਸਾਰੇ ਦਰਸ਼ਕਾਂ ਦਾਇੱਥੇ  ਉਪਸਥਿਤ ਸਾਰੇ ਮਹਾਨੁਭਾਵਾਂ ਦਾ ਅਭਿਨੰਦਨ ਕਰਦਾ ਹਾਂਇਸ ਸਮਿਟ ਦੇ ਲਈ ਵਧਾਈ ਦਿੰਦਾ ਹਾਂ।

TV9 ਨੈੱਟਵਰਕ ਦਾ ਵਿਸ਼ਾਲ ਰੀਜਨਲ ਆਡੀਅੰਸ ਹੈ। ਅਤੇ ਹੁਣ ਤਾਂ TV9  ਦਾ ਇੱਕ ਗਲੋਬਲ ਆਡੀਅੰਸ ਭੀ ਤਿਆਰ ਹੋ ਰਿਹਾ ਹੈ। ਇਸ ਸਮਿਟ ਵਿੱਚ ਅਨੇਕ ਦੇਸ਼ਾਂ ਤੋਂ ਇੰਡੀਅਨ ਡਾਇਸਪੋਰਾ ਦੇ ਲੋਕ ਵਿਸ਼ੇਸ਼ ਤੌਰ ਤੇ ਲਾਇਵ ਜੁੜੇ ਹੋਏ ਹਨ। ਕਈ ਦੇਸ਼ਾਂ ਦੇ ਲੋਕਾਂ ਨੂੰ ਮੈਂ ਇੱਥੋਂ ਦੇਖ ਭੀ ਰਿਹਾ ਹਾਂਉਹ ਲੋਕ ਉੱਥੋਂ ਵੇਵ ਕਰ ਰਹੇ ਹਨਹੋ ਸਕਦਾ ਹੈਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਇੱਥੇ  ਨੀਚੇ ਸਕ੍ਰੀਨ ਤੇ ਹਿੰਦੁਸਤਾਨ ਦੇ ਅਨੇਕ ਸ਼ਹਿਰਾਂ ਵਿੱਚ ਬੈਠੇ ਹੋਏ ਸਭ ਦਰਸ਼ਕਾਂ ਨੂੰ ਭੀ ਉਤਨੇ ਹੀ ਉਤਸ਼ਾਹਉਮੰਗ ਨਾਲ ਦੇਖ ਰਿਹਾ ਹਾਂਮੇਰੀ ਤਰਫ਼ੋਂ ਉਨ੍ਹਾਂ ਦਾ ਭੀ ਸੁਆਗਤ ਹੈ।

 

 

ਸਾਥੀਓ,

ਅੱਜ ਵਿਸ਼ਵ ਦੀ ਦ੍ਰਿਸ਼ਟੀ ਭਾਰਤ ਤੇ ਹੈਸਾਡੇ ਦੇਸ਼ ਤੇ ਹੈ। ਦੁਨੀਆ ਵਿੱਚ ਆਪ ਕਿਸੇ ਭੀ ਦੇਸ਼ ਵਿੱਚ ਜਾਓਂ, ਉੱਥੋਂ ਦੇ ਲੋਕ ਭਾਰਤ ਨੂੰ ਲੈ ਕੇ ਇੱਕ ਨਵੀਂ ਜਗਿਆਸਾ ਨਾਲ ਭਰੇ ਹੋਏ ਹਨ। ਆਖਰ ਐਸਾ ਕੀ ਹੋਇਆ ਕਿ ਜੋ ਦੇਸ਼ 70 ਸਾਲ ਵਿੱਚ ਗਿਆਰ੍ਹਵੇਂ ਨੰਬਰ ਦੀ ਇਕੌਨਮੀ ਬਣਿਆਉਹ ਮਹਿਜ਼ 7-8 ਸਾਲ ਤੋਂ ਪੰਜਵੇਂ ਨੰਬਰ ਦੀ ਇਕੌਨਮੀ ਬਣ ਗਿਆਹੁਣੇ IMF ਦੇ ਨਵੇਂ ਅੰਕੜੇ ਸਾਹਮਣੇ ਆਏ ਹਨ। ਉਹ ਅੰਕੜੇ ਕਹਿੰਦੇ ਹਨ ਕਿ ਭਾਰਤਦੁਨੀਆ ਦੀ ਇੱਕਮਾਤਰ ਮੇਜਰ ਇਕੌਨਮੀ ਹੈਜਿਸ ਨੇ 10 ਵਰ੍ਹਿਆਂ ਵਿੱਚ ਆਪਣੇ GDP ਨੂੰ ਡਬਲ ਕੀਤਾ ਹੈ। ਬੀਤੇ ਦਹਾਕੇ ਵਿੱਚ ਭਾਰਤ ਨੇ ਦੋ ਲੱਖ ਕਰੋੜ ਡਾਲਰਆਪਣੀ ਇਕੌਨਮੀ ਵਿੱਚ ਜੋੜੇ ਹਨ। GDP ਦਾ ਡਬਲ ਹੋਣਾ ਸਿਰਫ਼ ਅੰਕੜਿਆਂ ਦਾ ਬਦਲਣਾ ਮਾਤਰ ਨਹੀਂ ਹੈ। ਇਸ ਦਾ impact ਦੇਖੋ, 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨਅਤੇ ਇਹ 25 ਕਰੋੜ ਲੋਕ ਇੱਕ ਨਿਓ ਮਿਡਲ ਕਲਾਸ ਦਾ ਹਿੱਸਾ ਬਣੇ ਹਨ। ਇਹ ਨਿਓ ਮਿਡਲ ਕਲਾਸਇੱਕ ਪ੍ਰਕਾਰ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹੈ। ਇਹ ਨਵੇਂ ਸੁਪਨਿਆਂ ਦੇ ਨਾਲ ਅੱਗੇ ਵਧ ਰਹੀ ਹੈਸਾਡੀ ਇਕੌਨਮੀ ਵਿੱਚ ਕੰਟ੍ਰੀਬਿਊਟ ਕਰ ਰਹੀ ਹੈਅਤੇ ਉਸ ਨੂੰ ਵਾਇਬ੍ਰੈਂਟ ਬਣਾ ਰਹੀ ਹੈ। ਅੱਜ ਦੁਨੀਆ ਦੀ ਸਭ ਤੋਂ ਬੜੀ ਯੁਵਾ ਆਬਾਦੀ ਸਾਡੇ ਭਾਰਤ ਵਿੱਚ ਹੈ। ਇਹ ਯੁਵਾਤੇਜ਼ੀ ਨਾਲ ਸਕਿਲਡ ਹੋ ਰਿਹਾ ਹੈਇਨੋਵੇਸ਼ਨ ਨੂੰ ਗਤੀ ਦੇ ਰਿਹਾ ਹੈ । ਅਤੇ ਇਨ੍ਹਾਂ ਸਭ ਦੇ ਵਿਚਾਲੇਭਾਰਤ ਦੀ ਫੌਰਨ ਪਾਲਿਸੀ ਦਾ ਮੰਤਰ ਬਣ ਗਿਆ ਹੈ-India First, ਇੱਕ ਜ਼ਮਾਨੇ ਵਿੱਚ ਭਾਰਤ ਦੀ ਪਾਲਿਸੀ ਸੀਸਭ ਤੋਂ ਸਮਾਨ ਰੂਪ ਨਾਲ ਦੂਰੀ ਬਣਾ ਕੇ ਚਲੋ, Equi-Distance ਦੀ ਪਾਲਿਸੀਅੱਜ ਦੇ ਭਾਰਤ ਦੀ ਪਾਲਿਸੀ ਹੈਸਭ ਦੇ ਸਮਾਨ ਰੂਪ ਨਾਲ ਕਰੀਬ ਹੋ ਕੇ ਚਲੋ, Equi-Closeness ਦੀ ਪਾਲਿਸੀ। ਦੁਨੀਆ ਦੇ ਦੇਸ਼ ਭਾਰਤ ਦੀ ਓਪੀਨੀਅਨ ਨੂੰਭਾਰਤ ਦੇ ਇਨੋਵੇਸ਼ਨ ਨੂੰਭਾਰਤ ਦੇ ਐਫਰਟਸ ਨੂੰਜੈਸਾ ਮਹੱਤਵ ਅੱਜ ਦੇ ਰਹੇ ਹਨਵੈਸਾ ਪਹਿਲੇ ਕਦੇ ਨਹੀਂ ਹੋਇਆ। ਅੱਜ ਦੁਨੀਆ ਦੀ ਨਜ਼ਰ ਭਾਰਤ ਤੇ ਹੈਅੱਜ ਦੁਨੀਆ ਜਾਣਨਾ ਚਾਹੁੰਦੀ ਹੈ, What India Thinks Today.

ਸਾਥੀਓ,

ਭਾਰਤ ਅੱਜਵਰਲਡ ਆਰਡਰ ਵਿੱਚ ਸਿਰਫ਼ ਪਾਰਟੀਸਪੇਟ ਹੀ ਨਹੀਂ ਕਰ ਰਿਹਾਬਲਕਿ ਫਿਊਚਰ ਨੂੰ ਸ਼ੇਪ ਅਤੇ ਸਕਿਓਰ ਕਰਨ ਵਿੱਚ ਯੋਗਦਾਨ ਦੇ ਰਿਹਾ ਹੈ। ਦੁਨੀਆ ਨੇ ਇਹ ਕੋਰੋਨਾ ਕਾਲ ਵਿੱਚ ਅੱਛੀ ਤਰ੍ਹਾਂ ਅਨੁਭਵ ਕੀਤਾ ਹੈ। ਦੁਨੀਆ ਨੂੰ ਲਗਦਾ ਸੀ ਕਿ ਹਰ ਭਾਰਤੀ ਤੱਕ ਵੈਕਸੀਨ ਪਹੁੰਚਣ ਵਿੱਚ ਹੀਕਈ-ਕਈ ਸਾਲ ਲਗ ਜਾਣਗੇ। ਲੇਕਿਨ ਭਾਰਤ ਨੇ ਹਰ ਖਦਸ਼ੇ ਨੂੰ ਗਲਤ ਸਾਬਤ ਕੀਤਾ। ਅਸੀਂ ਆਪਣੀ ਵੈਕਸੀਨ ਬਣਾਈਅਸੀਂ ਆਪਣੇ ਨਾਗਰਿਕਾਂ ਦਾ ਤੇਜ਼ੀ ਨਾਲ ਵੈਕਸੀਨੇਸ਼ਨ ਕਰਾਇਆਅਤੇ ਦੁਨੀਆ ਦੇ 150 ਤੋਂ ਅਧਿਕ ਦੇਸ਼ਾਂ ਤੱਕ ਦਵਾਈਆਂ ਅਤੇ ਵੈਕਸੀਨਸ ਭੀ ਪਹੁੰਚਾਈਆਂ। ਅੱਜ ਦੁਨੀਆਅਤੇ ਜਦੋਂ ਦੁਨੀਆ ਸੰਕਟ ਵਿੱਚ ਸੀਤਦ ਭਾਰਤ ਦੀ ਇਹ ਭਾਵਨਾ ਦੁਨੀਆ ਦੇ ਕੋਣੇ-ਕੋਣੇ ਤੱਕ ਪਹੁੰਚੀ ਕਿ ਸਾਡੇ ਸੰਸਕਾਰ ਕੀ ਹਨਸਾਡਾ ਤੌਰ-ਤਰੀਕਾ ਕੀ ਹੈ।

ਸਾਥੀਓ,

ਅਤੀਤ ਵਿੱਚ ਦੁਨੀਆ ਨੇ ਦੇਖਿਆ ਹੈ ਕਿ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਜਦੋਂ ਭੀ ਕੋਈ ਆਲਮੀ ਸੰਗਠਨ ਬਣਿਆਉਸ ਵਿੱਚ ਕੁਝ  ਦੇਸ਼ਾਂ ਦੀ ਹੀ ਮੋਨੋਪੋਲੀ ਰਹੀ। ਭਾਰਤ ਨੇ ਮੋਨੋਪੋਲੀ ਨਹੀਂ ਬਲਕਿ ਮਾਨਵਤਾ ਨੂੰ ਸਭ ਤੋਂ ਉੱਪਰ ਰੱਖਿਆ। ਭਾਰਤ ਨੇ, 21ਵੀਂ ਸਦੀ ਦੀਆਂ ਗਲੋਬਲ ਇੰਸਟੀਟਿਊਸ਼ਨਸ ਦੇ ਗਠਨ ਦਾ ਰਸਤਾ ਬਣਾਇਆਅਤੇ ਅਸੀਂ ਇਹ ਧਿਆਨ ਰੱਖਿਆ ਕਿ ਸਭ ਦੀ ਭਾਗੀਦਾਰੀ ਹੋਵੇਸਭ ਦਾ ਯੋਗਦਾਨ ਹੋਵੇ। ਜਿਵੇਂ ਪ੍ਰਾਕ੍ਰਿਤਿਕ ਆਪਦਾਵਾਂ ਦੀ ਚੁਣੌਤੀ ਹੈ। ਦੇਸ਼ ਕੋਈ ਭੀ ਹੋਵੇਇਨ੍ਹਾਂ ਆਪਦਾਵਾਂ ਨਾਲ ਇੰਫ੍ਰਾਸਟ੍ਰਕਚਰ ਨੂੰ ਭਾਰੀ ਨੁਕਸਾਨ ਹੁੰਦਾ ਹੈ।

ਅੱਜ ਹੀ ਮਿਆਂਮਾਰ ਵਿੱਚ ਜੋ ਭੁਚਾਲ ਆਇਆ ਹੈਆਪ ਟੀਵੀ ਤੇ ਦੇਖੋਂ ਤਾਂ ਬਹੁਤ ਬੜੀਆਂ-ਬੜੀਆਂ ਇਮਾਰਤਾਂ ਢਹਿ-ਢੇਰੀ ਹੋ ਰਹੀਆਂ ਹਨਬ੍ਰਿੱਜ ਟੁੱਟ ਰਹੇ ਹਨ। ਅਤੇ ਇਸ ਲਈ ਭਾਰਤ ਨੇ Coalition for Disaster Resilient InfrastructureCDRI ਨਾਮ ਨਾਲ ਇੱਕ ਆਲਮੀ ਨਵਾਂ ਸੰਗਠਨ ਬਣਾਉਣ ਦੀ ਪਹਿਲ ਕੀਤੀ। ਇਹ ਸਿਰਫ਼ ਇੱਕ ਸੰਗਠਨ ਨਹੀਂਬਲਕਿ ਦੁਨੀਆ ਨੂੰ ਪ੍ਰਾਕ੍ਰਿਤਿਕ ਆਪਦਾਵਾਂ ਦੇ ਲਈ ਤਿਆਰ ਕਰਨ ਦਾ ਸੰਕਲਪ ਹੈ। ਭਾਰਤ ਦਾ ਪ੍ਰਯਾਸ ਹੈਪ੍ਰਾਕ੍ਰਿਤਿਕ ਆਪਦਾਵਾਂ ਤੋਂਪੁਲ਼ਸੜਕਾਂਬਿਲਡਿੰਗਸਪਾਵਰ ਗ੍ਰਿੱਡਐਸਾ ਹਰ ਇੰਫ੍ਰਾਸਟ੍ਰਕਚਰ ਸੁਰੱਖਿਅਤ ਰਹੇਸੁਰੱਖਿਅਤ ਨਿਰਮਾਣ ਹੋਵੇ। 

ਸਾਥੀਓ,

ਭਵਿੱਖ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਹਰ ਦੇਸ਼ ਦਾ ਮਿਲ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਐਸੀ ਹੀ ਇੱਕ ਚੁਣੌਤੀ ਹੈਸਾਡੇ ਐਨਰਜੀ ਰਿਸੋਰਸਿਜ਼ ਦੀ। ਇਸ ਲਈ ਪੂਰੀ ਦੁਨੀਆ ਦੀ ਚਿੰਤਾ ਕਰਦੇ ਹੋਏ ਭਾਰਤ ਨੇ International Solar Alliance (ISA) ਦਾ ਸਮਾਧਾਨ ਦਿੱਤਾ ਹੈ। ਤਾਕਿ ਛੋਟੇ ਤੋਂ ਛੋਟੇ ਦੇਸ਼ ਭੀ ਸਸਟੇਨਬਲ ਐਨਰਜੀ ਦਾ ਲਾਭ ਉਠਾ ਸਕਣ। ਇਸ ਨਾਲ ਕਲਾਇਮੇਟ ਤੇ ਤਾਂ ਪਾਜ਼ਿਟਿਵ  ਅਸਰ ਹੋਵੇਗਾ ਹੀਇਹ ਗਲੋਬਲ ਸਾਊਥ ਦੇ ਦੇਸ਼ਾਂ ਦੀਆਂ ਐਨਰਜੀ ਨੀਡਸ ਨੂੰ ਭੀ ਸਕਿਓਰ ਕਰੇਗਾ। ਅਤੇ ਆਪ ਸਭ ਨੂੰ ਇਹ ਜਾਣ ਕੇ ਗਰਵ (ਮਾਣ) ਹੋਵੇਗਾ ਕਿ ਭਾਰਤ ਦੇ ਇਸ ਪ੍ਰਯਾਸ ਦੇ ਨਾਲਅੱਜ ਦੁਨੀਆ ਦੇ ਸੌ ਤੋਂ ਅਧਿਕ ਦੇਸ਼ ਜੁੜ ਚੁੱਕੇ ਹਨ।

ਸਾਥੀਓ

ਬੀਤੇ ਕੁਝ  ਸਮੇਂ ਤੋਂ ਦੁਨੀਆਗਲੋਬਲ ਟ੍ਰੇਡ ਵਿੱਚ ਅਸੰਤੁਲਨ ਅਤੇ ਲੌਜਿਸਟਿਕਸ ਨਾਲ ਜੁੜੇ challenges ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਭੀ ਭਾਰਤ ਨੇ ਦੁਨੀਆ ਦੇ ਨਾਲ ਮਿਲ ਕੇ ਨਵੇਂ ਪ੍ਰਯਾਸ ਸ਼ੁਰੂ ਕੀਤੇ ਹਨ। India–Middle East–Europe Economic Corridor (IMEC), ਐਸਾ ਹੀ ਇੱਕ ਖ਼ਾਹਿਸ਼ੀ ਪ੍ਰੋਜੈਕਟ ਹੈ। ਇਹ ਪ੍ਰੋਜੈਕਟਕਮਰਸ ਅਤੇ ਕਨੈਕਟਿਵਿਟੀ ਦੇ ਜ਼ਰੀਏ ਏਸ਼ੀਆਯੂਰੋਪ ਅਤੇ ਮਿਡਲ ਈਸਟ ਨੂੰ ਜੋੜੇਗਾ। ਇਸ ਨਾਲ ਆਰਥਿਕ ਸੰਭਾਵਨਾਵਾਂ ਤਾਂ ਵਧਣਗੀਆਂ ਹੀਦੁਨੀਆ ਨੂੰ ਅਲਟਰਨੇਟਿਵ ਟ੍ਰੇਡ ਰੂਟਸ ਭੀ ਮਿਲਣਗੇ। ਇਸ ਨਾਲ ਗਲੋਬਲ ਸਪਲਾਈ ਚੇਨ ਭੀ ਹੋਰ ਮਜ਼ਬੂਤ ਹੋਵੇਗੀ।

ਸਾਥੀਓ,

ਗਲੋਬਲ ਸਿਸਟਮਸ ਨੂੰਅਧਿਕ ਪਾਰਟਿਸਿਪੇਟਿਵਅਧਿਕ ਡੈਮੋਕ੍ਰੇਟਿਵ ਬਣਾਉਣ ਦੇ ਲਈ ਭੀ ਭਾਰਤ ਨੇ ਅਨੇਕ ਕਦਮ ਉਠਾਏ ਹਨ। ਅਤੇ ਇੱਥੇ ਇੱਥੇ  ਹੀ ਭਾਰਤ ਮੰਡਪਮ ਵਿੱਚ ਜੀ-20 ਸਮਿਟ ਹੋਇਆ ਸੀ। ਉਸ ਵਿੱਚ ਅਫਰੀਕਨ ਯੂਨੀਅਨ ਨੂੰ ਜੀ-20 ਦਾ ਪਰਮਾਨੈਂਟ ਮੈਂਬਰ ਬਣਾਇਆ ਗਿਆ ਹੈ। ਇਹ ਬਹੁਤ ਬੜਾ ਇਤਿਹਾਸਿਕ ਕਦਮ ਸੀ। ਇਸ ਦੀ ਮੰਗ ਲੰਬੇ ਸਮੇਂ ਤੋਂ ਹੋ ਰਹੀ ਸੀਜੋ ਭਾਰਤ ਦੀ ਪ੍ਰੈਜ਼ੀਡੈਂਸੀ ਵਿੱਚ ਪੂਰੀ ਹੋਈ। ਅੱਜ ਗਲੋਬਲ ਡਿਸੀਜ਼ਨ ਮੇਕਿੰਗ ਇੰਸਟੀਟਿਊਸ਼ਨਸ ਵਿੱਚ ਭਾਰਤਗਲੋਬਲ ਸਾਊਥ ਦੇ ਦੇਸ਼ਾਂ ਦੀ ਆਵਾਜ਼ ਬਣ ਰਿਹਾ ਹੈ। International Yoga Day, WHO ਦਾ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨਆਰਟੀਫਿਸ਼ਲ ਇੰਟੈਲੀਜੈਂਸ ਦੇ ਲਈ ਗਲੋਬਲ ਫ੍ਰੇਮਵਰਕਐਸੇ ਕਿਤਨੇ ਹੀ ਖੇਤਰਾਂ ਵਿੱਚ ਭਾਰਤ ਦੇ ਪ੍ਰਯਾਸਾਂ ਨੇ ਨਵੇਂ ਵਰਲਡ ਆਰਡਰ ਵਿੱਚ ਆਪਣੀ ਮਜ਼ਬੂਤ ਉਪਸਥਿਤੀ ਦਰਜ ਕਰਾਈ ਹੈਅਤੇ ਇਹ ਤਾਂ ਅਜੇ ਸ਼ੁਰੂਆਤ ਹੈਗਲੋਬਲ ਪਲੈਟਫਾਰਮ ਤੇ ਭਾਰਤ ਦੀ ਸਮਰੱਥਾ ਨਵੀਂ ਉਚਾਈ ਦੀ ਤਰਫ਼ ਵਧ ਰਹੀ ਹੈ।

 ਸਾਥੀਓ,

21ਵੀਂ ਸਦੀ ਦੇ 25 ਸਾਲ ਬੀਤ ਚੁੱਕੇ ਹਨ। ਇਨ੍ਹਾਂ 25 ਸਾਲਾਂ ਵਿੱਚ 11 ਸਾਲ ਸਾਡੀ ਸਰਕਾਰ ਨੇ ਦੇਸ਼ ਦੀ ਸੇਵਾ ਕੀਤੀ ਹੈ।  ਅਤੇ ਜਦੋਂ ਅਸੀਂ What India Thinks Today ਉਸ ਨਾਲ ਜੁੜਿਆ ਸਵਾਲ ਉਠਾਉਂਦੇ ਹਾਂ,  ਤਾਂ ਸਾਨੂੰ ਇਹ ਭੀ ਦੇਖਣਾ ਹੋਵੇਗਾ ਕਿ Past ਵਿੱਚ ਕੀ ਸਵਾਲ ਸਨ,  ਕੀ ਜਵਾਬ ਸਨ। ਇਸ ਨਾਲ TV9  ਦੇ ਵਿਸ਼ਾਲ ਦਰਸ਼ਕ ਸਮੂਹ ਨੂੰ ਭੀ ਅੰਦਾਜ਼ਾ ਹੋਵੇਗਾ ਕਿ ਕਿਵੇਂ ਅਸੀਂ,  ਨਿਰਭਰਤਾ ਤੋਂ ਆਤਮਨਿਰਭਰਤਾ ਤੱਕ, Aspirations ਤੋਂ Achievement ਤੱਕ,  Desperation ਤੋਂ Development ਤੱਕ ਪਹੁੰਚੇ ਹਾਂ। ਆਪ ਯਾਦ ਕਰੋ,  ਇੱਕ ਦਹਾਕੇ ਪਹਿਲੇ,  ਪਿੰਡ ਵਿੱਚ ਜਦੋਂ ਟਾਇਲਟ ਦਾ ਸਵਾਲ ਆਉਂਦਾ ਸੀ,  ਤਾਂ ਮਾਤਾਵਾਂ-ਭੈਣਾਂ ਦੇ ਪਾਸ ਰਾਤ ਢਲਣ ਦੇ ਬਾਅਦ ਅਤੇ ਭੋਰ (ਸਵੇਰ) ਹੋਣ ਤੋਂ ਪਹਿਲੇ ਦਾ ਹੀ ਜਵਾਬ ਹੁੰਦਾ ਸੀ।  ਅੱਜ ਉਸੇ ਸਵਾਲ ਦਾ ਜਵਾਬ ਸਵੱਛ ਭਾਰਤ ਮਿਸ਼ਨ ਤੋਂ ਮਿਲਦਾ ਹੈ।  2013 ਵਿੱਚ ਜਦੋਂ ਕੋਈ ਇਲਾਜ ਦੀ ਬਾਤ ਕਰਦਾ ਸੀ,  ਤਾਂ ਮਹਿੰਗੇ ਇਲਾਜ ਦੀ ਚਰਚਾ ਹੁੰਦੀ ਸੀ।  ਅੱਜ ਉਸੇ ਸਵਾਲ ਦਾ ਸਮਾਧਾਨ ਆਯੁਸ਼ਮਾਨ ਭਾਰਤ ਵਿੱਚ ਨਜ਼ਰ ਆਉਂਦਾ ਹੈ। 2013 ਵਿੱਚ ਕਿਸੇ ਗ਼ਰੀਬ ਦੀ ਰਸੋਈ ਦੀ ਬਾਤ ਹੁੰਦੀ ਸੀਤਾਂ ਧੂੰਏਂ ਦੀ ਤਸਵੀਰ ਸਾਹਮਣੇ ਆਉਂਦੀ ਸੀ। ਅੱਜ ਉਸੇ ਸਮੱਸਿਆ ਦਾ ਸਮਾਧਾਨ ਉੱਜਵਲਾ ਯੋਜਨਾ ਵਿੱਚ ਦਿਖਦਾ ਹੈ। 2013 ਵਿੱਚ ਮਹਿਲਾਵਾਂ ਤੋਂ ਬੈਂਕ ਖਾਤੇ ਬਾਰੇ ਪੁੱਛਿਆ ਜਾਂਦਾ ਸੀ ਤਾਂ ਉਹ ਚੁੱਪੀ ਸਾਧ ਲੈਂਦੀਆਂ ਸਨ। ਅੱਜ ਜਨਧਨ ਯੋਜਨਾ ਦੇ ਕਾਰਨ,  30 ਕਰੋੜ ਤੋਂ ਜ਼ਿਆਦਾ ਭੈਣਾਂ ਦਾ ਆਪਣਾ ਬੈਂਕ ਅਕਾਊਂਟ ਹੈ।  2013 ਵਿੱਚ ਪੀਣ ਦੇ ਪਾਣੀ ਲਈ ਖੂਹ ਅਤੇ ਤਲਾਬਾਂ ਤੱਕ ਜਾਣ ਦੀ ਮਜਬੂਰੀ ਸੀ। ਅੱਜ ਉਸੇ ਮਜਬੂਰੀ ਦਾ ਹੱਲ ਹਰ ਘਰ ਨਲ ਸੇ ਜਲ ਯੋਜਨਾ ਵਿੱਚ ਮਿਲ ਰਿਹਾ ਹੈ। ਯਾਨੀ ਸਿਰਫ਼ ਦਹਾਕਾ ਨਹੀਂ ਬਦਲਿਆਬਲਕਿ ਲੋਕਾਂ ਦੀ ਜ਼ਿੰਦਗੀ  ਬਦਲੀ ਹੈ।  ਅਤੇ ਦੁਨੀਆ ਭੀ ਇਸ ਬਾਤ ਨੂੰ ਨੋਟ ਕਰ ਰਹੀ ਹੈ,  ਭਾਰਤ  ਦੇ ਡਿਵੈਲਪਮੈਂਟ ਮਾਡਲ ਨੂੰ ਸਵੀਕਾਰ ਰਹੀ ਹੈ।  ਅੱਜ ਭਾਰਤ ਸਿਰਫ਼ Nation of Dreams ਨਹੀਂ ਬਲਕਿ Nation That Delivers ਭੀ ਹੈ।

ਸਾਥੀਓ,

ਜਦੋਂ ਕੋਈ ਦੇਸ਼,  ਆਪਣੇ ਨਾਗਰਿਕਾਂ ਦੀ ਸੁਵਿਧਾ ਅਤੇ ਸਮੇਂ ਨੂੰ ਮਹੱਤਵ ਦਿੰਦਾ ਹੈ,  ਤਦ ਉਸ ਦੇਸ਼ ਦਾ ਸਮਾਂ ਭੀ ਬਦਲਦਾ ਹੈ।  ਇਹੀ ਅੱਜ ਅਸੀਂ ਭਾਰਤ ਵਿੱਚ ਅਨੁਭਵ ਕਰ ਰਹੇ ਹਾਂ।  ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ।  ਪਹਿਲੇ ਪਾਸਪੋਰਟ ਬਣਵਾਉਣਾ ਕਿਤਨਾ ਬੜਾ ਕੰਮ ਸੀਇਹ ਆਪ ਜਾਣਦੇ ਹੋ। ਲੰਬੀ ਵੇਟਿੰਗ,  ਬਹੁਤ ਸਾਰੇ ਕੰਪਲੈਕਸ ਡਾਕੂਮੈਂਟੇਸ਼ਨ ਦਾ ਪ੍ਰੋਸੈੱਸ,  ਅਕਸਰ ਰਾਜਾਂ ਦੀ ਰਾਜਧਾਨੀ ਵਿੱਚ ਹੀ ਪਾਸਪੋਰਟ ਕੇਂਦਰ ਹੁੰਦੇ ਸਨ,  ਛੋਟੇ ਸ਼ਹਿਰਾਂ ਦੇ ਲੋਕਾਂ ਨੂੰ ਪਾਸਪੋਰਟ ਬਣਵਾਉਣਾ ਹੁੰਦਾ ਸੀ,

ਤਾਂ ਉਹ ਇੱਕ-ਦੋ ਦਿਨ ਕਿਤੇ ਠਹਿਰਨ ਦਾ ਇੰਤਜ਼ਾਮ ਕਰਕੇ ਚਲਦੇ ਸਨ,  ਹੁਣ ਉਹ ਹਾਲਾਤ ਪੂਰੀ ਤਰ੍ਹਾਂ ਬਦਲ ਗਿਆ ਹੈ, ਇੱਕ ਅੰਕੜੇ ‘ਤੇ ਆਪ ਧਿਆਨ ਦਿਓ, ਪਹਿਲੇ ਦੇਸ਼ ਵਿੱਚ ਸਿਰਫ਼ 77 ਪਾਸਪੋਰਟ ਸੇਵਾ ਕੇਂਦਰ ਸਨ, ਅੱਜ ਇਨ੍ਹਾਂ ਦੀ ਸੰਖਿਆ 550 ਤੋਂ ਜ਼ਿਆਦਾ ਹੋ ਗਈ ਹੈ। ਪਹਿਲੇ ਪਾਸਪੋਰਟ ਬਣਵਾਉਣ ਵਿੱਚ,  ਅਤੇ ਮੈਂ 2013  ਦੇ ਪਹਿਲੇ ਦੀ ਬਾਤ ਕਰ ਰਿਹਾ ਹਾਂ, ਮੈਂ ਪਿਛਲੀ ਸ਼ਤਾਬਦੀ ਦੀ ਬਾਤ ਨਹੀਂ ਕਰ ਰਿਹਾ ਹਾਂ, ਪਾਸਪੋਰਟ ਬਣਵਾਉਣ ਵਿੱਚ ਜੋ ਵੇਟਿੰਗ ਟਾਇਮ 50 ਦਿਨ ਤਕ ਹੁੰਦਾ ਸੀ ,  ਉਹ ਹੁਣ 5-6 ਦਿਨ ਤੱਕ ਸਿਮਟ ਗਿਆ ਹੈ।

ਸਾਥੀਓ,

ਐਸਾ ਹੀ ਟ੍ਰਾਂਸਫਾਰਮੇਸ਼ਨ ਅਸੀਂ ਬੈਂਕਿੰਗ ਇਨਫ੍ਰਾਸਟ੍ਰਕਚਰ ਵਿੱਚ ਭੀ ਦੇਖਿਆ ਹੈ।  ਸਾਡੇ ਦੇਸ਼ ਵਿੱਚ 50 – 60 ਸਾਲ ਪਹਿਲੇ ਬੈਂਕਾਂ ਦਾ ਨੈਸ਼ਨਲਾਇਜੇਸ਼ਨ ਕੀਤਾ ਗਿਆ, ਇਹ ਕਹਿਕੇ ਕਿ ਇਸ ਨਾਲ ਲੋਕਾਂ ਨੂੰ ਬੈਂਕਿੰਗ ਸੁਵਿਧਾ ਸੁਲਭ ਹੋਵੇਗੀ।  ਇਸ ਦਾਅਵੇ ਦੀ ਸਚਾਈ ਅਸੀਂ ਜਾਣਦੇ ਹਾਂ।  ਹਾਲਤ ਇਹ ਸੀ ਕਿ ਲੱਖਾਂ ਪਿੰਡਾਂ ਵਿੱਚ ਬੈਂਕਿੰਗ ਦੀ ਕੋਈ ਸੁਵਿਧਾ ਹੀ ਨਹੀਂ ਸੀ।  ਅਸੀਂ ਇਸ ਸਥਿਤੀ ਨੂੰ ਭੀ ਬਦਲਿਆ ਹੈ।  ਔਨਲਾਇਨ ਬੈਂਕਿੰਗ ਤਾਂ ਹਰ ਘਰ ਵਿੱਚ ਪਹੁੰਚਾਈ ਹੈ,  ਅੱਜ ਦੇਸ਼  ਦੇ ਹਰ ਕਿਲੋਮੀਟਰ  ਦੇ ਦਾਇਰੇ ਵਿੱਚ ਕੋਈ ਨਾ ਕੋਈ ਬੈਂਕਿੰਗ ਟੱਚ ਪੁਆਇੰਟ ਜ਼ਰੂਰ ਹੈ। ਅਤੇ ਅਸੀਂ ਸਿਰਫ਼ ਬੈਂਕਿੰਗ ਇਨਫ੍ਰਾਸਟ੍ਰਕਚਰ ਦਾ ਹੀ ਦਾਇਰਾ ਨਹੀਂ ਵਧਾਇਆਬਲਕਿ ਬੈਂਕਿੰਗ ਸਿਸਟਮ ਨੂੰ ਭੀ ਮਜ਼ਬੂਤ ਕੀਤਾ।  ਅੱਜ ਬੈਂਕਾਂ ਦਾ NPA ਬਹੁਤ ਘੱਟ ਹੋ ਗਿਆ ਹੈ।  ਅੱਜ ਬੈਂਕਾਂ ਦਾ ਪ੍ਰੌਫਿਟ ,  ਇੱਕ ਲੱਖ 40 ਹਜ਼ਾਰ ਕਰੋੜ ਰੁਪਏ  ਦੇ ਨਵੇਂ ਰਿਕਾਰਡ ਨੂੰ ਪਾਰ ਕਰ ਚੁੱਕਿਆ ਹੈ।  ਅਤੇ ਇਤਨਾ ਹੀ ਨਹੀਂ  ਜਿਨ੍ਹਾਂ ਲੋਕਾਂ ਨੇ ਜਨਤਾ ਨੂੰ ਲੁੱਟਿਆ ਹੈ,  ਉਨ੍ਹਾਂ ਨੂੰ ਭੀ ਹੁਣ ਲੁੱਟਿਆ ਹੋਇਆ ਧਨ ਪਰਤਾਉਣਾ ਪੈ ਰਿਹਾ ਹੈ।  ਜਿਸ ED ਨੂੰ ਦਿਨ-ਰਾਤ ਗਾਲੀਆਂ ਦਿੱਤੀਆਂ ਜਾ ਰਹੀਆਂ ਹਨ,  ED ਨੇ 22 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਵਸੂਲੇ ਹਨ।  ਇਹ ਪੈਸਾਕਾਨੂੰਨੀ ਤਰੀਕੇ ਨਾਲ ਉਨ੍ਹਾਂ ਪੀੜਿਤਾਂ ਤੱਕ ਵਾਪਸ ਪਹੁੰਚਾਇਆ ਜਾ ਰਿਹਾ ਹੈ ,  ਜਿਨ੍ਹਾਂ ਤੋਂ ਇਹ ਪੈਸਾ ਲੁੱਟਿਆ ਗਿਆ ਸੀ।

ਸਾਥੀਓ,

Efficiency ਨਾਲ ਗਵਰਨਮੈਂਟ Effective ਹੁੰਦੀ ਹੈ। ਘੱਟ ਸਮੇਂ ਵਿੱਚ ਜ਼ਿਆਦਾ ਕੰਮ ਹੋਵੇ,  ਘੱਟ ਰਿਸੋਰਸਿਜ਼ ਵਿੱਚ ਜ਼ਿਆਦਾ ਕੰਮ ਹੋਵੇ,  ਫਜ਼ੂਲਖਰਚੀ ਨਾ ਹੋਵੇ ਰੈੱਡ ਟੇਪ  ਦੇ ਬਜਾਏ ਰੈੱਡ ਕਾਰਪਟ ‘ਤੇ ਬਲ ਹੋਵੇ ,  ਜਦੋਂ ਕੋਈ ਸਰਕਾਰ ਇਹ ਕਰਦੀ ਹੈ,  ਤਾਂ ਸਮਝੋ ਕਿ ਉਹ ਦੇਸ਼ ਦੇ ਸੰਸਾਧਨਾਂ ਨੂੰ ਰਿਸਪੈਕਟ ਦੇ ਰਹੀ ਹੈ।  ਅਤੇ ਪਿਛਲੇ 11 ਸਾਲ ਤੋਂ ਇਹ ਸਾਡੀ ਸਰਕਾਰ ਦੀ ਬੜੀ ਪ੍ਰਾਥਮਿਕਤਾ ਰਹੀ ਹੈ।  ਮੈਂ ਕੁਝ ਉਦਾਹਰਣਾਂ  ਦੇ ਨਾਲ ਆਪਣੀ ਬਾਤ ਦੱਸਾਂਗਾ।

ਸਾਥੀਓ,

ਅਤੀਤ ਵਿੱਚ ਅਸੀਂ ਦੇਖਿਆ ਹੈ ਕਿ ਸਰਕਾਰਾਂ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਨਿਸਟ੍ਰੀਜ਼ ਵਿੱਚ accommodate ਕਰਨ ਦੀ ਕੋਸ਼ਿਸ਼ ਕਰਦੀਆਂ ਸਨ। ਲੇਕਿਨ ਸਾਡੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਹੀ ਕਈ ਮੰਤਰਾਲਿਆਂ ਦਾ ਮੇਲ ਕਰ ਦਿੱਤਾ।  ਆਪ ਸੋਚੋ ,  Urban Development ਅਲੱਗ ਮੰਤਰਾਲਾ  ਸੀ ਅਤੇ Housing and Urban Poverty Alleviation ਅਲੱਗ ਮੰਤਰਾਲਾ  ਸੀ ,  ਅਸੀਂ ਦੋਨਾਂ ਨੂੰ ਮਰਜ ਕਰਕੇ Housing and Urban Affairs ਮੰਤਰਾਲਾ  ਬਣਾ ਦਿੱਤਾ ।

ਇਸੇ ਤਰ੍ਹਾਂ,  ਮਿਨਿਸਟ੍ਰੀ ਆਵ੍ ਓਵਰਸੀਜ਼ ਅਫੇਅਰਸ ਅਲੱਗ ਸੀ,  ਵਿਦੇਸ਼ ਮੰਤਰਾਲਾ ਅਲੱਗ ਸੀ,  ਅਸੀਂ ਇਨ੍ਹਾਂ ਦੋਨਾਂ ਨੂੰ ਭੀ ਇਕੱਠਾ ਜੋੜ ਦਿੱਤਾ,  ਪਹਿਲੇ ਜਲ ਸੰਸਾਧਨ ,  ਨਦੀ ਵਿਕਾਸ ਮੰਤਰਾਲਾ  ਅਲੱਗ ਸੀ,  ਅਤੇ ਪੇਅਜਲ ਮੰਤਰਾਲਾ ਅਲੱਗ ਸੀਅਸੀਂ ਇਨ੍ਹਾਂ ਨੂੰ ਭੀ ਜੋੜ ਕੇ ਜਲਸ਼ਕਤੀ ਮੰਤਰਾਲਾ ਬਣਾ ਦਿੱਤਾ। ਅਸੀਂ ਰਾਜਨੀਤਕ ਮਜਬੂਰੀ  ਦੇ ਬਜਾਏ,  ਦੇਸ਼ ਦੀਆਂ priorities ਅਤੇ ਦੇਸ਼  ਦੇ resources ਨੂੰ ਅੱਗੇ ਰੱਖਿਆ ।

ਸਾਥੀਓ,

ਸਾਡੀ ਸਰਕਾਰ ਨੇ ਰੂਲਸ ਅਤੇ ਰੈਗੂਲੇਸ਼ਨਸ ਨੂੰ ਭੀ ਘੱਟ ਕੀਤਾ,  ਉਨ੍ਹਾਂ ਨੂੰ ਅਸਾਨ ਬਣਾਇਆ।  ਕਰੀਬ 1500 ਐਸੇ ਕਾਨੂੰਨ ਸਨ,  ਜੋ ਸਮੇਂ  ਦੇ ਨਾਲ ਆਪਣਾ ਮਹੱਤਵ ਖੋ(ਗੁਆ) ਚੁੱਕੇ ਸਨ।  ਉਨ੍ਹਾਂ ਨੂੰ ਸਾਡੀ ਸਰਕਾਰ ਨੇ ਖ਼ਤਮ ਕੀਤਾ। ਕਰੀਬ 40 ਹਜ਼ਾਰ,  compliances ਨੂੰ ਹਟਾਇਆ ਗਿਆ।  ਐਸੇ ਕਦਮਾਂ ਨਾਲ ਦੋ ਫਾਇਦੇ ਹੋਏ,  ਇੱਕ ਤਾਂ ਜਨਤਾ ਨੂੰ harassment ਤੋਂ ਮੁਕਤੀ ਮਿਲੀ,  ਅਤੇ ਦੂਸਰਾ,  ਸਰਕਾਰੀ ਮਸ਼ੀਨਰੀ ਦੀ ਐਨਰਜੀ ਭੀ ਬਚੀ।  ਇੱਕ ਹੋਰ Example GST ਦਾ ਹੈ। 30 ਤੋਂ ਜ਼ਿਆਦਾ ਟੈਕਸਿਜ਼ ਨੂੰ ਮਿਲਾ ਕੇ ਇੱਕ ਟੈਕਸ ਬਣਾ ਦਿੱਤਾ ਗਿਆ ਹੈ। ਇਸ ਨੂੰ process ਦੇ,  documentation  ਦੇ ਹਿਸਾਬ ਨਾਲ ਦੇਖੋ ਤਾਂ ਕਿਤਨੀ ਬੜੀ ਬੱਚਤ ਹੋਈ ਹੈ।

ਸਾਥੀਓ,

ਸਰਕਾਰੀ ਖਰੀਦ ਵਿੱਚ ਪਹਿਲੇ ਕਿਤਨੀ ਫਜ਼ੂਲਖਰਚੀ ਹੁੰਦੀ ਸੀ,  ਕਿਤਨਾ ਕਰਪਸ਼ਨ ਹੁੰਦਾ ਸੀ,  ਇਹ ਮੀਡੀਆ ਦੇ ਆਪ ਲੋਕ ਆਏ ਦਿਨ ਰਿਪੋਰਟ ਕਰਦੇ ਸਨ।  ਅਸੀਂ ,  GeM ਯਾਨੀ ਗਵਰਨਮੈਂਟ ਈ- ਮਾਰਕਿਟਪਲੇਸ ਪਲੈਟਫਾਰਮ ਬਣਾਇਆ।  ਹੁਣ ਸਰਕਾਰੀ ਡਿਪਾਰਟਮੈਂਟ,  ਇਸ ਪਲੈਟਫਾਰਮ ‘ਤੇ ਆਪਣੀਆਂ ਜ਼ਰੂਰਤਾਂ ਦੱਸਦੇ ਹਨ  ਇਸੇ ‘ਤੇ ਵੈਂਡਰ ਬੋਲੀ ਲਗਾਉਂਦੇ ਹਨ ਅਤੇ ਫਿਰ ਆਰਡਰ ਦਿੱਤਾ ਜਾਂਦਾ ਹੈ।  ਇਸ ਦੇ ਕਾਰਨ ,  ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਘੱਟ ਹੋਈ ਹੈ,  ਅਤੇ ਸਰਕਾਰ ਨੂੰ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਬੱਚਤ ਭੀ ਹੋਈ ਹੈ। ਡਾਇਰੈਕਟ ਬੈਨਿਫਿਟ ਟ੍ਰਾਂਸਫਰ-  DBT ਦੀ ਜੋ ਵਿਵਸਥਾ ਭਾਰਤ ਨੇ ਬਣਾਈ ਹੈ,  ਉਸ ਦੀ ਤਾਂ ਦੁਨੀਆ ਵਿੱਚ ਚਰਚਾ ਹੈ।  DBT ਦੀ ਵਜ੍ਹਾ ਨਾਲ ਟੈਕਸ ਪੇਅਰਸ ਦੇ ਲੱਖ ਕਰੋੜ ਰੁਪਏ ਤੋਂ ਜ਼ਿਆਦਾ,  ਗਲਤ ਹੱਥਾਂ ਵਿੱਚ ਜਾਣ ਤੋਂ ਬਚੇ ਹਨ।  10 ਕਰੋੜ ਤੋਂ ਜ਼ਿਆਦਾ ਫਰਜ਼ੀ ਲਾਭਾਰਥੀ,  ਜਿਨ੍ਹਾਂ ਦਾ ਜਨਮ ਭੀ ਨਹੀਂ ਹੋਇਆ ਸੀ ,  ਜੋ ਸਰਕਾਰੀ ਯੋਜਨਾਵਾਂ ਦਾ ਫਾਇਦਾ ਲੈ ਰਹੇ ਸਨ,  ਐਸੇ ਫਰਜ਼ੀ ਨਾਮਾਂ ਨੂੰ ਭੀ ਅਸੀਂ ਕਾਗਜ਼ਾਂ ਤੋਂ ਹਟਾਇਆ ਹੈ ।

ਸਾਥੀਓ,

ਸਾਡੀ ਸਰਕਾਰ ਟੈਕਸ ਦੀ ਪਾਈ-ਪਾਈ ਦਾ ਇਮਾਨਦਾਰੀ ਨਾਲ ਉਪਯੋਗ ਕਰਦੀ ਹੈਅਤੇ ਟੈਕਸਪੇਅਰ ਦਾ ਭੀ ਸਨਮਾਨ ਕਰਦੀ ਹੈ,  ਸਰਕਾਰ ਨੇ ਟੈਕਸ ਸਿਸਟਮ ਨੂੰ ਟੈਕਸਪੇਅਰ ਫ੍ਰੈਂਡਲੀ ਬਣਾਇਆ ਹੈ।  ਅੱਜ ITR ਫਾਇਲਿੰਗ ਦਾ ਪ੍ਰੋਸੈੱਸ ਪਹਿਲੇ ਤੋਂ ਕਿਤੇ ਜ਼ਿਆਦਾ ਸਰਲ ਅਤੇ ਤੇਜ਼ ਹੈ।  ਪਹਿਲੇ ਸੀਏ ਦੀ ਮਦਦ  ਦੇ ਬਿਨਾ ,  ITR ਫਾਇਲ ਕਰਨਾ ਮੁਸ਼ਕਿਲ ਹੁੰਦਾ ਸੀ। ਅੱਜ ਆਪ ਕੁਝ ਹੀ ਸਮੇਂ  ਦੇ ਅੰਦਰ ਖ਼ੁਦ ਹੀ ਔਨਲਾਇਨ ITR ਫਾਇਲ ਕਰ ਪਾ ਰਹੇ ਹੋ।  ਅਤੇ ਰਿਟਰਨ ਫਾਇਲ ਕਰਨ ਦੇ ਕੁਝ ਹੀ ਦਿਨਾਂ ਵਿੱਚ ਰਿਫੰਡ ਤੁਹਾਡੇ ਅਕਾਊਂਟ ਵਿੱਚ ਭੀ ਆ ਜਾਂਦਾ ਹੈ।  ਫੇਸਲੈੱਸ ਅਸੈੱਸਮੈਂਟ ਸਕੀਮ ਭੀ ਟੈਕਸਪੇਅਰਸ ਨੂੰ ਪਰੇਸ਼ਾਨੀਆਂ ਤੋਂ ਬਚਾ ਰਹੀ ਹੈ।  ਗਵਰਨੈਂਸ ਵਿੱਚ efficiency ਨਾਲ ਜੁੜੇ ਐਸੇ ਅਨੇਕ ਰਿਫਾਰਮਸ ਨੇ ਦੁਨੀਆ ਨੂੰ ਇੱਕ ਨਵਾਂ ਗਵਰਨੈਂਸ ਮਾਡਲ ਦਿੱਤਾ ਹੈ।

ਸਾਥੀਓ,

ਪਿਛਲੇ 10 -11 ਸਾਲ ਵਿੱਚ ਭਾਰਤ ਹਰ ਸੈਕਟਰ ਵਿੱਚ ਬਦਲਿਆ ਹੈ, ਹਰ ਖੇਤਰ ਵਿੱਚ ਅੱਗੇ ਵਧਿਆ ਹੈ।  ਅਤੇ ਇੱਕ ਬੜਾ ਬਦਲਾਅ ਸੋਚ ਦਾ ਆਇਆ ਹੈ।  ਆਜ਼ਾਦੀ  ਦੇ ਬਾਅਦ  ਦੇ ਅਨੇਕ ਦਹਾਕਿਆਂ ਤੱਕ,  ਭਾਰਤ ਵਿੱਚ ਐਸੀ ਸੋਚ ਨੂੰ ਹੁਲਾਰਾ ਦਿੱਤਾ ਗਿਆ,  ਜਿਸ ਵਿੱਚ ਸਿਰਫ਼ ਵਿਦੇਸ਼ੀਆਂ ਨੂੰ ਹੀ ਬਿਹਤਰ ਮੰਨਿਆ ਗਿਆ। ਦੁਕਾਨ ਵਿੱਚ ਭੀ ਕੁਝ ਖਰੀਦਣ ਜਾਓਤਾਂ ਦੁਕਾਨਦਾਰ  ਦੇ ਪਹਿਲੇ ਬੋਲ ਇਹੀ ਹੁੰਦੇ ਸਨ  ਭਾਈ ਸਾਹਿਬ ਲਓ ਨਾ,  ਇਹ ਤਾਂ ਇੰਪੋਰਟਿਡ ਹੈ !  ਅੱਜ ਸਥਿਤੀ ਬਦਲ ਗਈ ਹੈ।  ਅੱਜ ਲੋਕ ਸਾਹਮਣੇ ਤੋਂ ਪੁੱਛਦੇ ਹਨ – ਭਾਈ,  ਮੇਡ ਇਨ ਇੰਡੀਆ ਹੈ ਜਾਂ ਨਹੀਂ ਹੈ?

ਸਾਥੀਓ,

ਅੱਜ ਅਸੀਂ ਭਾਰਤ ਦੀ ਮੈਨੂਫੈਕਚਰਿੰਗ ਐਕਸੀਲੈਂਸ ਦਾ ਇੱਕ ਨਵਾਂ ਰੂਪ ਦੇਖ ਰਹੇ ਹਾਂ ।  ਹੁਣੇ 3 – 4 ਦਿਨ ਪਹਿਲੇ ਹੀ ਇੱਕ ਨਿਊਜ ਆਈ ਹੈ ਕਿ ਭਾਰਤ ਨੇ ਆਪਣੀ ਪਹਿਲੀ MRI ਮਸ਼ੀਨ ਬਣਾ ਲਈ ਹੈ ।  ਹੁਣ ਸੋਚੋ ,  ਇਤਨੇ ਦਹਾਕਿਆਂ ਤੱਕ ਸਾਡੇ ਇੱਥੇ ਸਵਦੇਸ਼ੀ MRI ਮਸ਼ੀਨ ਹੀ ਨਹੀਂ ਸੀ।  ਹੁਣ ਮੇਡ ਇਨ ਇੰਡੀਆ MRI ਮਸ਼ੀਨ ਹੋਵੇਗੀ ਤਾਂ ਜਾਂਚ ਦੀ ਕੀਮਤ ਭੀ ਬਹੁਤ ਘੱਟ ਹੋ ਜਾਵੇਗੀ ।

ਸਾਥੀਓ,

ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਅਭਿਯਾਨ ਨੇਦੇਸ਼ ਦੇ ਮੈਨੂਫੈਕਚਰਿੰਗ ਸੈਕਟਰ ਨੂੰ ਇੱਕ ਨਵੀਂ ਊਰਜਾ ਦਿੱਤੀ ਹੈ।  ਪਹਿਲੇ ਦੁਨੀਆ ਭਾਰਤ ਨੂੰ ਗਲੋਬਲ ਮਾਰਕਿਟ ਕਹਿੰਦੀ ਸੀ,  ਅੱਜ ਉਹੀ ਦੁਨੀਆ ,  ਭਾਰਤ ਨੂੰ ਇੱਕ ਬੜੇ Manufacturing Hub  ਦੇ ਰੂਪ ਵਿੱਚ ਦੇਖ ਰਹੀ ਹੈ।  ਇਹ ਸਕਸੈੱਸ ਕਿਤਨੀ ਬੜੀ ਹੈ,  ਇਸ ਦੀਆਂ ਉਦਾਹਰਣ ਤੁਹਾਨੂੰ ਹਰ ਸੈਕਟਰ ਵਿੱਚ ਮਿਲਣਗੀਆਂ। ਜਿਵੇਂ ਸਾਡੀ ਮੋਬਾਈਲ ਫੋਨ ਇੰਡਸਟ੍ਰੀ ਹੈ। 2014 – 15 ਵਿੱਚ ਸਾਡਾ ਐਕਸਪੋਰਟਵੰਨ ਬਿਲੀਅਨ ਡਾਲਰ ਤੱਕ ਭੀ ਨਹੀਂ ਸੀ।  ਲੇਕਿਨ ਇੱਕ ਦਹਾਕੇ ਵਿੱਚ,  ਅਸੀਂ ਟਵੈਂਟੀ ਬਿਲੀਅਨ ਡਾਲਰ  ਦੇ ਫਿਗਰ ਤੋਂ ਭੀ ਅੱਗੇ ਨਿਕਲ ਚੁੱਕੇ ਹਨ। ਅੱਜ ਭਾਰਤ ਗਲੋਬਲ ਟੈਲੀਕੌਮ ਅਤੇ ਨੈੱਟਵਰਕਿੰਗ ਇੰਡਸਟ੍ਰੀ ਦਾ ਇੱਕ ਪਾਵਰ ਸੈਂਟਰ ਬਣਦਾ ਜਾ ਰਿਹਾ ਹੈ।  Automotive Sector ਦੀ Success ਤੋਂ ਭੀ ਆਪ ਅੱਛੀ ਤਰ੍ਹਾਂ ਪਰੀਚਿਤ ਹੋ। ਇਸ ਨਾਲ ਜੁੜੇ Components  ਦੇ ਐਕਸਪੋਰਟ ਵਿੱਚ ਭੀ ਭਾਰਤ ਇੱਕ ਨਵੀਂ ਪਹਿਚਾਣ ਬਣਾ ਰਿਹਾ ਹੈ।  ਪਹਿਲੇ ਅਸੀਂ ਬਹੁਤ ਬੜੀ ਮਾਤਰਾ ਵਿੱਚ ਮੋਟਰ-ਸਾਇਕਲ ਪਾਰਟਸ ਇੰਪੋਰਟ ਕਰਦੇ ਸਾਂ। ਲੇਕਿਨ ਅੱਜ ਭਾਰਤ ਵਿੱਚ ਬਣੇ ਪਾਰਟਸ UAE ਅਤੇ ਜਰਮਨੀ ਜਿਹੇ ਅਨੇਕ ਦੇਸ਼ਾਂ ਤੱਕ ਪਹੁੰਚ ਰਹੇ ਹਨ।  ਸੋਲਰ ਐਨਰਜੀ ਸੈਕਟਰ ਨੇ ਭੀ ਸਫ਼ਲਤਾ ਦੇ ਨਵੇਂ ਆਯਾਮ ਘੜੇ ਹਨ ।  ਸਾਡੇ ਸੋਲਰ ਸੈਲਸ,  ਸੋਲਰ ਮੌਡਿਊਲ ਦਾ ਇੰਪੋਰਟ ਘੱਟ ਹੋ ਰਿਹਾ ਹੈ ਅਤੇ ਐਕਸਪੋਰਟਸ 23 ਗੁਣਾ ਤੱਕ ਵਧ ਗਏ ਹਨ।  ਬੀਤੇ ਇੱਕ ਦਹਾਕੇ ਵਿੱਚ ਸਾਡਾ ਡਿਫੈਂਸ ਐਕਸਪੋਰਟ ਭੀ 21 ਗੁਣਾ ਵਧਿਆ ਹੈ। ਇਹ ਸਾਰੀਆਂ ਅਚੀਵਮੈਂਟਸ ,  ਦੇਸ਼ ਦੀ ਮੈਨੂਫੈਕਚਰਿੰਗ ਇਕੋਨੌਮੀ ਦੀ ਤਾਕਤ ਨੂੰ ਦਿਖਾਉਂਦੀਆਂ ਹਨ।  ਇਹ ਦਿਖਾਉਂਦੀਆਂ ਹਨ ਕਿ ਭਾਰਤ ਵਿੱਚ ਕਿਵੇਂ ਹਰ ਸੈਕਟਰ ਵਿੱਚ ਨਵੀਆਂ ਜੌਬਸ ਭੀ ਕ੍ਰਿਏਟ ਹੋ ਰਹੀਆਂ ਹਨ।

ਸਾਥੀਓ,

TV9 ਦੇ ਇਸ ਸਮਿਟ ਵਿੱਚ,  ਵਿਸਤਾਰ ਨਾਲ ਚਰਚਾ ਹੋਵੇਗੀ,  ਅਨੇਕ ਵਿਸ਼ਿਆਂ ‘ਤੇ ਮੰਥਨ ਹੋਵੇਗਾ।  ਅੱਜ ਅਸੀਂ ਜੋ ਭੀ ਸੋਚਾਂਗੇ ,  ਜਿਸ ਭੀ ਵਿਜ਼ਨ ‘ਤੇ ਅੱਗੇ ਵਧਾਂਗੇ ,  ਉਹ ਸਾਡੇ ਆਉਣ ਵਾਲੇ ਕੱਲ੍ਹ ਨੂੰ  ਦੇਸ਼ ਦੇ ਭਵਿੱਖ ਨੂੰ ਡਿਜ਼ਾਈਨ ਕਰੇਗਾ।  ਪਿਛਲੀ ਸ਼ਤਾਬਦੀ  ਦੇ ਇਸੇ ਦਹਾਕੇ ਵਿੱਚ,  ਭਾਰਤ ਨੇ ਇੱਕ ਨਵੀਂ ਊਰਜਾ ਦੇ ਨਾਲ ਆਜ਼ਾਦੀ ਦੇ ਲਈ ਨਵੀਂ ਯਾਤਰਾ ਸ਼ੁਰੂ ਕੀਤੀ ਸੀ।  ਅਤੇ ਅਸੀਂ 1947 ਵਿੱਚ ਆਜ਼ਾਦੀ ਹਾਸਲ ਕਰਕੇ ਭੀ ਦਿਖਾਈ । ਹੁਣ ਇਸ ਦਹਾਕੇ ਵਿੱਚ ਅਸੀਂ ਵਿਕਸਿਤ ਭਾਰਤ ਦੇ ਲਕਸ਼ ਦੇ ਲਈ ਚਲ ਰਹੇ ਹਾਂ।  ਅਤੇ ਸਾਨੂੰ 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਜ਼ਰੂਰ ਪੂਰਾ ਕਰਨਾ ਹੈ।  ਅਤੇ ਜਿਵੇਂ ਮੈਂ ਲਾਲ ਕਿਲੇ ਤੋਂ ਕਿਹਾ ਹੈ,  ਇਸ ਵਿੱਚ ਸਬਕਾ ਪ੍ਰਯਾਸ ਜ਼ਰੂਰੀ ਹੈ।  ਇਸ ਸਮਿਟ ਦਾ ਆਯੋਜਨ ਕਰਕੇ ,  TV9 ਨੇ ਭੀ ਆਪਣੀ ਤਰਫ਼ੋਂ ਇੱਕ positive initiative ਲਿਆ ਹੈ।  ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਇਸ ਸਮਿਟ ਦੀ ਸਫ਼ਲਤਾ ਦੇ ਲਈ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਹਨ।

 

ਮੈਂ TV9 ਨੂੰ ਵਿਸ਼ੇਸ਼ ਤੌਰ ਤੇ ਵਧਾਈ ਦੇਵਾਂਗਾ,  ਕਿਉਂਕਿ ਪਹਿਲੇ ਭੀ ਮੀਡੀਆ ਹਾਊਸ ਸਮਿਟ ਕਰਦੇ ਰਹੇ ਹਾਨ,  ਲੇਕਿਨ ਜ਼ਿਆਦਾਤਰ ਇੱਕ ਛੋਟੇ ਜਿਹੇ ਫਾਇਵ ਸਟਾਰ ਹੋਟਲ  ਦੇ ਕਮਰੇ ਵਿੱਚ ,  ਉਹ ਸਮਿਟ ਹੁੰਦਾ ਸੀ ਅਤੇ ਬੋਲਣ ਵਾਲੇ ਭੀ ਉਹੀ ,  ਸੁਣਨ ਵਾਲੇ ਭੀ ਉਹੀ ,  ਕਮਰਾ ਭੀ ਉਹੀ ।  TV9 ਨੇ ਇਸ ਪਰੰਪਰਾ ਨੂੰ ਤੋੜਿਆ ਅਤੇ ਇਹ ਜੋ ਮਾਡਲ ਪਲੇਸ ਕੀਤਾ ਹੈ ,  2 ਸਾਲ ਦੇ ਅੰਦਰ – ਅੰਦਰ ਦੇਖ ਲੈਣਾ,  ਸਾਰੇ ਮੀਡੀਆ ਹਾਊਸ ਨੂੰ ਇਹੀ ਕਰਨਾ ਪਵੇਗਾ। ਯਾਨੀ TV9 Thinks Today ਉਹ ਬਾਕੀਆਂ ਦੇ ਲਈ ਰਸਤਾ ਖੋਲ੍ਹ ਦੇਵੇਗਾ। ਮੈਂ ਇਸ ਪ੍ਰਯਾਸ ਦੇ ਲਈ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ,  ਤੁਹਾਡੀ ਪੂਰੀ ਟੀਮ ਨੂੰ,  ਅਤੇ ਸਭ ਤੋਂ ਬੜੀ ਖੁਸ਼ੀ ਦੀ ਬਾਤ ਹੈ ਕਿ ਤੁਸੀਂ ਇਸ ਈਵੈਂਟ ਨੂੰ ਇੱਕ ਮੀਡੀਆ ਹਾਊਸ ਦੀ ਭਲਾਈ ਲਈ ਨਹੀਂ,  ਦੇਸ਼ ਦੀ ਭਲਾਈ ਦੇ ਲਈ ਤੁਸੀਂ ਉਸ ਦੀ ਰਚਨਾ ਕੀਤੀ।  50, 000 ਤੋਂ ਜ਼ਿਆਦਾ ਨੌਜਵਾਨਾਂ ਦੇ ਨਾਲ ਇੱਕ ਮਿਸ਼ਨ ਮੋਡ ਵਿੱਚ ਬਾਤਚੀਤ ਕਰਨਾ,  ਉਨ੍ਹਾਂ ਨੂੰ ਜੋੜਨਾ,  ਉਨ੍ਹਾਂ ਨੂੰ ਮਿਸ਼ਨ ਦੇ ਨਾਲ ਜੋੜਨਾ ਅਤੇ ਉਸ ਵਿੱਚੋਂ ਜੋ ਬੱਚੇ ਸਿਲੈਕਟ ਹੋ ਕੇ ਆਏ,   ਉਨ੍ਹਾਂ ਦੀ ਅੱਗੇ ਦੀ ਟ੍ਰੇਨਿੰਗ ਦੀ ਚਿੰਤਾ ਕਰਨਾ,  ਇਹ ਆਪਣੇ ਆਪ ਵਿੱਚ ਬਹੁਤ ਅਦਭੁਤ ਕੰਮ ਹੈ।  ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ। ਜਿਨ੍ਹਾਂ ਨੌਜਵਾਨਾਂ ਤੋਂ ਮੈਨੂੰ ਇੱਥੇ ਫੋਟੋ ਨਿਕਲਵਾਉਣ ਦਾ ਮੌਕਾ ਮਿਲਿਆ ਹੈ,  ਮੈਨੂੰ ਭੀ ਖੁਸ਼ੀ ਹੋਈ ਕਿ ਦੇਸ਼ ਦੇ ਹੋਣਹਾਰ ਲੋਕਾਂ ਦੇ ਨਾਲ ,  ਮੈਂ ਆਪਣੀ ਫੋਟੋ ਨਿਕਲਵਾ ਪਾਇਆ। ਮੈਂ ਇਸ ਨੂੰ ਆਪਣਾ ਸੁਭਾਗ ਮੰਨਦਾ ਹਾਂ ਦੋਸਤੋ ਕਿ ਤੁਹਾਡੇ ਨਾਲ ਮੇਰੀ ਫੋਟੋ ਅੱਜ ਨਿਕਲੀ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਸਾਰੀ ਯੁਵਾ ਪੀੜ੍ਹੀ,  ਜੋ ਮੈਨੂੰ ਦਿਖ ਰਹੀ ਹੈ,  2047 ਵਿੱਚ ਜਦੋਂ ਦੇਸ਼ ਵਿਕਸਿਤ ਭਾਰਤ ਬਣੇਗਾ,  ਸਭ ਤੋਂ ਜ਼ਿਆਦਾ ਬੈਨਿਫਿਸ਼ਿਅਰੀ ਆਪ ਲੋਕ ਹੋ,  ਕਿਉਂਕਿ ਆਪ ਉਮਰ ਦੇ ਉਸ ਪੜਾਅ ‘ਤੇ ਹੋਵੋਂਗੇ,  ਜਦੋਂ ਭਾਰਤ ਵਿਕਸਿਤ ਹੋਵੇਗਾ ,  ਤੁਹਾਡੇ ਲਈ ਮੌਜ ਹੀ ਮੌਜ ਹੈ।  ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

 ***********

ਐੱਮਜੇਪੀਐੱਸ/ਐੱਸਟੀ/ਆਰਕੇ